bacchon-ka-sharmilapan-kaise-dur-kare

ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ

ਬੱਚੇ ਤਾਂ ਚੁਲਬੁਲੇ, ਸ਼ਰਾਰਤੀ ਹੀ ਚੰਗੇ ਲੱਗਦੇ ਹਨ ਪਰ ਕੁਝ ਬੱਚੇ ਸੁਭਾਅ ਤੋਂ ਸ਼ਰਮੀਲੇ ਹੁੰਦੇ ਹਨ ਜੋ ਨਾ ਤਾਂ ਜ਼ਿਆਦਾ ਦੂਜੇ ਬੱਚਿਆਂ ‘ਚ ਮਿਕਸ ਹੁੰਦੇ ਹਨ, ਨਾ ਵੱਡਿਆਂ ਨਾਲ ਕੁਝ ਗੱਲ ਕਰਦੇ ਹਨ

ਅਤੇ ਨਾ ਹੀ ਬੱਚਿਆਂ ਦੇ ਖੇਡ ‘ਚ ਖੇਡਣਾ ਪਸੰਦ ਕਰਦੇ ਹਨ ਬਸ ਚੁੱਪਚਾਪ, ਗੁੰਮਸੁਮ ਨਾਲ ਆਪਣੀ ਦੁਨੀਆਂ ‘ਚ ਰਹਿੰਦੇ ਹਨ ਜੇਕਰ ਕੋਈ ਗੱਲ ਕਰ ਲਵੇ ਤਾਂ ਗਰਦਨ, ਸਿਰ ਹਿਲਾ ਦਿੰਦੇ ਹਨ ਜਾਂ ਸੀਮਤ ਜਿਹਾ ਜਵਾਬ ਦਿੰਦੇ ਹਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਉਨ੍ਹਾਂ ਦਾ ਬਚਪਨ ਕਿਤੇ ਖੋਹ ਜਿਹਾ ਗਿਆ ਹੈ ਬਹੁਤ ਵਾਰ ਮਾਪੇ, ਅਧਿਆਪਕ ਵੀ ਅਜਿਹੇ ਬੱਚੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਬੱਚਾ ਬਹੁਤ ਸ਼ਰੀਫ ਹੈ ਆਪਣੇ ਆਪ ਵੱਡਾ ਹੋ ਕੇ ਠੀਕ ਹੋ ਜਾਏਗਾ ਪਰ ਜ਼ਿਆਦਾਤਰ ਮਾਪੇ ਅਤੇ ਅਧਿਆਪਕ ਦੀ ਸੋਚ ਗਲਤ ਰਹਿੰਦੀ ਹੈ

