dera sacha sauda satlokpur dham nejia kheda district sirsa

‘ਸੱਚਾ ਸੌਦਾ ਔਰ ਨੇਜੀਆ ਏਕ ਕਰੇਂਗੇ’
ਡੇਰਾ ਸੱਚਾ ਸੌਦਾ ਸਤਿਲੋਕਪੁਰ ਧਾਮ ਨੇਜੀਆ ਖੇੜਾ, ਜ਼ਿਲ੍ਹਾ ਸਰਸਾ

ਸਾਈਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ, ਉਨ੍ਹੀਂ ਦਿਨੀਂ ਡੇਰਾ ਸੱਚਾ ਸੌਦਾ ਸਤਿਲੋਕਪੁਰ ਧਾਮ ਨੇਜੀਆ ਖੇੜਾ ’ਚ ਸਤਿਸੰਗ ਫਰਮਾਉਣ ਆਏ ਹੋਏ ਸਨ ਇੱਕ ਦਿਨ ਪੂਜਨੀਕ ਸਾਈਂ ਜੀ ਪਿੰਡ ਦੇ ਕੋਲੋਂ ਲੰਘਦੇ ਰਜਬਾਹੇ ਤੋਂ ਬਾਜੇਕਾਂ ਪਿੰਡ ਵੱਲ ਜਾਂਦੇ ਰਸਤੇ ’ਤੇ ਘੁੰਮਣ ਨੂੰ ਨਿਕਲ ਪਏ ਥੋੜ੍ਹੀ ਦੂਰ ਚੱਲਣ ਤੋਂ ਬਾਅਦ ਪੂਜਨੀਕ ਸਾਈਂ ਜੀ ਇੱਕ ਵਾਰ ਰੁਕ ਗਏ ਅਤੇ ਬਚਨ ਫਰਮਾਇਆ- ਸੱਚਾ ਸੌਦਾ ਔਰ ਨੇਜ਼ੀਆ ਏਕ ਕਰੇਂਗੇ ਔਰ ਯਹਾਂ ਪਰ ਡੇਰੇ ਕਾ ਗੇਟ ਰੱਖੇਂਗੇ ਨੇਜੀਆ ਖੇੜਾ ਦੇ ਗੁਰਮੁਖ ਸਿੰਘ ਦੱਸਦੇ ਹਨ

ਕਿ ਉਸ ਸਮੇਂ ਪੂਜਨੀਕ ਸਾਈਂ ਜੀ ਦੇ ਨਾਲ ਚੱਲ ਰਹੇ ਸੇਵਾਦਾਰਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਡੇਰਾ ਇੱਥੋਂ ਕਰੀਬ 6 ਕਿੱਲੋਮੀਟਰ ਦੂਰ ਹੈ ਅਤੇ ਇੱਥੋਂ ਦੂਰ ਤੱਕ ਰੇਤ ਦੇ ਵੱਡੇ-ਵੱਡੇ ਟਿੱਲੇ ਹਨ ਦੱਸਦੇ ਹਨ

Also Read :-

ਕਿ ਸੰਨ 1975 ਦੀ ਗੱਲ ਹੈ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀਪ ’ਚ ਸਵਾਰ ਹੋ ਕੇ ਵਰਤਮਾਨ ’ਚ ਸਥਾਪਿਤ ਸ਼ਾਹ ਸਤਿਨਾਮ ਜੀ ਧਾਮ ਦੇ ਅੱਗੋਂ ਲੰਘ ਰਹੇ ਸਨ ਇੱਥੇ ਟਿੱਬਿਆਂ ਕੋਲ ਆ ਕੇ ਜੀਪ ਰੁਕਵਾ ਲਈ ਅਤੇ ਹੇਠਾਂ ਉੱਤਰ ਆਏ ਸ਼ਹਿਨਸ਼ਾਹ ਜੀ ਨੇ ਸੇਵਾਦਾਰਾਂ ਨੂੰ ਹੁਕਮ ਫਰਮਾਇਆ- ਇੱਖੇ ਜਮੀਨ ਖਰੀਦੋ, ਇੱਖੇ ਡੇਰਾ ਬਣਾਂਵਾਂਗੇ ਪਰ ਅਜੇ ਕਿਸੇ ਨੂੰ ਦੱਸਣਾ ਨਹੀਂ’ ਉਸ ਉਪਰੰਤ ਜੀਪ ’ਚ ਸਵਾਰ ਹੋ ਕੇ ਅੱਗੇ ਨੂੰ ਰਵਾਨਾ ਹੋ ਗਏ ਪੂਜਨੀਕ ਸਾਈਂ ਜੀ ਦੇ ਨੂਰਾਨੀ ਮੁਖਾਰਬਿੰਦ ’ਚੋਂ ਨਿਕਲੇ ਬਚਨਾਂ ਦਾ ਸੱਚ ਉਦੋਂ ਸਾਹਮਣੇ ਆਇਆ ਜਦੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੰਨ 1993 ’ਚ ਉਨ੍ਹਾਂ ਰੇਤ ਦੇ ਟਿੱਲਿਆਂ ਨੂੰ ਚੁਕਾ ਕੇ ਇੱਥੇ ਸ਼ਾਹ ਸਤਿਨਾਮ ਜੀ ਧਾਮ ਦੀ ਨੀਂਹ ਰੱਖੀ ਅਤੇ ਡੇਰਾ ਸੱਚਾ ਸੌਦਾ ਦਾ ਵਿਸਥਾਰ ਨੇਜੀਆ ਪਿੰਡ ਤੱਕ ਆ ਪਹੁੰਚਿਆ

‘ਵਰੀ! ਨੇਜਾ ਵਾਲੇ ਲੋਗ ਦਰਬਾਰ ਕੇ ਆਗੇ ਸੇ ਮੂੰਹ ਦੂਸਰੀ ਤਰਫ ਕਰਕੇ ਗੁਜ਼ਰ ਜਾਤੇ ਹੈਂ ਨਾ ਕਭੀ ਨਾਰਾ ਬੁਲਾਤੇ ਹੈ ਔਰ ਨਾ ਹੀ ਕਭੀ ਡੇਰਾ ਮੇਂ ਸਤਿਸੰਗ ਸੁਣਨੇ ਆਤੇ ਹੈ ਲਗਤਾ ਹੈ ਵੇ ਲੋਗ ਮਾਇਆ ਕੇ ਨਸ਼ੇ ਮੇਂ ਹੈਂ, ਉਨ੍ਹੇਂ ਦਿਖਾਏਂਗੇ ਕਿ ਸੱਚਾ ਸੌਦਾ ਕਿਆ ਹੈ?’ ਸੁਭਾਵਿਕ ਹੀ ਇਹ ਬਚਨ ਫਰਮਾਉਂਦੇ ਹੋਏ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਦਾਦੂ ਬਾਗੜੀ ਨੂੰ ਆਪਣੇ ਕੋਲ ਬੁਲਾਇਆ, ਫਿਰ ਫਰਮਾਇਆ, ‘ਵੈਸੇ ਤੋ ਹਮੇਂ ਸੱਚਾ ਸੌਦਾ ਕਾ ਏਕ ਡੇਰਾ ਹੀ ਕਾਫੀ ਹੈ, ਮਗਰ ਜਹਾਂ ਕਹੀਂ ਡੇਰਾ ਬਣਾਇਆ ਜਾਤਾ ਹੈ ਵਹਾਂ ਸਤਿਗੁਰੂ ਕਾ ਕੋਈ ਨਾ ਕੋਈ ਰਾਜ ਹੋਤਾ ਹੈ ਇਸਰਾਰ ਸਭ ਕੁਝ ਜਾਣਤਾ ਹੈ, ਵਹਾਂ ਪੁਰਾਣੀ ਸੰਸਕਾਰੀ ਰੂਹੇਂ ਹੋਤੀ ਹੈਂ ਉਨਕੋ ਪਕੜਨਾ ਹੋਤਾ ਹੈ

ਇਸ ਲੀਏ ਵਹਾਂ ਡੇਰਾ ਬਣਾਇਆ ਜਾਤਾ ਹੈ’ ਸ਼ਾਹੀ ਹੁਕਮ ਪਾ ਕੇ ਦਾਦੂ ਬਾਗੜੀ ਅਤੇ ਧਰਮਦਾਸ ਨੇਜੀਆ ਖੇੜਾ ’ਚ ਰਾਮ-ਨਾਮ ਦੀ ਅਲਖ ਜਗਾਉਣ ਲਈ ਚੱਲ ਪਏ ਪੂਜਨੀਕ ਸਾਈਂ ਜੀ ਨੇ ਆਦੇਸ਼ ਦਿੱਤਾ ਸੀ ਕਿ ਪਿੰਡ ’ਚ ਨਾਮ ਚਰਚਾ ਲਗਾਓ, ਲੋਕਾਂ ਨੂੰ ਰਾਮ-ਨਾਮ ਦੀ ਚਰਚਾ ਸੁਣਾਓ ਅਤੇ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਬਾਰੇ ਦੱਸੋ ਦੱਸਦੇ ਹਨ ਕਿ ਦੋਨੋਂ ਸੇਵਾਦਾਰ ਪਹਿਲੇ ਦਿਨ ਨੰਬਰਦਾਰ ਜੋਤ ਰਾਮ ਦੇ ਘਰ ਪਹੁੰਚੇ ਅਤੇ ਉੱਥੇ ਨਾਮ ਚਰਚਾ ਲਗਾਈ ਅਗਲੇ ਦਿਨ ਨੰਬਰਦਾਰ ਤੇਜਾ ਰਾਮ ਦੇ ਘਰ ਭਜਨਬਾਣੀ ਸੁਣਾਈ ਇਸ ਪ੍ਰਕਾਰ ਪਿੰਡ ਦੇ ਲੋਕਾਂ ਦਾ ਧਿਆਨ ਡੇਰਾ ਸੱਚਾ ਸੌਦਾ ਵੱਲ ਖਿੱਚਿਆ ਜਿਉਂ-ਜਿਉਂ ਲੋਕਾਂ ਨੂੰ ਡੇਰੇ ਦੀ ਮਹਿਮਾ ਬਾਰੇ ਪਤਾ ਚੱਲਿਆ, ਤਿਉਂ-ਤਿਉਂ ਉਨ੍ਹਾਂ ’ਚ ਭਗਤੀ ਦੀ ਮਸਤੀ ਦਾ ਰੰਗ ਚੜ੍ਹਨ ਲੱਗਿਆ ਉਨ੍ਹਾਂ ’ਚ ਇਸ ਕਦਰ ਜਗਿਆਸਾ ਵਧਣ ਲੱਗੀ ਕਿ ਉਹ ਹੁਣ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਲਲਾਇਤ ਹੋ ਉੱਠੇ 78 ਸਾਲ ਦੇ ਨੰਬਰਦਾਰ ਓਮ ਪ੍ਰਕਾਸ਼ ਬੁਢਾਨੀਆ ਦੱਸਦੇ ਹਨ

ਕਿ ਸੰਨ 1950 ਦੇ ਆਸ-ਪਾਸ ਦੀਆਂ ਗੱਲਾਂ ਹਨ, ਉਨ੍ਹੀਂ ਦਿਨੀਂ ਸ਼ਾਹ ਮਸਤਾਨਾ ਜੀ ਧਾਮ ਦਾ ਨਿਰਮਾਣ ਕਾਰਜ ਹਾਲੇ ਚੱਲ ਰਿਹਾ ਸੀ ਉਸ ਸਮੇਂ ਡੇਰੇ ਦਾ ਮੁੱਖ ਗੇਟ ਪੂਰਬ ਦਿਸ਼ਾ ’ਚ ਹੋਇਆ ਕਰਦਾ ਸੀ ਅਤੇ ਉਸ ਸਾਈਡ ਤੋਂ ਹੀ ਆਮ ਰਸਤਾ ਲੰਘਦਾ ਸੀ ਸਰਦੀ ਦਾ ਸਮਾਂ ਸੀ, ਪੂਜਨੀਕ ਸਾਈਂ ਜੀ ਦਰਬਾਰ ਦੀ ਬਾਹਰ ਵਾਲੀ ਸਾਈਡ ’ਚ ਬੈਠੇ ਹੋਏ ਸਨ ਪਿੰਡ ਦੇ ਕੁਝ ਲੋਕ ਊਠਾਂ ’ਤੇ ਸਵਾਰ ਹੋ ਕੇ ਉੱਥੋਂ ਲੰਘ ਰਹੇ ਸਨ ਇਸੇ ਦਰਮਿਆਨ ਉਨ੍ਹਾਂ ਲੋਕਾਂ ਨੇ ਆਪਸ ’ਚ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਹ ਡੇਰੇ ਵਾਲਾ ਬਾਬਾ ਕੋਈ ਜਾਸੂਸ ਹੈ ਸਾਡੇ ਮੁਲਕ ਦਾ ਭੇਦ ਦੇ ਰਿਹਾ ਹੈ ਇਹ ਬਾਬਾ ਬੜੇ ਪਾਖੰਡ ਕਰਦਾ ਹੈ ਪਤਾ ਨਹੀਂ ਇਸ ਦੇ ਕੋਲ ਏਨਾ ਧਨ (ਮਾਇਆ) ਕਿੱਥੋਂ ਆਉਂਦਾ ਹੈ? ਅਜਿਹੀਆਂ ਗੱਲਾਂ ਕਰਦੇ ਹੋਏ ਉਹ ਅੱਗੇ ਵੱਲ ਵਧ ਗਏ ਉਹ ਹਾਲੇ ਡੇਰੇ ਤੋਂ ਥੋੜ੍ਹੀ ਦੂਰ ਹੀ ਗਏ ਹੋਣਗੇ ਕਿ ਪੂਜਨੀਕ ਸਾਈਂ ਜੀ ਨੇ ਸੇਵਾਦਾਰਾਂ ਨੂੰ ਅਚਾਨਕ ਸਖ਼ਤ ਅੰਦਾਜ਼ ’ਚ ਹੁਕਮ ਫਰਮਾਇਆ, ‘ਦੌੜ ਕਰ ਜਾਓ ਵਰੀ! ਜੋ ਅਭੀ ਊਂਟੋਂ ਪਰ ਜਾ ਰਹੇ ਹੈਂ

ਉਨ ਪੁਰਸ਼ੋਂ ਕੋ ਵਾਪਿਸ ਬੁਲਾਕਰ ਲਾਓ’ ਇਹ ਸੁਣਦੇ ਹੀ ਸੇਵਾਦਾਰ ਝਟ ਦੌੜ ਪਏ ਥੋੜ੍ਹੇ ਸਮੇਂ ਬਾਅਦ ਹੀ ਸੇਵਾਦਾਰ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਸ਼ਾਹੀ ਹਜ਼ੂਰੀ ’ਚ ਪੇਸ਼ ਹੋ ਗਏ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਤੋਂ ਪੁੱਛਿਆ, ‘ਕਿਆ ਬਾਤੇਂ ਕਰਤੇ ਜਾ ਰਹੇ ਥੇ ਤੁਮ?’ ਇਹ ਸੁਣਦੇ ਹੀ ਉਹ ਆਦਮੀ ਪਹਿਲਾਂ ਤਾਂ ਡਰ ਗਏ, ਉਨ੍ਹਾਂ ਦੇ ਚਿਹਰੇ ’ਤੇ ਘਬਰਾਹਟ ਛਾ ਗਈ ਦਿਆਲੂ ਦਾਤਾਰ ਜੀ ਨੇ ਇਹ ਦੇਖ ਕੇ ਉਨ੍ਹਾਂ ਨੂੰ ਪ੍ਰੇਮ ਨਾਲ ਸਮਝਾਉਂਦੇ ਹੋਏ ਫਰਮਾਇਆ, ‘ਡਰੋ ਮਤ! ਜੋ ਕੁਛ ਭੀ ਆਪਨੇ ਕਹਾ ਹੈ ਸੱਚ-ਸੱਚ ਬਤਾ ਦੋ ਹਮ ਤੁਮਹੇਂ ਕੁਛ ਨਹੀਂ ਕਹੇਂਗੇ’ ਇਸ ਵਿਸ਼ਵਾਸ ਨਾਲ ਉਹ ਦੱਸਣ ਲੱਗੇ ਕਿ ਅਸੀਂ ਤਾਂ ਆਪਸ ’ਚ ਚਰਚਾ ਕਰ ਰਹੇ ਸੀ ਕਿ ਸੱਚੇ ਸੌਦੇ ਵਾਲਾ ਕੋਈ ਜਾਸੂਸ ਹੈ,

ਸਭ ਪਾਖੰਡ ਕਰਦਾ ਹੈ ਬੇਪਰਵਾਹ ਜੀ ਨੇ ਪੁੱਛਿਆ, ‘ਕਿਆ ਆਪ ਕਭੀ ਡੇਰਾ ਸੱਚਾ ਸੌਦਾ ਮੇਂ ਆਏ ਹੋ? ਕਭੀ ਸਤਿਸੰਗ ਸੁਨਾ ਹੈ?’ ਉਨ੍ਹਾਂ ਨੇ ਨਾਂਹ ’ਚ ਸਿਰ ਹਿਲਾਉਂਦੇ ਹੋਏ ਕਿਹਾ ਕਿ ਨਹੀਂ ਬਾਬਾ ਜੀ! ਅੱਜ ਤੋਂ ਪਹਿਲਾਂ ਨਾ ਤਾਂ ਕਦੇ ਡੇਰੇ ’ਚ ਆਏ ਹਾਂ ਅਤੇ ਨਾ ਹੀ ਕਦੇ ਸਤਿਸੰਗ ਸੁਣਿਆ ਹੈ ‘ਤੋ ਤੁਮ੍ਹੇਂ ਕਿਆ ਪਤਾ ਕਿ ਯੇ ਠੱਗੀ ਹੈ, ਪਾਖੰਡ ਜਾਂ ਸੱਚ ਹੈ?’ ਦੋਨੋਂ ਵਿਅਕਤੀ ਹੱਥ ਜੋੜ ਕੇ ਮੁਆਫ਼ੀ ਦੀ ਅਵਸਥਾ ’ਚ ਕਹਿਣ ਲੱਗੇ, ਜੀ! ਅਸੀਂ ਤਾਂ ਜੋ ਅੱਜ ਤੱਕ ਲੋਕਾਂ ਦੇ ਮੂੰਹ ’ਚੋਂ ਸੁਣਿਆ ਸੀ, ਉਹ ਕਹਿੰਦੇ ਜਾ ਰਹੇ ਸੀ, ਅਸੀਂ ਤਾਂ ਆਪ ਜੀ ਦੇ ਦਰਸ਼ਨ ਅੱਜ ਪਹਿਲੀ ਵਾਰ ਹੀ ਕੀਤੇ ਹਨ


ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹੋਏ ਫਰਮਾਇਆ, ‘ਬੇਟਾ, ਆਗੇ ਸੇ ਹਰ ਬਾਤ ਸੋਚ ਸਮਝਕਰ ਮੂੰਹ ਸੇ ਨਿਕਾਲਨਾ ਬਿਨਾਂ ਦੇਖੇ, ਪਰਖੇ ਕਿਸੀ ਕੋ ਅੱਛਾ, ਬੁਰਾ, ਠੱਗ, ਚੋਰ ਨਹੀਂ ਕਹਿਣਾ ਚਾਹੀਏ ਯੇ ਬਹੁਤ ਪਾਪ ਵ ਗੁਨਾਹ ਹੈ’ ਫਿਰ ਫਰਮਾਇਆ, ‘ਭਾਈ! ਆਪਕਾ ਕੋਈ ਕਸੂਰ ਨਹੀਂ ਹੈ ਮਨ ਜੋ ਤ੍ਰਿਲੋਕੀ ਕਾ ਵਕੀਲ ਹੈ, ਯੇ ਸਭ ਕੇ ਅੰਦਰ ਬੈਠਾ ਹੈ ਸੰਤੋਂ ਕੀ ਬਾਤ ਸੁਨਨੇ ਹੀ ਨਹੀਂ ਦੇਤਾ ਨਾ ਹਮ ਕੋਈ ਚੋਰ ਹੈਂ, ਨਾ ਠੱਗ ਹੈਂ ਹਮ ਤੋ ਅੰਦਰ ਵਾਲੇ ਜ਼ਿੰਦਾਰਾਮ ਕੀ ਬਾਤ ਬਤਾਤੇ ਹੈਂ ਕਿ ਤੁਮ੍ਹਾਰਾ ਮਾਲਿਕ, ਸਤਿਗੁਰੂ ਤੁਮ੍ਹਾਰੇ ਅੰਦਰ ਹੀ ਬੈਠਾ ਹੈ ਉਸਕੋ ਪਕੜੋ’ ਅਜਿਹੇ ਬਚਨਾਂ ਰਾਹੀਂ ਉਨ੍ਹਾਂ ਨੂੰ ਸਮਝਾਉਂਦੇ ਹੋਏ

ਪੂਜਨੀਕ ਸਾਈਂ ਜੀ ਨੇ ਸੇਵਾਦਾਰਾਂ ਨੂੰ ਹੁਕਮ ਦੇ ਕੇ ਬੂੰਦੀ ਮੰਗਵਾਈ ਅਤੇ ਉਨ੍ਹਾਂ ਨੂੰ ਬੁੱਕ ਭਰ-ਭਰ ਕੇ ਪ੍ਰਸ਼ਾਦ ਦਿੱਤਾ ਉਸ ਪ੍ਰਸ਼ਾਦ ਨੂੰ ਖਾ ਕੇ ਉਹ ਕਹਿਣ ਲੱਗੇ ਕਿ ਬਾਬਾ ਜੀ, ਸਾਨੂੰ ਤਾਂ ਬੜਾ ਆਨੰਦ ਆ ਰਿਹਾ ਹੈ, ਬੜੀ ਸ਼ਾਂਤੀ ਮਿਲ ਰਹੀ ਹੈ ਚਿਹਰੇ ’ਤੇ ਛਾਈ ਘਬਰਾਹਟ ਕੁਝ ਪਲਾਂ ਤੋਂ ਬਾਅਦ ਹੀ ਖੁਸ਼ੀ ’ਚ ਬਦਲ ਗਈ ਦੋਨੋਂ ਵਿਅਕਤੀ ਇਸ ਤਰ੍ਹਾਂ ਦਰਸ਼ਨਾਂ ਦਾ ਆਨੰਦ ਲੈਣ ਲੱਗੇ ਜਿਵੇਂ ਚਿਰਕਾਲ ਤੋਂ ਪਿਆਸੀਆਂ ਰੂਹਾਂ ਨੂਰਾਨੀ ਨੂਰ ਨਾਲ ਉੱਮੜ ਰਹੇ ਸਮੁੰਦਰ ’ਚ ਗੋਤੇ ਲਗਾਉਣ ਲੱਗੀਆਂ ਹੋਣ ਕਹਿਣ ਲੱਗੇ-ਬਾਬਾ ਜੀ, ਹੁਣ ਤਾਂ ਇੱਥੋਂ ਜਾਣ ਨੂੰ ਦਿਲ ਹੀ ਨਹੀਂ ਕਰ ਰਿਹਾ ‘ਪੁੱਟਰ! ਸਤਿਸੰਗ ਪਰ ਆਨਾ, ਫਿਰ ਤੁਮ੍ਹੇਂ ਨਾਮ ਦੇਂਗੇ’ ਇਹ ਸੁਣ ਕੇ ਉਨ੍ਹਾਂ ਨੂੰ ਆਤਮਗਲਾਨੀ ਹੋਈ ਕਿ ਉਹ ਤਾਂ ਪਹਿਲਾਂ ਵੈਸੇ ਹੀ ਫਿਰ ਰਹੇ ਸੀ, ਇਹ ਤਾਂ ਕੋਈ ਸੰਤ-ਮਹਾਤਮਾ, ਅਵਤਾਰ ਲਗਦੇ ਹਨ

ਨੰਬਰਦਾਰ ਬੁਢਾਨੀਆ ਦੱਸਦੇ ਹਨ ਕਿ ਇਸ ਘਟਨਾਕ੍ਰਮ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਸੇਵਾਦਾਰ ਦਾਦੂ ਬਾਗੜੀ ਅਤੇ ਧਰਮਦਾਸ ਨੂੰ ਨੇਜੀਆ ਪਿੰਡ ’ਚ ਡੇਰਾ ਸੱਚਾ ਸੌਦਾ ਦਾ ਪ੍ਰਚਾਰ ਕਰਨ ਲਈ ਭੇਜਿਆ ਦਾਦੂ ਬਾਗੜੀ ਦੀ ਪਿੰਡ ਦੇ ਚੌਧਰੀ ਪਰਿਵਾਰ ’ਚ ਰਿਸ਼ਤੇਦਾਰੀ ਸੀ, ਉਸ ਦਾ ਭਰਪੂਰ ਫਾਇਦਾ ਵੀ ਮਿਲਿਆ ਉਸ ਦੌਰਾਨ ਪਿੰਡ ’ਚ 60 ਹੀ ਘਰ ਸਨ, ਦੋਨੋਂ ਸੇਵਾਦਾਰਾਂ ਨੇ ਹਰ ਗਲੀ, ਨੁੱਕੜ ਅਤੇ ਚੌਪਾਲ ’ਚ ਸਵੇਰੇ-ਸ਼ਾਮ ਨਾਮ-ਚਰਚਾ ਲਗਾਈ ਹੌਲੀ-ਹੌਲੀ ਲੋਕਾਂ ਦੇ ਦਿਲੋ-ਦਿਮਾਗ ’ਚ ਡੇਰਾ ਸੱਚਾ ਸੌਦਾ ਪ੍ਰਤੀ ਸਕਾਰਾਤਮਕ ਭਾਵ ਪੈਦਾ ਹੋਣ ਲੱਗਿਆ ਉਨ੍ਹੀਂ ਦਿਨੀਂ ਡੇਰਾ ਸੱਚਾ ਸੌਦਾ ’ਚ ਮਹੀਨੇਵਾਰ ਸਤਿਸੰਗ ਹੋਣਾ ਸੀ, ਪਿੰਡ ਵਾਲਿਆਂ ਦੀ ਤੜਫ ਹੁਣ ਪੂਜਨੀਕ ਸਾਈਂ ਜੀ ਦੇ ਦਰਸ਼ਨਾਂ ਤੱਕ ਜਾ ਪਹੁੰਚੀ ਸੀ ਐਤਵਾਰ ਦਾ ਦਿਨ ਸੀ,

ਪਿੰਡ ਦੇ ਨੰਬਰਦਾਰ ਸ੍ਰੀ ਜੋਤਰਾਮ, ਸ੍ਰੀ ਤੇਜਾਰਾਮ, ਸ੍ਰੀ ਸਿਰੀਰਾਮ, ਸ੍ਰੀ ਗੁਰਮੁੱਖ, ਚੌ.ਦੀਪਾ, ਚੌ. ਖਿਆਲੀ ਰਾਮ, ਚੌ. ਸੰਤੁ ਰਾਮ, ਚੌ. ਮੋਤੀਰਾਮ, ਸ੍ਰੀ ਬਨਵਾਰੀ ਰਾਮ ਕਲੇਰਾ, ਸ੍ਰੀ ਗੋਬਿੰਦ ਰਾਮ ਕਾਲੇਰਾ, ਸ੍ਰੀ ਤੇਜਾ ਰਾਮ ਸਰਪੰਚ, ਸ੍ਰੀ ਨੰਦ ਰਾਮ ਸਮੇਤ ਕਾਫੀ ਗਿਣਤੀ ’ਚ ਪਿੰਡ ਵਾਲੇ ਡੇਰਾ ਸੱਚਾ ਸੌਦਾ ਦਰਬਾਰ ਜਾ ਪਹੁੰਚੇ ਜਦੋਂ ਪੂਜਨੀਕ ਸਾਈਂ ਜੀ ਨੂੰ ਪਤਾ ਲੱਗਿਆ ਕਿ ਅੱਜ ਨੇਜੀਆ ਪਿੰਡ ਦੀ ਸੰਗਤ ਆਈ ਹੈ, ਤਾਂ ਇਹ ਦੇਖ ਕੇ ਪੂਜਨੀਕ ਸਾਈਂ ਜੀ ਬਹੁਤ ਖੁਸ਼ ਹੋਏ ਸੰਗਤ ਨੇ ਸਜਦਾ ਕੀਤਾ ਅਤੇ ਪਵਿੱਤਰ ਨਾਅਰਾ ਲਗਾਇਆ ਪੂਜਨੀਕ ਸਾਈਂ ਜੀ ਨੇ ਆਪਣੀ ਦਇਆ-ਦ੍ਰਿਸ਼ਟੀ ਦਾ ਅਸ਼ੀਰਵਾਦ ਦੇ ਕੇ ਉਨ੍ਹਾਂ ਨੂੰ ਖੁਸ਼ੀਆਂ ਨਾਲ ਮਾਲਾਮਾਲ ਕਰਦੇ ਹੋਏ ਫਰਮਾਇਆ- ‘ਆਜ ਤੁਮਕੋ ਸਤਿਗੁਰੂ, ਦਾਦੂ ਕਾ ਰੂਪ ਧਾਰ ਕੇ ਪਕੜ ਕਰ ਲਾਇਆ ਹੈ

ਔਰ ਆਪ ਸੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਕਾ ਨਾਅਰਾ ਭੀ ਲਗਵਾਇਆ ਹੈ’ ਸਾਰਿਆਂ ਨੂੰ ਬੜਾ ਪਿਆਰ-ਸਤਿਕਾਰ ਦਿੱਤਾ, ਜਿਸ ਨਾਲ ਸੰਗਤ ਦੇ ਚਿਹਰੇ ਖੁਸ਼ੀਆਂ ਨਾਲ ਚਹਿਕ ਉੱਠੇ ‘ਆਓ, ਚਲੋ ਬਾਹਰ ਚਲਤੇ ਹੈਂ’ ਇਹ ਫਰਮਾਉਂਦੇ ਹੋਏ ਪੂਜਨੀਕ ਸਾਈਂ ਜੀ ਸੰਗਤ ਨੂੰ ਡੇਰੇ ਤੋਂ ਬਾਹਰ ਵੱਲ ਲੈ ਆਏ ਉਨ੍ਹਾਂ ਦਿਨੀਂ ਦਰਬਾਰ ਦੀ ਪੂਰਬ ਦਿਸ਼ਾ ’ਚ ਗੇਟ ਦੇ ਆਸ-ਪਾਸ ਮਠਿਆਈ ਦੀਆਂ ਦੁਕਾਨਾਂ ਲੱਗਿਆ ਕਰਦੀਆਂ ਸਨ ਪੂਜਨੀਕ ਸਾਈਂ ਜੀ ਨੇ ਮਠਿਆਈ ਦੀ ਇੱਕ ਦੁਕਾਨ ’ਤੇ ਜਾ ਕੇ ਹਲਵਾਈ ਨੂੰ ਪੁੱਛਿਆ, ‘ਆਪਕੇ ਪਾਸ ਮਠਿਆਈ ਹੈ?’ ਤਾਂ ਉਸ ਨੇ ਸਟੂਲ ਦੇ ਹੇਠੋਂ ਪੂਰੀ ਟ੍ਰੇਅ ਸਾਹਮਣੇ ਕਰ ਦਿੱਤੀ ਪੂਜਨੀਕ ਸਾਈਂ ਜੀ ਨੇ ਉਸ ਮਠਿਆਈ ਦੇ ਪੈਸੇ ਹਲਵਾਈ ਨੂੰ ਦਿੱਤੇ ਅਤੇ ਉਸ ਟ੍ਰੇਅ ’ਚੋਂ ਇੱਕ ਲੱਡੂ ਚੁੱਕ ਕੇ ਖੁਦ ਖਾਧਾ

ਇਸ ਤੋਂ ਬਾਅਦ ਸਾਰੀ ਮਠਿਆਈ ਪ੍ਰਸ਼ਾਦ ਦੇ ਰੂਪ ’ਚ ਨੇਜੀਆ ਦੀ ਸਾਧ-ਸੰਗਤ ਨੂੰ ਵੰਡ ਦਿੱਤੀ ਸਾਰਿਆਂ ਨੂੰ ਭਰਪੇਟ ਮਠਿਆਈ ਖੁਵਾਈ, ਜਿਸ ਤੋਂ ਬਾਅਦ ਸੰਗਤ ਮਸਤੀ ’ਚ ਆ ਕੇ ਨੱਚਣ ਲੱਗੀ ਮਸਤੀ ਦਾ ਇਹ ਦੌਰ ਕਾਫੀ ਦੇਰ ਤੱਕ ਚੱਲਦਾ ਰਿਹਾ ਪਿੰਡ ਦੇ ਮੌਜਿਜ਼ ਲੋਕਾਂ ਨੇ ਹੱਥ ਜੋੜ ਕੇ ਸ਼ਾਹੀ ਚਰਨਾਂ ’ਚ ਅਰਜ਼ ਕੀਤੀ ਕਿ ਬਾਬਾ ਜੀ, ਸਾਡੇ ਪਿੰਡ ’ਚ ਵੀ ਸਤਿਸੰਗ ਕਰੋ ਜੀ ਸੰਗਤ ਦੇ ਸ਼ਰਧਾ ਭਾਵ ਨੂੰ ਦੇਖਦੇ ਹੋਏ ਦਿਆਲੂ ਦਾਤਾਰ ਜੀ ਨੇ ਫਰਮਾਇਆ, ‘ਪਹਿਲੇ ਆਪ ਜਗ੍ਹਾ ਬਣਾਓ, ਫਿਰ ਸਤਿਸੰਗ ਕਰੇਂਗੇ’ ਭਾਵ ਪਹਿਲਾਂ ਪਿੰਡ ’ਚ ਡੇਰਾ ਬਣਾਓ, ਫਿਰ ਉੱਥੇ ਸਤਿਸੰਗ ਲਗਾਵਾਂਗੇ ਇਹ ਸੁਣ ਕੇ ਪਿੰਡ ਵਾਲਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ

Table of Contents

ਜਦੋਂ ਸੰਗਤ ਨੇ ਢਹਾ ਦਿੱਤਾ ‘ਕੁੰਭਕਰਨ’!

