spiritual satsang

ਮਾਨਸ ਜਨਮ ਕਾ ਲਾਭ ਉਠਾਨਾ, ਨਾਮ ਧਿਆਨਾ, ਭੂਲ ਨਾ ਜਾਨਾ

ਰੂਹਾਨੀ ਸਤਿਸੰਗ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ

ਸਤਿਗੁਰੂ ਦੀ ਪਿਆਰੀ ਸਾਧ-ਸੰਗਤ ਜੀਓ, ਜੋ ਵੀ ਸਾਧ-ਸੰਗਤ ਆਸ਼ਰਮ ’ਚ ਚੱਲ ਕੇ ਆਈ ਹੈ, ਸਾਰਿਆਂ ਦਾ ਤਹਿ ਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ ਜੀ ਅੱਜ ਤੁਹਾਡੀ ਸੇਵਾ ’ਚ ਜਿਸ ਭਜਨ ’ਤੇ ਸਤਿਸੰਗ ਹੋਣ ਜਾ ਰਿਹਾ ਹੈ, ਉਹ ਭਜਨ ਹੈ:-

ਮਾਨਸ ਜਨਮ ਕਾ ਲਾਭ ਉਠਾਨਾ,
ਨਾਮ ਧਿਆਨਾ, ਭੂਲ ਨਾ ਜਾਨਾ

ਸਾਰੇ ਧਰਮਾਂ ’ਚ, ਰੂਹਾਨੀ ਪੀਰ-ਫਕੀਰਾਂ, ਗੁਰੂਆਂ ਨੇ ਇਨਸਾਨ ਨੂੰ ਸਭ ਤੋਂ ਸਰਵੋਤਮ ਕਿਉਂ ਦੱਸਿਆ ਹੈ? ਇਸ ਦੇ ਜੋ ਕੰਮ-ਧੰਦਿਆਂ ਦਾ ਤਰੀਕਾ ਹੈ ਉਸ ਲਿਹਾਜ਼ ਨਾਲ ਇਸ ਦੀ ਤੁਲਨਾ ਦੂਸਰੇ ਜੀਵ-ਜੰਤੂਆਂ ਨਾਲ ਕਰਕੇ ਦੇਖੋ ਤਾਂ ਇਸ ਲਈ ਸਰਵੋਤਮ ਕਿਹਾ ਗਿਆ ਹੈ ਕਿ ਇਨਸਾਨ ਜਦੋਂ ਚਾਹੇ ਜਾਨਵਰਾਂ ਨੂੰ ਮਾਰ ਕੇ ਖਾ ਸਕਦਾ ਹੈ, ਜਦੋਂ ਚਾਹੇ ਉਨ੍ਹਾਂ ਨੂੰ ਗੁਲਾਮ ਬਣਾ ਸਕਦਾ ਹੈ ਕੀ ਇਸ ਲਈ ਸੰਤਾਂ ਨੇ ਇਸ ਨੂੰ ਸਰਵੋਤਮ ਕਿਹਾ ਹੈ? ਨਹੀਂ ਅਗਰ ਅਜਿਹੀ ਤੁਲਨਾ ਕਰੀਏ ਤਾਂ ਜੀਵ-ਜੰਤੂ, ਜਾਨਵਰ ਇਨਸਾਨ ਤੋਂ ਕਈ ਮਾਮਲਿਆਂ ’ਚ ਬਿਹਤਰ ਹਨ ਤੁਲਨਾ ਕਰਕੇ ਦੇਖੀਏ- ਇਨਸਾਨ ਸਾਰਾ ਦਿਨ ਕੰਮ-ਧੰਦਾ ਕਰਦਾ ਹੈ ਤਾਂ ਸਾਰਾ ਦਿਨ ਜਾਨਵਰ ਵੀ ਕੰਮ ਧੰਦਾ ਕਰਦੇ ਹਨ ਬਲਕਿ ਬਹੁਤ ਸਾਰੇ ਜਾਨਵਰ ਤਾਂ ਇਨਸਾਨਾਂ ਦੀ ਸੇਵਾ ਕਰਦੇ ਹਨ ਇਨਸਾਨ ਅਤੇ ਜਾਨਵਰ ਦੋਵੇਂ ਹੀ ਆਪਣਾ ਪੇਟ ਭਰਨ ਲਈ ਖਾਂਦੇ ਹਨ ਅੰਤਰ ਏਨਾ ਹੁੰਦਾ ਹੈ ਕਿ ਇਨਸਾਨ ਆਪਣੀ ਇੱਛਾ ਅਨੁਸਾਰ ਖਾਂਦਾ ਹੈ ਅਤੇ ਜੈਸਾ ਚਾਹੁੰਦਾ ਹੈ ਵੈਸਾ ਖਾਣ ਦੀ ਕੋਸ਼ਿਸ਼ ਕਰਦਾ ਹੈ ਪਰ ਜਾਨਵਰ ਨੂੰ ਜੈਸਾ ਮਿਲ ਜਾਵੇ, ਜਦੋਂ ਮਿਲ ਜਾਵੇ ਉਹ ਖਾ ਕੇ ਗੁਜ਼ਾਰਾ ਕਰਦਾ ਹੈ ਬਾਲ-ਬੱਚੇ ਇਨਸਾਨਾਂ ਦੇ ਹੁੰਦੇ ਹਨ, ਬਾਲ-ਬੱਚੇ ਜਾਨਵਰਾਂ ਦੇ ਵੀ ਹੁੰਦੇ ਹਨ ਬਲਕਿ ਜਾਨਵਰਾਂ ਦਾ ਜਿਉਂਦੇ-ਜੀ ਗੋਬਰ, ਮਲ-ਮੂਤਰ ਖਾਦ ਦੇ ਕੰਮ ਆਉਂਦਾ ਹੈ, ਮਰਨ ਤੋਂ ਬਾਅਦ ਹੱਡੀਆਂ, ਚਮੜਾ ਸਭ ਕੰਮ ’ਚ ਲੈ ਲਿਆ ਜਾਂਦਾ ਹੈ ਪਰ ਹੇ ਇਨਸਾਨ! ਤੇਰਾ ਤਾਂ ਇਨ੍ਹਾਂ ਵਿੱਚੋਂ ਕੁਝ ਵੀ ਕੰਮ ’ਚ ਆਉਣ ਵਾਲਾ ਨਹੀਂ ਹੈ

ਤਾਂ ਭਾਈ! ਸੰਤ-ਫਕੀਰ ਜੋ ਹੁੰਦੇ ਹਨ ਉਹ ਤਾਂ ਸੱਚ ਦਾ ਮਾਰਗ ਦੱਸਦੇ ਹਨ ਬੇਪਰਵਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਭਜਨਾਂ ’ਚ ਜੋ ਲਿਖਿਆ ਹੈ, ਉਨ੍ਹਾਂ ’ਚ ਮਾਰਗ-ਦਰਸ਼ਨ ਕੀਤਾ ਹੈ

ਮਾਨਸ ਜਨਮ ਕਾ ਲਾਭ ਉਠਾਨਾ,
ਨਾਮ ਧਿਆਨਾ, ਭੂਲ ਨਾ ਜਾਨਾ

ਸੱਚੇ ਦਿਲ ਨਾਲ ਉਸ ਨੂੰ ਯਾਦ ਕਰਨਾ, ਦਿਖਾਵਾ ਨਾ ਕਰਨਾ ਅਤੇ ਭੁੱਲਣਾ ਨਹੀਂ ਕਿਉਂਕਿ ਉਸ ਨੂੰ ਯਾਦ ਕਰਨ ਨਾਲ ਤੈਨੂੰ ਆਨੰਦ, ਲੱਜ਼ਤ, ਖੁਸ਼ੀ ਹੈ ਅਤੇ ਉਸ ਨੂੰ ਭੁੱਲਣ ਨਾਲ ਗ਼ਮ, ਚਿੰਤਾਵਾਂ, ਟੈਨਸ਼ਨ ਬੋਝ ਹੈ, ਜਿਸ ਦਾ ਇਲਾਜ ਬਾਜ਼ਾਰ ਤੋਂ ਤਾਂ ਮਿਲਦਾ ਨਹੀਂ ਤੁਹਾਨੂੰ ਨਸ਼ਾ ਦੇ ਦਿੰਦੇ ਹਨ, ਤੁਹਾਨੂੰ ਚਿੰਤਾ, ਗ਼ਮ ਹੈ ਪਰ ਉਸ ਨਸ਼ੇ ਨਾਲ ਹੋ ਸਕਦਾ ਹੈ ਗ਼ਮ ਘਟਣ ਦੀ ਬਜਾਇ ਹੋਰ ਵਧ ਜਾਵੇ ਉਹ ਨਸ਼ੇ ਕਿਤੇ ਵੀ ਲੈ ਜਾ ਸਕਦੇ ਹਨ ਨਸ਼ਿਆਂ ਦਾ ਕੰਮ ਥੋੜ੍ਹਾ ਠੀਕ ਕਰਨਾ, ਜ਼ਿਆਦਾ ਪ੍ਰੇਸ਼ਾਨੀਆਂ, ਕੋਈ ਨਾ ਕੋਈ ਰੋਗ ਲੱਗ ਜਾਂਦੇ ਹਨ ਤੁਸੀਂ ਉਨ੍ਹਾਂ ਦੇ ਗੁਲਾਮ ਹੋ ਜਾਂਦੇ ਹੋ ਸਹੀ ਤਰੀਕਾ ਆਤਮਬਲ ਨੂੰ ਜਗਾਓ, ਆਤਮਿਕ ਸ਼ਕਤੀਆਂ ਜਾਗ੍ਰਿਤ ਕਰੋ ਅਤੇ ਆਤਮਬਲ ਦੇ ਲਈ ਟਾੱਨਿਕ, ਦਵਾਈ ਸਾਰੇ ਸੰਸਾਰ ’ਚ ਅਗਰ ਕੋਈ ਹੈ ਤਾਂ ਉਹ ਆਤਮਿਕ-ਚਿੰਤਨ ਹੈ ਆਪਣੇ ਵੱਲੋਂ ਆਪਣੀ ਆਤਮਾ ਨੂੰ ਖੁਰਾਕ ਦੇ ਦਿੱਤੀ ਜਾਵੇ ਅਤੇ ਉਹ ਆਤਮਿਕ-ਚਿੰਤਨ ਦੇ ਲਈ ਹੈ ਪ੍ਰਭੂ, ਮਾਲਕ, ਅੱਲ੍ਹਾ, ਵਾਹਿਗੁਰੂ ਦਾ ਨਾਮ, ਕਲਮਾ, ਗੌਡ ਵਰਡਸ ਉਸ ਨੂੰ ਅਸੀਂ ਦੁਹਰਾਈਏ ਤਾਂ ਆਪਣੀਆਂ ਆਤਮਿਕ ਸ਼ਕਤੀਆਂ ਜਾਗ੍ਰਿਤ ਕਰ ਸਕਦੇ ਹਾਂ ਅਤੇ ਗ਼ਮ-ਚਿੰਤਾਵਾਂ ਤੋਂ, ਆਪਣੇ ਆਪ ਨੂੰ ਮੁਕਤ ਕਰਵਾ ਸਕਦੇ ਹਾਂ

ਭਜਹੁ ਗੋੁਬਿੰਦ ਭੂਲਿ ਮਤ ਜਾਹੁ
ਮਾਨਸ ਜਨਮ ਕਾ ਏਹੀ ਲਾਹੁ

ਇਹੀ ਮਾਨਸ (ਇਨਸਾਨ) ਕਹਿਲਾਉਣ ਦਾ ਸਭ ਤੋਂ ਵੱਡਾ ਲਾਭ ਹੈ

ਨਾਲ-ਨਾਲ ਸ਼ਬਦ ਭਜਨ ਚੱਲੇਗਾ, ਨਾਲ ਹੀ ਦੱਸਦੇ ਚੱਲਾਂਗੇ ਚਲੋ ਭਾਈ:-

ਟੇਕ:- ਮਾਨਸ ਜਨਮ ਕਾ ਲਾਭ ਉਠਾਨਾ,
ਨਾਮ ਧਿਆਨਾ, ਭੂਲ ਨਾ ਜਾਨਾ

1. ਪ੍ਰਭੂ ਮਿਲਨੇ ਕੀ ਮਿਲੀ ਹੈ ਯੇ ਵਾਰੀ,
ਖਾਨੇ-ਸੋਨੇ ਕਾਮ ਮੇਂ ਜਾਤਾ ਗੁਜ਼ਾਰੀ
ਅਨਮੋਲ ਹੀਰੇ ਕੋ ਯੂੰ ਨਾ ਗਵਾਨਾ, ਨਾਮ ਧਿਆਨਾ ਭੂਲ…….

