Massage

ਸਰੀਰ ਨੂੰ ਸਿਹਤਮੰਦ ਰੱਖਣ ਅਤੇ ਰੋਗਾਂ ਤੋਂ ਬਚਾਈ ਰੱਖਣ ਲਈ ਮਾਲਿਸ਼ ਇੱਕ ਸਸਤਾ ਅਤੇ ਸੌਖਾ ਰਸਤਾ ਹੈ ਲਗਾਤਾਰ ਮਾਲਿਸ਼ ਨਾਲ ਖੂਨ ਦਾ ਵਹਾਅ ਠੀਕ ਰਹਿੰਦਾ ਹੈ ਅਤੇ ਸਰਦੀਆਂ ’ਚ ਹੋਣ ਵਾਲੀ ਖੁੁਸ਼ਕ ਚਮੜੀ ਵੀ ਮੁਲਾਇਮ ਰਹਿੰਦੀ ਹੈ ਖੁਸ਼ਕ ਚਮੜੀ ’ਤੇ ਜੇਕਰ ਤੇਲ ਜਾਂ ਮਾਈਸ਼ਚਰਾਈਜ਼ਰ ਨਾ ਲਾਇਆ ਜਾਵੇ ਤਾਂ ਚਮੜੀ ਖੁਰਦਰੀ ਹੋ ਜਾਂਦੀ ਹੈ ਹੌਲੀ-ਹੌਲੀ ਉਸ ’ਚ ਦਰਾਰਾਂ ਪੈ ਜਾਂਦੀਆਂ ਹਨ, ਚਿਹਰੇ ’ਤੇ ਝੁਰੜੀਆਂ ਆਪਣਾ ਕਬਜ਼ਾ ਕਰ ਲੈਂਦੀਆਂ ਹਨ, ਹੱਥਾਂ-ਪੈਰਾਂ ਦੀਆਂ ਉਂਗਲੀਆਂ ਅਤੇ ਅੱਡੀਆਂ ਪਾਟਣ ਲੱਗਦੀਆਂ ਹਨ ਇਨ੍ਹਾਂ ਸਭ ਤੋਂ ਬਚਣ ਲਈ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਚਮੜੀ ਦਾ ਧਿਆਨ ਮਾਲਿਸ਼ ਕਰਕੇ ਰੱਖਿਆ ਜਾਵੇ।  ਤਾਂ ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਮਾਲਿਸ਼ ਲਈ ਕਿਸ ਤੇਲ ਦੀ ਵਰਤੋਂ ਕੀਤੀ ਜਾਵੇ, ਇਹ ਵੀ ਲੋਕਾਂ ਨੂੰ ਸਮੱਸਿਆ ਰਹਿੰਦੀ ਹੈ ਹਰ ਤੇਲ ਦਾ ਵੱਖ ਪ੍ਰਭਾਵ ਪੈਂਦਾ ਹੈ।

ਸਰ੍ਹੋਂ ਦਾ ਤੇਲ:- ਸਰ੍ਹੋਂ ਦੇ ਤੇਲ ਦੀ ਮਾਲਿਸ਼ ਉਨ੍ਹਾਂ ਲੋਕਾਂ ਲਈ ਲਾਹੇਵੰਦ ਹੈ ਜੋ ਜੋੜਾਂ ਦੇ ਦਰਦ, ਜ਼ੁਕਾਮ, ਖੰਘ ਅਤੇ ਦਮੇ ਤੋਂ ਪੀੜਤ ਹੁੰਦੇ ਹਨ ਖਾਸ ਕਰਕੇ ਸਰਦੀਆਂ ’ਚ ਸਰ੍ਹੋਂ ਦੇ ਤੇਲ ਦੀ ਮਾਲਿਸ਼ ਸਰੀਰ ਨੂੰ ਗਰਮੀ ਪ੍ਰਦਾਨ ਕਰਦੀ ਹੈ ਠੰਢ ਤੋਂ ਬਚਾ ਕੇ ਰੱਖਦੀ ਹੈ। ਕੁਝ ਲੋਕਾਂ ਨੂੰ ਸਰ੍ਹੋਂ ਦਾ ਤੇਲ ਜ਼ਿਆਦਾ ਚਿਪਚਿਪਾ ਅਤੇ ਬਦਬੂਦਾਰ ਲੱਗਦਾ ਹੈ, ਇਸ ਲਈ ਉਹ ਇਸ ਤੇਲ ਤੋਂ ਪਰਹੇਜ਼ ਕਰਦੇ ਹਨ ਕਈ ਲੋਕਾਂ ਨੂੰ ਸਰੋ੍ਹਂ ਦੇ ਤੇਲ ਤੋਂ ਐਲਰਜ਼ੀ ਹੁੰਦੀ ਹੈ ਉਸ ਨਾਲ ਚਮੜੀ ’ਤੇ ਸਾੜ ਪੈਣਾ, ਦਾਣੇ ਅਤੇ ਚਮੜੀ ਲਾਲ ਹੋ ਜਾਂਦੀ ਹੈ।

