dera sacha sauda sacha hardwar rampur thedi raaniyaan sirsa

‘ਯੇ ਸੱਚਾ ਹਰਦਵਾਰ ਹੈ…’ ਡੇਰਾ ਸੱਚਾ ਸੌਦਾ ਸੱਚਾ ਹਰਦਵਾਰ,ਰਾਮਪੁਰ ਥੇੜ੍ਹੀ, (ਰਾਣੀਆ) ਸਰਸਾ

‘ਯੇ ਆਪਕਾ ਸੱਚਾ ਹਰਦਵਾਰ ਹੈ ਜੋ ਯਹਾਂ ਪਰ ਆਏਗਾ, ਸਭੀ ਕੀ ਹਾਜ਼ਰੀ ਲਗੇਗੀ ਯਦਿ ਯਹਾਂ ਕੀ ਮਿੱਟੀ ਅੰਧਾ ਅਪਨੀ ਆਂਖੋਂ ਮੇਂ ਡਾਲੇਗਾ, ਵਹ ਸੁਜ਼ਾਖਾ ਹੋ ਜਾਏਗਾ’ ਇਹ ਬਚਨ ਫਰਮਾਉਂਦੇ ਹੋਏ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਤੁਰੰਤ ਹੀ ਬਚਨ ਨੂੰ ਪਲਟ ਦਿੱਤਾ ਅਤੇ ਫਿਰ ਤੋਂ ਫਰਮਾਇਆ-

‘ਜੋ ਮਿੱਟੀ ਹੁਕਮ ਸੇ ਡਾਲੇ, ਐਸੇ ਨਹੀਂ’ ਇਹ ਵਾਕਿਆ ਉਸ ਸਮੇਂ ਦਾ ਹੈ ਜਦੋਂ ਪੂਜਨੀਕ ਸਾਈਂ ਜੀ ਰਾਮਪੁਰ ਥੇੜ੍ਹੀ ’ਚ ਸੇਵਾਦਾਰਾਂ ਵੱਲੋਂ ਤਿਆਰ ਕੀਤੀ ਜਾ ਰਹੀ ਡਿੱਗੀ ’ਤੇ ਆਪਣੀ ਪਾਵਨ ਦ੍ਰਿਸ਼ਟੀ ਦੀ ਰਹਿਮਤ ਵਰਸਾ ਰਹੇ ਸਨ ‘ਸੱਚਾ ਹਰਦਵਾਰ’ ’ਚ ਮੌਜੂਦਾ ਸਮੇਂ ’ਚ ਬਣੇ ਸਰੋਵਰ ਦੀ ਜਗ੍ਹਾ ’ਤੇ ਉਦੋਂ ਇੱਕ ਕੱਚੀ ਡਿੱਗੀ ਬਣੀ ਹੋਈ ਸੀ ਸਾਧ-ਸੰਗਤ ਵੱਲੋਂ ਇੱਥੋਂ ਮਿੱਟੀ ਖੋਦਕੇ ਡੇਰੇ ਦੀ ਚਾਰਦੀਵਾਰੀ ਕੀਤੀ ਗਈ ਸੀ ਪੂਜਨੀਕ ਸਾਈਂ ਜੀ ਨੇ ਸੰਗਤ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਇੱਕ ਤੋਂ ਬਾਅਦ ਇੱਕ ਕਈ ਬਚਨ ਫਰਮਾਏ ਅਤੇ ਸੰਗਤ ਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੱਤਾ

ਸਰਸਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਰਾਮਪੁਰ ਥੇੜ੍ਹੀ ਜੋ ਰੂਹਾਨੀਅਤ ਦੇ ਨਜ਼ਰੀਏ ਨਾਲ ਬਹੁਤ ਹੀ ਡੂੰਘਾ ਖ਼ਜਾਨਾ ਦਬਾਏ ਹੋਏ ਹੈ ਬੇਸ਼ੱਕ ਇਹ ਪਿੰਡ ਸਰਕਾਰੀ ਫਾਈਲਾਂ ’ਚ ਸੰਨ 1950 ’ਚ ਵਸ ਗਿਆ ਸੀ, ਪਰ ਪੂਜਨੀਕ ਸਾਈਂ ਜੀ ਦੇ ਪਾਵਨ ਚਰਨ ਟਿਕਾਉਣ ਤੋਂ ਬਾਅਦ ਹੀ ਇਹ ਪਿੰਡ ਪੂਰੀ ਤਰ੍ਹਾਂ ਨਾਲ ਆਬਾਦ ਹੋ ਪਾਇਆ ਸਰਕੰਡਿਆਂ ਦੀਆਂ ਝੁੱਗੀਆਂ ਅਤੇ ਤਿਰਪਾਲਾਂ ਦੇ ਹੇਠਾਂ ਜੀਵਨ-ਵਸੇਰਾ ਕਰਨ ਵਾਲੇ ਲੋਕਾਂ ਦੇ ਲਈ ਉਹ ਸਵੇਰ ਨਵੀਂ ਕਿਰਨ ਬਣਕੇ ਆਈ ਜਦੋਂ ਪੂਜਨੀਕ ਸਾਈਂ ਜੀ ਨੇ ਇੱਥੋਂ ਦੀ ਧਰਤੀ ’ਤੇ ਲੋਕਾਂ ਦਾ ਭਵਿੱਖ ਸੁਨਿਹਰੀ ਬਣਾਉਣ ਦਾ ਬਚਨ ਫਰਮਾਇਆ- ‘ਮਾਲਿਕ ਕਾ ਸਿਮਰਨ ਕਰਨਾ, ਸਭੀ ਸੇ ਪ੍ਰੇਮ ਕਰਨਾ ਯਹਾਂ ਪਰ ਫਾਰਮ ਬਨ ਜਾਏਂਗੇ ਔਰ ਆਪਕੇ ਘਰੋਂ ਮੇਂ ਅਨਾਜ ਸੰਭਾਲਾ ਨਹੀਂ ਜਾਏਗਾ ਜਿਸ ਕੋ ਮਸਤਾਨਾ ਸੇਵਾਧਾਰੀ ਕਾ ਨਾਮ ਮਿਲ ਗਿਆ ਵਹ ਕੈਸੇ ਗਰੀਬ ਹੋ ਸਕਤਾ ਹੈ?’ ਪਿੰਡ ਵਾਲੇ ਦੱਸਦੇ ਹਨ ਕਿ ਉਸ ਦਿਨ ਤੋਂ ਬਾਅਦ ਪਿੰਡ ਦੇ ਹਾਲਾਤ ਇਸ ਕਦਰ ਬਦਲਣ ਲੱਗੇ ਕਿ ਦੇਖਦੇ ਹੀ ਦੇਖਦੇ ਜੋ ਪਰਿਵਾਰ ਤੰਗਹਾਲੀ ’ਚ ਜੀਵਨ ਗੁਜਾਰ ਰਹੇ ਸਨ, ਉਹ ਅਮੀਰਾਂ ਦੀ ਸ਼ੇ੍ਰਣੀ ’ਚ ਆਉਣ ਲੱਗੇ ਧਨ ਦੀ ਏਨੀ ਬਰਸਾਤ ਹੋਈ ਕਿ ਆਉਣ ਵਾਲੀਆਂ ਕੁੱਲਾਂ ਦਾ ਵੀ ਉੱਧਾਰ ਹੋ ਗਿਆ ਪਿੰਡ ਨਾਲ ਜੁੜੇ ਅਜਿਹੇ ਹੀ ਰੋਚਕ ਪ੍ਰਸੰਗਾਂ ਤੇ ਪ੍ਰ੍ਰਮਾਣਾਂ ਨੂੰ ਸੰਜੋਦੀ ਸੱਚੀ ਸ਼ਿਕਸ਼ਾ ਦੀ ਮੁਹਿੰਮ ’ਚ ਇਸ ਵਾਰ ‘ਡੇਰਾ ਸੱਚਾ ਸੌਦਾ ਸੱਚਾ ਹਰਦਵਾਰ ਰਾਮਪੁਰ ਥੇੜ੍ਹੀ’ ਨਾਲ ਰੂਬਰੂ ਕਰਵਾ ਰਹੇ ਹਾਂ

ਇੱਕ ਸਤਿਸੰਗੀ ਨੇ ਪੂਜਨੀਕ ਸਾਈਂ ਜੀ ਦੇ ਚਰਨ ਕਮਲਾਂ ’ਚ ਅਰਜ਼ ਕੀਤੀ ਕਿ ਬਾਬਾ ਜੀ, ਇੱਥੇ ਜੰਗਲ ਹੀ ਜੰਗਲ ਹਨ, ਖਾਣ ਨੂੰ ਅਨਾਜ ਤੱਕ ਨਹੀਂ ਹੁੰਦਾ, ਅਸੀਂ ਤਾਂ ਭੁੱਖੇ ਮਰ ਜਾਵਾਂਗੇ ਇੱਥੋਂ ਜ਼ਮੀਨ ਵੇਚਕੇ ਕਿਤੇ ਹੋਰ ਜਗ੍ਹਾ ਲੈ ਲਵਾਂਗੇ ਸ਼ਾਹੀ ਹੁਕਮ ਹੋਇਆ-‘ਨਹੀਂ ਵਰੀ! ਕਿਸੇ ਨੇ ਭੀ ਯਹਾਂ ਸੇ ਜ਼ਮੀਨ ਬੇਚਕਰ ਨਹੀਂ ਜਾਨਾ ਹੈ, ਮਾਲਿਕ ਆਪਕੇ ਲੀਏ ਕੋਈ ਬੰਦੋਬਸਤ ਕਰੇਗਾ ਯਹਾਂ ਬਾਗ ਬਹਾਰੇਂ ਲਗ ਜਾਏਂਗੀ, ਯਹਾਂ ਫਾਰਮ ਬਨ ਜਾਏਂਗੇ, ਅਨਾਜ ਸੰਭਾਲ ਨਹੀਂ ਪਾਓਗੇ’ ਸਾਈਂ ਜੀ ਨੇ ਇਸ ਤਰ੍ਹਾਂ ਨਾਲ ਅਨੇਕ ਖੁਸ਼ੀਆਂ ਰਾਮਪੁਰ ਥੇੜ੍ਹੀ ਦੇ ਵਾਸੀਆਂ ਨੂੰ ਬਖ਼ਸ਼ਿਸ਼ ’ਚ ਦਿੱਤੀਆਂ ਅਤੇ ਥੋੜ੍ਹਾ ਸਮੇਂ ਦਾ ਇੰਤਜਾਰ ਕਰਨ ਨੂੰ ਕਿਹਾ


ਪਿੰਡ ਦੇ ਮੁੱਖ ਸਤਿਸੰਗੀ ਰਹੇ ਗਿਆਨੀ ਕਰਤਾਰ ਸਿੰਘ ਦੇ 61 ਸਾਲਾਂ ਪੁੱਤਰ ਜੰਗ ਸਿੰਘ ਦੱਸਦੇ ਹਨ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਰਾਮਪੁਰ ਥੇੜ੍ਹੀ ਪਿੰਡ ’ਚ ਦਰਬਾਰ ਬਣਾਉਣ ਦੇ ਲਈ ਸੰਨ 1954 ਦੇ ਆਸਪਾਸ ਮਨਜ਼ੂਰ ਕਰ ਲਿਆ ਸੀ, ਪਰ ਇਹ ਦਰਬਾਰ ਸੰਨ 1958 ’ਚ ਬਣਾਕੇ ਤਿਆਰ ਹੋਇਆ ਉਹ ਸ਼ੁਰੂਆਤੀ ਦਿਨਾਂ ਦੀ ਗੱਲ ਤਾਜ਼ਾ ਕਰਦੇ ਹੋਏ ਦੱਸਦੇ ਹਨ ਕਿ ਪਿੰਡ ’ਚ ਉਸ ਸਮੇਂ ਜਗਸਿੰਘ, ਮੱਲ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਹੀ ਸਤਿਸੰਗੀ ਸਨ ਉਹ ਅਕਸਰ ਪੂਜਨੀਕ ਸਾਈਂ ਜੀ ਦਾ ਸਤਿਸੰਗ ਸੁਣਨ ਦੇ ਲਈ ਦੂਰ-ਦਰਾਜ ਤੱਕ ਜਾਇਆ ਕਰਦੇ ਬਕੌਲ ਗਿਆਨੀ ਕਰਤਾਰ ਸਿੰਘ, ਤਿੰਨੋਂ ਸਤਿਸੰਗੀ ਸੇਵਾ ਕਾਰਜ ’ਚ ਵੀ ਕਾਫ਼ੀ ਸਮਾਂ ਲਗਾਉਂਦੇ ਉਨ੍ਹਾਂ ਦੇ ਦਿਲ ’ਚ ਇੱਕ ਟੀਸ ਜਿਹੀ ਰਹਿੰਦੀ ਸੀ ਕਿ ਕਾਸ਼! ਆਪਣੇ ਪਿੰਡ ’ਚ ਵੀ ਡੇਰਾ ਸੱਚਾ ਸੌਦਾ ਦਾ ਦਰਬਾਰ ਹੋਵੇ, ਜਿੱਥੇ ਸੰਗਤ ਬੈਠਕੇ ਗੁਰੂ ਦੀ ਮਹਿਮਾ ਗਾਏ ਇੱਕ ਦਿਨ ਗਿਆਨੀ ਕਰਤਾਰ ਸਿੰਘ ਅਤੇ ਮੱਲ ਸਿੰਘ ਸਤਿਸੰਗ ਸੁਣਨ ਦੇ ਲਈ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਪਹੁੰਚੇ ਉਸ ਦਿਨ ਉਨ੍ਹਾਂ ਨੇ ਆਪਣੇ ਦਿਲ ਦੀ ਅਰਜ਼ ਨੂੰ ਸ਼ਬਦਾਂ ’ਚ ਵਿਅਕਤ ਕਰਨ ਦੀ ਹਿੰਮਤ ਜੁਟਾ ਲਈ ਅਤੇ ਹੱਥ ਜੋੜਕੇ ਪ੍ਰਾਰਥਨਾ ਕਰਨ ਲੱਗੇ ਕਿ ਸ਼ਹਿਨਸ਼ਾਹ ਜੀ!

ਸਾਡੇ ਪਿੰਡ ਰਾਮਪੁਰ ਥੇੜ੍ਹੀ ’ਚ ਵੀ ਡੇਰਾ ਬਣਾਓ ਜੀ ਇਹ ਸੁਣਕੇ ਪੂਜਨੀਕ ਸਾਈਂ ਜੀ ਦੋ ਮਿੰਟ ਦੇ ਲਈ ਇੱਕਦਮ ਖਾਮੋਸ਼ ਹੋ ਗਏ ਫਿਰ ਅਚਾਨਕ ਬਚਨ ਫਰਮਾਇਆ- ‘ਤੁਮ੍ਹਾਰੇ ਲੀਏ ਡੇਰਾ ਸੱਚਾ ਹਰਦਵਾਰ ਦਾਤਾ ਸਾਵਣ ਸ਼ਾਹ ਜੀ ਸੇ ਮਨਜ਼ੂਰ ਕਰਵਾਇਆ ਹੈ ਤੁਸੀਂ ਸਿੱਖ (ਗੁਰੂਭਗਤ) ਜੋ ਹੋਏ’ ਦੱਸਦੇ ਹਨ ਕਿ ਉਸ ਸਮੇਂ ਪੂਜਨੀਕ ਸਾਈਂ ਜੀ ਨੇ ਗਿਆਨੀ ਕਰਤਾਰ ਸਿੰਘ ਅਤੇ ਮੱਲ ਸਿੰਘ ਨੂੰ ਤਿੰਨ ਬੱਕਰੀਆਂ ਬਖਸ਼ਿਸ਼ ਕੀਤੀਆਂ ਅਤੇ ਉਨ੍ਹਾਂ ਬੱਕਰੀਆਂ ਦੇ ਗਲੇ ’ਚ ਤੀਹ-ਤੀਹ ਰੁਪਏ ਦੇ ਨੋਟਾਂ ਦੇ ਹਾਰ ਪਾਏ ਅਤੇ ਬਚਨ ਫਰਮਾਇਆ, ‘ਬਈ! ਯਹ ਤੁਮ੍ਹੇਂ ਲਵੇਰੀ ਬੱਕਰੀਆਂ ਦੀ ਇਨਕਾ ਦੂਧ ਤੁਮ੍ਹਾਰੇ ਸੇ ਮੁਕੇਗਾ ਨਹੀਂ ਜੋ ਹਾਰੋਂ (ਮਾਲਾ) ਵਾਲੇ ਰੁਪਏ ਹੈਂ, ਉਨਕਾ ਚਾਇ-ਗੁੜ ਲੇ ਲੇਨਾ ਜਹਾਂ ਤੁਮ ਡੇਰਾ ਬਨਾਓ ਵਹਾਂ ਜ਼ਿੰਦਾਰਾਮ ਕਾ ਡੰਕਾ ਬਜਾਨਾ ਯਹ ਸੇਵਾ ਕੇਵਲ ਤੁਮ੍ਹਾਰੇ ਲੀਏ ਹੈ ਅੋਰ ਗੈਰ ਪ੍ਰੇਮੀ ਸੇ ਸੇਵਾ ਨਹੀਂ ਕਰਵਾਨੀ’ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਨੇ ਰਾਮਪੁਰ ਥੇੜ੍ਹੀ ਨੂੰ ਇੱਕ ਸਾਥ ਦੋਹਰੀ ਸੌਗਾਤ ਦਿੱਤੀ ਡੇਰਾ ਵੀ ਮਨਜ਼ੂਰ ਕਰ ਦਿੱਤਾ ਅਤੇ ਨਾਲ ਹੀ ਉਸਦਾ ਨਾਮਕਰਣ ਵੀ ਕਰ ਦਿੱਤਾ

ਪਿੰਡ ਦੇ ਬਜ਼ੁਰਗ ਸਤਿਸੰਗੀ ਦੱਸਦੇ ਹਨ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਇੱਥੇ ਵੱਖ-ਵੱਖ ਸਮੇਂ ’ਚ 6 ਸਤਿਸੰਗ ਲਗਾਏ ਪਹਿਲੀ ਵਾਰ ਜਦੋਂ ਪੂਜਨੀਕ ਸਾਈਂ ਜੀ ਪਿੰਡ ’ਚ ਪਧਾਰੇ ਤਾਂ ਇੱਥੋਂ ਦੇ ਲੋਕਾਂ ਦੇ ਕੋਲ ਰਹਿਣ ਨੂੰ ਪੱਕੇ ਮਕਾਨ ਤੱਕ ਨਹੀਂ ਸਨ ਉਨ੍ਹਾਂ ਦਿਨਾਂ ’ਚ ਲੋਕ ਝੌਂਪੜੀਆਂ ਬਣਾਕੇ ਰਹਿੰਦੇ ਸਨ ਜਦੋਂ ਪਿੰਡ ਵਾਲਿਆਂ ਨੇ ਘਰਾਂ ’ਚ ਚਰਨ ਟਿਕਾਉਣ ਦੀ ਅਰਜ਼ ਕੀਤੀ ਤਾਂ ਪੂਜਨੀਕ ਸਾਈਂ ਜੀ ਨੇ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣ ਦਿੱਤਾ 73 ਸਾਲ ਦੇ ਸਾਧੂ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰਕ ਪੇਸ਼ਾ ਬੇਸ਼ੱਕ ਢੋਲਕ ਵਜਾਉਣਾ ਸੀ, ਮੇਰੇ ਪਰਿਵਾਰ ਨੇ ਜਦੋਂ ਘਰ ’ਚ ਚਰਨ ਪਾਉਣ ਦੀ ਪ੍ਰਾਰਥਨਾ ਕੀਤੀ ਤਾਂ ਸਾਈਂ ਜੀ ਨੇ ਝੱਟ ਨਾਲ ਹਾਂ ਕਰ ਦਿੱਤੀ ਮੈਨੂੰ ਯਾਦ ਹੈ ਕਿ ਉਸ ਦਿਨ ਪੂਜਨੀਕ ਸਾਈਂ ਜੀ ਘਰ ਪਧਾਰੇ ਤਾਂ ਸਾਡੀ ਝੌਂਪੜੀ ਦੇ ਤਿਰਪਾਲ ਨੂੰ ਉੱਪਰ ਉਠਾਕੇ ਅੰਦਰ ਆਏ ਸਨ ਪੂਜਨੀਕ ਸਾਈਂ ਜੀ ਨੂੰ ਗਰੀਬ-ਨਵਾਜ਼ ਦੀ ਉਪਮਾ ਦਿੰਦੇ ਹੋਏ ਉਹ ਦੱਸਦੇ ਹਨ ਕਿ ਸਾਈਂ ਜੀ ਜਿੰਨੀ ਵਾਰ ਵੀ ਦਰਬਾਰ ’ਚ ਆਏ, ਹਰ ਵਾਰ ਪਿੰਡ ’ਚ ਬਹੁਤ ਸਾਰੇ ਘਰਾਂ ’ਚ ਖੁਦ ਹੀ ਪਹੁੰਚ ਜਾਂਦੇ ਅਤੇ ਪਰਿਵਾਰਾਂ ਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੰਦੇ

ਸਾਈਂ ਜੀ ਸੰਨ 1960 ’ਚ (ਅਪ੍ਰੈਲ ਤੋਂ ਪਹਿਲਾਂ) ਵੀ ਪਿੰਡ ’ਚ ਪਧਾਰੇ ਸਨ ਉਸ ਦੌਰਾਨ ਪੂਜਨੀਕ ਸਾਈਂ ਜੀ ਨੇ ਰਾਣੀਆ ਦਰਬਾਰ ’ਚ ਬਹੁਤ ਸਾਰੇ ਸੇਵਾਦਾਰਾਂ ਨੂੰ ਸ਼ਾਹੀ ਖਿਤਾਬ ਦੇ ਕੇ ਨਵਾਜਿਆ ਸੀ

ਰਾਮਪੁਰ ਥੇੜ੍ਹੀ ਦੀ ਇਹ ਖੁਸ਼ਕਿਸਮਤੀ ਰਹੀ ਕਿ ਇਸ ਛੋਟੇ ਜਿਹੇ ਪਿੰੰਡ ’ਤੇ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਪਾਤਸ਼ਾਹੀਆਂ ਨੇ ਅਪਾਰ ਰਹਿਮਤਾਂ ਲੁਟਾਈਆਂ ਹਨ ਪੂਜਨੀਕ ਸਾਈਂ ਜੀ ਤੋਂ ਬਾਅਦ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਇੱਥੇ 5 ਸਤਿਸੰਗਾਂ ਲਗਾਈਆਂ ਪੂਜਨੀਕ ਪਰਮਪਿਤਾ ਜੀ ਪਹਿਲੀ ਵਾਰ ਸੰਨ 1963 ’ਚ ਪਧਾਰੇ ਅਤੇ ਦਰਬਾਰ ’ਚ ਕੱਚਾ-ਪੱਕਾ ਸਿਮਰਨ ਹਾੱਲ ਬਣਾਉਣ ਦਾ ਬਚਨ ਫਰਮਾਇਆ ਸੇਵਾਦਾਰਾਂ ਨੇ ਇਸ ਹਾੱਲ ਨੂੰ ਅੰਦਰ ਤੋਂ ਕੱਚਾ ਅਤੇ ਬਾਹਰੀ ਸਾਈਡ ਤੋਂ ਪੱਕੀਆਂ ਇੱਟਾਂ ਨਾਲ ਤਿਆਰ ਕੀਤਾ ਸੀ

ਵਰਤਮਾਨ ’ਚ ਵੀ ਇਹ ਹਾੱਲ ਆਪਣੀ ਆਭਾ ਨਾਲ ਆਸ਼ਰਮ ਨੂੰ ਰੌਸ਼ਨ ਕਰ ਰਿਹਾ ਹੈ ਬਜ਼ੁਰਗਾਂ ਦੇ ਦੱਸੇ ਅਨੁਸਾਰ, ਪੂਜਨੀਕ ਪਰਮਪਿਤਾ ਜੀ ਨੇ ਸੰਨ 1972 ਤੇ 78 ’ਚ ਰਾਤ ਦਾ ਸਤਿਸੰਗ ਕੀਤਾ ਸੀ ਸੰਨ 1990 ’ਚ ਵੱਡਾ ਸਤਿਸੰਗ ਫਰਮਾਇਆ ਸੀ, ਜਿਸ ’ਚ ਨਾਮਦਾਨ ਵੀ ਦਿੱਤਾ ਸੀ

ਤੀਸਰੀ ਪਾਤਸ਼ਾਹੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਇੱਥੇ ਤਿੰਨ ਵਾਰ ਆਪਣੇ ਪਾਵਨ ਚਰਨਾਂ ਦੀ ਛੋਹ ਦਿੱਤੀ ਹੈ ਪੂਜਨੀਕ ਹਜ਼ੂਰ ਪਿਤਾ ਜੀ ਨੇ ਇੱਥੇ ਦਰਬਾਰ ’ਚ ਦੋ ਵਾਰ ਰੂਹਾਨੀ ਮਜਲਿਸ ਵੀ ਲਗਾਈ ਇਸ ਦੌਰਾਨ ਦਰਬਾਰ ’ਚ ਕਈ ਵਿਸਤਾਰ-ਕਾਰਜ ਵੀ ਸ਼ੁਰੂ ਕਰਵਾਏ ਸਨ

ਰਾਮਪੁਰ ਪਿੰਡ ਅਤੇ ਥੇੜ੍ਹ ਦੇ ਵਿੱਚ ਚੰਦ ਦੀ ਦੁੱਧੀਆ ਰੌਸ਼ਨੀ ’ਚ ਚਮਕਦਾ ਡੇਰਾ ਸੱਚਾ ਸੌਦਾ ਸੱਚਾ ਹਰਦਵਾਰ ਆਸ਼ਰਮ ਖੇਤਰ ਦੇ ਲੋਕਾਂ ਦੇ ਲਈ ਇਨਸਾਨੀਅਤ ਦਾ ਪੈਰੋਕਾਰ ਬਣਿਆ ਹੋਇਆ ਹੈ ਕਿਉਂਕਿ ਪਿੰਡ ਦੀ ਜ਼ਿਆਦਾਤਰ ਆਬਾਦੀ ਡੇਰਾ ਸੱਚਾ ਸੌਦਾ ਨਾਲ ਜੁੜਾਅ ਰੱਖਦੀ ਹੈ, ਜਿਸਦੇ ਚੱਲਦਿਆਂ ਇੱਥੋਂ ਦੇ ਲੋਕ ਮਾਨਵਤਾ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਤਰਜੀਹ ਦਿੰਦੇ ਹਨ ਅਤੇ ਇੱਕ-ਦੂਸਰੇ ਦੇ ਹਰ ਦੁੱਖ-ਸੁੱਖ ਨੂੰ ਸਾਂਝਾ ਕਰਦੇ ਹਨ

Table of Contents

ਤਿੰਨੋਂ ਰੂਹਾਨੀ ਬਾਡੀਆਂ ਦੇ ਕਰ-ਕਮਲਾਂ ਨਾਲ ਤਿਆਰ ਹੋਇਆ ਆਲੀਸ਼ਾਨ ਦਰਬਾਰ

ਆਪਣੇ ਮੁਰਸ਼ਿਦ ਜੀ ਦੇ ਮੁਖਾਰਬਿੰਦ ਤੋਂ ਡੇਰਾ ਬਣਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਅਤੇ ਮੱਲ ਸਿੰਘ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੇ ਸਨ ਦੋਨਾਂ ਨੇ ਰਾਮਪੁਰ ਥੇੜ੍ਹੀ ਪਹੁੰਚਕੇ ਸ਼ਾਹੀ ਹੁਕਮ ਸਾਰੀ ਸਾਧ-ਸੰਗਤ ਨੂੰ ਕਹਿ ਸੁਣਾਇਆ ਉੱੱਧਰ ਸਾਧ-ਸੰਗਤ ’ਚ ਖੁਸ਼ੀ ਦਾ ਸੰਚਾਰ ਹੋ ਉੱਠਿਆ ਮੰਨੋ ਉਨ੍ਹਾਂ ਦੀ ਦਿਲੀ-ਰੀਝ ਬਿਨ੍ਹਾਂ ਮੰਗੇ ਹੀ ਪੂਰੀ ਹੋ ਗਈ ਹੋਵੇ ਡੇਰਾ ਬਣਾਉਣ ਦੀ ਤਿਆਰੀ ਦੇ ਨਾਲ-ਨਾਲ ਜ਼ਮੀਨ ਦੀ ਤਲਾਸ਼ ਵੀ ਸ਼ੁਰੂ ਹੋ ਗਈ ਗਿਆਨੀ ਕਰਤਾਰ ਸਿੰਘ ਦੀ ਜਮੀਨ ਪਿੰਡ ਦੇ ਨੇੜੇ ਸੀ ਜਿੱਥੇ ਕਰੀਬ ਢਾਈ ਏਕੜ ’ਚ ਡੇਰਾ ਬਣਾਉਣ ਦਾ ਨਿਸ਼ਚੈ ਕੀਤਾ ਗਿਆ ਦੱਸਦੇ ਹਨ ਕਿ ਸੰਨ 1965 ’ਚ ਜਦੋਂ ਪਿੰਡ ਦੀ ਚੱਕਬੰਦੀ ਹੋਈ ਉਦੋਂ ਇਸਤੇਮਾਲ ’ਚ ਇਹ ਜਗ੍ਹਾ ਪਿੰਡ ਦੇ ਲਈ ਸਾਂਝੀ ਧਰਮਸ਼ਾਲਾ ਦੇ ਲਈ ਅਲਾੱਟ ਹੋ ਗਈ ਸ਼ੁਰੂਆਤ ’ਚ ਪੂਜਨੀਕ ਸਾਈਂ ਜੀ ਦੇ ਲਈ ਤਿੰਨ ਕਮਰੇ ਬਣਾਏ ਗਏ, ਜੋ ਕੱਚੀਆਂ ਇੱਟਾਂ ਨਾਲ ਬਣੇ ਸਨ ਜੀਵਨ ਦੇ 80 ਬਸੰਤ ਦੇਖ ਚੁੱਕੇ ਹੀਰਾ ਲਾਲ ਦੱਸਦੇ ਹਨ ਕਿ ਮੇਰੀ ਉਮਰ ਉਸ ਸਮੇਂ ਅੱਠ ਸਾਲ ਦੇ ਕਰੀਬ ਸੀ ਡੇਰੇ ’ਚ ਸਭ ਤੋਂ ਪਹਿਲਾਂ ਦੋ ਜਾਂ ਤਿੰਨ ਕਮਰੇ ਬਣੇ ਸਨ, ਜੋ ਕੱਚੇ ਹੀ ਸਨ

ਜਦਕਿ ਬਾਕੀ ਜ਼ਮੀਨ ਦੇ ਚਾਰੋਂ ਪਾਸੇ ਕੰਡੇਦਾਰ ਝਾੜੀਆਂ ਦੀ ਵਾੜ ਕੀਤੀ ਗਈ ਉਨ੍ਹਾਂ ਦਿਨਾਂ ’ਚ ਪਿੰਡ ਦੇ ਆਸਪਾਸ ਦੇ ਏਰੀਆ ’ਚ ਜੰਗਲ ਬਹੁਤ ਸਨ, ਜਿੱਥੋਂ ਕੱਟਕੇ ਇਹ ਝਾੜੀਆਂ ਲਿਆਂਦੀਆਂ ਗਈਆਂ ਸਨ ਫਿਰ ਬਾਅਦ ’ਚ ਕੱਚੀਆਂ ਦੀਵਾਰਾਂ ਤਿਆਰ ਕੀਤੀਆਂ ਗਈਆਂ ਜੋ ਫੱਟਿਆਂ ਦੀ ਮੱਦਦ ਨਾਲ ਕੱਢੀਆਂ ਗਈਆਂ ਸਨ ਇਸ ਸੇਵਾ ’ਚ ਪਿੰਡ ਦੇ ਸਤਿਸੰਗੀ ਭਾਈ ਬਹੁਤ ਸਹਿਯੋਗ ਕਰਦੇ ਰਾਜ ਮਿਸਤਰੀ ਕਰਤਾਰ ਸਿੰਘ ਵੀ ਇਸੇ ਪਿੰਡ ਤੋਂ ਰਹੇ ਹਨ, ਜਿਨ੍ਹਾਂ ਨੂੰ ਪੂਜਨੀਕ ਸਾਈਂ ਜੀ ਨੇ ਹੈੱਡ ਮਿਸਤਰੀ ਦਾ ਖ਼ਿਤਾਬ ਦਿੱਤਾ ਸੀ ਉਨ੍ਹਾਂ ਦੀ ਸੇਵਾ ਕਰੀਬ ਹਰ ਦਰਬਾਰ ’ਚ ਰਹੀ, ਉਨ੍ਹਾਂ ਨੇ ਇੱਥੇ ਵੀ ਮਕਾਨ ਬਣਾਉਣ ਦੀ ਖੂਬ ਸੇਵਾ ਕੀਤੀ ਦਰਬਾਰ ’ਚ ਉਸ ਸਮੇਂ ਇੱਕ ਹੀ ਮੁੱਖ ਦੁਵਾਰ ਬਣਾਇਆ ਗਿਆ ਸੀ ਜੋ ਪੱਛਮ ਦਿਸ਼ਾ ਵੱਲ ਸੀ

