dera sacha sauda gyanpura dham rampuria bagdian-district sarsa

‘ਸਤਿਪੁਰਸ਼ ਕੀ ਬਾੱਡੀ ਕੋ ਯਹਾਂ ਆਕਰ ਸੁੱਖ ਮਿਲਾ ਹੈ’ ਡੇਰਾ ਸੱਚਾ ਸੌਦਾ ਗਿਆਨਪੁਰ ਧਾਮ ਰਾਮਪੁਰੀਆ ਬਾਗੜੀਆਂ, ਜ਼ਿਲ੍ਹਾ ਸਰਸਾ (ਹਰਿਆਣਾ)

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੂੰ ਬਾਗੜ ਦੇ ਬਾਦਸ਼ਾਹ ਦੇ ਰੂਪ ’ਚ ਜਾਣਿਆ ਜਾਂਦਾ ਹੈ ਸਾਈਂ ਜੀ ਨੇ ਬਾਗੜ ਏਰੀਆ ’ਚ ਆਪਣੀਆਂ ਆਪਾਰ ਰਹਿਮਤਾਂ ਲੁਟਾਈਆਂ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਾਗੜ ਏਰੀਆ ’ਚ ਲੋਕ ਦੇਹਧਾਰੀ ਗੁਰੂ ਤੋਂ ਅਨਜਾਣ ਸਨ,

ਪਰ ਸਾਈਂ ਜੀ ਨੇ ਜਦੋਂ ਇਸ ਖੇਤਰ ’ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਤਾਂ ਉਨ੍ਹਾਂ ਦੀ ਸੁੱਤੀ ਹੋਈ ਆਤਮਾ ਜਾਗ ਉੱਠੀ, ਉਨ੍ਹਾਂ ਦੀ ਵਿਚਾਰਸ਼ੈਲੀ ’ਚ ਏਨਾ ਬਦਲਾਅ ਆ ਗਿਆ ਕਿ ਉਹ ਇਨਸਾਨੀਅਤ ਦੇ ਪਹਿਰੇਦਾਰ ਬਣ ਖੜ੍ਹੇ ਹੋਏ ਡੇਰਾ ਸੱਚਾ ਸੌਦਾ ਦੀ ਸਥਾਪਨਾ ਦੇ ਕੁਝ ਸਮੇਂ ਬਾਅਦ ਹੀ ਸਾਈਂ ਜੀ ਨੇ ਜੀਵਾਂ ਦੇ ਉੱਧਾਰ ਦੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਉਨ੍ਹਾਂ ਦਿਨਾਂ ’ਚ ਸਾਧਨਾਂ ਦੀ ਕਮੀ ਸੀ, ਪਰ ਸਾਈਂ ਜੀ ਨੇ ਪੈਦਲ ਚੱਲ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਰਾਮ-ਨਾਮ ਦਾ ਅਸਲ ਸਾਰ ਸਮਝਾਇਆ ਸਾਈਂ ਜੀ ਅਕਸਰ ਆਪਣੀ ਬੋਲੀ ’ਚ ਸਿੰਧੀ ਭਾਸ਼ਾ ਦੀ ਵਰਤੋਂ ਕਰਦੇ, ਪਰ ਆਪ ਜੀ ਦੀ ਵਾਣੀ ਅਤੇ ਮਧੁਰਭਾਸ਼ੀ ਅੰਦਾਜ ਲੋਕਾਂ ਦੇ ਦਿਲਾਂ ਨੂੰ ਇਸ ਕਦਰ ਛੂਹ ਜਾਂਦਾ ਕਿ ਉਹ ਆਪ ਜੀ ਦੇੇ ਦੀਵਾਨੇ ਬਣ ਜਾਂਦੇ

ਸਾਈਂ ਜੀ ਨੇ ਬਾਗੜ ਏਰੀਆ ’ਚ ਦਰਜ਼ਨਾਂ ਡੇਰਿਆਂ ਦਾ ਨਿਰਮਾਣ ਵੀ ਕਰਵਾਇਆ, ਜੋ ਅੱਜ ਵੀ ਜਿਉਂ ਦੇ ਤਿਉਂ ਰੂਹਾਨੀਅਤ ਦਾ ਸੰਦੇਸ਼ ਦਿੰਦੇ ਪ੍ਰਤੀਤ ਹੁੰਦੇ ਹਨ ਇਤਿਹਾਸ ਦੇ ਜਾਣਕਾਰ ਦੱਸਦੇ ਹਨ ਕਿ ਮਹਾਰਾਜਾ ਗੰਗਾ ਸਿੰਘ ਦੇ ਸਮੇਂ ਦੀ ਗੱਲ ਹੈ, ਉਦੋਂ ਰਾਜਸਥਾਨ ਅਤੇ ਪੰਜਾਬ ਦੀਆਂ ਹੱਦਾਂ ਕਈ ਕਿੱਲੋਮੀਟਰ ਤੱਕ ਇੱਕ-ਦੂਜੇ ਨਾਲ ਲਗਦੀਆਂ ਸਨ ਉਸ ਸਮੇਂ ਹਰਿਆਣਾ ਸੂਬਾ ਵਜ਼ੂਦ ’ਚ ਨਹੀਂ ਆਇਆ ਸੀ ਮਹਾਰਾਜਾ ਗੰਗਾ ਸਿੰਘ ਨੇ ਇੱਕ ਸਮਝੌਤੇ ਤਹਿਤ ਆਪਣੇ ਰਿਆਸਤ ਦੇ ਸਰਹੱਦੀ 45 ਪਿੰਡ ਪੰਜਾਬ ਦੇ ਨਾਲ ਅਦਲਾ-ਬਦਲੀ ਕੀਤੇੇ ਸਨ ਜੋ ਕਦੇ ਰਾਜਸਥਾਨ ਦਾ ਅਟੁੱਟ ਹਿੱਸਾ ਸਨ, ਉੱਥੇ ਹੀ 45 ਪਿੰਡ ਅੱਜ ਹਰਿਆਣਾ ’ਚ ‘ਪੈਂਤਾਲਿਸਾ’ ਦੇ ਨਾਂਅ ਨਾਲ ਮਸ਼ਹੂਰ ਹਨ ਇਸ ਪੈਂਤਾਲਿਸਾ ਖੇਤਰ ’ਚ ਇੱਕ ਪਿੰਡ ਹੈ ਰਾਮਪੁਰੀਆ ਨਵਾਬਾਦ, ਜਿੱਥੇ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਨ 1958 ’ਚ ਗਿਆਨਪੁਰਾ ਧਾਮ ਦਾ ਨਿਰਮਾਣ ਕਰਵਾਇਆ ਸੱਚੀ ਸ਼ਿਕਸ਼ਾ ਦੇ ਇਸ ਅੰਕ ’ਚ ਤੁਹਾਨੂੰ ਡੇਰਾ ਸੱਚਾ ਸੌਦਾ ਗਿਆਨਪੁਰਾ ਧਾਮ ਰਾਮਪੁਰੀਆ ਨਵਾਬਾਦ ਨਾਲ ਰੂਬਰੂ ਕਰਵਾ ਰਹੇ ਹਾਂ, ਜਿਸ ਨੂੰ ਆਸ-ਪਾਸ ਦੇ ਪਿੰਡ ਰਾਮਪੁਰੀਆ ਬਾਗੜੀਆਂ ਦੇ ਨਾਂਅ ਨਾਲ ਜਾਣਦੇ ਹਨ, ਕਿਉਂਕਿ ਇੱਥੇ ਬਾਗੜੀਆ ਬਿਰਾਦਰੀ ਦੀ ਪ੍ਰਧਾਨਤਾ ਹੈ

ਸਰਦ ਰੁੱਤ ਦੀ ਢਲਦੀ ਸ਼ਾਮ ਸੂਰਜ ਨੂੰ ਆਪਣੇ ਕਲਾਵੇ ’ਚ ਲੈਣ ਨੂੰ ਲਲਾਇਤ ਨਜ਼ਰ ਆ ਰਹੀ ਸੀ ਉੱਡਦੀ ਧੂੜ ’ਚ ਧੁੰਦ ਦੇ ਗੁਬਾਰਾਂ ਨੂੰ ਚੀਰਦੀ ਹੋਈ ਇੱਕ ਆਵਾਜ਼ ਸੁਣਾਈ ਪੈਂਦੀ ਹੈ ਉਦੋਂ ਪੱਛਮ ਦਿਸ਼ਾ ਤੋਂ ਇੱਕ ਲੜਕਾ ਦੌੜਦਾ ਹੋਇਆ ਆਉਂਦਾ ਪ੍ਰਤੀਤ ਹੁੰਦਾ ਹੈ ਉਸ ਦੀ ਕਦਮਤਾਲ ਤੋਂ ਜ਼ਿਆਦਾ ਜ਼ੁਬਾਨ ’ਚ ਉਤਾਵਲਾਪਣ ਸੀ ‘ਓ ਤਾਊ, ਓ ਤਾਊ, ਸੁਣੋ ਹੋ ਕੈ, ਆਪਣੇ ਗਾਮ ਗੋ ਭਾਗਿਆ ਖੁੱਲਣ ਆਲੋ ਹੈ’ ਚੌਪਾਲ ’ਤੇ ਬੈਠੇ ਲੋਕ ਹਾਲੇ ਘਰ ਜਾਣ ਦੀ ਤਿਆਰੀ ’ਚ ਸਨ, ਜਿਵੇਂ ਹੀ ਇਹ ਆਵਾਜ਼ ਉਨ੍ਹਾਂ ਤੱਕ ਪਹੁੰਚੀ ਤਾਂ ਉਹ ਸਾਰੇ ਉਸ ਵੱਲ ਦੇਖਣ ਲੱਗੇ ਹੈਰਾਨੀਜਨਕ ਅੰਦਾਜ ’ਚ ਇੱਕ ਨੇ ਪੁੱਛਿਆ ਕੀ ਹੋਇਆ? ‘ਗਾਮ ਮੇਂ ਆਪਣੋ ਬਾਬਾ ਆਵੈਗੋ, ਜਿੱਕੋ ਬੜਾ ਖੇਲ੍ਹ ਕਰੈ, ਕਦੀ ਹੰਸਾਵਅ, ਕਦੀ ਰੁਆਵੇ ਬੋਹੀ ਮਸਤਾਨੋ ਬਾਬੋ, ਜਿਨਹੇ ਸੁਣਨ ਖਾਤਰ ਲੋਗ ਦੂਰ-ਦੂਰ ਸਯੂੰ ਆਵੈ’ 8 ਸਾਲ ਦੇ ਬੱਚੇ ਨੇ ਜਦੋਂ ਹਾਂਫਦੇ ਹੋਏ ਇਹ ਗੱਲ ਕਹੀ ਤਾਂ ਇੱਕ ਵਾਰ ਤਾਂ ਉਨ੍ਹਾਂ ਲੋਕਾਂ ਨੂੰ ਉਸ ਦੀ ਗੱਲ ’ਤੇ ਯਕੀਨ ਨਹੀਂ ਹੋਇਆ

ਪਰ ਜਦੋਂ ਉਸ ਨੇ ਫਿਰ ਤੋਂ ਉਹੀ ਗੱਲ ਦੁਹਰਾਈ ਤਾਂ ਕੱਦਕਾਠੀ ਦੇ ਧਨੀ ਆਦਰਾਮ ਉਰਫ ਦਾਦੂ ਬਾਗੜੀ ਜੀ ਨੇ ਉਸ ਬੱਚੇ ਨੂੰ ਆਪਣੀਆਂ ਬਾਹਾਂ ’ਚ ਲੈ ਲਿਆ ਅਤੇ ਪਿਆਰ ਨਾਲ ਸਹਿਲਾਉਂਦੇ ਹੋਏ ਪੂਰੀ ਗੱਲ ਦੱਸਣ ਨੂੰ ਕਿਹਾ ਇਹ ਵਾਕਿਆ ਸੰਨ 1958 ਦਾ ਹੈ, ਉਸ ਦਿਨ ਚੌਥੀ ਕਲਾਸ ਦਾ ਵਿਦਿਆਰਥੀ ਰਾਮਲਾਲ, ਗੇਓ ਗਾਂਵ (ਰਾਜਸਥਾਨ ਦਾ ਸਰਹੱਦੀ ਪਿੰਡ) ’ਚ ਬਾਬਾ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣ ਕੇ ਆਇਆ ਸੀ ਅਤੇ ਉਹ ਦੱਸ ਰਿਹਾ ਸੀ ਕਿ ਬਾਬਾ ਜੀ ਨੇ ਫਰਮਾਇਆ ਹੈ ਕਿ ਕੱਲ੍ਹ ਸਵੇਰੇ ਤੁਹਾਡੇ ਪਿੰਡ ’ਚ ਆਵਾਂਗੇ ਅਤੇ ਸਤਿਸੰਗ ਵੀ ਕਰਾਂਗੇ ਇਹ ਗੱਲ ਸੁਣ ਕੇ ਉਨ੍ਹਾਂ ਲੋਕਾਂ ’ਚ ਉਤਾਵਲਾਪਣ ਹੋਰ ਵਧ ਗਿਆ, ਕਿਉਂਕਿ ਉਨ੍ਹਾਂ ਦਿਨਾਂ ’ਚ ਪਿੰਡ ’ਚ ਡੇਰਾ ਸੱਚਾ ਸੌਦਾ ਦਰਬਾਰ ਦਾ ਨਿਰਮਾਣ ਕਾਰਜ ਅੰਤਿਮ ਪੜਾਅ ’ਚ ਸੀ ਦੇਖਦੇ ਹੀ ਦੇਖਦੇ ਇਹ ਖਬਰ ਪਿੰਡ ਦੀਆਂ ਗਲੀਆਂ ਤੋਂ ਹੁੰਦੀ ਹੋਈ ਹਰ ਘਰ, ਦੁਵਾਰ ਤੱਕ ਜਾ ਪਹੁੰਚੀ ਪਿੰਡ ਵਾਲਿਆਂ ਦਾ ਆਪਣੇ ਮੁਰਸ਼ਿਦ ਦੇ ਆਗਮਨ ਨੂੰ ਲੈ ਕੇ ਉਤਸ਼ਾਹ ਦੇਖਦੇ ਹੀ ਬਣ ਰਿਹਾ ਸੀ ਹਰ ਕੋਈ ਖੁਸ਼ੀ ’ਚ ਏਨਾ ਮਸਤ ਹੋ ਉੱਠਿਆ ਕਿ ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ

ਕਿ ਸਾਈਂ ਜੀ ਦੇ ਸਵਾਗਤ ਲਈ ਕਿਸ ਤਰ੍ਹਾਂ ਤਿਆਰੀ ਕੀਤੀ ਜਾਵੇ ਅਗਲੀ ਸਵੇਰ ਹੀ ਸਾਈਂ ਮਸਤਾਨਾ ਜੀ ਮਹਾਰਾਜ ਆਪਣੀ ਜੀਪ ਰਾਹੀਂ ਪਿੰਡ ’ਚ ਆ ਪਧਾਰੇ ਪਿੰਡ ਵਾਲਿਆਂ ਨੇ ਨਿੱਘਾ ਸਵਾਗਤ ਕੀਤਾ ਪਿੰਡ ਵਾਲਿਆਂ ਦੇ ਦੇਸੀ ਅੰਦਾਜ਼ ਅਤੇ ਭਰਪੂਰ ਪਿਆਰ ਨੂੰ ਦੇਖ ਕੇ ਪੂਜਨੀਕ ਸ਼ਹਿਨਸ਼ਾਹ ਜੀ ਬਹੁਤ ਖੁਸ਼ ਹੋਏ ਸਾਈਂ ਜੀ ਲਗਭਗ 12-13 ਦਿਨ ਪਿੰਡ ’ਚ ਬਣੇ ਆਸ਼ਰਮ ’ਚ ਹੀ ਠਹਿਰੇ ਇਸ ਦੌਰਾਨ ਸਾਈਂ ਜੀ ਨੇ ਬਹੁਤ ਸਾਰੇ ਅਨੋਖੇ ਖੇਲ੍ਹ ਵੀ ਖੇਡੇ, ਪਿੰਡ ਵਾਲਿਆਂ ਨੂੰ ਬੇਸ਼ੁਮਾਰ ਪਿਆਰ ਵੀ ਬਖ਼ਸ਼ਿਆ ਹਰ ਰੋਜ਼ ਸ਼ਾਮ ਨੂੰ ਰੂਹਾਨੀ ਮਜਲਿਸ਼ ਹੁੰਦੀ, ਜਿਸ ’ਚ ਰੂਹਾਨੀ ਬਚਨਾਂ ਦੀ ਮੋਹਲੇਧਾਰ ਬਰਸਾਤ ਹੁੰਦੀ ਇੱਕ ਦਿਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਇਆ, ‘ਸਤਿਪੁਰਸ਼ ਕੀ ਬਾੱਡੀ ਕੋ ਕਹੀਂ ਲੂ (ਗਰਮੀ) ਔਰ ਕਹੀਂ ਸਰਦੀ ਨੇ ਪਕੜਾ ਇਸ ਡੇਰੇ ਮੇਂ ਸਤਿਪੁਰਸ਼ ਕੀ ਬਾੱਡੀ ਕੋ ਸੁੱਖ ਮਿਲਾ ਹੈ ਦਿਲ ਕਰਤਾ ਹੈ ਕਿ ਸਾਰੀ ਉਮਰ ਯਹਾਂ ਪਰ ਹੀ ਠਹਿਰੇਂ ਪਰੰਤੂ ਕੇਲਨੀਆਂ ਗਾਂਵ ਕਾ ਸਤਿਸੰਗ ਹੈ ਵਹਾਂ ਪਰ ਭੀ ਜ਼ਰੂਰ ਜਾਣਾ ਪੜੇਗਾ’

1957 ’ਚ ਮਨਜ਼ੂਰ ਹੋਇਆ ਸੀ ਪਿੰਡ ਦਾ ਡੇਰਾ

ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਨ 1957 ’ਚ ਨੇਜ਼ੀਆ ਖੇੜਾ (ਸਰਸਾ) ’ਚ ਸਤਿਸੰਗ ਤੈਅ ਕੀਤਾ ਹੋਇਆ ਸੀ ਆਦਰਾਮ ਜਿਸ ਨੂੰ ਸਾਈਂ ਮਸਤਾਨਾ ਜੀ ਪਿਆਰ ਨਾਲ ਦਾਦੂ ਜੀ ਪੁਕਾਰਨ ਲੱਗੇ ਸਨ, ਆਪਣੇ ਨਾਲ ਪਿੰਡ ਦੇ ਕੁਝ ਮੌਜਿਜ਼ ਵਿਅਕਤੀਆਂ ਨੂੰ ਨਾਲ ਲੈ ਕੇ ਸਤਿਸੰਗ ’ਚ ਪਹੁੰਚਿਆ ਉਸ ਦਿਨ ਸ੍ਰੀ ਰਾਵਤ ਰਾਮ ਨੰਬਰਦਾਰ, ਸ੍ਰੀ ਪਤਰਾਮ ਜੀ, ਸ੍ਰੀ ਤੋਖ ਰਾਮ ਜੀ, ਸ੍ਰੀ ਸਹੀ ਰਾਮ ਜੀ, ਸ੍ਰ੍ਰੀ ਬੀਰੂ ਰਾਮ ਜੀ, ਸ੍ਰੀ ਜੀਆ ਰਾਮ ਜੀ, ਸ੍ਰੀ ਨੇਕੀ ਰਾਮ ਜੀ, ਸ੍ਰੀ ਹਨੂੰਮਾਨ ਪੰਡਿਤ, ਸ੍ਰੀ ਹਰੀ ਸਿੰਘ ਜੀ, ਸ੍ਰੀ ਅਮੀਚੰਦ ਨੰਬਰਦਾਰ, ਸ੍ਰੀ ਅਮੀਚੰਦ ਗੋਦਾਰਾ ਸਮੇਤ ਕਰੀਬ 25 ਜੀਵਾਂ ਨੇ ਸਤਿਸੰਗ ਸੁਣ ਕੇ ਨਾਮ ਦੀ ਅਮੋਲਕ ਦਾਤ ਪ੍ਰਾਪਤ ਕੀਤੀ ਦੇਖਦੇ-ਦੇਖਦੇ ਹੀ ਪਿੰਡ ’ਚ ਸਤਿਸੰਗੀਆਂ ਦੀ ਗਿਣਤੀ ਵਧਣ ਲੱਗੀ ਇੱਕ ਦਿਨ ਇਨ੍ਹਾਂ ਸਤਿਸੰਗੀ ਭਰਾਵਾਂ ਨੇ ਇਕੱਠੇ ਬੈਠ ਕੇ ਆਪਣੇ ਪਿੰਡ ’ਚ ਡੇਰਾ ਬਣਵਾਉਣ ਅਤੇ ਸਤਿਸੰਗ ਕਰਵਾਉਣ ਦਾ ਫੈਸਲਾ ਲਿਆ ਸੰਨ 1957 ਦੇ ਅੰਤ ’ਚ ਆਦਿਰਾਮ (ਦਾਦੂ ਬਾਗੜੀ), ਦਿਆਲਪੁਰਾ ਦੇ ਸ੍ਰੀ ਧੰਨਾਰਾਮ, ਸ੍ਰ੍ਰੀ ਸਹੀਰਾਮ, ਕਿੱਕਰਾਂਵਾਲੀ ਦੇ ਸ੍ਰੀ ਰਾਮ ਕੋਹੜੀ ਅਤੇ ਰਾਮਪੁਰੀਆ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੂੰ ਆਪਣੇ ਨਾਲ ਲੈ ਕੇ ਸੱਚਾ ਸੌਦਾ ਦਰਬਾਰ ਸਰਸਾ ਆ ਗਿਆ ਪੂਜਨੀਕ ਬੇਪਰਵਾਹ ਜੀ ਦੀ ਮੌਜ਼ੂਦਗੀ ’ਚ ਡੇਰਾ ਬਣਾਉਣ ਅਤੇ ਸਤਿਸੰਗ ਲਈ ਪ੍ਰਾਰਥਨਾ ਕੀਤੀ

ਇਸ ’ਤੇ ਵਾਲੀ ਦੋ ਜਹਾਨ ਦਾਤਾਰ ਜੀ ਨੇ ਪਿੰਡ ਵਾਸੀਆਂ ਦੇ ਆਪਸੀ ਪਿਆਰ ਨੂੰ ਦੇਖਦੇ ਹੋਏ ਖੁਸ਼ ਹੋ ਕੇ ਫਰਮਾਇਆ, ‘ਬਈ! ਸਤਿਗੁਰੂ ਕੇ ਹੁਕਮ ਸੇ ਹਮਨੇ ਤੁਮ੍ਹਾਰੇ ਗਾਂਵ ਮੇਂ ਡੇਰਾ ਮਨਜ਼ੂਰ ਕਰ ਦੀਆ ਹੈ ਇਸ ਲੀਏ ਪਹਿਲੇ ਜਾਕਰ ਡੇਰਾ ਬਣਾਓ, ਬਾਦ ਮੇਂ ਸਤਿਸੰਗ ਭੀ ਜ਼ਰੂਰ ਕਰੇਂਗੇ’ ਹਾਲਾਂਕਿ ਪੂਜਨੀਕ ਬੇਪਰਵਾਹ ਜੀ ਨੇ ਸਾਰੇ ਪਿੰਡ ਵਾਸੀਆਂ ਦੀ ਸਹਿਮਤੀ ਲੈਣਾ ਜ਼ਰੂਰੀ ਸਮਝਦੇ ਹੋਏ ਇੱਕ ਦਿਨ ਦਰਬਾਰ ’ਚੋਂ 4-5 ਜ਼ਿੰਮੇਵਾਰਾਂ ਨੂੰ ਰਾਮਪੁਰੀਆ ਪਿੰਡ ’ਚ ਭੇਜ ਦਿੱਤਾ ਪਿੰਡ ਵਾਲਿਆਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਜੋਸ਼ੀਲੇ ਨਾਅਰਿਆਂ ਨਾਲ ਆਪਣੀ ਰਜ਼ਾਮੰਦੀ ਜਤਾਈ ਅਤੇ ਆਸ਼ਰਮ ਬਣਾਉਣ ਲਈ ਜ਼ਮੀਨ ਵੀ ਦਿਖਾਈ ਦਾਦੂ ਜੀ ਦੇ ਭਤੀਜੇ ਮਾੜੂਰਾਮ ਇੰਸਾਂ (79 ਸਾਲ) ਦੱਸਦੇ ਹਨ ਕਿ ਉਸ ਦਿਨ ਸਰਸਾ ਦਰਬਾਰ ਤੋਂ ਆਏ ਸੇਵਾਦਾਰਾਂ ਨੂੰ ਦਰਬਾਰ ਬਣਾਉਣ ਲਈ ਕਈ ਜਗ੍ਹਾ ਜ਼ਮੀਨ ਦਿਖਾਈ ਗਈ ਸਭ ਤੋਂ ਪਹਿਲਾਂ ਹਰੀ ਸਿੰਘ ਨੰਬਰਦਾਰ ਨੇ ਖੁਦ ਦੀ ਜ਼ਮੀਨ ਵੀ ਦਿਖਾਈ, ਜੋ ਪਿੰਡ ਦੇ ਬਿਲਕੁਲ ਕੋਲ ਸੀ

ਪਰ ਪਿੰਡ ਵਾਲਿਆਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਅੱਜ ਤੁਸੀਂ ਜ਼ਮੀਨ ਦੇ ਕੇ ਡੇਰਾ ਬਣਵਾ ਰਹੇ ਹੋ, ਕੱਲ੍ਹ ਨੂੰ ਤੁਹਾਡੇ ਪਰਿਵਾਰ ਦੇ ਲੋਕ ਇਹ ਕਹਿਣਗੇ ਕਿ ਅਸੀਂ ਡੇਰੇ ਨੂੰ ਜ਼ਮੀਨ ਦਿੱਤੀ ਸੀ ਦਾਦੂ ਜੀ ਨੇ ਵੀ ਇਸ ਗੱਲ ’ਤੇ ਸਹਿਮਤੀ ਜਤਾਈ ਆਖਰਕਾਰ ਪਿੰਡ ਵਾਲਿਆਂ ਨੇ ਫੈਸਲਾ ਲਿਆ ਕਿ ਇੱਥੇ ਜੋ ਡੇਰਾ ਬਣੇਗਾ ਉਹ ਪਿੰਡ ਦਾ ਹੋਵੇਗਾ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਇਸ ਲਈ ਜ਼ਮੀਨ ਪੰਚਾਇਤ ਵੱਲੋਂ ਹੀ ਦਿੱਤੀ ਜਾਏਗੀ ਆਜ਼ਾਦੀ ਤੋਂ ਬਾਅਦ ਬਣੀ ਨਵੀਂ ਸਰਕਾਰ ਵੱਲੋਂ ਹਾਲੇ ਜ਼ਮੀਨਾਂ ਦੀ ਨਵੀਂ ਇਸਤੇਮਾਲੀ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਸੀ ਉਸ ਸਮੇਂ ਪੰਚਾਇਤ ਦੇ ਕੋਲ 300 ਬੀਘਾ ਸ਼ਾਮਲਾਟ ਜ਼ਮੀਨ ਸੀ ਜਿਸ ’ਚ ਕੁਝ ਜ਼ਮੀਨ ਡੇਰਾ ਬਣਾਉਣ ਲਈ ਨਿਰਧਾਰਤ ਕਰ ਦਿੱਤੀ ਗਈ ਡੇਰੇ ਤੋਂ ਆਏ ਸੇਵਾਦਾਰਾਂ ਅਤੇ ਪਿੰਡ ਵਾਲਿਆਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ, ਜਿਸ ਤੋਂ ਬਾਅਦ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਡੇਰੇ ਦੀ ਨੀਂਹ ਰੱਖ ਦਿੱਤੀ ਗਈ ਡੇਰਾ ਬਣਾਉਣ ਨੂੰ ਲੈ ਕੇ ਪਿੰਡ ਵਾਲਿਆਂ ’ਚ ਬੜੀ ਖੁਸ਼ੀ ਸੀ, ਕਿਉਂਕਿ ਪਿੰਡ ’ਚ ਇਹ ਪਹਿਲਾ ਮੌਕਾ ਸੀ ਜਦੋਂ ਕੋਈ ਧਾਰਮਿਕ ਸਥਾਨ ਬਣ ਰਿਹਾ ਸੀ ਇਸ ਤੋਂ ਪਹਿਲਾਂ ਪਿੰਡ ’ਚ ਨਾ ਕੋਈ ਮੰਦਿਰ ਸੀ ਅਤੇ ਨਾ ਹੀ ਕੋਈ ਹੋਰ ਧਾਰਮਿਕ ਸਥਾਨ

ਜੀਵਨ ਦੇ 59 ਬਸੰਤ ਦੇਖ ਚੁੱਕੇ ਭਾਗੀਰਥ ਇੰਸਾਂ ਦੱਸਦੇ ਹਨ ਕਿ ਪਿੰਡ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਇੱਥੇ ਪਹਿਲਾ ਧਾਰਮਿਕ ਸਥਾਨ ਬਣਨ ਜਾ ਰਿਹਾ ਹੈ ਇਸ ਲਈ ਪਿੰਡ ਦੇ ਜ਼ਿਆਦਾਤਰ ਲੋਕ ਇਸ ਸੇਵਾਕਾਰਜ ’ਚ ਹੱਥ ਵਟਾਉਂਦੇ ਸਨ ਬੇਸ਼ੱਕ ਉਸ ਸਮੇਂ ਪਿੰਡ ਦੀ ਆਬਾਦੀ ਜ਼ਿਆਦਾ ਨਹੀਂ ਸੀ, ਫਿਰ ਵੀ ਸੇਵਾਕਾਰਜ ਲਗਾਤਾਰ ਚੱਲਦਾ ਰਿਹਾ ਮੌਜ਼ੂਦਾ ਸਮੇਂ ’ਚ ਸਥਾਪਿਤ ਡੇਰੇ ਦੇ ਥੋੜ੍ਹੀ ਦੂਰੀ ’ਤੇ ਹੀ ਤਲਾਬ ਹੁੰਦਾ ਸੀ, ਜਿਸਦੇ ਕੋਲ ਕੱਚੀਆਂ ਇੱਟਾਂ ਬਣਾਈਆਂ ਜਾ ਰਹੀਆਂ ਸਨ ਕੋਈ ਮਿੱਟੀ ਨੂੰ ਗਲਾ ਕੇ ਗਾਰਾ ਤਿਆਰ ਕਰਦਾ ਤਾਂ ਕੋਈ ਉਸ ਨੂੰ ਇੱਟਾਂ ਦੇ ਸਾਂਚੇ ’ਚ ਪਾ ਦਿੰਦਾ ਜਿਉਂ ਹੀ ਇੱਟਾਂ ਸੁੱਕ ਕੇ ਤਿਆਰ ਹੋ ਜਾਂਦੀਆਂ, ਉਨ੍ਹਾਂ ਨੂੰ ਦਰਬਾਰ ’ਚ ਲਿਆਂਦਾ ਜਾਂਦਾ ਸ਼ੁਰੂਆਤੀ ਪੜਾਅ ’ਚ ਦੋ ਕਮਰੇ ਅਤੇ ਇੱਕ ਚੌਬਾਰਾ ਤਿਆਰ ਕੀਤਾ ਗਿਆ, ਉੱਥੇ ਇੱਕ ਗੁਫ਼ਾ ਵੀ ਬਣਾਈ ਗਈ, ਜੋ ਜ਼ਮੀਨ ’ਚ ਖੁਦਾਈ ਕਰਕੇ ਤਿਆਰ ਕੀਤੀ ਗਈ ਸੀ ਦੱਸਦੇ ਹਨ ਕਿ ਗੁਫਾ ਦੀ ਖੁਦਾਈ ਲਈ ਪਿੰਡ ਵਾਲਿਆਂ ਨੂੰ ਸਖ਼ਤ ਮਿਹਨਤ ਕਰਨੀ ਪਈ ਸੀ, ਕਿਉਂਕਿ ਇੱਥੋਂ ਦੀ ਮਿੱਟੀ ਬੜੀ ਸਖ਼ਤ ਸੀ, ਜਿਸ ਦੀ ਹਰ ਰੋਜ਼ ਥੋੜ੍ਹੀ-ਥੋੜ੍ਹੀ ਖੁਦਾਈ ਹੀ ਹੋ ਪਾਉਂਦੀ ਸੀ

