welcome-2021-with-a-smile-learn-new-things-forget-unnecessary-things-grow-further

ਮੁਸਕਰਾਹਟ ਨਾਲ ਕਰੋ 2021 ਦਾ ਸਵਾਗਤ welcome 2021 with a smile learn new things forget unnecessary things grow further

ਕੁਝ ਸਿੱਖੋ, ਕੁਝ ਭੁੱਲੋ ਅਤੇ ਅੱਗੇ ਵਧੋ

ਹਰ ਸਾਲ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਦੂਜਿਆਂ ਨੂੰ ਖੁਸ਼ੀ ਅਤੇ ਤਰੱਕੀ ਦੀਆਂ ਸ਼ੁੱਭਕਾਮਨਾਵਾਂ ਦੇ ਕੇ ਕਰਦੇ ਹਾਂ ਤਰੱਕੀ ਦਾ ਸਹੀ ਲੱਛਣ ਕੀ ਹੈ? ਤਰੱਕੀ ਦਾ ਲੱਛਣ ਮੁਸਕਰਾਹਟ, ਸੰਤੋਸ਼ ਹੈ 2021 ਦਾ ਸਵਾਗਤ ਇੱਕ ਅਸਲ ਮੁਸਕਰਾਹਟ ਨਾਲ ਕਰੋ ਇੱਕ ਅਜਿਹੀ ਮੁਸਕਰਾਹਟ ਜੋ ਅੰਦਰੋਂ ਹੋਵੇ ਕੈਲੰਡਰ ਦੇ ਪੰਨੇ ਪਲਟਣ ਦੇ ਨਾਲ-ਨਾਲ ਅਸੀਂ ਆਪਣੇ ਮਨ ਦੇ ਪੰਨਿਆਂ ਨੂੰ ਵੀ ਪਲਟਦੇ ਜਾਈਏ ਸਾਡੀ ਡਾਇਰੀ ਯਾਦਾਂ ਨਾਲ ਭਰੀ ਹੋਈ ਹੁੰਦੀ ਹੈ ਧਿਆਨ ਦਿਓ ਕਿ ਤੁਹਾਡੀਆਂ ਆਉਣ ਵਾਲੀਆਂ ਤਾਰੀਖਾਂ ਬੀਤੀਆਂ ਹੋਈਆਂ ਘਟਨਾਵਾਂ ਨਾਲ ਨਾ ਭਰ ਜਾਣ ਬੀਤੇ ਹੋਏ ਸਮੇਂ ਤੋਂ ਕੁਝ ਸਿੱਖੋ, ਕੁਝ ਭੁੱਲੋ ਅਤੇ ਅੱਗੇ ਵਧੋ

