Surakshit Matritva Aashwasan (SUMAN) Scheme

ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਯੋਜਨਾ

Surakshit Matritva Aashwasan (SUMAN) Scheme

ਭਾਰਤ ਸਰਕਾਰ ਵੱਲੋਂ ਮਹਿਲਾਵਾਂ ਲਈ ਬਹੁਤ ਵੱਡੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਲਾਭ ਦੇਸ਼ ਦੀ ਹਰ ਇੱਕ ਮਹਿਲਾ ਨੂੰ ਦਿੱਤਾ ਜਾਵੇਗਾ ਜੋ ਗਰਭਵਤੀ ਹੈ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਬਹੁਤ ਸਾਰੇ ਲਾਭ ਦਿੱਤੇ ਜਾਣਗੇ, ਜਿਸ ਬਾਰੇ ਅਸੀਂ ਵਿਸਥਾਰ ’ਚ ਜਾਵਾਂਗੇ ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਮੁਤਾਬਕ ਭਾਰਤ ’ਚ ਅੱਜ ਵੀ ਅਜਿਹੀਆਂ ਮਹਿਲਾਵਾਂ ਹਨ

ਜੋ ਪੈਸੇ ਦੀ ਕਮੀ ਕਾਰਨ ਪ੍ਰੈਗਨੈਨਸੀ ਦੌਰਾਨ ਪ੍ਰਸਵ ਘਰ ’ਚ ਹੀ ਕਰਵਾਉਂਦੀਆਂ ਹਨ ਇਹ ਤਰੀਕਾ ਆਮ ਤੌਰ ’ਤੇ ਬਹੁਤ ਹੀ ਘੱਟ ਖਰਚੀਲਾ ਹੁੰਦਾ ਹੈ, ਪਰ ਇਸ ਤਰੀਕੇ ਦੌਰਾਨ ਜੱਚਾ ਅਤੇ ਬੱਚਾ ਦੋਵਾਂ ਨੂੰ ਬਹੁਤ ਸਾਰੇ ਖ਼ਤਰੇ ਵੀ ਹੋ ਸਕਦੇ ਹਨ ਇਸ ਵੱਡੀ ਅਤੇ ਜਟਿਲ ਸਮੱਸਿਆ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਸੁਮਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਸੁਮਨ ਯੋਜਨਾ ਭਾਵ ਕਿ ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਯੋਜਨਾ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ 10 ਅਕਤੂਬਰ, 2019 ਨੂੰ ਨਵੀਂ ਦਿੱਲੀ ’ਚ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਪ੍ਰੀਸ਼ਦ ਦੇ 13ਵੇਂ ਸੰਮੇਲਨ ਦੌਰਾਨ ਸੁਮਨ ਯੋਜਨਾ ਦਾ ਸ਼ੁੱਭ ਆਰੰਭ ਕੀਤਾ ਸੀ

ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਯੋਜਨਾ ਦਾ ਲਾਭ:

ਸਰਕਾਰ ਰਾਹੀਂ ਸੁਮਨ ਯੋਜਨਾ ਦੀ ਸ਼ੁਰੂਆਤ ਗਰਭਵਤੀ ਮਹਿਲਾਵਾਂ ਨੂੰ ਲਾਭ ਦੇਣ ਲਈ ਕੀਤਾ ਗਿਆ ਹੈ ਯੋਜਨਾ ਤਹਿਤ ਜੱਚਾ-ਬੱਚਾ ਦੋਵਾਂ ਦਾ ਪੂਰਨ ਰੂਪ ਨਾਲ ਖਿਆਲ ਰੱਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਹੇਠ ਲਿਖਿਆ ਅਨੁਸਾਰ ਲਾਭ ਵੀ ਦਿੱਤਾ ਜਾਵੇਗਾ

