‘ਯਹਾਂ ਆਲਾ ਡੇਰਾ ਬਣਾਏਂਗੇ, ਦੂਰ-ਦੂਰ ਸੇ ਸੰਗਤ ਆਇਆ ਕਰੇਗੀ…’ ਡੇਰਾ ਸੱਚਖੰਡ ਧਾਮ, ਫੇਫਾਣਾ
ਦੋ ਸੂਬਿਆਂ ਦੀਆਂ ਹੱਦਾਂ ਨੂੰ ਜੋੜਨ ਵਾਲਾ ਫੇਫਾਣਾ ਪਿੰਡ ਲੋਕਾਂ ’ਚ ਭਾਈਚਾਰੇ ਅਤੇ ਸਨੇਹ ਦਾ ਸੰਦੇਸ਼ ਵੀ ਬਖੂਬੀ ਵੰਡ ਰਿਹਾ ਹੈ
ਰੰਗ-ਰੰਗੀਲੇ ਰਾਜਸਥਾਨ ਸੂਬੇ ’ਚ ਵਸੇ ਇਸ ਪਿੰਡ ਦੇ ਸੱਤ ਦਹਾਕੇ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਤਾਂ ਕਈ ਰੂਹਾਨੀ ਫਲਸਫੇ ਜੁੜੇ ਨਜ਼ਰ ਆਉਂਦੇ ਹਨ ਇਹ ਅਜਿਹਾ ਦੌਰ ਸੀ ਜਦੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਬਾਗੜ ਦਾ ਬਾਦਸ਼ਾਹ ਬਣ ਕੇ ਖੇਤਰ ਦਾ ਉੱਧਾਰ ਕਰ ਰਹੇ ਸਨ ਸੰਨ 1954 ਦੇ ਆਸ-ਪਾਸ ਦਾ ਸਮਾਂ ਸੀ, ਪੂਜਨੀਕ ਸਾਈਂ ਜੀ ਇਸ ਏਰੀਆ ’ਤੇ ਭਰਪੂਰ ਰਹਿਮੋ-ਕਰਮ ਲੁਟਾ ਰਹੇ ਸਨ
ਸੰਨ 1955 ਦਾ ਸਮਾਂ ਸੀ, ਉਨ੍ਹਾਂ ਦਿਨਾਂ ’ਚ ਪੂਜਨੀਕ ਸ਼ਹਿਨਸ਼ਾਹ ਜੀ ਡਾਬੜਾ ਪਿੰਡ (ਹਿਸਾਰ) ’ਚ ਸਤਿਸੰਗ ਕਰਨ ਪਹੁੰਚੇ ਹੋਏ ਸਨ ਫੇਫਾਣਾ ਪਿੰਡ ਦੇ ਸ੍ਰੀ ਪਤਰਾਮ, ਬਨਵਾਰੀ ਲਾਲ, ਮੁੱਖਰਾਮ, ਕੇਸੂਰਾਮ, ਰਾਮਚੰਦ ਆਦਿ ਵੀ ਦਿਲ ’ਚ ਸਤਿਸੰਗ ਦੀ ਅਭਿਲਾਸ਼ਾ ਲੈ ਕੇ ਉੱਥੇ ਜਾ ਪਹੁੰਚੇ ਪੂਜਨੀਕ ਸਾਈਂ ਜੀ ਨੇ ਸਾਧ-ਸੰਗਤ ਦੀ ਦਿਲੀ ਇੱਛਾ ਦਾ ਮਾਣ ਰੱਖਦੇ ਹੋਏ ਫੇਫਾਣਾ ਪਿੰਡ ’ਚ ਸਤਿਸੰਗ ਮਨਜ਼ੂਰ ਕਰ ਦਿੱਤਾ ਪੂਜਨੀਕ ਸਾਈਂ ਜੀ ਸਤਿਸੰਗ ਦੇ ਨਿਸ਼ਚਿਤ ਦਿਨ ਪਿੰਡ ’ਚ ਆ ਪਧਾਰੇ ਉਸ ਦਿਨ ਸ਼ਾਹੀ ਉਤਾਰਾ ਪ੍ਰੇਮੀ ਮੁੱਖਰਾਮ ਗਿੰਟਾਲਾ ਦੇ ਘਰ ਸੀ ਰਾਤ ਨੂੰ ਜਬਰਦਸਤ ਸਤਿਸੰਗ ਫਰਮਾਇਆ ਅਤੇ ਅਭਿਲਾਸ਼ੀ ਜੀਵਾਂ ਨੂੰ ਨਾਮ-ਦਾਨ ਦੀ ਵੀ ਬਖਸ਼ਿਸ਼ ਕੀਤੀ 88 ਸਾਲ ਦੇ ਲਿਖਮਾ ਰਾਮ ਬਿਜਾਰਨੀਆਂ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਉਸ ਸਮੇਂ ਪਿੰਡ ’ਚ ਦੋ ਦਿਨ ਹੀ ਰੁਕੇ ਦੇਰ ਸ਼ਾਮ ਪਿੰਡ ’ਚ ਪਧਾਰੇ ਤਾਂ ਰਾਤ ਨੂੰ ਅਰਾਮ, ਮੁਖਰਾਮ ਗਿੰਟਾਲਾ ਦੇ ਘਰ ਹੀ ਸੀ,
ਜਿੱਥੇ ਰਾਤ ਨੂੰ ਬੜਾ ਜ਼ਬਰਦਸਤ ਸਤਿਸੰਗ ਕੀਤਾ ਇਸ ਸਤਿਸੰਗ ’ਚ ਪਿੰਡ ਤੋਂ ਕਾਫ਼ੀ ਲੋਕ ਸ਼ਾਮਲ ਹੋਏ ਸਨ ਉਨ੍ਹਾਂ ’ਚੋਂ ਕਈਆਂ ਨੇ ਗੁਰੂਮੰਤਰ ਵੀ ਲਿਆ ਸੀ ਅਗਲੀ ਸਵੇਰ ਪੂਜਨੀਕ ਸਾਈਂ ਜੀ ਨੇ ਭੰਡਾਰਾ ਮਨਾਇਆ, ਇਸ ਦੌਰਾਨ ਸਾਧ-ਸੰਗਤ ਵੱਡੀ ਗਿਣਤੀ ’ਚ ਦਰਸ਼ਨ ਕਰਨ ਲਈ ਪਹੁੰਚੀ ਉਦੋਂ ਕੁਝ ਸੇਵਾਦਾਰਾਂ ਨੇ ਪਿੰਡ ’ਚ ਡੇਰਾ ਬਣਾਉਣ ਦੀ ਪ੍ਰਾਰਥਨਾ ਕੀਤੀ ਜ਼ਿਕਰਯੋਗ ਹੈ ਕਿ ਪਿੰਡ ’ਚ ਡੇਰਾ ਬਣਾਉਣ ਦੀ ਗੱਲ ’ਤੇ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ ਸੀ ਕਿ, ‘ਪੁੱਟਰ! ਵਕਤ ਆਨੇ ਦੋ ਡੇਰਾ ਜ਼ਰੂਰ ਬਣਾਏਂਗੇ’ ਇਸ ਪ੍ਰਕਾਰ ਆਪਣੀਆਂ ਰਹਿਮਤਾਂ ਦਾ ਭੰਡਾਰ ਲੁਟਾਉਂਦੇ ਹੋਏ ਪੂਜਨੀਕ ਸਾਈਂ ਜੀ ਦੂਸਰੇ ਦਿਨ ਹੀ ਲਾਲਪੁਰਾ ਪਿੰਡ ਲਈ ਰਵਾਨਾ ਹੋ ਗਏ ਪੂਜਨੀਕ ਸਾਈਂ ਜੀ ਆਪਣੀ ਜੀਵੋਂ-ਉੱਧਾਰ ਯਾਤਰਾ ਦੌਰਾਨ ਨੌਹਰ ਤੋਂ ਲਾਲਪੁਰਾ ਪਿੰਡ ਹੁੰਦੇ ਹੋਏ ਕਿੱਕਰਾਂਵਾਲੀ ਪਿੰਡ ਜਾ ਪਧਾਰੇ ਇਸ ਏਰੀਆ ’ਚ ਕਈ ਦਿਨਾਂ ਤੱਕ ਸਤਿਸੰਗਾਂ ਲਗਾਈਆਂ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਵਾਪਸੀ ’ਚ ਪੂਜਨੀਕ ਸਾਈਂ ਜੀ ਨੌਹਰ ’ਚ ਸੇਠ ਦੁੱਲੀਚੰਦ ਦੇ ਘਰ ਆ ਪਧਾਰੇ ਸੇਠ ਦੁੱਲੀਚੰਦ ਪੂਜਨੀਕ ਸਾਈਂ ਜੀ ਦਾ ਵੱਡਾ ਭਗਤ ਸੀ ਅਤੇ ਪੂਜਨੀਕ ਸਾਈਂ ਜੀ ਵੀ ਉਸ ’ਤੇ ਬੜੀ ਦਇਆ-ਦ੍ਰਿਸ਼ਟੀ ਲੁਟਾਉਂਦੇ ਰਹਿੰਦੇ
ਇਸ ਦਰਮਿਆਨ ਫੇਫਾਣਾ ਤੋਂ ਪ੍ਰੇਮੀ ਬਨਵਾਰੀ ਰਾਮ ਵੀ ਉੱਥੇ ਪਹੁੰਚ ਗਿਆ ਅਤੇ ਸ਼ਾਹੀ ਚਰਨ-ਕਮਲਾਂ ’ਚ ਫਿਰ ਤੋਂ ਫੇਫਾਣਾ ’ਚ ਪਧਾਰਨ ਤੇ ਸਤਿਸੰਗ ਲਗਾਉਣ ਲਈ ਅਰਜ਼ ਕੀਤੀ ਸੱਚੇ ਦਾਤਾਰ ਜੀ ਨੇ ਫਰਮਾਇਆ, ‘ਭਈ! ਬਾੱਡੀ ਕੋ ਕੁਛ ਤਕਲੀਫ ਹੈ ਜੁਕਾਮ ਲਗਾ ਹੈ ਹਮਨੇ ਯਹਾਂ ਸੇ ਸੀਧੇ ਨੇਜੀਆ ਮੇਂ ਜਾਨਾ ਹੈ ਵਹਾਂ ਪਰ ਸਤਿਸੰਗ ਲਗਾਨਾ ਹੈ ਬਹੁਤ ਭਾਰੀ ਇਕੱਠ ਹੋਗਾ ਬਹੁਤ ਸੰਗਤ ਆਏਗੀ’ ਬਨਵਾਰੀ ਰਾਮ ਨੇ ਅਰਜ਼ ਕੀਤੀ, ਬਾਬਾ ਜੀ! ਸਮੁੰਦਰ ’ਚ ਕਮੀ ਆਉਂਦੀ ਹੈ ਕੀ? ਇੱਕ ਰਾਤ ਉੱਥੇ ਠਹਿਰ ਜਾਣਾ ਜੀ, ਸੰਗਤ ਦਰਸ਼ਨ ਕਰ ਲਵੇਗੀ ਮੁਰੀਦ ਤੋਂ ਅਜਿਹੀਆਂ ਗੱਲਾਂ ਸੁਣ ਕੇ ਮੇਹਰਬਾਨ, ਦਇਆ ਅਤੇ ਰਹਿਮਤਾਂ ਦੇ ਸਾਗਰ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ, ‘ਸਤਿਸੰਗ ਨਹੀਂ ਕਰੇਂਗੇ ਤੋ ਤੁਮ੍ਹਾਰੇ ਪਾਪ ਕੌਣ ਚੁੱਕੇਗਾ?’ ਇਸ ਤਰ੍ਹਾਂ ਬਨਵਾਰੀ ਰਾਮ ਦੇ ਵਾਰ-ਵਾਰ ਅਰਜ਼ ਕਰਨ ’ਤੇ ਪੂਜਨੀਕ ਸਾਈਂ ਜੀ ਨੇ ਹੱਸਦੇ ਹੋਏ ਆਪਣੀ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ
ਅਗਲੇ ਦਿਨ ਫੇਫਾਣਾ ਪਿੰਡ ਦੇ ਜ਼ਿੰਮੇਵਾਰ ਸਤਿਸੰਗੀ ਬੱਸ ਰਾਹੀਂ ਪੂਜਨੀਕ ਸਾਈਂ ਜੀ ਨੂੰ ਪਿੰਡ ’ਚ ਲੈ ਕੇ ਆਏ ਪ੍ਰੇਮੀ ਰੂਘਾਰਾਮ ਦੇ ਘਰ ਸ਼ਾਹੀ ਉਤਾਰਾ ਸੀ ਜ਼ਿਕਰਯੋਗ ਹੈ ਕਿ ਰਾਤ ਦਾ ਕਰੀਬ ਇੱਕ ਵੱਜਿਆ ਸੀ ਪ੍ਰੇਮੀ ਬਨਵਾਰੀ ਰਾਮ ਉਸ ਸਮੇਂ ਬਾਹਰ ਡਿਊਟੀ ’ਤੇ ਖੜ੍ਹਾ ਸੀ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦੇ ਕੇ ਪੁੁੱਛਿਆ, ‘ਭਾਈ! ਕੌਣ ਖੜ੍ਹਾ ਹੈ?’ ਬਾਬਾ ਜੀ! ਮੈਂ ਬਨਵਾਰੀ ਹਾਂ ਸ਼ਾਹੀ ਮੁਖਾਰਬਿੰਦ ’ਚੋਂ ਬਚਨ ਫਰਮਾਇਆ , ‘ਭਾਈ! ਅਭੀ ਦਰਗਾਹ ਸੇ ਹੁਕਮ ਹੂਆ ਹੈ ਤੁਮ੍ਹਾਰਾ ਡੇਰਾ ਸਤਿਗੁਰੂ ਨੇ ਮਨਜ਼ੂਰ ਕਰ ਦੀਆ ਹੈ ਤੁਮ ਲੋਗ ਡੇਰੇ ਕੇ ਲੀਏ ਜਗ੍ਹਾ ਤਿਆਰ ਕਰੋ, ਅਬ ਡੇਰਾ ਬਨਾਕਰ ਹੀ ਜਾਏਂਗੇ’
Table of Contents
ਯਹ ਹਰਾਮ ਕਾ ਮਾਲ ਨਹੀਂ ਹੈ, ਪੈਸਾ ਰੂਆਂ ਫਾੜਕਰ ਆਤਾ ਹੈ!
ਫੇਫਾਣਾ ਦਰਬਾਰ ’ਚ ਢਲਦੀ ਸ਼ਾਮ ਨੂੰ ਸ਼ਹਿਨਸ਼ਾਹੀ ਦਰਬਾਰ ਸਜਿਆ ਹੋਇਆ ਸੀ ਇੱਕ ਬਜ਼ੁਰਗ ਮੋਮਨ ਰਾਮ ਢਾਕਾ ਨੇ ਕਿਹਾ ਕਿ ਸਾਈਂ ਜੀ, ਆਪ ਨੇ ਆਪਣੇ ਕੌਤਕ ਨਾਲ ਸਰੋਰਪੁਰ ਪਿੰਡ ’ਚ ਇੱਕ ਕਮਰਾ ਨੋਟਾਂ ਨਾਲ ਭਰ ਦਿੱਤਾ ਸੀ ਇੱਥੇ ਹਰਪਤ ਰਾਮ ਦਾ ਕਮਰਾ ਵੀ ਨੋਟਾਂ ਨਾਲ ਭਰ ਕੇ ਦਿਖਾਓ ਜੀ ਪੂਜਨੀਕ ਸਾਈਂ ਜੀ ਨੇ ਜਾਣਬੁੱਝ ਕੇ ਅਣਸੁਣਿਆ ਕਰਦੇ ਹੋਏ ਫਰਮਾਇਆ- ‘ਅਰੇ ਬੁੱਢਾ ਕਿਆ ਬੋਲਤਾ ਹੈ ਵਰੀ!’ ਉਸ ਨੇ ਫਿਰ ਉਹੀ ਗੱਲ ਦੁਹਰਾਈ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਸਾਰਾ ਗਾਂਵ ਘਰੋਂ ਸੇ ਬਾਹਰ ਨਿਕਲਕਰ ਸਿਮਰਨ ਕਰੋ, ਸੁਬਹ ਗਲੀਓਂ ਮੇਂ ਨੋਟੋਂ ਕੀ ਥੇਹੀਆਂ ਲਗੀ ਮਿਲੇਂਗੀ’ ਤਾਂ ਉਹ ਬੋਲਣ ਲੱਗਿਆ ਕਿ ਬਾਬਾ ਜੀ ਭਜਨ ਤੋ ਕੋਣੀ ਹੋਵੇ ‘ਯਹ ਹਰਾਮ ਕਾ ਮਾਲ ਨਹੀਂ ਹੈ, ਯੇ ਜੋ ਪੈਸਾ ਆਤਾ ਹੈ, ਰੂਆਂ ਫਾੜਕਰ ਆਤਾ ਹੈ ਯਹ ਜਾਦੂਗਰ ਕਾ ਮਾਲ ਨਹੀਂ ਹੈ, ਯਹ ਗੇਬੀ ਖਜ਼ਾਨਾ ਹੈ ਏਕ ਰਾਤ ਲਗਾਓ, ਭਜਨ-ਸੁਮਿਰਨ ਕਰੋ, ਅਗਰ ਸੁਬਹ ਨੋਟ ਕੀ ਗੱਟੀਆਂ ਨਾ ਮਿਲੇਂ ਤੋ ਹਮਾਰੀ ਮੁੰਡੀ ਕਾਟ ਦੇਣਾ’ ਪਰ ਉਨ੍ਹਾਂ ਲੋਕਾਂ ਦੇ ਮਨ ’ਚ ਕਾਲ ਨੇ ਅਜਿਹਾ ਘੇਰਾ ਪਾਇਆ ਕਿ ਕੋਈ ਭਜਨ-ਸਿਮਰਨ ਨੂੰ ਤਿਆਰ ਹੀ ਨਹੀਂ ਹੋਇਆ
ਤੁਮ੍ਹਾਰਾ ਡੇਰਾ ਸਤਿਗੁਰੂ ਜੀ ਨੇ ਮੰਜ਼ੂਰ ਕਰ ਦੀਆ ਹੈ
ਅਗਲੇ ਦਿਨ ਪੂਜਨੀਕ ਸਾਈਂ ਜੀ ਨੇ ਪਿੰਡਵਾਸੀਆਂ ਨੂੰ ਡੇਰਾ ਬਣਾਉਣ ਲਈ ਜ਼ਮੀਨ ਦਿਖਾਉਣ ਨੂੰ ਕਿਹਾ ਇਸ ’ਤੇ ਬਨਵਾਰੀ ਪੰਡਿਤ ਨੇ ਆਪਣੀ 5 ਬੀਘਾ ਜ਼ਮੀਨ ਦੇਣ ਦੀ ਗੱਲ ਕਹੀ ‘ਚਲੋ! ਦੇਖਤੇ ਹੈਂ, ਅਗਰ ਜਗ੍ਹਾ ਠੀਕ ਹੁਈ ਤੋ ਆਜ ਕਾ ਸਤਿਸੰਗ ਭੀ ਵਹਾਂ ਪਰ ਲਗਾਏਂਗੇ’ ਇਹ ਫਰਮਾਉਂਦੇ ਹੋਏ ਪੂਜਨੀਕ ਸਾਈਂ ਜੀ ਸੇਵਾਦਾਰਾਂ ਨੂੰ ਨਾਲ ਲੈ ਕੇ ਜ਼ਮੀਨ ਦਾ ਜਾਇਜ਼ਾ ਲੈਣ ਚੱਲ ਪਏ ਪੂਜਨੀਕ ਸਾਈਂ ਜੀ ਨੇ ਸਤਿਸੰਗ ਦਾ ਸਾਰਾ ਸਾਮਾਨ ਟੈਂਟ, ਕਨਾਤਾਂ, ਛਾਇਆਵਾਨ, ਸਪੀਕਰ ਆਦਿ ਵੀ ਉੱਥੇ ਲੈ ਚੱਲਣ ਦਾ ਹੁਕਮ ਫਰਮਾਇਆ ਪਿੰਡ ਦੀ ਉੱਤਰ ਦਿਸ਼ਾ ’ਚ ਨਹਿਰ ਦੀ ਪੱਟੜੀ ਨਾਲ ਚੱਲਦੇ ਹੋਏ ਪੂਜਨੀਕ ਸਾਈਂ ਜੀ ਮਾਧੋਸਿੰਘਾਣਾ ਪਿੰਡ ਦੀ ਸਾਈਡ ’ਚ ਜੈਲਦਾਰ ਦੇ ਖੇਤ ਜਾ ਪਹੁੰਚੇ, ਉੱਥੇ ਕੁਝ ਸਮੇਂ ਤੱਕ ਠਹਿਰੇ ਇਸ ਤੋਂ ਬਾਅਦ ਪੰਡਿਤ ਬਨਵਾਰੀ ਰਾਮ ਅਤੇ ਇੱਕ ਹੋਰ ਸੇਵਾਦਾਰ ਦੀ ਜ਼ਮੀਨ ਦੇਖੀ, ਪਰ ਪਿੰਡ ਤੋਂ ਜਿਆਦਾ ਦੂਰੀ ਹੋਣ ਕਾਰਨ ਇਸ ਜ਼ਮੀਨ ’ਤੇ ਡੇਰਾ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਪੂਜਨੀਕ ਸਾਈਂ ਜੀ ਉੱਧਰੋਂ ਘੁੰਮਦੇ ਹੋਏ ਵਾਪਸ ਆ ਹੀ ਰਹੇ ਸਨ ਕਿ ਪਿੰਡ ਦੇ ਨੇੜੇ ਸੇਠ ਰਾਮ ਕੁਮਾਰ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਦੇ ਅੰਦਾਜ਼ ’ਚ ਖੜ੍ਹਾ ਹੋ ਗਿਆ ਬੋਲਿਆ, ਬਾਬਾ ਜੀ! ਮੇਰੇ ਕੁਝ ਪਲਾਟ ਪਿੰਡ ਦੇ ਨਾਲ ਲੱਗਦੇ ਹਨ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਠੀਕ ਹੈ ਭਾਈ! ਅਗਰ ਵੋ ਜਗ੍ਹਾ ਗਾਂਵ ਕੇ ਨਜ਼ਦੀਕ ਹੈ ਫਿਰ ਲੇ ਲੇਂਗੇ’ ਫੇਫਾਣਾ ’ਚ ਜਿਸ ਜਗ੍ਹਾ ’ਤੇ ਹੁਣ ਡੇਰਾ ਬਣਿਆ ਹੋਇਆ ਹੈ, ਇਹ ਉਸ ਪ੍ਰੇਮੀ ਰਾਮ ਕੁਮਾਰ ਦੇ ਹੀ ਪਲਾਟਾਂ ਵਾਲੀ ਜ਼ਮੀਨ ਸੀ
