spiritual satsang

ਬੜਾ ਕੀਆ ਕਸੂਰ, ਪ੍ਰਭੂ ਸਮਝਾ ਹੈ ਦੂਰ, ਮਨ ਮਾਇਆ ਨੇ ਤੁਝੇ ਕੀਆ ਮਜਬੂਰ | ਮਨ ਦੇਤਾ ਸਭ ਕੋ ਧੋਖਾ, ਨਾ ਬਾਹਰ ਕਿਸੀ ਨੇ ਦੇਖਾ
|| ਵੋ ਸਭਕੇ ਅੰਦਰ ਬੈਠਾ ਨਾਮ ਧਿਆਲੇ, ਵੋ ਸਭਕੇ ਅੰਦਰ ਬੈਠਾ ਦਰਸ਼ਨ ਪਾ ਲੇ |||

ਰੂਹਾਨੀ ਸਤਿਸੰਗ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ

ਮਾਲਕ ਦੀ ਪਿਆਰੀ ਸਾਧ-ਸੰਗਤ ਜੀ, ਸਤਿਸੰਗ ਪੰਡਾਲ ’ਚ ਰੂਹਾਨੀ-ਮਜਲਿਸ ’ਚ ਜੋ ਤੁਸੀਂ ਚੱਲ ਕੇ ਆਏ ਹੋ ਅਤੇ ਜੋ ਸਾਧ-ਸੰਗਤ ਹਾਲੇ ਵੀ ਆ ਰਹੀ ਹੈ, ਤੁਹਾਡਾ ਸਭ ਦਾ ਰੂਹਾਨੀ ਮਜਲਿਸ ’ਚ, ਸਤਿਸੰਗ ’ਚ ਪਧਾਰਨ ਦਾ ਤਹਿਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਸਰਵ ਧਰਮ ਸੰਗਮ ਹੈ, ਸਾਰੇ ਧਰਮਾਂ ਦਾ ਸਾਂਝਾ ਸਤਿਸੰਗ ਇਨਸਾਨੀਅਤ, ਮਾਨਵਤਾ ਦੇ ਉੱਪਰ ਸਤਿਸੰਗ ਹੈ ਅੱਜ ਸਤਿਸੰਗ ਲਈ ਜੋ ਭਜਨ ਹੈ ਜੀ, ਉਹ ਭਜਨ ਹੈ:-

ਬੜਾ ਕੀਆ ਕਸੂਰ, ਪ੍ਰਭੂ ਸਮਝਾ ਹੈ ਦੂਰ,
ਮਨ ਮਾਇਆ ਨੇ ਤੁਝੇ ਕੀਆ ਮਜਬੂਰ
ਮਨ ਦੇਤਾ ਸਭਕੋ ਧੋਖਾ, ਨਾ ਬਾਹਰ ਕਿਸੀ ਨੇ ਦੇਖਾ
ਵੋ ਸਭਕੇ ਅੰਦਰ ਬੈਠਾ ਨਾਮ ਧਿਆਲੇ,
ਵੋ ਸਭਕੇ ਅੰਦਰ ਬੈਠਾ ਦਰਸ਼ਨ ਪਾ ਲੇ

ਇਨਸਾਨ ਪ੍ਰਭੂ ਨੂੰ ਦੂਰ-ਦਰਾਜ਼, ਉਜਾੜਾਂ ’ਚ, ਪਹਾੜਾਂ ’ਚ, ਰੁਪਇਆਂ ਨਾਲ, ਚੜ੍ਹਾਵੇ ਨਾਲ ਦਿਖਾਵੇ ਨਾਲ ਲੱਭਦਾ ਹੈ, ਜਦਕਿ ਉਹ ਮਾਲਕ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਜਿਸ ਦੇ ਲੱਖਾਂ ਨਾਂਅ ਹਨ, ਉਹ ਇੱਕ ਹੈ ਉਹ ਮਾਲਕ ਕਣ-ਕਣ ’ਚ, ਜ਼ਰ੍ਹੇ-ਜ਼ਰ੍ਹੇ ’ਚ ਮੌਜ਼ੂਦ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਹੈ ਤਾਂ ਜਦੋਂ ਮਾਲਕ ਕਣ-ਕਣ ’ਚ ਹੈ, ਜ਼ਰ੍ਹੇ-ਜ਼ਰ੍ਹੇ ’ਚ ਹੈ ਇਸ ਦਾ ਮਤਲਬ ਮਾਲਕ ਇਨਸਾਨ ਦੇ ਅੰਦਰ ਹੈ, ਤਾਂ ਬਾਹਰ ਪ੍ਰਾਰਥਨਾ ਕਿਸ ਦੇ ਅੱਗੇ ਕੀਤੀ ਜਾਵੇ? ਹੈਰਾਨੀ ਹੁੰਦੀ ਹੈ ਜਦੋਂ ਇਨਸਾਨ ਸ਼ੋਰ ਮਚਾ ਕੇ ਪ੍ਰਾਰਥਨਾ ਕਰਦਾ ਹੈ ਕਿਉਂਕਿ ਪ੍ਰਾਰਥਨਾ ਕਰਨੀ ਕਿਸ ਨੂੰ ਹੈ? ਭਗਵਾਨ ਨੂੰ ਅਤੇ ਕਰਨੀ ਕਿਸ ਨੇ ਹੈ? ਆਤਮਾ ਨੇ, ਰੂਹ ਨੇ ਅਤੇ ਦੋਵੇਂ ਕਿੱਧਰ ਹਨ?

ਇੱਕ ਸਰੀਰ ਦੇ ਅੰਦਰ ਤਾਂ ਪ੍ਰਾਰਥਨਾ ਕਰਨ ਵਾਲਾ ਵੀ ਅੰਦਰ ਅਤੇ ਸੁਣਨ ਵਾਲਾ ਵੀ ਅੰਦਰ, ਫਿਰ ਬਾਹਰ ਅਗਰ ਪ੍ਰਾਰਥਨਾ, ਅਰਦਾਸ, ਦੁਆ ਕਰਾਂਗੇ ਤਾਂ ਲੋਕਾਂ ਦੇ ਕੰਨਾਂ ’ਚ ਆਵਾਜ ਪਏਗੀ ਤਾਂ ਉਨ੍ਹਾਂ ਦਾ ਵੀ ਭਲਾ ਹੋਵੇਗਾ ਅਤੇ ਉਹ ਵੀ ਪ੍ਰਾਰਥਨਾ ਵੱਲ ਆਉਣਗੇ ਪਰ ਅੱਜ ਲੋਕਾਂ ਦਾ ਖਿਆਲ ਕੁਝ ਹੋਰ ਹੁੰਦਾ ਹੈ ਜਿੰਨਾ ਜ਼ੋਰ-ਸ਼ੋਰ ਨਾਲ ਪ੍ਰਾਰਥਨਾ, ਅਰਦਾਸ, ਦੁਆ ਕਰਾਂਗੇ, ਸੁਣਨ ਵਾਲਾ ਜਲਦੀ ਆਏਗਾ ਅਤੇ ਚਵੰਨੀ, ਰੁਪਇਆ ਯਾਨੀ ਕੁਝ ਨਾ ਕੁਝ ਤਾਂ ਚੜ੍ਹਾਏਗਾ ਨਾ! ਜਦਕਿ ਪ੍ਰਾਰਥਨਾ ਕਰਨੀ ਹੈ ਤਾਂ ਦਿਲੋ-ਦਿਮਾਗ ਨਾਲ ਕਰੋ ਦਿਲ ਤੋਂ ਮਤਲਬ ਅੰਦਰ ਦੀ ਸੱਚੀ ਤੜਫ ਨਾਲ ਅਤੇ ਦਿਮਾਗ ਨਾਲ ਮਤਲਬ ਵਿਚਾਰਾਂ ਨਾਲ, ਖਿਆਲਾਂ ਨਾਲ ਉਹ ਓਮ, ਅੱਲ੍ਹਾ, ਉਹ ਰਾਮ ਤੁਹਾਡੇ ਅੰਦਰ ਹੈ, ਉਹ ਜ਼ਰੂਰ ਸੁਣਦਾ ਹੈ ਅਤੇ ਉਹ ਬਹਿਰਾ ਨਹੀਂ ਹੈ

Also Read :-

ਉਹ ਜ਼ਰਾ ਜਿਹੀ ਆਵਾਜ਼ ਨੂੰ ਵੀ ਸੁਣਦਾ ਹੈ ਇਸ ਲਈ ਜੇਕਰ ਤੁਸੀਂ ਉਸ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਭਾਵਨਾ ਨਾਲ ਸੁਣਾਓ, ਤੜਫ ਕੇ ਸੁਣਾਓ ਉਹ ਜ਼ਰੂਰ ਸੁਣੇਗਾ ਜਿਵੇਂ ਇੱਕ ਬੱਚਾ ਜਦੋਂ ਤੜਫ ਕੇ ਰੋਂਦਾ ਹੈ ਤਾਂ ਮਾਂ ਦੌੜੀ ਚਲੀ ਆਉਂਦੀ ਹੈ ਕਿਉਂਕਿ ਮਾਂ ਦੀ ਤਾਰ ਆਪਣੀ ਔਲਾਦ ਨਾਲ ਜੁੜੀ ਹੁੰਦੀ ਹੈ ਕਿ ਮੇਰਾ ਬੇਟਾ ਭੁੱਖਾ ਨਾ ਹੋਵੇ, ਕਿਤੇ ਉਸ ਨੂੰ ਕੋਈ ਤਕਲੀਫ ਨਾ ਹੋਵੇ, ਤਾਂ ਉਹ ਦੌੜ ਕੇ ਆਉਂਦੀ ਹੈ ਸੋਚਣ ਵਾਲੀ ਗੱਲ ਹੈ ਕਿ ਅਗਰ ਬੱਚੇ ਦੀ ਤੜਫ ਮਾਂ ਸੁਣ ਸਕਦੀ ਹੈ ਤਾਂ ਕੀ ਸਾਡੀ ਤੜਫ ਭਗਵਾਨ ਨਹੀਂ ਸੁਣੇਗਾ? ਕੀ ਉਹ ਅੱਲ੍ਹਾ, ਰਾਮ, ਵਾਹਿਗੁਰੂ, ਮਾਂ ਦੀ ਮਮਤਾ ਦੇਣ ਵਾਲੀ ਭਾਵਨਾ ਤੋਂ ਖਾਲੀ ਹੈ? ਨਹੀਂ! ਉਹ ਸੁਣਦਾ ਹੈ, ਜ਼ਰੂਰ ਸੁਣਦਾ ਹੈ, ਪਰ ਸੁਣਾਉਣ ਵਾਲਾ ਚਾਹੀਦਾ ਹੈ ਵਾਸਤਵ ’ਚ ਲੋਕਾਂ ਦਾ ਸੁਣਾਉਣ ਦਾ ਢੰਗ ਸਹੀ ਨਹੀਂ ਕੋਈ ਉਸ ਨੂੰ ਬਾਹਰੀ ਰੂਪ ਤੋਂ ਸੁਣਾਉਂਦਾ ਹੈ,

ਬਾਹਰ ਅਵਾਜ਼ ਦਿੰਦਾ ਹੈ ਪਰ ਉਨ੍ਹਾਂ ਦੇ ਅੰਦਰ ਚਿੰਤਨ ਜੋ ਹੈ, ਉਹ ਕਾਰੋਬਾਰ ਦਾ ਚੱਲਦਾ ਰਹਿੰਦਾ ਹੈ ਧਰਮਾਂ ਵਿਚ ਲਿਖਿਆ ਹੈ ਚਿੰਤਨ ਹੀ ਭਗਤੀ ਹੈ ਮੁੱਖ ’ਚ ਰਾਮ-ਰਾਮ-ਰਾਮ ਅਤੇ ਅੰਦਰ ਮੈਨੂੰ ਇਹ ਮਿਲ ਜਾਏ, ਮੈਨੂੰ ਉਹ ਮਿਲ ਜਾਏ, ਇਹ ਸਮਾਨ ਮਿਲਿਆ ਕਿਉਂ ਨਹੀਂ, ਦਫਤਰ ’ਚ ਤਰੱਕੀ ਹੋਈ ਕਿਉਂ ਨਹੀਂ ਜ਼ੁਬਾਨ ’ਤੇ ਰਾਮ ਦਾ ਨਾਮ ਹੈ ਅਤੇ ਚਿੰਤਨ ਕਾਰੋਬਾਰ ਦਾ ਚੱਲ ਰਿਹਾ ਹੈ ਕਾਰੋਬਾਰ ਦੀ ਅਗਰ ਗੱਲ ਚੱਲ ਰਹੀ ਹੈ ਤਾਂ ਇਹ ਭਗਤੀ ਦਾ ਦਿਖਾਵਾ ਹੈ ਸੰਤਾਂ ਦਾ ਕਹਿਣਾ ਇਹੀ ਹੈ ਕਿ ਤੁਸੀਂ ਚਿੰਤਨ ਨਾਲ ਭਗਤੀ ਕਰੋ, ਤੜਫ ਨਾਲ ਭਗਤੀ ਕਰੋ ਕੈਸੀ ਤੜਫ? ਮੰਨ ਲਓ, ਤੁਹਾਡਾ ਇੱਕ ਬੇਟਾ ਹੈ ਅਤੇ ਉਹ ਤੁਹਾਡੇ ਤੋਂ ਸੈਂਕੜੇ ਕਿ.ਮੀ. ਦੂਰ ਬੈਠਾ ਹੈ

ਅਚਾਨਕ ਉੱਥੇ ਕੋਈ ਘਟਨਾ ਘਟਦੀ ਹੈ, ਦੁਰਘਟਨਾ ਹੁੰਦੀ ਹੈ ਅਤੇ ਤੁਹਾਨੂੰ ਇਹ ਪਤਾ ਨਹੀਂ ਚੱਲਦਾ ਕਿ ਤੁਹਾਡੇ ਬੇਟੇ ਦਾ ਕੀ ਹੋਇਆ ਤੁਸੀਂ ਟੈਲੀਵਿਜ਼ਨ ਤੋਂ ਜਾਂ ਜੋ ਵੀ ਸੰਚਾਰ-ਸਾਧਨ ਹਨ, ਉਨ੍ਹਾਂ ਤੋਂ ਪਤਾ ਕਰਨਾ ਚਾਹੁੰਦੇ ਹੋ ਪਰ ਪਤਾ ਨਹੀਂ ਲੱਗ ਪਾਉਂਦਾ ਤਾਂ ਤੁਸੀਂ ਫਿਰ ਜੋ ਆਪਣੀ ਔਲਾਦ ਲਈ ਤੜਫਦੇ ਹੋ ਅਗਰ ਰੁਪਏ ’ਚੋਂ ਸੌ ਪੈਸਾ ਤੜਫਦੇ ਹੋ ਅਤੇ ਅਗਰ ਆਪਣੇ ਮਾਲਕ ਦੇ ਲਈ ਤੁਸੀਂ ਦਸ-ਪੰਦਰਾਂ ਪੈਸਾ ਹੀ ਤੜਫ ਬਣਾਓ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਮਾਲਕ ਦੀ ਦਇਆ-ਮਿਹਰ ਤੁਹਾਡੇ ’ਤੇ ਨਾ ਵਰਸੇ! ਪਰ ਉਹ ਤੜਫ ਇਨਸਾਨ ਬਣਾਉਂਦਾ ਨਹੀਂ ‘ਲੋਗਨ ਰਾਮੁ ਖਿਲਉਨਾ ਜਾਨਾਂ’ ਖਿਡੌਣਾ ਸਮਝ ਰੱਖਿਆ ਹੈ ਭਗਵਾਨ ਨੂੰ ਕਿ ਜਦੋਂ ਜ਼ਰੂਰਤ ਪੈਂਦੀ ਤਾਂ ਖੇਡ ਲਏ ਅਤੇ ਜਦੋਂ ਜ਼ਰੂਰਤ ਨਹੀਂ ਤਾਂ ਮਾਲਕ ਕਿੱਥੇ ਹੈ ਕੋਈ ਪਤਾ ਨਹੀਂ ਵਪਾਰ ’ਚ ਘਾਟਾ ਹੋਵੇ ਤਾਂ ਮਾਲਕ ਪਿਆਰਾ ਲਗਦਾ ਹੈ, ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਪਿਆਰਾ ਲਗਦਾ ਹੈ ਇਮਤਿਹਾਨ ਹੋਵੇ, ਫਸਲ ਹੋਵੇ ਚੰਗੀ ਅਤੇ ਉੱਪਰ ਤੋਂ ਗੜ੍ਹੇ ਮੋਟੇ-ਮੋਟੇ ਪੈਣੇ ਸ਼ੁਰੂ ਹੋ ਜਾਣ ਤਾਂ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਕਿੰਨਾ ਰਾਮ ਜੀ ਪਿਆਰਾ ਲਗਦਾ ਹੈ ਦੁੱਖ ’ਚ, ਮੁਸੀਬਤ ’ਚ ਹੀ ਲੋਕ ਭਗਵਾਨ ਨੂੰ ਯਾਦ ਕਰਦੇ ਹਨ ਪਰ ਅਗਰ ਸੁੱਖ ’ਚ ਕਰੋ ਤਾਂ ਦੁੱਖ ਕਦੇ ਆਵੇ ਹੀ ਨਾ ਇਹ ਧਰਮਾਂ ’ਚ ਲਿਖਿਆ ਹੈ-

ਦੁਖ ਮੇਂ ਸੁਮਿਰਨ ਸਭ ਕਰੇ, ਸੁਖ ਮੇਂ ਕਰੇ ਨਾ ਕੋਇ
ਜੋ ਸੁਖ ਮੇਂ ਸੁਮਿਰਨ ਕਰੇ, ਤੋ ਦੁਖ ਕਾਹੇ ਕਾ ਹੋਇ

ਤਾਂ ਨਾਲ-ਨਾਲ ਭੋਜਨ ਚੱਲੇਗਾ ਅਤੇ ਨਾਲ-ਨਾਲ ਅਰਜ਼ ਕਰਦੇ ਚੱਲਾਂਗੇ ਅਤੇ ਇਸ ਬਾਰੇ ’ਚ ਜੋ ਵੀ ਰੂਹਾਨੀ ਸੰਤਾਂ ਦੀ ਲਿਖੀ ਹੋਈ ਬਾਣੀ ਆਏਗੀ ਸਾਧੂ ਪੜ੍ਹ ਕੇ ਸੁਣਾਉਣਗੇ ਇਸ ਬਾਰੇ ’ਚ ਲਿਖਿਆ-ਦੱਸਿਆ ਹੈ:-

ਮੋਹ ਮਾਇਆ ’ਚ ਫਸੇ ਹੋਏ ਜੀਵ ਉਸ ਨੂੰ ਦੂਰ ਜਾਣਦੇ ਹਨ ਉਹ ਤਾਂ ਸਦਾ ਹਾਜ਼ਰ-ਹਜ਼ੂਰ ਹੈ, ਉਹ ਅੰਦਰ-ਬਾਹਰ ਸਦਾ ਨਾਲ ਹੈ ਉਹ ਏਨਾ ਨਜ਼ਦੀਕ ਹੈ ਕਿ ਉਸ ਤੋਂ ਨਜ਼ਦੀਕ ਕੋਈ ਹੋਰ ਚੀਜ਼ ਨਹੀਂ ਹੈ ਉਹ ਘਟ-ਘਟ ’ਚ ਸਮਾ ਰਿਹਾ ਹੈ