ਬੇਸ਼ੱਕ ਡੇਰਾ ਬਣਾਉਣ ਦਾ ਕਾਰਜ ਸੰਨ 1958 ’ਚ ਪੂਰਾ ਹੋ ਗਿਆ, ਪਰ ਪੂਜਨੀਕ ਸਾਈਂ ਜੀ ਆਪਣੀ ਹਰ ਜੀਵੋਂ ਉੱਧਾਰ ਯਾਤਰਾ ਦੇ ਦੌਰਾਨ ਇੱਥੇ ਕੁਝ ਨਾ ਕੁਝ ਨਿਰਮਾਣ-ਕਾਰਜ ਜ਼ਰੂਰ ਨਵੇਂ ਸਿਰੇ ਤੋਂ ਸ਼ੁਰੂ ਕਰਵਾਉਂਦੇ ਰਹਿੰਦੇ ਪੂਜਨੀਕ ਸਾਈਂ ਜੀ ਮਾਰਚ 1960 ’ਚ ਜਦੋਂ ਪਿੰਡ ’ਚ ਪਧਾਰੇ ਤਾਂ ਸੱਚੇ ਹਰਦਵਾਰ ’ਚ ਉਸ ਸਮੇਂ ਨੌ ਹਜ਼ਾਰ ਪੱਕੀਆਂ ਇੱਟਾਂ ਪਈਆਂ ਸਨ ਉਸ ਸਮੇਂ ਰਾਣੀਆ ’ਚ ਵੀ ਦਰਬਾਰ ਬਣ ਚੁੱਕਾ ਸੀ ਬੇਪਰਵਾਹ ਜੀ ਨੇ ਸੇਵਾਦਾਰ ਗਿਆਨੀ ਕਰਤਾਰ ਸਿੰਘ ਨੂੰ ਆਵਾਜ਼ ਲਗਾਈ ਅਤੇ ਆਦੇਸ਼ ਫਰਮਾਇਆ, ‘‘ਤੁਸੀਂ ਸਤਿਸੰਗ-ਘਰ ਬਨਾਨਾ ਪੱਕਾ ਔਰ ਕੱਚਾ, ਰਾਣੀਆ ਸੇ ਅੱਛਾ’’ ਇਸ ’ਤੇ ਸੇਵਾਦਾਰ ਗਿਆਨੀ ਕਰਤਾਰ ਸਿੰਘ ਨੇ ਅਰਜ਼ ਕੀਤੀ, ਸਾਈਂ ਜੀ! ਅਸੀਂ ਥੋੜ੍ਹੇ ਪ੍ਰੇਮੀ ਹਾਂ ਅਤੇ ਗਰੀਬ ਹਾਂ ਪੂਜਨੀਕ ਸਾਈਂ ਜੀ ਨੇ ਉਸਦੀ ਗੱਲ ਨੂੰ ਵਿੱਚੋਂ ਹੀ ਰੋਕਦੇ ਹੋਏ ਫਰਮਾਇਆ, ‘‘ਐਸਾ ਬਚਨ ਕਭੀ ਭੀ ਨਹੀਂ ਕਹਿਨਾ ਤੁਸੀਂ ਤਾਂ ਸਾਹੂਕਾਰ ਹੋਏ ਗਰੀਬ ਹੈ ਤੋ ਬਿਰਲਾ ਔਰ ਟਾਟਾ, ਜਿਨਕੇ ਪਾਸ ਨਾਮ-ਧਨ ਨਹੀਂ ਜਿਸਕੋ ਮਸਤਾਨਾ ਨੇ ਨਾਮ-ਧਨ ਦੇ ਦੀਆ ਵਹ ਤੋ ਸ਼ਾਹੂਕਾਰ ਹੈ’’ ਫਿਰ ਫਰਮਾਇਆ, ‘ਗਿਆਨੀ! ਜੋ ਤੂੰ ਇਨ ਆਂਖੋਂ ਸੇ ਦੇਖਤਾ ਹੈ ਯਹ ਤੋ ਸਭ ਕਾਲ ਕੀ ਮਾਇਆ ਹੈ ਤੁਮ੍ਹਾਰਾ ਇਸਮੇਂ ਕੁਛ ਭੀ ਨਹੀਂ ਤੁਮ੍ਹਾਰਾ ਹੈ ਸਤਿਗੁਰੂ ਔਰ ਨਾਮ-ਧਨ ਯਹ ਤੁਮ੍ਹਾਰਾ ਸਾਥੀ ਹੈ ਦੋਨੋਂ ਜਹਾਨੋਂ ਮੇਂ’ ਇਸ ਤੋਂ ਬਾਅਦ ਸਾਰੀ ਸੰਗਤ ਨੇ ਇਕੱਠੇ ਹੋ ਕੇ ਡੇਰਾ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਪੱਕੀਆਂ ਇੱਟਾਂ ਕੁਝ ਤਾਂ ਪਹਿਲਾਂ ਦੀਆਂ ਪਈਆਂ ਸਨ

ਅਤੇ ਬਾਕੀ ਹੋਰ ਮੰਗਵਾ ਲਈਆ ਅਤੇ ਜ਼ਰੂਰਤ ਅਨੁਸਾਰ ਸਮਾਨ ਵੀ ਲਿਆਂਦਾ ਗਿਆ ਇਸ ਤੋਂ ਪਹਿਲਾਂ ਦਰਬਾਰ ਦੇ ਮੱਧ ’ਚ ਮਿੱਟੀ ਖੋਦਕੇ ਡੇਰੇ ਦੀ ਕੱਚੀ ਚਾਰਦੀਵਾਰੀ ਕੀਤੀ ਗਈ ਸੀ, ਜਿੱਥੇ ਕੱਚੀ ਡਿੱਗੀ ਬਣਾ ਦਿੱਤੀ ਗਈ ਪੂਜਨੀਕ ਸਾਈਂ ਜੀ ਨੇ ਉਸ ਡਿੱਗੀ ’ਤੇ ਆਪਣੀ ਪਾਵਨ ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ, ‘ਸੁਨੋ ਵਰੀ! ਵਹ ਜੋ ਹਰਿਦਵਾਰ ਬਨਾ, ਵਹਾਂ ਪਰ ਸ਼ਿਵ ਨੇ ਭਗਤੀ ਕੀ ਥੀ ਯੇ ਆਪਕਾ ਸੱਚਾ ਹਰਿਦਵਾਰ ਹੈ ਜੋ ਯਹਾਂ ਪਰ ਆਏਗਾ, ਸਭੀ ਕੀ ਹਾਜ਼ਰੀ ਲਗੇਗੀ’ ਬਾਅਦ ’ਚ ਉਸ ਡਿੱਗੀ ਨੂੰ ਸਰੋਵਰ ਦਾ ਰੂਪ ਦੇ ਦਿੱਤਾ ਗਿਆ ਇਸ ਤੋਂ ਬਾਅਦ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੰਨ 1963 ਦੇ ਕਰੀਬ ਪਧਾਰੇ ਉਸ ਦੌਰਾਨ ਡੇਰੇ ਦਾ ਵਿਸਤਾਰ ਕਾਰਜ ਫਿਰ ਤੋਂ ਸ਼ੁਰੂ ਹੋ ਗਿਆ ਪੂਜਨੀਕ ਪਰਮਪਿਤਾ ਜੀ ਨੇ ਸਿਮਰਨ ਹਾੱਲ ਦਾ ਨਿਰਮਾਣ ਪੂਰਾ ਕਰਵਾਇਆ, ਜਿਸਦੇ ਬਾਰੇ ’ਚ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਏ ਸਨ ਉੱਥੇ ਸੱਚਾ ਹਰਦਵਾਰ ਦਾ ਮੁੱਖ ਦੁਵਾਰ, ਤੇਰਾਵਾਸ ਦੇ ਦੋ ਕਮਰੇ, ਉੱਪਰ ਚੌਬਾਰਾ, 10-12 ਹੋਰ ਕਮਰੇ, ਦੂਸਰੇ ਪਾਸੇ ਇੱਕ ਵੱਡਾ ਹਾਲ, ਕੁਝ ਕਮਰਿਆਂ ਦੇ ਅੱਗੇ ਬਰਾਮਦਾ ਵੀ ਬਣਾ ਦਿੱਤਾ ਗਿਆ

ਸਭ ਕੁਝ ਏਨੇ ਘੱਟ ਸਮੇਂ ’ਚ ਤਿਆਰ ਹੋਇਆ ਕਿ ਦੇਖਣ ਵਾਲੇ ਦੰਗ ਰਹਿ ਗਏ ਕੁਝ ਹੀ ਦਿਨਾਂ ’ਚ ਇੱਕ ਆਲੀਸ਼ਾਨ ਦਰਬਾਰ ਦੀ ਤਸਵੀਰ ਉੱਭਰ ਕੇ ਸਾਹਮਣੇ ਆ ਗਈ, ਜੋ ਹਰ ਆਉਣ-ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚਣ ਲੱਗੀ ਆਸਪਾਸ ਦੇ ਪਿੰਡਾਂ ਦੇ ਲੋਕ ਵੀ ਇਸ ਦਰਬਾਰ ’ਚ ਲਗਾਤਾਰ ਆਉਣ ਲੱਗੇ ਅਤੇ ਸੱਜਦਾ ਕਰਨ ਲੱਗੇ ਸੰਨ 1990 ਤੋਂ ਬਾਅਦ ਵੀ ਦਰਬਾਰ ’ਚ ਕਾਫ਼ੀ ਕੁਝ ਬਦਲਾਅ ਦੇਖਣ ਨੂੰ ਮਿਲਿਆ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਨਜ਼ਰਸ਼ਾਨੀ ’ਚ ਕਈ ਨਵੇਂ ਕਾਰਜ ਸ਼ੁਰੂ ਕਰਵਾਏ, ਜਿਵੇਂ ਸੰਗਤ ਦੀ ਸੁਵਿਧਾ ਦੇ ਲਈ 80 ਗੁਣਾ 120 ਸਕੇਅਰ ਫੁੱਟ ਦਾ ਸ਼ੈੱਡ ਬਣਵਾਇਆ, ਦੂਸਰੇ ਪਾਸੇ ਪੂਰਬ ਦਿਸ਼ਾ ਦੀ ਦੀਵਾਰ ਵੀ ਪੱਕੀਆਂ ਇੱਟਾਂ ਨਾਲ ਤਿਆਰ ਕਰਵਾਈ, ਜੋ ਪਹਿਲਾਂ ਫੱਟਿਆਂ ਦੇ ਨਾਲ ਕੱਚੀ ਬਣਾਈ ਗਈ ਸੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਿਸ਼ਾ-ਨਿਰਦੇਸ਼ਨ ’ਚ ਇੱਥੇ ਇੱਕ ਲੰਗਰ ਘਰ ਵੀ ਬਣਾਇਆ ਗਿਆ, ਜਿਸ ਨਾਲ ਇੱਥੇ ਆਉਣ ਵਾਲੇ ਸੇਵਾਦਾਰਾਂ ਅਤੇ ਸੰਗਤ ਨੂੰ ਲੰਗਰ ਦੀ ਸੁਵਿਧਾ ਸੁਗਮਤਾ ਨਾਲ ਹਾਸਿਲ ਹੋਣ ਲੱਗੀ

ਪੂਜਨੀਕ ਸਾਈਂ ਜੀ ਜੀਪ ’ਤੇ ਸਵਾਰ ਹੋ ਕੇ ਪਹਿਲੀ ਵਾਰ ਪਧਾਰੇ ਦਰਬਾਰ

ਸੱਚਾ ਹਰਦਵਾਰ ਦੇ ਪਹਿਲੇ ਪੜਾਅ ’ਚ ਤਿਆਰ ਹੋਣ ’ਤੇ ਗਿਆਨੀ ਕਰਤਾਰ ਸਿੰਘ ਆਪਣੇ ਨਾਲ ਦੋ ਹੋਰ ਸਤਿਸੰਗੀ ਭਾਈਆਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪਹੁੰਚ ਗਿਆ ਉਸ ਸਮੇਂ ਦਰਬਾਰ ’ਚ ਮਹੀਨੇ ਦੇ ਆਖਿਰੀ ਐਤਵਾਰ ਦਾ ਸਤਿਸੰਗ ਹੋਣਾ ਸੀ ਸਤਿਸੰਗ ਦੀ ਸਮਾਪਤੀ ’ਤੇ ਇਨ੍ਹਾਂ ਸਤਿਸੰਗੀ ਭਾਈਆਂ ਨੇ ਪੂਜਨੀਕ ਸਾਈਂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਸਾਈਂ ਜੀ, ਰਾਮਪੁਰ ਥੇੜ੍ਹੀ ਪਿੰਡ ’ਚ ਵੀ ਸਤਿਸੰਗ ਫਰਮਾਓ ਜੀ ਪੂਜਨੀਕ ਸਾਈਂ ਜੀ ਨੇ ਝੱਟ ਨਾਲ ਸਤਿਸੰਗ ਮਨਜ਼ੂਰ ਕਰ ਦਿੱਤਾ ਤਾਂ ਉਨ੍ਹਾਂ ਸੇਵਾਦਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਉਹ ਖੁਸ਼ੀ-ਖੁਸ਼ੀ ਪਿੰਡ ਆਏ ਅਤੇ ਪਿੰਡ ਵਾਲਿਆਂ ਨੂੰ ਇਸ ਬਾਰੇ ’ਚ ਦੱਸਿਆ ਸਤਿਸੰਗ ਦੀ ਤਾਰੀਖ ਨਿਸ਼ਚਿਤ ਹੋਣ ਦਾ ਪਿੰਡ ਵਾਲਿਆਂ ਨੇ ਆਪਣੇ-ਆਪਣੇ ਤਰੀਕੇ ਨਾਲ ਖੂਬ ਜਸ਼ਨ ਮਨਾਇਆ ਉੱਧਰ ਆਸਪਾਸ ਦੇ ਪਿੰਡਾਂ ’ਚ ਸਤਿਸੰਗ ਨੂੰ ਲੈ ਕੇ ਖੂਬ ਮੁਨਿਆਦੀ ਕਰਾਈ ਗਈ ਜ਼ਿਕਰਯੋਗ ਹੈ ਕਿ ਇਹ ਇਲਾਕਾ ਨਾਮਧਾਰੀ ਸਿੱਖਾਂ ਦਾ ਹੈ ਸੇਵਾਦਾਰਾਂ ਨੇ ਖੁਦ ਪਿੰਡ-ਪਿੰਡ ਜਾ ਕੇ ਨਾਮਧਾਰੀ ਪੰਥ ਨਾਲ ਜੁੜੇ ਲੋਕਾਂ ਨੂੰ ਵੀ ਸਤਿਸੰਗ ’ਚ ਪਹੁੰਚਣ ਦੀ ਪ੍ਰਾਰਥਨਾ ਕੀਤੀ

ਜਿਉਂ ਹੀ ਨਿਸ਼ਚਿਤ ਦਿਨ ਆਇਆ, ਬੇਪਰਵਾਹ ਮਸਤਾਨਾ ਜੀ ਮਹਾਰਾਜ ਜੀਪ ਰਾਹੀਂ ਰਾਮਪੁਰ ਥੇੜ੍ਹੀ ਆ ਪਧਾਰੇ ਸੰਗਤ ਨੇ ਬੈਂਡ-ਵਾਜਿਆਂ ਦੇ ਨਾਲ ਬੜੀ ਹੀ ਖੁਸ਼ੀ ਨਾਲ ਸਵਾਗਤ ਕੀਤਾ ਕੋਈ ਭੰਗੜਾ ਪਾ ਰਿਹਾ ਸੀ, ਤਾਂ ਕੋਈ ਗੀਤ, ਤਾਂ ਕੋਈ ਢੋਲ ਵਜਾਏ ਮੰਨੋ ਪੂਰੀ ਕਾਇਨਾਤ ਹੀ ਪੂਜਨੀਕ ਸਾਈਂ ਜੀ ਦੇ ਸਵਾਗਤ ਨੂੰ ਆਤੁਰ ਹੋ ਗਈ ਸੀ ਸਤਿਸੰਗ ਸ਼ੁਰੂ ਹੋ ਗਿਆ ਪਹਿਲੇ ਸਤਿਸੰਗ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਆਈ ਵਿਸ਼ੇਸ਼ਕਰ ਨਾਮਧਾਰੀ ਸਮੁਦਾਇ ਨਾਲ ਜੁੜੇ ਲੋਕਾਂ ਦੀ ਗਿਣਤੀ ਬਹੁਤ ਸੀ ਪੂਜਨੀਕ ਸਾਈਂ ਜੀ ਦੀ ਆਗਿਆ ਅਨੁਸਾਰ ਨਾਮਧਾਰੀ ਸੰਗਤ ਨੂੰ ਅੱਗੇ ਸਟੇਜ ਦੇ ਨੇੜੇ ਬਿਠਾਇਆ ਗਿਆ ਸਤਿਸੰਗ ਦੌਰਾਨ ਪੂਜਨੀਕ ਸਾਈਂ ਜੀ ਨੇ ਕਈ ਵੱਖ-ਵੱਖ ਖੇਲ੍ਹ ਦਿਖਾਕੇ ਲੋਕਾਂ ਨੂੰ ਰਾਮ-ਨਾਮ ਦੀ ਗੱਲ ਸੁਣਾਈ

ਪੂਜਨੀਕ ਸਾਈਂ ਜੀ ਨੇ ਉਸ ਦਿਨ ਬੜੇ ਜੋਸ਼ ਅਤੇ ਮਸਤੀ ’ਚ ਆ ਕੇ ਸਤਿਸੰਗ ਫਰਮਾਇਆ ਫਰਮਾਇਆ, ‘‘ਸੁਣੋ ਵਰੀ! ਜੋ ਗੁਰੂ ਆਪਕੋ ਗੁਰੂਮੰਤਰ ਦੇ, ਉਸ ਮੰਤਰ ਕੋ ਸ਼ਰਧਾ ਸੇ ਖੂਬ ਜਪੋ ਅੰਤਰ-ਹਿਰਦੈ ਮੇਂ ਗੁਰੂ ਕਾ ਸਵਰੂਪ ਦੇਖੋ ਯਦਿ ਅੰਤਰ-ਹਿਰਦੈ ਮੇਂ ਗੁਰੂ ਸਵਰੂਪ ਕੇ ਦਰਸ਼ਨ ਹੋਂ ਤੋ ਸਮਝੋ ਗੁਰੂ ਪੂਰਾ ਹੈ ਯਦਿ ਅੰਤਰ-ਹਿਰਦੈ ਮੇਂ ਸਵਰੂਪ ਦਿਖਾਈ ਨ ਦੇ ਤੋ ਸਮਝੋ ਗੁਰੂ ਅਧੂਰਾ ਹੈ ਜਨਮ ਨ ਹਾਰ ਲੈਣਾ ਐਵੇਂ ਭੁਲੇਖਿਆਂ ਵਿੱਚ ਫਸ ਕੇ, ਇਹ ਮਾਨਸ ਦੇਹ ਦੁਬਾਰਾ ਨਹੀਂ ਮਿਲਣੀ’

ਅਬ ਦੁਬਾਰਾ ਫਿਰ ਗਰੀਬ ਮਸਤਾਨਾ 40 ਲੱਖ ਯੋਜਨ ਉੱਪਰ ਜਾਏ’

ਸਤਿਸੰਗ ਤੋਂ ਬਾਅਦ ਪੂਜਨੀਕ ਸਾਈਂ ਜੀ ਨਾਮ ਦੇਣ ਦੇ ਲਈ ਮੂਢੇ ’ਤੇ ਬਿਰਾਜਮਾਨ ਹੋ ਗਏ ਗੇਟ ਬੰਦ ਕਰ ਦਿੱਤਾ ਗਿਆ ਪ੍ਰੇਮੀ ਖੁਸ਼ੀ ਰਾਮ ਦੀ ਡਿਊਟੀ ਗੇਟ ’ਤੇ ਸੀ ਗਿਆਨੀ ਕਰਤਾਰ ਸਿੰਘ ਮੂਢੇ ਦੇ ਕੋਲ ਬੈਠਾ ਸੀ ਸਾਈਂ ਜੀ ਨੇ ਕੱਪੜਾ ਉੱਪਰ ਲਿਆ ਅਤੇ ਅੰਤਰਧਿਆਨ ਹੋ ਗਏ ਏਨੇ ’ਚ ਖੁਸ਼ੀ ਰਾਮ ਨੇ ਚੁਪਕੇ ਨਾਲ ਨਾਮ ਲੈੈਣ ਵਾਲੇ ਇੱਕ ਹੋਰ ਜੀਵ ਨੂੰ ਅੰਦਰ ਭੇਜ ਦਿੱਤਾ ਸਾਈਂ ਜੀ ਨੇ ਗਿਆਨੀ ਕਰਤਾਰ ਸਿੰਘ ਤੋਂ ਪੁੱਛਿਆ, ‘ਈਸ਼ਵਰ, ਪ੍ਰਮਾਤਮਾ ਦਾ ਸਿੰਘਾਸਨ 40 ਲੱਖ ਯੋਜਨ ਉੱਚਾ ਹੈ?’

