cleanliness-of-the-body-is-important

ਜ਼ਰੂਰੀ ਹੈ ਸਰੀਰ ਦੀ ਸਾਫ਼-ਸਫ਼ਾਈ Cleanliness Body

ਪੈਰ-ਹੱਥ ਦੀਆਂ ਉਂਗਲਾਂ ਦੇ ਨਾਖੂਨਾਂ ਨੂੰ ਰੈਗੂਲਰ ਤੌਰ ‘ਤੇ ਹਰ ਦਸ ਦਿਨ ਬਾਅਦ ਕੱਟਦੇ ਰਹੋ ਜੇਕਰ ਹੱਥਾਂ ਦੇ ਨਾਖੂਨ ਲੰਮੇਂ ਰੱਖਣ ਦਾ ਸੌਂਕ ਹੈ ਤਾਂ ਉਨ੍ਹਾਂ ਨੂੰ ਸਾਫ਼ ਰੱਖੋ ਕਿਉਂਕਿ ਉਨ੍ਹਾਂ ‘ਚ ਜਮ੍ਹਾ ਗੰਦਗੀ ਭੋਜਨ ਦੇ ਨਾਲ ਪੇਟ ‘ਚ ਜਾਂਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਗਲਤ ਹੈ

ਜੀਭ ਦੀ ਸਫਾਈ

ਜੀਭ ਦੀ ਸਫਾਈ ਸਾਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ ਕਿਉਂਕਿ ਜੋ ਵੀ ਅਸੀਂ ਖਾਂਦੇ ਹਾਂ, ਜੀਭ ਦੀ ਮੱਦਦ ਨਾਲ ਉਹੀ ਸਾਡੇ ਪੇਟ ‘ਚ ਜਾਂਦਾ ਹੈ ਜੀਭ ‘ਤੇ ਜੰਮੀ ਮੈਲ ਖਾਣ ਦੇ ਨਾਲ ਅੰਦਰ ਜਾ ਕੇ ਪੇਟ ਸੰਬੰਧੀ ਰੋਗਾਂ ਨੂੰ ਵਧਾਉਣ ‘ਚ ਮੱਦਦ ਕਰਦੀ ਹੈ ਜੀਭ ਨੂੰ ਹਰ ਸਵੇਰ ਬੁਰੱਸ਼ ਕਰਨ ਤੋਂ ਬਾਅਦ ਜੀਭੀ ਜਾਂ ਦਾਤੁਣ ਨਾਲ ਹਲਕਾ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ

ਦੰਦ ਅਤੇ ਗਲੇ ਦੀ ਸਫ਼ਾਈ

 • ਦੰਦਾਂ ਦੀ ਸਫ਼ਾਈ ਦਿਨ ‘ਚ ਦੋ ਵਾਰ ਜ਼ਰੂਰ ਕਰਨੀ ਚਾਹੀਦੀ ਹੈ, ਇੱਕ ਵਾਰ ਸਵੇਰੇ ਅਤੇ ਇੱਕ ਵਾਰ ਰਾਤ ਦੇ ਭੋਜਨ ਤੋਂ ਬਾਅਦ ਵੈਸੇ ਤਾਂ ਡਾਕਟਰ ਦੰਦਾਂ ਦੀ ਸੁਰੱਖਿਆ ਲਈ ਹਰ ਭੋਜਨ ਤੋਂ ਬਾਅਦ ਦੰਦ ਸਾਫ਼ ਕਰਨ ਦੀ ਸਲਾਹ ਦਿੰਦੇ ਹਨ ਬੁਰੱਸ਼ ਨਹੀਂ ਕਰ ਸਕਦੇ ਤਾਂ ਉਂਗਲਾਂ ਨਾਲ ਰਗੜ ਕੇ ਕੁਰਲੀ ਹਰ ਭੋਜਨ ਤੋਂ ਬਾਅਦ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਭੋਜਨ ਦੇ ਅੰਸ਼ ਦੰਦਾਂ ਦੇ ਵਿੱਚ ਫਸ ਕੇ ਇਨਫੈਕਸ਼ਨ ਜਾਂ ਸੜਨ ਪੈਦਾ ਨਾ ਕਰ ਸਕਣ
 • ਹਰ ਰੋਜ਼ ਗਰਮ ਪਾਣੀ ‘ਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਦੇ ਵੱਖ-ਵੱਖ ਰੋਗਾਂ ਤੋਂ ਬਚਾਅ ਹੁੰਦਾ ਹੈ

ਕੰਨਾਂ ਦੀ ਸਫ਼ਾਈ

10-15 ਦਿਨ ਦੇ ਅੰਤਰਾਲ ‘ਚ ਈਅਰਬਡ ‘ਤੇ ਵੈਸਲੀਨ ਜਾਂ ਤੇਲ ਲਾ ਕੇ ਕੰਨ ਦੀ ਹਲਕੇ ਹੱਥਾਂ ਨਾਲ ਸਫ਼ਾਈ ਕਰ ਲੈਣੀ ਚਾਹੀਦੀ ਹੈ ਤਾਂ ਕਿ ਕੰਨ ਦੇ ਅੰਦਰ ਜਮ੍ਹਾ ਮੈਲ ਸਾਫ਼ ਹੋ ਸਕੇ ਕੰਨਾਂ ਦੇ ਪਿੱਛੇ ਵੀ ਨਹਾਉਂਦੇ ਸਮੇਂ ਉਂਗਲਾਂ ਨਾਲ ਹਲਕਾ ਰਗੜ ਕੇ ਸਾਫ਼ ਰੱਖੋ ਫਿਰ ਉਸ ਨੂੰ ਨਰਮ ਤੌਲੀਏ ਨਾਲ ਪੂੰਝ ਕੇ ਸੁਕਾ ਲਓ

