sadh sangat took a pledge to keep the vehicles pollution free

ਸਾਧ-ਸੰਗਤ ਨੇ ਵਾਹਨਾਂ ਨੂੰ ਪ੍ਰਦੂਸ਼ਣ ਰਹਿਤ ਰੱਖਣ ਦਾ ਲਿਆ ਪ੍ਰਣ -ਨਵੀਂ ਮੁਹਿੰਮ: 144ਵਾਂ ਭਲਾਈ ਕਾਰਜ

ਇੱਕ ਸੋਧ ਮੁਤਾਬਿਕ, ਕਾਰ, ਟਰੱਕ, ਸਕੂਟਰ ਆਦਿ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏ ਤੋਂ ਹੋਣ ਵਾਲੀਆਂ ਮੌਤਾਂ ਦੇ ਆਂਕੜਿਆਂ ’ਚ ਹਰ ਸਾਲ ਬੜੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ ਵਰਤਮਾਨ ’ਚ ਦੇਸ਼ ਦੀਆਂ ਸੜਕਾਂ ’ਤੇ 7 ਕਰੋੜ ਫੋਰਵਹੀਲਰ ਵਾਹਨ ਦੌੜ ਰਹੇ ਹਨ, ਜਿਨ੍ਹਾਂ ’ਚ 5 ਕਰੋੜ ਦੇ ਕਰੀਬ ਪੁਰਾਣੇ ਵਾਹਨ ਹਨ, ਜੋ ਪ੍ਰਦੂਸ਼ਣ ਦੀ ਮੁੱਖ ਵਜ੍ਹਾ ਮੰਨੇ ਜਾਂਦੇ ਹਨ

ਵਾਹਨਾਂ ’ਚੋਂ ਨਿਕਲਦੇ ਧੂੰਏ ਨਾਲ ਵਾਤਾਵਰਣ ਐਨਾ ਦੂਸ਼ਿਤ ਹੋ ਰਿਹਾ ਹੈ ਕਿ ਲੋਕਾਂ ਨੂੰ ਸਾਹ ਤੱਕ ਲੈਣ ’ਚ ਬੜੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਮਾਨਵਤਾ ਦੇ ਪਹਿਰੇਦਾਰ ਦੇ ਰੂਪ ’ਚ ਪਹਿਚਾਣ ਬਣਾਉਣ ਵਾਲਾ ਡੇਰਾ ਸੱਚਾ ਸੌਦਾ ਵੀ ਹਵਾ ਪ੍ਰਦੂਸ਼ਣ ਨੂੰ ਰੋਕਣ ’ਚ ਲਗਾਤਾਰ ਕਈ ਮਹੱਤਵਪੂਰਣ ਕਦਮ ਚੁੱਕ ਰਿਹਾ ਹੈ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਤੋਂ ਪ੍ਰਣ ਕਰਵਾਇਆ ਹੈ ਅਤੇ ਕਰੋੜਾਂ ਸ਼ਰਧਾਲੂ ਇਸ ਮੁਹਿੰਮ ਨਾਲ ਜੁੜ ਕੇ ਪ੍ਰਦੂਸ਼ਣ ਘੱਟ ਕਰਨਗੇ