ਤਾਂ ਗਿਆਨੀ ਜੀ ਨੇ ਹਾਂ ’ਚ ਉੱਤਰ ਦਿੱਤਾ ਫਿਰ ਫਰਮਾਉਣ ਲੱਗੇ, ‘ਦੇਖੋ ਬਈ! ਗਰੀਬ ਮਸਤਾਨਾ ਸੇਵਾਧਾਰੀ 40 ਲਾਖ ਯੋਜਨ ਵਾਪਿਸ ਆਇਆ ਬਾਅਦ ’ਚ ਖੁਸ਼ੀ ਰਾਮ ਨੇ ਇੱਕ ਜੀਵ ਹੋਰ ਅੰਦਰ ਭੇਜ ਦਿੱਤਾ ਅਬ ਦੁਬਾਰਾ ਫਿਰ ਗਰੀਬ ਮਸਤਾਨਾ 40 ਲਾਖ ਯੋਜਨ ਊਪਰ ਜਾਏ’ ਸ਼ਹਿਨਸ਼ਾਹ ਜੀ ਉਸ ਜੀਵ ਦੇ ਲਈ ਫਿਰ ਅੰਤਰਧਿਆਨ ਹੋਏ ਅਤੇ ਨਾਮ ਦੀ ਬਖ਼ਸ਼ਿਸ਼ ਕੀਤੀ ਉਸ ਦਿਨ 50 ਜੀਵਾਂ ਨੇ ਨਾਮ-ਦਾਨ ਪ੍ਰਾਪਤ ਕੀਤਾ

ਯਹਾਂ ਪਰ ਜਿੰਦਾਰਾਮ ਕਾ ਜਾਲ ਤਨਾ ਹੂਆ ਹੈ

ਇੱਕ ਦਿਨ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਆਪਣੀ ਮੌਜ ’ਚ ਬਿਰਾਜਮਾਨ ਸਨ ਉਦੋਂ ਸਤਿਸੰਗੀ ਗਿਆਨੀ ਕਰਤਾਰ ਸਿੰਘ ਨੇ ਆਪਣੇ ਮਨ ਦੀ ਜਿਗਿਆਸਾ ਨੂੰ ਸ਼ਾਂਤ ਕਰਨ ਦੇ ਲਈ ਪੁੱਛਿਆ ਕਿ ਪੂਜਨੀਕ ਦਾਤਾਰ ਜੀ, ਕੁਝ ਲੋਕ ਕਣਕ ਇਕੱਠੀ ਕਰਕੇ ਕਿਸੇ ਜਗ੍ਹਾ ਭਿਜਵਾਉਣ ਦੀ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਕਦੇ ਵੀ ਕੋਈ ਰੌਲਾ ਹੋ ਸਕਦਾ ਹੈ ਇਸ ਲਈ ਮੱਦਦ ਕਰੋ ਦੱਸ ਦਈਏ ਕਿ ਉਸ ਸਮੇਂ ਵੀ ਦੇਸ਼ ਵੰਡ ਦੀ ਅੱਗ ’ਚ ਝੁਲਸ ਰਿਹਾ ਸੀ ਸਤਿਸੰਗੀ ਦੀ ਇਹ ਗੱਲ ਸੁਣਕੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਫਰਮਾਇਆ- ‘ਜਬ ਰੌਲਾ (ਲੜਾਈ-ਝਗੜਾ) ਪੜ ਜਾਏ ਤੋ ਤੁਮ ਸਭੀ ਪ੍ਰੇਮੀਓਂ ਨੇ ਸੱਚਾ ਹਰਦਵਾਰ ਧਾਮ ਮੇਂ ਆ ਜਾਨਾ, ਯਹਾਂ ਪਰ ਜ਼ਿੰਦਾਰਾਮ ਕਾ ਜਾਲ ਤਨਾ ਹੂਆ ਹੈ ਨ ਤੋ ਯਹਾਂ ਪਰ ਬੰਬ ਗਿਰੇ ਔਰ ਨਾ ਯਹਾਂ ਪਰ ਗੋਲੀ ਕਾ ਫਾਇਰ ਲਗੇ ਤੁਮਨੇ ਯਹਾਂ ਪਰ ਬੈਠਕਰ ਨਾਮ ਕਾ ਸੁਮਿਰਨ ਕਰਨਾ ਹੈ ਤੁਮ੍ਹਾਰਾ ਸਤਿਗੁਰੂ ਤੁਮ੍ਹਾਰੇ ਸਾਥ ਹੈ’

..ਯਹਾਂ ਪਰ ਤੋ ਫਾਰਮ ਬਨ ਜਾਏਂਗੇ!

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਰਾਮਪੁਰ ਥੇੜ੍ਹੀ ’ਚ ਪ੍ਰਵਾਸ ਦੌਰਾਨ ਅਕਸਰ ਕੋਲ ਲੱਗਦੇ ਥੇੜ੍ਹ ’ਤੇ ਭਜਨ-ਸਿਮਰਨ ਦੇ ਲਈ ਜਾਇਆ ਕਰਦੇ ਸਨ ਇੱਕ ਦਿਨ ਸਾਈਂ ਜੀ ਥੇੜ੍ਹ ’ਤੇ ਬਿਰਾਜਮਾਨ ਸਨ ਉੱਥੇ ਇੱਕ ਪ੍ਰੇਮੀ ਨੇ ਅਰਜ਼ ਕੀਤੀ, ਸਾਈਂ ਜੀ! ਸਾਡੀ ਧਰਤੀ ’ਚ ਕੋਈ ਫਸਲ ਨਹੀਂ ਹੁੰਦੀ ਇਸ ਪਿੰਡ ਦੀ ਹੇਠਲੀ ਸਤਹਿ ਵਾਲੀ ਜ਼ਮੀਨ ’ਚ ਘੱਗਰ ਦਾ ਪਾਣੀ ਫਸਲਾਂ ਨੂੰ ਉੱਜਾੜ ਦਿੰਦਾ ਹੈ ਬਾਕੀ ਜ਼ਮੀਨ ਬੰਜਰ ਹੈ ਉਸ ’ਚ ਕੋਈ ਉੱਪਜ ਨਹੀਂ ਹੁੰਦੀ ਜਦੋਂ ਪ੍ਰੇਮੀ ਭਾਈ ਇਹ ਅਰਜ਼ ਕਰ ਰਿਹਾ ਸੀ ਉਸ ਸਮੇਂ ਪੂਜਨੀਕ ਸਾਈਂ ਜੀ ਦਾ ਪਵਿੱਤਰ ਮੁੱਖ ਪੂਰਬ-ਦੱਖਣ ਦਿਸ਼ਾ ਵੱਲ ਸੀ ਆਪਣੇ ਸੱਜੇ ਹੱਥ ਨਾਲ ਆਪਣੀ ਸ਼ਾਹੀ ਸੋਟੀ ਨੂੰ ਇੱਕ ਪਾਸੇ ਤੋਂ ਦੂਸਰੇ ਪਾਸੇ ਘੁੰਮਾਉਂਦੇ ਹੋਏ ਫਰਮਾਇਆ, ‘ਮਾਲਿਕ ਕਾ ਸੁਮਿਰਨ ਕਰਨਾ, ਸਭੀ ਸੇ ਪ੍ਰੇਮ ਕਰਨਾ ਯਹਾਂ ਪਰ ਫਾਰਮ ਬਨ ਜਾਏਂਗੇ ਔਰ ਆਪਕੇ ਘਰੋਂ ਮੇਂ ਅਨਾਜ ਸੰਭਾਲਾ ਨਹੀਂ ਜਾਏਗਾ ਜਿਸ ਕੋ ਮਸਤਾਨਾ ਸੇਵਾਧਾਰੀ ਕਾ ਨਾਮ ਮਿਲ ਗਿਆ ਉਹ ਭਲਾ ਕੈਸੇ ਗਰੀਬ ਹੋ ਸਕਤਾ ਹੈ?’ ਬਜ਼ੁਰਗਵਾਰ ਹੀਰਾ ਲਾਲ ਦੱਸਦੇ ਹਨ

ਕਿ ਉਸ ਸਮੇਂ ਘੱਗਰ ਨਦੀ ਦਾ ਪਾਣੀ ਖੁੱਲ੍ਹਾ ਫਿਰਦਾ ਸੀ, ਬਾਰਿਸ਼ ਦੇ ਦਿਨਾਂ ’ਚ ਇਹ ਪਾਣੀ ਪੂਰੇ ਏਰੀਏੇ ’ਚ ਫੈਲ ਜਾਂਦਾ ਸੀ, ਜਿਸਦੇ ਚੱਲਦਿਆਂ ਫਸਲਾਂ ਨਸ਼ਟ ਹੋ ਜਾਂਦੀਆਂ ਸਨ ਉਸ ਦੌਰਾਨ ਇੱਥੇ ਤਾਰਾਮੀਰਾ ਵਰਗੀਆਂ ਹਲਕੀਆਂ ਤੇਲ ਵਾਲੀਆ ਫਸਲਾਂ ਹੀ ਹੁੰਦੀਆਂ ਸਨ ਚਾਰੋਂ ਪਾਸੇ ਜੰਗਲਨੁੰਮਾ ਪੇੜ ਅਤੇ ਝਾੜੀਆਂ ਹੀ ਦਿਖਾਈ ਦਿੰਦੀਆਂ ਸਨ ਜਿਵੇਂ ਹੀ ਸ਼ਾਹੀ ਬਚਨ ਹੋਏ ਉਸਦੇ ਕੁਝ ਸਮੇਂ ਬਾਅਦ ਘੱਗਰ ਦੇ ਪਾਣੀ ਨੂੰ ਸੀਮਤ ਖੇਤਰ ’ਚ ਬੰਨ੍ਹਣ ਦੀ ਸਰਕਾਰੀ ਯੋਜਨਾ ਤਿਆਰ ਕੀਤੀ ਗਈ ਜੋ ਜ਼ਮੀਨ ਕਦੇ ਅਣਉਪਜਾਊ ਅਤੇ ਬੰਜਰ ਸੀ, ਉਹ ਹੁਣ ਸੋਨਾ ਉੱਗਲਣ ਲੱਗੀ ਸੀ ਅਜਿਹਾ ਸਮਾਂ ਵੀ ਆਇਆ ਜਦੋਂ ਇਹ ਖੇਤਰ ਝੋਨੇ ਅਤੇ ਕਣਕ ਦੇ ਉਤਪਾਦਨ ’ਚ ਹਰਿਆਣਾ ਸੂਬੇ ’ਚ ਮੋਹਰੀ ਰਿਹਾ ਉਨ੍ਹਾਂ ਦਿਨਾਂ ’ਚ ਜੋ ਸਤਿਸੰਗੀ ਇੱਥੋਂ ਜ਼ਮੀਨ ਵੇਚਕੇ ਕਿਤੇ ਹੋਰ ਜਾਣ ਦੀਆਂ ਗੱਲਾਂ ਕਹਿ ਰਹੇ ਸਨ, ਉਨ੍ਹਾਂ ਨੂੰ ਪੂਜਨੀਕ ਸਾਈਂ ਜੀ ਨੇ ਇਸ ਖੇਤਰ ਨੂੰ ਨਾ ਛੱਡਕੇ ਜਾਣ ਦੀ ਸਲਾਹ ਦਿੱਤੀ ਸੀ ਅੱਜ ਉਹੀ ਲੋਕ ਸੈਂਕੜੇ ਏਕੜ ਜ਼ਮੀਨ ਦੇ ਮਾਲਕ ਬਣੇ ਹੋਏ ਹਨ ਰਾਮਪੁਰ ਥੇੜ੍ਹੀ ਪਿੰਡ ਹੀ ਨਹੀਂ, ਸਗੋਂ ਪੂਰਾ ਖੇਤਰ ਹੁਣ ਧਨਾਢ ਕਹਿਲਾਉਣ ਲੱਗਾ ਹੈ

ਸਾਈਂ ਜੀ, ਭੂਤ-ਪ੍ਰੇਤ ਪਿੱਛੋਂ ਤੋਂ ਆਵਾਜ਼ਾਂ ਲਗਾਉਂਦੇ ਹਨ!

73 ਸਾਲ ਦੇ ਸਾਧੂ ਸਿੰਘ ਦੱਸਦੇ ਹਨ ਕਿ ਪੂਜਨੀਕ ਸਾਈਂ ਮਸਤਾਨਾ ਜੀ ਰਾਮਪੁਰ ਥੇੜ੍ਹੀ ’ਚ ਪਧਾਰੇ ਹੋਏ ਸਨ ਉਸ ਸਮੇਂ ਪਿੰਡ ’ਚ ਆਬਾਦੀ ਬਹੁਤ ਹੀ ਘੱਟ ਸੀ, ਜੋ ਲੋਕ ਰਹਿੰਦੇ ਸਨ ਉਹ ਵੀ ਝੌਪੜੀਨੁੰਮਾ ਘਰਾਂ ’ਚ ਗੁਜ਼ਾਰਾ ਕਰ ਰਹੇ ਸਨ ਕੋਲ ਹੀ ਟਿੱਲੇ ਨੁੰਮਾ ਥੇੜ ਸੀ, ਦੱਸਦੇ ਹਨ ਕਿ ਉਸ ਸਮੇਂ ਥੇੜ੍ਹ ’ਤੇ ਭੂਤ-ਪੇ੍ਰਤਾਂ ਦਾ ਵਾਸ ਮੰਨਿਆ ਜਾਂਦਾ ਸੀ, ਇਸ ਲਈ ਲੋਕ ਉੱਧਰ ਬਹੁਤ ਘੱਟ ਹੀ ਜਾਇਆ ਕਰਦੇ ਸਨ ਖੇਤਾਂ ’ਚ ਰਾਤ ਦੇ ਸਮੇਂ ਪਾਣੀ ਲਗਾਉਣ ਦੇ ਸਮੇਂ ਵੀ ਕੁਝ ਲੋਕ ਮਿਲਕੇ ਉੱਥੇ ਜਾਂਦੇ ਥੇੜ ’ਤੇ ਜ਼ਹਿਰੀਲੇ ਸੱਪ, ਬਿੱਛੂ ਵਰਗੇ ਜੀਵ ਰਹਿੰਦੇ ਸਨ

ਇੱਕ ਦਿਨ ਪਿੰਡ ਦੀਆਂ ਔਰਤਾਂ ਨੇ ਪੂਜਨੀਕ ਸਾਈਂ ਜੀ ਨੂੰ ਅਰਜ਼ ਕੀਤੀ ਕਿ ਬਾਬਾ ਜੀ, ਜਦੋਂ ਵੀ ਥੇੜ ’ਤੇ ਜਾਂਦੀਆਂ ਹਾਂ ਤਾਂ ਭੂਤ-ਪ੍ਰ੍ਰੇਤ ਪਿੱਛੋਂ ਆਵਾਜ਼ਾਂ ਲਗਾਉਂਦੇ ਹਨ, ਇਹ ਸੁਣਕੇ ਬਹੁਤ ਡਰ ਲੱਗਦਾ ਹੈ ਇਹ ਸੁਣਕੇ ਪੂਜਨੀਕ ਸਾਈਂ ਜੀ ਇੱਕ ਵਾਰ ਮੁਸਕਰਾਏ, ਫਿਰ ਫਰਮਾਇਆ- ਚਲੋ ਵਰੀ, ਅੱਜ ਵਹੀਂ ਸਤਿਸੰਗ ਲਗਾਤੇ ਹੈਂ ਉਸ ਦਿਨ ਸਾਈਂ ਜੀ ਨੇ ਥੇੜ ’ਤੇ ਸਤਿਸੰਗ ਲਗਾਇਆ ਅਤੇ ਬਚਨ ਫਰਮਾਇਆ ਕਿ ਭੂਤ-ਪ੍ਰੇਤ ਤਾਂ ਕੀ, ਇੱਥੇ ਹਰ ਜੀਵ-ਜੰਤੂ ਦਾ ਵੀ ਉੱਧਾਰ ਹੋ ਗਿਆ ਸਾਈਂ ਜੀ ਨੇ ਉੱਥੇ ਗੁਰੂਮੰਤਰ ਵੀ ਦਿੱਤਾ ਉਸ ਤੋਂ ਬਾਅਦ ਥੇੜ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣ ਲੱਗਾ ਅੱਜ ਉਹੀ ਥੇੜ ਪਿੰਡ ਦਾ ਰੂਪ ਧਾਰਨ ਕਰ ਚੁੱਕਾ ਹੈ ਇੱਥੇ ਗੁਲਬਹਾਰਾਂ ਖਿਲੀਆਂ ਹੋਈਆਂ ਹਨ

