keep-these-in-mind-before-buying-a-second-hand-car

ਸੈਕਿੰਡ ਹੈਂਡ ਕਾਰ ਖਰੀਦਣ ਦਾ ਮਨ ਹੈ ਤਾਂ ਇੰਜ ਖਰੀਦੋ
ਦੇਸ਼ ’ਚ ਜ਼ਿਆਦਾਤਰ ਲੋਕ ਅਜਿਹੇ ਹੁੰਦੇ ਹਨ ਜੋ ਘੱਟ ਬਜਟ ਕਾਰਨ ਨਵੀਂ ਕਾਰ ਨਹੀਂ ਖਰੀਦ ਪਾਉਂਦੇ ਹਨ ਅਜਿਹੇ ’ਚ ਉਨ੍ਹਾਂ ਕੋਲ ਪੁਰਾਣੀ ਕਾਰ ਖਰੀਦਣ ਦਾ ਬਦਲ ਬਚਦਾ ਹੈ ਹਾਲਾਂਕਿ ਪੁਰਾਣੀ ਕਾਰ ਵੀ ਤੁਹਾਡੇ ਲਈ ਕਿਫਾਇਤੀ ਸਾਬਤ ਹੋ ਸਕਦੀ ਹੈ,

ਪਰ ਤੁਹਾਨੂੰ ਇਸ ਦੇ ਲਈ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਕੋਸ਼ਿਸ਼ ਕਰੋ ਕਿ ਤੁਸੀਂ ਨਵੇਂ ਮਾਡਲ ਦੀ ਹੀ ਸੈਕਿੰਡ ਹੈਂਡ ਕਾਰ ਖਰੀਦੋ ਅਸੀਂ ਆਪਣੀ ਇਸ ਖਬਰ ’ਚ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਜੇਕਰ ਤੁਸੀਂ ਕੋਈ ਸੈਕਿੰਡ ਹੈਂਡ ਕਾਰ ਖਰੀਦ ਰਹੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਉਸ ਸਮੇਂ ਹੋਰ ਅਹਿਮ ਹੋ ਜਾਂਦਾ ਹੈ

ਜਦੋਂ ਤੁਸੀਂ ਕਿਸੇ ਡੀਲਰ ਜਾਂ ਕੰਪਨੀ ਤੋਂ ਪੁਰਾਣੀ ਗੱਡੀ ਖਰੀਦ ਰਹੇ ਹੁੰਦੇ ਹੋ ਕਾਰ ਡੀਲਰ ਅਕਸਰ ਲੋਕਾਂ ਨੂੰ ਸੈਕਿੰਡ ਹੈਂਡ ਕਾਰ ’ਚ ਚੂਨਾ ਲਾ ਦਿੰਦੇ ਹਨ ਚੰਗਾ ਪੇਂਟ, ਏਸੀ, ਮਿਊਜ਼ਿਕ ਸਿਸਟਮ ਅਤੇ ਇੰਟੀਰੀਅਰ ਵਰਗੀਆਂ ਚੀਜ਼ਾਂ ਤੋਂ ਕਸਟਮਰ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਕਾਰ ਦੀਆਂ ਦੂਜੀਆਂ ਅਹਿਮ ਚੀਜ਼ਾਂ ਤੱਕ ਧਿਆਨ ਨਾ ਜਾਵੇ ਦੂਜੇ ਪਾਸੇ ਅੱਜ-ਕੱਲ੍ਹ ਆੱਨ-ਲਾਇਨ ਕਾਰ ਵਿਕਰੀ ਜ਼ਰੀਏ ਵੀ ਖੂਬ ਧੋਖਾਧੜੀ ਕੀਤੀ ਜਾ ਰਹੀ ਹੈ ਇਸ ਲਈ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਅਸੀਂ ਤੁਹਾਨੂੰ ਕੁਝ ਅਜਿਹੀਆਂ ਬੇਹੱਦ ਗੱਲਾਂ ਦੱਸ ਰਹੇ ਹਾਂ ਜੋ ਤੁਹਾਨੂੰ ਸੈਕਿੰਡ ਹੈਂਡ ਕਾਰ ਖਰੀਦਦੇ ਸਮੇਂ ਧਿਆਨ ਰੱਖਣੀਆਂ ਹਨ ਇਸ ਨਾਲ ਤੁਸੀਂ ਕਾਰ ਖਰੀਦਦੇ ਸਮੇਂ ਧੋਖੇ ਤੋਂ ਬਚ ਸਕਦੇ ਹੋ ਅਤੇ ਇੱਕ ਸ਼ਾਨਦਾਰ ਕਾਰ ਆਪਣੇ ਘਰ ਲਿਆ ਸਕਦੇ ਹੋ