ਪਰ ਕਰੀਬ 10 ਫੁੱਟ ਗਹਿਰੀ ਖੁਦਾਈ ਕਰਕੇ ਬਹੁਤ ਹੀ ਸ਼ਾਨਦਾਰ ਗੁਫ਼ਾ ਤਿਆਰ ਕੀਤੀ ਗਈ ਖਾਸ ਗੱਲ ਇਹ ਵੀ ਸੀ ਕਿ ਸ਼ੁਰੂਆਤੀ ਦੌਰ ’ਚ ਬਣਾਏ ਗਏ ਕਮਰੇ ਅਤੇ ਗੁਫਾ ਨੂੰ ਗਲੇਫੀਨੁੰਮਾ ਤਰੀਕੇ ਨਾਲ ਬਣਾਇਆ ਗਿਆ ਸੀ, ਜੋ ਅੰਦਰ ਤੋਂ ਕੱਚੀਆਂ ਇੱਟਾਂ ਅਤੇ ਬਾਹਰੀ ਸਾਈਡ ’ਚ ਪੱਕੀਆਂ ਇੱਟਾਂ ਨਾਲ ਤਿਆਰ ਕੀਤੇ ਗਏ ਸਨ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਨੇੜੇ ਦੇ ਪਿੰਡ ’ਚ ਇੱਕ ਇੱਟ ਭੱਠਾ ਹੋਇਆ ਕਰਦਾ ਸੀ ਜਿਸ ਤੋਂ ਇੱਟਾਂ ਖਰੀਦ ਕੇ ਲਿਆਂਦੀਆਂ ਗਈਆਂ ਸਨ ਪੂਜਨੀਕ ਸਾਈਂ ਜੀ ਦੇ ਪਿੰਡ ’ਚ ਸ਼ੁੱਭ ਆਗਮਨ ਤੋਂ ਕੁਝ ਸਮਾਂ ਪਹਿਲਾਂ ਹੀ ਡੇਰਾ ਬਣਾਉਣ ਦਾ ਕਾਰਜ ਕਰੀਬ-ਕਰੀਬ ਪੂਰਾ ਹੋ ਚੁੱਕਿਆ ਸੀ ਉਨ੍ਹਾਂ ਦਿਨਾਂ ’ਚ ਡੇਰੇ ਦੀ ਚਾਰਦੀਵਾਰੀ ਦੀ ਜਗ੍ਹਾ ਝਾੜ ਆਦਿ ਰੁੱਖਾਂ ਦੀਆਂ ਕੰਡਿਆਲੀਆਂ ਟਹਿਣੀਆਂ ਨਾਲ ਵਾੜ ਕੀਤੀ ਗਈ ਸੀ ਇਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਉਸ ਸਮੇਂ ਪੰਚਾਇਤੀ ਜ਼ਮੀਨ ’ਤੇ ਝਾੜ-ਬੂਝੇ ਆਦਿ ਬਹੁਤ ਜ਼ਿਆਦਾ ਤਾਦਾਦ ’ਚ ਉੱਗੇ ਹੋਏ ਸਨ ਪਿੰਡ ਦਾ ਸੇਵਾਭਾਵ ਅਤੇ ਪਿਆਰ ਇਸ ਕਦਰ ਉੱਮੜ ਰਿਹਾ ਸੀ ਕਿ ਪੂਜਨੀਕ ਸ਼ਹਿਨਸ਼ਾਹ ਜੀ ਨੇ ਇਨ੍ਹਾਂ ਨੂੰ ਭਰਪੂਰ ਪਿਆਰ ਲੁਟਾਇਆ


ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਨ 1958 ’ਚ ਦਰਬਾਰ ’ਚ ਆਪਣੇ ਪਵਿੱਤਰ ਚਰਨ ਟਿਕਾ ਕੇ ਪਿੰਡ ਵਾਲਿਆਂ ਦੀ ਸੇਵਾ ਨੂੰ ਸਾਰਥਕ ਕਰ ਦਿੱਤਾ ਉਸ ਦੌਰਾਨ ਸਾਈਂ ਜੀ ਦਰਬਾਰ ’ਚ ਕਰੀਬ 13 ਦਿਨਾਂ ਤੱਕ ਬਿਰਾਜਮਾਨ ਰਹੇ ਉਸ ਦੌਰਾਨ ਦਰਬਾਰ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਵਾ ਕੇ ਇਸ ਦਾ ਨਾਂਅ ਡੇਰਾ ਸੱਚਾ ਸੌਦਾ ਗਿਆਨਪੁਰਾ ਧਾਮ ਰੱਖ ਦਿੱਤਾ ਦੱਸਦੇ ਹਨ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ ਸਾਈਂ ਜੀ ਨੇ ਸਤਿਸੰਗ ਵੀ ਲਾਇਆ, ਜਿਸ ਨੂੰ ਸੁਣਨ ਲਈ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਪਹੁੰਚੇ ਸਨ

ਸਮਾਂ ਬਦਲਿਆ, ਪਰ ਰੂਹਾਨੀਅਤ ਦੀ ਬਰਸਾਤ ਇਸ ਪਿੰਡ ’ਤੇ ਲਗਾਤਾਰ ਵਰਸਦੀ ਰਹੀ ਕਰੀਬ 7 ਸਾਲ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ’ਚ ਪਧਾਰੇੇ ਤਾਂ ਸਾਈਂ ਜੀ ਦੀਆਂ ਚੇਤਾਈਆਂ ਹੋਈਆਂ ਰੂਹਾਂ ਖਿੜ ਉੱਠੀਆਂ ਸੰਨ 1965 ’ਚ ਪੂਜਨੀਕ ਪਰਮ ਪਿਤਾ ਜੀ ਨੇ ਇੱਥੇ ਪਧਾਰ ਕੇ ਆਸ਼ਰਮ ਨੂੰ ਨਵਾਂ ਲੁੱਕ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਵਾਲਿਆਂ ਲਈ ਪੀਣ ਵਾਲੇ ਪਾਣੀ ਦੀ ਸੁਵਿਧਾ ਨੂੰ ਹੋਰ ਵੀ ਵਧੀਆ ਬਣਾਉਂਦੇ ਹੋਏ ਦਰਬਾਰ ’ਚ 24 ਫੁੱਟ ਲੰਮੀ 24 ਫੁੱਟ ਚੌੜੀ ਅਤੇ 10 ਫੁੱਟ ਗਹਿਰੀ ਡਿੱਗੀ ਖੁਦਵਾ ਕੇ ਉਸ ਨੂੰ ਪੱਕਾ ਕਰਵਾ ਦਿੱਤਾ ਅਤੇ ਇਸ ਤੋਂ ਇਲਾਵਾ ਉਸ ’ਤੇ ਦੋ ਹੈਂਡ ਪੰਪ ਵੀ ਫਿੱਟ ਕਰਵਾ ਦਿੱਤੇ ਤਾਂ ਕਿ ਪਿੰਡ ਦੇ ਲੋਕ ਆਸਾਨੀ ਨਾਲ ਪਾਣੀ ਭਰ ਸਕਣ ਪੂਜਨੀਕ ਪਰਮ ਪਿਤਾ ਜੀ ਨੇ ਪੂਰੇ ਦਰਬਾਰ ਨੂੰ ਪੱਕਾ ਬਣਵਾਉਣ ਦਾ ਸੋਚਿਆ ਤੇ ਜਲਦੀ

ਹੀ ਉੱਥੇ ਤਿੰਨ ਕਮਰੇ ਹੇਠਾਂ, ਉੱਪਰ ਚੌਬਾਰਾ, ਸਾਧ-ਸੰਗਤ ਦੇ ਬੈਠਣ ਅਤੇ ਆਰਾਮ ਕਰਨ ਲਈ ਇੱਕ ਵੱਡਾ ਹਾਲ, ਖੁੱਲ੍ਹਾ ਬਰਾਮਦਾ, ਰਸੋਈ ਤੇ ਇਸ਼ਨਾਨ-ਘਰ ਬਣਵਾ ਦਿੱਤਾ ਲਗਭਗ 6 ਏਕੜ ’ਚ ਫੈਲੇ ਦਰਬਾਰ ਦੀ ਪਹਿਲਾਂ ਤੋਂ ਬਣੀ ਚਾਰਦੀਵਾਰੀ ਨੂੰ ਗਿਰਵਾ ਕੇ ਉਸ ਦੀ ਜਗ੍ਹਾ ’ਤੇ ਪੱਕੀ ਚਾਰਦੀਵਾਰੀ ਕਰਵਾ ਦਿੱਤੀ ਉੱਥੇ ਇੱਕ ਬਹੁਤ ਹੀ ਸੁੰਦਰ ਮੇਨ ਗੇਟ ਬਣਵਾ ਕੇ ਉਸ ’ਤੇ ਲੋਹੇ ਦਾ ਵੱਡਾ ਦਰਵਾਜ਼ਾ ਵੀ ਲਗਵਾ ਦਿੱਤਾ ਡੇਰੇ ਦੇ ਅੰਦਰ ਫਰਸ਼ ਵੀ ਲਗਵਾ ਦਿੱਤਾ ਇਸ ਤਰ੍ਹਾਂ ਸੰਨ 1965 ’ਚ ਲਗਭਗ ਸਾਰੇ ਡੇਰੇ ਨੂੰ ਹੀ ਪੱਕਾ ਕਰ ਦਿੱਤਾ ਗਿਆ ਇਸ ਤੋਂ ਠੀਕ 7 ਸਾਲ ਬਾਅਦ ਸੰਨ 1972 ’ਚ ਪੂਜਨੀਕ ਪਰਮ ਪਿਤਾ ਜੀ ਫਿਰ ਤੋਂ ਪਿੰਡ ’ਚ ਪਧਾਰੇ ਅਤੇ ਵੱਡਾ ਰੂਹਾਨੀ ਸਤਿਸੰਗ ਫਰਮਾਇਆ, ਜਿਸ ’ਚ ਸੈਂਕੜੇ ਲੋਕਾਂ ਨੇ ਨਾਮ-ਦਾਨ ਵੀ ਲਿਆ ਇਹੀ ਨਹੀਂ, ਪੂਜਨੀਕ ਪਰਮ ਪਿਤਾ ਜੀ ਸੰਨ 1975 ’ਚ ਤੀਜੀ ਵਾਰ ਪਿੰਡ ’ਚ ਪਧਾਰੇ ਅਤੇ ਆਸ਼ਰਮ ਦੇ ਹੋਰ ਵਿਸਥਾਰ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ

ਸਮੇਂ ਨੇ ਫਿਰ ਕਰਵਟ ਲਈ ਅਤੇ ਡੇਰਾ ਸੱਚਾ ਸੌਦਾ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹਣ ਲੱਗਿਆ ਪੂਜਨੀਕ ਹਜ਼ੂਰ ਪਿਤਾ ਸੰਤ
ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਪਿੰਡ ’ਤੇ ਬੇਸ਼ੁਮਾਰ ਰਹਿਮਤਾਂ ਲੁਟਾਈਆਂ ਪੂਜਨੀਕ ਸਾਈਂ ਜੀ ਨੇ ਸੰਨ 1958 ’ਚ ਗਿਆਨਪੁਰਾ ਧਾਮ ਦੇ ਤੇਰਾਵਾਸ ਦੀ ਇੱਕ ਦੀਵਾਰ ’ਚ ਨਵਾਂ ਗੇਟ ਬਣਾਉਣ ਲਈ ਬਚਨ ਕੀਤੇ ਸਨ, ਉਨ੍ਹਾਂ ਗੱਲਾਂ ਨੂੰ ਪਿੰਡਵਾਸੀਆਂ ਨੇ ਪ੍ਰਤੱਖ ਹੁੰਦੇ ਦੇਖਿਆ, ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਸੰਨ 1994 ’ਚ ਦਰਬਾਰ ’ਚ ਪਹੁੰਚ ਕੇ ਇੱਕ ਬਜ਼ੁਰਗ ਮਾਤਾ ਨੂੰ ਬੁਲਾ ਕੇ ਫਰਮਾਇਆ- ‘ਲਿਆਓ ਬਈ! ਅਪਣਾ ਬੱਠਲ ਤੇ ਗਾਰਾ, ਅੱਜ ਆਪਾਂ ਗੇਟ ਕੱਢਣਾ ਹੈ’ ਇਹ ਸੁਣਦੇ ਹੀ ਉਹ ਭੈਣ ਇੱਕਦਮ ਉੱਚੀ ਆਵਾਜ਼ ’ਚ ਰੋਣ ਲੱਗੀ ਉੱਥੇ ਮੌਜ਼ੂਦ ਸੰਗਤ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ, ਜਦੋਂ ਰੋਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਕਿਸੇ ਸਮੇਂ ’ਚ ਇਹੀ ਬਚਨ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਫਰਮਾਏ ਸਨ

