ਰਾਸ਼ਟਰਮੰਡਲ ਖੇਡ: ਭਾਰਤ ਦਾ ਸੋਨ ਬਰਮਿੰਘਮ
ਭਾਰਤ ਨੇ 61 ਤਮਗਿਆਂ ਨਾਲ ਸੂਚੀ ’ਚ ਚੌਥੇ ਸਰਵੋਤਮ ਦੇਸ਼ਾਂ ਦੇ ਰੂਪ ’ਚ ਆਪਣਾ ਸਥਾਨ ਹਾਸਲ ਕਰਦੇ ਹੋਏ ਰਾਸ਼ਟਰਮੰਡਲ ਖੇਡ-2020 ’ਚ ਆਪਣੀ ਸ਼ਾਨਦਾਰ ਹਾਜ਼ਰੀ ਦਰਜ ਕਰਵਾਈ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ 28 ਜੁਲਾਈ ਤੋਂ 8 ਅਗਸਤ ਤੱਕ ਚੱਲੇ ਮੁਕਾਬਲਿਆਂ ’ਚ ਲਗਭਗ 200 ਭਾਰਤੀ ਐਥਲੀਟਾਂ ਨੇ 16 ਵੱਖ-ਵੱਖ ਖੇਡਾਂ ’ਚ ਹਿੱਸਾ ਲਿਆ ਭਾਰਤ ਨੇ 22 ਸੋਨ, 16 ਚਾਂਦੀ ਅਤੇ 23 ਕਾਂਸੀ ਤਮਗੇ ਜਿੱਤੇ ਹਾਲਾਂਕਿ ਸਾਲ 2010 ’ਚ ਦਿੱਲੀ ’ਚ ਹੋਈਆਂ ਖੇਡਾਂ ’ਚ ਭਾਰਤ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ
101 ਤਮਗੇ ਜਿੱਤੇ ਸਨ ਟੋਕੀਓ ਓਲੰਪਿਕ ਭਾਲਾ ਸੁੱਟ ਚੈਂਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਨੀਰਜ ਚੋਪੜਾ ਦੇ ਸੱਟ ਲੱਗਣ ਕਾਰਨ ਸੀਡਬਲਯੂਜੀ-2022 ਤੋਂ ਬਾਹਰ ਹੋਣ ਨਾਲ ਨਿਸ਼ਚਿਤ ਰੂਪ ਨਾਲ ਭਾਰਤ ਇੱਕ ਤਮਗੇ ਤੋਂ ਖਿੱਸਕ ਗਿਆ ਨਿਸ਼ਾਨੇਬਾਜ਼ੀ ਖੇਡ ਦੇ ਸ਼ਾਮਲ ਨਾ ਹੋਣ ਅਤੇ ਨੀਰਜ਼ ਚੋਪੜਾ ਦੀ ਗੈਰਹਾਜ਼ਰੀ ’ਚ, ਭਾਰਤੀ ਕੁਸ਼ਤੀ ਟੀਮ ਦੇ ਓਲੰਪਿਕ ਤਮਗਾ ਜੇਤੂ ਰਵੀ ਕੁਮਾਰ ਦਹੀਆ, ਬਜ਼ਰੰਗ ਪੁਨੀਆ, ਸਾਕਸ਼ੀ ਮਲਿਕ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਅਤੇ ਲਕਸ਼ਿਆ ਸੈਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Also Read :-
- ‘ਵਯੋਸ਼੍ਰੇਸ਼ਠ’ ਇਲਮਚੰਦ – ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
- ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ
- ਖੇਡਣ ਦਿਓ ਬੱਚਿਆਂ ਨੂੰ ਪਾਰਕ ‘ਚ