ਚੰਗੀ ਕਾਰ ਕੁਲੈਕਸ਼ਨ ਹੈ ਤਾਂ ਡੀਲਰ ਚੰਗਾ ਹੀ ਹੋਵੇਗਾ, ਇਹ ਨਾ ਸੋਚੋ

ਅਸੀਂ ਜਦੋਂ ਵੀ ਕੋਈ ਕਾਰ ਖਰੀਦਣ ਜਾਂਦੇ ਹਾਂ ਤਾਂ ਡੀਲਰਾਂ ਦੇ ਸੈਕਿੰਡ ਹੈਂਡ ਕਾਰ ਕੁਲੈਕਸ਼ਨ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਾਂ ਸੋਚਣ ਲੱਗਦੇ ਹਾਂ ਇਸ ਦੇ ਕੋਲ ਏਨੀਆਂ ਕਾਰਾਂ ਹਨ ਤਾਂ ਇਹ ਚੰਗਾ ਡੀਲਰ ਹੋਵੇਗਾ ਪਰ ਤੁਹਾਡਾ ਇਹ ਸੋਚਣਾ ਗਲਤ ਹੈ ਕਿਉਂਕਿ ਸਾਰੇ ਡੀਲਰਾਂ ਦੇ ਕੋਲ ਹਰ ਤਰ੍ਹਾਂ ਦੀ ਕਾਰ ਹੁੰਦੀ ਹੈ

ਕਈ ਵਾਰ ਡੀਲਰ ਖਰਾਬ ਕਾਰ ਨੂੰ ਚੰਗਾ ਪੇਂਟ ਅਤੇ ਥੋੜ੍ਹਾ ਕੰਮ ਕਰਵਾ ਕੇ ਉਨ੍ਹਾਂ ਨੂੰ ਆਪਣੇ ਸ਼ੋ-ਕੇਸ ’ਚ ਲਾ ਦਿੰਦੇ ਹਨ ਕਈ ਵਾਰ ਅਜਿਹੀ ਖਰਾਬ ਕਾਰ ਨੂੰ ਵੇਚ ਕੇ ਤੁਹਾਨੂੰ ਚੂਨਾ ਵੀ ਲਾ ਦਿੰਦੇ ਹਨ ਇਸ ਲਈ ਕਿਤੇ ਵੀ ਕਾਰ ਦੇ ਕੁਲੈਕਸ਼ਨ ਨੂੰ ਦੇਖ ਕੇ ਡੀਲਰ ਦੇ ਕੋਲ ਨਾ ਜਾਓ ਕਾਰ ਉਸ ਤੋਂ ਖਰੀਦੋ ਜਿਸ ਦੇ ਕੋਲ ਚੰਗਾ ਅਤੇ ਲਿਮਟਿਡ ਸਟਾਕ ਹੋਵੇ