ਸ਼ਾਹੀ ਚੋਜ਼ ਬੜੇ ਨਿਰਾਲੇ ਹੁੰਦੇ ਹਨ, ਜੋ ਇਨਸਾਨ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ ਪੂਜਨੀਕ ਸਾਈਂ ਜੀ ਉਸ ਦਿਨ ਪਹਿਲੀ ਵਾਰ ਸਤਿਲੋਕਪੁਰ ਧਾਮ ’ਚ ਪਧਾਰੇ ਅਤੇ ਸਿੱਧਾ ਗੁਫ਼ਾ (ਤੇਰਾਵਾਸ) ’ਚ ਜਾ ਬਿਰਾਜ਼ੇ ਗੁਫ਼ਾ ਦੀ ਪੂਰਬ ਦਿਸ਼ਾ ’ਚ ਉਦੋਂ ਇੱਕ ਵੱਡਾ ਸਾਰਾ ਝਾਲ (ਬਣ) ਦਾ ਦਰੱਖਤ ਸੀ ਦੱਸਦੇ ਹਨ ਕਿ ਉਸ ਦਰਖੱਤ ਦੀ ਉਮਰ 100-150 ਸਾਲ ਦੇ ਕਰੀਬ ਰਹੀ ਹੋਵੇਗੀ ਉਸ ਦਰਖੱਤ ਦੇ ਹੇਠਾਂ ਭੇਡਾਂ-ਬੱਕਰੀਆਂ ਦੇ ਝੁੰਡ ਬੈਠ ਜਾਂਦੇ ਸੀ ਉਸ ਦੀ ਛਾਂ ’ਚ ਜੋ ਵੀ ਆਉਂਦਾ ਸੀ, ਉਹ ਸੁਸਤੀ ਦੇ ਆਲਮ ’ਚ ਡੁੱਬ ਜਾਂਦਾ ਸੀ

ਪੂਜਨੀਕ ਸਾਈਂ ਜੀ ਉਸ ਦਿਨ ਗੁਫ਼ਾ (ਤੇਰਾਵਾਸ) ਤੋਂ ਜਿਵੇਂ ਹੀ ਬਾਹਰ ਨਿਕਲੇ ਤਾਂ ਉਸ ਦਰਖੱਤ ਵੱਲ ਕਾਫ਼ੀ ਦੇਰ ਨਿਹਾਰਦੇ ਰਹੇ ਅਚਾਨਕ ਸੰਗਤ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਬਚਨ ਫਰਮਾਇਆ-‘ਵਰੀ! ਯਹ ਤੋ ਕੁੰਭਕਰਨ ਹੈ, ਢਹਾਓ ਇਸਕੋ’ ਸ਼ਾਹੀ ਹੁਕਮ ਨੂੰ ਸੰਗਤ ਨੇ ਸਿਰ-ਮੱਥੇ ਲਿਆ ਅਤੇ ਸ਼ੁਰੂ ਹੋ ਗਈ ਸੇਵਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਅਰਿਆਂ ਦਰਮਿਆਨ ਉਸ ਕੁੰਭਕਰਨ ਨੂੰ ਸੰਗਤ ਨੇ ਕੁਝ ਹੀ ਸਮੇਂ ’ਚ ਢਹਾ ਦਿੱਤਾ ਇਸ ਨਾਲ ਦਰਬਾਰ ਦਾ ਖੇਤਰਫਲ ਕਾਫ਼ੀ ਖੁੱਲ੍ਹ ਗਿਆ ਉਸ ਜਗ੍ਹਾ ’ਤੇ ਅੱਜ ਸੰਗਤ ਦੀ ਸੁਵਿਧਾ ਲਈ ਵੱਡਾ ਹਾਲ ਬਣਿਆ ਹੋਇਆ ਹੈ

10 ਦਿਨਾਂ ’ਚ ਤਿਆਰ ਹੋ ਗਿਆ ਸੀ ਡੇਰਾ

ਡੇਰਾ ਬਣਾਉਣ ਦੇ ਸ਼ਾਹੀ ਹੁਕਮ ਨੇ ਮੰਨੋ ਪਿੰਡ ਵਾਲਿਆਂ ’ਚ ਨਵੇਂ ਜੋਸ਼ ਦਾ ਸੰਚਾਰ ਕਰ ਦਿੱਤਾ ਸੀ ਉਸ ਦਿਨ ਡੇਰੇ ਤੋਂ ਵਾਪਸ ਆਉਣ ਤੋਂ ਪਹਿਲਾਂ ਪਿੰਡ ਦੇ ਮੌਜਿਜ਼ ਲੋਕਾਂ ਨੇ ਸ਼ਾਹੀ ਹਜ਼ੂਰੀ ’ਚ ਅਰਜ਼ ਕੀਤੀ ਕਿ ਸਤਿਗੁਰੂ ਜੀ! ਸਾਡੇ ਨਾਲ ਕੋਈ ਸੇਵਾਦਾਰ ਭੇਜੋ ਜੋ ਜਗ੍ਹਾ ਪਾਸ ਕਰੇ ਪੂਜਨੀਕ ਸਾਈਂ ਜੀ ਨੇ ਦਾਦੂ ਬਾਗੜੀ ਨੂੰ ਹੀ ਫਿਰ ਤੋਂ ਜਗ੍ਹਾ ਪਾਸ ਕਰਨ ਲਈ ਸੰਗਤ ਦੇ ਕੋਲ ਨੇਜੀਆ ਖੇੜਾ ਭੇਜ ਦਿੱਤਾ ਉੱਧਰ ਜਿਵੇਂ ਹੀ ਇਹ ਖਬਰ ਪਿੰਡ ’ਚ ਪਹੁੰਚੀ ਕਿ ਇੱਥੇ ਸੱਚਾ ਸੌਦਾ ਦਾ ਡੇਰਾ ਬਣਾਇਆ ਜਾਵੇਗਾ,

ਤਾਂ ਪਿੰਡ ਵਾਲਿਆਂ ’ਚ ਬੜੀ ਖੁਸ਼ੀ ਦੇਖਣ ਨੂੰ ਮਿਲੀ ਮੌਜਿਜ਼ ਲੋਕਾਂ ਨੇ ਡੇਰੇ ਤੋਂ ਵਾਪਸ ਆ ਕੇ ਪਿੰਡ ’ਚ ਇੱਕ ਸਰਵ ਸੰਮਤੀ ਬਣਾਈ ਉੁਨ੍ਹੀਂ ਦਿਨੀਂ ਪਿੰਡ ਦਾ ਰਿਹਾਇਸ਼ੀ ਏਰੀਆ ਬਹੁਤ ਛੋਟਾ ਸੀ, ਇਹੀ ਵਜ੍ਹਾ ਸੀ ਕਿ ਸ਼ਾਮਲਾਟ ਜ਼ਮੀਨ ਦੀ ਲੋਕ ਰੂੜੀ ਆਦਿ ਕੰਮਾਂ ਲਈ ਵਰਤੋਂ ਕਰ ਰਹੇ ਸਨ ਪਿੰਡ ਵਾਲਿਆਂ ਨੇ ਆਪਸੀ ਸਹਿਮਤੀ ਨਾਲ 10 ਕਨਾਲ ਸਾਂਝੀ ਜਗ੍ਹਾ ਨੂੰ ਡੇਰਾ ਬਣਾਉਣ ਲਈ ਚੁਣ ਲਿਆ ਸੇਵਾਦਾਰ ਦਾਦੂ ਬਾਗੜੀ ਨੇ ਵੀ ਪਿੰਡ ਵਾਲਿਆਂ ਦੀ ਸਹਿਮਤੀ ਦਾ ਸਮਰਥਨ ਕਰ ਦਿੱਤਾ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਤੋਂ ਹੁਕਮ ਲੈ ਕੇ ਇਸ ਪਾਸ ਕੀਤੀ ਜ਼ਮੀਨ ’ਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ’ ਲਾਉਂਦੇ ਹੋਏ ਡੇਰੇ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ

80 ਸਾਲ ਦੇ ਰਾਮ ਕੁਮਾਰ ਦੂਨ ਅਤੀਤ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਸ ਸਮੇਂ ਉਹ 15 ਸਾਲ ਦਾ ਸੀ, ਪਿੰਡ ’ਚ ਡੇਰਾ ਬਣਾਉਣ ਲਈ ਸਰਵ ਸਾਂਝੀ ਜਗ੍ਹਾ ਨੂੰ ਚੁਣਿਆ ਗਿਆ ਸੀ ਪਿੰਡ ਦੇ ਕਾਫੀ ਨੌਜਵਾਨ ਇਸ ਸੇਵਾ ਕਾਰਜ ’ਚ ਅੱਗੇ ਆਏ ਅਤੇ ਇੱਟਾਂ ਤਿਆਰ ਕਰਨ ’ਚ ਜੁਟ ਗਏ ਉਨ੍ਹਾਂ ਦਿਨਾਂ ’ਚ ਪਿੰਡ ’ਚ ਜ਼ਿਆਦਾਤਰ ਮਕਾਨ ਵੀ ਕੱਚੇ ਬਣੇ ਹੋਏ ਸਨ ਦਰਬਾਰ ਲਈ ਕੱਚੀਆਂ ਇੱਟਾਂ ਬਣਾਉਣ ਅਤੇ ਲਿਆਉਣ ਦੀ ਸੇਵਾ ਸ਼ੁਰੂ ਹੋ ਗਈ ਹਾਲਾਂਕਿ ਜ਼ਿਆਦਾਤਰ ਇੱਟਾਂ ਬੇਗੂ ਪਿੰਡ ਤੋਂ ਊਠ-ਗੱਡੀ ’ਚ ਲੱਦ ਕੇ ਲਿਆਂਦੀਆਂ ਗਈਆਂ ਗੁਫਾ (ਤੇਰਾਵਾਸ) ਬਣਾਉਣ ਲਈ ਪਹਿਲਾਂ ਜ਼ਮੀਨ ’ਚ ਖੁਦਾਈ ਕੀਤੀ ਗਈ ਦਰਅਸਲ ਪੂਜਨੀਕ ਸਾਈਂ ਜੀ ਦੇ ਸਮੇਂ ’ਚ ਹਰ ਦਰਬਾਰ ’ਚ ਜ਼ਮੀਨ ਦੀ ਗਹਿਰਾਈ ’ਚ ਗੁਫ਼ਾ ਬਣਾਈ ਜਾਂਦੀ ਸੀ

ਨੇਜੀਆ ਪਿੰਡ ’ਚ ਵੀ ਉਸੇ ਤਰਜ਼ ’ਤੇ ਗੁਫ਼ਾ ਤਿਆਰ ਕੀਤੀ ਗਈ, ਦੋ ਕਮਰਿਆਂ ਨੂੰ ਇਸ ਤਰ੍ਹਾਂ ਇੱਕ-ਦੂਸਰੇ ਨਾਲ ਜੋੜਿਆ ਗਿਆ, ਜੋ ਅੰਦਰ ਗੁਫ਼ਾ ਤੱਕ ਜਾਂਦੇ ਸਨ ਪਹਿਲਾਂ ਕੱਚੀ ਗੁਫ਼ਾ ਤਿਆਰ ਕਰਵਾਈ, ਉਸ ਦੇ ਨਾਲ ਦੋ ਕਮਰੇ ਬਣਵਾਏ ਅਤੇ ਇੱਕ ਛੋਟੀ ਚਾਰਦੀਵਾਰੀ ਵੀ ਬਣਾਈ ਗਈ ਦੂਜੇ ਪਾਸੇ ਡੇਰੇ ਦੇ ਚਾਰੇ ਸਾਈਡਾਂ ਦੀ ਕੰਡੇਦਾਰ ਝਾੜੀਆਂ ਦੀ ਵਾੜ ਕਰਵਾ ਦਿੱਤੀ ਗਈ ਇਹ ਸਾਰਾ ਕਾਰਜ ਸਾਧ-ਸੰਗਤ ਨੇ ਸਿਰਫ਼ 8-10 ਦਿਨਾਂ ’ਚ ਹੀ ਪੂਰਾ ਕਰ ਦਿੱਤਾ ਡੇਰਾ ਬਣਨ ਤੋਂ ਬਾਅਦ ਸ਼ਹਿਨਸ਼ਾਹ ਜੀ ਨੇ ਇਸ ਦਾ ਨਾਂਅ ‘ਸਤਿਲੋਕਪੁਰ ਧਾਮ’ ਰੱਖ ਦਿੱਤਾ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਹੁਣ ਡੇਰਾ ਬਣ ਚੁੱਕਿਆ ਹੈ, ਪੂਜਨੀਕ ਸਾਈਂ ਜੀ ਨੂੰ ਦਰਬਾਰ ’ਚ ਆਉਣ ਦੀ ਅਰਜ਼ ਕੀਤੀ ਜਾਵੇ

ਪੂਜਨੀਕ ਸਾਈਂ ਜੀ 27 ਦਸੰਬਰ 1957 ਨੂੰ ਪਹਿਲੀ ਵਾਰ ਪਧਾਰੇ ਨੇਜ਼ੀਆ ਦਰਬਾਰ, ਫਰਮਾਇਆ ਰੂਹਾਨੀ ਸਤਿਸੰਗ

‘ਵੈਸੇ ਤੋ ਹਮੇਂ ਸੱਚਾ ਸੌਦਾ ਕਾ ਏਕ ਡੇਰਾ ਹੀ ਕਾਫੀ ਹੈ, ਮਗਰ ਜਹਾਂ ਕਹੀਂ ਡੇਰਾ ਬਨਾਇਆ ਜਾਤਾ ਹੈ ਵਹਾਂ ਸਤਿਗੁਰੂ ਕਾ ਕੋਈ ਰਾਜ਼ ਹੋਤਾ ਹੈ’ ਆਪਣੇ ਇਨ੍ਹਾਂ ਰਹੱਸਮਈ ਬਚਨਾਂ ਨੂੰ ਸਾਰਥਕ ਕਰਦੇ ਹੋਏ ਪੂਜਨੀਕ ਸਾਈਂ ਜੀ ਨੇ ਪਹਿਲਾਂ ਨੇਜੀਆ ਪਿੰਡ ’ਚ ਡੇਰਾ ਤਿਆਰ ਕਰਵਾਇਆ ਅਤੇ ਫਿਰ ਇੱਥੇ ਸਤਿਸੰਗ ਕਰਨ ਲਈ ਪਧਾਰੇ
ਰੂਹਾਂ ਦੀ ਪੁਕਾਰ ਸੁਣ ਪੂਜਨੀਕ ਸਾਈਂ ਜੀ ਨੇ ਨੇਜੀਆ ਪਿੰਡ ’ਚ ਪਧਾਰਨ ਦਾ ਪ੍ਰੋਗਰਾਮ ਤੈਅ ਕਰ ਲਿਆ ਸ਼ਾਹੀ ਆਗਮਨ ਦੀ ਭਣਕ ਮਿਲਦੇ ਹੀ ਪਿੰਡ ’ਚ ਵੀ ਖੁਸ਼ੀ ਦਾ ਖੁਮਾਰ ਜਿਹਾ ਚੜ੍ਹ ਗਿਆ


27 ਦਸੰਬਰ 1957 ਦਾ ਸਮਾਂ, ਉਸ ਦਿਨ ਚਾਰੇ ਪਾਸੇ ਠੰਡ ਦਾ ਆਵਰਣ ਬਣਿਆ ਹੋਇਆ ਸੀ ਜਿਵੇਂ ਹੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਪਿੰਡ ’ਚ ਆਗਮਨ ਹੋਇਆ ਤਾਂ ਮੰਨੋ ਪੂਰਾ ਪਿੰਡ ਹੀ ਜੋਸ਼ ’ਚ ਆ ਗਿਆ ਢੋਲ ਦੀ ਥਾਪ ’ਤੇ ਨੱਚਦੇ, ਮੰਗਲ-ਗੀਤ ਗਾਉਂਦੇ ਲੋਕ ਸ਼ਾਹੀ ਕਾਰਵਾਂ ਦੀ ਅਗਵਾਈ ਕਰ ਰਹੇ ਸਨ ਪੂਜਨੀਕ ਸਾਈਂ ਜੀ ਦਰਬਾਰ ’ਚ ਪਧਾਰੇ, ਤਾਂ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਉੱਠਿਆ ਉੱਧਰ ਪਿੰਡ ਵਾਲਿਆਂ ਨੇ ਇਸ ਸ਼ੁੱਭ ਘੜੀ ’ਚ ਨਜ਼ਦੀਕੀ ਪਿੰਡਾਂ ’ਚ ਵਸੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੱਦਾ ਦਿੱਤਾ ਹੋਇਆ ਸੀ, ਜਿਸਦੇ ਚੱਲਦਿਆਂ ਡੇਰੇ ’ਚ ਸਾਧ-ਸੰਗਤ ਦਾ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਸੀ ਪੂਜਨੀਕ ਸਾਈਂ ਜੀ ਨੇ ਉਸ ਰਾਤ ਨਵੀਂ ਬਣੀ ਗੁਫ਼ਾ ’ਚ ਆਰਾਮ ਕੀਤਾ

ਰਾਮ ਕੁਮਾਰ ਦੂਨ ਦੱਸਦੇ ਹਨ ਕਿ ਕੁਝ ਦਿਨ ਪਹਿਲਾਂ ਹੀ ਗੁਫ਼ਾ ਤਿਆਰ ਕੀਤੀ ਗਈ, ਜਿਸ ਕਾਰਨ ਉਸ ’ਚ ਨਮੀ ਮੌਜ਼ੂਦ ਸੀ ਉੱਪਰੋਂ ਸਰਦੀ ਦਾ ਮੌਸਮ ਸੀ ਪੂਜਨੀਕ ਸਾਈਂ ਜੀ ਨੇ ਗੁਫ਼ਾ ’ਚ ਹੀ ਧੂਣੀ ਬਾਲ਼ੀ, ਜਿਸ ਦੇ ਚੱਲਦਿਆਂ ਪੂਰਾ ਕਮਰਾ ਧੁੰਏਂ ਨਾਲ ਭਰ ਗਿਆ ਸੀ ਸੇਵਾਦਾਰਾਂ ਦਾ ਉਸ ਧੁੰਏਂ ਨਾਲ ਦਮ ਘੁੱਟਣ ਨੂੰ ਸੀ, ਪਰ ਪੂਜਨੀਕ ਸਾਈਂ ਜੀ ਆਰਾਮ ਨਾਲ ਬਿਰਾਜਮਾਨ ਸਨ ਜਦੋਂ ਸੇਵਾਦਾਰਾਂ ਨੇ ਇਸ ਬਾਰੇ ਪੁੱਛਿਆ ਤਾਂ ਪੂਜਨੀਕ ਸਾਈਂ ਜੀ ਨੇ ਇਸ ਬਾਰੇ ਕੁਝ ਜ਼ਿਆਦਾ ਗੱਲ ਨਹੀਂ ਕੀਤੀ ਸ਼ਾਇਦ ਇਹ ਕੋਈ ਰਹੱਸ ਹੀ ਸੀ, ਜਿਸ ਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ ਅਗਲੀ ਸਵੇਰ ਤੋਂ ਸਤਿਸੰਗ ਦਾ ਦੌਰ ਸ਼ੁਰੂ ਹੋ ਗਿਆ ਪੂਜਨੀਕ ਸਾਈਂ ਜੀ ਸਵੇਰੇ ਅਤੇ ਰਾਤ ਨੂੰ ਦੋ ਸਮੇਂ ਸਤਿਸੰਗ ਲਗਾਉਂਦੇ