  • ਪ੍ਰਸਵ ਦਾ ਸਾਰਾ ਖਰਚ ਸਰਕਾਰ ਰਾਹੀਂ ਕੀਤਾ ਜਾਵੇਗਾ ਪ੍ਰਸਵ ਜੇਕਰ ਨਾਰਮਲ ਹੁੰਦਾ ਹੈ ਜਾਂ ਆਪੇ੍ਰਸ਼ਨ ਰਾਹੀਂ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਪ੍ਰਸਵ ’ਤੇ ਆਏ ਪੂਰੇ ਖਰਚ ਸਰਕਾਰ ਰਾਹੀਂ ਹੀ ਭੁਗਤਾਨ ਕੀਤੇ ਜਾਣਗੇ
  • ਪ੍ਰਸਵ ਤੋਂ ਪਹਿਲਾਂ ਵੀ ਮਹਿਲਾਵਾਂ ਨੂੰ ਬਹੁਤ ਸਾਰੇ ਟੈਸਟ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ, ਪਰ ਅਕਸਰ ਆਰਥਿਕ ਤੌਰ ’ਤੇ ਅਸਮਰੱਥ ਮਹਿਲਾਵਾਂ ਇਹ ਟੈਸਟ ਨਹੀਂ ਕਰਵਾ ਪਾਉਂਦੀਆਂ ਹਨ, ਪਰ ਸੁਮਨ ਯੋਜਨਾ ਤਹਿਤ ਜਿਸ ਵੀ ਟੈਸਟ ਦੀ ਜ਼ਰੂਰਤ ਹੋਵੇਗੀ, ਸਰਕਾਰ ਵੱਲੋਂ ਉਹ ਟੈਸਟ ਫ੍ਰੀ ’ਚ ਕਰਵਾਇਆ ਜਾਵੇਗਾ
  • ਸੁਮਨ ਯੋਜਨਾ ਤਹਿਤ ਸਰਕਾਰ ਸਿਰਫ਼ ਪ੍ਰਸਵ ਤੱਕ ਹੀ ਨਹੀਂ, ਸਗੋਂ ਉਸ ਦੇ ਅੱਗੇ ਤੱਕ ਦੀ ਵੀ ਜ਼ਿੰਮੇਵਾਰੀ ਲੈਂਦੀ ਹੈ ਬੱਚੇ ਦੇ ਜਨਮ ਦੇ 6 ਮਹੀਨੇ ਬਾਅਦ ਤੱਕ ਸਰਕਾਰ ਬੱਚੇ ਅਤੇ ਮਾਂ ਦੋਵਾਂ ਲਈ ਦਵਾਈਆਂ ਦਾ ਵੀ ਇੰਤਜ਼ਾਮ ਕਰਦੀ ਹੈ ਅਤੇ ਪੂਰੀ ਤਰ੍ਹਾਂ ਇਸ ਦਾ ਵੀ ਧਿਆਨ ਰੱਖਦੀ ਹੈ ਕਿ ਜੱਚਾ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ
  • ਜੇਕਰ ਗਰਭਵਤੀ ਮਹਿਲਾ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਹੁੰਦੀ ਹੈ ਜਾਂ ਜੇਕਰ ਉਨ੍ਹਾਂ ਦੇ ਪ੍ਰਸਵ ਦੌਰਾਨ ਕੋਈ ਸਮੱਸਿਆ ਜਾਂ ਫਿਰ ਕਿਸੇ ਪ੍ਰਕਾਰ ਦੇ ਇਲਾਜ ਦੀ ਜ਼ਰੂਰਤ ਹੁੰਦੀ ਹੈ ਤਾਂ ਸਰਕਾਰ ਇਹ ਵੀ ਮੁਹੱਈਆ ਕਰਵਾਏਗੀ ਅਤੇ ਇਲਾਜ ’ਤੇ ਆਏ ਪੂਰੇ ਖਰਚ ਦਾ ਭੁਗਤਾਨ ਵੀ ਸਰਕਾਰ ਰਾਹੀਂ ਹੀ ਕੀਤਾ ਜਾਵੇਗਾ