ਨਵੇਂ ਸਾਲ ਦੀ ਤਾਜ਼ਗੀ ’ਚ ਖੁਦ ਨੂੰ ਸਰਾਬੋਰ ਕਰ ਲਓ ਇਸ ਸਾਲ ਖੁਦ ਨਾਲ ਜ਼ਰਾ ਜ਼ਿਆਦਾ ਪਿਆਰ ਕਰੋ ਕੁਝ ਬਦਲਾਅ ਲਿਆਓ ਆਪਣੀ ਸੋਚ ਅਤੇ ਆਪਣੀਆਂ ਆਦਤਾਂ ’ਚ ਅਤੇ ਦੇਖੋ ਕਿ ਕਿਵੇਂ ਜ਼ਿੰਦਗੀ ਹੈ ਦਿੱਸ ਰਹੀ ਮਹਿਕ ਉੱਠੇਗੀ ਤਾਂ ਅੱਜ ਤੁਸੀਂ ਸਵੇਰੇ ਉੱਠ ਕੇ ਮੁਸਕਰਾਏ ਜਾਂ ਨਹੀਂ? ਜਿਸ ਦੇ ਕਈ ਕਾਰਨ ਮਿਲਣਗੇ ਦਰਅਸਲ ਇਹ ਰੋਜ਼ ਦੇ ਕੰਮਕਾਜ਼, ਜ਼ਿੰਮੇਵਾਰੀਆਂ ਅਤੇ ਤਨਾਅ ਹੀ ਤਾਂ ਜ਼ਿੰਦਗੀ ਨੂੰ ਹਸੀਨ ਬਣਾਉਂਦੇ ਹਨ ਨਵੇਂ ਸਾਲ ਦੀ ਇਸ ਨਵੀਂ ਮਿਆਰ ’ਚ ਸਿਰਫ਼ ਮੁਸਕਰਾਹਟ ਹੀ ਨਹੀਂ, ਖੁਦ ਨਾਲ ਥੋੜ੍ਹਾ ਹੋਰ ਪਿਆਰ ਕਰ ਲਓ ਖੁਦ ਨਾਲ ਪਿਆਰ ਕਰੋਂਗੇ, ਤਾਂ ਖੁਸ਼ ਰਹਿ ਸਕੋਂਗੇ ਤੁਹਾਡੇ ਖੁਸ਼ ਰਹਿਣ ਦੀ ਆਦਤ, ਤੁਹਾਡੀ ਸਕਾਰਾਤਮਕਤਾ ਤੁਹਾਡੇ ਬੱਚਿਆਂ ’ਚ ਵੀ ਜਾਏਗੀ, ਜੋ ਉਨ੍ਹਾਂ ਨੂੰ ਅੱਗੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦਾ ਹੱਸਦੇ-ਹੱਸਦੇ ਸਾਹਮਣਾ ਕਰਨ ’ਚ ਸਮਰੱਥ ਬਣਾਏਗੀ ਆਪਣੇ ਜੀਵਨ ’ਚ ਆਪਣੇ ਲਈ ਕੁਝ ਚੰਗੀ ਸੋਚ ਅਤੇ ਚੰਗੀਆਂ ਆਦਤਾਂ ਤੋਂ ਇੱਕ ਖੁਸ਼ਹਾਲ ਸ਼ੁਰੂਆਤ ਕਰੋ

ਖੁੱਲ੍ਹ ਕੇ ਜਿਉਣਾ ਸਿੱਖੋ

ਸੁੰਦਰਤਾ, ਸਿਹਤ ਅਤੇ ਘਰ-ਬਾਰ! ਸਾਡੀ ਇਸ ਦੁਨੀਆ ਦੇ ਅੱਗੇ ਵੀ ਬਹੁਤ ਕੁਝ ਹੈ, ਜਿਸ ਤੱਕ ਅਸੀਂ ਇੱਛਾ ਹੁੰਦੇ ਹੋਏ ਵੀ ਪਹੁੰਚ ਨਹੀਂ ਪਾਉਂਦੇ ਕਦੇ ਆਪਣੇ ਫਰਜ਼ਾਂ ਕਾਰਨ, ਤਾਂ ਕਦੇ ਆਪਣੇ ਸੰਕੋਚ ਅਤੇ ਲੋਕ ਕੀ ਕਹਿਣਗੇ ਵਰਗੀ ਆਪਣੀ ਭਾਵਨਾ ਕਾਰਨ ਪਰ ਇਸ ਵਾਰ ਖੁਦ ਨਾਲ ਵਾਅਦਾ ਕਰੋ ਕਿ ਤੁਸੀਂ ਆਪਣੇ ਲਈ ਫੈਸਲੇ ਇਹ ਸੋਚ ਕੇ ਨਹੀਂ ਲਵੋਂਗੇ ਕਿ ‘ਲੋਕ ਕੀ ਕਹਿਣਗੇ’ ਉਨ੍ਹਾਂ ਗੱਲਾਂ ’ਤੇ ਅਮਲ ਕਰੋ, ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਫਿਰ ਚਾਹੇ ਉਹ ਸੂਟ ਪਹਿਨਣ ਦੀ ਗੱਲ ਹੋਵੇ ਜਾਂ ਐਰੋਬਿਕਸ ਕਲਾਸ ਜੁਆਇੰਨ ਕਰਨ ਦੀ ਕੁਝ ਨਵਾਂ ਕਰਨ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ, ਤਾਂ ਦੂਜਿਆਂ ਦੀ ਨਾ ਸੋਚੋ