ਬੱਚੇ ਦੇ ਸ਼ਰਮੀਲੇ ਹੋਣ ਦੇ ਕਾਰਨ:-

 • ਕਦੇ-ਕਦੇ ਬੱਚੇ ਦੇ ਸ਼ਰਮੀਲੇ ਹੋਣ ਦਾ ਕਾਰਨ ਹੈਰੀਡਿਟੀ ਵੀ ਹੁੰਦਾ ਹੈ ਕਿਉਂਕਿ ਮਾਤਾ-ਪਿਤਾ ਵੀ ਸ਼ਰਮੀਲੇ ਸੁਭਾਅ ਦੇ ਹੁੰਦੇ ਹਨ ਉਹ ਵੀ ਹੋਰ ਲੋਕਾਂ ਨਾਲ ਘੱਟ ਇੰਟਰੈਕਟ ਕਰਦੇ ਹਨ ਤਾਂ ਸੁਭਾਵਿਕ ਹੈ ਬੱਚਾ ਵੀ ਸ਼ਰਮੀਲਾ ਹੋਵੇਗਾ, ਉਹ ਵੀ ਇੰਟਰੈਕਟ ਘੱਟ ਕਰੇਗਾ
 • ਕਦੇ-ਕਦੇ ਬੱਚਿਆਂ ਦੀ ਸ਼ਖਸੀਅਤ ਅਤਿਸੰਵੇਦਨਸ਼ੀਲ ਹੁੰਦੀ ਹੈ ਉਹ ਆਪਣੀ ਗੱਲ ਕਿਸੇ ਨੂੰ ਵੀ ਖੁੱਲ੍ਹ ਕੇ ਨਹੀਂ ਕਹਿ ਸਕਦੇ ਮਨ ‘ਚ ਸੰਕੋਚ ਰਹਿੰਦਾ ਹੈ ਕਿ ਕਿਤੇ ਡਾਂਟ ਨਾ ਪੈ ਜਾਵੇ, ਕਿਤੇ ਮੈਂ ਗਲਤ ਤਾਂ ਨਹੀਂ ਅਜਿਹੇ ‘ਚ ਉਨ੍ਹਾਂ ਦਾ ਸੁਭਾਅ ਸ਼ਰਮੀਲਾ ਡਿਵੈਲਪ ਹੁੰਦਾ ਹੈ
 • ਬਚਪਨ ‘ਚ ਬੱਚਿਆਂ ਦੇ ਆਪਣੇ-ਆਪਣੇ ਰੋਲ ਮਾਡਲ ਹੁੰਦੇ ਹਨ ਉਹ ਹਰ ਰੂਪ ‘ਚ ਉਨ੍ਹਾਂ ਨੂੰ ਫਾਲੋ ਕਰਨਾ ਚਾਹੁੰਦੇ ਹਨ ਬੋਲਣ ਦੇ ਅੰਦਾਜ਼ ਨੂੰ ਖਾਸ ਕਰਕੇ ਆਪਣੇ ਜੀਵਨ ‘ਚ ਉਤਾਰਨਾ ਚਾਹੁੰਦੇ ਹਨ ਅਜਿਹੇ ‘ਚ ਹੋ ਸਕਦਾ ਹੈ ਉਨ੍ਹਾਂ ਦੇ ਮਾਤਾ-ਪਿਤਾ ਹੀ ਉਨ੍ਹਾਂ ਦੇ ਰੋਲ ਮਾਡਲ ਹੋਣ ਅਤੇ ਉਹ ਵੀ ਸ਼ਰਮੀਲੇ ਹੋਣ ਤਾਂ ਬੱਚੇ ਵੀ ਵੈਸੇ ਹੀ ਨਕਲ ਕਰਦੇ ਹਨ ਕਿਉਂਕਿ ਉਹ ਆਪਣੇ ਮਾਤਾ-ਪਿਤਾ ਨੂੰ ਘੱਟ ਬੋਲਦੇ ਦੇਖਦੇ ਹਨ, ਘੱਟ ਮਿਲਦੇ ਜੁਲਦੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਵੀ ਵੈਸੀ ਆਦਤ ਬਣ ਜਾਂਦੀ ਹੈ
 • ਸੁਸਾਇਟੀ ਤੋਂ ਇੰਟਰੈਕਸ਼ਨ ਦੀ ਕਮੀ ਵੀ ਉਨ੍ਹਾਂ ਦੇ ਸ਼ਰਮੀਲੇਪਣ ਦਾ ਕਾਰਨ ਬਣਦੀ ਹੈ ਬਚਪਨ ‘ਚ ਕਦੇ-ਕਦੇ ਕਿਸੇ ਵੀ ਹਾਲਾਤਵਸ਼ ਜੋ ਬੱਚੇ ਇਕੱਲੇ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ਨਾਲ ਜ਼ਿਆਦਾ ਗੱਲ ਕਰਨ ਦੀ ਆਦਤ ਨਹੀਂ ਹੁੰਦੀ ਅਤੇ ਅਜਿਹੇ ਬੱਚੇ ਸੁਸਾਇਟੀ ‘ਚ ਆਸਾਨੀ ਨਾਲ ਘੁਲ-ਮਿਲ ਨਹੀਂ ਪਾਉਂਦੇ ਇਹੀ ਆਦਤ ਅੱਗੇ ਜਾ ਕੇ ਉਨ੍ਹਾਂ ਨੂੰ ਸ਼ਰਮੀਲਾ ਬਣਾਉਂਦੀ ਹੈ