ਚੱਲ ਫਿਰ ਤੋਲੀ ਜਾ ਸਾਰੀ ਉਮਰ

ਸਤਿਸੰਗ ਤੋਂ ਬਾਅਦ ਇੱਕ ਦਿਨ ਸਾਈਂ ਜੀ ਦਰਬਾਰ ਤੋਂ ਬਾਹਰ ਵਾਲੀ ਸਾਇਡ ’ਚ ਆ ਗਏ, ਜਿੱਥੇ ਫਲਾਂ ਅਤੇ ਮਿਠਾਈਆਂ ਦੀਆਂ ਬਹੁਤ ਸਾਰੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ ਸਾਈਂ ਜੀ ਜਿਸ ਵੀ ਰੇਹੜੀ ਦੇ ਕੋਲ ਜਾਣ ਉਸਨੂੰ ਕਹਿ ਦਿੰਦੇ ਕਿ ਬੋਲ ਭਈ! ਸਾਰੀ ਰੇਹੜੀ ਦੀ ਕਿੰਨੀ ਕੀਮਤ ਹੈ, ਉਹ ਦੱਸ ਦਿੰਦੇ ਅਤੇ ਉਸਦਾ ਫਲ ਅਤੇ ਮਿਠਾਈ ਸੰਗਤ ’ਚ ਵੰਡ ਦਿੰਦੇ ਇੰਝ ਕਰਦੇ-ਕਰਦੇ ਪੂਜਨੀਕ ਸਾਈਂ ਜੀ ਗੁਰਬਚਨ ਸਿੰਘ ਦੀ ਰੇਹੜੀ ਦੇ ਕੋਲ ਆ ਪਹੁੰਚੇ, ਜਿਸਨੇ ਰੇਹੜੀ ’ਤੇ ਜਲੇਬੀਆਂ ਦਾ ਵੱਡਾ ਸਾਰਾ ਢੇਰ ਲਗਾਇਆ ਹੋਇਆ ਸੀ ਸਾਈਂ ਜੀ ਨੇ ਫਰਮਾਇਆ-ਮਾਂਗੋ ਭਈ, ਜੋ ਕੀਮਤ ਮਾਂਗਨੀ ਹੈ, ਇੱਕ ਵਾਰੀ ਚ ਹੀ ਮੰਗ ਲਾ, ਕਿਹੜਾ ਵਾਰੀ-ਵਾਰੀ ਤੋਲੁਗਾ ਪਰ ਉਹ ਬੋਲਿਆ ਕਿ ਨਹੀਂ ਬਾਬਾ ਜੀ, ਮੈਂ ਤਾਂ ਤੋਲ-ਤੋਲ ਕੇ ਹੀ ਵੇਚਾਂਗਾ ਸਾਈਂ ਜੀ ਨੇ ਫਿਰ ਤੋਂ ਫਰਮਾਇਆ-ਕਹਾਂ ਸਾਰਾ ਦਿਨ ਤੋਲਤਾ ਰਹੇਗਾ, ਇੱਕ ਵਾਰੀ ’ਚ ਹੀ ਮੰਗ ਲਾ ਜਿੰਨੇ ਪੈਸੇ ਮੰਗਣੇ ਹੈਂ ਪਰ ਉਹ ਨਹੀਂ ਮੰਨਿਆ ਆਖਿਰਕਾਰ ਪੂਜਨੀਕ ਸਾਈਂ ਜੀ ਦੇ ਮੁਖਾਰਬਿੰਦ ਤੋਂ ਬਚਨ ਨਿਕਲਿਆ ਕਿ ਚੱਲ ਫਿਰ ਤੋਲੀ ਜਾ ਸਾਰੀ ਉਮਰ ਦੱਸਦੇ ਹਨ ਕਿ ਉਕਤ ਵਿਅਕਤੀ ਜੀਵਨਭਰ ਰੇਹੜੀ ਤੱਕ ਹੀ ਸੀਮਤ ਰਹਿ ਗਿਆ

ਮਨਮੋਹਕ ਸ਼ਾਹੀ ਅੰਦਾਜ਼

ਇਹ ਦੁਰਲੱਭ ਤਸਵੀਰ ਡੇਰਾ ਸੱਚਾ ਸੌਦਾ ਸੱਚਾ ਹਰਦਵਾਰ ਦਰਬਾਰ ਦੇ ਸੇਵਾਦਾਰਾਂ ਵੱਲੋਂ ਉਪਲਬੱਧ ਕਰਵਾਈ ਗਈ

ਬਗੀਚੇ ’ਚ ਆਰਾਮ ਫਰਮਾਉਂਦੇ ਹੋਏ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤਸਵੀਰ ’ਚ ਸ਼ਹਿਨਸ਼ਾਹ ਜੀ ਦੀਆਂ ਚਰਨ ਪਾਦੁਕਾਵਾਂ ਤੇ ਡੰਗੋਰੀ ਵੀ ਨਜ਼ਰ ਆ ਰਹੀ ਹੈ
ਇਹ ਦੁਰਲੱਭ ਤਸਵੀਰ ਡੇਰਾ ਸੱਚਾ ਸੌਦਾ ਸੱਚਾ ਹਰਦਵਾਰ ਦਰਬਾਰ ਦੇ ਸੇਵਾਦਾਰਾਂ ਵੱਲੋਂ ਉਪਲਬੱਧ ਕਰਵਾਈ ਗਈ

ਦਰਬਾਰ ’ਚ ਬਣੇ ਸਿਮਰਨ ਹਾੱਲ ਦਾ ਮੇਨ ਗੇਟ

ਦਰਬਾਰ ’ਚ ਬਣੇ ਸਿਮਰਨ ਹਾੱਲ ਦਾ ਮੇਨ ਗੇਟ

ਗਜ਼ਬ: ਜਦੋਂ ਛੋਟੇ ਜਿਹੇ ਟਰੰਕ (ਸੰਦੂਕ) ਤੋਂ ਨਿਕਲੀਆਂ 40 ਪਗੜੀਆਂ ਅਤੇ ਇੱਕ ਥਾਨ, ਫਿਰ ਵੀ ਬੰਦ ਨਾ ਹੋਏ

‘ਜਦ ਸਾਨੂੰ ਸਤਿਸੰਗ ਦਾ ਪਤਾ ਚੱਲਦਾ ਤਾਂ ਬੜੀ ਲਗਨ ਲੱਗ ਜਾਂਦੀ ਮੈਂ ਤੇ ਮੇਰੀ ਭੈਣ ਦੋਵਾਂ ਨੇ ਘਰੋਂ ਭੱਜ ਜਾਣਾ ਤੇ ਸਤਿਸੰਗ ਚ ਪਹੁੰਚ ਜਾਂਦੀਆ ਸੀ ਘਰ ਦੇ ਬੂਹੇ, ਲੱਤੇ ਵੀ ਉਂਜ ਹੀ ਛੱਡ ਜਾਂਦੀਆਂ ਸੀ ਬਸ ਦਿਲ ’ਚ ਇੱਕ ਹੀ ਗੱਲ ਹੁੰਦੀ ਕਿ ਬਾਬਾ ਮਸਤਾਨਾ ਜੀ ਦੀ ਸਤਿਸੰਗ ਸੁਣਨੀ ਹੈ’ ਇਹ ਗੱਲ ਸੁਣਾਉਂਦੇ ਹੋਏ 75 ਸਾਲ ਦੀ ਮਾਤਾ ਲਕਸ਼ਮੀ ਦੇਵੀ ਦਾ ਚਿਹਰਾ ਖੁਸ਼ੀ ਨਾਲ ਦਮਕ ਰਿਹਾ ਸੀ ਉਨ੍ਹਾਂ ਦੱਸਿਆ ਕਿ ਪੂਜਨੀਕ ਬਾਬਾ ਮਸਤਾਨਾ ਜੀ ਜਦੋਂ ਰਾਮਪੁਰ ਥੇੜ੍ਹੀ ’ਚ ਸਤਿਸੰਗ ਕਰਨ ਆਏ ਤਾਂ ਬੜੇ ਚੋਜ਼ ਦਿਖਾਏ ਬਾਬਾ ਜੀ ਦੀ ਜੀਪ ’ਚ ਇੱਕ ਟਰੰਕ (ਛੋਟਾ ਬਾੱਕਸਨੁੰਮਾ ਸੰਦੂਕ) ਵੀ ਸੀ, ਜਿਸ ’ਚ ਕੱਪੜੇ ਭਰੇ ਹੋਏ ਸਨ

ਸਤਿਸੰਗ ਦੌਰਾਨ ਸਾਈਂ ਜੀ ਨੇ ਉਸ ਟਰੰਕ ਨੂੰ ਸਟੇਜ਼ ’ਤੇ ਮੰਗਵਾਕੇ ਸੇਵਾਦਾਰਾਂ ਨੂੰ ਕੱਪੜੇ ਵੰਡਣੇ ਸ਼ੁਰੂ ਕਰ ਦਿੱਤੇ
ਸਾਈਂ ਜੀ ਦੇ ਪੁੱਛਣ ’ਤੇ ਬਾਬੂ ਖੇਮ ਚੰਦ ਨੇ 40 ਸੇਵਾਦਾਰਾਂ ਦੇ ਨਾਂਅ ਲਿਖਵਾਏ ਉਸ ਟਰੰਕੀ ’ਚੋਂ ਇੱਕ ਪਗੜੀ ਨਿਕਲੇ ਅਤੇ ਵਾਰੀ-ਵਾਰੀ ਨਾਲ ਸਤਿਸੰਗੀਆਂ ਨੂੰ ਬੰਨਵਾ ਦੇਣ ਇੱਕ ਪ੍ਰੇਮੀ ਨੇ ਸਤਿਗੁਰੂ ਦੀ ਉਪਮਾ ’ਚ ਸ਼ਬਦ ਬੋਲਿਆ ਤਾਂ ਪੂਜਨੀਕ ਸਾਈਂ ਜੀ ਨੇ ਖੁਸ਼ੀ ’ਚ ਆ ਕੇ ਕੱਪੜੇ ਦਾ ਥਾਨ ਉਸਦੇ ਸਿਰ ’ਤੇ ਰੱਖ ਦਿੱਤਾ ਮਾਤਾ ਲਕਸ਼ਮੀ ਦੇਵੀ ਦੱਸਦੇ ਹਨ ਕਿ ਦੇਖਣ ਵਾਲਿਆਂ ਦੇ ਲਈ ਇਹ ਹੈਰਾਨੀਜਨਕ ਸੀ ਕਿ ਉਸ ਛੋਟੀ ਜਿਹੀ ਟਰੰਕੀ ’ਚੋਂ 40 ਪਗੜੀਆਂ ਅਤੇ ਇੱਕ ਪੂਰਾ ਥਾਨ ਕੱਢਿਆ ਜਾ ਚੁੱਕਾ ਸੀ ਹੈਰਾਨੀ ਦੀ ਹੱਦ ਉਦੋਂ ਤਾਂ ਹੋਰ ਵੀ ਵਧ ਗਈ ਜਦੋਂ ਕੱਪੜਾ ਵੰਡਣ ਤੋਂ ਬਾਅਦ ਉਸ ਟਰੰਕੀ ਨੂੰ ਬੰਦ ਕਰਨ ਲੱਗੇ ਤਾਂ ਉਹ ਬੰਦ ਨਾ ਹੋਵੇ ਇੱਕ ਸੇਵਾਦਾਰ ਤਾਂ ਉਸ ਟਰੰਕੀ ਦੇ ਉੱਪਰ ਵੀ ਚੜ੍ਹ ਗਿਆ, ਪਰ ਉਹ ਫਿਰ ਵੀ ਕੱਪੜੇ ਦੇ ਦਬਾਅ ਦੇ ਚੱਲਦਿਆਂ ਬੰਦ ਨਹੀਂ ਹੋਈ ਆਖਿਰਕਾਰ ਪੂਜਨੀਕ ਸਾਈਂ ਜੀ ਨੇ ਆਪਣਾ ਹੱਥ ਦਾ ਸਹਾਰਾ ਦਿੱਤਾ ਉਦੋਂ ਕਿਤੇ ਜਾ ਕੇ ਉਹ ਟਰੰਕੀ ਬੰਦ ਹੋ ਪਾਈ ਉਦੋਂ ਪੂਜਨੀਕ ਮਸਤਾਨਾ ਜੀ ਨੇ ਫਰਮਾਇਆ, ‘ਯਹ ਦਾਤਾ ਸਾਵਣ ਸ਼ਾਹ ਜੀ ਕਾ ਅਖੁੱਟ ਖਜ਼ਾਨਾ ਹੈ, ਖ਼ਤਮ ਨਹੀਂ ਹੋਗਾ’ ਸਾਈਂ ਜੀ ਦੀ ਇਸ ਲੀਲਾ ਨੂੰ ਦੇਖਕੇ ਸਭ ਦੰਗ ਰਹਿ ਗਏ
ਲਕਸ਼ਮੀ ਦੇਵੀ ਦੇ ਅਨੁਸਾਰ, ਪੂਜਨੀਕ ਸਾਈਂ ਜੀ ਸਤਿਸੰਗ ਦੌਰਾਨ ਨਵੇਂ-ਨਵੇਂ ਨੋਟ ਵੰਡਦੇ, ਕਦੇ ਕੁੱਤੇ ਦੇ ਗਲੇ ’ਚ ਨੋਟਾਂ ਦੀ ਮਾਲਾ ਪਹਿਨਾਕੇ ਉਸਨੂੰ ਭਜਾ ਦਿੰਦੇ, ਮਾਤਾ-ਭੈਣਾਂ ਨੂੰ ਵੀ ਨੋਟ ਵੰਡਦੇ ਉਸ ਦਿਨ ਸਟੇਜ਼ ’ਤੇ ਬਿਰਾਜਮਾਨ ਬਾਬਾ ਮਸਤਾਨਾ ਜੀ ਨੇ ਇੱਕ ਪੁਸਤਕ ਆਪਣੇ ਹੱਥ ’ਚ ਉਠਾਈ ਅਤੇ ਉਸ ’ਚੋਂ ਨਵੇਂ-ਨਵੇਂ ਨੋਟ ਕੱਢਣ ਲੱਗੇ ਸਾਈਂ ਜੀ ਨੇ ਇਨ੍ਹਾਂ ’ਚੋਂ ਦੋ-ਦੋ ਨੋਟ ਢੋਲ ਵਜਾਉਣ ਵਾਲਿਆਂ ਨੂੰ ਅਤੇ ਬਾਕੀ ਹੋਰ ਲੋਕਾਂ ਨੂੰ ਵੰਡ ਦਿੱਤੇ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਪਹਿਨਾਏ ਗਏ ਨੋਟਾਂ ਦੇ ਹਾਰ ਦੇ ਦੁਰਲੱਭ ਨੋਟ, ਜਿਨ੍ਹਾਂ ਨੂੰ ਸੱਚਖੰਡ ਵਾਸੀ ਹੈੱਡ ਮਿਸਤਰੀ ਕਰਤਾਰ ਸਿੰਘ ਦਾ ਪਰਿਵਾਰ ਸੰਜੋਏ ਹੋਏ ਹੈ
ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਪਹਿਨਾਏ ਗਏ ਨੋਟਾਂ ਦੇ ਹਾਰ ਦੇ ਦੁਰਲੱਭ ਨੋਟ, ਜਿਨ੍ਹਾਂ ਨੂੰ ਸੱਚਖੰਡ ਵਾਸੀ ਹੈੱਡ ਮਿਸਤਰੀ ਕਰਤਾਰ ਸਿੰਘ ਦਾ ਪਰਿਵਾਰ ਸੰਜੋਏ ਹੋਏ ਹੈ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਪਹਿਨਾਏ ਗਏ ਨੋਟਾਂ ਦੇ ਹਾਰ ਦੇ ਦੁਰਲੱਭ ਨੋਟ, ਜਿਨ੍ਹਾਂ ਨੂੰ ਸੱਚਖੰਡ ਵਾਸੀ ਹੈੱਡ ਮਿਸਤਰੀ ਕਰਤਾਰ ਸਿੰਘ ਦਾ ਪਰਿਵਾਰ ਸੰਜੋਏ ਹੋਏ ਹੈ

ਦਾਤ ਦੇ ਨੋਟਾਂ ਨਾਲ ਹੀ ਚੱਲਦਾ ਸੀ ਖਰਚ, ਅੱਜ ਵੀ ਪ੍ਰੇਮ ਨਾਲ ਸੰਜੋਏ ਹੈ ਪਰਿਵਾਰ

ਸੰਤ-ਮਹਾਤਮਾ ਤਿਰਕਾਲਦਰਸ਼ੀ ਹੁੰਦੇ ਹਨ, ਉਨ੍ਹਾਂ ਦੀ ਦੂਰਦ੍ਰਿਸ਼ਟੀ ਆਉਣ ਵਾਲੇ ਹਰ ਚੰਗੇ-ਬੁਰੇ ਸਮੇਂ ਨੂੰ ਭਾਂਪ ਲੈਂਦੀ ਹੈ, ਪਰ ਉਸਦਾ ਪੂਰਾ ਭੇਦ ਕਦੇ ਨਹੀਂ ਖੋਲ੍ਹਦੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਆਉਣ ਵਾਲੇ ਸਮੇਂ ਦੇ ਬਾਰੇ ’ਚ ਵੀ ਕਾਫ਼ੀ ਹੱਦ ਤੱਕ ਇਸ਼ਾਰਾ ਕਰ ਦਿੱਤਾ ਸੀ, ਪਰ ਕੋਈ ਉਸਨੂੰ ਸਮਝ ਨਹੀਂ ਪਾਇਆ ਅਜਿਹੇ ਵਾਕਿਆ ਦੇ ਸਾਕਸ਼ੀ ਰਹੇ ਕਰਤਾਰ ਸਿੰਘ ਦੇ ਪੋਤੇ ਗੁਰਜੀਤ ਸਿੰਘ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਬਾਰੇ ’ਚ ਦਾਦਾ ਜੀ ਬਹੁਤ ਸਾਰੀਆਂ ਗੱਲਾਂ ਸੁਣਾਇਆ ਕਰਦੇ ਇੱਕ ਦਿਨ ਉਨ੍ਹਾਂ ਨੇ ਦੱਸਿਆ ਕਿ ਪੂਜਨੀਕ ਸਾਈਂ ਜੀ ਨੇ ਇੱਕ ਵਾਰ ਮੌਜ਼ ’ਚ ਆ ਕੇ ਬਚਨ ਫਰਮਾਇਆ ਸੀ

