tell the tradition of the festival flying kites lohri and makar sankranti

ਤਿਉਹਾਰ ਦੀ ਪਰੰਪਰਾ ਮਨਾਓ, ਪਤੰਗ ਉਡਾਓ ਲੋਹੜੀ ਅਤੇ ਮਕਰ ਸੰਕਰਾਂਤੀ ਵਿਸ਼ੇਸ਼:

ਤਿਉਹਾਰ ਹੈ, ਇਸ ਲਈ ਇਸ ਦਿਨ ਦੇਰ ਤੱਕ ਸੌਣ ਦਾ ਕੋਈ ਮਤਲਬ ਨਹੀਂ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਸਾਰਿਆਂ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਨੀਂਦ ਤੋਂ ਜਗਾ ਦਿਓ ਤਿਉਹਾਰ ਦੀਆਂ ਰਸਮਾਂ ਨਿਭਾਓ

ਜਲਦੀ ਉੱਠਣ ਦੀ ਸ਼ੁਰੂਆਤ ਵੀ ਹੁਣ ਤੋਂ ਕੀਤੀ ਜਾ ਸਕਦੀ ਹੈ

ਦਾਨ ਕਰੋ:

ਮਕਰ ਸੰਕਰਾਂਤੀ ਨੂੰ ਦਾਨ-ਪੁੰਨ ਦਾ ਦਿਨ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਪੂਰਬ ਦੀ ਖਿਚੜੀ ਦਾਨ ਦੀ ਪਰੰਪਰਾ ਨੂੰ ਜਾਣਨਾ ਚਾਹੁੰਦੇ ਹੋ, ਤਾਂ ਸਮਝੋ ਕਿ ਇਸ ਦਿਨ ਪਰਿਵਾਰ ਦਾ ਹਰ ਇਨਸਾਨ ਅਜਿਹੀ ਸਮੱਗਰੀ ਦਾਨ ਕਰਦਾ ਹੈ ਜਿਸ ਨਾਲ ਕੋਈ ਇੱਕ ਵਿਅਕਤੀ ਤਿਉਹਾਰ ਖੁਸ਼ੀ ਨਾਲ ਮਨਾ ਸਕੇ ਇਸ ਦਾਨ ਦੇ ਸਮਾਨ ’ਚ ਹੁੰਦੇ ਹਨ,

  • ਦਾਲ,
  • ਚੌਲ,
  • ਆਲੂ,
  • ਗਾਜਰ,
  • ਅਮਰੂਦ,
  • ਬੇਰ,
  • ਖੜ੍ਹੀ ਮਿਰਚ,
  • ਲੂਣ,

ਥੋੜ੍ਹਾ ਜਿਹਾ ਘਿਓ ਅਤੇ ਲੱਡੂ ਭਾਵ ਖਿਚੜੀ ਬਣਾਉਣ ਦਾ ਪੂਰਾ ਸਮਾਨ, ਫਲ ਅਤੇ ਲੱਡੂ ਅਤੇ ਕੁਝ ਰੁਪਏ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ ਹਨ ਜੇਕਰ ਇਸ ਤੋਂ ਪਹਿਲਾਂ ਇਸ ਤਿਉਹਾਰ ’ਤੇ ਕਦੇ ਦਾਨ ਨਹੀਂ ਕੀਤਾ ਹੈ, ਤਾਂ ਇਸ ਸੰਕ੍ਰਾਂਤੀ ਦਾਨ ਜ਼ਰੂਰ ਕਰੋ ਅਤੇ ਦਾਨ ਕਰਨ ਦੀ ਪਰੰਪਰਾ ਸ਼ੁਰੂ ਕਰੋ

ਘਰ ਨੂੰ ਤਿਉਹਾਰ ਵਰਗਾ ਰੂਪ ਦਿਓ:

ਤਿਉਹਾਰ ਘਰ ’ਚ ਹੀ ਮਨਾਉਣਾ ਹੈ, ਤਾਂ ਕੁਝ ਸਜਾਵਟ ਕਰ ਲਓ ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਲਗਾਓ ਵਿਹੜੇ ਜਾਂ ਛੱਤ ਨੂੰ ਰੰਗ-ਬਿਰੰਗੇ ਪਤੰਗਾਂ ਨਾਲ ਸਜਾ ਦਿਓ ਘਰ ਦੇ ਜਿਸ ਹਿੱਸੇ ’ਚ ਪਰਿਵਾਰ ਦੇ ਨਾਲ ਬੈਠਣ ਵਾਲੇ ਹੋ ਅਤੇ ਪਤੰਗ ਉਡਾਉਣ ਵਾਲੇ ਹੋ, ਉਸ ਨੂੰ ਚਟਖ ਰੰਗ ਦੇ ਕੱਪੜਿਆਂ ਨਾਲ ਸਜਾ ਸਕਦੇ ਹੋ ਛੱਤ ’ਤੇ ਇੱਕ ਕੈਂਪ ਲਾ ਲਓ, ਜਿੱਥੇ ਖਾਣ-ਪੀਣ ਦਾ ਸਮਾਨ ਰੱਖ ਕੇ, ਪੂਰੇ ਦਿਨ ਪਤੰਗ ਉਡਾ ਕੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਓ

Also Read :-

ਪਤੰਗ ਉਡਾਓ:

ਛੱਤ ’ਤੇ ਪਤੰਗ ਉਡਾਉਣ ਵਰਗਾ ਕੋਈ ਖੇਡ ਨਹੀਂ ਹੋ ਸਕਦਾ, ਜਿਸ ਨਾਲ ਘਰ ’ਚ ਹੀ ਰਹਿ ਕੇ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਤਿਉਹਾਰ ਦਾ ਆਨੰਦ ਉਠਾਇਆ ਜਾ ਸਕੇ

ਲੋਹੜੀ ਦੇ ਗੀਤ:

ਲੋਹੜੀ ਦੇ ਗੀਤ ਗਾ ਕੇ ਘਰ-ਘਰ ਜਾ ਕੇ ਪਾਥੀਆਂ ਤੇ ਲੱਕੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ।

ਲੋਹੜੀ ਮੰਗਦੀਆਂ ਕੁੜੀਆਂ -ਚਿੜੀਆਂ ਅਕਸਰ ਇਹ ਗੀਤ ਗਾੳਂਦੀਆਂ ਹਨ:

ਹੁੱਲੇ ਹੁੱਲੇ ਨੀਂ ਮਾਈਏ ਹੁੱਲੇ
ਇਸ ਬੇਰੀ ਦੇ ਪੱਤੇ ਝੁੱਲੇ
ਝੁੱਲ ਪਈਆਂ ਨੀਂ ਦੋ ਖਜ਼ੂਰਾਂ
ਇਹ ਖਜ਼ੂਰਾਂ ਦੇ ਮੇਵੇ ਮਿੱਠੇ।
ਇਹ ਖਜ਼ੂਰਾਂ ਨੇ ਸੁੱਟਿਆ ਮੇਵਾ
ਇਸ ਮੁੰਡੇ ਦੇ ਘਰ ਮੰਗੇਵਾ
ਇਸ ਮੁੰਡੇ ਦੀ ਵਹੁਟੀ ਨਿੱਕੀ
ਉਹਨੇ ਖੰਡ ਦੀ ਚੂਰੀ ਕੁੱਟੀ
ਕੁੱਟ ਕੁੱਟ ਭਰਾਏ ਥਾਲ
ਵਹੁਟੀ ਬਹੇ ਨਨਾਣਾਂ ਨਾਲ
ਨਨਾਣ ਦੀ ਵੱਡੀ ਭਰਜਾਈ
ਸੋ ਕੁੜਮਾਂ ਦੇ ਘਰ ਆਈ।
ਲੋਹੜੀ ਪਾਈਂ ਨੀ ਮੁੰਡੇ ਦੀ ਮਾਈ।
ਲੋਹੜੀ ਮੰਗਣ ਵੇਲੇ ਜੇ ਕੋਈ ਵੱਧ ਚੜਕੇ ਲੋਹੜੀ ਪਾ ਦੇਵੇ ਤਾਂ ਫਿਰ ਇਹ ਗੀਤ ਗਾਇਆ ਜਾਂਦਾ:
ਡੱਬਾ ਭਰਿਆ ਲੀਰਾਂ ਦਾ,
ਆਇਆ ਘਰ ਅਮੀਰਾਂ ਦਾ।
ਜੇ ਕਿਤੇ ਲੋਹੜੀ ਦੀ ਸੁਗਾਤ ਘੱਟ ਮਿਲੇ ਜਾਂ ਨਾਂਹ ਹੋ ਜਾਵੇ, ਫਿਰ ਇਹ ਬੋਲ ਹੁੰਦੇ:
ਹੁੱਕਾ ਬਈ ਹੁੱਕਾ ਇਹ ਘਰ ਭੁੱਖਾ।

