what the passing years taught us lessons of a lifetime

ਬੀਤੇ ਸਾਲ ਨੇ ਜੋ ਕੁਝ ਸਿਖਾਇਆ, ਉਹ ਜੀਵਨਭਰ ਦੇ ਸਬਕ

ਇਸ ’ਚ ਕੋਈ ਦੋ-ਰਾਇ ਨਹੀਂ ਹੋ ਸਕਦੀ ਕਿ ਸਾਲ 2021 ਮੁਸ਼ਕਲਾਂ ਅਤੇ ਚੁਣੌਤੀਆਂ ਭਰਿਆ ਸਾਲ ਰਿਹਾ ਕਿੰਨਾ ਕੁਝ ਸਹਿਆ ਅਸੀਂ ਸਭ ਨੇ, ਪਰ ਹੁਣ ਜ਼ਰਾ ਨਜ਼ਰ ਪਲਟ ਕੇ ਦੇਖੀਏ ਕੀ ਸਿਖਾ ਗਿਆ ਸਾਨੂੰ 2021? ਕਿੰਨੀਆਂ ਗੱਲਾਂ ਰਹੀਆਂ,

ਜਿਨ੍ਹਾਂ ’ਤੇ ਸ਼ਾਇਦ ਅਸੀਂ ਪਹਿਲੀ ਵਾਰ ਗੌਰ ਕੀਤਾ ਕਿੰਨੇ ਕੰਮ ਅਜਿਹੇ ਸਨ, ਜਿਨ੍ਹਾਂ ਨੂੰ ਪਹਿਲਾਂ ਕਦੇ ਕਰਨ ਦਾ ਖਿਆਲ ਵੀ ਨਹੀਂ ਆਇਆ ਹੋਵੇਗਾ ਦੇਖਦੇ ਹਾਂ,

ਕਿਵੇਂ ਬੀਤੇ ਸਾਲ ਦੇ ਅਨੁਭਵ ਅੱਗੇ ਆਉਣਗੇ ਕੰਮ

ਨਵੇਂ ਕੰਮਾਂ ਦੀਆਂ ਸੰਭਾਵਨਾਵਾਂ:

ਕੋਰੋਨਾ ਕਾਲ ਤੋਂ ਬਾਅਦ ਤੋਂ ਹਾਲੇ ਤੱਕ ਅਰਥ-ਵਿਵਸਥਾ ਪਟੜੀ ’ਤੇ ਵਾਪਸ ਨਹੀਂ ਆਈ ਹੈ ਇਸ ਦੇ ਨਾਲ ਹੀ ਇੱਕ ਸਭ ਤੋਂ ਵੱਡਾ ਕਾਰਨ ਰਿਹਾ ਕਿਸਾਨ ਅੰਦੋਲਨ, ਜਿਸ ਦੇ ਕਾਰਨ ਦੇਸ਼ ਦਾ ਅੰਨਦਾਤਾ ਵੀ ਧਰਨਿਆਂ-ਪ੍ਰਦਰਸ਼ਨਾਂ ’ਚ ਬੈਠਾ ਰਿਹਾ ਇਸ ਤੋਂ ਇਲਾਵਾ ਬੇਮੌਸਮੀ ਬਰਸਾਤ ਨਾਲ ਫਸਲਾਂ ਦਾ ਨੁਕਸਾਨ ਧਰਨੇ-ਪ੍ਰਦਰਸ਼ਨਾਂ ਕਾਰਨ ਵੱਡੇ ਮਾਰਗਾਂ ’ਤੇ ਜਾਮ ਰਹਿਣ ਨਾਲ ਵੀ ਵਪਾਰ ਨੂੰ ਵੱਡਾ ਧੱਕਾ ਲੱਗਿਆ ਖੇਤੀ ਦੇ ਖੇਤਰ ’ਚ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ,