2. ਜਨਮ ਤੋ ਤੂਨੇ ਪਹਿਲੇ ਔਰ ਭੀ ਹੈਂ ਪਾਏ,
ਐਸਾ ਜਨਮ ਹਾਥ ਜਲਦੀ ਨਾ ਆਏ
ਹਾਥ ਸੇ ਗਿਆ ਫਿਰ ਪੜੇ ਪਛਤਾਨਾ,
ਨਾਮ ਧਿਆਨਾ ਭੂਲ…….

3. ਬਨ ਕਰ ਵਾਪਾਰੀ ਕਾਲ ਦੇਸ਼ ਮੇਂ ਆਇਆ,
ਝੂਠੇ ਸੌਦੇ ਕੀਏ ਸੌਦਾ ਸੱਚ ਨਾ ਕਮਾਇਆ
ਚਾਹੀਏ ਥੀ ਪੂੰਜੀ ਸੱਚੇ ਸੌਦੇ ਪੇ ਲਗਾਨਾ, ਨਾਮ ਧਿਆਨਾ ਭੂਲ…….

4. ਪਾਂਚ ਲੁਟੇਰੇ ਤੇਰੇ ਪੀਛੇ ਲਗੇ ਹੈਂ,
ਕੀਮਤੀ ਪੂੰਜੀ ਦਿਨ ਰਾਤ ਠਗੇ ਹੈਂ
ਇੰਨ ਚੋਰੋਂ ਸੇ ਪੂੰਜੀ ਬਚਾਨਾ,
ਨਾਮ ਧਿਆਨਾ ਭੂਲ…….

ਭਜਨ ਦੇ ਸ਼ੁਰੂ ’ਚ ਆਇਆ:-

ਪ੍ਰਭੂ ਮਿਲਨੇ ਕੀ ਮਿਲੀ ਹੈ ਯੇ ਵਾਰੀ,
ਖਾਨੇ ਸੋਨੇ ਕਾਮ ਮੇਂ ਜਾਤਾ ਗੁਜ਼ਾਰੀ
ਅਨਮੋਲ ਹੀਰੇ ਕੋ ਯੂੰ ਨਾ ਗਵਾਨਾ
ਇਨਸਾਨ ਨੇ ਮਨ ਦੇ ਪਿੱਛੇ ਲੱਗ ਕੇ ਇੱਕ ਕਹਾਵਤ ਬਣਾ ਰੱਖੀ ਹੈ
‘ਖਾਓ ਪੀਓ ਐਸ਼ ਕਰੋ,
ਇਹ ਜੱਗ ਮਿੱਠਾ ਅਗਲਾ ਕਿਸਨੇ ਡਿੱਠਾ’

ਖਾਣ ਪੀਣ ’ਚ ਮਾਸ, ਸ਼ਰਾਬ, ਅੰਡੇ ਨੂੰ ਬਿਹਤਰ ਸਮਝਦੇ ਹਨ ਕੋਈ ਮਾਸ, ਅੰਡਾ, ਸ਼ਰਾਬ ਖਾਣ ਪੀਣ ਵਾਲਾ ਕਿਸੇ ਭਗਤ-ਜਨ ਦੇ ਘਰ ਚਲਿਆ ਜਾਵੇ, ਚਾਹੇ ਉਹ ਉਸ ਨੂੰ ਮੇਵੇ, ਪਦਾਰਥ ਲਿਆ ਦੇਵੇ, ਘਿਓ ਲਿਆ ਦੇਵੇ, ਕੁਝ ਵੀ ਦੇਵੇ, ਚਾਹੇ ਕਿੰਨੇ ਸਵਾਦਿਸ਼ਟ ਭੋਜਨ ਖਿਲਾਏ ਪਰ ਜਦੋਂ ਉਹ ਵਾਪਸ ਆਪਣੇ ਨਸ਼ੇ ਵਾਲਿਆਂ ਦੇ ਕੋਲ ਆਏਗਾ ਤਾਂ ਉਹ ਪੁੱਛਦੇ ਹਨ, ਕਿਉਂ ਭਾਈ! ਮਹਿਮਾਨ ਬਣ ਕੇ ਗਿਆ ਸੀ, ਕਾਫ਼ੀ ਸੇਵਾ ਹੋਈ ਹੋਵੇਗੀ? ਕਹਿੰਦਾ-ਸੇਵਾ ਖਾਕ ਹੋਈ ਮੂੰਗ ਦੀ ਦਾਲ ਖਾਣ ਵਾਲੇ ਸਨ ਮੂੰਗ ਦੀ ਦਾਲ ਖੁਵਾ ਦਿੱਤੀ ਘਾਹ ਵਰਗੀ ਰਸੋਈ ਸੀ ਮਾਸ, ਅੰਡੇ ਤੋਂ ਬਿਨਾਂ ਤਾਂ ਖਾਣਾ-ਪੀਣਾ ਹੀ ਨਹੀਂ ਸਮਝਦੇ ਇੱਕ ਵਾਰ ਅਸੀਂ ਇਹ ਦੇਖਿਆ ਕਿ ਇੱਕ ਸੱਜਣ ਦੂਰ ਤੋਂ ਆਪਣੇ ਦੋਸਤ ਨੂੰ ਮਿਲਣ ਆਏ ਅਤੇ ਜਿਸ ਨੂੰ ਮਿਲਣ ਆਏ ਸਨ ਉਹ ਉਸ ਦੇ ਦੋਸਤ ਮਿਲ ਗਏ ਕਹਿਣ ਲੱਗਿਆ-

ਉਸ ਦਾ ਕੀ ਹਾਲ ਹੈ? ਉਹ ਦੋਸਤ ਕਹਿਣ ਲੱਗਿਆ- ਉਸ ਨੇ ਤਾਂ ਖਾਣਾ-ਪੀਣਾ ਛੱਡ ਦਿੱਤਾ ਕਹਿਣ ਲੱਗਿਆ- ਕਿੰਨੀ ਦੇਰ ਹੋ ਗਈ? ਕਹਿਣ ਲੱਗਿਆ- ਛੇ ਮਹੀਨੇ ਹੋ ਗਏ ਕਹਿਣ ਲੱਗੇ- ਫਿਰ ਬਚਿਆ ਕਿਵੇਂ? ਕਹਿੰਦੇ, ਨਹੀਂ ਰੋਟੀ ਤਾਂ ਖਾਂਦਾ ਹੈ ਖਾਣਾ-ਪੀਣਾ ਮਾਸ, ਅੰਡੇ ਅਤੇ ਸ਼ਰਾਬ ਨੂੰ ਹੀ ਮੰਨਦੇ ਹਨ, ਉਹ ਛੱਡ ਦਿੱਤਾ ਵਿਆਹ ਸ਼ਾਦੀਆਂ ’ਚ ਜਾਵੇ ਜਾਂ ਫਿਰ ਸਸੁਰਾਲ ਜਾਵੇ, ਉੱਥੇ ਹੋਰ ਕੁਝ ਮਿਲੇ ਨਾ ਮਿਲੇ ਸ਼ਰਾਬ, ਮਾਸ, ਅੰਡਾ ਹੋਵੇ ਤਾਂ ਉਸ ਨੂੰ ਵਧੀਆ ਸਮਝਦੇ ਹਨ ਤਾਂ ਇਹ ਜੋ ਮਾਸ, ਸ਼ਰਾਬ, ਅੰਡਾ ਖਾਣਾ ਹੈ ਇਹ ਵਿਗਿਆਨ ਦੇ ਅਨੁਸਾਰ ਵੀ ਅਤੇ ਰੂਹਾਨੀਅਤ ਦੇ ਅਨੁਸਾਰ ਵੀ ਬਿਲਕੁਲ ਗਲਤ ਹੈ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਇਨਸਾਨ ਸ਼ਾਕਾਹਾਰੀ ਹੈ ਅਸੀਂ ਉਨ੍ਹਾਂ ਦੇ ਅਨੁਸਾਰ ਦੱਸਿਆ ਹੈ ਅਤੇ ਧਰਮ ਵੀ ਕਹਿੰਦੇ ਹਨ ਕਿ ਇਹ ਬੁਰਾ ਹੈ ਮਾਸ ਦੇ ਬਦਲੇ ਮਾਸ ਦੇਣਾ ਪੈਂਦਾ ਹੈ

ਬੱਕਰੀ ਪਾਤੀ ਖਾਤ ਹੈ, ਤਾਕੀ ਕਾਢੀ ਖਾਲ
ਜੋ ਬੱਕਰੀ ਕੋ ਖਾਤ ਹੈ, ਤਾ ਕਾ ਕੌਨ ਹਵਾਲ

ਬੱਕਰੀ ਜੋ ਘਾਹ-ਫੂਸ ਖਾਂਦੀ ਹੈ, ਉਸ ਦੇ ਲਈ ਵੀ ਬੱਕਰੀ ਨੂੰ ਬਖ਼ਸ਼ਿਆ ਨਹੀਂ ਗਿਆ ਬੱਕਰੀ ਦੀ ਖੱਲ ਉਲਟੀ ਕਰਕੇ ਉਤਾਰ ਲੈਂਦੇ ਹਨ ਪਰੰਤੂ ਜੋ ਬੱਕਰੀ ਨੂੰ ਖਾਣਗੇ ਉਨ੍ਹਾਂ ਦਾ ਹਸ਼ਰ ਕੀ ਹੋਵੇਗਾ? ਤਾਂ ਭਾਈ! ਇਹ ਸੱਚਾਈ ਹੈ

ਜਨਮ ਤੋ ਤੂਨੇ ਪਹਿਲੇ ਔਰ ਭੀ ਹੈਂ ਪਾਏ,
ਐਸਾ ਜਨਮ ਹਾਥ ਜਲਦੀ ਨਾ ਆਏ
ਹਾਥ ਸੇ ਗਿਆ ਫਿਰ ਪੜੇ ਪਛਤਾਨਾ
ਇਸ ਬਾਰੇ ’ਚ ਲਿਖਿਆ ਹੈ:-

ਮਨੁੱਖ ਜਨਮ ਦੁਰਲੱਭ ਹੈ ਵਾਰ-ਵਾਰ ਹੱਥ ਨਹੀਂ ਆਉਂਦਾ ਜੇਕਰ ਇਹ ਇੱਕ ਵਾਰ ਹੱਥੋਂ ਨਿਕਲ ਗਿਆ ਤਾਂ ਦੁਬਾਰਾ ਜਲਦੀ ਨਹੀਂ ਮਿਲਦਾ
ਅੱਗੇ ਆਇਆ ਹੈ:-

ਬਨ ਕਰ ਵਪਾਰੀ ਕਾਲ ਦੇਸ਼ ਮੇਂ ਆਇਆ,
ਝੂਠ ਸੌਦੇ ਕੀਏ ਸੌਦਾ ਸੱਚ ਨਾ ਕਮਾਇਆ
ਚਾਹੀਏ ਥੀ ਪੂੰਜੀ ਸੱਚੇ ਸੌਦੇ ਪੇ ਲਗਾਨਾ