28 ਦਸੰਬਰ ਦੇ ਸਤਿਸੰਗ ਦੌਰਾਨ ਪੂਜਨੀਕ ਸਾਈਂ ਜੀ ਨੇ ਗੁਰੂਮੰਤਰ ਵੀ ਦਿੱਤਾ ਉਸ ਸਤਿਸੰਗ ’ਚ ਗੁਰੂਮੰਤਰ ਲੈਣ ਵਾਲੇ ਰਾਮ ਕੁਮਾਰ ਦੱਸਦੇ ਹਨ ਕਿ ਰਾਤ ਦਾ ਸਤਿਸੰਗ ਬਹੁਤ ਲੇਟ ਤੱਕ ਚੱਲਦਾ ਸੀ ਕਈ ਵਾਰ ਤਾਂ ਪੂਰੀ ਰਾਤ ਹੀ ਸਤਿਸੰਗ ਚੱਲਦਾ ਰਹਿੰਦਾ ਪੂਜਨੀਕ ਸਾਈਂ ਜੀ ਉਸ ਸਮੇਂ ਕਰੀਬ 9 ਦਿਨ ਤੱਕ ਨੇਜੀਆ ਪਿੰਡ ਦੇ ਦਰਬਾਰ ’ਚ ਬਿਰਾਜਮਾਨ ਰਹੇ ਦਿਨ ’ਚ ਕਈ ਕੌਤੁਕ ਦਿਖਾਉਂਦੇ, ਜਿਸ ਨੂੰ ਦੇਖ ਕੇ ਲੋਕ ਖੂਬ ਚਰਚਾ ਕਰਦੇ ਕਿ ਡੇਰਾ ਸੱਚਾ ਸੌਦਾ ਵਾਲਾ ਬਾਬਾ ਜੀ ਤਾਂ ਕਮਾਲ ਦਾ ਹੈ ਦਰਅਸਲ ਆਪਣੀ ਯਾਤਰਾ ਦੌਰਾਨ ਪੂਜਨੀਕ ਸਾਈਂ ਜੀ ਨੇ ਕਈ ਵਾਰ ਲੋਕਾਂ ਦੀ ਕੁਸ਼ਤੀ ਵੀ ਕਰਵਾਈ ਅਕਸਰ ਹਾਰਨ ਵਾਲੇ ਨੂੰ ਜਿੱਤਣ ਵਾਲੇ ਤੋਂ ਜ਼ਿਆਦਾ ਇਨਾਮ ਦਿੱਤਾ ਜਾਂਦਾ,

ਇਹ ਦੇਖ ਕੇ ਲੋਕ ਬੜੇ ਹੈਰਾਨ ਹੁੰਦੇ ਹਰ ਰੋਜ਼ ਲੋਕਾਂ ਨੂੰ ਕੰਬਲ, ਕੱਪੜੇ, ਚਾਦਰ ਆਦਿ ਚੀਜ਼ਾਂ ਮੁਫ਼ਤ ’ਚ ਵੰਡਦੇ ਪਰ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਲੋਕ ਜਿੱਥੇ ਖੁਸ਼ ਹੁੰਦੇ, ਉੱਥੇ ਹੀ ਇਹ ਸੋਚ ਕੇ ਹੈਰਾਨ ਵੀ ਹੁੰਦੇ ਕਿ ਬਾਬਾ ਜੀ ਕੋਲ ਏਨਾ ਪੈਸਾ ਆਉਂਦਾ ਕਿੱਥੋਂ ਹੈ! ਇਹ ਵਿਚਾਰ ਹੀ ਲੋਕਾਂ ਨੂੰ ਡੇਰਾ ਸੱਚਾ ਸੌਦਾ ਦੀ ਚਰਚਾ ਕਰਨ ਲਈ ਮਜ਼ਬੂਰ ਕਰ ਦਿੰਦੇ, ਉੱਧਰ ਜੋ ਵੀ ਵਿਅਕਤੀ ਅਜਿਹੀਆਂ ਗੱਲਾਂ ਸੁਣਦਾ ਉਸ ਦਾ ਵੀ ਦਿਲ ਹੁੰਦਾ ਕਿ ਉਹ ਵੀ ਅਜਿਹੇ ਸੰਤ-ਮਹਾਤਮਾ ਦੇ ਜ਼ਰੂਰ ਦਰਸ਼ਨ ਕਰੇ ਇਸ ਤਰ੍ਹਾਂ ਨੇਜੀਆ ਹੀ ਨਹੀਂ, ਆਸ-ਪਾਸ ਦੇ ਪਿੰਡਾਂ ਦੇ ਜ਼ਿਆਦਾਤਰ ਲੋਕ ਡੇਰਾ ਸੱਚਾ ਸੌਦਾ ਨਾਲ ਜੁੜਦੇ ਚਲੇ ਜਾਂਦੇ


ਇੱਕ ਸਾਲ ਦੇ ਅੰਤਰਾਲ ਬਾਅਦ ਪੂਜਨੀਕ ਸਾਈਂ ਜੀ ਫਿਰ ਤੋਂ ਨੇਜੀਆ ਦਰਬਾਰ ’ਚ ਪਧਾਰੇ ਉਸ ਦਿਨ ਪੂਜਨੀਕ ਸਾਈਂ ਜੀ ਰਾਮਪੁਰੀਆ ਬਾਗੜੀਆ ਤੋਂ ਇੱਥੇ ਪਹੁੰਚੇ ਸਨ ਕਈ ਦਿਨਾਂ ਤੱਕ ਰਾਜਸਥਾਨ ਏਰੀਆ ’ਚ ਸਤਿਸੰਗ ਕਰਦੇ ਹੋਏ ਪੂਜਨੀਕ ਸਾਈਂ ਜੀ ਵਾਪਸ ਸਰਸਾ ਦਰਬਾਰ ਆਉਂਦੇ ਸਮੇਂ ਇੱਥੇ ਪਧਾਰੇ ਸਨ ਹਾਲਾਂਕਿ ਕੁਝ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਪੂਜਨੀਕ ਸਾਈਂ ਜੀ ਦੂਜੀ ਵਾਰ ਸੰਨ 1959 ’ਚ ਆਏ ਸਨ ਪੂਜਨੀਕ ਸਾਈਂ ਜੀ ਨੇ ਇੱਕ ਹਫ਼ਤੇ ਦੀ ਆਪਣੀ ਯਾਤਰਾ ਦੌਰਾਨ ਵੀ ਇੱਥੇ ਵੱਡਾ ਸਤਿਸੰਗ ਲਾ ਕੇ ਲੋਕਾਂ ਨੂੰ ਗੁਰੂਮੰਤਰ ਦੀ ਦਾਤ ਬਖ਼ਸ਼ੀ

ਬਿਨਾਂ ਪੈਸੇ ਹੀ ਆਪ ਨੇ ਗਰੀਬ ਮਸਤਾਨੇ ਦੀ ਮਸ਼ਹੂਰੀ ਕਰ ਦਿੱਤੀ

ਨੇਜ਼ੀਆ ’ਚ ਪਹਿਲੀ ਸਤਿਸੰਗ ਹੋਈ, ਉਦੋਂ ਪੂਜਨੀਕ ਸਾਈਂ ਜੀ ਨੇ ਸਤਿਸੰਗ ਸੁਣਨ ਆਏ ਇੱਕ ਪੱਤਰਕਾਰ ਨੂੰ ਬੁਲਾ ਕੇ ਫਰਮਾਇਆ ‘ਆਓ ਬਈ! ਆਪ ਕੋ ਕੁਛ ਇਨਾਮ ਦੇਂ ਕਿਉਂਕਿ ਆਪ ਨੇ ਮਸਤਾਨਾ ਗਰੀਬ ਕੀ ਬਿਨਾਂ ਪੈਸੇ ਸਾਰੇ ਭਾਰਤ ਮੇਂ ਮਸ਼ਹੂਰੀ ਕੀ ਹੈ ਅਪਨੇ ਅਖਬਾਰੋਂ ਮੇਂ ਖਬਰ ਦੀ ਹੈ’ ਸੱਚੇ ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਉਸ ਦੇ ਗਲੇ ’ਚ ਹਾਰ (ਮਾਲਾ) ਪਾਓ ਸੇਵਾਦਾਰਾਂ ਨੇ ਉਸ ਦੇ ਗਲੇ ’ਚ ਹਾਰ ਪਹਿਨਾਏ ਉਸ ਦੇ ਦੋਵਾਂ ਕੰਨਾਂ ਅਤੇ ਚੋਟੀ ਦੇ ਨਾਲ ਵੀ ਇੱਕ-ਇੱਕ ਹਾਰ ਬੰਨ੍ਹ ਕੇ ਉਸ ਨੂੰ ਹਾਰਾਂ ਨਾਲ ਲੱਦ ਦਿੱਤਾ ਬੇਪਰਵਾਹ ਜੀ ਦੇ ਇਸ ਅਦਭੁੱਤ ਖੇਡ ਨੂੰ ਦੇਖ ਕੇ ਉਸ ਨੇ ਕਿਹਾ ਕਿ ਮੈਨੂੰ 8-10 ਸਾਲ ਹੋ ਚੁੱਕੇ ਹਨ ਜੀ ਤੁਹਾਡੇ ਇਸ ਖੇਡ (ਸੋਨਾ-ਚਾਂਦੀ, ਨੋਟ ਵੰਡਦੇ) ਨੂੰ ਦੇਖਦੇ ਹੋਏ, ਪਰ ਹਾਲੇ ਤੱਕ ਪਤਾ ਨਹੀਂ ਚੱਲਿਆ ਕਿ ਮਾਇਆ ਕਿੱਥੋਂ ਆਉਂਦੀ ਹੈ ਇਸ ’ਤੇ ਸ਼ਹਿਨਸ਼ਾਹ ਜੀ ਨੇ ਫਰਮਾਇਆ, ‘ਯਹ ਸਤਿਗੁਰੂ ਜੀ ਕਾ ਅਟੂਟ ਗੈਬੀ ਖਜ਼ਾਨਾ ਕਭੀ ਖੁਟੇਗਾ ਨਹੀਂ’

ਵਰੀ! ਯਹ ਤੋ ਦਰਗਾਹ ਮੇਂ ਲਿਖਾ ਗਿਆ

ਜਦੋਂ ਪਿੰਡ ’ਚ ਡੇਰਾ ਬਣਾਉਣ ਦੀ ਚਰਚਾ ਸ਼ੁਰੂ ਹੋਈ, ਉਦੋਂ ਇੱਥੇ ਦੋ ਪਿੰਡਾਂ ਨੇਜੀਆ ਅਤੇ ਅਰਨੀਆਂਵਾਲੀ ਦੀ ਸਾਂਝੀ ਪੰਚਾਇਤ ਹੋਇਆ ਕਰਦੀ ਸੀ ਸਰਪੰਚ ਸੇਠ ਹਰਚੰਦ ਸਮੇਤ ਦੋਵਾਂ ਪਿੰਡਾਂ ਦੇ ਮੌਜਿਜ਼ ਲੋਕਾਂ ਨੇ ਆਪਸੀ ਸਹਿਮਤੀ ਨਾਲ ਡੇਰਾ ਬਣਾਉੁਣ ਲਈ ਜਗ੍ਹਾ ਦੀ ਚੋਣ ਕੀਤੀ ਪੂਜਨੀਕ ਸਾਈਂ ਜੀ ਜਦੋਂ ਪਹਿਲੀ ਵਾਰ ਦਰਬਾਰ ’ਚ ਪਧਾਰੇ ਤਾਂ ਡੇਰੇ ਦੇ ਚਾਰੇ ਪਾਸੇ ਕੀਤੀ ਗਈ ਵਾੜ ਦੇ ਇਰਦ-ਗਿਰਦ ਚੱਕਰ ਲਗਾਇਆ ਇਸ ਦੌਰਾਨ ਪਿੰਡ ਦੇ ਕਾਫ਼ੀ ਗਿਣਤੀ ’ਚ ਲੋਕ ਮੌਜ਼ੂਦ ਸਨ ਉਹ ਕਹਿਣ ਲੱਗੇ ਕਿ ਬਾਬਾ ਜੀ! ਅਸੀਂ ਕਈ ਪਿੰਡਾਂ ਦੀਆਂ ਪੰਚਾਇਤਾਂ ਬੁਲਵਾ ਕੇ ਇਸ ਜਗ੍ਹਾ ਦੀ (ਜਿੱਥੇ ਡੇਰਾ ਬਣਿਆ ਹੈ) ਪੱਕੀ ਲਿਖਤ ਕਰ ਦਿੱਤੀ ਹੈ

ਪੰਚਾਇਤਾਂ ਦੇ ਦਸਤਖ਼ਤ, ਅੰਗੂਠੇ ਲਗਵਾ ਕੇ ਪੱਕਾ ਕੰਮ ਕਰ ਦਿੱਤਾ ਹੈ ਇਸ ’ਤੇ ਸ਼ਹਿਨਸ਼ਾਹ ਜੀ ਨੇ ਫਰਮਾਇਆ, ‘ਤੁਮ੍ਹਾਰੀ ਲਿਖਿਤ ਕੁਛ ਨਹੀਂ ਕਰੇਗੀ ਯਹ ਤੋ ਦਰਗਾਹ ਮੇਂ ਲਿਖਾ ਗਿਆ ਹੈ ਮਾਲਿਕ ਕੋ ਮਨਜੂਰ ਹੈ ਇਸਕੋ ਕੋਈ ਬਦਲ ਨਹੀਂ ਸਕੇਗਾ’ ਪੂਜਨੀਕ ਸਾਈਂ ਜੀ ਨੇ ਡੇਰੇ ’ਚ ਘੁੰਮਦੇ ਹੋਏ ਬਚਨ ਫਰਮਾਏ ‘ਯਹਾਂ ਪਰ ਬਾਗ ਬਹਾਰੇਂ ਲਗ ਜਾਏਂਗੀ ਬੇਰ, ਨਿੰਬੂ, ਸੰਤਰੇ, ਕੇਲੇ, ਆਮ, ਪਪੀਤੇੇ, ਅਮਰੂਦ, ਅਨਾਰ ਆਦਿ ਕੇ ਫਲ ਲਗੇਂਗੇ’ ਸ਼ਾਹੀ ਬਚਨਾਂ ਦੀ ਬਾਨਗੀ ਅੱਜ ਡੇਰੇ ’ਚ ਦੇਖਣ ਨੂੰ ਮਿਲ ਰਹੀ ਹੈ ਚਾਰਦੀਵਾਰੀ ’ਚ ਸਜੀ ਇਸ ਫੁੱਲਵਾੜੀ ’ਚ ਹਰਿਆਲੀ ਦੀ ਆਭਾ ਦੇਖਦੇ ਹੀ ਬਣਦੀ ਹੈ

ਜਿਨ ਪਰ ਨਾਮ ਕੀ ਮੋਹਰ ਲਗ ਗਈ, ਵੋਹ ਸੀਧੇ ਸੱਚਖੰਡ ਜਾਏਂਗੇ

ਪੂਜਨੀਕ ਸਾਈਂ ਜੀ ਨੇ ਸਤਿਲੋਕਪੁਰ ਧਾਮ ’ਚ ਸਤਿਸੰਗ ਤੋਂ ਬਾਅਦ ਨਾਮ ਲੈਣ ਦੇ ਇਛੁੱਕ ਜੀਵਾਂ ਨੂੰ ਬਿਠਾ ਲਿਆ ਪੂਜਨੀਕ ਸਾਈਂ ਜੀ ਇਨ੍ਹਾਂ ਅਭਿਲਾਸ਼ੀ ਜੀਵਾਂ ਨੂੰ ਹਾਲੇ ਸਮਝਾ ਹੀ ਰਹੇ ਸਨ ਕਿ ਉਦੋਂ ਵਿੱਚ ਦੀ ਦਾਦੂ ਬਾਗੜੀ ਬੋਲ ਪਿਆ ਕਿ ਸ਼ਹਿਨਸ਼ਾਹ ਜੀ, ਜੋ ਨਾਮ ਲੈਣ ਵਾਲੇ ਪਿੱਛੇ ਬੈਠੇ ਹਨ, ਉਨ੍ਹਾਂ ਨੂੰ ਆਪ ਜੀ ਦੀ ਆਵਾਜ਼ ਪੂਰੀ ਸੁਣਾਈ ਨਹੀਂ ਦੇ ਰਹੀ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਤੁਮਂ੍ਹੇ ਕਿਆ ਪਤਾ ਹੈ? ਇਨਕਾ ਫੋਟੋ ਸੱਚਖੰਡ ਮੇਂ ਪਹੁੰਚ ਗਿਆ ਹੈ ਤੂੰ ਚਿੰਤਾ ਨਾ ਕਰ, ਯਹ ਮਹਾਂਘੋਰ ਕਲਿਯੁਗ ਹੈ ਆਜ ਜਿਨ ਪਰ ਨਾਮ ਕੀ ਮੋਹਰ ਲਗ ਗਈ ਹੈ ਵੋਹ ਸੀਧੇ ਸੱਚਖੰਡ ਜਾਏਂਗੇ’

ਜਦੋਂ ਬੱਕਰੀ ਖਾ ਗਈ ਨੋਟ, ਖੂਬ ਹੱਸੇ ਸ਼ਹਿਨਸ਼ਾਹ ਜੀ

ਦਿਨ ਦੇ ਸਮੇਂ ’ਚ ਰੂਹਾਨੀ ਮਜਲਿਸ ਸਜਦੀ ਤਾਂ ਪੂਜਨੀਕ ਸਾਈਂ ਜੀ ਬੜੇ ਅਨੋਖੇ ਖੇਡ ਦਿਖਾਉਂਦੇ ਅਤੇ ਸੰਗਤ ਨੂੰ ਖੂਬ ਹਸਾਉਂਦੇ ਇੱਕ ਦਿਨ ਪੂਜਨੀਕ ਸਾਈਂ ਜੀ ਨੇ ਦੋ ਬੱਕਰੀਆਂ ਦੇ ਗਲੇ ’ਚ, ਪੂਛਾਂ ਅਤੇ ਸਿੰਙਾਂ ’ਤੇ ਨੋਟਾਂ ਦੇ ਹਾਰ ਪਹਿਨਾਉਣ ਦਾ ਹੁਕਮ ਫਰਮਾਇਆ ਸੇਵਾਦਾਰਾਂ ਨੇ ਉਨ੍ਹਾਂ ਬੱਕਰੀਆਂ ਨੂੰ ਹਾਰ ਪਹਿਨਾ ਕੇ ਖੁੱਲ੍ਹਾ ਛੱਡ ਦਿੱਤਾ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ’ਚੋਂ ਇੱਕ ਬੱਕਰੀ ਕੁਝ ਨੋਟ ਖਾ ਗਈ ਇਹ ਦੇਖ ਕੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਬਹੁਤ ਹੱਸੇ ਅਤੇ ਫਰਮਾਇਆ,