ਹੁਕਮ ਅਨੁਸਾਰ ਸੇਵਾਦਾਰ ਵੀ ਸਤਿਸੰਗ ਦਾ ਸਾਰਾ ਸਮਾਨ ਲੈ ਕੇ ਉਨ੍ਹਾਂ ਪਲਾਟਾਂ ’ਚ ਪਹੁੰਚ ਗਏ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ’ਤੇ ਪਾਵਨ ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ, ‘ਹਮ ਤੋ ਸਤਿਸੰਗ ਲਗਾਤੇ ਹੈਂ ਔਰ ਤੁਮ ਲੋਗ ਸਾਧ-ਸੰਗਤ ਮੇਂ ਸੇ ਕੁਛ ਸੇਵਾਦਾਰੋਂ ਕੋ ਸਾਥ ਲੇਕਰ ਪਲਾਟ ਕੇ ਚਾਰੋਂ ਅੋਰ ਕਾਂਟੇਦਾਰ ਝਾੜੀਓਂ ਕੀ ਬਾੜ (ਚਾਰਦੀਵਾਰੀ) ਕਰ ਦੋ’
ਉੱਧਰ ਸਤਿਸੰਗ ਚੱਲਦੀ ਰਹੀ, ਇੱਧਰ ਸੇਵਾਦਾਰ ਝਾੜੀਆਂ ਕੱਟ-ਕੱਟ ਕੇ ਬਾੜ ਲਗਾਉਣ ਦੇ ਕੰਮ ’ਚ ਜੁਟੇ ਰਹੇ ਸਤਿਸੰਗ ਤੋਂ ਬਾਅਦ ਪੂਜਨੀਕ ਸ਼ਹਿਨਸ਼ਾਹ ਜੀ ਨੇ ਸੇਠ ਰਾਮ ਕੁਮਾਰ ਨੂੰ ਉਤਾਰੇ ਵਾਲੇ ਘਰ ’ਚ ਬੁਲਵਾਇਆ ਅਤੇ ਉਸ ਤੋਂ ਜਗ੍ਹਾ ਦੀ ਕੀਮਤ ਪੁੱਛੀ ਸੱਚੇ ਦਾਤਾਰ ਜੀ ਨੇ ਫਰਮਾਇਆ, ‘ਭਾਈ! ਅਗਰ ਤੇਰੀ ਜਗ੍ਹਾ ਕੇ ਗਾਂਵ ਮੇਂ ਕੋਈ 500 ਰੁਪਏ ਦੇਤਾ ਹੈ ਤੋ ਹਮਾਰੇ ਸੇ 550 ਰੁਪਏ ਲੈ ਜਾ ਔਰ ਜਗ੍ਹਾ ਕੇ ਕੋਈ 1000 ਰੁਪਏ ਦੇਤਾ ਹੈ ਤੋ ਹਮਾਰੇ ਸੇ 1100 ਰੁਪਏ ਲੈ ਜਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਤਿਗੁਰੂ ਦੇ ਖਜ਼ਾਨੇ ’ਚ ਕੋਈ ਕਮੀ ਨਹੀਂ ਹੈ’ ਰਾਮ ਕੁਮਾਰ ਨੇ ਪ੍ਰਾਰਥਨਾ ਕੀਤੀ ਕਿ- ਬਾਬਾ ਜੀ! ਸਭ ਕੁਝ ਆਪ ਜੀ ਦਾ ਹੀ ਦਿੱਤਾ ਹੋਇਆ ਹੈ ਜੀ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਮਾਨਸ ਮਜ਼ਦੂਰੀ ਦੇਤ ਹੈ ਕਿਆ ਰਾਖੈ ਭਗਵਾਨ ਅਗਰ ਅਬ ਨਹੀਂ ਲੇਗਾ ਤੋ ਆਗੇ ਨੂਰੀ ਦੌਲਤ ਮਿਲੇਗੀ, ਮਗਰ ਮਿਲੇਗੀ ਜ਼ਰੂਰ ਯਹਾਂ ਜਿਤਨੀ ਸੰਗਤ ਸਿਮਰਨ ਕਰੇਗੀ ਉਸਮੇਂ ਆਪਕਾ ਭੀ ਹਿੱਸਾ ਹੋਗਾ’
ਲਿਖਮਾ ਰਾਮ ਦੱਸਦੇ ਹਨ ਕਿ ਉਸ ਸਮੇਂ ਪੂਜਨੀਕ ਸਾਈਂ ਜੀ ਨੇ ਸੇਵਾਦਾਰਾਂ ਨੂੰ ਬਚਨ ਫਰਮਾਇਆ, ਕਿ ‘ਲਾਓ ਭਈ, ਕੱਸੀ ਲੇਕਰ ਆਓ’ ਡੇਰੇ ਦੀ ਨੀਂਹ ਰੱਖਦੇ ਹੋਏ ਬਚਨ ਫਰਮਾਇਆ ‘ਯਹਾਂ ਆਲਾ ਡੇਰਾ ਬਣਾਏਂਗੇ ਦੂਰ-ਦੂਰ ਸੇ ਸੰਗਤ ਆਇਆ ਕਰੇਗੀ’ ਇਸ ਦੌਰਾਨ ਨਾਮਕਰਨ ਕਰਦੇ ਹੋਏ ‘ਸੱਚਖੰਡ ਧਾਮ’ ਦਾ ਖਿਤਾਬ ਵੀ ਬਖਸ਼ਿਸ਼ ਕੀਤਾ ਨਾਲ ਹੀ ਸੇਵਦਾਰਾਂ ਨੂੰ ਇਹ ਵੀ ਬਚਨ ਫਰਮਾਇਆ-‘ਦਰਬਾਰ ਮੇਂ ਆਓ, ਆਪਣਾ ਪ੍ਰੇਮ ਦਿਖਾਓ ਤੁਮ੍ਹੇਂ ਗੈਬੀ ਖਜ਼ਾਨੇ ਸੇ ਪੈਸਾ ਦੇਂਗੇ, ਯਹਾਂ ਆਲਾ ਡੇਰਾ ਬਣਾਏਂਗੇ’ ਪੂਜਨੀਕ ਸਾਈਂ ਜੀ ਉਸ ਦੌਰਾਨ ਫੇਫਾਣਾ ’ਚ ਦੋ ਰਾਤਾਂ ਰੁਕੇ ਅਤੇ ਤੀਸਰੇ ਦਿਨ ਇੱਥੋਂ ਨੇਜੀਆ ਖੇੜਾ ਲਈ ਰਵਾਨਾ ਹੋ ਗਏ
ਰਾਤ ਨੂੰ ਵੀ ਚੱਲੀ ਡੇਰਾ ਬਣਾਉਣ ਦੀ ਸੇਵਾ
ਸਮਾਂ ਬੀਤਿਆ ਤਾਂ ਰੂਹਾਨੀਅਤ ਦੇ ਰੰਗ ਹੋਰ ਗਹਿਰੇ ਹੁੰਦੇ ਚਲੇ ਗਏ ਪਿੰਡ ਦੇ ਲੋਕਾਂ ’ਚ ਡੇਰਾ ਸੱਚਾ ਸੌਦਾ ਪ੍ਰਤੀ ਤੜਫ ਅਤੇ ਲਗਾਅ ’ਚ ਬੜਾ ਇਜ਼ਾਫਾ ਹੋਇਆ ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਕੰਵਰਪੁਰਾ ਪਿੰਡ ’ਚ ਸਤਿਸੰਗ ਕਰਨ ਲਈ ਪਧਾਰੇ ਸਨ ਇੱਧਰ ਫੇਫਾਣਾ ਪਿੰਡ ਤੋਂ ਪਤਰਾਮ ਘਣਘਸ, ਰਾਮਚੰਦਰ, ਕ੍ਰਿਸ਼ਨ ਗਿੰਟਾਲਾ, ਹੇਤਰਾਮ, ਬਨਵਾਰੀ ਲਾਲ, ਸੁਲਤਾਨ, ਹੇਤਰਾਮ, ਮੋਹਨ ਲਾਲ, ਲਿਖਮਾ ਰਾਮ ਆਦਿ ਕੰਵਰਪੁਰਾ ’ਚ ਪਹੁੰਚ ਗਏ ਉਨ੍ਹਾਂ ਨੇ ਪੂਜਨੀਕ ਸ਼ਹਿਨਸ਼ਾਹ ਜੀ ਦੀ ਪਾਵਨ ਹਜ਼ੂਰੀ ’ਚ ਡੇਰਾ ਤਿਆਰ ਕਰਨ ਲਈ ਪ੍ਰਾਰਥਨਾ ਕੀਤੀ ਸ਼ਾਹੀ ਹੁਕਮ ਹੋਇਆ ਕਿ, ‘ਸਾਧ-ਸੰਗਤ ਕੇ ਪਾਸ ਪੈਸੇ ਕਮ ਹੈਂ,
ਇਸ ਲਈ ਸਾਧ-ਸੰਗਤ ਖੁਦ ਆਪਣੇ ਹਾਥੋਂ ਸੇ ਕਾਮ ਕਰੇ ਪਾਣੀ ਵਾਲਾ ਟੈਂਕਰ ਭੀ ਨਹਿਰੀ ਮਹਿਕਮੇ ਵਾਲੋਂ ਸੇ ਮਾਂਗ ਲੈਣਾ, ਵੋੋ ਮਿਲ ਜਾਏਗਾ’ ਇਹ ਸ਼ਾਹੀ ਸੰਦੇਸ਼ ਜਿਉਂ ਹੀ ਪਿੰਡ ’ਚ ਪਹੁੰਚਿਆ ਤਾਂ ਸਾਰੀ ਸੰਗਤ ਇਕੱਠੀ ਹੋ ਗਈ ਅਤੇ ਆਪਣੇ ਪਿਆਰੇ ਮੁਰਸ਼ਿਦ ਦੇ ਹੁਕਮ ਅਨੁਸਾਰ ਡੇਰੇ ਦੀ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਸੇਵਾਦਾਰ ਰਾਤ ਨੂੰ ਇੱਟਾਂ ਕੱਢਣ ਦੀ ਸੇਵਾ ਕਰਦੇ ਮਾਤਾ-ਭੈਣਾਂ ਉਨ੍ਹਾਂ ਨੂੰ ਪਹਿਲਾਂ ਮਿੱਟੀ ਲਿਆ ਕੇ ਦਿੰਦੀਆਂ ਅਤੇ ਬਾਅਦ ’ਚ ਸੁੱਕੀਆਂ ਇੱਟਾਂ ਨੂੰ ਉਸਾਰੀ ਵਾਲੀ ਜਗ੍ਹਾ ਦੇ ਆਸ-ਪਾਸ ਇਕੱਠਾ ਕਰਦੀਆਂ ਰਹਿੰਦੀਆਂ ਵਰਤਮਾਨ ’ਚ ਦਰਬਾਰ ’ਚ ਬਣੀ ਪਾਣੀ ਦੀ ਡਿੱਗੀ ਦੀ ਜਗ੍ਹਾ ’ਤੇ ਸਭ ਤੋਂ ਪਹਿਲਾਂ ਇੱਕ ਛੋਟੀ ਕੱਚੀ ਡਿੱਗੀ ਬਣਾਈ ਗਈ ਸੀ, ਜਿਸ ’ਚ ਬਾਰਸ਼ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ ਇਸ ਡਿੱਗੀ ’ਚ ਟੈਂਕਰ ਤੋਂ ਪਾਣੀ ਪਵਾਉਂਦੇ ਅਤੇ ਉਸ ਪਾਣੀ ਨਾਲ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਅਸਲ ’ਚ ਪਿੰਡ ਦੇ ਜਿਆਦਾਤਰ ਲੋਕ ਖੇਤੀ ਕਰਨ ਵਾਲੇ ਸਨ ਉਹ ਦਿਨ ’ਚ ਖੇਤੀ ਕਰਦੇ ਅਤੇ ਸ਼ਾਮ ਢਲਦੇ ਹੀ ਦਰਬਾਰ ’ਚ ਸੇਵਾ ਕਰਨ ਪਹੁੰਚ ਜਾਂਦੇ ਇਸ ਪ੍ਰਕਾਰ ਸੇਵਾ ਦਾ ਕੰਮ ਦੇਰ ਰਾਤ ਤੱਕ ਚੱਲਦਾ ਰਹਿੰਦਾ
ਸੇਵਾਦਾਰ ਨੇਕੀ ਰਾਮ ਅਤੇ ਧੰਨਾਰਾਮ ਜੀ ਨੇ ਸਾਧ-ਸੰਗਤ ਦੇ ਸਹਿਯੋਗ ਨਾਲ ਇਸ ਧਾਮ ’ਚ ਨਿਰਮਾਣ ਕਾਰਜ ਚਲਾਇਆ ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਪੂਜਨੀਕ ਸ਼ਹਿਨਸ਼ਾਹ ਜੀ ਲਈ ਗੁਫ਼ਾ ਤਿਆਰ ਕੀਤੀ ਗਈ ਇਹ ਗੁਫ਼ਾ ਜ਼ਮੀਨ ’ਚ 12 ਫੁੱਟ ਡੂੰਘੀ ਖੁਦਾਈ ਕਰਕੇ ਬਣਾਈ ਗਈ, ਜੋ ਅੰਦਰੋਂ ਕੱਚੀ ਅਤੇ ਬਾਹਰੋਂ ਪੱਕੀ ਸੀ ਗੁਫਾ ਦੇ ਨਾਲ ਦੋ ਕਮਰੇ, ਇੱਕ ਸਤਿਸੰਗ ਘਰ (ਕੱਚੀਆਂ ਇੱਟਾਂ ਦਾ) ਅਤੇ ਗੁਫ਼ਾ ਦੇ ਉੱਪਰ ਇੱਕ ਪੱਕਾ ਚੌਬਾਰਾ ਬਣਾਇਆ ਗਿਆ ਸਾਰੇ ਮਕਾਨਾਂ ਦੇ ਉੱਪਰ ਜੰਗਲਾ ਵੀ ਬਣਾਇਆ ਗਿਆ ਇਨ੍ਹਾਂ ਮਕਾਨਾਂ ਦੀਆਂ ਛੱਤਾਂ ਬਾਲਿਆਂ ਆਦਿ ਨਾਲ ਲਗਾਈਆਂ ਗਈਆਂ ਸਨ ਖਾਸ ਗੱਲ ਇਹ ਵੀ ਸੀ ਕਿ ਇਹ ਸਾਰੇ ਮਕਾਨ ਗਲੇਫੀਦਾਰ ਬਣਾਏ ਗਏ ਸਨ, ਜੋ ਅੰਦਰ ਵਾਲੀ ਸਾਇਡ ਤੋਂ ਕੱਚੇ ਅਤੇ ਬਾਹਰੋਂ ਪੱਕੇ ਸਨ
ਉਦੋਂ ਇੱਟਾਂ ਊਠਾਂ ਦੇ ਬੋਰਿਆਂ ’ਚ ਆਇਆ ਕਰਦੀਆਂ ਸਨ ਮੇਲਾ ਗਰਾਊਂਡ ਕੋਲ ਇੱਟਾਂ ਦਾ ਭੱਠਾ ਹੋਇਆ ਕਰਦਾ ਸੀ, ਉੱਥੋਂ ਇੱਟਾਂ ਆਇਆਂ ਕਰਦੀਆਂ ਸਨ ਇਸ ਪ੍ਰਕਾਰ ਆਪਣੇ ਮੁਰਸ਼ਿਦ ਪਿਆਰੇ ਦੇ ਹੁਕਮ ਨਾਲ ਪਿੰਡ ਦੀ ਸਾਧ-ਸੰਗਤ ਨੇ ਲਗਭਗ ਡੇਰਾ ਬਣਾ ਦਿੱਤਾ ਜਿਵੇਂ ਹੀ ਡੇਰਾ ਤਿਆਰ ਹੋਇਆ, ਸਾਧ-ਸੰਗਤ ’ਚ ਉਤਸੁਕਤਾ ਹੋਰ ਵਧ ਗਈ ਕਿ ਹੁਣ ਪੂਜਨੀਕ ਹਜ਼ੂਰ ਸਾਈਂ ਜੀ ਤੋਂ ਅਸ਼ੀਰਵਾਦ ਲੈ ਕੇ ਇੱਥੇ ਫਿਰ ਤੋਂ ਸਤਿਸੰਗ ਦਾ ਆਨੰਦ ਲਿਆ ਜਾਵੇ ਪਿੰਡ ਦੇ ਜ਼ਿੰਮੇਵਾਰ ਸਤਿਸੰਗੀ ਭਾਈ ਇਹ ਅਰਜ਼ ਲੈ ਕੇ ਡੇਰਾ ਸੱਚਾ ਸੌਦਾ, ਸਰਸਾ ਪਹੁੰਚੇ ਪ੍ਰਾਰਥਨਾ ਕੀਤੀ ਕਿ ਸੱਚੇ ਸਾਈਂ ਜੀ! ਡੇਰੇ ’ਚ ਸਤਿਸੰਗ ਲਾ ਕੇ ਉਸ ਦਾ ਸ਼ੁੱਭ ਉਦਘਾਟਨ ਕਰੋ ਜੀ ਪੂਜਨੀਕ ਸਾਈਂ ਜੀ ਨੇ ਸਤਿਸੰਗ ਮਨਜ਼ੂਰ ਕਰਦੇ ਹੋਏ ਬਚਨ ਫਰਮਾਇਆ, ‘‘ਭਾਈ! ਅਬ ਤੁਮ੍ਹਾਰੇ ਕੋ ਪਤਾ ਚਲੇਗਾ ਬਹੁਤ ਸੰਗਤ ਆਏਗੀ ਬਹੁਤ ਭਾਰੀ ਇਕੱਠ ਹੋਗਾ ਪੱਚੀਸ ਮਣ ਆਟੇ ਦਾ ਪ੍ਰਬੰਧ ਕਰ ਲੈਣਾ ਤੁਮ੍ਹਾਰਾ ਪ੍ਰੇਮ ਦੇਖੇਂਗੇ’
ਘੋੜਿਆਂ ਅਤੇ ਊਠਾਂ ’ਤੇ ਸਵਾਰ ਹੋ ਕੇ ਆਈ ਸੀ ਸੰਗਤ
