ਮਨੁੱਖ ਜਦੋਂ ਗੁੱਸੇ ’ਚ ਹੋਵੇ ਤਾਂ ਉਸ ਸਮੇਂ ਉਸਨੂੰ ਕੋਈ ਅਹਿਮ ਫੈਸਲਾ ਨਹੀਂ ਲੈਣਾ ਚਾਹੀਦਾ ਕਹਿੰਦੇ ਹਨ ਕਿ ਗੁੱਸਾ ਅੰਨ੍ਹਾ ਹੁੰਦਾ ਹੈ ਉਹ ਮਨੁੱਖ ਦੀ ਸੋਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ਉਦੋਂ ਉਹ ਕੁਝ ਵੀ ਸੋਚਣ-ਸਮਝਣ ਦੇ ਕਾਬਲ ਨਹੀਂ ਰਹਿੰਦਾ ਉਹ ਆਪਣੇ-ਪਰਾਏ ਦਾ ਫ਼ਰਕ ਕਰਨ ’ਚ ਅਸਮਰੱਥ ਹੋ ਜਾਂਦਾ ਹੈ। ਉਸ ਗੁੱਸੇ ਦੇ ਸਮੇਂ ਲਿਆ ਗਿਆ ਕੋਈ ਵੀ ਫੈਸਲਾ ਉਸਦੇ ਵਿਰੁੱਧ ਜਾ ਸਕਦਾ ਹੈ ਮਾੜੀ ਕਿਸਮਤ ਨੂੰ ਲਏ ਗਏ ਆਪਣੇ ਉਸ ਫੈਸਲੇ ਕਾਰਨ ਫਿਰ ਉਸ ਨੂੰ ਜੀਵਨ-ਭਰ ਪਛਤਾਉਣਾ ਪੈ ਸਕਦਾ ਹੈ। (Anger)
ਇਸੇ ਤਰ੍ਹਾਂ ਜਦੋਂ ਮਨੁੱਖ ਕਿਸੇ ਖਾਸ ਉਪਲੱਬਧੀ ਅਤੇ ਕਿਸੇ ਕਾਰਨ ਤੋਂ ਖੁਸ਼ ਹੋਵੇ ਉਦੋਂ ਉਸਨੂੰ ਕਿਸੇ ਨਾਲ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਜ਼ਿਆਦਾ ਖੁਸ਼ੀ ’ਚ ਇਨਸਾਨ ਦੇ ਪੈਰ ਜ਼ਮੀਨ ’ਤੇ ਨਹੀਂ ਲੱਗਦੇ ਉਦੋਂ ਅਜਿਹਾ ਲੱਗਦਾ ਹੈ ਕਿ ਜਿਵੇਂ ਉਸ ਨੂੰ ਖੰਭ ਲੱਗ ਗਏ ਹੋਣ ਅਤੇ ਉਹ ਉੱਡਦਾ ਫਿਰਦਾ ਹੋਵੇ ਉਸ ਸਮੇਂ ਭਾਵਨਾ ’ਚ ਵਹਿ ਕੇ ਕੀਤਾ ਗਿਆ ਉਹੀ ਵਾਅਦਾ ਹੀ ਉਸ ਦੇ ਜੀਅ ਦਾ ਜ਼ੰਜਾਲ ਬਣ ਜਾਂਦਾ ਹੈ
ਰਮਾਇਣਕਾਲ ’ਚ ਮਹਾਰਾਜਾ ਦਸ਼ਰਥ ਦੀ ਅੰਤਕਾਲ ’ਚ ਹੋਈ ਦੁਰਦਸ਼ਾ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ (ਬੇਸ਼ਕ ਉਹ ਪਰਮਪਿਤਾ ਪਰਮਾਤਮਾ ਦੀ ਮਰਜੀ ਸੀ ਜਾਂ ਭਾਣਾ ਕਹਿ ਲਓ) ਇਸ ਗੱਲ ਨੂੰ ਸਦਾ ਯਾਦ ਰੱਖਣਾ ਚਾਹੀਦੈ। (Anger)
