Bikaner

ਰਾਜਸਥਾਨ ਦੀ ਜ਼ਮੀਨ-ਸਤਰੰਗੀ ਰੰਗਾਂ ’ਚ ਰੰਗੀ ਆਪਣੀ ਵਿਭਿੰਨਤਾ ਨਾਲ ਸੱਭਿਆਚਾਰਕ ਜਗਤ ਨੂੰ ਮਹਿਕ ਵੰਡਦੀ ਹੈ ਆਨ-ਬਾਨ-ਸ਼ਾਨ ਦੀ ਇਹ ਧਰਤੀ ਵੀਰ ਯੋਧਿਆਂ ਦੀ ਜਨਨੀ ਰਹੀ ਹੈ ਸੱਭਿਆਚਾਰ ਦੀਆਂ ਸਤਰੰਗੀ ਕਿਰਨਾਂ ਦੀ ਰੌਸ਼ਨੀ ਇੱਥੋਂ ਦੇ ਜਨ-ਜਨ ਨੂੰ ਪ੍ਰਕਾਸ਼ਮਾਨ ਕਰਦੀਆਂ ਰਹੀਆਂ ਹਨ ‘ਪਧਾਰੋ ਮ੍ਹਾਰੇ ਦੇਸ਼’ ਕਹਿੰਦੀ ਇਹ ਧਰਤੀ ਆਉਣ ਵਾਲਿਆਂ ਨੂੰ ਰੋਮਾਂਚਿਤ ਕਰ ਦਿੰਦੀ ਹੈ ਪੂਰੇ ਰਾਜਸਥਾਨ ਦੇ ਸ਼ਹਿਰ ਅਤੇ ਪਿੰਡ, ਕਸਬੇ ਹੋਣ ਜਾਂ ਦੇਹਾਤ, ਸਾਰਿਆਂ ’ਚ ਵਿਲੱਖਣ ਸੱਭਿਆਚਾਰ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ।

ਰਾਜਸਥਾਨ ਦਾ ਬੀਕਾਨੇਰ ਸ਼ਹਿਰ ਵੀ ਆਪਣੀ ਵੱਖਰੀ ਸਾਖ ਰੱਖਦਾ ਹੈ ਇੱਥੋਂ ਦੀ ਲੱਕੜ ਅਤੇ ਪੱਥਰਾਂ ’ਤੇ ਤਰਾਸ਼ੀ ਗਈ ਸੂਖਮ ਨੱਕਾਸ਼ੀ ਜਿੱਥੇ ਸੈਲਾਨੀਆਂ ਨੂੰ ਅਨੰਦਿਤ ਕਰਦੀ ਹੈ, ਉੱਥੇ ਮਿੱਠੇ ਸੰਗੀਤ, ਕਲਾਤਮਕ ਹਵੇਲੀਆਂ ਵੈਭਵਪੂਰਨ ਗੜ੍ਹ (ਕਿਲੇ) ਲੋਕਾਂ ਦੀ ਨਜ਼ਰ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੋਂ ਨਹੀਂ ਉੱਕਦੇ ਇੱਥੋਂ ਦੀ ਮਥੇਰਨ ਕਲਾ ਉਸਤਾ ਕਲਾ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ
ਰਾਜਸਥਾਨ ਦੇ ਉੱਤਰ ਪੱਛਮ ’ਚ ਵੱਸੇ ਇਸ ਸ਼ਹਿਰ ਦੀ ਸਥਾਪਨਾ ਸੰਨ 1488 ’ਚ ਹੋਈ ਸੀ ਨੇਰਾ ਨਾਮਕ ਵਿਅਕਤੀ ਦਾ ਇੱਥੋਂ ਦੇ ਸੁੰਨਸਾਨ ਇਲਾਕੇ ’ਤੇ ਪਹਿਲਾਂ ਕਬਜ਼ਾ ਸੀ। ਉਸਨੇ ਇਸ ਸ਼ਰਤ ’ਤੇ ਇਸ ਥਾਂ ਦੀ ਮਲਕੀਅਤ ਛੱਡ ਦਿੱਤੀ ਕਿ ਸ਼ਹਿਰ ਦਾ ਜੋ ਨਾਂਅ ਹੋਵੇਗਾ ਉਸ ਦੇ