ਖੁਦ ’ਤੇ ਕਰੋ ਯਕੀਨ

ਆਤਮਵਿਸ਼ਵਾਸ ਸਫਲਤਾ ਦੇ ਨਾਲ-ਨਾਲ ਸੁਕੂਨ ਦੀ ਵੀ ਕੁੰਜੀ ਹੈ ਜਦੋਂ ਤੁਹਾਨੂੰ ਖੁਦ ’ਤੇ ਯਕੀਨ ਹੁੰਦਾ ਹੈ ਤਾਂ ਤੁਸੀਂ ਜੀਵਨ ’ਚ ਜ਼ਿਆਦਾ ਬਿਹਤਰ ਢੰਗ ਨਾਲ ਫੈਸਲੇ ਲੈ ਪਾਉਂਦੇ ਹੋ ਸਾਡੇ ਸਾਰਿਆਂ ’ਚ ਸੋਚਣ-ਸਮਝਣ ਦੀ ਸਮਰੱਥਾ ਸਮਾਨ ਰੂਪ ਨਾਲ ਹੁੰਦੀ ਹੈ, ਪਰ ਘਰ ਦੇ ਸੁਰੱਖਿਅਤ ਵਾਤਾਵਰਨ ’ਚ ਪਲੀਆਂ-ਵਧੀਆਂ ਮਹਿਲਾਵਾਂ ਅਕਸਰ ਖੁਦ ਫੈਸਲਾ ਲੈਣ ’ਚ ਹਿਚਕਿਚਾਉਂਦੀਆਂ ਹਨ ਤਾਂ, ਇਹ ਡਰ ਮਨ ’ਚੋਂ ਕੱਢ ਦਿਓ ਅਤੇ ਪੂਰੀ ਮਜ਼ਬੂਤੀ ਨਾਲ ਆਪਣੇ ਫੈਸਲੇ ਲਓ ਹੋ ਸਕਦਾ ਹੈ ਕਿ ਸ਼ੁਰੂ ’ਚ ਹੀ ਕੁਝ ਗਲਤ-ਸਹੀ ਫੈਸਲਾ ਹੋਵੇ, ਪਰ ਹੌਲੀ-ਹੌਲੀ ਤੁਹਾਡੀ ਹਿਚਕਿਚਾਹਟ ਖ਼ਤਮ ਹੋਵੇਗੀ ਅਤੇ ਸਹੀ ਫੈਸਲੇ ਤੱਕ ਪਹੁੰਚਣ ਦੀਆਂ ਰਾਹਾਂ ਆਸਾਨ ਬਣਨਗੀਆਂ ਤੁਹਾਡਾ ਵਿਸ਼ਵਾਸ ਵਧਦਾ ਜਾਏਗਾ ਅਤੇ ਤੁਹਾਨੂੰ ਆਪਣੀ ਹੀ ਸ਼ਖਸੀਅਤ ਨਾਲ ਪਿਆਰ ਹੋਣ ਲੱਗੇਗਾ

