Body Fit

ਭੱਜ-ਦੌੜ ਭਰੀ ਜ਼ਿੰਦਗੀ ’ਚ ਵਰਕਿੰਗ ਲੋਕਾਂ ਕੋਲ ਆਪਣੀ ਸਿਹਤ ਜਾਂ ਫਿੱਟ ਰਹਿਣ ਦਾ ਬਿਲਕੁਲ ਸਮਾਂ ਨਹੀਂ ਹੁੰਦਾ ਘਰ, ਆਫਿਸ ਅਤੇ ਦੂਜੇ ਕੰਮਾਂ ’ਚ ਦਿਨ ਐਨੀ ਤੇਜ਼ੀ ਨਾਲ ਬੀਤ ਜਾਂਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਸਮਾਂ ਹੀ ਨਹੀਂ ਹੁੰਦਾ ਕੁਝ ਹੋਰ ਸੋਚਣ ਦਾ ਅਜਿਹੇ ’ਚ ਸਭ ਤੋਂ ਜ਼ਿਆਦਾ ਇਗਨੋਰ ਤੁਸੀਂ ਖੁਦ ਨੂੰ ਕਰਦੇ ਹੋ ਉਸ ਦਾ ਸਿੱਟਾ ਕੁਝ ਸਮੇਂ ਬਾਅਦ ਖੁਦ ਨੂੰ ਹੀ ਭੁਗਤਣਾ ਪੈਂਦਾ ਹੈ ਅਤੇ ਉਦੋਂ ਕਈ ਪ੍ਰੇਸ਼ਾਨੀਆਂ ਘੇਰ ਲੈਂਦੀਆਂ ਹਨ ਬਿਹਤਰ ਇਹੀ ਹੋਵੇਗਾ।

ਕਿ ਉਸ ਬਿਜ਼ੀ ਸ਼ੈਡਿਊਲ ’ਚੋਂ ਕੁਝ ਸਮਾਂ ਆਪਣੀ ਫਿਟਨੈੱਸ ਲਈ ਕੱਢੋ ਤਾਂ ਕਿ ਭਵਿੱਖ ’ਚ ਆਉਣ ਵਾਲੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਤੋਂ ਖੁਦ ਨੂੰ ਬਚਾ ਕੇ ਰੱਖ ਸਕੋ। ਨੀਂਦ ਦਾ ਪੂਰਾ ਨਾ ਹੋਣਾ, ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰਨਾ, ਘੰਟਿਆਂ ਬੈਠ ਕੇ ਟੀ. ਵੀ. ਦੇਖਣਾ, ਕੰਪਿਊਟਰ ਦੇ ਅੱਗੇ ਬੈਠਣਾ, ਅਰਾਮਦਾਇਕ ਜੀਵਨਸ਼ੈਲੀ, ਪਤਾ ਨਹੀਂ ਕਿੰਨੇ ਹੋਰ ਕਾਰਨ ਹਨ ਜੋ ਸਾਡੀ ਸਿਹਤ ’ਤੇ ਬੁਰਾ ਅਸਰ ਪਾਉਂਦੇ ਹਨ ਸਮਾਂ ਰਹਿੰਦੇ ਸਾਵਧਾਨ ਹੋਣਾ ਹੀ ਸਾਡੇ ਸਾਰਿਆਂ ਦੀ ਸਿਹਤ ਲਈ ਬਿਹਤਰ ਹੈ।