ਝੂਠੇ ਸੌਦੇ ਬਹੁਤ ਹਨ ਇਨਸਾਨ ਬਹੁਤ ਸਾਰੇ ਸੌਦੇ ਕਰਦਾ ਹੈ ਜ਼ਮੀਨ, ਜਾਇਦਾਦ ਦਾ ਸੌਦਾ ਉਸ ’ਚ ਵੀ ਰਗੜਾ-ਰਗੜੀ ਚਲਦੀ ਹੈ ਅਤੇ ਦੁਕਾਨ ਦਾ ਸੌਦਾ, ਵਪਾਰ ’ਚ ਸੌਦੇਬਾਜ਼ੀ, ਝੂਠੀ ਗਵਾਹੀ ਦੇਣ ਦਾ ਸੌਦਾ, ਕਿਸੇ ਨੂੰ ਮਾਰਨ ਦਾ ਸੌਦਾ, ਜਿਉਂਦੇ ਕਰਨ ਦਾ ਸੌਦਾ! ਅਰੇ! ਜਦੋਂ ਤੁਸੀਂ ਜਿਉਂਦਾ ਨਹੀਂ ਕਰ ਸਕਦੇ ਤਾਂ ਮਾਰਨ ਦਾ ਹੱਕ ਕਿਸ ਨੇ ਦਿੱਤਾ? ਤਾਂ ਇਹ ਸੌਦੇਬਾਜ਼ੀ ਚਲਦੀ ਹੈ ਇਹ ਸਭ ਝੂਠ ਦੇ ਸੌਦੇ ਹਨ, ਦਹੇਜ਼ ਤਾਂ ਦਿੱਤਾ ਜਾਂਦਾ ਹੈ ਇਹ ਸੌਦੇਬਾਜ਼ੀ ਨਹੀਂ ਤਾਂ ਹੋਰ ਕੀ ਹੈ? ਪੜ੍ਹੇ-ਲਿਖੇ ਸੱਜਣ ਆਪਣੇ ਤਰੀਕੇ ਨਾਲ ਮੰਗਦੇ ਹਨ

ਅਤੇ ਅਨਪੜ੍ਹ ਆਪਣੇ ਤਰੀਕੇ ਨਾਲ ਤਰੀਕਾ ਬਦਲ ਗਿਆ, ਪਰ ਸੌਦੇਬਾਜ਼ੀ ਨਹੀਂ ਬਦਲੀ ਪੜ੍ਹੇ-ਲਿਖੇ ਸੱਜਣ ਲੜਕੀ ਵਾਲੇ ਨੂੰ ਬਿਠਾਉਂਦੇ ਹਨ ਚਾਹ-ਪਾਣੀ ਪਿਲਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੇਰਾ ਲੜਕਾ ਏਨਾ ਪੜਿ੍ਹਆ-ਲਿਖਿਆ ਹੈ ਏਨੀ ਦੇਰ ਫਲਾਂ ਹੋਸਟਲ ’ਚ ਪੜਿ੍ਹਆ ਏਨਾ ਖਰਚਾ ਆਇਆ ਅਤੇ ਫਿਰ ਪੜ੍ਹ ਕੇ ਹੁਣ ਨੌਕਰੀ ਕਰਨ ਲੱਗਿਆ ਹੈ, ਨੌਕਰੀ ਲਗਵਾਉਣ ’ਚ ਮੇਜ਼ ਦੇ ਹੇਠਾਂ ਤੋਂ ਏਨਾ ਗਿਆ ਤਾਂ ਕੁੱਲ ਮਿਲਾ ਕੇ ਇਹ ਸਾਡਾ ਮੂਲ ਹੈ ਬਾਕੀ ਅਸੀਂ ਮੰਗਦੇ ਨਹੀਂ ਲੜਕੀ ਵੀ ਦੇ ਜਾਣਾ ਅਤੇ ਵਿਆਜ ਜੋ ਤੁਹਾਡੀ ਇੱਛਾ ਹੈ ਉਹ ਦੇ ਦੇਣਾ ਅਸੀਂ ਮੰਗਦੇ ਕੁਝ ਵੀ ਨਹੀਂ

ਤਾਂ ਭਾਈ! ਸੱਚਾਈ, ਵਾਸਤਵਿਕਤਾ ਇਹੀ ਹੈ ਕਿ ਝੂਠੇ ਸੌਦੇ ਬਹੁਤ ਚੱਲ ਰਹੇ ਹਨ ਮਾਲਕ ਦੇ ਨਾਮ ’ਤੇ ਵੀ ਸੌਦੇਬਾਜ਼ੀ ਚਲਦੀ ਰਹਿੰਦੀ ਹੈ ਅਤੇ ਲੋਕ ਮਾਲਕ ਨੂੰ ਮਾਲਕ ਦੇ ਤਰੀਕੇ ਨਾਲ ਨਹੀਂ ਪਾਉਣਾ ਚਾਹੁੰਦੇ, ਆਪਣੇ ਤਰੀਕੇ ਨਾਲ ਹਾਸਲ ਕਰਨਾ ਚਾਹੁੰਦੇ ਹਨ ਅਤੇ ਮਾਲਕ ਦੀ ਬਲੈਕ ਤੱਕ ਹੋਣ ਲੱਗ ਜਾਂਦੀ ਹੈ ਸ਼ਾਇਦ ਤੁਸੀਂ ਨਾ ਸਮਝੋ ਇਸ ਗੱਲ ਨੂੰ ਪਰ ਅਜਿਹਾ ਹੋਇਆ ਸੀ ਬਹੁਤ ਸਾਰੇ ਸਤਿਸੰਗੀ ਭਾਈਆਂ ਨੂੰ ਦੁਕਾਨਦਾਰਾਂ ਨੇ ਦੱਸਿਆ ਕਿ ਜੋ ਅਸੀਂ 300 ਦਾ ਦਿੰਦੇ ਹਾਂ ਅੱਜ ਬਲੈਕ ’ਚ 1000 ਦਾ ਵਿਕ ਰਿਹਾ ਹੈ ਤਾਂ ਕੀ ਇਹ ਸਹੀ ਗੱਲ ਨਹੀਂ? ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਰਹਿੰਦੇ ਸਨ ਕਿ ਮਹਾਰਾਜ ਜੀ! ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮਾਲਕ ਨੇ ਲਿਆ ਹੋਵੇ ਉਹ ਸਾਰਾ ਝੋਲੀਆਂ ’ਚੋਂ ਹੋ ਕੇ ਪਿੱਛੇ ਅਸੀਂ ਰੱਖਿਆ ਕਰਦੇ ਸੀ ਉਸ ’ਚ ਆ ਜਾਂਦਾ ਸੀ

ਸਾਡਾ ਦੁਕਾਨਦਾਰ ਨਾਲ ਤਾਲਮੇਲ ਸੀ ਉਸ ਨੂੰ ਦੇ ਦਿੰਦੇ ਸੀ, ਫਿਰ ਤੋਂ ਵੈਸਾ ਹੀ ਚਲਦਾ ਸੀ ਤਾਂ ਇਹ ਚੱਲਿਆ ਅਤੇ ਲੋਕਾਂ ਨੇ ਕੁਝ ਨਹੀਂ ਦੇਖਿਆ ਅਰੇ! ਅਸੀਂ ਕਿਸੇ ਨੂੰ ਪਾਣੀ ਪਿਲਾਈਏ, ਰੋਟੀ ਖਿਲਾਈਏ ਤਾਂ ਉਹ ਅੱਗੇ ਤੋਂ ਕਹਿੰਦਾ ਹੈ ਕਿ ਤੇਰਾ ਭਲਾ ਹੋਵੇ, ਤੂੰ ਮੈਨੂੰ ਪਾਣੀ ਪਿਲਾਇਆ ਤਾਂ ਜੋ ਮਾਲਕ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਹ ਸਾਡੇ ਤੋਂ ਕੁਝ ਖਾਏਗਾ ਅਤੇ ਬਦਲੇ ’ਚ ਸਾਨੂੰ ਦੋ ਸ਼ਬਦ ਅਸ਼ੀਰਵਾਦ ਦੇ ਨਹੀਂ ਬੋਲ ਸਕਦਾ ਕਿ ਤੇਰਾ ਭਲਾ ਹੋਵੇ? ਇਹ ਗੱਲ ਕੋਈ ਨਹੀਂ ਸੋਚਦਾ ਕੋਈ ਠੱਗ ਰਿਹਾ ਹੈ, ਇਹ ਠੱਗਿਆ ਜਾ ਰਿਹਾ ਹੈ, ਮਾਲਕ ਦਾ ਤਾਂ ਸਿਰਫ਼ ਨਾਂਅ ਚੱਲ ਰਿਹਾ ਹੈ ਇਨ੍ਹਾਂ ਪਾਖੰਡਾਂ ਤੋਂ ਬਾਹਰ ਆਓ ਇਹ ਸਹੀ ਨਹੀਂ ਹੈ ਮਾਲਕ ਉਹ ਹੈ ਜੋ ਤੁਹਾਨੂੰ ਬਣਾਉਣ ਵਾਲਾ ਹੈ ਮਾਲਕ ਉਹ ਨਹੀਂ ਜਿਸ ਨੂੰ ਤੁਸੀਂ ਬਣਾਉਂਦੇ ਹੋ ਮਾਲਕ, ਪ੍ਰਭੂ, ਈਸ਼ਵਰ ਉਹ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਤੁਹਾਨੂੰ ਬਣਾਇਆ ਹੈ, ਉਸ ਨੂੰ ਲੱਭੋ ਉਹ ਤੁਹਾਡੇ ਅੰਦਰ ਬੈਠਾ ਹੈ ਨਾ ਪਾਖੰਡ, ਨਾ ਢੌਂਗ, ਨਾ ਦਿਖਾਵੇ ਦੀ ਜ਼ਰੂਰਤ ਪਰ ਲੋਕ ਇੱਥੇ ਵੀ ਝੂਠੇ ਸੌਦੇ ਤੋਂ ਬਾਜ਼ ਨਹੀਂ ਆਉਂਦੇ

ਪਾਂਚ ਲੁਟੇਰੇ ਤੇਰੇ ਪੀਛੇ ਲਗੇ ਹੈਂ, ਕੀਮਤੀ ਪੂੰਜੀ ਦਿਨ ਰਾਤ ਠਗੇ ਹੈਂ
ਇਨ ਚੋਰੋਂ ਸੇ ਪੂੰਜੀ ਬਚਾਨਾ

ਪੰਜ ਲੁਟੇਰੇ ਜਾਂ ਪੰਜ ਰੋਗ ਕਹੋ ਤਾਂ ਸਹੀ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਇਨ੍ਹਾਂ ਦਾ ਸਰਦਾਰ ਹੈ ਮਨ ਸਰਦਾਰ ਤੋਂ ਇੱਥੇ ਮਤਲਬ ਮੁਖੀਆ ਤੋਂ ਹੈ ਮਨ ਹੈ ਅਤੇ ਮਾਇਆ ਹੈ ਅੱਜ ਦਾ ਇਨਸਾਨ ਇਨ੍ਹਾਂ ’ਚ ਖੋਇਆ ਹੋਇਆ ਹੈ ਕਾਮ-ਵਾਸਨਾ ’ਚ ਏਨਾ ਉਲਝ ਗਿਆ ਹੈ ਕਿ ਉਸ ਨੂੰ ਰਿਸ਼ਤ ੇ-ਨਾਤੇ ਦੀ ਪਰਵਾਹ ਨਹੀਂ ਰਹੀ ਅੱਜ ਸਮਾਜ ’ਚ ਜੋ ਬੁਰਾ ਹਾਲ ਇਨਸਾਨੀਅਤ ਦਾ ਹੈ ਉਸ ਨੂੰ ਦੇਖ ਕੇ ਬਹੁਤ ਦੁੱਖ ਆਉਂਦਾ ਹੈ ਮਾਲਕ ਨੂੰ ਪ੍ਰਾਰਥਨਾ, ਦੁਆ ਵੀ ਕਰਦੇ ਹਾਂ ਕਿ ਹੇ ਮਾਲਕ! ਇਨ੍ਹਾਂ ਦਾ ਭਲਾ ਕਰ ਕੋਈ ਰਿਸ਼ਤਾ-ਨਾਤਾ ਪਵਿੱਤਰ ਨਹੀਂ ਹੈ ਆਪਣੇ ਹੱਥ ਆਪਣੇ ਹੀ ਜਿਸਮ ਨੂੰ ਖਾਏ ਜਾ ਰਹੇ ਹਨ ਬੁਰਾ ਹਾਲ ਹੈ ਅਰੇ ਜਾਨਵਰਾਂ ’ਚ ਕੋਈ ਰਿਸ਼ਤਾ ਨਾਤਾ ਨਹੀਂ ਹੁੰਦਾ ਇਨਸਾਨਾਂ ’ਚ ਤਾਂ ਰਿਸ਼ਤੇ ਨਾਤੇ ਮਹਾਂਪੁਰਸ਼ਾਂ ਨੇ ਬਣਾਏ ਹਨ ਭਲੇ ਦੇ ਲਈ ਬਣਾਏ ਹਨ ਪਰ ਲੋਕ ਛੱਡਦੇ ਜਾ ਰਹੇ ਹਨ ਕਿਸੇ ਸਮੇਂ ਰੂਹਾਨੀ ਫਕੀਰਾਂ, ਸੰਤ-ਪੈਗੰਬਰਾਂ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ

ਕਿ ਇੱਕ ਸਮਾਂ ਅਜਿਹਾ ਆਏਗਾ ਜਦੋਂ ਸਾਰੇ ਰਿਸ਼ਤੇ-ਨਾਤੇ ਖ਼ਤਮ ਹੋਣਗੇ, ਇਸਤਰੀ ਤੇ ਪੁਰਸ਼ ਦਾ ਰਿਸ਼ਤਾ ਹੀ ਰਹਿ ਜਾਏਗਾ ਤਾਂ ਉਹ ਭਿਆਨਕ ਕਲਿਯੁਗ ਹੋਵੇਗਾ ਸਾਰੇ ਧਰਮਾਂ ’ਚ ਰੂਹਾਨੀ ਫਕੀਰਾਂ ਨੇ ਲਿਖਿਆ ਹੈ ਕਿ ਭਿਆਨਕ ਕਲਿਯੁਗ ਦੀ ਨਿਸ਼ਾਨੀ ਇਹ ਹੋਵੇਗੀ ਕਿ ਉਦੋਂ ਸਾਰੇ ਰਿਸ਼ਤੇ-ਨਾਤੇ ਖ਼ਤਮ ਹੋਣ ਲੱਗਣਗੇ ਅਤੇ ਰਿਸ਼ਤਾ ਸਿਰਫ਼ ਇਸਤਰੀ ਅਤੇ ਪੁਰਸ਼ ਦਾ ਰਹੇਗਾ ਬਾਕੀ ਰਿਸ਼ਤੇ ਖ਼ਤਮ ਹੋ ਜਾਣਗੇ ਉਦੋਂ ਸਮਝ ਲੈਣਾ ਸਭ ਤੋਂ ਭਿਆਨਕ ਯੁੱਗ, ਸਮੇਂ ਦਾ ਦੌਰ ਸ਼ੁਰੂ ਹੋ ਗਿਆ ਹੈ ਏਨੇ ਸਾਲ ਪਹਿਲਾਂ ਉਨ੍ਹਾਂ ਨੇ ਘੋਸ਼ਣਾ ਕੀਤੀ ਸੀ ਅਤੇ ਅੱਜ ਉਹ ਸਮਾਂ ਲਗਭਗ ਆ ਚੁੱਕਿਆ ਹੈ, ਰਿਸ਼ਤੇ-ਨਾਤੇ ਖ਼ਤਮ ਹੁੰਦੇ ਜਾ ਰਹੇ ਹਨ

ਕਬੀਰ ਸਾਹਿਬ ਜੀ ਤੇ ਸ਼ੇਖ ਫਰੀਦ ਜੀ ਨੇ ਲਿਖਿਆ ਸੀ ਕਿ ਹੇ ਇਨਸਾਨ! ਰਿਸ਼ਤੇ-ਨਾਤਿਆਂ ਪ੍ਰਤੀ ਵਫਾਦਾਰ ਰਹਿਣਾ ਅਗਰ ਅਜਿਹਾ ਨਹੀਂ ਕਰੇਂਗਾ ਤਾਂ ਐਸੀਆਂ-ਐਸੀਆਂ ਬਿਮਾਰੀਆਂ ਪੈਦਾ ਹੋਣਗੀਆਂ ਕਿ ਤੂੰ ਤੜਫ਼-ਤੜਫ਼ ਕੇ ਮਰੇਂਗਾ, ਤੇਰਾ ਇਲਾਜ ਨਹੀਂ ਹੋ ਪਾਏਗਾ ਅੱਜ ਉਹ ਬਿਮਾਰੀਆਂ-ਏਡਜ਼ ਵਰਗੀਆਂ ਪੈਦਾ ਹੋ ਗਈਆਂ ਹਨ ਅਤੇ ਇਨ੍ਹਾਂ ਦੇ ਪੈਦਾ ਹੋਣ ਦਾ ਕਾਰਨ ਲਗਭਗ ਇਹੀ ਹੈ ਜਦੋਂ ਇਨਸਾਨ ਪਸ਼ੂ ਤੋਂ ਵੀ ਹੇਠਾਂ ਡਿੱਗਿਆ ਤਾਂ ਇਨ੍ਹਾਂ ਬਿਮਾਰੀਆਂ ਨੇ ਇਸ ਨੂੰ ਘੇਰ ਲਿਆ ਅਤੇ ਰਿਸ਼ਤੇ-ਨਾਤੇ ਟੁੱਟ ਗਏ ਅਖੀਰ ਇਹ ਬਿਮਾਰੀ ਅੱਗੇ ਵਧਦੀ ਚਲੀ ਗਈ ਅਤੇ ਲੋਕ ਤੜਫ਼-ਤੜਫ਼ ਕੇ ਮਰਦੇ ਹਨ ਤਾਂ ਭਾਈ! ਕਿੰਨੇ ਸਾਲ ਪਹਿਲਾਂ ਫਕੀਰਾਂ ਨੇ ਕਿਹਾ, ਕਿਸੇ ਨੇ ਨਹੀਂ ਮੰਨਿਆ ਹੁਣ ਵਿਗਿਆਨਕ ਵੀ ਕਹਿੰਦੇ ਹਨ ਕਿ ਆਪਣੇ ਰਿਸ਼ਤਿਆਂ ਪ੍ਰਤੀ ਵਫਾਦਾਰੀ ਹੀ ਸਭ ਤੋਂ ਸਹੀ ਤਰੀਕਾ ਹੈ ਤਾਂ ਭਾਈ! ਸੰਤ-ਫਕੀਰ ਜੋ ਵੀ ਕਹਿੰਦੇ ਹਨ ਉਹ ਸਭ ਦੇ ਭਲੇ ਲਈ ਕਹਿੰਦੇ ਹਨ, ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ

ਸੰਤ ਜਹਾਂ ਭੀ ਹੋਤ ਹੈਂ, ਸਭਕੀ ਮਾਂਗਤ ਖੈਰ
ਸਭਹੂੰ ਸੇ ਹਮਰੀ ਦੋਸਤੀ, ਨਹੀਂ ਕਿਸੀ ਸੇ ਵੈਰ

ਦੋਸਤੀ ਇਸ ਲਈ ਕਿ ਸਾਰੇ ਇੱਕ ਹੀ ਮਾਲਕ-ਪ੍ਰਭੂ ਦੇ ਬੱਚੇ ਹਨ ਅਤੇ ਵੈਰ ਇਸ ਲਈ ਨਹੀਂ ਕਿ ਜੋ ਮਾਲਕ ਨਾਲ ਪਿਆਰ ਕਰੇਗਾ ਉਹ ਮਾਲਕ ਦੇ ਬੱਚਿਆਂ ਨਾਲ ਵੈਰ ਕਿਵੇਂ ਕਰੇਗਾ? ਇਸ ਲਈ ਸੰਤ ਸਾਰਿਆਂ ਦੇ ਭਲੇ ਦੀ ਕਹਿੰਦੇ ਹਨ, ਸਭ ਦੇ ਭਲੇ ਦੇ ਲਈ ਕਹਿੰਦੇ ਹਨ ਉਨ੍ਹਾਂ ਨੂੰ ਨਿੱਜੀ ਸਵਾਰਥ ਨਹੀਂ ਹੁੰਦਾ ਕਿ ਬੇਟਾ! ਮੇਰਾ ਇਹ ਕਰ ਦੇਣਾ, ਮੇਰਾ ਉਹ ਕਰ ਦੇਣਾ ਅਤੇ ਮੈਂ ਤੈਨੂੰ ਅਸ਼ੀਰਵਾਦ ਦੇਵਾਂਗਾ ਉਹ ਸਾਰਿਆਂ ਨੂੰ ਇੱਕ ਜਿਹਾ ਹੀ ਦੱਸਦੇ ਹਨ ਇਸੇ ਤਰ੍ਹਾਂ ਨਾਲ ਕ੍ਰੋਧ ਹੈ ਇਸ ਨਾਲ ਇਨਸਾਨ ਚੰਡਾਲ ਦੀ ਤਰ੍ਹਾਂ ਬਣ ਜਾਂਦਾ ਹੈ ਇਹ ਵੀ ਇਨਸਾਨ ’ਤੇ ਛਾਇਆ ਹੋਇਆ ਹੈ ਇਸ ਦੇ ਕਾਰਨ ਆਤਮਿਕ ਕਮਜ਼ੋਰੀ, ਬਰਦਾਸ਼ਤ ਸ਼ਕਤੀ ਘੱਟ ਹੁੰਦੀ ਜਾ ਰਹੀ ਹੈ ਕਿਸੇ ਨੇ ਕੁਝ ਗੱਲ ਕਹਿ ਦਿੱਤੀ ਕਿ ਭੜਕ ਉੱਠਦੇ ਹਨ

ਬਜ਼ੁਰਗਵਾਰ ਜਾਣਦੇ ਹਨ ਪਹਿਲਾਂ ਜਦੋਂ ਕੋਈ ਕਿਸੇ ਨੂੰ ਮਿਲਦਾ ਤਾਂ ਨਮਸਕਾਰ, ਰਾਮ-ਰਾਮ, ਸਤਿ ਸ੍ਰੀ ਅਕਾਲ, ਵਾਲੇਕੁਮ ਸਲਾਮ (ਦੁਆ-ਸਲਾਮ) ਜਾਂ ਕੁਝ ਨਾ ਕੁਝ ਬੋਲਦੇ, ਜਿਸ ਨਾਲ ਆਪਸ ’ਚ ਪਿਆਰ ਵਧਦਾ ਅਤੇ ਮਾਲਕ ਦੀ ਯਾਦ ਵੀ ਆਉਂਦੀ ਪਰ ਅੱਜ ਦਾ ਯੁੱਗ ਅਜਿਹਾ ਹੈ ਕਿ ਅਗਰ ਕਿਸੇ ਨੂੰ ਨਮਸਕਾਰ ਕਰ ਵੀ ਦੇਈਏ ਤਾਂ ਅੱਗੇ ਤੋਂ ਕਹਿੰਦਾ ਹੈ, ਬੋਲ, ਕੀ ਚਾਹੀਦਾ, ਕੀ ਮੰਗਦਾ ਹੈਂ? ਕੁਝ ਲੈਣਾ ਹੈ ਕਿ? ਮਤਲਬ ਮੈਨੂੰ ਬੁਲਾਇਆ ਕਿਉਂ? ਬੁਲਾਇਆ, ਤਾਂ ਜ਼ਰੂਰ ਕੋਈ ਮਤਲਬ ਹੋਵੇਗਾ? ਇਨਸਾਨ ਏਨਾ ਮਤਲਬੀ ਹੋ ਗਿਆ ਹੈ ਆਪਸੀ ਭਾਈਚਾਰਾ ਖ਼ਤਮ ਹੁੰਦਾ ਜਾ ਰਿਹਾ ਹੈ

ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ:-

ਪਿੱਛੇ ਲੱਗਿਆ ਛੱਡਦਾ ਨਾ ਇੱਕ ਠੱਗ ਜੀ
ਤੇਰੇ ਤਾਂ ਮਗਰ ਗਏ ਪੰਜ ਲੱਗ ਜੀ
ਅਗਰ ਕਿਸੇ ਦੇ ਪਿੱਛੇ ਇੱਕ ਠੱਗ ਲੱਗ ਜਾਵੇ ਤਾਂ ਉਹ ਛੱਡਦਾ ਨਹੀਂ ਅਰੇ! ਤੇਰੇ ਪਿੱਛੇ ਤਾਂ ਪੰਜ ਲੱਗ ਗਏ ਹਨ
ਭੱਜ ਲੈ ਭੱਜੀ ਦਾ ਫੜਿਆ ਕਿ ਫੜਿਆ
ਲੁਟ ਲੈਣ ਬਸਤੀ ਠੱਗਾਂ ਦੀ ਵੜਿਆ

ਭੱਜ ਲੈ ਅਗਰ ਬਚ ਸਕਦਾ ਹੈ ਆਪਣੇ ਆਪ ਨੂੰ ਇਸ ਰਾਮ-ਨਾਮ ਦੇ ਸਹਾਰੇ, ਮਾਲਕ ਦੀ ਯਾਦ ਦੇ ਸਹਾਰੇ ਬਚਾ ਲੈ, ਨਹੀਂ ਤਾਂ ਇੱਕ ਤਰ੍ਹਾਂ ਨਾਲ ਤਾਂ ਤੂੰ ਠੱਗਾਂ ਦੀ ਬਸਤੀ ’ਚ ਆ ਗਿਆ ਹੈ, ਛੱਡਣਗੇ ਨਹੀਂ ਕਦੇ ਗੁੱਸਾ ਆ ਗਿਆ, ਕਦੇ ਕਾਮ-ਵਾਸਨਾ ਦੇ ਵਿਚਾਰ ਆ ਗਏ ਕ੍ਰੋਧ, ਲੋਭ, ਲਾਲਚ, ਹੰਕਾਰ ਇਨ੍ਹਾਂ ’ਚ ਖੋ ਕੇ ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰ ਕੇ ਚਲਿਆ ਜਾਏਗਾ ਆਪਣੇ ਆਪ ਨੂੰ ਪਹਿਚਾਣ ਨਹੀਂ ਪਾਏਗਾ ਅਤੇ ਬਣਾਉਣ ਵਾਲੇ (ਪ੍ਰਭੂ) ਨੂੰ ਦੇਖ ਨਹੀਂ ਸਕੇਗਾ ਇਹ ਵਿਚਾਰ ਕਰ ਇਨ੍ਹਾਂ ਤੋਂ ਬਚਣ ਦਾ ਤਰੀਕਾ ਨਾਮ-ਸ਼ਬਦ, ਕਲਮਾ ਹੈ ਇਨ੍ਹਾਂ ਸ਼ਬਦਾਂ ਨੂੰ ਦੁਹਰਾਓਗੇ ਤਾਂ ਆਤਮਬਲ ਵਧੇਗਾ ਅਤੇ ਆਤਮਬਲ ਵਧਣ ਨਾਲ ਬੁਰਾਈਆਂ ਖ਼ਤਮ ਹੁੰਦੀਆਂ ਹਨ, ਭਲਾਈ ਨੇਕੀ ਦੇ ਵਿਚਾਰ ਵਧਦੇ ਚਲੇ ਜਾਂਦੇ ਹਨ ਇਹ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਦਾ ਸਾਹਮਣਾ ਕਰੋ, ਇਨ੍ਹਾਂ ਚੋਰਾਂ ਨੂੰ ਰੋਕੋ ਜੋ ਤੁਹਾਡੀ ਸਵਾਸਾਂ ਰੂਪੀ ਕੀਮਤੀ ਪੂੰਜੀ ਨੂੰ ਲੁੱਟ ਰਹੇ ਹਨ

ਥੋੜ੍ਹਾ ਭਜਨ ਹੋਰ ਰਹਿ ਰਿਹਾ ਹੈ:-

5. ਕਾਲ ਨੇ ਦੋ ਹਥਿਆਰ ਬਨਾਏ,
ਮਨ ਭਰਮਾਏ ਔਰ ਮਾਇਆ ਭਟਕਾਏ
ਭੂਲ ਗਿਆ ਘਰ ਵਾਪਿਸ ਜਾਨਾ,
ਨਾਮ ਧਿਆਨਾ, ਭੂਲ…….

6. ਸਾਥ ਨਾ ਜਾਏ ਕੁਛ ਭੀ ਧਨ ਜੋ ਕਮਾਏ,
ਜਿਸਕੇ ਲੀਏ ਸਾਰੀ ਉਮਰ ਗਵਾਏ
ਸੱਚਾ ਸਾਰ ਧਨ ਰਾਮ-ਨਾਮ ਕਾ ਕਮਾਨਾ,
ਨਾਮ ਧਿਆਨਾ, ਭੂਲ…….

7. ਕਰਨਾ ਜੋ ਸ਼ੁੱਭ ਕਾਮ ਆਜ ਹੀ ਕਰਲੇ,
ਫਿਰ ਕਿਆ ਕਰੇ ਜਬ ਆਏਗੀ ਪਰਲੇ
ਕਹੇਂ ‘ਸ਼ਾਹ ਸਤਿਨਾਮ ਜੀ’ ਹੋਨਾ ਪੜੇਗਾ ਰਵਾਨਾ, ਨਾਮ ਧਿਆਨਾ, ਭੂਲ…….

ਭਜਨ ਦੇ ਆਖਰੀ ਅੰਤਰਿਆਂ ’ਚ ਆਇਆ:-
ਕਾਲ ਨੇ ਦੋ ਹਥਿਆਰ ਬਨਾਏ
ਮਨ ਭਰਮਾਏ ਔਰ ਮਾਇਆ ਭਟਕਾਏ
ਭੂਲ ਗਿਆ ਘਰ ਵਾਪਿਸ ਜਾਨਾ

ਮਨ ਕੀ ਹੈ? ਮਨ ਕਿਸ ਨੂੰ ਕਿਹਾ ਜਾਂਦਾ ਹੈ? ਇਨਸਾਨ ਦੇ ਅੰਦਰ ਬੁਰੀ ਅਤੇ ਚੰਗੀ ਸੋਚ ਚਲਦੀ ਹੈ ਜੋ ਬੁਰੇ ਵਿਚਾਰ ਜਾਂ ਚੰਗੇ ਆਉਂਦੇ ਹਨ ਉਨ੍ਹਾਂ ਨੂੰ ਦੇਣ ਵਾਲਾ ਕੌਣ ਹੈ? ਸੰਤਾਂ ਨੇ ਜੋ ਰਿਸਰਚ ਕੀਤਾ ਕਿ ਜੋ ਬੁਰੇ ਵਿਚਾਰ ਉੱਠਦੇ ਹਨ ਉਨ੍ਹਾਂ ਨੂੰ ਦੇਣ ਵਾਲਾ ਜਾਂ ਬੁਰੇ ਵਿਚਾਰ ਜਿਸ ਨਾਲ ਉੱਠਦੇ ਹਨ, ਉਸ ਨੂੰ ਮਨ ਕਿਹਾ ਹੈ ਇਸੇ ਮਨ ਨੂੰ ਨਫ਼ਜ਼, ਸ਼ੈਤਾਨ ਵੀ ਕਿਹਾ ਜਾਂਦਾ ਹੈ ਅਤੇ ਜੋ ਚੰਗੇ-ਨੇਕ ਵਿਚਾਰ ਆਉਂਦੇ ਹਨ ਉਨ੍ਹਾਂ ਨੂੰ ਆਤਮਿਕ ਵਿਚਾਰ, ਰੂਹਾਨੀ ਵਿਚਾਰ ਜਾਂ ਜ਼ਮੀਰ ਦੀ ਆਵਾਜ਼ ਕਿਹਾ ਜਾਂਦਾ ਹੈ ਤਾਂ ਇਹ ਜੋ ਮਨ ਹੈ ਹਮੇਸ਼ਾ ਬੁਰੇ ਖਿਆਲ ਦਿੰਦਾ ਹੈ ਮਨ ਦੇ ਪਿੱਛੇ ਕਦੇ ਨਾ ਚੱਲੋ ਮਨ ਦੇ ਅਨੁਸਾਰ ਚੱਲਣ ਵਾਲੇ ਲੋਕ ਤੁਹਾਨੂੰ ਮਾਲਕ ਦੇ ਨਾਂਅ ’ਤੇ ਵੀ ਲੁੱਟਦੇ ਰਹਿੰਦੇ ਹਨ, ਠੱਗਦੇ ਰਹਿੰਦੇ ਹਨ ਕੋਈ ਕਹਿੰਦਾ ਹੈ ਕਿ ਮਾਲਕ ਨੂੰ ਚੜ੍ਹਾਵਾ ਦਿਓ ਤਾਂ ਖੁਸ਼ ਹੋ ਜਾਏਗਾ ਕੋਈ ਕਹਿੰਦਾ ਹੈ

ਕਿ ਕੁਝ ਖਿਲਾ-ਪਿਲਾ ਦਿਓ ਸ਼ਾਇਦ ਤਾਂ ਖੁਸ਼ ਹੋ ਜਾਏਗਾ ਕੋਈ ਕਹਿੰਦਾ ਐਸੇ-ਐਸੇ ਕੱਪੜੇ ਪਹਿਨੋ ਫਿਰ ਮਾਲਕ ਖੁਸ਼ ਹੋ ਜਾਏਗਾ ਮਾਲਕ ਇੰਜ ਕਦੇ ਖੁਸ਼ ਨਹੀਂ ਹੁੰਦਾ ਅਰੇ! ਜੋ ਸਾਨੂੰ ਖਿਲਾਉਣ-ਪਿਲਾਉਣ ਵਾਲਾ ਹੈ ਉਸ ਨੂੰ ਅਸੀਂ ਕੀ ਖਿਲਾ-ਪਿਲਾ ਸਕਦੇ ਹਾਂ ਜੋ ਸਾਨੂੰ ਬਣਾਉਣ ਵਾਲਾ ਹੈ ਉਹ ਸਾਡੇ ਬਣਾਏ ਚੰਦ ਰੁਪਏ ਨਹੀਂ ਬਣਾ ਸਕਦਾ? ਉਸ ਨੂੰ ਕਦੇ ਜ਼ਰੂਰਤ ਪਈ ਕਿ ਬੇਟਾ, ਮੈਨੂੰ ਪੰਜ ਰੁਪਏ ਦੇ ਮੈਂ ਹੋਟਲ ’ਤੇ ਜਾ ਕੇ ਖਾਣਾ ਖਾ ਲਵਾਂ ਕਦੇ ਤੁਹਾਡੇ ਕੋਲ ਮੰਗਣ ਆਇਆ? ਸਵਾਲ ਹੀ ਪੈਦਾ ਨਹੀਂ ਹੁੰਦਾ ਤੁਸੀਂ ਜਦੋਂ ਦਿੰਦੇ ਹੋ ਤੁਸੀਂ ਈਸ਼ਵਰ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਤਾਂ ਕਦੇ ਤੁਸੀਂ ਉੱਥੇ ਦੋ ਘੰਟੇ ਰੁਕ ਕੇ ਇੰਤਜ਼ਾਰ ਕੀਤਾ ਕਿ ਉਸ ਨੂੰ ਉਠਾਉਂਦਾ ਕੌਣ ਹੈ ਕੀ ਭਗਵਾਨ ਜੀ ਨੇ ਕਦੇ ਉਠਾਇਆ? ਨਹੀਂ ਤੁਸੀਂ ਉੱਥੇ ਰੱਖ ਕੇ ਫਰਜ਼ ਪੂਰਾ ਕਰ ਦਿੱਤਾ ਘਰ ਨੂੰ ਚਲੇ ਜਾਂਦੇ ਹੋ ਅਤੇ ਜੋ ਮਾਲਕ ਦੇ ਆਸ-ਪਾਸ ਹੁੰਦਾ ਹੈ ਉਹ ਉਸ ਨੂੰ ਉਠਾਉਂਦਾ ਹੈ, ਜੇਬ ’ਚ ਪਾ ਲੈਂਦਾ ਹੈ ਅਸੀਂ ਕਿਹਾ, ਇਹ ਕੀ ਕਰ ਰਹੇ ਹੋ? ਕਹਿੰਦਾ-ਮੈਂ ਆਦਮੀ ਤੋਂ ਥੋੜ੍ਹਾ ਹੀ ਲਿਆ ਹੈ’, ਮੈਂ ਤਾਂ ਮਾਲਕ ਦੇ ਚਰਨਾਂ ’ਚੋਂ ਲਿਆ ਹੈ ਹੈ ਨਾ ਕਮਾਲ ਦਾ ਤਰੀਕਾ!