‘ਯਹ ਅਜੀਬ ਨਮੂਨਾ ਦੇਖਾ ਕਿ ਬੱਕਰੀ ਨੋਟ ਖਾ ਗਈ’ ਇਹ ਸਭ ਦੇਖ ਕੇ ਸੰਗਤ ਵੀ ਖੂਬ ਹੱਸਦੀ ਰਹੀ ਬਾਅਦ ’ਚ ਪੂਜਨੀਕ ਸਾਈਂ ਜੀ ਨੇ ਉਨ੍ਹਾਂ ’ਚੋਂ ਇੱਕ ਬੱਕਰੀ ਪ੍ਰੇਮੀ ਮਿੱਡੂ ਰਾਮ ਨੂੰ ਅਤੇ ਦੂਜੀ ਸ਼ਾਮ ਮਦਾਨ ਨੂੰ ਦੇ ਦਿੱਤੀ ਰਾਮ ਕੁਮਾਰ ਦੱਸਦੇ ਹਨ ਕਿ ਇਸ ਘਟਨਾਕ੍ਰਮ ਦੇ ਅਗਲੇ ਦਿਨ ਸਵੇਰੇ ਜਿਸ ਬੱਕਰੀ ਨੇ ਨੋਟ ਖਾਧਾ ਤਾਂ ਉਸ ਨੇ ਉਹੀ ਨੋਟ ਮਿੰਗਨਾਂ ’ਚ ਸਹੀ-ਸਲਾਮਤ ਕੱਢ ਦਿੱਤਾ, ਜੋ ਆਪਣੇ ਆਪ ’ਚ ਹੈਰਾਨੀ ਵਾਲੀ ਗੱਲ ਸੀ ਪੂਜਨੀਕ ਸਾਈਂ ਜੀ ਇਸੇ ਤਰ੍ਹਾਂ ਕੁੱਤੇ ਦੇ ਗਲੇ ’ਚ ਨੋਟਾਂ ਦਾ ਹਾਰ ਪਵਾਉਂਦੇ ਅਤੇ ਉਸ ਨੂੰ ਉੱਥੋਂ ਭਜਾ ਦਿੰਦੇ ਸੰਗਤ ਦੇ ਪ੍ਰੇਮ ਨੂੰ ਦੇਖਣ ਲਈ ਬਚਨ ਵੀ ਫਰਮਾਉਂਦੇ- ‘ਜੋ ਚਾਹੇ ਇਸ ਕੁੱਤੇ ਕੇ ਨੋਟ ਉਤਾਰ ਸਕਤਾ ਹੈ’ ਇਹ ਸੁਣਦੇ ਹੀ ਸੰਗਤ ਉਸ ਕੁੱਤੇ ਦੇ ਪਿੱਛੇ ਭੱਜਣ ਲਗਦੀ ਇਹ ਨਜ਼ਾਰਾ ਦੇਖ ਕੇ ਫਿਰ ਬਚਨ ਫਰਮਾਉਂਦੇ, ‘ਸਭ ਮਾਇਆ ਕੇ ਯਾਰ ਹੈਂ ਇਸ ਗਰੀਬ ਮਸਤਾਨੇ ਕਾ ਤਾਂ ਕੋਈ ਕੋਈ ਹੈ’

ਦਮਪੁਰਾ ਧਾਮ ਨਾਲ ਵੀ ਹੈ ਇਸ ਦਰਬਾਰ ਦੀ ਪਹਿਚਾਣ

ਦੁਨੀਆਂ ਭਰ ’ਚ ਆਪਣੀ ਪ੍ਰਸਿੱਧੀ ਪਾਉਣ ਵਾਲੇ ਨੇਜੀਆ ਪਿੰਡ ’ਚ ਬਣਿਆ ਡੇਰਾ ਵੀ ਆਪਣੀ ਅਨੋਖੀ ਪਛਾਣ ਬਣਾਏ ਹੋਏ ਹੈ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਇਹ ਅਜਿਹਾ ਪਹਿਲਾ ਡੇਰਾ ਹੈ ਜਿਸ ਨੂੰ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ ਪੂਜਨੀਕ ਸਾਈਂ ਜੀ ਨੇ ਇਸ ਦਰਬਾਰ ਨੂੰ ਸਤਿਲੋਕਪੁਰ ਧਾਮ ਅਤੇ ਦਮਦਮਾ ਦਰਬਾਰ ਦੇ ਨਾਂਅ ਨਾਲ ਨਵਾਜ਼ਿਆ ਹੈ

ਪੂਜਨੀਕ ਸਾਈਂ ਜੀ 1957 ’ਚ ਪਹਿਲੀ ਵਾਰ ਨੇਜੀਆ ਪਿੰਡ ’ਚ ਪਧਾਰੇ ਤਾਂ ਉਸ ਤੋਂ ਪਹਿਲਾਂ ਹੀ ਸ਼ਾਹੀ ਹੁਕਮ ਨਾਲ ਇੱਥੇ ਦਰਬਾਰ ਬਣ ਚੁੱਕਿਆ ਸੀ ਪੂਜਨੀਕ ਸਾਈਂ ਜੀ ਨੇ ਇਸ ਦਾ ਸਤਿਲੋਕਪੁਰ ਧਾਮ ਦੇ ਰੂਪ ’ਚ ਨਾਮਕਰਨ ਕੀਤਾ ਇੱਥੇ ਰੂਹਾਨੀ ਸਤਿਸੰਗ ਫਰਮਾਇਆ, ਜਿਸ ਤੋਂ ਬਾਅਦ ਇਸ ਡੇਰੇ ਦੀ ਚਰਚਾ ਦੂਰ-ਦਰਾਜ ਤੱਕ ਹੋਣ ਲੱਗੀ ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਜੀ ਬਾਗੜ ਏਰੀਆ ’ਚ ਸਤਿਸੰਗਾਂ ਕਰਦੇ ਹੋਏ ਬੀਕਾਨੇਰ ਏਰੀਆ ਤੱਕ ਜਾ ਪਹੁੰਚੇ

ਪਿੰਡ-ਦਰ-ਪਿੰਡ ਰਾਮ-ਨਾਮ ਦੀ ਅਲਖ ਜਗਾਉਂਦੇ ਹੋਏ ਜਦੋਂ ਪੂਜਨੀਕ ਸਾਈਂ ਜੀ ਵਾਪਸ ਸਰਸਾ ਦਰਬਾਰ ਆਏ ਤਾਂ ਕਾਫੀ ਜਗ੍ਹਾ ’ਤੇ ਰਸਤੇ ’ਚ ਹੀ ਠਹਿਰਾਅ ਕੀਤਾ ਸੰਨ 1958 ’ਚ, ਉਸ ਦਿਨ ਪੂਜਨੀਕ ਸਾਈਂ ਜੀ ਰਾਮਪੁਰੀਆ ਬਾਗੜੀਆ ਤੋਂ ਨੇਜੀਆ ਦਰਬਾਰ ਆ ਪਧਾਰੇ ਇਹ ਦੂਜਾ ਮੌਕਾ ਸੀ ਜਦੋਂ ਪੂਜਨੀਕ ਸਾਈਂ ਜੀ ਨੇ ਇਸ ਦਰਬਾਰ ’ਚ ਆਪਣੇ ਪਾਵਨ ਚਰਨ-ਕਮਲ ਟਿਕਾਏ ਸਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਇਸ ਧਾਮ ਦੀ ਆਭਾ ਨੂੰ ਹੋਰ ਨਿਖਾਰਦੇ ਹੋਏ ਬਚਨ ਫਰਮਾਏ, ‘ਯਹ ਦਮਦਮਾ ਹੈ ਜਬ ਦੂਸਰੇ ਧਾਮੋਂ ਮੇਂ ਸਤਿਸੰਗ ਕਰਕੇ ਆਇਆ ਕਰੇਂਗੇ ਤੋ ਇਸ ਜਗ੍ਹਾ ਪਰ ਦਮ ਕੱਢੇਂਗੇ, (ਭਾਵ ਆਰਾਮ ਕਰਿਆ ਕਰਾਂਗੇ)’ ਉਸ ਦਿਨ ਸਤਿਸੰਗ ਵੀ ਕੀਤਾ ਪੂਜਨੀਕ ਸਾਈਂ ਜੀ ਉਸ ਦਿਨ ਬੇਹੱਦ ਖੁਸ਼ ਸਨ ਅਤੇ ਘੁੰਮਦੇ ਹੋਏ ਉਸ ਹਲਵਾਈ ਕੋਲ ਆ ਗਏ ਜੋ ਦੇਸੀ ਘਿਓ ਦੀਆਂ ਜਲੇਬੀਆਂ ਬਣਾ ਰਿਹਾ ਸੀ

ਚੋਜ਼ੀ ਦਾਤਾਰ ਜੀ ਨੇ ਖੁਦ ਆਪਣੇ ਕਰ-ਕਮਲਾਂ ਨਾਲ ਤਿੰਨ ਵੱਡੀਆਂ-ਵੱਡੀਆਂ ਜਲੇਬੀਆਂ ਬਣਾਈਆਂ ਉਨ੍ਹਾਂ ’ਚੋਂ ਇੱਕ ਜਲੇਬੀ ਪ੍ਰੇਮੀ ਖੇਮਚੰਦ ਨੂੰ ਦਿੰਦੇ ਹੋਏ ਹੁਕਮ ਫਰਮਾਇਆ ਕਿ ਇਸ ਨੂੰ ਤੁਸੀਂ ਸਰਸਾ ਸ਼ਹਿਰ ਦੇ ਸਾਰੇ ਸੇਵਾਦਾਰਾਂ ’ਚ ਵੰਡ ਦਿਓ ਦੂਜੀ ਜਲੇਬੀ ਦਾਦੂ ਬਾਗੜੀ ਨੂੰ ਦਿੰਦੇ ਹੋਏ ਫਰਮਾਇਆ, ‘ਤੂ ਯਹਾਂ (ਨੇਜੀਆ) ਕਾ ਮੁਖੀਆ ਹੈ, ਤੂ ਇਨਕੋ ਜਾਨਤਾ ਹੈ, ਜਿਸ-ਜਿਸ ਨੇ ਸੇਵਾ ਕੀ ਹੈ ਉਨਮੇਂ ਬਾਂਟ ਦੋ’ ਦੂਜੇ ਪਾਸੇ ਤੀਜੀ ਜਲੇਬੀ ਬਾਕੀ ਸੇਵਾਦਾਰਾਂ ਨੂੰ ਪ੍ਰਸ਼ਾਦ ਦੇ ਰੂਪ ’ਚ ਵੰਡ ਦਿੱਤੀ ਮਸਤੀ ’ਚ ਇਸ ਦੌਰ ’ਚ ਪੂਜਨੀਕ ਸਾਈਂ ਜੀ ਨੇ ਦਾਦੂ ਬਾਗੜੀ, ਪ੍ਰੇਮੀ ਸਿਰੀਚੰਦ ਅਤੇ ਰਾਮੇਸ਼ਵਰ ਨੂੰ ਆਪਣੇ ਕੋਲ ਬੁਲਾ ਕੇ ਬਚਨ ਫਰਮਾਇਆ, ‘ਤੁਮ੍ਹਂੇ ਏਕ ਬਾਤ ਬਤਾਤੇ ਹੈਂ ਉਸ ਕੀ ਗਾਂਠ ਬਾਂਧ ਲੈਣਾ ਨਾਮ ਤੋ ਮਸਤਾਨੇ ਸੇ ਲਾਖੋਂ ਲੋਗ ਲੇਂਗੇ ਔਰ ਅਧਿਕਾਰੀ ਬਣਾ ਦੇਂਗੇ ਲੇਕਿਨ ਜਿਸਕਾ ਮੌਜ ਨੇ ਇਸੀ ਜਨਮ ਮੇਂ ਉੱਧਾਰ ਕਰਨਾ ਹੈ ਉਸਸੇ ਤਨ-ਮਨ-ਧਨ ਕੀ ਸੇਵਾ ਲੇਤੇ ਹੈਂ ਜੋ ਯਹਾਂ ਸਾਧ-ਸੰਗਤ ਮੇਂ ਏਕ ਪੈਸਾ ਭੀ ਖਰਚ ਕਰਤਾ ਹੈ, ਦਰਗਾਹ ਮੇਂ ਉਸਕੋ ਲਾਖੋਂ ਗੁਣਾ ਫਲ ਮਿਲਤਾ ਹੈ’

ਖੁਦ ਗਾਂ ਖਰੀਦਣ ਪਹੁੰਚੇ ਸਨ ਪੂਜਨੀਕ ਸਾਈਂ ਜੀ

ਪੂਜਨੀਕ ਸਾਈਂ ਜੀ ਜੀਵ-ਜੰਤੂਆਂ ਦੇ ਨਾਲ-ਨਾਲ ਜਾਨਵਰਾਂ ਨਾਲ ਵੀ ਗਹਿਰਾ ਲਗਾਅ ਰੱਖਦੇ ਪੁਰਾਣੇ ਸੇਵਾਦਾਰ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇਸੀ ਗਾਂ ਅਤੇ ਉਸਦੇ ਦੁੱਧ ਨੂੰ ਬੇਹੱਦ ਪਸੰਦ ਕਰਦੇ ਉਨ੍ਹਾਂ ਦਿਨਾਂ ’ਚ ਸਰਸਾ ਦਰਬਾਰ ਬਣੇ ਹਾਲੇ ਥੋੜ੍ਹਾ ਸਮਾਂ ਹੀ ਹੋਇਆ ਸੀ, ਇੱਕ ਦਿਨ ਪੂਜਨੀਕ ਸਾਈਂ ਜੀ ਟਹਿਲਦੇ-ਟਹਿਲਦੇ ਨੇਜੀਆ ਪਿੰਡ ’ਚ ਆ ਪਹੁੰਚੇ ਦੱਸਦੇ ਹਨ ਕਿ ਉਸ ਸਮੇਂ ਰਾਮਰੱਖੂ ਅਤੇ ਦੁੱਲਾ ਭਗਤ ਇਕੱਠੇ ਹੀ ਸਨ ਹੁਕਮ ਫਰਮਾਇਆ-‘ਵਰੀ! ਚਲੋ ਅੱਜ ਨੇਜਾ ਸੇ ਗਾਂ ਖਰੀਦ ਕਰ ਲਾਤੇ ਹੈਂ’ ਅਤੇ ਪਹੁੰਚ ਗਏ ਨੇਜੀਆ ਪਿੰਡ ਉਸ ਸਮੇਂ ਪਿੰਡ ’ਚ ਇੱਕ-ਦੋ ਜਣੇ ਹੀ ਡੇਰਾ ਸੱਚਾ ਸੌਦਾ ਦੇ ਭਗਤ ਸਨ ਸਿੱਧੇ ਸ਼ਯੋਕਰਨ ਖਾਤੀ ਦੇ ਘਰ ਜਾ ਪਧਾਰੇ ਦਰਅਸਲ ਉਸ ਦੇ ਘਰ ਦੇਸੀ ਗਾਂ ਸੀ, ਜੋ ਵਿਕਾਊ ਵੀ ਸੀ ਪੂਜਨੀਕ ਸਾਈਂ ਜੀ ਨੇ ਉਸ ਨੂੰ ਨਿਹਾਰਦੇ ਹੋਏ ਫਰਮਾਇਆ-‘ਵਰੀ! ਗਾਂ ਵੇਚਣੀ ਹੈ?’

ਸ਼ਯੋਕਰਨ ਨੇ ਸੋਚਿਆ ਕਿ ਏਨੇ ਵੱਡੇ ਬਾਬਾ ਜੀ, ਗਾਂ ਲੈਣ ਆਏ ਹਨ, ਮੇਰੀ ਗਾਂ ’ਚ ਕੋਈ ਖਾਸ ਗੱਲ ਹੋਵੇਗੀ ਇਸੇ ਕਸ਼ਮਕਸ਼ ਦਰਮਿਆਨ ਉਸ ਦੇ ਮਨ ’ਚ ਲਾਲਚ ਦਾ ਭਾਵ ਪੈਦਾ ਹੋ ਗਿਆ ਉਸ ਨੇ ਕਿਹਾ, ਹਾਂ ਬਾਬਾ ਜੀ, ਗਾਂ ਤਾਂ ਵੇਚਣੀ ਹੈ ‘ਬੋਲੋ, ਫਿਰ ਕਿਆ ਲੋਗੇ?’ ਉਸ ਨੇ ਗਾਂ ਦੀ 400 ਰੁਪਏ ਕੀਮਤ ਮੰਗੀ, ਜੋ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ ਸੰਤ-ਫਕੀਰ ਵੀ ਤਾਂ ਘਟ-ਘਟ ਦੀ ਜਾਣਨ ਵਾਲੇ ਹੁੰਦੇ ਹਨ ਪੂਜਨੀਕ ਸਾਈਂ ਜੀ ਨੇ ਗੱਲ ਨੂੰ ਘੁੰਮਾਉਂਦੇ ਹੋਏ ਫਰਮਾਇਆ- ਵਰੀ, ਗਾਂ ਤੋ ਹਮੇਂ ਪਸੰਦ ਹੈ ਔਰ ਕੀਮਤ ਭੀ, ਲੇਕਿਨ ਪਹਿਲੇ ਅਪਨੇ ਘਰਵਾਲੀ ਸੇ ਭੀ ਪੂਛ ਲੋ ਦਰਅਸਲ ਸਾਈਂ ਜੀ ਪਰਿਵਾਰ ਵਾਲਿਆਂ ਦੇ ਮਨ ’ਚ ਪੈਦਾ ਹੋਏ ਲਾਲਚ ਨੂੰ ਭਲੀ-ਭਾਂਤੀ ਦੇਖ ਰਹੇ ਸਨ