ਨੀਂਦ ਪੂਰੀ ਲਓ

ਲੰਬੇ ਸਮੇਂ ਤੱਕ ਨੀਂਦ ਪੂਰੀ ਨਾ ਹੋਣ ਨਾਲ ਵੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ ਕੁਝ ਲੋਕਾਂ ਦੇ ਕੰਮ ਕਰਨ ਦੇ ਘੰਟੇ ਜ਼ਿਆਦਾ ਹੁੰਦੇ ਹਨ ਤੇ ਕੰਮ ਵਾਲੀ ਥਾਂ ਤੋਂ ਘਰ ਤੱਕ ਦੀ ਦੂਰੀ ਵੀ ਹੋਣ ਕਾਰਨ ਉਨ੍ਹਾਂ ਨੂੰ ਸਵੇਰੇ ਜਲਦੀ ਨਿੱਕਲਣਾ ਪੈਂਦਾ ਹੈ ਅਤੇ ਰਾਤ ਨੂੰ ਦੇਰ ਨਾਲ ਘਰ ਵਾਪਸ ਆਉਣਾ ਪੈਂਦਾ ਹੈ ਅਜਿਹੇ ਲੋਕਾਂ ਨੂੰ ਨੀਂਦ ਪੂਰੀ ਨਾ ਹੋਣ ਦੀ ਸ਼ਿਕਾਇਤ ਸੁਭਾਵਿਕ ਰਹਿੰਦੀ ਹੈ। ਇਨ੍ਹਾਂ ਲੋਕਾਂ ਨੂੰ ਆਉਂਦੇ-ਜਾਂਦੇ ਸਮੇਂ ਚਾਰਟਰਡ ਬੱਸ ’ਚ ਜਾਂ ਲੋਕਲ ਟਰੇਨ ’ਚ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਲਗਾਤਾਰ ਨੀਂਦ ਪੂਰੀ ਨਾ ਹੋਣ ਨਾਲ ਸਰੀਰ ਅਤੇ ਦਿਮਾਗ ਸੁਸਤ, ਇਕਾਗਰਤਾ ’ਚ ਕਮੀ ਆਉਂਦੀ ਹੈ ਆਪਣੇ ਬੈੱਡਰੂਮ ’ਚ ਟੀ. ਵੀ. ਨਾ ਰੱਖੋ ਲੈਪਟਾਪ ਅਤੇ ਕੰਪਿਊਟਰ ਵੀ ਨਾ ਰੱਖੋ ਖਾਣ ਅਤੇ ਸੌਣ ’ਚ ਦੋ ਤੋਂ ਤਿੰਨ ਘੰਟਿਆਂ ਦਾ ਫ਼ਰਕ ਰੱਖੋ ਰਾਤ ਨੂੰ ਹਲਕਾ ਭੋਜਨ ਲਓ ਸੌਣ ਅਤੇ ਉੱਠਣ ਦਾ ਸਮਾਂ ਤੈਅ ਰੱਖੋ ਛੁੱਟੀ ਵਾਲੇ ਦਿਨ ਥੋੜ੍ਹਾ ਲੇਟ ਉੱਠ ਕੇ ਨੀਂਦ ਪੂਰੀ ਕਰੋ।

