ਸਿਹਤ ਲਈ ਫਾਇਦੇਮੰਦ ਹਰੀਆਂ ਸਬਜ਼ੀਆਂ Green vegetables
ਜਿਸ ਤਰ੍ਹਾਂ ਮਨੁੱਖ ਨੂੰ ਜਿੰਦਾ ਰਹਿਣ ਲਈ ਹਵਾ, ਪਾਣੀ ਦੋਵਾਂ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਵਿਟਾਮਿਨ, ਪ੍ਰੋਟੀਨ, ਖਣਿੱਜ ਲਵਣ, ਕਾਰਬੋਹਾਈਡ੍ਰੇਟ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਅਸੀਂ ਸੁੱਕੇ ਮੇਵਿਆਂ, ਫਲਾਂ ਤੇ ਹਰੀਆਂ ਸਬਜ਼ੀਆਂ ਤੋਂ ਪ੍ਰਾਪਤ ਕਰ ਸਕਦੇ ਹਾਂ। ਮੇਵਾ ਅਤੇ ਫਲ ਹਰ ਵਿਅਕਤੀ ਨਹੀਂ ਖਰੀਦ ਸਕਦਾ ਪਰ ਹਰੀ ਸਬਜ਼ੀ ਖਰੀਦਣਾ ਕੋਈ ਮੁਸ਼ਕਿਲ ਗੱਲ ਨਹੀਂ ਗਰਮੀ ਦੇ ਮੌਸਮ ’ਚ ਹਰੀ ਸਬਜ਼ੀ ਮਹਿੰਗੀ ਮਿਲਦੀ ਹੈ ਪਰ ਸਰਦੀ ਦੇ ਮੌਸਮ ’ਚ ਹਰੀਆਂ ਸਬਜ਼ੀਆਂ ਜ਼ਿਆਦਾ ਮਾਤਰਾ ’ਚ ਘੱਟ ਕੀਮਤ ’ਚ ਮਿਲਦੀਆਂ ਹਨ। ਹਰੀਆਂ ਸਬਜ਼ੀਆਂ ਦੀ ਵਰਤੋਂ ਜਿੱਥੇ ਸਰੀਰ ਨੂੰ ਸਿਹਤਮੰਦ ਬਣਾਈ ਰੱਖਦੀ ਹੈ ਉੱਥੇ ਕੱਚੀਆਂ ਹਰੀਆਂ ਸਬਜ਼ੀਆਂ ਖਾਣ ਨਾਲ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ ਹਰੀ ਸਬਜ਼ੀ ਦੀ ਵਰਤੋਂ ਔਸ਼ਧੀ ਦੇ ਰੂਪ ’ਚ ਕੀਤੀ ਜਾ ਸਕਦੀ ਹੈ।
ਪਾਲਕ ’ਚ ਵਿਟਾਮਿਨ ‘ਏ’ ਲੋਂੜੀਦੀ ਮਾਤਰਾ ’ਚ ਮਿਲਦਾ ਹੈ ਆਇਰਨ ਦੀ ਮਾਤਰਾ ਵੀ ਇਸ ’ਚ ਪਾਈ ਜਾਂਦੀ ਹੈ ਅੱਖਾਂ ਦੀ ਕਮਜ਼ੋਰੀ ਅਤੇ ਵਾਲ ਝੜਨਾ ਆਦਿ ਰੋਗਾਂ ’ਚ ਪਾਲਕ ਦਾ ਸੇਵਨ ਫਾਇਦੇਮੰਦ ਹੈ ਪਾਲਕ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਘੱਟ ਹੁੰਦੇ ਹਨ ਕੱਚੀ ਪਾਲਕ ਦੇ ਪੱਤੇ ਧੋ ਕੇ ਸਾਫ ਕਰਕੇ ਜੀਰੇ ਨਾਲ ਚਬਾਉਣ ਨਾਲ ਵਾਲ ਲੰਮੇ ਹੁੰਦੇ ਹਨ। ਮੇਥੀ ਦਾ ਸੇਵਨ ਗਠੀਆ ਦੇ ਰੋਗੀ ਲਈ ਕਾਫੀ ਫਾਇਦੇਮੰਦ ਹੈ ਅੱਖਾਂ ਦੀ ਨਿਗ੍ਹਾ ਵਧਦੀ ਹੈ ਇਸ ’ਚ ਵਿਟਾਮਿਨ ‘ਏ’ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਸਰੀਰ ਦੇ ਦਰਦ ’ਚ ਵੀ ਮੇਥੀ ਦਾ ਸੇਵਨ ਫਾਇਦੇਮੰਦ ਹੈ। ਅੱਲ, ਤੋਰੀ ਦੀ ਭੋਜਨ ’ਚ ਨਿਯਮਿਤ ਵਰਤੋਂ ਨਾਲ ਭੋਜਨ ਛੇਤੀ ਪਚਦਾ ਹੈ, ਪੇਟ ਸਾਫ ਰਹਿੰਦਾ ਹੈ ਅਤੇ ਸਾਰੇ ਵਿਟਾਮਿਨ ਮਿਲਦੇ ਹਨ ਰੋਗੀ ਵਿਅਕਤੀ ਨੂੰ ਵੀ ਅੱਲ, ਤੋਰੀ ਖਾਣ ਨੂੰ ਦਿੱਤੀ ਜਾਂਦੀ ਹੈ ਅੱਲ ਦੇ ਛਿਲਕੇ ਨਾਲ ਚਿਹਰਾ ਸਾਫ ਕਰਨ ਨਾਲ ਚਿਹਰੇ ਦੀ ਗੰਦਗੀ ਦੂਰ ਹੁੰਦੀ ਹੈ ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ ਅੱਲ ਦੇ ਛਿਲਕੇ ਪੀਸ ਕੇ ਪਾਣੀ ’ਚ ਮਿਲਾ ਕੇ ਪੀਣ ਨਾਲ ਦਸਤਾਂ ’ਚ ਅਰਾਮ ਮਿਲਦਾ ਹੈ।
ਪੁਦੀਨੇ ਅਤੇ ਹਰੇ ਧਨੀਏ ’ਚ ਵਿਟਾਮਿਨ ‘ਏ’ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪੁਦੀਨੇ ਦਾ ਅਰਕ ਉਲਟੀ/ਦਸਤ ਹੋਣ ’ਤੇ ਸੇਵਨ ਕਰਨ ਨਾਲ ਲਾਭ ਮਿਲਦਾ ਹੈ ਪੁਦੀਨੇ ਦੀ ਭਾਫ ਲੈਣ ਨਾਲ ਜ਼ੁਕਾਮ ’ਚ ਫਾਇਦਾ ਮਿਲਦਾ ਹੈ ਜ਼ੁਕਾਮ ਪੁਰਾਣਾ ਹੋ ਗਿਆ ਹੋਵੇ ਤਾਂ ਪੁਦੀਨੇ ਅਤੇ ਨਿੰਬੂ ਦਾ ਰਸ ਦੋਵਾਂ ਨੂੰ ਮਿਲਾ ਕੇ ਉਬਾਲੋ ਅਤੇ ਪਾਣੀ ਦੀ ਭਾਫ ਲਓ ਥੋੜ੍ਹੇ ਦਿਨ ਇਸ ਦੀ ਵਰਤੋਂ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ ਪੁਦੀਨੇ ਦੇ ਪਾਣੀ ਨਾਲ ਨਹਾਉਣ ’ਤੇ ਚਮੜੀ ਰੋਗ ਦੂਰ ਹੋਣਗੇ।
ਪੁਦੀਨੇ ਨੂੰ ਪੀਸ ਕੇ ਉਸ ’ਚ ਤੁਲਸੀ ਨੂੰ ਵੀ ਪੀਸ ਕੇ ਪੇਸਟ ਬਣਾ ਲਓ ਇਸਨੂੰ ਚਿਹਰੇ ’ਤੇ ਲਾਓ ਮੁੰਹਾਸੇ ਦੂਰ ਹੋਣਗੇ ਹਰੇ ਧਨੀਏ ਦਾ ਪੇਸਟ ਲਾਉਣ ਨਾਲ ਚਿਹਰੇ ਦੇ ਕਾਲੇ ਧੱਬੇ ਦੂਰ ਹੁੰਦੇ ਹਨ। ਮੂਲੀ ਸੱਲਾਦ ਦੇ ਤੌਰ ’ਤੇ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ ਮੂਲੀ ਦੇ ਪੱਤਿਆਂ ’ਚ ਵਿਟਾਮਿਨ ਏ ਲੋੜੀਂਦੀ ਮਾਤਰਾ ’ਚ ਮਿਲਦਾ ਹੈ ਮੂਲੀ ਦਾ ਰਸ ਪੀਲੀਆ ਵਾਲੇ ਰੋਗੀ ਲਈ ਫਾਇਦੇਮੰਦ ਹੈ ਮੂਲੀ ’ਚ ਨਿੰਬੂ ਦਾ ਰਸ ਮਿਲਾ ਕੇ ਲੈਣ ਨਾਲ ਪੇਟ ਸਾਫ ਹੁੰਦਾ ਹੈ ਅਤੇ ਆਲਸ ਦੂਰ ਹੁੰਦਾ ਹੈ ਇਹ ਸਰੀਰ ਨੂੰ ਸ਼ਕਤੀ ਦਿੰਦਾ ਹੈ।
