Editorial in Punjabi

ਪਰਮ ਪੂਜਨੀਕ ਬੇਪਰਵਾਹ ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਮੁੱਖ ਬਚਨ ਕਿ ‘ਯੇ ਜੋ ਸੱਚਾ ਸੌਦਾ ਬਨਾ ਹੈ, ਯੇਹ ਕਿਸੀ ਇਨਸਾਨ ਕਾ ਬਨਾਇਆ ਹੂਆ ਨਹੀਂ ਹੈ ਯੇਹ ਸੱਚੇ ਪਾਤਸ਼ਾਹ ਹਮਾਰੇ ਪੀਰੋ ਮੁਰਸ਼ਿਦੇ-ਕਾਮਿਲ ਦਾਤਾ ਸਾਵਣ ਸ਼ਾਹ ਜੀ ਮਹਾਰਾਜ ਕੇ ਹੁਕਮ ਸੇ ਖੁਦ, ਖੁਦਾ ਨੇ ਬਨਾਇਆ ਹੈ’ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਇਹ ਸੱਚਾ ਸੌਦਾ ਸਰਵਧਰਮ ਸੰਗਮ ਦੀ ਪ੍ਰਤੱਖ ਮਿਸਾਲ ਹੈ ਇੱਥੇ ਹਰ ਧਰਮ-ਜਾਤ ਦੇ ਲੋਕ ਅਮੀਰ-ਗਰੀਬ, ਧਰਮ, ਮਜ਼ਹਬ, ਭਾਸ਼ਾ ਆਦਿ ਹਰ ਤਰ੍ਹਾਂ ਦੇ ਭੇਦਭਾਵ ਨੂੰ ਭੁਲਾ ਕੇ ਇੱਕ ਜਗ੍ਹਾ ਬੈਠ ਕੇ ਆਪਣੇ-ਆਪਣੇ ਧਰਮ ਦੇ ਅਨੁਸਾਰ ਪਰਮਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ। (Editorial in Punjabi)

ਹਰ ਧਰਮ-ਜਾਤ ਦੇ ਲੋਕ ਇੱਥੇ ਇਕੱਠੇ ਬੈਠ ਕੇ ਹੀ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰਦੇ ਹਨ, ਕੋਈ ਰੋਕ-ਟੋਕ ਨਹੀਂ ਇਸ ਤਰ੍ਹਾਂ ‘ਹਿੰਦੂ, ਮੁਸਲਿਮ, ਸਿੱਖ, ਈਸਾਈ ਹਮ ਸਭ ਹੈਂ ਭਾਈ-ਭਾਈ’ ਦੀ ਪ੍ਰਤੱਖ ਮਿਸਾਲ ਹੈ ਸੱਚਾ ਸੌਦਾ ਡੇਰਾ ਸੱਚਾ ਸੌਦਾ ਵੱਖ-ਵੱਖ ਸੰਸਕ੍ਰਿਤੀਆਂ ਦੀ ਰੰਗ-ਬਿਰੰਗੀ ਫੁੱਲਵਾੜੀ ਹੈ ਸੱਚਾ ਸੌਦਾ ਰੂਪੀ ਇਹ ਰੰਗ-ਬਿਰੰਗੀ ਫੁਲਵਾੜੀ ਜੋ ਇਹ ਵੀ ਸੰਦੇਸ਼ ਦਿੰਦੀ ਹੈ ਕਿ ਸਾਰੀ ਖਲਕਤ ਇੱਕ ਹੀ, ਪਰਮਪਿਤਾ ਪਰਮਾਤਮਾ ਦੀ ਔਲਾਦ ਹੈ ਧਰਮਾਂ ਦੇ ਰਸਤੇ ਬੇਸ਼ੱਕ ਵੱਖ-ਵੱਖ ਹਨ, ਪਰ ਸਭ ਦੀ ਮੰਜ਼ਿਲ, ਸਭ ਦਾ ਉਦੇਸ਼ ਇੱਕ ਹੀ ਉਸ ਓਮ, ਹਰੀ, ਮਾਲਕ, ਪਰਮਪਿਤਾ ਪਰਮਾਤਮਾ ਨੂੰ ਪਾਉਣਾ ਹੈ। (Editorial in Punjabi)