ਇਸ ਲਈ ਅਰਥ-ਵਿਵਸਥਾ ਹੌਲੀ-ਹੌਲੀ ਉੱਭਰ ਰਹੀ ਹੈ ਪਰ ਇਸ ਸਮੇਂ ਨੂੰ ਜੇਕਰ ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ, ਤਾਂ ਕੁਝ ਕਿਸਾਨਾਂ ਨੇ ਆਪਣੀ ਮਾਨਸਿਕਤਾ ਨੂੰ ਬਦਲਿਆ ਦੂਜੇ ਪਾਸੇ ਬਿਜ਼ਨਸਮੈਨ ਲੋਕਾਂ ਨੇ ਵੀ ਮੇਕ ਇੰਨ ਇੰਡੀਆ ਤਹਿਤ ਕਈ ਨਵੇਂ ਬਿਜ਼ਨੈੱਸ ਸ਼ੁਰੂ ਕੀਤੇ ਅਸਲ ’ਚ ਬਿਜਨੈੱਸ ਖੇਤਰ ਦੇ ਕੰਮਾਂ ’ਚ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ ਰੁਜ਼ਗਾਰ ਦੀ ਕਮੀ ਕਾਰਨ ਲੋਕਾਂ ਨੇ ਆਪਣਾ ਬਿਜਨੈੱਸ ਨੂੰ ਮਹੱਤਵ ਦਿੱਤਾ ਅਤੇ ਕਈ ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ

ਸ਼ਾਦੀਆਂ ਬਦਲੀਆਂ ਤਾਂ ਬਾਜ਼ਾਰ ਹੋਏ ਗੁਲਜਾਰ:

ਸਾਲ 2021 ’ਚ ਲੋਕਾਂ ਨੂੰ ਕੋਰੋਨਾ ਤੋਂ ਰਾਹਤ ਮਿਲੀ ਦੇਸ਼ ਹੌਲੀ-ਹੌਲੀ ਅਨਲਾੱਕ ਵੱਲ ਵਧਦਾ ਗਿਆ ਪਾਬੰਦੀਆਂ ਅਤੇ ਮਾਸਕ, ਸੈਨੇਟਾਈਜ਼ਰ ਨੂੰ ਲੋਕ ਭੁੱਲਦੇ ਗਏ ਬਾਜ਼ਾਰਾਂ ’ਚ ਪਹਿਲਾਂ ਵਾਂਗ ਭੀੜ ਲੱਗਣ ਲੱਗੀ ਅਤੇ ਰੌਣਕ ਦਿਸਣ ਲੱਗੀ ਦੀਵਾਲੀ ਦੇ ਤਿਉਹਾਰ ’ਤੇ ਵੀ ਪਹਿਲਾਂ ਵਰਗਾ ਨਜ਼ਾਰਾ ਦੇਖਿਆ ਗਿਆ ਸਭ ਤੋਂ ਵੱਡੀ ਗੱਲ ਵਿਆਹ-ਸ਼ਾਦੀਆਂ ਦੀ ਹੈ ਸਾਡੇ ਦੇਸ਼ ’ਚ ਸ਼ਾਦੀ ਜਿੰਨੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਲੰਮੇ ਸਮੇਂ ਤੋਂ ਸ਼ਾਦੀਆਂ ਤੋਂ ਰੌਣਕ ਖਤਮ ਸੀ, 2021 ’ਚ ਸ਼ਾਦੀਆਂ ਦੇ ਜੁੜੇ ਵਪਾਰ ਵੀ ਗੁਲਜਾਰ ਹੋਏ ਰਿਸ਼ਤੇਦਾਰਾਂ ਨੇ ਪਹਿਲਾਂ ਵਾਂਗ ਬਗੈਰ ਮਾਸਕ ਦੇ ਸ਼ਾਦੀਆਂ ਅਟੈਂਡ ਕੀਤੀਆਂ

ਤਿੰਨ ਖੇਤੀ ਕਾਨੂੰਨ ਵਾਪਸ:

2021 ਦੀ ਸਭ ਤੋਂ ਵੱਡੀ ਯਾਦਗਾਰ ਤਿੰਨ ਖੇਤੀ ਕਾਨੂੰਨ ਹਨ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪਿਛਲੇ ਇੱਕ ਸਾਲ ਤੋਂ ਕਿਸਾਨ ਅੰਦੋਲਨ ਕਰ ਰਹੇ ਸਨ ਹਾਲਾਂਕਿ ਇਸ ਅੰਦੋਲਨ ’ਚ ਕਈ ਕਿਸਾਨਾਂ ਦੀ ਮੌਤ ਵੀ ਹੋਈ ਆਖਰ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਨਵੰਬਰ 2021 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂਅ ਸੰਬੋਧਨ ਦੌਰਾਨ ਕਿਸਾਨਾਂ ਤੋਂ ਮੁਆਫ਼ੀ ਮੰਗਦੇ ਹੋਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਰਾਜਸਭਾ ’ਚ ਕਾਨੂੰਨ ਵਾਪਸੀ ਨੂੰ ਲੈ ਕੇ ਪ੍ਰਸਤਾਵ ਪੇਸ਼ ਕੀਤਾ