ਅਜਿਹੇ ਲੋਕਾਂ ਨੂੰ ਸਰ੍ਹੋਂ ਦੇ ਤੇਲ ’ਚ ਥੋੜ੍ਹਾ ਨਿੰਬੂ ਦਾ ਰਸ ਮਿਲਾ ਕੇ ਰੱਖ ਦੇਣਾ ਚਾਹੀਦਾ ਹੈ ਥੋੜ੍ਹੀ ਦੇਰ ਬਾਅਦ ਉਸ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ ਨਿੰਬੂ ਮਿਲਾਉਣ ਨਾਲ ਤੇਲ ’ਚ ਚਿਪਚਿਪਾਪਣ ਅਤੇ ਬਦਬੂ ਘੱਟ ਹੋ ਜਾਂਦੀ ਹੈ ਨਿੰਬੂ ਦਾ ਰਸ ਤੇਲ ਦੇ ਨਾਲ ਮਿਲਾ ਕੇ ਚਮੜੀ ’ਚੋਂ ਮੈਲ ਕੱਢਦਾ ਹੈ ਅਤੇ ਚਮੜੀ ਸਾਫ ਰਹਿੰਦੀ ਹੈ।

ਨਾਰੀਅਲ ਦਾ ਤੇਲ:- ਨਾਰੀਅਲ ਦਾ ਤੇਲ ਚਮੜੀ ਲਈ ਕਾਫੀ ਵਧੀਆ ਹੁੰਦਾ ਹੈ ਨਾਰੀਅਲ ਦਾ ਤੇਲ ਐਂਟੀਸੈਪਟਿਕ ਹੋਣ ਕਾਰਨ ਚਮੜੀ ’ਤੇ ਪਏ ਰੈਸ਼ੇਸ ਅਤੇ ਫੋੜਿਆਂ-ਫਿਣਸੀਆਂ ’ਤੇ ਇਹ ਤੇਲ ਲਾਹੇਵੰਦ ਹੁੰਦਾ ਹੈ ਬੱਚਿਆਂ ਦੀ ਮਾਲਿਸ਼ ਨਾਰੀਅਲ ਤੇਲ ਨਾਲ ਕਰਨੀ ਚਾਹੀਦੀ ਹੈ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਟੀ. ਬੀ. ਦੇ ਰੋਗੀ ਦੀ ਮਾਲਿਸ਼ ਨਾਰੀਅਲ ਦੇ ਤੇਲ ਨਾਲ ਕਰਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਨਾਰੀਅਲ ਤੇਲ ’ਚੋਂ ਮੁਸ਼ਕ ਆਉਂਦੀ ਹੈ ਅਤੇ ਚਿਪਚਿਪਾਹਟ ਮਹਿਸੂਸ ਹੁੰਦੀ ਹੈ ਜੇਕਰ ਤੁਸੀਂ ਸਿਰ ’ਤੇ ਮਾਲਿਸ਼ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਦੀ ਸ਼ੀਸ਼ੀ ’ਚ ਕਪੂੂਰ ਦੀਆਂ ਟਿੱਕੀਆਂ ਮਿਲਾ ਕੇ ਰਾਤ ਭਰ ਲਈ ਰੱਖ ਦਿਓ ਅਗਲੀ ਸਵੇਰ ਤੇਲ ਘੱਟ ਮੁਸ਼ਕ ਵਾਲਾ ਅਤੇ ਘੱਟ ਚਿਪਚਿਪਾ ਹੋਵੇਗਾ ਇਹ ਤੇਲ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ ਜਿਵੇਂ ਵਾਲਾਂ ਦਾ ਝੜਨਾ, ਸਿੱਕਰੀ, ਖੁਰਕ ਆਦਿ।