ਮੋਹਿ ਮੋਹਿਆ ਜਾਨੈ ਦੂਰਿ ਹੈ ਕਹੁ ਨਾਨਕ ਸਦਾ ਹਦੂਰਿ ਹੈ

ਮਨ ਦਾ ਇਹ ਕੰਮ ਹੈ ਕਿ ਇਹ ਕਿਸੇ ਨੂੰ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾਣ ਦਿੰਦਾ ਇਸ ਨੇ ਜੀਵਾਂ ਨੂੰ ਇੱਕ ਤਰ੍ਹਾਂ ਦਾ ਜਾਦੂ ਕਰਕੇ ਫਰੇਬ ਨਾਲ ਕਾਬੂ ’ਚ ਰੱਖਿਆ ਹੋਇਆ ਹੈ ਅਤੇ ਅਸੀਂ ਆਪਣੇ ਨਿੱਜਘਰ ਨੂੰ ਭੁੱਲ ਬੈਠੇ ਹਾਂ ਅਤੇ ਦਰ-ਬ-ਦਰੀ ਸਾਡੇ ਕਿਸਮਤ ’ਚ ਲਿਖੀ ਗਈ ਹੈ ਜਿਸ ਤਰ੍ਹਾਂ ਤਿਲਾਂ ’ਚ ਤੇਲ, ਦਹੀ ’ਚ ਘਿਓ, ਝਰਨਿਆਂ ’ਚ ਪਾਣੀ ਅਤੇ ਲੱਕੜੀ ’ਚ ਅੱਗ ਰਹਿੰਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਸਭ ਦੇ ਅੰਦਰ ਸਮਾ ਰਿਹਾ ਹੈ ਪਰ ਉਹ ਨਾਮ ਜਪਣ ਨਾਲ ਹੀ ਆਤਮਾ ਨੂੰ ਦਿਖਾਈ ਦਿੰਦਾ ਹੈ ਤਾਂ ਮਾਲਕ ਸਭ ਦੇ ਅੰਦਰ ਹੈ ਤਿਲਾਂ ’ਚ ਤੇਲ, ਸਰ੍ਹੋਂ ਦੇ ਦਾਣਿਆਂ ’ਚ ਤੇਲ, ਫੁੱਲਾਂ ’ਚ ਤੇਲ ’ਤੇ ਉਨ੍ਹਾਂ ਨੂੰ ਕੱਢਣ ਲਈ ਵਿਧੀ ਚਾਹੀਦੀ ਹੈ

ਵੈਸੇ ਹੀ ਉਹ ਓਮ, ਉਹ ਹਰੀ, ਉਹ ਰਾਮ, ਉਹ ਅੱਲ੍ਹਾ, ਉਹ ਮਾਲਕ ਸਾਡੇ ਅੰਦਰ ਹੈ ਪਰ ਉਸ ਨੂੰ ਪਾਉਣ ਲਈ, ਉਸ ਨੂੰ ਦੇਖਣ ਲਈ ਵਿਧੀ ਚਾਹੀਦੀ ਹੈ, ਜਿਸ ਦਾ ਨਾਂਅ ਤੁਹਾਨੂੰ ਦੱਸਿਆ ਹੁਣੇ-ਹੁਣੇ, ਗੁਰੂਮੰਤਰ, ਨਾਮ-ਸ਼ਬਦ, ਕਲਮਾ ਜਾਂ ਮੈਥਡ ਆਫ਼ ਮੈਡੀਟੇਸ਼ਨ, ਉਹ ਸਹੀ ਹੋਵੇ ਕਿਹੜਾ ਨਾਮ ਸਹੀ ਹੈ? ਕੀ ਨਾਮ ਵੀ ਗਲਤ ਹੋਇਆ ਕਰਦਾ ਹੈ? ਤਾਂ ਇਹ ਸਾਰੇ ਸਵਾਲਾਂ ਦਾ ਜਵਾਬ, ਕੋਸ਼ਿਸ਼ ਕਰਾਂਗੇ ਤੁਹਾਨੂੰ ਇਸੇ ਘੰਟੇ-ਘੜੀ ’ਚ ਦੱਸੀਏ ਤੁਹਾਡੇ ਤੋਂ ਕੁਝ ਵੀ ਨਹੀਂ ਲੈਣਾ ਬਸ, ਤੁਹਾਡਾ ਘੰਟਾ, ਡੇਢ ਘੰਟਾ ਸਮਾਂ, ਕੋਸ਼ਿਸ਼ ਕਰਾਂਗੇ ਕਿ ਏਨਾ ਹੀ ਸਮਾਂ ਅਤੇ ਕੋਈ ਪੰਜ ਦਿਨ, ਦਸ ਦਿਨ, ਪੰਦਰਾਂ ਦਿਨ ਪ੍ਰੋਗਰਾਮ ਨਹੀਂ ਹੈ ਜੀ! ਏਨੇ ’ਚ ਹੀ ਤੁਹਾਨੂੰ ਪੂਰਾ ‘ਸੱਚ’ ਦੱਸਣ ਦੀ ਕੋਸ਼ਿਸ਼ ਕਰਾਂਗੇ, ਇਹ ਸਮਾਂ ਤੁਹਾਡੇ ਤੋਂ ਮੰਗਦੇ ਹਾਂ ਤਾਂ ਨਾਲ-ਨਾਲ ਭਜਨ ਚੱਲੇਗਾ, ਸ਼ਬਦ, ਨਜ਼ਮ ਚੱਲੇਗਾ ਅਤੇ ਨਾਲ-ਨਾਲ ਤੁਹਾਡੀ ਸੇਵਾ ’ਚ ਅਰਜ਼ ਕਰਦੇ ਚੱਲਾਂਗੇ ਸਾਧੂ ਲੋਕ ਤੁਹਾਨੂੰ ਭਜਨ ਸੁਣਾ ਰਹੇ ਹਨ ਚਲੋ ਭਾਈ:-

ਟੇਕ:-ਬੜਾ ਕੀਆ ਕਸੂਰ, ਪ੍ਰਭੂ ਸਮਝਾ ਹੈ ਦੂਰ,
ਮਨ ਮਾਇਆ ਨੇ ਤੁਝੇ ਕੀਆ ਮਜਬੂਰ
ਮਨ ਦੇਤਾ ਸਭਕੋ ਧੋਖਾ, ਨਾ ਬਾਹਰ ਕਿਸੀ ਨੇ ਦੇਖਾ
ਵੋ ਸਭਕੇ ਅੰਦਰ ਬੈਠਾ ਨਾਮ ਧਿਆਲੇ,
ਵੋ ਸਭਕੇ ਅੰਦਰ ਬੈਠਾ ਦਰਸ਼ਨ ਪਾ ਲੇ

1. ਯੇ ਮਾਨਸ ਜਨਮ ਤੁਮ੍ਹਾਰਾ, ਮਿਲੇਗਾ ਨਾ ਦੁਬਾਰਾ,
’ਗਰ ਖਾ ਪੀ ਕੇ ਗੁਜ਼ਾਰਾ, ਫਿਰ ਪੜੇਗਾ ਬੜਾ ਪਛਤਾਨਾ
ਤੂ ਨਾਮ ਪ੍ਰਭੂ ਕਾ ਧਿਆਲੇ, ਯੇ ਜੀਵਨ ਸਫਲ ਬਨਾ ਲੇ, ਵੋ ਸਭਕੇ…

2. ਯੇ ਜਨਮ ਤੇਰਾ ਅਨਮੋਲ, ਮਿੱਟੀ ਮੇਂ ਰਹਾ ਰੋਲ,
ਕੁਛ ਪਾ ਲੇ ਇਸਕਾ ਮੋਲ, ਬਾਰ-ਬਾਰ ਨਾ ਹਾਥ ਆਏਗਾ
ਚੌਰਾਸੀ ਚੱਕਰ ਮੁਕਾ ਲੇ, ਰੂਹ ਕੋ ਆਜਾਦ ਕਰਾ ਲੇ, ਵੋ ਸਭਕੇ…

3. ਨਾ ਮਾਇਆ ਸਾਥ ਜਾਏ, ਨਾ ਅੰਤ ਕਾਮ ਆਏ,
ਸਭ ਯਹਾਂ ਰਹਿ ਜਾਏ, ਇਸਕਾ ਗੁਮਾਨ ਕਿਉਂ ਕਰੇ ਰੇ ਬੰਦੇ
ਧਨ ਨਾਮ ਇਕੱਠਾ ਕਰ ਲੈ, ਜਿਸੇ ਨਾਸ਼ ਕਰੇ ਨਾ ਪਰਲੇ ਵੋ ਸਭਕੇ…

4. ਕਿਉਂ ਫੰਸਾ ਮੋਹ ਜਾਲ, ਕਿਉਂ ਕਰਤਾ ਨਾ ਖਿਆਲ,
ਪੂੰਜੀ ਰਹਾ ਹੈ ਗਾਲ, ਕੀਮਤ ਜਿਸਕੀ ਬੇਸ਼ੁਮਾਰ ਹੈ
ਕਬੀਰ ਜੀ ਬਤਾੲਂੇ, ਕਿਉਂ ਹੀਰੇ ਲਾਲ ਗਵਾੲਂੇ ਵੋ ਸਭਕੇ…

ਭਜਨ ਦੇ ਸ਼ੁਰੂ ’ਚ ਆਇਆ ਜੀ-

ਯੇ ਮਾਨਸ ਜਨਮ ਤੁਮ੍ਹਾਰਾ, ਮਿਲੇਗਾ ਨਾ ਦੁਬਾਰਾ,
’ਗਰ ਖਾ ਪੀ ਕੇ ਗੁਜ਼ਾਰਾ, ਫਿਰ ਪੜੇਗਾ ਬੜਾ ਪਛਤਾਨਾ
ਤੂ ਨਾਮ ਪ੍ਰਭੂ ਕਾ ਧਿਆਲੇ, ਯੇ ਜੀਵਨ ਸਫਲ ਬਨਾ ਲੇ….

ਮਨੁੱਖ ਸਰੀਰ ਵਾਰ-ਵਾਰ ਨਹੀਂ ਮਿਲਦਾ ਇੱਕ ਵਾਰ ਜੀਵ-ਆਤਮਾ ਨੂੰ ਇਹ ਅਵਸਰ ਮਿਲਿਆ ਹੈ ਆਵਾਗਮਨ ਤੋਂ ਮੌਕਸ਼-ਮੁਕਤੀ ਨੂੰ, ਪ੍ਰਭੂ ਨੂੰ ਪਾਉਣ ਦਾ ਅਗਰ ਇਹ ਸਰੀਰ ਇੱਕ ਵਾਰ ਹੱਥੋਂ ਚਲਾ ਗਿਆ ਤਾਂ ਸਦੀਆਂ ਲੰਘ ਜਾਂਦੀਆਂ ਹਨ

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ

ਜਿਵੇਂ ਰੁੱਖ ਦੀ ਟਹਿਣੀ ਨਾਲੋਂ ਫਲ ਪੱਕ ਕੇ ਹੇਠਾਂ ਡਿੱਗ ਜਾਏ, ਉਹ ਫਲ ਦੁਬਾਰਾ ਨਹੀਂ ਲੱਗ ਸਕਦਾ, ਉਸ ਟਹਿਣੀ ਨਾਲ ਨਹੀਂ ਜੁੜ ਸਕਦਾ ਵੈਸੇ ਹੀ ਹੇ ਜੀਵ-ਆਤਮਾ! ਪ੍ਰਭੂ ਨੂੰ ਪਾਉਣ ਲਈ ਮਨੁੱਖ ਸਰੀਰ ਰੂਪੀ ਪੱਕਿਆ ਹੋਇਆ ਫਲ ਤੈਨੂੰ ਮਿਲ ਗਿਆ ਹੈ ਇਸ ’ਚ ਅਗਰ ਰਾਮ-ਨਾਮ ਦਾ ਜਾਪ ਕਰੇ ਤਾਂ ਆਵਾਗਮਨ ਤੋਂ ਮੌਕਸ਼-ਮੁਕਤੀ ਸੰਭਵ ਹੈ ਨਹੀਂ ਤਾਂ ਇਹ ਸਰੀਰ ਵਾਰ-ਵਾਰ ਹੱਥ ਨਹੀਂ ਆਏਗਾ ਭਾਈ ਮਨੁੱਖ ਸਰੀਰ ’ਚ ਈਸ਼ਵਰ ਨੂੰ ਯਾਦ ਕਰਨਾ ਸੀ ਪਰ ਖਾਣ-ਪੀਣ ’ਚ ਮਸਤ ਹੈ

ਅੱਜ ਸਾਡੇ ਸਮਾਜ ’ਚ ਨਸ਼ੇ ਦੀ ਲਹਿਰ ਚੱਲੀ ਹੋਈ ਹੈ ਅਗਰ ਇਹ ਕਹੋ ਕਿ ਯੁੱਧ ਦੀ ਤਰ੍ਹਾਂ ਨਸ਼ਾ ਸਮਾਜ ’ਚ ਇਨਸਾਨੀਅਤ ਨਾਲ ਲੜ ਰਿਹਾ ਹੈ ਤਾਂ ਗਲਤ ਨਹੀਂ ਹੋਵੇਗਾ ਅੱਜ ਪਿੰਡ-ਪਿੰਡ ’ਚ, ਸ਼ਹਿਰਾਂ ’ਚ ਅਜਿਹੇ-ਅਜਿਹੇ ਨਸ਼ੇ, ਜਿਨ੍ਹਾਂ ਦਾ ਪਹਿਲਾਂ ਕੋਈ ਨਾਂਅ ਨਹੀਂ ਜਾਣਦਾ ਸੀ, ਆਮ ਹੋ ਚੁੱਕੇ ਹਨ ਮੈਡੀਕਲ ਦੇ ਨਸ਼ੇ, ਚਰਸ, ਹੈਰੋਇਨ, ਸਮੈਕ, ਕੋਕੀਨ ਆਮ ਨੌਜਵਾਨ ਬੱਚੇ ਆਉਂਦੇ ਹਨ ਛੱਡਣ ਲਈ ਤਾਂ ਪਤਾ ਚੱਲਦਾ ਹੈ ਕਿ ਪਿੰਡਾਂ ’ਚ ਵੀ ਇਹ ਸਭ ਚੱਲ ਰਿਹਾ ਹੈ ਏਨੇ ਗੰਦੇ ਨਸ਼ੇ ਹਨ ਇਹ ਇਨ੍ਹਾਂ ਨਸ਼ਿਆਂ ਬਾਰੇ ਸਾਡੇ ਧਰਮਾਂ ’ਚ ਜੜ੍ਹ ਤੋਂ ਮਨ੍ਹਾ ਕੀਤਾ ਹੈ

ਯੇ ਜਨਮ ਤੇਰਾ ਅਨਮੋਲ, ਮਿੱਟੀ ਮੇਂ ਰਹਾ ਰੋਲ,
ਕੁਛ ਪਾ ਲੇ ਇਸਕਾ ਮੋਲ, ਬਾਰ-ਬਾਰ ਨਾ ਹਾਥ ਆਏਗਾ
ਚੌਰਾਸੀ ਚੱਕਰ ਮੁਕਾ ਲੇ, ਰੂਹ ਕੋ ਆਜ਼ਾਦ ਕਰਾ ਲੇ…

ਇਸ ਬਾਰੇ ’ਚ ਲਿਖਿਆ ਹੈ:-

‘ਪੂਰੇ ਸਤਿਗੁਰ ਦੀ ਕਰਲੈ ਭਾਲ ਜਲਦੀ, ਨਾਮ ਜਪਣ ਦੀ ਸਿੱਖ ਲੈ ਜੁਗਤ ਬੰਦੇ
ਖ਼ਤਮ ਹੋ ਜਾਣਗੇ ਚੱਕਰ ਚੁਰਾਸੀਆਂ ਦੇ, ਇਸ ਜਗਤ ਵਿਚ ਹੋ ਜਾਏਂ ਮੁਕਤ ਬੰਦੇ’

ਨਾ ਮਾਇਆ ਸਾਥ ਜਾਏ, ਨਾ ਅੰਤ ਕਾਮ ਆਏ,
ਸਭ ਯਹਾਂ ਰਹਿ ਜਾਏ, ਇਨਕਾ ਗੁਮਾਨ ਕਿਉਂ ਕਰੇਂ ਰੇ ਬੰਦੇ
ਧਨ ਨਾਮ ਧਨ ਇਕੱਠਾ ਕਰ ਲੇ, ਜਿਸੇ ਨਾਸ਼ ਕਰੇ ਨਾ ਪਰਲੇ…

ਦੌਲਤ ਕਦੇ ਕਿਸੇ ਦੇ ਨਾਲ ਨਹੀਂ ਗਈ ਤੁਸੀਂ ਆਪਣੇ ਬਜ਼ੁਰਗਾਂ ਵੱਲ ਨਿਗ੍ਹਾ ਮਾਰੋ, ਉਨ੍ਹਾਂ ਨੇ ਦੌਲਤ ਬਣਾਈ, ਧਨ ਬਣਾਇਆ ਅਤੇ ਸਭ ਕੁਝ ਇਸ ਧਰਤੀ ’ਤੇ ਬਣਿਆ ਅਤੇ ਇੱਥੇ ਛੱਡ ਕੇ ਚਲੇ ਗਏ, ਕੁਝ ਵੀ ਨਾਲ ਨਹੀਂ ਗਿਆ ਉਨ੍ਹਾਂ ਦੇ ਬਣਾਏ ਸਮਾਨ ’ਤੇ ਤੁਸੀਂ ਕਬਜ਼ਾ ਕਰ ਰੱਖਿਆ ਹੈ ਅਤੇ ਤੁਹਾਡੇ ਜਾਣ ਦੀ ਦੇਰ ਹੈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਬਜ਼ਾ ਕਰਨ ਨੂੰ ਤਿਆਰ ਬੈਠੀਆਂ ਹਨ ਤਾਂ ਭਾਈ! ਇਹ ਸੱਚਾਈ ਹੈ, ਅਸਲੀਅਤ ਹੈ ਕਿ ਜੋ ਕੁਝ ਇੱਥੇ ਬਣਦਾ ਹੈ ਨਾਲ ਨਹੀਂ ਜਾਏਗਾ ਤਾਂ ਕੀ ਬਣਾਉਣਾ ਨਹੀਂ ਚਾਹੀਦਾ? ਨਹੀਂ-ਨਹੀਂ, ਇਹ ਗੱਲ ਨਹੀਂ ਹੈ ਸਾਡੇ ਗੁਰੂਆਂ ਨੇ, ਰਿਸ਼ੀਆਂ-ਮੁੰਨੀਆਂ ਨੇ ਰੋਕਿਆ ਹੀ ਨਹੀਂ ਧਨ ਕਮਾਉਣ ਤੋਂ ਕਮਾਓ, ਪਰ ਕੀ ਲਿਖਿਆ ਹੈ,

ਹਿੰਦੂ ਧਰਮ ’ਚ, ਸਖ਼ਤ ਮਿਹਨਤ ਕਰਕੇ ਕਮਾਓ, ਮਿਹਨਤ ਦੀ ਕਮਾਈ ਕਰੋ ਇਸਲਾਮ ਧਰਮ ’ਚ ਹੱਕ-ਹਲਾਲ ਦੀ ਰੋਜ਼ੀ-ਰੋਟੀ, ਸਿੱਖ ਧਰਮ ’ਚ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਅਤੇ ਇੰਗਲਿਸ਼ ਰੂਹਾਨੀ ਸੇਂਟ ਹਾਰਡ ਵਰਕ ਬੋਲੀ ਤਾਂ ਜ਼ਰੂਰ ਵੱਖ ਹੈ ਪਰ ਮਤਲਬ ਤਾਂ ਇੱਕ ਹੀ ਹੈ ਕਿ ਤੁਸੀਂ ਮਿਹਨਤ ਦੀ ਕਮਾਈ ਕਰੋ, ਹੱਕ ਹਲਾਲ ਦੀ ਕਮਾਈ ਕਰੋ ਯਾਨੀ ਧਰਮਾਂ ਅਨੁਸਾਰ ਤੁਸੀਂ ਠੱਗੀ ਨਹੀਂ ਮਾਰ ਸਕਦੇ, ਤੁਸੀਂ ਬੇਈਮਾਨੀ ਨਹੀਂ ਕਰ ਸਕਦੇ, ਤੁਸੀਂ ਭ੍ਰਿਸ਼ਟਾਚਾਰ ਨਹੀਂ ਫੈਲਾ ਸਕਦੇ ਪਰ ਤੁਸੀਂ ਸੱਚੇ ਹਿੰਦੂ ਹੋ, ਸੱਚੇ ਸਿੱਖ ਹੋ, ਸੱਚੇ ਮੁਸਲਮਾਨ ਹੋ, ਸੱਚੇ ਈਸਾਈ ਹੋ, ਅਗਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਕੀ ਹੋ?