ਕਿ ਸੋਚ-ਸਮਝ ਕੇ ਵਾਅਦਾ ਕਰਨ ਵਾਲੇ ਨੂੰ ਕਦੇ ਕਿਸੇ ਦੇ ਸਾਹਮਣੇ ਨੀਵਾਂ ਨਹੀਂ ਦੇਖਣਾ ਪੈਂਦਾ ਨਾ ਹੀ ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਨਜ਼ਰਾਂ ਝੁਕਾ ਕੇ ਸ਼ਰਮਿੰਦਗੀ ਝੱਲਣੀ ਪੈਂਦੀ ਹੈਜੇਕਰ ਕੋਈ ਵਿਅਕਤੀ ਕਿਸੇ ਵੀ ਕਾਰਨ ਗੁੱਸਾ ਦਿਵਾਉਣਾ ਚਾਹੇ ਤਾਂ ਉਸਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਜੇਕਰ ਉਹ ਆਪਣੇ ਉਦੇਸ਼, ਭਾਵ ਗੁੱਸਾ ਦਿਵਾਉਣ ’ਚ ਸਫ਼ਲ ਹੁੰਦਾ ਹੈ ਤਾਂ ਯਕੀਨ ਮੰਨੋ ਕਿ ਉਹ ਵਿਅਕਤੀ ਵਿਸ਼ੇਸ਼ ਉਸਦੇ ਹੱਥ ਦੀ ਕਠਪੁਤਲੀ ਬਣਦਾ ਜਾ ਰਿਹਾ ਹੈ ਉਹ ਜਿਵੇਂ ਚਾਹਵੇ ਉਸ ਨੂੰ ਨਾਚ ਨਚਾ ਸਕਦਾ ਹੈ ਫਿਰ ਉਹ ਨੈਤਿਕ-ਅਨੈਤਿਕ ਕੋਈ ਵੀ ਆਪਣਾ ਮਨਚਾਹਿਆ ਕੰਮ ਉਸ ਤੋਂ ਕਰਵਾ ਸਕਦਾ ਹੈ। Anger
ਗੁੱਸਾ ਅਤੇ ਖੁਸ਼ੀ ਮਨੁੱਖੀ ਮਨ ਦੀਆਂ ਦੋ ਅਵਸਥਾਵਾਂ ਹਨ ਗੁੱਸੇ ’ਚ ਮਨੁੱਖ ਨੂੰ ਆਪਣਾ ਆਪਾ ਨਹੀਂ ਗੁਆਉਣਾ ਚਾਹੀਦਾ, ਹੋਸ਼ ’ਚ ਰਹਿਣਾ ਚਾਹੀਦੈ ਗੁੱਸੇ ਕਾਰਨ ਦੁਰਭਾਸਾ ਰਿਸ਼ੀ ਨੂੰ ਅੱਜ ਤੱਕ ਸਨਮਾਨ ਨਹੀਂ ਮਿਲ ਸਕਿਆ ਜਿਸ ਦੇ ਉਹ ਹੱਕਦਾਰ ਸਨ ਇਸੇ ਗੁੱਸੇ ਕਾਰਨ ਹੀ ਮਨੁੱਖ ਦੇ ਮਨ ’ਚ ਬਦਲਾ ਲੈਣ ਦੀ ਭਾਵਨਾ ਪੈਦਾ ਹੋਣ ਲੱਗਦੀ ਹੈ ਇਸੇ ਭਾਵਨਾ ਕਰਕੇ ਉਹ ਆਪਣਾ ਵਿਰੋਧ ਕਰਨ ਵਾਲੇ ਕਿਸੇ ਦਾ ਵੀ ਕਤਲ ਤੱਕ ਕਰ ਬੈਠਦਾ ਹੈ ਅਤੇ ਫਿਰ ਕਾਨੂੰਨ ਦਾ ਮੁਜ਼ਰਮ ਬਣ ਕੇ ਸਾਰੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾ ਦਿੰਦਾ ਹੈ ਉਸ ਦੇ ਘਰ-ਪਰਿਵਾਰ ਵਾਲੇ ਅਤੇ ਉਸਦੇ ਰਿਸ਼ਤੇਦਾਰ ਉਸ ਤੋਂ ਛੇਤੀ ਪਾਸਾ ਵੱਟ ਲੈਂਦੇ ਹਨ ਜਿਨ੍ਹਾਂ ਲਈ ਉਹ ਆਪਣਾ ਸਾਰਾ ਜੀਵਨ ਦਾਅ ’ਤੇ ਲਾ ਦਿੰਦਾ ਹੈ, ਉਹੀ ਉਸ ਕਾਰੇ ਲਈ ਉਸਦੀ ਬਦਨਾਮੀ ਕਰਦੇ ਨਹੀਂ ਥੱਕਦੇ।