ਪਿੱਛੇ ਉਸਦਾ ਵੀ ਨਾਂਅ ਜੁੜੇਗਾ ਜੋਧਪੁਰ ਨਰੇਸ਼ ਰਾਓ ਜੋਧਾ ਦੇ ਪੁੱਤਰ ਰਾਓ ਬੀਕਾ ਨੇ ਇੱਥੇ ਸ਼ਹਿਰ ਵਸਾਉਣ ਦਾ ਬੀੜਾ ਚੁੱਕਿਆ ਸੀ, ਨਤੀਜੇ ਵਜੋਂ ਉਸਦੇ ਨਾਂਅ ਦੇ ਪਿੱਛੇ ਨੇਰਾ ਸ਼ਬਦ ਲਾਉਣਾ ਪਿਆ ਸਮਾਂ ਪਾ ਕੇ ਇਹ ਸ਼ਬਦ ਬੀਕਾਨੇਰਾ ਤੋਂ ਬੀਕਾਨੇਰ ਹੋ ਗਿਆ। ਰੇਲ ਅਤੇ ਸੜਕ ਮਾਰਗ ਦੋਵਾਂ ਹੀ ਆਵਾਜਾਈ ਦੇ ਸਾਧਨਾਂ ਨਾਲ ਇਹ ਦੇਸ਼ ਨਾਲ ਸਿੱਧਾ ਜੁੜਿਆ ਹੋਇਆ ਹੈ ਧਰਮਸ਼ਾਲਾਵਾਂ, ਹੋਟਲ ਅਤੇ ਖਾਣ-ਪੀਣ ਦੇ ਉੱਤਮ ਭੋਜਨਾਲਿਆ ਦੀ ਇੱਥੇ ਕੋਈ ਕਮੀ ਨਹੀਂ ਹੈ ਸ਼ਹਿਰ ਦੇ ਪੂਜਣਯੋਗ ਭਗਵਾਨ ਲਕਸ਼ਮੀਨਾਥ ਨੂੰ ਮੰਨਣ ਵਾਲੇ ਇੱਥੋਂ ਦੇ ਨਿਵਾਸੀ ਲਸਣ-ਪਿਆਜ ਤੋਂ ਵੀ ਦੂਰ ਭੱਜਦੇ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦਾ ਪ੍ਰਤੀਸ਼ਤ ਘੱਟ ਹੈ।

ਬੀਕਾਨੇਰ ਦੇ ਦਰਸ਼ਨੀ ਸਥਾਨ:

ਕੋਡਮਦੇਸਰ:- ਬੀਕਾਨੇਰ ਸ਼ਹਿਰ ਤੋਂ ਲਗਭਗ 24 ਕਿਲੋਮੀਟਰ ਦੂਰ ਪੱਛਮ ਦਿਸ਼ਾ ’ਚ ਕੋਡਮਦੇਸਰ ਨਾਮਕ ਪਿੰਡ ਸਥਿਤ ਹੈ ਜਿੱਥੇ ਇੱਕ ਵੱਡੀ ਝੀਲ ਹੈ ਝੀਲ ਦੇ ਕੰਢੇ ’ਤੇ ਭੈਰੂਜੀ ਦਾ ਮੰਦਿਰ ਹੈ ਸੰਗਮਰਮਰ ਨਾਲ ਬਣੇ ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇਸ ਮੰਦਿਰ ਦੇ ਉੱਪਰ ਛੱਤ ਨਹੀਂ ਹੈ। ਖੁੱਲ੍ਹੇ ਵਿਹੜੇ ’ਚ ਸਥਿਤ ਭਗਵਾਨ ਭੈਰੂਜੀ ਦੀ ਵੱਡੀ ਮੂਰਤੀ ਹੈ ਇਸ ਮੂਰਤੀ ਨੂੰ ਬੀਕਾਨੇਰ ਦੇ ਪਹਿਲੇ ਰਾਜੇ ਰਾਓ ਬੀਕਾ ਮੰਡੋਰ ਤੋਂ ਲਿਆਏ ਸਨ ਰਾਓ ਬੀਕਾ ਨੇ ਹੀ ਕੋਡਮਦੇਸਰ ’ਚ ਇਸ ਮੂਰਤੀ ਦੀ ਸਥਾਪਨਾ ਕੀਤੀ ਸੀ ਸ਼ਹਿਰ ਦੇ ਨਿਵਾਸੀ ਇੱਥੇ ਜਾਤ-ਝਡੂਲਾ ਕਰਨ ਲਈ ਵੱਡੀ ਗਿਣਤੀ ’ਚ ਆਉਂਦੇ ਹਨ।