ਖੁਦ ਨਾਲ ਪਿਆਰ ਕਰਨ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਮਨ ਤੋਂ ਪ੍ਰੇਸ਼ਾਨ ਹੋ, ਪਰ ਲਬਾਂ ’ਤੇ ਮੁਸਕਰਾਹਟ ਸਜਾਏ ਰੱਖੋ ਖੁਦ ਨੂੰ ਸੁਪਰ ਬਣਾਉਣ ਦੀ ਦੌੜ ’ਚ ਸ਼ਾਮਲ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਹਰ ਵਿਅਕਤੀ ’ਚ ਕਈ ਤਰ੍ਹਾਂ ਦੇ ਡਰ ਹੁੰਦੇ ਹਨ, ਪਸੰਦ-ਨਾਪਸੰਦ ਹੁੰਦੇ ਹਨ ਅਤੇ ਇਹ ਭਾਵਨਾਵਾਂ ਸਾਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ ਜ਼ਾਹਿਰਾ ਤੌਰ ’ਤੇ ਤੁਹਾਨੂੰ ਵੀ ਪ੍ਰੇਮ, ਉੱਲਾਸ, ਦੁੱਖ ਅਤੇ ਪੀੜਾ ਵਰਗੇ ਭਾਵ ਸਮਾਨ ਰੂਪ ਨਾਲ ਮਹਿਸੂਸ ਹੁੰਦੇ ਹੋਣਗੇ ਉਨ੍ਹਾਂ ਨੂੰ ਦਬਾਏ ਰੱਖਣ ਦੀ ਕੀ ਜ਼ਰੂਰਤ ਹੈ? ਜੇਕਰ ਚਿੜ੍ਹ ਮਹਿਸੂਸ ਹੋ ਰਹੀ ਹੈ, ਤਾਂ ਤੁਸੀਂ ਆਪਣੇ ਘਰ ’ਚ ਹੀ ਹੋ, ਉਸ ਨੂੰ ਜ਼ਾਹਿਰ ਕਰੋ ਆਪਣੇ ਭਾਵਾਂ ਨੂੰ ਛੁਪਾਓ ਨਾ ਕਿਸੇ ਨੇ ਖੁਸ਼ੀ ਦਿੱਤੀ, ਤਾਂ ਆਪਣੀ ਖੁਸ਼ੀ ਜ਼ਾਹਿਰ ਕਰੋ ਅਤੇ ਜੇਕਰ ਕਿਸੇ ਗੱਲ ਤੋਂ ਤੁਸੀਂ ਸਹਿਮਤ ਨਹੀਂ ਹੋ ਤਾਂ ਆਪਣੀ ਅਸਹਿਮਤੀ ਵੀ ਜ਼ਾਹਿਰ ਕਰੋ ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਦੱਬਿਆ ਹੋਇਆ ਅਤੇ ਦੁਖੀ ਮਹਿਸੂਸ ਨਹੀਂ ਕਰੋਗੇ ਅਤੇ ਤੁਹਾਡੀ ਮਾਨਸਿਕ ਸ਼ਾਂਤੀ ਉਸ ਤੋਂ ਪ੍ਰਭਾਵਿਤ ਨਹੀਂ ਹੋਵੇਗੀ

ਗਲਤੀ ਹੋ ਗਈ ਤਾਂ ਕੀ!

ਅਸੀਂ ਅਕਸਰ ਆਪਣਾ ਜੀਵਨ ਦੂਜਿਆਂ ਦੀ ਸ਼ਾਬਾਸ਼ੀ ਪਾਉਣ ’ਚ ਗੁਜ਼ਾਰ ਦਿੰਦੇ ਹਾਂ ਇਸ ਦਾ ਅਜਿਹਾ ਦਬਾਅ ਹੁੰਦਾ ਹੈ ਕਿ ਜੇਕਰ ਕੋਈ ਗੜਬੜੀ ਹੋ ਗਈ, ਤਾਂ ਗਜ਼ਬ ਦਾ ਅਪਰਾਧਬੋਧ ਹੁੰਦਾ ਹੈ ਹਾਲਾਂਕਿ ਇਸ ਦੀ ਕੋਈ ਜ਼ਰੂਰਤ ਨਹੀਂ ਹੁੰੰਦੀ ਜਦੋਂ ਆਪਣੇ ਫਰਜ਼ਾਂ ਨੂੰ ਆਪਣੇ ਸਮਰੱਥ ਪਰ ਪੂਰਾ ਕਰਨ ’ਚ ਕਸਰ ਬਾਕੀ ਨਹੀਂ ਰੱਖੀ, ਤਾਂ ਜੇਕਰ ਕੋਈ ਗਲਤੀ ਹੋ ਵੀ ਗਈ, ਤਾਂ ਆਤਮਵਿਸ਼ਵਾਸ ਦੇ ਨਾਲ ਇਸ ਨੂੰ ਸਵੀਕਾਰ ਕਰੋ ਅਤੇ ਮੰਨੋ ਕਿ ਤੁਸੀਂ ਵੀ ਇਨਸਾਨ ਹੋ ਗਲਤੀਆਂ ਸਾਨੂੰ ਹਮੇਸ਼ਾ ਕੁਝ ਨਵਾਂ ਸਿਖਾਉਂਦੀਆਂ ਹਨ ਅਤੇ ਪਹਿਲਾਂ ਤੋਂ ਜ਼ਿਆਦਾ ਬਿਹਤਰ ਇਨਸਾਨ ਬਣਾਉਂਦੀਆਂ ਹਨ ਇਸ ਲਈ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਦਿਲ ’ਤੇ ਲਾ ਕੇ ਨਾ ਬੈਠੋ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਅੱਗੇ ਦੀ ਸੁਧ ਲਓ ਜੋ ਬੀਤ ਗਿਆ ਉਸ ’ਤੇ ਪਛਤਾਵਾ ਕਰ ਕਰਕੇ ਆਪਣੇ ਆਪ ਅਤੇ ਆਉਣ ਵਾਲੇ ਕੱਲ੍ਹ ਨੂੰ ਖਰਾਬ ਕਰਨਾ ਕੋਈ ਸਮਝਦਾਰੀ ਦਾ ਕੰਮ ਨਹੀਂ ਹੈ