ਵਾਲਾਂ ਦੀ ਸਫਾਈ

 • ਘੱਟ ਤੋਂ ਘੱਟ ਹਫ਼ਤੇ ‘ਚ ਦੋ ਵਾਰ ਵਾਲਾਂ ਨੂੰ ਜ਼ਰੂਰ ਧੋਵੋ ਜੇਕਰ ਵਾਲ ਤੇਲੀਆ ਹਨ ਤਾਂ ਹਫ਼ਤੇ ‘ਚ ਤਿੰਨ ਵਾਰ ਧੋ ਸਕਦੇ ਹੋ ਜ਼ਿਆਦਾ ਮਿੱਟੀ ਨਾਲ ਗੰਦੇ ਹੋਣ ‘ਤੇ ਵੀ ਹਫ਼ਤੇ ‘ਚ ਤਿੰਨ ਵਾਰ ਧੋ ਸਕਦੇ ਹੋ
 • ਸ਼ੈਂਪੂ ਨਾਲ ਵਾਲ ਧੋਣ ਤੋਂ ਬਾਅਦ ਕੰਡੀਸ਼ਨਰ ਜ਼ਰੂਰ ਲਾਓ ਤਾਂ ਕਿ ਨਮੀ ਬਣੀ ਰਹੀ
 • ਸ਼ਿਕਾਕਾਈ, ਆਂਵਲੇ, ਰੀਠੇ ਦੇ ਪਾਊਡਰ ਨਾਲ ਵੀ ਵਾਲ ਧੋ ਸਕਦੇ ਹੋ ਵਾਲ ਨਰਮ ਅਤੇ ਕਾਲੇ ਰਹਿਣਗੇ
 • ਵਾਲਾਂ ਦੀ ਸਫਾਈ ਦੇ ਨਾਲ-ਨਾਲ ਵਾਲਾਂ ‘ਤੇ ਤੇਲ ਦੀ ਹਲਕੇ ਹੱਥਾਂ ਨਾਲ ਮਾਲਸ਼ ਹਫ਼ਤੇ ‘ਚ ਇੱਕ ਵਾਰ ਜ਼ਰੂਰ ਕਰੋ
 • ਉਂਗਲਾਂ ਦੇ ਅਗਲੇ ਪੋਰਾਂ ਨਾਲ ਵਾਲਾਂ ਨੂੰ ਸਹਿਲਾਓ, ਫਿਰ ਗਤੀ ਹੌਲੀ-ਹੌਲੀ ਵਧਾ ਦਿਓ ਇਸ ਪ੍ਰਕਿਰਿਆ ਨੂੰ 5 ਤੋਂ 7 ਮਿੰਟ ਤੱਕ ਕਰੋ, ਤਾਂ ਕਿ ਖੂਨ-ਸੰਚਾਰ ਠੀਕ ਰਹੇ

ਅੱਖਾਂ ਦੀ ਸਫ਼ਾਈ

 • ਸਵੇਰੇ ਉੱਠਣ ਤੋਂ ਬਾਅਦ ਆਪਣਾ ਚਿਹਰਾ ਅਤੇ ਅੱਖਾਂ ਤਾਜ਼ੇ ਸਾਫ਼ ਪਾਣੀ ਨਾਲ ਧੋਵੋ ਕਿਤੋਂ ਬਾਹਰ ਆਉਣ ਤੋਂ ਬਾਅਦ ਚਿਹਰਾ-ਅੱਖਾਂ ਧੋਵੋ ਤਾਂ ਕਿ ਧੂੰਏ ਅਤੇ ਮਿੱਟੀ ਨਾਲ ਚਿਹਰੇ ਦੀ ਚਮੜੀ ਅਤੇ ਅੱਖਾਂ ਸਾਫ਼ ਰਹਿਣ
 • ਸ਼ੁੱਧ ਗੁਲਾਬ ਜਲ ਦੀਆਂ ਬੂੰਦਾਂ ਅੱਖਾਂ ‘ਚ ਟਪਕਾਉਣ ਨਾਲ ਅੱਖਾਂ ਦੀ ਜਲਨ, ਲਾਲੀ, ਥਕਾਣ ਦੂਰ ਹੁੰਦੀ ਹੈ ਪੜ੍ਹਦੇ ਸਮੇਂ ਕਿਤਾਬ, ਮੈਗਜ਼ੀਨ ਅੱਖਾਂ ਤੋਂ ਥੋੜ੍ਹਾ ਦੂਰ ਰੱਖੋ
 • ਧੁੱਪ ‘ਚ ਬਾਹਰ ਜਾਂਦੇ ਸਮੇਂ ਗਾਗਲਸ ਦੀ ਵਰਤੋਂ ਕਰੋ ਤਾਂ ਕਿ ਅੱਖਾਂ ਧੁੱਪ ਅਤੇ ਮਿੱਟੀ ਤੋਂ ਸੁਰੱਖਿਅਤ ਰਹਿਣ