ਜਦੋਂ ਉਸ ਨੇ ਆਪਣੀ ਪਤਨੀ ਨੂੰ ਇਸ ਬਾਰੇ ਗੱਲ ਕੀਤੀ ਤਾਂ ਉਸ ਦੇ ਮਨ ’ਚ ਵੀ ਵਿਚਾਰ ਆਇਆ ਕਿ ਅਸੀਂ ਤਾਂ ਗਾਂ ਦੇ ਜਿੰਨੇ ਪੈਸੇ ਮੰਗੇ ਸਨ, ਬਾਬਾ ਜੀ ਤਾਂ ਓਨੇ ਪੈਸੇ ਦੇਣ ਨੂੰ ਤਿਆਰ ਹੋ ਗਏ ਜੇਕਰ ਗਾਂ ਦੀ ਜ਼ਿਆਦਾ ਕੀਮਤ ਮੰਗਦੇ ਤਾਂ ਹੋਰ ਵੀ ਠੀਕ ਰਹਿੰਦਾ ਇਹ ਵਿਚਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਬਾ ਜੀ, ਹਾਲੇ ਗਾਂ ਵੇਚਣ ਨੂੰ ਸਾਡਾ ਮਨ ਨਹੀਂ ਹੈ, ਤਾਂ ਸਾਈਂ ਜੀ ਨੇ ਵੀ ਫਰਮਾ ਦਿੱਤਾ ਕਿ ਅਗਰ ਆਪਕਾ ਮਨ ਨਹੀਂ ਹੈ, ਤੋ ਹਮਾਰਾ ਭੀ ਨਹੀਂ ਹੈ ਇਸ ਤੋਂ ਬਾਅਦ ਪੂਜਨੀਕ ਸਾਈਂ ਜੀ ਸਤਿਸੰਗੀ ਰਾਮਰੱਖੂ ਦੇ ਘਰ ਜਾ ਪਧਾਰੇ, ਉਨ੍ਹਾਂ ਦੇ ਘਰ ਵੀ ਗਾਂ ਬੰਨ੍ਹੀ ਹੋਈ ਸੀ ਉੱਥੇ ਬਚਨ ਫਰਮਾਇਆ ਕਿ ‘ਲਾਓ ਵਰੀ! ਗਾਂ ਕਾ ਦੂਧ ਲੇਕਰ ਆਓ’ ਉੱਥੋਂ ਦੁੱਧ ਪੀ ਕੇ ਵਾਪਸ ਦਰਬਾਰ ਵੱਲ ਰਵਾਨਾ ਹੋ ਗਏ

ਪਿਆਰ ਨਾਲ ਬੁਲਾਉਂਦੇ ਸੀ ਨੇਜਾ

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੂੰ ਜੋ ਵੀ ਕੋਈ ਮਿਲਦਾ ਜਾਂ ਦਰਸ਼ਨ ਕਰ ਲੈਂਦਾ ਉਹ ਮੁਰੀਦ ਬਣ ਜਾਂਦਾ ਨੇਜੀਆ ਪਿੰਡ ਪ੍ਰਤੀ ਪੂਜਨੀਕ ਸਾਈਂ ਜੀ ਦਾ ਪ੍ਰੇਮ ਆਪਣੇ ਆਪ ’ਚ ਨਿਰਾਲਾ ਸੀ ਬੇਸ਼ੱਕ ਸ਼ੁਰੂਆਤੀ ਦਿਨਾਂ ’ਚ ਪੂਜਨੀਕ ਸਾਈਂ ਜੀ ਨੂੰ ਸੇਵਾਦਾਰ ਭੇਜ ਕੇ ਨੇਜੀਆ ਪਿੰਡ ’ਚ ਰਾਮ-ਨਾਮ ਦੀ ਅਲਖ ਜਗਾਉਣੀ ਪਈ, ਪਰ ਪੂਜਨੀਕ ਸਾਈਂ ਜੀ ਹਮੇਸ਼ਾ ਇਸ ਪਿੰਡ ਨੂੰ ਪਿਆਰ ਨਾਲ ‘ਨੇਜਾ’ ਕਹਿ ਕੇ ਬੁਲਾਉਂਦੇ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਮੁਖਾਰਬਿੰਦ ਤੋਂ ਨੇਜਾ ਸ਼ਬਦ ਸੁਣਨ ’ਚ ਬੜਾ ਪਿਆਰਾ ਲਗਦਾ ਸੀ,

ਸ਼ਾਇਦ ਇਹੀ ਵਜ੍ਹਾ ਸੀ ਕਿ ਖੁਦ ਬਚਨ ਫਰਮਾ ਕੇ ਪਿੰਡ ’ਚ ਡੇਰਾ ਬਣਵਾਇਆ ਅਤੇ ਇੱਥੇ ਦੋ ਵਾਰ ਪਧਾਰੇ ਤਾਂ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਠਹਿਰਾਅ ਵੀ ਕੀਤਾ ਪ੍ਰੇਮ-ਪਿਆਰ ਦਾ ਇਹ ਦੌਰ ਪੂਜਨੀਕ ਹਜ਼ੂਰ ਪਿਤਾ ਜੀ ਦੇ ਸਮੇਂ ਵੀ ਲਗਾਤਾਰ ਚੱਲਦਾ ਰਿਹਾ ਹੈ ਪੂਜਨੀਕ ਗੁਰੂ ਜੀ, ਇੱਥੋਂ ਦੀ ਸੰਗਤ ਨੂੰ ਬੇਹੱਦ ਪਿਆਰ ਕਰਦੇ ਹਨ, ਪਿੰਡ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਖੁਸ਼ੀਆਂ ਲੁਟਾਉਂਦੇ ਰਹੇ ਹਨ ਇਹੀ ਵਜ੍ਹਾ ਹੈ ਕਿ ਵਰਤਮਾਨ ’ਚ ਇਸ ਪਿੰਡ ਦਾ ਡੇਰਾ ਸੱਚਾ ਸੌਦਾ ਦੇ ਪ੍ਰਤੀ ਪਿਆਰ ਮੁਖਰ ਹੋ ਕੇ ਬੋਲਦਾ ਹੈ

ਸਾਨੂੰ ਅਜਿਹਾ ਅਸ਼ੀਰਵਾਦ ਦਿਓ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਵੇ

ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਨੇਜੀਆ ਖੇੜਾ ਦੇ ਲੋਕ ਪਹਿਲੀ ਵਾਰ ਡੇਰਾ ਸੱਚਾ ਸੌਦਾ ਦਰਬਾਰ ’ਚ ਸਤਿਸੰਗ ਸੁਣਨ ਪਹੁੰਚੇ ਸਨ ਪੂਜਨੀਕ ਸਾਈਂ ਜੀ ਸਤਿਸੰਗ ’ਚ ਆਉਣ ਵਾਲੇ ਹਰ ਜੀਵ ’ਤੇ ਆਪਣੀਆਂ ਰਹਿਮਤਾਂ ਦੇ ਖਜ਼ਾਨੇ ਖੁੱਲ੍ਹੇ ਦਿਲ ਨਾਲ ਲੁਟਾਉਂਦੇ ਸਨ ਜਦੋਂ ਨੇਜ਼ੀਆ ਪਿੰਡ ਦੀ ਸੰਗਤ ਦੀ ਵਾਰੀ ਆਈ ਤਾਂ ਮੌਜਿਜ਼ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਪੂਜਨੀਕ ਸਾਈਂ ਜੀ ਸੰਗਤ ਨੂੰ ਚੀਜ਼ਾਂ ਵੰਡਦੇ ਹਨ, ਪਰ ਅਸੀਂ ਕੁਝ ਵੀ ਲੈਣਾ ਨਹੀਂ ਹੈ ਥੋੜ੍ਹੀ ਦੇਰ ਬਾਅਦ ਹੀ ਪੂਜਨੀਕ ਸਾਈਂ ਜੀ ਨੇ ਆਵਾਜ਼ ਲਗਾਈ ਕਿ ‘ਆਓ ਵਰੀ! ਤੁਮ੍ਹਂੇ ਦਾਤ ਦੇਤੇ ਹੈਂ’ ਇਹ ਸੁਣ ਕੇ ਮੌਜਿਜ਼ ਲੋਕ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਬੋਲੇ-ਬਾਬਾ ਜੀ, ਸਾਨੂੰ ਇਨ੍ਹਾਂ ਦਾਤਾਂ ਦੀ ਜ਼ਰੂਰਤ ਨਹੀਂ ਹੈ, ਪੈਸਾ ਪਾਈ ਅਸੀਂ ਖਰਚ ਕਰ ਦੇਵਾਂਗੇ, ਕੱਪੜੇ ਸਮਾਂ ਪਾ ਕੇ ਫਟ ਜਾਣਗੇ, ਤੁਸੀਂ ਸਾਨੂੰ ਅਜਿਹਾ ਅਸ਼ੀਰਵਾਦ ਦਿਓ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਏ ਇਹ ਸੁਣ ਕੇ ਪੂਜਨੀਕ ਸਾਈਂ ਜੀ ਬਹੁਤ ਖੁਸ਼ ਹੋਏ ਅਤੇ ਫਰਮਾਇਆ-‘ਅੱਛਾ ਵਰੀ! ਤੁਮਨੇ ਮਸਤਾਨਾ ਕੀ ਨਾਭੀ ਮਾਂਗੀ ਹੈ

ਨਾਭੀ ਕੇ ਅੰਦਰ ਜੋ ਚੀਜ਼ ਹੈ ਵੋ ਮਾਂਗੀ ਹੈ ਚਲੋ ਤੁਮਕੋ ਆਜ ਸਪੈਸ਼ਲ ਨਿਸ਼ਾਨੀ ਦੇਂਗੇ’ ਦੱਸਦੇ ਹਨ ਕਿ ਉਸ ਦੌਰਾਨ ਪੂਜਨੀਕ ਸਾਈਂ ਜੀ ਨੇ ਕਿਸੇ ਨੂੰ ਸ਼ਾਹੀ ਕੋਟ, ਸਵੈਟਰ, ਰੁਮਾਲ ਵਰਗੀਆਂ ਬਹੁਮੁੱਲੀਆਂ ਨਿਸ਼ਾਨੀਆਂ ਦਿੱਤੀਆਂ ਉਸ ਦਿਨ ਪੂਜਨੀਕ ਸਾਈਂ ਜੀ ਨੇ ਨੇਜ਼ੀਆ ਪਿੰਡ ਦੀ ਪੂਰੀ ਸੰਗਤ ਨੂੰ ਆਪਣੇ ਅਸ਼ੀਰਵਾਦ ਨਾਲ ਲਬਰੇਜ਼ ਕਰਕੇ ਬੇਅੰਤ ਖੁਸ਼ੀਆਂ ਦਿੱਤੀਆਂ ਉਸ ਦਿਨ ਨੰਬਰਦਾਰ ਜੋਤ ਰਾਮ ਨੂੰ ਮਿਲੀ ਸ਼ਾਹੀ ਦਾਤ ਰੁਮਾਲ ਨੂੰ ਦਿਖਾਉਂਦੇ ਹੋਏ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਸ਼ਾਹੀ ਦਾਤ ਸਾਡੇ ਲਈ ਅਨਮੋਲ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਕ ਵਾਰ ਘਰ ਆਉਣ ਦੌਰਾਨ ਇਹ ਸ਼ਾਹੀ ਦਾਤ ਆਪਣੇ ਹੱਥ ’ਚ ਲੈਂਦੇ ਹੋਏ ਫਰਮਾਇਆ ਸੀ ਕਿ ਵਾਹ ਭਈ! ਬਹੁਤ ਸੰਭਾਲ ਕਰ ਰੱਖਾ ਹੈ ਆਪਨੇ ਇਸ ਦਾਤ ਕੋ ਐਸੇ ਹੀ ਆਗੇ ਭੀ ਸੰਭਾਲ ਕਰ ਰੱਖਣਾ

ਇਸ ਧਰਤੀ ਨੂੰ ਰੰਗ-ਭਾਗ ਲੱਗ ਜਾਣਗੇ, ਨਸੀਬਾਂ ਵਾਲੇ ਦੇਖਣਗੇ

ਕਰੀਬ 1957-58 ਦੀ ਗੱਲ ਹੈ, ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਜੀਪ ’ਤੇ ਸਵਾਰ ਹੋ ਕੇ ਪਿੰਡ ਨੇਜ਼ੀਆ ਖੇੜਾ ਵੱਲ ਜਾ ਰਹੇ ਸਨ ਉਸ ਸਮੇਂ ਸ਼ਾਹਪੁਰ ਬੇਗੂ ਪਿੰਡ ਕੋਲ ਮੌਜ਼ੂਦਾ ਬਿਜਲੀ ਘਰ ਵਾਲੀ ਜਗ੍ਹਾ ਤੋਂ ਨੇਜ਼ੀਆ ਪਿੰਡ ਨੂੰ ਸਿੱਧਾ ਰਸਤਾ ਜਾਂਦਾ ਸੀ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਇਸੇ ਰਸਤੇ ਤੋਂ ਜਾ ਰਹੇ ਸਨ ਉਦੋਂ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਵਾਲੀ ਜਗ੍ਹਾ ’ਤੇ ਰੇਤ ਦੇ ਬਹੁਤ ਵੱਡੇ-ਵੱਡੇ ਟਿੱਲੇ ਹੋਇਆ ਕਰਦੇ ਸਨ ਤੇਰਾਵਾਸ ਵਾਲੀ ਜਗ੍ਹਾ ’ਤੇ ਤਾਂ ਹੋਰ ਵੀ ਬਹੁਤ ਵੱਡਾ ਰੇਤ ਦਾ ਟਿੱਲਾ ਸੀ

ਉਸ ਟਿੱਲੇ ਦੇ ਪਿੱਛੇ ਯਾਨੀ ਪੂਰਬੀ ਦਿਸ਼ਾ ਤੋਂ ਰਸਤਾ ਲੰਘਦਾ ਸੀ ਸ਼ਹਿਨਸ਼ਾਹ ਜੀ ਦੀ ਜੀਪ ਇਸ ਟਿੱਲੇ ਦੇ ਬਰਾਬਰ ਆ ਕੇ ਰੇਤ ’ਚ ਫਸ ਗਈ ਡਰਾਈਵਰ ਦੇ ਕਾਫ਼ੀ ਯਤਨਾਂ ਤੋਂ ਬਾਅਦ ਵੀ ਜਦੋਂ ਜੀਪ ਨਹੀਂ ਨਿਕਲੀ ਤਾਂ ਸ਼ਹਿਨਸ਼ਾਹ ਜੀ ਜੀਪ ਤੋਂ ਉੱਤਰਕੇ ਉਸ ਟਿੱਲੇ ’ਤੇ ਚੜ੍ਹਨ ਲੱਗੇ ਸੇਵਾਦਾਰ ਵੀ ਪਿੱਛੇ-ਪਿੱਛੇ ਚੱਲ ਪਏ ਸ਼ਹਿਨਸ਼ਾਹ ਜੀ ਇਸ ਟਿੱਲੇ ਦੇ ਉੱਪਰ ਚੜ੍ਹਕੇ ਇੱਕ ਸਾਫ਼ ਜਗ੍ਹਾ ’ਤੇ ਰੁਕ ਗਏ ਸੇਵਾਦਾਰ ਨੇ ਬੈਠਣ ਲਈ ਇੱਕ ਛੋਟਾ ਜਿਹਾ ਕੱਪੜਾ ਵਿਛਾ ਦਿੱਤਾ ਸਹਿਨਸ਼ਾਹ ਜੀ ਉੱਥੇ ਵਿਰਾਜ਼ਮਾਨ ਹੋ ਗਏ, ਨਾਲ ਹੀ ਸੇਵਾਦਾਰ ਵੀ ਸਾਹਮਣੇ ਬੈਠ ਗਏ ਇਸ ਦਰਮਿਆਨ ਉੱਥੇ ਕੋਲ ਖੇਤਾਂ ’ਚ ਕੰਮ ਕਰ ਰਿਹਾ ਬੇਗੂ ਪਿੰਡ ਦਾ ਇੱਕ ਜਿੰਮੀਦਾਰ ਵੀ ਕੋਲ ਆ ਕੇ ਬੈਠ ਗਿਆ ਪੂਜਨੀਕ ਸਾਈਂ ਜੀ ਨੇ ਸਾਰਿਆਂ ਨੂੰ ਕੁਝ ਸਮੇਂ ਲਈ ਸਿਮਰਨ ਕਰਨ ਦਾ ਆਦੇਸ਼ ਫਰਮਾਇਆ ਅਤੇ ਖੁਦ ਵੀ ਅੰਤਰ ਧਿਆਨ ਹੋ ਗਏ ਕੁਝ ਅੰਤਰਾਲ ਤੋਂ ਬਾਅਦ ਸ਼ਹਿਨਸ਼ਾਹ ਜੀ ਇੱਕਦਮ ਤਾੜੀ ਵਜਾਉਣ ਲੱਗੇ ਅਤੇ ਜ਼ੋਰ-ਜ਼ੋਰ ਨਾਲ ਹੱਸਦੇ ਹੋਏ

ਬਚਨ ਫਰਮਾਇਆ, ‘ਬੱਲੇ! ਬੱਲੇ! ਬੱਲੇ! ਬਈ ਯਹਾਂ ਪਰ ਬਹੁਤ ਕੁਛ ਬਣੇਗਾ ਯਹਾਂ ਬਾਗ ਬਗੀਚੇ ਲਗ ਜਾਏੇਂਗੇ’ ਜ਼ਿੰਮੀਦਾਰ ਭਾਈ ਬੋਲਿਆ ਕਿ ਬਾਬਾ ਜੀ! ਇੱਥੇ ਕੀ ਬਾਗ ਲੱਗਣੇ ਹਨ ਸਾਲਾਂ ਤੋਂ ਦੇਖ ਰਿਹਾ ਹਾਂ, ਇੱਥੇ ਤਾਂ ਮੱਝਾਂ ਲਈ ਘਾਹ ਵੀ ਨਹੀਂ ਹੁੰਦਾ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਯਹਾਂ ਪਰ ਬਹੁਤ ਕੁਛ ਬਣੇਗਾ ਬਾਗ-ਬਗੀੇਚੇ ਲਗੇਂਗੇ ਯਹਾਂ ਪਰ ਲਾਖੋਂ ਦੁਨੀਆ ਸੱਜਦਾ ਕਰੇਗੀ ਇਸ ਧਰਤੀ ਕੋ ਰੰਗ ਭਾਗ ਲੱਗ ਜਾਏਂਗੇ, ਪਰ ਨਸੀਬੋਂ ਵਾਲੇ ਦੇਖੇਂਗੇ’ ਸ਼ਹਿਨਸ਼ਾਹ ਜੀ ਏਨੇ ਵਚਨ ਫਰਮਾਕੇ ਜੀਪ ਕੋਲ ਆ ਗਏ ਏਨੇ ’ਚ ਸੇਵਾਦਾਰਾਂ ਨੇ ਧੱਕਾ ਲਗਾਕੇ ਜੀਪ ਨੂੰ ਕੱਢ ਲਿਆ ਸੀ ਸ਼ਹਿਨਸ਼ਾਹ ਜੀ ਇੱਥੋਂ ਨੇਜ਼ੀਆ ਲਈ ਰਵਾਨਾ ਹੋ ਗਏ