ਆੱਨ-ਲਾਇਨ ਦੀ ਜਗ੍ਹਾ ਆੱਫ-ਲਾਇਨ ਕਾਰ ਖਰੀਦੋ

ਕਾਰ ਖਰੀਦਦੇ ਸਮੇਂ ਤੁਸੀਂ ਆੱਨ-ਲਾਇਨ ਡੀਲਰਾਂ ਦੇ ਚੱਕਰ ’ਚ ਨਾ ਪਵੋ ਅੱਜ-ਕੱਲ੍ਹ ਆੱਨ-ਲਾਇਨ ’ਚ ਕਈ ਤਰ੍ਹਾਂ ਨਾਲ ਫਰਜ਼ੀਵਾੜਾ ਕੀਤਾ ਜਾ ਰਿਹਾ ਹੈ ਕਈ ਲੋਕ ਫਰਜ਼ੀ ਆਈਡੀ ਨਾਲ ਡੀਲਰਾਂ ਦੀ ਖਰਾਬ ਕਾਰ ਨੂੰ ਕਾਫੀ ਘੱਟ ਕੀਮਤ ’ਤੇ ਆੱਨ-ਲਾਇਨ ਪਾ ਦਿੰਦੇ ਹਨ ਅਜਿਹੇ ਲੋਕ ਖੁਦ ਨੂੰ ਆਰਮੀ ਵਾਲਾ ਦੱਸ ਕੇ ਗਾਹਕਾਂ ਨੂੰ ਫਸਾਉਂਦੇ ਹਨ

ਤੁਹਾਡੇ ਲਈ ਬਿਹਤਰ ਹੋਵੇਗਾ ਕਿ ਫਿਜ਼ੀਕਲੀ ਜਾ ਕੇ ਕਾਰ ਦੇਖੋ ਪੂਰੀ ਜਾਂਚ-ਪੜਤਾਲ ਅਤੇ ਤਸੱਲੀ ਤੋਂ ਬਾਅਦ ਹੀ ਕਾਰ ਖਰੀਦੋ ਇਸ ਨਾਲ ਗੱਡੀ ਅਤੇ ਗੱਡੀ ਮਾਲਕ ਦੋਵੇਂ ਤੁਹਾਡੇ ਸਾਹਮਣੇ ਹੋਣਗੇ ਅਤੇ ਤੁਸੀਂ ਸਹੀ ਫੈਸਲਾ ਲੈ ਸਕੋਗੇ ਇਸ ਲਈ ਸੈਕਿੰਡ ਹੈਂਡ ਕਾਰ ਖਰੀਦਦੇ ਸਮੇਂ ਕਿਸੇ ’ਤੇ ਵੀ ਅੱਖ ਬੰਦ ਕਰਕੇ ਭਰੋਸਾ ਨਾ ਕਰੋ

ਮਕੈਨਿਕ ’ਤੇ ਵੀ ਜ਼ਿਆਦਾ ਭਰੋਸਾ ਨਾ ਕਰੋ

ਲੋਕ ਜਦੋਂ ਕੋਈ ਵੱਡੀ ਸੈਕਿੰਡ ਹੈਂਡ ਕਾਰ ਖਰੀਦਦੇ ਹਨ ਤਾਂ ਉਸ ਨੂੰ ਚੈੱਕ ਕਰਨ ਲਈ ਆਪਣੇ ਨਾਲ ਮਕੈਨਿਕ ਵੀ ਲੈ ਕੇ ਜਾਂਦੇ ਹਨ ਤਾਂ ਕਿ ਮਕੈਨਿਕ ਕਾਰ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰ ਲਵੇ ਅਸੀਂ ਮਕੈਨਿਕ ਦੀਆਂ ਗੱਲਾਂ ’ਤੇ ਭਰੋਸਾ ਵੀ ਕਰ ਲੈਂਦੇ ਹਾਂ ਅਤੇ ਇਹੀ ਧੋਖਾ ਖਾ ਜਾਂਦੇ ਹਾਂ ਦਰਅਸਲ ਮਕੈਨਿਕ ਅਤੇ ਡੀਲਰਾਂ ਦਾ ਇੱਕ-ਦੂਜੇ ਨਾਲ ਕੰਮ ਰਹਿੰਦਾ ਹੈ