ਪੂਜਨੀਕ ਸਾਈਂ ਜੀ ਨੇ ਫੇਫਾਣਾ ’ਚ 1957 ’ਚ ਕੱਤਕ ਦੀ ਪੂਰਣਿਮਾ ਦਾ ਸਤਿਸੰਗ ਮਨਜ਼ੂਰ ਕਰਦੇ ਹੋਏ ਬਚਨ ਫਰਮਾਇਆ ਕਿ ਇਸ ਵਾਰ ਜਨਮ ਦਿਨ ਦਾ ਭੰਤਾਰਾ ਉਥੇ ਹੀ ਮਨਾਵਾਂਗੇ ਪੂਜਨੀਕ ਸਾਈਂ ਜੀ ਜਦੋਂ ਤੀਜੀ ਵਾਰ ਪਿੰਡ ’ਚ ਪਧਾਰੇ ਤਾਂ ਪੂਰਾ ਮਾਹੌਲ ਹੀ ਰੂਹਾਨੀਅਤ ’ਚ ਰੰਗ ਗਿਆ ਪੂਜਨੀਕ ਸਾਈਂ ਜੀ ਦਾ ਦਰਬਾਰ ਦੇ ਰੂਪ ’ਚ ਲਗਾਇਆ ਪੌਦਾ ਹੁਣ ਆਪਣੀ ਖੁਸ਼ਬੂ ਤੇ ਹਰ ਪਾਸੇ ਰੂਹਾਨੀ ਤਾਜ਼ਗੀ ਬਿਖੇਰ ਰਿਹਾ ਸੀ ਸਾਧ-ਸੰਗਤ ਨੇ ਆਪਣੇ ਪਿਆਰੇ ਮੁਰਸ਼ਿਦ ਦਾ ਬੈਂਡ-ਵਾਜਿਆਂ ਨਾਲ ਭਰਪੂਰ ਸਵਾਗਤ ਕੀਤਾ ਪਟਾਖੇ ਚਲਾਏ ਗਏ ਪੂਰੇ ਪਿੰਡ ’ਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਵੀ ਛੱਡੀ ਗਈ ਮਠਿਆਈਆਂ ਵੰਡੀਆਂ ਗਈਆਂ ਅਤੇ ਆਪਣੇ ਪਿਆਰੇ ਖੁਦ-ਖੁਦਾ ਜੀ ਦੇ ਸ਼ੁੱਭ ਆਗਮਨ ਦੀ ਖੁਸ਼ੀ ’ਚ ਦੀਵਾਲੀ ਮਨਾਈ ਗਈ ਅਗਲੇ ਦਿਨ ਪਿੰਡ ’ਚ ਸਤਿਸੰਗ ਦਾ ਪ੍ਰੋਗਰਾਮ ਸੀ
ਸ਼ਾਹੀ ਸਟੇਜ਼ ਡੇਰੇ ਦੇ ਸਾਹਮਣੇ ਪਏ ਖੁੱਲ੍ਹੇ ਮੈਦਾਨ ’ਚ ਲਗਾਈ ਗਈ ਅਤੇ ਸਾਧ-ਸੰਗਤ ਦੇ ਬੈਠਣ ਲਈ ਕਾਫੀ ਖੁੱਲ੍ਹਾ ਸਤਿਸੰਗ ਪੰਡਾਲ ਤਿਆਰ ਕੀਤਾ ਗਿਆ ਉਸ ਦਿਨ ਆਂਢ-ਗੁਆਂਢ ਦੇ ਪਿੰਡਾਂ ’ਚੋਂ ਵੀ ਵੱਡੀ ਗਿਣਤੀ ’ਚ ਲੋਕ ਸਤਿਸੰਗ ਸੁਣਨ ਪਹੁੰਚੇ ਸੰਗਤ ਘੋੜਿਆਂ ਅਤੇ ਊਠਾਂ ’ਤੇ ਸਵਾਰ ਹੋ ਕੇ ਆਈ ਸੀ ਜ਼ਿਕਰਯੋਗ ਹੈ ਕਿ ਉਸ ਦਿਨ ਊਠਾਂ ਦੀਆਂ ਕਤਾਰਾਂ ਲੱਗ ਗਈਆਂ ਸਨ ਸਤਿਸੰਗ ਦਾ ਪ੍ਰੋਗਰਾਮ ਲਗਭਗ ਦੋ ਘੰਟੇ ਤੱਕ ਚੱਲਿਆ ਰੱਬੀ ਮੌਜ ਜੀ ਨੇ ਸਤਿਸੰਗ ’ਚ ਉੱਮੜੀ ਸ਼ਰਧਾ ਨਾਲ ਗਦਗਦ ਹੁੰਦੇ ਹੋਏ ਬਚਨ ਫਰਮਾਇਆ, ‘ਭਾਈ! ਇਸ ਗਾਂਵ (ਫੇਫਾਣਾ) ਕਾ ਨਾਂਅ ਸੱਚਖੰਡ ਰੱਖੋ ਇਸ ਗਾਂਵ ਕਾ ਕੁੱਤਾ ਭੀ ਨਰਕੋਂ ਮੇਂ ਨਹੀਂ ਜਾਏਗਾ’ ਪਰ ਪਿੰਡ ਦੇ ਲੋਕ ਇਸ ਇਲਾਹੀ ਬਚਨ ਦੇ ਮਹੱਤਵ ਨੂੰ ਸਮਝ ਨਾ ਸਕੇ ਪੂਜਨੀਕ ਦਾਤਾ ਜੀ ਨੇ ਡੇਰੇ ਦਾ ਨਾਂਅ ‘ਡੇਰਾ ਸੱਚਾ ਸੌਦਾ ਸੱਚਖੰਡ ਧਾਮ’ ਲਿਖਵਾਇਆ ਦੱਸਦੇ ਹਨ
ਕਿ ਪੂਜਨੀਕ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਸਰਸਾ (ਸ਼ਹਿਨਸ਼ਾਹ ਮਸਤਾਨਾ ਜੀ ਧਾਮ) ’ਚ ਕੁਝ ਸਮਾਂ ਪਹਿਲਾਂ ਹੀ ਇੱਕ ਬਹੁਤ ਹੀ ਖੂਬਸੂਰਤ ਵੱਡੀ ਬਿਲਡਿੰਗ ਬਣਵਾ ਕੇ ਉਸ ਦਾ ਨਾਂਅ ਸੱਚਖੰਡ ਰੱਖਿਆ ਸੀ, ਪਰ ਬਾਅਦ ’ਚ ਮੌਜ ਨੇ ਉਸ ਬਿਲਡਿੰਗ ਨੂੰ ਗਿਰਵਾ ਦਿੱਤਾ ਉਸ ਦਿਨ ਸਤਿਸੰਗ ’ਚ ਪੂਜਨੀਕ ਸਾਈਂ ਜੀ ਨੇ ਬੜੀਆਂ ਰਹਿਮਤਾਂ ਲੁਟਾਈਆਂ, ਬਹੁਤ ਕੱਪੜਾ ਵੰਡਿਆ ਲੋਕਾਂ ਨੂੰ ਨਵੇਂ-ਨਵੇਂ ਨੋਟਾਂ ਦੇ ਹਾਰ ਪਹਿਨਾਏ, ਬੇਹਿਸਾਬ ਸਮਾਨ ਲੁਟਾਇਆ ਪੂਜਨੀਕ ਸਾਈਂ ਜੀ ਉਸ ਦੌਰਾਨ ਫੇਫਾਣਾ ਦਰਬਾਰ ’ਚ ਕਰੀਬ 20 ਦਿਨ ਲਗਾਤਾਰ ਰਹੇ ਇਨ੍ਹਾਂ ਦਿਨਾਂ ’ਚ ਬੜੇ ਚੋਜ਼ ਦਿਖਾਏ, ਲੋਕਾਂ ਨੂੰ ਹੈਰਤ ’ਚ ਪਾ ਦਿੰਦੇ ਤਾਂ ਕਿ ਉਹ ਕਿਸੇ ਬਹਾਨੇ ਦਰਬਾਰ ਆਉਣ ਅਤੇ ਸਤਿਸੰਗ ਸੁਣ ਕੇ ਰਾਮ-ਨਾਮ ਨਾਲ ਜੁੜ ਜਾਣ ਸਰਦੀ ਦਾ ਸੌਸਮ ਸੀ, ਤਨ ’ਤੇ ਕੱਪੜਾ ਨਹੀਂ ਰੱਖਦੇ ਸਨ, ਬਸ ਚਾਰੇ ਪਾਸੇ ਧੂਣਾ ਲਗਾਉਂਦੇ
ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਜੀ ਦਿਨ ਢਲਦੇ ਹੀ ਤੇਰਾਵਾਸ ’ਚ ਚਲੇ ਜਾਂਦੇ ਅਤੇ ਰਾਤ ਨੂੰ 10-11 ਵਜੇ ਬਾਹਰ ਆਉਂਦੇ ਫਿਰ ਖੂਬ ਮਜਲਿਸ ਲਗਾਉਂਦੇ ਰੂਹਾਨੀਅਤ ਦੀ ਮਸਤੀ ਖੂਬ ਵਰਸਦੀ ਸੰਗਤ ਵੀ ਆਪਣੇ ਮੁਰਸ਼ਿਦ ਦੀ ਹਜ਼ੂਰੀ ’ਚ ਖੂਬ ਮਸਤੀ ’ਚ ਮੁਜਰਾ ਕਰਦੀ ਪੂਜਨੀਕ ਸਾਈਂ ਜੀ ਦੇ ਚੋਜ਼ ਬੜੇ ਨਿਰਾਲੇ ਹੁੰਦੇ ਹਮੇਸ਼ਾ ਨਾਲ ਰਹਿਣ ਵਾਲੇ ਸੇਵਾਦਾਰ ਵੀ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਪਾਉਂਦੇ ਸਨ ਉਸ ਸਮੇਂ ਪੂਰੇ ਪਿੰਡ ’ਚ ਡੇਰਾ ਸੱਚਾ ਸੌਦਾ ਦੀ ਰੰਗਤ ਦਿਸਣ ਲੱਗੀ ਸੀ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਨੇ ਫੇਫਾਣਾ ਪਿੰਡ ’ਤੇ ਬੇਸ਼ੁਮਾਰ ਰਹਿਮਤਾਂ ਲੁਟਾਈਆਂ ਅਤੇ ਲੋਕਾਂ ਨੂੰ ਪ੍ਰਭੂ-ਪ੍ਰਮਾਤਮਾ ਨਾਲ ਮਿਲਣ ਦਾ ਸਿੱਧਾ ਅਤੇ ਸੁਗਮ ਮਾਰਗ ਦਿਖਾਇਆ
ਪਿੰਡ ’ਚ ਮੁਨਾਦੀ ਕਰਵਾਓ, ਮੁਫ਼ਤ ਕੀ ਦੁਕਾਨ ਲਗਾਏਂਗੇ
ਪੂਜਨੀਕ ਸਾਈਂ ਜੀ ਅਕਸਰ ਨਵੇਂ ਚੋਜ਼ ਕਰਦੇ ਰਹਿੰਦੇ ਲੋਕਾਂ ਨੂੰ ਮੁਫ਼ਤ ’ਚ ਕੁਝ ਵੰਡਦੇ ਰਹਿੰਦੇ ਇੱਕ ਵਾਰ ਪੂਜਨੀਕ ਸਾਈਂ ਜੀ ਨੇ ਫੇਫਾਣਾ ਦਰਬਾਰ ਦਾ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਦਰਬਾਰ ਦੀ ਹਰ ਇੱਕ ਵਸਤੂ ਲੋਕਾਂ ਨੂੰ ਅੱਧੇ-ਅਧੂਰੇ ਭਾਅ ’ਚ ਵੇਚ ਦਿੱਤੀ ਇੱਥੋਂ ਤੱਕ ਕਿ ਪਾਣੀ ਦੇ ਮਟਕੇ ਵੀ ਵੇਚ ਦਿੱਤੇ ਇਸ ਵਾਕਿਆ ਦੇ ਪ੍ਰਤੱਖਦਰਸ਼ੀ ਲਿਖਮਾ ਰਾਮ ਦੱਸਦੇ ਹਨ ਕਿ ਇਹ ਸਭ ਦੇਖ ਕੇ ਪਿੰਡ ’ਚ ਇੱਕ ਚਰਚਾ ਹੋਣ ਲੱਗੀ ਕਿ ਬਾਬਾ ਕੰਗਾਲ ਹੋ ਗਿਆ ਹੈ, ਇਸ ਦੇ ਕੋਲ ਕੁਝ ਬਚਿਆ ਨਹੀਂ ਹੈ ਇਸ ਲਈ ਹੁਣ ਡੇਰੇ ਦਾ ਸਮਾਨ ਵੇਚ ਰਿਹਾ ਹੈ ਜਦੋਂ ਇਹ ਗੱਲ ਪੂਜਨੀਕ ਸਾਈਂ ਜੀ ਕੋਲ ਪਹੁੰਚੀ ਤਾਂ ਉਹ ਬਹੁਤ ਖੁਸ਼ ਹੋਏ ਅਗਲੇ ਦਿਨ ਸਵੇਰੇ ਹੀ ਸੇਵਾਦਾਰਾਂ ਨੂੰ ਹੁਕਮ ਫਰਮਾਇਆ-ਗਾਂਵ ਮੇਂ ਮੁਨਾਦੀ ਕਰਵਾਓ, ਆਜ ਦੁਕਾਨ ਲਗਾਏਂਗੇ ਦੱਸਦੇ ਹਨ ਕਿ ਪੂਰਾ ਦਿਨ ਲੋਕਾਂ ਨੂੰ ਸੋਨਾ, ਚਾਂਦੀ, ਨੋਟ, ਕੰਬਲ, ਜਰਸੀਆਂ ਆਦਿ ਸਮਾਨ ਵੰਡਿਆ ਗਿਆ ਦੂਜੇ ਪਾਸੇ ਕੁਸ਼ਤੀ ਦਾ ਆਯੋਜਨ ਵੀ ਕਰਵਾਇਆ,
ਜੋ ਜਿੱਤੇ ਉਸ ਨੂੰ ਇੱਕ ਰੁਪਇਆ ਅਤੇ ਹਾਰ ਜਾਏ ਉਸ ਨੂੰ ਦੋ ਰੁਪਏ ਇਨਾਮ ’ਚ ਦਿੰਦੇ ਕਈ ਲੋਕ ਵੈਸੇ ਹੀ ਹਾਰਨ ਲੱਗੇ ਤਾਂ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਨਹੀਂ ਵਰੀ! ਜ਼ੋਰ ਲਗਾਓ, ਯਹ ਹਰਾਮ ਕੀ ਮਾਇਆ ਨਹੀਂ ਹੈ ਸਹੀ ਖੇਲੋਗੇ ਤੋ ਹੀ ਇਨਾਮ ਮਿਲੇਗਾ’ ਉਸ ਦਿਨ ਬੜੀ ਭੀੜ ਲੱਗੀ ਸਭ ਨੂੰ ਕੁਝ ਨਾ ਕੁਝ ਵੰਡਿਆ ਗਿਆ ਇਹ ਦੇਖ ਕੇ ਉਨ੍ਹਾਂ ਆਲੋਚਕਾਂ ਦੇ ਮੂੰਹ ਬੰਦ ਹੋ ਗਏ ਜੋ ਡੇਰੇ ਦੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ ਉਸ ਦਿਨ ਇੱਕ ਹੋਰ ਦਿਲਚਸਪ ਵਾਕਿਆ ਸੁਣਾਉਂਦੇ ਹੋਏ ਲਿਖਮਾ ਰਾਮ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਕੇਸੂ ਰਾਮ ਅਤੇ ਚਾਚਾ ਹਰਜੀ ਰਾਮ ਨੇ ਇਸ ਗੱਲ ’ਤੇ ਸ਼ਾਹੀ ਦਾਤ ਲੈਣ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਨੂੰ ਲੋਕਾਂ ਵਿੱਚ ਦੀ ਜਾ ਕੇ ਇੰਜ ਸਮਾਨ ਲੈਂਦੇ ਹੋਏ ਸ਼ਰਮ ਆਉਂਦੀ ਹੈ ਅਸੀਂ ਉਦੋਂ ਜਾਵਾਂਗੇ ਜਦੋਂ ਉੱਥੇ ਕੋਈ ਨਾ ਹੋਵੇ ਇਸ ਦੌਰਾਨ ਖੁੱਲ੍ਹੀ ਦੁਕਾਨ ’ਚੋਂ ਮਾਲ ਲੁਟਾਇਆ ਜਾ ਰਿਹਾ ਸੀ ਉਦੋਂ ਸੇਵਾਦਾਰਾਂ ਨੇ ਪੂਜਨੀਕ ਸਾਈਂ ਜੀ ਨੂੰ ਕਿਹਾ ਕਿ ਕੇਸੂਰਾਮ ਤੇ ਹਰਜ਼ੀ ਰਾਮ ਵੀ ਆ ਰਹੇ ਹਨ ਜੀ ਸਾਈਂ ਜੀ ਨੇ ਕਿਹਾ-ਬੁਲਾਓ ਵਰੀ, ਉਨਕੋ ਕੇਸੂਰਾਮ, ਜਦੋਂ ਦਰਬਾਰ ’ਚ ਉਸ ਦੁਕਾਨ ਦੇ ਕੋਲ ਪਹੰਚੇ ਜਿੱਥੇ ਸਾਈਂ ਜੀ ਲੋਕਾਂ ਨੂੰ ਦਾਤਾਂ ਵੰਡ ਰਹੇ ਸਨ, ਤਾਂ ਸਾਨੂੰ ਉੱਥੇ ਸਿਰਫ਼ ਬਾਬਾ ਜੀ ਦਿਖਾਈ ਦਿੱਤੇ ਆਸ-ਪਾਸ ਕੋਈ ਨਜ਼ਰ ਨਹੀਂ ਆ ਰਿਹਾ ਸੀ ਸੇਵਾਦਾਰ ਖੇਮਚੰਦ ਨੇ ਸਾਨੂੰ ਜਰਸੀ ਪਹਿਨਾ ਦਿੱਤੀ ਜਿਵੇਂ ਹੀ ਅਸੀਂ ਜਰਸੀ ਪਹਿਨ ਕੇ ਵਾਪਸ ਮੁੜੇ ਤਾਂ ਲੋਕਾਂ ਦੀ ਭੀੜ ਦਿਖਾਈ ਦਿੱਤੀ ਦੱਸਦੇ ਹਨ ਕਿ ਕੇਸੂ ਰਾਮ ਜਦੋਂ ਤੱਕ ਜਿਉਂਦੇ ਰਹੇ, ਉਸ ਸਵੈਟਰ ਨੂੰ ਹਮੇਸ਼ਾ ਉਨ੍ਹਾਂ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ
ਪੂਜਨੀਕ ਸਾਈਂ ਜੀ ਦੇ ਇਸ ਚੋਜ਼ ਦੀ ਉਸ ਦਿਨ ਪਿੰਡ ’ਚ ਖੂਬ ਚਰਚਾ ਹੋਈ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਸਾਈਂ ਜੀ ਅੱਜ ਤਾਂ ਬੜੀ ਵਾਹ-ਵਾਹ ਹੋ ਗਈ ਸਭ ਲੋਕ ਖੂਬ ਗੁਨਗਾਣ ਗਾ ਰਹੇ ਹਨ ‘ਅੱਛਾ ਵਰੀ, ਕੋਈ ਨਿੰਦਾ ਨਹੀਂ ਕਰ ਰਹਾ ਬਿਨ੍ਹਾਂ ਨਿੰਦਾ ਕੇ ਸੰਤੋਂ ਕਾ ਗੁਜਾਰਾ ਕੈਸੇ ਹੋਗਾ? ਤੁਮ ਲੋਗ ਤੋ ਹਮਾਰੇ ਕੋ ਚੂਸਤੇ ਹੋ, ਕੋਈ ਪਾਣੀ ਲਗਾਨੇ ਵਾਲਾ ਤੋ ਚਾਹੀਏ’ ਇਸ ਦਰਮਿਆਨ ਪਿੰਡ ਵੱਲੋਂ ਨਾਨੂੰ ਰਾਮ ਨਾਂਅ ਦਾ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਉਸ ਨੂੰ ਦੇਖਦੇ ਹੀ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਹਮਾਰਾ ਮਿੱਤਰ ਤੋ ਵੋ ਆ ਰਹਾ ਉਸਕੋ 5 ਰੁਪਏ ਕੀ ਮਠਿਆਈ ਖਿਲਾਨੀ ਹੈ, ਵਹ ਚਾਹੇ ਕੁਛ ਭੀ ਬੋਲੇ ਆਪ ਲੋਗੋਂ ਨੇ ਜਵਾਬ ਨਹੀਂ ਦੇਣਾ ਹੈ’ ਦੱਸਦੇ ਹਨ ਕਿ ਉਹ ਵਿਅਕਤੀ ਆਪਣੇ ਪੂਰੇ ਜੀਵਨ ’ਚ ਡੇਰਾ ਸੱਚਾ ਸੌਦਾ ਦਾ ਨਿੰਦਕ ਬਣ ਕੇ ਹੀ ਰਿਹਾ ਇੱਥੋਂ ਤੱਕ ਕਿ ਆਪਣੇ ਆਖਰੀ ਸਾਹ ਤੱਕ ਉਹ ਅਜਿਹੇ ਕਰਮਾਂ ਨਾਲ ਬੰਨਿ੍ਹਆ ਰਿਹਾ
ਸ਼ਹਿਨਸ਼ਾਹੀ ਹੁਕਮ ਨਾਲ ਬਣਿਆ ਫੇਫਾਣਾ ਦਰਬਾਰ ਦਾ ਮੁੱਖ ਦਰਵਾਜਾ