ਸੈਰ ਅਤੇ ਕਸਰਤ ਜਾਰੀ ਰੱਖੋ

ਨੌਕਰੀ ਕਰਨ ਵਾਲੇ ਲੋਕਾਂ ਕੋਲ ਸੈਰ ਅਤੇ ਕਸਰਤ ਦਾ ਸਮਾਂ ਹੀ ਨਹੀਂ ਬਚਦਾ, ਇਹ ਗੱਲ ਸੱਚ ਹੈ ਪਰ ਫਿੱਟ ਰਹਿਣ ਲਈ ਕੁਝ ਸਮਾਂ ਤਾਂ ਤੁਹਾਨੂੰ ਮੈਨੇਜ਼ ਕਰਨਾ ਹੀ ਪਵੇਗਾ, ਜਿਵੇਂ ਜਿੰਮ ਨਾ ਜਾ ਕੇ ਪਾਰਕ ’ਚ ਬ੍ਰਿਸਕ ਵਾਕ ਲੈ ਸਕਦੇ ਹੋ ਲਿਫਟ ਦੀ ਥਾਂ ਪੌੜੀਆਂ ਉੱਤਰ-ਚੜ੍ਹ ਸਕਦੇ ਹੋ ਜਿਸ ਨਾਲ ਬਾਡੀ ਸ਼ੇਪ ’ਚ ਬਣੀ ਰਹਿ ਸਕੇ ਪਜ਼ਲ ਖੇਡ ਕੇ ਆਪਣੀ ਦਿਮਾਗੀ ਕਸਰਤ ਕਰ ਸਕਦੇ ਹੋ। ਜੇਕਰ ਆਫਿਸ ’ਚ ਜਿੰਮ ਹੋਵੇ ਜਾਂ ਮੈਡੀਟੇਸ਼ਨ-ਯੋਗਾ ਹੁੰਦਾ ਹੋਵੇ ਤਾਂ ਉਸਦਾ ਲਾਭ ਲਓ ਘਰ, ਆਫਿਸ ’ਚ ਆਪਣੇ ਛੋਟੇ-ਛੋਟੇ ਕੰਮ ਖੁਦ ਨਿਪਟਾਓ ਤਾਂ ਕਿ ਸਰੀਰ ਹਿਲਦਾ-ਜੁਲਦਾ ਰਹਿ ਸਕੇ ਕੁਝ ਵੀ ਸੰਭਵ ਨਾ ਹੋਵੇ ਤਾਂ ਸਵੇਰੇ ਕੁਝ ਸਮਾਂ ਜ਼ਲਦੀ ਨਿੱਕਲ ਕੇ ਆਫਿਸ ਤੋਂ ਇੱਕ ਸਟਾਪ ਪਹਿਲਾਂ ਉੱਤਰ ਕੇ ਪੈਦਲ ਜਾਓ ਐਵੇਂ ਹੀ ਸ਼ਾਮ ਨੂੰ ਵੀ ਕਰ ਸਕਦੇ ਹੋ।

ਪੌਸ਼ਟਿਕ ਖੁਰਾਕ ਲਓ

ਫਿਟਨੈੱਸ ਲਈ ਖੁਰਾਕ ਦਾ ਪੌਸ਼ਟਿਕ ਹੋਣਾ ਵੀ ਜਰੂਰੀ ਹੈ ਜੇਕਰ ਤੁਹਾਨੂੰ ਪੌਸ਼ਟਿਕ ਖੁਰਾਕ ਦੀ ਪਰਿਭਾਸ਼ਾ ਸਮਝ ਨਾ ਆਵੇ ਤਾਂ ਕਿਸੇ ਨਿਊਟ੍ਰੀਸ਼ੀਅਨ ਤੋਂ ਆਪਣੇ ਕੰਮ, ਵਜ਼ਨ ਅਤੇ ਉਮਰ ਅਨੁਸਾਰ ਆਪਣੀ ਡਾਈਟ ਪਲਾਨ ਕਰਵਾਓ ਨਾਸ਼ਤਾ ਪੌਸ਼ਟਿਕ ਲਓ ਜਿਵੇਂ ਦਲੀਆ (ਮਿੱਠਾ-ਨਮਕੀਨ) ਪੁੰਗਰਿਆ ਅਨਾਜ ਦਾਲਾਂ, ਫਲ, ਦੁੱਧ, ਓਟਸ ਵਿਦ ਮਿਲਕ ਅਤੇ ਚੀਜ਼ ਵਾਲਾ ਸੈਂਡਵਿਚ ਆਦਿ ਮੋਟੇ ਲੋਕਾਂ ਨੂੰ ਫੈਟ ਵਾਲੀ ਡਾਈਟ ਨਹੀਂ ਲੈਣੀ ਚਾਹੀਦੀ ਖਾਣੇ ’ਚ ਘੱਟ ਆਇਲ ’ਚ ਬਣੀ ਸਬਜ਼ੀ, ਦਾਲ, ਡਬਲ ਫੈਟ ਦੁੱਧ ਦਾ ਦਹੀਂ, ਲੱਸੀ, ਸਲਾਦ ਆਦਿ ਲੈਣਾ ਚਾਹੀਦਾ ਹੈ ਦਿਨ ’ਚ ਸਨੈਕਸ ਖਾਣ ਦਾ ਮਨ ਕਰੇ ਤਾਂ ਭੁੱਜੇ ਛੋਲੇ-ਮੁਰਮੁਰੇ, ਰੋਸਟਿਡ ਨਮਕੀਨ ਸੀਮਤ ਮਾਤਰਾ ’ਚ ਲਓ ਖਾਣਾ ਖਾਣ ਤੋਂ ਅੱਧੇ ਜਾਂ 1 ਘੰਟੇ ਬਾਅਦ ਕੋਸਾ ਪਾਣੀ ਪੀਓ ਤਾਂ ਕਿ ਭੋਜਨ ਦੇ ਨਾਲ ਗਏ ਫੈਟਸ ਸਰੀਰ ’ਚ ਜੰਮ ਨਾ ਸਕਣ ਅਤੇ ਸਰੀਰ ਨੂੰ ਸ਼ੁੱਧ ਰੱਖਣ ’ਚ ਮੱਦਦ ਵੀ ਹੋਵੇਗੀ।

