ਉੱਨ ਦੀ ਖਰੀਦਦਾਰੀ ’ਚ ਵਰਤੋ ਸਮਝਦਾਰੀ

ਮੌਸਮ ’ਚ ਠੰਢਕ ਆਉਂਦੇ ਹੀ ਗਰਮ ਕੱਪੜਿਆਂ ਦੀ ਯਾਦ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਔਰਤਾਂ ਨੂੰ ਸਵੈਟਰ ਘਰੇ ਬਣਾਉਣ ਦਾ ਸ਼ੌਂਕ ਹੁੰਦਾ ਹੈ, ਉਹ ਬਾਜ਼ਾਰ ’ਚ ਨਿੱਕਲ ਪੈਂਦੀਆਂ ਹਨ ਰੰਗ-ਬਿਰੰਗੀ ਅਤੇ ਮਨ ਨੂੰ ਭਾਉਣ ਵਾਲੀ ਉੱਨ ਲੈਣ ਲਈ ਉੱਨ ਖਰੀਦਦੇ ਹੀ ਮਨ ’ਚ ਡਿਜ਼ਾਇਨ ਧਿਆਨ ਆਉਣ ਲੱਗਦੇ ਹਨ ਉਂਜ ਘਰ ਦੇ ਬਣੇ ਸਵੈਟਰ ਦੀ ਆਪਣੀ ਹੀ ਸ਼ਾਨ ਹੁੰਦੀ ਹੈ ਜਿਸ ਰੰਗ ਅਤੇ ਨਾਪ ਦਾ ਸਵੈਟਰ ਚਾਹੋ, ਤੁਸੀਂ ਬਣਾ ਸਕਦੇ ਹੋ ਬੁਣਾਈ ਕਰਦੇ ਸਮੇਂ ਅਤੇ ਉੱਨ ਖਰੀਦਦੇ ਸਮੇਂ ਕੁਝ ਖਾਸ ਗੱਲਾਂ ਨੂੰ ਦਿਮਾਗ ’ਚ ਰੱਖ ਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ

 • ਸਭ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਸਵੈਟਰ ਕਿਸ ਲਈ ਬਣਾਉਣਾ ਹੈ ਅਤੇ ਕਿਹੋ-ਜਿਹਾ ਬਣਾਉਣਾ ਹੈ, ਉਸੇ ਅੰਦਾਜ਼ੇ ਨਾਲ ਉੱਨ ਖਰੀਦੋ ਰੰਗ ਦੀ ਚੋਣ ਪਹਿਨਣ ਵਾਲੇ ਦੇ ਰੰਗ-ਰੂਪ ਨੂੰ ਧਿਆਨ ’ਚ ਰੱਖ ਕੇ ਕਰਨੀ ਚਾਹੀਦੀ ਹੈ
 • ਉੱਨ ਹਮੇਸ਼ਾ ਮੁਲਾਇਮ ਅਤੇ ਕੈਸ਼ਮਿਲਾਨ ਦੀ ਖਰੀਦੋ ਕਿਉਂਕਿ ਨਾ ਤਾਂ ਇਹ ਜੁੜਦੀ ਹੈ, ਨਾ ਰੰਗ ਖਰਾਬ ਹੁੰਦਾ ਹੈ, ਨਾ ਸੁੰਗੜਦੀ ਹੈ, ਨਾ ਹੀ ਲੋੜ ਤੋਂ ਜ਼ਿਆਦਾ ਗਰਮ ਹੁੰਦੀ ਹੈ
 • ਉੱਨ ਲੈਂਦੇ ਸਮੇਂ ਧਿਆਨ ਰੱਖੋ ਕਿ ਜ਼ਿਆਦਾ ਮੋਟੀ ਉੱਨ ਦਾ ਸਵੈਟਰ ਨਾ ਬਣਾਓ ਕਿਉਂਕਿ ਮੋਟੀ ਉੱਨ ਕਈ ਵਾਰ ਧੋਣ ਤੋਂ ਬਾਅਦ ਢਿੱਲੀ ਪੈ ਜਾਂਦੀ ਹੈ
 • ਸਿਲਾਈਆਂ ਉੱਨ ਦੇ ਅਨੁਸਾਰ ਲਓ, ਮੋਟੀ ਉੱਨ ਲਈ ਮੋਟੀ ਸਿਲਾਈ ਅਤੇ ਪਤਲੀ ਉੱਨ ਲਈ ਪਤਲੀ ਸਿਲਾਈ
