‘ਯੇ ਗਾਂਵ ਬੜਾ ਭਾਗਸ਼ਾਲੀ ਹੈ’ MSG Dera Sacha Sauda
‘‘ਭਾਈ! ਯਹ ਗਾਂਵ ਬਹੁਤ ਭਾਗੋਂ ਵਾਲਾ ਹੈ, ਕਿਉਂਕਿ ਯਹਾਂ ਇਤਨੀ ਸਾਧ-ਸੰਗਤ ਕੇ ਚਰਨ ਟਿਕੇ ਹੈ ਔਰ ਰਾਮ-ਨਾਮ ਕੀ ਸੱਚੀ ਬਾਤ (ਸਤਿਸੰਗ) ਸੁਣਨੇ ਕੋ ਮਿਲੀ ਹੈ ਭਾਈ! ਤੁਮ ਲੋਗ ਜ਼ਰਾ ਭੀ ਫਿਕਰ ਨਾ ਕਰੋ ਇਸ ਪੂਰੇ ਗਾਂਵ ਕੇ ਏਰੀਆ ਮੇਂ ਕਾਲ ਤੁਮਹਾਰੀ ਫਸਲ ਕਾ ਕੁਛ ਨਹੀਂ ਬਿਗਾੜ ਸਕਤਾ’’
ਕਰੀਬ 73 ਸਾਲ ਪਹਿਲਾਂ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਇਹ ਇੱਕ ਅਜਿਹਾ ਦੌਰ ਸੀ, ਜੋ ਰੂੜ੍ਹੀਵਾਦੀ ਪਰੰਪਰਾਵਾਂ ’ਚ ਜਕੜਿਆ ਹੋਇਆ ਸੀ ਪੂਜਨੀਕ ਸਾਈਂ ਜੀ ਨੇ ਬਾਗੜ ਦੇ ਵਿਰਾਨ ਏਰੀਆ ’ਚ ਰੂਹਾਨੀ ਪ੍ਰੇਮ-ਪਿਆਰ ਦਾ ਅਜਿਹਾ ਪੌਦਾ ਲਗਾਇਆ, ਜੋ ਸਮੇਂ-ਦਰ-ਸਮੇਂ ਆਪਣੀ ਖੁਸ਼ਬੂ ਨਾਲ ਬਾਗੜ ਖੇਤਰ ਨੂੰ ਮਹਿਕਾਉਣ ਲੱਗਿਆ ਸਾਈਂ ਜੀ ਨੇ ਉਨ੍ਹਾਂ ਦਿਨਾਂ ’ਚ ਅਕਸਰ ਪੈਦਲ ਹੀ ਕਈ ਕਿੱਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਿਆਂ ਪਿੰਡ-ਪਿੰਡ ’ਚ ਸੱਚ ਦਾ ਉਜਿਆਰਾ ਫੈਲਾਇਆ ਬੇਸ਼ੱਕ ਕਦੇ-ਕਦੇ ਪਿੰਡ ਦੇ ਲੋਕਾਂ ਦੀ ਦਿਲੀ ਇੱਛਾ ਦੇ ਅਨੁਰੂਪ ਊਠਗੱਡੀ, ਬੈਲਗੱਡੀ ਜਾਂ ਜੀਪ ’ਤੇ ਵੀ ਸਵਾਰ ਹੋ ਕੇ ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕਰਦੇ ਰਹਿੰਦੇ ਸੱਚੀ ਸਿਕਸ਼ਾ ਦੇ ਇਸ ਅੰਕ ’ਚ ਪਾਠਕਾਂ ਨੂੰ ਇੱਕ ਅਜਿਹੇ ਦਰਬਾਰ ਨਾਲ ਰੂਬਰੂ ਕਰਵਾ ਰਹੇ ਹਾਂ,
ਜੋ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਦੂਸਰੇ ਦਰਬਾਰ ਦੇ ਨਾਂਅ ਤੋਂ ਦਰਜ ਹੈ ਪੂਜਨੀਕ ਸਾਈਂ ਜੀ ਨੇ ਸ਼ਾਹ ਮਸਤਾਨਾ ਜੀ ਧਾਮ ਦਾ ਨਿਰਮਾਣ ਕਰਵਾਉਣ ਦੇ 7 ਸਾਲ ਬਾਅਦ ਪਹਿਲੀ ਵਾਰ ਕਿਸੇ ਪਿੰਡ ’ਚ ਡੇਰਾ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਇਸ ਪਿੰਡ ’ਚ ਸੰਨ 1955 ’ਚ ਦਰਬਾਰ ਬਣਕੇ ਤਿਆਰ ਹੋ ਗਿਆ ਸੀ ਹਾਲਾਂਕਿ ਉਨ੍ਹਾਂ ਦਿਨਾਂ ’ਚ ਡੇਰੇ ਦੀ ਉਸਾਰੀ ਕੱਚੀਆਂ ਇੱਟਾਂ ਨਾਲ ਕੀਤੀ ਗਈ ਸੀ, ਪਰ ਪਿੰਡ ਦੀ ਅਨੋਖੀ ਸਹਿਭਾਗਤਾ (ਸਹਿਯੋਗ) ਨਾਲ ਉਸੇ ਸਮੇਂ ਤੋਂ ਪੂਰੇ ਖੇਤਰ ’ਤੇ ਡੇਰਾ ਸੱਚਾ ਸੌਦਾ ਦੇ ਰੂਹਾਨੀ ਪਿਆਰ ਦਾ ਪੱਕਾ ਰੰਗ ਚੜ੍ਹਨ ਲੱਗਾ ਸੀ
ਇਹ ਪਿੰਡ ਦਾ ਸੁਭਾਗ ਰਿਹਾ ਕਿ ਪੂਜਨੀਕ ਸਾਈਂ ਜੀ 3 ਵਾਰ ਇੱਥੇ ਪਧਾਰੇ ਪੂਜਨੀਕ ਸਾਈਂ ਜੀ ਸੰਨ 1954 ’ ਪਹਿਲੀ ਵਾਰ ਆਏ, ਉਦੋਂ ਪਿੰਡ ’ਚ ਡੇਰਾ ਸੱਚਾ ਸੌਦਾ ਨੂੰ ਮੰਨਣ ਵਾਲੇ ਕੁਝ ਹੀ ਸਤਿਸੰਗੀ ਸਨ ਹੌਲੀ-ਹੌਲੀ ਪਿੰਡ ’ਤੇ ਰੂਹਾਨੀਅਤ ਦਾ ਖੁਮਾਰ ਚੜ੍ਹਨ ਲੱਗਾ ਅਤੇ ਜਦੋਂ ਪੂਜਨੀਕ ਸਾਈਂ ਜੀ ਦੂਸਰੀ ਵਾਰ ਪਿੰਡ ’ਚ ਬਣੇ ਦਰਬਾਰ ’ਚ ਪਧਾਰੇ ਤਾਂ ਮੰਨੋਂ ਪੂਰਾ ਪਿੰਡ ਹੀ ਚੱਲਕੇ ਦਰਸ਼ਨਾਂ ਦੇ ਲਈ ਪਹੁੰਚ ਗਿਆ ਸੀ
ਦੱਸਦੇ ਹਨ ਕਿ ਪੂਜਨੀਕ ਸਾਈਂ ਜੀ 1959-60 ’ਚ ਵੀ ਕੁਝ ਸਮੇਂ ਦੇ ਲਈ ਇੱਥੇ ਪਧਾਰੇ ਸਨ ਉਸ ਸਮੇਂ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਦੀ ਸਾਰ-ਸੰਭਾਲ ’ਚ ਕਈ ਸੇਵਾਦਾਰ ਲੱਗੇ ਹੋਏ ਸਨ 1968-69 ਦੇ ਆਸਪਾਸ ਗੁਰਮੁੱਖ ਦਾਸ, ਸਤਿ ਬ੍ਰਹਮਚਾਰੀ ਸੇਵਾਦਾਰ ਬਣਕੇ ਇੱਥੇ ਆ ਕੇ ਸੇਵਾ ਕਰਨ ਲੱਗਾ ਉਨ੍ਹਾਂ ਦੀ ਪੂਜਨੀਕ ਸਾਈਂ ਜੀ ਦੇ ਪ੍ਰਤੀ ਦੀਵਾਨਗੀ ਅਦਭੁੱਤ ਸੀ ਹਮੇਸ਼ਾ ਆਪਣੇ ਮੁਰਸ਼ਿਦ ਦੀ ਉਪਮਾ ਗਾਉਂਦੇ ਹੋਏ ਹਰ ਸਮੇਂ ਸੇਵਾ ’ਚ ਲੀਨ ਰਹਿੰਦੇ ਪਿੰਡ ਵਾਲੇ ਦੱਸਦੇ ਹਨ ਕਿ ਗੁਰਮੁੱਖ ਦਾਸ ਦਾ ਪਿੰਡ ’ਚ ਬਣੇ ਇਸ ਦਰਬਾਰ ਦੇ ਲਈ ਸਮਰਪੱਣ ਬੜਾ ਗਜ਼ਬ ਸੀ ਉਸ ਦੌਰਾਨ ਡੇਰੇ ’ਚ ਜ਼ਿਆਦਾਤਰ ਨਿਰਮਾਣ ਕਾਰਜ ਕੱਚੀਆਂ ਇੱਟਾਂ ਨਾਲ ਹੋਇਆ ਸੀ,
ਗੁਰਮੁੱਖ ਦਾਸ ਉਨ੍ਹਾਂ ਮਕਾਨਾਂ ਅਤੇ ਦੀਵਾਰਾਂ ਦੀ ਸੰਭਾਲ ਦੇ ਲਈ ਖੁਦ ਪਿੰਡ ’ਚ ਘੁੰਮਕੇ ਸਾਈਕਲ ’ਤੇ ਗੋਬਰ ਇਕੱਠਾ ਕਰਦੇ ਅਤੇ ਫਿਰ ਉਸ ਨਾਲ ਦਰਬਾਰ ਦੀਆਂ ਦੀਵਾਰਾਂ ਤੇ ਮਕਾਨਾਂ ਨੂੰ ਨਵਾਂਪਣ ਦੇਣ ਦਾ ਕੰਮ ਕਰਵਾਉਂਦੇ ਇੱਥੋਂ ਤੱਕ ਕਿ ਦਰਬਾਰ ਨੂੰ ਪੱਕਾ ਬਣਾਉਣ ’ਚ ਵੀ ਉਨ੍ਹਾਂ ਦੀ ਭੂਮਿਕਾ ਬੜੀ ਸ਼ਲਾਘਾਯੋਗ ਰਹੀ ਉਨ੍ਹਾਂ ਦੀ ਭਗਤੀ ’ਚ ਏਨੀ ਪ੍ਰਗਾੜ੍ਹਤਾ ਸੀ ਕਿ ਪੂਜਨੀਕ ਸਾਈਂ ਜੀ ਨੇ ਸਾਕਸ਼ਾਤ ਦਰਸ਼ਨ ਦੇ ਕੇ ਉਸਨੂੰ ਅੰਤਿਮ ਸਮੇਂ ਦੇ ਬਾਰੇ ’ਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ‘ਅੱਜ ਚੱਲਣਾ ਹੈ ਭਈ!’ ਅਤੇ ਅੰਤ ਸਮੇਂ ’ਚ ਗੁਰਮੁੱਖ ਦਾਸ ਨੇ ਸਾਥੀ ਸਤਿਸੰਗੀਆਂ ਨੂੰ ਦੱਸਿਆ ਵੀ ਸੀ ਕਿ ਸਹਿਨਸ਼ਾਹ ਮਸਤਾਨਾ ਜੀ ਹੁਣ ਲੈਣ ਆਉਣਗੇ ਗੁਰਮੁੱਖ ਦਾਸ ਦੀ ਤਾਉਮਰ ਦੀ ਭਗਤੀ ਅਤੇ ਸੇਵਾ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਹਮੇਸ਼ਾ ਮਾਨ-ਸਨਮਾਨ ਦੇ ਰੂਪ ’ਚ ਦਰਜ ਰਹੇਗੀ
ਕਰੀਬ 43 ਸਾਲ ਦੇ ਅੰਤਰਾਲ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 27 ਨਵੰਬਰ 2003 ’ਚ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ’ਚ ਪਧਾਰੇ ਉਸ ਦਿਨ ਸਵੇਰ ਚੌ. ਵਰਿਆਮ ਸਿੰਘ ਦੀ ਢਾਣੀ ’ਚ ਰੂਹਾਨੀ ਸਤਿਸੰਗ ਹੋਇਆ ਸੀ ਅਤੇ ਦੁਪਿਹਰ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਕੰਵਰਪੁਰਾ ਦਰਬਾਰ ’ਚ ਪਹੁੰਚੇ
Table of Contents
ਭਾਈ! ਡੇਰੇ ਕੇ ਲੀਏ ਹਮਾਰੀ ਹਾਂ ਤਾਂ ਕਰਵਾ ਲੀ, ਮਗਰ ਬਨਾਓਗੇ ਕਿਸ ਜਗ੍ਹਾ?