ਘੱਟ ’ਚ ਜ਼ਿਆਦਾ ਦਾ ਸੁੱਖ:

ਕਹਿੰਦੇ ਹਨ ਨਾ-ਯਥਾ ਦ੍ਰਿਸ਼ਟੀ ਤਥਾ ਦ੍ਰਿਸ਼ਟੀ ਇਹ ਬੀਤ ਰਿਹਾ ਸਾਲ ਸਾਨੂੰ ਜੀਵਨ ਦੇ ਕਈ ਅਧਿਆਤਮਿਕ ਪਾਠ ਪੜ੍ਹਾ ਗਿਆ ਅਸੀਂ ਦਿਨ-ਰਾਤ, ਭੱਜ-ਦੌੜ ’ਚ ਲੱਗੇ ਰਹਿੰਦੇ ਹਾਂ, ਪੈਸਾ ਜੋੜਨ ’ਚ ਜੁਟੇ ਰਹਿੰਦੇ ਹਾਂ, ਬਿਨਾਂ ਇਸ ਸੋਚੇ ਕਿ ਅਸੀਂ ਇਹ ਸਭ ਕਰ ਕਿਉਂ ਰਹੇ ਹਾਂ ਕੀ ਵਾਕਈ ਸਾਨੂੰ ਏਨਾ ਸਭ ਕਰਨ ਦੀ ਜ਼ਰੂਰਤ ਹੈ? ਕੀ ਅਸੀਂ ਥੋੜ੍ਹਾ ਘੱਟ ’ਚ ਗੁਜ਼ਾਰਾ ਨਹੀਂ ਕਰ ਸਕਦੇ? ਇਸ ਸਾਲ ਨੇ ਇਹ ਸਾਰੇ ਸਵਾਲ ਸਾਡੇ ਸਾਹਮਣੇ ਲਿਆ ਦਿੱਤੇ ਸਾਨੂੰ ਘੱਟ ’ਚ ਸੰਤੋਖ ਰੱਖਣ ਅਤੇ ਸੁਖੀ ਰਹਿਣ ਦਾ ਸਬਕ ਸਿਖਾਇਆ

Also Read :-

ਡਾਇਰੀ’ ਬਣੇਗੀ ਤੁਹਾਡਾ ਸੱਚਾ ਸਾਥੀ

ਪਲਾਨਰ ਜਾਂ ਡਾਇਰੀ ਸਾਡੇ ਸਾਰਿਆਂ ਕੋਲ ਹੁੰਦੀ ਹੈ ਕੁਝ ਲੋਕ ਇਸ ’ਚ ਮਹੀਨਾਭਰ ਹੋਣ ਵਾਲੇ ਖਰਚਿਆਂ ਦਾ ਲੇਖਾ-ਜੋਖਾ ਰੱਖਦੇ ਹਨ, ਤਾਂ ਕੁਝ ਰੋਜ਼ਾਨਾ ਦੇ ਕੰਮਾਂ ਦੀ ਸੂਚੀ ਅਤੇ ਯੋਜਨਾਵਾਂ ਇਸ ਸਾਲ ਵੀ ਤੁਸੀਂ ਕਈ ਯੋਜਨਾਵਾਂ ਬਣਾ ਕੇ ਰੱਖੀਆਂ ਹੋਣਗੀਆਂ ਕੁਝ ਦਿਨ ਯੋਜਨਾਵਾਂ ਦਾ ਪਾਲਣ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਜਿਵੇਂ ਕਿ ਸਵੇਰੇ ਜਲਦੀ ਉੱਠਣਾ, ਖਰਚਿਆਂ ਨੂੰ ਘੱਟ ਕਰਨਾ, ਰੋਜ਼ ਕਸਰਤ ਕਰਨਾ, ਭਰਪੂਰ ਪਾਣੀ ਪੀਣ ਦੀ ਆਦਤ ਪਾਉਣਾ ਆਦਿ ਪਰ ਅਕਸਰ ਇਸ ਤਰ੍ਹਾਂ ਦੀਆਂ ਯੋਜਨਾਵਾਂ ਥੋੜ੍ਹੇ ਦਿਨਾਂ ’ਚ ਖ਼ਤਮ ਹੋ ਜਾਂਦੀਆਂ ਹਨ