 • ਜੇਕਰ ਉੱਨ ਲੱਛੇ ਵਾਲੀ ਹੋਵੇ ਤਾਂ ਪਹਿਲਾਂ ਉਸਨੂੰ ਧਿਆਨ ਨਾਲ ਖੋਲ੍ਹ ਕੇ ਗੋਲੇ ਬਣਾ ਲਓ ਗੋਲਾ ਥੋੜ੍ਹਾ ਢਿੱਲਾ ਬਣਾਓ ਤਾਂ ਕਿ ਉੱਨ ਦੇ ਰੇਸ਼ੇ ਬਰਕਰਾਰ ਰਹਿਣ ਗੋਲ਼ੇ ਵਾਲੀ ਉੱਨ ਲੈ ਰਹੇ ਹੋ ਤਾਂ ਥੋੜ੍ਹਾ ਦੇਖ ਲਓ ਉਸ ’ਚ ਗੰਢਾਂ ਜ਼ਿਆਦਾ ਨਾ ਹੋਣ ਲੱਛੀ ਵਾਲੀ ਉੱਨ ਦੀ ਇੱਕ ਲੱਛੀ ਬਚਾ ਕੇ ਬਾਕੀ ਦੀਆਂ ਖੋਲ੍ਹੋ ਜੇਕਰ ਉੱਨ ਜ਼ਿਆਦਾ ਹੋਵੇ ਤਾਂ ਬਦਲਵਾਉਣ ’ਚ ਆਸਾਨੀ ਹੁੰਦੀ ਹੈ
 • ਗੋਲ਼ੇ ਵਾਲੀ ਉੱਨ ਦੇ ਲੇਬਲ ਨੂੰ ਸੰਭਾਲ ਕੇ ਰੱਖੋ ਕਦੇ ਉੱਨ ਖ਼ਤਮ ਹੋ ਜਾਵੇ ਜਾਂ ਅੰਦਾਜ਼ ਠੀਕ ਨਾ ਬੈਠੇ ਤਾਂ ਉਸ ਲੇਬਲ ਦੀ ਮੱਦਦ ਨਾਲ ਤੁਸੀਂ ਹੋਰ ਉੱਨ ਖਰੀਦ ਸਕਦੇ ਹੋ
 • ਜੇਕਰ ਉੱਨ ਬਹੁਤ ਪਤਲੀ ਹੈ ਤਾਂ ਉੱਨ ਨੂੰ ਦੂਹਰਾ ਕਰ ਲਓ
 • ਸਵੈਟਰ ਦੇ ਬਾਰਡਰ ਥੋੜ੍ਹੇ ਕੱਸੇ ਹੋਏ ਬੁਣੋ ਪਹਿਲਾ ਫੰਦਾ ਬਿਨਾਂ ਬੁਣੇ ਲਾਹੁਣ ਨਾਲ ਸਿਲਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ
 • ਸਵੈਟਰ ਦਾ ਨਾਪ ਇੰਚੀਟੇਪ ਦੀ ਮੱਦਦ ਨਾਲ ਲਓ ਜਦੋਂ ਵੀ ਨਾਪੋ, ਸਵੈਟਰ ਨੂੰ ਪੱਧਰ ਥਾਂ ’ਤੇ ਰੱਖ ਕੇ ਮਾਪੋ
 • ਜਦੋਂ ਤੁਸੀਂ ਸਵੈਟਰ ਬਣਾ ਰਹੇ ਹੋ, ਤਾਂ ਦੂਜੇ ਨੂੰ ਉਹੀ ਹਿੱਸਾ ਬੁਣਨ ਨੂੰ ਨਾ ਦਿਓ ਇਸ ਨਾਲ ਸਵੈਟਰ ਦੀ ਬੁਣਾਈ ’ਚ ਫ਼ਰਕ ਆ ਜਾਂਦਾ ਹੈ
 • ਸਿਲਾਈ ਬੁਣਦੇ ਸਮੇਂ ਜਦੋਂ ਤੁਸੀਂ ਬੰਦ ਕਰਨੀ ਹੋਵੇ ਤਾਂ ਸਿਲਾਈ ਪੂਰੀ ਕਰਕੇ ਰੱਖੋ ਅੱਧੀ ਸਿਲਾਈ ’ਚ ਫੰਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ
 • ਜੇਕਰ ਤੁਸੀਂ ਦੋ ਜਾਂ ਜ਼ਿਆਦਾ ਰੰਗਾਂ ਦਾ ਸਵੈਟਰ ਬਣਾ ਰਹੇ ਹੋ ਤਾਂ ਧਿਆਨ ਰੱਖੋ ਕਿ ਉੱਨ ਦਾ ਰੰਗ ਦੂਜੇ ’ਤੇ ਨਾ ਜਾਵੇ ਪਹਿਲਾਂ ਥੋੜ੍ਹਾ ਜਿਹਾ ਟੁਕੜਾ ਧੋ ਕੇ ਜਾਂਚ ਕਰ ਲਓ