ਫਰਵਰੀ 1960 ਦੀ ਗੱਲ ਹੈ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਫੇਫਾਣਾ ਤੋਂ ਪ੍ਰੇਮੀ ਬਨਵਾਰੀ ਰਾਮ ਨੂੰ ਸੱਚਾ ਸੌਦਾ ਦਰਬਾਰ ’ਚ ਬੁਲਵਾਇਆ ਅਤੇ ਹੁਕਮ ਫਰਮਾਇਆ, ‘ਭਾਈ! ਤੂ ਟਰੈਕਟਰ-ਟਰਾਲੀ ਲੈ ਆ ਯੇ ਦਰਵਾਜੇ ਵਾਲੇ ਕਿਵਾੜ ਫੇਫਾਣਾ ਦਰਬਾਰ ਮੇਂ ਲੇ ਚਲੇਂਗੇ ਵਹਾਂ ਪਰ ਬੜਾ ਗੇਟ ਬਣਾਏਂਗੇ’ ਦਰਅਸਲ ਗੇਟ ਲਈ ਇੱਟਾਂ ਤਾਂ ਪਹਿਲਾਂ ਤੋਂ ਹੀ ਮੰਗਵਾ ਰੱਖੀਆਂ ਸਨ ਉਹ ਕਿਵਾੜ ਉਸ ਸੁੰਦਰ ਬਿਲਡਿੰਗ (ਸੱਚਖੰਡ) ਦੇ ਸਨ ਜੋ ਸੱਚੇ ਪਾਤਸ਼ਾਹ ਜੀ ਨੇ ਕੁਝ ਸਮਾਂ ਪਹਿਲਾਂ ਗਿਰਵਾ ਦਿੱਤੀ ਸੀ ਪ੍ਰੇਮੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ! ਹਾੜ੍ਹੀ ਦੀ ਫਸਲ ਜੋਰ ਫੜ ਗਈ ਹੈ ਸਭ ਕੰਮ ’ਚ ਲੱਗੇ ਹੋਏ ਹਨ ਸੰਗਤ ਸੇਵਾ ਕਿਵੇਂ ਕਰ ਸਕੇਗੀ ਜੀ! ਜਿਵੇਂ ਹੀ ਰਾਤ ਦਾ ਸਮਾਂ ਹੋਇਆ, ਪੂਜਨੀਕ ਬੇਪਰਵਾਹ ਜੀ ਫਿਰ ਬਾਹਰ ਆਏ ਤਾਂ ਦੁਬਾਰਾ ਪ੍ਰੇਮੀ ਬਨਵਾਰੀ ਨੂੰ ਬੁਲਾ ਕੇ ਹੁਕਮ ਦਿੱਤਾ, ‘ਭਾਈ! ਲਾ ਟ੍ਰੈਕਟਰ ਵਹਾਂ ਦਰਵਾਜ਼ਾ ਬਨਾਕਰ ਆਏਂਗੇ’ ਪੇ੍ਰਮੀ ਨੇ ਹੱਥ ਜੋੜ ਕੇ ਫਿਰ ਉਹੀ ਬੇਨਤੀ ਕੀਤੀ
ਕਿ ਬਾਬਾ ਜੀ! ਹੁਣ ਤਾਂ ਸੰਗਤ ਨਹੀਂ ਹੈ ਜੀ ਸਭ ਕੰਮ (ਖੇਤੀਬਾੜੀ) ’ਚ ਲੱਗੇ ਹਨ ਉੱਥੇ ਕੌਣ ਬਣਾਏਗਾ, ਕੌਣ ਸੇਵਾ ਕਰੇਗਾ? ਕੁਝ ਦਿਨ ਠਹਿਰ ਕੇ ਫਿਰ ਲੈ ਚੱਲਾਂਗੇ ਜੀ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਅੱਛਾ! ਫਿਰ ਤੁਮ ਜਾਨੋਂ ਔਰ ਤੁਮ੍ਹਾਰਾ ਦਰਵਾਜ਼ਾ ਜਾਨੇ ਹਮ ਤੋ ਚਾਹਤੇ ਥੇ ਕਿ ਆਪਣੇ ਹਾਥੋਂ ਸੇ ਹੀ ਬਨਵਾ ਦੇਤੇ’ ਪਰ ਪ੍ਰੇਮੀ ਬਨਵਾਰੀ ਰਾਮ ਰੂਹਾਨੀ ਬਚਨਾਂ ਨੂੰ ਸਮਝ ਨਾ ਸਕਿਆ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਸੱਚਖੰਡ ਧਾਮ ਫੇਫਾਣਾ ਦਾ ਮੇਨ ਗੇਟ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਹੁਕਮ ਨਾਲ ਹੀ ਬਣਿਆ ਹੈ, ਪਰ ਗੇਟ ਦਾ ਦਰਵਾਜ਼ਾ ਬਾਅਦ ’ਚ ਪੂਜਨੀਕ ਸਾਈਂ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਹੀ ਲਗਾਇਆ ਗਿਆ ਬਾਅਦ ’ਚ ਗੇਟ ਦੇ ਖੱਬੇ ਪਾਸੇ ਇੱਕ ਕਮਰਾ ਅਤੇ ਸੱਜੇ ਪਾਸੇ ਦੋ ਕਮਰੇ ਸਾਧ-ਸੰਗਤ ਦੀ ਸੁਵਿਧਾ ਲਈ ਬਣਵਾਏ ਗਏ
ਪੁੱਟਰ, ਕਭੀ ਵਕਤ ਆਏਗਾ ਤੋ ਫਿਰ ਬਤਾਏਂਗੇ….
ਪੂਜਨੀਕ ਸਾਈਂ ਜੀ ਦੇ ਨਿਰਾਲੇ ਚੋਜ਼ ਦੂਰ-ਦੂਰ ਤੱਕ ਚਰਚਾ ਦਾ ਵਿਸ਼ਾ ਬਣੇ ਹੋਏ ਸਨ ਗੱਲਾਂ ਹੁੰਦੀਆਂ ਕਿ ਫੇਫਾਣਾ ਪਿੰਡ ’ਚ ਇੱਕ ਅਜਿਹਾ ਬਾਬਾ ਆਇਆ ਹੋਇਆ ਹੈ ਜੋ ਲੋਕਾਂ ਨੂੰ ਪੈਸਾ, ਸੋਨਾ, ਚਾਂਦੀ ਵੰਡਦਾ ਹੈ ਕੋਈ ਕਹਿੰਦਾ ਕਿ ਪਾਕਿਸਤਾਨ ਤੋਂ ਕੋਈ ਜਾਸੂਸ ਆਇਆ ਹੋਇਆ ਹੈ ਜੋ ਵੀ ਇਨ੍ਹਾਂ ਗੱਲਾਂ ਨੂੰ ਸੁਣਦਾ ਉਨ੍ਹਾਂ ’ਚ ਦਰਸ਼ਨ ਕਰਨ ਦੀ ਇੱਛਾ ਪੈਦਾ ਹੋ ਜਾਂਦੀ ਫੇਫਾਣਾ ’ਚ ਸੱਚਖੰਡ ਧਾਮ ਕਰੀਬ-ਕਰੀਬ ਤਿਆਰ ਹੋ ਚੁੱਕਿਆ ਸੀ ਪੂਜਨੀਕ ਸਾਈਂ ਜੀ ਤੀਜੀ ਵਾਰ ਇੱਥੇ ਪਧਾਰੇ ਹੋਏ ਸਨ ਉਨ੍ਹਾਂ ਦਿਨਾਂ ’ਚ ਸਬ-ਡਿਵੀਜ਼ਨ ਨੌਹਰ ਦੇ ਐੱਸ.ਡੀ.ਐੱਮ. ਸਾਹਿਬ ਸ੍ਰੀ ਕੇ.ਜੀ. ਰਾਜ ਅਚਾਨਕ ਗੱਡੀ ਲੈ ਕੇ ਆ ਪਹੁੰਚੇ ਜ਼ਿਕਰਯੋਗ ਹੈ ਕਿ ਉਹ ਅਸੂਲਾਂ ਦਾ ਬੜਾ ਸਖ਼ਤ ਆਦਮੀ ਸੀ ਉਸ ਨੇ ਜਦੋਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤਾਂ ਖਿਆਲ ਆਇਆ ਕਿ ਅਜਿਹਾ ਭਲਾ ਕਿਵੇਂ ਹੋ ਸਕਦਾ ਹੈ
ਸ਼ੰਕਾਵੱਸ ਉਹ ਵੀ ਸਭ ਦੇਖਣ ਆ ਪਹੁੰਚਿਆ ਜਦੋਂ ਉਹ ਅਫ਼ਸਰ ਦਰਬਾਰ ’ਚ ਆਇਆ, ਉਸ ਸਮੇਂ ਪੂਜਨੀਕ ਸਾਈਂ ਜੀ ਛੋਲਿਆਂ ਦੇ ਖੇਤ ’ਚ ਬੈਠੇ ਹੋਏ ਸਨ ਉਹ ਸਾਈਂ ਜੀ ਨੂੰ ਮਿਲਣ ਲਈ ਸਿੱਧਾ ਹੀ ਜਾਣ ਲੱਗਿਆ ਤਾਂ ਸੇਵਾਦਾਰ ਨਿਆਮਤ ਰਾਮ ਨੇ ਉਨ੍ਹਾਂ ਨੂੰ ਟੋਕਦੇ ਹੋਏ ਕਿਹਾ ਕਿ ਬਾਬੂ ਜੀ, ਸੰਤ-ਮਹਾਤਮਾ ਨੂੰ ਇਸ ਤਰ੍ਹਾਂ ਸਿੱਧਾ ਮਿਲਣਾ ਠੀਕ ਨਹੀਂ ਹੁੰਦਾ, ਪਤਾ ਨਹੀਂ ਉਹ ਕਿਸ ਖਿਆਲ ’ਚ ਹੋਣ ਕਈ ਵਾਰ ਨੁਕਸਾਨ ਝੱਲਣਾ ਪੈ ਜਾਂਦਾ ਹੈ ਤੁਸੀਂ ਕਹੋ ਤਾਂ ਮੈਂ ਇੱਕ ਵਾਰ ਪੁੱਛ ਲੈਂਦਾ ਹਾਂ ਅਫਸਰ ਨੇ ਹਾਮੀ ਭਰ ਦਿੱਤੀ ਬਾਅਦ ’ਚ ਪੂਜਨੀਕ ਸਾਈਂ ਜੀ ਨੇ ਫਰਮਾਇਆ-‘ਬੁਲਾਓ ਭਈ’ ਉਸ ਅਫਸਰ ਨੇ ਜਦੋਂ ਲੋਕਾਂ ਨੂੰ ਮੁਫ਼ਤ ’ਚ ਸੋਨਾ-ਚਾਂਦੀ, ਰੁਪਇਆ-ਪੈਸਾ ਵੰਡਣ ਬਾਰੇ ਜਿਗਿਆਸਾਵੱਸ ਪੁੱਛਿਆ ਤਾਂ ਪੂਜਨੀਕ ਸਾਈਂ ਜੀ ਨੇ ਫਰਮਾਇਆ-ਹਾਂ ਭਈ, ਹਮ ਲੋਗਂੋ ਕੋ ਯਹ ਸਭ ਬਾਂਟਤੇ ਹੈਂ, ਪਰ ਯਹ ਧਨ-ਦੌਲਤ ਹਰਾਮ ਕੀ ਕਮਾਈ ਕੀ ਨਹੀਂ ਹੈ ਆਓ ਤੁਮ੍ਹੇਂ ਦਿਖਾਤੇ ਹੈਂ, ਯਹ ਸਭ ਕਹਾਂ ਸੇ ਆਤਾ ਹੈ’ ਦੱਸਦੇ ਹਨ
ਕਿ ਪੂਜਨੀਕ ਸਾਈਂ ਜੀ ਉਸ ਅਫ਼ਸਰ ਨੂੰ ਜਮੀਨ ’ਚ ਖੁਦਾਈ ਕਰਕੇ ਬਣਾਈ ਗਈ ਗੁਫਾ ’ਚ ਲੈ ਗਏ ਅਤੇ ਉੱਥੇ ਥੈਲੇ ਖੋਲ੍ਹ ਕੇ ਦਿਖਾਏ, ਜਿਨ੍ਹਾਂ ’ਚ ਵੱਡੇ-ਵੱਡੇ ਕੰਕਰ, ਰੋੜੇ ਭਰੇ ਹੋਏ ਸਨ ਫਰਮਾਉਣ ਲੱਗੇ ਕਿ ‘ਹਮ ਹੀ ਨਹੀਂ, ਹਮਾਰੇ ਸੇਵਾਦਾਰ ਭੀ ਇਨ ਥੈਲੋਂ ਕਾ ਸਿਰਹਾਣਾ ਲਗਾਕਰ ਸੋਤੇ ਹੈਂ ਔਰ ਜ਼ਮੀਨ ਪਰ ਬੋਰੀ ਬਿਛਾਤੇ ਹੈਂ ਤਾਂ ਕਿ ਰਾਤ ਕੋ ਨੀਂਦ ਨਾ ਆਏ ਔਰ ਭਗਤੀ ਮਾਰਗ ਮੇਂ ਖਲਲ ਪੈਦਾ ਨਾ ਹੋ’ ਪੂਜਨੀਕ ਸਾਈਂ ਜੀ ਨੇ ਉਸ ਅਫਸਰ ਨੂੰ ਅਜਿਹੀਆਂ ਕਈ ਹੈਰਤਅੰਗੇਜ਼ ਗੱਲਾਂ ਸੁਣਾਈਆਂ ਕਿ ਉਸ ਅਫ਼ਸਰ ਨੂੰ ਇਹ ਯਕੀਨ ਹੋ ਗਿਆ ਕਿ ਲੋਕ ਜਿਹੋ ਜਿਹੀਆਂ ਚਰਚਾਵਾਂ ਕਰ ਰਹੇ ਹਨ ਵੈਸੀ ਕੋਈ ਗੱਲ ਨਹੀਂ ਹੈ ਫਿਰ ਉਸ ਅਫਸਰ ਨੂੰ ਦੋ ਕੰਧਾਰੀ ਅਨਾਰ ਦਿੰਦੇ ਹੋਏ ਬਚਨ ਫਰਮਾਇਆ-‘ਯੇ ਏਕ ਅਨਾਰ ਅਪਨੀ ਔਰਤ ਕੋ ਦੇਣਾ ਔਰ ਦੂਸਰਾ ਤੁਮ ਖਾਨਾ’ ਨਾਲ ਆਏ ਪੁਲਿਸ ਵਾਲਿਆਂ ਨੂੰ ਵੀ ਪ੍ਰਸ਼ਾਦ ਦਿੱਤਾ ਗਿਆ ਇਸ ਘਟਨਾ ਦੇ ਪ੍ਰਤੱਖ ਦਰਸ਼ੀ ਵੇਦ ਪ੍ਰਕਾਸ਼ ਦੱਸਦੇ ਹਨ ਕਿ ਜਦੋਂ ਉਹ ਅਫਸਰ ਪ੍ਰਸ਼ਾਦ ਲੈ ਕੇ ਘਰ ਗਿਆ ਤਾਂ ਉਸ ਦੇ ਦਿਲੋ-ਦਿਮਾਗ ’ਚ ਇੱਕ ਅਜੀਬ ਜਿਹੀ ਖਲਬਲੀ ਮੱਚ ਗਈ ਕਿ ਅਜਿਹਾ ਸੰਤ ਤਾਂ ਕਦੇ ਦੇਖਿਆ ਹੀ ਨਹੀਂ, ਜੋ ਖੁਦ ਕਸ਼ਟ ਸਹਿੰਦਾ ਹੈ ਅਤੇ ਲੋਕਾਂ ਨੂੰ ਸੋਨਾ-ਚਾਂਦੀ ਵੰਡਦਾ ਹੈ ਅਜਿਹੇ ਵਿਚਾਰ ਉਨ੍ਹਾਂ ਦੇ ਦਿਮਾਗ ’ਚ ਤੇਜ਼ੀ ਨਾਲ ਦੌੜਨ ਲੱਗੇ ਦੋ ਦਿਨ ਬਾਅਦ ਐਤਵਾਰ ਸੀ,
ਉਸ ਦਿਨ ਉਹ ਅਫਸਰ ਆਪਣੀ ਪਤਨੀ ਨੂੰ ਨਾਲ ਲੈ ਕੇ ਫਿਰ ਦਰਬਾਰ ’ਚ ਜਾ ਪਹੁੰਚਿਆ ਪੂਜਨੀਕ ਸਾਈਂ ਜੀ ਉਸ ਸਮੇਂ ਨਹਾ ਰਹੇ ਸਨ ਉਹ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਜਦੋਂ ਨਹਾਉਂਦੇ ਤਾਂ ਇੱਕ ਵੱਡਾ ਜਿਹਾ ਟੱਬ ਪਾਣੀ ਨਾਲ ਭਰ ਦਿੱਤਾ ਜਾਂਦਾ, ਜਿਸ ’ਚ ਸਾਈਂ ਜੀ ਬੈਠ ਕੇ ਨਹਾਉਂਦੇ ਅਤੇ ਸਾਰਾ ਪਾਣੀ ਇੱਧਰ-ਉੱਧਰ ਬਿਖੇਰ ਦਿੰਦੇ ਖਾਸ ਗੱਲ ਇਹ ਸੀ ਕਿ ਪੂਜਨੀਕ ਸਾਈਂ ਜੀ ਕਦੇ ਸਾਬਣ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਵਸਤੂ ਨਹਾਉਣ ਲਈ ਨਹੀਂ ਲਗਾਉਂਦੇ ਸਨ, ਪਰ ਫਿਰ ਵੀ ਪਾਣੀ ’ਚ ਖੁਸ਼ਬੂ ਇਸ ਕਦਰ ਸਮਾ ਜਾਂਦੀ ਕਿ ਪੂਰਾ ਵਾਤਾਵਰਨ ਹੀ ਸੁਗੰਧਿਤ ਹੋ ਜਾਂਦਾ ਬਾਅਦ ’ਚ ਚੌਬਾਰੇ ’ਚ ਦਰੀ ’ਤੇ ਬਿਰਾਜ਼ਮਾਨ ਹੁੰਦੇ ਹੋਏ ਅਫਸਰ ਨੂੰ ਬੁਲਾਉਣ ਦਾ ਹੁਕਮ ਫਰਮਾਇਆ ਉਸ ਅਫਸਰ ਪਤੀ-ਪਤਨੀ ਨੇ ਦੋਵੇਂ ਹੱਥ ਜੋੜ ਕੇ ਪਾਵਨ ਚਰਨ-ਕਮਲਾਂ ’ਚ ਅਰਜ਼ ਕੀਤੀ ਕਿ ਬਾਬਾ ਜੀ, ਸਾਨੂੰ ਵੀ ਕੋਈ ਸੇਵਾ ਬਖਸ਼ੋ ਜੀ ‘ਬੇਟਾ, ਕਿਆ ਸੇਵਾ ਦੇਂ ਆਪਕੋ, ਯਹਾਂ ਜੋ ਸੇਵਾਦਾਰ ਹੈਂ ਯੇ ਆਠ ਪਹਿਰ ਕੀ ਸੇਵਾ ਕੇ ਬਾਦ ਲੰਗਰ ਖਾਤੇ ਹੈਂ ਪੁੱਟਰ ਕਭੀ ਵਕਤ ਆਏਗਾ ਤੋ ਫਿਰ ਬਤਾਏਂਗੇ’ ਇਸ ਤੋਂ ਬਾਅਦ ਉਹ ਦੋਵੇਂ ਉੱਥੋਂ ਵਾਪਸ ਘਰ ਚਲੇ ਗਏ ਜ਼ਿਕਰਯੋਗ ਹੈ
ਕਿ ਕੁਝ ਸਮੇਂ ਬਾਅਦ ਕਿੱਕਰਾਂਵਾਲੀ ਪਿੰਡ ’ਚ ਦਰਬਾਰ ’ਤੇ ਕੁਝ ਦਬੰਗ ਲੋਕਾਂ ਨੇ ਕਬਜ਼ਾ ਕਰਨ ਦਾ ਯਤਨ ਕੀਤਾ ਜਦੋਂ ਇਹ ਫੈਸਲਾ ਉਸ ਮਜਿਸਟੇ੍ਰਟ ਦੇ ਕੋਲ ਗਿਆ ਤਾਂ ਉਨ੍ਹਾਂ ਨੇ ਖੁਦ ਧਿਆਨ ’ਚ ਲੈਂਦੇ ਹੋਏ ਉਨ੍ਹਾਂ ਦਬੰਗਾਂ ਨੂੰ ਉੱਥੋਂ ਭਜਾਉਂਦੇ ਹੋਏ ਡੇਰਾ ਸੱਚਾ ਸੌਦਾ ਦੀ ਚਮਕ ਨੂੰ ਹੋਰ ਨਿਖਾਰ ਦਿੱਤਾ ਸ਼ਾਇਦ ਇਸੇ ਸੇਵਾ ਲਈ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਨੂੰ ‘ਵਕਤ ਆਨੇ ਦੋ’ ਦੇ ਬਚਨ ਫਰਮਾਏ ਸਨ
ਭਈ, ਸਰਪੰਚ ਕੋ ਪ੍ਰਸ਼ਾਦ ਦੋ!
