ਸਤਿਗੁਰੂ ਜੀ ਦੀ ਰਹਿਮਤ ਨਾਲ ਹੀ ਪੁੱਤਰ ਦੀ ਦਾਤ ਪ੍ਰਾਪਤ ਹੋਈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਪ੍ਰੇਮੀ ਰਣ ਸਿੰਘ ਇੰਸਾਂ ਪੁੱਤਰ ਸ੍ਰੀ ਰਾਮ ਲਾਲ ਇੰਸਾਂ ਪਿੰਡ ਝਾਂਸਾ ਤਹਿਸੀਲ ਈਸਮਾਈਲਾਬਾਦ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਤੋਂ ਆਪਣੇ ’ਤੇ ਹੋਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ
ਪ੍ਰੇਮੀ ਜੀ ਦੱਸਦੇ ਹਨ ਕਿ ਮੈਂ ਕਰੀਬ ਪਿਛਲੇ ਪੈਂਤੀ (35) ਸਾਲਾਂ ਤੋਂ ਡੇਰਾ ਸੱਚਾ ਸੌਦਾ ਦਰਬਾਰ ਨਾਲ ਜੁੜਿਆ ਹੋਇਆ ਹਾਂ ਮੇਰੇ ਘਰ ਪੰਜ ਲੜਕੀਆਂ ਹੀ ਸਨ, ਲੜਕਾ ਨਹੀਂ ਸੀ ਇੱਕ ਵਾਰ ਜਦੋਂ ਮੈਂ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਸੇਵਾ ਕਰਨ ਲਈ ਗਿਆ ਹੋਇਆ ਸੀ, (ਅਕਸਰ ਸੇਵਾ ’ਤੇ ਜਾਇਆ ਹੀ ਕਰਦਾ ਸੀ ਅਤੇ ਹੁਣ ਵੀ ਬਕਾਇਦਾ ਸਮੇਂ-ਸਮੇਂ ’ਤੇ ਸੇਵਾ ਲਈ ਜਾਂਦੇ ਹਾਂ) ਉਸੇ ਦੌਰਾਨ ਇੱਕ ਦਿਨ ਮੈਂ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਾਵਨ ਹਜ਼ੂਰੀ ਵਿਚ ਆਪਣੀ ਝੋਲੀ ਫੇਲਾ ਕੇ ਖੜ੍ਹਾ ਹੋ ਗਿਆ
ਪੂਜਨੀਕ ਗੁਰੂ ਜੀ ਇੱਕ ਵਾਰ ਤਾਂ ਮੇਰੇ ਕੋਲੋਂ ਦੀ ਹੋ ਕੇ ਥੋੜ੍ਹਾ ਅੱਗੇ ਨਿਕਲ ਗਏ ਅਤੇ ਉਸੇ ਪਲ ਹੀ ਚਾਰ-ਕੁ ਕਦਮ ਪਿਛੇ ਮੁੜ ਕੇ ਮੇਰੇ ਕੋਲ ਆ ਗਏ ਪੂਜਨੀਕ ਦਿਆਲੂ ਦਾਤਾ ਜੀ ਨੇ ਆਪਣੀ ਰਹਿਮਤ ਕਰਦੇ ਹੋਏ ਮੈਨੂੰ ਪੁੱਛਿਆ, ‘‘ਬੇਟਾ, ਕੀ ਗੱਲ ਹੈ! ਤਾਂ ਮੈਂ ਅਰਜ਼ ਕੀਤੀ ਕਿ ਪਿਤਾ ਜੀ ਮੇਰੇ ਪੰਜ ਲੜਕੀਆਂ ਹੀ ਹਨ ਜੀ ਅਤੇ ਐਨਾ ਕਹਿੰਦਿਆਂ ਹੀ ਮੈਨੂੰ ਵੈਰਾਗ ਆ ਗਿਆ ਅਤੇ ਕੁਝ ਹੋਰ ਬੋਲ ਨਾ ਸਕਿਆ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣਾ ਪਾਵਨ ਅਸ਼ੀਰਵਾਦ ਦਿੱਤਾ ਅਤੇ ਪਵਿੱਤਰ ਮੁੱਖ ਤੋਂ ਬਚਨ ਫਰਮਾਇਆ, ‘‘ਇੱਥੋਂ ਦਰਬਾਰ ’ਚੋਂ ਵੈਦ ਜੀ ਤੋਂ ਦਵਾਈ ਲੈ ਕੇ ਜਾਣੀ ਹੈ’’ ਮੈਂ ਬੇਪਰਵਾਹੀ ਪਾਵਨ ਬਚਨਾਂ ਅਨੁਸਾਰ ਵੈਦ ਜੀ ਤੋਂ (10 ਨੰਬਰ ਕਮਰੇ ਵਿੱਚੋਂ) ਦਵਾਈ ਲੈ ਲਈ ਅਤੇ ਵੈਦ ਜੀ ਦੇ ਦੱਸੇ ਅਨੁਸਾਰ ਦਵਾਈ ਆਪਣੀ ਪਤਨੀ ਨੂੰ ਖੁਵਾਈ
ਦਵਾਈ ਦਾ ਤਾਂ ਬਹਾਨਾ ਸੀ (ਜਦਕਿ ਅਸੀਂ ਇਤਨੇ ਸਾਲਾਂ ਤੋਂ ਬੇਟੇ ਦੀ ਤੜਫ ਵਿਚ ਕੀ ਕੁਝ ਨਹੀਂ ਕੀਤਾ ਸੀ) ਅਸਲ ਵਿਚ ਬੇਟਾ ਤਾਂ ਮੇਰੇ ਸੋਹਣੇ ਸਤਿਗੁਰੂ ਜੀ ਨੇ ਉਸੇ ਪਲ ਹੀ ਮਨਜ਼ੂਰ ਕਰ ਦਿੱਤਾ ਸੀ ਪੂਜਨੀਕ ਪਿਤਾ ਜੀ ਦੀ ਦਇਆ-ਮਿਹਰ, ਰਹਿਮਤ ਸਦਕਾ 17 ਮਾਰਚ 2004 ਨੂੰ ਸਾਡੇ ਘਰ ਸਾਡੇ ਬੇਟੇ ਨੇ ਜਨਮ ਲਿਆ ਮੇਰੀ ਪੂਜਨੀਕ ਸਤਿਗੁਰੂ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨ ਕਮਲਾਂ ’ਚ ਇਹੀ ਅਰਦਾਸ ਹੈ ਕਿ ਆਪ ਜੀ ਨੇ ਸਾਨੂੰ ਜੋ ਪੁੱਤਰ ਦੀ ਦਾਤ ਬਖ਼ਸ਼ ਕੇ ਸਮਾਜ ਤੇ ਸਾਡੇ ਭਾਈਚਾਰੇ ’ਚ ਸਾਡਾ ਮਾਣ ਵਧਾਇਆ ਹੈ, ਕ੍ਰਿਪਾ ਕਰਕੇ ਸਾਡੇ ਬੇਟੇ ਨੂੰ ਆਪ ਜੀ ਦੁਆਰਾ ਦਰਸਾਏ ਆਪਣੇ ਸੱਚੀ ਇਨਸਾਨੀਅਤ ਅਤੇ ਰਾਮ-ਨਾਮ ਦੇ ਮਾਰਗ ’ਤੇ ਚੱਲਣ ਦਾ ਬਲ ਬਖ਼ਸ਼ਣਾ ਜੀ ਅਤੇ ਉਸਨੂੰ ਸੇਵਾ, ਸਿਮਰਨ ਤੇ ਪਰਮਾਰਥੀ ਇਨਸਾਨ ਬਣਾਉਣਾ ਜੀ
ਇੱਕ ਵਾਰ ਦਰਬਾਰ ਡੇਰਾ ਸੱਚਾ ਸੌਦਾ ਸਰਸਾ ’ਚ ਬੇਰ ਤੋੜਨ ਦੀ ਸੇਵਾ ਚੱਲ ਰਹੀ ਸੀ ਅਤੇ ਮੈਂ ਵੀ ਉੱਥੇ ਹੋਰ ਸੰਗਤ, ਸੇਵਾਦਾਰਾਂ ਨਾਲ ਸੇਵਾ ਕਰ ਰਿਹਾ ਸੀ ਉਸ ਦੌਰਾਨ ਮੈਂਨੇ ਕਿਸੇ ਵੀ ਜਿੰਮੇਵਾਰ ਸੇਵਾਦਾਰ ਭਾਈ ਤੋਂ ਪੁੱਛੇ ਬਿਨਾਂ ਚੁੱਪਕੇ ਜਿਹੇ ਇੱਕ ਬੇਰ ਖਾ ਲਿਆ ਬਸ ਉਸ ਦਿਨ ਤੋਂ ਬਾਅਦ ਮੇਰੇ ਪੇਟ ਵਿਚ ਹਰ ਸਮੇਂ ਹੀ ਦਰਦ ਰਹਿਣ ਲੱਗਿਆ ਦਰਦ ਕਈ ਸਾਲਾਂ ਤੱਕ ਰਿਹਾ ਦਵਾਈਆਂ ਵਗੈਰਾ ਵੀ ਲਈਆਂ ਪਰ ਦਰਦ ਠੀਕ ਨਾ ਹੋਵੇ ਮੈਂਨੇ ਅਲਟਰਾਸਾਊਂਡ ਵੀ ਕਰਵਾਇਆ ਅਤੇ ਐਕਸਰੇ ਵੀ ਕਰਵਾਏ ਪਰ ਉਨ੍ਹਾਂ ਵਿਚ ਕੁਝ ਨਹੀਂ ਆਉਂਦਾ ਸੀ