ਸੰਨ 1954 ਦੀ ਗੱਲ ਹੈ, ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਉਨ੍ਹਾਂ ਦਿਨਾਂ ’ਚ ਰਾਜਸਥਾਨ ਦੇ ਪਿੰਡ ਕਿੱਕਰਾਂਵਾਲੀ (ਨੌਹਰ) ’ਚ ਸਤਿਸੰਗ ਕਰਨ ਪਧਾਰੇ ਹੋਏ ਸਨ ਉਨ੍ਹਾਂ ਦਿਨਾਂ ’ਚ ਉੱਥੇ ਸੇਠ ਦੁਨੀਚੰਦ ਪਿਆਰਾ ਤੇ ਵਿਸ਼ਵਾਸੀ ਭਗਤ ਹੋਇਆ ਕਰਦਾ ਸੀ ਉਸ ਦਿਨ ‘ਉਤਾਰਾ’ ਵੀ ਉਨ੍ਹਾਂ ਦੇ ਘਰ ਹੀ ਸੀ ਦਿਨ ’ਚ ਸਤਿਸੰਗ ਹੋਇਆ, ਪੂਜਨੀਕ ਸਾਈਂ ਜੀ ਨੇ ਸ਼ੀਤਲ ਬਚਨਾਂ ਦੇ ਰਾਹੀਂ ਰੇਤਲੇ ਖੇਤਰ ’ਚ ਠੰਢਕ ਵਰਸਾਉਂਦੇ ਹੋਏ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਕਾਫ਼ੀ ਲੋਕਾਂ ਨੇ ਗੁਰਮੰਤਰ ਵੀ ਲਿਆ ਉਸ ਦੌਰਾਨ ਕੰਵਰਪੁਰਾ ਪਿੰਡ ਤੋਂ ਵੀ ਕੁਝ ਲੋਕ ਉੱਥੇ ਸਤਿਸੰਗ ਸੁਣਨ ਗਏ ਹੋਏ ਸਨ ਸਤਿਸੰਗ ਤੋਂ ਬਾਅਦ ਕੰਵਰਪੁਰਾ ਦੇ ਨੰਬਰਦਾਰ ਚੌ. ਲਾਇਕ ਰਾਮ, ਚੌ. ਆਸਾਰਾਮ, ਚੌ. ਹੇਮਰਾਜ, ਚੌ. ਚੈਨਸੁੱਖ, ਚੌ. ਰਾਮ ਸਿੰਘ ਤੇ ਨੇਕੀ ਰਾਮ ਜੀ ਸਮੇਤ ਕਈ ਲੋਕ ਉਤਾਰੇ ਵਾਲੀ ਜਗ੍ਹਾ ਆ ਗਏ ਸ਼੍ਰੀਚਰਨਾਂ ’ਚ ਅਰਜ ਕੀਤੀ
ਕਿ ‘ਬਾਬਾ ਜੀ, ਮਹਾਰੇ ਗਾਮਅ ਮੇ ਭੀ ਸਤਿਸੰਗ ਕਰੋ ਅਰ ਗਾਮਅ ਮੇ ਡੇਰੋ ਭੀ ਬਣਾਓ’ ਬਾਗੜੀ ਲੋਕਾਂ ਦਾ ਪਿਆਰ ਉਨ੍ਹਾਂ ਦੀ ਵਾਕਸ਼ੈਲੀ ’ਚ ਸਾਫ਼ ਝਲਕ ਰਿਹਾ ਸੀ ਪੂਜਨੀਕ ਸਾਈਂ ਜੀ ਨੇ ਇੱਕ ਵਾਰ ਤਾਂ ਡੇਰਾ ਬਣਾਉਣ ਤੋਂ ਬਿਲਕੁੱਲ ਇਨਕਾਰ ਕਰ ਦਿੱਤਾ ਕਿ ਸਰਸਾ ਦਰਬਾਰ ਤੋਂ ਕੁਝ ਹੀ ਦੂਰੀ ’ਤੇ ਤਾਂ ਇਹ ਪਿੰਡ ਹੈ, ਇੱਥੇ ਡੇਰੇ ਦੀ ਜ਼ਰੂਰਤ ਨਹੀਂ ਹੈ ‘ਬਾਬਾ ਜੀ! ਹਮਾਰੇ ਉੱਪਰ ਭੀ ਅਪਣੀ ਰਹਿਮਤ ਕਰੋ ਅੋਰ ਅਪਣੇ ਪਵਿੱਤਰ ਚਰਨੋਂ ਕੇ ਪਾਵਨ ਸਪਰਸ਼ ਸੇ ਹਮਾਰੇ ਗਾਂਵ ਕੀ ਧਰਤੀ ਕੋ ਭੀ ਪਵਿੱਤਰ ਕਰੋ ਜੀ, ਅਪਣੀ ਰਹਿਮਤ ਕਾ ਏਕ ਡੇਰਾ ਵਹਾਂ ਪਰ ਭੀ ਬਣਾਓ’ ਪਿੰਡ ਦੀ ਸਾਧ-ਸੰਗਤ ਵੱਲੋਂ ਵਾਰ-ਵਾਰ ਪ੍ਰਾਰਥਨਾ ਕਰਨ ’ਤੇ ਦਿਆਲੂ ਸ਼ਹਿਨਸ਼ਾਹ ਜੀ ਨੇ ਡੇਰੇ ਦੇ ਲਈ ਆਪਣੀ ਸਵੀਕ੍ਰਿਤੀ ਦੇ ਦਿੱਤੀ ਅਤੇ ਫਰਮਾਇਆ, ‘ਭਾਈ! ਡੇਰੇ ਕੇ ਲੀਏ ਤੁਮ ਲੋਗੋ ਨੇ ਹਮਾਰੀ ਹਾਂ ਤੋ ਕਰਵਾ ਲੀ, ਮਗਰ ਡੇਰਾ ਕਿਸ ਜਗ੍ਹਾ ਪਰ ਬਣਾਏਂਗੇ? ਡੇਰੇ ਕੇ ਲੀਏ ਜ਼ਮੀਨ ਕੌਣ ਦੇਗਾ? ਇੱਕ ਸਤਿਸੰਗੀ ਬੋਲਿਆ- ‘ਬਾਬਾ ਜੀ! ਇਹ ਪ੍ਰੇਮੀ ਲਾਇਕ ਰਾਮ ਸਾਡੇ ਪਿੰਡ ਦਾ ਨੰਬਰਦਾਰ ਹੈ
ਅਤੇ ਮੌਜੂਦਾ ਸਰਪੰਚ ਵੀ ਹੈ’ ਸਰਪੰਚ ਸਾਹਿਬ ਨੇ ਹੱਥ ਜੋੜਦੇ ਹੋਏ ਪ੍ਰਾਰਥਨਾ ਕੀਤੀ ਕਿ, ‘ਬਾਬਾ ਜੀ! ਸਾਡੇ ਕੋਲ ਪਿੰਡ ਦੇ ਬਿਲਕੁੱਲ ਕੋਲ ਹੀ ਪਿੰਡ ਦੀ ਕੁਝ ਸਾਂਝੀ (ਸ਼ਾਮਲਾਟ ਪੰਚਾਇਤੀ) ਜ਼ਮੀਨ ਪਈ ਹੈ ਆਪਜੀ ਜਿੰਨੀ ਜ਼ਮੀਨ ’ਚ ਵੀ ਚਾਹੋ ਡੇਰਾ ਬਣਾ ਸਕਦੇ ਹੋ ਪਰ ਪਿੰਡ ’ਚ ਡੇਰਾ ਜ਼ਰੂਰ ਬਣਾਓ ਜੀ’ ਸਾਈਂ ਜੀ ਨੇ ਜਿਗਿਆਸੂ ਭਾਵ ’ਚ ਪੁੱਛਿਆ, ‘ਤੁਮ੍ਹਾਰੇ ਗਾਂਵ ਮੇਂ ਸਕੂਲ ਹੈ?’ ਜੀ! ਸਕੂਲ ਪਿੰਡ ਦੇ ਲਗਭਗ ਕੋਲ ਹੀ ਸਾਂਝੀ ਜ਼ਮੀਨ ’ਤੇ ਬਣਿਆ ਹੋਇਆ ਹੈ ‘ਅੱਛਾ ਭਾਈ! ਡੇਰਾ ਵੀ ਪਿੰਡ ਦੇ ਨਜ਼ਦੀਕ ਹੋਣਾ ਚਾਹੀਦਾ ਇਸ ਲਈ ਸਕੂਲ ਦੇ ਨਾਲ ਲੱਗਦੀ ਖਾਲੀ ਪਈ ਜ਼ਮੀਨ ਤੇ ਡੇਰਾ ਬਣਾ ਲਓ ਡੇਰੇ ਦਾ ਮੁੱਖਦੁਆਰ ਪਿੰਡ ਵੱਲ ਰੱਖਣਾ ਹੈ’ ਇਸ ਤਰ੍ਹਾਂ ਕੰਵਰਪੁਰਾ ਪਿੰਡ ਦੀ ਸੰਗਤ ਦੀ ਸੱਚੀ ਤੜਪ ਨੂੰ ਦੇਖਦੇ ਹੋਏ ਸਾਈਂ ਜੀ ਨੇ ਪਿੰਡ ’ਚ ਡੇਰਾ ਬਣਾਉਣ ਦਾ ਇਲਾਹੀ ਹੁਕਮ ਕਰ ਦਿੱਤਾ
ਪਿੰਡਵਾਸੀਆਂ ਨੇ ਇਕੱਠੇ ਹੋ ਕੇ ਉਸ ਜਗ੍ਹਾ ਨੂੰ ਡੇਰੇ ਦੇ ਲਈ ਚੁਣਦਿਆਂ ਹੋਇਆਂ ਰਜ਼ਾਮੰਦੀ ਪ੍ਰਗਟ ਕਰ ਦਿੱਤੀ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਨੇ ਉਸ ਦਿਨ ਪਿੰਡ ਵਾਲਿਆਂ ਨੂੰ ਡੇਰਾ ਬਣਾਉਣ ਦੇ ਲਈ ਡੇਰਾ ਸੱਚਾ ਸੌਦਾ ’ਚ ਕੁਝ ਸੇਵਾਦਾਰ ਅਤੇ ਮਿਸਤਰੀਆਂ ਨੂੰ ਨਾਲ ਲੈ ਜਾਣ ਦਾ ਵੀ ਹੁਕਮ ਫਰਮਾਇਆ ਸੀ ਦੀਵਾਨ ਸਿੰਘ ਲਾਖਲਾਨ ਦੱਸਦੇ ਹਨ ਕਿ ਉਸ ਸਮੇਂ 22 ਕਨਾਲ ਰਕਬਾ ਡੇਰਾ ਸੱਚਾ ਸੌਦਾ ਬਣਾਉਣ ਦੇ ਲਈ ਦਿੱਤਾ ਗਿਆ ਸੀ ਜੋ 1960 ਦੀ ਨਵੀਂ ਵਾਰਾਬੰਦੀ ਦੇ ਸਮੇਂ ਰਿਕਾਰਡ ’ਚ ਦਰਜ ਹੋ ਗਿਆ ਸੀ
ਸਿਰਫ਼ 30 ਦਿਨਾਂ ’ਚ ਤਿਆਰ ਹੋ ਗਿਆ ਸੀ ਕੱਚੀਆਂ ਇੱਟਾਂ ਨਾਲ ਡੇਰਾ