ਕਿ ਐਸਾ ਸਮਾਂ ਭੀ ਆਏਗਾ, ਜਬ ਡੇਰਾ ਸੱਚਾ ਸੌਦਾ ਪਰ ਆਂਧੀਆਂ ਚਲੇਂਗੀ, ਝੱਖੜ ਝੁੱਲੇਂਗੇ ਹਰ ਕੋਈ ਗੁਰੂ ਬਨ ਬੈਠੇਗਾ, ਲੇਕਿਨ ਬਚੇਗਾ ਵਹੀ ਜੋ ਮੌਜ ਕੇ ਹਾਥ ਚੜੇਗਾ, ਨਹੀ ਤੋ ਨਰਕੋਂ ਮੇਂ ਜਾਏਗਾ ਪੂਜਨੀਕ ਸਾਈਂ ਜੀ ਨੇ ਕਰਤਾਰ ਸਿੰਘ ਨੂੰ ਹੈੱਡ ਮਿਸਤਰੀ ਦਾ ਖ਼ਿਤਾਬ ਵੀ ਦਿੱਤਾ ਸੀ, ਕਿਉਂਕਿ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਵਰਤਮਾਨ ‘ਚ ਪਿੰਡ ਦੇ ਭੰਗੀਦਾਸ ਗੁਰਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਦਾਦਾ ਜੀ ਅਕਸਰ ਸੇਵਾ ’ਚ ਹੀ ਰਹਿੰਦੇ ਕਈ ਵਾਰ ਦਾਦੀ ਜੀ ਉਨ੍ਹਾਂ ਨੂੰ ਲੈਣ ਦੇ ਲਈ ਡੇਰਾ ਸੱਚਾ ਸੌਦਾ ਦਰਬਾਰ ’ਚ ਚਲੇ ਜਾਂਦੇ ਤਾਂ ਪੂਜਨੀਕ ਸਾਈਂ ਜੀ ਉਨ੍ਹਾਂ ਨੂੰ ਨੋਟਾਂ ਦੇ ਹਾਰ ਪਹਿਨਾ ਦਿੰਦੇ ਅਤੇ ਬਚਨ ਫਰਮਾਉਂਦੇ ਕਿ ਇਨ੍ਹਾਂ ਨੂੰ ਖੁੱਲ੍ਹਾ ਵਰਤਣਾ ਹੈ ਅਸਲ ’ਚ ਉਨ੍ਹਾਂ ਨੋਟਾਂ ਨਾਲ ਹੀ ਘਰ ਦਾ ਪੂਰਾ ਖਰਚ ਚੱਲਦਾ ਸੀ, ਕਿਉਂਕਿ ਦਾਦਾ ਜੀ ਦਾ ਜ਼ਿਆਦਾਤਰ ਸਮਾਂ ਸੇਵਾ ’ਚ ਹੀ ਲੰਘਦਾ ਸੀ ਦਾਤ ਦੇ ਰੂਪ ’ਚ ਮਿਲੇ ਉਨ੍ਹਾਂ ਨੋਟਾਂ ’ਚੋਂ ਕੁਝ ਅੱਜ ਵੀ ਸਾਡੇ ਕੋਲ ਪ੍ਰੇਮ ਨਿਸ਼ਾਨੀ ਦੇ ਰੂਪ ’ਚ ਮੌਜੂਦ ਹਨ

‘‘ਪੁੱਤਰ, ਬੱਸ ਵਾਲੇ ਨੇ ਕਿਰਾਇਆ ਤੋ ਜ਼ਿਆਦਾ ਲੇ ਲੀਆ, ਪਰ ਇਸਮੇਂ ਤੁਮ੍ਹਾਰਾ ਪਤਾ ਨਹੀਂ ਕਿਤਨਾ ਭਲਾ ਹੋ ਜਾਏਗਾ’’

ਪੂਜਨੀਕ ਸਾਈਂ ਜੀ ਉਨ੍ਹਾਂ ਦਿਨਾਂ ’ਚ ਰਾਮਪੁਰ ਥੇੜ੍ਹੀ ’ਚ ਪਧਾਰੇ ਹੋਏ ਸਨ ਸਤਿਸੰਗ ਸੁਣਨ ਦੀ ਤਲਬ ਹਰ ਕਿਸੇ ਨੂੰ ਲੱਗੀ ਰਹਿੰਦੀ ਸੀ ਕੰਬੋਜ਼ ਬਿਰਾਦਰੀ ਦੇ ਕਈ ਪਤਵੰਤਿਆਂ ਨੇ ਇਕੱਠੇ ਹੋ ਕੇ ਰਾਣੀਆ ’ਚ ਸਤਿਸੰਗ ਕਰਵਾਉਣ ਦੀ ਗੱਲ ਰੱਖੀ ਸਿਰੀ ਰਾਮ ਕੰਬੋਜ ਦੱਸਦੇ ਹਨ ਕਿ ਉਸ ਸਮੇਂ ਮੇਰੇ ਪਿਤਾ ਬਾਗਰਾਮ ਸਮੇਤ ਦਰਜ਼ਨਾਂ ਲੋਕ ਇਹ ਅਰਜ਼ ਲੈ ਕੇ ਰਾਮਪੁਰ ਥੇੜ੍ਹੀ ਦਰਬਾਰ ’ਚ ਪਹੁੰਚੇ ਸਾਈਂ ਜੀ ਉਸ ਸਮੇਂ ਤੇਰਾਵਾਸ ’ਚ ਵਿਸ਼ਰਾਮ ਫਰਮਾ ਰਹੇ ਸਨ ਉਨ੍ਹਾਂ ਦਿਨਾਂ ’ਚ ਦਰਬਾਰ ’ਚ ਹਰਬੰਸ ਸਿੰਘ ਖਜਾਨਚੀ ਸੇਵਾਦਾਰ ਹੋਇਆ ਕਰਦਾ ਸੀ, ਉਸਦਾ ਪੂਜਨੀਕ ਸਾਈਂ ਜੀ ਨਾਲ ਬੇਹੱਦ ਪਿਆਰ ਸੀ

ਜਦੋਂ ਉਸਨੂੰ ਪਤਾ ਚੱਲਿਆ ਕਿ ਇਹ ਲੋਕ ਪੂਜਨੀਕ ਸਾਈਂ ਜੀ ਨੂੰ ਰਾਣੀਆ ਲੈ ਜਾਣ ਦੇ ਲਈ ਆਏ ਹਨ ਤਾਂ ਉਸਦੇ ਮਨ ’ਚ ਖੋਟ ਜਾਗ ਗਿਆ ਕਿ ਇਹ ਤਾਂ ਮੇਰੇ ਸਾਈਂ ਜੀ ਨੂੰ ਦੂਰ ਲੈ ਜਾਣਗੇ ਜਦੋਂ ਉਨ੍ਹਾਂ ਲੋਕਾਂ ਨੇ ਹਰਬੰਸ ਸਿੰਘ ਨੂੰ ਬਾਬਾ ਜੀ ਨਾਲ ਮਿਲਵਾਉਣ ਦੀ ਗੱਲ ਕਹੀ ਤਾਂ ਉਸਨੇ ਕੜਕ ਜਿਹੀ ਆਵਾਜ਼ ’ਚ ਬੋਲਿਆ ਕਿ ਨਹੀਂ, ਨਹੀਂ, ਸਾਈਂ ਜੀ ਅੱਜ ਬਹੁਤ ਨਾਰਾਜ਼ ਹਨ, ਬਹੁਤ ਗਰਮ ਹਨ, ਕਿਸੇ ਨੂੰ ਵੀ ਨਹੀਂ ਮਿਲਣਗੇ ਇਹ ਸੁਣਕੇ ਉਹ ਘਬਰਾ ਗਏ ਕਿ ਹੁਣ ਤਾਂ ਸ਼ਾਇਦ ਹੀ ਮਿਲਣਾ ਹੋਏ ਇਸੇ ਉਧੇੜਬੁਣ ਦੇ ਵਿੱਚ ਉਹ ਸਾਇਡ ’ਚ ਹੋ ਕੇ ਬੈਠ ਗਏ ਥੋੜ੍ਹੇ ਸਮੇਂ ਬਾਅਦ ਹੀ ਪੂਜਨੀਕ ਸਾਈਂ ਜੀ ਨੇ ਥੇੜ੍ਹ ’ਤੇ ਸਤਿਸੰਗ ਕਰਨ ਦੇ ਲਈ ਜਾਣਾ ਸੀ ਜਿਵੇਂ ਹੀ ਸਾਈਂ ਜੀ ਤੇਰਾਵਾਸ ਤੋਂ ਬਾਹਰ ਆਏ ਤਾਂ ਉਨ੍ਹਾਂ ਨਾਲ ਮਿਲਣ ਦੇ ਲਈ ਇਹ ਲੋਕ ਕਦੇ ਅੱਗੇ ਨੂੰ ਆਉਣ ਤਾਂ ਕਦੇ ਪਿੱਛੇ ਨੂੰ ਜਾਣ ਪੂਜਨੀਕ ਬਾਬਾ ਜੀ ਇਹ ਸਭ ਮੰਦ-ਮੰਦ ਮੁਸਕਰਾਉਂਦੇ ਹੋਏ ਦੇਖ ਰਹੇ ਸਨ ਫਿਰ ਉਨ੍ਹਾਂ ਵੱਲ ਇਸ਼ਾਰਾ ਕਰਦੇ ਹੋਏ

ਬਚਨ ਫਰਮਾਇਆ- ‘ਆਓ ਵਰੀ! ਅੱਗੇ ਆਓ!’ ਕਰਬੱਧ ਪ੍ਰਾਰਥਨਾ ਕਰਦੇ ਹੋਏ ਉਸ ਪ੍ਰਤੀਨਿਧੀਮੰਡਲ ਨੇ ਕਿਹਾ ਕਿ ਸਾਈਂ ਜੀ ਰਾਣੀਆ ’ਚ ਵੀ ਸਤਿਸੰਗ ਕਰੋ ਜੀ ਅੱਜ ਕਰੋ ਤੁਹਾਡੀ ਮਰਜ਼ੀ ਹੈ, ਕੱਲ੍ਹ ਕਰੋ ਤੁਹਾਡੀ ਮਰਜ਼ੀ ਹੈ ਪਰ ਸਤਿਸੰਗ ਜ਼ਰੂਰ ਕਰੋ ਜੀ ਪੂਜਨੀਕ ਬਾਬਾ ਜੀ ਨੇ ਮਜ਼ਾਕੀਆ ਅੰਦਾਜ਼ ’ਚ ਪੁੱਛਿਆ- ‘ਐਸੀ ਬਾਤ ਹੈ ਤੋ ਵਰੀ, ਆਗੇ ਕਿਉਂ ਨਹੀਂ ਆੲਂੇ, ਪੀਛੇ ਕੋ ਕਿਉਂ ਹੱਟ ਰਹੇ ਥੇ? ਕਦੀ ਖਜ਼ਾਨਚੀ ਦੇ ਦਾਬੇ ਥੱਲੇ ਤਾਂ ਨਹੀਂ ਆ ਗਏ? ਕੋਈ ਨਾ ਬੇਟਾ ਚੱਲਤੇ ਹੈਂ, ਤੁਮ ਲੋਗ ਸਾਧਨ (ਵਾਹਨ) ਕੀ ਵਿਵਸਥਾ ਕਰੋ ਥੇੜ ਪਰ ਜਾ ਆਏਂ ਫਿਰ ਚਲੇਂਗੇ’ ਸਿਰੀਰਾਮ ਕੰਬੋਜ ਦੱਸਦੇ ਹਨ ਕਿ ਇਸ ਤੋਂ ਬਾਅਦ ਸਾਡੇ ਬਜ਼ੁਰਗ ਸਾਧਨ ਕਰਨ ਦੇ ਲਈ ਰਾਣੀਆ ਵਾਪਿਸ ਆ ਗਏ, ਕਿਉਂਕਿ ਉਨ੍ਹਾਂ ਦਿਨਾਂ ’ਚ ਰਾਣੀਆ ’ਚ ਇੱਕ ਹੀ ਬੱਸ ਸੀ ਜੋ ਸਰਸਾ ਸ਼ਹਿਰ ’ਚ ਆਵਾਜਾਹੀ ਕਰਦੀ ਸੀ ਕੁਦਰਤੀ ਉਹ ਬੱਸ ਚੌਂਕ ’ਤੇ ਹੀ ਖੜ੍ਹੀ ਮਿਲ ਗਈ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਸਨੇ 20 ਰੁਪਏ ਕਿਰਾਇਆ ਮੰਗਿਆ ਹਾਲਾਂਕਿ ਉਸ ਸਮੇਂ ਇਹ ਕਿਰਾਇਆ ਬਹੁਤ ਸੀ,

ਪਰ ਸਭ ਦੇ ਦਿਲ ’ਚ ਸਤਿਸੰਗ ਕਰਵਾਉਣ ਦੀ ਲਗਨ ਲੱਗੀ ਹੋਈ ਸੀ, ਸੋ ਹਾਮੀ ਭਰ ਲਈ ਬਸ ਲੈ ਕੇ ਰਾਮਪੁਰ ਥੇੜ੍ਹੀ ਦਰਬਾਰ ਪਹੁੰਚ ਗਏ ਅਰਜ਼ ਕੀਤੀ ਕਿ ਬਾਬਾ ਜੀ ਬੱਸ ਆ ਗਈ ਹੈ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਚਲੋ ਭਈ, ਚਲਤੇ ਹੈਂ’ ਪੂਜਨੀਕ ਸਾਈਂ ਜੀ ਦੇ ਨਾਲ ਕਾਫ਼ੀ ਸੰਗਤ ਵੀ ਬੱਸ ’ਚ ਸਵਾਰ ਹੋ ਗਈ ਜਦੋਂ ਪੂਜਨੀਕ ਸਾਈਂ ਜੀ ਨੇ ਪੁੱਛਿਆ ਕਿ ਬੱਸ ਵਾਲੇ ਨੇ ਕਿੰਨਾ ਕਿਰਾਇਆ ਲਿਆ ਹੈ ਤਾਂ ਸੇਵਾਦਾਰਾਂ ਨੇ ਦੱਸਿਆ ਕਿ 20 ਰੁਪਏ ਰਸਤੇ ’ਚ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ- ਪੁੱਤਰ, ਬੱਸ ਵਾਲੇ ਨੇ ਕਿਰਾਇਆ ਤੋ ਜ਼ਿਆਦਾ ਲੇ ਲੀਆ, ਪਰ ਇਸਮੇਂ ਤੁਮ੍ਹਾਰਾ ਪਤਾ ਨਹੀਂ ਕਿਤਨਾ ਭਲਾ ਹੋ ਜਾਏਗਾ ਯਾਨੀ ਸਤਿਸੰਗ ’ਚ ਬਹੁਤ ਸਾਰੇ ਜੀਵਾਂ ਦਾ ਉੱਧਾਰ ਹੋਣ ਵਾਲਾ ਸੀ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਨੇ ਕੰਬੋਜ ਬਿਰਾਦਰੀ ਦਾ ਮਾਨ ਵਧਾਉਂਦੇ ਹੋਏ ਉੱਥੇ ਸਤਿਸੰਗ ਲਗਾਇਆ ਅਤੇ ਲੋਕਾਂ ਨੂੰ ਨਾਮਦਾਨ ਵੀ ਦਿੱਤਾ

ਇਸਨੂੰ ਲੈ ਕੇ ਜਾਓ, ਇਹ ਸੁਮਿਰਨ ਮੇਂ ਖਰਲ ਪਾਂਦਾ ਹੈ

ਹੀਰਾ ਲਾਲ ਦੱਸਦੇ ਹਨ ਕਿ ਇੱਕ ਵਾਰ ਪੂਜਨੀਕ ਸਾਈਂ ਜੀ ਇੱਥੇ ਦਰਬਾਰ ’ਚ ਪਧਾਰੇ ਹੋਏ ਸਨ ਉਸ ਸਮੇਂ ਪੂਜਨੀਕ ਸਾਈਂ ਜੀ ਦਾ ਉਤਾਰਾ ਚੌਬਾਰੇ ’ਚ ਸੀ ਰਾਤ ਨੂੰ ਸਤਿਸੰਗ ਸੀ ਮੇਰੇ ਪਿਤਾ ਜੀ ਮੈਨੂੰ ਵੀ ਨਾਲ ਲੈ ਆਏ, ਚਲੋ ਇਹ ਵੀ ਕੋਈ ਬਚਨ ਸੁਣ ਲਵੇਗਾ