ਕਿਸ ਧਰਮ ’ਚ ਲਿਖਿਆ ਹੈ ਕਿ ਬੇਟਾ! 100 ਦੀ ਠੱਗੀ ਮਾਰ ਲਓ, ਬਸ ਪੰਜ ਰੁਪਏ, ਸਵਾ ਪੰਜ, ਭਗਵਾਨ ਨੂੰ ਸਰਕਾ ਦਿਓ, ਸਾਰਾ ਕੰਮ ਠੀਕ ਹੋ ਜਾਏਗਾ, ਕਿਤੇ ਲਿਖਿਆ ਹੈ ਜੀ? ਕਿਤੇ ਨਹੀਂ ਲਿਖਿਆ ਇਹ ਤਾਂ ਇੱਕ ਹੋਰ ਗੁਨਾਹ ਹੈ ਕਿ ਖੁਦ ਤਾਂ ਠੱਗੀ ਮਾਰੀ ਹੀ ਮਾਰੀ, ਭਗਵਾਨ ਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ ਕਿ ਹੇ ਭਗਵਾਨ! ਮੈਂ ਸੌ ਦੀ ਠੱਗੀ ਮਾਰੀ ਹੈ, ਪੰਜ ਤੂੰ ਲੈ ਲੈ, ਪਿਚਾਨਵੇਂ ਮੇਰਾ ਇੱਕ ਨੰਬਰ ਦਾ ਕਰ ਦੇ ਏਨਾ ਘੱਟ ਪ੍ਰਸੈਂਟੇਜ ਤਾਂ ਆਦਮੀ ਨਹੀਂ ਲੈਂਦਾ ਜਿੰਨਾ ਤੂੰ ਭਗਵਾਨ ਨੂੰ ਦੇ ਰਿਹਾ ਹੈ! ਕਰੋੜਾਂ ਦੀ ਠੱਗੀ ਮਾਰੇਗਾ ਅਤੇ ਹਜ਼ਾਰ ਰੁਪਇਆ ਮਾਲਕ ਨੂੰ ਇਹ ਕਿਹੜਾ ਹਿੱਸਾ ਬਣਿਆ? ਕਿੰਨਾ ਪ੍ਰਸਂੈਟੇਜ ਬਣਿਆ? ਤੁਸੀਂ ਕੱਢੋ! ਤਾਂ ਭਾਈ! ਏਨਾ ਪ੍ਰਸੈਂਟੇਜ ਤਾਂ ਆਦਮੀ ਹੀ ਨਹੀਂ ਲੈਂਦਾ ਪਰ ਭਗਵਾਨ ਨੇ ਕਿਹੜਾ ਬੋਲਣਾ ਹੈ ਅਤੇ ਉਸ ਨੇ ਕਿਹੜਾ ਲੈਣਾ ਹੈ, ਲੈਣਾ ਵੀ ਤੁਹਾਡੇ ਵਰਗਿਆਂ ਨੇ ਹੀ ਹੈ ਭਗਵਾਨ ਕੁਝ ਨਹੀਂ ਲੈਂਦਾ ਸਵਾਲ ਪੈਦਾ ਹੀ ਨਹੀਂ ਹੁੰਦਾ, ਉਹ ਕੁਝ ਲੈਂਦਾ ਹੋਵੇ

ਅੱਜ ਨੌਜਵਾਨ ਬੱਚੇ ਭਗਵਾਨ ਤੋਂ ਇਸ ਲਈ ਚੱਲਦੇ ਹਨ ਕਿ ਕਿਤੇ ਵੀ ਜਾਓ ਇਹੀ ਚੱਲਦਾ ਹੈ ਦਿੱਲੀ ਸਾਈਡ ’ਚ, ਮਹਾਂਰਾਸ਼ਟਰ ’ਚ, ਮੁੰਬਈ ’ਚ, ਬੰਗਲੌਰ ’ਚ ਬੱਚਿਆਂ ਨੇ ਸਾਨੂੰ ਕਿਹਾ, ਗੁਰੂ ਜੀ! ਕੀ ਇਹੀ ਭਗਵਾਨ ਹੈ ਕਿ ਜਦੋਂ ਵੀ ਜਾਓ ਕੁਝ ਨਾ ਕੁਝ ਦੇ ਕੇ ਆਓ ਰੁਪਇਆ-ਪੈਸਾ? ਵੈਸੇ ਭਗਵਾਨ ਦੀ ਜਗ੍ਹਾ ਜਾ ਹੀ ਨਹੀਂ ਸਕਦੇ ਹਾਂ ਅਸੀਂ ਕਿਹਾ, ਇਹ ਕਿਤੇ ਵੀ ਨਹੀਂ ਲਿਖਿਆ ਅਸੀਂ ਉਨ੍ਹਾਂ ਨੂੰ ਕਿਹਾ ਦੱਸੋ, ਕੀ ਤੁਹਾਡੇ ਘਰ ਕਦੇ ਭਗਵਾਨ ਮੰਗਣ ਆਏ? ਕਹਿੰਦੇ ਨਹੀਂ ਤਾਂ ਜੋ ਤੁਸੀਂ ਅੱਲ੍ਹਾ, ਰਾਮ, ਵਾਹਿਗੁਰੂ ਨੂੰ ਉੱਥੇ ਜਾ ਕੇ ਦਿੰਦੇ ਹੋ, ਕੀ ਤੁਸੀਂ ਭਗਵਾਨ ਦੇ ਹੱਥ ’ਚ ਪਕੜਾਇਆ? ਕਹਿੰਦੇ ਨਹੀਂ! ਤਾਂ ਫਿਰ ਤੁਸੀਂ ਭਗਵਾਨ ਨੂੰ ਮੰਗਤਾ ਕਿਵੇਂ ਕਹਿੰਦੇ ਹੋ? ਤੁਸੀਂ ਦਿੱਤਾ ਅਤੇ ਆਪਣੀ ਪਿੱਠ ਘੁਮਾਈ ਅਤੇ ਉੱਥੋਂ ਤੁਹਾਡੇ ਵਰਗੇ ਨੇ ਹੀ ਲੈ ਲਿਆ ਮਾਲਕ ਦਾ ਤਾਂ ਸਿਰਫ ਨਾਂਅ ਹੀ ਨਾਂਅ ਚੱਲਿਆ ਕੀ ਇਹ ਸੱਚਾਈ ਨਹੀਂ? ਇਸ ਵਜ੍ਹਾ ਨਾਲ ਲੋਕ ਮਾਲਕ ਤੋਂ ਕੰਨੀ ਕਤਰਾਉਣ ਲੱਗੇ ਹਨ ਸ਼ਾਇਦ ਮਾਇਆ ਦਾ ਦੂਸਰਾ ਰੂਪ ਭਗਵਾਨ ਹੈ ਜਦਕਿ ਇਹ ਸਹੀ ਨਹੀਂ ਹੈ ਮਾਲਕ ਸਭ ਦਾ ਦਾਤਾ ਹੈ, ਸਭ ਕੁਝ ਦੇਣ ਵਾਲਾ ਹੈ ਉਹ ਕੁਝ ਨਹੀਂ ਲੈਂਦਾ ਅਹਿਸਾਨ ਕਰਕੇ ਵੀ ਅਹਿਸਾਨ ਨਹੀਂ ਜਤਾਉਂਦਾ ਇਸ ਲਈ ਭਗਵਾਨ ਮਹਾਨ ਹੈ

ਤਾਂ ਭਾਈ! ਭਗਵਾਨ, ਈਸ਼ਵਰ, ਮਾਲਕ ਨੂੰ ਪਾਉਣ ਲਈ ਦੌਲਤ ਦੀ ਜ਼ਰੂਰਤ ਨਹੀਂ ਪਰ ਜਿਉਣ ਲਈ ਜ਼ਰੂਰਤ ਤੁਸੀਂ ਮੰਨਦੇ ਹੋ ਤਾਂ ਮਿਹਨਤ ਨਾਲ ਕਮਾਓ ਪਾਪ-ਜ਼ੁਲਮ ਦੀ ਕਮਾਈ ਨਾ ਕਰੋ ਕਿਉਂਕਿ ਇਹ ਕਮਾਈ ਕਦੇ ਕਿਸੇ ਨੂੰ ਚੈਨ ਨਾਲ ਜਿਉਣ ਨਹੀਂ ਦਿੰਦੀ ਅੰਦਰ ਬੇਚੈਨੀ ਦਾ ਆਲਮ ਹੋ ਜਾਂਦਾ ਹੈ, ਪ੍ਰੇਸ਼ਾਨੀਆਂ, ਮੁਸ਼ਕਿਲਾਂ ਘੇਰ ਲੈਂਦੀਆਂ ਹਨ ਤਾਂ ਇਸ ਲਈ ਇਨਸਾਨ ਨੂੰ ਕਮਾਉਂਦੇ ਸਮੇਂ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਦਾ ਹੱਕ ਮਾਰ ਕੇ ਨਾ ਖਾਓ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇੱਕ ਵਾਰ ਪੁੱਛਿਆ, ਹਿੰਦੂ ਭਾਈ ਬੈਠੇ ਸਨ, ਮੁਸਲਮਾਨ ਭਾਈ ਬੈਠੇ ਸਨ, ਕਹਿਣ ਲੱਗੇ ਗੁਰੂ ਜੀ, ਕੋਈ ਮਿਹਨਤ ਦੀ ਕਮਾਈ ’ਤੇ ਦੱਸੋ ਤਾਂਕਿ ਅਸੀਂ ਅੱਗੇ ਤੋਂ ਬੁਰੇ ਕਰਮ ਨਾ ਕਰੀਏ ਤਾਂ ਗੁਰੂ ਜੀ ਨੇ ਉੱਥੇ ਇੱਕ ਪੰਗਤੀ ਕਹੀ-

ਹਕੁ ਪਰਾਇਆ ਨਾਨਕਾ ੳਸੁ ਸੂਅਰ ੳਸੁ ਗਾਇ
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ

ਹੱਕ ਪਰਾਇਆ ਖਾਣਾ ਮੁਸਲਮਾਨ ਲਈ ਅਜਿਹਾ ਹੈ ਜਿਵੇਂ ਸੂਰ ਦਾ ਮਾਸ ਅਤੇ ਹਿੰਦੂ ਲਈ ਅਜਿਹਾ ਹੈ ਜਿਵੇਂ ਗਊ ਦਾ ਮਾਸ ਜੋ ਇਹ ਮੁਰਦਾਰ ਨਹੀਂ ਖਾਣਗੇ, ਗੁਰੂ-ਪੀਰ ਉਨ੍ਹਾਂ ਦਾ ਹਾਮਾ ਭਰਨਗੇ ਦੋਨੋਂ ਜਹਾਨਾਂ ’ਚ ਉਨ੍ਹਾਂ ਦਾ ਸਾਥ ਦੇਣਗੇ ਪਰ ਜੋ ਅਜਿਹਾ ਮੁਰਦਾਰ ਖਾਂਦੇ ਹਨ ਤਾਂ ਉਹ ਖੁਸ਼ੀਆਂ ਹਾਸਲ ਨਹੀਂ ਕਰ ਸਕਣਗੇ ਤਾਂ ਭਾਈ! ਧਰਮਾਂ ’ਚ ਤਾਂ ਬਹੁਤ ਲਿਖਿਆ ਹੈ, ਪਰ ਮੰਨਣ ਵਾਲਿਆਂ ਦੀ ਦਿਨ-ਬ-ਦਿਨ ਕਮੀ ਹੋ ਰਹੀ ਹੈ

ਕਿਉਂ ਫੰਸਾ ਮੋਹ ਜਾਲ, ਕਿਉਂ ਕਰਤਾ ਨਾ ਖਿਆਲ,
ਪੂੰਜੀ ਰਹਾ ਹੈ ਗਾਲ, ਕੀਮਤ ਜਿਸਕੀ ਬੇਸ਼ੁਮਾਰ ਹੈ
ਕਬੀਰ ਜੀ ਬਤਾਏਂ, ਕਿਉਂ ਹੀਰੇ ਲਾਲ ਗਵਾੲਂੇ….

ਇਸ ਬਾਰੇ ’ਚ ਲਿਖਿਆ ਹੈ:-
ਬਾਲ-ਪਰਿਵਾਰ ਦਾ ਮਾਣ ਕਰਨ ਵਾਲੇ ਅੱਖਾਂ ਖੋਲ੍ਹ ਕੇ ਦੇਖੋ, ਬਾਲ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਮੋਹ ’ਚ ਫਸ ਜਾਣ ਅਤੇ ਉਨ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ’ਚ ਮਸਤ ਹੋਣ ਦੀ ਕੀ ਕੀਮਤ ਹੈ, ਉਹ ਇੱਕ ਰਾਤ ਦੇ ਮਹਿਮਾਨ ਦੀ ਤਰ੍ਹਾਂ ਹਨ, ਜਿਸ ਨੇ ਪ੍ਰਭਾਤ ਹੁੰਦੇ ਹੀ ਚਲੇ ਜਾਣਾ ਹੈ ਇੱਕ ਰਾਤ ਲਈ ਆ ਕੇ ਜੇਕਰ ਕੋਈ ਯੁੱਗਾਂ ਦੀ ਆਸ ਬੰਨ੍ਹ ਲਵੇ ਤਾਂ ਫਜ਼ੂਲ ਹੈ ਘਰ, ਮੰਦਰ ਅਤੇ ਸਭ ਸੰਪੱਤੀ ਰੁੱਖ ਦੀ ਛਾਂ ਦੀ ਤਰ੍ਹਾਂ ਬਦਲ ਜਾਂਦੀ ਹੈ ਦੁਨੀਆਂ ਦੀਆਂ ਪ੍ਰੀਤੀਆਂ ਕੁਰੀਤੀਆਂ ਹਨ ਉਨ੍ਹਾਂ ਵੱਲੋਂ ਮੂੰਹ ਮੋੜ ਕੇ ਹਰੀ ਨਾਲ ਪ੍ਰੀਤ ਲਗਾਓ ਅਤੇ ਹਰ ਇੱਕ ਅਨਮੋਲ ਸਵਾਸ ਜੋ ਲੱਖਾਂ-ਕਰੋੜਾਂ ਰੁਪਇਆਂ ਨਾਲ ਵੀ ਨਹੀਂ ਮਿਲ ਸਕਦਾ, ਇੱਕ-ਇੱਕ ਗਿਣ ਕੇ ਗੁਰੂ ਅਤੇ ਹਰੀ ਨੂੰ ਸੌਂਪਦੇ ਜਾਓ

‘ਕਬੀਰ ਸੋਇਆ ਕਿਆ ਕਰੇ, ਜਾਗਨ ਕੀ ਕਰ ਚੌਂਪ
ਇਹ ਦਮ ਹੀਰਾ ਲਾਲ ਹੈ, ਗਿਨ-ਗਿਨ ਗੁਰੂ ਕੋ ਸੌਂਪ

‘ਕਬੀਰ ਸੋਇਆ ਕਿਆ ਕਰੇ’, ਮਨ ਮਾਇਆ ’ਚ ਜੋ ਸੁੱਤਾ ਹੋਇਆ ਹੈ, ਦੁਨੀਆਂਦਾਰੀ ’ਚ ਸੁੱਤਾ ਹੋਇਆ ਹੈ, ਭਗਵਾਨ ਵੱਲੋਂ ਸੁੱਤਾ ਹੋਇਆ ਹੈ ਅਤੇ ਮਨ-ਮਾਇਆ ਦੁਨੀਆਦਾਰੀ ’ਚ ਖੋਇਆ ਹੋਇਆ ਹੈ, ਕਬੀਰ ਜੀ ਕਹਿੰਦੇ ਹਨ ਕਿ ਜਾਗਣ ਦੀ ਚੌਂਪ (ਕੋਸ਼ਿਸ਼) ਕਰ ‘ਇਹ ਦਮ ਹੀਰਾ-ਲਾਲ ਹੈ’, ਹੀਰੇ-ਲਾਲ ਜਵਾਹਰ ਤੋਂ ਬੇਸ਼ਕੀਮਤੀ ਹਨ ਤੇਰੇ ਸਵਾਸ ‘ਗਿਨ-ਗਿਨ ਗੁਰੂ ਕੋ ਸੌਂਪ’, ਗੁਰੂ ਕਹੇਗਾ ਰਾਮ ਦਾ ਨਾਮ ਲੈ ਤਾਂ ਰਾਮ ਦਾ ਨਾਮ, ਓਮ, ਹਰੀ, ਅੱਲ੍ਹਾ, ਮਾਲਕ ਦਾ ਨਾਮ ਲੈਂਦਾ ਜਾ ਚੱਲਦੇ, ਬੈਠਦੇ, ਕੰਮ-ਧੰਦਾ ਕਰਦੇ, ਲੇਟ ਕੇ ਕੰਮ-ਧੰਦਾ ਨਹੀਂ ਛੱਡਣਾ ਕੰਮ-ਧੰਦਾ ਹੱਥਾਂ ਪੈਰਾਂ ਤੋਂ ਤੁਸੀਂ ਕਰਮਯੋਗੀ ਹੋ ਅਤੇ ਜੀਭਾ ਤੋਂ ਤੁਸੀਂ ਗਿਆਨਯੋਗੀ ਬਣੋ ਦੋਨੋਂ ਕੰਮ ਨਾਲ-ਨਾਲ ਚੱਲਣਗੇ ਤਾਂ ਦੋਨੋਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣ ਸਕਦੇ ਹੋ, ਬਸ ਪਖੰਡਾਂ ’ਚ ਨਾ ਫਸੋ ਬਹੁਤ ਸਾਰੇ ਪਖੰਡ ਸਾਡੇ ਸਮਾਜ ’ਚ ਪ੍ਰਚੱਲਿਤ ਹਨ ਜਿਵੇਂ ਦਿਨਾਂ ਦਾ ਪਖੰਡ, ਕਿ ਦਿਨ ਵਧੀਆ ਕਿਹੜਾ ਹੈ, ਇਹ ਵੀ ਚਰਚਾ ਚੱਲਦੀ ਹੈ

ਇੱਕ ਵਾਰ ਅਸੀਂ ਸਾਰੇ ਬੈਠੇ ਸੀ, ਉਦੋਂ ਅਸੀਂ ਪੜਿ੍ਹਆ ਕਰਦੇ ਸੀ ਜਦੋਂ ਦੀ ਗੱਲ ਹੈ ਜੀ, ਗੱਲ ਚੱਲੀ ਕਿ ਦਿਨ ਵਧੀਆ ਕਿਹੜਾ ਹੈ ਇੱਕ ਸੱਜਣ ਕਹਿਣ ਲੱਗੇ, ਸਭ ਤੋਂ ਵਧੀਆ ਦਿਨ ਮੈਂ ਦੱਸਾਂ, ਮੰਗਲਵਾਰ ਮੰਗਲਵਾਰ ਨੂੰ ਕਰੀਏ ਤਾਂ ਕੰਮ ਮੰਗਲ ਹੋ ਜਾਏਗਾ ਤਾਂ ਦੂਸਰੇ ਸਮਾਜ ਵਾਲੇ ਕਹਿੰਦੇ ਕਿ ਸਾਡੇ ਤਾਂ ਮੰਗਲ ਨੂੰ ਗਲਤ ਕਹਿੰਦੇ ਹਨ, ਕੀ ਕਹਿੰਦੇ ਹਨ-‘ਮੰਗਲ ਲਗਾਵੇ ਸੰਗਲ’ ਮੰਗਲ ਸੰਗਲ ਲਗਾ ਦਿੰਦਾ ਹੈ, ਕੰਮ ਹੋਣ ਨਹੀਂ ਦਿੰਦਾ ਸੰਗਲ ਵਾਲੇ ਤੋਂ ਪੁੱਛਿਆ, ਅਜ਼ੀ ਤੁਸੀ ਦੱਸੋ ਦਿਨ ਵਧੀਆ ਕਿਹੜਾ ਹੈ? ਕਹਿਣ ਲੱਗਾ ਸਾਡੇ ਤਾਂ ਕਹਿੰੰਦੇ ਹਨ ਕਿ ਬੁੱਧਵਾਰ ਨੂੰ ਕਰੋ-‘ਬੁੱਧ ਕੰਮ ਸ਼ੁੱਧ’ ਹੁਣ ਮੰਗਲ ਵਾਲੇ ਨੂੰ ਗੁੱਸਾ ਆ ਗਿਆ ਕਹਿਣ ਲੱਗਾ ਸਾਡੇ ਬੁੱਧ ਨੂੰ ਸਹੀ ਨਹੀਂ ਕਹਿੰਦੇ ਕੀ ਕਹਿੰਦੇ ਹਨ-‘ਬੁੱਧ ਲਗਾਵੇ ਯੁੱਧ’ ਬੁੱਧ ਦੇ ਦਿਨ ਕਰਾਂਗੇ ਤਾਂ ਝਗੜਾ ਹੋ ਜਾਏਗਾ ਤਾਂ ਉੱਥੇ ਬੈਠੇ-ਬੈਠੇ ਸੱਤਾਂ ਦਿਨਾਂ ਦਾ ਕਿਰਿਆ ਕਰਮ ਕਰ ਦਿੱਤਾ ਇੱਕ ਵਧੀਆ ਦੱਸੇ ਤਾਂ ਦੂਸਰਾ ਗਲਤ ਅਸੀਂ ਕਿਹਾ ਕਿ ਅਗਰ ਤੁਹਾਡੀ ਮੰਨ ਲਈਏ ਤਾਂ ਕੱਪੜਾ ਉੱਪਰ ਲੈ ਕੇ ਸੌਂ ਜਾਂਦੇ ਹਾਂ,