ਗਜਨੇਰ ਪੈਲੇਸ/ਪਾਰਕ :- ਇਹ ਪਿਕਨਿਕ ਦੀ ਦ੍ਰਿਸ਼ਟੀ ਨਾਲ ਸੁੰਦਰ ਸਥਾਨ ਹੈ ਬੀਕਾਨੇਰ ਸ਼ਹਿਰ ਤੋਂ ਦੱਖਣ ਪੱਛਮ ’ਚ ਸਥਿਤ ਇਹ ਸਥਾਨ ਬੀਕਾਨੇਰ ਤੋਂ 32 ਕਿਲੋਮੀਟਰ ਦੂਰ ਹੈ ਸੁੰਦਰ ਮਹਿਲ ਤੋਂ ਇਲਾਵਾ ਇੱਥੇ ਸੁੰਦਰ ਝੀਲ ਵੀ ਹੈ ਜੋ ਵੱਡੇ ਆਕਾਰ ’ਚ ਹੈ ਇਸੇ ਸਥਾਨ ਦੇ ਕੋਲ ਹੀ ਪਾਰਕ ਹੈ ਜਿੱਥੇ ਦੂਰੋਂ-ਦੂਰੋਂ ਪੰਛੀ ਆਉਂਦੇ ਹਨ ਨਾਲ ਹੀ ਪਾਰਕ ’ਚ ਨੀਲ ਗਾਂ, ਚਿੰਕਾਰਾ, ਕਾਲੇ ਹਿਰਨ, ਜੰਗਲੀ ਸੂਰ, ਸ਼ਾਹੀ ਰੇਤੀਲੀ ਤਿੱਤਰਾਂ ਦੇ ਝੁੰਡ ਆਦਿ ਦੇਖਣ ਯੋਗ ਹਨ।

ਕੋਲਾਇਤ :- ਇਹ ਹਿੰਦੂਆਂ ਦਾ ਮੁੱਖ ਤੀਰਥ ਅਸਥਾਨ ਹੈ ਜੋ ਜੈਸਲਮੇਰ ਮਾਰਗ ’ਤੇ ਹੈ ਇਹ ਸ਼ਹਿਰ ਤੋਂ 55 ਕਿਲੋਮੀਟਰ ਦੂਰ ਸਥਿਤ ਹੈ ਤੀਰਥ ਅਸਥਾਨ ’ਤੇ ਲੰਮੀ-ਚੌੜੀ ਝੀਲ ਹੈ ਨਾਲ ਹੀ ਪ੍ਰਣੇਤਾ ਭਗਵਾਨ ਕਪਿਲ ਦੀ ਮੂਰਤੀ ਸਥਿਤ ਹੈ ਕੱਤਕ ਦੀ ਪੂਰਨਮਾਸ਼ੀ ਦੇ ਮੌਕੇ ’ਤੇ ਇੱਥੇ ਵੱਡਾ ਮੇਲਾ ਲੱਗਦਾ ਹੈ ਜੋ ਪੰਜ ਦਿਨਾਂ ਤੱਕ ਲਗਾਤਾਰ ਚੱਲਦਾ ਹੈ ਉਸ ਦਿਨ ਦੀਪ ਦਾਨ ਦਾ ਉਤਸਵ ਮਨਾਇਆ ਜਾਂਦਾ ਹੈ ਜੋ ਦੇਖਣਯੋਗ ਹੁੰਦਾ ਹੈ ਬੀਕਾਨੇਰ ਸ਼ਹਿਰ ਅਤੇ ਆਸ-ਪਾਸ ਦੇ ਲੋਕ ਮਰੇ ਹੋਏ ਸਨਾਤਨ ਮਤ ਨੂੰ ਮੰਨਣ ਵਾਲੇ ਦੇ ਫੁੱਲ ਇੱਥੇ ਪਾਉਂਦੇ ਹਨ।