ਦਲੀਪ ਸਿੰਘ ਲਾਖਲਾਨ ਦੱਸਦੇ ਹਨ ਕਿ ਇਲਾਹੀ ਹੁਕਮ ਤੋਂ ਬਾਅਦ ਪਿੰਡ ’ਚ ਡੇਰਾ ਬਣਾਉਣ ਦੀ ਯੋਜਨਾ ਤੇ ਕੰਮ ਸ਼ੁਰੂ ਹੋ ਗਿਆ, ਜੋ ਲਗਾਤਾਰ 30 ਦਿਨਾਂ ਤੱਕ ਚੱਲਿਆ ਬਜ਼ੁਰਗਵਾਰ ਦੱਸਦੇ ਹਨ ਕਿ ਪਿੰਡ ਦੇ ਆਪਸੀ ਪ੍ਰੇਮ ਤੇ ਸਹਿਯੋਗ ਨਾਲ ਉਨ੍ਹਾਂ ਦਿਨਾਂ ’ਚ ਇੱਕ ਮਹੀਨੇ ’ਚ ਹੀ ਡੇਰਾ ਬਣਾਕੇ ਤਿਆਰ ਕਰ ਦਿੱਤਾ ਗਿਆ ਸੀ ਨਿਰਮਾਣ ਕਾਰਜ ’ਚ ਸੱਚਾ ਸੌਦਾ ਦਰਬਾਰ ਤੋਂ ਵੀ ਸੇਵਾਦਾਰ ਭਾਈ ਅਤੇ ਮਿਸਤਰੀ ਆਏ ਹੋਏ ਸਨ ਜਿਸ ਜਗ੍ਹਾ ਨੂੰ ਡੇਰੇ ਦੇ ਲਈ ਚੁਣਿਆ ਗਿਆ ਸੀ, ਉਸ ਸਮੇਂ ਉੱਥੇ ਵੱਡੀ ਗਿਣਤੀ ’ਚ ਝਾੜ-ਬੋਝੇ (ਕੰਡੀਲੀਆਂ ਝਾੜੀਆਂ) ਉੱਗੇ ਹੋਏ ਸਨ, ਜਿਸਦੀ ਖੁਦਾਈ ਸ਼ੁਰੂ ਕਰਕੇ ਜ਼ਮੀਨ ਨੂੰ ਸਮਤਲ ਕੀਤਾ ਗਿਆ ਉਸ ਸਮੇਂ ਪਿੰਡ ਦੀ ਪਰਿਧੀ ਛੋਟੀ ਸੀ, ਇਹ ਏਰੀਆ ਕੋਲ ਦੀ ਸ਼ਾਮਲਾਤ ਜ਼ਮੀਨ ’ਚ ਸੀ ਇੱਕ ਸਾਈਡ ’ਚ ਸਕੂਲ ਪਹਿਲਾਂ ਤੋਂ ਹੀ ਸੀ ਇੱਧਰ ਪਿੰਡ ’ਚ ਵੀ ਲੋਕਾਂ ’ਚ ਬੜਾ ਉਤਸ਼ਾਹ ਸੀ
ਕਿ ਇੱਥੇ ਡੇਰਾ ਸੱਚਾ ਸੌਦਾ ਦਾ ਦਰਬਾਰ ਬਣ ਰਿਹਾ ਹੈ ਸੇਵਾਦਾਰਾਂ ਨੇ ਸਭ ਤੋਂ ਪਹਿਲਾਂ ਤੰਬੂ ਲਗਾਕੇ ਉਸ ’ਚ ਰਹਿਣ ਦੀ ਵਿਵਸਥਾ ਕੀਤੀ ਮੌਜੂਦਾ ਸਮੇਂ ’ਚ ਜਿੱਥੇ ਡੇਰਾ ਬਣਿਆ ਹੋਇਆ ਹੈ, ਇਸ ਦੇ ਪਿੱਛੇ ਵੀ ਕਾਫ਼ੀ ਜ਼ਮੀਨ ਖਾਲੀ ਪਈ ਸੀ, ਜਿੱਥੋਂ ਪਿੰਡ ਦੇ ਲੋਕ ਮਿੱਟੀ ਖੋਦਕੇ ਲੈ ਜਾਂਦੇ ਸਨ ਇੱਥੇ ਡੇਰੇ ਦੇ ਲਈ ਕੱਚੀਆਂ ਇੱਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਇੱਥੇ ਸੇਵਾ ਦੇ ਕੰਮ ’ਚ ਹੱਥ ਵਟਾਉਂਦੇ ਮਿੱਟੀ ਨੂੰ ਖੋਦਕੇ ਗਾਰਾ ਬਣਾਉਂਦੇ ਅਤੇ ਫਿਰ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਉਨ੍ਹਾਂ ਇੱਟਾਂ ਨੂੰ ਸਿਰ ’ਤੇ ਚੁੱਕ ਕੇ ਦਰਬਾਰ ’ਚ ਲਿਆਂਦਾ ਜਾਂਦਾ ਹਾਲਾਂਕਿ ਸਭ ਤੋਂ ਪਹਿਲਾਂ ਡੇਰੇ ਦੇ ਚਾਰਂੋ ਪਾਸੇ ਕੰਡੇਦਾਰ ਝਾੜੀਆਂ ਦੀ ਵਾੜ ਕੀਤੀ ਗਈ ਬਾਅਦ ’ਚ ਅੰਦਰ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਦਰਬਾਰ ’ਚ ਜ਼ਮੀਨ ਦੇ ਅੰਦਰ ਤੇਰਾਵਾਸ ਬਣਾਇਆ ਗਿਆ, ਜਿਸਦੀ ਖੁਦਾਈ ਦਾ ਕੰਮ ਵੀ ਕਈ ਦਿਨ ਤੱਕ ਚੱਲਦਾ ਰਿਹਾ ਸ਼ੁਰੂਆਤ ’ਚ ਇੱਕ ਗੁਫਾ ਅਤੇ ਸਾਹਮਣੇ ਇੱਕ ਗੋਲ ਕਮਰਾ ਬਣਾਇਆ ਗਿਆ,
ਜਿਸਦੀਆਂ ਦੀਵਾਰਾਂ ਦੀ ਮੋਟਾਈ ਕਾਫ਼ੀ ਜ਼ਿਆਦਾ ਸੀ ਉਨ੍ਹਾਂ ਦੇ ਅੱਗੇ ਬਰਾਮਦੇ ਵੀ ਬਣਾਏ ਗਏ ਇਸ ਤੋਂ ਇਲਾਵਾ ਗੁਫ਼ਾ ਵਾਲੇ ਪਾਸੇ ਦੋ ਕਮਰੇ ਹੋਰ ਵੀ ਬਣਾਏ ਗਏ ਅਤੇ ਕਮਰਿਆਂ ਦੇ ਚਾਰੋਂ ਪਾਸੇ 6-7 ਫੁੱਟ ਉੱਚੀਆਂ ਕੱਚੀਆਂ ਦੀਵਾਰਾਂ ਕੱਢਕੇ ਚਾਰਦੀਵਾਰੀ ਤਿਆਰ ਕਰ ਦਿੱਤੀ ਗਈ ਉਦੋਂ ਪੂਰਾ ਡੇਰਾ ਕੱਚੀਆਂ ਇੱਟਾਂ ਨਾਲ ਤਿਆਰ ਕੀਤਾ ਗਿਆ ਸੀ ਇਹ ਸੇਵਾ ਦਾ ਕਾਰਜ ਲਗਭਗ ਇੱਕ ਮਹੀਨੇ ’ਚ ਪੂਰਾ ਕਰ ਲਿਆ ਗਿਆ ਏਨੇ ਘੱਟ ਸਮੇਂ ’ਚ ਡੇਰਾ ਬਣਨ ’ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਸੀ ਜਿਵੇਂ ਹੀ ਡੇਰਾ ਤਿਆਰ ਹੋ ਗਿਆ ਤਾਂ ਚੌ. ਲਾਇਕ ਰਾਮ ਨੰਬਰਦਾਰ, ਚੌ. ਰਾਮ ਸਿੰਘ, ਚੌ. ਹੇਮਰਾਜ, ਚੌ. ਚੈਨਸੁੱਖ ਅਤੇ ਚੌ. ਨੇਕੀ ਰਾਮ ਸੱਚਾ ਸੌਦਾ ਦਰਬਾਰ ’ਚ ਆਏ ਅਤੇ ਸਾਈਂ ਜੀ ਦੀ ਹਜ਼ੂਰੀ ’ਚ ਪ੍ਰਾਰਥਨਾ ਕੀਤੀ ‘ਬਾਬਾ ਜੀ! ਤੁਹਾਡੀ ਕ੍ਰਿਪਾ ਨਾਲ ਡੇਰਾ ਬਣਕੇ ਤਿਆਰ ਹੋ ਗਿਆ ਹੈ
ਆਪਜੀ ਕੰਵਰਪੁਰਾ ’ਚ ਪਧਾਰੋ ਅਤੇ ਡੇਰੇ ’ਚ ਸਤਿਸੰਗ ਲਗਾਓ’ ਪਿੰਡ ਦੀ ਪੰਚਾਇਤ ਦੀ ਅਰਜ ਸੁਣਕੇ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ, ‘ਭਾਈ! ਜ਼ਰੂਰ ਚਲੇਂਗੇ ਜਬ ਹੁਕਮ ਹੋਗਾ ਸਤਿਸੰਗ ਭੀ ਜ਼ਰੂਰ ਲਗਾਏਂਗੇ’ ਪੂਜਨੀਕ ਸਾਈਂ ਜੀ ਜਦੋਂ ਪਿੰਡ ਕੰਵਰਪੁਰਾ ’ਚ ਪਧਾਰੇ ਤਾਂ ਸਾਧ-ਸੰਗਤ ਦੇ ਪ੍ਰੇਮ ਤੇ ਸੇਵਾਭਾਵ ਨੂੰ ਦੇਖਕੇ ਬਹੁਤ ਖੁਸ਼ ਹੋਏ ਸੱਚੇ ਪਾਤਸ਼ਾਹ ਜੀ ਨੇ ਆਪਣੀ ਇਲਾਹੀ ਮੌਜ ’ਚ ਆ ਕੇ ਡੇਰੇ ਦਾ ਨਾਂਅ ‘ਡੇਰਾ ਸਤਿਨਾਮਪੁਰ ਧਾਮ’ ਰੱਖਿਆ
ਬੈਲਗੱਡੀ ’ਚ ਸਵਾਰ ਹੋ ਕੇ ਜਦੋਂ ਸਾਈਂ ਜੀ ਪਹੁੰਚੇ ਦਰਬਾਰ
ਸੰਨ 1958 ’ਚ ਸਰਦ ਮੌਸਮ ਦਾ ਸਮਾਂ ਸੀ ਉਸ ਦਿਨ ਸਵੇਰੇ ਹੀ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ’ਚ ਚਹਿਲ-ਪਹਿਲ ਸ਼ੁਰੂ ਹੋ ਗਈ, ਸੇਵਾਦਾਰ ਕਾਫ਼ੀ ਗਿਣਤੀ ’ਚ ਪਹੁੰਚੇ ਹੋਏ ਸਨ, ਦੂਜੇ ਪਾਸੇ ਪਿੰਡ ਦੇ ਲੋਕ ਵੀ ਚਿਹਰਿਆਂ ਤੇ ਖੁਸ਼ੀ ਦੇ ਭਾਵ ਲਏ ਦਰਬਾਰ ’ਚ ਪਹੁੰਚਣ ਲੱਗੇ ਸਨ ਜਿਵੇਂ ਹੀ ਸਵੇਰੇ ਦੇ 9 ਵੱਜੇ ਹੋਣਗੇ, ਪਿੰਡ ਦਾ ਮਾਹੌਲ ਉਤਸ਼ਾਹ ਅਤੇ ਖੁਸ਼ੀ ਨਾਲ ਭਰ ਉੱਠਿਆ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਸ਼ਾਹੀ ਪਰਿਧਾਨ (ਲਿਬਾਸ) ’ਚ ਬੈਲਗੱਡੀ ਤੇ ਬਿਰਾਜ਼ਮਾਨ ਹੋ ਕੇ ਆਉਂਦੇ ਦਿਖਾਈ ਦਿੱਤੇ ਤਾਂ ਸੰਗਤ ਦੀ ਖੁਸ਼ੀ ਮੰਨੋ ਆਸਮਾਨ ਨੂੰ ਛੂੰਹਣ ਲੱਗੀ ਹਰ ਕੋਈ ਆਪਣੇ ਮੁਰਸ਼ਿਦ ਨੂੰ ਦੇਖਕੇ ਖੁਸ਼ੀ ਨਾਲ ਝੂੰਮਣ ਲੱਗਾ ਪਿੰਡ ਵਾਲੇ ਦੱਸਦੇ ਹਨ ਕਿ ਉਸ ਦਿਨ ਪੂਜਨੀਕ ਸਾਈਂ ਜੀ ਨੇ ਸਤਿਨਾਮਪੁਰ ਧਾਮ ਦੀ ਉੱਤਰ ਦਿਸ਼ਾ ’ਚ ਬਣੇ ਗੇਟ ਤੋਂ ਪ੍ਰ੍ਰਵੇਸ਼ ਕੀਤਾ, ਜੋ ਅੱਜ ਵੀ ਮੌਜੂਦ ਹੈ