ਦਿਨ ਤਾਂ ਕੋਈ ਚੰਗਾ ਹੈ ਹੀ ਨਹੀਂ ਤਾਂ ਸੱਚਾਈ ਕੀ ਹੈ ਤੁਸੀਂ ਹੀ ਦੱਸੋ? ਤੁਹਾਡੇ ਨਾਲ ਕੁਝ ਸਵਾਲ ਕਰਦੇ ਹਾਂ, ਮੰਨ ਲਓ! ਤੁਸੀਂ ਸ਼ਨਿੱਚਰਵਾਰ ਨੂੰ ਬੁਰਾ ਮੰਨਦੇ ਹੋ ਅਗਰ ਉਸ ਦਿਨ ਤੁਹਾਨੂੰ ਲੱਖਾਂ ਦਾ ਫਾਇਦਾ ਹੋ ਜਾਏ ਤਾਂ ਕੀ ਗਰੀਬਾਂ ’ਚ ਵੰਡ ਦੇਓਗੇ? ਨਹੀਂ ਵੰਡਦੇ ਕਿਉਂ? ਕਿਉਂਕਿ ਲਕਸ਼ਮੀ ਜੀ ਘਰ ਆਈ ਹੈ ਐਵੇਂ ਥੋੜ੍ਹੇ ਹੀ ਦੇ ਦੇਣੀ ਹੈ ਤਾਂ ਦਿਨ ਬੁਰਾ ਕਿਵੇਂ ਹੋ ਗਿਆ ਅਗਰ ਲਕਸ਼ਮੀ ਜੀ ਆ ਗਈ ਤਾਂ ਤਾਂ ਭਾਈ! ਇਹ ਸਭ ਫਜ਼ੂਲ ਹੈ, ਫਾਲਤੂ ਹੈ ਤੁਸੀਂ ਸਮਾਜ ’ਚ ਮਹੂਰਤ ਕਰਦੇ ਹੋ, ਮਹੂਰਤ ਅਸੀਂ ਚੈਲੰਜ ਕਰਦੇ ਹਾਂ ਕਿ ਉਸ ਸੈਕਿੰਡ ’ਚ ਤੁਸੀਂ ਲੱਖਾਂ ਰੁਪਇਆਂ ਦੀ ਦੁਕਾਨ ਦਾ ਮਹੂਰਤ ਕਰ ਲਓ ਪਰ ਇੱਕ ਸ਼ਰਤ ਹੈ ਕਿ ਤੁਸੀਂ ਅਗਲੇ ਦਿਨ ਤੋਂ ਤਾਲਾ ਲਗਾ ਕੇ ਸੌਂ ਜਾਓ, ਵਧੀਆ ਦਿਨ ਨੂੰ ਮਹੂਰਤ ਹੋਇਆ ਹੈ ਲਾਭ ਨਹੀਂ ਹੋਵੇਗਾ ਲਾਭ ਫਿਰ ਕਿਸ ਨਾਲ ਜੁੜਿਆ ਹੈ- ਮਹੂਰਤ ਨਾਲ ਜਾਂ ਤੁਹਾਡੇ ਨਾਲ? ਅਗਰ ਤੁਸੀਂ ਮਿਹਨਤ ਕਰੋਂਗੇ, ਜਾ ਕੇ ਦੁਕਾਨ ’ਤੇ ਬੈਠੋਂਗੇ, ਹਿੰਮਤ ਕਰੋਂਗੇ ਫਿਰ ਫਾਇਦਾ ਹੋਵੇਗਾ ਨਾ ਤਾਂ ਫਿਰ ਤੋਂ ਚੰਗਾ ਜਾਂ ਬੁਰਾ ਦਿਨ ਕਿੱਥੋਂ ਆ ਗਿਆ! ਕੀ ਲਿਖਿਆ ਹੈ ਹਿੰਦੂ ਧਰਮ ’ਚ:-

ਹਿੰਮਤ ਕਰੇ ਅਗਰ ਇਨਸਾਨ, ਤੋ ਸਹਾਇਤਾ ਕਰੇ ਭਗਵਾਨ ਹਿੰਮਤੇ ਮਰਦਾਂ, ਮਦਦੇ ਖੁਦਾ

ਤੁਸੀਂ ਹਿੰਮਤ ਕਰੋ, ਭਗਵਾਨ ਤੁਹਾਡੀ ਮੱਦਦ ਜ਼ਰੂਰ ਕਰਨਗੇ ਨੇਕੀ, ਭਲਾਈ ਦੇ ਕਰਮ ਕਰੋ ਤਾਂ ਪ੍ਰਭੂ ਸ਼ਕਤੀ ਦਿੰਦੇ ਹਨ, ਤਾਕਤ ਦਿੰਦੇ ਹਨ ਇਸ ਲਈ ਭਾਈ! ਇਹ ਕਹਿ ਦੇਣਾ ਕਿ ਮਾਲਕ ਦਾ ਨਾਮ, ਪ੍ਰਭੂ ਦਾ ਨਾਮ ਆਪਣੀ ਜਗ੍ਹਾ ਅਤੇ ਪਖੰਡਵਾਦ ਆਪਣੀ ਜਗ੍ਹਾ ਨਹੀਂ! ਇਹ ਗਲਤ ਹੈ ਪਖੰਡ ’ਚ ਕੁਝ ਵੀ ਨਹੀਂ ਹੈ

ਪਾਖੰਡ ਮੇਂ ਕਛੁ ਨਾਹੀਂ ਸਾਧੋ, ਪਾਖੰਡ ਮੇਂ ਕਛੁ ਨਾਹੀ ਰੇ
ਪਾਖੰਡੀਆ ਨਰ ਭੋਗੈ ਚੌਰਾਸੀ, ਖੋਜ ਕਰੋ ਮਨ ਮਾਹੀ ਰੇ

ਕਿ ਪਖੰਡ ’ਚ ਕੁਝ ਵੀ ਨਹੀਂ ਪਖੰਡ ਕਰਨ ਵਾਲਾ ਖੁਦ ਫਸ ਜਾਂਦਾ ਹੈ ਤਾਂ ਕਿਸੇ ਨੂੰ ਕੀ ਬਚਾਏਗਾ ਇਸ ਲਈ ਭਾਈ, ਅਗਰ ਖੋਜ ਕਰਨੀ ਹੈ ਤਾਂ ਉਹ ਮਾਲਕ ਤੁਹਾਡੇ ਅੰਦਰ ਹੈ ਉਸ ਨੂੰ ਅੰਦਰ ਖੋਜ ਕਰੋ ਤਾਂ ਪਖੰਡਵਾਦ ਢੌਂਗ, ਦਿਖਾਵੇ ਤੋਂ ਬਚਣਾ ਚਾਹੀਦਾ ਹੈ
ਬਹੁਤ ਸਾਰੇ ਪਖੰਡਵਾਦ ਹਨ ਸਾਡੇ ਸਮਾਜ ’ਚ ਛਿੱਕ ਆ ਜਾਂਦੀ ਹੈ ਤਾਂ ਕੰਮ-ਧੰਦੇ ’ਤੇ ਨਹੀਂ ਜਾਂਦੇ ਕਈ ਲੋਕ ਆਪਣਾ ਭਵਿੱਖ ਪੁੱਛਦੇ ਹਨ ਕੀ ਮੈਂ ਬਾਦਸ਼ਾਹ ਬਣ ਜਾਵਾਂਗਾ? ਅਰੇ ਭਾਈ! ਜਿਸ ਤੋਂ ਤੂੰ ਪੁੱਛਣ ਜਾ ਰਿਹਾ ਹੈਂ ਅਗਰ ਉਹ ਤੇਰੇ ਕਰਮ-ਚੱਕਰ ਬਦਲ ਕੇ ਤੈਨੂੰ ਬਾਦਸ਼ਾਹ ਬਣਾ ਸਕਦਾ ਹੈ ਤਾਂ ਉਹ ਖੁਦ ਦੇ ਕਰਮ-ਚੱਕਰ ਬਦਲ ਲਏ ਅਤੇ ਸਾਰੀ ਦੁਨੀਆਂ ਦਾ ਬਾਦਸ਼ਾਹ ਬਣ ਜਾਏ ਕਿਉਂ ਨਹੀਂ ਬਣਦਾ? ਤੁਹਾਨੂੰ ਬੁੱਧੂ ਬਣਾ ਰਿਹਾ ਹੈ ਕੋਈ ਕਿਸੇ ਦੇ ਕਰਮ ਚੱਕਰ ਨਹੀਂ ਬਦਲ ਸਕਦਾ ਹਾਂ, ਰਾਮ ਦਾ ਨਾਮ ਬਦਲ ਸਕਦਾ ਹੈ, ਓਮ, ਹਰੀ, ਅੱਲ੍ਹਾ, ਮਾਲਕ ਦੀ ਭਗਤੀ ਅਤੇ ਤੁਹਾਡੀ ਮਿਹਨਤ ਦੋਨੋਂ ਗੱਲਾਂ ਤੁਹਾਡੇ ਕਰਮ-ਚੱਕਰ ਨੂੰ ਬਦਲ ਸਕਦੀਆਂ ਹਨ ਤਾਂ ਭਾਈ ਪਖੰਡ ’ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਦਿਖਾਵਾ, ਪਖੰਡਵਾਦ ਮਾਲਕ ਤੋਂ ਦੂਰ ਕਰਦੇ ਹਨ ‘ਕਿਉਂ ਫੰਸਾ ਮੋਹ ਜਾਲ’, ਮੋਹ-ਮਮਤਾ ’ਚ ਅੰਨ੍ਹੇ ਨਾ ਬਣੋ, ਭਗਵਾਨ ਵੱਲੋਂ ਨਿਗ੍ਹਾ ਨਾ ਹਟਾਓ

ਕਿਉਂ ਫੰਸਾ ਮੋਹ ਜਾਲ, ਕਿਉਂ ਕਰਤਾ ਨਾ ਖਿਆਲ, ਪੂੰਜੀ ਰਹਾ ਹੈ
ਕਿਉਂ ਗਾਲ, ਕੀਮਤ ਜਿਸਕੀ ਬੇਸ਼ੁਮਾਰ ਹੈ
ਕਬੀਰ ਜੀ ਬਤਾਏਂ ਕਿਉਂ ਹੀਰੇ ਲਾਲ ਗਵਾਏਂ

ਤਾਂ ਭਾਈ! ਸਵਾਸਾਂ ਦਾ ਮੁੱਲ ਪਾਓ ਭਗਵਾਨ ਕਿਵੇਂ ਮਿਲਦਾ ਹੈ, ਕਿਵੇਂ ਉਸ ਤੱਕ ਜਾ ਸਕਦੇ ਹਾਂ, ਥੋੜ੍ਹਾ ਜਿਹਾ ਭਜਨ, ਸ਼ਬਦ ਰਹਿ ਰਿਹਾ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਜੀ ਜਿਆਦਾ ਸਮਾਂ ਤੁਹਾਡਾ ਨਹੀਂ ਲਵਾਂਗੇ

5. ਕਿਉਂ ਕਾਲ ਵਗਾਰ ਢੋਏ, ਦੁਰਲੱਭ ਜਨਮ ਕਿਉਂ ਖੋਏ,
ਜਬ ਚਲਾ ਜਾਏ ਫਿਰ ਰੋਏ, ਗਿਆ ਵਕਤ ਫਿਰ ਹਾਥ ਆਏ ਨਾ
ਤੂ ਅਪਨਾ ਕਾਮ ਨਾ ਕੀਆ, ਪ੍ਰਭੂ ਕਾ ਨਾਮ ਨ ਲੀਆ, ਵੋ ਸਭਕੇ…

6. ਵਿਸ਼ਿਓਂ ਮੇਂ ਹੂਆ ਅੰਧਾ, ਜੋ ਕਾਮ ਕਰੇ ਸੋ ਗੰਦਾ,
ਕਿਉਂ ਭਰੇ ਕਾਲ ਕਾ ਚੰਦਾ, ਸਜ਼ਾ ਨਰਕੋਂ ਮੇਂ ਪਾਨੀ ਪੜੇ
ਮਨ ਕਾਲ ਕਾਮ ਹੈ ਕਰਤਾ, ਨ ਪ੍ਰੀਤ ਪ੍ਰਭੂ ਸੇ ਕਰਤਾ, ਵੋ ਸਭਕੇ…

7. ਕਿਉਂ ਢੂੰਡੇ ਮਸਜਿਦ ਮੰਦਿਰ, ਯੇ ਸਰੀਰ ਹਰੀ ਕਾ ਮੰਦਿਰ,
ਪ੍ਰਭੂ ਬੈਠਾ ਤੇਰੇ ਅੰਦਰ, ਝਾਤੀ ਮਾਰ ਕੇ ਦੇਖ ਜ਼ਰਾ
‘ਸ਼ਾਹ ਸਤਿਨਾਮ ਜੀ’ ਸੌਦਾ ਸਸਤਾ, ਤੇਰੇ ਅੰਦਰ ਸੀਧਾ ਰਸਤਾ ਵੋ ਸਭਕੇ…

ਭਜਨ ਦੇ ਅਖੀਰ ’ਚ ਆਇਆ ਹੈ ਜੀ-

ਕਿਉਂ ਕਾਲ ਵਗਾਰ ਢੋਏ, ਦੁਰਲੱਭ ਜਨਮ ਕਿਉਂ ਖੋਏ,
ਜਬ ਚਲਾ ਜਾਏ ਫਿਰ ਰੋਏ, ਗਿਆ ਵਕਤ ਫਿਰ ਹਾਥ ਆਏ ਨਾ ਤੂ ਅਪਨਾ ਕਾਮ ਨ ਕੀਆ, ਪ੍ਰਭੂ ਕਾ ਨਾਮ ਨ ਲੀਆ…

ਵਗਾਰ ਉਸ ਨੂੰ ਕਹਿੰਦੇ ਹਨ ਜਿਸ ਦੇ ਬਦਲੇ ਕੁਝ ਵੀ ਨਾ ਮਿਲੇ ਕਿ ਇਨਸਾਨ ਸਮਾਂ ਲਗਾਉਂਦਾ ਰਹੇ, ਸਮਾਂ ਗੁਜ਼ਾਰਦਾ ਰਹੇ, ਮਿਹਨਤ ਕਰੇ ਪਰ ਉਸ ਦਾ ਫਲ ਨਾ ਮਿਲੇ, ਉਸ ਨੂੰ ਕਹਿੰਦੇ ਹਨ ਵਗਾਰ ਢੋਣਾ ਅਜਿਹਾ ਹੋ ਹੀ ਨਹੀਂ ਸਕਦਾ ਕਿ ਇਨਸਾਨ ਕਿਸੇ ਲਈ ਮਿਹਨਤ ਕਰੇ ਅਤੇ ਬਦਲੇ ’ਚ ਕੁਝ ਨਾ ਲਵੇ, ਬੜਾ ਮੁਸ਼ਕਿਲ ਹੈ, ਪਰ ਅਜਿਹਾ ਹੋ ਰਿਹਾ ਹੈ ਤੁਸੀਂ ਜੋ ਕੁਝ ਵੀ ਕਰਦੇ ਹੋ, ਸਾਡੇ ਧਰਮਾਂ ਅਨੁਸਾਰ, ਭਗਵਾਨ ਦੇ ਨਾਂਅ ਦੇ ਸਿਵਾਏ ਵਗਾਰ ਢੋਂਦੇ ਹੋ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ, ਕੁਝ ਵੀ ਸਾਥ ਨਹੀਂ ਜਾਏਗਾ ਸਾਥ ਜਾਣ ਵਾਲਾ ਧਨ ਰਾਮ-ਨਾਮ ਦਾ ਧਨ ਹੈ ਜਿਸ ਨੂੰ ਚਿਤਾ ਨਹੀਂ ਜਲਾ ਸਕਦੀ ਅਤੇ ਧਰਤੀ ਗਲਾ ਨਹੀਂ ਸਕਦੀ, ਸੜਾ ਨਹੀਂ ਸਕਦੀ, ਪਾਣੀ ਡੁਬੋ ਨਹੀਂ ਸਕਦਾ ਅਤੇ ਚੋਰ-ਉਚੱਕਾ ਚੁਰਾ ਨਹੀਂ ਸਕਦਾ ਤਾਂ ਭਾਈ! ਮਾਲਕ ਦਾ ਨਾਮ, ਪ੍ਰਭੂ ਦਾ ਨਾਮ ਇੱਕ ਅਜਿਹਾ ਧਨ ਹੈ, ਅਜਿਹੀ ਸ਼ਕਤੀ ਹੈ ਅਗਰ ਜ਼ਰਾ ਜਿੰਨਾ ਵੀ ਇਨਸਾਨ ਲਗਨ ਨਾਲ ਪ੍ਰਭੂ ਦਾ ਨਾਮ ਲੈ ਲਵੇ ਤਾਂ ਦੋਨੋਂ ਜਹਾਨਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦਾ ਹੈ

ਤੁਸੀਂ ਦੁਨੀਆਂ ’ਚ ਰਹਿੰਦੇ ਹੋਏ ਹਰ ਕਾਰਜ ਲਈ ਟਾਇਮ ਫਿਕਸ ਕੀਤਾ ਹੋਇਆ ਹੈ ਸਮਾਂ ਲਗਾਉਂਦੇ ਹੋ, ਸਮਾਂ ਫਿਕਸ ਹੈ ਤੁਹਾਡੇ ਕੋਲ, ਪਰ ਈਸ਼ਵਰ ਲਈ, ਮਾਲਕ ਲਈ ਸਮਾਂ ਨਹੀਂ ਲਗਾਉਂਦੇ ਸਵੇਰੇ ਉੱਠਦੇ ਹੋ, ਰਫਾ-ਹਾਜ਼ਤ ਜਾਂਦੇ ਹੋ, ਬਾਹਰ ਜਾਂਦੇ ਹੋ, ਉੱਥੇ ਤੁਹਾਡਾ ਸਮਾਂ ਨਿਸ਼ਚਿਤ ਹੈ ਚਾਹ, ਦੁੱਧ, ਨਾਸ਼ਤਾ ਲੈਂਦੇ ਹੋ ਉਹ ਵੀ ਸਮਾਂ ਨਿਸ਼ਚਿਤ ਹੈ ਕੰਮ-ਧੰਦਾ ਕਰਨ ਜਾਂਦੇ ਹੋ, ਉਹ ਸਮਾਂ ਨਿਸ਼ਚਿਤ ਹੈ ਪਰ ਸਮਾਂ ਨਿਸ਼ਚਿਤ ਨਹੀਂ ਹੈ ਤਾਂ ਭਗਵਾਨ ਲਈ ਅੱਧਾ ਘੰਟਾ ਵੀ ਤੁਸੀਂ ਦੇਣ ਨੂੰ ਤਿਆਰ ਨਹੀਂ ਹੋ ਜ਼ਰਾ ਸੋਚੋ! ਅੱਧਾ ਘੰਟਾ ਅਗਰ ਸਵੇਰੇ ਅਤੇ ਅੱਧਾ ਘੰਟਾ ਸ਼ਾਮ ਨੂੰ ਈਸ਼ਵਰ ਨੂੰ ਦਿਓ ਤਾਂ ਕਿੰਨਾ ਟਾਇਮ ਹੋਇਆ, ਇੱਕ ਘੰਟਾ ਕੁੱਲ ਕਿੰਨਾ ਟਾਇਮ ਹੈ

