ਮਾਤਾਵਾਂ ਦੇ ਬੁਲੰਦ ਹੌਂਸਲੇ ਦਾ ਸਾਕਸ਼ੀ ਹੈ | ਸਤਿਨਾਮ ਪੁਰ ਧਾਮ, ਗਦਰਾਣਾ

‘ਭਾਈ! ਤੁਮ ਲੋਗ ਹਮੇਂ ਬੁਲਾ ਤੋ ਰਹੇ ਹੋ, ਯਹ ਬਤਾਓ ਕਿ ਸਾਧ-ਸੰਗਤ ਕੋ ਕਿਆ ਖਿਲਾਓਗੇ’? ਮਹਿਮਦਪੁਰ ਰੋਹੀ ਪਿੰਡ ਦੇ ਸਤਿਸੰਗੀ ਵਿੱਚ ਦੀ ਹੀ ਬੋਲ ਪਏ ਕਿ ਦੇਸੀ ਘਿਓ ਦੀ ਮਿਠਾਈ (ਲੱਡੂ, ਬੂੰਦੀ ਅਤੇ ਜਲੇਬੀਆਂ) ਖਿਲਾਵਾਂਗੇ ਬਾਬਾ ਜੀ ਇਸ ਦਰਮਿਆਨ ਡੇਰਾ ਪ੍ਰੇਮੀ ਸਰਦਾਰ ਨਾਹਰ ਸਿੰਘ ਨੇ ਹੱਥ ਜੋੜ ਕੇ ਮੁਆਫੀ ਮੰਗਦਿਆਂ ਹੋਇਆ ਅਰਜ਼ ਕੀਤੀ ਕਿ, ‘ਸੱਚੇ ਪਾਤਸ਼ਾਹ ਜੀ! ਮੈਂ ਤਾਂ ਇੱਕ ਗਰੀਬ ਆਦਮੀ ਹਾਂ ਮੈਂ ਤਾਂ ਸਾਧ-ਸੰਗਤ ਨੂੰ ਬਾਜਰੇ ਦੀ ਰੋਟੀ ਅਤੇ ਮੋਠਾਂ ਦੀ ਦਾਲ ਹੀ ਖੁਵਾ ਸਕਾਂਗਾ’ ਇਹ ਸੁਣ ਕੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਬਹੁਤ ਖੁਸ਼ ਹੋਏ ਅਤੇ ਫਰਮਾਇਆ, ‘ਹਮ ਤੋ ਗਰੀਬਂੋ ਕੇ ਘਰ ਜਾਏਂਗੇ ਹਮ ਤੋ ਗਰੀਬ ਫਕੀਰ ਹੈਂ, ਹਮੇਂ ਭੀਲਣੀ ਕੇ ਬੇਰ ਅੱਛੇ ਲਗਤੇ ਹੈਂ’ ਪੂਜਨੀਕ ਸਾਈਂ ਜੀ ਨੇ ਇਨ੍ਹਾਂ ਬਚਨਾਂ ਨਾਲ ਗਦਰਾਣਾ ਦਾ ਪਹਿਲਾ ਸਤਿਸੰਗ ਮਨਜ਼ੂਰ ਕਰ ਦਿੱਤਾ

ਇਸ ਅੰਕ ’ਚ ਤੁਹਾਨੂੰ ਡੇਰਾ ਸੱਚਾ ਸੌਦਾ ਦੇ ਅਜਿਹੇ ਦਰਬਾਰ ਨਾਲ ਰੂ-ਬ-ਰੂ ਕਰਵਾ ਰਹੇ ਹਾਂ ਜੋ ਮਾਤਾਵਾਂ ਦੀ ਗੌਰਵ-ਗਾਥਾ ਦੇ ਬਲਬੂਤੇ ਅੱਜ ਡੇਰੇ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਅੰਕਿਤ ਹੈ ਮਾਈ ਭਾਗੋ ਦੀ ਉਪਾਧੀ ਨਾਲ ਨਵਾਜ਼ੀਆਂ ਗਈਆਂ ਇਨ੍ਹਾਂ ਮਾਤਾਵਾਂ ਦੇ ਰੂਹਾਨੀਅਤ ਪ੍ਰਤੀ ਅਦਭੁੱਤ ਸਮਰਪਣ ਨੂੰ ਦੇਖ ਕੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਗਦਰਾਣਾ ਪਿੰਡ ’ਚ ਢਾਏ ਹੋਏ ਦਰਬਾਰ ਨੂੰ ਫਿਰ ਤੋਂ ਬਣਾਉਣ ਦਾ ਹੁਕਮ ਫਰਮਾਇਆ ਵੱਡੀ ਗੱਲ ਇਹ ਵੀ ਹੈ ਕਿ ਪੂਜਨੀਕ ਸਾਈਂ ਜੀ ਨੇ ਸੰਨ 1958 ’ਚ ਇਸ ਦਰਬਾਰ ਦਾ ਨਾਮਕਰਨ ਕਰਦੇ ਹੋਏ ਸਤਿਨਾਮਪੁਰ ਧਾਮ ਰੱਖਿਆ ਸੀ, ਜੋ ਡੇਰਾ ਸੱਚਾ ਸੌਦਾ ਦੀ ਆਉਣ ਵਾਲੀ ਦੂਜੀ ਪਾਤਸ਼ਾਹੀ ਵੱਲ ਸਾਫ਼-ਸਾਫ਼ ਇਸ਼ਾਰਾ ਕਰਦਾ ਸੀ, ਪਰ ਉਦੋਂ ਇਹ ਖੇਡ ਕਿਸੇ ਨੂੰ ਸਮਝ ਨਹੀਂ ਆਇਆ ਪਿੰਡ ਦੇ ਆਵਾ ਦੇ ਰੂਪ ’ਚ ਵਿਖਿਆਤ ਇਸ ਜਗ੍ਹਾ ਨੂੰ ਪਿੰਡ ਵਾਸੀ ਕਦੇ ਭੂਤ-ਪ੍ਰੇਤਾਂ ਦਾ ਵਾਸ ਮੰਨਦੇ ਸਨ, ਪਰ ਪੂਜਨੀਕ ਸਾਈਂ ਜੀ ਦੇ ਪਾਵਨ ਚਰਨ-ਕਮਲਾਂ ਨਾਲ ਇਹ ਧਰਤੀ ਰੂਹਾਨੀਅਤ ਨਾਲ ਮਹਿਕ ਉੱਠੀ ਕਰੀਬ 20 ਕਨਾਲ ਏਰੀਆ ’ਚ ਬਣਿਆ ਇਹ ਸ਼ਾਨਦਾਰ ਦਰਬਾਰ ਪਿੰਡ ਦੇ ਉੱਤਰ-ਪੂਰਬ ਦਿਸ਼ਾ ਨੂੰ ਦੀਵੇ ਵਾਂਗ ਰੌਸ਼ਨ ਕਰ ਰਿਹਾ ਹੈ ਦੂਜੇ ਪਾਸੇ ਰੇਲ ਰਾਹੀਂ ਸਫਰ ਕਰਨ ਸਮੇਂ ਹਜ਼ਾਰਾਂ ਅੱਖਾਂ ਹਰ ਰੋਜ਼ ਇਸ ਦਰਬਾਰ ਦੇ ਪਾਵਨ ਦਰਸ਼ਨ ਕਰਦੀਆਂ ਹਨ ਦਰਬਾਰ ’ਚ ਬੈਠੀ ਸੰਗਤ ਨੂੰ ਜਦੋਂ ਟਰੇਨ ਦੀ ਅਵਾਜ਼ ਸੁਣਾਈ ਦਿੰਦੀ ਹੈ ਤਾਂ ਸਮੇਂ ਦੇ ਪਹਿਰ ਦਾ ਅਹਿਸਾਸ ਹੋਣ ਲਗਦਾ ਹੈ ਦਰਬਾਰ ’ਚ ਇਮਾਰਤਾਂ ਦੀ ਆਕਰਸ਼ਕ ਲੁੱਕ ਅਤੇ ਫਲਦਾਰ ਪੌਦਿਆਂ ਦੀ ਹਰਿਆਲੀ ਇੱਕ ਖੁਸ਼ਨੁੰਮਾ ਮਾਹੌਲ ਦਾ ਅਹਿਸਾਸ ਕਰਾਉਂਦੀ ਹੈ ਸਾਢੇ ਛੇ ਦਹਾਕੇ ਪਹਿਲਾਂ ਬਣਿਆ ਇਹ ਦਰਬਾਰ ਅੱਜ ਵੀ ਇਲਾਕੇ ’ਚ ਰੂਹਾਨੀਅਤ ਦੀ ਬਾਖੂਬੀ ਅਲਖ ਜਗਾ ਰਿਹਾ ਹੈ

2ਅਪਰੈਲ ਸੰਨ 1953 ਨੂੰ ਡੇਰਾ ਸੱਚਾ ਸੌਦਾ ਦਰਬਾਰ ’ਚ ਭੰਡਾਰਾ ਮਨਾਇਆ ਜਾ ਰਿਹਾ ਸੀ ਉਸ ਦਿਨ ਕਮਰਾ ਨੰਬਰ 38 ਦੇ ਸਾਹਮਣੇ ਸ਼ਾਹੀ ਸਟੇਜ਼ ਲੱਗੀ ਹੋਈ ਸੀ ਪੂਜਨੀਕ ਸਾਈਂ ਜੀ ਨੇ ਸੰਗਤ ’ਚ ਬਿਰਾਜਮਾਨ ਹੋ ਕੇ ਬੇਸ਼ੁਮਾਰ ਖੁਸ਼ੀਆਂ ਲੁਟਾਈਆਂ ਅਤਿ ਪੂਜਨੀਕ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਦੀਆਂ ਅਮਿੱਟ ਯਾਦਾਂ ਦੇ ਰੂਪ ’ਚ ਉਦੋਂ 2 ਅਪਰੈਲ ਨੂੰ ਭੰਡਾਰਾ ਮਨਾਇਆ ਜਾਂਦਾ ਸੀ ਉਸ ਦਿਨ ਵੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਮਾਜ ’ਚ ਚੱਲ ਰਹੀਆਂ ਬੁਰਾਈਆਂ ਨੂੰ ਮਿਟਾਉਣ ਦੇ ਲਈ ਸ਼ਾਹੀ ਸੰਦੇਸ਼ ਦਿੱਤਾ, ਦੂਜੇ ਪਾਸੇ ਸਾਧ-ਸੰਗਤ ’ਤੇ ਆਪਣੀ ਅਪਾਰ ਰਹਿਮਤ ਵੀ ਲੁਟਾਈ ਜ਼ਿਕਰਯੋਗ ਹੈ

ਕਿ ਉਸ ਦਿਨ ਸੰਗਤ ’ਤੇ ਖੂਬ ਨੋਟਾਂ ਦੀ ਬਰਸਾਤ ਕੀਤੀ ਗਈ ਪੂਜਨੀਕ ਸਾਈਂ ਜੀ ਆਪਣੇ ਹੱਥਾਂ ਨਾਲ ਮਾਇਆ ਉਛਾਲਦੇ ਅਤੇ ਕਹਿੰਦੇ ਕਿ ਲੂਟ ਲੋ ਵਰੀ, ਲੂਟ ਲੋ! ਜਦੋਂ ਸੰਗਤ ਉਸ ਮਾਇਆ ਨੂੰ ਪਾਉਣ ਦੇ ਲਈ ਇੱਧਰ-ਉੱਧਰ ਭੱਜਣ ਲਗਦੀ ਤਾਂ ਫਰਮਾਉਂਦੇ ਕਿ ‘ਦੇਖੋ! ਸਭ ਮਾਇਆ ਕੇ ਯਾਰ ਹੈਂ, ਇਸ ਗਰੀਬ ਮਸਤਾਨੇ ਕਾ ਯਾਰ ਤੋ ਕੋਈ ਕੋਈ ਹੈ’ ਅਜਿਹੇ ਰੂਹਾਨੀ ਕੌਤੁਕਾਂ ਦੇ ਵਿੱਚ ਉਹ ਪੂਰਾ ਦਿਨ ਗੁਜ਼ਰਿਆ ਜਿਵੇਂ ਹੀ ਸਤਿਸੰਗ ਸਮਾਪਤੀ ਵੱਲ ਆਇਆ ਤਾਂ ਸੰਗਤ ਨਾਲ ਮਿਲਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਉਸ ਦਿਨ ਪਿੰਡ ਗਦਰਾਣਾ ਤੋਂ ਸਰਦਾਰ ਨਾਹਰ ਸਿੰਘ ਵੀ ਇੱਕ ਸਾਂਝੀ ਇੱਛਾ ਲੈ ਕੇ ਦਰਬਾਰ ਆਇਆ ਸੀ ਜ਼ਿਕਰਯੋਗ ਹੈ ਕਿ ਨਾਹਰ ਸਿੰਘ ਨੇ ਮਹਿਮਦਪੁਰ ਰੋਹੀ ’ਚ ਹੀ ਗੁਰੂਮੰਤਰ ਲਿਆ ਸੀ, ਜਿਸ ਤੋਂ ਬਾਅਦ ਉਸ ਦੇ ਦਿਲ ’ਚ ਰੂਹਾਨੀ ਪਿਆਰ ਦੀ ਤੜਫ ਵਧਣ ਲੱਗੀ ਸੀ ਉਸ ਦਿਨ ਵੀ ਉਹ ਪੂਜਨੀਕ ਸਾਈਂ ਜੀ ਦੀ ਪਾਵਨ ਹਜ਼ੂਰੀ ’ਚ ਆਪਣੇ ਪਿੰਡ ’ਚ ਸਤਿਸੰਗ ਦੀ ਅਰਜ਼ ਲੈ ਕੇ ਪਹੁੰਚਿਆ ਸੀ ਪੂਜਨੀਕ ਸਾਈਂ ਜੀ ਜਦੋਂ ਸੰਗਤ ਨਾਲ ਗੱਲਾਂ ਕਰ ਰਹੇ ਸਨ ਤਾਂ ਨਾਹਰ ਸਿੰਘ ਨੇ ਸਤਿਸੰਗ ਦੀ ਅਰਜ਼ ਕੀਤੀ, ਉਦੋਂ ਮਹਿਮਦਪੁਰ ਰੋਹੀ ਦੀ ਸੰਗਤ ਨੇ ਵੀ ਖੜ੍ਹੇ ਹੋ ਕੇ ਪਿੰਡ ’ਚ ਸਤਿਸੰਗ ਫਰਮਾਉਣ ਦੀ ਅਰਜ਼ ਕਰ ਦਿੱਤੀ