ਸੂਰਤ ਤੋਂ ਵੱਡੀ ਹੁੰਦੀ ਹੈ ਸੀਰਤ

ਅਸੀਂ ਸਭ ਚੰਗਾ ਦਿਖਣਾ ਚਾਹੁੰਦੇ ਹਾਂ, ਪਰ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਆਕਰਸ਼ਕ ਦਿੱਸਣ ਦੀ ਚਾਹ ਤੁਹਾਡੇ ਜੀਵਨ ’ਤੇ ਹਾਵੀ ਹੋਣ ਲੱਗੇ ਇੱਕ ਖੂਬਸੂਰਤ ਚਿਹਰਾ ਕੁਝ ਸਮੇਂ ਤੱਕ ਹੀ ਯਾਦ ਰਹਿੰਦਾ ਹੈ, ਪਰ ਖੂਬਸੂਰਤ ਵਿਹਾਰ ਇਨਸਾਨ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੰਦਾ ਹੈ ਤਾਂ ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ ਕਿ ਬਾਹਰੀ ਖੂਬਸੂਰਤੀ ਦੇ ਨਾਲ-ਨਾਲ ਤੁਹਾਡੇ ਮਨ ਅਤੇ ਵਿਹਾਰ ਤੋਂ ਵੀ ਸੁੰਦਰਤਾ ਝਲਕੇ ਸਰਲਭਾਸ਼ੀ ਹੋਣਾ, ਦੂਜਿਆਂ ਦੀ ਮੱਦਦ ਕਰਨਾ ਅਤੇ ਵਿਹਾਰ ’ਚ ਸਾਦਗੀ ਵਰਗੀਆਂ ਗੱਲਾਂ ਤੁਹਾਡੇ ਆਕਰਸ਼ਣ ਦਾ ਕੇਂਦਰ ਬਣਾਉਂਦੀਆਂ ਹਨ

ਨਾਂਹ ਕਹਿਣਾ ਸਿੱਖੋ

ਕੋਈ ਵੀ ਇਨਸਾਨ ਸਾਰਿਆਂ ਨੂੰ ਸਮਾਨ ਰੂਪ ਨਾਲ ਖੁਸ਼ ਨਹੀਂ ਰੱਖ ਸਕਦਾ ਕਿਸੇ ਹੋਰ ਦੀ ਖੁਸ਼ੀ ਲਈ ਹਮੇਸ਼ਾ ਖੁਦ ਨੂੰ ਦਿੱਕਤ ’ਚ ਪਾ ਦੇਣਾ ਤਾਂ ਬਿਲਕੁਲ ਵੀ ਸਮਝਦਾਰੀ ਨਹੀਂ ਹੈ ਇਸ ਲਈ ਹਮੇਸ਼ਾ ਹਰ ਕੰਮ ਲਈ ਤਿਆਰ ਨਾ ਰਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਕੰਮ ਨੂੰ ਕਰਨ ਨਾਲ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਹੋ ਰਹੀ ਹੈ ਜਾਂ ਤੁਹਾਨੂੰ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਉਸ ਕੰਮ ਨੂੰ ਕਰਨ ਤੋਂ ਸ਼ਾਲੀਨਤਾ ਨਾਲ ਮਨ੍ਹਾ ਕਰ ਦਿਓ ਖੁਦ ਨੂੰ ਬਿਨਾਂ ਕਾਰਨ ਪ੍ਰੇਸ਼ਾਨੀਆਂ ’ਚ ਨਾ ਪਾਉਣਾ ਵੀ ਖੁਦ ਨਾਲ ਪ੍ਰੇਮ ਕਰਨ ਦਾ ਹੀ ਇੱਕ ਰੂਪ ਹੈ