ਇੱਕ ਦਿਨ ’ਚ, 24 ਘੰਟੇ ਦਿਨ ਅਤੇ ਰਾਤ ’ਚ ਤਾਂ ਅਗਰ ਘੰਟਾ ਮਾਲਕ ਨੂੰ ਦੇ ਦਿਓਗੇ ਭਾਈ ਤਾਂ 23 ਘੰਟੇ ਤਾਂ ਫਿਰ ਵੀ ਕੰਮ-ਧੰਦੇ ਲਈ ਬਕਾਇਆ ਹਨ ਪਰ ਇਹ ਇੱਕ ਘੰਟਾ ਯਾਨੀ ਅੱਧਾ ਘੰਟਾ ਸਵੇਰੇ-ਸ਼ਾਮ ਭਗਵਾਨ ਦੀ ਭਗਤੀ ਨਹੀਂ ਕਰਨਾ ਚਾਹੁੰਦਾ, ਉਸ ਦੀ ਦਇਆ-ਮਿਹਰ ਰਹਿਮਤ ਨੂੰ ਹਾਸਲ ਨਹੀਂ ਕਰਦਾ

ਕਈ ਕਹਿੰਦੇ ਹਨ ਕਿ ਲਾਲ ਜਾਂ ਪੀਲੇ ਜਾਂ ਨੀਲੇ ਜਾਂ ਹਰਾ ਜਾਂ ਇਹ ਜਾਂ ਉਹ ਰੰਗ ਦੇ ਕੱਪੜੇ ਪਹਿਨਣ ਨਾਲ ਤਾਂ ਈਸ਼ਵਰ ਮਿਲ ਜਾਂਦਾ ਹੈ ਅਗਰ ਕੱਪੜਿਆਂ ਦਾ ਰੰਗ ਬਦਲਣ ਨਾਲ ਭਗਵਾਨ ਮਿਲਦਾ ਹੈ ਤਾਂ ਫਿਰ ਕਿਸੇ ਵੀ ਰੰਗ ਦਾ ਕੱਪੜਾ ਹਰ ਕੋਈ ਪਹਿਨ ਲੈਂਦਾ ਅਤੇ ਭਗਵਾਨ ਮਿਲ ਜਾਂਦਾ ਅਤੇ ਉਹ ਕੱਪੜਾ ਉਤਾਰ ਦਿੰਦਾ ਤਾਂ ਉਹ ਜਾ, ਉਹ ਜਾ ਮਾਲਕ ਇੰਜ ਨਹੀਂ ਮਿਲਦਾ ਕਈ ਸੱਜਣ ਮਾਲਕ ਨੂੰ ਖੁਸ਼ ਕਰਨ ਲਈ ਸੈਂਟ ਲਗਾਉਂਦੇ ਹਨ ਜਾਂ ਅਗਰਬੱਤੀ ਲਗਾਉਂਦੇ ਹਨ, ਜੋ ਕਿ ਗਲਤ ਹੈ ਸਹੀ ਨਹੀਂ ਹੈ ਅਗਰਬੱਤੀ ਜਾਂ ਸੈਂਟ ਵਾਤਾਵਰਨ ਨੂੰ ਥੋੜ੍ਹਾ ਸ਼ੁੱਧ ਕਰਨ ਲਈ ਹੈ ਨਾ ਕਿ ਭਗਵਾਨ ਜੀ ਨੂੰ ਖੁਸ਼ਬੂ ਪਹੁੰਚ ਜਾਏਗੀ ਇੱਥੇ ਅਜਿਹਾ ਹੁੰਦੇ ਦੇਖਿਆ ਹੈ ਕਈ ਜਗ੍ਹਾ ਇਹ ਦੇਖਿਆ ਹੈ ਲੋਕ ਅਜਿਹਾ ਕਰਦੇ ਹਨ ਧੂਫ ਦਿੰਦੇ ਹਨ,

ਧੂੰਆਂ ਦਿੰਦੇ ਹਨ ਨਹੀਂ, ਮਾਲਕ ਨਹੀਂ ਮਿਲਦਾ ਘਰ-ਬਾਰ ਦਾ ਤਿਆਗ ਕਰ ਦੇਣ ਨਾਲ, ਸਿਰਫ ਤਿਆਗ ਕਰ ਦੇਣ ਨਾਲ ਮਾਲਕ ਨਹੀਂ ਮਿਲਦਾ, ਜਦੋਂ ਤੱਕ ਸੱਚਾ ਪੀਰ-ਫਕੀਰ, ਗੁਰੂ ਨਹੀਂ ਮਿਲਦਾ ‘ਗੁ’ ਦਾ ਮਤਲਬ ਹੁੰਦਾ ਹੈ ਅੰਧਕਾਰ ਅਤੇ ‘ਰੂ’ ਦਾ ਮਤਲਬ ਪ੍ਰਕਾਸ਼ ਗੁਰੂ ਦਾ ਮਤਲਬ ‘ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਰੂਪੀ ਦੀਪਕ ਜਲਾ ਦੇਵੇ ਉਹ ਸੱਚਾ ਗੁਰੂ ਹੈ’ ਤਾਂ ਅਜਿਹਾ ਕੋਈ ਫਕੀਰ ਮਿਲੇ, ਉਸ ਦੇ ਬਚਨਾਂ ’ਤੇ ਅਮਲ ਕੀਤਾ ਜਾਵੇ, ਉਸ ’ਤੇ ਚੱਲਿਆ ਜਾਵੇ ਤਾਂ ਆਵਾਗਮਨ ਤੋਂ ਮੌਕਸ਼-ਮੁਕਤੀ ਮਿਲੇਗੀ ਅਤੇ ਇੱਥੇ ਰਹਿੰਦੇ ਹੋਏ ਸੁੱਖ ਕਿਵੇਂ ਮਿਲਦਾ ਹੈ ਉਸ ਦਾ ਪਤਾ ਚੱਲੇਗਾ ਨਹੀਂ ਤਾਂ ਇਨਸਾਨ ਏਨੇ ਪਖੰਡਾਂ ’ਚ, ਨੋਟ ਦੁੱਗਣੇ ਕਰ ਦੇਵਾਂਗੇ, ਲੋਕ ਝਾਂਸੇ ’ਚ ਆ ਜਾਂਦੇ ਹਨ ਤੈਨੂੰ ਤਾਬੀਜ਼ ਦਿੰਦੇ ਹਾਂ ਉਸ ਨਾਲ ਫਾਇਦਾ ਹੋਵੇਗਾ, ਉਸ ਦੇ ਝਾਂਸੇ ’ਚ ਆ ਜਾਂਦੇ ਹਨ ਅੰਗੂਠੀਆਂ ਪਹਿਨਣ ਨਾਲ ਕਹਿੰਦੇ ਤੇਰੇ ਕਰਮ-ਚੱਕਰ ਬਦਲ ਜਾਣਗੇ ਉਸ ਦੇ ਝਾਂਸੇ ’ਚ ਆ ਜਾਂਦੇ ਹਨ ਇਹ ਸਭ ਝੂਠ ਹੈ, ਫਜ਼ੂਲ ਹੈ, ਅਜਿਹਾ ਕੁਝ ਵੀ ਨਹੀਂ ਹੈ ਇਸ ਬਾਰੇ ’ਚ ਲਿਖਿਆ-ਦੱਸਿਆ ਹੈ:-

ਨਾਮ ਦੇ ਨਾ ਮਿਲਣ ਕਰਕੇ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ਅਤੇ ਇਸ ’ਚ ਜੋ ਕੰਮ ਵੀ ਕਰਨਾ ਸੀ ਉਸ ਤੋਂ ਜੀਵ ਖਾਲੀ ਰਹਿ ਜਾਂਦਾ ਹੈ

ਗੁਰੂ ਮੰਤਰ ਤੋਂ ਖਾਲੀ ਜੋ ਪੁਰਸ਼ ਹਨ, ਕਿ ਜੋ ਗੁਰੂ ਮੰਤਰ ਤੋਂ ਖਾਲੀ ਹਨ ਉਨ੍ਹਾਂ ਦਾ ਜਿਉਣਾ ਆਮ ਜੀਵਾਂ ਦੀ ਤਰ੍ਹਾਂ ਹੈ ਮਨੁੱਖ ਸਰੀਰ ’ਚ ਤਾਂ ਫਿਰ ਹੀ ਫਾਇਦਾ ਜੋ ਹਿੰਦੂ ਧਰਮ ’ਚ ਲਿਖਿਆ ਮੁਖੀਆ ਜੂਨ, ਅਤਿ ਉੱਤਮ ਜੂਨ ਅਤੇ ਸਰਦਾਰ ਜੂਨ, ਖੁਦਮੁਖਤਿਆਰ ਜੂਨ, ਸਰਵਸ਼ੇ੍ਰਸਠ ਸਰੀਰ ਸਰਵਸ਼ੇ੍ਰਸਠ ਕਿਉਂ ਕਿਹਾ! ਖਾਓ, ਪੀਓ, ਐਸ਼ ਉਡਾਓ ਇਹ ਤਾਂ ਪਸ਼ੂ ਵੀ ਕਰਦੇ ਹਨ ਸਗੋਂ ਉਨ੍ਹਾਂ ਦਾ ਜਿਉਂਦੇ-ਜੀਅ ਮਲ-ਮੂਤਰ ਅਤੇ ਮਰਨ ਉਪਰੰਤ ਹੱਡੀਆਂ, ਚਮੜਾ, ਮਾਸ ਸਭ ਕੰਮ ’ਚ ਆਉਂਦਾ ਹੈ ਇਨਸਾਨ ਦਾ ਕੁਝ ਵੀ ਕੰਮ ਨਹੀਂ ਆਉਂਦਾ ਹੈ ਫਿਰ ਸਰਵਸ਼ੇ੍ਰਸਠ ਕਿਉਂ? ਕਿਉਂਕਿ ਇਨਸਾਨ ਦੇ ਸਰੀਰ ’ਚ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ

ਤੁਹਾਨੂੰ ਕੋਈ ਦੁੱਖ, ਪ੍ਰੇਸ਼ਾਨੀ, ਚਿੰਤਾ, ਮੁਸ਼ਕਿਲ ਹੈ ਅਗਰ ਤੁਸੀਂ ਲਗਨ ਨਾਲ ਸਿਮਰਨ ਕਰੋ, ਅੱਧਾ ਘੰਟਾ ਸਵੇਰੇ-ਸ਼ਾਮ ਸਿਰਫ਼ ਦੋ ਮਹੀਨੇ ਕਰੋ, ਰਿਜ਼ਲਟ ਪਾੱਜ਼ੀਵਿਟ ਜ਼ਰੂਰ ਆਏਗਾ ਨਾ ਪੈਸਾ ਦੇਣਾ, ਨਾ ਚੜ੍ਹਾਵਾ, ਨਾ ਘਰ-ਬਾਰ ਛੱਡਣਾ, ਨਾ ਧਰਮ ਬਦਲਣਾ ਹੈ ਜੋ ਵੀ ਤੁਹਾਡਾ ਧਰਮ ਹੈ ਉਸ ਨੂੰ ਮੰਨੋ ਚੱਕਰ ਤਾਂ ਇਹ ਹੈ ਦਿਖਾਵਾ ਹਰ ਕੋਈ ਕਰ ਰਿਹਾ ਹੈ, ਧਰਮ ਨੂੰ ਮੰਨਦਾ ਨਹੀਂ ਧਰਮ ’ਤੇ ਅਮਲ ਨਹੀਂ ਕਰਦੇ ਧਰਮ ਦਾ ਦਿਖਾਵਾ ਕਰਨਾ ਧਰਮ ਨੂੰ ਧੋਖਾ ਦੇਣਾ ਹੈ ਅੱਜ ਦੇ ਯੁੱਗ ’ਚ ਜ਼ਿਆਦਾ ਦਿਖਾਵਾ ਕਰਨਾ ਚੱਲ ਰਿਹਾ ਹੈ ਧਰਮ ਦੇ ਬਾਹਰ ਚਿੰਨ੍ਹ ਪਹਿਨੋ ਤਾਂ ਅਮਲ ਵੀ ਕਰੋ ਜੋ ਧਰਮਾਂ ’ਚ ਲਿਖਿਆ ਹੈ ਕਿਸੇ ਧਰਮ ’ਚ, ਤੁਹਾਨੂੰ ਜਿਵੇਂ ਪਹਿਲਾਂ ਦੱਸਿਆ, ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਦਾ ਨਹੀਂ ਲਿਖਿਆ ਤਾਂ ਫਿਰ ਜੋ ਅਜਿਹਾ ਕਰਦੇ ਹਨ ਉਨ੍ਹਾਂ ਦਾ ਧਰਮ ਕਿਹੜਾ ਹੈ? ਇੱਕ ਹੀ ਧਰਮ ਹੈ ਰੁਪਇਆ-ਪੈਸਾ ਅਜਿਹਾ ਲਿਖਿਆ ਸੀ ਸੰਤਾਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਕਿ ਅਜਿਹਾ ਟਾਈਮ ਆ ਜਾਏਗਾ-

ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ

ਕਿ ਅਜਿਹਾ ਭਿਆਨਕ, ਬੁਰਾਈ ਦਾ ਸਮਾਂ, ਕਲਿਯੁਗ ਆਏਗਾ ਕਿ ਧਰਮਾਂ ਦੇ ਕਰਮ ਕਰਨ ਵਾਲਾ ਕੋਈ-ਕੋਈ ਹੋਵੇਗਾ ਜ਼ਿਆਦਾਤਰ ਲੋਕ ਬੇ-ਰਹਿਮ ਹੋ ਜਾਣਗੇ ਧਰਮਾਂ ’ਚ ਤਾਂ ਦੀਨਤਾ, ਨਿਮਰਤਾ, ਬੇ-ਗਰਜ਼ ਪਿਆਰ, ਮੁਹੱਬਤ ਦਾ ਪਾਠ ਹੈ ਪਰ ਅੱਜ ਇਨਸਾਨ ਨੂੰ ਪੈਸਾ ਮਿਲਣਾ ਚਾਹੀਦਾ ਭਾਈ-ਭਾਈ ਨੂੰ ਖ਼ਤਮ ਕਰ ਦਿੰਦਾ ਹੈ ਤਾਂ ਇਹ ਕਿਹੜਾ ਧਰਮ ਹੈ? ਕਿਹੜਾ ਦੀਨ-ਈਮਾਨ ਹੈ ਇਹ? ਕੋਈ ਵੀ ਨਹੀਂ ਮਾਇਆ, ਰੁਪਇਆ-ਪੈਸਾ ਇਸ ਯੁੱਗ ’ਚ ਇਹ ਹੀ ਪ੍ਰਧਾਨ ਹਨ ਜੀ ਇਸ ਤੋਂ ਬਚਣ ਲਈ ਰਾਮ ਦਾ ਨਾਮ ਜ਼ਰੂਰੀ ਹੈ ਇਨਸਾਨ ਸੋਚਦਾ ਹੈ ਕਿ ਪੈਸੇ ਨਾਲ ਸ਼ਾਇਦ ਸ਼ਾਂਤੀ ਮਿਲ ਜਾਏ, ਆਤਮਿਕ ਸ਼ਾਂਤੀ, ਆਤਮਿਕ ਚੈਨ ਜੀ ਨਹੀਂ! ਅਰਬਾਂ-ਖਰਬਾਂਪਤੀ ਲੋਕ ਮਿਲਦੇ ਹਨ, ਬੇਚੈਨ ਮਿਲਦੇ ਹਨ ਅਤੇ ਚਿਹਰਾ ਚੁਗਲੀ ਖਾ ਜਾਂਦਾ ਹੈ ਕਿ ਬਹੁਤ ਟੈਨਸ਼ਨ ਹੈ, ਪ੍ਰੇਸ਼ਾਨੀਆਂ ਹਨ, ਬਹੁਤ ਮੁਸ਼ਕਲਾਂ ਹਨ ਅਗਰ ਪੈਸੇ ਨਾਲ ਮਿਲਦਾ ਤਾਂ ਦੁਨੀਆਂ ਦਾ ਸਭ ਤੋਂ ਧਨਾਢ ਆਦਮੀ ਬਹੁਤ ਖੁਸ਼ ਹੁੰਦਾ ਪਰ ਅਜਿਹਾ ਨਹੀਂ ਹੈ ਫਿਰ ਖੁਸ਼ੀ ਕਿਸ ਨਾਲ ਆਉਂਦੀ ਹੈ? ਆਤਮਿਕ ਸ਼ਾਂਤੀ ਨਾਲ ਅਤੇ ਆਤਮਿਕ ਸ਼ਾਂਤੀ ਆਉਂਦੀ ਹੈ ਰਾਮ-ਨਾਮ ਨਾਲ ਜਿਸ ਦੇ ਅੰਦਰ ਆਤਮਿਕ ਸ਼ਾਂਤੀ ਹੈ, ਜੋ ਅੰਦਰ ਤੋਂ ਸ਼ਾਂਤ ਹੈ, ਜਿਸ ਦੇ ਅੰਦਰ ਬਰਦਾਸ਼ਤ ਸ਼ਕਤੀ ਹੈ ਉਹ ਦੁਨੀਆਂ ਦਾ ਸਭ ਤੋਂ ਸੁਖੀ ਇਨਸਾਨ ਹੈ ਜੋ ਗੱਲ-ਗੱਲ ’ਤੇ ਭੜਕ ਉੱਠਦੇ ਹਨ, ਗੱਲ-ਗੱਲ ’ਤੇ ਗੁੱਸਾ ਕਰਦੇ ਹਨ ਉਹ ਖੁਸ਼ੀ ਹਾਸਲ ਨਹੀਂ ਕਰ ਪਾਉਂਦੇ

ਵਿਸ਼ਿਓਂ ਮੇਂ ਹੂਆ ਅੰਧਾ, ਜੋ ਕਾਮ ਕਰੇ ਸੋ ਗੰਦਾ,
ਕਿਉਂ ਭਰੇ ਕਾਲ ਕਾ ਚੰਦਾ, ਸਜ਼ਾ ਨਰਕੋਂ ਮੇਂ ਪਾਨੀ ਪੜੇ
ਮਨ ਕਾਲ ਕਾਮ ਹੈ ਕਰਤਾ, ਨ ਪ੍ਰੀਤ ਪ੍ਰਭੂ ਸੇ ਕਰਤਾ…..