‘ਏਕ ਨੇ ਦੀਆ, ਦੂਸਰੇ ਨੇ ਖਾਇਆ
ਬੀਚ ਮੇਂ ਰਗੜਾ-ਰਗੜੀ
ਮਾਲਿਕ ਕਾ ਤੋ ਸਿਰਫ਼ ਨਾਮ ਚਲਾਇਆ’

ਕੀ ਅਜਿਹਾ ਨਹੀਂ ਚੱਲ ਰਿਹਾ? ਅਰੇ ਜਦੋਂ ਉਹ ਲੈ ਹੀ ਨਹੀਂ ਰਿਹਾ, ਜਦੋਂ ਉਹ ਮੰਗਣ ਨਹੀਂ ਆਉਂਦਾ ਅਸੀਂ ਜ਼ਬਰਦਸਤੀ ਉਸ ਨੂੰ ਕਿਵੇਂ ਦੇ ਸਕਦੇ ਹਾਂ? ਉਹ ਮੰਗਣ ਵੀ ਆਏ ਤਾਂ ਸਾਡੇ ਕੋਲ ਆਏ, ਸਾਨੂੰ ਦਰਸ਼ਨ ਵੀ ਦੇਵੇ, ਅਸ਼ੀਰਵਾਦ ਵੀ ਦੇਵੇ, ਉਹ ਖੁਦ ਆਏ ਫਿਰ ਤਾਂ ਦੇਣ ਦਾ ਮਜ਼ਾ ਵੀ ਹੈ ਪਰ ਆਉਂਦਾ ਇਨਸਾਨ ਹੈ ਅਤੇ ਨਾਂਅ ਮਾਲਕ ਦਾ ਚਲਾਉਂਦਾ ਹੈ ਕਿਉਂਕਿ ਖੁਦ ਦੇ ਨਾਂਅ ’ਤੇ ਕੋਈ ਦਿੰਦਾ ਹੀ ਨਹੀਂ ਕਿਸੇ ਨੂੰ ਭੇਜ ਦਿਓ ਕਿ ਮੈਨੂੰ ਦਿਓ ਕੀ ਹੁੰਦਾ ਹੈ? ਅੱਲ੍ਹਾ ਦੇ ਨਾਂਅ ’ਤੇ, ਰਾਮ ਦੇ ਨਾਂਅ ’ਤੇ, ਪਰਮਾਤਮਾ ਦੇ ਨਾਂਅ ’ਤੇ ਦੇ ਦਿਓ ਇਹ ਗਲਤ ਹੈ ਤੁਸੀਂ ਦੇ ਰਹੇ ਹੋ ਤੁਹਾਡਾ ਦੇਣਾ ਵੀ ਗਲਤ ਹੈ ਅਤੇ ਲੈਣਾ ਤਾਂ ਹੱਦ ਤੋਂ ਜ਼ਿਆਦਾ ਗਲਤ ਹੈ ਦੇਣਾ ਕਿਉਂ ਗਲਤ ਹੈ?

ਤੁਹਾਡੀ ਤਾਂ ਭਾਵਨਾ ਹੈ ਕਿ ਮਾਲਕ ਦੇ ਭਗਤ ਨੂੰ ਦੇ ਰਹੇ ਹਾਂ ਪਰ ਵਾਸਤਵ ’ਚ ਹੁੰਦਾ ਕਈ ਵਾਰ ਇਹ ਹੈ ਕਿ, ਉਹ ਭਗਤ ਜੀ ਗਏ, ਨਸ਼ਾ ਕੀਤਾ, ਕਿਸੇ ਨੂੰ ਮਾਰ ਦਿੱਤਾ ਤਾਂ ਦੱਸੋ ਕੀ ਤੁਸੀਂ ਘਰ ਬੈਠੇ-ਬਿਠਾਏ ਪਾਪਾਂ ਦੀ ਗਠੜੀ ਨਹੀਂ ਖਰੀਦ ਲਈ? ਅਰੇ! ਦਾਨ ਕਰਨਾ ਹੈ, ਸਾਰੇ ਧਰਮ ਕਹਿੰਦੇ ਹਨ ਕਿ ਕਰੋ ਅਤੇ ਅਸੀਂ ਵੀ ਇਸ ਪੱਖ ’ਚ ਹੱਦ ਤੋਂ ਜ਼ਿਆਦਾ ਹਾਂ ਪਰ ਵਿਚੋਲੇ ਨਾ ਪਾਓ ਵਿਚੋਲੇ ਨਹੀਂ ਹੋਣੇ ਚਾਹੀਦੇ ਅਰੇ! ਵਿਚੋਲਾ ਤਾਂ ਵਿਆਹ-ਸ਼ਾਦੀ ’ਚ ਨਹੀਂ ਛੱਡਦਾ ‘ਨਾ ਲੜਕੀ ਹੁੰਦੀ ਹੈ ਨਾ ਲੜਕਾ, ਵਿੱਚ ਇੰਜ ਹੀ ਖੜਕਾ’ ਇੱਧਰ ਤੋਂ ਵੀ ਕਹਿੰਦਾ ਏਨੇ ਦੇ ਦਿਓ, ਉੱਧਰ ਤੋਂ ਵੀ ਅੰਗੂਠੀ ਵੱਡੀ ਵਾਲੀ ਉਂਗਲੀ ਕਰਦਾ ਹੈ ਕਿ ਮੋਟੀ ਆ ਜਾਵੇ ਅਗਰ ਉਹ ਆਕੜ ਜਾਵੇ ਤਾਂ ਸ਼ਾਦੀ ਨਹੀਂ ਹੋਣ ਦਿੰਦਾ ਤਾਂ ਕੀ ਭਗਵਾਨ ਜੀ ਅਨਜਾਣ ਹਨ? ਉਨ੍ਹਾਂ ਨੂੰ ਪਤਾ ਨਹੀਂ ਕਿ ਵਿਚੋਲਾ ਤਾਂ ਵਿਆਹ-ਸ਼ਾਦੀ ’ਚ ਰਗੜਾ-ਰਗੜੀ ਕਰ ਰਿਹਾ ਹੈ ਤਾਂ ਮੇਰੇ ਜੋ ਵਿੱਚ ਪਏਗਾ ਲੈਣ-ਦੇਣ ਦੇ ਚੱਕਰ ’ਚ, ਕੀ ਉਹ ਨਹੀਂ ਕਰੇਗਾ?

ਦਾਨ ਕਿੱਥੇ ਕਰਨਾ ਚਾਹੀਦਾ ਹੈ? ਤੁਸੀਂ ਆਪਣੇ ਆਸ-ਪਾਸ ਦੇਖੋ, ਕੋਈ ਅਜਿਹਾ ਗਰੀਬ ਆਦਮੀ ਜੋ ਬਿਮਾਰੀ ਨਾਲ ਤੜਫ਼ ਰਿਹਾ ਹੈ ਗਰੀਬੀ ਦੇ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕਦਾ ਕੋਈ ਇਨਸਾਨ ਭੁੱਖ ਨਾਲ ਤੜਫ਼ ਰਿਹਾ ਹੈ, ਉਸ ਦੇ ਕੋਲ ਖਾਣ ਨੂੰ ਕੁਝ ਨਹੀਂ ਹੈ ਕਿਸੇ ਦੇ ਕੋਲ ਸਿਰ ਢਕਣ ਦੇ ਲਈ ਮਕਾਨ ਨਹੀਂ ਹੈ ਅਤੇ ਉਸ ਪਰਿਵਾਰ ਦੇ ਕੋਲ ਕੋਈ ਗੁੰਜਾਇਸ਼ ਵੀ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਨਾਲ ਖੁਦ ਮਿਲੋ ਅਤੇ ਉਨ੍ਹਾਂ ਜ਼ਰੂਰਤਮੰਦਾਂ ਦੀ ਆਪਣੇ ਹੱਥਾਂ ਨਾਲ ਖੁਦ ਮੱਦਦ ਕਰੋ ਭੁੱਖੇ-ਪਿਆਸੇ ਨੂੰ ਰੋਟੀ-ਪਾਣੀ ਦੇਣਾ, ਬਿਮਾਰ ਜੀਵ-ਪ੍ਰਾਣੀਆਂ ਦਾ ਇਲਾਜ ਕਰਵਾ ਦੇਣਾ ਅਤੇ ਇਸੇ ਤਰ੍ਹਾਂ ਹੋਰ ਜ਼ਰੂਰਤਮੰਦ ਵਿਅਕਤੀਆਂ ਜਾਂ ਜੀਵ-ਪ੍ਰਾਣੀਆਂ ਦੀ ਤਨ-ਮਨ-ਧਨ ਨਾਲ ਖੁਦ ਆਪਣੇ ਹੱਥਾਂ ਨਾਲ ਸੇਵਾ ਕਰਨਾ ਇਸ ਕਲਿਯੁਗ ’ਚ ਸਭ ਤੋਂ ਵੱਡਾ ਦਾਨ ਹੈ

ਅੱਜ ਦਾ ਯੁੱਗ ਦੇਖਦੇ ਹੋਏ ਅਗਰ ਤੁਸੀਂ ਕਿਸੇ ਦੇ ਬੱਚਿਆਂ ਨੂੰ ਸਿੱਖਿਆ ਦਿਵਾ ਦਿਓ, ਉਹ ਵੀ ਇੱਕ ਦਾਨ ’ਚ ਹੀ ਆ ਜਾਂਦਾ ਹੈ ਕਿਉਂਕਿ ਕੋਈ ਵੀ ਅਨਪੜ੍ਹ ਨੂੰ ਲੁੱਟ ਸਕਦਾ ਹੈ ਕੋਈ ਵੀ ਆਇਆ ਮਾਲਕ ਦੀਆਂ ਝੂਠੀਆਂ ਗੱਲਾਂ ਸੁਣਾਈਆਂ ਅਤੇ ਪੈਸੇ ਲੈੈ ਕੇ ਚੱਲਦੇ ਬਣੇ ਨਹੀਂ ਤਾਂ ਸ਼ਰਾਪ ਦੇੇਣ ਦਾ ਡਰਾਵਾ ਦਿੰਦੇ ਹਨ ਸੱਚਾਈ ਇਹ ਹੈ ਕਿ ਮਾਲਕ ਦਾ ਜੋ ਭਗਤ ਹੈ ਉਹ ਕਦੇ ਕਿਸੇ ਨੂੰ ਸ਼ਰਾਪ ਦਿੰਦਾ ਹੈ ਤਾਂ ਜੋ ਬੱਚਿਆਂ ਦਾ ਬਾਪ (ਮਾਲਕ, ਈਸ਼ਵਰ) ਹੈ, ਕੀ ਉਹ ਉਸ ਨਾਲ ਪਿਆਰ ਕਰੇਗਾ? ਸਵਾਲ ਹੀ ਪੈਦਾ ਨਹੀਂ ਹੁੰਦਾ ਅਗਰ ਕੋਈ ਪੜ੍ਹ-ਲਿਖ ਜਾਵੇ ਤਾਂ ਉਹ ਘੱਟ ਤੋਂ ਘੱਟ ਸਮਝੇਗਾ ਤਾਂ ਸਹੀ ਪੜ੍ਹਾਈ-ਲਿਖਾਈ ਰੂਹਾਨੀਅਤ ’ਚ ਵੀ ਜ਼ਰੂਰੀ ਹੈ

