Baisakhi

ਵਿਸਾਖੀ ਦਾ ਤਿਉਹਾਰ ਅਪਰੈਲ ਮਹੀਨੇ ’ਚ ਉਦੋਂ ਮਨਾਇਆ ਜਾਂਦਾ ਹੈ, ਜਦੋਂ ਸੂਰਜ ਮੇਸ਼ ਰਾਸ਼ੀ ’ਚ ਦਾਖ਼ਲ ਹੁੰਦਾ ਹੈ ਇਹ ਖਗੋਲੀ ਘਟਨਾ 13 ਜਾਂ 14 ਅਪਰੈਲ ਨੂੰ ਹੁੰਦੀ ਹੈ ਇਸ ਸਮੇਂ ਸੂਰਜ ਦੀਆਂ ਕਿਰਨਾਂ ਤੇਜ਼ ਹੋਣ ਲੱਗਦੀਆਂ ਹਨ, ਜੋ ਗਰਮੀ ਦੇ ਮੌਸਮ ਦਾ ਆਗਾਜ਼ ਹੁੰਦਾ ਹੈ।ਵਿਸਾਖੀ ਦਾ ਤਿਉਹਾਰ ਦੇਸ਼ ਨੂੰ ਉਤਸ਼ਾਹ, ਉਮੰਗ ਅਤੇ ਜੋਸ਼ ਨਾਲ ਪਰਿਪੂਰਨ ਭਾਈਚਾਰੇ ਅਤੇ ਏਕਤਾ ਦਾ ਸੁਨੇਹਾ ਦਿੰਦਾ ਹੈ ਇਹ ਤਿਉਹਾਰ ਖੁਸ਼ੀ ਅਤੇ ਦਰਦ ਦੋਵਾਂ ਪਹਿਲੂਆਂ ਨੂੰ ਆਪਣੇ ਅੰਦਰ ਸਮੇਟੇ ਹੋਏ ਹੈ ਵਿਸਾਖੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਅਤੇ ਖਾਸ ਕਰਕੇ ਪੰਜਾਬ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਪੰਜਾਬ ’ਚ ਵੱਡਾ ਮੇਲਾ ਲੱਗਦਾ ਹੈ ਇਸ ਦਿਨ ਦੀ ਸ਼ਾਨ ਤਾਂ ਬੱਸ ਦੇਖਣ ਲਾਇਕ ਹੁੰਦੀ ਹੈ। (Baisakhi)

ਸਮੁੱਚਾ ਪੰਜਾਬ ਖੁਸ਼ੀਆਂ, ਮੇਲਿਆਂ ਅਤੇ ਤਿਉਹਾਰਾਂ ’ਚ ਮਸਤ ਹੋ ਜਾਂਦਾ ਹੈ ਪਰਿਵਾਰ ਦਾ ਹਰ ਜੀਅ ਨਵੇਂ ਅਤੇ ਚਮਕੀਲੇ ਰੰਗਾਂ ਦੇ ਕੱਪੜੇ ਪਾਕੇ ਨੱਚ-ਗਾਉਣ ’ਚ ਮਸਤ ਹੋ ਜਾਂਦਾ ਹੈ ਕਿਸਾਨ ਭੰਗੜੇ ਦੀ ਲੈਅ ਅਤੇ ਢੋਲ ਦੇ ਡਗੇ ’ਤੇ ਆਪਣੇ-ਆਪਣੇ ਖੇਤਾਂ ’ਚ ਨੱਚ ਉੱਠਦੇ ਹਨ ਉਹ ਆਪਣੀਆਂ ਸੁਨਹਿਰੀ ਫਸਲਾਂ ਨੂੰ ਦੇਖਦੇ ਹੋਏ ਕਹਿੰਦੇ ਹਨ ‘ਓ ਜੱਟਾ, ਆਈ ਵਿਸਾਖੀ’ ਅਤੇ ਇਹ ਸੁਰ ਖੇਤ-ਖਲਿਹਾਨ ਅਤੇ ਪਿੰਡਾਂ ਦੇ ਹਰ ਗਲੀ-ਮੁਹੱਲੇ ’ਚ ਗੂੰਜ ਉੱਠਦੇ ਹਨ। ਵਿਸਾਖੀ ਦਾ ਤਿਉਹਾਰ ਆਮ ਤੌਰ ’ਤੇ 13 ਅਪਰੈਲ ਨੂੰ ਮਨਾਇਆ ਜਾਂਦਾ ਹੈ, ਪਰ ਹਰ 36 ਸਾਲਾਂ ’ਚ ਇੱਕ ਵਾਰ 14 ਅਪਰੈਲ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। (Baisakhi)