ਗਾਜ਼ਰ ’ਚ ਸਾਰੇ ਵਿਟਾਮਿਨ ਅਤੇ ਬੀਟਾ ਕੈਰੋਟਿਨ ਜ਼ਿਆਦਾ ਮਿਲਦਾ ਹੈ ਗਾਜਰ ਦਿਮਾਗੀ ਸ਼ਕਤੀ ਵਧਾਉਂਦੀ ਹੈ ਅਤੇ ਅੱਖਾਂ ਦੀ ਕਮਜ਼ੋਰੀ ਦੂਰ ਕਰਦੀ ਹੈ ਦਸਤ ਪੇਚਿਸ਼, ਅਲਸਰ ’ਚ ਵੀ ਗਾਜਰ ਦਾ ਸੇਵਨ ਫਾਇਦੇਮੰਦ ਹੈ ਗਾਜਰ ਦਾ ਰਸ ਕੱਢ ਕੇ, ਕਮਜ਼ੋਰ ਬੱਚਿਆਂ ਨੂੰ ਦਿਓ ਮਸੂੜਿਆਂ ’ਚ ਖੂਨ ਵਗਣਾ ਬੰਦ ਹੁੰਦਾ ਹੈ ਅਤੇ ਪੇਟ ਦੇ ਕੀੜੇ ਦੂਰ ਹੁੰਦੇ ਹਨ ਟਾਂਸਿਲ ’ਚ ਲਾਭ ਮਿਲਦਾ ਹੈ ਮਾਨਸਿਕ ਸ਼ਕਤੀ ਵਧਦੀ ਹੈ ਸਾਰੀਆਂ ਹਰੀਆਂ ਸਬਜ਼ੀਆਂ ’ਚ ਵਿਟਾਮਿਨ ਏ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਇਨ੍ਹਾਂ ’ਚ ਆਇਰਨ, ਫਾਸਫੋਰਸ, ਬੀਟਾ ਕੈਰੋਟਿਨ ਵੀ ਹੁੰਦਾ ਹੈ ਇਸ ਲਈ ਬੱਚੇ-ਵੱਡੇ ਸਾਰਿਆਂ ਨੂੰ ਹਰੀ ਸਬਜ਼ੀ ਲੋੜੀਂਦੀ ਮਾਤਰਾ ’ਚ ਲੈਣੀ ਚਾਹੀਦੀ ਹੈ।
ਤਾਂ ਕਿ ਉਹ ਸਿਹਤਮੰਦ ਅਤੇ ਨਿਰੋਗ ਰਹਿ ਸਕਣ। ਵੱਡੇ ਤਾਂ ਹਰ ਸਬਜ਼ੀ ਖਾ ਲੈਂਦੇ ਹਨ ਪਰ ਬੱਚੇ ਹਰੀ ਸਬਜ਼ੀ ਖਾਣ ’ਚ ਰੁਚੀ ਨਹੀਂ ਰੱਖਦੇ ਬੱਚਿਆਂ ਲਈ ਆਲੂ ’ਚ ਹਰੀ ਸਬਜ਼ੀਆਂ ਪਾਕੇ ਪਰੌਂਠੇ ਬਣਾ ਕੇ ਦਿਓ ਜੇਕਰ ਬੱਚੇ ਸੂਪ ਜਾਂ ਚਟਨੀ ਜ਼ਿਆਦਾ ਖਾਂਦੇ ਹਨ ਤਾਂ ਹਰੀ ਸਬਜ਼ੀ ਉਬਾਲ ਕੇ ਟਮਾਟਰ ਮਿਲਾ ਕੇ ਬੱਚਿਆਂ ਨੂੰ ਚਟਨੀ ਦੇ ਰੂਪ ’ਚ ਵੀ ਦੇ ਸਕਦੇ ਹੋ। ਤੁਹਾਡਾ ਫਰਜ਼ ਹੈ ਕਿ ਬੱਚਿਆਂ ਨੂੰ ਹਰੀ ਸਬਜ਼ੀ ਖੁਆਓ ਬੱਚੇ ਜਿਸ ਰੂਪ ’ਚ ਪਸੰਦ ਕਰਨ ਉਸੇ ਰੂਪ ’ਚ ਹੀ ਬਣਾ ਕੇ ਦਿਓ ਜਿਸ ਨਾਲ ਤੁਹਾਡੇ ਬੱਚੇ ਸਿਹਤਮੰਦ ਅਤੇ ਨਿਰੋਗ ਰਹਿ ਸਕਣ।
-ਨੀਲਮ ਗੁਪਤਾ