ਫਿਰ ਇੱਕ ਦਿਨ ਮੈਨੂੰ ਅਚਾਨਕ ਚੋਰੀ-ਛੁੱਪੇ (ਚੁੱਪਕੇ ਜਿਹੇ) ਦਰਬਾਰ ਵਿੱਚੋਂ ਇੱਕ ਬੇਰ ਖਾਣ ਵਾਲੀ ਗੱਲ ਯਾਦ ਆਈ ਮੈਂ ਆਪਣੇ ਮਨ ਹੀ ਮਨ ਫੈਸਲਾ ਕੀਤਾ ਕਿ ਇਸ ਗਲਤੀ ਦੀ ਪੂਜਨੀਕ ਗੁਰੂ ਜੀ ਪਾਸੋਂ ਮੈਨੂੰ ਮਾਫੀ ਲੈਣੀ ਚਾਹੀਦੀ ਹੈ ਇਸ ਉਦੇਸ਼ ਨਾਲ ਮੈਂ ਇੱਕ ਦਿਨ ਡੇਰਾ ਸੱਚਾ ਸੌਦਾ ਸਰਸਾ (ਸ਼ਾਹ ਸਤਿਨਾਮ ਜੀ ਧਾਮ) ਗਿਆ ਉੱਥੋਂ ਪਤਾ ਲੱਗਿਆ ਕਿ ਪੂਜਨੀਕ ਪਿਤਾ ਜੀ ਜੀਵਾਂ-ਉੱਧਾਰ ਲਈ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ’ਚ ਸਤਿਸੰਗ ਫਰਮਾਉਣ ਲਈ ਗਏ ਹੋਏ ਹਨ ਤਾਂ ਮੈਂ ਵੀ ਬਰਨਾਵਾ ਆਸ਼ਰਮ ’ਚ ਪਹੁੰਚ ਗਿਆ ਉੱਥੇ ਆਸ਼ਰਮ ਵਿਚ ਜੋ ਵੀ ਸੇਵਾ ਚੱਲ ਰਹੀ ਸੀ, ਮੈਂ ਵੀ ਉੱਥੇ ਸੇਵਾ ਵਿਚ ਲੱਗ ਗਿਆ
ਪੂਜਨੀਕ ਹਜ਼ੂਰ ਪਿਤਾ ਜੀ ਉੱਥੇ ਇੱਕ ਦਿਨ ਵਿਸ਼ੇਸ਼ ਤੌਰ ’ਤੇ ਸੇਵਾਦਾਰਾਂ ਨੂੰ ਸਪੈਸ਼ਲ ਮਿਲੇ ਪੂਜਨੀਕ ਪਿਤਾ ਜੀ ਸ਼ਾਮ ਨੂੰ ਚਾਰ ਕੁ ਵਜੇ ਸ਼ਾਹੀ ਸਟੇਜ ਤੇ ਆ ਕੇ ਬਿਰਾਜਮਾਨ ਹੋਏ ਪੂਜਨੀਕ ਪਿਤਾ ਜੀ ਆਪਣੇ ਪਾਵਨ ਬਚਨਾਂ ’ਤੇ ਦਰਸ਼ਨਾਂ ਨਾਲ ਸੇਵਾਦਾਰਾਂ ਨੂੰ ਆਪਣੀਆਂ ਅਪਾਰ ਖੁਸ਼ੀਆਂ ਨਾਲ ਨਿਹਾਲ ਕਰ ਰਹੇ ਸਨ
ਇਸ ਦੌਰਾਨ ਘੱਟ-ਘੱਟ ਦੀ ਜਾਣਨਹਾਰ ਪੂਜਨੀਕ ਸਤਿਗੁਰੂ ਪਿਤਾ ਜੀ ਨੇ ਫਰਮਾਇਆ, ‘‘ਬੇਟਾ! ਕਿਸੇ ਨੇ ਕੋਈ ਗੱਲ ਕਰਨੀ ਹੈ ਤਾਂ ਕਰ ਸਕਦਾ ਹੈ, ਬਿਮਾਰਾਂ ਨੇ ਖੜ੍ਹਾ ਨਹੀਂ ਹੋਣਾ’’ ਮੈਂ ਉਸੇ ਸਮੇਂ ਖੜ੍ਹਾ ਹੋ ਗਿਆ ਅਤੇ ਮੇਰੇ ਤੋਂ ਅੱਗੇ ਇੱਕ ਹੋਰ ਸੇਵਾਦਾਰ ਭਾਈ ਵੀ ਖੜ੍ਹਾ ਸੀ ਪੂਜਨੀਕ ਪਿਤਾ ਜੀ ਨੇ ਪਹਿਲਾਂ ਉਸ ਭਾਈ ਤੋਂ ਪੁੱਛਿਆ, ‘‘ਕੀ ਗੱਲ ਹੈ ਭਾਈ?’’ ਉਸਨੇ ਕਿਹਾ ਕਿ ਪਿਤਾ ਜੀ, ਮੇਰੇ ਗੋਡੇ ਵਿਚ ਦਰਦ ਹੈ