ਜੇਕਰ ਸਰੀਰ ’ਚੋਂ ਟਾਕਸਿੰਸ ਨਿੱਕਲਦੇ ਰਹਿਣਗੇ ਤਾਂ ਪਾਚਣ ਕਿਰਿਆ ਵੀ ਠੀਕ ਕੰਮ ਕਰੇਗੀ ਚਮੜੀ ’ਤੇ ਚਮਕ ਵੀ ਬਣੀ ਰਹੇਗੀ ਸਵੇਰੇ ਇੱਕ ਗਲਾਸ ਕੋਸੇ ਪਾਣੀ ’ਚ ਅੱਧਾ ਨਿੰਬੂ ਅਤੇ 1 ਛੋਟਾ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਪੇਟ ਵੀ ਸਾਫ ਰਹਿੰਦਾ ਹੈ ਅਤੇ ਸਰੀਰ ’ਚ ਐਨਰਜੀ ਲੈਵਲ ਵੀ ਠੀਕ ਬਣਿਆ ਰਹਿੰਦਾ ਹੈ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਬੰਦ ਕਰ ਦਿਓ ਇਸ ’ਚ ਤੁਹਾਡੇ ਪਰਿਵਾਰ ਦੇ ਮੈਂਬਰਾਂ, ਮਿੱਤਰਾਂ ਤੇ ਡਾਕਟਰ ਦੀ ਮੱਦਦ ਲੈ ਸਕਦੇ ਹੋ।

ਇੰਟਰਨੈੱਟ ਤੋਂ ਬਚ ਕੇ ਰਹੋ

ਪਿਛਲੇ ਕੁਝ ਸਮੇਂ ਤੋਂ ਲੋਕ ਇੰਟਰਨੈੱਟ ਦੀ ਵਰਤੋਂ ਲੇਟ ਨਾਈਟ ’ਚ ਕਰਨ ਲੱਗੇ ਹਨ ਇੰਟਰਨੈੱਟ ’ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਕੰਪਿਊਟਰ ’ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਅੱਖਾਂ, ਕਮਰ, ਗਰਦਨ ਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਅਸਰ ਪੈਂਦਾ ਹੈ ਜੇਕਰ ਅੱਧਾ ਜਾਂ ਇੱਕ ਘੰਟਾ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ ਠੀਕ ਹੈ ਖੋਜਕਾਰਾਂ ਅਨੁਸਾਰ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਨਾਲ ਸਰੀਰ ਆਲਸੀ ਬਣਦਾ ਹੈ ਤੇ ਮੋਟਾਪਾ ਵਧਦਾ ਹੈ।

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!