ਕਿ ਲਿਆਓ ਬਈ! ਅਪਣਾ ਬੱਠਲ ਤੈ ਗਾਰਾ, ਆਪਾਂ ਏਥੇ ਗੇਟ ਕੱਢਣਾ ਹੈ ਜਦੋਂ ਉਹ ਇਹ ਸਮਾਨ ਲੈ ਕੇ ਸਾਈਂ ਜੀ ਦੇ ਕੋਲ ਪਹੁੰਚੀ ਤਾਂ ਸਾਈਂ ਜੀ ਨੇ ਫਿਰ ਤੋਂ ਬਚਨ ਫਰਮਾਇਆ- ‘ਨਹੀਂ ਬਈ, ਤੈਥੋਂ ਇਹ ਸੇਵਾ ਕਦੀ ਫੇਰ ਲਵਾਂਗੇ ਅਸੀਂ ਪਾਸ ਖੜ੍ਹੇ ਹੋ ਕੇ ਇਹ ਗੇਟ ਬਣਵਾਏਂਗੇ’ ਪੂਜਨੀਕ ਹਜ਼ੂਰ ਪਿਤਾ ਜੀ ਨੇ ਗਿਆਨਪੁਰਾ ਧਾਮ ਦੇ ਅਣਥੱਕ ਸੇਵਾਦਾਰ ਦਾਦੂ ਜੀ ਦੀ ਅੰਤਿਮ ਇੱਛਾ ਦਾ ਵੀ ਪੂਰਾ ਮਾਣ ਰੱਖਿਆ ਸੇਵਾਦਾਰ ਦੀ ਇੱਛਾ ਅਨੁਸਾਰ ਪੂਜਨੀਕ ਹਜ਼ੂਰ ਪਿਤਾ ਜੀ ਨੇ ਜਿੱਥੇ ਉਸ ਦੇ ਅੰਤਿਮ ਸਸਕਾਰ ਦੀ ਕਿਰਿਆ ਆਪਣੀ ਪਾਵਨ ਮੌਜ਼ੂਦਗੀ ’ਚ ਪੂਰੀ ਕਰਵਾਈ, ਉੱਥੇ ਹੀ ਉਸ ਦੀ ਤੇਰਵ੍ਹੀਂ ’ਤੇ ਰੂਹਾਨੀ ਸਤਿਸੰਗ ਵੀ ਫਰਮਾਇਆ, ਜਿਸ ’ਚ ਪਿੰਡ ਵਾਲਿਆਂ ਦੀ ਹਿੱਸੇਦਾਰੀ ਰਿਕਾਰਡ ਤੋੜ ਰਹੀ ਪੂਜਨੀਕ ਹਜ਼ੂਰ ਪਿਤਾ ਜੀ ਇੱਥੇ ਵੱਖ-ਵੱਖ ਸਮੇਂ ’ਚ ਤਿੰਨ ਵਾਰ 13 ਮਈ ਤੇ 23 ਮਈ 1994 ਅਤੇ 21 ਅਕਤੂਬਰ 2009 ’ਚ ਦਰਬਾਰ ’ਚ ਪਧਾਰੇ ਅਤੇ ਸੰਗਤ ਦੀ ਸੁਵਿਧਾ ਅਨੁਸਾਰ ਆਸ਼ਰਮ ’ਚ ਕਮਰਿਆਂ ਅਤੇ ਹਾਲ ਦਾ ਨਿਰਮਾਣ ਕਰਵਾਇਆ ਦੂਜੇ ਪਾਸੇ ਸੇਵਾਦਾਰਾਂ ਨੂੰ ਖੇਤੀਬਾੜੀ ਦੇ ਟਿਪਸ ਦੇ ਕੇ ਆਸ਼ਰਮ ਦੀ ਚਾਰਦੀਵਾਰੀ ’ਚ ਖਾਲੀ ਜਮੀਨ ’ਤੇ ਆਧੁਨਿਕ ਖੇਤੀ ਕਰਨ ਦਾ ਤਰੀਕਾ ਸਮਝਾਇਆ ਇਨ੍ਹਾਂ ਪਾਵਨ ਪ੍ਰੇਰਨਾਵਾਂ ਦਾ ਅਨੁਸਰਨ ਕਰਦੇ ਹੋਏ ਆਸ਼ਰਮ ’ਚ ਬਾਗਬਾਨੀ ਕਾਰਜ ਸ਼ੁਰੂ ਹੋਇਆ, ਜੋ ਆਤਮਨਿਰਭਰ ਬਣਨ ਦੀ ਦਿਸ਼ਾ ’ਚ ਬਿਹਤਰ ਯਤਨ ਸਾਬਤ ਹੋਇਆ

‘ਲੂਟ ਮੇਂ ਲੂਟ ਪੜ ਗਈ ਭਈ’

ਪੂਜਨੀਕ ਸਾਈਂ ਜੀ ਅਕਸਰ ਸੰਗਤ ਨੂੰ ਹਸਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਦੱਸਦੇ ਹਨ ਕਿ ਐਤਵਾਰ ਨੂੰ ਸਤਿਸੰਗ ਤੋਂ ਬਾਅਦ ਸਾਈਂ ਜੀ ਦਰਬਾਰ ਦੇ ਬਾਹਰ ਲੱਗੀਆਂ ਹੋਈਆਂ ਮਠਿਆਈ ਦੀਆਂ ਦੁਕਾਨਾਂ ’ਤੇ ਆ ਪਧਾਰੇ ਸਾਰੀ ਸੰਗਤ ਵੀ ਆਪ ਜੀ ਦੇ ਪਿੱਛੇ-ਪਿੱਛੇ ਸੀ ਸਾਈਂ ਜੀ ਨੇ ਦੁਕਾਨਦਾਰਾਂ ਤੋਂ ਸਾਰੀ ਮਠਿਆਈ ਦਾ ਮੁੱਲ-ਭਾਅ ਕਰਕੇ ਦਸ ਰੁਪਏ ਹੋਰ ਫਾਲਤੂ ਦਿੱਤੇ ਅਤੇ ਫਿਰ ਸਾਧ-ਸੰਗਤ ਨੂੰ ਸਾਰੀ ਮਠਿਆਈ ਲੁੱਟ ਲੈਣ ਦਾ ਇਸ਼ਾਰਾ ਕਰਦੇ ਹੁਕਮ ਫਰਮਾਇਆ, ‘ਲੁੱਟੋ ਭੈਣੇਆ’ ਹੁਕਮ ਅਤੇ ਉਹ ਵੀ ਸਾਰੀ ਮਠਿਆਈ ਚਟ ਕਰਨ ਦਾ ਬਸ, ਫਿਰ ਕੀ ਦੇਰ ਸੀ! ਸੰਗਤ ਮਠਿਆਈ ਵਾਲੀਆਂ ਦੁਕਾਨਾਂ ’ਤੇ ਟੁੱਟ ਪਈ ਅਤੇ ਦੇਖਦੇ ਹੀ ਦੇਖਦੇ ਸਾਰੀ ਮਠਿਆਈ ਸਾਫ਼ ਕਰ ਗਈ ਇਸੇ ਅਫੜਾ-ਤਫੜੀ ’ਚ ਇੱਕ ਵਿਅਕਤੀ ਦਾ ਕੰਬਲ ਗਾਇਬ ਹੋ ਗਿਆ ਉਸ ਨੇ ਸੋਚਿਆ ਕਿ ਪੂਜਨੀਕ ਸਾਈਂ ਜੀ ਦੇ ਚਰਨਾਂ ’ਚ ਜਾ ਕੇ ਅਰਜ ਕਰੂੰਗਾ ਤਾਂ ਸ਼ਾਇਦ ਇਸ ਦੀ ਪੂਰਤੀ ਹੋ ਜਾਵੇ ਉਸ ਸਤਿਸੰਗੀ ਨੇ ਸਾਈਂ ਜੀ ਦੇ ਕੋਲ ਜਾ ਕੇ ਪ੍ਰਾਰਥਨਾ ਕੀਤੀ, ‘ਬਾਬਾ ਜੀ! ਕੋਈ ਮੇਰਾ ਕੰਬਲ ਵੀ ਲੁੱਟ ਲੈ ਗਿਆ ਹੈ’ ਤਾਂ ਇਸ ’ਤੇ ਸ਼ਹਿਨਸ਼ਾਹ ਜੀ ਬਹੁਤ ਹੱਸੇ ਅਤੇ ਬਚਨ ਫਰਮਾਇਆ, ‘ਬੱਲੇ! ਲੂਟ ਮੇਂ ਲੂਟ ਪੜ ਗਈ ਭਈ’

ਤੀਜੀ ਬਾਡੀ ’ਚ ਪੂਰੇ ਹੋਏ ਦੋਵਾਂ ਪਾਤਸ਼ਾਹੀਆਂ ਦੇ ਇਲਾਹੀ ਬਚਨ

ਰਾਮਪੁਰੀਆ ਪਿੰਡ ਬੜਾ ਕਿਸਮਤਵਾਲਾ ਹੈ, ਜਿਸ ਨੇ ਡੇਰਾ ਸੱਚਾ ਸੌਦਾ ਦੀਆਂ ਤਿੰਨੇ ਪਾਤਸ਼ਾਹੀਆਂ ਨੂੰ ਇੱਕ ਰੂਪ ’ਚ ਨਿਹਾਰਿਆ ਹੈ ਤਿੰਨੇ ਪਾਤਸ਼ਾਹੀਆਂ ਦੇ ਪਾਵਨ ਕਰ-ਕਮਲਾਂ ਨਾਲ ਉੱਜਵਲ ਹੋਇਆ ਇਹ ਪਿੰਡ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਡੇਰਾ ਸੱਚਾ ਸੌਦਾ ਦੀਆਂ ਪਹਿਲੀਆਂ ਦੋਵੇਂ ਪਾਤਸ਼ਾਹੀਆਂ ਦੇ ਇਲਾਹੀ ਬਚਨਾਂ ਨੂੰ ਸਾਲਾਂ ਬਾਅਦ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹੂ-ਬ-ਹੂ ਪੂਰਾ ਕਰ ਦਿਖਾਇਆ ਦੱਸਦੇ ਹਨ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਜਦੋਂ ਸੰਨ 1958 ’ਚ ਗਿਆਨਪੁਰਾ ਧਾਮ ’ਚ ਪਧਾਰੇ ਸਨ ਤਾਂ ਸੇਵਾਦਾਰਾਂ ਨੂੰ ਤੇਰਾਵਾਸ ਦੀ ਚਾਰਦੀਵਾਰੀ ’ਚ ਪੱਛਮ ਦਿਸ਼ਾ ’ਚ ਗੇਟ ਰੱਖਣ ਦਾ ਹੁਕਮ ਫਰਮਾਇਆ ਸਾਈਂ ਜੀ ਨੇ ਉਸ ਦਿਨ ਇਸ ਦਿਸ਼ਾ ’ਚ ਆਪਣੀ ਸ਼ਹਿਨਸ਼ਾਹੀ ਸਟੇਜ ਵੀ ਲਗਵਾਈ ਸੀ ਸੇਵਾਦਾਰ ਚਾਰਦੀਵਾਰੀ ’ਚੋਂ ਜਦੋਂ ਗੇਟ ਕੱਢਣ ਲੱਗੇ ਤਾਂ ਬੇਪਰਵਾਹ ਜੀ ਨੇ ਉਹਨਾਂ ਨੂੰ ਇੱਕਦਮ ਰੋਕ ਦਿੱਤਾ ਅਤੇ ਬਚਨ ਫਰਮਾਇਆ, ‘ਬਈ! ਅਭੀ ਠਹਿਰ ਜਾਓ ਯਹ ਗੇਟ ਹਮ ਖੁਦ ਪਾਸ ਖੜ੍ਹੇ ਹੋਕਰ ਹੀ ਖੁੱਲ੍ਹਵਾਏਂਗੇ’ ਸੰਨ 1960 ’ਚ ਪੂਜਨੀਕ ਬੇਪਰਵਾਹ ਜੀ ਜੋਤੀ-ਜੋਤ ਸਮਾ ਗਏ,

ਪਰ ਗੇਟ ਵਾਲੀ ਜਗ੍ਹਾ ਜਿਉਂ ਦੀ ਤਿਉਂ ਹੀ ਪਈ ਰਹੀ ਬਾਅਦ ’ਚ ਦੂਜੀ ਪਾਤਸ਼ਾਹੀ ਦੇ ਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੀ ਕਰੀਬ 3 ਵਾਰ ਇਸ ਪਿੰਡ ’ਚ ਪਧਾਰੇ ਸੰਨ 1975 ’ਚ ਆਪਣੇ ਪ੍ਰਵਾਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਵੀ ਫਰਮਾਏ ਕਿ ‘ਹਮ ਦੋਬਾਰਾ ਫਿਰ ਯਹਾਂ ਆਏਂਗੇ’ ਇਸ ਦੇ ਕਰੀਬ 16 ਸਾਲ ਬਾਅਦ ਪੂਜਨੀਕ ਪਰਮ ਪਿਤਾ ਜੀ ਵੀ ਅਖੰਡ ਜੋਤ ’ਚ ਸਮਾ ਗਏ ਸੰਨ 1994 ’ਚ ਪੂਜਨੀਕ ਹਜ਼ੂਰ ਪਿਤਾ ਜੀ ਡੇਰਾ ਸੱਚਾ ਸੌਦਾ ਦੀ ਤੀਜੀ ਪਾਤਸ਼ਾਹੀ ਦੇ ਰੂਪ ’ਚ ਗਿਆਨਪੁਰਾ ਧਾਮ ’ਚ ਪਧਾਰੇ ਪਿੰਡ ਦੇ ਬਜ਼ੁਰਗਵਾਰ ਦੱਸਦੇ ਹਨ ਕਿ ਸੰਤਾਂ ਦਾ ਇਸ ਪਿੰਡ ’ਤੇ ਬੜਾ ਰਹਿਮੋ-ਕਰਮ ਰਿਹਾ ਹੈ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਇੱਥੇ ਆ ਕੇ ਸਾਨੂੰ ਆਪਣੇ ਦਰਸ਼ਨਾਂ ਨਾਲ ਨਿਹਾਲ ਕੀਤਾ ਹੈ ਪੂਜਨੀਕ ਹਜ਼ੂਰ ਪਿਤਾ ਜੀ ਜਦੋਂ ਪਹਿਲੀ ਵਾਰ ਪਿੰਡ ’ਚ ਪਧਾਰੇ ਤਾਂ ਖੁਦ ਕੋਲ ਖੜ੍ਹੇ ਹੋ ਕੇ ਉਹ ਗੇਟ ਖੁਲ੍ਹਵਾਇਆ, ਜਿਸ ਦਾ ਜ਼ਿਕਰ ਪੂਜਨੀਕ ਸਾਈਂ ਜੀ ਨੇ 36 ਸਾਲ ਪਹਿਲਾਂ ਕੀਤਾ ਸੀ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਦੇ ਇਲਾਹੀ ਬਚਨ ਵੀ ਪੂਰੇ ਹੋਏ ਕਿ ‘ਹਮ ਦੋਬਾਰਾ ਫਿਰ ਯਹਾਂ ਆਏਂਗੇ’

ਪਿੰਡ ’ਤੇ 13 ਦਿਨ ਵਰਸਦੀਆਂ ਰਹੀਆਂ ਰਹਿਮਤਾਂ

ਪੂਜਨੀਕ ਸਾਈਂ ਜੀ ਜਦੋਂ ਰਾਮਪੁਰੀਆ ਬਾਗੜੀਆਂ ਦਰਬਾਰ ’ਚ ਪਧਾਰੇ ਤਾਂ ਇੱਥੇ ਕਰੀਬ 13 ਦਿਨਾਂ ਤੱਕ ਬਿਰਾਜ਼ਮਾਨ ਰਹੇ ਮਾੜੂਰਾਮ ਇੰਸਾਂ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਸਰਦੀ ਦਾ ਮੌਸਮ ਸੀ ਉਸ ਦਿਨ ਵੀ ਕੜਾਕੇ ਦੀ ਠੰਡ ਸੀ ਪੂਜਨੀਕ ਸਾਈਂ ਜੀ ਜੀਪ ਰਾਹੀਂ ਜਿਵੇਂ ਹੀ ਦਰਬਾਰ ’ਚ ਪਧਾਰੇ ਤਾਂ ਇੱਥੇ ਸੇਵਾਦਾਰਾਂ ਨੇ ਪਹਿਲਾਂ ਹੀ ਅੱਗ ਦੇ ਰੂਪ ’ਚ ਅੰਗੀਠੀ ਜਲਾਈ ਹੋਈ ਸੀ ਸ਼ਹਿਨਸ਼ਾਹ ਜੀ ਨੇ ਵੀ ਉਸ ਅੰਗੀਠੀ ’ਤੇ ਹੱਥ ਸੇਕਦੇ ਹੋਏ ਫਰਮਾਇਆ ਸੀ- ‘ਵਾਹ ਵਰੀ! ਬਹੁਤ ਹੀ ਅੱਛਾ’ ਉਸ ਦੌਰਾਨ ਸਾਈਂ ਜੀ ਦੇ ਨਾਲ ਕਾਫ਼ੀ ਸੰਗਤ ਵੀ ਆਈ ਸੀ ਸਰਵ-ਸਮਰੱਥ ਦਾਤਾਰ ਜੀ ਨੇ ਸਤਿਸੰਗ ਦਾ ਦਿਨ ਪੱਕਾ ਕਰਦੇ ਹੋਏ ਨਾਲ ਆਈ ਹੋਈ ਸਾਰੀ ਸਾਧ-ਸੰਗਤ ਨੂੰ ਸਖ਼ਤ ਹੁਕਮ ਫਰਮਾਇਆ-‘ਫਲਾਂ ਦਿਨ ਕੋ ਯਹਾਂ ਪਰ ਸਤਿਸੰਗ ਕਰੇਂਗੇ ਇਸ ਲੀਏ ਸਭੀ ਆਪਣੇ-ਆਪਣੇ ਘਰ ਕੋ ਚਲੇ ਜਾਓ