ਪ੍ਰਦੂਸ਼ਣ ਫੈਲਾਉਣ ਵਾਲੇ ਪੁਰਾਣੇ ਵਾਹਨਾਂ ’ਚ ਸੁਧਾਰ ਦੀ ਵਕਾਲਤ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਡੇਰਾ ਸ਼ਰਧਾਲੂਆਂ ਤੋਂ ਪ੍ਰਣ ਕਰਵਾਉਂਦੇ ਹੋਇਆ ਫਰਮਾਇਆ ਕਿ ਸਰਟੀਫਿਕੇਟ ਬਣਾਉਣ ਨਾਲ ਵਾਹਨ ਦਾ ਪ੍ਰਦੂਸ਼ਣ ਫੈਲਾਉਣਾ ਬੰਦ ਨਹੀਂ ਹੋ ਜਾਂਦਾ, ਸਗੋਂ ਤੁਹਾਡੇ ਵਾਹਨ ਜੋ ਵੀ ਤੁਸੀਂ ਚਲਾਉਂਦੇ ਹੋ ਪ੍ਰਦੂਸ਼ਣ ਰਹਿਤ ਹੋਣੇ ਚਾਹੀਦੇ ਹਨ ਇਹ ਨਾ ਸੋਚੋ ਕਿ ਮੈਂ ਪੈਸੇ ਦੇ ਕੇ ਸਰਟੀਫਿਕੇਟ ਲੈ ਲਿਆ ਪ੍ਰਣ ਲਓ ਕਿ ਸਹੀ ਮਾਈਨਿਆਂ ’ਚ ਪ੍ਰਦੂਸ਼ਣ ਰਹਿਤ ਵਾਹਨ ਚਲਾਓਗੇ

ਨਾਲ ਹੀ ਤੁਸੀਂ ਕੋਸ਼ਿਸ਼ ਕਰੋ ਕਿ ਯਾਰਾਂ, ਦੋਸਤਾਂ ਮਿੱਤਰਾਂ ਦੀਆਂ ਗੱਡੀਆਂ ਵੀ ਪ੍ਰਦੂਸ਼ਣ ਰਹਿਤ ਕਰਵਾਓ, ਭਾਵੇਂ ਇਸਦੇ ਲਈ ਤੁਹਾਨੂੰ ਪੈਸਾ ਲਗਾਉਣਾ ਪੈ ਜਾਵੇ ਖੁਸ਼ੀ ਹੋਵੇਗੀ ਉਸ ਰਾਮ ਨੂੰ ਜਦੋਂ ਰਾਮਜੀ ਖੁਸ਼ ਹੋਣਗੇ ਕਿ ਉਸਦੀ ਔਲਾਦ ਦੀ ਕੋਈ ਸੇਵਾ ਕਰ ਰਿਹਾ ਹੈ ਤਾਂ ਫਿਰ ਉਹ ਕਮੀ ਨਹੀਂ ਛੱਡਦੇ, ਇਹ ਵੀ ਯਾਦ ਰੱਖਣਾ ਪੂਜਨੀਕ ਗੁਰੂ ਜੀ ਤੋਂ ਪ੍ਰੇਰਣਾ ਲੈ ਕੇ ਸਾਧ-ਸੰਗਤ ਨੇ ਹੱਥ ਉੱਪਰ ਉਠਾਕੇ ਆਪਣੇ ਵਾਹਨਾਂ ਨੂੰ ਪ੍ਰਦੂਸ਼ਣ ਰਹਿਤ ਰੱਖਣ ਦਾ ਪ੍ਰਣ ਲਿਆ

ਚਿੰਤਾਜਨਕ: ਆਕਸੀਜਨ ਵੀ ਖਤਮ ਕਰ ਰਹੇ ਹਨ ਵਾਹਨ

ਇਹ ਖੁਲਾਸਾ ਰੋਂਗਟੇ ਖੜ੍ਹੇ ਕਰਨ ਵਾਲਾ ਹੈ ਕਿ ਸੜਕਾਂ ਤੇ ਵੱਡੀ ਗਿਣਤੀ ’ਚ ਚੱਲਦੇ ਪੁਰਾਣੇ ਵਾਹਨ ਨਾ ਸਿਰਫ਼ ਪ੍ਰਦੂਸ਼ਣ ਫੈਲਾ ਰਹੇ ਹਨ ਸਗੋਂ ਆਕਸੀਜਨ ਨੂੰ ਵੀ ਤੇਜ਼ੀ ਨਾਲ ਖ਼ਤਮ ਕਰ ਰਹੇ ਹਨ ਮਾਹਿਰਾਂ ਦੀ ਮੰਨੋ ਤਾਂ ਨਵੇਂ ਭਾਰਤ ’ਚ ਜਲ ਸੰਕਟ ਦੀ ਤਰ੍ਹਾਂ ਆਕਸੀਜਨ ਦੀ ਕਮੀ ਵੀ ਗਹਿਰਾ ਸਕਦੀ ਹੈ ਇੱਕ ਇਨਸਾਨ ਨੂੰ ਆਮ ਜੀਵਨ ’ਚ ਰੋਜ਼ਾਨਾ 3 ਹਜ਼ਾਰ ਲੀਟਰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਜਦਕਿ ਪ੍ਰਤੀ ਲੀਟਰ 10 ਕਿੱਲੋਮੀਟਰ ਦੀ ਮਾਈਲੇਜ਼ ਵਾਲੀ ਕਾਰ ਦਾ ਇੰਜਣ ਇੱਕ ਲੀਟਰ ਪੈਟਰੋਲ ਦੀ ਖੱਪਤ ’ਚ ਇੰਜਣ 1700 ਲੀਟਰ ਆਕਸੀਜਨ ਲੈਂਦਾ ਹੈ