ਇੱਕ ਦਿਨ ਪੂਜਨੀਕ ਸਾਈਂ ਜੀ ਸੱਚਖੰਡ ਧਾਮ ਦੇ ਬਾਹਰ ਵਾਲੀ ਸਾਇਡ ਖੜ੍ਹੇ ਹੋਏ ਸਨ ਇਸ ਸਮੇਂ ਖੇਮਚੰਦ ਬਾਨੀਆ, ਨਿਹਾਲ ਸਿੰਘ ਕਰੀਵਾਲਾ, ਹਰਨੇਕ ਵੀ ਕੋਲ ਹੀ ਖੜ੍ਹੇ ਸਨ ਉਦੋਂ ਬਹਾਦੁਰ ਸਿੰਘ ਸਹਾਰਨ ਬਾਹਰ ਤੋਂ ਆਉਂਦਾ ਹੋਇਆ ਦਿਖਾਈ ਦਿੱਤਾ ਜਦੋਂ ਉਹ ਪੂਜਨੀਕ ਸਾਈਂ ਜੀ ਦੇ ਕੋਲ ਪਹੁੰਚਿਆ ਤਾਂ ਆਪਣੀ ਮੌਜ ’ਚ ਆ ਕੇ ਸੇਵਾਦਾਰਾਂ ਨੂੰ ਬਚਨ ਫਰਮਾਇਆ- ‘ਭਈ! ਬਹਾਦੁਰ ਸਹਾਰਨ ਕੋ ਪ੍ਰਸ਼ਾਦ ਦੇ ਦੋ’ ਜਦੋਂ ਸੇਵਾਦਾਰ ਪ੍ਰਸ਼ਾਦ ਲਿਆਉਣ ਲਈ ਅੰਦਰ ਗਿਆ ਉਦੋਂ ਦੁਬਾਰਾ ਆਵਾਜ਼ ਦਿੱਤੀ, ‘ਭਈ! ਬਹਾਦੁਰ ਸਰਪੰਚ ਕੋ ਪ੍ਰਸ਼ਾਦ ਲਾਕਰ ਦੋ’ ਪਿੰਡ ਵਾਲੇ ਦੱਸਦੇ ਹਨ ਕਿ ਜਦੋਂ ਇਹ ਵਾਕਿਆ ਹੋਇਆ ਉਦੋਂ ਉਹ ਨਾ ਸਰਪੰਚ ਸੀ ਅਤੇ ਨਾ ਹੀ ਕਦੇ ਪਹਿਲਾਂ ਸਰਪੰਚੀ ਦੀ ਚੋਣ ’ਚ ਖੜ੍ਹਾ ਹੋਇਆ ਸੀ ਪਰ ਪੂਰਨ ਰੂਹਾਨੀ ਫਕੀਰਾਂ ਦਾ ਬਚਨ ਕਦੇ ਵਿਅਰਥ ਨਹੀਂ ਜਾਂਦਾ ‘ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਾ ਬਿਰਥਾ ਨਾ ਜਾਏ’ ਸਤਿਗੁਰੂ ਦੀ ਅਜਿਹੀ ਰਹਿਮਤ ਹੋਈ ਕਿ ਬਹਾਦੁਰ ਸਿੰਘ ਅਗਲੇ ਪਲਾਨ ’ਚ ਸੱਚਮੁੱਚ ਹੀ ਆਪਣੇ ਪਿੰਡ ਦਾ ਸਰਪੰਚ ਚੁਣ ਲਿਆ ਗਿਆ
7 ਜਨਮਾਂ ਤੱਕ ਮੱਛੀ ਦੀ ਤਰ੍ਹਾਂ ਤਲੀਏ ਤਾਂ ਵੀ ਇਨ੍ਹਾਂ ਦੇ ਕਰਮ ਨਾ ਕੱਟਣ!
ਪੂਜਨੀਕ ਸਾਈਂ ਜੀ ਫੇਫਾਣਾ ਤੋਂ ਸਿੱਧੇ ਨੌਹਰ ’ਚ ਸੇਠ ਦੁੱਲੀਚੰਦ ਦੇ ਘਰ ਜਾ ਪਧਾਰੇ ਉਸ ਦੌਰਾਨ ਪੂਜਨੀਕ ਸਾਈਂ ਜੀ ਦੇ ਨਾਲ ਧੰਨਾਰਾਮ, ਦਾਦੂ ਰਾਮਪੁਰੀਆ, ਹਜ਼ਾਰਾ ਸਿੰਘ ਸਮੇਤ ਕੁੱਲ ਸੱਤ ਆਦਮੀ ਸਨ ਸੇਠ ਦੁੱਲੀਚੰਦ ਨੇ ਬੜੀ ਆਓ-ਭਗਤ ਕੀਤੀ ਦਰਅਸਲ ਸੇਠ ਦੁੱਲੀਚੰਦ ਨੇ ਦੋ ਦਿਨ ਪਹਿਲਾਂ ਹੀ ਸ਼ਹਿਰ ਦੇ ਕਈ ਲੋਕਾਂ ਨੂੰ ਖਾਸ ਕਰਕੇ ਸੇਠ ਮੂਲਚੰਦ ਖੱਤਰੀ ਨੂੰ ਇਸ ਗੱਲ ਲਈ ਰਾਜੀ ਕਰ ਲਿਆ
ਕਿ ਜਦੋਂ ਪੂਜਨੀਕ ਸਾਈਂ ਜੀ ਇੱਥੇ ਪਧਾਰਨਗੇ ਤਾਂ ਤੁਹਾਨੂੰ ਸਾਰਿਆਂ ਨੂੰ ਮਿਲਵਾਊਂਗਾ ਇਸ ਦੇ ਚੱਲਦਿਆਂ ਸੇਠ ਦੁੱਲੀਚੰਦ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਘਰ-ਦਵਾਰ ਨੂੰ ਖਾਸ ਕਰਕੇ ਇਸ ਲਈ ਖੂਬ ਚੰਗੀ ਤਰ੍ਹਾਂ ਸਜਾਇਆ ਕਿ ਬਾਬਾ ਜੀ ਆਉਣਗੇ, ਨਾਲ ਹੀ ਸ਼ਹਿਰ ਦੇ ਵੱਡੇ ਲੋਕ ਵੀ ਇੱਥੇ ਮਿਲਣ ਲਈ ਆਉਣਗੇ ਉਸ ਦਿਨ ਪੂਜਨੀਕ ਸਾਈਂ ਜੀ ਘਰ ਪਧਾਰੇ ਤਾਂ ਸੇਠ ਜੀ ਨੂੰ ਬਹੁਤ ਖੁਸ਼ੀ ਹੋਈ ਜਿਵੇਂ ਹੀ ਸਵੇਰ ਹੋਈ ਸੇਠ ਦੁੱਲੀਚੰਦ ਸ਼ਹਿਰ ਚਲਿਆ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਆ ਗਿਆ ਰਸਤੇ ’ਚ ਸੇਠ ਮੂਲਚੰਦ ਖੱਤਰੀ ਨੇ ਸੇਠ ਦੁੱਲੀਚੰਦ ਨੂੰ ਪੂਜਨੀਕ ਸਾਈਂ ਜੀ ਨੂੰ ਆਪਣੇ ਘਰ ਲਿਆਉਣ ਦੀ ਇੱਛਾ ਜਤਾਈ ਪਰ ਜਿਵੇਂ ਹੀ ਉਹ ਪੂਜਨੀਕ ਸਾਈਂ ਜੀ ਦੇ ਉਤਾਰੇ ਵਾਲੀ ਜਗ੍ਹਾ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਬਾਬਾ ਜੀ ਤਾਂ ਸਵੇਰੇ ਹੀ ਲਾਲਪੁਰਾ ਪਿੰਡ ਵੱਲ ਨਿਕਲ ਗਏ ਸਨ ਮਨ ’ਚ ਕਈ ਤਰ੍ਹਾਂ ਦੇ ਮਲਾਲ ਲਈ ਸੇਠ ਦੁੱਲੀਚੰਦ ਉਨ੍ਹਾਂ ਨੂੰ ਨਾਲ ਲੈ ਕੇ ਲਾਲਪੁਰਾ ਪਿੰਡ ’ਚ ਧੰਨਾਰਾਮ ਜੀ ਦੇ ਘਰ ਜਾ ਪਹੁੰਚੇ ਪਤਾ ਚੱਲਿਆ ਕਿ ਬਾਬਾ ਜੀ ਤਾਂ ਬਾਹਰ ਘੁੰਮਣ ਗਏ ਹੋਏ ਹਨ ਲੱਭਦੇ-ਲੱਭਦੇ ਉਨ੍ਹਾਂ ਦੇਖਿਆ ਕਿ ਬਾਬਾ ਜੀ, ਤਾਂ ਇੱਕ ਭੋਂਪੇ ਦੇ ਵਾੜੇ ’ਚ ਬੱਕਰੀਆਂ ਦੇ ਝੁੰਡ ’ਚ ਬੋਰੀ ਵਿਛਾ ਕੇ ਬੈਠੇ ਹੋਏ ਸਨ ਪੂਜਨੀਕ ਸਾਈਂ ਜੀ ਉਨ੍ਹਾਂ ਬੱਕਰੀਆਂ ਦੇ ਮੂੰਹ ’ਚ ਆਪਣੀ ਉਂਗਲੀ ਦੇ ਕੇ ਉਨ੍ਹਾਂ ਨੂੰ ਪਿਆਰ ਲੁਟਾ ਰਹੇ ਸਨ
ਅਤੇ ਨਾਲ ਹੀ ਉਸ ਗਵਾਲੇ ਤੋਂ ਪੁੱਛ ਰਹੇ ਸਨ ਕਿ ਇਹ ਬੱਕਰੀ ਕਿੰਨੇ ਦੀ ਹੈ, ਕਿੰਨਾ ਦੁੱਧ ਦੇ ਦਿੰਦੀ ਹੈ ਆਦਿ ਇਹ ਦੇਖ ਕੇ ਸੇਠ ਮੂਲਚੰਦ ਖੱਤਰੀ ਨੇ ਦੁੱਲੀਚੰਦ ਨੂੰ ਕਿਹਾ ਕਿ ਇਹ ਕਿਹੋ ਜਿਹਾ ਬਾਬਾ ਹੈ, ਨੌਹਰ ’ਚ ਇਨ੍ਹਾਂ ਨੂੰ ਮਿਲਣ ਲਈ ਕਿੰਨੇ ਵੱਡੇ-ਵੱਡੇ ਲੋਕ ਆਏ ਸਨ, ਜੋ ਪੂਰਾ ਆਦਰ-ਸਤਿਕਾਰ ਕਰਦੇ, ਇਹ ਤਾਂ ਇੱਥੇ ਬੱਕਰੀਆਂ ’ਚ ਬੈਠੇ ਹਨ! ਉਨ੍ਹਾਂ ਦੋਵਾਂ ਦੀ ਮਨੋਸਥਿਤੀ ਨੂੰ ਪੜ੍ਹਦੇ ਹੋਏ ਪੂਜਨੀਕ ਸਾਈਂ ਜੀ ਨੇ ਫਰਮਾਇਆ-‘ਦੁੱਲੀਚੰਦ ਤੇਰਾ ਖੱਤਰੀਆ ਕਿਆ ਬੋਲਤਾ ਹੈ? ਅਗਰ 7 ਜਨਮ ਤੱਕ ਜੈਸੇ ਮਛਲੀ ਕੋ ਕਸਾਈ ਭੂਨਤਾ ਹੈ, ਐਸੇ ਭੂਨ ਦਿੱਤਾ ਜਾਏ ਤੋ ਭੀ ਇਸਕੇ ਕਰਮ ਨਾ ਉਤਰੇਂ ਇਸਕੇ ਘਰ ਕੌਣ ਜਾਏ?’
‘ਲਾਓ ਰੋਟੀ ਹਮੇਂ ਦੋ! ਔਰ ਸਾਈਂ ਜੀ ਟੁਕਰ-ਟੁਕਰ ਖਾਣ ਲੱਗੇ
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਡੇਰਾ ਸੱਚਾ ਸੌਦਾ ’ਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਦਾ ਵਾਰਸ ਐਲਾਨ ਕਰ ਦਿੱਤਾ ਸੀ ਫੇਫਾਣਾ ਦੇ ਜ਼ਿੰਮੇਵਾਰ ਭਾਈ ਵੀ ਇਹ ਖਿਆਲ ਲੈ ਕੇ ਸਰਸਾ ਦਰਬਾਰ ਆਏ ਸਨ ਕਿ ਇਸ ਪਵਿੱਤਰ ਸਮੇਂ ਦਾ ਸਾਕਸ਼ੀ ਬਣਿਆ ਜਾਵੇ ਪਰ ਜਦੋਂ ਉਹ ਸਰਸਾ ਦਰਬਾਰ ਪਹੁੰਚੇ ਤਾਂ ਪੂਜਨੀਕ ਪਰਮ ਪਿਤਾ ਜੀ ਸ਼ਹਿਰ ’ਚ ਜਲੂਸ ਲੈ ਕੇ ਰਵਾਨਾ ਹੋ ਚੁੱਕੇ ਸਨ ਪੂਜਨੀਕ ਸਾਈਂ ਜੀ ਧਾਮ ਦੇ ਮੁੱਖ ਗੇਟ ’ਤੇ ਖੜ੍ਹੇ ਸਨ ਫੇਫਾਣਾ ਦੇ ਸੇਵਾਦਾਰਾਂ ਨੂੰ ਦੇਖ ਕੇ ਫਰਮਾਇਆ, ‘ਵਰੀ! ਤੁਮ ਤੋ ਲੇਟ ਹੋ ਗਏ’ ਬਾਅਦ ’ਚ ਪੂਜਨੀਕ ਸਾਈਂ ਜੀ ਉਨ੍ਹਾਂ ਸੇਵਾਦਾਰਾਂ ਨੂੰ ਆਪਣੇ ਨਾਲ ਦਰਬਾਰ ’ਚ ਲੈ ਆਏ ਅਤੇ ਕਹਿਣ ਲੱਗੇ-‘ਆਓ ਤੁਮ੍ਹੇਂ ਕੁਛ ਦਿਖਾਤੇ ਹੈਂ’ ਪੰਡਿਤ ਵੇਦ ਪ੍ਰਕਾਸ਼ ਦੱਸਦੇ ਹਨ
ਕਿ ਪੂਜਨੀਕ ਸਾਈਂ ਜੀ ਇਸ ਦੌਰਾਨ ਦਰਬਾਰ ’ਚ ਇੱਧਰ-ਉੱਧਰ ਘੁੰਮਦੇ ਰਹੇ ਥੋੜ੍ਹਾ ਸਾਇਡ ’ਚ ਇੱਕ ਬਜ਼ੁਰਗ ਭੈਣ ਚੁੱਲ੍ਹੇ ’ਤੇ ਖਾਣਾ ਪਕਾ ਰਹੀ ਸੀ ਉਦੋਂ ਪੂਜਨੀਕ ਸਾਈਂ ਜੀ ਉਸ ਔਰਤ ਕੋਲ ਜਾ ਕੇ ਖੜ੍ਹੇ ਹੋ ਗਏ ਅਤੇ ਉਸ ਨੂੰ ਸਖ਼ਤ ਆਵਾਜ ’ਚ ਫਰਮਾਇਆ- ‘ਕਿਆ ਕਰ ਰਹੀ ਹੈ ਵਰੀ! ਯੇ ਕਿਆ ਪਕਾ ਰਹੀ ਹੋ?’ ਉਸ ਨੇ ਕਿਹਾ- ਬਾਬਾ ਜੀ, ਬੱਚੇ ਭੁੱਖੇ ਹਨ, ਇਨ੍ਹਾਂ ਲਈ ਰੋਟੀ ਬਣਾ ਰਹੀ ਹਾਂ ‘ਕਹਾਂ ਸੇ ਲੇਕਰ ਆਈ ਹੋ, ਕਹੀਂ ਡਾਕਾ ਤੋ ਨਹੀਂ ਡਾਲਾ’ ਨਹੀਂ-ਨਹੀਂ ਬਾਬਾ ਜੀ, ਦਿਨ ’ਚ ਜੰਗਲ ’ਚੋਂ ਲੱਕੜਾਂ ਚੁਗ ਕੇ ਉਸ ਨੂੰ ਵੇਚ ਕੇ ਕੁਝ ਪੈਸੇ ਕਮਾਏ ਸਨ, ਉਨ੍ਹਾਂ ਪੈਸਿਆਂ ਨਾਲ ਸਸਤਾ ਕਾਟ ਵਾਲਾ ਆਟਾ (ਆਟਾ ਚੱਕੀ ’ਤੇ ਪਿਸਾਈ ਦੌਰਾਨ ਕਾਟ ਦੇ ਰੂਪ ’ਚ ਰੱਖਿਆ ਜਾਣ ਵਾਲਾ ਹਿੱਸਾ) ਲੈ ਕੇ ਆਈ ਹਾਂ ‘ਲਾਓ ਰੋਟੀ ਮੁਝੇ ਦੋ!’ ਇਹ ਫਰਮਾਉਂਦੇ ਹੋਏ ਇੱਕ ਹੱਥ ’ਚ ਡੰਗੋਰੀ ਫੜੇ ਹੋਏ ਪੂਜਨੀਕ ਸਾਈਂ ਜੀ ਨੇ ਦੂਸਰੇ ਹੱਥ ਨਾਲ ਉਸ ਤੋਂ ਰੋਟੀ ਫੜ ਲਈ ਅਤੇ ਟੁਕਰ-ਟੁਕਰ ਖਾਣ ਲੱਗੇ ਫਿਰ ਪੂਜਨੀਕ ਸਾਈਂ ਜੀ ਨੇ ਦੱਸਿਆ ਕਿ ਇਹ ਕਿਸੇ ਸਮੇਂ ’ਚ ਧਰਮੀ ਸੇਠਾਨੀ ਸੀ
ਹੁਣ ਸਤਿਗੁਰੂ ਇਸ ਨੂੰ ਲੈ ਕੇ ਜਾਣਗੇ ਹੁਣ ਇਸ ਨੂੰ ਵਿਸ਼ਵਾਸ ਆਇਆ ਹੈ, ਹੁਣ ਇਹ ਡਾਵਾਂਡੋਲ ਨਹੀਂ ਹੋਵੇਗੀ ਪੂਜਨੀਕ ਸਾਈਂ ਜੀ ਕਈ ਵਾਰ ਫਰਮਾਉਂਦੇ ਕਿ ਕਈ ਜੀਵ ਸੱਤ-ਸੱਤ ਜਨਮਾਂ ਦੇ ਪਾਪ ਕਰਮ ਉਠਾਏ ਘੁੰਮ ਰਹੇ ਹਨ, ਪਰ ਉਨ੍ਹਾਂ ਦਾ ਛੁਟਕਾਰਾ ਨਹੀਂ ਹੁੰਦਾ ਜਿਕਰਯੋਗ ਹੈ ਕਿ ਫੇਫਾਣਾ ਪਿੰਡ ’ਚ ਇੱਕ ਬੇਹਦ ਸਾਦਗੀਪੂਰਨ ਇਨਸਾਨ ਮਾਨਾ ਸਿੰਘ ਨੇ ਆਪਣੀ ਠੇਠ ਭਾਸ਼ਾ ’ਚ ਸੇਵਾਦਾਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਮਹਾਰਾਜ ਤਾਂ ਠੀਕ ਹਨ, ਪਰ ਹੈ ਭੋਲੋ ਲੋਗਾਂ ਨ ਪੀਸਾ ਬਾਂਟਓ, ਪੀਸਾ ਕੇ ਬਾਂਟਨ ਗੀ ਚੀਜ਼ ਹੋਵੇ, ਲੋਗ ਪੀਸਾ ਖਾ ਜਯਾਗਾ ਜਦੋਂ ਇਹ ਗੱਲ ਪੂਜਨੀਕ ਸਾਈਂ ਜੀ ਤੱਕ ਪਹੁੰਚੀ ਤਾਂ ਬੜੇ ਖੁਸ਼ ਹੁੰਦੇ ਹੋਏ ਫਰਮਾਇਆ, ਵਰੀ! ਬੁਲਾਓ ਉਸਕੋ, ਵਹ ਤੋ ਹਮਾਰਾ ਧਰਮਭਾਈ ਹੁਆ, ਜੋ ਹਮੇਂ ਸ਼ਿਕਸ਼ਾ ਦੇ ਰਹਾ ਹੈ ਇਸਕੋ ਪਗੜੀ ਬੰਧਾਓ ਇਹ ਦੇਖ ਕੇ ਉੱਥੇ ਬੈਠੀ ਸੰਗਤ ਖੂਬ ਹੱਸੀ ਅਤੇ ਮੁਰਸ਼ਿਦ ਦੀ ਰਹਿਮਤ ਨਾਲ ਸਰਾਬੋਰ ਹੁੰਦੀ ਰਹੀ