ਉਦੋਂ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਬਣਕੇ ਤਿਆਰ ਹੋ ਚੁੱਕਾ ਸੀ ਜਿਵੇਂ ਹੀ ਸਾਈਂ ਜੀ ਦਰਬਾਰ ’ਚ ਪਧਾਰੇ ਤਾਂ ਦਰਸ਼ਨਾਂ ਦੇ ਲਈ ਪੂਰਾ ਪਿੰਡ ਹੀ ਉੱਮੜ ਪਿਆ ਹਰ ਕੋਈ ਲਲਾਇਤ ਸੀ ਕਿ ਉਹ ਵੀ ਸਾਈਂ ਜੀ ਦੇ ਦਿਵਿਆ ਦਰਸ਼ਨਾਂ ਨੂੰ ਆਤਮਸਾਤ ਕਰ ਸਕੇ ਸਾਈਂ ਜੀ ਨੇ ਆਪਣੀ ਮਿੱਠੀ ਬੋਲੀ ਨਾਲ ਇਸ ਬਾਗੜ ਪਿੰਡ ਦਾ ਦਿਲ ਜਿੱਤ ਲਿਆ ਇਹੀ ਨਹੀਂ, ਆਸਪਾਸ ਦੇ ਪਿੰਡਾਂ ਦੇ ਲੋਕ ਵੀ ਸਤਿਸੰਗ ’ਚ ਪਹੁੰਚਦੇ ਅਤੇ ਸਤਿਗੁਰੂ ਦੀਆਂ ਰਹਿਮਤਾਂ ਦੇ ਨਾਲ-ਨਾਲ ਬੂੰਦੀ ਦੇ ਪ੍ਰਸ਼ਾਦ ਦੀਆਂ ਝੌਲੀਆਂ ਭਰਕੇ ਲੈ ਜਾਂਦੇ ਪਿੰਡ ਦੇ ਬਜ਼ੁਰਗ ਲੋਕਾਂ ਦਾ ਮੰਨਣਾ ਹੈ ਕਿ ਉਸ ਸਮੇਂ ਪੂਜਨੀਕ ਸਾਈਂ ਜੀ ਕਾਫ਼ੀ ਦਿਨਾਂ ਤੱਕ ਪਿੰਡ ’ਚ ਠਹਿਰੇ, ਬੇਸ਼ੱਕ ਇਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਜੀ ਦਰਬਾਰ ’ਚ ਹੀ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ, ਪਰ ਪਿੰਡ ਦੇ ਆਸਪਾਸ ਦੇ ਏਰੀਆ ’ਚ ਸ਼ਹਿਨਸ਼ਾਹ ਜੀ ਦੇ ਪਾਵਨ ਚਰਨਾਂ ਦੀ ਛੋਹ ਅੱਜ ਵੀ ਮਹਿਸੂਸ ਹੁੰਦੀ ਹੈ ਉਸ ਦਿਨ ਸ਼ਾਮ ਨੂੰ ਠੀਕ ਚਾਰ ਵਜੇ ਸਤਿਸੰਗ ਸ਼ੁਰੂ ਹੋਇਆ ਸਾਧ-ਸੰਗਤ ਕਾਫ਼ੀ ਗਿਣਤੀ ’ਚ ਸਤਿਸੰਗ ਪੰਡਾਲ ’ਚ ਸਜੀ ਹੋਈ ਸੀ
ਉਸੇ ਰਾਤ ਨੂੰ ਫਿਰ ਸਤਿਸੰਗ ਲਗਾਇਆ ਸਤਿਸੰਗ ਦਾ ਮਸਤੀ ਭਰਿਆ ਪ੍ਰੋਗਰਾਮ ਦੇਰ ਰਾਤ ਤੱਕ ਚੱਲਦਾ ਰਿਹਾ ਇਸ ਦੌਰਾਨ ਸਾਧ-ਸੰਗਤ ’ਚ ਸੋਨਾ, ਚਾਂਦੀ ਅਤੇ ਕੱਪੜੇ ਆਦਿ ਵੀ ਖੂਬ ਵੰਡੇ ਗਏ ਉਸ ਸਤਿਸੰਗ ’ਚ 45-50 ਜਣਿਆਂ ਨੇ ਗੁਰੂਮੰਤਰ ਵੀ ਲਿਆ ਉਨ੍ਹਾਂ ਦਿਨਾਂ ਦੀ ਇੱਕ ਦੰਤਕਥਾ ਅੱਜ ਵੀ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਜਦੋਂ ਸਾਈਂ ਜੀ ਦੂਸਰੀ ਵਾਰ ਕੰਵਰਪੁਰਾ ’ਚ ਸਤਿਸੰਗ ਕਰਨ ਪਹੁੰਚੇ ਹੋਏ ਸਨ ਤਾਂ ਸਰਦੀ ਦਾ ਮੌਸਮ ਸੀ ਇੱਕ ਦਿਨ ਸਤਿਸੰਗ ਦੇ ਦੌਰਾਨ ਬਰਸਾਤ ਆਉਣ ਦੀ ਸੰਭਾਵਨਾ ਵੀ ਬਣੀ ਹੋਈ ਸੀ ਆਸਮਾਨ ’ਚ ਸੰਘਣੇ ਬੱਦਲ ਛਾਏ ਹੋਏ ਸਨ ਬੱਦਲਾਂ ਦੀ ਗਰ-ਗਰਾਹਟ ਸੁਣਕੇ ਅਤੇ ਚਮਕਦੀ ਹੋਈ ਬਿਜਲੀ ਨੂੰ ਦੇਖਕੇ ਕਿਸਾਨ ਭਾਈ ਬਹੁਤ ਹੀ ਪ੍ਰੇਸ਼ਾਨ ਨਜ਼ਰ ਆ ਰਹੇ ਸਨ, ਕਿ ਜੇਕਰ ਗੜ੍ਹੇਮਾਰੀ ਵਰਗੀ ਆਫ਼ਤ ਆ ਗਈ ਤਾਂ ਸਾਰੀਆਂ ਫਸਲਾਂ ਤਬਾਹ ਹੋ ਜਾਣਗੀਆਂ,
ਕਿਉਂਕਿ ਇਸ ਤੋਂ ਪਹਿਲਾਂ ਇੱਕ ਵਾਰ ਅਜਿਹਾ ਹੋ ਚੁੱਕਾ ਸੀ ਸਤਿਸੰਗੀ ਕਿਸਾਨ ਭਾਈ ਮਨ ਹੀ ਮਨ ਅਰਦਾਸ ਕਰ ਰਹੇ ਸਨ ਕਿ ਹੇ ਮਾਲਿਕ! ਸਾਡੀ ਲਾਜ ਰੱਖ ਲੈਣਾ ਕਹਿੰਦੇ ਹਨ ਕਿ ਸਤਿਗੁਰੂ ਘਟ-ਘਟ ਦੀ ਜਾਣਦਾ ਹੈ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਭਾਈ! ਯਹ ਗਾਂਵ ਬਹੁਤ ਭਾਗਾਂ ਵਾਲਾ ਹੈ, ਕਿਉਂਕਿ ਯਹਾਂ ਇਤਨੀ ਸਾਧ-ਸੰਗਤ ਕੇ ਚਰਨ ਟਿਕੇੇ ਹੈਂ ਔਰ ਰਾਮ-ਨਾਮ ਕੀ ਸੱਚੀ ਬਾਤ (ਸਤਿਸੰਗ) ਸੁਣਨੇ ਕੋ ਮਿਲੀ ਹੈ’ ਫਿਰ ਤੋਂ ਬਚਨ ਫਰਮਾਇਆ, ‘ਭਾਈ! ਤੁਮ ਲੋਗ ਜਰਾ ਭੀ ਫਿਕਰ ਨਾ ਕਰੋ ਇਸ ਪੂਰੇ ਗਾਂਵ ਕੇ ਏਰੀਆ ਮੇਂ ਕਾਲ ਤੁਮ੍ਹਾਰੀ ਫਸਲ ਕਾ ਕੁਛ ਨਹੀਂ ਬਿਗਾੜ ਸਕਤਾ’ ਦੱਸਦੇ ਹਨ ਕਿ ਸੰਨ 1958 ਤੋਂ ਲੈ ਕੇ ਅੱਜ ਤੱਕ ਕੰਵਰਪੁਰਾ ਪਿੰਡ ’ਚ ਪ੍ਰਾਕ੍ਰਿਤਕ ਆਫਤ ਨਾਲ ਫਸਲਾਂ ਨੂੰ ਕਦੇ ਵੱਡਾ ਨੁਕਸਾਨ ਨਹੀਂ ਹੋਇਆ ਸੰੰਨ 1982 ਦੇ ਅੰਦਰ ਇਸ ਖੇਤਰ ’ਚ ਕਾਫੀ ਗੜ੍ਹੇਮਾਰੀ ਹੋਈ ਸੀ, ਪਰ ਕੰਵਰਪੁਰਾ ਪਿੰਡ ਕਾਫ਼ੀ ਹੱਦ ਤੱਕ ਮਹਿਫੂਜ ਰਿਹਾ
‘ਬੁਲਾਓ ਵਰੀ ਉਨਕੋ, ਮਾਲਿਕ ਕੀ ਔਲਾਦ ਹੈਂ ਵੋ ਭੀ’
ਜਦੋਂ ਸਾਈਂ ਜੀ ਇੱਥੇ ਪਿੰਡ ’ਚ ਪਧਾਰੇ ਹੋਏ ਸਨ ਤਾਂ ਅਕਸਰ ਅੰਤਰਧਿਆਨ ਹੋ ਕੇ ਕਈ ਘੰਟਿਆਂ ਤੱਕ ਬੈਠੇ ਰਹਿੰਦੇ ਉਸ ਸਮੇਂ ਆਸਾਰਾਮ ਸੇਵਾਦਾਰ ਹੀ ਨਾਲ ਰਿਹਾ ਕਰਦਾ ਇੱਕ ਦਿਨ ਸਾਈਂ ਜੀ ਤੇਰਾਵਾਸ ਤੋਂ ਬਾਹਰ ਨਿਕਲੇ ਅਤੇ ਬਾਹਰ ਘੁੰਮਣ ਚਲੇ ਗਏ ਉਸੇ ਦੌਰਾਨ ਰਸਤੇ ’ਚ ਬਨਬਾਂਵਰੀ ਬਿਰਾਦਰੀ ਦੀਆਂ ਕਾਫੀ ਔਰਤਾਂ ਤੇ ਪੁਰਸ਼ ਦਰਸ਼ਨਾਂ ਦੇ ਲਈ ਆ ਪਹੁੰਚੇ ਅਤੇ ਉਨ੍ਹਾਂ ਨੇ ਸਾਈਂ ਜੀ ਦੇ ਪੈਰਾਂ ਨੂੰ ਹੱਥ ਲਗਾਉਣ ਦਾ ਯਤਨ ਕੀਤਾ ਕਾਫ਼ੀ ਰੋਕਣ ਤੋਂ ਬਾਅਦ ਵੀ ਉਹ ਨਹੀਂ ਰੁਕ ਰਹੇ ਸਨ, ਜਿਸ ਨਾਲ ਸਾਈਂ ਜੀ ਕਾਫ਼ੀ ਨਾਰਾਜ਼ ਵੀ ਹੋਏ ਉਹ ਸਾਈਂ ਜੀ ਦੇ ਪਿੱਛੇ-ਪਿੱਛੇ ਦਰਬਾਰ ’ਚ ਆ ਪਹੁੰਚੇ ਇਹ ਦੇਖਕੇ ਸਾਈਂ ਜੀ ਨੇ ਸੇਵਾਦਾਰਾਂ ਨੂੰ ਹੁਕਮ ਫਰਮਾਇਆ- ‘ਇਨਕੋ ਡੇਰੇ ਸੇ ਬਾਹਰ ਨਿਕਾਲੋ, ਅਭੀ ਨਿਕਾਲੋ! ਜੋ ਇਨਕੋ ਲੰਗਰ ਦੇਗਾ, ਨਰਕੋਂ ਮੇਂ ਜਾਏਗਾ!’