ਸਰੀਰ ਦੀ ਸਫਾਈ

 • ਨਹਾਉਣ ਤੋਂ ਪਹਿਲਾਂ ਸਰੀਰ ‘ਤੇ ਸਰ੍ਹੋਂ ਦੇ ਤੇਲ ਨਾਲ ਮਾਲਸ਼ ਕਰੋ ਜਾਂ ਉਬਟਨ ਲਾਓ ਸਰੀਰ ‘ਚ ਚੁਸਤੀ ਬਣੀ ਰਹੇਗੀ ਅਤੇ ਚਮੜੀ ‘ਚ ਨਿਖਾਰ ਬਣਿਆ ਰਹੇਗਾ ਬਲੱਡ ਸਰਕੂਲੇਸ਼ਨ ਵੀ ਠੀਕ ਰਹੇਗਾ
 • ਨਹਾਉਣ ਤੋਂ ਬਾਅਦ ਚੰਗੀ ਤਰ੍ਹਾਂ ਨਰਮ ਤੌਲੀਏ ਨਾਲ ਚਮੜੀ ਨੂੰ ਸਾਫ਼ ਕਰੋ
 • ਮੌਸਮ ਅਨੁਸਾਰ ਹਰ ਰੋਜ਼ ਗਰਮ, ਤਾਜ਼ੇ ਪਾਣੀ ਨਾਲ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਗਰਮੀਆਂ ‘ਚ ਤੁਸੀਂ ਦੋ ਵਾਰ ਵੀ ਇਸ਼ਨਾਨ ਕਰ ਸਕਦੇ ਹੋ ਕਿਉਂਕਿ ਗਰਮੀਆਂ ‘ਚ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਸਰੀਰ ‘ਚ ਜਲਨ ਖੁਜਲੀ ਧੁੱਪ ਦੇ ਕਾਰਨ ਜ਼ਿਆਦਾ ਹੁੰਦੀ ਹੈ
 • ਗਰਮੀਆਂ ‘ਚ ਨਹਾਉਂਦੇ ਸਮੇਂ ਪਾਣੀ ‘ਚ ਗੁਲਾਬ ਜਲ, ਨਿੰਬੂ ਜਾਂ ਡਿਟਾਲ ਦੀਆਂ ਕੁਝ ਬੰੂੰਦਾਂ ਅਤੇ ਨਿੰਬੂ ਦੇ ਛਿਲਕੇ ਬਾਲਟੀ ‘ਚ ਪਾ ਲਓ ਨਹਾਉਣ ਤੋਂ ਬਾਅਦ ਸਰੀਰ ‘ਚ ਤਰੋਤਾਜ਼ਗੀ ਬਣੀ ਰਹੇਗੀ
 • ਸਰਦੀਆਂ ‘ਚ ਹਲਕੇ ਗੁਣਗੁਣੇ ਪਾਣੀ ‘ਚ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ ਤਾਂ ਕਿ ਚਮੜੀ ‘ਚ ਨਮੀ ਬਣੀ ਰਹੇ

ਨੱਕ ਦੀ ਸਫਾਈ

 • ਹਫ਼ਤੇ ‘ਚ ਦੋ ਵਾਰ ਨੱਕ ਦੇ ਛਿੱਦਰਾਂ ‘ਚ ਸਰ੍ਹੋ ਦੇ ਤੇਲ ਦੀਆਂ ਦੋ ਬੂੰਦਾਂ ਪਾਓ ਤਾਂ ਕਿ ਅੰਦਰ ਦੀ ਪਪੜੀ ਜੰਮ ਨਾ ਸਕੇ
 • ਨਾਸਿਕਾ ਦੁਆਰ ਤੋਂ ਪਾਣੀ ਉੱਪਰ ਵੱਲ ਖਿੱਚ ਕੇ ਫਿਰ ਉਸ ਨੂੰ ਛਿਣਕ ਕੇ ਸਾਫ਼ ਕਰੋ ਤਾਂ ਕਿ ਨੱਕ ਦੀਆਂ ਦੀਵਾਰਾਂ ਦੇ ਨਾਲ ਚਿਪਕੀ ਗੰਦਗੀ ਬਾਹਰ ਅਸਾਨੀ ਨਾਲ ਨਿਕਲ ਸਕੇ ਉਸ ਤੋਂ ਬਾਅਦ ਛੋਟੀ ਉਂਗਲੀ ਨਾਲ ਤੇਲ ਨੱਕ ਦੇ ਛਿੱਦਰਾਂ ‘ਚ ਚੋਪੜ ਦਿਓ ਅੰਦਰ ਵੱਲ ਨੂੰ
  -ਨੀਤੂ ਗੁਪਤਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!