ਮਹਾਂਪੁਰਸ਼ਾਂ ਦੇ ਰੂਹਾਨੀ ਗ੍ਰੰਥ ਪੜ੍ਹ ਸਕਦੇ ਹਨ ਪੜ੍ਹ ਕੇ ਉਸ ’ਤੇ ਅਮਲ ਕਰ ਸਕਦੇ ਹਨ ਇਸੇ ਤਰ੍ਹਾਂ ਨਾਲ ਤੁਸੀਂ ਕਿਸੇ ਬਿਮਾਰ ਨੂੰ ਜਿਸ ਨੂੰ ਖੂਨ ਦੀ ਜ਼ਰੂਰਤ ਹੈ, ਅਗਰ ਤੁਹਾਡਾ ਬਲੱਡ-ਗਰੁੱਪ ਉਸ ਨਾਲ ਮਿਲਦਾ ਹੈ, ਤਾਂ ਤੁਸੀਂ ਉਸ ਨੂੰ ਖੂਨਦਾਨ ਦੇ ਸਕਦੇ ਹੋ ਤਾਂ ਭਾਈ! ਤੁਸੀਂ ਕਿਸੇ ਦੀ ਜਾਨ ਬਚਾਉਣ ’ਚ ਮੱਦਦ ਕੀਤੀ, ਕਰਨ ਵਾਲਾ ਤਾਂ ਮਾਲਕ ਹੈ, ਤਾਂ ਉਹ ਜਦੋਂ ਤੱਕ ਜੀਏਗਾ ਤੁਹਾਨੂੰ ਦੁਆਵਾਂ, ਅਸ਼ੀਰਵਾਦ ਦੇਵੇਗਾ ਅਤੇ ਯਕੀਨ ਮੰਨੋ, ਆਤਮਾ ’ਚੋਂ ਨਿਕਲੀ ਹੋਈ ਦੁਆ ਜਾਂ ਬਦਦੁਆ, ਅਸ਼ੀਰਵਾਦ ਜਾਂ ਸ਼ਰਾਪ ਜ਼ਰੂਰ ਲਗਦਾ ਹੈ, ਕੋਈ ਉਸ ਤੋਂ ਬਚ ਨਹੀਂ ਸਕਦਾ, ਇਸ ਲਈ ਇਹ ਵੀ ਸੱਚਾ ਦਾਨ ਹੈ

ਭਾਈ! ਇਹ ਮਨ ਭਰਮਾਉਂਦਾ ਰਹਿੰਦਾ ਹੈ ਅਤੇ ਮਾਇਆ ਭਟਕਾਉਂਦੀ ਹੈ ਮਾਇਆ ਦੇ ਦੋ ਰੂਪ ਹਨ:- ਪ੍ਰਤੱਖ ਅਤੇ ਅਪ੍ਰਤੱਖ
ਪ੍ਰਤੱਖ ’ਚ:- ਧਨ-ਦੌਲਤ, ਜ਼ਮੀਨ-ਜਾਇਦਾਦ, ਕੋਠੀਆਂ-ਬੰਗਲੇ, ਬਗੀਚੇ ਆਦਿ

ਅਪ੍ਰਤੱਖ:- ਦੁਨੀਆਂ ’ਚ ਜੋ ਝੂਠ ਹੈ ਉਹ ਸਾਨੂੰ ਸੱਚ ਲੱਗਦਾ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚਾਹੁੰਦੇ ਅਤੇ ਜੋ ਸੱਚ ਹੈ ਉਸ ਨੂੰ ਮਾਇਆ ਦਾ ਪਰਦਾ ਸਾਨੂੰ ਝੂਠ ਦਿਖਾਉਂਦਾ ਹੈ ਦੁਨੀਆ ’ਚ ਸਭ ਚੀਜ਼ਾਂ ਝੂਠੀਆਂ ਹਨ, ਹਰ ਕਿਸੇ ਨੇ ਇੱਕ ਦਿਨ ਜਾਣਾ ਹੈ ਫਿਰ ਵੀ ਇਨ੍ਹਾਂ ’ਚ ਮੋਹ-ਪਿਆਰ ਹੈ ਰਾਮ-ਨਾਮ, ਅੱਲ੍ਹਾ, ਮਾਲਕ, ਪਰਮਾਤਮਾ ਦੀ ਯਾਦ ਬਿਲਕੁਲ ਸੱਚ ਹੈ ਅਤੇ ਲੋਕ ਇਸ ਨੂੰ ਫਾਲਤੂ ਦੀ ਲੈਕਚਰਬਾਜੀ ਦਾ ਨਾਂਅ ਦਿੰਦੇ ਹਨ ਇਹ ਸਭ ਮਾਇਆ ਦਾ ਹੀ ਚੱਕਰ ਹੈ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਕਰਕੇ ਇਨਸਾਨ ਨੂੰ ਭਰਮਾਉਂਦੀ ਰਹਿੰਦੀ ਹੈ
ਅੱਗੇ ਆਇਆ ਹੈ:-

ਸਾਥ ਨਾ ਜਾਏ ਕੁਛ ਭੀ ਧਨ ਜੋ ਕਮਾਏ,
ਜਿਸਕੇ ਲੀਏ ਸਾਰੀ ਉਮਰ ਗਵਾਏ
ਸੱਚਾ ਸਾਰ ਧਨ ਰਾਮ-ਨਾਮ ਕਾ ਕਮਾਨਾ

ਕੇਵਲ ਨਾਮ ਦਾ ਧਨ ਹੀ ਨਿਹਚਲ ਹੈ ਅਤੇ ਬਾਕੀ ਸਾਰਾ ਧਨ ਨਾਸ਼ਵਾਨ ਹੈ ਇਸ ਧਨ ਨੂੰ ਨਾ ਅੱਗ ਜਲਾ ਸਕਦੀ ਹੈ ਨਾ ਪਾਣੀ ਵਹਾ ਸਕਦਾ ਹੈ ਅਤੇ ਨਾ ਹੀ ਚੋਰ-ਉਚੱਕਾ ਚੁਰਾ ਸਕਦਾ ਹੈ
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ
ਇਸੁ ਧਨ ਕਊ ਤਸਕਰੁ ਜੋਹਿ ਨ ਸਕਈ ਨਾ ਓਚੱਕਾ ਲੈ ਜਾਇ

ਭਾਈ! ਜੋ ਵੀ ਧਨ-ਦੌਲਤ ਕਮਾਉਂਦਾ ਹੈ, ਪਰਿਵਾਰ ਵਾਲੇ ਉਸ ਨੂੰ ਵੰਡ ਲੈਂਦੇ ਹਨ ਪਰ ਉਸ ਦੌਲਤ ਦੇ ਲਈ ਜੋ ਬੁਰੇ ਕਰਮ ਕੀਤੇ, ਜੋ ਪਾਪ ਕੀਤੇ ਕੀ ਉਨ੍ਹਾਂ ’ਚੋਂ ਕੋਈ ਵੀ ਹਿੱਸਾ ਵੰਡਾਏਗਾ, ਤੁਸੀਂ ਪਾਪ-ਜ਼ੁਲਮ ਕਰਕੇ ਲਿਆਉਂਦੇ ਹੋ, ਘਰ-ਪਰਿਵਾਰ ’ਚ ਲੁਟਾਉਂਦੇ ਹੋ ਅਰੇ! ਪਾਪ ਜ਼ੁਲਮ ਨਾਲ ਕਮਾਈ ਦੌਲਤ ਧੀਮਾ ਜ਼ਹਿਰ ਹੈ ਅਸਰ ਤਾਂ ਕਰੇਗੀ ਪਰ ਹੌਲੀ-ਹੌਲੀ ਕਰੇਗੀ ਕਿਉਂਕਿ ਕੋਠੀਆਂ ਬਣ ਰਹੀਆਂ ਹਨ, ਕਾਰਾਂ ਬਣ ਰਹੀਆਂ ਹਨ, ਤੁਹਾਨੂੰ ਪਤਾ ਨਹੀਂ ਚੱਲ ਰਿਹਾ ਪਰ ਤੁਹਾਨੂੰ ਆਤਮਿਕ ਚੈਨ ਨਹੀਂ ਹੋਵੇਗਾ, ਸੰਤੁਸ਼ਟੀ ਨਹੀਂ ਹੋਵੇਗੀ ਤੁਹਾਨੂੰ ਬੇਚੈਨੀ ਘੇਰੇ ਰੱਖੇਗੀ ਚੈਨ-ਸਕੂਨ ਦੀ ਨੀਂਦ ਤੁਹਾਨੂੰ ਨਹੀਂ ਆਏਗੀ ਜੋ ਪਾਪ-ਜ਼ੁਲਮ ਦੀ ਕਮਾ ਕੇ ਲਿਆਉਂਦਾ ਹੈ ਇਸ ਨਾਲ ਆਪਸੀ ਪਿਆਰ ਘਰ ’ਚ ਦਿਨੋਂ-ਦਿਨ ਘੱਟ ਹੁੰਦਾ ਚਲਿਆ ਜਾਂਦਾ ਹੈ, ਨਫ਼ਰਤਾਂ ਵਧਦੀਆਂ ਹਨ, ਦੁੱਖ ਵਧਦੇ ਹਨ ਤਾਂ ਇਹ ਨਿਸ਼ਾਨੀਆਂ ਹਨ ਤਾਂ ਬੁਰੇ ਕਰਮ ਨਾ ਕਰੋ
ਕਰਨਾ ਜੋ ਸ਼ੁੱਭ ਕਾਮ ਆਜ ਹੀ ਕਰਲੇ,

ਫਿਰ ਕਿਆ ਕਰੇ ਜਬ
ਆਏਗੀ ਪਰਲੇ ਕਹੇਂ ‘ਸ਼ਾਹ ਸਤਿਨਾਮ ਜੀ’
ਹੋਨਾ ਪੜੇਗਾ ਰਵਾਨਾ

ਪਰਲੇ ਤੋਂ ਮਤਲਬ ਹੈ ਕਿ ਜਦੋਂ ਤੁਹਾਨੂੰ ਮੌਤ ਆ ਗਈ, ਸੰਸਾਰ ਜਿੰਦਾ ਹੈ ਜਾਂ ਨਹੀਂ, ਤੁਹਾਡੇ ਲਈ ਤਾਂ ਪਰਲੇ ਆ ਗਈ ਸਮਾਂ ਵੀ ਤੈਅ ਨਹੀਂ ਹੈ ਹਰ ਚੀਜ਼ ਦੀ ਗਾਰੰਟੀ ਹੈ ਸਿਰਫ਼ ਤੇਰੀ ਗਾਰੰਟੀ ਨਹੀਂ ਹੈ ਪਤਾ ਨਹੀਂ ਭਾਈ, ਉਹ ਸਮਾਂ ਕਦੋਂ ਅਤੇ ਕਿੱਥੇ ਆ ਜਾਵੇ! ਉਹ ਸਮਾਂ ਆਉਣ ਤੋਂ ਪਹਿਲਾਂ-ਪਹਿਲਾਂ ਭਲਾਈ, ਨੇਕੀ ਕਰ, ਚੰਗੇ ਕਰਮ ਕਰ, ਪ੍ਰਭੂ ਨੂੰ ਯਾਦ ਕਰ, ਨਹੀਂ ਤਾਂ ਉਹ ਸਮਾਂ ਆਉਣ ’ਤੇ ਸਿਵਾਇ ਪਛਤਾਵੇ ਦੇ ਤੇਰੇ ਹੱਥ ਕੁਝ ਨਹੀਂ ਲੱਗੇਗਾ ਕਿਉਂਕਿ ਸਵਾਸ ਤਾਂ ਖਤਮ ਹੋ ਜਾਣਗੇ

‘ਤਬ ਪਛਤਾਏ ਹੋੋਤ ਕਿਆ,
ਜਬ ਚਿੜੀਆ ਚੁਗ ਗਈ ਖੇਤ’