ਦੋਸਤੀ ’ਚ ਵੀ ਚੋਣ ਕਰਨੀ ਜ਼ਰੂਰੀ ਹੈ

ਦੋਸਤੀ ਸਾਡੀ ਖੁਸ਼ੀ ਲਈ ਬਹੁਤ ਜ਼ਰੂਰੀ ਹੈ, ਪਰ ਸਾਡੇ ਆਸ-ਪਾਸ ਚੰਗੇ ਅਤੇ ਬੁਰੇ, ਦੋਵੇਂ ਤਰ੍ਹਾਂ ਦੇ ਲੋਕ ਹਨ ਕੁਝ ਲੋਕ ਅਸਲ ’ਚ ਸਾਡੀ ਕਦਰ ਕਰਦੇ ਹਨ, ਪਰ ਕੁਝ ਦੋਸਤ ਅਜਿਹੇ ਵੀ ਹੁੰਦੇ ਹਨ, ਜੋ ਸਿਰਫ਼ ਤੁਹਾਨੂੰ ਉਪਯੋਗ ਕਰਨਾ ਹੀ ਜਾਣਦੇ ਹਨ ਅਜਿਹੇ ਦੋਸਤਾਂ ਅਤੇ ਰਿਸ਼ਤਿਆਂ ਨੂੰ ਪਛਾਣੋ ਅਤੇ ਦ੍ਰਿੜਤਾ ਨਾਲ ਉਨ੍ਹਾਂ ਨੂੰ ਆਪਣੇ ਜੀਵਨ ਤੋਂ ਬਾਹਰ ਕੱਢ ਦਿਓ ਇਸ ਤਰ੍ਹਾਂ ਦੇ ਲੋਕ ਤੁਹਾਡੇ ਜੀਵਨ ’ਚੋਂ ਸਕਾਰਾਤਮਕ ਊਰਜਾ ਕੱਢ ਕੇ ਨਕਾਰਾਤਮਕਤਾ ਭਰਨ ਲੱਗਦੇ ਹਨ, ਜੋ ਕਿਸੇ ਵੀ ਲਿਹਾਜ਼ ਨਾਲ ਸਿਹਤਮੰਦ ਨਹੀਂ ਹਨ