ਪੰਜਾਬ ਦੇ ਖੁਸ਼ਹਾਲ ਲੋਕ ਖੁਸ਼ੀ ਅਤੇ ਉਤਸ਼ਾਹ ਨਾਲ ਜਸ਼ਨ ਮਨਾਉਂਦੇ ਹਨ ਵਿਸਾਖੀ ਤਿਉਹਾਰ ਦੀ ਖਿੱਚ ਰਿਵਾਇਤੀ ਭੰਗੜਾ ਅਤੇ ਗਿੱਧਾ ਨਾਚ ਦਾ ਪ੍ਰਦਰਸ਼ਨ ਸਿਰਫ ਪੰਜਾਬ ’ਚ ਹੀ ਨਹੀਂ, ਸਗੋਂ ਵਿਸ਼ਵ ਛਰ ’ਚ ਮਸਹੂਰ ਹੈ ਵਿਸਾਖੀ ਤਿਉਹਾਰ ਸਿਰਫ ਹਰਿਆਣਾ ਪੰਜਾਬ ’ਚ ਹੀ ਨਹੀਂ ਉੱਤਰ ਭਾਰਤ ਦੇ ਹੋਰ ਸੂਬਿਆਂ ’ਚ ਵੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਸੌਰ ਨਵੇਂ ਵਰ੍ਹੇ ਜਾਂ ਮੇਸ਼ ਸੰਕ੍ਰਾਂਤੀ ਕਾਰਨ ਪਰਬਤੀ ਇਲਾਕਿਆਂ ’ਚ ਇਸ ਦਿਨ ਮੇਲੇ ਲੱਗਦੇ ਹਨ ਲੋਕ ਸ਼ਰਧਾਪੂਰਵਕ ਪੂਜਾ ਕਰਦੇ ਹਨ ਅਤੇ ਉੱਤਰ-ਪੂਰਬੀ ਹੱਦ ਦੇ ਅਸਾਮ ਸੂਬੇ ’ਚ ਵੀ ਇਸ ਦਿਨ ‘ਬਿਹੂ’ ਦਾ ਤਿਉਹਾਰ ਮਨਾਇਆ ਜਾਂਦਾ ਹੈ। (Baisakhi)

‘ਵਿਸਾਖੀ’ ਤਿਉਹਾਰ ਦਾ ਅਸਲੀ ਸਵਰੂਪ ਤਾਂ ਪੰਜਾਬ ਦੇ ਪਿੰਡਾਂ ’ਚ ਹੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਪੂਰਾ ਸਾਲ ਉੱਥੋਂ ਦੇ ਕਿਸਾਨ, ਅਨਾਜ ਅਤੇ ਖੁਸ਼ਹਾਲੀ ਵਾਲੇ ਇਸ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਵੱਖ-ਵੱਖ ਰੰਗਾਂ ਦੀਆਂ ਰੰਗ-ਬਿਰੰਗੀਆਂ ਪੱਗਾਂ ਬੰਨ੍ਹੀ ਸਿੱਖ ਮੁੰਡੇ ਅਤੇ ਤਿੱਲੇ ਗੋਟੇ ਦੀਆਂ ਚੁੰਨੀਆਂ ਸਿਰਾਂ ’ਤੇ ਲਈ ਮੁਟਿਆਰਾਂ ਸਲਵਾਰ-ਕਮੀਜ਼ ’ਚ ਅਜਿਹੀਆਂ ਸੱਜਦੀਆਂ ਹਨ ਕਿ ਮੰਨੋ ਧਰਤੀ ਦਾ ਸਮੁੱਚਾ ਉਤਸ਼ਾਹ ਅਤੇ ਖੁਸ਼ੀਆਂ ਉਨ੍ਹਾਂ ਦੇ ਆਲੇ-ਦੁਆਲੇ ਹੀ ਹੋਣ ਇਹ ਤਿਉਹਾਰ ਕੌਮੀ ਏਕਤਾ ਦੇ ਧਾਗੇ ’ਚ ਪਿਰੋਣ ਵਾਲਾ ਤਿਉਹਾਰ ਹੈ, ਜਿਸ ਪ੍ਰਤੀ ਹਰ ਵਰਗ ਦੀ ਅਥਾਹ ਸ਼ਰਧਾ ਹੈ। (Baisakhi)

