ਔਰਤਾਂ ਦਾ ਰਸੋਈ ਵਿੱਚ ਕੰਮ ਕਰਦੇ ਸਮੇਂ ਹੱਥ, ਬਾਂਹ, ਉਂਗਲੀਆਂ ਸੜਨਾ ਇੱਕ ਆਮ ਸਮੱਸਿਆ ਹੈ ਥੋੜ੍ਹਾ-ਬਹੁਤ ਸੜਨ ’ਤੇ ਤਾਂ ਉਹ ਬਿਨਾਂ ਪਰਵਾਹ ਕੀਤੇ ਰਸੋਈ ਦੇ ਕੰਮ ਕਰਦੀਆਂ ਰਹਿੰਦੀਆਂ ਹਨ ਹਾਂ, ਜਦੋਂ ਕਦੇ ਕੁਝ ਜ਼ਿਆਦਾ ਸੜ ਜਾਵੇ ਤਾਂ ਡਾਕਟਰੀ ਸਲਾਹ ਜ਼ਰੂਰੀ ਹੁੰਦੀ ਹੈ
ਰਸੋਈ ’ਚ ਸੜਨ ਤੋਂ ਇਲਾਵਾ ਕਦੇ ਕਿਸੇ ਹਾਦਸੇ ਨਾਲ ਪਰਿਵਾਰ ਦੇ ਕਿਸੇ ਜੀਅ ਨੂੰ ਉਸਦਾ ਸਾਹਮਣਾ ਕਰਨਾ ਪਵੇ ਤਾਂ ਘਰ ਦੀ ਔਰਤ ਜਾਂ ਪੁਰਸ਼ ਨੂੰ ਆਈਡੀਆ ਹੋਣਾ ਚਾਹੀਦੈ ਕਿ ਇੱਕਦਮ ਫਸਟ ਏਡ ਦੇ ਕੇ ਸੜਨ ਦੇ ਦਰਦ ਨੂੰ ਕੁਝ ਸ਼ਾਂਤ ਕੀਤਾ ਜਾ ਸਕੇ ਤਾਂ ਕਿ ਰੋਗੀ ਡਾਕਟਰ ਕੋਲ ਜਾਣ ਜੋਗਾ ਹੋ ਜਾਵੇ। (What To Do If You Burn)

ਉਂਜ ਸਰੀਰ ਦਾ ਕਿਹੜਾ ਹਿੱਸਾ ਕਿੰਨਾ ਸੜਿਆ ਹੈ, ਕਿਸ ਡਿਗਰੀ ਤੱਕ ਸੜਿਆ ਹੈ, ਇਸ ’ਤੇ ਵੀ ਇਲਾਜ ਨਿਰਭਰ ਕਰਦਾ ਹੈ ਉਸੇ ਆਧਾਰ ’ਤੇ ਹੀ ਫੈਸਲਾ ਲਓ ਕਿ ਇਸ ਦਾ ਇਲਾਜ ਘਰੇ ਹੀ ਕੀਤਾ ਜਾ ਸਕਦਾ ਹੈ ਜਾਂ ਡਾਕਟਰ ਕੋਲ ਜਾਣ ਦੀ ਲੋੜ ਹੈ ਮਾੜਾ-ਮੋਟਾ ਸੜਨ ’ਤੇ ਠੰਢਾ ਪਾਣੀ ਪਾਓ ਅਤੇ ਉਡੀਕ ਕਰੋ ਸਾੜ ਘੱਟ ਹੋਣ ਤੋਂ ਬਾਅਦ ਕੋਈ ਕ੍ਰੀਮ ਲਾਓ ਜੇਕਰ ਥੋੜ੍ਹਾ ਜ਼ਿਆਦਾ ਸੜਿਆ ਹੈ, ਤਾਂ ਵੀ ਠੰਢਾ ਪਾਣੀ ਪਾਓ ’ਤੇ ਧਿਆਨ ਦਿਓ ਕਿ ਛਾਲੇ ਨਾ ਬਣ ਜਾਣ ਕਿਉਂਕਿ ਛਾਲਿਆਂ ਨਾਲ ਕਈ ਸਮੱਸਿਆਵਾਂ ਅਤੇ ਸੰਕਰਮਣ ਹੋ ਸਕਦਾ ਹੈ।