ਜੇਕਰ ਕੋਈ ਵਿਵਸਥਾ ਹੋਵੇ, ਜੋ ਤੁਹਾਨੂੰ ਕੀਤੇ ਕੰਮ ਦੀ ਮੂਕ ਸ਼ਾਬਾਸ਼ੀ ਦੇਣ ਅਤੇ ਅਣਕਿੱਤਿਆਂ ਲਈ ਸ਼ਰਮਿੰਦਾ ਕਰ ਸਕਣ, ਤਾਂ ਗੱਲ ਬਣ ਸਕਦੀ ਹੈ ਕੁਝ ਸੁਝਾਅ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੀ ਮੱਦਦ ਨਾਲ ਤੁਸੀਂ ਆਪਣੀ ਸਿਹਤ, ਵਿੱਤ ਅਤੇ ਰੋਜ਼ਾਨਾ ਦੇ ਨਿਯਮ ਨਾਲ ਪਾਲਣ ਕਰ ਸਕਦੇ ਹੋ ਇਹ ਇੱਕ ਤਰ੍ਹਾਂ ਦਾ ਟਰੈਕਰ ਹੋਵੇਗਾ, ਜੋ ਤੁਹਾਡੀ ਹਰ ਯੋਜਨਾ ’ਤੇ ਨਜ਼ਰ ਰੱਖੇਗਾ

ਇਸ ਤਰ੍ਹਾਂ ਤਿਆਰ ਕਰੋ ਟ੍ਰੈਕਰ:

ਆਪਣੇ ਰੂਟੀਨ ਅਤੇ ਜ਼ਰੂਰੀ ਕੰਮਾਂ ਨੂੰ ਡਾਇਰੀ ’ਚ ਰੋਜ਼, ਹਫ਼ਤੇ ਅਤੇ ਮਹੀਨੇ ਦੇ ਮੁਤਾਬਕ ਵੰਡ ਲਓ ਚਾਹੇ ਵੱਖ ਜਗ੍ਹਾ ਵੀ ਬਣਾ ਸਕਦੇ ਹੋ ਜਿਸ ਨਾਲ ਇਨ੍ਹਾਂ ਨੂੰ ਸੰਭਾਲਣ ਅਤੇ ਸਮਝਣ ’ਚ ਆਸਾਨੀ ਹੋਵੇਗੀ ਜੇਕਰ ਕਸਰਤ, ਫਲ ਖਾਣ ਵਰਗੇ ਰੂਟੀਨ ਦਾ ਰੋਜ਼ ਪਾਲਣ ਕਰਨਾ ਹੈ, ਤਾਂ ਇਨ੍ਹਾਂ ਨੂੰ ਦਿਨ ਅਤੇ ਮਿਤੀ ਸਮੇਤ ਪਲਾਨਰ ਦੇ ਪੰਨੇ ’ਤੇ ਲਿਖੋ ਅਤੇ ਇਨ੍ਹਾਂ ਦੇ ਅੱਗੇ ਇੱਕ ਖਾਲੀ ਬਾਕਸ ਬਣਾਓ ਜੇਕਰ ਨਿਯਮ ਦਾ ਪਾਲਣ ਕੀਤਾ ਹੈ, ਤਾਂ ਉਸ ’ਤੇ ਸਹੀ ਦਾ ਨਿਸ਼ਾਨ ਲਾਓ ਅਤੇ ਜੋ ਭੁੱਲ ਗਏ ਹੋ,