ਇਸ ਬਾਰੇ ’ਚ ਦੱਸਿਆ ਹੈ:-
ਵਿਸ਼ਿਓਂ ਕੀ ਪ੍ਰੀਤ ਮੇਂ, ਜੋ ਕਿ ਬਾਰੰਬਾਰ ਨਰਕੋਂ ਮੇਂ ਲੇ ਜਾਨੇ ਵਾਲੀ ਹੈ, ਯੇ ਮਨ ਦੌੜ ਕਰ ਜਾਤਾ ਹੈ
ਔਰ ਨਾਮ ਔਰ ਸਤਿਗੁਰ ਕੀ ਪ੍ਰੀਤ ਸੇ, ਜੋ ਕਿ ਸਦਾ ਸੁਖ ਦੇਨੇ ਵਾਲੀ ਹੈ, ਯੇ ਮਨ ਭਾਗਤਾ ਹੈ

ਕਿ ਵਿਸ਼ੇ-ਵਿਕਾਰਾਂ ’ਚ ਅੰਨ੍ਹਾ ਹੈ ਬੁਰੇ ਖਿਆਲ, ਬੁਰੀਆਂ ਗੱਲਾਂ, ਬੁਰੀ ਸੋਚ ਸੁਸਾਇਟੀ ’ਚ ਆਮ ਚੱਲਦੀ ਰਹਿੰਦੀ ਹੈ ਚਮਤਕਾਰ ਕੋਈ ਨਹੀਂ ਪੁੱਛਦਾ ਝੂਠੀ ਗੱਲ ਹੋਵੇ, ਬੁਰੀ ਗੱਲ ਹੋਵੇ ਕੋਈ ਚਮਤਕਾਰ ਨਹੀਂ ਚਾਹੀਦਾ ਹਰ ਕੋਈ ਮੰਨ ਲੈਂਦਾ ਹੈ, ਚਰਚਾ ਹੁੰਦੀ ਹੈ, ਚਟਕਾਰੇ ਲੈ-ਲੈ ਕੇ ਗੱਲਾਂ ਕਰਦੇ ਹਨ ਪਰ ਰਾਮ-ਨਾਮ ਦੀ ਗੱਲ ਸੰਤ ਕਿੰਨਾ ਜ਼ੋਰ ਲਗਾਉਂਦੇ ਹਨ, ਅੱਜ ਤੋਂ ਪਹਿਲਾਂ ਕਿੰਨੇ ਰਿਸ਼ੀ-ਮੁੰਨੀ ਆਏ ਹਨ ਸਾਡੇ ਧਰਮਾਂ ’ਚ, ਜਿਨ੍ਹਾਂ ਨੇ ਧਾਰਮਿਕ-ਸ਼ਾਸਤਰ ਬਣਾਏ, ਉਨ੍ਹਾਂ ਨੇ ਸਾਰੀ ਉਮਰ ਸਾਡੇ ਲਈ ਲਗਾਈ ਸਾਡੇ ਸਮਾਜ ਲਈ ਲਗਾਈ, ਸਾਰੀ ਉਮਰ ਲਗਾਈ ਉਨ੍ਹਾਂ ਨੇ ਤੁਸੀਂ ਪੜਿ੍ਹਆ ਹੋਵੇਗਾ ਉਨ੍ਹਾਂ ਦਾ ਜੀਵਨ ਆਪਣੇ ਲਈ ਨਹੀਂ, ਖੁਦ ਨੂੰ ਰਾਜਾ ਬਣਾਉਣ ਲਈ ਨਹੀਂ, ਸਾਰਾ ਟਾਇਮ, ਸਾਰੀ ਬਾਣੀ ਲਿਖੀ ਤਾਂ ਸਮਾਜ ਲਈ ਅੱਜ ਉਨ੍ਹਾਂ ਦੇ ਲਿਖੇ ਬਚਨਾਂ ’ਤੇ ਵਿਸ਼ਵਾਸ ਨਹੀਂ ਹੈ

ਅਤੇ ਜੋ ਝੂਠੀ ਗੱਲ, ਫਜ਼ੂਲ ਦੀ ਗੱਲ, ਕੰਮ-ਧੰਦੇ ਦੀ ਜਾਂ ਉਨ੍ਹਾਂ ਗੱਲਾਂ ’ਤੇ ਲੋਕ ਝਟ ਤੋਂ ਵਿਸ਼ਵਾਸ ਕਰ ਲੈਂਦੇ ਹਨ ਆਖਰ ਕਿਉਂ? ਜਿਨ੍ਹਾਂ ਨੇ ਸਾਰੀ ਉਮਰ ਲਗਾ ਦਿੱਤੀ ਉਨ੍ਹਾਂ ਦੇ ਬਚਨਾਂ ’ਤੇ ਵਿਸ਼ਵਾਸ ਹੀ ਨਹੀਂ ਅਤੇ ਉਸ ਦੇ ਲਈ ਚਮਤਕਾਰ ਦੀ ਇੱਛਾ ਰੱਖਦੇ ਹਨ ਕਿ ਮੈਨੂੰ ਚਮਤਕਾਰ ਚਾਹੀਦਾ ਕੀ ਇਹ ਚਮਤਕਾਰ ਨਹੀਂ ਕਿ ਇੱਕ ਆਦਮੀ ਸਰੀਰ ’ਚ ਆਇਆ ਹੈ ਚਾਹੇ ਉਹ ਅਵਤਾਰ ਸੀ ਅਤੇ ਸਾਡੇ ਲਈ ਸਾਰੀ ਜ਼ਿੰਦਗੀ ਕੁਰਬਾਨ ਕਰ ਗਿਆ? ਸੋਚ ਕੇ ਤਾਂ ਦੇਖੋ! ਕਿ ਕੀ ਇਹ ਚਮਤਕਾਰ ਤੋਂ ਘੱਟ ਹੈ? ਨਾ ਜੀ, ਅਜਿਹਾ ਕਿੱਥੇ! ਕਲਿਯੁਗ ’ਚ ਕਿਸ ਨੂੰ ਅਹਿਸਾਸ ਹੈ ਇਸ ਗੱਲ ਦਾ ਤਾਂ ਕਿਉਂ ਨਹੀਂ ਅਸੀਂ ਆਪਣੇ ਧਰਮ, ਧਾਰਮਿਕ ਗ੍ਰੰਥਾਂ ਦੀਆਂ ਗੱਲਾਂ ਨੂੰ ਮੰਨਦੇ ਤੁਹਾਨੂੰ ਇੱਕ ਗਰੰਟੀ ਦੇਣਾ ਚਾਹਾਂਗੇ ਕਿ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ, ਨਹੀਂ, ਤੁਸੀਂ ਜਿਸ ਧਰਮ ਦਾ ਦਿਖਾਵਾ ਕਰ ਰਹੇ ਹੋ, ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ ਅਗਰ ਆਪਣੇ-ਆਪਣੇ ਧਰਮ ਨੂੰ ਮੰਨ ਲਓ ਤਾਂ ਅੱਜ ਅਤੇ ਹੁਣ ਮੰਨ ਲਓ ਤਾਂ ਇਹ ਧਰਤੀ ਸਵਰਗ-ਜੰਨਤ ਤੋਂ ਵਧ ਕੇ ਬਣ ਸਕਦੀ ਹੈ

ਕਿਉਂਕਿ ਧਰਮਾਂ ’ਚ ਮਿਹਨਤ ਦੀ ਕਮਾਈ, ਇੱਕ-ਦੂਸਰੇ ਨਾਲ ਬੇ-ਗਰਜ਼ ਪਿਆਰ ਕਰਨਾ, ਨਫਰਤ ਨਹੀਂ ਕਰਨਾ, ਚੁਗਲੀ-ਨਿੰਦਾ ਨਹੀਂ ਕਰਨਾ, ਈਰਖਾ ਨਹੀਂ ਕਰਨਾ ਇਹ ਸਿਖਾਇਆ ਹੈ ਅਗਰ ਇਹ ਮੰਨ ਲਿਆ ਜਾਏ ਤਾਂ ਦੱਸੋ ਝਗੜਾ ਕਿਸ ਗੱਲ ਦਾ ਰਹੇਗਾ! ਕਿਸੇ ਦਾ ਹੱਕ ਨਾ ਖਾਣਾ, ਕਿਸੇ ਨੂੰ ਗਲਤ ਨਹੀਂ ਕਹਿਣਾ, ਤਾਂ ਇਹ ਸਾਡੇ ਧਰਮਾਂ ਦੀ ਸਿੱਖਿਆ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਮੰਨਣ ਵਾਲੇ ਅਗਰ ਤੁਸੀਂ ਦੇਖੋਗੇ ਆਪਣੇ ਨਗਰ ’ਚ ਤਾਂ, ਬਹੁਤ ਘੱਟ ਲੋਕ ਨਜ਼ਰ ਆਉਣਗੇ ਤਾਂ ਆਪਣੇ ਧਰਮ ਨੂੰ ਮੰਨੋ, ਦੂਸਰੇ ਨੂੰ ਬੁਰਾ ਨਾ ਕਹੋ ਬੁਰਾ ਧਰਮ ਨਹੀਂ ਹੈ ਬੁਰਾ ਉਹ ਹੈ ਜੋ ਬੁਰਾਈ ’ਤੇ ਉੱਤਰ ਆਉਂਦਾ ਹੈ ਇੱਕ ਸ਼ੇਅਰ ਤੁਹਾਨੂੰ ਸੁਣਾ ਰਹੇ ਹਾਂ, ਧਿਆਨ ਨਾਲ ਸੁਣੋ ਜੋ ਲੋਕ ਕਹਿ ਦਿੰਦੇ ਹਨ ਧਰਮ ਨੂੰ ਦੇਖ ਕੇ ਕਿ ਫਲਾਂ ਧਰਮ ਬੁਰਾ ਹੈ, ਪਹਿਨਾਵੇ ਨੂੰ ਦੇਖ ਕੇ, ਅਸੀਂ ਉਨ੍ਹਾਂ ਨੂੰ ਕਹਿ ਰਹੇ ਹਾਂ-

ਨਾ ਹਿੰਦੂ ਬੁਰਾ ਹੈ, ਨਾ ਹੀ ਸਿੱਖ, ਈਸਾਈ, ਮੁਸਲਮਾਨ ਬੁਰਾ ਹੈ
ਅਰੇ! ਬੁਰਾਈ ਪੇ ਉਤਰ ਆਏ ਵੋ ਇਨਸਾਨ ਬੁਰਾ ਹੈ

ਇੱਕ ਹੋਰ ਗੌਰ ਕਰੋ-

ਪੇੜ ਫਲੋਂ ਸੇ ਭਰਾ, ਫਲ ਏਕ ਗਲਾ, ਗਲਾ ਫਲ ਹੈ,
ਗਲਾ ਪੇੜ ਕਹੇ ਨਾ ਕੋਇ
ਅਜੀ ਬੁਰਾਈ ਕਰ ਇਨਸਾਨ ਬੁਰਾ ਹੋਏ, ਸਾਰਾ ਧਰਮ ਬੁਰਾ ਨਾ ਹੋਇ

ਕੀ ਇਹ ਸੱਚਾਈ ਨਹੀਂ? ਕੀ ਇਹ ਅਸਲੀਅਤ ਨਹੀਂ? ਕੋਈ ਬੁਰਾਈ ਕਰ ਸਕਦਾ ਹੈ, ਕਿਸੇ ਪਹਿਨਾਵੇ ’ਚ ਹੋ ਸਕਦਾ ਹੈ, ਤੁਸੀਂ ਧਰਮ ਨੂੰ ਬੁਰਾ ਤਾਂ ਨਾ ਮੰਨੋ, ਜਾਂ ਤੁਸੀਂ ਲਿਖਿਆ ਹੋਇਆ ਦਿਖਾਓ, ਕਿਸ ਸੰਤ ਨੇ ਕਿਹਾ ਹੈ ਕਿ ਬੁਰਾ ਕਰੋ, ਕਿਸ ਫਕੀਰ ਨੇ ਲਿਖਿਆ ਹੈ ਕਿ ਬੁਰਾ ਕਰੋ ਤਾਂ ਭਾਈ! ਸੱਚਾਈ ਇਹੀ ਹੈ ਕਿ ਸੰਤ, ਪੀਰ, ਪੈਗੰਬਰ, ਮਹਾਂਪੁਰਸ਼ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਧਰਮਾਂ ’ਚ ਬੁਰਾ ਨਹੀਂ ਲਿਖਿਆ ਆਪਣੇ ਧਰਮ ਨੂੰ ਮੰਨੋ ਕਿਸੇ ਨੂੰ ਬੁਰਾ ਨਾ ਕਹੋ ਮਾਲਕ ਦਇਆ-ਮਿਹਰ, ਰਹਿਮਤ ਦੇ ਕਾਬਲ ਜ਼ਰੂਰ ਬਣਾ ਲੈਣਗੇ

ਕਿਉਂ ਢੂੰਡੇ ਮਸਜਿਦ-ਮੰਦਿਰ, ਯੇ ਸਰੀਰ ਹਰੀ ਕਾ ਮੰਦਿਰ,
ਪ੍ਰਭੂ ਬੈਠਾ ਤੇਰੇ ਅੰਦਰ, ਝਾਤੀ ਮਾਰ ਕੇ ਦੇਖ ਜ਼ਰਾ
‘ਸ਼ਾਹ ਸਤਿਨਾਮ ਜੀ’ ਸੌਦਾ ਸਸਤਾ, ਤੇਰੇ ਅੰਦਰ ਸੀਧਾ ਰਸਤਾ….

ਇਸ ਬਾਰੇ ’ਚ ਲਿਖਿਆ-ਦੱਸਿਆ ਹੈ-
ਇਨਸਾਨ ਦਾ ਵਜ਼ੂਦ ਅਜੀਬ ਸ਼ੈਅ ਹੈ ਜੇਕਰ ਅੱਖਾਂ ਖੁੱਲ੍ਹਣ ਤਾਂ ਇਹ ਸੱਚਮੁੱਚ ਪ੍ਰਭੂ ਦਾ ਘਰ ਹੈ ਇਹ ਸੱਚੀ ਮਸਜਿਦ ਹੈ ਜਿਸ ਦੇ ਅੰਦਰ ਪ੍ਰਭੂ ਮਿਲਦਾ ਹੈ ਇਹ ਦਿਲ ਮਸਜਿਦ ਹੈ, ਉਸ ਦਾ ਜਿਸਮ ਸਜਦਾ ਕਰਨ ਦੀ ਜਗ੍ਹਾ ਹੈ ਕੁਦਰਤੀ ਮਸਜਿਦਾਂ ਅਤੇ ਮੰਦਿਰਾਂ ’ਚ ਰਹਿਣ ਵਾਲੇ ਲੋਕ ਬਾਹਰ ਕਿਉਂ ਭਟਕਣ ਬਾਹਰ ਜੋ ਕੁਝ ਬਣਾਇਆ ਜਾਂਦਾ ਹੈ ਕੀ ਉਹ ਅਸਲੀਅਤ ਹੈ?

ਅਗਰ ਕੋਈ ਕਹਿੰਦਾ ਹੈ, ਜੀ! ਅਸੀਂ ਤਾਂ ਅਸਲੀਅਤ ਬਣਾ ਲੈਂਦੇ ਹਾਂ ਤਾਂ ਭਗਵਾਨ ਤਾਂ ਬਾਅਦ ’ਚ ਬਣਾਓ ਪਹਿਲਾਂ ਸੂਰਜ ਵਰਗਾ ਕੋਈ ਸੂਰਜ ਬਣਾ ਦਿਓ ਭਗਵਾਨ ਨੇ ਤਾਂ ਲੱਖਾਂ ਸੂਰਜ ਬਣਾਏ ਹਨ, ਉਸਨੂੰ ਤਾਂ ਤੁਸੀਂ ਬਾਅਦ ’ਚ ਸੋਚੋਂਗੇ, ਪਹਿਲਾਂ ਇੱਕ ਸੂਰਜ ਹੀ ਬਣਾ ਦਿਓ, ਲਾਈਟ ਜਾਂਦੀ ਰਹਿੰਦੀ ਹੈ ਰਾਤ ਨੂੰ ਕੱਢ ਕੇ ਜਗਾ ਲਿਆ ਕਰਾਂਗੇ ਸਭ ਦਾ ਭਲਾ ਹੋ ਜਾਏਗਾ ਕੀ ਕੋਈ ਵਿਗਿਆਨਕ ਬਣਾ ਸਕਦਾ ਹੈ ਸੂਰਜ? ਨਹੀਂ ਬਣਾ ਸਕਦਾ ਤਾਂ ਫਿਰ ਭਗਵਾਨ ਕਿਵੇਂ ਬਣਾ ਸਕਦਾ ਹੈ ਜ਼ਰਾ ਦੱਸੋ ਤਾਂ ਸਹੀ? ਕਿਵੇਂ ਉਸ ਵਰਗਾ ਸਵਰੂਪ ਕੋਈ ਬਣਾ ਦੇਵੇਗਾ? ਜਦੋਂ ਇੱਕ ਸੂਰਜ ਨਹੀਂ ਬਣਦਾ ਅਜ਼ੀ! ਭਗਵਾਨ ਉਹ ਨਹੀਂ ਹੈ ਜਿਸ ਨੂੰ ਅਸੀਂ ਬਣਾਉਂਦੇ ਹਾਂ ਭਗਵਾਨ ਉਹ ਹੈ ਜਿਸ ਨੇ ਸਾਨੂੰ ਸਭ ਨੂੰ ਬਣਾਇਆ ਹੈ ਸੱਚਾਈ ਤਾਂ ਇਹ ਹੈ, ਧਰਮਾਂ ’ਚ ਲਿਖੀ ਹੋਈ ਸੱਚਾਈ ਹੈ ਇਹ ਮਾਲਕ ਨੂੰ ਅਸੀਂ ਨਹੀਂ ਬਣਾ ਸਕਦੇ, ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਸਾਡੇ ਵਰਗੇ ਅਰਬਾਂ ਨੂੰ ਬਣਾ ਦਿੰਦਾ ਹੈ ਅਤੇ ਇੱਥੇ ਜਨਮ-ਮਰਨ ’ਚ ਨਾ ਹੁੰਦੇ ਹੋਏ ਵੀ ਕਣ-ਕਣ ’ਚ, ਜ਼ਰੇ੍ਹ-ਜ਼ਰ੍ਹੇ ’ਚ ਮੌਜ਼ੂਦ ਹੈ ਇਹ ਤਾਂ ਇੱਕ ਤ੍ਰਿਲੋਕੀ ਹੈ, ਅਜਿਹੀਆਂ ਸੈਂਕੜੇ ਤ੍ਰਿਲੋਕੀਆਂ ਹਨ

ਸਾਇੰਟਿਸਟ ਕਹਿੰਦੇ ਹਨ ਕਿ ਹੋਰ ਜਗ੍ਹਾ ਜ਼ਿੰਦਗੀ ਹੈ ਹੀ ਨਹੀਂ ਇੱਕ ਜਗ੍ਹਾ ਨਹੀਂ, ਹਜ਼ਾਰਾਂ ਜਗ੍ਹਾ ਜ਼ਿੰਦਗੀ ਹੈ ਇੱਕ ਤ੍ਰਿਲੋਕੀ, ਇਹ ਤਿੰਨ ਲੋਕ, ਸਾਡਾ ਸਰੀਰ ਅਸਥੂਲ ਸਰੀਰ, ਇੱਕ ਹੁੰਦਾ ਹੈ ਸੂਖਮ ਸਰੀਰ ਜੋ ਦਿਸਣ ’ਚ ਨਹੀਂ ਆਉਂਦਾ ਅਤੇ ਇੱਕ ਕਾਰਨ, ਤਾਂ ਇਹ ਤਿੰਨ ਸਰੀਰ ਹਨ, ਤ੍ਰਿਲੋਕੀ ਕਹਿਲਾਉਂਦੀ ਹੈ ਤਾਂ ਭਾਈ! ਅਜਿਹੀਆਂ ਤ੍ਰਿਲੋਕੀਆਂ ਸੈਂਕੜੇ, ਹਜ਼ਾਰਾਂ ਹਨ ਪਰ ਮਨੋਤਰੰਗਾਂ ਦੁਆਰਾ ਕਦੋਂ ਪਹੁੰਚੇਗਾ, ਕੁਝ ਕਹਿ ਨਹੀਂ ਸਕਦੇ ਪਰ ਰੂਹਾਨੀਅਤ ਦੁਆਰਾ, ਆਤਮਿਕ ਤਰੰਗਾਂ ਦੁਆਰਾ ਸਾਡੇ ਗੁਰੂ, ਸੰਤ ਪਹੁੰਚ ਚੁੱਕੇ ਹਨ ਉਨ੍ਹਾਂ ਨੇ ਲਿਖਿਆ ਹੈ ਬਹੁਤ ਜਗ੍ਹਾ ਜ਼ਿੰਦਗੀਆਂ ਹਨ ਪਹਿਲਾਂ ਵਿਗਿਆਨ ਨਹੀਂ ਮੰਨਿਆ ਕਰਦੀ ਸੀ ਪਰ ਹੁਣ ਵਿਗਿਆਨ ਰੂਹਾਨੀਅਤ ਵੱਲ ਬਹੁਤ ਆ ਗਈ ਹੈ, ਕਿਉਂਕਿ ਸਾਡਾ ਧਰਮ ਮਹਾਂਵਿਗਿਆਨ ਹੈ