ਤਿਲਾਂ ਦਾ ਤੇਲ:- ਇਸ ਤੇਲ ਨੂੰ ਵਧੀਆ ਮੰਨਿਆ ਜਾਂਦਾ ਹੈ ਇਹ ਤੇਲ ਚਮੜੀ ਦੀ ਖੁਸ਼ਕੀ ਨੂੰ ਘੱਟ ਕਰਦਾ ਹੈ, ਵਾਲਾਂ ਦੇ ਟੁੱਟਣ ਨੂੰ ਘੱਟ ਕਰਦਾ ਹੈ, ਜੋੜਾਂ ਦੇ ਦਰਦ ’ਚ ਲਾਭ ਪਹੁੰਚਾਉਂਦਾ ਹੈ ਇਸ ਤੇਲ ਨਾਲ ਮਾਲਿਸ਼ ਕਰਨ ’ਤੇ ਚਮੜੀ ਮੁਲਾਇਮ, ਚਮਕੀਲੀ ਅਤੇ ਨਮੀ ਵਾਲੀ ਬਣਦੀ ਹੈ ਸਰਦੀਆਂ ’ਚ ਇਸ ਦੀ ਵਰਤੋਂ ਜ਼ਿਆਦਾ ਲਾਭ ਦਿੰਦੀ ਹੈ। ਜਿਹੜੇ ਲੋਕਾਂ ਦੇ ਸਰੀਰ ’ਚ ਜ਼ਿਆਦਾ ਗਰਮੀ ਰਹਿੰਦੀ ਹੈ, ਉਨ੍ਹਾਂ ਨੂੰ ਇਸ ਤੇਲ ਨੂੰ ਨਾਰੀਅਲ ਦੇ ਤੇਲ ’ਚ ਮਿਲਾ ਕੇ ਵਰਤਣਾ ਚਾਹੀਦਾ ਹੈ ਕਈ ਵਾਰ ਚਮੜੀ ’ਤੇ ਜਲਣ ਵੀ ਇਸ ਤੇਲ ਨੂੰ ਲਾਉਣ ਨਾਲ ਹੁੰਦੀ ਹੈ ਤਾਂ ਅਜਿਹੇ ਲੋਕ ਵੀ ਨਾਰੀਅਲ ਦੇ ਤੇਲ ’ਚ ਮਿਲਾ ਕੇ ਵਰਤ ਸਕਦੇ ਹਨ।

ਜੈਤੂਨ ਦਾ ਤੇਲ:- ਇਹ ਤੇਲ ਵੀ ਚਿਕਨਾਈ ਨਾਲ ਭਰਿਆ ਹੁੰਦਾ ਹੈ ਇਸ ਤੇਲ ਨਾਲ ਮਾਲਿਸ਼ ਕਰਨ ’ਤੇ ਵੀ ਚਮੜੀ ਨਰਮ ਹੁੰਦੀ ਹੈ ਇਹ ਤੇਲ ਸਿਰ ਦੀ ਮਾਲਿਸ਼ ਲਈ ਵੀ ਉੱਤਮ ਹੈ ਇਸੇ ਤਰ੍ਹਾਂ ਹਰ ਤੇਲ ਸਰੀਰ ਤੇ ਵਾਲਾਂ ਲਈ ਉੱਤਮ ਹੁੰਦਾ ਹੈ ਜੋ ਤੇਲ ਤੁਹਾਡੀ ਚਮੜੀ ਨੂੰ ਸੂਟ ਕਰੇ, ਉਹੀ ਤੇਲ ਇਸਤੇਮਾਲ ’ਚ ਲਿਆਓ।