ਲੋਹੜੀ ਅਤੇ ਮਕਰ ਸੰਕਰਾਂਤੀ ਦੇ ਆਹਾਰ-ਵਿਹਾਰ

ਦਿਨ-ਰਾਤ ਆਪਣੇ ਕੱਦ ਦੀ ਅਦਲਾ-ਬਦਲੀ ਕਰਨ ਵਾਲੇ ਹੋ ਸੂਰਜ ਹੁਣ ਤਿੱਖਾ ਹੋਵੇਗਾ ਇਸ ਮੇਲ ਦੇ ਸਾਕਸ਼ੀ ਹਨ ਲੋਹੜੀ ਅਤੇ ਮਕਰ ਸੰਕਰਾਂਤੀ ’ਤੇ ਇਸ ਦਿਨ ਮਨਾਏ ਜਾਣ ਵਾਲੇ ਹੋਰ ਸੂਬਿਆਂ ਦੇ ਤਿਉਹਾਰ ਹੁਣ ਖਾਣ-ਪੀਣ ਵੀ ਬਦਲੇਗਾ ਅਤੇ ਵਿਹਾਰ ਵੀ ਤਾਂ ਚਲੋ ਦੇਖਦੇ ਹਾਂ ਕਿ ਕਿਵੇਂ ਹੈ ਤਿਉਹਾਰ ਸੰਮਵਤ ਆਹਾਰ ਜੋ ਪੌਸਟਿਕ ਵੀ ਹੈ ਅਤੇ ਸਵਾਦ ਭਰਿਆ ਵੀ

ਮਿਠਾਸ ਅਤੇ ਵਿਟਾਮਿਨ:

ਲੋਹੜੀ ਦੀ ਰਾਤ ਇਹ ਪ੍ਰਸ਼ਾਦ ਅਰਪਿਤ ਹੁੰਦਾ ਹੈ ਅਤੇ ਫਿਰ ਭਰ-ਭਰ ਕੇ ਇਸ ਨੂੰ ਖਾਂਦੇ ਹੋਏ ਖੂਬ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਇਸ ’ਚ ਸ਼ਾਮਲ ਹੁੰਦੇ ਹਨ ਪਾੱਪਕਾਰਨ, ਮੂੰਗਫਲੀ, ਚੌਲ ਦੇ ਫੁੱਲੇ ਅਤੇ ਗੁੜ-ਤਿੱਲ ਦੀਆਂ ਰਿਓੜੀਆਂ ਪੌਸ਼ਟਿਕਤਾ ਦੀ ਦ੍ਰਿਸ਼ਟੀ ਨਾਲ ਇੱਕ ਤਰ੍ਹਾਂ ਪੂਰਨ ਆਹਾਰ ਹੋ ਜਾਂਦਾ ਹੈ ਕਿਉਂਕਿ ਮੂੰਗਫਲੀ, ਫੁੱਲੇ ਅਤੇ ਪਾੱਪਕਾਰਨ ਦੇ ਮਿਸ਼ਰਨ ਤੋਂ ਪ੍ਰੋਟੀਨ ਮਿਲਦੀ ਹੈ, ਫੁੱਲੇ ਅਤੇ ਤਿੱਲ ਆਇਰਨ ਦਿੰਦੇ ਹਨ, ਤਿੱਲਾਂ ਨਾਲ ਕੈਲਸ਼ੀਅਮ, ਓਮੇਗਾ-3 ਜਿੰਕ ਆਦਿ ਮਿਲਦਾ ਹੈ ਫੁੱਲਾਂ ਨਾਲ ਵਿਟਾਮਿਨ-ਏ ਵੀ ਪ੍ਰਾਪਤ ਹੋ ਜਾਂਦਾ ਹੈ ਮੂੰਗਫਲੀ ਅਤੇ ਤਿੱਲ ਫੈਟ ਦੇ ਵੀ ਚੰਗੇ ਸਰੋਤ ਹਨ ਸ਼ੂਗਰ ਦੇ ਰੋਗੀ ਤਿੱਲ ਦੀਆਂ ਰੇਵੜੀਆਂ ਦੀ ਜਗ੍ਹਾ ਪ੍ਰਸਾਦ ’ਚ ਸਾਦੇ ਤਿੱਲ ਦਾ ਸੇਵਨ ਕਰ ਸਕਦੇ ਹਨ

ਗੁੜ ਦੀ ਰੋਟੀ:

