change-these-simple-habits-see-happiness-in-your-wife-and-yourself

ਪੁਰਸ਼ ਬਦਲ ਦੇਣ ਇਨ੍ਹਾਂ ਆਦਤਾਂ ਨੂੰ ਹਰ ਵਿਅਕਤੀ ਆਦਤਾਂ ਦਾ ਗੁਲਾਮ ਹੁੰਦਾ ਹੈ, ਕੁਝ ਬੁਰੀਆਂ ਆਦਤਾਂ ਦਾ ਅਤੇ ਕੁਝ ਚੰਗੀਆਂ ਆਦਤਾਂ ਦਾ ਚੰਗੀਆਂ ਆਦਤਾਂ ਆਪਣੇ ਆਸ-ਪਾਸ ਵਾਲਿਆਂ ਨੂੰ ਭਾਉਂਦੀਆਂ ਹਨ ਅਤੇ ਬੁਰੀਆਂ ਆਦਤਾਂ ਨਾਲ ਪਰਿਵਾਰ ਵਾਲੇ ਨਾਰਾਜ਼ ਹੋ ਜਾਂਦੇ ਹਨ

ਜਿਵੇਂ ਚੰਗੀਆਂ ਆਦਤਾਂ ਖੁਦ ਨੂੰ ਅਤੇ ਦੂਜਿਆਂ ਨੂੰ ਸਕੂਨ ਦਿੰਦੀਆਂ ਹਨ, ਵੈਸੇ ਹੀ ਬੁਰੀਆਂ ਆਦਤਾਂ ਤੋਂ ਕਦੇ-ਕਦੇ ਖੁਦ ਵੀ ਇਨਸਾਨ ਦੁਖੀ ਹੋ ਜਾਂਦਾ ਹੈ ਪਰ ਉਨ੍ਹਾਂ ਨੂੰ ਛੱਡਣਾ ਔਖਾ ਲੱਗਦਾ ਹੈ

ਇਨਸਾਨ ‘ਚ ਆਦਤਾਂ ਜਨਮ ਤੋਂ ਨਹੀਂ ਹੁੰਦੀਆਂ ਆਸ-ਪਾਸ ਦੇ ਵਾਤਾਵਰਨ ਅਤੇ ਕੁਝ ਹਾਲਾਤਾਂ ਦੇ ਰਹਿੰਦੇ ਹੀ ਆਦਤਾਂ ਜਨਮ ਲੈਂਦੀਆਂ ਹਨ ਇਨ੍ਹਾਂ ‘ਚੋਂ ਕੁਝ ਆਦਤਾਂ ਘਰ ਪਰਿਵਾਰ ਨੂੰ ਪ੍ਰੇਸ਼ਾਨ ਤੱਕ ਵੀ ਕਰ ਦਿੰਦੀਆਂ ਹਨ ਅਤੇ ਸਮਾਂ ਵੀ ਨਸ਼ਟ ਕਰਦੀਆਂ ਹਨ ਕੁਝ ਆਦਤਾਂ ਲਗਭਗ ਹਰ ਪਤੀ ‘ਚ ਪਾਈਆਂ ਜਾਂਦੀਆਂ ਹਨ ਅਤੇ ਇਹ ਆਦਤਾਂ ਪਤਨੀ ਲਈ ਸਰੀਰਕ ਅਤੇ ਮਾਨਸਿਕ ਤਨਾਅ ਦਾ ਕਾਰਨ ਵੀ ਬਣ ਸਕਦੀਆਂ ਹਨ

ਜੇਕਰ ਪੁਰਸ਼ ਇਨ੍ਹਾਂ ਆਦਤਾਂ ਨੂੰ ਬਦਲ ਲਵੇ ਤਾਂ ਤੁਸੀਂ ਦੇਖੋਗੇ ਕਿ ਘਰ ਪਰਿਵਾਰ ਕਿੰਨਾ ਸੁਖੀ ਚਲਦਾ ਹੈ