ਸਭ ਤੋਂ ਪਹਿਲਾਂ ਸੜੇ ਹੋਏ ਹਿੱਸੇ ਨੂੰ ਠੰਢੇ ਪਾਣੀ ਦੇ ਹੇਠਾਂ ਰੱਖੋ ਅਤੇ ਪਾਣੀ ਲਗਾਤਾਰ ਉਸ ਸੜੀ ਹੋਈ ਥਾਂ ’ਤੇ ਚੱਲਦਾ ਰਹੇ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਸਰੀਰ ਦੇ ਉਸ ਹਿੱਸੇ ਨੂੰ ਠੰਢੇ ਪਾਣੀ ਦੀ ਬਾਲਟੀ ’ਚ ਡੋਬ ਕੇ ਰੱਖੋ ਪਾਣੀ ’ਚ 5 ਤੋਂ 10 ਮਿੰਟਾਂ ਤੱਕ ਰੱਖੋ ਕਦੇ ਵੀ ਬਰਫ ਸੜੀ ਹੋਈ ਥਾਂ ’ਤੇ ਇੱਕਦਮ ਨਾ ਲਾਓ ਇਸ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜੋ ਥਾਂ ਸੜੀ ਹੈ, ਪਹਿਲਾਂ ਦੇਖੋ ਕਿ ਉਹ ਕਿੰਨੀ ਸੜੀ ਹੈ ਫਸਟ ਡਿਗਰੀ ਬਰਨ ’ਚ ਚਮੜੀ ਲਾਲ ਹੁੰਦੀ ਹੈ, ਦੂਜੀ ਡਿਗਰੀ ਬਰਨ ’ਚ ਚਮੜੀ ’ਤੇ ਛਾਲੇ ਪੈ ਜਾਂਦੇ ਹਨ ਅਤੇ ਤੀਜੀ ਡਿਗਰੀ ਬਰਨ ’ਚ ਚਮੜੀ ਝੁਲਸ ਜਾਂਦੀ ਹੈ ਜੋ ਅਕਸਰ ਅੱਗ ਨਾਲ ਸਬੰਧਿਤ ਹਾਦਸੇ ਹੋਣ ’ਤੇ ਹੁੰਦਾ ਹੈ। (What To Do If You Burn)

ਸੜੀ ਹੋਈ ਥਾਂ ਨੂੰ ਢੱਕ ਕੇ ਰੱਖੋ ਧਿਆਨ ਰੱਖੋ ਉਸ ਨੂੰ ਕੱਸ ਕੇ ਨਹੀਂ ਢੱਕਣਾ ਢਿੱਲੀ ਪੱਟੀ ਬੰਨ੍ਹੋ ਜਾਂ ਕਿਸੇ ਸਾਫ ਪਤਲੇ, ਹਵਾਦਾਰ ਕੱਪੜੇ ਨਾਲ ਢੱਕੋ ਤਾਂ ਕਿ ਮੱਖੀਆਂ ਜ਼ਖਮ ’ਤੇ ਨਾ ਬੈਠਣ ਕੱਸ ਕੇ ਪੱਟੀ ਬੰਨ੍ਹਣ ਨਾਲ ਜਖ਼ਮ ਵਿਗੜ ਸਕਦੇ ਹਨ ਜੇਕਰ ਘਰ ’ਚ ਐੈਲੋਵੇਰਾ ਦਾ ਪੌਦਾ ਹੈ ਤਾਂ ਉਸਦਾ ਜੈੱਲ ਤੁਸੀਂ ਸੜੀ ਥਾਂ ’ਤੇ ਲਾ ਸਕਦੇ ਹੋ ਇਹ ਚਮੜੀ ਦੀ ਉੱਪਰੀ ਪਰਤ ਦੇ ਦਰਦ ਤੋਂ ਆਰਾਮ ਦਿਵਾਉਂਦਾ ਹੈ ਜੈੱਲ ਕੁਝ ਸਮੇਂ ਤੱਕ ਲੱਗੀ ਰਹਿਣੀ ਚਾਹੀਦੀ ਹੈ ਹੌਲੀ-ਹੌਲੀ ਦਰਦ ਨਾਰਮਲ ਹੋ ਜਾਂਦਾ ਹੈ ਬਾਅਦ ’ਚ ਦਿਨ ’ਚ ਦੋ ਵਾਰ ਜੈੱਲ ਲਾ ਸਕਦੇ ਹੋ ਪਰ ਇਹ ਜ਼ਿਆਦਾ ਸੜੀ ਥਾਂ ਲਈ ਨਹੀਂ ਹੈ। (What To Do If You Burn)