ਖੁਸ਼ੀ ਵੀ ਮਨੁੱਖ ਦੇ ਸਿਰ ਚੜ੍ਹ ਕੇ ਬੋਲਣ ਲੱਗਦੀ ਹੈ ਬਹੁਤ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਖੁਸ਼ੀ ਵੀ ਰਾਸ ਨਹੀਂ ਆਉਂਦੀ ਇਨ੍ਹਾਂ ਖੁਸ਼ੀ ਦੇ ਪਲਾਂ ’ਚ ਉਨ੍ਹਾਂ ਦਾ ਦਿਮਾਗ ਸੱਤਵੇਂ ਅਸਮਾਨ ’ਤੇ ਪਹੁੰਚ ਜਾਂਦਾ ਹੈ ਉਹ ਪਤੰਗ ਵਾਂਗ ਉੱਚੇ ਉੱਡਣ ਲੱਗਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਦੀ ਡੋਰ ਨੂੰ ਕੋਈ ਕੱਟਣ ਦੀ ਹਿੰਮਤ ਨਹੀਂ ਕਰ ਸਕਦਾ ਦੂਜੇ ਸ਼ਬਦਾਂ ’ਚ ਕਹਿ ਸਕਦੇ ਹਾਂ ਕਿ ਉਹ ਗੁਬਾਰੇ ਵਾਂਗ ਫੁੱਲ ਕੇ ਕੁੱਪਾ ਹੋ ਜਾਂਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਕੋਈ ਆਪਣਾ ਹੀ ਉਸ ’ਚ ਪਿੰਨ ਚੁਭੋ ਕੇ ਉਸਨੂੰ ਪਾੜ ਦੇਵੇਗਾ ਅਤੇ ਉਹ ਸਿਰਫ ਦੇਖਦੇ ਹੀ ਰਹਿ ਜਾਣਗੇ, ਕੁਝ ਕਰ ਨਹੀਂ ਸਕਣਗੇ। Anger
ਇਸ ਖੁਸ਼ੀ ਦੇ ਰੌਂਅ ’ਚ ਵੀ ਗਲਤ ਫੈਸਲੇ ਲੈ ਲਏ ਜਾਂਦੇ ਹਨ ਜੋ ਨੇੜਲੇ ਭਵਿੱਖ ’ਚ ਜੀ ਦਾ ਜੰਜਾਲ ਬਣ ਜਾਂਦੇ ਹਨ ਉਸ ਸਮੇਂ ਮਨੁੱਖ ਭੁੱਲ ਜਾਂਦਾ ਹੈ ਕਿ ਉਸ ਦੀ ਇਹ ਖੁਸ਼ੀ ਹੀ ਉਸਦੇ ਦੁੱਖ ਦਾ ਕਾਰਨ ਬਣ ਜਾਂਦੀ ਹੈ ਅਤੇ ਉਹ ਮੂਕ ਦਰਸ਼ਕ ਬਣਿਆ ਬੱਸ ਹੱਥ ਮਲ਼ਦਾ ਰਹਿ ਜਾਂਦਾ ਹੈ, ਕੋਈ ਉਪਾਅ ਕਰਨ ਲਈ ਉਸ ਦਾ ਦਿਮਾਗ ਨਾਕਾਮ ਹੋ ਜਾਂਦਾ ਹੈ। ਮਨੁੱਖ ਦੇ ਜੀਵਨ ’ਚ ਗੁੱਸੇ ਦਾ ਰੌਂਅ ਹੋਵੇ ਜਾਂ ਖੁਸ਼ੀ ਦੀ ਬਹੁਤਾਤ ਹੋਵੇ ਦੋਵਾਂ ਹੀ ਸਥਿਤੀਆਂ ’ਚ ਉਸ ਨੂੰ ਖੁਦ ’ਤੇ ਕਾਬੂ ਰੱਖਣਾ ਚਾਹੀਦੈ ਗੁੱਸਾ ਯਮਰਾਜ ਦਾ ਦੂਜਾ ਰੂਪ ਹੁੰਦਾ ਹੈ, ਉਹ ਸਭ ਕੁਝ ਤਬਾਹ ਕਰ ਦਿੰਦਾ ਹੈ ਜ਼ਿਆਦਾ ਖੁਸ਼ੀ ਵੀ ਤਬਾਹੀ ਦਾ ਕਾਰਨ ਬਣਦੀ ਹੈ ਇਸ ਲਈ ਦੋਵਾਂ ਦੀ ਅਤੀ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦੈ, ਇਸੇ ’ਚ ਸਮਝਦਾਰੀ ਅਤੇ ਸਭ ਦਾ ਭਲਾ ਹੈ। (Anger)
ਉਰਵਸ਼ੀ