ਦੇਸ਼ਨੋਕ:- ਬੀਕਾਨੇਰ ਸ਼ਹਿਰ ਤੋਂ 30 ਕਿਲੋਮੀਟਰ ਦੂਰ ਦੇਸ਼ਨੋਕ ਪਿੰਡ ਜਿੱਥੇ ਕਰਣੀ ਮਾਤਾ ਦਾ ਮੰਦਿਰ ਸਥਿਤ ਹੈ ਭਗਵਤੀ ਦੁਰਗਾ ਦਾ ਅਵਤਾਰ ਮੰਨੇ ਜਾਣ ਵਾਲੀ ਮਾਂ ਕਰਣੀ ਨੇ ਨਾਰੀ ਦੇਹ ਰੂਪ ’ਚ ਇਸ ਜ਼ਮੀਨ ’ਤੇ ਅਵਤਾਰ ਧਾਰਿਆ ਸੀ ਜਿਨ੍ਹਾਂ ਨੇ ਕਈ ਚਮਤਕਾਰ ਆਪਣੇ ਸਮੇਂ ਦੌਰਾਨ ਦਿਖਾਏ ਸਨ ਪੂਰੇ ਦੇਸ਼ ਵਿਚ ਕਰਣੀ ਜੀ ਨੂੰ ਮੰਨਣ ਵਾਲੇ ਅਣਗਿਣਤ ਸ਼ਰਧਾਲੂ ਹਨ। ਕਰਨੀ ਮਾਤਾ ਮੰਦਿਰ ਦੀ ਇੱਕ ਅਨੋਖੀ ਹੀ ਵਿਸ਼ੇਸ਼ਤਾ ਹੈ, ਉਹ ਇਹ ਕਿ ਇੱਥੇ ਅਣਗਿਣਤ ਚੂਹੇ ਕਰਣੀ ਮਾਤਾ ਦੇ ਮੰਦਿਰ ’ਚ ਫਿਰਦੇ ਦਿਖਾਈ ਦਿੰਦੇ ਹਨ ਇਨ੍ਹਾਂ ਚੂਹਿਆਂ ’ਚ ਜੇਕਰ ਸਫੈਦ ਰੰਗ ਦਾ ਚੂਹਾ ਦਿਖਾਈ ਦੇਵੇ ਤਾਂ ਉਸ ਦੇ ਦਰਸ਼ਨ ਬਹੁਤ ਜ਼ਿਆਦਾ ਸ਼ੁੱਭ ਮੰਨੇ ਜਾਂਦੇ ਹਨ ਇਨ੍ਹਾਂ ਚੂਹਿਆਂ ਨੂੰ ਖਾਣ ਲਈ ਸਮੱਗਰੀ ਸ਼ਰਧਾਲੂ ਬੜੇ ਚਾਅ ਨਾਲ ਦਿੰਦੇ ਹਨ।

ਕਰਣੀ ਮਾਤਾ ਮੰਦਿਰ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਪ੍ਰਵੇਸ਼ ਦੁਆਰ ਬਹੁਤ ਹੀ ਅਲੌਕਿਕ ਹੈ ਸੰਗਮਰਮਰ ਪੱਥਰ ’ਤੇ ਉੱਕਰੀ ਗਈ ਸੂਖਮ ਨੱਕਾਸ਼ੀ ਦੇਖਣ ਯੋਗ ਹੈ ਦੇਸ਼ੀ-ਵਿਦੇਸ਼ੀ ਦੋਵੇਂ ਹੀ ਤਰ੍ਹਾਂ ਦੇ ਸੈਲਾਨੀ ਇੱਥੇ ਸ਼ੂਟਿੰਗ ਕਰਦੇ ਹੋਏ ਨਜ਼ਰ ਆਉਣਗੇ।

ਕੌਮੀ ਊਠ ਰਿਸਰਚ ਸੈਂਟਰ:- ਬੀਕਾਨੇਰ ਸ਼ਹਿਰ ਤੋਂ 8 ਕਿਲੋਮੀਟਰ ਦੂਰ ਜੋੜਬੀੜ ਪਿੰਡ ’ਚ ਸਥਿਤ ਇਹ ਦੇਸ਼ ਦਾ ਇਕੱਲਾ ਊਠ ਰਿਸਰਚ ਸੈਂਟਰ ਹੈ ਜੋ ਦੋ ਹਜ਼ਾਰ ਏਕੜ ਜ਼ਮੀਨ ’ਤੇ ਫੈਲਿਆ ਹੈ ਇੱਥੇ ਊਠ ਨਾਲ ਸਬੰਧਿਤ ਖੋਜ ਅਤੇ ਰਿਸਰਚ ਦੇ ਕੰਮ ਕੀਤੇ ਜਾ ਰਹੇ ਹਨ ਊਠ ਦੇ ਦੁੱਧ ਤੋਂ ਵੱਖ-ਵੱਖ ਤਰ੍ਹਾਂ ਦੇ ਉਤਪਾਦ ਇੱਥੇ ਬਣਾਏ ਜਾਂਦੇ ਹਨ ਊਠ ਦਾ ਦੁੱਧ ਕਿਹੜੇ-ਕਿਹੜੇ ਰੋਗਾਂ ’ਚ ਲਾਭਦਾਇਕ ਹੁੰਦਾ ਹੈ, ਇਸ ਵਿਸ਼ੇ ’ਚ ਇੱਥੇ ਮਾਰਗਦਰਸ਼ਨ ਕੀਤਾ ਜਾਂਦਾ ਹੈ।