ਔਰ ਯਹਾਂ ਪਰ ਕਿਸੀ ਨੇ ਭੀ ਨਹੀਂ ਠਹਿਰਨਾ’ ਆਪਣੇ ਪਿਆਰੇ ਮੁਰਸ਼ਿਦ ਜੀ ਦਾ ਹੁਕਮ ਸੁਣਦੇ ਹੀ ਸਾਰੀ ਸੰਗਤ ਵਾਪਸ ਆਪਣੇ ਘਰਾਂ ਨੂੰ ਚਲੀ ਗਈ ਸਤਿਸੰਗ ਦੇ ਦਿਨ ਕਾਫ਼ੀ ਗਿਣਤੀ ’ਚ ਸੰਗਤ ਦਰਬਾਰ ’ਚ ਪਹੁੰਚ ਗਈ ਸਾਈਂ ਜੀ ਨੇ ਸ਼ਨਿੱਚਰਵਾਰ ਰਾਤ ਅਤੇ ਐਤਵਾਰ ਦਿਨ ’ਚ ਸਤਿਸੰਗ ਕੀਤਾ ਸੇਵਾਦਾਰਾਂ ਨੂੰ ਜਰਸੀਆਂ, ਕੰਬਲ, ਕੱਪੜੇ ਆਦਿ ਬੇਸ਼ਕੀਮਤੀ ਉਪਹਾਰ ਵੰਡੇ ਦੱਸਦੇ ਹਨ ਕਿ ਉਸ ਦਿਨ ਸਤਿਸੰਗੀ ਨੇਕੀਰਾਮ ਦੀ ਸੇਵਾ ’ਤੇ ਖੁਸ਼ ਹੋ ਕੇ ਸ਼ਹਿਨਸ਼ਾਹ ਜੀ ਨੇ ਉਸ ਨੂੰ ਆਪਣਾ ਨਵਾਂ ਕੰਬਲ ਉਤਾਰ ਕੇ ਦੇ ਦਿੱਤਾ ਅਤੇ ਨਾਲ ਹੀ ਬਚਨ ਵੀ ਫਰਮਾਇਆ, ‘ਭਈ! ਯਹ ਕੰਬਲ ਅਸੀਂ ਦੋ ਰਾਤ ਹੀ ਓਢਾ ਹੈ ਯਹ ਤੇਰੇ ਕੋ ਦੇਤੇ ਹੈਂ ਸਰਦੀ ਨਜ਼ਦੀਕ ਨਹੀਂ ਆਏਗੀ’ ਉਸ ਦਿਨ ਸਤਿਸੰਗ ’ਚ ਲਗਭਗ 400 ਨਵੇਂ ਜੀਵਾਂ ਨੇ ਨਾਮ-ਦਾਨ ਲਿਆ ਸੀ

ਜੋ ਕਰਨਾ ਹੈ ਹਮ ਕਰੇਂਗੇ ਤੂਨੇ ਕਿਆ ਕਰਨਾ ਹੈ!

ਸਾਈਂ ਮਸਤਾਨਾ ਜੀ ਮਹਾਰਾਜ ਜਦੋਂ ਪਿੰਡ ’ਚ ਸਤਿਸੰਗ ਕਰਨ ਲਈ ਪਹਿਲੀ ਵਾਰ ਆਉਣ ਲਈ ਨਜ਼ਦੀਕੀ ਪਿੰਡ ਕਾਗਦਾਨਾ ਪਹੁੰਚੇ ਤਾਂ ਇਹ ਖਬਰ ਪਿੰਡ ’ਚ ਜਾ ਪਹੁੰਚੀ ਸੇਵਾਦਾਰਾਂ ਨੇ ਢੋਲ ਵਜਾ ਕੇ ਮੁਨਿਆਦੀ ਕਰਨੀ ਸ਼ੁਰੂ ਕਰ ਦਿੱਤੀ ਕਿ ਪਰਮ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਕੁਝ ਹੀ ਮਿੰਟਾਂ ’ਚ ਰਾਮਪੁਰੀਆ ਪਿੰਡ ’ਚ ਪਧਾਰ ਰਹੇ ਹਨ ਇਸ ਲਈ ਸਾਰੇ ਪਿੰਡਵਾਸੀ ਸਵਾਗਤ ਲਈ ਇਕੱਠੇ ਹੋ ਜਾਓ ਜਿਵੇਂ-ਜਿਵੇਂ ਇਹ ਗੱਲ ਪਿੰਡ ਦੀਆਂ ਗਲੀਆਂ ’ਚ ਪਹੁੰਚੀ, ਲੋਕ ਉਸ ਦਿਸ਼ਾ ਵੱਲ ਦੌੜ ਪਏ, ਜਿੱਧਰੋਂ ਸਾਈਂ ਜੀ ਨੇ ਪਿੰਡ ’ਚ ਆਉਣਾ ਸੀ ਉੱਧਰ ਪਿੰਡ ਵਾਲਿਆਂ ਨੇ ਦਾਦੂ ਜੀ ਨੂੰ ਕੁਝ ਸਮਾਨ ਆਦਿ ਲੈ ਕੇ ਆਉਣ ਲਈ ਕਾਗਦਾਨਾ ਪਿੰਡ ਭੇਜ ਦਿੱਤਾ ਉਨ੍ਹਾਂ ਦਿਨਾਂ ’ਚ ਵੀ ਕਾਗਦਾਨਾ ਪਿੰਡ ਕਾਫ਼ੀ ਮਸ਼ਹੂਰ ਸੀ ਜਿੱਥੇ ਜ਼ਰੂਰਤ ਅਨੁਸਾਰ ਹਰ ਖਾਧ ਸਮੱਗਰੀ ਮਿਲ ਜਾਂਦੀ ਸੀ ਦਾਦੂ ਜੀ ਹਾਲੇ ਰਸਤੇ ’ਚ ਹੀ ਸਨ

ਕਿ ਪੂਜਨੀਕ ਬੇਪਰਵਾਹ ਜੀ ਨਾਲ ਮਿਲਾਪ ਹੋ ਗਿਆ ਸ਼ਹਿਨਸ਼ਾਹ ਜੀ ਨੇ ਦਾਦੂ ਨੂੰ ਰੋਕਦੇ ਹੋਏ ਫਰਮਾਇਆ, ‘ਬਈ ਦਾਦੂ! ਤੂੰ ਕਹਾਂ ਜਾ ਰਹਾ ਹੈ, ਹਮ ਤੋ ਤੇਰੇ ਪਾਸ ਆਏ ਹੈਂ?’ ਦਾਦੂ ਠੇਠ ਬਾਗੜੀ ਸੀ, ਉਸ ਨੇ ਆਪਣੇ ਅੰਦਾਜ਼ ’ਚ ਕਿਹਾ ਕਿ ‘ਤੂੰ ਚਾਲ ਬਾਬਾ, ਮੈਂ ਆਇਓ ਸਮਾਨ ਲੇਗੇ’ ਇਹ ਕਹਿ ਕੇ ਦਾਦੂ ਜੀ ਹੋਰ ਤੇਜ਼ੀ ਨਾਲ ਚੱਲਣ ਲੱਗਿਆ, ਕਿਉਂਕਿ ਉਹ ਵੀ ਚਾਹੁੰਦਾ ਸੀ ਕਿ ਪੂਜਨੀਕ ਬੇਪਰਵਾਹ ਜੀ ਦਾ ਪਿੰਡ ਪਹੁੰਚਣ ’ਤੇ ਸਾਰੇ ਪਿੰਡ ਵਾਲੇ ਪ੍ਰੇਮੀਆਂ ਨਾਲ ਮਿਲ ਕੇ ਸਵਾਗਤ ਕਰੇ ਪਰ ਜਦੋਂ ਤੱਕ ਦਾਦੂ ਜੀ ਸਮਾਨ ਲੈ ਕੇ ਵਾਪਸ ਆਏ ਤਾਂ ਸਾਈਂ ਜੀ ਦਰਬਾਰ ’ਚ ਪਧਾਰ ਚੁੱਕੇ ਸਨ ਦਾਦੂ ਜੀ ਨੇ ਅਰਜ਼ ਕੀਤੀ, ‘ਬਾਬਾ ਜੀ! ਤੂ ਬਿਨ੍ਹਾਂ ਬਤਾਏ ਆ ਗਇਓ ਤੋ ਮੇਹ ਕੂਕਰ ਕਰਾਂ!’ ਇਹ ਸੁਣ ਕੇ ਸਾਈਂ ਜੀ ਨੇ ਹੱਸਦੇ ਹੋਏ ਬਚਨ ਫਰਮਾਇਆ, ‘ਜੋ ਕਰਨਾ ਹੈ ਹਮ ਕਰੇਂਗੇ, ਤੂਨੇ ਕਿਆ ਕਰਨਾ ਹੈ?

ਸਾਈਂ ਜੀ ਦੇ ਖੇਲ੍ਹ ਬੜੇ ਨਿਰਾਲੇ

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਜੀਵਨਸ਼ੈਲੀ ਹਮੇਸ਼ਾ ਵਿਚਿੱਤਰਤਾਵਾਂ ਨਾਲ ਪਰਿਪੂਰਨ ਰਹੀ ਹੈ ਬਾਗੜ ਖੇਤਰ ’ਚ ਜਿੱਥੇ ਵੀ ਸਤਿਸੰਗ ਕਰਨ ਪਧਾਰੇ ਤਾਂ ਅਜਿਹੇ-ਅਜਿਹੇ ਅਨੋਖੇ ਖੇਡ ਖੇਡਦੇ ਕਿ ਦੇਖਣ ਵਾਲੇ ਸਭ ਕੁਝ ਸਮਝ ਕੇ ਵੀ ਅਨਜਾਣ ਰਹਿ ਜਾਂਦੇ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਜਦੋਂ ਪਹਿਲੀ ਵਾਰ ਡੇਰਾ ਸੱਚਾ ਸੌਦਾ ਗਿਆਨਪੁਰਾ ਧਾਮ ਰਾਮਪੁਰੀਆ ਬਾਗੜੀਆਂ ’ਚ ਪਧਾਰੇ,

ਉਸ ਤੋਂ ਪਹਿਲਾਂ ਸਾਈਂ ਜੀ ਨੇ ਘੇਊ ਪਿੰਡ (ਭਾਦਰਾ ਤਹਿਸੀਲ, ਰਾਜ.) ’ਚ ਸਤਿਸੰਗ ਕੀਤਾ ਸਤਿਸੰਗ ਤੋਂ ਤੁਰੰਤ ਬਾਅਦ ਆਪ ਜੀ ਉੱਥੋਂ ਭਾਦਰਾ ਵੱਲ ਰਵਾਨਾ ਹੋ ਗਏ ਜਿਵੇਂ ਹੀ ਬਾਜ਼ਾਰ ’ਚ ਪਹੁੰਚੇ ਤਾਂ ਇੱਕ ਮਠਿਆਈ ਦੀ ਵੱਡੀ ਦੁਕਾਨ ਦੇਖ ਕੇ ਸਾਈਂ ਜੀ ਨੇ ਸੇਵਾਦਾਰਾਂ ਨੂੰ ਫਰਮਾਇਆ-ਵਰੀ! ਇਸ ਦੁਕਾਨ ਕੀ ਸਾਰੀ ਮਠਿਆਈ ਖਰੀਦ ਲੋ ਔਰ ਸ਼ਰੇਆਮ ਲੁਟਾ ਦੋ ਜਿਵੇਂ ਹੀ ਸੇਵਾਦਾਰਾਂ ਨੇ ਫ੍ਰੀ ’ਚ ਮਠਿਆਈ ਵੰਡਣੀ ਸ਼ੁਰੂ ਕੀਤੀ ਤਾਂ ਉੱਥੇ ਲੋਕਾਂ ਦੀ ਵੱਡੀ ਭੀੜ ਲੱਗ ਗਈ ਦੋਵੇਂ ਪਾਸੇ ਰਾਸਤੇ ਬੰਦ ਹੋ ਗਏ ਪੂਜਨੀਕ ਸਾਈਂ ਜੀ ਨੇ ਸੋਚਿਆ ਕਿ ਹੁਣ ਇਸ ਭੀੜ ਤੋਂ ਬਾਹਰ ਕਿਵੇਂ ਨਿਕਲਿਆ ਜਾਵੇ ਉਦੋਂ ਸਾਈਂ ਜੀ ਨੇ ਆਪਣੇ ਥੈਲੇ ’ਚੋਂ ਸਿੱਕਿਆਂ ਦੀ ਮੁੱਠੀ ਭਰੀ ਅਤੇ ਭੀੜ ਦੇ ਦੂਜੀ ਸਾਇਡ ’ਚ ਜ਼ੋਰ ਨਾਲ ਸੁੱਟ ਦਿੱਤੀ ਜੋ ਲੋਕ ਹਾਲੇ ਤੱਕ ਮਠਿਆਈ ਖਾਣ ’ਚ ਮਸਤ ਸਨ, ਉਹ ਹੁਣ ਪੈਸਿਆਂ (ਸਿੱਕਿਆਂ) ਦੇ ਲਾਲਚ ’ਚ ਆ ਕੇ ਸਿੱਕੇ ਚੁਕਣ ਨੂੰ ਦੌੜ ਪਏ ਸਾਈਂ ਜੀ ਦੇ ਇਸ ਚੋਜ਼ ਨਾਲ ਰਸਤੇ ਦੀ ਇੱਕ ਸਾਇਡ ਬਿਲਕੁਲ ਖਾਲੀ ਹੋ ਚੁੱਕੀ ਸੀ, ਫਿਰ ਬੇਪਰਵਾਹ ਜੀ ਉੱਥੋਂ ਨਿਕਲ ਕੇ ਕਾਗਦਾਨਾ ਪਿੰਡ ਆ ਪਧਾਰੇ

ਡੇਰਾ ਸੱਚਾ ਸੌਦਾ ਗਿਆਨਪੁਰਾ ਧਾਮ ਦਾ ਮੁੱਖ ਦੁਆਰ

ਡੇਰਾ ਸੱਚਾ ਸੌਦਾ ਗਿਆਨਪੁਰਾ ਧਾਮ ਦਾ ਮੁੱਖ ਦੁਆਰ

ਭਈ! ਉਹ ਕਹਿ ਰਹੇ ਸਨ ਕਿ ਪਿੰਡ ਦੇ ਲੋਕ ਕੰਜੂਸ ਹਨ

ਪਿੰਡ ਦੇ ਬਜ਼ੁਰਗ ਲੋਕ ਦੱਸਦੇ ਹਨ ਕਿ ਪੂਜਨੀਕ ਸਾਈਂ ਮਸਤਾਨਾ ਜੀ ਦੇ ਸਾਹਮਣੇ ਕੁਝ ਲੋਕਾਂ ਨੇ ਚੁਗਲੀ ਕਰ ਦਿੱਤੀ ਕਿ ਬਾਬਾ ਜੀ, ਉਸ ਪਿੰਡ ’ਚ ਤਾਂ ਲੋਕ ਦਰਬਾਰ ’ਚ ਦੁੱਧ ਵੀ ਨਹੀਂ ਦੇ ਕੇ ਜਾਂਦੇ ਜਦੋਂ ਸਾਈਂ ਜੀ ਪਿੰਡ ’ਚ ਪਹਿਲੀ ਵਾਰ ਪਧਾਰੇ ਤਾਂ ਸੇਵਾਦਾਰਾਂ ਨੇ ਸਤਿਸੰਗ ਤੋਂ ਇੱਕ ਦਿਨ ਪਹਿਲਾਂ ਪਿੰਡ ਵਾਲਿਆਂ ਨੂੰ ਦੁੱਧ ਪਹੁੰਚਾਉਣ ਦੀ ਗੱਲ ਕਹੀ, ਤਾਂ ਕਿ ਸੰਗਤ ਲਈ ਚਾਹ ਆਦਿ ਦੀ ਵਿਵਸਥਾ ਵਧੀਆ ਤਰੀਕੇ ਨਾਲ ਹੋ ਸਕੇ 79 ਸਾਲ ਦੇ ਮਾੜੂਰਾਮ ਦੱਸਦੇ ਹਨ