‘ਘਬਰਾਓ ਮਤ! ਤੇਰਾ ਊਠ ਖੁਦ ਮਸਤਾਨਾ ਬਾਂਧੇਗਾ’
ਪਿੰਡ ਦੇ 96 ਸਾਲ ਦੇ ਬਜ਼ੁਰਗ ਸਤਿਸੰਗੀ ਮੋਹਨ ਲਾਲ ਦੱਸਦੇ ਹਨ ਕਿ ‘ਹਰ ਘਟ ਮੇਂ ਹਰਜ਼ੂ ਬਸੇ, ਸੰਤੋਂ ਨੇ ਕਰੀ ਪੁਕਾਰ’ ਪੂਜਨੀਕ ਸਾਈਂ ਜੀ ਹਮੇਸ਼ਾ ਸੱਚ ਦੀ ਆਵਾਜ ਬੁਲੰਦ ਕਰਦੇ ਸਨ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਨ੍ਹਾਂ ’ਤੇ ਬੜੀਆਂ ਰਹਿਮਤਾਂ ਲੁਟਾਈਆਂ ਇੱਕ ਦਿਨ ਮੌਜ ’ਚ ਆ ਕੇ ਪੂਜਨੀਕ ਸਾਈਂ ਜੀ ਫਰਮਾਉਣ ਲੱਗੇ ਕਿ ‘ਅਬ ਹਮ ਯਹਾਂ ਨਹੀਂ ਰਹੇਂਗੇ’ ਸਾਰੇ ਸੇਵਾਦਾਰ ਹੱਥ ਜੋੜ ਕੇ ਕਹਿਣ ਲੱਗੇ ਕਿ ਬਾਬਾ ਜੀ, ਸਾਡੇ ਤੋਂ ਅਜਿਹੀ ਕੀ ਗੁਸਤਾਖੀ ਹੋ ਗਈ ਫਰਮਾਉਣ ਲੱਗੇ- ‘ਤੁਮ ਸਾਰਾ ਦਿਨ ਯਹਾਂ ਬੈਠੇ ਰਹਿਤੇ ਹੋ, ਘਰ-ਖੇਤ ਨਹੀਂ ਸੰਭਾਲਤੇ ਤੁਮਹਾਰੇ ਸਾਰੇ ਕਾਮ ਹਮੇਂ ਕਰਨੇ ਪੜਤੇ ਹੈ’ ਮੋਹਨ ਲਾਲ ਦੱਸਦੇ ਹਨ
ਕਿ ਪੂਜਨੀਕ ਸਾਈਂ ਜੀ ਇੱਕ ਦਿਨ ਪਿੰਡ ’ਚ ਸਤਿਸੰਗ ਲਗਾ ਰਹੇ ਸਨ, ਮੈਂ ਵੀ ਸਤਿਸੰਗ ’ਚ ਜਾਣ ਦੀ ਜਲਦੀ ’ਚ ਆਪਣੇ ਊਠ ਨੂੰ ਬੰਨ੍ਹਣ ਦੀ ਬਜਾਇ ਵੈਸੇ ਹੀ ਪੇੜ ਦੀ ਟਹਿਣੀਆਂ ’ਚ ਥੋੜ੍ਹਾ ਅਟਕਾ ਕੇ ਚੱਲਦਾ ਬਣਿਆ ਪੰਡਾਲ ’ਚ ਜਾ ਕੇ ਸਤਿਸੰਗ ’ਚ ਬੈਠ ਗਿਆ ਕੁਝ ਸਮੇਂ ਬਾਅਦ ਘਰੋਂ ਖਬਰ ਆਈ ਕਿ ਊਠ ਰੱਸਾ ਖੁੱਲ੍ਹਵਾ ਕੇ ਕਿਤੇ ਚਲਾ ਗਿਆ ਹੈ, ਕਾਫੀ ਲੱਭਣ ਤੋਂ ਬਾਅਦ ਵੀ ਮਿਲ ਨਹੀਂ ਰਿਹਾ ਮੇਰੇ ਮਨ ’ਚ ਵੀ ਇਸ ਗੱਲ ਦਾ ਖਿਆਲ ਘਰ ਕਰ ਗਿਆ ਪਰ ਪੂਜਨੀਕ ਸਾਈਂ ਜੀ ਨੇ ਮੇਰੀ ਮਨੋਦਸ਼ਾ ਨੂੰ ਪੜ੍ਹਦੇ ਹੋਏ ਫਰਮਾਇਆ- ‘ਘਬਰਾਓ ਮਤ! ਤੇਰਾ ਊਠ ਖੁਦ ਮਸਤਾਨਾ ਬਾਂਧੇਗਾ’ ਘਰ ਵਾਲੇ ਸਾਰਾ ਦਿਨ ਊਠ ਨੂੰ ਤਲਾਸ਼ਦੇ ਰਹੇ ਪਰ ਕੋਈ ਪਤਾ ਨਾ ਚੱਲਿਆ ਦੇਰ ਸ਼ਾਮ ਨੂੰ ਇੱਕ ਬਜ਼ੁਰਗ ਉਸ ਊਠ ਨੂੰ ਲੈ ਕੇ ਘਰ ਆਇਆ ਅਤੇ ਮੇਰੀ ਘਰਵਾਲੀ ਤੋਂ ਗੇਟ ਖੁੱਲ੍ਹਵਾ ਕੇ ਕਹਿਣ ਲੱਗਿਆ ਕਿ ‘ਬੇਟਾ, ਯਹ ਪਕੜੋ ਮੁਹਾਰ, ਇਸਕੋ ਖੁੰਟੇ ਪਰ ਬਾਂਧ ਦੋ ਨਾਲ ਹੀ ਇਹ ਵੀ ਪੁੱਛਿਆ ਕਿ ਇਹ ਊਠ ਤੁਮ੍ਹੇਂ ਖਾਤਾ ਤੋ ਨਹੀਂ ਹੈ’ ਉਸ ਨੇ ਕਿਹਾ ਕਿ ਨਹੀਂ ਜੀ ‘ਅੱਛਾ ਔਰ ਅਬ ਕਭੀ ਖਾਏਗਾ ਭੀ ਨਹੀਂ
ਅਜਿਹਾ ਹੀ ਇੱਕ ਹੋਰ ਵਾਕਿਆ ਸੁਣਾਉਂਦੇ ਹੋਏ ਮੋਹਨ ਲਾਲ ਦੇ ਪੁੱਤਰ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਉਨ੍ਹਾਂ ਦਿਨਾਂ ’ਚ ਅਕਸਰ ਦਰਬਾਰ ਦੇ ਬਾਹਰ ਵਾਲੀ ਸਾਇਡ ’ਚ ਖੜ੍ਹੇ ਹੋ ਜਾਂਦੇ ਅਤੇ ਆਉਂਦੇ-ਜਾਂਦੇ ਲੋਕਾਂ ’ਤੇ ਰਹਿਮਤਾਂ ਲੁਟਾਉਂਦੇ ਰਹਿੰਦੇ ਉਸ ਦਿਨ ਮੇਰੀ ਮਾਤਾ ਜੀ ਇੱਕ ਹੋਰ ਔਰਤ ਨਾਲ ਖੇਤ ਤੋਂ ਘਰ ਵੱਲ ਆ ਰਹੀ ਸੀ, ਉਨ੍ਹਾਂ ਦੇ ਨਾਲ ਮੇਰੀ ਭੈਣ ਵੀ ਸੀ, ਜਿਸ ਦੀ ਉਮਰ 6 ਸਾਲ ਦੇ ਕਰੀਬ ਸੀ ਜਿਵੇਂ ਹੀ ਉਹ ਦਰਬਾਰ ਦੇ ਨਜ਼ਦੀਕ ਆਈ ਤਾਂ ਪੂਜਨੀਕ ਸਾਈਂ ਜੀ ਹੱਥ ’ਚ ਡੰਗੋਰੀ ਲਈ ਗੇਟ ’ਤੇ ਖੜ੍ਹੇ ਸਨ ਮੇਰੀ ਭੈਣ ਨੇ ਭੱਜ ਕੇ ਪੂਜਨੀਕ ਸਾਈਂ ਜੀ ਦੇ ਚਰਨ-ਕਮਲ ਛੂਹ ਕੇ ਅਸ਼ੀਰਵਾਦ ਲਿਆ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ-ਬੜੀ ਪਿਆਰੀ ਬਿਟੀਆ ਹੈ, ਬਾਬਾ-ਬਾਬਾ ਕਹਿਤੀ ਹੈ, ਲੇਕਿਨ ਕਿਆ ਕਰੇਂ? ਇਹ ਗੱਲ ਉਸ ਦੂਸਰੀ ਔਰਤ ਦੇ ਕੰਨ ’ਚ ਪੈ ਗਈ ਉਸ ਨੇ ਘਰ ਆ ਕੇ ਉਹ ਗੱਲ ਦੱਸੀ ਤਾਂ ਮੇਰੇ ਪਿਤਾ ਜੀ ਕਹਿਣ ਲੱਗੇ ਕਿ ਇਹ ਲੜਕੀ ਤਾਂ ਹੁਣ ਮਰੇਗੀ ਇਹ ਸੁਣਦੇ ਹੀ ਘਰਵਾਲੇ ਪੂਜਨੀਕ ਸਾਈਂ ਜੀ ਵੱਲ ਦੌੜ ਪਏ ਪੂਜਨੀਕ ਸਾਈਂ ਜੀ ਦੇ ਚਰਨਾਂ ’ਚ ਉਸ ਨੂੰ ਬਚਾਉਣ ਲਈ ਬਹੁਤ ਅਰਜ਼ ਕੀਤੀ, ਪਰ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਵਰੀ! ਨੀਅਤੀ ਨੂੰ ਇਹ ਮਨਜ਼ੂਰ ਹੈ’ ਉਸੇ ਰਾਤ ਮੋਹਨ ਲਾਲ ਦੀ 6 ਸਾਲ ਦੀ ਬੇਟੀ ਦੀ ਮੌਤ ਹੋ ਗਈ
ਤੇਰਾ ਮੁਜਰਾ ਮੰਨਿਆ….!
ਇੱਕ ਦਿਨ ਪੂਜਨੀਕ ਸਾਈਂ ਜੀ ਗੇਟ ਦੇ ਬਾਹਰ ਖੜ੍ਹੇ ਸਨ ਉਦੋਂ ਸਾਹਮਣੇ ਤੋਂ ਭਾਦੂ ਪਰਿਵਾਰ ਦਾ ਇੱਕ ਮੈਂਬਰ ਆਪਣੀ ਘੋੜੀ ਨੂੰ ਲੈ ਕੇ ਆ ਰਿਹਾ ਸੀ ਜਦੋਂ ਉਹ ਘੋੜੀ ਨਜ਼ਦੀਕ ਆਈ ਤਾਂ ਖੁਦ ਹੀ ਨੱਚਣ ਲੱਗੀ ਕਾਫ਼ੀ ਦੇਰ ਤੱਕ ਨੱਚਦੀ ਰਹੀ, ਇਹ ਦੇਖ ਕੇ ਪੂਜਨੀਕ ਸਾਈਂ ਜੀ ਮੁਸਕਰਾਉਂਦੇ ਰਹੇ ਫਿਰ ਫਰਮਾਇਆ- ‘ਤੇਰਾ ਮੁਜਰਾ ਮੰਨਿਆ ਰਨੇ, ਮੰਨ ਜਾ ਹੁਣ’ ਮੁਖਾਰਾਮ ਗਿੰਟਾਲਾ ਨੇ ਪੁੱਛਿਆ ਕਿ ਬਾਬਾ ਜੀ, ਇਹ ਕੌਣ ਹੈ? ਦੱਸਿਆ- ‘ਇਹ ਪਹਿਲਾਂ ਸੇਠਾਨੀ ਸੀ, ਜੋ ਦਾਨ-ਪੁੰਨ ਬਹੁਤ ਕਰਦੀ ਸੀ ਕੋਈ ਕਾਰਨਵੰਸ਼ ਇਸ ਨੂੰ ਘੋੜੀ ਦਾ ਜਨਮ ਮਿਲਿਆ ਹੈ ਲਾਓ ਭਈ, ਨੋਟਾਂ ਦੀ ਮਾਲਾ, ਪਾਓ ਇਸਕੇ ਗਲ ’ਚ, ਕੱਢੋ ਇਸ ਨੂੰ ਬਾਹਰ’ ਇਸ ਤੋਂ ਬਾਅਦ ਉਸ ਘੋੜੀ ਨੂੰ ਨੋਟਾਂ ਦੀ ਮਾਲਾ ਪਹਿਨਾਈ ਗਈ, ਜਿਸ ਤੋਂ ਬਾਅਦ ਉਸ ਨੇ ਨੱਚਣਾ ਬੰਦ ਕਰ ਦਿੱਤਾ ਸਾਈਂ ਜੀ ਨੇ ਫਿਰ ਬਚਨ ਫਰਮਾਇਆ- ‘ਅਬ ਯੇ ਬਾਦਾਮ ਖਾਏਗੀ ਵਰੀ!’ ਦੱਸਦੇ ਹਨ ਕਿ ਉਸ ਤੋਂ ਬਾਅਦ ਜਿਸ ਪਰਿਵਾਰ ’ਚ ਵੀ ਉਹ ਘੋੜੀ ਰਹੀ, ਉੱਥੇ ਉਸ ਨੂੰ ਬਾਦਾਮ ਹੀ ਖੁਵਾਏ ਗਏ
ਸਾਰੀ ਰਾਤ ਵੱਜਦੀ ਸੀ ਰਬਾਬ
ਪੂਜਨੀਕ ਸਾਈਂ ਜੀ ਹਮੇਸ਼ਾ ਭਗਤ ਅਤੇ ਭਗਤੀ ਦੇ ਰਸ ’ਚ ਡੁੱਬੇ ਰਹਿੰਦੇ ਸਨ ਇੱਥੇ ਦਰਬਾਰ ’ਚ ਜਿੰਨਾ ਵੀ ਸਮਾਂ ਠਹਿਰੇ, ਦਿਨ ’ਚ ਭਜਨ ਕੀਰਤਨ ਹੁੰਦਾ ਰਹਿੰਦਾ, ਦੂਜੇ ਪਾਸੇ ਦੇਰ ਰਾਤ ਨੂੰ ਰੂਹਾਨੀ ਮਜਲਿਸ ਸਜਦੀ ਤਾਂ ਸੁਬ੍ਹਾ ਤੱਕ ਚੱਲਦੀ ਰਹਿੰਦੀ
ਜ਼ਿਕਰਯੋਗ ਹੈ ਕਿ ਪੂਰੀ-ਪੂਰੀ ਰਾਤ ਸੇਵਾਦਾਰਾਂ ਤੋਂ ਭਜਨ ਗਵਾਉਂਦੇ ਰਹਿੰਦੇ ਲਿਖਮਾ ਰਾਮ ਦੱਸਦੇ ਹਨ ਬਹੁਤ ਵਾਰ ਅਜਿਹਾ ਹੀ ਹੋਇਆ ਕਿ ਰਾਤ 12 ਵਜੇ ਤੋਂ ਇੱਕ ਵਜੇ ਤੋਂ ਬਾਅਦ ਪੂਜਨੀਕ ਸਾਈਂ ਜੀ ਦੇਹ ਰੂਪ ’ਚ ਸਾਹਮਣੇ ਹੋ ਕੇ ਵੀ ਉੱਥੇ ਨਹੀਂ ਹੁੰਦੇ ਸਨ ਤਿੰਨ ਵਜੇ ਅਚਾਨਕ ਉੱਠਦੇ ਅਤੇ ਸੇਵਾਦਾਰ ਨਿਆਂਮਤ ਰਾਮ ਨੂੰ ਕਹਿੰਦੇ- ‘ਓਏ ਨਿਆਂਮਤ, ਤੁਝੇ ਕਾਲ ਨਾ ਖਾਏ, ਕਿੱਧਰ ਮਰ ਗਿਆ’ ਜਿਵੇਂ ਹੀ ਸਾਈਂ ਜੀ ਉੱਠਦੇ ਤਾਂ ਸੇਵਾਦਾਰ ਪ੍ਰੇਮ ਭਜਨ ਅਤੇ ਹੋਰ ਅਰਧਚੇਤਨ ਅਵਸਥਾ ’ਚ ਹੀ ਰਬਾਬ ਵਜਾਉਣ ਲਗਦੇ ਇਸ ਪ੍ਰਕਾਰ ਸਾਈਂ ਜੀ ਆਪਣੇ ਭਗਤਾਂ ਤੋਂ ਖੁਦ ਭਗਤੀ ਕਰਵਾਉਂਦੇ ਅਤੇ ਉਨ੍ਹਾਂ ਨੂੰ ਅਪਾਰ ਖਸ਼ੀਆਂ ਲੁਟਾਉਂਦੇ
ਜਦੋਂ ਤੀਜੀ ਪਾਤਸ਼ਾਹੀ ਨੇ ਫਰਮਾਇਆ ਸਤਿਸੰਗ, ਮੰਨੋ ਠਹਿਰ ਜਿਹਾ ਗਿਆ ਪੂਰਾ ਪਿੰਡ
ਕਰੀਬ 37 ਸਾਲ ਦੇ ਰੂਹਾਨੀ ਸੋਕੇ ਤੋਂ ਬਾਅਦ ਫੇਫਾਣਾ ਪਿੰਡ ਫਿਰ ਤੋਂ ਚਹਿਕਣ ਨੂੰ ਉਤਾਵਲਾ ਸੀ ਸੰਨ 1994 ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਿੰਡ ’ਚ ਸ਼ਾਹੀ ਸ਼ੁਰੂਆਤ ਹੋਣ ਵਾਲੀ ਸੀ ਉਸ ਦਿਨ ਸਤਿਸੰਗ ਦਾ ਪ੍ਰੋਗਰਾਮ ਸੀ, ਜੋ ਪਿੰਡ ਦੀ ਮੰਡੀ ’ਚ ਤੈਅ ਹੋਇਆ ਸੀ ਥਾਂ ਬੇਸ਼ੱਕ ਬਹੁਤ ਖੁੱਲ੍ਹੀ ਸੀ, ਦੂਰ-ਦੂਰ ਤੱਕ ਸ਼ਾਮਿਆਨੇ ਲਗਾਏ ਗਏ, ਪਰ ਖੇਤਰ ਦੀ ਸੰਗਤ ’ਚ ਮੁਰਸ਼ਿਦ ਪ੍ਰਤੀ ਤੜਫ ਇਸ ਕਦਰ ਸੀ ਕਿ ਸਭ ਪ੍ਰਬੰਧ ਬੌਨੇ ਪੈ ਗਏ ਉਸ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਨਿਠਾਣਾ ਪਿੰਡ ਤੋਂ ਸਿੱਧੇ ਫੇਫਾਣਾ ਦੇ ਸਤਿਸੰਗ ਪੰਡਾਲ ’ਚ ਪਧਾਰੇ ਜਿਉਂ ਹੀ ਸ਼ਾਹੀ ਸਟੇਜ਼ ’ਤੇ ਬਿਰਾਜਮਾਨ ਹੋਏ ਤਾਂ ਆਸਮਾਨ ’ਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਗੂੰਜਣ ਲੱਗੇ ਪੰਡਾਲ ਹੀ ਨਹੀਂ, ਪਿੰਡ ਦੀ ਹਰ ਗਲੀ, ਚੌਂਕ-ਚੌਰਾਹੇ ’ਤੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ਮੰਨੋ ਪੂਰਾ ਪਿੰਡ ਹੀ ਠਹਿਰ ਜਿਹਾ ਗਿਆ ਹੋਵੇ ਹਰ ਪਾਸੇ ਸ਼ਰਧਾ ਉੱਮੜ ਰਹੀ ਸੀ ਜ਼ਿਕਰਯੋਗ ਹੈ