ਭਾਰਤ ਨੂੰ ਸਭ ਤੋਂ ਵੱਧ ਸੋਨ ਅਤੇ ਸਭ ਤੋਂ ਵੱਧ ਤਮਗੇ ਕੁਸ਼ਤੀ ਤੋਂ ਹਾਸਲ ਹੋਏ, ਜਿੱਥੇ ਦੇਸ਼ ਨੇ ਛੇ ਸੋਨ, ਇੱਕ ਚਾਂਦੀ ਅਤੇ ਪੰਜ ਕਾਂਸੀ ਸਮੇਤ 12 ਤਮਗੇ ਜਿੱਤੇ ਭਾਰਤੋਲਕਾਂ ਨੇ ਭਾਰਤੀ ਮੁਹਿੰਮ ਨੂੰ ਬਿਹਤਰੀਨ ਸ਼ੁਰੂਆਤ ਕਰਦੇ ਹੋਏ ਤਿੰਨ ਸੋਨ, ਤਿੰਨ ਚਾਂਦੀ ਅਤੇ ਚਾਰ ਕਾਂਸੀ ਸਮੇਤ 10 ਤਮਗੇ ਜਿੱਤੇ ਸੰਕੇਤ ਸਰਗਰ (ਪੁਰਸ਼ 55 ਕਿਗ੍ਰਾ) ਨੇ ਚਾਂਦੀ ਦਾ ਤਮਗਾ ਜਿੱਤ ਕੇ ਬਰਮਿੰਘਮ 2022 ’ਚ ਭਾਰਤ ਦਾ ਖਾਤਾ ਖੋਲ੍ਹਿਆ ਸੀ
ਭਾਰਤ ਨੇ ਆਪਣੇ ਨੌਜਵਾਨ ਐਥਲੀਟਾਂ ਦੀ ਬਦੌਲਤ ਟਰੈਕ ਐਂਡ ਫੀਲਡ ’ਚ ਵੀ ਕਈ ਇਤਿਹਾਸਕ ਤਮਗੇ ਹਾਸਲ ਕੀਤੇ ਤੇਜਸਵਿਨੀ ਸ਼ੰਕਰ (ਕਾਂਸੀ) ਨੇ ਜਿੱਥੇ ਉੱਚੀ ਛਾਲ ’ਚ ਭਾਰਤ ਨੂੰ ਪਹਿਲਾ ਰਾਸ਼ਟਰਮੰਡਲ ਤਮਗਾ ਦਿਵਾਇਆ, ਉੱਥੇ ਮੁਰਲੀ ਸ਼੍ਰੀਸ਼ੰਕਰ (ਚਾਂਦੀ) 44 ਸਾਲ ਬਾਅਦ ਭਾਰਤ ਲਈ ਲੰਬੀ ਛਾਲ ਜਿੱਤਣ ਵਾਲੇ ਪੁਰਸ਼ ਬਣੇ ਪ੍ਰਿਯੰਕਾ ਗੋਸਵਾਮੀ (ਚਾਂਦੀ) ਭਾਰਤ ਲਈ 10,000 ਮੀਟਰ ਪੈਦਾਲ ਚਾਲ ’ਚ ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ, ਦੂਜੇ ਪਾਸੇ ਸੰਦੀਪ ਕੁਮਾਰ ਨੇ ਵੀ 10,000 ਮੀਟਰ ਪੁਰਸ਼ ਪੈਦਲ ਚਾਲ ’ਚ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ’ਚ ਪਾਇਆ ਅਵਿਨਾਸ਼ ਸਾਬਲੇ ਨੇ ਪੁਰਸ਼ ਸਟੀਪਲਚੇਜ਼ ’ਚ ਕੇਨਿਆ ਦਾ ਏਕਛਤਰ ਰਾਜ ਸਮਾਪਤ ਕਰਦੇ ਹੋਏ ਚਾਂਦੀ ਤਮਗਾ ਜਿੱਤਿਆ ਅਤੇ 8:11.20 ਮਿੰਟ ਦਾ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ ਐਲਡੋਸ ਪਾੱਲ ਅਤੇ ਅਬਦੁੱਲਾ ਅਬੂਬਕਰ ਨੇ ਤੀਹਰੀ ਛਾਲ ’ਚ ਸੋਨ ਅਤੇ ਚਾਂਦੀ ਜਿੱਤੀ ਅਜਿਹਾ ਪਹਿਲੀ ਵਾਰ ਹੋਇਆ ਕਿ ਰਾਸ਼ਟਰਮੰਡਲ ਖੇਡਾਂ ਦੀ ਤੀਹਰੀ ਛਾਲ ਆਯੋਜਨ ’ਚ ਭਾਰਤ ਨੇ ਦੋ ਤਮਗੇ ਜਿੱਤੇ ਹੋਣ ਅਨੂੰ ਰਾਣੀ ਨੇ ਮਹਿਲਾ ਜੈਵਲਿਨ ਥ੍ਰੋ ’ਚ ਕਾਂਸੀ ਤਮਗੇ ਆਪਣੇ ਨਾਂਅ ਕੀਤਾ