ਸਮਾਜਿਕ ਨਜ਼ਰ ਨਾਲ ਦੇਖੀਏ ਤਾਂ ਸੂਬਾ ਪੰਜਾਬ ਦੇਸ਼ ਦਾ ਮੁੱਖ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਝੋਨੇ ਤੇ ਕਣਕ ਦੀ ਪੈਦਾਵਾਰ ਕਾਫੀ ਜ਼ਿਆਦਾ ਮਾਤਰਾ ’ਚ ਹੁੰਦੀ ਹੈ ਅਖੀਰ ਇਸ ਇਲਾਕੇ ਦੇ ਜ਼ਿਆਦਾਤਰ ਲੋਕਾਂ ਦੀ ਆਮਦਨ ਖੇਤੀ ਨਾਲ ਹੀ ਜੁੜੀ ਹੈ ਇਹੀ ਕਾਰਨ ਹੈ ਕਿ ਜਦੋਂ ਵੀ ਹਾੜ੍ਹੀ ਦੀ ਫਸਲ (ਛੋਲੇ, ਕਣਕ, ਸਰ੍ਹੋਂ ਆਦਿ) ਪੱਕ ਕੇ ਤਿਆਰ ਹੁੰਦੀ ਹੈ, ਤਾਂ ਇੱਥੇ ਉਮੰਗ ਅਤੇ ਉਤਸ਼ਾਹ ਦਾ ਮਾਹੌਲ ਬਣ ਜਾਂਦਾ ਹੈ ਵਿਸਾਖੀ ਤਿਉਹਾਰ ’ਤੇ ਇਹ ਸਭ ਮਿਲ ਕੇ ਵਧੀਆ ਫ਼ਸਲ ਹੋਣ ਦੀ ਖੁਸ਼ੀ ਨੂੰ ਇੱਕ-ਦੂਜੇ ਨਾਲ ਵੰਡਦੇ ਹਨ ਇਸ ਤਿਉਹਾਰ ’ਤੇ ਭੰਗੜਾ ਤੇ ਗਿੱਧਾ ਪਾਇਆ ਜਾਂਦਾ ਹੈ ਅਸਲ ’ਚ ਇਨ੍ਹਾਂ ਲੋਕਨਾਚਾਂ ਦੇ ਪਿੱਛੇ ਦਾ ਭਾਵ ਇਹੀ ਹੁੰਦਾ ਹੈ। ਕਿ ਸਾਲ-ਭਰ ਦੀ ਸਖ਼ਤ ਮਿਹਨਤ ਤੋਂ ਬਾਅਦ ਵਧੀਆ ਫਸਲ ਦੇ ਰੂਪ ’ਚ ਜੋ ਸਿੱਟਾ ਮਿਲਿਆ। (Baisakhi)

ਹੁਣ ਉਸ ਦੀ ਕਟਾਈ ਤੋਂ ਬਾਅਦ ਸਾਰੀ ਥਕਾਵਟ ਮਿਟਾ ਕੇ ਆਉਣ ਵਾਲੇ ਮੌਸਮ ਲਈ ਤਨ ਅਤੇ ਮਨ ਨੂੰ ਇੱਕ ਨਵੀਂ ਊਰਜਾ ਨਾਲ ਭਰਿਆ ਜਾਵੇ ਅਜਿਹਾ ਕਰਕੇ ਉਹ ਖੁਸ਼ੀ ਨੂੰ ਇਸ ਮੌਕੇ ’ਤੇ ਪ੍ਰਗਟ ਕਰਦੇ ਹਨ ਇਸ ਤਰ੍ਹਾਂ ਵਿਸਾਖੀ ਮੁੱਖ ਤੌਰ ’ਤੇ ਨਵੀਂ ਫਸਲ (ਹਾੜ੍ਹੀ) ਦੀ ਕਟਾਈ ਦਾ ਤਿਉਹਾਰ ਹੈ ਸਮਾਂ ਬੀਤਣ ਦੇ ਨਾਲ ਇਸ ਤਿਉਹਾਰ ਨਾਲ ਕਈ ਧਾਰਮਿਕ ਪਰੰਪਰਾਵਾਂ ਵੀ ਜੁੜ ਗਈਆਂ ਹਨ ਸੰਭਾਵਿਤ ਇਸ ਲਈ ਸਮਾਜ ਦੇ ਖੁਸ਼ਹਾਲ ਵਰਗ ਨਾਲ ਹੀ ਕਮਜ਼ੋਰ ਅਤੇ ਗਰੀਬ ਵੀ ਇਸ ਮੌਕੇ ਤੇ ਸ਼ਾਮਲ ਹੋਕੇ ਖੁਸ਼ੀਆਂ ਦਾ ਆਦਾਨ-ਪ੍ਰਦਾਨ ਕਰਨ ਤਿਉਹਾਰ ਦਾ ਵਿਗਿਆਨਕ ਨਜ਼ਰੀਆ ਇਹੀ ਹੈ ਕਿ ਇਹ ਤਿਉਹਾਰ ਅਪਰੈਲ ਮਹੀਨੇ ’ਚ ਮਨਾਇਆ ਜਾਂਦਾ ਹੈ, ਉਦੋਂ ਸਮਾਂ ਗਰਮੀ ਦੇ ਆਉਣ ਅਤੇ ਸਰਦੀ ਦੇ ਖ਼ਤਮ ਹੋਣ ਵੱਲ ਹੁੰਦਾ ਹੈ ਤਾਪਮਾਨ ਨੌਰਮਲ ਹੋਣ ਨਾਲ ਵਨਸਪਤੀ, ਰੁੱਖ-ਬੂਟੇ ਵਧਦੇ-ਫੁੱਲਦੇ ਹਨ ਪ੍ਰਾਣੀ-ਜਗਤ ਵੀ ਨਵੀਂ ਊਰਜਾ ਨਾਲ ਭਰ ਜਾਂਦਾ ਹੈ ਇਹੀ ਕਾਰਨ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਇਹ ਤਿਉਹਾਰ ਵੱਖ-ਵੱਖ ਰੂਪਾਂ ਵਿਚ ਮਨਾਇਆ ਜਾਂਦਾ ਹੈ। (Baisakhi)