ਜਦੋਂ ਸੰਭਾਲ ਕਰਨੀ ਚਾਹੀਦੀ ਸੀ ਉਦੋਂ ਸੰਭਾਲ ਨਹੀਂ ਕੀਤੀ ਹੁਣ ਪਛਤਾਉਣ ਨਾਲ ਕੋਈ ਫਾਇਦਾ ਨਹੀਂ ਹੈ ਭਾਈ! ਸਮੇਂ ਦੀ ਕਦਰ ਕਰੋ ਸਮਾਂ ਅਤੇ ਸਮੁੰਦਰ ਦੀ ਲਹਿਰ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ ਸਮੇਂ ਦੇ ਨਾਲ-ਨਾਲ ਸਾਨੂੰ ਚੱਲਣਾ ਪੈਂਦਾ ਹੈ ਸਮੇਂ ਦੀ ਕਦਰ ਸਾਨੂੰ ਕਰਨੀ ਹੋਵੇਗੀ ਫਿਰ ਸਾਨੂੰ ਖੁਸ਼ੀ ਅਨੁਭਵ ਹੋਵੇਗੀ ਅਸੀਂ ਆਨੰਦ, ਲੱਜ਼ਤ ਹਾਸਲ ਕਰ ਸਕਦੇ ਹਾਂ
ਇਸ ਬਾਰੇ ’ਚ ਦੱਸਿਆ ਹੈ:-

ਸੰਤਾਂ ਦਾ ਬਚਨ ਹੈ ਕਿ ਹੁਣ ਹੀ ਕਰੋ ਅਤੇ ਫਿਰ ਦਾ ਭਰੋਸਾ ਨਾ ਰੱਖੋ ਜੋ ਹੁਣ ਨਹੀਂ ਕਰਦੇ ਅਤੇ ਅੱਜ ਦਾ ਕੰਮ ਕੱਲ੍ਹ ’ਤੇ ਪਾ ਦਿੰਦੇ ਹਨ, ਉਹ ਕਦੇ ਵੀ ਨਹੀਂ ਕਰਦੇ ਸਮੇਂ ਦੀ ਕਦਰ ਕਰੋ ਸਮਾਂ ਅਤੇ ਸਮੁੰਦਰ ਦੀ ਲਹਿਰ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ
ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ
ਪਲ ਮੇਂ ਪ੍ਰਲਯ ਹੋਏਗੀ, ਫੇਰ ਕਰੇਗਾ ਕਬ
ਕਾਲ ਕਰੇ ਸੋ ਆਜ ਕਰ, ਆਜ ਹੈ ਤੇਰੇ ਹਾਥ
ਕਾਲ-ਕਾਲ ਤੂੰ ਕਿਆ ਕਰੇ, ਕੱਲ੍ਹ ਹੈ ਕਾਲ ਕੇ ਹਾਥ

ਜੋ ਮਾਲਕ ਦੇ ਲਈ, ਚੰਗੇ-ਨੇਕ ਕਰਮ ਕਰਨ ਦੇ ਲਈ ਤੂੰ ਸੋਚਦਾ ਹੈਂ ਕਿ ਕੱਲ੍ਹ ਕਰੂੰਗਾ, ਉਹ ਅੱਜ ਤੋਂ ਸ਼ੁਰੂ ਕਰ ਅਤੇ ਅੱਜ ਕਰਨ ਵਾਲਾ ਹੈ ਉਹ ਹੁਣ, ਯਾਨੀ ਹੁਣ ਤੋਂ ਸ਼ੁਰੂ ਕਰ ਦੇ ਕਿਉਂਕਿ ਮੌਤ ਦਾ ਪਤਾ ਨਹੀਂ ਹੈ, ਪਰ ਉਹ ਨਿਸ਼ਚਿਤ ਜ਼ਰੂਰ ਹੈ ਭਾਈ! ਕੱਲ੍ਹ-ਕੱਲ੍ਹ ਕੀ ਕਰਦਾ ਹੈਂ, ਮੈਂ ਕੱਲ੍ਹ ਨੂੰ ਕਰੂੰਗਾ, ਮੈਂ ਪਰਸੋਂ ਕਰੂੰਗਾ ਕੱਲ੍ਹ ਦਾ ਸਮਾਂ ਤਾਂ ਤੇਰੇ ਹੱਥ ’ਚ ਹੈ ਹੀ ਨਹੀਂ ਉਹ ਤਾਂ ਕਾਲ ਦੇ ਗਰਭ ’ਚ ਛੁਪਿਆ ਹੋਇਆ ਹੈ, ਤੇਰੇ ਲਈ ਚੰਗਾ ਹੈ ਜਾਂ ਬੁਰਾ ਹੈ ਉਹ ਮਾਲਕ ਜਾਣੇ, ਤੂੰ ਜਾਣ ਨਹੀਂ ਪਾਏਂਗਾ ਤਾਂ ਜ਼ਰੂਰੀ ਹੈ ਜੋ ਸਮਾਂ ਤੇਰੇ ਹੱਥ ’ਚ ਹੈ ਉਸ ਦਾ ਸਦਉਪਯੋਗ ਕਰ ਜੋ ਗੁਜ਼ਰ ਗਿਆ ਉਸ ਦੇ ਲਈ ਜ਼ਿਆਦਾ ਰੋ ਨਾ ਕਿਉਂਕਿ ਰੋਣ ਨਾਲ ਉਹ ਵਾਪਸ ਨਹੀਂ ਆਏਗਾ ਪਿਛਲਾ ਜੋ ਸਮਾਂ ਗੁਜ਼ਰਿਆ ਉਹ ਤਾਂ ਗੁਜ਼ਰ ਗਿਆ, ਰੋਂਦੇ-ਰੋਂਦੇ ਇਹ ਵੀ ਗੁਜ਼ਰ ਜਾਏਗਾ ਪਛਤਾਵਾ ਕਰਨਾ ਹੈ ਤਾਂ ਜੋ ਬਾਕੀ ਹੈ ਉਸ ’ਚ ਸੱਚੇ ਦਿਲ ਨਾਲ ਮਾਲਕ ਨੂੰ ਦੁਆ, ਪ੍ਰਾਰਥਨਾ, ਅਰਦਾਸ ਕਰੋ, ਬੁਰਾਈਆਂ ਤੋਂ ਤੌਬਾ ਕਰੋ ਆਉਣ ਵਾਲੇ ਸਮੇਂ ’ਚ ਨੇਕੀ-ਭਲਾਈ ਕਰਦੇ ਜਾਓ ਤਾਂ ਉਹ ਦਇਆ ਦਾ ਸਾਗਰ, ਰਹਿਮਤ ਦਾ ਦਾਤਾ ਤੁਹਾਨੂੰ ਜ਼ਰੂਰ ਮੁਆਫ਼ ਕਰੇਗਾ ਕਿਉਂਕਿ ਇਹੀ ਉਸ ’ਚ ਅਤੇ ਇਨਸਾਨ ’ਚ ਫਰਕ ਹੈ

ਜਦੋਂ ਹੱਦ ਤੋਂ ਕੋਈ ਗੁਜ਼ਰ ਜਾਂਦਾ ਹੈ ਤਾਂ ਉਸ ਦੀ ਬੇ-ਆਵਾਜ਼ ਤਲਵਾਰ ਚਲਦੀ ਹੈ ਉਸ ਦੀ ਤਲਵਾਰ ਚਲਦੀ ਦਾ ਪਤਾ ਨਹੀਂ ਚਲਦਾ ਪਰ ਜਦੋਂ ਚੱਲ ਕੇ ਚਲੀ ਜਾਂਦੀ ਹੈ, ਸ਼ੋਰ-ਸ਼ਰਾਬਾ ਰਹਿ ਜਾਂਦਾ ਹੈ, ਹਰ ਕਿਸੇ ਨੂੰ ਪਤਾ ਚੱਲ ਜਾਂਦਾ ਹੈ ਇਸ ਦਾ ਡਾਕਟਰੀ ਇਲਾਜ ਨਹੀਂ ਹੈ ਇਹ ਕਿਤੋਂ ਵੀ ਠੀਕ ਨਹੀਂ ਹੋ ਸਕਦਾ ਇਹ ਲਾ-ਇਲਾਜ ਹੈ ਇਹ ਚਾਰਪਾਈ ’ਤੇ ਹੀ ਰਹੇਗਾ, ਇਹ ਬੋਲ ਨਹੀਂ ਸਕੇਗਾ, ਇਹ ਉੱਠ ਕੇ ਰਫ਼ਾ-ਹਾਜ਼ਤ ਨਹੀਂ ਜਾ ਸਕੇਗਾ ਅਜਿਹੇ ਹਜ਼ਾਰਾਂ ਕੇਸ ਦੇਖੇ ਹਨ ਤਾਂ ਭਾਈ! ਅਜਿਹੀ ਉਸ ਦੀ ਤਲਵਾਰ ਚਲਦੀ ਤਾਂ ਹੈ ਪਰ ਸਮਾਂ ਲਗਦਾ ਹੈ ਕਿਉਂਕਿ ਉਹ (ਮਾਲਕ) ਸੋਚਦਾ ਹੈ ਕਿ ਇਨਸਾਨ ਨੂੰ ਸਰਵੋਤਮ ਬਣਾਇਆ ਹੈ,

ਹੋ ਸਕਦਾ ਹੈ ਇਸ ਨੂੰ ਕਦੇ ਨਾ ਕਦੇ ਸਮਝ ਆ ਜਾਵੇ ਅਤੇ ਇਹ ਬੁਰੇ ਕਰਮ ਕਰਨੇ ਛੱਡ ਦੇਵੇ, ਤੌਬਾ ਕਰ ਲਵੇ ਬੁਰੇ ਕਰਮਾਂ ਨੂੰ ਛੱਡ ਕੇ, ਨੇਕੀ-ਭਲਾਈ ਵੱਲ ਚੱਲ ਪਵੇ ਅਗਰ ਐਸਾ ਇਨਸਾਨ ਕਰੇ ਤਾਂ ਇੱਥੇ ਰਹਿੰਦੇ ਹੋਏ ਵੀ ਸਵਰਗ-ਜਨੰਤ ਤੋਂ ਵਧ ਕੇ ਖੁਸ਼ੀਆਂ ਮਿਲ ਸਕਦੀਆਂ ਹਨ ਤਾਂ ਦੁਆ, ਪ੍ਰਾਰਥਨਾ, ਅਰਦਾਸ ਲਈ ਨਾਮ, ਸ਼ਬਦ, ਕਲਮਾ ਲਓ ਇਸ ਦੇ ਲਈ ਕੋਈ ਪੈਸਾ ਨਹੀਂ ਲਗਦਾ, ਨਾ ਚੜ੍ਹਾਵਾ ਚੜ੍ਹਦਾ ਹੈ, ਨਾ ਧਰਮ ਬਦਲਣਾ ਹੈ ਤਰੀਕਾ ਦੱਸਣਾ ਸਾਡਾ ਫਰਜ਼ ਹੈ ਉਸ ’ਤੇ ਚੱਲਣਾ ਤੁਹਾਡੇ ਹੱਥ ’ਚ ਹੈ

ਸਾਡਾ ਫਰਜ਼ ਤੁਹਾਨੂੰ ਆਵਾਜ਼ ਦੇਣਾ ਹੈ ਕਿ ਜਾਗਦੇ ਰਹੋ, ਸਮਾਂ ਬਹੁਤ ਭਿਆਨਕ ਹੈ, ਆਉਣ ਵਾਲਾ ਸਮਾਂ ਵੀ ਭਿਆਨਕ ਹੈ, ਸਵਾਰਥ ਵਧ ਰਿਹਾ ਹੈ ਇਸ ਸਵਾਰਥ ਤੋਂ, ਇਨ੍ਹਾਂ ਬੁਰੇ ਕਰਮਾਂ ਤੋਂ ਬਚੋ ਤੁਸੀਂ ਖੁਦਮੁਖਤਿਆਰ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!