ਕਿ 20 ਜਨਵਰੀ 1994 ਦੇ ਦਿਨ ਹੋਏ ਇਸ ਵਿਸ਼ਾਲ ਰੂਹਾਨੀ ਸਤਿਸੰਗ ’ਚ ਸੰਗਤ ਦੇ ਪ੍ਰੇਮ ਨੇ ਅਜਿਹਾ ਰਿਕਾਰਡ ਕਾਇਮ ਕਰ ਦਿੱਤਾ ਸੀ, ਜੋ ਅੱਜ ਤੱਕ ਨਹੀਂ ਟੁੱਟ ਸਕਿਆ ਹੈ ਹਾਲਾਂਕਿ ਡੇਰਾ ਸੱਚਾ ਸੌਦਾ ਦੀ ਤੀਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਜੀਵੋਂ-ੳੁੱਧਾਰ ਯਾਤਰਾ ਦਾ ਇਹ ਪਹਿਲਾ ਪੜਾਅ ਸੀ ਇਸ ਦੇ ਬਾਵਜ਼ੂਦ ਫੇਫਾਣਾ ਪਿੰਡ ’ਚ ਉਸ ਦਿਨ 2079 ਲੋਕਾਂ ਨੇ ਇਕੱਠਿਆਂ ਗੁਰੂਮੰਤਰ ਲਿਆ ਜੋ ਪਿੰਡਵਾਸੀਆਂ ਲਈ ਆਪਣੇ ਆਪ ’ਚ ਮਾਣ ਦੀ ਗੱਲ ਸੀ
ਸਤਿਸੰਗ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਪਿੰਡ ’ਚ ਸਤਿਸੰਗੀ ਵੇਦ ਪ੍ਰਕਾਸ਼ ਪੁੱਤਰ ਸ੍ਰੀ ਬੀਰਬਲ ਰਾਮ ਦੇ ਘਰ ਚਰਨ ਟਿਕਾਉਣ ਵੀ ਪਹੁੰਚੇ ਦਿਨਭਰ ਪਿੰਡ ’ਤੇ ਰਹਿਮਤਾਂ ਦੀ ਬਰਸਾਤ ਕਰਦੇ ਹੋਏ ਪੂਜਨੀਕ ਗੁਰੂ ਜੀ ਸ਼ਾਮ ਨੂੰ ਫੇਫਾਣਾ ਦਰਬਾਰ ’ਚ ਪਧਾਰੇ ਅਤੇ ਇੱਥੇ ਰਾਤ ਨੂੰ ਵਿਸ਼ਰਾਮ ਕੀਤਾ
ਜਦੋਂ ਚਲਦੀ ਬੱਸ ਦੀ ਛੱਤ ਤੋਂ ਟਪਕਣ ਲੱਗਿਆ ਦੇਸੀ ਘਿਓ
ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਜੀ ਜਦੋਂ ਪਹਿਲੀ ਵਾਰ ਪਿੰਡ ’ਚ ਪਧਾਰੇ ਤਾਂ ਅਗਲੇ ਦਿਨ ਮੁਖਰਾਮ ਗਿੰਟਾਲਾ ਦੇ ਘਰ ਭੰਡਾਰਾ ਮਨਾਇਆ ਗਿਆ ਇਸ ਦੌਰਾਨ ਦੇਸੀ ਘਿਓ ਦਾ ਹਲਵਾ ਤਿਆਰ ਕੀਤਾ ਜਾ ਰਿਹਾ ਸੀ ਇਸ ਦਰਮਿਆਨ ਪਤਰਾਮ ਘਨਘਸ ਵੀ ਅਰਜ਼ ਕਰਨ ਲੱਗਿਆ ਕਿ ਬਾਬਾ ਜੀ, ਮੈਂ ਵੀ ਭੰਡਾਰਾ ਕਰਨਾ ਚਾਹੁੰਦਾ ਹਾਂ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਐਸਾ ਕਰੋ ਇਸ ਹਲਵੇ ਮੇਂ ਏਕ ਪੀਪਾ ਘੀ ਕਾ ਔਰ ਡਾਲ ਦੋ, ਯਹ ਤ੍ਰਿਵੇਣੀ ਸੀਰਾ ਬਣ ਜਾਏਗਾ’ ਸੇਵਾਦਾਰਾਂ ਨੇ ਅਜਿਹਾ ਹੀ ਕੀਤਾ ਤਿਆਰ ਹਲਵੇ ’ਚ ਘਿਓ ਦਾ ਇੱਕ ਹੋਰ ਪੀਪਾ ਪਾ ਦਿੱਤਾ ਗਿਆ, ਜਿਸ ਨਾਲ ਹਲਵੇ ’ਤੇ ਘਿਓ ਹੀ ਘਿਓ ਤੈਰਨ ਲੱਗਿਆ ਉਸ ਦਿਨ ਮਹਿਮਦਪੁਰ ਰੋਹੀ ਤੋਂ ਵੀ ਸੰਗਤ ਆਈ ਹੋਈ ਸੀ ਦੱਸਦੇ ਹਨ ਕਿ ਉਸ ਸਮੇਂ ਪਿੰਡ ’ਚ ਬੱਸ ਦਾ ਇੱਕ ਹੀ ਟਾਇਮ ਹੋਇਆ ਕਰਦਾ ਸੀ
ਭੰਡਾਰੇ ਦਾ ਪ੍ਰਸ਼ਾਦ ਤਿਆਰ ਹੋ ਚੁੱਕਿਆ ਸੀ ਸੰਗਤ ਨੂੰ ਪ੍ਰਸ਼ਾਦ ਦਿੱਤਾ ਜਾਣ ਲੱਗਿਆ ਉਦੋਂ ਲਿਫਾਫੇ ਨਹੀਂ ਹੁੰਦੇ ਸਨ, ਇਸ ਲਈ ਸੇਵਾਦਾਰਾਂ ਨੇ ਕੱਪੜੇ ਦਾ ਇੱਕ ਥਾਨ ਲਿਆ ਕੇ ਉਸ ਦੇ ਛੋਟੇ-ਛੋਟੇ ਟੁਕੜੇ ਬਣਾ ਕੇ ਉਸ ’ਚ ਹਲਵੇ ਦਾ ਪ੍ਰਸ਼ਾਦ ਬੰਨ੍ਹ ਦਿੱਤਾ ਤਾਂ ਕਿ ਦੂਰ-ਦਰਾਜ ਤੋਂ ਆਈ ਸਾਧ-ਸੰਗਤ ਆਪਣੇ ਨਾਲ ਪ੍ਰਸ਼ਾਦ ਲੈ ਜਾ ਸਕੇ ਮਹਿਮਦਪੁਰ ਰੋਹੀ ਦੀ ਸੰਗਤ ਵੀ ਆਪਣਾ ਪ੍ਰਸ਼ਾਦ ਲੈ ਕੇ ਬੱਸ ਅੱਡੇ ਆ ਗਈ ਬੱਸ ’ਚ ਭੀੜ ਜ਼ਿਆਦਾ ਹੋਣ ਕਾਰਨ ਸੰਗਤ ਬੱਸ ਦੀ ਛੱਤ ’ਤੇ ਬੈਠ ਗਈ ਬੱਸ ਹਾਲੇ ਫੇਫਾਣਾ ਪਿੰਡ ਤੋਂ ਚੱਲ ਕੇ ਮੋਡੀਆ ਪਿੰਡ ਹੀ ਪਹੁੰਚੀ ਸੀ ਕਿ ਅੰਦਰ ਬੈਠੀਆਂ ਸਾਰੀਆਂ ਸਵਾਰੀਆਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਛੱਤ ਤੋਂ ਘਿਓ ਟਪਕ ਰਿਹਾ ਹੈ ਸਾਰੇ ਯਾਤਰੀਆਂ ਦੇ ਕੱਪੜੇ ਘਿਓ ਨਾਲ ਭਿੱਜ ਗਏ ਦਰਅਸਲ ਸੰਗਤ ਦੇ ਹੱਥਾਂ ’ਚ ਕੱਪੜੇ ’ਚ ਬੰਨ੍ਹੇ ਪ੍ਰਸ਼ਾਦ ਨਾਲ ਘਿਓ ਇਸ ਕਦਰ ਨਿਕਲਣ ਲੱਗਿਆ ਕਿ ਬੱਸ ਦੀ ਛੱਤ ਤੋਂ ਹੁੰਦਾ ਹੋਇਆ ਸਵਾਰੀਆਂ ਤੱਕ ਜਾ ਪਹੁੰਚਿਆ ਜਦੋਂ ਸਵਾਰੀਆਂ ਨੂੰ ਅਸਲ ਗੱਲ ਦਾ ਪਤਾ ਚੱਲਿਆ ਤਾਂ ਉਹ ਬਹੁਤ ਖੁਸ਼ ਹੋਏ ਬਾਅਦ ’ਚ ਸਭ ਨੇ ਪ੍ਰਸਾਦ ਦਾ ਆਨੰਦ ਲਿਆ ਅਤੇ ਖੂਬ ਗੁਰੂ ਮਹਿਮਾ ਗਾਈ
ਦੁਖਿਆਰੀ ਨੂੰ ਬਖਸ਼ੀ ਡਬਲ ਦਾਤ
ਪੂਜਨੀਕ ਸਾਈਂ ਜੀ ਫੇਫਾਣਾ ਪਿੰਡ ’ਚ ਦਰਬਾਰ ਬਣਾਉਣ ਲਈ ਜ਼ਮੀਨ ਦੇਖਣ ਲਈ ਖੇਤਾਂ ਵੱਲ ਜਾ ਰਹੇ ਸਨ ਹਾਲੇ ਪਿੰਡ ਤੋਂ ਥੋੜ੍ਹਾ ਹੀ ਬਾਹਰ ਵਾਲੀ ਸਾਇਡ ’ਚ ਆਏ ਸਨ ਕਿ ਪਿੱਛੇ-ਪਿੱਛੇ ਚੱਲ ਰਹੀ ਇੱਕ ਔਰਤ ਨੇ ਅਚਾਨਕ ਰਸਤੇ ਤੋਂ ਪਾਵਨ ਚਰਨ-ਕਮਲਾਂ ਦੀ ਧੂੜ ਉਠਾ ਕੇ ਆਪਣੇ ਮੱਥੇ ’ਤੇ ਲਗਾਉਣ ਦਾ ਯਤਨ ਕੀਤਾ ਉਦੋਂ ਪੂਜਨੀਕ ਸਾਈਂ ਜੀ ਦੀ ਦ੍ਰਿਸ਼ਟੀ ਉਸ ਔਰਤ ’ਤੇ ਜਾ ਪਈ, ਤੁਰੰਤ ਫਰਮਾਇਆ- ‘ਕਿਆ ਕਰਤੀ ਹੋ, ਹਟਾਓ ਵਰੀ ਇਸਕੋ’ ਜਦੋਂ ਸੇਵਾਦਾਰ ਉਸ ਨੂੰ ਰੋਕਣ ਲੱਗੇ ਤਾਂ ਉਹ ਮਹਿਲਾ ਹੱਥ ਜੋੜ ਕੇ ਪੂਜਨੀਕ ਸਾਈਂ ਜੀ ਨੂੰ ਅਰਜ਼ ਕਰਨ ਲੱਗੀ ਕਿ ਮੈਂ ਦੁਖਿਆਰੀ ਹਾਂ ਬਾਬਾ ਜੀ, ਆਪ ਜੀ ਦੇ ਚਰਨਾਂ ਦੀ ਧੂੜ ਮੱਥੇ ’ਤੇ ਲਗਾਉਣੀ ਹੈ, ਮੈਂ ਬੇ-ਔਲਾਦੀ ਇਸ ਦੁਨੀਆ ’ਚੋਂ ਜਾਊਂਗੀ ਦੁਖਿਆਰੀ ਦੀ ਇਹ ਗੱਲ ਸੁਣਨ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਫਰਮਾਇਆ-‘ਮਾਂਗ ਤੇਰੇ ਸਾਮਨੇ ਖੜ੍ਹੇ ਹੈ, ਤੂਝੇ ਏਕ ਕੇ ਬਦਲੇ ਮੇਂ ਦੋ ਦੇਂਗੇ’ ਕਹਿੰਦੇ ਹਨ ਕਿ ਬਾਅਦ ’ਚ ਉਸ ਔਰਤ ਦੇ ਬੱਚੇ ਵੀ ਹੋਏ ਅਤੇ ਉਸ ਦੇ ਪਰਿਵਾਰ ’ਚ ਕਦੇ ਕਿਸੇ ਵਸਤੂ ਦੀ ਕਮੀ ਨਾ ਰਹੀ
ਪਰਮ ਪਿਤਾ ਜੀ ਨੇ ਫਰਮਾਇਆ ਸੀ ਬੇਟਾ, ਤੁਹਾਡੇ ਘਰ ਜ਼ਰੂਰ ਆਵਾਂਗੇ, ਹਜ਼ੂਰ ਪਿਤਾ ਜੀ ਅਚਾਨਕ ਪਧਾਰੇ ਤਾਂ ਅੱਖਾਂ ਭਰ ਆਈਆਂ
ਰੂਹਾਨੀ ਤਾਕਤ ਆਪਣੇ ਬਚਨਾਂ ਨੂੰ ਕਦੇ ਮੁਨਕਰ ਨਹੀਂ ਹੋਣ ਦਿੰਦੀ, ਇਸ ਦੀ ਮਿਸਾਲ ਫੇਫਾਣਾ ਪਿੰਡ ’ਚ ਵੀ ਦੇਖਣ ਨੂੰ ਮਿਲਦੀ ਹੈ ਪੰਡਿਤ ਵੇਦ ਪ੍ਰਕਾਸ਼ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨਾਲ ਉਨ੍ਹਾਂ ਦੇ ਪਰਿਵਾਰ ਦਾ ਬੜਾ ਲਗਾਅ ਸੀ ਡੇਰਾ ਸੱਚਾ ਸੌਦਾ ’ਚ ਬਹੁਤ ਵਾਰ ਪੂਜਨੀਕ ਪਰਮ ਪਿਤਾ ਜੀ ਨਾਲ ਮੁਲਾਕਾਤ ਦਾ ਮੌਕਾ ਮਿਲ ਜਾਂਦਾ, ਬੜੀਆਂ ਪਿਆਰੀਆਂ ਗੱਲਾਂ ਹੁੰਦੀਆਂ ਇੱਕ ਦਿਨ ਮਾਤਾ ਰੱਖੀ ਦੇਵੀ ਨੇ ਅਰਜ਼ ਕੀਤੀ ਕਿ ਪਿਤਾ ਜੀ ਘਰ ਕਦੋਂ ਆਓਂਗੇ ਬੇਟਾ, ਜ਼ਰੂਰ ਆਵਾਂਗੇ, ਪਿੰਡ ’ਚ ਸਭ ਤੋਂ ਪਹਿਲਾਂ ਤੁਹਾਡੇ ਘਰ ਹੀ ਆਵਾਂਗੇ ਸਮੇਂ ’ਚ ਅਜਿਹਾ ਬਦਲਾਅ ਆਇਆ ਕਿ ਤੀਸਰੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਸੰਤ
ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਿਰਾਜਮਾਨ ਹੋਏ ਅਤੇ ਅਸੀਂ ਵੀ ਉਨ੍ਹਾਂ ਗੱਲਾਂ ਨੂੰ ਭੁੱਲ ਚੁੱਕੇ ਸੀ ਜਦੋਂ ਫੇਫਾਣਾ ’ਚ ਸੰਨ 1994 ’ਚ ਸਤਿਸੰਗ ਹੋਇਆ ਤਾਂ ਪੂਜਨੀਕ ਗੁਰੂ ਜੀ ਸ਼ਾਮ ਨੂੰ ਸੱਚਖੰਡ ਧਾਮ ’ਚ ਠਹਿਰੇ ਮੇਰਾ ਪਰਿਵਾਰ ਪਹਿਲਾਂ ਸਤਿਸੰਗ ਪੰਡਾਲ ਅਤੇ ਬਾਅਦ ’ਚ ਦਰਬਾਰ ’ਚ ਹੀ ਸੇਵਾ ’ਚ ਲੱਗਿਆ ਹੋਇਆ ਸੀ
ਸਵੇਰੇ ਸੇਵਾਦਾਰ ਮੇਜ਼ਰ ਸਿੰਘ ਕਹਿਣ ਲੱਗਿਆ ਕਿ ਪੂਜਨੀਕ ਗੁਰੂ ਜੀ ਦਾ ਤੁਹਾਡੇ ਘਰ ਜਾਣ ਦਾ ਪ੍ਰੋਗਰਾਮ ਹੈ ਇਹ ਗੱਲ ਮੈਂ ਹਾਸੇ ’ਚ ਟਾਲਦੇ ਹੋਏ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਮੈਂ ਤਾਂ ਘਰ ਪਧਾਰਨ ਦੀ ਅਰਜ਼ ਹੀ ਨਹੀਂ ਕੀਤੀ ਥੋੜ੍ਹੀ ਦੇਰ ਬਾਅਦ ਸੇਵਾਦਾਰ ਦੀ ਉਹ ਗੱਲ ਸੱਚ ਸਾਬਤ ਹੋਈ ਅਤੇ ਮੈਨੂੰ ਕਿਹਾ ਗਿਆ ਕਿ ਜਲਦੀ ਘਰ ਪਹੁੰਚੋ ਮੈਂ ਉੱਥੋਂ ਦੌੜਦਾ ਹੋਇਆ ਘਰ ਪਹੁੰਚਿਆ, ਕਿਉਂਕਿ ਪਿਛਲੇ ਦੋ ਦਿਨਾਂ ਤੋਂ ਘਰ ਬੰਦ ਸੀ
ਜਿਵੇਂ-ਤਿਵੇਂ ਮੈਂ ਉੱਥੇ ਪਹੁੰਚਿਆ ਅਤੇ ਥੋੜ੍ਹੀ ਬਹੁਤੀ ਵਿਵਸਥਾ ਬਣਾਈ ਏਨੇ ’ਚ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਸ਼ਾਹੀ ਕਾਫਿਲੇ ਨਾਲ ਪਿੰਡ ਦੇ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਆ ਪਧਾਰੇ ਆਪਣੇ ਮੁਰਸ਼ਿਦ ਨੂੰ ਘਰ-ਦਵਾਰ ’ਤੇ ਪਾ ਕੇ ਮੈਂ ਸੱਚਮੁੱਚ ਹੀ ਆਪਣੇ ਹੋਸ਼ੋ-ਹਵਾਸ਼ ਖੋਹ ਬੈਠਿਆ ਮੈਨੂੰ ਕੁਝ ਨਹੀਂ ਸੁੱਝ ਰਿਹਾ ਸੀ ਉਸ ਦਿਨ ਪੂਜਨੀਕ ਗੁਰੂ ਜੀ ਨੇ ਬੜਾ ਪਿਆਰ ਲੁਟਾਇਆ ਪਰਿਵਾਰ ਨੂੰ ਇਕੱਠੇ ਬੈਠਾ ਕੇ ਛੋਟੇ ਬੱਚਿਆਂ ਦੇ ਨਵੇਂ ਨਾਂਅ ਰੱਖੇ ਫਿਰ ਬਚਨ ਫਰਮਾਇਆ ਚੰਗਾ ਭਾਈ, ਹੁਣ ਸਾਨੂੰ ਇਜਾਜ਼ਤ ਦਿਓ ਜਦੋਂ ਇਹ ਬਚਨ ਸੁਣਿਆ ਤਾਂ ਮੇਰੀਆਂ ਅੱਖਾਂ ’ਚੋਂ ਹੰਝੂ ਆ ਗਏ ਕਿ ਇਹ ਗੱਲ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਇੱਕ ਵਾਰ ਕਹੀ ਸੀ ਧੰਨ ਹੈ ਮੇਰਾ ਮੁਰਸ਼ਿਦ ਜੋ ਮੁਰੀਦ ਲਈ ਏਨਾ ਕੁਝ ਕਰਦਾ ਹੈ
ਭਾਈ! ਹਮਨੇ ਤੋ ਕੇਵਲ ਫਿਲਟਰ ਡਾਲਨੇ ਕੇ ਲੀਏ ਕਹਾ ਥਾ!