ਪੂਜਨੀਕ ਸਾਈਂ ਜੀ ਨੇ ਸੰਗਤ ਦੀ ਤੜਫ ਨੂੰ ਦੇਖਦੇ ਹੋਏ ਬਚਨ ਫਰਮਾਇਆ, ‘ਭਾਈ! ਤੁਮ ਲੋਗ ਹਮੇਂ ਬੁਲਾ ਤੋ ਰਹੇ ਹੋ, ਯਹ ਬਤਾਓ ਕਿ ਸਾਧ-ਸੰਗਤ ਕੋ ਕਿਆ ਖਿਲਾਓਗੇ?’ ਇਸ ’ਤੇ ਮਹਿਮਦਪੁਰ ਰੋਹੀ ਵਾਲਿਆਂ ਨੇ ਕਿਹਾ ਕਿ ਦੇਸੀ ਘਿਓ ਦੀ ਮਿਠਾਈ (ਲੱਡੂ, ਬੂੰਦੀ ਅਤੇ ਜਲੇਬੀਆਂ) ਖਿਲਾਵਾਂਗੇ ਜੀ ਉੱਧਰੋਂ ਸਰਦਾਰ ਨਾਹਰ ਸਿੰਘ ਜੀ ਵੀ ਖੜ੍ਹਾ ਹੋ ਗਿਆ ਅਤੇ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗਿਆ ਕਿ, ‘ਸੱਚੇ ਪਾਤਸ਼ਾਹ ਜੀ! ਮੈਂ ਤਾਂ ਇੱਕ ਗਰੀਬ ਆਦਮੀ ਹਾਂ ਮੈਂ ਤਾਂ ਸਾਧ-ਸੰਗਤ ਨੂੰ ਬਾਜਰੇ ਦੀ ਰੋਟੀ ਅਤੇ ਮੋਠਾਂ ਦੀ ਦਾਲ ਹੀ ਖੁਆ ਸਕਾਂਗਾ’ ਇਹ ਸੁਣ ਕੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਬਹੁਤ ਖੁਸ਼ ਹੋਏ ਅਤੇ ਫਰਮਾਇਆ, ‘ਹਮ ਤੋ ਗਰੀਬੋਂ ਕੇ ਘਰ ਜਾਏਂਗੇ ਹਮ ਤੋ ਗਰੀਬ ਫਕੀਰ ਹੈਂ, ਹਮੇਂ ਭੀਲਣੀ ਕੇ ਬੇਰ ਅੱਛੇ ਲਗਤੇ ਹੈਂ’ ਅਤੇ ਇਨ੍ਹਾਂ ਬਚਨਾਂ ਦੇ ਨਾਲ ਗਦਰਾਣਾ ਦਾ ਸਤਿਸੰਗ ਮਨਜ਼ੂਰ ਕਰ ਦਿੱਤਾ ਦੱਸਦੇ ਹਨ

ਕਿ ਗਦਰਾਣਾ ’ਚ ਉੱਥੇ ਪਹਿਲਾ ਸਤਿਸੰਗ ਦਸੰਬਰ 1953 ’ਚ ਹੋਇਆ ਸਰਦ ਮੌਸਮ ’ਚ ਜਦੋਂ ਪੂਜਨੀਕ ਸਾਈਂ ਜੀ ਗਦਰਾਣਾ ਪਿੰਡ ’ਚ ਪਹਿਲੀ ਵਾਰ ਪਧਾਰੇ ਤਾਂ ਪਿੰਡ ਵਾਲਿਆਂ ਦੀ ਗਰਮਜੋਸ਼ੀ ਦੇਖ ਕੇ ਬਹੁਤ ਖੁਸ਼ ਹੋਏ ਹਾਲਾਂਕਿ ਪਹਿਲੇ ਦਿਨ ਜਦੋਂ ਸਤਿਸੰਗ ਲੱਗਿਆ ਤਾਂ ਪਿੰਡ ਤੋਂ ਥੋੜ੍ਹੀ ਗਿਣਤੀ ’ਚ ਲੋਕ ਆਏ, ਪਰ ਹਰ ਵਾਰ ਸਤਿਸੰਗ ’ਚ ਇਹ ਗਿਣਤੀ ਵਧਦੀ ਚਲੀ ਗਈ ਪੂਜਨੀਕ ਸਾਈਂ ਜੀ ਲਗਾਤਾਰ ਅੱਠ ਦਿਨਾਂ ਤੱਕ ਗਦਰਾਣਾ ਪਿੰਡ ’ਚ ਬਿਰਾਜਮਾਨ ਰਹੇ ਦਿਨ ’ਚ ਸਤਿਸੰਗ ਲਗਾਉਂਦੇ, ਦੂਜੇ ਪਾਸੇ ਰਾਤ ਨੂੰ ਵੀ ਰਾਮ-ਨਾਮ ਦੀ ਖੂਬ ਰੜ੍ਹ ਮੱਚਦੀ ਇਨ੍ਹਾਂ ਅੱਠ ਦਿਨਾਂ ’ਚ ਪੂਰਾ ਪਿੰਡ ਹੀ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ ਸਤਿਗੁਰੂ ਦੇ ਪ੍ਰਤੀ ਉੱਮੜੇ ਇਸ ਪ੍ਰੇਮ ਦੇ ਬਲਬੂਤੇ ਹੀ ਪਿੰਡ ਵਾਲੇ ਡੇਰਾ ਵੀ ਮਨਜ਼ੂਰ ਕਰਵਾ ਗਏ ਪਿੰਡ ਦੀ ਉੱਤਰ-ਪੂਰਬ ਦਿਸ਼ਾ ’ਚ ਬਣੇ ਆਵਾ (ਉੱਚਾ ਟੀਲਾ) ਨੂੰ ਸ਼ਾਹੀ ਹੁਕਮ ਤੋਂ ਬਾਅਦ ਦੇਖਦੇ ਹੀ ਦੇਖਦੇ ਪੱਧਰਾ ਕਰਕੇ ਇੱਕ ਵਿਸ਼ਾਲ ਆਕਾਰ ਦੇ ਦਿੱਤਾ ਗਿਆ ਪੂਜਨੀਕ ਸਾਈਂ ਜੀ ਨੇ ਦਰਬਾਰ ਦੀ ਨੀਂਹ ਰੱਖਣ ਤੋਂ ਬਾਅਦ ਬਚਨ ਫਰਮਾਇਆ ਕਿ ‘ਹਮ ਜਬ ਦੂਸਰੀ ਬਾਰ ਆਏਂਗੇ ਤੋ ਬਾਕੀ ਕਾ ਨਿਰਮਾਣ ਪੂਰਾ ਕਰਵਾਏਂਗੇ’ ਪੂਜਨੀਕ ਸਾਈਂ ਜੀ ਦੂਜੀ ਵਾਰ ਜਦੋਂ ਪਧਾਰੇ ਤਾਂ ਆਪਣੇ ਰੂਹਾਨੀ ਚਰਨ-ਕਮਲਾਂ ਨਾਲ ਦਰਬਾਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾ ਦਿੱਤੇ

ਇਸ ਦੌਰਾਨ ਵੀ ਪੂਜਨੀਕ ਸਾਈਂ ਜੀ ਕਾਫੀ ਦਿਨਾਂ ਤੱਕ ਇੱਥੇ ਬਿਰਾਜਮਾਨ ਰਹੇ ਇਸ ਤੋਂ ਬਾਅਦ ਅਜਿਹਾ ਦੌਰ ਵੀ ਆਇਆ ਜਦੋਂ ਪੂਜਨੀਕ ਸਾਈਂ ਜੀ ਨੇ ਹੁਕਮ ਦੇ ਕੇ ਗਦਰਾਣਾ ਦਾ ਡੇਰਾ ਗਿਰਾਇਆ ਅਤੇ ਫਿਰ ਉਸ ਤੋਂ ਵੀ ਸੁੰਦਰ ਦਰਬਾਰ ਦਾ ਨਿਰਮਾਣ ਵੀ ਕਰਵਾਇਆ ਇੱਥੇ ਅਜਿਹਾ ਸਮਾਂ ਸੀ ਜਦੋਂ ਗਦਰਾਣਾ ਵਾਸੀਆਂ ਨੂੰ ਡੇਰਾ ਸੱਚਾ ਸੌਦਾ ਦੀਆਂ ਦੋਵੇਂ ਪਾਤਸ਼ਾਹੀਆਂ ਦੇ ਇਕੱਠਿਆਂ ਦਰਸ਼ਨ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਇਸ ਦੌਰਾਨ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਸਰਦਾਰ ਹਰਬੰਸ ਸਿੰਘ ਜੀ ਜੋ ਅੱਜ ਸੇਵਾਦਾਰ ਬਣ ਕੇ ਇੱਥੇ ਸੇਵਾ ਕਰ ਰਹੇ ਹਨ, ਉਹੀ ਭਵਿੱਖ ’ਚ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਦੇ ਰੂਪ ’ਚ ਦੁਨੀਆਂ ਨੂੰ ਰਾਮ-ਨਾਮ ਜਪਾਉਣਗੇ ਸੰਨ 1960 ਦੇ ਕਰੀਬ ਪੂਜਨੀਕ ਸਾਈਂ ਜੀ ਤੀਜੀ ਵਾਰ ਪਧਾਰੇ ਤਾਂ ਪਿੰਡ ’ਤੇ ਖੂਬ ਰਹਿਮਤਾਂ ਲੁਟਾਈਆਂ ਪਿੰਡ ਵਾਲਿਆਂ ਨੇ ਵੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਦਇਆ ਮਿਹਰ ਦੀ ਬਦੌਲਤ ਖੂਬ ਵਾਹ-ਵਾਹੀ ਲੁੱਟੀ ਅਤੇ ਖੁਦ ਨੂੰ ਇੱਕ ਨਵੇਂ ਆਯਾਮ ਨਾਲ ਜੋੜ ਲਿਆ

ਕਹਿੰਦੇ ਹਨ ਕਿ ਪ੍ਰਭੂ-ਪ੍ਰੇਮ ’ਚ ਚੱਲਣਾ ਏਨਾ ਅਸਾਨ ਵੀ ਨਹੀਂ ਹੁੰਦਾ, ਉਹ ਪ੍ਰਭੂ ਜਿਸ ’ਤੇ ਪ੍ਰੇਮ ਲੁਟਾਉਂਦਾ ਹੈ, ਉਸ ਨੂੰ ਅਜ਼ਮਾਉਂਦਾ ਵੀ ਹੈ 60 ਦੇ ਦਹਾਕੇ ਤੋਂ ਬਾਅਦ ਕਰੀਬ 37 ਸਾਲਾਂ ਦਾ ਇੱਕ ਅਜਿਹਾ ਅੰਤਰਾਲ ਵੀ ਆਇਆ ਜਦੋਂ ਕਾਲ ਨੇ ਰੂਹਾਂ ਨੂੰ ਭਟਕਾਉਣ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ ਸੰਨ 1987 ਤੋਂ 1997 ਤੱਕ ਪਿੰਡ ’ਚ ਸਮਾਜਿਕ ਸਰੋਕਾਰ ਵੀ ਰੁਕ ਜਿਹੇ ਗਏ ਦਿਆਲ ਅਤੇ ਕਾਲ ਦੀ ਇਸ ਲੜਾਈ ’ਚ ਆਖਰ ਸੱਚ ਦੀ ਜਿੱਤ ਹੋਈ 27 ਦਸੰਬਰ 1997 ਨੂੰ ਪਿੰਡ ’ਚ ਪੀਪਾ ਵਜਾ ਕੇ ਮੁਨਿਆਦੀ ਕਰਵਾਈ ਗਈ ਕਿ ਕੱਲ੍ਹ ਤੋਂ ਗਦਰਾਣਾ ’ਚ ਡੇਰਾ ਸੱਚਾ ਸੌਦਾ ਦਰਬਾਰ ਖੁੱਲ੍ਹਣ ਜਾ ਰਿਹਾ ਹੈ, ਕਿਸੇ ਨੂੰ ਕੋਈ ਭਰਮ, ਭੁਲੇਖਾ ਹੋਵੇ ਤਾਂ ਮਿਟਾ ਲਓ ਪਿੰਡ ਵਾਲੇ ਦੱਸਦੇ ਹਨ ਕਿ ਜਿਵੇਂ-ਜਿਵੇਂ ਗਲੀ-ਗਲੀ ’ਚ ਇਹ ਮੁਨਿਆਦੀ ਹੋਈ, ਮੰਨੋ ਪਿੰਡ ਦੇ ਬੱਚੇ-ਬੱਚੇ ’ਚ ਇੱਕ ਨਵੀਂ ਉਮੰਗ, ਜੋਸ਼ ਅਤੇ ਖੁਸ਼ੀ ਜਾਗ ਉੱਠੀ ਅਗਲੀ ਰੋਜ਼ ਪੂਰਾ ਪਿੰਡ ਹੀ ਪੂਜਨੀਕ ਸਾਈਂ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਦਰਬਾਰ ਰੂਪੀ ਨਿਯਾਮਤ ਨੂੰ ਸਜਦਾ ਕਰਨ ਪਹੁੰਚ ਗਿਆ

62 ਸਾਲ ਦੇ ਲਾਭ ਸਿੰਘ ਦੱਸਦੇ ਹਨ ਕਿ ਕਰੀਬ 37 ਸਾਲਾਂ ਦੇ ਅੰਤਰਾਲ ਤੋਂ ਬਾਅਦ ਜਨਵਰੀ 1998 ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਥੇ ਦਰਬਾਰ ’ਚ ਪਧਾਰੇ ਹਰ ਕੋਈ ਆਪਸੀ ਵਿਰੋਧ ਮਿਟਾ ਕੇ ਪਾਵਨ ਦਰਸ਼ਨਾਂ ਲਈ ਦੌੜ ਪਿਆ ਉਸ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਰਬਾਰ ’ਚ ਰੂਹਾਨੀ ਮਜਲਿਸ ਵੀ ਲਾਈ, ਜਿਸ ’ਚ ਕਵੀਰਾਜਾਂ ਨੇ ਖੂਬ ਭਜਨਬਾਣੀ ਕੀਤੀ ਪੂਜਨੀਕ ਹਜ਼ੂਰ ਪਿਤਾ ਜੀ ਹੁਣ ਤੱਕ ਗਦਰਾਣਾ ਦਰਬਾਰ ’ਚ ਤਿੰਨ ਵਾਰ ਪਧਾਰ ਚੁੱਕੇ ਹਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਸ ਦੌਰਾਨ ਦਰਬਾਰ ਦੀ ਵਿਸ਼ਾਲਤਾ ਨੂੰ ਨਵਾਂ ਰੂਪ ਦਿੱਤਾ, ਨਾਲ ਹੀ ਸੇਵਾਦਾਰਾਂ ਨੂੰ ਬਾਗਬਾਨੀ ਦੇ ਟਿਪਸ ਦੇ ਕੇ ਦਰਬਾਰ ਦੀ ਆਬੋ-ਹਵਾ ਨੂੰ ਹਰਿਆਲੀ ਨਾਲ ਸਰਾਬੋਰ ਕਰ ਦਿੱਤਾ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਅੱਜ ਖੇਤਰ ’ਚ ਸਾਰੇ ਧਰਮਾਂ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ, ਨਾਲ ਹੀ ਆਕਰਸ਼ਕ ਲੁੱਕ ਨਾਲ ਸਭ ਦਾ ਮਨ ਮੋਹ ਰਿਹਾ ਹੈ

‘ਯਹਾਂ ਕਾ ਹੁਕਮ ਲਗਾ ਹੈ, ਯਹਾਂ ਡੇਰਾ ਬਨਾਏਂਗੇ’


ਪੂਜਨੀਕ ਸਾਈਂ ਜੀ ਨੇ ਪਿੰਡ ਵਾਲਿਆਂ ਦੀ ਦਿਲੀ ਇੱਛਾ ਦਾ ਕੀਤਾ ਸਨਮਾਨ
ਪੂਜਨੀਕ ਸਾਈਂ ਜੀ ਜਦੋਂ ਪਹਿਲੀ ਵਾਰ ਪਿੰਡ ’ਚ ਪਧਾਰੇ ਤਾਂ ਪਿੰਡ ਵਾਲਿਆਂ ਦੇ ਦਿਲਾਂ ’ਚ ਡੇਰਾ ਸੱਚਾ ਸੌਦਾ ਪ੍ਰਤੀ ਇੱਕ ਅਜੀਬ ਜਿਹਾ ਲਗਾਅ ਹੋ ਉੱਠਿਆ ਪੂਜਨੀਕ ਸਾਈਂ ਜੀ ਦਿਨ ’ਚ ਵੀ ਸਤਿਸੰਗ ਫਰਮਾਉਂਦੇ ਅਤੇ ਦੇਰ ਰਾਤ ਤੱਕ ਵੀ ਭਜਨ-ਬੰਦਗੀ ਕਰਵਾਉਂਦੇ ਰਹਿੰਦੇ ਇੱਕ ਰਾਤ ਨੂੰ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਿੰਡ ਦੇ ਕਈ ਮੌਜਿਜ਼ ਲੋਕ ਉੱਥੇ ਆਏ ਅਤੇ ਪੂਜਨੀਕ ਸਾਈ ਜੀ ਨੂੰ ਅਰਜ਼ ਕਰਨ ਲੱਗੇ ਕਿ ਬਾਬਾ ਜੀ, ਸਾਡੇ ਪਿੰਡ ’ਚ ਵੀ ਡੇਰਾ ਬਣਾਓ ਜੀ ਦੱਸਦੇ ਹਨ ਕਿ ਉਸ ਸਮੇਂ ਡੇਰਾ ਸੱਚਾ ਸੌਦਾ ਦਰਬਾਰ ਤੋਂ ਇਲਾਵਾ ਮਹਿਮਦਪੁਰ ਰੋਹੀ ਸਮੇਤ ਦੋ-ਤਿੰਨ ਦਰਬਾਰ ਹੀ ਬਣੇ ਹੋਏ ਸਨ ਪੂਜਨੀਕ ਸਾਈਂ ਜੀ ਨੇ ਪਿੰਡ ਵਾਲਿਆਂ ਦੀ ਇਸ ਦਿਲੀ ਤੜਫ ਨੂੰ ਮਨਜ਼ੂਰ ਕਰ ਲਿਆ

‘ਚਲੋ ਵਰੀ! ਕੱਲ੍ਹ ਜਗ੍ਹਾ ਦਿਖਾਣਾ’
ਅਗਲੀ ਸਵੇਰ ਪੂਜਨੀਕ ਸਾਈਂ ਜੀ ਨੇ ਕਾਫੀ ਏਰੀਆ ’ਚ ਘੁੰਮ ਕੇ ਦੇਖਿਆ ਪਰ ਕੋਈ ਜਗ੍ਹਾ ਪਸੰਦ ਨਹੀਂ ਆਈ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਸ਼ਿਸ਼-ਸੇਵਕ ਭਗਤ ਕਬੀਰ ਸਿੰਘ ਅਤੇ ਨਾਹਰ ਸਿੰਘ ਨੇ ਆਪਣੇ ਖੇਤ ਵੀ ਦਿਖਾਏ ਕਿ ਇੱਥੇ ਡੇਰਾ ਬਣਾਓ ਜੀ ਪੂਜਨੀਕ ਸਾਈਂ ਜੀ ਫਰਮਾਉਣ ਲੱਗੇ ਕਿ ਇਹ ਜਗ੍ਹਾ ਤਾਂ ਬਹੁਤ ਦੂਰ ਹੈ, ਸੰਗਤ ਨੂੰ ਇੱਥੇ ਆਉਣ-ਜਾਣ ’ਚ ਪ੍ਰੇਸ਼ਾਨੀ ਹੋਵੇਗੀ ਦਰਅਸਲ ਉਨ੍ਹਾਂ ਸੇਵਾਦਾਰਾਂ ਨੇ ਦਰਬਾਰ ਬਣਾਉਣ ਲਈ ਜੋ ਆਪਣੇ ਖੇਤਾਂ ਦੀ ਜਗ੍ਹਾ ਦਿਖਾਈ ਸੀ, ਉਹ ਪਿੰਡ ਤੋਂ ਕਾਫੀ ਦੂਰ ਸੀ ਇਸ ਤਰ੍ਹਾਂ ਘੁੰਮਦੇ-ਘੁੰਮਾਉਂਦੇ ਪੂਜਨੀਕ ਸਾਈਂ ਜੀ ਪਿੰਡ ਦੀ ਉੱਤਰ ਸਾਈਡ ’ਚ ਆ ਪਹੁੰਚੇ

ਦੱਸਦੇ ਹਨ ਕਿ ਪਿੰਡ ਦੇ ਉੱਤਰ-ਪੂਰਬ ਦਿਸ਼ਾ ’ਚ ਇੱਕ ਵੱਡਾ ਜਿਹਾ ਟਿੱਲਾ-ਨੁੰਮਾ ਜਗ੍ਹਾ ਸੀ ਇਸ ਜਗ੍ਹਾ ਨੂੰ ਆਵਾ ਬੋਲਦੇ ਸਨ ਜੋ 20-25 ਫੁੱਟ ਉੱਚਾ ਅਤੇ ਕਰੀਬ 275 ਗੁਣਾ 275 ਫੁੱਟ ਲੰਬਾ-ਚੌੜਾ ਸੀ ਸਾਰੇ ਸੇਵਾਦਾਰ ਕਹਿਣ ਲੱਗੇ ਕਿ ਇੱਥੇ ਡੇਰਾ ਬਣਾ ਲਓ ਜੀ ਉਸ ਜਗ੍ਹਾ ਵੱਲ ਆਪਣੀ ਪਾਵਨ ਦ੍ਰਿਸ਼ਟੀ ਪਾਉਂਦੇ ਹੋਏ ਪੂਜਨੀਕ ਸਾਈਂ ਜੀ ਨੇ ਸਾਰਿਆਂ ਨੂੰ ਹੁਕਮ ਫਰਮਾਇਆ ਕਿ ਸਭ ਪਿੱਛੇ ਹਟ ਜਾਓ ਪੂਜਨੀਕ ਸਾਈਂ ਜੀ ਨੇ ਇੱਕ ਬੋਰੀ ਜ਼ਮੀਨ ’ਤੇ ਵਿਛਾਈ ਅਤੇ ਉਸ ’ਤੇ ਪਾਲਥੀ ਮਾਰ ਕੇ ਬੈਠ ਗਏ ਪੂਜਨੀਕ ਸਾਈਂ ਜੀ ਆਪਣੇ ਮੁੱਖ-ਮੰਡਲ ’ਤੇ ਚਾਦਰ ਓੜ੍ਹ ਕੇ ਅੰਤਰ-ਧਿਆਨ ਹੋ ਗਏ ਕੁਝ ਸਮੇਂ ਬਾਅਦ ਨੂਰਾਨੀ ਮੁੱਖੜੇ ਤੋਂ ਚਾਦਰ ਹਟਾਉਂਦੇ ਹੋਏ ਬਚਨ ਫਰਮਾਇਆ ਕਿ ‘ਯਹਾਂ ਕਾ ਹੁਕਮ ਲਗਾ ਹੈ, ਯਹਾਂ ਡੇਰਾ ਬਨਾਏਂਗੇ’ ਪੂਜਨੀਕ ਸਾਈਂ ਜੀ ਨੇ ਸਾਰਿਆਂ ਨੂੰ ਹੱਥ ਉੱਪਰ ਉਠਾ ਕੇ ਆਪਣੀ ਸਹਿਮਤੀ ਜਤਾਉਣ ਦੀ ਗੱਲ ਕਹੀ ਤਾਂ ਸਾਰਿਆਂ ਨੇ ਖੁਸ਼ੀ-ਖੁਸ਼ੀ ਹੱਥ ਉਠਾ ਲਏ ਥੋੜ੍ਹੀ ਦੇਰ ’ਚ ਹੀ ਜੈ-ਜੈਕਾਰ ਹੋ ਉੱਠੀ ਕਿ ਪਿੰਡ ’ਚ ਡੇਰਾ ਸੱਚਾ ਸੌਦਾ ਦਾ ਦਰਬਾਰ ਬਣ ਰਿਹਾ ਹੈ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਲੋਕ ਇਸ ਆਵੇ ’ਤੇ ਜਾਣ ਤੋਂ ਡਰਦੇ ਸਨ