ਦੱਸਦੇ ਹਨ ਕਿ ਸਾਈਂ ਜੀ ਨੇ ਜਿੱਥੇ ਪਾਣੀ ਨਾਲ ਹੱਥ ਧੋਤੇ ਸਨ, ਉੱਥੇ ਜ਼ਮੀਨ ਪਾਣੀ ਨਾਲ ਗਿੱਲੀ ਹੋ ਗਈ ਸੀ ਉਹ ਔਰਤਾਂ ਆਪਣੇ ਸਰਧਾ ਭਾਵ ਦੇ ਚੱਲਦਿਆਂ ਉਸ ਗਿੱਲੀ ਮਿੱਟੀ ਨੂੰ ਵੀ ਖਾ ਗਈਆਂ ਸਨ ਸੇਵਾਦਾਰਾਂ ਨੇ ਉਨ੍ਹਾਂ ਸਭ ਨੂੰ ਦਰਬਾਰ ’ਚੋਂ ਬਾਹਰ ਕੱਢ ਦਿੱਤਾ, ਜੋ ਬਾਅਦ ’ਚ ਕੋਲ ਹੀ ਬਣੀ ਨਹਿਰ ’ਤੇ ਚਲੇ ਗਏ ਅਤੇ ਉੱਥੇ ਆਪਣਾ ਡੇਰਾ ਜਮ੍ਹਾ ਲਿਆ ਦੇਰ ਰਾਤ ਤੱਕ ਉਹ ਭੁੱਖੇ-ਪਿਆਸੇ ਉੱਥੇ ਜੰਮੇ ਰਹੇ ਜਿਵੇਂ ਹੀ ਦੇਰ ਸ਼ਾਮ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਦਾ ਖਿਆਲ ਕੀਤਾ ਤਾਂ ਫਿਰ ਤੋਂ ਬਚਨ ਕੀਤਾ- ‘ਬੁਲਾਓ ਵਰੀ ਓਨਕੋ, ਮਾਲਿਕ ਕੀ ਔਲਾਦ ਹੈਂ ਵੋ ਭੀ’ ਉਨ੍ਹਾਂ ਨੂੰ ਦਰਬਾਰ ’ਚ ਵਾਪਿਸ ਲਿਆਉਣ ਤੋਂ ਬਾਅਦ ਫਰਮਾਇਆ- ‘ਦਿਓ ਇਨ੍ਹਾਂ ਨੂੰ ਵੀ ਟੁਕਰ’ ਦੱਸਦੇ ਹਨ ਕਿ ਸਭ ਨੂੰ ਭਰਪੇਟ ਲੰਗਰ ਖੁਵਾਇਆ ਗਿਆ ਅਤੇ ਪ੍ਰਸ਼ਾਦ ਵੀ ਦਿੱਤਾ ਗਿਆ
‘ਓਨਕੇ ਬੁਰੇ ਕਰਮੋਂ ਕੇ ਬਦਲੇ ਹਮੇਂ ਅਪਨੇ ਖੂਨ ਕਾ ਏਕ ਲੋਟਾ ਕਾਲ ਕੋ ਦੇਨਾ ਪੜਾ ਹੈ’
ਸੰਤਾਂ ਦਾ ਜੀਵਨ ਪਰਹਿੱਤ ਨੂੰ ਸਮਰਪਿੱਤ ਹੁੰਦਾ ਹੈ ਸੱਚਾ ਗੁਰੂ, ਕਿਸੇ ਜੀਵ ਨੂੰ ਨਾਮਦਾਨ ਦੇ ਕੇ ਉਸਨੂੰ ਆਪਣਾ ਸ਼ਿਸ਼ ਬਣਾਉਣ ਤੋਂ ਪਹਿਲਾਂ ਉਸਦੇ ਪਹਿਲਾਂ ਵਾਲੇ ਬੁਰੇ ਕਰਮਾਂ ਨੂੰ ਨਸ਼ਟ ਕਰਦਾ ਹੈ ਅਤੇ ਉਸਦੀਆਂ ਸਾਰੀਆਂ ਬਲਾਵਾਂ (ਕਸ਼ਟ) ਖੁਦ ਦੇ ਸਰੀਰ ’ਤੇ ਲੈ ਲੈਂਦਾ ਹੈ
ਅਜਿਹਾ ਹੀ ਇੱਕ ਪ੍ਰਤੱਖ ਨਜ਼ਾਰੇ ਦਾ ਜ਼ਿਕਰ ਕਰਦੇ ਹੋਏ ਪਿੰਡ ਵਾਲੇ ਦੱਸਦੇ ਹਨ ਕਿ ਪਿੰਡ ’ਚ ਹਰ ਰੋਜ਼ ਸਤਿਸੰਗ ਹੁੰਦਾ ਸੀ ਪੂਜਨੀਕ ਸਾਈਂ ਜੀ ਉਸ ਦਿਨ ਸਵੇਰੇ ਤੇਰਾਵਾਸ ਤੋਂ ਬਾਹਰ ਬਿਰਾਜ਼ਮਾਨ ਸਨ ਉਦੋਂ ਪੰਜਾਬ ਤੋਂ ਦੋ ਪੁਲਿਸ ਅਫਸਰ ਦਰਸ਼ਨਾਂ ਦੇ ਲਈ ਪਹੁੰਚੇ ਸਾਈਂ ਜੀ ਨੇ ਸੇਵਾਦਾਰਾਂ ਨੂੰ ਬਚਨ ਫਰਮਾਇਆ, ‘ਇਨਹੇਂ ਪ੍ਰਸਾਦ ਭੀ ਖਿਲਾਓ ਔਰ ਚਾਹ-ਪਾਣੀ ਭੀ ਪਿਲਾਓ’ ਬਾਅਦ ’ਚ ਉਨ੍ਹਾਂ ਨੇ ਸਤਿਸੰਗ ਸੁਣਿਆ ਅਤੇ ਬਹੁਤ ਪ੍ਰਭਾਵਿਤ ਹੋਏ ਬਾਅਦ ’ਚ ਨਾਮਅਭਿਲਾਸ਼ੀ ਜੀਵਾਂ ਨੂੰ ਬੁਲਾਇਆ ਜਾਣ ਲੱਗਾ ਉਨ੍ਹਾਂ ਦੋਨਾਂ ਅਧਿਕਾਰੀਆਂ ਨੇ ਵੀ ਗੁਰੂਮੰਤਰ ਦੇਣ ਦੇ ਲਈ ਪ੍ਰਾਰਥਨਾ ਕੀਤੀ ਇਹ ਨਹੀਂ, ਉਨ੍ਹਾਂ ਨੇ ਸੇਵਾਦਾਰਾਂ ਨੂੰ ਵੀ ਗੁਜ਼ਾਰਿਸ਼ ਕੀਤੀ ਕਿ ਸਾਨੂੰ ਵੀ ਨਾਮ ਦੁਵਾ ਦਿਓ ਪਰ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਨੂੰ ਨਾਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਵਿਸ਼ਾ ਕਾਫ਼ੀ ਚਰਚਾ ’ਚ ਆ ਗਿਆ,
ਆਖਿਰਕਾਰ ਪਿੰਡ ਦੀ ਪੰਚਾਇਤ ਤੇ ਸੇਵਾਦਾਰਾਂ ਨੇ ਮਿਲਕੇ ਫਿਰ ਤੋਂ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਕੇ ਦੋਨਾਂ ਅਫਸਰਾਂ ਨੂੰ ਗੁਰੂਮੰਤਰ ਦੇਣ ਦੀ ਅਰਜ ਦੁਹਰਾਈ ਆਖਿਰਕਾਰ ਸਾਈਂ ਜੀ ਉਨ੍ਹਾਂ ਨੂੰ ਨਾਮ ਦੇਣ ਦੇ ਲਈ ਰਜ਼ਾਮੰਦ ਹੋ ਗਏ ਅਤੇ ਗੁਰੂਮੰਤਰ ਦੀ ਦਾਤ ਦੇ ਦਿੱਤੀ ਦੱਸਦੇ ਹਨ ਕਿ ਉਸ ਦਿਨ ਸਤਿਸੰਗ ਤੋਂ ਬਾਅਦ ਨਾਮਦਾਨ ਦੇਣ ਤੋਂ ਬਾਅਦ ਪੂਜਨੀਕ ਸਾਈਂ ਜੀ ਦੇ ਸਰੀਰ ’ਚ ਬਹੁਤ ਜ਼ਬਰਦਸਤ ਤਕਲੀਫ ਮਹਿਸੂਸ ਹੋਣ ਲੱਗੀ ਸਾਈਂ ਜੀ ਦੀ ਸਿਹਤ ਇਸ ਕਦਰ ਖਰਾਬ ਹੋ ਗਈ ਕਿ ਪੇਸ਼ਾਬ ’ਚ ਵੀ ਵੱਡੀ ਮਾਤਰਾ ’ਚ ਖੂਨ ਆਉਣ ਲੱਗਾ ਸਾਈਂ ਜੀ ਨੇ ਉਹ ਖੂਨ ਉੱਥੇ ਮੌਜੂਦ ਪੰਚਾਇਤ ਅਤੇ ਸੇਵਾਦਾਰਾਂ ਨੂੰ ਦਿਖਾਉਂਦੇ ਹੋਏ ਫਰਮਾਇਆ, ‘ਭਾਈ! ਤੁਮ ਲੋਗੋਂ ਕੇ ਕਹਿਣੇ ਪਰ ਹਮਨੇ ਉਨ ਦੋਨੋਂ ਕੋ ਨਾਮ ਤੋ ਦੇ ਦੀਆ ਹੈ, ਪਰੰਤੂ ਵੇ ਨਾਮ ਕੇ ਅਧਿਕਾਰੀ ਨਹੀਂ ਥੇ ਉਨਹੋਂ ਨੇ ਬਹੁਤ ਭਾਰੀ ਪਾਪ ਕੀਏ ਹੁਏ ਥੇ ਕਾਲ ਨੇ ਉਨਹੇਂ ਸਾਤ ਜਨਮ ਤੱਕ ਤੱਪਦੇ ਭੱਠ ਮੇਂ ਮੱਕੀ ਕੇ ਦਾਨੋਂ ਕੀ ਤਰਹ ਭੂੰਨਣਾ ਥਾ ਉਨਕੇ ਭਾਰੀ ਕਰਮੋਂ ਕਾ ਬੋਝ ਹਮੇਂ ਉਠਨਾ ਪੜਾ ਔਰ ਉਸਕੇ ਬਦਲੇ ਅਪਨੇ ਖੂਨ ਕਾ ਏਕ ਲੋਟਾ ਕਾਲ ਕੋ ਦੇਨਾ ਪੜਾ ਹੈ’
ਦੇਖੋ ਵਰੀ! ਦੁਨੀਆਂ ਮਾਇਆ ਕੇ ਪੀਛੇ ਭਾਗ ਰਹੀ ਹੈ’
ਦੁਨੀਆਂ ਨੂੰ ਸੱਚ ਦਾ ਰਾਹ ਦਿਖਾਉਣ ਦੇ ਲਈ ਸਾਈਂ ਜੀ ਬਹੁਤ ਚੋਜ਼ ਦਿਖਾਉਂਦੇ ਸਤਿਸੰਗ ਦੇ ਦੌਰਾਨ ਸਾਈਂ ਜੀ ਨੇ ਇੱਕ ਭੋਂਪਾ ਦੇ ਗਲੇ ’ਚ ਮਾਲਾ ਪਾਉਂਦੇ ਹੋਏ ਫਰਮਾਇਆ- ‘ਦੇਖੋ ਵਰੀ! ਕਿੰਨਾ ਜ਼ੋਰ ਲਗਾਂਵਦਾ ਹੈ, ਮਾਇਆ ਦੇ ਪੀਛੇ’ ਉਹ ਭੋੋਂਪਾ ਆਪਣੇ ਗਲੇ ’ਚ ਸਾਰੰਗੀ ਪਾ ਕੇ ਉਸਨੂੰ ਵਜਾਉਣ ਦੇ ਲਈ ਪੂਰੇ ਜ਼ੋਰ ਨਾਲ ਲੱਗਿਆ ਹੋਇਆ ਸੀ ਇੱਕ ਵਿਅਕਤੀ ਸਿਰ ਤੇ ਘੜਾ ਰੱਖ ਕੇ ਸਾਈਂ ਜੀ ਦੇ ਸਾਹਮਣੇ ਨੱਚ ਰਿਹਾ ਸੀ, ਸਾਈਂ ਜੀ ਨੇ ਫਰਮਾਇਆ- ‘ਦੇਖੋ, ਦੇਖੋ, ਇਸਦਾ ਘੜੇ ਵਿੱਚ ਧਿਆਨ ਹੈ, ਪ੍ਰਮਾਤਮਾ ‘ਚ ਨਹੀਂ ਯਹ ਸਭ ਮਾਇਆ ਕੇ ਲੀਏ ਕਰ ਰਹਾ ਹੈ’ ਫਿਰ ਇੱਕ ਕੁੱਤੇ ਦੇ ਗਲੇ ’ਚ ਵੀ ਨੋਟਾਂ ਦੀ ਮਾਲਾ ਪਹਿਨਾਉਂਦੇ ਹਨ ਅਤੇ ਫਿਰ ਉਸਨੂੰ ਉੱਥੋਂ ਭਜਾ ਦਿੰਦੇ ਹਨ, ਉੱਥੇ ਬੈਠੇ ਲੋਕ ਵੀ ਉਸ ਕੁੱਤੇ ਦੇ ਪਿੱਛੇ ਭੱਜਣ ਲੱਗਦੇ ਹਨ ਤਾਂ ਫਰਮਾਉਣ ਲੱਗੇ- ‘ਦੇਖੋ ਵਰੀ! ਦੁਨੀਆਂ ਮਾਇਆ ਕੇ ਪੀਛੇ ਭਾਗ ਰਹੀ ਹੈ’
ਫਕੀਰਾਂ ਦੀ ਕਿਹੜੀ ਜਾਤ ਹੁੰਦੀ ਹੈ!