ਕਿ ਉਸ ਦਿਨ ਇੱਕ ਅਪੀਲ ’ਤੇ ਪਿੰਡ ਦਾ ਏਨਾ ਪਿਆਰ ਉੱਮੜਿਆ ਕਿ ਦੇਖਣ ਵਾਲੇ ਦੰਗ ਰਹਿ ਗਏ ਹਰ ਕੋਈ ਹੱਥਾਂ ’ਚ ਡੋਲੂ, ਲੋਟਾ ਆਦਿ ਬਰਤਨ ’ਚ ਦੁੱਧ ਲੈ ਕੇ ਆ ਰਿਹਾ ਸੀ ਉਸ ਦਿਨ ਏਨਾ ਦੁੱਧ ਆਇਆ ਕਿ ਵੱਡਾ ਡਰੱਮ ਦੁੱਧ ਨਾਲ ਭਰ ਗਿਆ ਜਦੋਂ ਸਾਈਂ ਜੀ ਨੇ ਇਹ ਦੇਖਿਆ ਤਾਂ ਖੁਸ਼ ਹੁੰਦੇ ਹੋਏ ਬਚਨ ਫਰਮਾਏ- ‘ਭਈ ਵੋ ਕਹਿ ਰਹੇ ਥੇ ਕਿ ਗਾਂਵ ਕੇ ਲੋਕ ਕੰਜੂਸ ਹੈਂ, ਦੂਧ ਨਹੀਂ ਦੇਕਰ ਜਾਤੇ, ਯਹਾਂ ਤੋ ਡਰਮ ਭਰੇ ਪੜੇ ਹੈਂ ਇਸ ਦੂਧ ਮੇਂ ਤੋ ਬੰਦਾ ਡੂਬਕੇ ਮਰ ਜਾਏ ਇਸਕੋ ਢਕੋ ਬਈ! ਕੱਲ੍ਹ ਸੰਗਤ ਕੋ ਦਿਖਾਏਂਗੇ’ ਅਗਲੇ ਦਿਨ ਸਾਈਂ ਜੀ ਨੇ ਸਤਿਸੰਗ ’ਚ ਵੀ ਇਸ ਗੱਲ ਦਾ ਜ਼ਿਕਰ ਸੁਣਾਇਆ ਅਤੇ ਸਾਧ-ਸੰਗਤ ਨੂੰ ਦੁੱਧ ਦਾ ਭਰਿਆ ਉਹ ਡਰੱਮ ਵੀ ਦਿਖਾਇਆ

ਗਿਆਨਪੁਰਾ ਧਾਮ ’ਚ ਪਿੰਡ ਵਾਸੀਆਂ ਨੂੰ ਅਪਣੇ ਪਾਵਨ ਦਰਸ਼ਨਾਂ ਨਾਲ ਨਿਹਾਲ ਕਰਦੇ ਹੋਏ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਗਿਆਨਪੁਰਾ ਧਾਮ ’ਚ ਪਿੰਡ ਵਾਸੀਆਂ ਨੂੰ ਅਪਣੇ ਪਾਵਨ ਦਰਸ਼ਨਾਂ ਨਾਲ ਨਿਹਾਲ ਕਰਦੇ ਹੋਏ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਗਿਆਨਪੁਰਾ ਧਾਮ ’ਚ ਪਿੰਡ ਵਾਸੀਆਂ ਨੂੰ ਅਪਣੇ ਪਾਵਨ ਦਰਸ਼ਨਾਂ ਨਾਲ ਨਿਹਾਲ ਕਰਦੇ ਹੋਏ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਐੱਮਐੱਸਜੀ ਦੇ ਸੱਚੇ ਮੁਰੀਦ ਸਨ ਦਾਦੂ ਜੀ, ਪੂਰੀ ਹੋਈ ਉਨ੍ਹਾਂ ਦੀ ਅੰਤਿਮ ਅਰਦਾਸ

ਦਾਦੂ ਜੀ

ਸੰਨ 1951 ਦੀ ਗੱਲ ਹੈ ਆਦਰਾਮ ਰਾਮਪੁਰੀਆ ਬਾਗੜੀਆਂ ਦਾ ਉਹ ਪਹਿਲਾ ਵਿਅਕਤੀ ਸੀ, ਜਿਨ੍ਹਾਂ ਨੇ ਪਿੰਡ ’ਚੋਂ ਸਭ ਤੋਂ ਪਹਿਲਾਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਤੋਂ ਨਾਮ-ਦਾਨ ਪ੍ਰਾਪਤ ਕੀਤਾ ਸੀ ਉਨ੍ਹਾਂ ਦੀ ਅਟੁੱਟ ਆਸਥਾ ਅਤੇ ਸ਼ਰਧਾਭਾਵ ਤੋਂ ਖੁਸ਼ ਹੋ ਕੇ ਸਾਈਂ ਜੀ ਨੇ ਉਨ੍ਹਾਂ ਦਾ ਨਾਂਅ ਦਾਦੂ ਰੱਖ ਦਿੱਤਾ ਸੀ, ਜਿਸ ਤੋਂ ਬਾਅਦ ਸੇਵਾਦਾਰ ਉਨ੍ਹਾਂ ਨੂੰ ਦਾਦੂ ਜੀ ਦੇ ਨਾਂਅ ਨਾਲ ਪੁਕਾਰਨ ਲੱਗੇ ਦਾਦੂ ਜੀ ਨੂੰ ਇਸ ਸੱਚਾਈ ਦਾ ਬਹੁਤ ਜਲਦੀ ਅਹਿਸਾਸ ਹੋ ਗਿਆ ਸੀ ਕਿ ਸਾਈਂ ਜੀ ਖੁਦ ਪੂਰਨ ਮੁਰਸ਼ਿਦ ਹਨ ਉਹ ਹਮੇਸ਼ਾ ਸਿਮਰਨ ਅਤੇ ਸਤਿਗੁਰੂ ਦਾ ਹੀ ਯਸ਼ ਗਾਉਂਦੇ ਰਹਿੰਦੇ ਇਹੀ ਨਹੀਂ, ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਵੀ ਇਸ ਵੱਲ ਪ੍ਰੇਰਿਤ ਕੀਤਾ ਅਤੇ ਇੱਕ-ਇੱਕ, ਦੋ-ਦੋ ਕਰਕੇ ਪਿੰਡ ਦੇ ਕਾਫ਼ੀ ਲੋਕਾਂ ਨੂੰ ਨਾਮ-ਦਾਨ ਦਿਵਾ ਕੇ ਸਤਿਸੰਗੀ ਬਣਾ ਦਿੱਤਾ ਪਿੰਡ ਵਾਲਿਆਂ ਦੇ ਅੰਦਰ ਪਿੰਡ ’ਚ ਡੇਰਾ ਬਣਾਉਣ ਦਾ ਖਿਆਲ ਵੀ ਉਨ੍ਹਾਂ ਨੇ ਹੀ ਜਾਗ੍ਰਿਤ ਕੀਤਾ ਦਾਦੂ ਜੀ ਦੇ ਭਤੀਜੇ ਮਾੜੂਰਾਮ ਇੰਸਾਂ ਤੇ ਭਾਗੀਰਥ ਇੰਸਾਂ ਦੱਸਦੇ ਹਨ

ਕਿ ਉਹ ਹਮੇਸ਼ਾ ਡੇਰਾ ਸੱਚਾ ਸੌਦਾ ਨੂੰ ਹੀ ਸਮਰਪਿਤ ਰਹਿੰਦੇ ਸਨ ਸਿਮਰਨ ਅਤੇ ਸੇਵਾ ਦੀ ਲਗਨ ਦੇ ਚੱਲਦਿਆਂ ਹੀ ਉਹ ਡੇਰੇ ਦੇ ਸੇਵਾਦਾਰ ਬਣੇ ਸਨ ਸ਼ੁਰੂਆਤੀ ਦਿਨਾਂ ’ਚ ਦਾਦੂ ਜੀ ਨੂੰ ਰਾਨੀਆ ਡੇਰੇ ’ਚ ਸੇਵਾ ਮਿਲੀ ਪਰ ਕਾਫ਼ੀ ਜ਼ਿੰਮੇਵਾਰੀਆਂ ਦੇ ਵਿੱਚ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬਿਨ੍ਹਾਂ ਸਿਮਰਨ ਅਤੇ ਸੇਵਾ ਦੇ ਹੀ ਲੰਘਣ ਲੱਗਿਆ, ਜਿਸ ਤੋਂ ਉਹ ਬੇਚੈਨ ਜਿਹੇ ਰਹਿਣ ਲੱਗੇ ਇੱਕ ਦਿਨ ਦਾਦੂ ਜੀ ਸਰਸਾ ਦਰਬਾਰ ’ਚ ਪਹੁੰਚੇ ਅਤੇ ਪੂਜਨੀਕ ਸਾਈਂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ‘ਬਾਬਾ ਜੀ, ਮੈਂ ਤੋ ਅਠੇ ਸੇਵਾ-ਸੁਮਰਨ ਖਾਤਰ ਆਇਓ, ਪਰ ਥੈ ਤੋ ਮੈਨੇ ਔਰ ਹੀ ਬਿਆਦੀਆਂ ਮੇਂ ਫਸਾ ਦੀਓ (ਮਤਲਬ ਜਿੰਮੇਵਾਰੀਆਂ ਦੀ ਵਜ੍ਹਾ ਨਾਲ ਟੈਨਸ਼ਨ ਵਧ ਗਈ ਹੈ, ਜਿਸ ਨਾਲ ਸਿਮਰਨ ’ਚ ਧਿਆਨ ਨਹੀਂ ਲਗਦਾ) ਇਹ ਸੁਣ ਕੇ ਸਾਈਂ ਜੀ ਬਹੁਤ ਹੱਸੇ ਅਤੇ ਫਰਮਾਇਆ ਕਿ ‘ਚਲੋ ਆਪਕੋ ਰਾਮਪੁਰੀਆ ਡੇਰੇ ਮੇਂ ਸੇਵਾ ਦੇਤੇ ਹੈਂ’ ਦੱਸਦੇ ਹਨ ਕਿ ਉਸ ਤੋਂ ਬਾਅਦ ਦਾਦੂ ਜੀ ਰਾਮਪੁਰੀਆ ਦਰਬਾਰ ’ਚ ਹੀ ਸੇਵਾ ਕਰਨ ਲੱਗੇ ਇੱਕ ਦਿਨ ਪੂਜਨੀਕ ਸਾਈਂ ਜੀ ਅਚਾਨਕ ਦਿੱਲੀ ਵੱਲ ਰਵਾਨਾ ਹੋ ਗਏ ਅਤੇ ਸੇਵਾਦਾਰਾਂ ਨੂੰ ਇਹ ਵਿਸ਼ੇਸ਼ ਬਚਨ ਫਰਮਾਏ ਕਿ ਕਿਸੇ ਵੀ ਸੇਵਾਦਾਰ ਨੇ ਪਿੱਛੇ ਨਹੀਂ ਆਉਣਾ ਹੈ

ਹਾਲੇ ਥੋੜ੍ਹਾ ਹੀ ਸਮਾਂ ਲੰਘਿਆ ਸੀ ਕਿ ਦਾਦੂ ਜੀ ਇੱਕ ਹੋਰ ਵਿਅਕਤੀ ਦੇ ਬਹਿਕਾਵੇ ’ਚ ਆ ਕੇ ਦਿੱਲੀ ਜਾ ਪਹੁੰਚੇ ਉਸ ਸਮੇਂ ਰੇਲ ਤੋਂ ਦਿੱਲੀ ਜਾਣ ਦਾ ਕਿਰਾਇਆ ਸਿਰਫ਼ 3 ਰੁਪਏ ਸੀ ਦਿੱਲੀ ਪਹੁੰਚਦੇ ਹੀ ਦਾਦੂ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਉਸ ਨੇ ਬਚਨਾਂ ’ਚ ਕਾਟ ਕਰ ਦਿੱਤੀ ਹੈ ਉਸ ਤੋਂ ਬਾਅਦ ਦਾਦੂ ਜੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਜਦੋਂ ਪੂਜਨੀਕ ਸਾਈਂ ਜੀ ਨੂੰ ਇਸ ਬਾਰੇ ’ਚ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਆਪਣੇ ਮੁਰੀਦ ’ਤੇ ਰਹਿਮ ਆ ਗਿਆ ਉਨ੍ਹਾਂ ਨੂੰ ਬੁਲਾਇਆ ਗਿਆ ਅਤੇ ਬਚਨ ਫਰਮਾਇਆ- ‘ਤੂੰ ਭੋਲ਼ਾ ਬਾਗੜੀ ਹੈ, ਤੂਝੇ ਉਸ ਨੇ (ਦੂਜੇ ਵਿਅਕਤੀ ਦੇ ਬਾਰੇ ’ਚ) ਭਰਮਾ ਲਿਆ ਦਾਦੂ ਤੂਝੇ ਨਹੀਂ ਆਣਾ ਚਾਹੀਏ ਥਾ,

ਤੂਝੇ ਉਸਕਾ ਕਹਾ ਮਾਨਣਾ ਸਹੀ ਥਾ, ਜਾਂ ਇਸ ਮਸਤਾਨੇ ਕਾ ਕਹਿਣਾ ਮਾਨਣਾ ਚਾਹੀਏ ਥਾ! ਚੱਲ ਤੂੰ ਘਬਰਾ ਮਤ, ਤੂਝੇ ਏਕ ਸ਼ਰਤ ਪੇ ਛੋੜਤੇ ਹੈਂ, ਤਾ-ਉਮਰ ਤੂਝੇ ਰਾਮਪੁਰੀਆ ਡੇਰਾ ਮੇਂ ਹੀ ਰਹਿਣਾ ਹੋਗਾ ਚਾਹੇ ਦੁੱਖ ਆਏ, ਚਾਹੇ ਸੁੱਖ ਆਏ’ ਇਹ ਸੁਣ ਕੇ ਦਾਦੂ ਜੀ ਇੱਕ ਵਾਰ ਘਬਰਾ ਜਿਹੇ ਗਏ, ਕਿਉਂਕਿ ਉਸ ਸਮੇਂ ਡੇਰੇ ਦੇ ਆਸ-ਪਾਸ ਬੀਆਬਾਨ ਸੀ ਅਤੇ ਪਿੰਡ ’ਚ ਵੀ 50 ਦੇ ਕਰੀਬ ਹੀ ਘਰ ਸਨ ਮਨ ’ਚ ਸੋਚਿਆ ਕਿ ਅਜਿਹੇ ਹਾਲਾਤ ’ਚ ਉੱਥੇ ਮਨ ਕਿਵੇਂ ਲੱਗੇਗਾ! ਉਸੇ ਪਲ ਸਾਈਂ ਜੀ ਨੇ ਫਿਰ ਤੋਂ ਫਰਮਾਇਆ- ‘ਘਬਰਾ ਮਤ, ਤੂਝੇ ਪਾਸ ਖੜ੍ਹੇ ਹੋਕਰ ਸੱਚਖੰਡ ਲੇਕਰ ਜਾਏਂਗੇ’ ਦੱਸਦੇ ਹਨ ਕਿ ਉਸ ਤੋਂ ਬਾਅਦ ਦਾਦੂ ਜੀ ਨੇ ਕਦੇ ਵੀ ਰਾਮਪੁਰੀਆ ਡੇਰੇ ਤੋਂ ਬਾਹਰ ਕਦਮ ਨਹੀਂ ਰੱਖਿਆ