ਸਰੀਰ ਦੀ ਜੋ ਥਾਂ ਸੜ ਗਈ ਹੈ, ਉੱਥੇ ਕੋਈ ਗਹਿਣਾ ਪਾਇਆ ਹੋਵੇ, ਕੱਸੇ ਹੋਏ ਕੱਪੜੇ ਪਹਿਨੇ ਹੋਣ, ਬੈਲਟ ਪਹਿਨੀ ਹੋਵੇ ਤਾਂ ਉਸ ਨੂੰ ਹਟਾ ਦਿਓ ਜਾਂ ਢਿੱਲਾ ਕਰ ਦਿਓ ਤਾਂ ਕਿ ਆਰਾਮ ਮਿਲੇ। ਜੇਕਰ ਸਾੜ ਬਹੁਤ ਜ਼ਿਆਦਾ ਪੈ ਰਿਹਾ ਹੋਵੇ ਤਾਂ ਕੋਈ ਹਲਕਾ ਜਿਹਾ ਪੇਨ ਕਿਲਰ ਲੈ ਲਓ ਜੇਕਰ ਤੁਹਾਨੂੰ ਪੇਨ ਕਿਲਰ ਦਵਾਈ ਦੀ ਜਾਣਕਾਰੀ ਨਹੀਂ ਹੈ ਤਾਂ ਡਾਕਟਰ ਤੋਂ ਪੁੱਛ ਕੇ ਹੀ ਲਓ। ਜਦੋਂ ਤੱਕ ਚਮੜੀ ਦਾ ਸਾੜ ਸ਼ਾਂਤ ਨਾ ਹੋਵੇ, ਉਦੋਂ ਤੱਕ ਕੋਈ ਬਰਨ ਆਇੰਟਮੈਂਟ ਨਾ ਲਾਓ ਸਭ ਤੋਂ ਸੌਖਾ ਘਰੇਲੂ ਇਲਾਜ ਹੈ ਸ਼ਹਿਦ ਸੜੀ ਹੋਈ ਥਾਂ ’ਤੇ ਸ਼ਹਿਦ ਲਾ ਦਿਓ ਇਸ ਨਾਲ ਜਖ਼ਮ ਨੂੰ ਜ਼ਲਦੀ ਆਰਾਮ ਮਿਲਦਾ ਹੈ ਕਦੇ ਵੀ ਪੈਟਰੋਲੀਅਮ ਜੈਲੀ, ਤੇਲ ਜਾਂ ਮੱਖਣ ਨਾ ਲਾਓ ਇਸ ਦੇ ਲਾਉਣ ਨਾਲ ਸਾੜ ਪਏਗਾ ਅਤੇ ਬਹੁਤ ਬੇਚੈਨੀ ਹੋ ਸਕਦੀ ਹੈ ਤੇਲ ਜਾਂ ਮੱਖਣ ਨਾਲ ਇਨਫੈਕਸ਼ਨ ਵਧ ਸਕਦਾ ਹੈ। (What To Do If You Burn)

ਕਦੇ-ਕਦੇ ਸੜਨ ’ਤੇ ਜਦੋਂ ਚਮੜੀ ਲਾਲ ਹੋ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਉਸ ’ਚ ਛਾਲੇ ਬਣ ਜਾਂਦੇ ਹਨ ਤਾਂ ਉਨ੍ਹਾਂ ਛਾਲਿਆਂ ਨੂੰ ਛੂਹਣਾ ਨਹੀਂ ਚਾਹੀਦਾ ਛਾਲੇ ਭੰਨ੍ਹਣ ਨਾਲ ਜਖ਼ਮ ਹੋਰ ਖਰਾਬ ਹੋ ਜਾਂਦਾ ਹੈ ਕਿਉਂਕਿ ਛਾਲੇ ਵਾਲੀ ਥਾਂ ’ਤੇ ਹੇਠਾਂ ਦੀ ਚਮੜੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਅਸੀਂ ਛਾਲਿਆਂ ਨੂੰ ਛੇੜਾਂਗੇ ਤਾਂ ਹੀÇਲੰਗ ਪ੍ਰਕਿਰਿਆ ’ਚ ਦੇਰੀ ਹੋਵੇਗੀ ਉਂਜ ਸੜੀ ਹੋਈ ਥਾਂ ਨੂੰ ਡਾਕਟਰ ਨੂੰ ਦਿਖਾ ਦੇਣਾ ਹੀ ਬਿਹਤਰ ਹੁੰਦਾ ਹੈ। (What To Do If You Burn)

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!