ਸਤਿਸੰਗ ਚੱਲਦਾ ਰਿਹਾ, ਬਾਅਦ ’ਚ ਪੂਜਨੀਕ ਸਾਈਂ ਜੀ ਧਿਆਨ ਮੁਦਰਾ ’ਚ ਬੈਠ ਗਏ ਮੈਂ ਵੀ ਆਪਣੇ ਪਿਤਾ ਜੀ ਦੀ ਗੋਦ ’ਚ ਬੈਠਾ-ਬੈਠਾ ਸੌਂ ਗਿਆ ਮੈਨੂੰ ਨੀਂਦ ਏਨੀ ਗਹਿਰੀ ਆ ਗਈ ਕਿ ਮੈਨੂੰ ਖਰਾਟੇ ਆਉਣੇ ਸ਼ੁਰੂ ਹੋ ਗਏ ਖਰਾਟਿਆਂ ਦੀ ਆਵਾਜ ਦੇ ਕਾਰਨ ਪੂਜਨੀਕ ਸਾਈਂ ਜੀ ਦਾ ਧਿਆਨ ਇਕਾਗਰ ਨਹੀਂ ਹੋ ਪਾ ਰਿਹਾ ਸੀ ਹੁਕਮ ਫਰਮਾਇਆ- ‘ਇਸਨੂੰ ਲੈ ਕੇ ਜਾਓ ਯਹਾਂ ਸੇ, ਇਹ ਸੁਮਿਰਨ ਮੇਂ ਖਰਲ (ਧਿਆਨ ਭਟਕਾਉਣਾ) ਪਾਂਦਾ ਹੈ’ ਇਹ ਸੁਣਕੇ ਉੱਥੇ ਬੈਠੀ ਸੰਗਤ ਬਹੁਤ ਹੱਸੀ ਅਤੇ ਫਿਰ ਮੇਰੇ ਪਿਤਾ ਜੀ ਮੈਨੂੰ ਘਰ ਲੈ ਕੇ ਆ ਗਏ

ਪ੍ਰੇਮੀਆਂ ਦੇ ਲਈ ਇਹ ਸੱਚਾ ਹਰਦਵਾਰ ਹੈ

ਪੂਜਨੀਕ ਸਾਈਂ ਮਸਤਾਨਾ ਜੀ ਨੇ ਇਸ ਦਰਬਾਰ ਦਾ ਸੱਚਾ ਹਰਦਵਾਰ ਨਾਮਕਰਣ ਕਰਦੇ ਹੋਏ ਬਹੁਤ ਸਾਰੇ ਬਚਨ ਫਰਮਾਏ ਸਨ ਇਸ ਦਰਬਾਰ ’ਚ ਬਕਾਇਦਾ ਇੱਕ ਸਰੋਵਰ ਵੀ ਬਣਾਇਆ ਗਿਆ ਹੈ, ਜਿਸਨੂੰ ਲੈ ਕੇ ਰਾਮਪੁਰ ਥੇੜ੍ਹੀ ਹੀ ਨਹੀਂ, ਸਗੋਂ ਆਸਪਾਸ ਦੇ ਪਿੰਡਾਂ ਦੇ ਲੋਕਾਂ ’ਚ ਗਹਿਰੀ ਆਸਥਾ ਹੈ 75 ਸਾਲ ਦੇ ਸਾਂਝਾ ਰਾਮ ਅਤੇ ਹਰਨਾਮ ਸਿੰਘ ਦਾ ਕਹਿਣਾ ਹੈ ਕਿ ਦਰਬਾਰ ’ਚ ਬਣੇ ਸਰੋਵਰ ਦੀ ਪਵਿੱਤਰਤਾ ਨੂੰ ਲੋਕ ਸੱਜਦਾ ਕਰਦੇ ਹਨ ਸਤਿਸੰਗੀ ਅਕਸਰ ਆਪਣੇ ਪਰਿਵਾਰਜਨਾਂ ਦੇ ਮਰਨ ਉਪਰਾਂਤ ਉਨ੍ਹਾਂ ਦੀਆਂ ਅਸਥੀਆਂ ਦੇ ਵਿਸਰਜਨ ਤੋਂ ਬਾਅਦ ਇੱਥੇ ਇਸ਼ਨਾਨ ਕਰਨ ਨੂੰ ਉੱਤਮ ਮੰਨਦੇ ਹਨ

ਪਹਿਲੀਆਂ ਦੋਨੋਂ ਪਾਤਸ਼ਾਹੀਆਂ ਦੇ ਸਮੇਂ ’ਚ ਅਜਿਹੀ ਧਾਰਨਾ ਸਤਿਸੰਗੀਆਂ ਦੇ ਦਿਲਾਂ ’ਚ ਬਣ ਗਈ ਸੀ ਕਿ ਇਹ ਸਾਡੇ ਲਈ ਅਸਲ ’ਚ ਸੱਚਾ ਹਰਦਵਾਰ ਹੈ ਪਰ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਸ ਰੀਤ ’ਚ ਬਦਲਾਅ ਲਿਆਉਂਦੇ ਹੋਏ ਇੱਥੇ ਇਸ਼ਨਾਨ ਬੰਦ ਕਰਵਾ ਦਿੱਤਾ, ਕਿ ਕਿਤੇ ਲੋਕ ਅੰਧਵਿਸ਼ਵਾਸੀ ਨਾ ਬਣ ਜਾਣ ਹਾਲਾਂਕਿ ਲੋਕ ਅੱਜ ਵੀ ਇਸ ਸਰੋਵਰ ਤੋਂ ਪਾਣੀ ਆਪਣੇ ਘਰ ਲੈ ਕੇ ਜਾਂਦੇ ਹਨ ਅਤੇ ਉਸਨੂੰ ਘਰ ਦੀ ਸ਼ੁੱਧਤਾ ਦੇ ਲਈ ਸ਼ੁੱਭ ਮੰਨਦੇ ਹਨ

ਰੂਹਾਨੀ ਤਾਕਤਾਂ ਦੀ ਇਕਸਾਰਤਾ ਦਾ ਜਿਉਂਦਾ ਜਾਗਦਾ ਉਦਾਹਰਣ

ਪੂਜਨੀਕ ਸਾਈਂ ਜੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਚੱਖਿਆ ਹੈ ਮਾਤਾ ਮੇਹਰਾਂ ਬਾਈਂ ਦੇ ਹੱਥਾਂ ਤੋਂ ਤਿਆਰ ਕੀਤਾ ਮੱਖਣ ਦਾ ਸਵਾਦ

ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫਰਮਾਏ ਸਨ ਕਿ ‘ਹਮ ਥੇ, ਹਮ ਹੈਂ ਅੋਰ ਹਮ ਹੀ ਰਹੇਂਗੇ’ ਇਸਦੀ ਬਾਨਗੀ ਰਾਮਪੁਰ ਥੇੜ੍ਹੀ ’ਚ ਪ੍ਰਤੱਖ ਦੇਖਣ ਨੂੰ ਮਿਲੀ, ਜਦੋਂ 90 ਸਾਲ ਦੀ ਮਾਤਾ ਮੇਹਰਾਂ ਬਾਈ ਨੇ ਬੜੀ ਦਿਲਚਸਪ ਗੱਲ ਸੁਣਾਈ ਮੂਲਰੂਪ ਤੋਂ ਪਾਕਿਸਤਾਨ ਦੇ ਬੈਲਗੰਜ ਖੇਤਰ ਨਾਲ ਜੁੜਾਅ ਰੱਖਣ ਵਾਲਾ ਮੇਹਰਾਂਬਾਈ ਦਾ ਪਰਿਵਾਰ ਆਜ਼ਾਦੀ ਤੋਂ ਬਾਅਦ ਭਾਰਤ ’ਚ ਆ ਵਸਿਆ ਉਹ ਦੱਸਦੀ ਹੈ ਕਿ ਉਨ੍ਹਾਂ ਦੀ ਸ਼ਾਦੀ ਸਤਿਸੰਗੀ ਪਰਿਵਾਰ ’ਚ ਹੋ ਗਈ, ਜਿਸਦੇ ਚੱਲਦਿਆਂ 22 ਸਾਲ ਦੀ ਉਮਰ ਤੋਂ ਹੀ ਉਹ ਡੇਰਾ ਸੱਚਾ ਸੌਦਾ ਦੀ ਸੇਵਾ ’ਚ ਲੱਗ ਗਈ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਤੋਂ ਗੁਰੂਮੰਤਰ ਲੈ ਕੇ ਮੇਹਰਾਂ ਬਾਈ ਦੀ ਕਿਸਮਤ ਤਾਂ ਜਿਵੇਂ ਹੋਰ ਵੀ ਖਿੱਲ ਉੱਠੀ ਹਮੇਸ਼ਾ ਸੇਵਾ ਦੀ ਲਗਨ ਰਹਿੰਦੀ ਡੇਰਾ ਸੱਚਾ ਸੌਦਾ ’ਚ ਸੇਵਾ ਦੌਰਾਨ ਉਨ੍ਹਾਂ ਦੇ ਪਤੀ ਬੂਟਾ ਰਾਮ ਹਮੇਸ਼ਾ ਸਹਿਯੋਗ ਕਰਦੇ
ਪੂਜਨੀਕ ਸਾਈਂ ਜੀ ਨੇ ਇੱਕ ਦਿਨ ਆਪਣੀ ਮੌਜ਼ ’ਚ ਆਕੇ ਬੂਟਾ ਰਾਮ ਨੂੰ ਬੁਲਾਕੇ ਇੱਕ ਗਾਂ ਦਾਤ ’ਚ ਦੇ ਦਿੱਤੀ ਅਤੇ ਫਰਮਾਇਆ ਕਿ ਆਪਕੇ ਪਰਿਵਾਰ ਕੀ ਸੇਵਾ ਬੜੀ ਮਹਾਨ ਹੈ ਉਸ ਗਾਂ ਨੂੰ ਅਸੀਂ ਆਦਰ ਸਹਿਤ ਘਰ ਲੈ ਆਏ ਅਤੇ ਖੂਬ ਸੇਵਾ ਕਰਨ ਲੱਗੇ ਇੱਕ ਵਾਰ ਸਾਈਂ ਜੀ ਨੇ ਮੇਰੇ ਪਤੀ ਨੂੰ ਬੁਲਾਇਆ ਅਤੇ ਫਰਮਾਇਆ ਕਿ ‘ਅਸੀ ਬਿਮਾਰ ਹਾਂ, ਸਾਨੂੰ ਗਊ ਦਾ ਮੱਖਣ ਲਿਆ ਕੇ ਦਿਓ’ ਬਿਮਾਰੀ ਦਾ ਤਾਂ ਬਹਾਨਾ ਸੀ, ਸ਼ਾਇਦ ਸਾਡਾ ਕੋਈ ਬੁਰਾ ਕਰਮ ਕੱਟਣਾ ਸੀ


ਇਹ ਗੱਲ ਜਦੋਂ ਮੇਰੇ ਪਤੀ ਨੇ ਘਰ ਆ ਕੇ ਦੱਸੀ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਮੈਂ ਸਵੇਰੇ 3 ਵਜੇ ਉੱਠਦੀ ਅਤੇ ਗਾਂ ਦੇ ਦੁੱਧ ਨੂੰ ਰਿੜਕ ਉਸ ਤੋਂ ਮੱਖਣੀ ਤਿਆਰ ਕਰਦੀ ਮੇਹਰਾਂ ਬਾਈ ਦੱਸਦੀ ਹੈ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਮੈਂ ਸਿਰਫ਼ ਪੂਜਨੀਕ ਸਾਈਂ ਜੀ ਦਾ ਨਾਂਅ ਹੀ ਜੱਪਦੀ ਰਹਿੰਦੀ ਕਾਫ਼ੀ ਦਿਨਾਂ ਤੱਕ ਮੱਖਣ ਤਿਆਰ ਕਰਕੇ ਭਿਜਵਾਇਆ ਗਿਆ ਪੂਜਨੀਕ ਸਾਈਂ ਜੀ ਬਹੁਤ ਖੁਸ਼ ਸਨ ਇੱਕ ਦਿਨ ਫਰਮਾਉਣ ਲੱਗੇ- ਵਾਹ ਬਈ, ਤੁਸੀਂ ਬੜਾ ਮੱਖਣ ਖਵਾਇਆ ਹੈ, ਜਦ ਅਸੀਂ ਤੀਜੀ ਬਾੱਡੀ ਵਿੱਚ ਆਵਾਂਗੇ, ਫਿਰ ਤੋਂ ਮੱਖਣ ਖਾਵਾਂਗੇ ਮਾਤਾ ਮੇਹਰਾਂ ਬਾਈ ਬੜੇ ਮਾਣ ਦੇ ਨਾਲ ਗੱਲ ਨੂੰ ਅੱਗੇ ਵਧਾਉਂਦੀ ਹੋਈ ਕਹਿੰਦੀ ਹੈ ਕਿ ਬਾਬਾ ਮਸਤਾਨਾ ਜੀ ਮੁੜ ਤੋਂ ਆਏ ਹੋਏ ਨੇ ਹਜ਼ੂਰ ਪਿਤਾ ਜੀ ਬਣ ਕੇ ਜਿਕਰਯੋਗ ਹੈ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਰੂਬਰੂ ਨਾਈਟ ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ’ਚ ਮਾਤਾ ਮੇਹਰਾਂ ਬਾਈ ਤੋਂ ਮੱਖਣ ਮੰਗਵਾਕੇ ਸਾਰੀ ਸੰਗਤ ਦੇ ਸਾਹਮਣੇ ਖਾਇਆ ਸੀ

ਪੂਜਨੀਕ ਪਰਮਪਿਤਾ ਜੀ ਨੇ ਇੱਥੇ ਸੰਨ 1990 ’ਚ ਫਰਮਾਇਆ ਸਤਿਸੰਗ

ਸੰਤ ਮਹਾਤਮਾ ਹਮੇਸ਼ਾ ਜੀਵ ਨੂੰ ਕਾਲ ਦੇ ਚੱਕਰ ਤੋਂ ਬਚਾਉਣ ਦੇ ਲਈ ਹੀ ਜੁਗਤ ਬਿਠਾਉਂਦੇ ਹਨ ਡੇਰਾ ਬਣਾਉਣਾ, ਉੱਥੇ ਸਤਿਸੰਗਾਂ ਲਗਾਉਣਾ ਇਹ ਜੀਵਾਂ ਦੇ ਉੱਧਾਰ ਦਾ ਹੀ ਇੱਕ ਜਰੀਆ ਹੁੰਦਾ ਹੈ ਰਾਮਪੁਰ ਥੇੜ੍ਹੀ ਪਿੰਡ ’ਚ ਬਣਿਆ ਡੇਰਾ ਸੱਚਾ ਹਰਦਵਾਰ ਵੀ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਰੂਹਾਨੀ ਤਾਕਤਾਂ ਦੇ ਪਾਵਨ ਕਰ-ਕਮਲਾਂ ਨਾਲ ਸਮੇਂ-ਸਮੇਂ ’ਤੇ ਮਹਿਕਦਾ ਰਿਹਾ ਹੈ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਥੇ ਸੰਨ 1990 ’ਚ ਵੱਡਾ ਰੂਹਾਨੀ ਸਤਿਸੰਗ ਕੀਤਾ ਸੀ, ਜਿਸਦੀ ਚਰਚਾ ਅੱਜ ਵੀ ਖੇਤਰ ’ਚ ਸੁਣਨ ਨੂੰ ਮਿਲਦੀ ਹੈ ਇਹ ਸਤਿਸੰਗ ਸਾਧ-ਸੰਗਤ ਦੇ ਰਿਕਾਰਡ ਇਕੱਠ ਤੋਂ ਵੀ ਜਾਣੀ ਜਾਂਦੀ ਹੈ ਪਿੰਡ ਵਾਲੇ ਦੱਸਦੇ ਹਨ ਕਿ ਪੂਜਨੀਕ ਪਰਮਪਿਤਾ ਜੀ ਨੇ ਜਦੋਂ ਇੱਥੇ ਆਪਣਾ 5ਵਾਂ ਸਤਿਸੰਗ ਲਗਾਇਆ ਤਾਂ ਖੇਤਰ ’ਚ ਅਜਿਹਾ ਪ੍ਰੇਮ-ਪਿਆਰ ਦਾ ਸਮੁੰਦਰ ਉੱਮੜਿਆ ਕਿ ਸੇਵਾਦਾਰਾਂ ਦੇ ਪ੍ਰਬੰਧ ਵੀ ਬੌਨੇ ਸਾਬਿਤ ਹੋ ਗਏ ਆਸਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਸੰਗਤ ਪਹੁੰਚੀ ਰਾਣੀਆ ਤੱਕ ਜਾਮ ਲੱਗ ਗਿਆ ਵਾਹਨਾਂ ਦੀਆਂ ਕਤਾਰਾਂ ਤਾਂ ਦੇਖਦੇ ਹੀ ਬਣ ਰਹੀਆਂ ਸਨ ਦੱਸਦੇ ਹਨ ਕਿ ਇਹ ਸਤਿਸੰਗ ਸੰਨ 1989 ’ਚ ਹੋਣਾ ਤੈਅ ਹੋਇਆ ਸੀ,

ਪਰ ਬਾਅਦ ’ਚ ਕੈਂਸਲ ਕਰ ਦਿੱਤਾ ਗਿਆ ਸੀ ਪੂਜਨੀਕ ਪਰਮਪਿਤਾ ਜੀ ਨੇ ਇੱਕ ਸਾਲ ਬਾਅਦ ਫਿਰ ਤੋਂ ਸਤਿਸੰਗ ਮਨਜ਼ੂਰ ਕੀਤਾ ਅਤੇ ਰਾਮਪੁਰ ਥੇੜ੍ਹੀ ਪਧਾਰੇ ਉਸ ਦਿਨ ਸਤਿਸੰਗ ’ਚ ਭਜਨ, ‘ਕਰਦਾ ਨਹੀਂ ਜਿਹੜਾ ਬੰਦਾ ਨਾਮ ਦਾ ਵਪਾਰ ਜੀ, ਬੰਦਾ ਅਖਵਾਉਣ ਦਾ ਕੀ ਉਹਨੂੰ ਅਧਿਕਾਰ ਜੀ’ ’ਤੇ ਵਿਆਖਿਆ ਕੀਤੀ ਅਤੇ ਕਾਲ ਨੂੰ ਜੰਮਕੇ ਲਤਾੜ ਲਗਾਈ ਪੂਜਨੀਕ ਪਰਮਪਿਤਾ ਜੀ ਨੇ ਫਰਮਾਇਆ-‘ਜੋ ਵਿਅਕਤੀ ਇਸ ਜੀਵਨ ’ਚ ਨਾਮ ਦਾ ਵਪਾਰ ਨਹੀਂ ਕਰਦਾ, ਉਹ ਇਨਸਾਨ ਕਹਾਉਣ ਦੇੇ ਲਾਇਕ ਨਹੀਂ ਹੈ ਆਪਣੀ ਔਲਾਦ ਤੇ ਪੇਟ ਦੀ ਭੁੱਖ ਮਿਟਾਉਣ ਦੇ ਲਈ ਤਾਂ ਪਸ਼ੂ-ਪੰਛੀ ਵੀ ਕੰਮ ਧੰਦਾ ਕਰਦੇ ਹਨ, ਫਿਰ ਇਨਸਾਨ ’ਚ ਕੀ ਫਰਕ ਹੋਇਆ?’