ਇੱਕ ਹਾਦਸੇ ਤੋਂ ਬਾਅਦ ਪਿੰਡ ’ਚ ਆਮ ਚਰਚਾ ਸੀ ਕਿ ਇੱਥੇ ਭੂਤ ਰਹਿੰਦੇ ਹਨ ਸ਼ਾਹੀ ਹੁਕਮ ਦੇ ਨਾਲ ਹੀ ਡੇਰਾ ਬਣਾਉਣ ਦੀ ਸੇਵਾ ਸ਼ੁਰੂ ਹੋ ਗਈ ‘ਚਲੋ ਬਈ ਕਸੀਆਂ ਲੇਕਰ ਆਓ,’ ਦੇ ਸ਼ਾਹੀ ਬਚਨ ਤੋਂ ਬਾਅਦ ਪਿੰਡ ਵਾਲੇ ਕਸੀਆਂ ਲੈ ਕੇ ਆ ਗਏ ਅਤੇ ਉਸ ਆਵੇ ਨੂੰ ਢਹਾਉਣ ਲੱਗੇ ਇਹ ਆਵਾ ਬਹੁਤ ਹੀ ਉੱਚਾ ਸੀ ਇੱਥੇ ਇੱਟਾਂ ਨੂੰ ਪਕਾਉਣ ਲਈ ਲੋਕ ਭੱਠੀਆਂ ਤਿਆਰ ਕਰਿਆ ਕਰਦੇ ਸਨ ਉਨ੍ਹਾਂ ਦਿਨਾਂ ’ਚ ਟ੍ਰੈਕਟਰ ਅਤੇ ਕਰਾਹਿਆਂ ਦੀ ਬੜੀ ਦਰਕਾਰ ਸੀ ਪਿੰਡ ਵਾਲਿਆਂ ਨੇ ਹੱਥਾਂ ਨਾਲ ਹੀ ਉਸ ਆਵੇ ਨੂੰ ਸਾਫ਼ ਕਰਨ ਦਾ ਬੀੜਾ ਉਠਾ ਲਿਆ ਮਾਤਾ-ਭੈਣਾਂ ਵੀ ਬਹੁਤ ਸੇਵਾ ਕਰਦੀਆਂ ਭਾਈ ਕਹੀਆਂ ਨਾਲ ਮਿੱਟੀ ਭਰਦੇ ਅਤੇ ਭੈਣਾਂ ਬੱਠਲਾਂ ਨਾਲ ਉਸ ਨੂੰ ਹੇਠਲੀ ਜਗ੍ਹਾ ’ਤੇ ਪਾਉਂਦੇ ਇਸ ਪ੍ਰਕਾਰ ਕਈ ਦਿਨਾਂ ਤੱਕ ਅਜਿਹੀ ਸੇਵਾ ਚੱਲਦੀ ਰਹੀ 77 ਸਾਲ ਦੇ ਗੁਰਮੁੱਖ ਸਿੰਘ ਦੱਸਦੇ ਹਨ

ਕਿ ਇੱਥੇ ਪਹਿਲਾਂ ਇੱਕ ਛੋਟਾ ਜਿਹਾ ਕੋਠੜਾ ਹੋਇਆ ਕਰਦਾ ਸੀ, ਜਿਸ ਨੂੰ ਸ਼ਾਹੀ ਹੁਕਮ ਤੋਂ ਬਾਅਦ ਢਹਾ ਦਿੱਤਾ ਗਿਆ ਉਸ ਤੋਂ ਬਾਅਦ ਕੱਚੀਆਂ ਇੱਟਾਂ ਨਾਲ ਇੱਕ ਹੋਰ ਨਵਾਂ ਕੋਠੜਾ ਬਣਾਇਆ ਗਿਆ ਚਾਰੇ ਪਾਸੇ ਝਾੜੀਆਂ ਦੀ ਵਾੜ ਬਣਾਈ ਗਈ ਪੂਜਨੀਕ ਸਾਈਂ ਜੀ ਉਸ ਨਵੇਂ ਕੋਠੜੇ ’ਚ ਬਿਰਾਜਮਾਨ ਹੋ ਜਾਂਦੇ ਅਤੇ ਪਾਵਨ ਹਜ਼ੂਰੀ ’ਚ ਸੰਗਤ ਸੇਵਾ ਕਰਦੀ ਰਹਿੰਦੀ ਪਹਿਲੇ ਆਗਮਨ ਦੇ ਦੌਰਾਨ ਪੂਜਨੀਕ ਸਾਈਂ ਜੀ ਪਿੰਡ ’ਚ ਅੱਠ ਦਿਨ ਬਿਰਾਜਮਾਨ ਰਹੇ ਦਰਬਾਰ ’ਚ ਵੀ ਸੇਵਾ ਦਾ ਕਾਰਜ ਜ਼ੋਰ ਫੜਨ ਲੱਗਿਆ ਸੀ ਪੂਜਨੀਕ ਸਾਈਂ ਜੀ ਨੇ ਇੱਕ ਸੇਵਾਦਾਰ ਦੀ ਡਿਊਟੀ ਉੱਥੇ ਲਾ ਦਿੱਤੀ ਤੇ ਫਰਮਾਇਆ, ‘ਤੁਮ ਲੋਗ ਯਹਾਂ ਪਰ ਸੇਵਾ ਚਲਾਤੇ ਰਹੋ, ਡੇਰਾ ਹਮ ਦੋਬਾਰਾ ਆਕਰ ਬਨਾਏਂਗੇ’

ਪਿੰਡ ਵਾਲੇ ਦੱਸਦੇ ਹਨ ਕਿ ਉਸ ਵੱਡੇ ਟਿੱਲੇ ਨੂੰ ਪੱਧਰਾ ਕਰਨ ਲਈ ਸੇਵਾ ਦਾ ਦੌਰ ਕਾਫੀ ਦਿਨਾਂ ਤੱਕ ਚੱਲਦਾ ਰਿਹਾ ਆਸ-ਪਾਸ ਦੇ ਪਿੰਡਾਂ ’ਚੋਂ ਵੀ ਲੋਕ ਸੇਵਾ ਕਰਨ ਲਈ ਆਉਣ ਲੱਗੇ ਇਸ ਦਰਮਿਆਨ ਜਦੋਂ ਪੂਜਨੀਕ ਸਾਈਂ ਜੀ ਦੂਜੀ ਵਾਰ ਇੱਥੇ ਪਧਾਰੇ ਤਾਂ ਹੁਕਮ ਫਰਮਾਇਆ ਕਿ, ‘ਯਹਾਂ ਪੱਕੀ ਗੁਫ਼ਾ ਤਿਆਰ ਕਰਨੀ ਹੈ’ ਇਸ ਤੋਂ ਬਾਅਦ ਨੀਂਹ ਖੋਦਣ ਦਾ ਕੰਮ ਸ਼ੁਰੂ ਹੋ ਗਿਆ ਪੂਜਨੀਕ ਸਾਈਂ ਜੀ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰਿਆਂ ਦੇ ਨਾਲ ਦਰਬਾਰ ਦੀ ਨੀਂਹ ਰੱਖੀ ਅਤੇ ਪੱਕੀ ਗੁਫ਼ਾ (ਤੇਰਾਵਾਸ) ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ


ਉਸ ਦੌਰ ’ਚ ਲੋਕ ਊਠਾਂ ’ਤੇ ਜ਼ਿਆਦਾਤਰ ਸਮਾਨ ਢੋਹਿਆ ਕਰਦੇ ਸਨ ਦਰਬਾਰ ’ਚ ਇੱਟਾਂ ਲਿਆਉਣ ਲਈ ਊਠਾਂ ਦੀ ਸੇਵਾ ਲਈ ਗਈ ਪਿੰਡ ਦੇ ਸਤਿਸੰਗੀ ਲੋਕਾਂ ਦੇ ਕੋਲ ਕਾਫੀ ਊਠ ਸਨ, ਜਿਨ੍ਹਾਂ ’ਤੇ ਇੱਟਾਂ ਲੱਦ ਕੇ ਲਿਆਂਦੀਆਂ ਜਾਂਦੀਆਂ ਸਿੰਘ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਖੇਡ ਬੜੇ ਨਿਰਾਲੇ ਸਨ ਜਿਸ ਇੱਟ ਭੱਠੇ ਤੋਂ ਦਰਬਾਰ ਲਈ ਇੱਟਾਂ ਆਉਂਦੀਆਂ, ਉਨ੍ਹਾਂ ਨੂੰ ਹਰ ਰੋਜ਼ ਨਵੇਂ-ਨਵੇਂ ਨੋਟ ਭਿਜਵਾਏ ਜਾਂਦੇ ਭੱਠੇ ਵਾਲੇ ਲੋਕ ਵੀ ਇਹ ਦੇਖ ਕੇ ਹੈਰਾਨ ਸਨ ਕਿ ਇਹ ਬਾਬਾ ਏਨੇ ਨਵੇਂ ਨੋਟ ਰੋਜ਼ ਕਿੱਥੋਂ ਲੈ ਕੇ ਆਉਂਦਾ ਹੈ, ਕਿਉਂਕਿ ਉਦੋਂ ਨਵੇਂ ਨੋਟਾਂ ਦਾ ਚਲਣ ਬਹੁਤ ਹੀ ਘੱਟ ਸੀ, ਜ਼ਿਆਦਾਤਰ ਕੰਮ ਆਨਿਆਂ (ਪੈਸਿਆਂ) ’ਚ ਹੁੰਦਾ ਸੀ ਕਾਫੀ ਦਿਨਾਂ ਤੱਕ ਪੂਜਨੀਕ ਸਾਈਂ ਜੀ ਇੱਥੇ ਰਹਿ ਕੇ ਸਾਧ-ਸੰਗਤ ਤੋਂ ਸੇਵਾ ਲੈਂਦੇ ਰਹੇ ਤੇਰਾਵਾਸ ਤੋਂ ਇਲਾਵਾ ਇੱਥੇ ਇੱਕ ਵੱਡਾ ਥੜ੍ਹਾ ਵੀ ਬਣਾਇਆ ਗਿਆ ਸੀ, ਜਿਸ ’ਤੇ ਬਿਰਾਜਮਾਨ ਹੋ ਕੇ ਪੂਜਨੀਕ ਸਾਈਂ ਜੀ ਸਤਿਸੰਗ ਕਰਿਆ ਕਰਦੇ ਸਨ ਇਸ ਦੌਰਾਨ ਹੀ ਪੂਜਨੀਕ ਸਾਈਂ ਜੀ ਨੇ ਦਰਬਾਰ ਦਾ ਨਾਮਕਰਨ ਕਰਦੇ ਹੋਏ, ‘ਆਨੰਦ-ਪੁਰ ਧਾਮ ਗਦਰਾਣਾ’ ਰੱਖਿਆ ਅਤੇ ਬਚਨ ਫਰਮਾਏ ਕਿ ‘ਦਿਲ ਤੋ ਕਰਤਾ ਹੈ ਗਦਰਾਣਾ ਕੇ ਹਰ ਜੀਵ-ਜੰਤੂ ਕੋ ਸੱਚਖੰਡ ਲੇ ਜਾਏਂ!’

‘ਫਿਕਰ ਨਾ ਕਰੋ, ਕਾਲ ਸੇ ਔਰ ਪਾਣੀ ਲੈ ਲੇਂਗੇ’ ਫਿਰ ਝਮਾਝਮ ਵਰ੍ਹੇ ਬੱਦਲ

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਤੀਜੀ ਵਾਰ ਜਦੋਂ ਪਿੰਡ ਪਧਾਰੇ ਤਾਂ ਉਸ ਤੋਂ ਪਹਿਲਾਂ ਕਾਲਿਆਂਵਾਲੀ ’ਚ ਠਹਿਰੇ ਹੋਏ ਸਨ ਜਦੋਂ ਪੂਜਨੀਕ ਸਾਈਂ ਜੀ ਦਰਬਾਰ ’ਚ ਪਧਾਰੇ ਤਾਂ ਪਿੰਡ ’ਚੋਂ ਵੀ ਵੱਡੀ ਗਿਣਤੀ ’ਚ ਲੋਕ ਦਰਸ਼ਨ ਕਰਨ ਲਈ ਦਰਬਾਰ ’ਚ ਆ ਪਹੁੰਚੇ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਪਧਾਰਨ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਦਰਬਾਰ ’ਚ ਬਣੀ ਹੋਈ ਡਿੱਗੀ ਦੀ ਇੱਕ ਦੀਵਾਰ ਢਹਿ ਗਈ ਸੇਵਾਦਾਰ ਬੜੇ ਮਾਯੂਸ ਸਨ, ਕਿਉਂਕਿ ਬੜੀ ਮਿਹਨਤ ਨਾਲ ਉਸ ਡਿੱਗੀ ’ਚ ਪਾਣੀ ਇਕੱਠਾ ਕੀਤਾ ਸੀ ਉਨ੍ਹਾਂ ਦਿਨਾਂ ’ਚ ਪਾਣੀ ਦੀ ਬੜੀ ਕਿੱਲਤ ਸੀ ਡਿੱਗੀ ਦੇ ਪਾਣੀ ਨਾਲ ਹੀ ਦਰਬਾਰ ’ਚ ਕਈ ਦਿਨਾਂ ਤੱਕ ਸੇਵਾ ਦਾ ਕਾਰਜ ਚੱਲਦਾ ਸੀ ਪੂਜਨੀਕ ਸਾਈਂ ਜੀ ਨੇ ਦਰਬਾਰ ’ਚ ਆਉਂਦੇ ਹੀ ਸੇਵਾਦਾਰਾਂ ਦੇ ਚਿਹਰੇ ਦੀ ਰੰਗਤ ਨੂੰ ਪੜ੍ਹ ਲਿਆ ਅਤੇ ਡਿੱਗੀ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ-