ਇਸ ਤਿਉਹਾਰ ’ਤੇ ਗੁੜ ਦੀ ਰੋਟੀ, ਦਹੀ ਭੱਲੇ ਅਤੇ ਲੱਸੀ ਵੀ ਭੋਜਨ ’ਚ ਸ਼ਾਮਲ ਕੀਤੇ ਜਾਂਦੇ ਹਨ ਸਾਰੇ ਪ੍ਰੋੋਟੀਨ, ਕੈਲਸ਼ੀਅਮ, ਵਿਟਾਮਿਨ ਏ ਅਤੇ ਊਰਜਾ ਨਾਲ ਭਰਪੂਰ ਖਾਧ ਹਨ ਵਿਟਾਮਿਨ ਏ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ’ਚ ਜ਼ਰੂਰੀ ਹਨ, ਜੋ ਠੰਡ ਦੇ ਮੌਸਮ ਲਈ ਜ਼ਰੂਰੀ ਹਨ, ਸੌ ਇਸ ਦੇ ਬਿਹਤਰੀਨ ਸਰੋਤ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨੂੰ ਇਨ੍ਹਾਂ ਦਿਨਾਂ ’ਚ ਖੂਬ ਖਾਧਾ ਜਾਂਦਾ ਹੈ

ਖਿਚੜੀ:

ਮਕਰ ਸੰਕ੍ਰਾਂਤੀ ’ਤੇ ਖਿਚੜੀ ਬਣਾਈ ਜਾਂਦੀ ਹੈ, ਇਸ ’ਚ ਕਈ ਸਬਜ਼ੀਆਂ ਪਾਈਆਂ ਜਾਂਦੀਆਂ ਹਨ ਦਾਲ ਅਤੇ ਚੌਲ ਦੇ ਮਿਸ਼ਰਨ ਨਾਲ ਜ਼ਰੂਰੀ ਪ੍ਰੋਟੀਨ ਮਿਲਦਾ ਹੈ ਅਤੇ ਸਬਜ਼ੀਆਂ ’ਚ ਸੂਖਮ ਪੋਸ਼ਕ ਤੱਤ, ਵਿਟਾਮਿਨ ਅਤੇ ਖਣਿੱਜ ਮਿਲ ਜਾਂਦੇ ਹਨ ਇਸ ਖਿਚੜੀ ਨੂੰ ਸੰਪੂਰਨ ਰੂਪ ਨਾਲ ਪੌਸਟਿਕ ਬਣਾਉਣ ਲਈ ਵਸਾ ਜ਼ਰੂਰੀ ਹੈ, ਸੋ ਉਹ ਘਿਓ ਦੇ ਰੂਪ ’ਚ ਮਿਲਾ ਕੇ ਜੋੜ ਲਈ ਜਾਂਦੀ ਹੈ

ਗੁੜ-ਤਿੱਲ ਦੇ ਲੱਡੂ:

ਸੰਕਰਾਂਤੀ ’ਤੇ ਤਿਲ ਗੁੜ ਖਾਣ ਦੀ ਪਰੰਪਰਾ ਹੈ ਕਿਤੇ ਲੱਡੂ ਆਟੇ ਅਤੇ ਤਿਲ ਦੇ ਬਣਦੇ ਹਨ, ਤਾਂ ਕਿਤੇ ਗੁੜ ’ਚ ਤਿਲ ਅਤੇ ਮੂੰਗਫਲੀ ਪਾ ਕੇ ਕੁੱਲ ਮਿਲਾ ਕੇ ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਦੇ ਚੰਗੇ ਸਰੋਤ ਬਣ ਜਾਂਦੇ ਹਨ ਸ਼ੂਗਰ ਦੇ ਰੋਗੀਆਂ ਲਈ ਇਸ ਤਿਉਹਾਰ ’ਤੇ ਕੁਝ ਮਿੱਠਾ ਬਣਾਉਣਾ ਹੈ, ਤਾਂ ਮੂੰਗਫਲੀ ਅਤੇ ਤਿੱਲ ਦਾ ਮਿੱਠਾ ਬਣਾ ਸਕਦੇ ਹੋ, ਜਿਸ ਨੂੰ ਬੰਨ੍ਹਣ ਲਈ ਅੰਜੀਰ ਨੂੰ ਭਿਓਂ ਕੇ-ਕੁੱਟ ਕੇ ਇਸਤੇਮਾਲ ਕਰੋ ਇਸ ਮਿੱਠੇ ਦੀ ਬਹੁਤ ਸੀਮਤ ਮਾਤਰਾ ’ਚ ਹੀ ਵਰਤੋਂ ਕਰੋ, ਸਿਰਫ਼ ਤਿਉਹਾਰ ’ਤੇ ਮੂੰਹ ਮਿੱਠਾ ਕਰਨ ਜਿੰਨਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!