  • ਪੱਖਾ, ਕੂਲਰ, ਏਸੀ, ਲਾਇਟਾਂ ਸਾਰੇ ਚਾਲੂ ਕਰਕੇ ਟੀਵੀ ਦੇਖਦੇ ਸਮੇਂ ਜੇਕਰ ਪਤੀਦੇਵ ਨੂੰ ਕੁਝ ਦੂਜਾ ਕੰਮ ਯਾਦ ਆ ਜਾਵੇ ਤਾਂ ਸਭ ਕੁਝ ਉਵੇਂ ਹੀ ਛੱਡ ਕੇ ਚਲਿਆ ਜਾਂਦਾ ਹੈ ਇਹ ਆਦਤ ਪਤਨੀ ਨੂੰ ਕਿੰਨੀ ਪ੍ਰੇਸ਼ਾਨ ਕਰ ਦਿੰਦੀ ਹੈ, ਪਤੀਦੇਵ ਸ਼ਾਇਦ ਇਸ ਦਾ ਅਹਿਸਾਸ ਨਹੀਂ ਕਰ ਸਕਦੇ
  • ਪਾਣੀ, ਚਾਹ ਜਾਂ ਦੁੱਧ ਕੱਚ ਦੇ ਗਿਲਾਸ ਜਾਂ ਕੱਪ ‘ਚ ਪੀਣ ਤੋਂ ਬਾਅਦ ਜ਼ਿਆਦਾਤਰ ਪਤੀ ਉਨ੍ਹਾਂ ਨੂੰ ਮੇਜ਼, ਕੁਰਸੀ, ਸੋਫੇ, ਪਲੰਗ ਦੇ ਹੇਠਾਂ ਖਿਸਕਾ ਕੇ ਛੱਡ ਦਿੰਦੇ ਹਨ ਅਜਿਹੇ ‘ਚ ਪਤਨੀਆਂ ਕਦੋਂ ਤੱਕ ਪਤੀਆਂ ਦੇ ਕੱਪ ਇਕੱਠੇ ਕਰਦੀਆਂ ਰਹਿਣਗੀਆਂ ਜੇਕਰ ਬਰਤਨ ਟੁੱਟ ਜਾਣਗੇ ਤਾਂ ਗੁੱਸਾ ਵਿਚਾਰੇ ਬੱਚਿਆਂ ‘ਤੇ ਹੀ ਉੱਤਰਦਾ ਹੈ ਪਤੀਆਂ ਨੂੰ ਚਾਹੀਦਾ ਹੈ ਕਿ ਥੋੜ੍ਹਾ ਧਿਆਨ ਦੇਣ ਤਾਂ ਕਿ ਨੁਕਸਾਨ ਤੋਂ ਬਚਿਆ ਜਾ ਸਕੇ
  • ਜ਼ਿਆਦਾਤਰ ਪੁਰਸ਼ ਆਪਣੇ ਪਰਿਵਾਰ ਵਾਲਿਆਂ ਜਾਂ ਮਿੱਤਰਾਂ ਦੇ ਸਾਹਮਣੇ ਪਤਨੀ ਨੂੰ ਨੀਚਾ ਦਿਖਾਉਣ ‘ਚ ਆਪਣੀ ਸ਼ੇਖੀ ਸਮਝਦੇ ਹਨ ਅਜਿਹੇ ‘ਚ ਪਤਨੀ ਲਈ ਤਨਾਅ ਵਧਣਾ ਸੁਭਾਵਿਕ ਗੱਲ ਹੈ ਆਪਣੀ ਇਸ ਆਦਤ ਨੂੰ ਬਦਲ ਕੇ ਪਤਨੀ ਦੇ ਤਨਾਅ ਨੂੰ ਘੱਟ ਕੀਤਾ ਜਾ ਸਕਦਾ ਹੈ
  • ਜ਼ਿਆਦਾਤਰ ਪੁਰਸ਼ ਆਪਣੀਆਂ ਥਾਲੀਆਂ ‘ਚ ਖਾਣਾ ਆਪਣੀ ਭੁੱਖ ਤੋਂ ਜ਼ਿਆਦਾ ਪਾ ਲੈਂਦੇ ਹਨ ਅਤੇ ਜੂਠਾ ਖਾਣਾ ਬਚਾ ਦਿੰਦੇ ਹਨ ਇਸ ਆਦਤ ਨੂੰ ਕੋਲ ਬੈਠੇ ਬੱਚੇ ਵੀ ਉਹੀ ਸਿਖਦੇ ਹਨ ਆਪਣੀ ਇਸ ਆਦਤ ਨੂੰ ਬਦਲ ਕੇ ਦੇਖੋ ਖਾਣਾ ਵਿਅਰਥ ਵੀ ਨਹੀਂ ਜਾਏਗਾ ਅਤੇ ਬੱਚਿਆਂ ‘ਤੇ ਵੀ ਠੀਕ ਪ੍ਰਭਾਵ ਪਵੇਗਾ
  • ਅਖਬਾਰ ਪੜ੍ਹਨਾ ਹਰ ਪੁਰਸ਼ ਨੂੰ ਚੰਗਾ ਲੱਗਦਾ ਹੈ ਪਰ ਪੜ੍ਹ ਕੇ ਉਸ ਨੂੰ ਠੀਕ ਜਗ੍ਹਾ ਤੇ ਰੱਖਣਾ ਜ਼ਿਆਦਾਤਰ ਪੁਰਸ਼ਾਂ ਨੂੰ ਚੰਗਾ ਨਹੀਂ ਲੱਗਦਾ ਉਹ ਪੜ੍ਹਦੇ ਹਨ ਅਤੇ ਛੱਡ ਕੇ ਤਿਆਰ ਹੋ ਜਾਂਦੇ ਹਨ ਆਫਿਸ ਜਾਣ ਲਈ ਜਾਂ ਆਪਣੇ ਕੰਮ ਲਈ ਚਾਹੇ ਅਖਬਾਰ ਪੈਰਾਂ ‘ਚ ਆਵੇ, ਛੋਟੇ ਬੱਚਿਆਂ ਦੇ ਮੂੰਹ ‘ਚ ਜਾਂ ਬੱਚੇ ਉਸ ਨੂੰ ਪਾੜ ਦੇਣ, ਉਹ ਪਰਵਾਹ ਨਹੀਂ ਕਰਦੇ ਇਸ ਆਦਤ ਨੂੰ ਬਦਲ ਕੇ ਦੇਖੋ ਖੁਦ ਨੂੰ ਵੀ ਚੰਗਾ ਲੱਗੇਗਾ ਅਤੇ ਪਤਨੀ ਨੂੰ ਵੀ