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੰਨ 1994 ਤੋਂ ਲੈ ਕੇ ਹੁਣ ਤੱਕ 5 ਵਾਰ ਸੱਚਖੰਡ ਧਾਮ ’ਚ ਪਧਾਰ ਚੁੱਕੇ ਹਨ 20 ਜਨਵਰੀ 1994 ਨੂੰ ਪਹਿਲਾ ਰੂਹਾਨੀ ਸਤਿਸੰਗ ਕਰਨ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਦਾ ਰਾਤ ਦਾ ਉਤਾਰਾ ਦਰਬਾਰ ’ਚ ਹੀ ਸੀ ਉਸ ਰਾਤ ਮੁੱਖ ਦਵਾਰ ਦੇ ਉੱਪਰ ਬਣੇ ਚੌਬਾਰੇ ’ਤੇ ਹੀ ਬਿਰਾਜ਼ਮਾਨ ਰਹੇ ਅਗਲੀ ਸਵੇਰ ਪੂਜਨੀਕ ਗੁਰੂ ਜੀ ਨੇ ਡਿੱਗੀ ਦੇ ਕੋਲ ਖੜ੍ਹੇ ਹੋ ਕੇ ਬਚਨ ਫਰਮਾਇਆ ਕਿ ‘ਭਈ, ਇਸ ਹੈਂਡਪੰਪ ਕੇ ਬੋਰ ਮੇਂ ਫਿਲਟਰ ਡਾਲ ਦੋ, ਤਾਂਕਿ ਪਾਣੀ ਔਰ ਜ਼ਿਆਦਾ ਨਿੱਕਲਣੇ ਲਗੇ’
ਅਸਲ ’ਚ ਉਸ ਡਿੱਗੀ ਦੇ ਨਜ਼ਦੀਕ ਜੋ ਹੈਂਡਪੰਪ ਲਾਇਆ ਗਿਆ ਸੀ, ਉਹ ਪੂਜਨੀਕ ਸਾਈਂ ਜੀ ਦੇ ਬਚਨ ਅਨੁਸਾਰ ਹੀ ਲਗਾਇਆ ਗਿਆ ਸੀ ਉਸ ਦਾ ਪਾਣੀ ਸ਼ਹਿਦ ਵਾਂਗ ਮਿੱਠਾ ਅਤੇ ਠੰਡਾ ਸੀ,
ਪਰ ਆਸ-ਪਾਸ ਦੇ ਘਰਾਂ ਵੱਲੋਂ ਲਗਾਤਾਰ ਪਾਣੀ ਨਿੱਕਲਣ ਨਾਲ ਪਾਣੀ ਘੱਟ ਆਉਣ ਲੱਗਿਆ ਸੀ ਪੂਜਨੀਕ ਗੁਰੂ ਜੀ ਨੇ ਉਸ ਹੈਂਡਪੰਪ ਦੇ ਬੋਰ ’ਚ ਫਿਲਟਰ ਪਾਉਣ ਦਾ ਹੁਕਮ ਫਰਮਾਇਆ ਪਰ ਜ਼ਿੰਮੇਵਾਰ ਪੂਰੀ ਗੱਲ ਸਮਝ ਨਹੀਂ ਪਾਏ ਅਤੇ ਉਨ੍ਹਾਂ ਨੇ ਉੱਥੇ ਖੂਹ ਖੋਦ ਦਿੱਤਾ ਬਾਅਦ ’ਚ ਉਹ ਪਾਣੀ ਖਾਰਾ ਹੋ ਗਿਆ, ਕਿਉਂਕਿ ਪਿੰਡ ਦੀ ਜ਼ਿਆਦਾਤਰ ਜ਼ਮੀਨ ਦਾ ਹੇਠਾਂ ਵਾਲਾ ਪਾਣੀ ਖਾਰਾ ਹੈ ਸੇਵਾਦਾਰ ਉਦੋਂ ਇਹ ਸਮੱਸਿਆ ਲੈ ਕੇ ਸਰਸਾ ਦਰਬਾਰ ’ਚ ਆਏ ਕਿ ਸ਼ਹਿਨਸ਼ਾਹ ਜੀ! ਉੱਥੇ ਤਾਂ ਪਾਣੀ ਖਾਰਾ ਹੈ
ਪੂਜਨੀਕ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਫਰਮਾਇਆ, ‘ਭਾਈ! ਹਮਨੇ ਤੋ ਕੇਵਲ ਫਿਲਟਰ ਡਾਲਨੇ ਕੇ ਲੀਏ ਕਹਾ ਥਾ ਕੂਆਂ ਖੋਦਨੇ ਕਾ ਹੁੁਕਮ ਤੋ ਦੀਆ ਹੀ ਨਹੀਂ’ ਸੇਵਾਦਾਰ ਭਾਈਆਂ ਨੇ ਇਸ ਭੁੱਲ ਲਈ ਮੁਆਫ਼ੀ ਮੰਗੀ ਬਾਅਦ ’ਚ ਉਸ ਡਿੱਗੀ ਦੇ ਕੋਲ ਹੀ ਇੱਕ ਨਵਾਂ ਬੋਰ ਕਰਨ ਦਾ ਹੁਕਮ ਫਰਮਾਇਆ ਹੁਕਮ ਅਨੁਸਾਰ ਉਸੇ ਸਥਾਨ ’ਤੇ ਬੋਰ ਕਰਨ ਦਾ ਬਚਨ ਫਰਮਾਇਆ ਹੁਕਮ ਅਨੁਸਾਰ ਉਸ ਸਥਾਨ ’ਤੇ ਬੋਰ ਕਰਕੇ ਫਿਲਟਰ ਪਾ ਦਿੱਤਾ ਹੈ ਉੱਪਰ ਮੋਟਰ ਵੀ ਲਾ ਦਿੱਤੀ ਗਈ, ਜਿਸ ਨਾਲ ਮਿੱਠਾ ਪਾਣੀ ਆਉਣ ਲੱਗਿਆ ਸਾਧ-ਸੰਗਤ ਦੀ ਸੁਵਿਧਾ ਲਈ 12 ਫੁੱਟ ਗੋਲਾਈ ਅਤੇ 12 ਫੁੱਟ ਗਹਿਰੀ ਡਿੱਗੀ ਅਲੱਗ ਤੋਂ ਬਣਾਈ ਗਈ ਜੋ ਪੀਣ ਵਾਲੇ ਪਾਣੀ ਲਈ ਪ੍ਰਯੋਗ ’ਚ ਹੁੰਦੀ ਹੈ ਨਹਿਰੀ ਪਾਣੀ ਤੋਂ ਇਲਾਵਾ ਬੋਰ ਤੋਂ ਪਾਣੀ ਦੀ ਅਪੂਰਤੀ ਕੀਤੀ ਜਾਂਦੀ ਹੈ
ਪੂਜਨੀਕ ਗੁਰੂ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਸੁਚੇਤ
ਦੱਸਦੇ ਹਨ ਕਿ ਪੂਜਨੀਕ ਹਜ਼ੂਰ ਪਿਤਾ ਜੀ ਸਤਿਸੰਗ ਕਰਨ ਤੋਂ ਬਾਅਦ ਪਹਿਲੀ ਵਾਰ ਸੱਚਖੰਡ ਧਾਮ ’ਚ ਪਧਾਰੇ ਤਾਂ ਇੱਥੇ ਸਾਰੇ ਏਰੀਆ ’ਤੇ ਆਪਣੀ ਪਾਵਨ ਦ੍ਰਿਸ਼ਟੀ ਪਾਉਂਦੇ ਹੋਏ ਸੇਵਾਦਾਰਾਂ ਦਾ ਹੌਸਲਾ ਵਧਾਇਆ ਇੱਥੋਂ ਦੀ ਵਿਵਸਥਾ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ-‘ਬੇਟਾ,ਦਰਬਾਰ ’ਚ 100 ਬਿਸਤਰ ਦਾ ਪ੍ਰਬੰਧ ਵੀ ਕਰਕੇ ਰਖੱਣਾ ਸੇਵਾਦਾਰਾਂ ਨੇ ਸ਼ਾਹੀ ਬਚਨ ਅਨੁਸਾਰ ਆਪਸੀ ਸਹਿਯੋਗ ਨਾਲ ਦਰਬਾਰ ’ਚ 100 ਬਿਸਤਰ ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖ ਦਿੱਤਾ ਲਿਖਮਾ ਰਾਮ ਦੱਸਦੇ ਹਨ
ਕਿ ਪੂਜਨੀਕ ਸਾਈਂ ਜੀ ਦੇ ਬਚਨ ਅਨੁਸਾਰ ਇੱਥੇ ਦਰਬਾਰ ’ਚ ਦੂਰ-ਦਰਾਜ ਤੋਂ ਵੀ ਸੰਗਤ ਆਇਆ ਕਰੇਗੀ ਇੱਕ ਵਾਰ ਜਨਵਰੀ ਦੇ ਪਾਵਨ ਭੰਡਾਰੇ ਦਾ ਸਮਾਂ ਸੀ ਕੋਟਾ ਸ਼ਹਿਰ ਤੋਂ ਸੰਗਤ ਸਰਸਾ ਦਰਬਾਰ ਦੇ ਲਈ ਆ ਰਹੀ ਸੀ ਫੇਫਾਣਾ ਪਿੰਡ ਦੇ ਕੋਲ ਆਉਂਦੇ ਹੀ ਉਨ੍ਹਾਂ ਦੀ ਬੱਸ ਦਾ ਪੱਟਾ ਟੁੱਟ ਗਿਆ ਦੇਰ ਰਾਤ ਦਾ ਸਮਾਂ ਸੀ ਅਜਿਹੀ ਸਰਦੀ ’ਚ ਸੜਕ ’ਤੇ ਸੁੰਨਸਾਨ ਖੜ੍ਹੀ ਬੱਸ ’ਚ ਮਹਿਲਾਵਾਂ ਦੇ ਨਾਲ-ਨਾਲ ਬੱਚੇ ਵੀ ਸਨ, ਜੋ ਬਹੁਤ ਘਬਰਾ ਗਏ ਕਿਸੇ ਤਰ੍ਹਾਂ ਕੋਟਾ ਬਲਾਕ ਦੇ ਸੇਵਾਦਾਰਾਂ ਨੇ ਸਥਾਨਕ ਸੇਵਾਦਾਰਾਂ ਨਾਲ ਸੰਪਰਕ ਕੀਤਾ ਬਾਅਦ ’ਚ ਉਸ ਬੱਸ ’ਚ ਸਵਾਰ ਸਾਰੀ ਸੰਗਤ ਨੂੰ ਇੱਥੇ ਦਰਬਾਰ ’ਚ ਲਿਆਂਦਾ ਗਿਆ ਅਤੇ ਲੰਗਰ ਭੋਜਨ ਦੀ ਵਿਵਸਥਾ ਕੀਤੀ ਗਈ ਖਾਸ ਗੱਲ ਇਹ ਵੀ ਸੀ ਕਿ ਉਸ ਦੌਰਾਨ ਜੋ ਸੰਗਤ ਇੱਥੇ ਦਰਬਾਰ ’ਚ ਆਈ ਉਸ ਦੀ ਗਿਣਤੀ 100 ਦੇ ਕਰੀਬ ਹੀ ਸੀ
ਉਦੋਂ ਉਹ ਬਚਨ ਯਾਦ ਆਇਆ ਕਿ ਬੇਟਾ, ਇੱਥੇ ਦਰਬਾਰ ’ਚ 100 ਬਿਸਤਰ ਦਾ ਵੀ ਪ੍ਰਬੰਧ ਕਰ ਲਓ ਪੂਜਨੀਕ ਗੁਰੂ ਜੀ ਨੇ ਆਉਣ ਵਾਲੇ ਸਮੇਂ ਬਾਰੇ ਬਹੁਤ ਪਹਿਲਾਂ ਹੀ ਬਚਨ ਕਰ ਦਿੱਤੇ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਪੂਜਨੀਕ ਗੁਰੂ ਜੀ ਸ੍ਰੀ ਗੁਰੂਸਰ ਮੋਡੀਆ ਤੋਂ ਇਲਾਵਾ ਰਾਜਸਥਾਨ ਅਤੇ ਗੁਜਰਾਤ ਜਾਂਦੇ ਸਮੇਂ ਕਈ ਵਾਰ ਇੱਥੇ ਦਰਬਾਰ ’ਚ ਪਧਾਰਦੇ ਰਹੇ ਹਨ
ਇੱਥੇ ਇਕੱਠੇ ਜਗਦੇ ਹਨ ਸਿੱਖਿਆ ਦੇ ਦੀਪ, ਰੂਹਾਨੀਅਤ ਦੀ ਜੋਤ
ਡੇਰਾ ਸੱਚਾ ਸੌਦਾ ਸੱਚਖੰਡ ਧਾਮ ਪਿੰਡ ਦੀ ਏਕਤਾ ਅਤੇ ਅਖੰਡਤਾ ਦਾ ਅਨੋਖਾ ਉਦਾਹਰਨ ਪੇਸ਼ ਕਰਦਾ ਹੈ ਪਿੰਡ ਦੀ ਉੱਤਰ ਦਿਸ਼ਾ ਵਾਲੇ ਪਾਸੇ ’ਤੇ ਬਣਿਆ ਇਹ ਦਰਬਾਰ ਪਿੰਡ ਵਾਲਿਆਂ ਨੂੰ ਸਿੱਖਿਆ ਦੇ ਨਾਲ-ਨਾਲ ਰੂਹਾਨੀਅਤ ਦਾ ਵੀ ਪਾਠ ਪੜ੍ਹਾਉਂਦਾ ਪ੍ਰਤੀਤ ਹੁੰਦਾ ਹੈ ਦਰਅਸਲ ਦਰਬਾਰ ਦੇ ਮੁੱਖ ਦਵਾਰ ਦੇ ਸਾਹਮਣੇ ਹੀ ਸਕੂਲ ਬਣਿਆ ਹੋਇਆ ਹੈ, ਜਿੱਥੇ ਦੇਸ਼ ਦੇ ਹੋਣਹਾਰਾਂ ਦੀ ਖਣਕ ਦਿਨਭਰ ਦਰਬਾਰ ’ਚ ਆਸਾਨੀ ਨਾਲ ਸੁਣਾਈ ਦਿੰਦੀ ਹੈ
ਕਰੀਬ 4800 ਬੀਘਾ ਖੇਤਰ ’ਚ ਫੈਲਿਆ ਇਹ ਪਿੰਡ ਕਈ ਪੁਰਾਤਨ ਅਤੇ ਇਤਿਹਾਸਕ ਕਥਾ-ਕਹਾਣੀਆਂ ਨੂੰ ਆਪਣੇ ਆਂਚਲ ’ਚ ਸੰਭਾਲੇ ਹੋਏ ਹੈ ਜਾਟ ਬਹੁਤਾਤ ਵਾਲੇ ਇਸ ਪਿੰਡ ’ਚ ਸਾਰੇ ਭਾਈਚਾਰੇ ਦੇ ਲੋਕ ਰਹਿੰਦੇ ਹਨ ਮੰਦਰ, ਮਸਜਿਦ ਤੋਂ ਇਲਾਵਾ ਇੱਥੇ ਲੋਕਾਂ ਦੀ ਗਊਸ਼ਾਲਾ ’ਚ ਵੀ ਅਟੁੱਟ ਆਸਥਾ ਹੈ ਮੁੱਖ ਖਿੱਚ ਦਾ ਕੇਂਦਰ ਡੇਰਾ ਸੱਚਾ ਸੌਦਾ ਸੱਚਖੰਡ ਧਾਮ ਦੀ ਆਭਾ ਪਿੰਡ ਦੀ ਸੁੰਦਰਤਾ ਨੂੰ ਚਾਰ ਚੰਦ ਲਗਾਉਂਦੀ ਹੈ ਕਰੀਬ 3 ਬੀਘਾ ’ਚ ਬਣਿਆ ਇਹ ਦਰਬਾਰ ਵਰਤਮਾਨ ’ਚ ਚਾਰੇ ਪਾਸੇ ਪੱਕੀਆਂ ਦੀਵਾਰਾਂ ਨਾਲ ਘਿਰਿਆ ਹੋਇਆ ਹੈ ਦਰਬਾਰ ਦੀ ਪੂਰਬ ਦਿਸ਼ਾ ’ਚ ਪ੍ਰਵੇਸ਼ ਦਵਾਰ ਹੈ, ਜੋ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਅਨਮੋਲ ਬਚਨਾਂ ਨਾਲ ਕਰੀਬ 1960 ਤੋਂ ਬਾਅਦ ਬਣਿਆ ਸੀ ਦਰਬਾਰ ਦੀ ਦੱਖਣ-ਪੱਛਮ ਦਿਸ਼ਾ ’ਚ ਗਲੇਫੀਦਾਰ ਸਟਾਇਲ ’ਚ ਬਣੇ ਤੇਰਾਵਾਸ,ਚੌਬਾਰਾ, ਲੰਗਰਘਰ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ
ਇਸ ਤੋਂ ਇਲਾਵਾ ਕਈ ਹੋਰ ਕਮਰੇ ਵੀ ਸਾਧ-ਸੰਗਤ ਦੀ ਸੁਵਿਧਾ ਲਈ ਬਣਾਏ ਗਏ ਹਨ ਇੱਕ ਵੱਡਾ ਹਾਲ ਵੀ ਹੈ ਜਿਸ ਦੀ ਛੱਤ ਪਹਿਲਾਂ ਕੱਚੀ ਸੀ, ਪਰ ਹੁਣ ਉਸ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਹੈ ਦੂਜੇ ਪਾਸੇ ਵਿਸ਼ਾਲ ਆਂਗਣ ’ਚ ਪਿੱਪਲ ਦਾ ਇੱਕ ਵੱਡਾ ਜਿਹਾ ਦਰੱਖਤ ਪੂਰੇ ਦਰਬਾਰ ਨੂੰ ਛਾਇਆਵਾਨ ਰੱਖਦਾ ਹੈ ਦੱਸਦੇ ਹਨ ਕਿ ਇਸ ਪਿੱਪਲ ਦੇ ਚਾਰੇ ਪਾਸੇ ਇੱਕ ਚਬੂਤਰਾ ਹੋਇਆ ਕਰਦਾ ਸੀ ਜਿਸ ’ਤੇ ਪੂਜਨੀਕ ਸਾਈਂ ਜੀ ਕਈ ਵਾਰ ਬਿਰਾਜਮਾਨ ਹੋ ਕੇ ਸੇਵਾਦਾਰਾਂ ਨਾਲ ਮੁਖਾਤਿਬ ਹੁੰਦੇ ਸਨ ਸਮੇਂ ਦੇ ਅੰਤਰਾਲ ਅਨੁਸਾਰ ਇਸ ਧਾਮ ’ਚ ਕੁਝ ਬਦਲਾਅ ਜ਼ਰੂਰ ਕੀਤੇ ਗਏ ਹਨ, ਪਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦਰਬਾਰ ਦੇ ਮੂਲ ਸਵਰੂਪ ਨੂੰ ਹੂਬਹੂ ਬਰਕਰਾਰ ਰਖਵਾਇਆ ਹੈ
ਬਹੁਤ ਹੀ ਆਨੰਦਦਾਇਕ, ਮਨ ਨੂੰ ਗੁਰੁਚਰਨਾਂ ਨਾਲ ਜੋੜਨ ਵਾਲੇ, ਉਸ ਮਲਿਕ ਦੇ ਪ੍ਰੇਮ ਚ ਵਹਿ ਜਾਨ ਵਾਲੇ ਵਿਰਤਾਂਤਾਂ ਲਈ ਸ਼ੁਕਰਾਨਾ🙏