ਇੱਥੇ ਊਠ ਦੀ ਸਵਾਰੀ ਵੀ ਸੈਲਾਨੀਆਂ ਲਈ ਮੁਹੱਈਆ ਹੈ ਊਠ ਦੇ ਸੰਦਰਭ ’ਚ ਹੀ ਬੀਕਾਨੇਰ ’ਚ ਹਰ ਸਾਲ ਜਨਵਰੀ ਮਹੀਨੇ ’ਚ ਕੈਮਲ ਫੈਸਟੀਵਲ ਮਨਾਇਆ ਜਾਂਦਾ ਹੈ ਜਿਸ ਵਿਚ ਊਠਾਂ ਦੇ ਕਰਤੱਬ, ਊਠ ਦੌੜ, ਊਠਾਂ ਦਾ ਸ਼ਿੰਗਾਰ, ਊਠਣੀ ਦਾ ਦੁੱਧ ਚੋਣ ਸਮੇਤ ਹੋਰ ਕਈ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਬੜੇ ਚਾਅ ਨਾਲ ਵਿਦੇਸ਼ੀ ਅਤੇ ਦੇਸ਼ੀ ਸੈਲਾਨੀ ਦੇਖਦੇ ਹਨ।

ਜੂਨਾਗੜ੍ਹ ਦਾ ਕਿਲ੍ਹਾ:- ਇਹ ਬੀਕਾਨੇਰ ਦਾ ਮੁੱਖ ਦਰਸ਼ਨੀ ਸਥਾਨ ਹੈ ਜਿਸ ਦਾ ਨਿਰਮਾਣ ਰਾਜਾ ਰਾਏ ਸਿੰਘ ਨੇ ਸੰਨ 1593 ’ਚ ਕਰਵਾਇਆ ਸੀ ਸਥਾਪਤ ਕਲਾ, ਮੂਰਤੀ ਕਲਾ, ਵਾਸਤੂ ਕਲਾ, ਨੱਕਾਸ਼ੀ ਕਲਾ ਦਾ ਨਾਯਾਬ ਨਮੂਨਾ ਹੈ ਇੱਥੇ ਢੁਲਮੇਰਾ ਦੇ ਲਾਲ ਪੱਥਰਾਂ ਅਤੇ ਮਕਰਾਣੇ ਦੇ ਸੰਗਮਰਮਰ ਦੇ ਪੱਥਰਾਂ ਨਾਲ ਬਣੇ ਕਈ ਮਹਿਲ ਦੇਖਣ ਯੋਗ ਹਨ। ਕਿਲੇ੍ਹ ਦੇ ਚਾਰੇ ਪਾਸੇ ਲੰਮੀ-ਚੌੜੀ ਅਤੇ ਡੂੰਘੀ ਖੱਡ ਵੀ ਹੈ ਕਿਲੇ੍ਹ ਦੇ ਅੰਦਰ ਸੁਨਹਿਰੀ ਕਲਮ ਦੀ ਜੰਮ ਕੇ ਵਰਤੋਂ ਹੋਈ ਹੈ ਆਪਣੇ ਫਨ ’ਚ ਮਾਹਿਰ ਮਥੇਰਣ ਅਤੇ ਉਸਤਾ ਕਲਾਕਾਰਾਂ ਨੇ ਇਸ ਕਿਲ੍ਹੇ ਦੀ ਸੋਭਾ ਨੂੰ ਦੁੱਗਣਾ ਕਰ ਦਿੱਤਾ ਪੱਥਰ ’ਤੇ ਕੀਤੀ ਗਈ ਨੱਕਾਸ਼ੀ ਅਤੇ ਕੱਚ ਦਾ ਕੰਮ ਇੱਥੇ ਦੇਖਦੇ ਹੀ ਬਣਦਾ ਹੈ ਇਹ ਕਿਲ੍ਹਾ ਸਦਾ ਅਜੇਤੂ ਰਿਹਾ ਹੈ ਇਸ ਕਿਲ੍ਹੇ ਦੇ ਚਾਰੇ ਪਾਸੇ ਮਜ਼ਬੂਤ ਪਰਕੋਟਾ ਹੈ ਅਤੇ ਕਈ ਬੁਰਜ ਹਨ।