ਸੰਨ 1994 ’ਚ ਦਾਦੂ ਜੀ ਦੀ ਤਬੀਅਤ ਵਿਗੜਨ ਲੱਗੀ ਦਿਨ-ਬ-ਦਿਨ ਉਸ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ ਇਹ ਦੇਖ ਕੇ ਉਨ੍ਹਾਂ ਦੇ ਭਾਣਜੇ ਨੇਕੀ ਰਾਮ ਨੇ ਪੁੱਛਿਆ, ‘ਮਾਮਾ ਜੀ! ਤੁਹਾਡੀ ਜ਼ਮੀਨ-ਜਾਇਦਾਦ ਅਤੇ ਜੋ ਨਗਦੀ ਆਦਿ ਜਮ੍ਹਾ ਹੈ ਉਸ ਦੇ ਬਾਰੇ ’ਚ ਤੁਸੀਂ ਕੀ ਸੋਚਿਆ ਹੈ?’ ਇਸ ’ਤੇ ਦਾਦੂ ਜੀ ਨੇ ਕਿਹਾ, ‘ਮੇਰੇ ਮਰਨ ਤੋਂ ਬਾਅਦ ’ਚ ਮੇਰਾ ਅੰਤਿਮ ਸਸਕਾਰ ਡੇਰੇ ਦੀ ਚਾਰਦੀਵਾਰੀ ਦੇ ਅੰਦਰ ਪਾਣੀ ਵਾਲੀ ਡਿੱਗੀ ਅਤੇ ਹਾਲ ਕਮਰੇ ਦੇ ਵਿੱਚ ਪਈ ਖਾਲੀ ਜਗ੍ਹਾ ’ਚ ਕਰਨਾ ਹੈ, ਮੇਰੀ ਨਗਦੀ ਆਦਿ ਅਤੇ ਬਾਕੀ ਦਾ ਸਾਰਾ ਸਾਮਾਨ ਡੇਰਾ ਸੱਚਾ ਸੌਦਾ ਦਰਬਾਰ ਦੀ ਅਮਾਨਤ ਹੈ ਮੇਰੇ ਚੋਲ਼ਾ ਛੱਡਣ ’ਤੇ ਇਹ ਸਭ ਕੁਝ ਦਰਬਾਰ ਨੂੰ ਸੌਂਪ ਦਿੱਤਾ ਜਾਵੇ ਅਤੇ ਮੇਰੇ ਪਿੱਛੇ ਮੇਰੇ ਪ੍ਰਤੀ ਕੋਈ ਬਾਹਰੀ ਕਿਰਿਆ-ਕਰਮ ਕਰਨ ਦੀ ਬਜਾਇ ਇੱਥੇ ਪੂਜਨੀਕ ਹਜ਼ੂਰ ਪਿਤਾ ਜੀ ਦਾ ਸਤਿਸੰਗ ਕੀਤਾ ਜਾਵੇ’

ਪੂਜਨੀਕ ਹਜ਼ੂਰ ਪਿਤਾ ਜੀ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਦਾਦੂ ਜੀ ਨੂੰ ਉਸ ਦੀ ਸੇਵਾ ਅਤੇ ਉਸ ਦੇ ਪ੍ਰਬਲ ਪ੍ਰੇਮ ਦੇ ਬਦਲੇ ਇੱਕ ਬਹੁਤ ਹੀ ਸੁੰਦਰ ਦਸਤਾਰ (ਪੱਗ) ਬਤੌਰ ਆਪਣੇ ਪ੍ਰੇਮ ਦੀ ਨਿਸ਼ਾਨੀ ਦਿੱਤੀ ਸੀ ਦਾਦੂ ਜੀ ਨੇ ਆਪਣੀ ਆਖਰੀ ਇੱਛਾ ਪ੍ਰਗਟ ਕਰਦੇ ਹੋਏ ਇਹ ਵੀ ਕਿਹਾ ਕਿ ਇਹ ਸ਼ਹਿਨਸ਼ਾਹੀ ਇਲਾਹੀ ਦਸਤਾਰ ਅੰਤ ਸਮੇਂ ਮੇਰੇ ਉੱਪਰ ਕਫਨ ਦੇ ਰੂਪ ’ਚ ਪਾ ਦਿੱਤੀ ਜਾਵੇ ਉਨ੍ਹਾਂ ਨੇ ਚੋਲ਼ਾ ਛੱਡਣ ਦੇ ਸਮੇਂ ਵੱਲ ਇਸ਼ਾਰਾ ਕੀਤਾ ਕਿ ਉਹ ਕੱਲ੍ਹ ਸ਼ਾਮ ਨੂੰ ਚੋਲ਼ਾ ਛੱਡ ਜਾਏਗਾ ਅਤੇ ਹੋਇਆ ਵੀ ਇਸੇ ਤਰ੍ਹਾਂ ਗੱਲਾਂ ਕਰਦੇ ਹੋਏ ਨਿਸ਼ਚਿਤ ਸਮੇਂ ’ਤੇ ਭਾਵ 13 ਮਈ 1994 ਨੂੰ 6:15 ਵਜੇ ਸ਼ਾਮ ਨੂੰ ਚੋਲ਼ਾ ਛੱਡ ਦਿੱਤਾ ਦਾਦੂ ਜੀ ਦੇ ਚੋਲ਼ਾ ਛੱਡਣ ਦੀ ਖਬਰ ਦਰਬਾਰ ’ਚ ਪਹੁੰਚਦੇ ਹੀ ਪੂਜਨੀਕ ਹਜ਼ੂਰ ਪਿਤਾ ਜੀ ਰਾਮਪੁਰੀਆ ਦਰਬਾਰ ’ਚ ਪਧਾਰੇ ਅਤੇ ਦਾਦੂ ਜੀ ਦੀ ਅੰਤਿਮ ਇੱਛਾ ਅਨੁਸਾਰ ਸ਼ਾਹੀ ਦਾਤ (ਦਸਤਾਰ) ਦਾ ਕਫ਼ਨ ਪਹਿਨਾ ਕੇ ਡੇਰੇ ਦੀ ਚਾਰਦੀਵਾਰੀ ਦੇ ਅੰਦਰ ਨਿਸ਼ਚਿਤ ਸਥਾਨ ’ਤੇ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰਵਾਇਆ

ਉਸ ਦਿਨ ਸਾਈਂ ਜੀ ਦੇ ਇਲਾਹੀ ਬਚਨ ਵੀ ਪੂਰੇ ਹੋਏ ਕਿ ਤੂਝੇ ਪਾਸ ਖੜੇ ਹੋਕਰ ਸੱਚਖੰਡ ਲੇਕਰ ਜਾੲਂੇਗੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਾਦੂ ਜੀ ਦੀ ਇੱਕ ਹੋਰ ਅੰਤਿਮ ਇੱਛਾ ਪੂਰੀ ਕਰਦੇ ਹੋਏ ਉਨ੍ਹਾਂ ਦੀ ਤੇਰਵ੍ਹੀਂ ’ਤੇ 23 ਮਈ ਨੂੰ ਰਾਮਪੁਰੀਆ ਦਰਬਾਰ ’ਚ ਰੂਹਾਨੀ ਸਤਿਸੰਗ ਵੀ ਫਰਮਾਇਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਸੀਮ ਪਿਆਰ ਦੀ ਬਖ਼ਸ਼ਿਸ਼ ਕੀਤੀ ਆਪਣੇ ਸਤਿਗੁਰੂ ਨਾਲ ਅਜਿਹਾ ਪ੍ਰੇਮ ਕੋਈ ਵਿਰਲੇ ਹੀ ਸ਼ਿਸ਼ ਕਮਾ ਪਾਉਂਦੇ ਹਨ, ਤਦ ਹੀ ਉਨ੍ਹਾਂ ਦਾ ਨਾਂਅ ਅੱਜ ਵੀ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਬੜੇ ਅਦਬ ਨਾਲ ਲਿਆ ਜਾਂਦਾ ਹੈ

ਸਮਰਪਣ: ਤੇਰਾ ਤੁਝੀ ਕੋ ਅਰਪਣ ਕਿਆ ਲਾਗੈ ਮੇਰਾ

ਸੇਵਾਦਾਰ ਦਾਦੂ ਜੀ ਨੇ ਡੇਰਾ ਸੱਚਾ ਸੌਦਾ ਨਾਲ ਜੁੜਨ ਤੋਂ ਬਾਅਦ ਆਪਣਾ ਜੀਵਨ ਪਰਮਾਰਥ ਨੂੰ ਸਮਰਪਿਤ ਕਰ ਦਿੱਤਾ ਸੀ ਪੂਜਨੀਕ ਸਾਈਂ ਜੀ ਨੇ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ’ਤੇ ਬਿਰਾਜ਼ਮਾਨ ਕਰਨ ਤੋਂ ਪਹਿਲਾਂ ਪ੍ਰੀਖਿਆ ਲੈਂਦੇ ਹੋਏ ਘਰ-ਬਾਰ ਦਾ ਸਾਰਾ ਸਾਮਾਨ ਦਰਬਾਰ ’ਚ ਲਿਆਉਣ ਦਾ ਹੁਕਮ ਫਰਮਾਇਆ ਸੀ ਉਸ ਸਾਮਾਨ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰਾਂ ਨੂੰ ਬਤੌਰ ਸ਼ਾਹੀ ਨਿਸ਼ਾਨੀ ਦੇ ਤੌਰ ’ਤੇ ਦਿੱਤਾ ਸੀ,

ਉਸ ਦੌਰਾਨ ਦਾਦੂ ਜੀ ਨੂੰ ਵੀ ਕਾਠ ਦਾ ਬਣਿਆ ਇੱਕ ਸੁੰਦਰ ਦਰਵਾਜ਼ਾ ਦਾਤ ਸਵਰੂਪ ਦਿੱਤਾ ਗਿਆ ਸੀ ਦਾਦੂ ਜੀ ਨੇ ਇਹ ਦਰਵਾਜ਼ਾ ਆਪਣੇ ਘਰ ਲੈ ਜਾਣ ਜਾਂ ਪਹੁੰਚਾਉਣ ਦੀ ਬਜਾਇ ਉਸ ਨੂੰ ਰਾਮਪੁਰੀਆ ਦਰਬਾਰ ’ਚ ਹੀ ਲਗਾਉਣ ਦਾ ਸੋਚਿਆ ਉਨ੍ਹਾਂ ਦਿਨਾਂ ’ਚ ਰਾਮਪੁਰੀਆ ਡੇਰੇ ਦੀ ਚਾਰਦੀਵਾਰੀ ਕੰਡੇਦਾਰ ਝਾੜੀਆਂ ਨਾਲ ਕੀਤੀ ਹੋਈ ਸੀ, ਜਿਸ ਨਾਲ ਅੰਦਰ ਜਾਣ ਦੌਰਾਨ ਸੰਗਤ ਨੂੰ ਪੈਰਾਂ ’ਚ ਕੰਡੇ ਚੁੱਭਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਸਨ ਦਾਦੂ ਜੀ ਨੇ ਕਾਰੀਗਰ ਦੀ ਮੱਦਦ ਨਾਲ ਇਹ ਦਰਵਾਜ਼ਾ ਚਾਰਦੀਵਾਰੀ ’ਚ ਲਗਵਾ ਕੇ ਦਰਬਾਰ ’ਚ ਪ੍ਰਵੇਸ਼ ਦੁਆਰ ਦੇ ਰੂਪ ’ਚ ਇਸਤੇਮਾਲ ਕੀਤਾ, ਜੋ ‘ਤੇਰਾ ਤੁਝੀ ਕੋ ਅਰਪਣ ਕਿਆ ਲਾਗੈ ਮੇਰਾ’ ਦੀ ਅਨੋਖੀ ਮਿਸਾਲ ਕਹੀ ਜਾ ਸਕਦੀ ਹੈ

‘ਜੇ ਤੂੰ ਨੀਂ ਮਾਨਦਾ ਤਾਂ ਮਸਤਾਨੇ ਨੂੰ ਹੀ ਮੰਨਣਾ ਪਊਗਾ’

ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਨੇ 1957 ’ਚ ਹੀ ਇੱਕ ਵਾਰ ਪਿੰਡ ਦਾ ਸਤਿਸੰਗ ਤੈਅ ਕਰ ਦਿੱਤਾ ਸੀ ਰਾਮਪੁਰੀਆ ਤੋਂ ਪਹਿਲਾਂ ਪਿੰਡ ਕੰਵਰਪੁਰਾ ’ਚ ਸਤਿਸੰਗ ਹੋਣਾ ਸੀ ਪੂਜਨੀਕ ਸਾਈਂ ਜੀ ਕੰਵਰਪੁਰਾ ਜਾ ਪਧਾਰੇ, ਉੱਥੇ ਰਾਮਪੁਰੀਆ ਪਿੰਡ ਦੇ ਇੱਕ-ਦੋ ਸਤਿਸੰਗੀ ਹੀ ਪਹੁੰਚੇ ਸਨ ਜਦੋਂ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਲੋਕਾਂ ਤੋਂ ਪਿੰਡ ਦੇ ਹੋਰ ਸਤਿਸੰਗੀਆਂ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਬਾ ਜੀ, ਬਾਕੀ ਲੋਕ ਸ਼ਾਦੀ ਆਦਿ ਪ੍ਰੋਗਰਾਮਾਂ ’ਚ ਗਏ ਹੋਏ ਹਨ ਇਹ ਸੁਣ ਕੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਭਈ, ਉਨ੍ਹਾਂ ਲੋਕਾਂ ਦੀ ਜੇ ਸਤਿਸੰਗ ’ਚ ਦਿਲਚਸਪੀ ਹੀ ਨਹੀਂ ਹੈ ਤਾਂ ਚਲੋ ਪਿੰਡ ਦੀ ਸਤਿਸੰਗ ਭੀ ਕੈਂਸਲ ਕਰ ਦੇਤੇ ਹੈਂ’ ਦੱਸਦੇ ਹਨ ਕਿ ਕੰਵਰਪੁਰਾ ਤੋਂ ਬਾਅਦ ਸਰਸਾ ਦਰਬਾਰ ’ਚ ਹੀ ਸਤਿਸੰਗ ਰੱਖ ਦਿੱਤਾ ਗਿਆ