ਸ਼ਰਮੀਲੇ ਬੱਚਿਆਂ ਦੇ ਲੱਛਣ:-

 • ਸ਼ਰਮੀਲੇ ਬੱਚੇ ਸੋਸ਼ਲ ਗੈਦਰਿੰਗ ‘ਚ ਜਾਣਾ ਪਸੰਦ ਨਹੀਂ ਕਰਦੇ
 • ਨਵੇਂ ਦੋਸਤ ਅਸਾਨੀ ਨਾਲ ਨਹੀਂ ਬਣਾਉਂਦੇ ਉਨ੍ਹਾਂ ਦਾ ਦਾਇਰਾ ਬਹੁਤ ਸੀਮਤ ਰਹਿੰਦਾ ਹੈ
 • ਸਕੂਲ ਪੱਧਰ ‘ਤੇ ਕੰਪੀਟੀਸ਼ਨ ‘ਚ ਹਿੱਸਾ ਲੈਣ ਤੋਂ ਡਰਦੇ ਹਨ
 • ਘਰ ‘ਚ ਆਏ ਮਹਿਮਾਨਾਂ ਦੇ ਨਾਲ ਨਹੀਂ ਬੈਠਦੇ, ਨਾ ਹੀ ਖਾਂਦੇ ਪੀਂਦੇ ਹਨ
 • ਘਰ ਰਹਿੰਦੇ ਹੋਏ ਇਕੱਲੇ ਕਮਰੇ ‘ਚ ਬੈਠਣਾ ਪਸੰਦ ਕਰਦੇ ਹਨ ਇਕੱਲੇ ਖਾਣਾ ਪਸੰਦ ਕਰਦੇ ਹਨ

ਸ਼ਰਮੀਲੇ ਬੱਚਿਆਂ ਦੀਆਂ ਪ੍ਰੇਸ਼ਾਨੀਆਂ:-

 • ਟੈਲੰਟਡ ਹੋਣ ‘ਤੇ ਵੀ ਅਜਿਹੇ ਬੱਚੇ ਉਸ ਦਾ ਲਾਭ ਪੂਰਾ ਨਹੀਂ ਉਠਾ ਪਾਉਂਦੇ
 • ਆਪਣੇ ਟੈਲੰਟ ਨੂੰ ਕਰੀਅਰ ਦੇ ਰੂਪ ‘ਚ ਅੱਗੇ ਨਹੀਂ ਲੈ ਜਾ ਸਕਦੇ
 • ਪੜ੍ਹਾਈ ‘ਤੇ ਵੀ ਪ੍ਰਭਾਵ ਪੈਂਦਾ ਹੈ ਕੁਝ ਸਮਝ ਨਾ ਆਉਣ ‘ਤੇ ਅਜਿਹੇ ਬੱਚੇ ਅਧਿਆਪਕ ਨੂੰ ਆਪਣੀ ਸਮੱਸਿਆ ਨਹੀਂ ਦੱਸ ਪਾਉਂਦੇ ਨਾ ਹੀ ਸ਼ਰਮੀਲੇ ਬੱਚੇ ਗਰੁੱਪ ਸਟੱਡੀ ਕਰ ਪਾਉਂਦੇ ਹਨ
 • ਆਊਟਡੋਰ ਗੇਮਾਂ ਖੇਡਣਾ ਪਸੰਦ ਨਹੀਂ ਕਰਦੇ ਟੀਵੀ ਦੇਖਣਾ, ਮੋਬਾਇਲ ‘ਤੇ ਗੇਮ ਖੇਡਣਾ, ਘਰ ‘ਚ ਰਹਿਣਾ ਚੰਗਾ ਲੱਗਦਾ ਹੈ ਜਿਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ

ਅਜਿਹੇ ‘ਚ ਪੇਰੈਂਟਸ ਦੀਆਂ ਜ਼ਿੰਮੇਵਾਰੀਆਂ:-

 • ਮਾਤਾ ਪਿਤਾ ਨੂੰ ਚਾਹੀਦਾ ਹੈ ਅਜਿਹੇ ‘ਚ ਬੱਚੇ ਨੂੰ ਕੋਈ ਟਾਈਟਲ ਨਾ ਦਿਓ, ਨਾ ਹੀ ਕਿਸੇ ਨੂੰ ਜਾਣੂੰ ਕਰਵਾਉਂਦੇ ਸਮੇਂ ਕਹੋ ਕਿ ਇਹ ਬਹੁਤ ਸ਼ਰਮੀਲਾ ਹੈ, ਨਹੀਂ ਤਾਂ ਬੱਚਾ ਆਪਣੇ-ਆਪ ਨੂੰ ਸ਼ਰਮੀਲੇ ਸੁਭਾਅ ਤੋਂ ਬਾਹਰ ਨਹੀਂ ਕੱਢ ਪਾਏਗਾ
 • ਜੇਕਰ ਬੱਚਾ ਬਾਹਰ ਸ਼ਰਮਾਏ ਤਾਂ ਉਸ ਨੂੰ ਡਾਂਟੋ ਨਾ ਘਰ ਜਾ ਕੇ ਪਿਆਰ ਨਾਲ ਸਮਝਾਓ ਅਤੇ ਉਸ ਨੂੰ ਸਰਲ ਸੁਪੋਰਟ ਦਿਓ
 • ਬੱਚਿਆਂ ਨਾਲ ਗੱਲ ਕਰੋ ਕਿ ਤੁਸੀਂ ਕਿਉਂ ਸ਼ਰਮਾਉਂਦੇ ਹੋ ਜਾਂ ਕਿਉਂ ਡਰਦੇ ਹੋ ਬੱਚਿਆਂ ਦੇ ਉਨ੍ਹਾਂ ਏਰੀਆ ਨੂੰ ਪਛਾਣੋ ਅਤੇ ਉਸ ਤੋਂ ਬਾਹਰ ਨਿਕਲਣ ‘ਚ ਮੱਦਦ ਕਰੋ
 • ਬੱਚਿਆਂ ਨੂੰ ਕੋਈ ਅਜਿਹਾ ਕਿੱਸਾ ਸੁਣਾਓ ਜਦੋਂ ਤੁਸੀਂ ਸਕੂਲ ਜਾਂ ਕਾਲਜ ਲੈਵਲ ‘ਤੇ ਸ਼ਰਮੀਲੇ ਸੁਭਾਅ ਕਾਰਨ ਕੋਈ ਨੁਕਸਾਨ ਝੱਲਿਆ ਹੋਵੇ
 • ਬੱਚਿਆਂ ਨੂੰ ਸੋਸ਼ਲ ਗੈਦਰਿੰਗ ‘ਚ ਲੈ ਕੇ ਜਾਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਮਿਲਵਾਓ ਘਰ ਆ ਕੇ ਉਸ ਦੇ ਚੰਗੇ ਵਿਹਾਰ ਦੀ ਤਾਰੀਫ ਕਰੋ
 • ਬੱਚੇ ਦੇ ਟੈਲੰਟ ਨੂੰ ਮੋਵੀਵੇਟ ਕਰੋ ਉਸ ਦਾ ਮਜ਼ਾਕ ਨਾ ਬਣਾਓ ਜੇਕਰ ਕਿਤੇ ਕੁਝ ਗਲਤੀ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸੁਧਾਰੋ ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਨਤੀਜਾ ਜ਼ਿਆਦਾ ਚੰਗਾ ਆਏਗਾ
 • ਬਚਪਨ ‘ਚ ਬੱਚੇ ‘ਤੇ ਆਪਣੀ ਇੱਛਾ ਨਾ ਥੋਪੋ ਅਕਸਰ ਅਸੀਂ ਗਲਤੀ ਕਰਦੇ ਹਾਂ ਕਿ ਜਦੋਂ ਕੋਈ ਮਹਿਮਾਨ ਆਉਂਦਾ ਹੈ ਅਤੇ ਬੱਚਾ ਛੋਟਾ ਹੋਵੇ ਤਾਂ ਉਸ ਨੂੰ ਕਵਿਤਾ ਸੁਣਾਉਣ, ਡਾਂਸ ਕਰਕੇ ਦਿਖਾਉਣ ਦੀ ਜਿਦ ਕਰਦੇ ਹਾਂ ਕਦੇ-ਕਦੇ ਬੱਚੇ ਦਾ ਮੂਡ ਨਹੀਂ ਹੁੰਦਾ ਅਜਿਹੇ ‘ਚ ਉਸ ‘ਤੇ ਜ਼ਬਰਦਸਤੀ ਨਾ ਥੋਪੋ, ਨਾ ਹੀ ਉਸ ਦੀ ਬੁਰਾਈ ਕਰੋ

ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!