  • ਪੁਰਸ਼ ਨਹਾ ਕੇ ਗਿੱਲਾ ਟਾਵਲ ਪਲੰਗ ‘ਤੇ ਛੱਡ ਦਿੰਦੇ ਹਨ ਇਸ ਆਦਤ ਨੂੰ ਬਦਲਣ ‘ਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ, ਪਰ ਜੇਕਰ ਤੁਸੀਂ ਨਹਾ ਕੇ ਟਾਵਲ ਬਾਹਰ ਸੁੱਕਣ ਲਈ ਪਾ ਦਿਓ ਤਾਂ ਕਿੰਨਾ ਸਕੂਨ ਮਿਲੇਗਾ ਪਤਨੀ ਨੂੰ ਅਤੇ ਬਿਸਤਰ ਵੀ ਸੁੱਕਿਆ ਰਹੇਗਾ ਬਹੁਤ ਸਾਰੇ ਪਤੀ ਬਿਨ੍ਹਾਂ ਪੂਰੀ ਸੂਚਨਾ ਦੇ ਆਪਣੇ ਮਿੱਤਰਾਂ ਜਾਂ ਬਿਜ਼ਨੈੱਸ ਕਲਾਇੰਟਾਂ ਨੂੰ ਲੰਚ ਜਾਂ ਡਿਨਰ ਟਾਈਮ ‘ਤੇ ਲੈ ਆਉਂਦੇ ਹਨ ਜ਼ਰਾ ਉਸ ਪਤਨੀ ਬਾਰੇ ਸੋਚੋ ਜਿਸ ਨੂੰ ਹੜਬੜੀ ‘ਚ ਖਾਣ ਦੀ ਤਿਆਰੀ ਕਰਨੀ ਪਵੇਗੀ ਉਸ ਨੂੰ ਕਿੰਨਾ ਮਾਨਸਿਕ ਤਨਾਅ ਹੋਵੇਗਾ
  • ਆਫ਼ਿਸ ਤੋਂ ਆ ਕੇ ਟਾਈ, ਬੂਟ, ਜ਼ੁਰਾਬਾਂ, ਸਹੀ ਥਾਂ ‘ਤੇ ਰੱਖ ਕੇ ਦੇਖੋ ਸਵੇਰੇ ਲੱਭਣ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਇਸ ਨਾਲ ਸਵੇਰੇ ਮੂਡ ਵੀ ਚੰਗਾ ਹੋਵੇਗਾ ਅਤੇ ਪਤਨੀ ਨੂੰ ਆਰਾਮ ਵੀ ਮਿਲੇਗਾ
  • ਜ਼ਿਆਦਾਤਰ ਪੁਰਸ਼ ਗ੍ਰਹਿਣੀਆਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ, ਇਹ ਪੁਰਸ਼ਾਂ ਦੀ ਆਮ ਆਦਤ ਹੈ ਗ੍ਰਹਿਣੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰਕੇ ਗ੍ਰਹਿਣੀ ਦੇ ਮਨ ‘ਚ ਆਤਮ ਵਿਸ਼ਵਾਸ ਜਗਾ ਕੇ ਦੇਖੋ ਗ੍ਰਹਿਣੀ ਇਸ ਛੋਟੀ ਜਿਹੀ ਗੱਲ ਤੋਂ ਸਫੁਰਤੀ ਨਾਲ ਭਰ ਜਾਏਗੀ
  • ਮੂੰਗਫਲੀ ਦੇ ਛਿਲਕੇ ਇੱਧਰ-ਉੱਧਰ ਸੁੱਟਣਾ, ਧੂਪ, ਅਗਰਬੱਤੀ ਜਲਾ ਕੇ ਸਿਲਾਈ ਦੀਆਂ ਸਾਖਾਂ ਨੂੰ ਸੁੱਟਣਾ ਪੁਰਸ਼ਾਂ ਦੀ ਆਮ ਆਦਤ ਹੈ ਪਰ ਉਨ੍ਹਾਂ ਨੂੰ ਸਾਫ਼ ਕਰਨ ‘ਚ ਗ੍ਰਹਿਣੀ ਦਾ ਕਾਫ਼ੀ ਸਮਾਂ ਖਰਚ ਹੁੰਦਾ ਹੈ ਉਨ੍ਹਾਂ ਨੂੰ ਸਹੀ ਥਾਂ ‘ਤੇ ਸੁੱਟ ਕੇ ਤੁਸੀਂ ਗ੍ਰਹਿਣੀ ਦੇ ਇਸ ਸਮੇਂ ਨੂੰ ਬਚਾ ਸਕਦੇ ਹੋ

ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!