ਸਾਡੇ ਧਰਮ ਨੇ ਦੱਸਿਆ ਕਿ ਸੂਖਮ ਜੀਵ ਹਨ ਸਾਇੰਸਦਾਨਾਂ ਨੇ, ਡਾਕਟਰਾਂ ਨੇ ਮਜ਼ਾਕ ਉੱਡਾਇਆ, ਪਰ 1850 ’ਚ ਮੰਨਣਾ ਪਿਆ ਕਿ ਬੈਕਟੀਰੀਆ ਹਨ ਅਤੇ 1892 ’ਚ ਮੰਨੇ ਕਿ ਵਾਇਰਸ ਹੈ ਤਾਂ ਆਏ ਕਿ ਨਹੀਂ ਉੱਥੇ ਹੀ! ਸਾਡੇ ਧਰਮਾਂ ਨੇ ਲਿਖਿਆ ਹੈ ਕਿ ਲੱਖਾਂ ਚੰਦਰ, ਸੂਰਜ, ਨਕਸ਼ੱਤਰ, ਗ੍ਰਹਿ ਹਨ ਸਾਇੰਸਦਾਨਾਂ ਨੇ ਇਸ ਦਾ ਵੀ ਮਜ਼ਾਕ ਉੱਡਾਇਆ ਪਰ ਹੁਣ ਕੁਝ ਸਾਲ ਹੋਏ ਹਨ ਕਿ ਅਮਰੀਕਾ ’ਚ ਸੱਤ ਨਵੇਂ ਖਗੋਲ, ਨਵੇਂ ਸੂਰਜ ਲੱਭ ਲਏ ਗਏ ਹਨ ਤਾਂ ਹੁਣ ਸਾਇੰਟਿਸਟ ਮੰਨਣ ਲੱਗੇ ਹਨ ਕਿ ਇਹ ਜੋ ਤਾਰੇ ਹਨ, ਇਹ ਸੂਰਜ ਹੀ ਹੋਣਗੇ ਤਾਂ ਦੱਸੋ ਮਹਾਂਸਾਇੰਸ ਕਿਹੜੀ ਹੋਈ? ਉਹ ਜੋ ਵੈਦਿਕ ਕਾਲ ਤੋਂ ਲਿਖਿਆ ਹੋਇਆ ਹੈ ਜਾਂ ਜੋ ਅੱਜ ਕਹਿ ਰਹੇ ਹਨ ਕਿ ਅਸੀਂ ਪੈਦਾ ਕਰ ਲਿਆ? ਤਾਂ ਬਹੁਤ ਗੱਲਾਂ ਹਨ ਅਜਿਹੀਆਂ ਜੋ ਸਾਡੇ ਧਰਮਾਂ ’ਚ ਹਜ਼ਾਰਾਂ ਸਾਲ ਪਹਿਲਾਂ ਦੱਸੀਆਂ ਜਾ ਚੁੱਕੀਆਂ ਹਨ ਅਤੇ ਹੁਣ ਸਾਇੰਟਿਸਟ ਕਹਿੰਦੇ ਹਨ ਅਸੀਂ ਨਵੀਂ ਖੋਜ ਕੀਤੀ ਹੈ

ਸਾਡੇ ਧਰਮਾਂ ’ਚ ਲਿਖਿਆ ਹੈ- ਭਗਵਾਨ ਨੇ ਸਭ ਤੋਂ ਪਹਿਲਾਂ ਪ੍ਰਕਾਸ਼ ਦੇ ਰੂਪ ’ਚ ਖੁਦ ਨੂੰ ਪੈਦਾ ਕੀਤਾ ਅਤੇ ਨਾਸਾ (ਸਾਇੰਸ ਕੇਂਦਰ) ’ਚ ਹੁਣੇ-ਹੁਣੇ ਇਹ ਗੱਲ ਆਈ ਹੈ ਕਿ ਸਭ ਤੋਂ ਪਹਿਲਾਂ ਵਿਕਰਣ ਯੁੱਗ ਸੀ, ਪ੍ਰਕਾਸ਼ ਦਾ ਯੁੱਗ ਸੀ ਤਾਂ ਦੱਸੋ ਕਿਸ ਨੇ ਖੋਜ ਪਹਿਲਾਂ ਕੀਤੀ, ਸਾਡੇ ਧਰਮਾਂ ਨੇ ਜਾਂ ਵਿਗਿਆਨ ਨੇ? ਤਾਂ ਧਰਮਾਂ ’ਚ ਜੋ ਸਾਇੰਟਿਸਟ ਉਨ੍ਹਾਂ ਨੂੰ ਗੁਰੂ, ਪੀਰ, ਸੰਤ, ਮਹਾਂਪੁਰਸ਼ ਜਾਂ ਫਕੀਰ ਕਿਹਾ ਜਾਂਦਾ ਹੈ, ਬਸ, ਫਰਕ ਇਹੀ ਹੈ ਤਾਂ ਰੂਹਾਨੀਅਤ ’ਚ ਹੈ ਤਾਂ ਸੱਚ ਪਰ ਪੈਸੇ ਦੀ ਵਜ੍ਹਾ ਨਾਲ ਲੋਕ ਡਰਨ ਲੱਗੇ ਹਨ, ਗਲਤ ਰਸਤਾ ਅਪਨਾ ਲਿਆ ਹੈ, ਜਦਕਿ ਉਸ ਦਾ ਤਾਂ ਨਾਮ ਹੀ ਕੋਈ ਖਰੀਦ ਨਹੀਂ ਸਕਦਾ, ਭਗਵਾਨ ਤਾਂ ਕੀ ਪੈਸਾ ਲਵੇਗਾ

ਈਸ਼ਵਰ ਨਾਮ ਅਮੋਲ ਹੈ, ਬਿਨ ਦਾਮ ਬਿਕਾਏ
ਤੁਲਸੀ ਯੇ ਅਸ਼ਚਰਜ ਹੈ, ਗ੍ਰਾਹਕ ਕਮ ਹੀ ਆਏ

ਤਾਂ ਈਸ਼ਵਰ ਦਾ ਨਾਮ ਅਨਮੋਲ ਹੈ ਅਤੇ ਬਿਨ ਦਾਮ ਦੇ ਫਕੀਰ ਦੇਵੇਗਾ, ਉਹੀ ਵਧੇਗਾ, ਫੁਲੇਗਾ ਤਾਂ ਭਾਈ! ਇਹੀ ਸੱਚਾਈ ਹੈ ਕਿ ਮਾਲਕ ਦਾ ਨਾਮ, ਹਰੀ ਦਾ ਨਾਮ ਫਕੀਰ ਬਿਨਾਂ ਦਾਮ ਦੇ ਦਿੰਦੇ ਹਨ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਸਮਾਜ ਦਾ ਭਲਾ ਕਰਨਾ ਜਿਵੇਂ ਤੁਹਾਡੀ ਡਿਊਟੀ ਹੈ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹੋ, ਉਨ੍ਹਾਂ ਲਈ ਕਮਾਉਂਦੇ ਹੋ, ਸਮਾਜ ਲਈ ਵੀ ਡਿਊਟੀ ਹੈ ਲੋਕਾਂ ਦੀ, ਤਾਂ ਵੈਸੇ ਫਕੀਰ ਜੋ ਹੁੰਦੇ ਹਨ ਉਨ੍ਹਾਂ ਦੀ ਸਾਰੀ ਸ੍ਰਿਸ਼ਟੀ ਲਈ ਡਿਊਟੀ ਹੁੰਦੀ ਹੈ ਉਨ੍ਹਾਂ ਦਾ ਭਲਾ ਕਰਨ ਲਈ, ਸਭ ਨੂੂੰ ਪ੍ਰੇਰਿਤ ਕਰਨ, ਸਭ ਲਈ ਗੱਲ ਕਹਿਣ

ਕਿਉਂ ਢੂੰਡੇ ਮਸਜਿਦ ਮੰਦਿਰ, ਯੇ ਸ਼ਰੀਰ ਹਰੀ ਕਾ ਮੰਦਿਰ
ਪ੍ਰਭੂ ਬੈਠਾ ਤੇਰੇ ਅੰਦਰ, ਝਾਤੀ ਮਾਰ ਕੇ ਦੇਖ ਜ਼ਰਾ

ਗੁਰੂ ਦੇ ਬਿਨਾਂ ਗਿਆਨ ਨਹੀਂ ਹੁੰਦਾ ਮਾਲਕ ਦੀ ਅਗਰ ਭਗਤੀ ਪਾਉਣੀ ਚਾਹੋ ਤਾਂ ਗੁਰੂ ਜ਼ਰੂਰੀ ਹੈ ਉਹ ਹੀ ਗੁਰੂਮੰਤਰ ਦੱਸੇਗਾ, ਉਸ ਨਾਲ ਹੀ ਤੁਸੀਂ ਪਾਰ ਹੋ ਸਕਦੇ ਹੋ ਇਸ ਬਾਰੇ ਇਹ ਤੁਹਾਨੂੰ ਇੱਕ ਸੱਚੀ ਗੱਲ, ਹਕੀਕਤ ਸੁਣਾਉਂਦੇ ਹਾਂ-

ਵੇਦ ਵਿਆਸ ਜੀ ਬਹੁਤ ਚੰਗੇ ਰਿਸ਼ੀ, ਮਹਾਂਪੁਰਸ਼ ਹੋਏ ਉਨ੍ਹਾਂ ਦੇ ਬੇਟੇ ਸਨ ਸੁਖਦੇਵ ਮੁਨੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਤਾ ਦੇ ਗਰਭ ’ਚ ਗਿਆਨ ਹੋ ਗਿਆ ਸੀ 14 ਕਲਾ ਸੰਪੂਰਨ ਕਹਿਲਾਉਂਦੇ ਸਨ ਤਾਂ ਰੂਹਾਨੀਅਤ ’ਚ ਤਰੱਕੀ ਕਰਨਾ ਚਾਹੁੰਦੇ ਸਨ ਉਹ ਭਗਤੀ ਕਰਿਆ ਕਰਦੇ, ਅਭਿਆਸ ਕਰਿਆ ਕਰਦੇ ਸਨ, ਤਪੱਸਿਆ ਜਿਸ ਨੂੰ ਕਹਿੰੰਦੇ ਹਨ, ਤਪੱਸਿਆ ਕਰਕੇ ਉੱਪਰ ਜਾਂਦੇ ਅਤੇ ਹੇਠਾਂ ਚਲੇ ਆਉਂਦੇ ਇੱਕ ਦਿਨ ਖਿਆਲ ਆਇਆ ਕਿ ਮੈਂ ਜਿਸ ਦੀ ਤਪੱਸਿਆ ਕਰਦਾ ਹਾਂ ਕਿਉਂ ਨਾ ਉਨ੍ਹਾਂ ਪੁਰੀਆਂ ’ਚ ਜਾਵਾਂ, ਵਿਸ਼ਨੂੰਪੁਰੀ ’ਚ ਜਾਵਾਂ ਇਹ ਸਹੰਸਦਲ ਕਮਲ ਜੋ ਰੂਹਾਨੀਅਤ ’ਚ ਹੁੰਦਾ ਹੈ ਤਾਂ ਉਸ ਤੱਕ ਹੀ ਰਹਿ ਜਾਂਦੀਆਂ ਹਨ

ਸਾਰੀਆਂ ਪੁਰੀਆਂ ਅੱਗੇ ਮਾਲਕ ਦੀ ਗੱਲ ਕੁਝ ਹੋਰ ਹੈ ਤਾਂ ਉਹ ਭਗਤੀ ਕਰਦਾ ਅਤੇ ਜਦੋਂ ਉੱਥੇ ਪਹੁੰਚਿਆ ਤਾਂ ਦਵਾਰਪਾਲ ਜੋ ਸਨ ਉਨ੍ਹਾਂ ਨੇ ਰੋਕ ਲਿਆ, ਕਿ ਰੁਕੋ ਅੰਦਰ ਜਾਣ ਨਹੀਂ ਦਿੱਤਾ ਅੰਦਰ ਵਿਸ਼ਨੂੰ ਜੀ ਤੋਂ ਪੁੱਛਿਆ, ਜੀ! ਐਸੇ-ਐਸੇ ਸੁਖਦੇਵ ਮੁਨੀ ਜੀ ਆਏ ਹਨ, ਕੀ ਉਨ੍ਹਾਂ ਨੂੰ ਅੰਦਰ ਬੁਲਾਇਆ ਜਾ ਸਕਦਾ ਹੈ? ਵਿਸ਼ਨੂੰ ਜੀ ਨੇ ਕਿਹਾ-ਨਹੀਂ! ਉਹ ਅੰਦਰ ਨਹੀਂ ਆ ਸਕਦਾ ਕਿਉਂਕਿ ਉਹ ਨਿਗੁਰਾ ਹੈ, ਉਸ ਦਾ ਕੋਈ ਗੁਰੂ ਨਹੀਂ ਹੁਣ ਉਹ ਅਭਿਆਸ ਦੁਆਰਾ ਹੇਠਾਂ ਆਇਆ ਆਪਣੇ ਪਿਤਾ ਜੀ ਕੋਲ ਗਿਆ, ਉਹ ਪਹੁੰਚੇ ਹੋਏ ਮਹਾਤਮਾ ਸਨ ਕਹਿਣ ਲੱਗਿਆ, ਪਿਤਾ ਜੀ! ਮੈਂ ਇੱਕ ਰਿਸ਼ੀ ਦਾ ਪੁੱਤਰ, 14 ਕਲਾ ਸੰਪੂਰਨ, ਮੈਂ ਉੱਪਰ ਗਿਆ, ਪਰ ਵਿਸ਼ਨੂੰਪੁਰੀ ’ਚ ਮੈਨੂੰ ਧੱਕੇ ਪਏ, ਇਹ ਕੀ ਹੋਇਆ? ਕਹਿਣ ਲੱਗੇ, ਬੇਟਾ! ਵਾਕਈ ਤੂੰ ਗੁਰੂ ਵਾਲਾ ਨਹੀਂ ਹੈ ਨਾ ਕਹਿਣ ਲੱਗਿਆ, ਫਿਰ ਗੁਰੂ ਕੌਣ ਹੈ?

ਕਹਿਣ ਲੱਗੇ ਭਈ, ਇਸ ਜ਼ਮਾਨੇ ’ਚ ਤਾਂ ਰਾਜਾ ਜਨਕ ਜੀ ਹਨ, ਉਹ ਪੂਰੇ ਗੁਰੂ ਹਨ ਤਾਂ ਸੁਖਦੇਵ ਮੁਨੀ ਪਹਿਲਾਂ ਤਾਂ ਕੁਝ ਨਹੀਂ ਬੋਲੇ ਪਰ ਸਾਈਡ ’ਤੇ ਜਾ ਕੇ ਕਹਿਣ ਲੱਗੇ ਕਿ ਪਿਤਾ ਜੀ ਦੇ ਦਿਮਾਗ ’ਚ ਫਰਕ ਆ ਗਿਆ ਹੈ ਮੈਂ ਰਿਸ਼ੀ-ਮੁਨੀ, ਉਹ ਰਾਜਾ ਉਹ ਭੋਗੀ, ਮੈਂ ਤਿਆਗੀ ਅਤੇ ਉਹ ਰਾਜ-ਪਾਠ ਕਰਨ ਵਾਲਾ, ਮੈਂ ਰਾਮ ਦਾ ਨਾਮ ਜਪਣ ਵਾਲਾ, ਉਸ ਨੂੰ ਗੁਰੂ ਕਿਵੇਂ ਬਣਾ ਸਕਦਾ ਹਾਂ ਤਾਂ ਭਾਈ! ਗੁਰੂ ਸ਼ਬਦ ਦੀ ਜਦੋਂ ਚਰਚਾ ਹੋਈ, ਗੱਲ ਆਈ ਕਿ ਗੁਰੂ ਕਿਵੇਂ ਬਣਾ ਸਕਦਾ ਹਾਂ ਤਾਂ ਹੰਕਾਰ ਆ ਗਿਆ ਵੇਦ ਵਿਆਸ ਜੀ ਨੇ ਫਿਰ ਸਮਝਾਇਆ, ਸਮਝਾ ਕੇ ਉਨ੍ਹਾਂ ਨੂੰ ਭੇਜਿਆ ਕਿ ਤੁਸੀਂ ਜਾਓ ਪੂਰਾ ਗੁਰੂ ਤਾਂ ਰਾਜਾ ਜਨਕ ਹੈ ਉਹ ਜਾਣ ਅਤੇ ਕੋਈ ਨਾ ਕੋਈ ਅਵਗੁਣ ਲੈ ਕੇ ਵਾਪਸ ਜਾਣ ਵਾਰ-ਵਾਰ ਅਜਿਹਾ ਹੋਇਆ ਅਤੇ ਜਿੰਨੇ ਵਾਰ ਗਿਆ ਇਹ ਸੱਚ ਹੈ ਕਿ ਕੋਈ ਪੂਰਨ ਫਕੀਰ ਆਇਆ ਹੋਵੇ ਅਤੇ ਉਸ ਦੀ ਜਿੰਨੀ ਕੋਈ ਨਿੰਦਾ-ਚੁਗਲੀ ਕਰਦਾ ਹੋਵੇ ਉਸ ਦੀ ਭਗਤੀ ਖ਼ਤਮ ਹੋਣ ਲਗਦੀ ਹੈ ਤਾਂ ਉਸ ਦੀਆਂ ਬਾਰ੍ਹਾਂ ਕਲਾ ਜੋ ਸਨ