ਉਸ ’ਤੇ ਗਲਤ ਦਾ ਨਿਸ਼ਾਨ ਲਾ ਦਿਓ ਚਾਹੇ ਤਾਂ ਇਸ ਦੇ ਲਈ ਹਰੇ ਅਤੇ ਲਾਲ ਰੰਗ ਦੇ ਮਾਰਕਰ ਦੀ ਵਰਤੋਂ ਵੀ ਕਰ ਸਕਦੇ ਹੋ ਹਫ਼ਤਾਭਰ ਅਤੇ ਰੋਜ਼ ਦੀ ਸੂਚੀ ਇਕੱਠੀ ਤਿਆਰ ਕਰੋ ਮਹੀਨੇ ਦੇ ਖਰਚਿਆਂ ਅਤੇ ਕੰਮਾਂ ਦੀ ਸੂਚੀ ਮਹੀਨੇ ਦੇ ਸ਼ੁਰੂਆਤ ਹੋਣ ਤੋਂ ਪਹਿਲਾਂ ਇਕੱਠੀ ਤਿਆਰ ਕਰ ਲਓ ਜਦੋਂ ਰੂਟੀਨ ਜਾਂ ਕੰਮਾਂ ਨੂੰ ਇਸ ’ਤੇ ਲਿਖੋਗੇ ਅਤੇ ਪੂਰਾ ਨਾ ਹੋਣ ’ਤੇ ਜਦੋਂ ਨਿਸ਼ਾਨ ਲਾਓਗੇ, ਤਾਂ ਕੁਝ ਦਿਨਾਂ ਬਾਅਦ ਕੰਮ ਯਾਦ ਰਹਿਣ ਲੱਗਣਗੇ ਇੱਕ ਕੰਮ ਜ਼ਰੂਰ ਕਰਨਾ ਹੈ, ਉਹ ਹੈ ਰੋਜ਼ ਸਵੇਰੇ ਜਾਂ ਰਾਤ ਨੂੰ ਇਸ ਡਾਇਰੀ ਨੂੰ ਦੇਖਣਾ ਜਦੋਂ ਸਹੀ ਦੇ ਨਿਸ਼ਾਨ ਜ਼ਿਆਦਾ ਹੋਣ ਲੱਗਣਗੇ, ਤਾਂ ਖੁਦ ਵਧੀਆ ਮਹਿਸੂਸ ਕਰੋਂਗੇ

ਕੀ-ਕੀ ਕਰ ਸਕਦੇ ਹੋ ਟਰੈਕ

ਖੁਦ ਦੀ ਸਿਹਤ ਦਾ ਟਰੈਕਰ: ਹਰ ਰੋਜ਼ ਕਿੰਨੇ ਗਿਲਾਸ ਪਾਣੀ ਪੀ ਰਹੇ ਹੋ, ਇਸ ਦੇ ਲਈ ਗਿਲਾਸ ਦੇ ਮੁਤਾਬਕ ਬਾਕਸ ਬਣਾ ਲਓ ਮੰਨ ਲਓ ਦਿਨ ’ਚ ਛੇ ਗਿਲਾਸ ਪਾਣੀ ਪੀਣਾ ਤੈਅ ਕੀਤਾ ਹੈ, ਤਾਂ ਹਰ ਦਿਨ ਛੇ ਛੋਟੇ ਗੋਲੇ ਜਾਂ ਬੌਕਸ ਬਣਾ ਲਓ ਰਾਤ ਨੂੰ ਇਨ੍ਹਾਂ ’ਤੇ ਨਿਸ਼ਾਨ ਲਾਓ ਜੇਕਰ ਪੰਜ ’ਤੇ ਹੀ ਸਹੀ ਲੱਗਿਆ ਹੋਵੇਗਾ ਤਾਂ ਤੁਸੀਂ ਅਗਲੇ ਦਿਨ ਖੁਦ ਹੀ ਉਨ੍ਹਾਂ ਦੀ ਗਿਣਤੀ ਵਧਾਉੁਣ ਲਈ ਮਨ ਨਾਲ ਤਿਆਰ ਹੋਵੋਂਗੇ ਜੇਕਰ ਟਹਿਲਣ ਲਈ ਕਿ.ਮੀ. ਤੈਅ ਕੀਤੇ ਹਨ ਤਾਂ ਇਸ ਨੂੰ ਵੀ ਟਰੈਕ ਕਰ ਸਕਦੇ ਹੋ