ਭਾਰਤ ’ਚ ਸਥਿਤੀ ਚਿੰਤਾਜਨਕ

ਸ਼ਿਕਾਗੋ ਯੂਨੀਵਰਸਿਟੀ ਦੀ ਤਾਜ਼ਾ ਏਅਰ ਕੁਆਲਟੀ ਲਾਈਫ ਇੰਡੈਕਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ’ਚੋਂ ਇੱਕ ਹੈ ਉੱਤਰ ਭਾਰਤ ’ਚ ਲੋਕਾਂ ਦੀ ਉਮਰ ਸਾਢੇ ਸੱਤ ਸਾਲ ਤੱਕ ਘੱਟ ਰਹੀ ਹੈ ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਦੀ ਵਜ੍ਹਾ ਨਾਲ ਲੋਕਾਂ ਦੀ ਔਸਤ ਉਮਰ ’ਚ ਘੱਟ ਤੋਂ ਘੱਟ ਪੰਜ ਸਾਲ ਦੀ ਕਮੀ ਆਈ ਹੈ ਮਾਹਿਰ ਦੱਸਦੇ ਹਨ ਕਿ ਫੇਫੜਿਆਂ ਦੇ ਕੈਂਸਰ ਦੇ ਲਗਭਗ 50 ਪ੍ਰਤੀਸ਼ਤ ਰੋਗੀ ਅਜਿਹੇ ਆ ਰਹੇ ਹਨ ਜੋ ਤੰਬਾਕੂ ਦੀ ਵਰਤੋਂ ਨਹੀਂ ਕਰਦੇ ਇਸ ਤੋਂ ਇਲਾਵਾ 10 ਪ੍ਰਤੀਸ਼ਤ ਰੋਗੀ 20 ਤੋਂ 30 ਸਾਲ ਦੇ ਹੁੰਦੇ ਹਨ ਭਾਰਤ ਦੇ 30 ਪ੍ਰਤੀਸ਼ਤ ਬੱਚੇ ਦਮੇ ਦੇ ਰੋਗੀ ਹਨ ਹਵਾ ਪ੍ਰਦੂਸ਼ਣ ਸਿਰਫ਼ ਸਾਡੇ ਫੇਫੜਿਆਂ ਨੂੰ ਹੀ ਨੁਕਸਾਨ ਨਹੀਂ ਪਹੁੰਚਾ ਰਿਹਾ ਹੈ, ਸਗੋਂ ਦਿਲ ਦੀਆਂ ਬਿਮਾਰੀਆਂ, ਤਣਾਅ, ਉਦਾਸੀ ਅਤੇ ਨਪੁੰਸਕਤਾ ਸਮੇਤ ਹੋਰ ਕਈ ਰੋਗ ਵੀ ਪੈਦਾ ਹੋ ਰਹੇ ਹਨ ਗਰਭ ’ਚ ਪਲ ਰਹੇ ਬੱਚੇ ਨੂੰ ਵੀ ਸਮੱਸਿਆਵਾਂ ਆ ਰਹੀਆਂ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!