ਖੇਤੀ ਤਿਉਹਾਰ ਹੈ ਵਿਸਾਖੀ | Baisakhi

ਵਿਸਾਖੀ ’ਤੇ ਪੰਜਾਬ ’ਚ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਕਣਕ ਨੂੰ ਪੰਜਾਬੀ ਕਿਸਾਨ ਪੀਲਾ ਸੋਨਾ ਮੰਨਦੇ ਹਨ ਇਹ ਫਸਲ ਕਿਸਾਨ ਲਈ ਸੋਨਾ ਹੀ ਹੁੰਦੀ ਹੈ, ਜਿਸ ’ਚ ਉਨ੍ਹਾਂ ਦੀ ਮਿਹਨਤ ਦਾ ਰੰਗ ਦਿਖਾਈ ਦਿੰਦਾ ਹੈ ਇਹੀ ਕਾਰਨ ਹੈ ਕਿ ਚਾਰੇ ਪਾਸੇ ਲੋਕ ਖੁਸ਼ ਦਿਖਾਈ ਦਿੰਦੇ ਹਨ ਅਤੇ ਜਗ੍ਹਾ-ਜਗ੍ਹਾ ਲੰਗਰ ਲਾਏ ਜਾਂਦੇ ਹਨ। ਵਿਸਾਖੀ ਦਾ ਤਿਉਹਾਰ ਅਪਰੈਲ ਮਹੀਨੇ ’ਚ ਉਦੋਂ ਮਨਾਇਆ ਜਾਂਦਾ ਹੈ, ਜਦੋਂ ਸੂਰਜ ਮੇਸ਼ ਰਾਸ਼ੀ ’ਚ ਦਾਖ਼ਲ ਹੁੰਦਾ ਹੈ ਇਹ ਖਗੋਲੀ ਘਟਨਾ 13 ਜਾਂ 14 ਅਪਰੈਲ ਨੂੰ ਹੁੰਦੀ ਹੈ ਇਸ ਸਮੇਂ ਸੂਰਜ ਦੀਆਂ ਕਿਰਨਾਂ ਤੇਜ਼ ਹੋਣ ਲੱਗਦੀਆਂ ਹਨ, ਜੋ ਗਰਮੀ ਦੇ ਮੌਸਮ ਦਾ ਆਗਾਜ਼ ਹੁੰਦਾ ਹੈ। (Baisakhi)

