Mosquitoes

ਮੱਛਰਾਂ ਅਤੇ ਕੀਟ-ਪਤੰਗਿਆਂ ਤੋਂ ਬਚਣ ਲਈ ਲੋਕ ਬਾਜ਼ਾਰ ’ਚ ਮੌਜ਼ੂਦ ਮੱਛਰ-ਮੱਖੀ ਭਜਾਉਣ ਵਾਲੀ ਸਪਰੇਅ, ਲਿਕਵਿਡ, ਕਾਇਲ, ਕ੍ਰੀਮ ਆਦਿ ਦਾ ਇਸਤੇਮਾਲ ਕਰਦੇ ਹਨ, ਪਰ ਇਸ ਦੀ ਵਜ੍ਹਾ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ ਜਦੋਂਕਿ ਇਸ ਦੀ ਜਗ੍ਹਾ ’ਤੇ ਜੇਕਰ ਤੁਸੀਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋਗੇ ਤਾਂ ਇਹ ਸੁਰੱਖਿਅਤ ਵੀ ਹੈ ਅਤੇ ਕੀਟਾਣੂਆਂ ਤੋਂ ਬਚਾਅ ਵੀ ਹੋ ਸਕਦਾ ਹੈ।

ਮੱਛਰਾਂ ਅਤੇ ਹੋਰ ਕੀਟਾਂ ਤੋਂ ਚਮੜੀ ਨੂੰ ਬਹੁਤ ਨੁਕਸਾਨ ਹੁੰਦਾ ਹੈ ਮੱਛਰਾਂ ਦੇ ਕੱਟਣ ਨਾਲ ਜਾਨਲੇਵਾ ਬਿਮਾਰੀ ਵੀ ਹੋ ਸਕਦੀ ਹੈ, ਦੂਜੇ ਪਾਸੇ ਕੁਝ ਕੀਟਾਣੂ ਅਤੇ ਪਤੰਗੇ ਅਜਿਹੇ ਹਨ ਜੋ ਚਮੜੀ ’ਚ ਜਲਣ ਅਤੇ ਸੰਕਰਮਣ (ਐਲਰਜੀ) ਫੈਲਾ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਦੇ ਲਿਹਾਜ ਨਾਲ ਵੀ ਚੰਗਾ ਹੈ

ਇਸ ਲੇਖ ’ਚ ਜਾਣੋ ਕਿਵੇਂ ਬਣਾਓ ਕੁਦਰਤੀ ਸਪਰੇਅ।

ਕਟਨੀਪ ਦੀ ਵਰਤੋਂ

ਕਟਨੀਪ ਨੂੰ ‘ਨੇਪੇਟਾ’ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਹ ਅਜਿਹਾ ਹਰਬਲਸ ਹੈ ਜੋ ਬਾਜ਼ਾਰ ’ਚ ਮਿਲਣ ਵਾਲੇ ਮੱਛਰ-ਮੱਖੀ ਭਜਾਊ ਸਪਰੇਆਂ ਤੋਂ ਲਗਭਗ 8 ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਹੈ ਆਯੋਵਾ ਸਟੇਟ ਯੂਨੀਵਰਸਿਟੀ ਨੇ ਇਸ ’ਤੇ ਰਿਸਰਚ ਵੀ ਕੀਤੀ ਹੈ ਬਾਹਰ ਨਿੱਕਲਣ ਤੋਂ ਪਹਿਲਾਂ ਇਸ ਨੂੰ ਚਮੜੀ ’ਤੇ ਲਾ ਕੇ ਨਿੱਕਲੋ।

ਸਿਟ੍ਰੋਨੇਲਾ ਤੇਲ

ਇਹ ਵੀ ਚਮੜੀ ਨੂੰ ਮੱਛਰਾਂ ਅਤੇ ਹੋਰ ਕੀਟਾਂ ਤੋਂ ਬਚਾਉਂਦਾ ਹੈ ਹਾਲਾਂਕਿ ਇਹ ਕਟਨੀਪ ਦੀ ਤੁਲਨਾ ’ਚ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੈ ਪਰ ਇਹ ਵੀ ਇੱਕ ਵਧੀਆ ਬਦਲ ਹੈ।

ਲਸਣ ਦੀ ਵਰਤੋਂ

ਲਸਣ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੈ, ਸਗੋਂ ਇਸ ਦੀ ਵਰਤੋਂ ਚਮੜੀ ’ਤੇ ਕਰਨ ਨਾਲ ਕੀਟ ਅਤੇ ਪਤੰਗੇ ਵੀ ਦੂਰ ਰਹਿੰਦੇ ਹਨ ਲਸਣ ਦੀ ਖੁਸ਼ਬੂ ਮੱਛਰ ਬਰਦਾਸ਼ਤ ਨਹੀਂ ਕਰ ਪਾਉਂਦੇ, ਇਸ ਲਈ ਇਸ ਲਿਹਾਜ਼ ਨਾਲ ਵੀ ਇਹ ਇੱਕ ਵਧੀਆ ਕੁਦਰਤੀ ਤਰੀਕਾ ਹੈ।

Also Read:  Benefits of Health Insurance in Punjabi: ਅਚਾਨਕ ਬਿਮਾਰ ਹੋਣ ਦੀ ਸਥਿਤੀ ’ਚ ਕੰਮ ਆਉਂਦਾ ਹੈ ਹੈਲਥ ਇੰਸ਼ੋਰੈਂਸ