ਇਸ ਤਰ੍ਹਾਂ ਡੇਰਾ ਸੱਚਾ ਸੌਦਾ ਆਪਸੀ ਭਾਈਚਾਰਾ ਬਣਾਈ ਰੱਖਣ ਤੇ ਪੇ੍ਰਮ-ਪਿਆਰ ਦਾ ਸੰਦੇਸ਼ ਦਿੰਦਾ ਹੈ ਇੱਥੇ ਸੱਚਾ ਸੌਦਾ ਵਿਚ ਸੱਚੀ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ ਯਾਨੀ ਪਰਮਪਿਤਾ ਪਰਮਾਤਮਾ ਅੱਲ੍ਹਾ, ਖੁਦਾ, ਰਾਮ ਦੇ ਰਸਤੇ, ਭਾਵ ਪਰਮਪਿਤਾ ਪਰਮੇਸ਼ਵਰ ਦੀ ਭਗਤੀ ਦੇ ਰਾਹ ’ਚ ਨਫਰਤ, ਈਰਖਾ, ਦੂਈ-ਦਵੇਸ਼ ਆਦਿ ਲਈ ਕੋਈ ਜਗ੍ਹਾ ਨਹੀਂ ਹੈ ਆਪਣੇ ਪੂਜਨੀਕ ਸੱਚੇ ਮੁਰਸ਼ਿਦੇ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਹੁਕਮ ਦੁਆਰਾ ਬਿਆਸ ਤੋਂ ਸਰਸਾ ਪਧਾਰ ਕੇ (ਕਿ ਜਾ ਮਸਤਾਨਾ ਬਾਗੜ ਨੂੰ ਤਾਰ, ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਸਰਸਾ ’ਚ ਜਾ, ਕੁਟੀਆ, ਡੇਰਾ ਬਣਾ ਅਤੇ ਲੋਕਾਂ ਨੂੰ ਰਾਮ-ਨਾਮ ਜਪਾ, ਉਨ੍ਹਾਂ ਦਾ ਉੱਧਾਰ ਕਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ। (Editorial in Punjabi)

ਡੇਰਾ ਸੱਚਾ ਸੌਦੇ ਦੇ ਬਾਰੇ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਬਚਨ ਫਰਮਾਏ ਕਿ ਇਹ ਉਹ ਸੱਚਾ ਸੌਦਾ ਹੈ ਜੋ ਆਦਿਕਾਲ ਤੋਂ ਚੱਲਿਆ ਆ ਰਿਹਾ ਹੈ ਸੱਚਾ ਸੌਦਾ ਕੋਈ ਨਵਾਂ ਧਰਮ, ਮਜ਼ਹਬ ਜਾਂ ਕੋਈ ਨਵੀਂ ਲਹਿਰ ਨਹੀਂ ਹੈ ਸੱਚਾ ਸੌਦਾ ਸੱਚ ਦਾ ਸੌਦਾ ਹੈ ਸੱਚ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਅਤੇ ਸੌੌਦਾ ਹੈ ਉਸ ਇੱਕ ਉਸ ਪਰਮਪਿਤਾ ਪਰਮਾਤਮਾ ਦਾ ਬਿਨਾਂ ਦਿਖਾਵੇ, ਬਿਨਾਂ ਪਾਖੰਡ ਅਤੇ ਬਿਨਾਂ ਕਿਸੇ ਦਾਨ-ਚੜ੍ਹਾਵੇ ਦੇ ਮਾਲਕ ਦਾ ਨਾਮ ਜਪਣਾ ਪਰਮਪਿਤਾ ਪਰਮਾਤਮਾ ਦੀ ਭਗਤੀ ਕਰਨਾ ਆਪ ਜੀ ਨੇ ਸੰਨ 1960 ਤੱਕ 12 ਸਾਲਾਂ ’ਚ ਹਜ਼ਾਰਾਂ ਲੋਕਾਂ ਨੂੰ ਸੱਚੇ ਸੌਦੇ ਦਾ ਸੱਚ ਦੱਸ ਕੇ, ਅਰਥਾਤ ਪਰਮਪਿਤਾ ਪਰਮੇਸ਼ਵਰ ਦੇ ਨਾਮ-ਸਬਦ ਰਾਹੀਂ ਉਨ੍ਹਾਂ ਨੂੰ ਨਸ਼ਿਆਂ, ਹਰਾਮਖੋਰੀ ਆਦਿ ਬੁਰਾਈਆਂ ਛੁਡਾ ਕੇ ਹੱਕ-ਹਲਾਲ, ਮਿਹਨਤ ਦੀ ਕਮਾਈ ਕਰਨ ਦਾ ਸਦੇਸ਼ ਦਿੱਤਾ। (Editorial in Punjabi)