ਲਕਸ਼ਮੀਨਾਰਾਇਣ ਮੰਦਿਰ:- ਇਹ ਬੀਕਾਨੇਰ ਦਾ ਪ੍ਰਸਿੱਧ ਮੰਦਿਰ ਹੈ ਇਸ ਮੰਦਿਰ ਦਾ ਨਿਰਮਾਣ ਰਾਓ ਲੂਣਕਰਨ ਨੇ ਕਰਵਾਇਆ ਸੀ ਇਹ ਮੰਦਿਰ ਭਗਵਾਨ ਵਿਸ਼ਣੂ ਸਮਰਪਿਤ ਹੈ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀਆਂ ਮੂਰਤੀਆਂ ਇੱਥੇ ਦੇਖਣਯੋਗ ਹੈ ਸੰਗਮਰਮਰ ਨਾਲ ਬਣੇ ਇਸ ਮੰਦਿਰ ਦੀ ਛੱਤ ਵੀ ਦੇਖਣਯੋਗ ਹੈ ਵਾਸਤੂਸ਼ਾਸਤਰ ਦੇ ਹਿਸਾਬ ਨਾਲ ਬਣਾਇਆ ਗਿਆ ਇਹ ਮੰਦਿਰ ਸ਼ਗੁਨਕਾਰੀ ਹੈ। ਜਦੋਂ ਅਸੀਂ ਮੰਦਿਰ ਦੇ ਸਭਾ ਮੰਡਪ ’ਚ ਦਾਖ਼ਲ ਹੁੰਦੇ ਹਾਂ ਤਾਂ ਪਾਵਨ ਅਸਥਾਨ ਵੱਲ ਨਜ਼ਰ ਮਾਰਨ ’ਤੇ ਮਨ ਨੂੰ ਸੁਖਦ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ।

ਸਾਨੂੰ ਅਜਿਹਾ ਲੱਗਦਾ ਹੈ ਕਿ ਸਾਨੂੰ ਕਾਫੀ ਦੇਰ ਤੱਕ ਇੱਥੇ ਰੁਕਣਾ ਚਾਹੀਦਾ ਹੈ ਮੰਦਿਰ ’ਚ ਛੋਟੇ-ਵੱਡੇ ਦੂਜੇ ਹੋਰ ਵੀ ਮੰਦਿਰ ਹਨ ਇਸ ਤੋਂ ਇਲਾਵਾ ਸੰਪੂਰਨ ਲਕਸ਼ਮੀਨਾਥ ਖੇਤਰ ’ਚ ਬਾਗ, ਝੂਲੇ ਆਦਿ ਵੀ ਹਨ ਮਹੱਤਵਪੂਰਨ ਮਿਤੀਆਂ ਅਤੇ ਤਿਉਹਾਰਾਂ ’ਤੇ ਇੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਉਕਤ ਸਥਾਨਾਂ ਤੋਂ ਇਲਾਵਾ ਬੀਕਾਜੀ ਦੀ ਟੇਕਰੀ, ਲਾਲਗੜ੍ਹ ਪੈਲੇਸ, ਗੰਗਾ ਗੋਲਡਨ ਜੁਬਲੀ ਮਿਊਜ਼ੀਅਮ, ਪਬਲਿਕ ਪਾਰਕ, ਰਤਨ ਬਿਹਾਰੀ ਮੰਦਿਰ, ਭਾਂਡਾਸਰ ਜੈਨ ਮੰਦਿਰ, ਨਾਗਣੇਚੀ ਜੀ ਦਾ ਮੰਦਿਰ, ਦੇਵੀਕੁੰਡ ਸਾਗਰ, ਸ਼ਿਵਬਾੜੀ ਆਦਿ ਹੋਰ ਦਰਸ਼ਨੀ ਸਥਾਨ ਹਨ ਜਿਨ੍ਹਾਂ ਨੂੰ ਦੋ-ਤਿੰਨ ਦਿਨ ਦੀ ਯਾਤਰਾ ਦੌਰਾਨ ਦੇਖਿਆ ਜਾ ਸਕਦਾ ਹੈ।

ਪਵਨ ਕੁਮਾਰ ਕਲਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!