ਪੂਜਨੀਕ ਪਰਮਪਿਤਾ ਜੀ ਨੇ ਸਤਿਸੰਗ ਦੌਰਾਨ ਕਾਮੀ ਅਤੇ ਕ੍ਰੋਧੀ ਲੋਕਾਂ ਨੂੰ ਬੜੀਆਂ ਲਾਹਨਤਾਂ ਦਿੱਤੀਆਂ, ਜਿਸਦੇ ਚੱਲਦਿਆਂ ਸਤਿਸੰਗ ਦੀ ਸਮਾਪਤੀ ’ਤੇ ਵੱਡੀ ਗਿਣਤੀ ’ਚ ਲੋਕਾਂ ਨੇ ਗੁਰੂਮੰਤਰ ਲੈ ਲਿਆ ਪਿੰਡ ’ਚ ਅਜਿਹਾ ਸਤਿਸੰਗ ਸ਼ਾਇਦ ਪਹਿਲੀ ਵਾਰ ਹੋਇਆ ਸੀ ਲੋਕਾਂ ਦੇ ਜ਼ਹਿਨ ’ਚ ਅੱਜ ਵੀ ਉਸਦੀ ਯਾਦ ਤਾਜ਼ਾ ਹੋ ਉੱਠਦੀ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਪਰਮਪਿਤਾ ਜੀ ਨੇ ਸੰਨ 1972 ਅਤੇ 78 ’ਚ ਗਿਆਨੀ ਕਰਤਾਰ ਸਿੰਘ ਦੇ ਘਰ ਰਾਤ ਦਾ ਸਤਿਸੰਗ ਵੀ ਫਰਮਾਇਆ ਸੀ

ਭਗਤਾ ਏਥੋਂ ਪਾਸੇ ਹੋ ਜਾ, ਕੰਧ ਡਿੱਗਣ ਵਾਲੀ ਹੈ!

ਸਤਿਗੁਰੂ ਆਪਣੇ ਜੀਵ ਦੀ ਹਰ ਸਮੇਂ ਸੰਭਾਲ ਕਰਦਾ ਹੈ, ਬਸ ਉਸਦਾ ਆਪਣੇ ਸਤਿਗੁਰੂ ਦੇ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਹੋਣਾ ਚਾਹੀਦਾ ਅਜਿਹਾ ਹੀ ਇੱਕ ਵਾਕਿਆ ਰਾਮਪੁਰ ਥੇੜ੍ਹੀ ’ਚ ਵੀ ਦੇਖਣ ਨੂੰ ਮਿਲਿਆ ਗਿਆਨੀ ਕਰਤਾਰ ਸਿੰਘ ਦੇ ਪੁੱਤਰ ਜੰਗ ਸਿੰਘ ਦੱਸਦੇ ਹਨ ਕਿ ਸਾਲ 1968-69 ਦੇ ਆਸਪਾਸ ਦੀ ਗੱਲ ਹੈ ਉਸ ਦਿਨ ਹਨ੍ਹੇਰੀ ਏਨੀ ਤੇਜ਼ ਸੀ ਮੰਨੋ ਪੇੜ-ਪੌਦਿਆਂ ਨੂੰ ਉਖਾੜਕੇ ਆਪਣੇ ਨਾਲ ਲੈ ਜਾਏਗੀ ਉਨ੍ਹਾਂ ਦਿਨਾਂ ’ਚ ਡੇਰਾ ਸੱਚਾ ਹਰਦਵਾਰ ਦਾ ਮੁੱਖ ਗੇਟ ਕੁਝ ਸਮਾਂ ਪਹਿਲਾਂ ਹੀ ਪੱਕਾ ਬਣਾਇਆ ਗਿਆ ਸੀ ਗੇਟ ਦੇ ਨਾਲ ਪਿੰਡ ਵਾਲੀ ਸਾਇਡ ’ਚ ਲੰਬੀ ਕੰਧ ਵੀ ਕੱਢੀ ਗਈ ਸੀ ਉਸ ਦਿਨ ਤੇਜ਼ ਹਨੇ੍ਹਰੀ ਦੇ ਨਾਲ ਬਾਰਿਸ਼ ਵੀ ਜਬਰਦਸਤ ਹੋ ਰਹੀ ਸੀ ਇਸੇ ਤੂਫਾਨ ਦੇ ਵਿੱਚ ਇੱਕ ਵਿਅਕਤੀ ਬੱਚਦਾ-ਬਚਾਉਂਦਾ ਹੋਇਆ ਉਸ ਕੰਧ ਦੀ ਓਟ (ਸਹਾਰਾ) ਲੈ ਕੇ ਖੜ੍ਹਾ ਹੋ ਗਿਆ, ਤਾਂ ਕਿ ਹਨੇ੍ਹਰੀ ਦੇ ਰੁਕਣ ਤੋਂ ਬਾਅਦ ਉਹ ਸੁਰੱਖਿਅਤ ਆਪਣੇ ਘਰ ਚਲਿਆ ਜਾਏਗਾ ਉੱਧਰ ਹਨੇ੍ਹਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ

ਇਸ ਦਰਮਿਆਨ ਉਸ ਵਿਅਕਤੀ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਿ ‘ਭਈ ਭਗਤਾ! ਏਥੋ ਪਾਸੇ ਹੋ ਜਾ, ਇਹ ਕੰਧ ਡਿੱਗਣ ਵਾਲੀ ਹੈ’ ਇਹ ਆਵਾਜ ਸੁਣਕੇ ਉਹ ਇੱਕਦਮ ਘਬਰਾ ਗਿਆ ਤੇਜ਼ ਹਵਾਵਾਂ ਤੋਂ ਬਚਣ ਦੇ ਲਈ ਉਸ ਦੇ ਕੋਲ ਕੰਧ ਹੀ ਇੱਕ ਸਹਾਰਾ ਸੀ ਉਦੋਂ ਉਸਦੇ ਮਨ ’ਚ ਖਿਆਲ ਆਇਆ ਕਿ ਜੇਕਰ ਕੰਧ ਡਿੱਗ ਗਈ ਤਾਂ ਉਸਦਾ ਕੀ ਬਣੇਗਾ? ਇਹ ਸੋਚਦੇ ਹੋਏ ਉਹ ਕੰਧ ਤੋਂ ਥੋੜ੍ਹਾ ਦੂਰ ਹੀ ਗਿਆ ਸੀ ਕਿ ਏਨੇ ’ਚ ਕੰਧ ਧੱੜਾਮ ਤੋਂ ਜ਼ਮੀਨ ’ਤੇ ਆ ਡਿੱਗੀ ਜਾਨ ਬਚੀ ਤੋ ਲਾਖੋਂ ਪਾਏ, ਉਸਨੂੰ ਅਹਿਸਾਸ ਹੋਇਆ ਕਿ ਇਸ ਅਦ੍ਰਿਸ਼ ਆਵਾਜ਼ ਦੇ ਪਿੱਛੇ ਜ਼ਰੂਰ ਕੋਈ ਤਾਕਤ ਛੁਪੀ ਹੈ ਉਸ ਤਾਕਤ ਦਾ ਅਹਿਸਾਸ ਉਸਨੂੰ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੁਣਕੇ ਹੋਇਆ, ਜਿਨ੍ਹਾਂ ਨੇ ਉਸਦੀ ਸੰਭਾਲ ਕਰਦੇ ਹੋਏ ਜਾਨ ਬਖ਼ਸ਼ੀ

ਸ. ਜੰਗ ਸਿੰਘ ਦੱਸਦੇ ਹਨ ਕਿ ਕੰਧ ਡਿੱਗਣ ਦੀ ਘਟਨਾ ਦੇ ਬਾਅਦ ਸਾਰੇ ਸੇਵਾਦਾਰਾਂ ਨੇ ਗੇਟ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਨ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਇੱਕ ਭਵਯ (ਵਿਸ਼ਾਲ ਸੁੰਦਰ) ਗੇਟ ਬਣਾਇਆ ਗਿਆ

14 ਤਰ੍ਹਾਂ ਦੇ ਫਲਾਂ ਦੀ ਖੁਸਬੂ ਨਾਲ ਮਹਿਕਿਆ ਹੈ ਸੱਚਾ ਹਰਦਵਾਰ

ਢਾਈ ਏਕੜ ਜ਼ਮੀਨ ’ਚ ਬਣਿਆ ਇਹ ਦਰਬਾਰ ਫਲਾਂ ਦੀ ਖੁਸਬੂ ਨਾਲ ਵੀ ਮਹਿਕ ਰਿਹਾ ਹੈ ਆਸਪਾਸ ਦੇ ਖੇਤਰ ’ਚ ਵੀ ਇਸ ਗੱਲ ਦੀ ਚਰਚਾ ਆਮ ਰਹਿੰਦੀ ਹੈ ਕਿ ਸੱਚਾ ਹਰਦਵਾਰ ਦਰਬਾਰ ’ਚ ਹਰ ਤਰ੍ਹਾਂ ਦੇ ਫਲਾਂ ਦੇ ਪੌਦੇ ਦੇਖਣ ਨੂੰ ਮਿਲ ਜਾਂਦੇ ਹਨ, ਚਾਹੇ ਗਰਮੀ ਹੋਵੇ ਜਾਂ ਸਰਦੀ ਇਸ ਬਾਰੇ ’ਚ ਸੇਵਾਦਾਰਾਂ ਨੇ ਦੱਸਿਆ ਕਿ ਦਰਬਾਰ ਦੀ ਖਾਲੀ ਜ਼ਮੀਨ ’ਤੇ 14 ਤਰ੍ਹਾਂ ਦੇ ਫਲਾਂ ਦੇ ਵੱਖ-ਵੱਖ ਪੌਦੇ ਲਗਾਏ ਗਏ ਹਨ ਜਿਨ੍ਹਾਂ ’ਚ ਸੰਤਰਾ, ਆੜੂ, ਅੰਬ, ਅਨਾਰ, ਜਾਮਣ, ਨਿੰਬੂ, ਚੀਕੂ, ਬੇਰ ਆਦਿ ਸ਼ਾਮਿਲ ਹਨ ਇਨ੍ਹਾਂ ’ਚ ਬਹੁਤ ਸਾਰੇ ਪੌਦਿਆਂ ਤੋਂ ਭਰਪੂਰ ਫਲ ਵੀ ਹਾਸਿਲ ਹੋ ਰਿਹਾ ਹੈ ਦਰਬਾਰ ’ਚ ਸਿੰਚਾਈ ਦੇ ਲਈ ਨਹਿਰੀ ਪਾਣੀ ਦੀ ਵਿਵਸਥਾ ਉਪਲਬੱਧ ਹੈ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਾਵਨ ਦਿਸ਼ਾ-ਨਿਰਦੇਸ਼ਨ ’ਚ ਇੱਥੇ ਟਿਊਬਵੈੱਲ ਵੀ ਲਗਾਇਆ ਗਿਆ ਹੈ

ਤਿੰਨੋਂ ਰੂਹਾਨੀ ਬਾੱਡੀਆਂ ਦੇ ਬਚਨ ਹੋਏ ਸੱਚ

‘ਇੱਥੇ ਆਲੀਸ਼ਾਨ ਗੇਟ ਬਣੇਗਾ’

ਸੱਚੇ ਹਰਦਵਾਰ ’ਚ ਇੱਕ ਦਿਨ ਪੂਜਨੀਕ ਸਾਈਂ ਜੀ ਮੂਢੇ ’ਤੇ ਬਿਰਾਜਮਾਨ ਸਨ, ਉਦੋਂ ਮੌਜ ’ਚ ਆ ਕੇ ਬਚਨ ਫਰਮਾਇਆ- ਯਹਾਂ ਇਤਨਾ ਆਲੀਸ਼ਾਨ ਗੇਟ ਬਨੇਂਗੇ ਕਿ ਦੇਖਨੇ ਵਾਲੋਂ ਕੀ ਪਗੜੀ ਢਹਿ ਜਾਏਗੀ ਯਾਨੀ ਗੇਟ ਦੀ ਉੱਚਾਈ ਏਨੀ ਜ਼ਿਆਦਾ ਹੋਵੇਗੀ ਕਿ ਉਸਨੂੰ ਦੇਖਣ ਵਾਲੇ ਦੰਗ ਰਹਿ ਜਾਣਗੇ ਸੰਨ 1969 ਦੇ ਕਰੀਬ ਡੇਰੇ ’ਚ ਦੱਖਣ ਦਿਸ਼ਾ ’ਚ ਮੁੱਖ ਗੇਟ ਤਿਆਰ ਕੀਤਾ ਗਿਆ, ਜਿਸਦੀ ਉੱਚਾਈ ਕਿਸੇ ਮੀਨਾਰ ਤੋਂ ਘੱਟ ਨਹੀਂ ਹੈ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਾਵਨ ਹਜ਼ੂਰੀ ’ਚ ਇਸ ਗੇਟ ਦਾ ਨਿਰਮਾਣ ਕਾਰਜ ਪੂਰਾ ਹੋਇਆ ਇਸ ਬਾਰੇ ਰਾਮਾਮੱਲ ਇੰਸਾਂ ਦੱਸਦੇ ਹਨ

ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਦਰਬਾਰ ਦੇ ਪੱਛਮ ਦਿਸ਼ਾ ’ਚ ਇੱਕ ਅਜਿਹੇ ਹੀ ਇੱਕ ਹੋਰ ਸ਼ਾਨਦਾਰ ਗੇਟ ਬਣਾਉਣ ਦਾ ਬਚਨ ਫਰਮਾਇਆ ਸੀ, ਜਿਸਦਾ ਜ਼ਿਆਦਾਤਰ ਕਾਰਜ ਪੂਰਾ ਹੋ ਚੁੱਕਾ ਹੈ ਖਾਸ ਗੱਲ ਇਹ ਵੀ ਹੈ ਕਿ ਇਸ ਗੇਟ ਦਾ ਨਕਸ਼ਾ ਵੀ ਪੂਜਨੀਕ ਹਜੂਰ ਪਿਤਾ ਜੀ ਵੱਲੋਂ ਪਾਸ ਕੀਤਾ ਗਿਆ ਹੈ

ਦਰਬਾਰ ’ਚ ਬਣਾਏ ਗਏ ਲੰਗਰ ਘਰ ਅਤੇ ਮੁੱਖ ਦਵਾਰ ਦਾ ਅੰਦਰੂਨੀ ਦ੍ਰਿਸ਼
ਦਰਬਾਰ ’ਚ ਬਣਾਏ ਗਏ ਲੰਗਰ ਘਰ ਅਤੇ ਮੁੱਖ ਦਵਾਰ ਦਾ ਅੰਦਰੂਨੀ ਦ੍ਰਿਸ਼

ਦਰਬਾਰ ’ਚ ਬਣਾਏ ਗਏ ਲੰਗਰ ਘਰ ਅਤੇ ਮੁੱਖ ਦਵਾਰ ਦਾ ਅੰਦਰੂਨੀ ਦ੍ਰਿਸ਼

ਇੰਝ ਪਹੁੰਚੋ ਦਰਬਾਰ

ਡੇਰਾ ਸੱਚਾ ਸੌਦਾ ਸੱਚਾ ਹਰਦਵਾਰ ਰਾਮਪੁਰ ਥੇੜ੍ਹੀ ਦਰਬਾਰ ਸਰਸਾ-ਜੀਵਨ ਨਗਰ ਮੁੱਖ ਸੜਕ ’ਤੇ ਰਾਨੀਆ ਤੋਂ ਲਗਭਗ 2 ਕਿ.ਮੀ. ਅੱਗੇ ਮੁੱਖ ਸੜਕ ’ਚੋਂ Çਲੰਕ ਰੋਡ ’ਤੇ ਸਥਿਤ ਹੈ ਇਹ ਸਰਸਾ ਸ਼ਹਿਰ ਤੋਂ ਪੱਛਮ ਦਿਸ਼ਾ ’ਚ ਹੈ

ਸੜਕ ਮਾਰਗ:

ਐਲਨਾਬਾਦ ਤੋਂ 20 ਕਿੱਲੋਮੀਟਰ
ਡੱਬਵਾਲੀ ਤੋਂ 60 ਕਿੱਲੋਮੀਟਰ
ਸਰਸਾ ਤੋਂ 26 ਕਿੱਲੋਮੀਟਰ

ਰੇਲ ਮਾਰਗ:

ਸਰਸਾ, ਐਲਨਾਬਾਦ ਤੇ ਡੱਬਵਾਲੀ ਰੇਲਵੇ ਸਟੇਸ਼ਨ ਤੋਂ ਟੈਕਸੀ ਜਾਂ ਬੱਸ ਸਟੈਂਡ ਤੋਂ ਸਰਵਿਸ ਉਪਲਬੱਧ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!