ਤੁਸੀਂ ਹੋ ਸਭ ਤੋਂ ਮਹੱਤਵਪੂਰਨ

ਇੱਕ ਮਜ਼ਬੂਤ ਦਰੱਖਤ ਹੀ ਦੂਜਿਆਂ ਨੂੰ ਛਾਂ ਦੇ ਸਕਦਾ ਹੈ- ਇਹ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ ਤਾਂ ਇਹ ਗੱਲ ਤੁਹਾਡੇ ’ਤੇ ਵੀ ਲਾਗੂ ਹੁੰਦੀ ਹੈ ਪਰ, ਅਕਸਰ ਜ਼ਿੰਮੇਵਾਰੀਆਂ ਦਾ ਬੋਝ ਔਰਤਾਂ ਏਨਾ ਮੰਨ ਲੈਂਦੀਆਂ ਹਨ ਕਿ ਖੁਦ ਨੂੰ ਭੁੱਲ ਕੇ ਉਨ੍ਹਾਂ ਨੂੰ ਨਿਭਾਉਂਦੀਆਂ ਹਨ ਆਪਣੀ ਸੋਚ ਬਦਲੋ ਜੇਕਰ ਤੁਹਾਡਾ ਆਰਾਮ ਕਰਨ ਦਾ ਮਨ ਹੈ ਤਾਂ ਬਿਨਾਂ ਕਿਸੇ ਦਬਾਅ ਦੇ ਆਰਾਮ ਕਰੋ ਘਰ-ਪਰਿਵਾਰ ਸੰਭਾਲਣ ਵਾਲੀ ਪ੍ਰਮੁੱਖ ਕਰਤਾਧਰਤਾ ਹੋਣ ਦੇ ਨਾਤੇ ਮਹਿਲਾਵਾਂ ਦਾ ਇਹ ਅਧਿਕਾਰ ਹੈ ਆਪਣੇ ਲਈ ਸਮਾਂ ਕੱਢੋ, ਘਰ ਦੇ ਕੰਮਾਂ ਤੋਂ ਬ੍ਰੇਕ ਦਿਨ ਤੈਅ ਕਰੋ ਜਦੋਂ ਤੁਸੀਂ ਖੁਦ ਨੂੰ ਮਹੱਤਵਪੂਰਨ ਸਮਝਣ ਲੱਗੋਗੇ, ਤਾਂ ਹੀ ਬਾਕੀ ਲੋਕ ਵੀ ਤੁਹਾਨੂੰ ਤਵੱਜੋ ਦੇਣਗੇ

ਜਾਣਕਾਰੀ ਦੀ ਜਗਿਆਸਾ ਵਧਾਓ

ਮਨ ’ਚ ਕੁਝ ਨਵਾਂ ਜਾਣਨ ਦੀ ਜਾਂ ਕੁਝ ਨਵਾਂ ਸਿੱਖਣ ਦੀ ਇੱਛਾ ਬਣੀ ਰਹਿੰਦੀ ਹੈ, ਉਦੋਂ ਅਸੀਂ ਅੱਗੇ ਵਧਦੇ ਹਾਂ ਇਸ ਲਈ ਹਮੇਸ਼ਾ ਕੁਝ ਨਵਾਂ ਸਿੱਖਣ ਦਾ ਬਦਲ ਖੁੱਲ੍ਹਾ ਰੱਖੋ ਅਤੇ ਬੱਚਿਆਂ ਵਾਂਗ ਜਗਿਆਸੂ ਬਣੋ ਤੁਹਾਨੂੰ ਮਹਿਸੂਸ ਹੋਵੇਗਾ ਕਿ ਰੋਜ਼ਾਨਾ ਦੇ ਜੀਵਨ ’ਚ ਹੀ ਖੁਸ਼ ਰਹਿਣ ਅਤੇ ਤਰੱਕੀ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ ਇਨ੍ਹਾਂ ਸੰਭਾਵਨਾਵਾਂ ਨੂੰ ਇਸ ਸਾਲ ਹੱਥੋਂ ਜਾਣ ਨਾ ਦਿਓ