ਸਮਾਂ ਪਾ ਕੇ ਭਾਵ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਮੇਂ ’ਚ ਸਾਧ-ਸੰਗਤ ਹਜ਼ਾਰਾਂ ਤੋਂ ਵਧ ਕੇ ਲੱਖਾਂ ’ਚ ਹੋ ਗਈ ਵੱਡੇ ਭੰਡਾਰਿਆਂ ਦੇ ਸਮੇਂ ਸਾਧ-ਸੰਗਤ ਦਰਬਾਰ ’ਚ ਐਨੀ ਜ਼ਿਆਦਾ ਸੰਖਿਆ ’ਚ ਪਹੁੰਚਦੀ ਕਿ ਸ਼ਾਹ ਮਸਤਾਨਾ ਜੀ ਧਾਮ ’ਚ ਕਿਤੇ ਵੀ ਅੰਦਰ ਬਾਹਰ ਤਿਲ ਰੱਖਣ ਦੀ ਵੀ ਜਗ੍ਹਾ ਨਹੀਂ ਰਹਿੰਦੀ ਸੀ ਪੂਜਨੀਕ ਪਰਮਪਿਤਾ ਜੀ ਨੇ ਬਾਹਰ ਰੇਤ ਦੇ ਟਿੱਲਿਆਂ ਵਾਲੀ ਜ਼ਮੀਨ ’ਤੇ ਨਵਾਂ ਡੇਰਾ ਬਣਾਉਣ ਦਾ ਬਚਨ ਫਰਮਾਇਆ ਇਹੀ ਬੇਪਰਵਾਹ ਸਾਈਂ ਜੀ ਦੇ ਵੀ ਇਨ੍ਹਾਂ ਟਿੱਲਿਆਂ ਬਾਰੇ ਬਚਨ ਸਨ ਕਿ ‘ਇੱਥੇ ਆਲੀਸ਼ਾਨ ਦਰਬਾਰ ਬਣੇਗਾ, ਦੁਨੀਆਂ ਖੜ੍ਹ-ਖੜ੍ਹ ਕੇ ਦੇਖੇਗੀ’। (Editorial in Punjabi)

ਇਨ੍ਹਾਂ ਬੇਪਰਵਾਹੀ ਬਚਨਾਂ ਅਨੁਸਾਰ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਡਾ. ਐੱਮਐੱਸ ਜੀ ਦੇ ਰੂਪ ’ਚ ਸੰਨ 1993 ’ਚ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਬੇਪਰਵਾਹੀ ਬਚਨਾਂ ਨੂੰ ਸੱਚ ਸਾਬਿਤ ਕੀਤਾ ਡੇਰਾ ਸੱਚਾ ਸੌਦਾ ਅੱਜ ਦੇਸ਼-ਵਿਦੇਸ਼ ਦੇ ਸਾਰੇ ਧਰਮਾਂ ਤੇ ਜਾਤਾਂ-ਮਜ਼ਹਬਾਂ ਦੇ ਕਰੋੜਾਂ ਲੋਕਾਂ (ਡੇਰਾ ਸੱਚਾ ਸੌਦਾ ਨਾਲ ਅੱਜ ਲਗਭਗ ਸੱਤ ਕਰੋੜ ਸਾਧ-ਸੰਗਤ ਜੁੜੀ ਹੋਈ ਹੈ) ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ।

‘ਸੱਚਾ ਸੌਦਾ ਤਾਰਾ ਅੱਖੀਆਂ ਦਾ, ਸਾਡੇ ਦਿਲ ਦਾ ਚੈਨ ਸਹਾਰਾ ਏ…’ ਇਹ ਸੱਚਾਈ ਡੇਰਾ ਸੱਚਾ ਸੌਦਾ ਦੇ ਹਰ ਇੱਕ ਸ਼ਰਧਾਲੂ (6 ਕਰੋੜ 80 ਲੱਖ ਸ਼ਰਧਾਲੂਆਂ) ਤੋਂ ਸੁਣੀ ਜਾ ਸਕਦੀ ਹੈ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਪਾਵਨ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਪਾਵਨ ਬੇਪਰਵਾਹੀ ਬਚਨਾਂ ਅਨੁਸਾਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਕਈ ਗੁਣਾ ਤਰੱਕੀ ਕਰ ਰਿਹਾ ਹੈ ਪੂਜਨੀਕ ਗੁਰੂ ਜੀ ਦੇ ਪਾਵਨ ਮਾਰਗ ਦਰਸ਼ਨ ਅਧੀਨ ਡੇਰਾ ਸੱਚਾ ਸੌਦਾ ਦਾ ਅੱਜ ਪੂਰੀ ਦੁਨੀਆਂ ’ਚ ਨਾਂਅ ਹੈ। (Editorial in Punjabi)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!