‘ਭਾਈ ਯੇ ਕਿਆ ਹੂਆ?’ ਸੇਵਾਦਾਰਾਂ ਨੇ ਦੱਸਿਆ ਕਿ ਸਾਈਂ ਜੀ, ਬੜੀ ਮੁਸ਼ਕਲ ਨਾਲ ਇਸ ਡਿੱਗੀ ’ਚ ਪਾਣੀ ਇਕੱਠਾ ਕੀਤਾ ਸੀ, ਦੀਵਾਰ ਡਿੱਗਣ ਨਾਲ ਸਾਰੀ ਮਿਹਨਤ ਬੇਕਾਰ ਚਲੀ ਗਈ ‘ਅੱਛਾ ਭਈ, ਚਲੋ ਫਿਕਰ ਨਾ ਕਰੋ, ਕਾਲ ਸੇ ਪਾਣੀ ਔਰ ਲੇ ਲੇਂਗੇ’ ਇਹ ਬਚਨ ਫਰਮਾ ਕੇ ਪੂਜਨੀਕ ਸਾਈਂ ਜੀ ਜਿਉਂ ਹੀ ਅੰਦਰ ਤੇਰਾਵਾਸ ’ਚ ਗਏ ਉਸ ਤੋਂ ਥੋੜ੍ਹੀ ਦੇਰ ਬਾਅਦ ਉੱਤਰ-ਪੱਛਮ ਦਿਸ਼ਾ ਤੋਂ ਇੱਕ ਛੋਟਾ ਜਿਹਾ ਬੱਦਲ ਆਇਆ ਅਤੇ ਦੇਖਦੇ ਹੀ ਦੇਖਦੇ ਝਮਾਝਮ ਬਾਰਸ਼ ਸ਼ੁਰੂ ਹੋ ਗਈ ਸਤਿਗੁਰੂ ਦਾ ਇਹ ਪ੍ਰਤੱਖ ਕਰਿਸ਼ਮਾ ਦੇਖ ਕੇ ਸੇਵਾਦਾਰ ਝੂਮ ਉੱਠੇ, ਕਿਉਂਕਿ ਹੁਣ ਲੋਂੜੀਦਾ ਪਾਣੀ ਇਕੱਠਾ ਹੋ ਚੁੱਕਿਆ ਸੀ ਦੂਜੇ ਪਾਸੇ ਪਿੰਡ ਵਾਲਿਆਂ ਨੂੰ ਵੀ ਬਹੁਤ ਖੁਸ਼ੀ ਹੋਈ, ਕਿਉਂਕਿ ਉਨ੍ਹਾਂ ਦਿਨੀਂ ਖੇਤਾਂ ’ਚ ਵੀ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਸੀ ਪੂਜਨੀਕ ਸਾਈਂ ਜੀ ਨੇ ਇਕੱਠਿਆਂ ਦੋ ਮਨੋਰਥ ਹੱਲ ਕਰ ਦਿੱਤੇ

ਮਾਤਾਵਾਂ ਨੇ ਰਿਝਾਇਆ ਮੁਰਸ਼ਿਦ, ਸਤਿਨਾਮਪੁਰ ਧਾਮ ਦੀ ਮਿਲੀ ਸੌਗਾਤ

ਕਦੇ ਖੁਦ ਦਾ ਰਾਜ ਜ਼ਾਹਿਰ ਨਹੀਂ ਹੋਣ ਦਿੰਦੇ ਸਨ!

ਦੱਸਦੇ ਹਨ ਕਿ ਇੱਕ ਵਾਰ ਪੂਜਨੀਕ ਸਾਈਂ ਜੀ ਸੇਵਾ ਵਾਲੀ ਜਗ੍ਹਾ ’ਤੇ ਬਿਰਾਜਮਾਨ ਸਨ ਦਰਬਾਰ ਬਣਾਉਣ ਦੀ ਸੇਵਾ ਚੱਲ ਰਹੀ ਸੀ ਪਿੰਡ ’ਚੋਂ ਹੀ ਵੀਰ ਸਿੰਘ ਭੁੱਲਰ ਨਾਂਅ ਦਾ ਇੱਕ ਵਿਅਕਤੀ ਉੱਥੇ ਆਇਆ ਉਹ ਆਪਣੇ ਇੱਕ ਹੱਥ ’ਚ ਦੁੱਧ ਨਾਲ ਭਰੀ ਬਾਲਟੀ ਅਤੇ ਦੂਜੇ ਹੱਥ ’ਚ ਗੁੜ ਦਾ ਥੈਲਾ ਉਠਾਏ ਹੋਏ ਸੀ ਕਹਿਣ ਲੱਗਿਆ- ਬਾਬਾ ਜੀ, ਮੈਂ ਇਹ ਸਾਰਾ ਸਮਾਨ ਸੰਗਤ ਦੀ ਸੇਵਾ ਲਈ ਲੈ ਕੇ ਆਇਆ ਹਾਂ, ਸਵੀਕਾਰ ਕਰੋ ਜੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ- ‘ਹਮ ਤੋ ਯਹਾਂ (ਡੇਰਾ ਸੱਚਾ ਸੌਦਾ ’ਚ) ਕੋਈ ਦਾਨ-ਚੜ੍ਹਾਵਾ ਨਹੀਂ ਲੇਤੇ, ਇਸ ਕੋ ਵਾਪਿਸ ਲੈ ਜਾਓ’ ਇਹ ਸੁਣਦੇ ਹੀ ਉਹ ਵਿਅਕਤੀ ਸਾਰਾ ਸਮਾਨ ਹੇਠਾਂ ਜ਼ਮੀਨ ’ਤੇ ਰੱਖ ਕੇ ਆਪਣੇ ਦੋਵੇਂ ਹੱਥ ਜੋੜ ਕੇ ਬੇਨਤੀ ਦੀ ਅਵਸਥਾ ’ਚ ਖੜ੍ਹਾ ਹੋ ਗਿਆ ਕਹਿਣ ਲੱਗਿਆ- ਬਾਬਾ ਜੀ, ਮੈਂ ਤੁਹਾਨੂੰ ਸਿਆਣ (ਪਛਾਣ) ਲਿਆ ਹੈ ਤੁਸੀਂ ਤਾਂ ਉਹ ਬਾਬਾ ਹੋ, ਜਿਸ ਨੂੰ ਪਾਉਣ ਲਈ ਸਾਰਾ ਜਗ ਭਟਕ ਰਿਹਾ ਹੈ ਇਹ ਸੁਣਦੇ ਹੀ ਪੂਜਨੀਕ ਸਾਈਂ ਜੀ ਨੇ ਉਸ ਨੂੰ ਮੂੰਹ ਬੰਦ ਰੱਖਣ ਦਾ ਇਸ਼ਾਰਾ ਕਰਦੇ ਹੋਏ ਫਰਮਾਇਆ- ‘ਚੱਲ ਭੈਣੇਆ ਲਿਆ ਤੇਰਾ ਦੁੱਧ ਤਾਂ ਰੱਖ ਹੀ ਲੈਂਦੇ ਹਾਂ!’

ਨਾਰੀ ਸ਼ਕਤੀ ਦੀ ਅਵਾਜ਼ ਜਦੋਂ ਬੁਲੰਦ ਹੋਈ ਹੈ ਤਾਂ ਉਨ੍ਹਾਂ ਦੇ ਸੰਘਰਸ਼ ਨੇ ਹਮੇਸ਼ਾ ਇੱਕ ਨਵੀਂ ਵੀਰ-ਗਾਥਾ ਲਿਖੀ ਹੈ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਵੀ ਅਜਿਹੀ ਹੀ ਇੱਕ ਅਨੋਖੀ ਗਾਥਾ ਸੁਣਨ ਨੂੰ ਮਿਲਦੀ ਹੈ ਗਦਰਾਣਾ ਪਿੰਡ ’ਚ ਡੇਰਾ ਸੱਚਾ ਸੌਦਾ ਦਾ ਦਰਬਾਰ ਬਣੇ ਹਾਲੇ 4 ਸਾਲ ਹੀ ਬੀਤੇ ਸਨ ਸੰਨ 1958 ਦੀ ਗੱਲ ਸੀ, ਇੱਕ ਦਿਨ ਪੂਜਨੀਕ ਸਾਈਂ ਜੀ ਸ੍ਰ੍ਰੀ ਜਲਾਲਆਣਾ ਸਾਹਿਬ ਦੇ ਦਰਬਾਰ ’ਚ ਬਿਰਾਜਮਾਨ ਸਨ ਅਚਾਨਕ ਮੌਜ ’ਚ ਆ ਕੇ ਸੇਵਾਦਾਰਾਂ ਨੂੰ ਹੁਕਮ ਫਰਮਾਇਆ ਕਿ ‘ਜਾਓ ਗਦਰਾਣਾ ਕਾ ਡੇਰਾ ਢਹਾਕਰ ਸਾਰਾ ਸਮਾਨ ਯਹਾਂ ਲੈ ਆਓ’ ਦਰਅਸਲ ਇਹ ਖੇਡ ਗਦਰਾਣਾ ਪਿੰਡ ਦੇ ਕੁਝ ਲੋਕਾਂ ਦੀ ਮਨੋਦਸ਼ਾ ਨੂੰ ਸੁਧਾਰਨ ਲਈ ਖੇਡਿਆ ਸੀ, ਕਿਉਂਕਿ ਪਿੰਡ ਦੇ ਲੋਕਾਂ ਦਾ ਆਪਣੇ ਸਤਿਗੁਰੂ ਪ੍ਰਤੀ ਵੈਰਾਗ ਘੱਟ ਹੋਣ ਲੱਗਿਆ ਸੀ ਉੱਧਰ ਜਦੋਂ ਡੇਰਾ ਗਿਰਾਉਣ ਦੀ ਗੱਲ ਪਿੰਡ ਤੱਕ ਆਈ ਤਾਂ ਮਾਤਾ-ਭੈਣਾਂ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ ਉਨ੍ਹਾਂ ਦਿਨਾਂ ’ਚ ਪਿੰਡ ਦੇ ਆਦਮੀਆਂ ’ਚ ਰੁਚੀ ਦੀ ਕਮੀ ਸਾਫ ਦਿਖਾਈ ਦਿੰਦੀ ਸੀ ਸ਼ਾਹੀ ਹੁਕਮ ਦੇ ਅਨੁਰੂਪ ਇਸ ਡੇਰੇ ਨੂੰ ਢਹਾਉਣ ਲਈ ਸੇਵਾਦਾਰ ਪਹੁੰਚ ਗਏ ਖਾਸ ਗੱਲ ਇਹ ਵੀ ਸੀ

ਕਿ ਉਨ੍ਹਾਂ ਸੇਵਾਦਾਰਾਂ ਦੀ ਕਮਾਨ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ) ਨੂੰ ਸੌਂਪੀ ਗਈ ਸੀ ਸੇਵਾ ਦਿਨ-ਰਾਤ ਚੱਲਣ ਲੱਗੀ ਸੇਵਾਦਾਰਾਂ ਨੇ ਦਰਬਾਰ ਦਾ ਸਮਾਨ ਬੜੀ ਸਾਵਧਾਨੀ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ ਕੁਝ ਹੀ ਦਿਨਾਂ ’ਚ ਡੇਰੇ ਦੀਆਂ ਇੱਟਾਂ, ਛੱਤ ਆਦਿ ਸਾਰਾ ਸਮਾਨ ਸ੍ਰੀ ਜਲਾਲਆਣਾ ਸਾਹਿਬ ’ਚ ਭਿਜਵਾ ਦਿੱਤਾ ਡੇਰਾ ਢਹਾਉਣਾ ਬੇਸ਼ੱਕ ਇੱਕ ਰੂਹਾਨੀ ਚੋਜ਼ ਸੀ, ਪਰ ਪਿੰਡ ਦੀਆਂ ਮਾਤਾ-ਭੈਣਾਂ ਦੇ ਦਿਲਾਂ ’ਚ ਵੈਰਾਗ ਦੇ ਹੰਝੂਆਂ ਦਾ ਸੈਲਾਬ ਬਣ ਕੇ ਉੱਮੜ ਰਿਹਾ ਸੀ ਉਨ੍ਹਾਂ ਦੀ ਪੀੜਾ ਨੂੰ ਸਮਝਣ ਲਈ ਪਿੰਡ ਦਾ ਜਦੋਂ ਕੋਈ ਪੁਰਸ਼ ਤਿਆਰ ਨਹੀਂ ਹੋਇਆ