ਪੂਜਨੀਕ ਸਾਈਂ ਜੀ ਕੰਵਰਪੁਰਾ ਪ੍ਰਵਾਸ ਦੇ ਦੌਰਾਨ ਇੱਕ ਦਿਨ ਸਵੇਰੇ ਘੁੰਮਣ ਦੇ ਲਈ ਨਿਕਲੇ ਸਵੇਰੇ ਹੀ ਪੌ ਫੱਟਦਿਆਂ ਪੰਛੀਆਂ ਦੀ ਚਹਿਚਹਾਟ ’ਚ ਪੂਜਨੀਕ ਸਾਈਂ ਜੀ ਪਿੰਡ ਤੋਂ ਦੂਰ ਨਿਕਲੇ ਮਾਰਗ ’ਤੇ ਲੰਮੇ-ਲੰਮੇ ਕਦਮ ਭਰਦੇ ਹੋਏ ਜਾ ਰਹੇ ਸਨ ਨਾਲ ਹੀ ਦੋ-ਤਿੰਨ ਸਤਿਸੰਗੀ ਵੀ ਸਨ, ਜਿਨ੍ਹਾਂ ’ਚ ਨੰਬਰਦਾਰ ਲਾਇਕਰਾਮ ਲਾਖਲਾਣ ਵੀ ਸਨ ਦੀਵਾਨ ਸਿੰਘ ਦੱਸਦੇ ਹਨ ਕਿ ਮੇਰੇ ਦਾਦਾ ਨੰਬਰਦਾਰ ਲਾਇਕਰਾਮ ਜੀ ਦੇ ਮਨੋ ਇੰਦਰੀਆਂ ’ਚ ਇੱਕ ਸਵਾਲ ਪੈਦਾ ਹੋ ਗਿਆ ਪਰ ਡਰ ਵੀ ਸੀ ਕਿ ਕਿਤੇ ਬਾਬਾ ਜੀ ਬੁਰਾ ਨਾ ਮੰਨ ਜਾਣ ਪਰ ਮਨ ਦੀ ਤਸੱਲੀ ਦੇ ਲਈ ਉਨ੍ਹਾਂ ਨੇ ਕੁਝ ਪੁੱਛਣ ਦੇ ਅੰਦਾਜ਼ ’ਚ ਕਿਹਾ- ‘ਬਾਬਾ ਜੀ! ਲੋਕ ਕਹਿ ਹੈਂ ਕੇ, ਥੈ ਮੁਸਲਮਾਨ ਹੋ’
ਸਾਈਂ ਜੀ ਨੇ ਜਦੋਂ ਗੱਲ ਸੁਣੀ ਤਾਂ ਕਦਮਾਂ ਦੀ ਕਸਰਤ ਨੂੰ ਥੋੜਾ ਘੱਟ ਕਰਦੇ ਹੋਏ ਨੰਬਰਦਾਰ ਜੀ ਵੱਲ ਮੰਦ-ਮੰਦ ਮੁਸਕਰਾਹਟ ਦੇ ਨਾਲ ਨਿਹਾਰਦੇ ਹੋਏ ਫਰਮਾਇਆ- ‘ਵਰੀ! ਫਕੀਰਾਂ ਦੀ ਕਿਹੜੀ ਜਾਤ ਹੁੰਦੀ ਹੈ’ ਅਜਿਹਾ ਫਰਮਾਉਂਦੇ ਹੀ ਫਿਰ ਤੋਂ ਕਦਮਤਾਲ ਨੂੰ ਤੇਜ਼ ਕਰ ਦਿੱਤਾ ਸਾਈਂ ਜੀ ਨੇ ਫਿਰ ਫਰਮਾਇਆ- ‘‘ਫਕੀਰਾਂ ਦਾ ਇਨਸਾਨੀਅਤ ਹੀ ਧਰਮ ਹੁੰਦਾ ਹੈ ਹਮਾਰਾ ਜਨਮ ਹਿੰਦੂ ਪਰਿਵਾਰ ਮੇਂ ਹੂਆ ਹੈ ਅਗਰ ਫਿਰ ਭੀ ਕਿਸੀ ਨੇ ਤਸੱਲੀ ਕਰਨੀ ਹੈ ਤੋ ਹਮਾਰੇ ਪਿੰਡੇ ਕੀ ਬਹਿਨੇਂ-ਭਾਣਜੇ ਮੁੰਬਈ ਮੇਂ ਰਹਿਤੇ ਹੈਂ, ਤਸੱਲੀ ਕਰ ਸਕਤੇ ਹੈਂ’’ ਪੂਜਨੀਕ ਸਾਈਂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਇਹ ਸੱਚਾਈ ਜਾਣਕੇ ਸਤਿਸੰਗੀ ਭਾਈ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਸਾਈਂ ਜੀ! ਮੈਨੂੰ ਬਖਸ਼ ਦਿਓ ਅਜਿਹਾ ਮੈਂ ਨਹੀਂ ਕਹਿੰਦਾ, ਮੈਂ ਲੋਕਾਂ ਤੋਂ ਸੁਣਿਆ ਹੈ ਇਸ ’ਤੇ ਮਿਹਰਬਾਨ ਦਾਤਾ ਜੀ ਨੇ ਉਨ੍ਹਾਂ ਨੂੰ ਖਿਮਾ ਦਾਨ ਦਿੰਦੇ ਹੋਏ ਫਰਮਾਇਆ, ‘ਅੱਛਾ ਪੁੱਟਰ! ਬਖ਼ਸ਼ਿਆ!’
ਅੱਜ ਦੇ ਸਤਿਸੰਗ ਦਾ ਫਲ ਤਾਂ ਸੂਖਮ ਜੀਵਾਂ ਨੇ ਲੈ ਲਿਆ!’
ਸੰਤਾਂ ਦੀ ਮਹਿਮਾ ਅਪਰਮਪਾਰ ਹੈ, ਇਸਦਾ ਪ੍ਰਤੱਖ ਪ੍ਰਮਾਣ ਡੇਰਾ ਸੱਚਾ ਸੌਦਾ ’ਚ ਕਦਮ-ਕਦਮ ’ਤੇ ਦੇਖਣ ਨੂੰ ਮਿਲ ਜਾਂਦਾ ਹੈ ਫੇਫਾਣਾ ਨਿਵਾਸੀ ਲਿਖਮਾ ਰਾਮ ਬਿਜਾਰਣੀਆਂ ਉਨ੍ਹਾਂ ਦਿਨਾਂ ’ਚ ਕੰਵਰਪੁਰ ਦਰਬਾਰ ’ਚ ਪੂਜਨੀਕ ਸਾਈਂ ਜੀ ਦਾ ਸਤਿਸੰਗ ਸੁਣਨ ਪਹੁੰਚੇ ਸਨ ਉਹ ਦੱਸਦੇ ਹਨ ਕਿ ਉਸ ਦਿਨ ਮੇਰੇ ਪਿੰਡ ਤੋਂ ਕਾਫ਼ੀ ਲੋਕ ਪੈਦਲ ਚੱਲਕੇ ਹੀ ਕੰਵਰਪੁਰਾ ਗਏ ਸਨ ਸਵੇਰੇ ਜਿਵੇਂ ਹੀ ਦਰਬਾਰ ਪਹੁੰਚੇ ਤਾਂ ਥੋੜੀ ਦੇਰ ਬਾਅਦ ਹੀ ਪੂਜਨੀਕ ਸਾਈਂ ਜੀ ਦਰਬਾਰ ’ਚ ਬਣੇ ਚਬੂਤਰੇ ’ਚ ਬਿਰਾਜ਼ਮਾਨ ਹੋ ਗਏ ਹਾਲੇ ਸਤਿਸੰਗ ਸ਼ੁਰੂ ਹੋਣ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਸਨ ਭਜਨ ਮੰਡਲੀ ਦੇ ਸੇਵਾਦਾਰ ਵੀ ਤਿਆਰੀਆਂ ’ਚ ਜੁੱਟੇ ਹੋਏ ਸਨ ਏਨੇ ’ਚ ਕੰਵਰਪੁਰਾ ਪਿੰਡ ਦੇ ਚੌਧਰੀ ਰਾਮ ਸਿੰਘ ਨੇ ਇੱਕ ਵੱਖ ਅੰਦਾਜ਼ ’ਚ ਸਾਈਂ ਜੀ ਦਾ ਸਵਾਗਤ ਕਰਦਿਆਂ ਆਪਣੀ ਬੰਦੂਕ ਨਾਲ ਹਵਾ ’ਚ ਫਾਇਰ ਕਰ ਦਿੱਤਾ ਅਚਾਨਕ ਤੇਜ਼ ਆਵਾਜ਼ ਸੁਣਕੇ ਕੁਝ ਲੋਕ ਸਹਿਮ ਗਏ, ਉੱਥੇ ਕਾਫ਼ੀ ਖੁਸ਼ ਵੀ ਹੋ ਰਹੇ ਸਨ ਉੱਧਰ ਪੂਜਨੀਕ ਸਾਈਂ ਜੀ ਬੰਦੂਕ ਦੀ ਆਵਾਜ਼ ਸੁਣਕੇ ਅਚਾਨਕ ਚਬੂਤਰੇ ’ਤੇ ਖੜ੍ਹੇ ਹੋ ਗਏ ਅਤੇ ਬਿਨ੍ਹਾਂ ਕੁਝ ਬੋਲੇ ਅੰਦਰ ਦਰਬਾਰ ’ਚ ਚਲੇ ਗਏ
ਇਹ ਦੇਖਕੇ ਸਾਰੇ ਲੋਕ ਦੰਗ ਜਿਹੇ ਰਹਿ ਗਏ ਕੋਈ ਕੁਝ ਵੀ ਸਮਝ ਨਹੀਂ ਪਾ ਰਿਹਾ ਸੀ ਬਾਅਦ ’ਚ ਸੇਵਾਦਾਰ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋਏ ਤਾਂ ਸ਼ਹਿਨਸ਼ਾਹ ਜੀ ਨੇ ਫਰਮਾਇਆ- ਵਰੀ! ਅਬ ਸਤਿਸੰਗ ਨਹੀਂ ਹੋਗਾ ਆਜ ਕੇ ਸਤਿਸੰਗ ਕਾ ਫਲ ਉਨ ਸੂਕਸ਼ਮ ਜੀਵੋਂ ਨੇ ਲੇ ਲੀਆ, ਜੋ ਗੋਲੀ ਚਲਣੇ ਸੇ ਨਸ਼ਟ ਹੋ ਗਏ ਹੈਂ ਕਹਿਣ ਦਾ ਭਾਵ ਪੂਜਨੀਕ ਸਾਈਂ ਜੀ ਨੇ ਚੌਧਰੀ ਸਾਹਿਬ ਦੀ ਬੰਦੂਕ ਤੋਂ ਚੱਲੀ ਗੋਲੀ ਨਾਲ ਹੋਏ ਜੀਵਾਂ ਦੇ ਨੁਕਸਾਨ ਦੀ ਭਰਪਾਈ ਆਪਣੇ ਸਤਿਸੰਗ ਦਾ ਫਲ ਦੇ ਕੇ ਪੂਰੀ ਕੀਤੀ ਇਹ ਸੁਣਕੇ ਸਾਰੇ ਸੇਵਾਦਾਰਾਂ ਨੇ ਮੁਆਫ਼ੀ ਮੰਗੀ ਅਤੇ ਭਵਿੱਖ ’ਚ ਅਜਿਹੀ ਗਲਤੀ ਨਾ ਦੁਹਰਾਉਣ ਦੀ ਗੱਲ ਕਹੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੁਣੀ ਸਤਿਸੰਗੀ ਦੇ ਦਿਲ ਦੀ ਪੁਕਾਰ