ਮੁੱਕੇਬਾਜ਼ਾਂ ਨੇ ਵੀ ਬਰਮਿੰਘਮ ’ਚ ਭਾਰਤ ਦਾ ਝੰਡਾ ਲਹਿਰਾਉਂਦੇ ਹੋਏ ਸੱਤ ਤਮਗੇ ਜਿੱਤੇ ਨਿਖਤ ਜਰੀਨ (50 ਕਿਗ੍ਰਾ), ਅਮਿਤ ਪੰਘਾਲ (51 ਕਿਗ੍ਰਾ) ਅਤੇ ਨੀਤੂ (48 ਕਿਗ੍ਰਾ) ਨੇ ਸੋਨ ਜਿੱਤੇ, ਜਦਕਿ ਜੈਸਮੀਨ (60 ਕਿਗ੍ਰਾ), ਮੋਹੰਮਦ ਹੁਸਾਮੁਦੀਨ (57 ਕਿਗ੍ਰਾ) ਅਤੇ ਰੋਹਿਤ ਟੋਕਸ (67 ਕਿਗ੍ਰਾ) ਨੇ ਕਾਂਸੀ ਤੇ ਤਮਗੇ ਜਿੱਤੇ ਸਾਗਰ ਅਹਿਲਾਵਤ (92 ਕਿਗ੍ਰਾ) ਨੇ ਮੁੱਕੇਬਾਜੀ ’ਚ ਭਾਰਤ ਦਾ ਇੱਕਲੌਤਾ ਚਾਂਦੀ ਤਮਗਾ ਜਿੱਤਿਆ ਪੁਸਰਲਾ ਵੈਂਕਟ ਸਿੰਧੂ ਅਤੇ ਲਕਸ਼ਿਆ ਸੈਨ ਵਰਗੇ ਸਿਤਾਰਿਆਂ ਦੀ ਬਦੌਲਤ ਭਾਰਤ ਨੇ ਬੈਡਮਿੰਟਨ ’ਚ ਵੀ ਛੇ ਤਮਗੇ ਆਪਣੇ ਨਾਂਅ ਕੀਤੇ ਸਿੰਧੂ ਨੇ ਮਹਿਲਾ ਸਿੰਗਲ ’ਚ, ਲਕਸ਼ਿਆ ਨੇ ਪੁਰਸ਼ ਸਿੰਗਲ ’ਚ ਜਦਕਿ ਸਾਤਵਿਕਸਾਈਰਾਜ ਰੰਕੀਰੇਡੀ ਅਤੇ ਚਿਰਾਗ ਸੇਠੀ ਦੀ ਜੋੜੀ ਨੇ ਪੁਰਸ਼ ਡਬਲ ’ਚ ਸੋਨ ਜਿੱਤੇ
ਇਸ ਤੋਂ ਪਹਿਲਾਂ ਭਾਰਤੀ ਮਿਸ਼ਰਤ ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ ਇਸ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲ ’ਚ ਅਤੇ ਤਰਿਸ਼ਾ ਜਾੱਲੀ-ਗਾਇਤਰੀ ਗੋਪੀਚੰਦ ਦੀ ਜੋੜੀ ਨੇ ਮਹਿਲਾ ਡਬਲ ’ਚ ਕਾਂਸੀ ਤਮਗਾ ਜਿੱਤਿਆ ਮਹਿਲਾ ਲਾੱਨ ਬਾੱਲ ਫੋਰ ਟੀਮ ਨੇ ਇਤਿਹਾਸ ਰਚਦੇ ਹੋਏ ਭਾਰਤ ਨੂੰ ਇਸ ਖੇਡ ’ਚ ਪਹਿਲਾ ਰਾਸ਼ਟਰਮੰਡਲ ਸੋਨ ਦਿਵਾਇਆ ਪੁਰਸ਼ ਫੋਰ ਟੀਮ ਨੇ ਵੀ ਲਾੱਨ ਬਾੱਲ ’ਚ ਚਾਂਦੀ ਦਾ ਤਮਗਾ ਹਾਸਲ ਕੀਤਾ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ ’ਚ ਪਹਿਲੀ ਵਾਰ ਮਹਿਲਾ ਕ੍ਰਿਕਟ ਦੇ ਆਯੋਜਨ ਦਾ ਸਵਾਗਤ ਕਰਦੇ ਹੋਏ ਚਾਂਦੀ ਤਮਗਾ ਜਿੱਤਿਆ ਪੁਰਸ਼ (ਚਾਂਦੀ) ਅਤੇ ਮਹਿਲਾ (ਕਾਂਸੀ) ਟੀਮਾਂ ਨੇ ਹਾਕੀ ’ਚ ਭਾਰਤ ਦਾ ਝੰਡਾ ਲਹਿਰਾਇਆ ਇਸ ਤੋਂ ਇਲਾਵਾ ਭਾਰਤ ਨੇ ਟੇਬਲ ਟੈਨਿਸ (ਪੰਜ ਤਮਗੇ), ਜੁਡੋ (ਤਿੰਨ ਤਮਗੇ) ਅਤੇ ਸਕਵਾਸ਼ (ਦੋ ਤਮਗੇ) ਸਮੇਤ 13 ਮੁਕਾਬਲਿਆਂ ’ਚ ਤਮਗੇ ਜਿੱਤੇ
ਹਰਿਆਣਾ ਦੇ ਖਿਡਾਰੀਆਂ ਜਿੱਤੇ 43 ਤਮਗੇ
ਦੇਸ਼ ਦੀ ਆਬਾਦੀ ’ਚ ਲਗਭਗ ਦੋ ਪ੍ਰਤੀਸ਼ਤ ਹਿੱਸੇਦਾਰ ਹਰਿਆਣਾ ਨੇ ਇਨ੍ਹਾਂ ਖੇਡਾਂ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ ਭਾਰਤੀ ਟੀਮ ’ਚ ਇਸ ਵਾਰ ਸਭ ਤੋਂ ਜ਼ਿਆਦਾ 43 ਖਿਡਾਰੀ ਹਰਿਆਣਾ ’ਚੋਂ ਹਨ, ਜਿਨ੍ਹਾਂ ’ਚੋਂ 17 ਖਿਡਾਰੀਆਂ ਨੇ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਰੇ ਖਿਡਾਰੀਆਂ ਨੂੰ ਦਮਦਾਰ ਪ੍ਰਦਰਸ਼ਨ ਕਰਕੇ ਸੂਬਾ ਅਤੇ ਦੇਸ਼ ਦਾ ਨਾਂਅ ਪੂਰੀ ਦੁਨੀਆਂ ’ਚ ਰੌਸ਼ਨ ਕਰਨ ਲਈ ਵਧਾਈ ਅਤੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਰਾਸ਼ਟਰਮੰਡਲ ਖੇਡਾਂ ’ਚ ਅਮਿਤ ਪੰਘਾਲ ਅਤੇ ਨੀਤੂ ਘਨਘਸ ਨੇ ਬਾਕਸਿੰਗ ’ਚ ਗੋਲਡ ਝਟਕਿਆ ਹੈ
ਤਾਂ ਸਾਕਸ਼ੀ ਮਲਿਕ, ਬਜ਼ਰੰਗ ਪੂਨੀਆ, ਦੀਪਕ ਪੂਨੀਆ, ਰਵੀ ਕੁਮਾਰ ਦਹੀਆ, ਵਿਨੇਸ਼ ਫੋਗਾਟ ਅਤੇ ਨਵੀਨ ਕੁਮਾਰ ਨੇ ਕੁਸ਼ਤੀ ’ਚ ਗੋਲਡ ਮੈਡਲ ਜਿੱਤਿਆ ਹੈ ਸੁਧੀਰ ਨੇ ਪੈਰਾ ਪਾਵਰ ਲਿਫਟਿੰਗ ’ਚ ਗੋਲਡ ਹਾਸਲ ਕੀਤਾ ਹੈ ਅੰਸ਼ੂ ਮਲਿਕ ਨੇ ਕੁਸ਼ਤੀ ’ਚ ਸਿਲਵਰ, ਪੂਜਾ ਗਹਿਲੋਤ, ਪੂਜਾ ਸਿਹਾਗ, ਦੀਪਕ ਨੇਹਰਾ ਅਤੇ ਮੋਹਿਤ ਗਰੇਵਾਲ ਨੇ ਕੁਸ਼ਤੀ ’ਚ ਕਾਂਸੇ ਦਾ ਤਮਗਾ ਜਿੱਤਿਆ ਹੈ ਮੁੱਕੇਬਾਜ਼ੀ ਦੇ ਸਾਗਰ ਅਹਿਲਾਵਤ ਨੇ ਚਾਂਦੀ ਜਦਕਿ ਜੈਸਮੀਨ ਲੰਬੋਰੀਆ ਨੇ ਕਾਂਸੀ ਤਮਗਾ ਜਿੱਤਿਆ ਹੈ ਸੰਦੀਪ ਕੁਮਾਰ ਨੇ ਐਥਲੈਟਿਕਸ ਬਰਾਂਜ ਮੈਡਲ ਜਿੱਤਿਆ ਹੈ ਮਹਿਲਾ ਹਾਕੀ ਟੀਮ ’ਚ ਵੀ ਹਰਿਆਣਾ ਦੇ ਖਿਡਾਰੀਆਂ ਨੇ ਆਪਣਾ ਜਲਵਾ ਦਿਖਾਇਆ ਹੈ ਕਾਂਸੀ ਤਮਗਾ ਜਿੱਤਣ ਵਾਲੀ 18 ਮੈਂਬਰੀ ਮਹਿਲਾ ਹਾਕੀ ਟੀਮ ’ਚ 8 ਮਹਿਲਾਵਾਂ ਹਰਿਆਣਾ ਦੀਆਂ ਹਨ ਖਿਡਾਰੀਆਂ ਨੂੰ ਸੋਨ ਤਮਗੇ ਲਈ ਡੇਢ ਕਰੋੜ ਰੁਪਏ, ਚਾਂਦੀ ਤਮਗੇ ਲਈ 75 ਲੱਖ ਰੁਪਏ ਅਤੇ ਕਾਂਸੀ ਤਮਗੇ ਲਈ 50 ਲੱਖ ਰੁਪਏ ਦੇੇਵੇਗੀ ਇਸਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਾਢੇ ਸੱਤ ਲੱਖ ਰੁਪਏ ਮਿਲਣਗੇ
22ਵੀਂ ਰਾਸ਼ਟਰਮੰਡਲ ਖੇਡ ‘ਤਮਗਾ ਸੂਚੀ’
ਰੈਂਕ | ਦੇਸ਼ | ਸੋਨ | ਚਾਂਦੀ | ਕਾਂਸੀ | ਕੁੱਲ |
1 | ਅਸਟਰੇਲੀਆ | 67 | 57 | 54 | 178 |
2 | ਇੰਗਲੈਂਡ | 57 | 66 | 53 | 176 |
3 | ਕੈਨੇਡਾ | 26 | 32 | 34 | 92 |
4 | ਭਾਰਤ | 22 | 16 | 23 | 61 |
5 | ਨਿਊਜ਼ੀਲੈਂਡ | 20 | 12 | 17 | 49 |
6 | ਸਕਾਟਲੈਂਡ | 13 | 11 | 27 | 51 |
7 | ਨਾਈਜੀਰੀਆ | 12 | 09 | 14 | 35 |
8 | ਵੈਲਸ | 08 | 06 | 14 | 28 |
9 | ਦ. ਅਫਰੀਕਾ | 07 | 09 | 11 | 27 |
10 | ਮਲੇਸ਼ੀਆ | 07 | 08 | 08 | 23 |
ਪਿਛਲੀਆਂ ਪੰਜ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਪ੍ਰਦਰਸ਼ਨ:
ਸਾਲ | ਸੋਨ | ਚਾਂਦੀ | ਕਾਂਸੀ | ਕੁੱਲ | ਸਥਾਨ |
2002 ਮੈਨਚੈਸਟਰ | 30 | 22 | 17 | 69 | 04 |
2006 ਮੇਲਬੋਰਨ | 22 | 17 | 11 | 50 | 04 |
2010 ਦਿੱਲੀ | 38 | 27 | 36 | 101 | 02 |
2014 ਗਲਾਸਗੋ | 15 | 30 | 19 | 64 | 05 |
2014 ਗੋਲਡ ਕੋਸਟ | 26 | 20 | 20 | 66 | 03 |