ਇਸ ਪੂਰੇ ਘਟਨਾਕ੍ਰਮ ਦੇ ਸਾਕਸ਼ੀ ਰਹੇ ਪ੍ਰੇਮੀ ਹੰਸਰਾਜ ਪਿੰਡ ਸ਼ਾਹਪੁਰ ਬੇਗੂ ਨੇ ਦੱਸਿਆ ਕਿ ਜਦੋਂ 1993 ’ਚ ਉਕਤ ਜਗ੍ਹਾ ’ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਰਹੇ ਸਨ ਤਾਂ ਉਕਤ ਬੇਪਰਵਾਹੀ ਬਚਨਾਂ ਦੀ ਯਾਦ ਇੱਕਦਮ ਤਾਜ਼ਾ ਹੋ ਗਈ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਵੀ ਕਈ ਵਾਰ ਬਚਨ ਫਰਮਾਏ ਕਿ ਜਬ ਇਸ ਡੇਰੇ (ਸ਼ਾਹ ਮਸਤਾਨਾ ਜੀ ਧਾਮ) ਮੇਂ ਸੰਗਤ ਪੂਰੀ ਨਹੀਂ ਆਏਗੀ ਤੋ ਹਮੇਂ ਸਤਿਸੰਗ ਕਰਨੇ ਕੇ ਲੀਏ ਟੀਲੋਂ ਵਾਲੀ ਜਗਹ ਪਰ ਜਾਨਾ ਪੜੇਗਾ

‘ਵਰੀ! ਮੱਖੀਆਂ ਤੋ ਉੱਡ ਗਈ’

ਇੱਕ ਵਾਰ ਪੂਜਨੀਕ ਸਾਈਂ ਜੀ ਦੇਰ ਰਾਤ ਤੱਕ ਗੁਫਾ ਤੋਂ ਬਾਹਰ ਨਹੀਂ ਆਏ ਜਦਕਿ ਹਰ ਸ਼ਾਮ ਦਰਬਾਰ ’ਚ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਸੀ ਉਸ ਦਿਨ ਠੰਡ ਵੀ ਬਹੁਤ ਕੜਾਕੇ ਦੀ ਸੀ ਵੱਡੀ ਗਿਣਤੀ ’ਚ ਸਾਧ-ਸੰਗਤ ਦਰਬਾਰ ’ਚ ਪਹੁੰਚੀ ਹੋਈ ਸੀ ਸਮਾਂ ਹੌਲੀ-ਹੌਲੀ ਗੁਜ਼ਰਦਾ ਗਿਆ, ਪਰ ਗੁਫ਼ਾ ਦੇ ਦਰਵਾਜ਼ੇ ਵੱਲ ਟਕਟਕੀ ਲਗਾਏ ਬੈਠੀ ਸੰਗਤ ਦੀ ਉਮੀਦ ਹੁਣ ਨਿਰਾਸ਼ਾ ’ਚ ਬਦਲਣ ਲੱਗੀ ਸੀ, ਕਿਉਂਕਿ ਅੱਧੀ ਰਾਤ ਦੇ ਕਰੀਬ ਸਮਾਂ ਹੋ ਚੁੱਕਿਆ ਸੀ ਕੁਝ ਕੁ ਦੇ ਮਨ ’ਚ ਵਿਚਾਰ ਆਇਆ ਕਿ ਬਾਬਾ ਜੀ ਹੁਣ ਤਾਂ ਸ਼ਾਇਦ ਹੀ ਆਉਣ, ਰਾਤ ਤਾਂ ਲੰਘਣ ਨੂੰ ਆਈ ਹੈ ਅਜਿਹੇ ਵਿਚਾਰ ਜ਼ਿਆਦਾਤਰ ਲੋਕਾਂ ਦੇ ਮਨ ’ਚ ਆਉਣ ਲੱਗੇ ਅਤੇ ਉਹ ਇੱਕ-ਇੱਕ ਕਰਕੇ ਉੱਥੋਂ ਉੱਠ ਕੇ ਘਰਾਂ ਵੱਲ ਨੂੰ ਚੱਲ ਪਏ ਉੱਧਰ ਠੰਡੀਆਂ ਹਵਾਵਾਂ ਨੇ ਸਭ ਨੂੰ ਕੰਬਣੀ ਚੜ੍ਹਾ ਦਿੱਤੀ ਸੀ

ਮੌਸਮ ਦੀਆਂ ਇਨ੍ਹਾਂ ਯਾਤਨਾਵਾਂ ਨੂੰ ਸਹਿੰਦੇ ਹੋਏ ਵੀ ਕਾਫੀ ਸਤਿਸੰਗੀ ਹਾਲੇ ਵੀ ਪੰਡਾਲ ’ਚ ਡਟੇ ਹੋਏ ਸਨ ਉਦੋਂ ਹੌਲੀ ਜਿਹੇ ਦਰਵਾਜ਼ੇ ਦਾ ਇੱਕ ਗੇਟ ਖੁੱਲ੍ਹਿਆ ਕੁਝ ਮਿੰਟਾਂ ਬਾਅਦ ਹੀ ਪੂਜਨੀਕ ਸਾਈਂ ਜੀ ਗੁਫ਼ਾ ਤੋਂ ਬਾਹਰ ਆ ਗਏ ਅਤੇ ਪੰਡਾਲ ’ਚ ਬੈਠੀ ਸੰਗਤ ਵੱਲ ਇਸ਼ਾਰਾ ਕਰਦੇ ਹੋਏ ਫਰਮਾਉਣ ਲੱਗੇ- ‘ਦੇਖੋ ਵਰੀ! ਵਹ ਬੇਚਾਰੇ ਕਿਤਨੀ ਸਰਦੀ ਮੇਂ ਬੈਠੇ ਹੈਂ ਕਿਸ ਤਾਕਤ ਕੇ ਆਸਰੇ ਬੈਠੇ ਹੈਂ ਸਤਿਗੁਰੂ ਨੇ ਬਿਠਾ ਰੱਖਾ ਹੈ ਕਿਸੀ ਕੇ ਊਪਰ ਕੱਪੜਾ ਨਹੀਂ ਹੈ ਇਨਕੀ ਕੁਰਬਾਨੀ ਹੈ ਜੋ ਆਜ ਯਹਾਂ ਬੈਠੇ ਹੈਂ ਸਾਰੇ ਸੱਚਖੰਡ ਮੇਂ ਜਾਏਂਗੇ’ ਫਿਰ ਫਰਮਾਇਆ ‘ਵਰੀ! ਅਬ ਤੋ ਸ਼ਹਿਦ ਖਾਨੇ ਵਾਲੇ ਹੀ ਬਚੇ ਹੈਂ, ਮੱਖੀਆਂ ਤੋ ਉਡ ਗਈ’ ਪੂਜਨੀਕ ਸਾਈਂ ਜੀ ਦੇ ਅਜਿਹੇ ਦੋ ਅਰਥੀ ਬਚਨ ਸੁਣ ਕੇ ਸੰਗਤ ਖੁਸ਼ੀ ਨਾਲ ਝੂਮ ਉੱਠੀ ਅਤੇ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ

ਪੂਜਨੀਕ ਪਰਮ ਪਿਤਾ ਜੀ ਦੀ ਰਹਿਨੁਮਾਈ ’ਚ ਨਿੱਖਰੀ ਦਰਬਾਰ ਦੀ ਸੁੰਦਰਤਾ

ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੱਦੀਨਸ਼ੀਨ ਹੋਏ ਤਾਂ ਸਤਿਲੋਕਪੁੁਰ ਧਾਮ ’ਚ ਵੀ ਕੁਝ ਸਮੇਂ ਬਾਅਦ ਇਹ ਜ਼ਰੂਰਤ ਮਹਿਸੂਸ ਹੋਣ ਲੱਗੀ ਕਿ ਹੁਣ ਇੱਥੋਂ ਦੇ ਦਰਬਾਰ ਨੂੰ ਪੱਕਾ ਬਣਾਇਆ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਡੇਰੇ ’ਚ ਜੋ ਕੁਝ ਵੀ ਬਣਾਇਆ ਗਿਆ ਸੀ, ਉਹ ਕੱਚੀਆਂ ਇੱਟਾਂ ਨਾਲ ਹੀ ਬਣਿਆ ਸੀ ਬਾਰਸ਼ ਦੇ ਚੱਲਦਿਆਂ ਹੁਣ ਦੀਵਾਰਾਂ ਦੀ ਮਿੱਟੀ ਖਿਸਕਣ ਲੱਗੀ ਸੀ ਪਿੰਡ ਵਾਲੇ ਵੀ ਇਹੀ ਚਾਹੁੰਦੇ ਸਨ ਕਿ ਹੁਣ ਦਰਬਾਰ ਨੂੰ ਪੱਕਾ ਬਣਾਇਆ ਜਾਵੇ, ਦਰਕਾਰ ਸੀ ਤਾਂ ਬਸ ਸ਼ਾਹੀ ਹੁਕਮ ਦੀ ਸੰਨ 1970 ਦੇ ਆਸ-ਪਾਸ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਇਸ ਦਰਬਾਰ ਨੂੰ ਪੱਕਾ ਬਣਾਉਣ ਦੀ ਆਗਿਆ ਦੇ ਦਿੱਤੀ ਸੇਵਾ ਦੇ ਇਸ ਨਵੇਂ ਕਾਰਜ ਪ੍ਰਤੀ ਸੰਗਤ ’ਚ ਵੱਡਾ ਉਤਸ਼ਾਹ ਸੀ ਬਜ਼ੁਰਗਵਾਰ ਦੱਸਦੇ ਹਨ

ਕਿ ਉਸ ਦੌਰਾਨ ਕਾਫੀ ਸਮੇਂ ਤੱਕ ਸੇਵਾ ਕਾਰਜ ਚੱਲਦਾ ਰਿਹਾ ਰਾਜ ਮਿਸਤਰੀ ਬਲਵੀਰ ਅਤੇ ਅਭਿਮੰਨਿਊ ਨੇ ਇਸ ਸੇਵਾ ’ਚ ਮੋਹਰੀ ਭੂਮਿਕਾ ਨਿਭਾਈ ਸਾਧ-ਸੰਗਤ ਨੇ ਡੇਰੇ ਦੇ ਅੰਦਰ 25 ਕਮਰੇ, ਉਨ੍ਹਾਂ ਦੇ ਅੱਗੇ ਬਰਾਮਦੇ, ਪੱਕਾ ਲੰਗਰ ਘਰ (ਰਸੋਈ), ਚਾਰ ਮੰਜ਼ਿਲੀ ਸ਼ਹਿਨਸ਼ਾਹੀ ਗੁਫ਼ਾ, ਡੇਰੇ ਦੀ ਚਾਰ ਦੀਵਾਰੀ ਆਦਿ ਸਭ ਕੁਝ ਪੱਕਾ ਬਣਾ ਦਿੱਤਾ ਦੂਜੇ ਪਾਸੇ ਨਹਿਰ ਦੇ ਪਾਣੀ ਨੂੰ ਇਕੱਠਾ ਕਰਨ ਲਈ ਇੱਕ ਪੱਕੀ ਡਿੱਗੀ ਵੀ ਬਣਾਈ ਗਈ ਅਤੇ ਉਸ ’ਤੇ ਦੋ ਨਲਕੇ (ਹੈਂਡ ਪੰਪ) ਵੀ ਲਾ ਦਿੱਤੇ ਤਾਂ ਕਿ ਪਿੰਡ ਦੀਆਂ ਮਾਤਾ-ਭੈਣਾਂ ਨੂੰ ਪਾਣੀ ਭਰਨ ’ਚ ਕੋਈ ਦਿੱਕਤ ਮਹਿਸੂਸ ਨਾ ਹੋਵੇ ਇਸ ਪ੍ਰਕਾਰ ਦਰਬਾਰ ਨੂੰ ਬਹੁਤ ਹੀ ਸੁੰਦਰ ਅਤੇ ਆਲੀਸ਼ਾਨ ਬਣਾ ਦਿੱਤਾ

ਸੰਨ 1990 ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਦਰਬਾਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲੱਗ ਗਏ ਵਰਤਮਾਨ ’ਚ ਇੱਥੇ ਸੰਗਤ ਦੀ ਸੁਵਿਧਾ ਲਈ ਵੱਡਾ ਹਾਲ ਬਣਾਇਆ ਗਿਆ ਹੈ, ਦੂਜੇ ਪਾਸੇ ਆਂਗਣ ਅਤੇ ਫੁੱਲਾਂ ਦੀ ਖੁਸ਼ਬੂ ਨਾਲ ਮਹਿਕਿਆ ਬਾਗ ਹਰ ਕਿਸੇ ਦਾ ਮਨ ਮੋਹ ਲੈਂਦਾ ਹੈ ਸੇਵਾਦਾਰ ਪਾਲ ਇੰਸਾਂ ਅਨੁਸਾਰ, ਦਰਬਾਰ ’ਚ ਨੇਜੀਆ ਦੇ ਨਾਲ-ਨਾਲ ਬਲਾਕ ਕਲਿਆਣ ਨਗਰ ਦੇ ਸੇਵਾਦਾਰ ਵਧ-ਚੜ੍ਹ ਕੇ ਹਿੱਸੇਦਾਰੀ ਕਰਦੇ ਹਨ

ਜਦੋਂ ਪੂਜਨੀਕ ਪਰਮ ਪਿਤਾ ਜੀ ਸਵੇਰੇ 4 ਵਜੇ ਪਧਾਰੇ ਨੇਜੀਆ

ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਪੂਜਨੀਕ ਪਰਮ ਪਿਤਾ ਜੀ 28 ਫਰਵਰੀ 1960 ਨੂੰ ਦੂਜੀ ਪਾਤਸ਼ਾਹੀ ਦੇ ਰੂਪ ’ਚ ਬਿਰਾਜਮਾਨ ਹੋਏ ਸਨ ਕਰੀਬ 3 ਸਾਲ ਤੱਕ ਪੂਜਨੀਕ ਪਰਮ ਪਿਤਾ ਜੀ ਇਕਾਂਤਵਾਸ ’ਚ ਰਹੇ, ਇਹ ਅਜਿਹਾ ਸਮਾਂ ਸੀ ਜਦੋਂ ਪੂਜਨੀਕ ਪਰਮ ਪਿਤਾ ਜੀ ਦਿਨ ਦੇ ਸਮੇਂ ਤੇਰਾਵਾਸ ’ਚ ਰਹਿੰਦੇ ਅਤੇ ਦੇਰ ਰਾਤ ਨੂੰ ਬਾਹਰ ਘੁੰਮਣ ਲਈ ਨਿਕਲਦੇ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਇੱਕ ਲੰਮਾਂ ਸਮਾਂ ਬਿਤਾਉਣ ਵਾਲੇ ਸੇਵਾਦਾਰ ਅਰਜਨ ਸਿੰਘ ਇੰਸਾਂ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੰਨ 1960 ਤੋਂ 1963 ਤੱਕ ਸੰਗਤ ’ਚ ਬਿਰਾਜਮਾਨ ਨਹੀਂ ਹੋਏ ਦਿਨ ਦੇ ਸਮੇਂ ਤੇਰਾਵਾਸ ’ਚ ਧਿਆਨ ਅਵਸਥਾ ’ਚ ਬਿਰਾਜਮਾਨ ਰਹਿੰਦੇ ਅਤੇ ਰਾਤ ਦੇ ਸਮੇਂ ਕਦੇ-ਕਦੇ ਬਾਹਰ ਘੁੰਮਣ ਨਿਕਲਦੇ ਸੰਨ 1962 ਦੇ ਆਸ-ਪਾਸ ਦੀ ਗੱਲ ਹੈ,

ਇੱਕ ਦਿਨ ਸੁਭਾ-ਸਵੇਰੇ ਅਚਾਨਕ ਨੇਜੀਆ ਦਰਬਾਰ ਜਾਣ ਦਾ ਪ੍ਰੋਗਰਾਮ ਬਣਿਆ ਸੇਵਾਦਾਰ ਹਜ਼ਾਰਾ ਸਿੰਘ ਜੀ ਕੋਲ ਉਸ ਸਮੇਂ ਜੀਪ ਹੋਇਆ ਕਰਦੀ ਸੀ ਸ਼ਾਹੀ ਹੁਕਮ ਤੋਂ ਬਾਅਦ ਸੇਵਾਦਾਰ ਹਜ਼ਾਰਾ ਸਿੰਘ ਜੀ ਆਪਣੀ ਜੀਪ ਦਰਬਾਰ ਦੇ ਗੇਟ ’ਤੇ ਲੈ ਆਇਆ ਪੂਜਨੀਕ ਪਰਮ ਪਿਤਾ ਜੀ ਉਸ ਜੀਪ ’ਚ ਸਵਾਰ ਹੋ ਗਏ ਅਤੇ ਮੈਨੂੰ ਵੀ ਨਾਲ ਚੱਲਣ ਦਾ ਹੁਕਮ ਫਰਮਾਇਆ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨਾਲ ਅਸੀਂ ਦੋਵੇਂ ਸਵੇਰੇ 4 ਵਜੇ ਨੇਜ਼ੀਆ ਡੇਰਾ ’ਚ ਆ ਪਹੁੰਚੇ ਖਾਸ ਗੱਲ ਇਹ ਵੀ ਸੀ ਕਿ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਜਦੋਂ ਵੀ ਰਾਤ ਨੂੰ ਘੁੰਮਣ ਨਿਕਲਦੇ ਤਾਂ ਮੈਨੂੰ ਹਮੇਸ਼ਾ ਬਿਸਤਰ ਨਾਲ ਲੈੈ ਚੱਲਣ ਦਾ ਹੁਕਮ ਜ਼ਰੂਰ ਦਿੰਦੇ ਉਸ ਦਿਨ ਵੀ ਮੈਂ ਬੋਰੀ ’ਚ ਬਿਸਤਰ ਲਪੇਟ ਕੇ ਨਾਲ ਲੈ ਕੇ ਆਇਆ ਸੀ