ਇਨ੍ਹਾਂ ਗਰਮ ਕਿਰਨਾਂ ਦੇ ਪ੍ਰਭਾਵ ਨਾਲ ਜਿੱਥੇ ਹਾੜ੍ਹੀ ਦੀ ਫਸਲ ਪੱਕ ਜਾਂਦੀ ਹੈ, ਉੱਥੇ ਗਰਮੀਆਂ ਅਤੇ ਸਾਉਣੀ ਦੀਆਂ ਫਸਲਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਹੁਣ ਜਿਸ ਦੇਸ਼ ਦੀ ਬੁਨਿਆਦ ਹੀ ਖੇਤੀ ’ਤੇ ਟਿਕੀ ਹੋਵੇ, ਉੱਥੇ ਇਸ ਦਾ ਇੱਕ ਤਿਉਹਾਰ ਤਾਂ ਬਣਦਾ ਹੀ ਹੈ ਇਹੀ ਕਾਰਨ ਹੈ ਕਿ ਇਸ ਤਰੀਕ ਦੇ ਆਸ-ਪਾਸ ਭਾਰਤ ’ਚ ਕਈ ਤਿਉਹਾਰ ਮਨਾਏ ਜਾਂਦੇ ਹਨ, ਜੋ ਲਗਭਗ ਖੇਤੀ ਨਾਲ ਸਬੰਧਿਤ ਤਿਉਹਾਰ ਹੀ ਹਨ।

ਖੇਤੀਬਾੜੀ ਅੱਜ ਵੀ ਭਾਰਤ ਦੀ ਅਰਥਵਿਵਸਥਾ ਦੀ ਬੁਨਿਆਦ ਹੈ ਅਤੇ ਖੇਤੀ ਲਈ ਸੂਰਜੀ ਤਾਪ ਅਤੇ ਅਨੁਕੂਲ ਮੌਸਮ ਦਾ ਕੀ ਮਹੱਤਵ ਹੈ। ਇਸ ਤੋਂ ਅੱਜ ਕੋਈ ਅਣਜਾਣ ਨਹੀਂ ਹੈ, ਕਿਉਂਕਿ ਫਸਲ ਲਈ ਬੀਜ ਪੁੰਗਰਨਾ, ਪੌਦ ਵਿਕਾਸ ਅਤੇ ਉਸਦੇ ਪੱਕਣ ’ਚ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਸ ਲਿਹਾਜ ਨਾਲ ਵਿਸਾਖੀ ਨੂੰ ਹੋਰ ਨਾਂਅ ‘ਖੇਤੀ ਦਾ ਤਿਉਹਾਰ’ ਵੀ ਦੇਈਏ ਤਾਂ ਗਲਤ ਨਹੀਂ ਹੋਵੇਗਾ ਕਿਸਾਨ ਇਸ ਨੂੰ ਬੜੇ ਅਨੰਦ ਅਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਖੁਸ਼ੀਆਂ ਦਾ ਇਜ਼ਹਾਰ ਕਰਦੇ ਹਨ। (Baisakhi)

ਇਤਿਹਾਸਕ ਘਟਨਾ | Baisakhi

ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ’ਚ ਸਾਲ 1699 ’ਚ ਖਾਲਸਾ ਪੰਥ ਦੀ ਨੀਂਹ ਰੱਖੀ ਸੀ ਇਸ ਦਾ ‘ਖਾਲਸਾ’ ਖਾਲਸ ਸ਼ਬਦ ਤੋਂ ਬਣਿਆ ਹੈ, ਜਿਸ ਦਾ ਅਰਥ ਸ਼ੁੱਧ, ਪਾਵਨ ਜਾਂ ਪਵਿੱਤਰ ਹੁੰਦਾ ਹੈ ਕਿਉਂਕਿ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਲਈ ਵਿਸਾਖੀ ਦਾ ਤਿਉਹਾਰ ਸੂਰਜ ਦੀ ਮਿਤੀ ਅਨੁਸਾਰ ਮਨਾਇਆ ਜਾਣ ਲੱਗਾ ਖਾਲਸਾ ਪੰਥ ਦੀ ਸਥਾਪਨਾ ਦੇ ਪਿੱਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੁੱਖ ਉਦੇਸ਼ ਲੋਕਾਂ ਨੂੰ ਤੱਤਕਾਲੀ ਮੁਗਲ ਸ਼ਾਸਕਾਂ ਦੇ ਜ਼ੁਲਮਾਂ ਤੋਂ ਮੁਕਤ ਕਰਕੇ ਉਨ੍ਹਾਂ ਦੇ ਧਾਰਮਿਕ, ਨੈਤਿਕ ਅਤੇ ਵਿਹਾਰਕ ਜੀਵਨ ਨੂੰ ਸੁਰੱਖਿਅਤ ’ਤੇ ਸ੍ਰੇ੍ਰਸ਼ਠ ਬਣਾਉਣਾ ਸੀ। (Baisakhi)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!