ਚੌ. ਵਰਿਆਮ ਸਿੰਘ ਦੀ ਢਾਣੀ ’ਚ ਸਤਿਸੰਗ ਸੀ, ਉਸ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਇੱਥੇ ਪਿੰਡ ’ਚ ਪਧਾਰੇ ਦਲੀਪ ਸਿੰਘ ਦੱਸਦੇ ਹਨ ਕਿ ਉਸ ਸਤਿਸੰਗ ਤੋਂ ਪਹਿਲਾਂ ਸ਼ਾਮ ਨੂੰ ਮੇਰੇ ਰਿਸ਼ਤੇਦਾਰ ਨਾਥੂਸਰੀ ਤੋਂ ਇੱਥੇ ਪਿੰਡ ’ਚ ਆਏ, ਉਹ ਸਤਿਸੰਗ ਦੇ ਲਈ ਤਿੰਨ ਡਰੱਮ ਦੁੱਧ ਦੇ ਭਰਕੇ ਲਿਆਏ ਸਨ ਉਹ ਜਦੋਂ ਇੱਥੇ ਪਹੁੰਚੇ ਤਾਂ ਸੂਰਜ ਅਸਤ ਹੋ ਚੁੱਕਾ ਸੀ ਉਹ ਬੋਲਣ ਲੱਗੇ ਕਿ ਚਲੋ ਤੁਹਾਨੂੰ ਸਤਿਸੰਗ ਸੁਣਾਉਣ ਦੇ ਲਈ ਲੈ ਚੱਲਦੇ ਹਾਂ ਤਾਂ ਮੈਂ ਮਨ੍ਹਾ ਕਰਨ ਦੀ ਮੰਸ਼ਾ ਨਾਲ ਗਰਦਨ ਹਿਲਾ ਦਿੱਤੀ ਉਨ੍ਹਾਂ ਨੇ ਜਦੋਂ ਦੁਬਾਰਾ ਇਹ ਗੱਲ ਕਹੀ ਤਾਂ ਮੈਂ ਕਿਹਾ ਕਿ ਜੇਕਰ ਮੇਰੇ ਪਿੰਡ ’ਚ ਜਸ ਹੈ ਤਾਂ ਸਵੇਰੇ ਬਾਬਾ ਜੀ ਇੱਥੇ ਪਿੰਡ ’ਚ ਆਉਣਗੇ ਅਤੇ ਪਿੰਡ ’ਚ ਜਸ ਨਹੀਂ ਹੈ ਤਾਂ ਨਹੀਂ ਆਉਣਗੇ ਦੁਪਿਹਰ ਬਾਅਦ ਜਿਵੇ ਹੀ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਗੁਰੂ ਜੀ ਦਾ ਇੱਥੇ ਆਉਣ ਦਾ ਪ੍ਰੋਗਰਾਮ ਤੈਅ ਹੋਇਆ ਤਾਂ ਉਹੀ ਰਿਸ਼ਤੇਦਾਰ ਪਹਿਲਾਂ ਹੀ ਇੱਥੇ ਪਹੁੰਚ ਗਏ ਅਤੇ ਬੋਲਣ ਲੱਗੇ ਕਿ ਤੈਨੂੰ ਕਿਵੇਂ ਪਤਾ ਸੀ ਕਿ ਗੁਰੂ ਜੀ ਇੱਥੇ ਆਉਣਗੇ ਉਸ ਦਿਨ ਪੂਜਨੀਕ ਗੁਰੂ ਜੀ ਨੇ ਦਰਬਾਰ ’ਚ ਕਾਫ਼ੀ ਸਮੇਂ ਤੱਕ ਭਰਪੂਰ ਰਹਿਮਤਾਂ ਲੁਟਾਈਆਂ ਪੂਜਨੀਕ ਗੁਰੂ ਜੀ ਨੇ ਉਸ ਦੌਰਾਨ ਹੀ ਕੰਵਰਪੁਰਾ ਦਰਬਾਰ ’ਚ ਟਿਊਬਵੈੱਲ ਲਗਾਉਣ ਦੀ ਮਨਜ਼ੂਰੀ ਦਿੱਤੀ ਸੀ
ਲੁਟਾਈਆਂ ਅਪਾਰ ਰਹਿਮਤਾਂ
ਪੂਜਨੀਕ ਸਾਈਂ ਜੀ ਦੇ ਸਤਿਸੰਗ ’ਚ ਰਾਮਸਿੰਘ ਦੇ ਪੁੱਤਰ ਉਮੇਸ਼ ’ਤੇ ਕੁਝ ਖਾਸ ਹੀ ਮਸਤੀ ਦਾ ਰੰਗ ਦਿੱਖਣ ਲੱਗਾ ਸੀ ਦੱਸਦੇ ਹਨ ਕਿ ਉਸ ਦੌਰਾਨ ਉਮੇਸ਼ ਨੂੰ ਗਾਉਣ-ਵਜਾਉਣ ਦਾ ਵੀ ਬਹੁਤ ਸ਼ੌਂਕ ਸੀ ਅਤੇ ਉਹ ਸਾਈਂ ਜੀ ਦੀ ਪਾਵਨ ਹਜ਼ੂਰੀ ’ਚ ਵੀ ਬਹੁਤ ਹੀ ਚੰਗੇ ਭਜਨ ਲਗਾਇਆ ਕਰਦਾ ਅਤੇ ਮਸਤੀ ’ਚ ਨੱਚਿਆ ਵੀ ਕਰਦਾ ਇਸ ਦਿਨ ਸਾਈਂ ਜੀ ਉਸਦੀ ਭਗਤੀ ਦੀ ਤੜਫ਼ ਨੂੰ ਦੇਖਕੇ ਬਹੁਤ ਖੁਸ਼ ਹੋਏ ਅਤੇ ਉਸਨੂੰ ਸੋਨੇ ਦੀ ਤਾਬੀਜੀ ਦਾਤ ਦੇ ਰੂਪ ’ਚ ਦਿੱਤੀ ਪਿੰਡ ਵਾਲੇ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਪਿਆਰੇ ਸ਼ਿਸ਼ ਚੈਨਸੁੱਖ ਰਾਮ ਦਾ ਛੋਟਾ ਭਰਾ ਨਿਯੋਮਤ ਰਾਮ ਵੀ ਸਾਈਂ ਜੀ ਦਾ ਅਜਿਹਾ ਭਗਤ ਹੋਇਆ ਹੈ ਜੋ ਆਪਣੇ ਸਿਰ ਦੇ ਵਾਲਾਂ ਨੂੰ ਉੱਪਰ ਛੱਤ ਦੇ ਨਾਲ ਬੰਨ੍ਹਕੇ ਸਿਮਰਨ ਕਰਿਆ ਕਰਦਾ ਸੀ ਉਹ ਵਿਸ਼ਾ ਕਾਫ਼ੀ ਚਰਚਾ ’ਚ ਵੀ ਰਿਹਾ ਦਰਅਸਲ ਨਿਯੋਮਤ ਰਾਮ ਦੀ ਦਿਲੀ ਇੱਛਾ ਸੀ ਕਿ ਭਗਤੀ ਦੇ ਮਾਰਗ ’ਚ ਨੀਂਦ ਰੁਕਾਵਟ ਨਾ ਬਣੇ, ਜੇਕਰ ਨੀਂਦ ਦੀ ਝਪਕੀ ਵੀ ਆਏ ਤਾਂ ਉਹ ਉਸੇ ਪਲ ਚੇਤਨ ਅਵਸਥਾ ’ਚ ਆ ਜਾਏ
‘ਵਰੀ ਬਲਾਂ ਥੀ, ਗਈ ਦੋ ਸੌ ਕੋਸ ਦੂਰ’
90 ਸਾਲ ਦੇ ਰਾਮਚੰਦਰ ਲਾਖਲਾਨ ਦੱਸਦੇ ਹਨ ਕਿ ਇਹ ਕੰਵਰਪੁਰਾ ਪਿੰਡ ਦੀ ਖੁਸ਼ਕਿਸਮਤੀ ਹੈ ਕਿ ਸਾਈਂ ਮਸਤਾਨਾ ਜੀ ਮਹਾਰਾਜ ਖੁਦ ਇੱਥੇ ਪਧਾਰੇ ਹਨ ਸਾਈਂ ਜੀ ਨੇ ਇੱਥੋਂ ਦੇ ਲੋਕਾਂ ਨੂੰ ਰਾਮਨਾਮ ਦੇ ਨਾਲ ਜੋੜਿਆ ਅਤੇ ਉਨ੍ਹਾਂ ਦੇ ਮਨ ’ਚ ਵਸੇ ਮਿੱਥਿਆ ਆਡੰਬਰਾਂ ਨੂੰ ਵੀ ਹਮੇਸ਼ਾ ਦੇ ਲਈ ਖ਼ਤਮ ਕਰ ਦਿੱਤਾ ਰੋਚਕਤਾ ਨਾਲ ਭਰੀ ਇੱਕ ਗੱਲ ਸੁਣਾਉਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇੱਕ ਦਿਨ ਸਵੇਰੇ ਸਾਈਂ ਜੀ ਸੈਰ ਨੂੰ ਨਿਕਲੇ, ਸਕੂਲ ਤੋਂ ਥੋੜੀ ਦੂਰੀ ਤੇ ਹੀ ਪਿੰਡ ਦਾ ਸ਼ਮਸਾਨ ਘਾਟ ਬਣਿਆ ਹੋਇਆ ਹੈ
ਜਦੋਂ ਉਸ ਘਾਟ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਇੱਕ ਵੱਡਾ ਧੜਾ ਯਾਨੀ ਟਿੱਬਾ ਹੋਇਆ ਕਰਦਾ ਸੀ ਉਸ ’ਚ ਇੱਕ ਤੇਜ਼ ਖੜੱਕ-ਖੜੱਕ ਦੀ ਤਿੰਨ ਵਾਰ ਆਵਾਜ਼ ਸੁਣਾਈ ਦਿੱਤੀ ਤਾਂ ਤਾਊ ਨੰਬਰਦਾਰ ਲਾਇਕ ਰਾਮ ਨੇ ਪੁੱਛਿਆ- ‘ਸਾਈਂ ਜੀ, ਕੈ ਅਡੰਗੋ ਹੈ?’ ਸਾਈਂ ਜੀ ਨੇ ਫਰਮਾਇਆ- ‘ਵਰੀ ਬਲਾਂ ਥੀ, ਗਈ ਦੋ ਸੌ ਕੋਸ ਦੂਰ’ ਉਸ ਸਮੇਂ ਦੇ ਲੋਕ ਇਹ ਮੰਨਦੇ ਸਨ ਕਿ ਕੋਈ ਭੂਤ-ਪ੍ਰੇਤ ਦਾ ਸਾਇਆ ਉੱਧਰ ਰਹਿੰਦਾ ਸੀ, ਜਿਸ ਨਾਲ ਲੋਕ ਡਰੇ ਵੀ ਰਹਿੰਦੇ ਸਨ
ਪੂਜਨੀਕ ਸਾਈਂ ਜੀ ਦੇ ਅੰਤਿਮ ਦਰਸ਼ਨਾਂ ਨੂੰ ਫਰਗੂਸਨ ਟ੍ਰੈਕਟਰ-ਟਰਾਲੀ ’ਤੇ ਸਵਾਰ ਹੋ ਕੇ ਆਈ ਸੀ ਸੰਗਤ
ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਪ੍ਰਤੀ ਪਿੰਡ ਦੀ ਦੀਵਾਨਗੀ ਕਮਾਲ ਦੀ ਰਹੀ ਹੈ ਸਾਈਂ ਜੀ ਦਾ ਤਿੰਨ ਵਾਰ ਪਿੰਡ ’ਚ ਆਗਮਨ ਹੋਇਆ ਅਤੇ ਹਰ ਵਾਰ ਪਿੰਡ ’ਚ ਰਾਮਨਾਮ ਦੀ ਖੁਮਾਰੀ ਪਹਿਲਾਂ ਤੋਂ ਵਧਕੇ ਚੜ੍ਹਦੀ ਰਹੀ 70 ਸਾਲ ਦੇ ਦਲੀਪ ਸਿੰਘ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਨਾਲ ਪਿੰਡ ਦਾ ਵਿਸ਼ੇਸ਼ ਲਗਾਅ ਬਣ ਚੁੱਕਾ ਸੀ ਆਸਪਾਸ ਦੇ ਖੇਤਰ ’ਚ ਜਿੱਥੇ ਵੀ ਸਾਈਂ ਜੀ ਦੀ ਸਤਿਸੰਗ ਹੁੰਦੀ, ਉੱਥੇ ਪਿੰਡ ਦੇ ਨੌਜਵਾਨ ਹਮੇਸ਼ਾ ਹਿੱਸੇਦਾਰੀ ਕਰਦੇ ਕੰਵਰਪੁਰਾ ’ਚ ਜਦੋਂ ਪਹਿਲੀ ਵਾਰ ਸਾਈਂ ਜੀ ਆਏ ਤਾਂ ਚੌਧਰੀ ਰਾਮ ਸਿੰਘ ਦੇ ਘਰ ਉਤਾਰਾ ਸੀ ਉਸ ਦਿਨ ਵੀ ਪਿੰਡ ਦੇ ਚਬੂਤਰੇ ’ਤੇ ਸਤਿਸੰਗ ਹੋਇਆ ਸੀ, ਪਰ ਉਸ ਸਮੇਂ ਪਿੰਡ ਤੋਂ ਕੁਝ ਕੁ ਹੀ ਸਤਿਸੰਗੀ ਸਨ, ਜਿਨ੍ਹਾਂ ਨੇ ਸੁਚਾਨ ਪਿੰਡ ’ਚ ਸਤਿਸੰਗ ’ਤੇ ਨਾਮਦਾਨ ਲਿਆ ਸੀ ਉਸ ਸਮੇਂ ਮੇਰੇ ਚਾਚਾ ਵਕੀਲ ਹਰੀ ਰਾਮ ਨੂੰ ਵੀ ਨਾਮ ਲੈਣ ਦੀ ਗੱਲ ਕਹੀ ਗਈ,