ਉਹ ਖ਼ਤਮ ਹੋ ਗਈਆਂ ਨਾਰਦ ਜੀ ਨੂੰ ਤਰਸ ਆਇਆ ਕਿ ਇਹ ਬਾਰ੍ਹਾਂ ਵਾਰ ਗਿਆ ਅਤੇ ਕਲਾ ਤਾਂ ਚਲੀ ਗਈ ਇਸਦੀ, ਹੁਣ ਇਸ ਨੂੰ ਰੋਕਣਾ ਚਾਹੀਦਾ ਜਦੋਂ 13ਵੀਂ ਵਾਰ ਵੇਦ ਵਿਆਸ ਜੀ ਨੇ ਕਿਹਾ ਕਿ ਤੁਸੀਂ ਜਾਓ ਗੁਰੂ ਧਾਰਨ ਕਰ ਲਓ ਤਾਂ ਨਾਰਦ ਜੀ ਨੇ ਕੀ ਕੀਤਾ ਕਿ ਇੱਕ ਬਜ਼ੁਰਗ ਦਾ ਭੇਸ਼ ਧਾਰਨ ਕਰ ਲਿਆ ਇੱਕ ਨਾਲਾ ਵਹਿ ਰਿਹਾ ਸੀ ਪਾਣੀ ਦਾ ਅਤੇ ਉਸ ’ਚ ਇੱਕ ਤਸਲਾ ਲਿਆਏ ਮਿੱਟੀ ਪਾ ਦੇਵੇ ਅਤੇ ਉਸ ਨੂੰ ਪਾਣੀ ਵਹਾ ਕੇ ਲੈ ਜਾਏ ਸੁਖਦੇਵ ਮੁਨੀ ਕਹਿਣ ਲੱਗਿਆ, ਹੇ ਬਜ਼ੁਰਗ! ਇਹ ਤੂੰ ਕੀ ਕਰ ਰਿਹਾ ਹੈਂ? ਐਵੇਂ ਥੋੜ੍ਹੇ ਬੰਨ੍ਹ ਲੱਗੇਗਾ! ਪਹਿਲਾਂ ਤਿਨਕੇ ਲਗਾਓ, ਲੱਕੜੀਆਂ ਲਗਾਓ, ਫਿਰ ਮਿੱਟੀ ਪਾਓ, ਫਿਰ ਇਸ ਨੂੰ ਤੁਸੀਂ ਬੰਦ ਕਰ ਪਾਓਂਗੇ ਨਹੀਂ ਤਾਂ ਤੁਸੀਂ ਜਿੰਨਾ ਪਾਉਂਦੇ ਹੋ ਪਾਣੀ ਵਹਾ ਕੇ ਲੈ ਜਾਂਦਾ ਹੈ ਉਹ ਕਹਿਣ ਲੱਗਿਆ, ਰਹਿਣ ਦੇ ਸਮਝ ਦੇਣ ਨੂੰ! ਨਾਰਦ ਜੀ ਕਹਿਣ ਲੱਗੇ, ਅਰੇ! ਮੇਰਾ ਤਾਂ ਮਿੱਟੀ ਵਹਾ ਕੇ ਲੈ ਜਾਂਦਾ ਹੈ ਪਾਣੀ ਅਤੇ ਵੇਦ ਵਿਆਸ ਜੀ ਦੇ ਲੜਕੇ ਨੇ ਹੰਕਾਰ ’ਚ ਆਪਣੀਆਂ ਬਾਰ੍ਹਾਂ ਕਲਾਵਾਂ ਵਹਾ ਦਿੱਤੀਆਂ, ਉਸ ਤੋਂ ਮੂਰਖ ਤਾਂ ਨਹੀਂ ਮੈਂ ਜਦੋਂ ਇਹ ਗੱਲ ਸੁਣੀ, ਸੁਖਦੇਵ ਮੁਨੀ ਜੀ ਆਖਰ ਕਮਾਈ ਵਾਲੇ ਸਨ,

ਠੋਕਰ ਲੱਗੀ, ਬੇਹੋਸ਼ ਹੋ ਗਏ ਅਤੇ ਜਦੋਂ ਹੋਸ਼ ਆਈ ਤਾਂ ਨਾ ਬਜ਼ੁਰਗ! ਕਿਉਂ, ਕਿਉਂਕਿ ਨਾਰਦ ਜੀ ਨੇ ਆਪਣਾ ਕੰਮ ਕਰ ਦਿੱਤਾ ਅਤੇ ਚਲੇ ਗਏ, ਕੋਈ ਵੀ ਨਹੀਂ, ਪਰ ਠੋਕਰ ਲੱਗ ਗਈ ਕਿ ਜਾਣਾ ਚਾਹੀਦਾ ਚਲਿਆ ਗਿਆ ਰਾਜਾ ਜਨਕ ਕੋਲ ਅਤੇ ਰਾਜਾ-ਮਹਾਰਾਜਾ ਦਾ ਤੁਹਾਨੂੰ ਪਤਾ ਹੈ, ਰਾਜ ਮਹਿਲ ਲੱਗਿਆ ਹੋਇਆ ਸੀ ਅਤੇ ਖੂਬ ਠਾਠ-ਬਾਠ ਹੰਕਾਰ ਫਿਰ ਵੀ ਕਹਿੰਦਾ ਮੈਨੂੰ ਤਾਂ ਬੁਲਾਉਣਗੇ ਨਾ, ਉੱਠ ਕੇ ਖੁਦ ਆਉਣਗੇ ਲੈਣ! ਅੰਦਰ ਸੰਦੇਸ਼ ਭੇਜ ਦਿੱਤਾ ਦੁਵਾਰਪਾਲਾਂ ਦੇ ਹੱਥ, ਕਹੋ ਜੀ ਵੇਦ ਪ੍ਰਕਾਸ਼ ਜੀ ਦੇ ਪੁੱਤਰ ਸੁਖਦੇਵ ਮੁਨੀ ਜੀ ਆਏ ਹਨ ਰਾਜਾ ਜਨਕ ਨੂੰ ਦੱਸਿਆ ਤਾਂ ਕਹਿੰਦਾ ਹੁਣ ਮੈਨੂੰ ਕੰਮ ਬਹੁਤ ਹੈ, ਮੈਂ ਲੱਗਿਆ ਹੋਇਆ ਹਾਂ, ਉਨ੍ਹਾਂ ਨੂੰ ਉੱਥੇ ਰੋਕ ਦਿਓ, ਜਿੱਥੇ ਖੜ੍ਹੇ ਹਨ ਅਤੇ ਜਿੱਥੇ ਉਹ ਖੜ੍ਹੇ ਸਨ ਉੱਥੇ ਘੋੜਿਆਂ ਦੀ ਲਿੱਦ ਸੁੱਟੀ ਜਾਂਦੀ ਸੀ ਸਾਰੀ ਸਫਾਈ ਕਰਕੇ ਉੱਥੇ ਸੁੱਟਿਆ ਕਰਦੇ ਸਨ ਅਤੇ ਉਹ ਹੀ ਟਾਇਮ ਆ ਗਿਆ ਘੋੜਿਆਂ ਦੀ ਲਿੱਦ ਸੁੱਟਣ ਦਾ ਏਨੇ ਘੋੜੇ, ਤਾਂ ਉਹ ਸਾਰੀ ਲਿੱਦ ਵਗੈਰ੍ਹਾ ਉੱਥੇ ਸੁੱਟੀ ਤਾਂ ਮੋਢੇ ਤੱਕ ਆ ਗਈ, ਦੱਬ ਗਏ ਪਰ ਹਿੱਲੇ ਨਹੀਂ ਕਿਉਂਕਿ ਕਮਾਈ ਵਾਲੇ ਤਾਂ ਆਖਰ ਸਨ ਅਚਾਨਕ ਜਨਕ ਜੀ ਕਹਿਣ ਲੱਗੇ,

ਅਰੇ ਭਈ! ਉਹ ਖੜ੍ਹੇ ਹਨ ਸੁਖਦੇਵ ਜੀ! ਤੁਸੀਂ ਦੱਸਿਆ ਸੀ, ਉਸ ਨੂੰ ਬੁਲਾਓ ਤਾਂ ਨੌਕਰਾਂ ਨੇ ਕਿਹਾ ਕਿ ਹੁਣ ਕੀ ਬੁਲਾਈਏ, ਉਹ ਤਾਂ ਲਿੱਦ ਨਾਲ ਭਰੇ ਹੋਏ ਹਨ ਕਹਿਣ ਲੱਗੇ ਨਹੀਂ, ਤੁਸੀਂ ਨੁਹਾ-ਧੁਆ ਕੇ ਲੈ ਕੇ ਆਓ ਲੈ ਆਏ ਰਾਜਾ ਜਨਕ ਨੇ ਉਨ੍ਹਾਂ ਨੂੰ ਇੱਕ ਕੌਤੁਕ ਦਿਖਾਇਆ ਜਿਵੇਂ ਹੀ ਉਹ ਰਾਜ ਮਹਿਲ ’ਚ ਦਾਖਲ ਹੋਏ ਤਾਂ ਇੱਕ ਪੈਰ ਦਾਸੀਆਂ, ਰਾਣੀਆਂ ਦਬਾ ਰਹੀਆਂ ਸਨ ਅਤੇ ਇੱਕ ਪੈਰ ਚੁੱਲ੍ਹੇ ’ਚ ਲੱਗਿਆ ਹੋਇਆ ਹੈ, ਅੱਗ ’ਚ, ਜਿਵੇਂ ਲੱਕੜੀਆਂ ਲਗਦੀਆਂ ਹਨ ਤਾਂ ਸੁਖਦੇਵ ਮੁਨੀ ਦੀਆਂ ਅੱਖਾਂ ਖੁੱਲ੍ਹ ਗਈਆਂ ਕਿ ਮੈਂ ਇਨ੍ਹਾਂ ਨੂੰ ਭੋਗੀ ਸਮਝਦਾ ਸੀ ਇਹ ਰਾਜ-ਭਾਗ ’ਚ ਰਹਿੰਦੇ ਹੋਏ ਵੀ ਯੋਗੀ ਹਨ ਕਮਾਲ ਦਾ ਯੋਗ ਹੈ ਇਨ੍ਹਾਂ ਦਾ! ਇਹ ਕੀ ਹੋ ਰਿਹਾ ਹੈ ਸਾਹਮਣੇ! ਹੁਣ ਹੋਰ ਮਨਜ਼ੂਰ ਸੀ ਸਫਾਈ ਕਰਨੀ ਸੀ ਤਾਂ ਰਾਜਾ ਜਨਕ ਨੇ ਇੱਕ ਹੋਰ ਕੌਤੁਕ ਦਿਖਾਇਆ ਹੁਣ ਬੈਠੇ ਸਨ ਤਾਂ ਇੱਕ ਨੌਕਰ ਆਇਆ ਦੌੜਿਆ-ਦੌੜਿਆ, ਕਹਿਣ ਲੱਗਿਆ, ਜੀ ਸ਼ਹਿਰ ਨੂੰ ਅੱਗ ਲੱਗ ਗਈ ਰਾਜਾ ਜਨਕ ਜੀ ਕਹਿਣ ਲੱਗੇ, ‘ਹਰੀ ਇੱਛਾ’ ਕੋਲ ਹੀ ਸੁਖਦੇਵ ਮੁਨੀ ਬੈਠੇ ਹਨ

ਥੋੜ੍ਹੀ ਦੇਰ ਬਾਅਦ ਇੱਕ ਨੌਕਰ ਹੋਰ ਆਇਆ ਕਹਿਣ ਲੱਗਿਆ, ਜੀ, ਆਪਣੀ ਛਾਓਣੀ ਸੜ ਗਈ ਰਾਜਾ ਜਨਕ ਜੀ ਕਹਿਣ ਲੱਗੇ- ‘ਹਰੀ ਇੱਛਾ’ ਤੀਸਰਾ ਨੌਕਰ ਦੌੜਿਆ ਆਇਆ, ਕਹਿਣ ਲੱਗਿਆ, ਜੀ! ਅੱਗ ਤਾਂ ਮਹਿਲਾਂ ਤੱਕ ਪਹੁੰਚ ਗਈ ਜਨਕ ਜੀ ਕਹਿਣ ਲੱਗੇ-‘ਹਰੀ ਇੱਛਾ’ ਚੌਥਾ ਨੌਕਰ ਆਇਆ, ਕਹਿਣ ਲੱਗਿਆ ਜੀ ਮਹਿਲ ਸਾੜ ਦਿੱਤੇ ਤਾਂ ਜਨਕ ਜੀ ਕਹਿਣ ਲੱਗੇ-‘ਹਰੀ ਇੱਛਾ’ ਅੱਗ ਬਿਲਕੁਲ ਰਾਜਾ ਜਨਕ ਦੇ ਸਾਹਮਣੇ ਆ ਗਈ ਅਤੇ ਜਿਵੇਂ ਹੀ ਅੱਗ ਸਾਹਮਣੇ ਆਈ ਸੁਖਦੇਵ ਮੁਨੀ ਜੀ ਨੇ ਆਪਣਾ ਥੈਲਾ ਚੁੱਕਿਆ, ਡੰਡਾ-ਡੋਰੀ ਚੁੱਕਿਆ ਅਤੇ ਭੱਜਣ ਲੱਗੇ ਜਨਕ ਜੀ ਨੇ ਬਾਂਹ ਫੜ ਲਈ ਕਹਿਣ ਲੱਗੇ, ਰੁਕ! ਤੂੰ ਆਪਣੇ ਆਪ ਨੂੰ ਤਿਆਗੀ ਸਮਝਦਾ ਸੀ ਅਰੇ! ਇਹ ਲੱਕੜੀ ਦੀਆਂ ਖੜਾਵਾਂ ਅਤੇ ਇਹ ਥੈਲਾ ਤੇਰਾ ਅੱਧੀ ਅਸ਼ਰਫੀ ਦਾ ਨਹੀਂ ਹੈ ਆਪਣੇ-ਆਪ ਨੂੰ ਵੱਡਾ ਤਿਆਗੀ ਸਮਝਦਾ ਸੀ ਮੇਰਾ ਸਭ ਕੁਝ ਸੜ ਗਿਆ, ਮੈਂ ਫਿਰ ਵੀ ਨਹੀਂ ਬੋਲਿਆ ਅਤੇ ਤੂੰ ਇੱਕ ਡੰਡੀ-ਡੋਰੀ ਲਈ ਭੱਜ ਰਿਹਾ ਹੈਂ

ਕਿ ਕਿਤੇ ਮੇਰੇ ਸੜ ਨਾ ਜਾਣ ਦੱਸ! ਤਿਆਗੀ ਕੌਣ ਹੈ ਵੱਡਾ? ਤਾਂ ਦੰਗ ਰਹਿ ਗਿਆ ਸਭ ਪਰਦੇ ਖੁੱਲ੍ਹ ਗਏ ਮਿੱਟੀ ਸਾਫ਼ ਹੋ ਗਈ ਗੁਰਮੰਤਰ ਲਿਆ, ਭਗਤੀ ਇਬਾਦਤ ਕੀਤੀ ਜੋ ਨਜ਼ਾਰੇ ਮਿਲੇ, ਵਾਪਸ ਆਇਆ ਵੇਦ ਵਿਆਸ ਜੀ ਕਹਿਣ ਲੱਗੇ, ਸੁਣਾ ਬੇਟਾ! ਕੈਸਾ ਗੁਰੂ ਹੈ ਤੇਰਾ? ਅੱਖਾਂ ’ਚੋਂ ਪਾਣੀ ਵਹਿ ਰਿਹਾ ਹੈ, ਹੰਝੂ ਵਹਿ ਰਹੇ ਹਨ ਕਹਿਣ ਲੱਗਿਆ-ਦੱਸ ਨਹੀਂ ਸਕਦਾ ਕਹਿਣ ਲੱਗੇ, ਸੂਰਜ ਵਰਗਾ ਹੋਵੇਗਾ ਕਹਿਣ ਲੱਗਿਆ, ਜੀ! ਤੇਜ਼ ਤਾਂ ਅਜਿਹਾ ਹੀ ਹੈ, ਇਸ ਨਾਲੋਂ ਵੀ ਵਧ ਕੇ ਪਰ ਇਸ ’ਚ ਤਾਂ ਗਰਮੀ ਹੈ ਮੇਰੇ ਗੁਰੂ ’ਚ ਇਹ ਚੀਜ਼ ਨਹੀਂ ਹੈ ਕਹਿਣ ਲੱਗੇ-ਫਿਰ ਚੰਦਰਮਾ ਵਰਗਾ ਹੋਵੇਗਾ ਠੰਡਾ! ਠੰਡਾ, ਠੰਡਕ ਤਾਂ ਇਸ ਤੋਂ ਵੀ ਜ਼ਿਆਦਾ ਹੈ, ਪਰ ਚੰਦਰਮਾ ’ਚ ਦਿਸਣ ’ਚ ਦਾਗ ਨਜ਼ਰ ਆਉਂਦੇ ਹਨ, ਮੇਰਾ ਗੁਰੂ ਅਜਿਹਾ ਨਹੀਂ ਹੈ ਫਿਰ ਵੇਦ ਵਿਆਸ ਜੀ ਕਹਿਣ ਲੱਗੇ, ਭਾਈ ਕਿੱਥੇ ਤਾਂ ਤੂੰ ਗੁਰੂ ਨਹੀਂ ਧਾਰਨ ਕਰਦਾ ਸੀ, ਹੁਣ ਤੂੰ ਦੱਸਦਾ ਨਹੀਂ ਉਹ ਕੈਸਾ ਹੈ ਕਹਿਣ ਲੱਗਾ, ਪਿਤਾ ਜੀ ਮੁਆਫ਼ ਕਰੋ! ਮੇਰਾ ਗੁਰੂ, ਗੁਰੂ ਵਰਗਾ ਹੈ ਉਸ ਦੀ ਤੁਲਨਾ ਲਾਇਕ ਦੂਸਰਾ ਕੋਈ ਸ਼ਬਦ ਨਹੀਂ

ਤਾਂ ਸੱਚਾ ਫਕੀਰ ਅਗਰ ਮਿਲ ਜਾਏ ਜੋ ਕਿਸੇ ਨੂੰ ਲੁੱਟੇ ਨਾ, ਕੋਈ ਧਰਮ-ਮਜ਼੍ਹਬ ’ਚ ਦਖਲ-ਅੰਦਾਜ਼ੀ ਨਾ ਹੋਵੇ, ਜੋ ਰਾਮ ਦੇ ਨਾਮ ਨਾਲ ਜੋੜੇ ਉਹ ਸੱਚਾ ਗੁਰੂ ਮਿਲੇ ਤਾਂ ਪਲ ’ਚ ਪਰਦੇ ਖੋਲ੍ਹ ਦਿੰਦਾ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ ਅਤੇ ਗਿਆਨ ਜਾਗ ਉੱਠਦਾ ਹੈ ਅਤੇ ਇਨਸਾਨ ਨਿੱਜਧਾਮ-ਸਤਿਲੋਕ ਦੇ ਨਜ਼ਾਰੇ ਇੱਥੇ ਰਹਿੰਦਾ ਹੋਇਆ ਜ਼ਰੂਰ ਲੈ ਸਕਦਾ ਹੈ ਤਾਂ ਭਾਈ! ਇੱਥੇ ਦੱਸਿਆ ਕਿ ਤੇਰਾ ਭਗਵਾਨ ਤੇਰੇ ਅੰਦਰ ਬੈਠਾ ਹੈ ਉਹ ਕਿਸ ਤਰੀਕੇ ਨਾਲ ਮਿਲੇਗਾ, ਹਿੰਦੂ ਧਰਮ ’ਚ ਆਇਆ-

ਕਲਿਯੁਗ ਮੇਂ ਕੇਵਲ ਨਾਮ ਆਧਾਰਾ ਸਿਮਰ ਸਿਮਰ ਨਰ ਉਤਰੋ ਪਾਰਾ

ਕਿ ਕਲਿਯੁਗ ’ਚ ਆਤਮਾ ਦਾ ਉੱਧਾਰ ਕਰਨ ਵਾਲਾ ਜਾਂ ਆਤਮਾ ਦਾ ਆਧਾਰ ਕੋਈ ਹੈ ਉਹ ਹੈ ਪ੍ਰਭੂ ਦਾ ਨਾਮ ਨਾ ਘਰ ਛੱਡੋ, ਨਾ ਪਰਿਵਾਰ ਛੱਡੋ, ਨਾ ਕਿਤੇ ਜਾਣ ਦੀ ਜ਼ਰੂਰਤ ਕੀ ਕਰੋ- ‘‘ਸੁਮਰ-ਸੁਮਰ ਨਰ ਉਤਰੋ ਪਾਰਾ’’, ਈਸ਼ਵਰ ਦੇੇ ਨਾਮ ਦਾ ਘਰ-ਪਰਿਵਾਰ ’ਚ, ਕੰਮ-ਧੰਦੇ ’ਚ ਰਹਿੰਦੇ ਹੋਏ ਸਿਮਰਨ ਕਰੋ ਹੇ ਪ੍ਰਾਣੀ! ਤੇਰਾ ਪਾਰ-ਉਤਾਰਾ ਜ਼ਰੂਰ ਹੋ ਜਾਏਗਾ ਤਾਂ ਭਾਈ! ਇਹੀ ਗੱਲ ਹਰ ਧਰਮ ’ਚ ਦੱਸੀ ਹੋਈ ਹੈ ਉਹ ਤਰੀਕਾ, ਗੁਰੂਮੰਤਰ ਜਿਸ ਦੇ ਬਦਲੇ ’ਚ ਕੁਝ ਦੇਣਾ ਨਹੀਂ, ਤੁਸੀਂ ਇਸ ਦਾ ਜਾਪ ਕਰੋ, ਸਿਮਰਨ ਕਰੋ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਜ਼ਰੂਰ ਪਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!