ਮਾਲਿਸ਼ ਦੇ ਫਾਇਦੇ:-

  1. ਮਾਲਿਸ਼ ਕਰਨ ਨਾਲ ਚਮੜੀ ਅਤੇ ਵੱਖ-ਵੱਖ ਅੰਗਾਂ ’ਚ ਖੂਨ ਦਾ ਸੰਚਾਰ ਵਧਦਾ ਹੈ
  2. ਮਾਲਿਸ਼ ਕਰਨ ਨਾਲ ਚਮੜੀ ਦੇ ਰੋਮ ਖੁੱਲ੍ਹਦੇ ਹਨ ਅਤੇ ਪਸੀਨੇ ਨਾਲ ਸਰੀਰ ’ਚੋਂ ਕਈ ਤਰ੍ਹਾਂ ਦੇ ਟਾਕਸਿੰਸ (ਜ਼ਹਿਰੀਲੇ ਤੱਤ) ਬਾਹਰ ਨਿੱਕਲਦੇ ਹਨ
  3. ਮਾਲਿਸ਼ ਨਾਲ ਪਾਚਣਕਿਰਿਆ ’ਚ ਸੁਧਾਰ ਹੁੰਦਾ ਹੈ
  4. ਮਾਸਪੇਸ਼ੀਆਂ ਸਿਹਤਮੰਦ ਅਤੇ ਮਜ਼ਬੂਤ ਬਣਦੀਆਂ ਹਨ
  5. ਚਮੜੀ ਚਮਕਦਾਰ ਅਤੇ ਨਰਮ ਰਹਿੰਦੀ ਹੈ ਚਿਹਰੇ ਅਤੇ ਸਰੀਰ ’ਤੇ ਝੁਰੜੀਆਂ ਜ਼ਲਦੀ ਨਹੀਂ ਪੈਂਦੀਆਂ
  6. ਰੋਗ-ਰੋਕੂ ਸਮਰੱਥਾ ਵਧਦੀ ਹੈ
  7. ਸਰੀਰ ’ਚ ਤਣਾਅ ਪੈਦਾ ਕਰਨ ਵਾਲੀਆਂ ਨਾੜਾਂ ਨੂੰ ਆਰਾਮ ਮਿਲਦਾ ਹੈ ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੁੰਦੀ ਹੈ
  8. ਜੋੜਾਂ ਦੇ ਦਰਦ, ਉਨੀਂਦਰੇ ਆਦਿ ’ਚ ਲਾਭ ਮਿਲਦਾ ਹੈ

ਮਾਲਿਸ਼ ਕਰਵਾਉਣ ਲਈ ਵਰਤੋ ਕੁਝ ਸਾਵਧਾਨੀਆਂ:

  • ਮਾਲਿਸ਼ ਤੋਂ ਬਾਅਦ ਇੱਕਦਮ ਨਹਾਉਣਾ ਨਹੀਂ ਚਾਹੀਦਾ
  • ਮਾਲਿਸ਼ ਕਰਵਾਉਣ ਤੋਂ ਕੁਝ ਸਮੇਂ ਬਾਅਦ ਕੋਸੇ ਪਾਣੀ ਨਾਲ ਨਹਾਓ
  • ਮਾਲਿਸ਼ ਕਰਵਾਉਣ ਤੋਂ ਬਾਅਦ ਨਹਾਉਂਦੇ ਸਮੇਂ ਸਾਬਣ ਦੀ ਵਰਤੋਂ ਸੰਭਵ ਹੋਵੇ ਤਾਂ ਨਾ ਕਰੋ
  • ਜਿਨ੍ਹੀਂ ਦਿਨੀਂ ਚਮੜੀ ’ਤੇ ਜਲਣ ਹੋਵੇ, ਦਾਣੇ ਨਿੱਕਲੇ ਹੋਣ, ਚਮੜੀ ਲਾਲ ਹੋਵੇ, ਉਨ੍ਹੀਂ ਦਿਨੀਂ ਮਾਲਿਸ਼ ਨਾ ਕਰਵਾਓ ਨਹੀਂ ਤਾਂ ਖੂਨ ਦਾ ਸੰਚਾਰ ਵਧਣ ਨਾਲ ਚਮੜੀ ’ਚ ਜ਼ਿਆਦਾ ਗਰਮੀ ਪੈਦਾ ਹੋਵੇੇਗੀ ਅਤੇ ਨੁਕਸਾਨ ਵੀ ਹੋ ਸਕਦਾ ਹੈ
  • ਸਰਦੀਆਂ ’ਚ ਮਾਲਿਸ਼ ਕਰਨ ਤੋਂ ਪਹਿਲਾਂ ਹੱਥਾਂ ਨੂੰ ਧੋ ਕੇ ਚੰਗੀ ਤਰ੍ਹਾਂ ਰਗੜ ਕੇ ਗਰਮ ਕਰ ਲਓ
  • ਖਾਲੀ ਪੇਟ ਹੀ ਮਾਲਿਸ਼ ਕਰਵਾਓ ਮਾਲਿਸ਼ ਤੋਂ ਤੁਰੰਤ ਬਾਅਦ ਕੁਝ ਨਾ ਖਾਓ
  • ਦਿਲ ਦੇ ਰੋਗੀਆਂ ਨੂੰ ਮਾਲਿਸ਼ ਜ਼ਿਆਦਾ ਅਤੇ ਜ਼ੋਰ ਨਾਲ ਨਹੀਂ ਕਰਵਾਉਣੀ ਚਾਹੀਦੀ

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!