ਤਾਂ ਉਨ੍ਹਾਂ ਨੇ ਕਿਹਾ ਕਿ ਬਾਬਾ ਜੀ, ਮੇਰਾ ਪੇਸ਼ਾ ਅਜਿਹਾ ਹੈ, ਇਸ ’ਚ ਹਰ ਕਿਤੇ ਜਾਣਾ ਪੈਂਦਾ ਹੈ ਅਜਿਹੇ ’ਚ ਬਚਨਾਂ ’ਤੇ ਖਰਾ ਨਹੀਂ ਉੱਤਰ ਸਕਾਂਗਾ ਇਹ ਸੁਣਕੇ ਪੂਜਨੀਕ ਸਾਈਂ ਜੀ ਨੇ ਫਰਮਾਇਆ ਕਿ ‘ਕੋਈ ਨਾ ਪੁੱਟਰ, ਤੇਰੇ ਲਈ ਸਭ ਮਾਫ ਹੈ’ ਸਾਈਂ ਜੀ ਜਦੋਂ ਦੂਸਰੀ ਵਾਰ ਪਿੰਡ ’ਚ ਪਧਾਰੇ ਉਦੋਂ ਤੱਕ ਪਿੰਡ ’ਤੇ ਡੇਰਾ ਸੱਚਾ ਸੌਦਾ ਦਾ ਰੂਹਾਨੀ ਰੰਗ ਚੜ੍ਹ ਚੁੱਕਾ ਸੀ ਉੱਧਰ ਡੇਰਾ ਵੀ ਬਣਕੇ ਤਿਆਰ ਸੀ ਪੂਜਨੀਕ ਸਾਈਂ ਜੀ ਡੇਰੇ ’ਚ ਬਣੇ ਚਬੂਤਰੇ ’ਤੇ ਸਤਿਸੰਗ ਕਰਿਆ ਕਰਦੇ ਹਰ ਰੋਜ਼ ਪ੍ਰਸ਼ਾਦ ਵੰਡਿਆ ਜਾਂਦਾ ਕਦੇ ਕੇਲੇ, ਕਦੇ ਸੇਬ, ਤਾਂ ਕਦੇ ਬੂੰਦੀ, ਤਾਂ ਕਦੇ ਕੁਛ ਮੈਂ ਉਸ ਸਮੇਂ ਕਰੀਬ 9 ਸਾਲ ਦਾ ਸੀ, ਮੈਨੂੰ ਅਕਸਰ ਪ੍ਰਸਾਦ ਲੈ ਕੇ ਖਾਣ ਦੀ ਬੜੀ ਲਲਕ ਰਹਿੰਦੀ ਸਾਈਂ ਜੀ ਦੀ ਦਇਆ-ਦ੍ਰਿਸ਼ਟੀ ਦਾ ਬਹੁਤ ਪ੍ਰਸ਼ਾਦ ਗ੍ਰਹਿਣ ਕੀਤਾ, ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜ ਵੀ ਸਾਈਂ ਜੀ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਹੋਈ ਹੈ
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੂਜਨੀਕ ਸਾਈਂ ਜੀ ਅੰਤਿਮ ਦਿਨਾਂ ’ਚ ਦਿੱਲੀ ਰਵਾਨਾ ਹੋਏ ਸਨ, ਤਾਂ ਉਸ ਤੋਂ ਪਹਿਲਾਂ ਵੀ ਕੰਵਰਪੁਰਾ ਧਾਮ ’ਚ ਪਧਾਰੇ ਸਨ ਸਾਈਂ ਜੀ ਅਕਸਰ ਸੰਗਤ ਦੇ ਵਿੱਚ ਬੈਠਕੇ ਲੰਗਰ ਗ੍ਰਹਿਣ ਕਰਿਆ ਕਰਦੇ ਉਸ ਦਿਨ ਸਾਈਂ ਜੀ ਨੇ ਅਚਾਨਕ ਬਚਨ ਫਰਮਾਇਆ ਕਿ ‘ਲਯੋ ਭਾਈ, ਡੇਰੇ ਦੇ ਟੁਕਰ ਖਾ ਲੋ, ਹੁਣ ਚੋਲਾ ਬਦਲਾਂਗੇ’ ਉੱਥੇ ਦੀਵਾਨ ਸਿੰਘ ਦੱਸਦੇ ਹਨ ਕਿ ਪਿੰਡ ਦਾ ਹਮੇਸ਼ਾ ਤੋਂ ਡੇਰਾ ਸੱਚਾ ਸੌਦਾ ਨਾਲ ਬੜਾ ਲਗਾਅ ਰਿਹਾ ਹੈ ਉਨ੍ਹਾਂ ਦਿਨਾਂ ’ਚ ਜਦੋਂ ਪੂਜਨੀਕ ਸਾਈਂ ਜੀ ਨੇ ਚੋਲਾ ਬਦਲਿਆ ਤਾਂ ਪਿੰਡ ’ਚ ਸੋਗ ਦਾ ਮਾਹੌਲ ਸੀ ਉਸ ਸਮੇਂ ਪਿੰਡ ਤੋਂ ਵੱਡੀ ਗਿਣਤੀ ’ਚ ਪਿੰਡ ਵਾਲੇ ਡੇਰਾ ਸੱਚਾ ਸੌਦਾ ਦਰਬਾਰ ’ਚ ਅੰਤਿਮ ਦਰਸ਼ਨ ਦੇ ਲਈ ਪਹੁੰਚੇ ਸਨ ਚੌਧਰੀ ਰਾਮ ਸਿੰਘ ਸਿਹਾਗ ਦੇ ਕੋਲ ਉਸ ਸਮੇਂ ਮੈਸੀ ਫਰਗੂਸਨ ਟ੍ਰੈਕਟਰ ਹੋਇਆ ਕਰਦਾ ਸੀ, ਜੋ ਸਾਰੀ ਸੰਗਤ ਨੂੰ ਆਪਣੇ ਟ੍ਰੈਕਟਰ-ਟਰਾਲੀ ਦੇ ਰਾਹੀਂ ਦਰਬਾਰ ’ਚ ਲੈ ਕੇ ਗਿਆ ਸੀ
‘ਜੱਟੂ ਇੰਜਨੀਅਰ’ ਤੋਂ ਪ੍ਰੇਰਣਾ ਲੈ ਕੇ ਸ਼ੁਰੂ ਕੀਤੀ ਕੇਸਰ ਦੀ ਖੇਤੀ
ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਇਨ੍ਹਾਂ ਦਿਨਾਂ ’ਚ ਕੇਸਰ ਦੀ ਖੇਤੀ ਦੇ ਤੌਰ ’ਤੇ ਆਪਣੀ ਇੱਕ ਵੱਖ ਪਹਿਚਾਣ ਬਣਾਏ ਹੋਏ ਹੈ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਗਈ ਫਿਲਮ ‘ਜੱਟੂੁ ਇੰਜੀਨੀਅਰ’ ਤੋਂ ਪ੍ਰੇਰਣਾ ਲੈ ਕੇ ਦਰਬਾਰ ’ਚ ਨਵੀਂ ਸ਼ੁਰੂਆਤ ਕਰਦੇ ਹੋਏ ਕੇਸਰ ਦੀ ਖੇਤੀ ਵੱਲ ਕਦਮ ਵਧਾਇਆ ਹੈ ਦਰਬਾਰ ਦੇ ਰੱਖ-ਰਖਾਅ ਦੀ ਸੇਵਾ ’ਚ ਜੁਟੇ ਬਲਾਕ ਕਲਿਆਣ ਨਗਰ ਦੇ ਭੰਗੀਦਾਸ ਸਤੀਸ਼ ਇੰਸਾਂ ਤੇ ਪ੍ਰਭੂ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਫਿਲਮ ਦੇਖ ਕੇ ਖੇਤੀ ਦੇ ਕੰਮਾਂ ਦੇ ਨਾਲ-ਨਾਲ ਕੁਝ ਵੱਖ ਤੋਂ ਕਰਨ ਦੀ ਲਾਲਸਾ ਪੈਦਾ ਹੋਈ
ਪੂਜਨੀਕ ਗੁਰੂ ਜੀ ਨੇ ਫਿਲਮ ਨਾਲ ਨੌਜਵਾਨਾਂ ਨੂੰ ਖੇਤੀ, ਬਾਗਵਾਨੀ ਅਤੇ ਹੋਰ ਵਪਾਰਾਂ ’ਚ ਨਵਾਂਪਣ ਲਿਆਉਣ ਦੀ ਸਿੱਖਿਆ ਦਿੱਤੀ ਹੈ ਸਤਿਨਾਮਪੁਰ ਧਾਮ ’ਚ ਵੀ ਹੋਰ ਖੇਤੀ ਕੰਮਾਂ ਦੇ ਨਾਲ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਹੁਣ ਸ਼ੁਰੂਆਤੀ ਪੜਾਅ ’ਚ ਥੋੜੇ ਏਰੀਆ ’ਚ ਕੇਸਰ ਦੇ ਪੌਦੇ ਉੱਗਾਏ ਗਏ ਹਨ, ਜਿਨ੍ਹਾਂ ’ਚ ਕਾਫ਼ੀ ਮਾਤਰਾ ’ਚ ਕੇਸਰ ਮਿਲਣ ਲੱਗਾ ਹੈ ਹੌਲੀ-ਹੌਲੀ ਇਸ ਕੰਮ ਨੂੰ ਹੋਰ ਵਧਾਇਆ ਜਾਵੇਗਾ, ਜਿਸ ਨਾਲ ਆਮਦਨ ਦੇ ਸਰੋਤ ਵਧਣਗੇ
ਕੇਸਰ ਦੇ ਫੁੱਲ ਤੋੜਦੀਆਂ ਹੋਈਆਂ ਸੇਵਾਦਾਰ ਭੈਣਾਂ
‘‘ਵਿੱਦਿਆ ਦਾ ਦਾਨ ਦੇਣ ਵਾਲੇ ਸਰਕਾਰੀ ਸਕੂਲ ਦੇ ਨੇੜੇ ਸੁਸ਼ੋਭਿਤ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਪਿੰਡ ਦੀ ਸੁੰਦਰਤਾ ’ਚ ਚਾਰ ਚੰਨ ਲਗਾਉਂਦਾ ਹੋਇਆ ਪ੍ਰਤੀਤ ਹੁੰਦਾ ਹੈ ਕਰੀਬ 5 ਹਜ਼ਾਰ ਦੀ ਆਬਾਦੀ ਨੂੰ ਸਮੇਟੇ ਇਸ ਪਿੰਡ ਦੇ ਲੋਕ ਕਾਫੀ ਗਿਣਤੀ ’ਚ ਆਪਣੇ ਖੇਤਾਂ ’ਚ ਘਰ ਬਣਾਕੇ ਰਹਿਣ ਲੱਗੇ ਹਨ, ਪਰ ਪਿੰਡ ਦੀ ਦਿੱਖ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ ਪਿੰਡ ’ਚ ਸੀਨੀਅਰ ਸੈਕੈਂਡਰੀ ਸਕੂਲ ਦੇ ਨਾਲ-ਨਾਲ ਪ੍ਰਾਥਮਿਕ ਹਸਪਤਾਲ, ਵੱਡਾ ਸਟੇਡੀਅਮ, ਗਊਸ਼ਾਲਾ ਤੇ ਹਿੰਦੂ ਧਰਮ ਦੇ ਪ੍ਰਤੀਕ ਮੰਦਿਰਾਂ ਦੀ ਮੌਜ਼ੂਦਗੀ ਪਿੰਡ ’ਚ ਆਪਸੀ ਭਾਈਚਾਰੇ ਦੀ ਸਾਂਝ ਨੂੰ ਹੋਰ ਵਧਾਉਂਦੀ ਹੈ ਇਹ ਪਿੰਡ ਅੱਜ ਤੋਂ ਕਰੀਬ 200 ਸਾਲ ਪਹਿਲਾਂ ਵਸਿਆ ਸੀ ਉਸ ਦੌਰਾਨ ਭਿਵਾਨੀ ਜ਼ਿਲ੍ਹੇ ਤੋਂ ਲੋਕ ਇੱਥੇ ਆਏ ਸਨ ਅਤੇ ਮੁਸਲਮਾਨਾਂ ਤੋਂ ਪਿੰਡ ਖਰੀਦਿਆ ਸੀ ਮੌਜੂਦਾ ਸਮੇਂ ’ਚ ਪਿੰਡ ਦਾ ਰਕਬਾ 2100 ਏਕੜ ਤੱਕ ਫੈਲਿਆ ਹੋਇਆ ਹੈ’’
-ਮੁਕੇਸ਼ ਲਾਖਲਾਣ, ਸਰਪੰਚ ਪਿੰਡ ਕੰਵਰਪੁਰਾ
ਇੰਝ ਪਹੁੰਚੋ ਦਰਬਾਰ
- ਸੜਕ ਮਾਰਗ: ਸਰਸਾ ਸ਼ਹਿਰ ਤੋਂ (ਹਿਸਾਰ ਨੈਸ਼ਨਲ ਹਾਈਵੇ ਤੋਂ ਵਾਇਆ ਕੋਟਲੀ ਪਿੰਡ) 14 ਕਿੱਲੋਮੀਟਰ ਦੀ ਦੂਰੀ
- ਰੇਲ ਮਾਰਗ: ਹਿਸਾਰ-ਸਰਸਾ ਰੇਲ ਲਾਈਨ ’ਤੇ ਸੁਚਾਨ ਕੋਟਲੀ ਰੇਲਵੇ ਸਟੇਸ਼ਨ ਤੋਂ ਸਿਰਫ਼ 3 ਕਿੱਲੋਮੀਟਰ ਦੀ ਦੂਰੀ
ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਦਾ ਉਹ ਗੇਟ, ਜਿੱਥੋਂ ਪੂਜਨੀਕ ਸਾਈਂ ਮਸਤਾਨਾ ਜੀ ਨੇ ਦਰਬਾਰ ’ਚ ਪਹਿਲੀ ਵਾਰ ਪ੍ਰਵੇਸ਼ ਕੀਤਾ ਸੀ