ਲਾਭ ਲੈੈਣ ਲਈ ਜ਼ਰੂਰੀ ਦਸਤਾਵੇਜ਼:

  • ਮਾਂ ਦਾ ਆਧਾਰ ਕਾਰਡ (ਗਰਭਵਤੀ ਮਹਿਲਾ)
  • ਉਮਰ ਪ੍ਰਮਾਣ ਪੱਤਰ
  • ਹੋਰ ਦਸਤਾਵੇਜ਼ ਜ਼ਰੂਰੀ ਹੋ ਸਕਦੇ ਹਨ, ਯੋਜਨਾ ਲਾਂਚ ਅਨੁਸਾਰ

ਸੁਰੱਖਿਆ ਮਾਤ੍ਰਤਵ ਭਰੋਸੇਮੰਦ ਯੋਜਨਾ ਦੇ ਉਦੇਸ਼:

ਦੇਸ਼ ’ਚ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਹਨ ਜਿਨ੍ਹਾਂ ਕੋਲ ਪੈਸਾ ਏਨਾ ਜ਼ਿਆਦਾ ਨਹੀਂ ਹੈ, ਪੈਸੇ ਦੀ ਕਮੀ ਕਾਰਨ ਗਰਭ ਅਵਸਥਾ ਦੇ ਸਮੇਂ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੀਆਂ ਹਨ ਨਾ ਹੀ ਸੁਚਾਰੂ ਰੂਪ ਨਾਲ ਉਨ੍ਹਾਂ ਦਾ ਇਲਾਜ ਹੋ ਪਾਉਂਦਾ ਹੈ ਅਤੇ ਨਾ ਹੀ ਪੂਰੀਆਂ ਦਵਾਈਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਪਾਉਂਦੀਆਂ ਹਨ ਅਜਿਹਾ ਹੋਣ ’ਤੇ ਪ੍ਰਸਵ ਸਮੇਂ ਮਹਿਲਾਵਾਂ ਨੂੰ ਕਾਫ਼ੀ ਸਮੱਸਿਆ ਆਉਂਦੀ ਹੈ ਨਾਲ ਹੀ ਕੁਝ ਖਰਾਬੀ ਹੋ ਜਾਂਦੀ ਹੈ ਤਾਂ ਮਾਂ ਅਤੇ ਬੱਚਾ ਦੋਵਾਂ ਦੀ ਮੌਤ ਵੀ ਹੋ ਜਾਂਦੀ ਹੈ

ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਸੁਰੱਖਿਆ ਮਾਤ੍ਰਤਵ ਭਰੋਸੇਮੰਦ ਯੋਜਨਾ ਭਾਵ ਸੁਮਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇਸ ਯੋਜਨਾ ਤਹਿਤ ਪ੍ਰਸਵ ਦੌਰਾਨ ਹਸਪਤਾਲ ’ਚ ਭਰਤੀ ਅਤੇ ਬੱਚੇ ਦੇ ਜਨਮ ਦੇ ਉੱਪਰ ਹੋਣ ਵਾਲੇ ਸਾਰੇ ਖਰਚਿਆਂ ਨੂੰ ਸਰਕਾਰ ਰਾਹੀਂ ਕੀਤਾ ਜਾਵੇਗਾ ਨਾਲ ਹੀ ਮਹਿਲਾਵਾਂ ਨੂੰ ਇਸ ਦੇ ਤਹਿਤ ਲਾਭ ਵੀ ਦਿੱਤਾ ਜਾਵੇਗਾ ਬੱਚੇ ਦੀ ਸਿਹਤ ਸਬੰਧੀ ਮਹਿਲਾ ਦੀ ਸਿਹਤ ਅਤੇ ਸਾਰੀਆਂ ਵਰਤੋਂ ’ਚ ਆਉਣ ਵਾਲੀਆਂ ਦਵਾਈਆਂ ਸਰਕਾਰ ਰਾਹੀਂ ਹੀ ਉਪਲੱਬਧ ਕਰਵਾਈਆਂ ਜਾਣਗੀਆਂ ਨਾਲ ਹੀ ਮਹਿਲਾ ਦਾ ਪ੍ਰਸਵ ਨਰਸਾਂ ਦੀ ਨਿਗਰਾਨੀ ’ਚ ਕਰਵਾਇਆ ਜਾਵੇਗਾ, ਤਾਂ ਕਿ ਜੱਚਾ ਅਤੇ ਬੱਚਾ ਦੋਵਾਂ ’ਚ ਕਿਸੇ ਨੂੰ ਸਮੱਸਿਆ ਨਾ ਹੋਵੇ