ਜਦਕਿ ਕਸਟਮਰ ਬਹੁਤ ਘੱਟ ਮਕੈਨਿਕ ਦੇ ਕੋਲ ਜਾਂਦੇ ਹਨ ਅਜਿਹੇ ’ਚ ਲਗਭਗ ਸਾਰੇ ਮਕੈਨਿਕਾਂ ਦਾ ਡੀਲਰਾਂ ਵੱਲੋਂ ਕਾਰ ਸੇÇਲੰਗ ’ਤੇ ਕਮੀਸ਼ਨ ਬੰਨਿ੍ਹਆ ਹੁੰਦਾ ਹੈ ਭਲੇ ਹੀ ਤੁਸੀਂ ਆਪਣੇ ਨਾਲ ਆਪਣਾ ਮਕੈਨਿਕ ਲੈ ਕੇ ਗਏ ਹੋ, ਪਰ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਅਤੇ ਡੀਲਰ ਦੇ ਨਾਲ ਉਸ ਦੀ ਸੈਟਿੰਗ ਹੋ ਜਾਏਗੀ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਸੀਂ ਠੱਗੇ ਜਾ ਚੁੱਕੇ ਹੋ ਇਸ ਲਈ ਮਕੈਨਿਕ ’ਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਨਾ ਕਰੋ

ਜ਼ਿਆਦਾ ਡਿਸਕਾਊਂਟ ਜਾਂ ਤਾਰੀਫ, ਮਤਲਬ ਗੜਬੜ

ਕਈ ਵਾਰ ਤੁਹਾਨੂੰ ਯੂਜ਼ਡ ਕਾਰ ’ਚ ਚੰਗਾ ਖਾਸਾ ਡਿਸਕਾਊਂਟ ਮਿਲ ਜਾਂਦਾ ਹੈ ਅਤੇ ਤੁਸੀਂ ਖੁਸ਼ ਹੋ ਜਾਂਦੇ ਹੋ ਪਰ ਇਹ ਤੁਸੀਂ ਗਲਤੀ ਕਰ ਰਹੇ ਹੋ ਦਰਅਸਲ ਕਈ ਵਾਰ ਡੀਲਰਾਂ ਦੇ ਕੋਲ ਐਕਸੀਡੈਂਟ ਵਾਲੀ ਕਾਰ ਕਾਫੀ ਸਸਤੇ ’ਚ ਆ ਜਾਂਦੀ ਹੈ

ਜਿਸ ’ਚ ਕੰਮ ਕਰਵਾ ਕੇ ਉਸ ਨੂੰ ਜਲਦੀ ਵੇਚਣ ਲਈ ਡੀਲਰ ਤੁਹਾਨੂੰ 30 ਤੋਂ 40 ਹਜ਼ਾਰ ਦਾ ਡਿਸਕਾਊਂਟ ਦੇ ਦਿੰਦਾ ਹੈ ਪਰ ਜੇਕਰ ਡੀਲਰ ਕਾਰ ਦੀ ਜ਼ਿਆਦਾ ਤਾਰੀਫ ਕਰੇ ਤਾਂ ਵੀ ਤੁਹਾਨੂੰ ਅਲਰਟ ਹੋਣ ਦੀ ਜ਼ਰੂਰਤ ਹੈ ਕਿਉਂਕਿ ਅਸਲ ’ਚ ਚੰਗੀ ਚੀਜ਼ ਦੇ ਭਾਅ ’ਚ ਕੋਈ ਕਮਪ੍ਰੋਮਾਇਜ਼ ਨਹੀਂ ਕਰਦਾ

ਕਾਰ ਦੇ ਲੁੱਕ ਤੋਂ ਜ਼ਿਆਦਾ ਉਸ ਨੂੰ ਚਲਾ ਕੇ ਦੇਖੋ:

ਕਈ ਵਾਰ ਲੋਕ ਜਦੋਂ ਕਾਰ ਖਰੀਦਣ ਜਾਂਦੇ ਹਨ ਤਾਂ ਉਸ ਦੇ ਲੁੱਕ ਨੂੰ ਦੇਖ ਕੇ ਹੀ ਉਤਾਵਲੇ ਹੋ ਜਾਂਦੇ ਹਨ ਤੁਹਾਡੀ ਇਸ ਗੱਲ ਨੂੰ ਡੀਲਰ ਭਾਂਪ ਲੈਂਦੇ ਹਨ ਅਤੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਡੀਲਰ ਤੁਹਾਨੂੰ ਕਾਰ ਦੀਆਂ ਖੂਬੀਆਂ, ਚੰਗੀਆਂ-ਚੰਗੀਆਂ ਚੀਜ਼ਾਂ ਦਿਖਾਏਗਾ ਗੱਡੀ ਦੀ ਚਮਕ-ਦਮਕ ਤੋਂ ਰੂਬਰੂ ਕਰਾਏਗਾ ਪਰ ਤੁਸੀਂ ਉਸ ਦੀਆਂ ਗੱਲਾਂ ’ਚ ਬਿਲਕੁਲ ਨਹੀਂ ਆਓ ਤੁਸੀਂ ਕਾਰ ਨੂੰ ਆਪਣੇ ਹਿਸਾਬ ਨਾਲ ਚੰਗੀ ਤਰ੍ਹਾਂ ਚੈੱਕ ਕਰੋ ਜੇਕਰ ਤੁਸੀਂ ਐਕਸਪਰਟ ਨਹੀਂ ਹੋ

ਤਾਂ ਵੀ ਕਾਰ ਨੂੰ ਅੰਦਰ ਬਾਹਰ ਤੋਂ ਚੈੱਕ ਕਰੋ ਜੇਕਰ ਤੁਹਾਨੂੰ ਕੋਈ ਵਾਈਬ੍ਰੇਸ਼ਨ ਜਾਂ ਆਵਾਜ਼ ਲੱਗੇ ਤਾਂ ਡੀਲਰ ਤੋਂ ਉਸ ਬਾਰੇ ਜਾਣਕਾਰੀ ਲਓ ਕਾਰ ਦੇ ਇੰਜਣ ਨੂੰ ਠੀਕ ਤਰ੍ਹਾਂ ਪਰਖ ਲਓ 2-3 ਕਿਮੀ ਦਾ ਟਰਾਇਲ ਜ਼ਰੂਰ ਲਓ ਜਿਸ ਨਾਲ ਇੰਜਣ, ਗੀਅਰਬਾਕਸ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਸਕੇ ਗੱਡੀ ਸਟਾਰਟ ਰਹਿਣ ਦਿਓ ਅਤੇ ਬੋਨਟ ਖੋਲ੍ਹ ਕੇ ਆਇਲ ਡਿੱਪ ਬਾਹਰ ਕੱਢੋ ਜੇਕਰ ਉਸ ਜਗ੍ਹਾ ਤੋਂ ਧੂਆਂ ਆ ਰਿਹਾ ਹੈ ਤਾਂ ਆੱਇਲ ਨਿਕਲ ਰਿਹਾ ਹੈ ਤਾਂ ਇੱਕ ਵਾਰ ਕੰਪਨੀ ’ਚ ਜ਼ਰੂਰ ਕੰਸਲਟ ਕਰ ਲਓ

ਕਾਰ ਦਾ ਐਕਸੀਡੈਂਟ ਤਾਂ ਨਹੀਂ ਹੋਇਆ ਇੰਜ ਪਤਾ ਕਰੋ:

ਤੁਸੀਂ ਕਾਰ ਖਰੀਦਣ ਤੋਂ ਪਹਿਲਾਂ ਇਹ ਵੀ ਜਾਣ ਲਓ ਕਿ ਕਿਤੇ ਉਸ ਕਾਰ ਦਾ ਐਕਸੀਡੈਂਟ ਤਾਂ ਨਹੀਂ ਹੋਇਆ ਹਾਲਾਂਕਿ ਤੁਹਾਨੂੰ ਇਹ ਪਤਾ ਲਾਉਣਾ ਕਾਫ਼ੀ ਮੁਸ਼ਕਲ ਹੈ ਪਰ ਐਕਸਪਰਟਾਂ ਦੀਆਂ ਦੱਸੀਆਂ ਗਈਆਂ ਕੁਝ ਗੱਲਾਂ ਨੂੰ ਧਿਆਨ ’ਚ ਰੱਖ ਕੇ ਇਹ ਜਾਣ ਸਕਦੇ ਹੋ

ਇਸ ਦੇ ਲਈ ਤੁਸੀਂ ਡੂਮ, ਪਿੱਲਰ ਅਤੇ ਚੇਸਿਸ ਨੂੰ ਚੈੱਕ ਕਰੋ ਗੱਡੀ ਦੇ ਚੇਸਿਸ ਨੂੰ ਹੇਠਾਂ ਵੱਲ ਚਾਰੇ ਪਾਸੇ ਦੇਖੋ ਜੇਕਰ ਕੋਈ ਪਲੇਅ ਜਾਂ ਬੈਂਡ ਹੈ ਤਾਂ ਇਹ ਕਾਰ ਐਕਸੀਡੈਂਟ ਵਾਲੀ ਹੋ ਸਕਦੀ ਹੈ

ਪੂਰੇ ਪੇਪਰ ਮਿਲਣ ’ਤੇ ਹੀ ਕਾਰ ਖਰੀਦੋ:

ਕਾਰ ਖਰੀਦਣ ਤੋਂ ਪਹਿਲਾਂ ਤੁਸੀਂ ਸਾਰੇ ਪੇਪਰਾਂ ਨੂੰ ਧਿਆਨ ਨਾਲ ਚੈੱਕ ਕਰ ਲਓ ਡੀਲਰਾਂ ਦੇ ਕੋਲ ਵੱਖ-ਵੱਖ ਥਾਵਾਂ ਤੋਂ ਗੱਡੀਆਂ ਆਉਂਦੀਆਂ ਹਨ ਸੈਕਿੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਜ਼ਰੂਰੀ ਪੇਪਰਾਂ ’ਚ ਰਜਿਸਟੇ੍ਰਸ਼ਨ ਕਾਰਡ ਦੇਖ ਲਓ ਇਹ ਕਾਰ ਖਰੀਦਦੇ ਸਮੇਂ ਸਭ ਤੋਂ ਜ਼ਰੂਰੀ ਡਾਕਿਊਮੈਂਟ ਹਨ ਤੁਸੀਂ ਕਾਰ ਖਰੀਦਣ ਤੋਂ ਪਹਿਲਾਂ ਸਬੰਧਿਤ ਥਾਣੇ ’ਚ ਜਾ ਕੇ ਕਰਾਈਮ ਰਿਪੋਰਟ ਨਿਕਲਵਾ ਸਕਦੇ ਹੋ ਇਸ ਤੋਂ ਇਹ ਪਤਾ ਚੱਲ ਜਾਵੇਗਾ ਕਿ ਤੁਸੀਂ ਜਿਸ ਕਾਰ ਨੂੰ ਖਰੀਦ ਰਹੇ ਹੋ