 • ਸਵੈਟਰ ਬਣਾਉਂਦੇ ਸਮੇਂ ਮੈਲ਼ਾ ਹੋਣਾ ਸੁਭਾਵਿਕ ਹੈ ਪੂਰਾ ਸਵੈਟਰ ਬਣਨ ਤੋਂ ਬਾਅਦ ਉਸ ਨੂੰ ਲਿਕਵਿਡ ਸੋਪ ਨਾਲ ਧੋ ਕੇ ਕੁਰਸੀ ਜਾਂ ਮੰਜੇ ’ਤੇ ਅਖਬਾਰ ਵਿਛਾ ਕੇ ਜਾਂ ਸੂਤੀ ਸਫੈਦ ਕੱਪੜਾ ਵਿਛਾ ਕੇ ਸੁਕਾਓ
 • ਊਨੀ ਕੱਪੜਿਆਂ ’ਤੇ ਤੇਜ਼ ਗਰਮ ਪ੍ਰੈੱਸ ਨਾ ਮਾਰੋ ਇਸ ਨਾਲ ਉੱਨ ਦੱਬੀ-ਦੱਬੀ ਲੱਗਦੀ ਹੈ ਅਤੇ ਰੇੇਸ਼ੇ ਵੀ ਨਿੱਕਲ ਜਾਂਦੇ ਹਨ ਸਵੈਟਰ ਨੂੰ ਹਲਕਾ ਦਬਾ ਕੇ ਧੋਵੋ ਅਤੇ ਪਾਣੀ ਵੀ ਜ਼ੋਰ ਨਾਲ ਨਾ ਨਿਚੋੜੋ
 • ਫਿੱਕੇ ਰੰਗ ਦਾ ਸਵੈਟਰ ਬੁਣਦੇ ਸਮੇਂ ਉੱਨ ਅਤੇ ਸਿਲਾਈਆਂ ਨੂੰ ਕਿਸੇ ਨਿਟਿੰਗ ਬੈਗ ’ਚ ਰੱਖ ਕੇ ਬੁਣੋ ਤਾਂ ਕਿ ਸਵੈਟਰ ਜ਼ਿਆਦਾ ਮੈਲ਼ਾ ਨਾ ਹੋਵੇ
 • ਸਵੈਟਰ ਬਣਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਬਣਾਓ
 • ਉੱਨ ਦੇ ਫੰਦੇ ਉੱਨ ਦੀ ਕਿਸਮ ਅਤੇ ਜਿਸ ਲਈ ਬੁਣਨਾ ਹੋਵੇ ਉਸ ਨੂੰ ਧਿਆਨ ’ਚ ਰੱਖ ਕੇ ਬੁਣੋ
 • ਜੇਕਰ ਪੁਰਾਣੀ ਉੱਨ ਨੂੰ ਖੋਲ੍ਹ ਕੇ ਫਿਰ ਸਵੈਟਰ ਬਣਾ ਰਹੇ ਹੋ ਤਾਂ ਉੱਨ ਦੇ ਲੱਛੇ ਬਣਾ ਕੇ ਭਾਫ਼ ਦੁਆ ਲਓ, ਉਸ ਤੋਂ ਬਾਅਦ ਫਿਰ ਗੋਲੇ ਬਣਾ ਲਓ ਪੁਰਾਣੀ ਉੱਨ ਦੇ ਸਵੈਟਰ ’ਚ ਜੇਕਰ ਥੋੜ੍ਹੀ ਜਿਹੀ ਨਵੀਂ ਉੱਨ ਦਾ ਡਿਜ਼ਾਇਨ ਬਣਾ ਲਓ ਤਾਂ ਸਵੈਟਰ ਦੀ ਸ਼ਾਨ ਦੁੱਗਣੀ ਹੋ ਜਾਂਦੀ ਹੈ

ਸਵੈਟਰ ਦਾ ਡਿਜ਼ਾਇਨ ਪਾਉਣ ਤੋਂ ਪਹਿਲਾਂ ਧਿਆਨ ਰੱਖੋ ਕਿ ਬੱਚੇ ਦੇ ਸਵੈਟਰ ’ਚ ਤਿੰਨ ਰੰਗ ਵਧੀਆ ਲੱਗਦੇ ਹਨ ਵੱਡਿਆਂ ਦੇ ਸਵੈਟਰ ’ਚ ਇੱਕ ਹੀ ਰੰਗ ਵਧੀਆ ਲੱਗਦਾ ਹੈ ਅਤੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਤਾਂ ਕਿ ਤੁਹਾਡੀ ਮਿਹਨਤ ਵਿਅਰਥ ਨਾ ਜਾਵੇ ਸਗੋਂ ਲੋਕ ਤੁਹਾਡੀ ਸੂਝ-ਬੂਝ ਦੀ ਪ੍ਰਸੰਸਾ ਕਰਨ
ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!