ਤਾਂ ਉਨ੍ਹਾਂ ਨੇ ਖੁਦ ਇੱਕਜੁਟ ਹੋਣ ਦੀ ਠਾਣ ਲਈ ਮਾਤਾ-ਭੈਣਾਂ ਨੇ ਇਕੱਠੀਆਂ ਹੋ ਕੇ ਇੱਕ ਰਾਇ ਬਣਾਈ ਅਤੇ ਹਰ ਰੋਜ਼ ਡੇਰੇ ਵਾਲੀ ਜਗ੍ਹਾ ’ਤੇ ਘੰਟਿਆਂ-ਵਦੀ ਬੈਠ ਕੇ ਭਜਨ-ਸਿਮਰਨ ਕਰਨ ਲੱਗੀਆਂ ਦੱਸਦੇ ਹਨ ਕਿ ਮਾਤਾ-ਭੈਣਾਂ ਨੇ ਭਜਨ-ਸਿਮਰਨ ਜ਼ਰੀਏ ਆਪਣੇ ਸਤਿਗੁਰੂ ਨੂੰ ਰਿਝਾਉਣ ਦਾ ਭਰਪੂਰ ਯਤਨ ਕੀਤਾ ਉਹ ਹਮੇਸ਼ਾ ਇੱਕ ਹੀ ਅਰਜ਼ ਕਰਦੀਆਂ ਕਿ ਕਿਸੇ ਵੀ ਤਰ੍ਹਾਂ ਪਿੰਡ ’ਚ ਡੇਰਾ ਦੁਬਾਰਾ ਮਨਜ਼ੂਰ ਹੋ ਜਾਏ ਇਨ੍ਹਾਂ ਮਾਤਾ-ਭੈਣਾਂ ਨੇ ਪਿੰਡ ਦੇ ਜ਼ਿੰਮੇਵਾਰ ਸਤਿਸੰਗੀ ਭਾਈਆਂ ਨੂੰ ਵੀ ਪ੍ਰਾਰਥਨਾ ਕੀਤੀ ਕਿ ਉਹ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਕੇ ਅਰਜ਼ ਕਰਨ, ਪਰ ਕੋਈ ਵਿਅਕਤੀ ਅੱਗੇ ਹੋਣ ਨੂੰ ਤਿਆਰ ਨਹੀਂ ਹੋਇਆ ਸ਼ਾਇਦ ਉਹ ਇਸ ਗੱਲ ਤੋਂ ਡਰ ਰਹੇ ਹਨ ਕਿ ਪੂਜਨੀਕ ਸਾਈਂ ਜੀ ਬਹੁਤ ਨਰਾਜ਼ ਹੋਣਗੇ ਕਿ ਤੁਸੀਂ ਡੇਰੇ ਦੀ ਸੰਭਾਲ ਕਿਉਂ ਨਹੀਂ ਕੀਤੀ ਪਰ ਪਿੰਡ ਦੀ ਨਾਰੀ ਸ਼ਕਤੀ ਨੇ ਇਹ ਠਾਣ ਲਿਆ ਸੀ ਕਿ ਹੁਣ ਚਾਹੇ ਕੁਝ ਵੀ ਹੋ ਜਾਏ ਉਹ ਇਹ ਡੇਰਾ ਦੁਬਾਰਾ ਮਨਜ਼ੂਰ ਕਰਵਾ ਕੇ ਹੀ ਦਮ ਲੈਣਗੀਆਂ

ਉਨ੍ਹੀਂ ਦਿਨੀਂ 12 ਜਨਵਰੀ 1958 ਨੂੰ ਸ੍ਰੀ ਜਲਾਲਆਣਾ ਸਾਹਿਬ ’ਚ ਰੂਹਾਨੀ ਸਤਿਸੰਗ ਨਿਸ਼ਚਿਤ ਹੋ ਗਿਆ ਗਦਰਾਣਾ ਦੀਆਂ ਕਰੀਬ 40 ਮਾਤਾਂ-ਭੈਣਾ ਇਕੱਠੀਆਂ ਹੋ ਕੇ ਇਸ ਸਤਿਸੰਗ ’ਚ ਆ ਪਹੁੰਚੀਆਂ ਆਪਣੀਆਂ ਚੁੰਨੀਆਂ ਨੂੰ ਸਿਰ ’ਤੇ ਦਸਤਾਰ ਦੀ ਤਰ੍ਹਾਂ ਸਜਾ ਕੇ ਪੂਜਨੀਕ ਸਾਈਂ ਜੀ ਦੀ ਪਾਵਨ ਹਜ਼ੂਰੀ ’ਚ ਹਾਜ਼ਰ ਹੋਈਆਂ ਉਨ੍ਹਾਂ ਦਾ ਹੌਸਲਾ ਪੁਰਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਨਜ਼ਰ ਆ ਰਿਹਾ ਸੀ ਕੁਝ ਪੁਰਾਣੇ ਸਤਿਸੰਗੀ ਇਹ ਵੀ ਦੱਸਦੇ ਹਨ ਕਿ ਉਸ ਦਿਨ ਪੂਜਨੀਕ ਸਾਈਂ ਜੀ ਸ੍ਰੀ ਜਲਾਲਆਣਾ ਦਰਬਾਰ ’ਚ ਚਬੂਤਰੇ ’ਤੇ ਬਿਰਾਜਮਾਨ ਸਨ, ਇਨ੍ਹਾਂ 40 ਭੈਣਾਂ ਨੇ ਉੱਥੇ ਪਹੁੰਚ ਕੇ ਅਰਦਾਸ ਕਰਦੇ ਹੋਏ ਉਸ ਚਬੂਤਰੇ ਦੇ ਚਾਰੇ ਪਾਸੇ ਚੱਕਰ ਵੀ ਲਗਾਏ ਸਨ ਇਨ੍ਹਾਂ ਮਾਤਾ-ਭੈਣਾਂ ਦੇ ਪ੍ਰੇਮ, ਹਿੰਮਤ ਅਤੇ ਉਤਸ਼ਾਹ ਨੂੰ ਦੇਖ ਕੇ ਪੂਜਨੀਕ ਸਾਈਂ ਜੀ ਨੇ ਖੁਸ਼ ਹੁੰਦੇ ਹੋਏ ਫਰਮਾਇਆ,

‘ਏਕ ਵਹ ਸਮਾਂ ਥਾ, ਜਬ ਮਾਈ ਭਾਗੋ ਮਰਦ ਕਾ ਰੂਪ ਧਾਰ ਕਰ ਲੜਾਈ ਕੇ ਮੈਦਾਨ ਮੇਂ ਕੂਦ ਪੜੀ ਥੀ ਉਸ ਅਕੇਲੀ ਮਾਈ ਭਾਗੋ ਨੇ 40 ਸਿੱਖਂੋ ਕੋ ਗੁਰੂ-ਸਾਹਿਬਾਨ ਸੇ ਬਖਸ਼ਵਾ ਲੀਆ ਜੋ ਆਪਣੇ ਮੁਰਸ਼ਿਦ ਕੋ ਲਿਖਤ ਬੇਦਾਵਾ ਦੇਕਰ ਆਏ ਥੇ ਪਰੰਤੂ ਆਜ 40 ਭਾਗੋ ਬਣਕਰ ਆਈ ਹੈਂ’ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਨੇ ਬਹੁਤ ਖੁਸ਼ ਹੁੰਦੇ ਹੋਏ ਫਰਮਾਇਆ, ‘ਭਾਈ! ਸਰਦਾਰ ਹਰਬੰਸ ਸਿੰਘ ਜੀ (ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਸੇ ਪੂਛੇਂਗੇ ਅਭੀ ਤੋ ਵੇ ਗਿਰਾਏ ਗਏ ਡੇਰੇ ਕਾ ਸਮਾਨ ਢੋਨੇ ਮੇਂ ਲਗੇ ਹੂਏ ਹੈਂ’ ਬਾਅਦ ’ਚ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਮਾਤਾ-ਭੈਣਾਂ ਦੇ ਉਤਸ਼ਾਹ, ਬੁਲੰਦ ਹੌਸਲੇ ਅਤੇ ਉਨ੍ਹਾਂ ਦੀ ਦਲੇਰੀ ’ਤੇ ਖੁਸ਼ ਹੋ ਕੇ ਗਦਰਾਣਾ ’ਚ ਦੁਬਾਰਾ ਡੇਰਾ ਬਣਾਉੁਣ ਦਾ ਹੁਕਮ ਫਰਮਾਇਆ ਪੂਜਨੀਕ ਬੇਪਰਵਾਹ ਜੀ ਨੇ ਦਸੰਬਰ 1958 ’ਚ ਡੇਰਾ ਦੁਬਾਰਾ ਤਿਆਰ ਕਰਵਾ ਕੇ ਇਸ ਦਾ ਨਾਮਕਰਨ ‘ਡੇਰਾ ਸੱਚਾ ਸੌਦਾ, ਸਤਿਨਾਮਪੁਰ ਧਾਮ’ ਦੇ ਰੂਪ ’ਚ ਕੀਤਾ

ਊਚੀ ਆਵਾਜ਼ ਮੇਂ ਨਾਅਰੇ ਲਗਾਓ, ਗਾਂਵ ਕੀ ਸਾਰੀ ਬਲਾਏਂ (ਭੂਤ-ਪ੍ਰੇਤ) ਭਾਗ ਜਾਏਂਗੀ’

ਮੱਲ ਸਿੰਘ ਦੱਸਦੇ ਹਨ ਕਿ ਮੈਂ ਉਨ੍ਹਾਂ ਦਿਨੀਂ 8-9 ਸਾਲ ਦਾ ਸੀ, ਜਦੋਂ ਪੂਜਨੀਕ ਸਾਈਂ ਜੀ ਪਿੰਡ ’ਚ ਪਹਿਲੀ ਵਾਰ ਪਹੁੰਚੇ ਸਨ ਬਾਬਾ ਜੀ, ਉਸ ਸਮੇਂ ਕਾਫੀ ਦਿਨਾਂ ਤੱਕ ਇੱਥੇ ਠਹਿਰੇ ਦੂਜੀ ਵਾਰ ਵੀ ਜਦੋਂ ਆਏ ਤਾਂ ਕਈ ਹਫਤੇ ਇੱਥੇ ਠਹਿਰ ਕੇ ਪਿੰਡ ਦੀ ਜ਼ਮੀਨ ਹੀ ਨਹੀਂ, ਹਰ ਜੀਵ-ਜੰਤੂ ਨੂੰ ਪਵਿੱਤਰ ਬਣਾ ਦਿੱਤਾ ਪੂਜਨੀਕ ਸਾਈਂ ਜੀ ਨੇ ਬਹੁਤ ਅਜਬ-ਗਜਬ ਰੰਗ ਵੀ ਦਿਖਾਏ, ਜਿਸ ਨੂੰ ਦੇਖ ਕੇ ਪਿੰਡ ਵਾਲੇ ਹੈਰਾਨ ਵੀ ਹੁੰਦੇ ਅਤੇ ਖੁਸ਼ ਵੀ ਕਈ ਵਾਰ ਸਾਈਂ ਜੀ, ਡੇਰੇ ਦੀ ਪੂਰਬ ਸਾਇਡ ’ਚ ਖੁੱਲ੍ਹੇ ਪਏ ਮੈਦਾਨ ’ਚ ਨੌਜਵਾਨਾਂ ਦੀ ਕੁਸ਼ਤੀ ਕਰਵਾਉਂਦੇ, ਜਿਸ ਨੂੰ ਦੇਖਣ ਲਈ ਬਹੁਤ ਲੋਕ ਇਕੱਠੇ ਹੋ ਜਾਂਦੇ ਸਨ ਖਾਸ ਗੱਲ ਇਹ ਵੀ ਸੀ ਕਿ ਸਾਈਂ ਜੀ ਹਾਰਨ ਵਾਲੇ ਨੂੰ ਜਿੱਤੇ ਤੋਂ ਜ਼ਿਆਦਾ ਇਨਾਮ ਦਿੰਦੇ ਅਤੇ ਫਰਮਾਉਂਦੇ ਕਿ ਜਿੱਤ ਦੀ ਅਸਲ ਖੁਸ਼ੀ ਦਾ ਅਹਿਸਾਸ ਤਾਂ ਹਾਰਨ ਵਾਲੇ ਨੂੰ ਹੁੰਦਾ ਹੈ ਸਕੂਲ ਤੋਂ ਛੁੱਟੀ ਹੁੰਦੇ ਹੀ ਮੈਂ ਅਤੇ ਮੇਰੇ ਸਾਥੀ ਸਿੱਧੇ ਡੇਰੇ ’ਚ ਆ ਜਾਂਦੇ ਹਾਲਾਂਕਿ ਉਸ ਸਮੇਂ ਏਨੀ ਸਮਝ ਨਹੀਂ ਸੀ,