ਪੂਜਨੀਕ ਪਿਤਾ ਜੀ ਨੇ ਫਰਮਾਇਆ, ‘ਭਾਈ! ਹੁਣੇ ਤਾਂ ਬੋਲਿਆ ਹੈ ਕਿ ਬਿਮਾਰੀ ਵਾਲਾ ਕੋਈ ਖੜ੍ਹਾ ਨਾ ਹੋਵੇ ਉਨ੍ਹਾਂ ਲਈ ਤਾਂ ਅਸੀਂ ਪਹਿਲਾਂ ਹੀ ਬੋਲ ਰੱਖਿਆ ਹੈ’ ਫਿਰ ਮੈਨੂੰ ਪੁੱਛਿਆ, ‘ਬੇਟਾ! ਕੀ ਗੱਲ ਹੈ?’ ਤਾਂ ਮੈਂ ਹੱਥ ਜੋੜ ਕੇ ਅਰਜ਼ ਕੀਤੀ, ਪਿਤਾ ਜੀ, ਮੈਂਨੇ ਇੱਕ ਦਿਨ ਦਰਬਾਰ ’ਚ ਸੇਵਾ ਕਰਦੇ ਸਮੇਂ ਉੱਥੋਂ ਚੁੱਪ ਕੇ ਜਿਹੇ (ਚੋਰੀ-ਛੁੱਪੇ) ਇੱਕ ਬੇਰ ਖਾ ਲਿਆ ਸੀ, ਮੈਨੂੰ ਮੁਆਫ ਕਰੋ ਜੀ ਤਾਂ ਪੂਜਨੀਕ ਦਿਆਲੂ, ਦਇਆ-ਰਹਿਮਤ ਦੇ ਦਾਤਾ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ‘‘ਚੁੱਪਕੇ ਜਿਹੇ ਬੇਰ ਖਾਧਾ ਸੀ, ਤਾਂ ਚੁੱਪਕੇ ਜਿਹੇ ਹੀ ਦਰਦ ਹੋਇਆ ਬੇਟਾ! ਨਾਅਰਾ ਲਾ ਕੇ ਬੈਠ ਜਾਓ, ਮੁਆਫ ਕਰ ਦਿੱਤਾ’’ ਪੂਜਨੀਕ ਪਿਤਾ ਜੀ ਨੇ ਨਾਲ ਇਹ ਵੀ ਫਰਮਾਇਆ, ‘‘ਦਰਬਾਰ ਆਪਦਾ (ਤੁਹਾਡਾ) ਹੈ ਪੁੱਛ ਕੇ ਖਾ ਲਿਆ ਕਰੋ ਭਾਈ’’ ਇਹ ਗੱਲ 19 ਮਾਰਚ 2002 ਦੀ ਹੈ ਜਿਸ ਦਿਨ ਦਾਤਾ ਰਹਿਬਰ ਸਤਿਗੁਰੂ ਪਿਤਾ ਜੀ ਨੇ ਮੈਨੂੰ ਮੁਆਫ ਕੀਤਾ ਤਾਂ ਉਸ ਤੋਂ ਬਾਅਦ ਮੈਨੂੰ ਕਦੇ ਦਰਦ ਨਹੀਂ ਹੋਇਆ
ਅਸੀਂ ਆਪਣੇ ਕੁਲ ਮਾਲਕ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਬਖ਼ਸ਼ੀਆਂ ਅਪਾਰ ਰਹਿਮਤਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦੇ, ਬਸ, ਧੰਨ-ਧੰਨ ਹੀ ਕਰਦੇ ਹਾਂ ਪੂਜਨੀਕ ਸਤਿਗੁਰੂ ਪਿਤਾ ਜੀ, ਆਪਣੀ ਅਪਾਰ ਦਇਆ-ਮਿਹਰ, ਰਹਿਮਤ ਇਸੇ ਤਰ੍ਹਾਂ ਬਣਾਈ ਰੱਖਣਾ ਜੀ