ਇਸ ਦਾ ਕਿਸੇ ਕਰਾਈਮ ਨਾਲ ਸੰਬੰਧ ਤਾਂ ਨਹੀਂ ਹੈ ਡਣਞ ਤੋਂ ਗੱਡੀ ਦੇ ਉੱਪਰ ਕੋਈ ਚਲਾਨ ਤਾਂ ਨਹੀਂ ਹੈ ਤੁਹਾਨੂੰ ਕਾਰ ਖਰੀਦਣ ਤੋਂ ਪਹਿਲਾਂ ਸੇਲ ਲੈਟਰ ਦੀ ਅਹਿਮੀਅਤ ਵੀ ਸਮਝਣੀ ਹੋਵੇਗੀ ਕਾਰ ਖਰੀਦਣ ਜਾਂ ਵੇਚਣ ’ਚ ਸੇਲ ਲੈਟਰ ਕਾਫੀ ਅਹਿਮ ਦਸਤਾਵੇਜ਼ ਹੈ ਤੁਸੀਂ ਡਣਞ ਜਾ ਕੇ ਸੇਲ ਲੈਟਰ ’ਤੇ ਸਾਇਨ ਕਰਵਾ ਲਓ ਇਸ ਦਾ ਫਾਇਦਾ ਇਹ ਹੈ ਕਿ ਜੇਕਰ ਭਵਿੱਖ ’ਚ ਉਸ ਕਾਰ ਨਾਲ ਕਿਸੇ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਦੇ ਲਈ ਜ਼ਿੰਮੇਵਾਰ ਨਹੀਂ ਹੋਵੋਗੇ ਸੇਲ ਲੈਟਰ ਤੋਂ ਗੱਡੀ ਆਪਣੇ ਨਾਂਅ ਕਰਾਉਣ ’ਚ ਵੀ ਕੋਈ ਦਿੱਕਤ ਨਹੀਂ ਆਉਂਦੀ

ਆਇਲ ਦੇ ਪੱਧਰ ਦੀ ਜਾਂਚ:

ਗੱਡੀਆਂ ’ਚ ਆਇਲ ਦੇ ਪੱਧਰ ਦੀ ਜਾਂਚ ਕਰਦੇ ਰਹੋ ਜੇਕਰ ਤੁਹਾਡੀ ਗੱਡੀ ’ਚ ਆਇਲ ਦਾ ਪੱਧਰ ਹੇਠਾਂ ਚਲਿਆ ਗਿਆ ਹੈ, ਤਾਂ ਇਹ ਤੁਹਾਡੇ ਇੰਜਣ ਨੂੰ ਡੈਮੇਜ਼ ਕਰ ਸਕਦਾ ਹੈ ਇਸ ਦੀ ਜਾਂਚ ਕਰਨ ਲਈ ਸਿਰਫ ਡਿਪਸਟਿੱਕ ਨੂੰ ਚੁੱਕੋ ਇਸ ਨੂੰ ਸਾਫ਼ ਕਰਕੇ ਦੁਬਾਰਾ ਅੰਦਰ ਪਾਓ ਅਤੇ ਬਾਹਰ ਕੱਢ ਕੇ ਦੇਖੇੋ ਇਸ ਦੇ ਜ਼ਰੀਏ ਤੁਸੀਂ ਇਹ ਜਾਣ ਸਕੋਗੇ ਕਿ ਗੱਡੀ ’ਚ ਆਇਲ ਦੀ ਜ਼ਰੂਰਤ ਹੈ

ਜਾਂ ਨਹੀਂ ਇਸ ਤੋਂ ਇਲਾਵਾ ਸਮੇਂ ਦੇ ਨਾਲ ਆਇਲ ਖਰਾਬ ਵੀ ਹੋ ਜਾਂਦਾ ਹੈ ਇਸ ਲਈ ਇਸ ਨੂੰ ਰੈਗੂਲਰ ਤੌਰ ’ਤੇ ਬਦਲਵਾਉਂਦੇ ਰਹੋ ਨਵੀਆਂ ਗੱਡੀਆਂ ਦੀ ਹਾਲਤ ਦਾ ਪਤਾ ਕਰਨ ਲਈ ਸਿਸਟਮ ਦਿੱਤਾ ਗਿਆ ਹੈ, ਪਰ ਸਰਵਸਿੰਗ ਤੋਂ ਬਾਅਦ ਮਕੈਨਿਕ ਤੋਂ ਇਸ ਨੂੰ ਰੀਸੈੱਟ ਕਰਨ ਲਈ ਜ਼ਰੂਰ ਕਹਿ ਦਿਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!