ਸੁਰੱਖਿਆ ਮਾਤ੍ਰਤਵ ਭਰੋਸੇਮੰਦ ਸੁਮਨ ਯੋਜਨਾ ਦੀਆਂ ਵਿਸ਼ੇਸ਼ਤਾਵਾਂ:

  • ਮਹਿਲਾ ਦਾ ਘੱਟ ਤੋਂ ਘੱਟ ਚਾਰ ਵਾਰ ਏਂਟੇ-ਨੇਟਲ ਚੈਕਅੱਪ ਹੋਵੇਗਾ, ਜਿਸ ਦਾ ਸਾਰਾ ਖਰਚ ਸਰਕਾਰ ਵੱਲੋਂ ਕੀਤਾ ਜਾਵੇਗਾ
  • ਪਹਿਲੇ ਛੇ ਮਹੀਨਿਆਂ ਤੱਕ ਜੋ ਗਰਭਵਤੀ ਮਹਿਲਾਵਾਂ ਹਨ ਉਨ੍ਹਾਂ ਨੂੰ ਪੂਰਾ ਇਲਾਜ ਦਿੱਤਾ ਜਾਵੇਗਾ ਨਾਲ ਹੀ ਪਹਿਲੀ ਤਿਮਾਹੀ ਦੌਰਾਨ ਉਨ੍ਹਾਂ ਦਾ ਇੱਕ ਚੈਕਅੱਪ ਵੀ ਸਰਕਾਰੀ ਮੱਦਦ ਨਾਲ ਕੀਤਾ ਜਾਵੇਗਾ
  • ਆਇਰਨ ਫੋਲਿਕ ਐਸਿਡ ਸਪਲੀਮੈਂਟੇਸ਼ਨ ਮਹਿਲਾਵਾਂ ਨੂੰ ਕਰਵਾਉਣਾ ਹੋਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਹਸਪਤਾਲ ਦੀ ਹੋਵੇਗੀ
    ਲ ਮਹਿਲਾਵਾਂ ਨੂੰ ਟੈਟਨਸ, ਡਿਪਥੇਰੀਆ ਦਾ ਟੀਕਾ ਵੀ ਲਾਇਆ ਜਾਵੇਗਾ ਜਿਸ ਨਾਲ ਗਰਭਵਤੀ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੋਵੇਗੀ
  • ਗਰਭਵਤੀ ਮਹਿਲਾਵਾਂ ਨੂੰ ਘਰੋਂ ਹਸਪਤਾਲ ਤੱਕ ਲੈ ਜਾਣ ’ਚ, ਜੋ ਵੀ ਵਾਹਨ ਦਾ ਖਰਚ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ
  • ਮਹਿਲਾਵਾਂ ਨੂੰ ਗਰਭ ਅਵਸਥਾ ਦੌਰਾਨ ਜਟਿਲਤਾਵਾਂ ਦੇ ਕਾਰਨ ਸੀ-ਸੈਕਸ਼ਨ ਦੀ ਫ੍ਰੀ ਸੁਵਿਧਾ ਵੀ ਉਪਲੱਬਧ ਕਰਵਾਈ ਜਾਵੇਗੀ
  • ਡਿਲੀਵਰੀ ਦੇ 6 ਮਹੀਨੇ ਬਾਅਦ ਤੱਕ ਮਹਿਲਾ ਅਤੇ ਬੱਚੇ ਦਾ ਵੀ ਖਿਆਲ ਰੱਖਿਆ ਜਾਵੇਗਾ
  • ਬੱਚੇ ਦੇ ਜਨਮ ਹੋਣ ਦੇ 6 ਮਹੀਨੇ ਤੱਕ ਮਹਿਲਾ ਅਤੇ ਬੱਚਾ ਦੋਵਾਂ ਨੂੰ ਸਰਕਾਰੀ ਮੁਫ਼ਤ ਇਲਾਜ ਦੇ ਨਾਲ ਹਰ ਪ੍ਰਕਾਰ ਦੀਆਂ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ

ਇੱਥੇ-ਇੱਥੇ ਉਪਲੱਬਧ ਹਨ ਸਿਹਤ ਸੁਵਿਧਾਵਾਂ:

ਸਰਕਾਰ ਵੱਲੋਂ ਮਹਿਲਾਵਾਂ ਅਤੇ ਨਵਜ਼ਾਤ ਬੱਚਿਆਂ ਨੂੰ ਵੱਖ-ਵੱਖ ਪੱਧਰ ’ਤੇ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਇਸੇ ਤਰ੍ਹਾਂ ਸੁਮਨ ਯੋਜਨਾ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰ ਦੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਵੀ ਹੇਠ ਲਿਖੇ ਅਨੁਸਾਰ ਹਨ

ਗ੍ਰਾਮੀਣ ਖੇਤਰ ਲਈ

  • ਪ੍ਰਾਥਮਿਕ ਸਿਹਤ ਕੇਂਦਰ
  • ਸਮੁਦਾਇਕ ਸਿਹਤ ਕੇਂਦਰ
  • ਗ੍ਰਾਮੀਣ ਹਸਪਤਾਲ
  • ਉੱਪ-ਜ਼ਿਲ੍ਹਾ ਹਸਪਤਾਲ
  • ਜ਼ਿਲ੍ਹਾ ਹਸਪਤਾਲ
  • ਮੈਡੀਕਲ ਕਾਲਜ ਹਸਪਤਾਲ

ਸ਼ਹਿਰੀ ਖੇਤਰ ਲਈ

  • ਪਹਿਲਾ ਸ਼ਹਿਰੀ ਦਵਾਈਖਾਨਾ
  • ਦੂਜਾ ਸ਼ਹਿਰੀ ਸਿਹਤ ਡਾਕ
  • ਤੀਜਾ ਮਾਤ੍ਰਤਵ ਘਰ

ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਸੁਮਨ ਯੋਜਨਾ ’ਚ ਬਿਨੈ:

ਜੇਕਰ ਤੁਸੀਂ ਆੱਨ-ਲਾਇਨ ਜ਼ਰੀਏ ਬਿਨੈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲਾਂ ’ਚ ਜਾਣਾ ਹੋਵੇਗਾ ਅਤੇ ਉੱਥੇ ਜਾ ਕੇ ਤੁਹਾਨੂੰ ਪਰਚੀ ਬਣਵਾ ਕੇ ਇਸ ਯੋਜਨਾ ’ਚ ਰਜਿਸਟਰਡ ਕਰਵਾ ਸਕਦੇ ਹੋ ਅਤੇ ਸੁਰੱਖਿਅਤ ਮਾਤ੍ਰਤਵ ਭਰੋਸੇਮੰਦ ਸੁਮਨ ਯੋਜਨਾ ਦਾ ਲਾਭ ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ https://pmsma.nhp.gov.in/pmsma-app/VolunteerController/volunteerRegistration ’ਤੇ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!