ਇੱਥੇ ਦਰਬਾਰ ’ਚ ਆ ਕੇ ਪੂਜਨੀਕ ਪਰਮ ਪਿਤਾ ਜੀ ਦੇ ਵਿਸ਼ਰਾਮ ਲਈ ਚਾਰਪਾਈ ਲੱਭਣੀ ਚਾਹੀ ਤਾਂ ਉਹ ਨਹੀਂ ਮਿਲੀ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਕਿ ਬੇਟਾ, ਆਂਢ-ਗੁਆਂਢ ’ਚ ਜਾ ਕੇ ਚਾਰਪਾਈ ਲੈ ਆ, ਪਰ ਜਦੋਂ ਮੈਂ ਆਂਢ-ਗੁਆਂਢ ਘਰਾਂ ’ਚ ਗਿਆ ਤਾਂ ਇੱਕ ਘਰ ਨੇ ਚਾਰਪਾਈ ਦੀ ਜਗ੍ਹਾ ਮੂੜ੍ਹਾ ਦੇ ਦਿੱਤਾ ਵਾਪਸ ਆ ਕੇ ਮੈਂ ਸਾਰੀ ਗੱਲ ਸੁਣਾਈ, ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ-‘ਬੇਟਾ! ਬੋਰੀ ਜ਼ਮੀਨ ਪਰ ਬਿਛਾ ਲੋ ਔਰ ਉਸ ਪਰ ਬਿਸਤਰਾ ਲਗਾ ਦੋ’ ਕੁਝ ਦੇਰ ਆਰਾਮ ਫਰਮਾਉਣ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਪੂਰਾ ਦਿਨ ਤੇਰਾਵਾਸ ’ਚ ਬਿਰਾਜਮਾਨ ਰਹੇ ਸ਼ਾਮ 4 ਵਜੇ ਸੇਵਾਦਾਰ ਹਜ਼ਾਰਾ ਸਿੰਘ ਜੀ ਜੀਪ ਲੈ ਕੇ ਫਿਰ ਆ ਗਿਆ,

ਜਿਸ ਤੋਂ ਬਾਅਦ ਵਾਪਸ ਸ਼ਾਹ ਮਸਤਾਨਾ ਜੀ ਧਾਮ ’ਚ ਆ ਗਏ ਪੂਜਨੀਕ ਪਰਮ ਪਿਤਾ ਜੀ ਕਰੀਬ 12 ਘੰਟੇ ਤੱਕ ਨੇਜੀਆ ਡੇਰੇ ’ਚ ਰਹੇ, ਪਰ ਪਿੰਡ ਵਾਲਿਆਂ ਨੂੰ ਕੰਨੋਂ-ਕੰਨ ਖਬਰ ਨਹੀਂ ਹੋਈ ਹਾਲਾਂਕਿ ਇਸ ਤੋਂ ਪਹਿਲਾਂ ਵੀ ਪੂਜਨੀਕ ਪਰਮ ਪਿਤਾ ਜੀ ਪਿੰਡ ’ਚ ਇੱਕ ਰਾਤ ਰਹੇ ਸਨ ਨੰਬਰਦਾਰ ਓਮ ਪ੍ਰਕਾਸ਼ ਬੁਢਾਨੀਆ ਦੱਸਦੇ ਹਨ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਜਦੋਂ ਪਿੰਡ ’ਚ ਦੂਜੀ ਵਾਰ ਸਤਿਸੰਗ ਕਰਨ ਪਧਾਰੇ ਸਨ, ਤਾਂ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਵੀ ਸਤਿਸੰਗ ਸੁਣਨ ਆਏ ਸਨ ਅਤੇ ਉਨ੍ਹਾਂ ਦੇ ਘਰ ਰਾਤ ਆਰਾਮ ਕੀਤਾ ਸੀ

ਜਦੋਂ ਪੂਜਨੀਕ ਗੁਰੂ ਜੀ ਨੇ ਦਰਬਾਰ ’ਚ ਲਾਈ ਮਜਲਿਸ

ਇਹ ਦਰਬਾਰ ਸਮੇਂ-ਸਮੇਂ ’ਤੇ ਤਿੰਨੇ ਰੂਹਾਨੀ ਪਾਤਸ਼ਾਹੀਆਂ ਦੀ ਸੋਹਬਤ ਨਾਲ ਮਹਿਕਦਾ ਰਿਹਾ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਸ ਦਰਬਾਰ ’ਚ ਹੁਣ ਤੱਕ ਤਿੰਨ ਵਾਰ ਪਧਾਰੇ ਹਨ, ਜਿਸ ’ਚ ਇੱਕ ਵਾਰ ਤਾਂ ਮਜਲਿਸ ਦਾ ਪ੍ਰੋਗਰਾਮ ਵੀ ਹੋਇਆ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਓਮ ਪ੍ਰਕਾਸ਼ ਬੁਢਾਨੀਆ ਦੱਸਦੇ ਹਨ ਕਿ ਜਿਸ ਦਿਨ ਇੱਥੇ ਦਰਬਾਰ ’ਚ ਮਜਲਿਸ ਲਾਈ ਗਈ, ਉਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ ਮੁੱਖ ਦਰਬਾਰ ’ਚ ਮਜਲਿਸ ਲਗਾਈ ਸੀ, ਤਾਂ ਕਿ ਸ਼ਹਿਰ ਦੀ ਸਾਧ-ਸੰਗਤ ਉੱਥੋਂ ਹੀ ਵਾਪਸ ਘਰਾਂ ਨੂੰ ਚਲੀ ਜਾਏ, ਨਹੀਂ ਤਾਂ ਨੇਜੀਆ ਦਰਬਾਰ ਦਾ ਪੰਡਾਲ ਏਨਾ ਵੱਡਾ ਨਹੀਂ ਸੀ ਕਿ ਉਹ ਸਾਰੀ ਸਾਧ-ਸੰਗਤ ਨੂੰ ਸੰਭਾਲ ਸਕੇ ਪੂਜਨੀਕ ਗੁਰੂ ਜੀ ਪਹਿਲੀ ਵਾਰ 2002 ਦੇ ਕਰੀਬ ਇੱਥੇ ਪਧਾਰੇ ਸਨ, ਉਸ ਦੇ ਕੁਝ ਸਮੇਂ ਬਾਅਦ ਹੀ ਦੂਜੀ ਵਾਰ ਇੱਥੇ ਆਏ ਤਾਂ ਉਦੋਂ ਡੇਰੇ ’ਚ ਤਿੰਨ ਕਵੀਰਾਜਾਂ ਤੋਂ ਭਜਨ ਬੁਲਵਾ ਕੇ ਸਾਧ-ਸੰਗਤ ਨੂੰ ਖੁਸ਼ੀਆਂ ਨਾਲ ਨਵਾਜਿਆ ਸੀ

ਯਹਾਂ ਤਾਕਤ ਪੂਰਾ ਰੰਗ ਦਿਖਾਏਗੀ

ਨੇਜੀਆ ਖੇੜਾ ਬਹੁਤ ਹੀ ਕਿਸਮਤ ਵਾਲਾ ਪਿੰਡ ਹੈ ਜਿੱਥੋਂ ਦੀ ਧਰਤੀ ’ਤੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਵਰਸੀ ਅਤੇ ਅੱਜ ਵੀ ਵਰਸ ਰਹੀ ਹੈ ਰੇਤ ਦੇ ਵੱਡੇ-ਵੱਡੇ ਟਿੱਲਿਆਂ ਦੀ ਓਟ ’ਚ ਵਸੇ ਇਸ ਪਿੰਡ ਨੂੰ ਲੈ ਕੇ ਪੂਜਨੀਕ ਸਾਈਂ ਜੀ ਨੇ ਉਦੋਂ ਕਈ ਰਹੱਸਮਈ ਬਚਨ ਫਰਮਾਏ ਜੋ ਸ਼ਾਇਦ ਉਦੋਂ ਦੇ ਸੇਵਾਦਾਰ ਜਾਂ ਸੰਗਤ ਨੂੰ ਸਮਝ ਨਹੀਂ ਆਏ ਪਰ ਸਮੇਂ ਨੇ ਉਨ੍ਹਾਂ ਬਚਨਾਂ ਨੂੰ ਪ੍ਰਤੱਖ ਸੱਚ ਸਾਬਤ ਕੀਤਾ ਉਸ ਦਿਨ ਨੇਜੀਆ ਪਿੰਡ ’ਚ ਸਤਿਸੰਗ ਸੀ, ਸੰਗਤ ਊਠਾਂ, ਘੋੜਿਆਂ, ਸਾਈਕਲਾਂ ਅਤੇ ਵੱਡੀ ਗਿਣਤੀ ’ਚ ਪੈਦਲ ਚੱਲ ਕੇ ਦਰਬਾਰ ’ਚ ਪਹੁੰਚੀ ਸੀ ਸਤਿਸੰਗ ਕਰਨ ਤੋਂ ਬਾਅਦ ਪੂਜਨੀਕ ਸਾਈਂ ਜੀ ਪਿੰਡ ਦੀ ਉੱਤਰ ਦਿਸ਼ਾ ’ਚ ਬਣੇ ਵੱਡੇ-ਵੱਡੇ ਟਿੱਲਿਆਂ ਵੱਲ ਚੱਲ ਪਏ ਜ਼ਿਕਰਯੋਗ ਹੈ ਕਿ ਜਿੱਥੇ ਅੱਜ ਸ਼ਾਹ ਸਤਿਨਾਮ ਜੀ ਧਾਮ ਬਣਿਆ ਹੋਇਆ ਹੈ,

ਇਹ ਉਹੀ ਜਗ੍ਹਾ ਸੀ ਕੁਝ ਸੇਵਾਦਾਰ ਭਾਈ ਅੱਗੇ-ਅੱਗੇ ਢੋਲ ਵਜਾਉਂਦੇ ਹੋਏ ਚੱਲ ਰਹੇ ਸਨ ਪੂਜਨੀਕ ਸਾਈਂ ਜੀ ਸਭ ਤੋਂ ਵੱਡੇ ਟਿੱਲੇ ਦੇ ਸ਼ਿਖ਼ਰ ’ਤੇ ਜਾ ਪਹੁੰਚੇ ਹੱਥ ’ਚ ਡੰਗੋਰੀ ਲਏ ਪੂਜਨੀਕ ਸਾਈਂ ਜੀ ਨੇ ਚਾਰੇ ਦਿਸ਼ਾਵਾਂ ’ਚ ਪਾਵਨ ਦ੍ਰਿਸ਼ਟੀ ਘੁੰਮਾਈ ਅਤੇ ਕੁਝ ਦੇਰ ਬਾਅਦ ਬਚਨ ਫਰਮਾਇਆ-‘ਕਿਸੀ ਰੋਜ਼ ਯਹਾਂ ਸ਼ਾਹੀ ਦਰਬਾਰ ਬਨੇਗਾ’ ਇਹ ਸੁਣ ਕੇ ਨਾਲ ਆਏ ਸੇਵਾਦਾਰ ਰੂਪਾ ਬਿਸ਼ਨੋਈ ਪਿੰਡ ਮਹਿਮਦਪੁਰ ਰੋਹੀ ਬੋਲਿਆ ਕਿ ਸਾਈਂ ਜੀ, ਇੱਥੇ ਏਨੀ ਰੇਤ ਹੈ, ਇਸ ਨੂੰ ਚੁੱਕਦੇ-ਚੁੱਕਦੇ ਸੰਗਤ ਦੀ ਸਾਰੀ ਉਮਰ ਬੀਤ ਜਾਏਗੀ, ਇੱਕ ਕੋਨਾ ਵੀ ਨਹੀਂ ਚੁੱਕਿਆ ਜਾ ਸਕੇਗਾ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਤੋ ਫਿਰ ਬਨੇਗਾ, ਜ਼ਰੂਰ ਬਨੇਗਾ, ਯਹਾਂ ਤਾਕਤ ਪੂਰਾ ਰੰਗ ਦਿਖਾਏਗੀ’

ਯਹਾਂ ਸੰਗਤ ਡਟਕਰ ਡਟੇਗੀ

ਸਰਦੀ ਦਾ ਮੌਸਮ ਸੀ, ਉਸ ਦਿਨ ਸੂਰਜ ਸੰਘਣੀ ਧੁੰਦ ਦਰਮਿਆਨ ਥੋੜ੍ਹਾ ਟਿਮਟਿਮਾ ਰਿਹਾ ਸੀ ਪੂਜਨੀਕ ਸਾਈਂ ਜੀ ਸਤਿਲੋਕਪੁਰ ਧਾਮ ਤੋਂ ਟਹਿਲਦੇ ਹੋਏ ਸਰਸਾ-ਚੋਪਟਾ ਸੜਕਨੁੰਮਾ ਰਸਤੇ ’ਤੇ ਆ ਗਏ ਅਤੇ ਸੇਵਾਦਾਰਾਂ ਨੂੰ ਹੁਕਮ ਫਰਮਾਇਆ-‘ਜਾਓ ਨੇਜੀਆ ਡੇਰਾ ਸੇ ਕੱਪੜੇ ਸਿਲਨੇ ਵਾਲੀ ਮਸ਼ੀਨ ਤਥਾ ਦਰਜੀ ਕੋ ਬੁਲਾਕਰ ਲਾਓ’ ਉਨੀਂ ਦਿਨੀ ਨੇਜੀਆ ਪਿੰਡ ਕੋਲੋਂ ਲੰਘਣ ਵਾਲੀ ਨਹਿਰ ਬਣੇ ਕੁਝ ਹੀ ਸਮਾਂ ਹੋਇਆ ਸੀ ਉਸ ਸੜਕਨੁੰਮਾ ਰਸਤੇ ’ਚ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਸ਼ਹਿਨਸ਼ਾਹ ਜੀ ਰਜਬਾਹੇ ਨੂੰ ਪਾਰ ਕਰਦੇ ਹੋਏ ਅਚਾਨਕ ਰੁਕ ਗਏ ਅਤੇ ਕੁਝ ਦੂਰ ਹਟ ਕੇ ਇੱਕ ਸਾਫ਼ ਜਗ੍ਹਾ ’ਤੇ ਡੇਰਾ ਜਮਾ ਲਿਆ

ਸੇਵਾਦਾਰਾਂ ਨੇ ਉੱਥੇ ਸ਼ਾਹੀ ਉਤਾਰੇ ਲਈ ਬੋਰੀਆਂ ਵਿਛਾ ਦਿੱਤੀਆਂ ਸੇਵਾਦਾਰ ਵੀ ਦਰਬਾਰ ਤੋਂ ਮਸ਼ੀਨ ਤੇ ਦਰਜੀ ਨੂੰ ਨਾਲ ਲੈ ਕੇ ਉੱਥੇ ਆ ਪਹੁੰਚਿਆ ਸ਼ਾਹੀ ਹੁਕਮ ਨਾਲ ਦਰਜੀ ਰੰਗ-ਬਿਰੰਗੇ ਕੱਪੜੇ ਜੋੜ ਕੇ ਕੁਰਤਾ-ਪਜ਼ਾਮੇ ਦੀ ਸਿਲਾਈ ਕਰਨ ਲੱਗਿਆ ਧੁੱਪ ਖਿੜੀ ਤਾਂ ਪੂਜਨੀਕ ਸਾਈਂ ਜੀ ਪੱਲੀ ’ਤੇ ਆਰਾਮ ਨਾਲ ਲੇਟ ਗਏ ਏਨੇ ਸਮੇਂ ’ਚ ਹੀ ਉੱਥੇ ਕਰੀਬ 50-60 ਜਣੇ ਇਕੱਠੇ ਹੋ ਗਏ ਜੋ ਰੂਹਾਨੀ ਦਰਸ਼ਨਾਂ ਦਾ ਆਨੰਦ ਲੈਣ ਲੱਗੇ ਪੂਜਨੀਕ ਸਾਈਂ ਜੀ ਲੇਟੇ-ਲੇਟੇ ਅਚਾਨਕ ਇੱਕ ਦਮ ਬੈਠ ਗਏ ਪੂਰਬ ਦਿਸ਼ਾ ’ਚ ਰੇਤ ਦੇ ਵੱਡੇ-ਵੱਡੇ ਟਿੱਲਿਆਂ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਇਆ

ਕਿ ਯਹਾਂ ਪਰ ਡੇਰੇ ਕੀ ਮਸ਼ੀਨਂੇ ਚਲੇਂਗੀ ਯਹਾਂ ਪਰ ਸਾਧ-ਸੰਗਤ ਡਟ ਕਰ ਡਟੇਗੀ ਇਹ ਸੁਣ ਕੇ ਸਾਰੇ ਜਣੇ ਹੈਰਾਨ ਹੋ ਗਏ ਕਿ ਅਜਿਹਾ ਭਲਾ ਕਿਵੇਂ ਹੋ ਸਕਦਾ ਹੈ ਇੱਥੇ ਤਾਂ ਚਾਰੇ ਪਾਸੇ ਰੇਤ ਦੇ ਅੰਬਾਰ ਲੱਗੇ ਹੋਏ ਹਨ ਕਹਿਬੇ ਕੀ ਸ਼ੋਭਾ ਨਹਿਂ, ਦੇਖਾ ਹੀ ਪਰਵਾਨ ਕਰੀਬ 64 ਸਾਲ ਦੇ ਇਸ ਅੰਤਰਾਲ ’ਚ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਹੀ ਨਹੀਂ, ਸਗੋਂ ਪੂਰੀ ਦੁਨੀਆਂ ਨੇ ਇਨ੍ਹਾਂ ਬਚਨਾਂ ਨੂੰ ਸੱਚ ਸਾਬਤ ਹੁੰਦੇ ਪ੍ਰਤੱਖ ਦੇਖਿਆ ਹੈ ਸਾਲ 2017 ਦੇ ਘਟਨਾਕ੍ਰਮ ਤੋਂ ਬਾਅਦ ਵੀ ਸੰਗਤ ਦੀ ਆਸਥਾ ’ਚ ਲੇਸ਼ਮਾਤਰ ਦੀ ਕਮੀ ਨਹੀਂ ਆਈ ਸੰਗਤ ਅੱਜ ਵੀ ਡਟ ਕੇ ਡੇਰਾ ਸੱਚਾ ਸੌਦਾ ਦੇ ਨਾਲ ਖੜ੍ਹੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!