ਲੈਵੇਂਡਰ ਦਾ ਤੇਲ

ਇਹ ਬਹੁਤ ਹੀ ਸੁਗੰਧਿਤ ਹੁੰਦਾ ਹੈ, ਆਮ ਤੌਰ ’ਤੇ ਮੱਛਰਾਂ ਅਤੇ ਕੀਟਾਂ ਤੋਂ ਬਚਾਉਣ ਵਾਲਾ ਬਹੁਤ ਹੀ ਵਧੀਆ ਤਰੀਕਾ ਹੈ ਬਾਦਾਮ ਅਤੇ ਨਾਰੀਅਲ ਤੇਲ ਦੀ ਤੁਲਨਾ ’ਚ ਇਹ ਬਹੁਤ ਪਤਲਾ ਹੈ ਇਸ ਨੂੰ ਚਮੜੀ ’ਤੇ ਲਾਉਣ ਨਾਲ ਕੀਟ ਚਮੜੀ ਤੋਂ ਦੂਰ ਰਹਿੰਦੇ ਹਨ।

ਨਿੰਮ ਦਾ ਤੇਲ

ਨਿੰਮ ਬਹੁਤ ਹੀ ਗੁਣਾਂ ਵਾਲਾ ਪੌਦਾ ਹੈ ਅਤੇ ਇਸਦਾ ਤੇਲ ਮੱਛਰਾਂ ਅਤੇ ਕੀਟਾਂ ਲਈ ਵੀ ਸਰਾਪ ਵਾਂਗ ਹੈ ਨਿੰਮ ਦੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ ਯੂਐੱਸ ਨੈਸ਼ਨਲ ਰਿਸਰਚ ਕਾਊਂਸਿਲ ਨੇ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਹੈ ਭਾਰਤ ’ਚ ਮਲੇਰੀਆ ਸੰਸਥਾਨ ਦੇ ਵਿਗਿਆਨੀਆਂ ਨੇ ਵੀ ਮਲੇਰੀਆ ਤੋਂ ਬਚਾਅ ਲਈ ਨਿੰਮ ਦੇ ਤੇਲ ਨੂੰ ਲਾਉਣ ਦੀ ਸਲਾਹ ਦਿੱਤੀ ਹੈ।

ਸੋਇਆ ਤੇਲ

ਨਿਊ ਇੰਗਲੈਂਡ ਜਰਨਲ ’ਚ ਪ੍ਰਕਾਸ਼ਿਤ ਇੱੱਕ ਖੋਜ ’ਚ ਸੋਇਆ ਤੇਲ ਨੂੰ ਮੱਛਰਾਂ ਅਤੇ ਸੰਕਰਮਣ ਫੈਲਾਉਣ ਵਾਲੇ ਕੀਟਾਂ ਤੋਂ ਬਚਾਉਣ ਲਈ ਇੱਕ ਲਾਹੇਵੰਦ ਦਵਾਈ ਮੰਨਿਆ ਹੈ ਸੋਇਆ ਤੇਲ ਬਹੁਤ ਹੀ ਅਸਾਨੀ ਨਾਲ ਉਪਲੱਬਧ ਹੋ ਜਾਂਦਾ ਹੈ ਇਹ ਚਮੜੀ ਲਈ ਬਹੁਤ ਹੀ ਵਧੀਆ ਮਾਇਸ਼ਚਰਾਈਜ਼ਰ ਹੈ ਇਸ ਲਈ ਚਮੜੀ ਨੂੰ ਸੰਕਰਮਣ ਤੋਂ ਬਚਾਉਣ ਲਈ ਸੋਇਆ ਤੇਲ ਦੀ ਵਰਤੋਂ ਕਰੋ।

ਇੱਕ ਘੋਲ ਬਣਾਓ

ਕਟਨੀਪ, ਲੈਵੇਂਡਰ, ਨਿੰਮ, ਸਿਟ੍ਰੋਨੇਲਾ, ਕਾਲੀ ਮਿਰਚ ਦੇ ਤੇਲ ਦੀਆਂ 6-6 ਬੂੰਦਾਂ ਲੈ ਕੇ ਮਿਲਾ ਲਓ ਇਸ ਤਰ੍ਹਾਂ ਲਗਭਗ 30 ਮਿਲੀਲੀਟਰ ਦਾ ਕੁਦਰਤੀ  ਘੋਲ ਬਣ ਜਾਵੇਗਾ ਇਸ ਘੋਲ ਨੂੰ ਸ਼ੀਸ਼ੇ ਦੇ ਜਾਰ ’ਚ ਰੱਖੋ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਨੂੰ ਚਮੜੀ ’ਤੇ ਲਾ ਲਓ। ਇਹ ਉਪਾਅ ਕਾਫੀ ਕਾਰਗਰ ਹੈ ਮੱਛਰਾਂ ਤੋਂ ਬਚਾਉਣ ’ਚ ਇਹ ਉਪਾਅ ਕਾਫੀ ਮੱਦਦ ਕਰਦੇ ਹਨ ਐਨਾ ਹੀ ਨਹੀਂ, ਇਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ, ਜਿਵੇਂ ਮਲੇਰੀਆ ਅਤੇ ਡੇਂਗੂ ਤੋਂ ਵੀ ਬਚੇ ਰਹਿ ਸਕਦੇ ਹੋ।

Also Read:  ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ

-ਸੁਰਦਰਸ਼ਨ ਤਿਵਾਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