ਗਰਮੀ ‘ਚ ਬਚਾ ਕੇ ਰੱਖੋ ਆਪਣੀਆਂ ਨਾਜ਼ੁਕ ਅੱਖਾਂ keep-your-eyes-delicate-in-summer
ਅੱਖਾਂ ਸਾਡੇ ਸਰੀਰ ਦਾ ਨਾਜ਼ੁਕ ਹਿੱਸਾ ਹਨ ਪਰ ਇਨ੍ਹਾਂ ਨਾਜ਼ੁਕ ਅੱਖਾਂ ਨਾਲ ਅਸੀਂ ਸਾਰੇ ਜਿੱਥੇ ਸੁੰਦਰਤਾ ਦਾ ਆਨੰਦ ਲੈਂਦੇ ਹਾਂ ਹਰ ਬੁਰੀ ਚੰਗੀ ਚੀਜ਼ ਦੀ ਪਹਿਚਾਣ ਕਰਦੇ ਹਾਂ, ਜੇਕਰ ਅਸੀਂ ਇਨ੍ਹਾਂ ਦੀ ਦੇਖ-ਰੇਖ ਢੰਗ ਨਾਲ ਨਹੀਂ ਕਰਦੇ ਤਾਂ ਸਾਨੂੰ ਨੁਕਸਾਨ ਝੱਲਣਾ ਪੈਂਦਾ ਹੈ ਵੈਸੇ ਤਾਂ ਹਰ ਮੌਸਮ ‘ਚ ਸਾਨੂੰ ਆਪਣੀਆਂ ਨਾਜ਼ੁਕ ਅੱਖਾਂ ਦੀ ਦੇਖ-ਰੇਖ ਕਰਨੀ ਚਾਹੀਦੀ ਹੈ ਪਰ ਗਰਮੀ ਦੀ ਤਪਦੀ ਧੁੱਪ ਤੋਂ ਸਾਨੂੰ ਆਪਣੀਆਂ ਅੱਖਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ
ਅੱਖਾਂ ‘ਚ ਖੁਸ਼ਕੀ ਦੀ ਸਮੱਸਿਆ:-
ਗਰਮੀਆਂ ‘ਚ ਵਾਤਾਵਰਨ ‘ਚ ਖੁਸ਼ਕੀ ਹੋਣ ‘ਤੇ ਅੱਖਾਂ ‘ਚ ਡਰਾਈਨੈੱਸ ਦੀ ਸਮੱਸਿਆ ਵਧ ਜਾਂਦੀ ਹੈ ਇਸ ਨਾਲ ਅੱਖਾਂ ਦਾ ਲਾਲ ਹੋਣਾ, ਦਰਦ ਹੋਣਾ, ਪਾਣੀ ਆਉਣਾ, ਖੁਜਲੀ ਹੋਦਾ ਲੱਛਣ ਦਿਖਾਈ ਦੇਣ ਲੱਗਦੇ ਹਨ
ਕਾਰਨ:-
ਗਰਮੀਆਂ ‘ਚ ਅਸੀਂ ਜ਼ਿਆਦਾਤਰ ਸਮਾਂ ਕੂਲਰ, ਏਅਰਕੰਡੀਸ਼ਨਰ ‘ਚ ਬਿਤਾਉਂਦੇ ਹਾਂ ਜਿਨ੍ਹਾਂ ਨਾਲ ਅੱਖਾਂ ਪ੍ਰਭਾਵਿਤ ਹੁੰਦੀਆਂ ਹਨ
ਸਾਵਧਾਨੀ ਵਰਤੋਂ:-
- ਜਦੋਂ ਗਰਮੀ ਪੂਰੇ ਉੱਫਾਨ ‘ਤੇ ਹੋਵੇ ਜਿਵੇਂ 11 ਤੋਂ 3 ਵਜੇ ਤੱਕ ਉਦੋਂ ਬਿਨਾਂ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਾ ਨਿਕਲੋ
- ਅੱਖਾਂ ਨੂੰ ਸਿੱਧੇ ਸੂਰਜ ਦੀਆਂ ਕਿਰਨਾਂ ਤੋਂ ਬਚਾਓ ਘਰ ਤੋਂ ਬਾਹਰ ਜਾਂਦੇ ਸਮੇਂ ਗਲਾਊਜ਼, ਹੈਟ, ਕੈਪ ਪਹਿਨੋ ਅਤੇ ਛਤਰੀ ਲੈ ਕੇ ਨਿਕਲੋ ਤਾਂ ਕਿ ਅੱਖਾਂ ‘ਤੇ ਸੂਰਜ ਦੀਆਂ ਕਿਰਨਾਂ ਦਾ ਸਿੱਧਾ ਪ੍ਰਭਾਵ ਨਾ ਪਵੇ