ਤੈਅ ਕੀਤੀ ਗਈ ਦੂਰੀ ’ਚ ਕਿੰਨਾ ਚੱਲੇ ਅਤੇ ਕਿੰਨਾ ਕੰਮ ਰਿਹਾ, ਇਸ ਨੂੰ ਵੀ ਦਰਜ ਕਰਦੇ ਚਲੋ ਕਿਸੇ ਕਸਰਤ ਕਰਨਾ ਭੁੱਲ ਗਏ ਹੋ ਤਾਂ ਲਾਲ ਰੰਗ ਨਾਲ ਨਿਸ਼ਾਨ ਲਾਉਂਦੇ ਰਹੋ ਤਾਂ ਕੁਝ ਦਿਨ ਤੁਹਾਨੂੰ ਖੁਦ-ਬ-ਖੁਦ ਕਸਰਤ ਕਰਨਾ ਯਾਦ ਰਹੇਗਾ ਇਸੇ ਤਰ੍ਹਾਂ ਸੌਣ ਦਾ ਸਮਾਂ ਅਤੇ ਅੱਜ ਕਿੰਨਾ ਜੰਕ ਫੂਡ ਖਾਧਾ, ਕਿੰਨਾ ਭੋਜਨ ਲਿਆ, ਰੋਜ਼ ਦਾ ਇੱਕ ਫਲ ਖਾਧਾ ਜਾਂ ਨਹੀਂ ਆਦਿ ਇਨ੍ਹਾਂ ਦੀ ਸੂਚੀ ਵੀ ਟਰੈਕਰ ’ਚ ਲਿਖ ਸਕਦੇ ਹੋ ਦਵਾਈਆਂ ਦੀ ਰੈਗੂਲੈਰਿਟੀ ਵੀ ਡਾਇਰੀ ’ਚ ਲਿਖੋ

ਬੱਚਤ ਅਤੇ ਖਰਚਿਆਂ ਦਾ ਲੇਖਾ-ਜੋਖਾ:

ਵਿੱਤ ਨਾਲ ਜੁੜੇ ਕੰਮਾਂ ਨੂੰ ਰੋਜ਼ ਅਤੇ ਮਹੀਨੇ ’ਚ ਵੰਡ ਸਕਦੇ ਹੋ ਸਬਜ਼ੀ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ’ਤੇ ਰੋਜ਼ਾਨਾ ਥੋੜ੍ਹਾ ਬਹੁਤ ਖਰਚ ਹੁੰਦਾ ਹੀ ਹੈ ਪਰ ਇਨ੍ਹਾਂ ਤੋਂ ਇਲਾਵਾ ਖਰਚ ਕਰ ਰਹੇ ਹੋ ਤਾਂ ਪਲਾਨਰ ’ਚ ਲਿਖੋ ਇਸ ਨਾਲ ਤੁਸੀਂ ਫਿਜ਼ੂਲ ਖਰਚਿਆਂ ’ਤੇ ਨਜ਼ਰ ਰੱਖ ਸਕੋਂਗੇ ਮਹੀਨੇ ਦਾ ਬਿੱਲ, ਰਾਸ਼ਨ, ਕਿਰਾਇਆ ਆਦਿ ਦੇਣਾ ਯਾਦ ਰੱਖਣ ’ਚ ਟਰੈਕਰ ਮੱਦਦ ਕਰੇਗਾ ਰੋਜ਼ਾਨਾ ਜਾਂ ਹਫਤੇ ’ਚ ਕਿੰਨੀ ਬੱਚਤ ਕਰ ਰਹੇ ਹੋ, ਉਹ ਵੀ ਲਿਖੋ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਬੱਚਤ ਦੀ ਰਕਮ ਵਧਾਉਣ ’ਚ ਮੱਦਦ ਮਿਲੇਗੀ ਹਰ ਖਰਚ ਦੇ ਨਾਲ ਇਸ ’ਚ ਵਾਧਾ ਕਰਨ ਦਾ ਟੀਚਾ ਤੈਅ ਕਰੋ

ਜ਼ਰੂਰਤ ਯਾਦ ਰੱਖ ਸਕੋਂਗੇ:

ਹਫਤੇ, ਮਹੀਨੇ ਅਤੇ ਸਾਲ ਦੇ ਕੁਝ ਅਜਿਹੇ ਖਰਚ ਵੀ ਹਨ ਜੋ ਸਾਡੀ ਜ਼ਰੂਰਤ ਹਨ ਸਾਲ ’ਚ ਇੱਕ ਵਾਰ ਕਾਰਜ ਜਾਂ ਦੋ ਪਹੀਆ ਵਾਹਨ ਨੂੰ ਜਾਂਚ ਅਤੇ ਸਰਵਸਿੰਗ ਕਰਵਾਉਣੀ ਵੀ ਜ਼ਰੂਰੀ ਹੈ ਜਿਸ ਦਿਨ ਇਸ ਨੂੰ ਸ਼ੋਰੂਮ ’ਚ ਲੈ ਕੇ ਆਓ, ਤਾਂ ਉਸ ਦੀ ਮਿਤੀ ਲਿਖ ਲਓ ਕਿੰਨ੍ਹਾ ਦਿਨਾਂ ਦੇ ਬਾਅਦ ਟਾਇਰਾਂ ’ਚ ਹਵਾ ਜਾਂ ਨਾਈਟ੍ਰੋਜਨ ਪਵਾਉਣ ਦੀ ਜ਼ਰੂਰਤ ਹੁੰਦੀ ਹੈ, ਇਸ ਦੀ ਮਿਤੀ ਵੀ ਲਿਖ ਲਓ ਇਸੇ ਤਰ੍ਹਾਂ ਨਵਾਂ ਗੈਸ ਸਿਲੰਡਰ ਕਦੋਂ ਬੁੱਕ ਕਰਨਾ ਹੈ ਅਤੇ ਕਿਸ ਮਿਤੀ ਨੂੰ ਇਸ ਨੂੰ ਇਸਤੇਮਾਲ ’ਚ ਲੈਣਾ ਸ਼ੁਰੂ ਕੀਤਾ ਸੀ, ਉਹ ਵੀ ਲਿਖੋ ਗੈਸ ਕਿੰਨੇ ਦਿਨਾਂ ਤੱਕ ਚੱਲੀ ਇਸ ਦਾ ਅੰਦਾਜ਼ਾ ਰਹੇਗਾ ਬਿਜਲੀ ਬਿੱਲ ਭਰਨ ਦੀ ਆਖਰੀ ਮਿਤੀ ਨਾ ਨਿੱਕਲ ਜਾਵੇ, ਇਸ ਨੂੰ ਵੀ ਟਰੈਕਰ ’ਚ ਸ਼ਾਮਲ ਕਰੋ ਬੀਮਾ, ਈਐੱਮਆਈ, ਟੀਵੀ ਅਤੇ ਮੋਬਾਇਲ ਰੀਚਾਰਜ਼ ਆਦਿ ਦੀਆਂ ਮਿਤੀਆਂ ਵੀ ਲਿਖ ਸਕਦੇ ਹੋ

ਬੱਚਿਆਂ ਨੂੰ ਵੀ ਸਿਖਾਓ:

ਬੱਚੇ ਆਪਣਾ ਕੰਮ ਖੁਦ ਕਰਨ ਅਤੇ ਜ਼ਿੰਮੇਵਾਰ ਬਣਨ, ਇਸ ਦੇ ਲਈ ਉਨ੍ਹਾਂ ਨੂੰ ਵੀ ਇੱਕ ਡਾਇਰੀ ਦਿਓ ਇਸ ’ਚ ਉਨ੍ਹਾਂ ਦੇ ਰੋਜ਼ਾਨਾ ਦੇ ਨਿਯਮ ਟਰੈਕ ਕਰ ਸਕਦੇ ਹੋ ਜੇਕਰ ਬੱਚੇ ਨੇ ਆਪਣਾ ਕਮਰਾ ਵਿਵਸਥਿਤ ਨਹੀਂ ਕੀਤਾ ਹੈ, ਤਾਂ ਉਸ ਨੂੰ ਵੀ ਲਾਲ ਨਾਲ ਨਿਸ਼ਾਨ ਬਣਾਉਣ ਲਈ ਕਹੋ ਖੇਡ ਅਤੇ ਪੜ੍ਹਾਈ ਦਾ ਸਮਾਂ ਤੈਅ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!