ਪਰ ਬਾਬਾ ਜੀ, ਸਿੰਧੀ ਭਾਸ਼ਾ ’ਚ ਬੋਲਦੇ ਤਾਂ ਬਹੁਤ ਹੀ ਪਿਆਰੇ ਲਗਦੇ ਸਾਨੂੰ ਹੋਰ ਤਾਂ ਕੁਝ ਸਮਝ ਨਹੀਂ ਆਉਂਦਾ ਸੀ, ਹਾਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪੂਰਾ ਸਮਝ ਜਾਂਦੇ ਸੀ ਉਨ੍ਹਾਂ ਦਿਨਾਂ ’ਚ ਡੇਰੇ ’ਚ ਬਾਬਾ ਜੀ ਸੰਗਤ ਨੂੰ ਬੂੰਦੀ ਬਹੁਤ ਵੰਡਿਆ ਕਰਦੇ ਬੱਚਿਆਂ ’ਚ ਵੀ ਉਸ ਬੂੰਦੀ ਨੂੰ ਖਾਣ ਦੀ ਬੜੀ ਲਲਕ ਜਿਹੀ ਰਹਿੰਦੀ ਸਾਈਂ ਜੀ ਸਾਨੂੰ ਬੂੰਦੀ ਦਾ ਪ੍ਰਸ਼ਾਦ ਦਿੰਦੇ ਅਤੇ ਫਰਮਾਉਂਦੇ ਕਿ ਪਿੰਡ ਦੀਆਂ ਗਲੀਆਂ ’ਚ ਜਾ ਕੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਆਓ ਮੇਰੇ ਇੱਕ ਸਾਥੀ ਦੀ ਆਵਾਜ਼ ਬੜੀ ਉੱਚੀ ਸੀ, ਉਹ ਜ਼ੋਰ-ਜ਼ੋਰ ਨਾਲ ਨਾਅਰਾ ਲਗਾਉਣ ਲੱਗਿਆ ਇਹ ਦੇਖ ਕੇ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਐਸੇ ਹੀ ਊਚੀ-ਊਚੀ ਆਵਾਜ਼ ਮੇਂ ਗਲੀ-ਗਲੀ ਨਾਅਰੇ ਲਗਾਓ, ਗਾਂਵ ਕੀ ਸਾਰੀ ਬਲਾਏਂ (ਭੂਤ-ਪ੍ਰੇਤ) ਭਾਗ ਜਾਏਂਗੀ’ ਉਹ ਜ਼ੋਰ-ਜ਼ੋਰ ਨਾਲ ਨਾਅਰੇ ਲਾਉਂਦਾ, ਜੋ ਦੂਰ ਤੱਕ ਸੁਣਾਈ ਦਿੰਦਾ ਅਤੇ ਅਸੀਂ ਉਸ ਦੇ ਪਿੱਛੇ-ਪਿੱਛੇ ਭੱਜਦੇ ਹੋਏ ਚੱਲਦੇ ਗਲੀਆਂ ’ਚ ਘੁੰਮਣ ਤੋਂ ਬਾਅਦ ਫਿਰ ਵਾਪਸ ਡੇਰੇ ’ਚ ਆ ਜਾਂਦੇ ਅਤੇ ਬੂੰਦੀ ਦਾ ਪ੍ਰਸ਼ਾਦ ਖੂਬ ਰੱਜ ਕੇ ਖਾਂਦੇ ਕਈ ਵਾਰ ਤਾਂ ਸਾਨੂੰ ਤਾਂਬੇ ਦੇ ਸਿੱਕੇ ਵੀ ਇਨਾਮ ’ਚ ਦਿੰਦੇ ਜਿਸ ਨੂੰ ਪਾ ਕੇ ਖੁਸ਼ੀਆਂ ਕਈ ਗੁਣਾ ਹੋਰ ਵਧ ਜਾਂਦੀਆਂ

ਜਿੰਨ ਦੀ ਪੀੜਾ ਤੋਂ ਦਿਵਾਈ ਮੁਕਤੀ

ਪੂਜਨੀਕ ਸਾਈਂ ਜੀ ਮਹਾਰਾਜ ਜਦੋਂ ਪਹਿਲੀ ਵਾਰ ਪਿੰਡ ’ਚ ਪਧਾਰੇ ਤਾਂ ਉਸ ਦਿਨ ਸ਼ਾਹੀ ਉਤਾਰਾ ਪ੍ਰੇਮੀ ਨਾਹਰ ਸਿੰਘ ਦੇ ਘਰ ’ਚ ਸੀ ਦੱਸਦੇ ਹਨ ਕਿ ਨਾਹਰ ਸਿੰਘ ਇਸ ਤੋਂ ਪਹਿਲਾਂ ਪ੍ਰੇਤ ਆਤਮਾਵਾਂ ਦੇ ਚੱਕਰ ’ਚ ਕਈ ਥਾਵਾਂ ’ਤੇ ਝਾੜ-ਫੂਕ ਕਰਵਾ ਚੁੱਕਿਆ ਸੀ, ਪਰ ਉਸ ਦੇ ਮਨ ਨੂੰ ਕਦੇ ਤਸੱਲੀ ਨਾ ਮਿਲੀ ਪੂਜਨੀਕ ਸਾਈਂ ਜੀ ਦਾ ਘਰ ’ਚ ਪਧਾਰਨਾ ਨਾਹਰ ਸਿੰਘ ਲਈ ਬੜੀ ਖੁਸ਼ੀ ਦਾ ਦਿਨ ਸੀ ਜਿਸ ਕਮਰੇ ’ਚ ਸ਼ਾਹੀ ਉਤਾਰਾ ਸੀ, ਉਸ ਨੂੰ ਬਹੁਤ ਸਜਾਇਆ-ਸੰਵਾਰਿਆ ਗਿਆ ਸੀ ਦੱਸਦੇ ਹਨ ਕਿ ਉਸ ਕਮਰੇ ’ਚ ਜਿੰਨ ਦੀ ਆਤਮਾ ਵਾਸ ਕਰਦੀ ਸੀ ਜਦੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਕਮਰੇ ’ਚ ਮੰਜੇ ’ਤੇ ਬਿਰਾਜਮਾਨ ਹੋਏ ਤਾਂ ਬਚਨ ਫਰਮਾਇਆ- ‘ਓਹ! ਹਮੇਂ ਇਤਨੀ ਸਖ਼ਤ ਜਗ੍ਹਾ ਪਰ ਕਿਉਂ ਬੈਠਾਇਆ ਹੈ ਵਰੀ!!’ ਸ਼ਾਹੀ ਮੁਖਾਰਬਿੰਦ ’ਚੋਂ ਇਹ ਬਚਨ ਸੁਣਦੇ ਹੀ ਨਾਹਰ ਸਿੰਘ ਹੱਥ ਜੋੜ ਕੇ ਗੋਡਿਆਂ ਦੇ ਭਾਰ ਖੜ੍ਹਾ ਹੋ ਗਿਆ ਮੇਰੇ ਸਾਈਂ ਜੀ, ਜੇਕਰ ਤੁਹਾਨੂੰ ਹੀ ਇਹ ਜਗ੍ਹਾ ਸਖ਼ਤ ਲੱਗ ਰਹੀ ਹੈ ਤਾਂ ਫਿਰ ਸਾਡਾ ਕੀ ਬਣੇਗਾ! ਪੂਜਨੀਕ ਸਾਈਂ ਜੀ ਥੋੜ੍ਹਾ ਮੁਸਕਰਾਏ ਅਤੇ ਆਪਣੇ ਪਾਵਨ ਅਸ਼ੀਰਵਾਦ ਨਾਲ ਨਾਹਰ ਸਿੰਘ ਨੂੰ ਹਿੰਮਤ ਦਿੱਤੀ ਪਿੰਡ ਵਾਲੇ ਇਸ ਗੱਲ ਦੇ ਅੱਜ ਵੀ ਸਾਕਸ਼ੀ ਹਨ ਕਿ ਉਸ ਤੋਂ ਬਾਅਦ ਨਾਹਰ ਸਿੰਘ ਦੇ ਘਰ ’ਚ ਕਦੇ ਕਿਸੇ ਵੀ ਤਰ੍ਹਾਂ ਦੀ ਅਨਹੋਣੀ ਘਟਨਾ ਨਹੀਂ ਹੋਈ, ਸਗੋਂ ਅਜਿਹੀ ਰਹਿਮਤ ਵਰਸੀ ਕਿ ਦਿਨੋ-ਦਿਨ, ਉਹ ਘਰ ਉੱਨਤੀ ਦੇ ਮਾਰਗ ’ਤੇ ਅੱਗੇ ਵਧਦਾ ਹੀ ਗਿਆ

ਰੂਹਾਨੀ ਕੌਤੁਕ ਨਾਲ ਮਿੱਠਾ ਕੀਤਾ ਖੂਹ ਦਾ ਪਾਣੀ ਵਰੀ! ਕੂਏਂ ਸੇ ਆਵਾਜ਼ ਤੋ ਮੀਠੇ ਪਾਣੀ ਕੀ ਆ ਰਹੀ ਹੈ!


ਪਿੰਡ ’ਚ ਪੀਣ ਵਾਲੇ ਪਾਣੀ ਦੀ ਬੜੀ ਕਿੱਲਤ ਸੀ ਇੱਕ ਦਿਨ ਪੂਜਨੀਕ ਸਾਈਂ ਜੀ ਡੇਰੇ ’ਚ ਸੇਵਾ ਦੇ ਕੰਮ ਦਾ ਨਿਰੀਖਣ ਕਰ ਰਹੇ ਸਨ, ਉਦੋਂ ਪਿੰਡ ਦੀ ਪੰਚਾਇਤ ਆਈ ਸਭ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਬਾਬਾ ਜੀ, ਆਪ ਜੀ ਤਾਂ ਪਹੁੰਚੇ ਹੋਏ ਸੰਤ ਹੋ, ਪਿੰਡ ’ਚ ਖੂਹ ਦਾ ਪਾਣੀ ਬਹੁਤ ਖਾਰਾ ਹੈ, ਕ੍ਰਿਪਾ ਕਰੋ ਜੀ ਅਰਜ਼ ਸੁਣਦੇ ਹੀ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਵਰੀ! ਮਾਂਗਣੇ ਭੀ ਲਗੇ ਤੋ ਯਹ ਕਿਆ ਮਾਂਗਾ! ਜੋ ਮਾਂਗਣੇ ਵਾਲੀ ਚੀਜ਼ ਥੀ ਵਹ ਤੋ ਮਾਂਗੀ ਨਹੀਂ ਯਹ ਆਤਮਾ ਯੁਗਂੋ-ਯੁਗੋਂ ਸੇ ਭਟਕ ਰਹੀ ਹੈ, ਇਸਕੇ ਬਾਰੇ ਮੇਂ ਭੀ ਕਭੀ ਸੋਚੋ!’ ਇਹ ਬਚਨ ਫਰਮਾਉਂਦੇ ਹੋਏ ਪੂਜਨੀਕ ਸਾਈਂ ਜੀ ਨੇ ਪੂਰੀ ਪੰਚਾਇਤ ਨੂੰ ਪ੍ਰਸ਼ਾਦ ਦਿੱਤਾ ਅਤੇ ਅਸ਼ੀਰਵਾਦ ਦੇ ਕੇ ਉੱਥੋਂ ਫਿਰ ਦੂਸਰੇ ਪਾਸੇ ਸੇਵਾਦਾਰਾਂ ਨਾਲ ਗੱਲਾਂ ਕਰਨ ਲੱਗੇ

ਜ਼ਿਕਰਯੋਗ ਹੈ ਕਿ ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਜੀ ਅਕਸਰ ਸ਼ਾਮ ਨੂੰ ਕਰੀਬ 4 ਵਜੇ ਉਸ ਖੂਹ ਦੇ ਕੋਲੋਂ ਲੰਘਦੇ ਅਤੇ ਸਕੂਲ ਤੱਕ ਘੰੁਮ ਕੇ ਆਉਂਦੇ ਸਨ, ਜਿਸ ਦਾ ਪੰਚਾਇਤ ਨੇ ਜ਼ਿਕਰ ਕੀਤਾ ਸੀ ਦਿਨ ’ਚ ਉਸ ਖੂਹ ਦੇ ਆਸ-ਪਾਸ ਕਾਫ਼ੀ ਲੋਕ ਬੈਠੇ ਰਹਿੰਦੇ ਸਨ ਇੱਕ ਦਿਨ ਪੂਜਨੀਕ ਸਾਈਂ ਜੀ ਜਦੋਂ ਉਸ ਖੂਹ ਦੇ ਕੋਲੋਂ ਲੰਘਣ ਲੱਗੇ ਤਾਂ ਸੇਵਾਦਾਰਾਂ ਨੂੰ ਫਰਮਾਇਆ ਕਿ ‘ਲਾਓ ਵਰੀ, ਇਨਕੇ ਕੂਏਂ ਕਾ ਪਾਣੀ ਦੇਖਤੇ ਹੈਂ!’ ਸੇਵਾਦਾਰ ਨਿਯਾਮਤ ਰਾਮ ਨੂੰ ਇੱਕ ਡਲਾ (ਮਿੱਟੀ ਦਾ ਛੋਟਾ ਟੁਕੜਾ) ਦੇਣ ਨੂੰ ਕਿਹਾ ਪੂਜਨੀਕ ਸਾਈਂ ਜੀ ਉਸ ਖੂਹ ਦੇ ਕੋਲ ਆ ਗਏ ਅਤੇ ਉਸ ਡਲੇ ਨੂੰ ਉਸ ’ਚ ਸੁੱਟ ਦਿੱਤਾ ਦੱਸਦੇ ਹਨ ਕਿ ਉਹ ਖੂਹ ਕਰੀਬ 150 ਹੱਥ ਗਹਿਰਾ ਸੀ ਗਹਿਰਾਈ ਕਾਰਨ ਉਸ ਡਲੇ ਦੇ ਡਿੱਗਣ ਨਾਲ ਉਸ ’ਚੋਂ ਧੜਾਮ ਦੀ ਜ਼ੋਰਦਾਰ ਅਵਾਜ਼ ਸੁਣਾਈ ਦਿੱਤੀ ਪੂਜਨੀਕ ਸਾਈਂ ਜੀ ਨੇ ਫਰਮਾਇਆ- ਵਰੀ! ਕੂਏਂ ਸੇ ਆਵਾਜ਼ ਤੋ ਮੀਠੇ ਪਾਣੀ ਕੀ ਆ ਰਹੀ ਹੈ’ ਕੋਲ ਖੜ੍ਹੇ ਭਾਗ ਸਿੰਘ ਨੇ ਕਿਹਾ ਕਿ ਬਾਬਾ ਜੀ, ਇਸ ਤਰ੍ਹਾਂ ਪਾਣੀ ਦੇ ਮਿੱਠੇ ਹੋਣ ਦਾ ਕੀ ਪਤਾ ਲਗਦਾ ਹੈ!