ਉੱਧਰ ਜਿਵੇਂ ਹੀ ਦਾਦੂ ਜੀ ਕੋਲ ਇਹ ਖਬਰ ਪਹੁੰਚੀ ਕਿ ਸਾਈਂ ਜੀ ਨੇ ਪਿੰਡ ਦਾ ਸਤਿਸੰਗ ਕੈਂਸਲ ਕਰ ਦਿੱਤਾ ਹੈ ਤਾਂ ਇਹ ਸੁਣਦੇ ਹੀ ਉਹ ਬੜਾ ਮਾਯੂਸ ਹੋਇਆ ਅਗਲੇ ਹੀ ਦਿਨ ਸਵੇਰੇ ਸਰਸਾ ਦਰਬਾਰ ਵੱਲ ਚੱਲ ਪਿਆ ਜਿਵੇਂ ਹੀ ਸਰਸਾ ਦਰਬਾਰ ’ਚ ਪਹੁੰਚਿਆ ਤਾਂ ਬਾਬਾ ਜੀ ਇੱਕ ਉੱਚੇ ਟਿੱਲੇ ’ਤੇ ਖੜ੍ਹੇ ਸਨ ਪੂਜਨੀਕ ਸਾਈਂ ਜੀ ਨੇ ਦੂਰ ਤੋਂ ਹੀ ਆਵਾਜ਼ ਲਾਈ- ‘ਆ ਗਿਆ ਦਾਦੂ, ਸਭ ਠੀਕ ਹੈ ਨਾ!’ ਦਾਦੂ ਜੀ ਨੂੰ ਉਤਾਵਲਾਪਣ ਸੀ, ਇਸ ਲਈ ਕਹਿਣ ਲੱਗਿਆ- ਬਾਬਾ ਜੀ, ਮੈਂ ਸੁਣਿਆ ਹੈ ਕਿ ਮੇਰੇ ਪਿੰਡ ਦਾ ਸਤਿਸੰਗ ਕੈਂਸਲ ਹੋ ਗਿਆ ‘ਹਾਂ, ਦਾਦੂ ਤੂਨੇ ਸਹੀ ਸੁਨਾ ਹੈ ਵਹਾਂ ਸਤਿਸੰਗ ਨਹੀਂ ਕਰੇਂਗੇ’ ਦਾਦੂ ਜੀ ਬੋਲੇ- ਬਾਬਾ, ਮੈਂ ਤਾਂ ਮਰ ਗਿਆ

ਫਿਰ, ਮੈਂ ਤਾਂ ਪਿੰਡ ਵਾਲਿਆਂ ਨੂੰ ਕਈ ਦਿਨਾਂ ਤੋਂ ਸਮਝਾਉਣ ’ਚ ਲੱਗਿਆ ਹੋਇਆ ਸੀ ਕਿ ਬਾਬਾ ਜੀ ਆਉਣਗੇ, ਸਤਿਸੰਗ ’ਚ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣਾਉਣਗੇ, ਸਭ ਨੂੰ ਨਾਮ ਦਾਨ ਵੀ ਦੇਣਗੇ ਇਹੀ ਨਹੀਂ, ਮੈਂ ਤਾਂ ਆਪਣੇ ਰਿਸ਼ਤੇਦਾਰਾਂ, ਸਗੇ-ਸੰਬੰਧੀਆਂ ਨੂੰ ਵੀ ਇਸ ਸਤਿਸੰਗ ਦੇ ਬਾਰੇ ’ਚ ਦੱਸਿਆ ਹੋਇਆ ਹੈ ਦਾਦੂ ਜੀ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਬਾਬਾ ਜੀ, ਜੇਕਰ ਸਤਿਸੰਗ ਨਹੀਂ ਹੋਇਆ ਤਾਂ ਮੈਂ ਪਿੰਡ ਵਾਲਿਆਂ ਨੂੰ ਕੀ ਕਹੂੰਗਾ, ਪਿੰਡ ਵਾਪਸ ਕਿਸ ਮੂੰਹ ਨਾਲ ਜਾਊਂਗਾ? ਇਹ ਕਹਿੰਦੇ ਹੋਏ ਦਾਦੂ ਜੀ ਰੋਣ ਲੱਗੇ ਦਾਦੂ ਜੀ ਸਤਿਸੰਗ ਕਰਨ ਲਈ ਵਾਰ-ਵਾਰ ਅਰਜ਼ ਕਰਦੇ ਰਹੇ ਆਖਰਕਾਰ ਆਪਣੇ ਸ਼ਿਸ਼ ਦੀ ਪੁਕਾਰ ਸੁਣਦੇ ਹੋਏ ਸਾਈਂ ਜੀ ਨੇ ਫਰਮਾਇਆ- ‘ਚੱਲ ਦਾਦੂ, ਜੇ ਤੂੰ ਨੀਂ ਮਾਨਦਾ ਤਾਂ ਠੀਕ ਹੈ, ਮਸਤਾਨੇ ਨੂੰ ਹੀ ਮੰਨਣਾ ਪਊਗਾ ਤੇਰੇ ਪਿੰਡ ਵਿੱਚ ਸਤਿਸੰਗ ਜ਼ਰੂਰ ਕਰਾਂਗੇ’

ਇੱਥੋਂ ਦੀਆਂ ਦੀਵਾਰਾਂ ਵੀ ਦਿੰਦੀਆਂ ਹਨ ਰੂਹਾਨੀਅਤ ਦਾ ਸੰਦੇਸ਼

ਗਿਆਨਪੁਰਾ ਧਾਮ ਯਾਤਰੀਆਂ ਲਈ ਗਿਆਨ ਦੇ ਭੰਡਾਰ ਦੇ ਸਮਾਨ ਹੈ ਇੱਥੋਂ ਦੀਆਂ ਦੀਵਾਰਾਂ ’ਤੇ ਲਿਖੇ ਗਏ ਅਧਿਆਤਮਿਕ ਸਲੋਗਨ ਲੋਕਾਂ ਨੂੰ ਜੀਵਨ ਦੇ ਅਸਲ ਉਦੇਸ਼ ਨਾਲ ਰੂਬਰੂ ਕਰਵਾਉਂਦੇ ਹਨ ‘ਕਿਉਂ ਨਹੀਂ ਜਪਦਾ ਅੰਦਰ ਵਾਲਾ, ਰਾਮ ਤੇਰੇ ਕੰਮ ਆਵੇਗਾ ਤੇਰੀ ਡੁੱਬਦੀ ਬੇੜੀ ਬੰਦਿਆ, ਸਤਿਗੁਰੂ ਪਾਰ ਲੰਘਾਵੇਗਾ’ ਜਿਵੇਂ ਦਰਜ਼ਨਾਂ ਵੱਖ-ਵੱਖ ਸਲੋਗਨ ਦਰਬਾਰ ਦੀ ਸ਼ੋਭਾ ਵਧਾਉਂਦੇ ਹੋਏ ਨਜ਼ਰ ਆਉਂਦੇ ਹਨ ਦੂਜੇ ਪਾਸੇ ਦਰਬਾਰ ’ਚ ‘ਐੱਮਐੱਸਜੀ’ ਲੁੱਕ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਸੰਗਤ ਖੁਦ ਹੀ ਪੁਕਾਰਦੀ ਹੈ ਕਿ ‘ਧੰਨ ਉਨ੍ਹਾਂ ਪ੍ਰੇਮੀਆਂ ਦੇ, ਜਿਨ੍ਹਾਂ ਦੇ ਸੇਵਾ ਹਿੱਸੇ ਵਿੱਚ ਆਈ ਧੰਨ ਉਨ੍ਹਾਂ ਪ੍ਰੇਮੀਆਂ ਦੇ, ਜਿਨ੍ਹਾਂ ਡੇਰੇ ਦੀ ਸੇਵਾ ਕਮਾਈ’

ਗਿਆਨਪੁਰਾ ਧਾਮ ਦਾ ਉਹ ਦਰਵਾਜਾ, ਜਿਸ ਨੂੰ ਪੂਜਨੀਕ ਹਜੂਰ ਪਿਤਾ ਜੀ ਨੇ ਖੁਦ ਕੋਲ ਖੜੇ ਹੋ ਕੇ ਖੁਲੱ੍ਹਵਾਇਆ ਸੀ ਇਸ ਦਰਵਾਜੇ ਬਾਰੇ ’ਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਬਚਨ ਕੀਤੇ ਸੀ ਕਿ ਅਸੀਂ ਖੁਦ ਕੋਲ ਖੜੇ ਹੋ ਕੇ ਖੁੱਲ੍ਹਾਵਾਂਗੇ


ਦਰਬਾਰ ’ਚ ਲੰਗਰ ਬਣਾਉਣ ਦੀ ਸੇਵਾ ਕਰਦੀਆਂ ਭੈਣਾਂ ਤੇ ਲੰਗਰ ਛਕਦੇ ਹੋਏ ਸੇਵਾਦਾਰ

ਰਾਜਸਥਾਨ, ਹਰਿਆਣਾ ’ਚ ਮਿਠਾਸ ਵਧਾਉਂਦੇ ਹਨ ਇੱਥੋਂ ਦੇ ਫਲ


ਡੇਰਾ ਸੱਚਾ ਸੌਦਾ ਗਿਆਨਪੁਰਾ ਧਾਮ ਰੂਹਾਨੀਅਤ ਦੇ ਨਾਲ-ਨਾਲ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਵਧਾਉਂਦਾ ਹੋਇਆ ਪ੍ਰਤੀਤ ਹੁੰਦਾ ਹੈ 6 ਏਕੜ ’ਚ ਫੈਲਿਆ ਇਹ ਦਰਬਾਰ ਜਿੱਥੇ ਹਰ ਯਾਤਰੀ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ, ਉੱਥੇ ਇਸ ’ਚ ਕਰੀਬ 5 ਏਕੜ ਏਰੀਆ ’ਚ ਬਾਗਬਾਨੀ ਵੀ ਕੀਤੀ ਜਾ ਰਹੀ ਹੈ, ਜਿਸ ਦੇ ਫਲਾਂ ਦੀ ਮਿਠਾਸ ਹਰਿਆਣਾ ਦੇ ਨਾਲ-ਨਾਲ ਸਰਹੱਦੀ ਰਾਜਸਥਾਨ ’ਚ ਵੀ ਬਾਖੂਬੀ ਫੈਲ ਰਹੀ ਹੈ ਸੇਵਾਦਾਰ ਉਮੇਦ ਇੰਸਾਂ ਦੱਸਦੇ ਹਨ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੇ ਮਾਰਗਦਰਸ਼ਨ ’ਚ ਇੱਥੇ ਬਾਗਬਾਨੀ ਦਾ ਕੰਮ ਸ਼ੁਰੂ ਹੋਇਆ ਸੀ ਇੱਥੇ ਜ਼ਿਆਦਾਤਰ ਕਿੰਨੂਆਂ ਦੇ ਪੌਦੇ ਲਾਏ ਗਏ ਹਨ, ਜਿਨ੍ਹਾਂ ਦਾ ਉਤਪਾਦਨ ਸਮਰੱਥਾ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਇੱਥੋਂ ਦੇ ਫਲਾਂ ਦੀ ਸਪਲਾਈ ਫੇਫਾਣਾ ਦਰਬਾਰ, ਨਿਠਾਣਾ ਅਤੇ ਹਰਿਆਣਾ ਦੇ ਕੈਥਲ ਦਰਬਾਰ ਤੱਕ ਹੁੰਦੀ ਰਹਿੰਦੀ ਹੈ ਇਸ ਤੋਂ ਇਲਾਵਾ ਇੱਥੇ ਸਮੇਂ ਅਨੁਸਾਰ ਸਬਜ਼ੀਆਂ ਵੀ ਉੱਗਾਈਆਂ ਜਾਂਦੀਆਂ ਹਨ ਬਾਗਬਾਨੀ ਲਈ ਇੱਥੇ 75 ਗੁਣਾ 50 ਫੁੱਟ ’ਚ ਗਹਿਰੀ ਡਿੱਗੀ ਬਣਾਈ ਗਈ ਹੈ, ਜਿਸ ’ਚ ਨਹਿਰੀ ਜਲ ਇਕੱਠਾ ਕੀਤਾ ਜਾਂਦਾ ਹੈ ਆਉਣ ਵਾਲੇ ਦਿਨਾਂ ’ਚ ਇੱਥੇ ਡਰਿੱਪ ਸਿਸਟਮ ਲਾਉਣ ਦੀ ਯੋਜਨਾ ਹੈ ਤਾਂ ਕਿ ਭਵਿੱਖ ਲਈ ਪਾਣੀ ਦੀ ਬੱਚਤ ਕੀਤੀ ਜਾ ਸਕੇ


ਪਿੰਡ ’ਚ ਬਣਿਆ ਡੇਰਾ ਸੱਚਾ ਸੌਦਾ ਦਰਬਾਰ ਹਮੇਸ਼ਾ ਸ਼ਾਂਤੀ ਤੇ ਭਾਈਚਾਰੇ ਦਾ ਪ੍ਰਤੀਕ ਰਿਹਾ ਹੈ 3 ਹਜ਼ਾਰ ਏਕੜ ਏਰੀਆ ’ਚ ਫੈਲੇ ਮੇਰੇ ਪਿੰਡ ਦੀ ਆਬਾਦੀ ਢਾਈ ਹਜ਼ਾਰ ਦੇ ਕਰੀਬ ਹੈ ਹਾਲਾਂਕਿ ਇੱਥੇ ਹਿੰਦੂ ਧਰਮ ਨਾਲ ਜੁੜੇ ਲੋਕ ਹੀ ਰਹਿੰਦੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਡੇਰਾ ਸੱਚਾ ਸੌਦਾ ਨਾਲ ਲਗਾਅ ਰੱਖਦੇ ਹਨ ਪਿੰਡ ’ਚ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦਰਬਾਰ ਹੀ ਧਾਰਮਿਕ ਸਥਾਨ ਦੇ ਰੂਪ ’ਚ ਬਣਿਆ ਸੀ ਮੌਜ਼ੂਦਾ ਸਮੇਂ ’ਚ ਕਈ ਮੰਦਿਰ ਵੀ ਹਨ, ਇਹ ਸਾਰੇ ਧਾਰਮਿਕ ਸਥਾਨ ਪਿੰਡ ਦੀ ਸ਼ੋਭਾ ਵਧਾਉਂਦੇ ਹਨ ਸਿੱਖਿਆ ਦੇ ਖੇਤਰ ’ਚ ਵੀ ਪਿੰਡ ਉੱਨਤੀ ’ਤੇ ਹੈ, ਇੱਥੇ ਦਸਵੀਂ ਜਮਾਤ ਤੱਕ ਸਰਕਾਰੀ ਸਕੂਲ ਦੀ ਵਿਵਸਥਾ ਹੈ -ਮੋਹਰ ਸਿੰਘ ਨੈਨ, ਸਰਪੰਚ


ਇੰਜ ਪਹੁੰਚੋ ਦਰਬਾਰ

ਸੜਕ ਮਾਰਗ:

ਚੋਪਟਾ-ਭਾਦਰਾ ਰੋਡ ’ਤੇ ਸਥਿਤ ਪਿੰਡ ਕਾਗਦਾਨਾ ਤੋਂ ਸਿਰਫ਼ ਦੋ ਕਿੱਲੋਮੀਟਰ ਦੀ ਦੂਰੀ
ਭੱਟੂ ਤੋਂ ਸਿੱਧਾ ਰਾਮਪੁਰੀਆ ਪਿੰਡ ਲਈ ਬੱਸ ਸੇਵਾ, ਨਾਲ ਹੀ ਚੋਪਟਾ ਤੋਂ ਵਾਇਆ ਕਾਗਦਾਨਾ ਬੱਸ ਸੇਵਾ

ਰੇਲ ਮਾਰਗ:

ਭੱਟੂ ਰੇਲਵੇ ਸਟੇਸ਼ਨ ਤੋਂ 20 ਕਿੱਲੋਮੀਟਰ ਦੀ ਦੂਰੀ
ਸਰਸਾ ਰੇਲਵੇ ਸਟੇਸ਼ਨ ਤੋਂ ਟੈਕਸੀ ਰਾਹੀਂ ਵਾਇਆ ਚੋਪਟਾ ਹੋ ਕੇ ਦਰਬਾਰ ਪਹੁੰਚਿਆ ਜਾ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!