ਨੌਜਵਾਨ ਜ਼ਰੂਰ ਕਰਨ ਇਹ ਕੰਮ

 • ਬਹਾਨਿਆਂ ਨੂੰ ਅੱਗ ਲਾ ਦਿਓ:
  ਆਲਸ, ਕੰਫਰਟ ਜੋਨ ਨੂੰ, ਗਾੱਸਿਪ ਨੂੰ, ਅਸਫਲਤਾਵਾਂ ਦੇ ਬੋਝ ਨੂੰ, ਹੀਣ ਭਾਵਨਾਵਾਂ ਨੂੰ, ਆਪਣੀ ਜ਼ਿੰਮੇਵਾਰੀ ਦੂਜਿਆਂ ’ਤੇ ਪਾਉਣ ਨੂੰ, ਜਾਤ-ਪਾਤ, ਭਾਸ਼ਾ, ਰੰਗ, ਸ਼ਹਿਰ, ਸੁਵਿਧਾ, ਪਰਿਵਾਰ, ਘੱਟ ਸਿੱਖਿਆ ਵਰਗੇ ਹਰ ਬਹਾਨੇ ਨੂੰ ਅੱਗ ਲਾ ਦਿਓ ਫਿਰ ਦੇਖੋ, ਤੁਸੀਂ ਕਿਵੇਂ ਇਤਿਹਾਸ ਰਚਣ ’ਚ ਸਫਲ ਰਹਿੰਦੇ ਹੋ
 • ਪੈਰ ਨਾ ਇਕੱਠੇ ਕਰੋ, ਚਾਦਰ ਵੱਡੀ ਕਰੋ:
  ਨੌਜਵਾਨ ਛੋਟੀ ਚਾਦਰ ’ਤੇ ਪੈਰ ਨਾ ਇਕੱਠੇ ਕਰਨ, ਸਗੋਂ ਦਿਲ ਖੋਲ੍ਹ ਕੇ ਪੈਰ ਫੈਲਾਉਣ ਦੀ ਸੋਚੋ ਅਤੇ ਚਾਦਰ ਵੱਡੀ ਕਰਨ ’ਚ ਆਪਣੀ ਪੂਰੀ ਤਾਕਤ ਲਾ ਦੇਣ ਸੁਫਨਿਆਂ ਨੂੰ ਛੋਟਾ ਨਾ ਕਰੋ, ਹੌਸਲਿਆਂ ਨੂੰ ਵੱਡਾ ਕਰੋ
 • ਦੁਨੀਆ ਬਦਲਣ ਦੀ ਸੋਚੋ:
  ਦੇਸ਼ ਅਤੇ ਦੁਨੀਆ ਬਦਲਣ ਦੀ ਸੋਚੋ, ਖੁੱਲ੍ਹ ਕੇ ਆਪਣੇ ਵਿਚਾਰ ਰੱਖੋ ਅਤੇ ਆਪਣਾ ਆਇਡੀਆ ਦੁਨੀਆ ਤੱਕ ਪਹੁੰਚਾਓ ਜੇਕਰ ਕਿਸੇ ਵਿਵਸਥਾ ਨੂੰ ਦੇਖ ਕੇ ਗੁੱਸਾ ਆਉਂਦਾ ਹੈ ਤਾਂ ਉਸ ਦਾ ਵਿਰੋਧ ਕਰੋ
 • ਅਸਫਲਤਾ ਦਾ ਵੀ ਕਰੋ ਸਨਮਾਨ:
  ਕੋਈ ਵਿਅਕਤੀ ਜੇਕਰ ਇਹ ਕਹੇ ਕਿ ਮੈਂ ਕਦੇ ਅਸਫਲ ਨਹੀਂ ਹੋਇਆ, ਤਾਂ ਇਸ ਦਾ ਮਤਲਬ ਹੈ ਉਸ ਨੇ ਕਦੇ ਯਤਨ ਹੀ ਨਹੀਂ ਕੀਤਾ ਅਸਫਲਤਾ ਦਾ ਸਨਮਾਨ ਕਰਕੇ ਉਸ ਤੋਂ ਸਿੱਖੋਂਗੇ ਤਾਂ ਸਫਲਤਾ ਆਪਣੇ ਆਪ ਕਦਮ ਚੁੰਮੇਗੀ
 • ਹਰ ਕਿਸੇ ਤੋਂ ਸਲਾਹ ਨਾ ਲਓ:
  ਜ਼ਿਆਦਾ ਲੋਕਾਂ ਤੋਂ ਸਲਾਹ ਲੈਣ ਦਾ ਮਤਲਬ ਹੈ ਕਿ ਕੰਮ ਨੂੰ ਤਬਾਹ ਕਰਨਾ ਭੀੜ ਚਾਹੁੰਦੀ ਹੈ ਕਿ ਤੁਸੀਂ ਭੀੜ ਵਾਂਗ ਜੀਓ ਅਤੇ ਉਨ੍ਹਾਂ ਵਾਂਗ ਸੋਚੋ ਕੁਝ ਵੱਡਾ ਕਰਨਾ ਹੈ ਤਾਂ ਭੀੜ ਦੇ ਉਲਟ ਸੋਚਣਾ ਹੋਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!