- ਜਦੋਂ ਵੀ ਬਾਹਰ ਤੋਂ ਘਰ ਆਓ ਤਾਂ ਠੰਡੇ ਪਾਣੀ ਨਾਲ ਅੱਖਾਂ ਚੰਗੀ ਤਰ੍ਹਾਂ ਧੋਵੋ ਤਾਂ ਕਿ ਅੱਖਾਂ ‘ਤੇ ਪ੍ਰਦੂਸ਼ਣ ਦਾ ਪ੍ਰਭਾਵ ਘੱਟ ਤੋਂ ਘੱਟ ਪਵੇ
- ਅੱਖਾਂ ‘ਚ ਲਿਊਬ੍ਰਿਕੇਟਿੰਗ ਆਈ ਡਰਾਪਸ ਦੀ ਵਰਤੋਂ ਕਰਦੇ ਰਹੋ
- ਅੱਖਾਂ ‘ਚ ਜ਼ਿਆਦਾ ਦਿਨ ਤੱਕ ਖੁਜਲੀ ਹੋਣ ‘ਤੇ, ਲਾਲ ਹੋਣ ‘ਤੇ ਜਾਂ ਪਾਣੀ ਆਉਣ ‘ਤੇ ਡਾਕਟਰ ਨਾਲ ਸੰਪਰਕ ਕਰਕੇ ਐਂਟੀ-ਐਲਰਜਿਕ ਜਾਂ ਐਂਟੀਬਾਇਓਟਿਕਸ ਆਈ ਡਰਾਪਸ ਦੀ ਵਰਤੋਂ ਕਰਕੇ ਅੱਖਾਂ ਨੂੰ ਬਚਾਓ
- ਜਿਨ੍ਹਾਂ ਦੀਆਂ ਅੱਖਾਂ ਪਹਿਲਾਂ ਤੋਂ ਹੀ ਖੁਸ਼ਕ ਹੋਣ, ਉਨ੍ਹਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ
- ਪ੍ਰਦੂਸ਼ਣ ਵਾਲੀ ਥਾਂ ‘ਤੇ ਜਾਣ ਤੋਂ ਬਚੋ ਕਿਉਂਕਿ ਪ੍ਰਦੂਸ਼ਣ ਸਾਡੀਆਂ ਅੱਖਾਂ ‘ਚ ਮੌਜ਼ੂਦ ਜ਼ਰੂਰਤਮੰਦ ਪਾਣੀ ਨੂੰ ਖ਼ਤਮ ਕਰਦਾ ਹੈ ਜੋ ਅੱਖਾਂ ਨੂੰ ਹੋਰ ਨੁਕਸਾਨ ਪਹੁੰਚਾਉਂਦਾ ਹੈ
ਰੱਖੋ ਆਹਾਰ ਦਾ ਧਿਆਨ:-
- ਗਰਮੀਆਂ ‘ਚ ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ, ਫਲਾਂ ਦਾ ਰਸ ਪੀਓ
- ਲੋੜੀਂਦੇ ਪਾਣੀ ਦਾ ਸੇਵਨ ਕਰੋ ਜੋ ਸਾਡੀ ਚਮੜੀ ਅਤੇ ਅੱਖਾਂ ਲਈ ਲਾਭਦਾਇਕ ਹੁੰਦਾ ਹੈ
- ਨਾਰੰਗੀ ਅਤੇ ਲਾਲ ਰੰਗ ਦੇ ਫਲ ਅਤੇ ਸਬਜ਼ੀਆਂ ਦਾ ਸੇਵਨ ਅੱਖਾਂ ਲਈ ਬਿਹਤਰ ਹੈ
- ਖੀਰਾ, ਖੱਖੜੀ, ਖਰਬੂਜਾ, ਤਰਬੂਜ ਦਾ ਸੇਵਨ ਗਰਮੀਆਂ ‘ਚ ਲਗਾਤਾਰ ਕਰੋ
ਨੀਤੂ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.