‘ਲਾਓ ਬਈ, ਏਕ ਔਰ ਡਲਾ ਲੇਕਰ ਆਓ’ ਪੂਜਨੀਕ ਸਾਈਂ ਜੀ ਨੇ ਦੂਜੀ ਵਾਰ ਵੀ ਡਲਾ ਖੂਹ ’ਚ ਸੁੱਟਿਆ ਤਾਂ ਉਸ ’ਚੋਂ ਫਿਰ ਵੈਸੀ ਹੀ ਅਵਾਜ਼ ਸੁਣਾਈ ਦਿੱਤੀ ਇਹ ਸੁਣਕੇ ਫਿਰ ਫਰਮਾਇਆ-ਪਾਣੀ ਤੋ ਮੀਠੇ ਕੀ ਆਵਾਜ਼ ਆ ਰਹੀ ਹੈ ਵਰੀ! ਇਸ ਦਰਮਿਆਨ ਇੱਕ ਹੋਰ ਸੇਵਾਦਾਰ ਨੇ ਵੀ ਵੈਸਾ ਹੀ ਸਵਾਲ ਕਰ ਦਿੱਤਾ ਪੂਜਨੀਕ ਸਾਈਂ ਜੀ ਨੇ ਫਿਰ ਤੀਜੀ ਵਾਰ ਡਲਾ ਮੰਗਵਾ ਕੇ ਉਸ ’ਚ ਸੁੱਟਿਆ ਅਤੇ ਉਹੀ ਬਚਨ ਫਿਰ ਦੁਹਰਾਏ ਕਿ ਆਵਾਜ ਤੋ ਮੀਠੇ ਪਾਣੀ ਕੀ ਆ ਰਹੀ ਹੈ ਇਹ ਵਚਿੱਤਰ ਖੇਡ ਦਿਖਾਉਂਦੇ ਹੋਏ ਪੂਜਨੀਕ ਸਾਈਂ ਜੀ ਅੱਗੇ ਘੁੰਮਣ ਲਈ ਚੱਲ ਪਏ ਮੱਲ ਸਿੰਘ ਦੱਸਦੇ ਹਨ

ਕਿ ਇਸ ਘਟਨਾ ਤੋਂ ਠੀਕ ਅੱਠ ਦਿਨ ਬਾਅਦ ਪੂਜਨੀਕ ਸਾਈਂ ਜੀ ਨੇ ਸੇਵਾਦਾਰਾਂ ਨੂੰ ਹੁਕਮ ਫਰਮਾਇਆ ਕਿ ਉਸ ਕੂਏਂ ਕਾ ਪਾਣੀ ਨਿਕਾਲ ਕਰ ਲਾਓ ਮੈਂ ਅਤੇ ਬੱਗਾ ਸਿੰਘ ਪੜੋਸ ’ਚ ਸਰਦਾਰ ਬੀਰੂ ਸਿੰਘ ਦੇ ਘਰ ’ਚ ਡੋਲ (ਖੂਹ ’ਚੋਂ ਪਾਣੀ ਕੱਢਣ ਦਾ ਦੇਸੀ ਯੰਤਰ) ਲੈ ਕੇ ਆਏ, ਜਿਸ ਦੇ ਨਾਲ ਲੰਬੀ ਜਿਹੀ ਰੱਸੀ ਲੱਗੀ ਹੋਈ ਸੀ ਉਸ ਸਮੇਂ ਪਿੰਡ ’ਚ ਚਮੜੇ ਦੇ ਬੌਕੇ ਨਾਲ ਪਾਣੀ ਕੱਢਿਆ ਜਾਂਦਾ ਸੀ, ਪਰ ਬੀਰੂ ਸਿੰਘ ਉਸ ਯੰਤਰ ਨੂੰ ਪਸੰਦ ਨਹੀਂ ਕਰਦਾ ਸੀ, ਇਸ ਲਈ ਉਸ ਨੇ ਆਪਣੀ ਡੋਲ ਬਣਾਈ ਹੋਈ ਸੀ ਡੋਲ ਦੀ ਮੱਦਦ ਨਾਲ ਖੂਹ ਦਾ ਪਾਣੀ ਕੱਢ ਲਿਆਂਦਾ ਗਿਆ ਡੇਰੇ ’ਚ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਉਹ ਪਾਣੀ ਸੰਗਤ ਨੂੰ ਪਿਲਾਇਆ ਗਿਆ, ਸੰਗਤ ਨੇ ਜਿਓਂ ਹੀ ਉਹ ਪਾਣੀ ਪੀਤਾ ਤਾਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਆਸਮਾਨ ਗੂੰਜਣ ਲੱਗਿਆ ਅਸਲ ’ਚ ਪਾਣੀ ਦਾ ਸਵਾਦ ਏਨਾ ਬਦਲ ਚੁੱਕਿਆ ਸੀ ਕਿ ਪੀਣ ਵਾਲੇ ਦੀ ਆਤਮਾ ਵੀ ਤ੍ਰਿਪਤ ਹੋ ਜਾਵੇ ਖੂਹ ਦਾ ਪਾਣੀ ਮਿੱਠਾ ਹੋਣ ਨਾਲ ਪਿੰਡ ’ਚ ਚਰਚਾ ਦਾ ਖੂਬ ਵਿਸ਼ਾ ਬਣਿਆ ਪੂਜਨੀਕ ਸਾਈਂ ਜੀ ਦੀ ਪ੍ਰਤੱਖ ਰਹਿਮਤ ਪਾ ਕੇ ਪਿੰਡ ਵਾਲੇ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੇ ਸੀ

ਸਤਿਨਾਮ ਪੁਰ ਧਾਮ, ਗਦਰਾਣਾ ਦਰਬਾਰ ਨਾਲ ਜੁੜੀਆਂ ਪੁਰਾਤਨ ਯਾਦਾਂ ਨੂੰ ਸਾਂਝਾ ਕਰਦੇ ਹੋਏ ਬਲਾਕ ਭੰਗੀਦਾਸ ਸੁਰਜੀਤ ਸਿੰਘ, ਜੱਗਾ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਦਰਸ਼ਨ ਸਿੰਘ, ਲਾਭ ਸਿੰਘ, ਗੁਰਮੁੱਖ ਸਿੰਘ ਮੱਲਾਂ, ਮਿੱਠੂ ਸਿੰਘ, ਜੰਗੀਰ ਸਿੰਘ (ਖੱਬੇ ਅਤੇ ਸੱਜੇ) ਅਤੇ ਹੋਰ ਸੇਵਾਦਾਰ

ਕਦੀ ਇੱਥੋਂ ਦੀ ਮੇਰਾ ਮੁਰਸ਼ਿਦ ਜਾਇਆ ਕਰਦਾ ਸੀ!’


ਪੂਜਨੀਕ ਸਾਈਂ ਜੀ ਦੇ ਆਪਣੇ ਮੁਰਸ਼ਿਦ-ਏ-ਕਾਮਲ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਪ੍ਰਤੀ ਅਨੋਖੇ ਪ੍ਰੇਮ ਦੀ ਝਲਕ ਇੱਥੇ ਵੀ ਦੇਖਣ ਨੂੰ ਮਿਲਦੀ ਸੀ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦਰਬਾਰ ’ਚ ਠਹਿਰਾਅ ਦੌਰਾਨ ਜਿਸ ਕਮਰੇ ’ਚ ਰਹਿੰਦੇ ਸਨ, ਉਸ ਕਮਰੇ ਦੀ ਪੂਰਬ ਦਿਸ਼ਾ ’ਚ ਇੱਕ ਝਰੋਖਾ (ਬਾਰੀ) ਹੋਇਆ ਕਰਦਾ ਸੀ ਇਸ ਦਰਬਾਰ ਦੇ ਨੇੜੇ ਤੋਂ ਹੀ ਰੇਲਵੇ ਲਾਈਨ ਲੰਘਦੀ ਹੈ ਜਿਸ ’ਤੇ ਰੇਲਗੱਡੀ ਦਾ ਆਵਾਗਮਨ ਰਹਿੰਦਾ ਜਦੋਂ ਵੀ ਰੇਲਗੱਡੀ ਦੇ ਆਉਣ ਦੀ ਆਹਟ ਸੁਣਾਈ ਦਿੰਦੀ ਤਾਂ ਪੂਜਨੀਕ ਸਾਈਂ ਜੀ ਇੱਕਦਮ ਆਪਣੀ ਮੰਜੀ ਤੋਂ ਉੱਠ ਕੇ ਉਸ ਝਰੋਖੇ ਵੱਲ ਲਪਕ ਪੈਂਦੇ, ਅਤੇ ਰੇਲ ਨੂੰ ਆਉਂਦੇ-ਜਾਂਦੇ ਨਿਹਾਰਦੇ ਰਹਿੰਦੇ ਕਈ ਦਿਨਾਂ ਤੱਕ ਇਹ ਅਦਭੁੱਤ ਨਜ਼ਾਰਾ ਦੇਖ ਰਹੇ ਸੇਵਾਦਾਰ ਨੇ ਜਦੋਂ ਜਿਗਿਆਸਾਵੱਸ਼ ਪੁੱਛਿਆ ਤਾਂ ਪੂਜਨੀਕ ਸਾਈਂ ਜੀ ਨੇ ਫਰਮਾਇਆ ‘ਕਦੀ ਇੱਥੋਂ ਦੀ ਮੇਰਾ ਮੁਰਸ਼ਿਦ ਜਾਇਆ ਕਰਦਾ ਸੀ!’ ਭਾਵ ਕਦੇ ਅਜਿਹਾ ਸਮਾਂ ਵੀ ਸੀ ਜਦੋਂ ਪੂਜਨੀਕ ਸਾਈਂ ਜੀ ਦੇ ਅਤਿ ਪੂਜਨੀਕ ਮੁਰਸ਼ਿਦ ਬਾਬਾ ਸਾਵਣ ਸਿੰਘ ਜੀ ਮਹਾਰਾਜ ਰੇਲਗੱਡੀ ਰਾਹੀਂ ਸਿਕੰਦਰਪੁਰ (ਸਰਸਾ) ’ਚ ਸਤਿਸੰਗ ਕਰਨ ਜਾਇਆ ਕਰਦੇ ਸਨ ਦੱਸਦੇ ਹਨ ਕਿ ਜਦੋਂ ਵੀ ਪੂਜਨੀਕ ਸਾਈਂ ਜੀ ਇੱਥੇ ਦਰਬਾਰ ’ਚ ਰਹੇ, ਹਮੇਸ਼ਾ ਹੀ ਅਜਿਹੇ ਹਰ ਆਉਣ-ਜਾਣ ਵਾਲੀ ਰੇਲਗੱਡੀ ਨੂੰ ਉਸ ਝਰੋਖੇ ਤੋਂ ਨਿਹਾਰ ਕੇ ਆਪਣੇ ਪਿਆਰੇ ਮੁਰਸ਼ਿਦ ਦੀਆਂ ਯਾਦਾਂ ਨੂੰ ਤਰੋਤਾਜ਼ਾ ਕਰਿਆ ਕਰਦੇ ਸਨ

ਭੈਂਸ ਕੋ ਬੋਲੋ ਕੇ ਸਾਈਂ ਜੀ ਨੇ ਦੂਧ ਮੰਗਵਾਇਆ ਹੈ, ਸੰਗਤ ਕੋ ਖੀਰ ਖਿਲਾਣੀ ਹੈ

ਦਰਬਾਰ ’ਚ ਸੇਵਾ ਚੱਲ ਰਹੀ ਸੀ ਪੂਜਨੀਕ ਸਾਈਂ ਜੀ ਸੰਗਤ ਦਾ ਹੌਸਲਾ ਅਫਜਾਈ ਕਰਨ ਲਈ ਕੋਈ ਨਾ ਕੋਈ ਕੌਤੁਕ ਦਿਖਾਉਂਦੇ ਰਹਿੰਦੇ ਸਨ ਇੱਕ ਦਿਨ ਪੂਜਨੀਕ ਸਾਈਂ ਜੀ ਨੇ ਹੁਕਮ ਫਰਮਾਇਆ ਕਿ ‘ਚਰਨ ਦਾਸ, ਜਾਓ ਦੂਧ ਲੇਕਰ ਆਓ’ ਉਹ ਸੇਵਾਦਾਰ ਭੋਲ਼ੇ ਸੁਭਾਅ ਦਾ ਇਨਸਾਨ ਸੀ ਉਸ ਨੇ ਕਿਹਾ ਕਿ ਬਾਬਾ ਜੀ, ਘਰ ’ਚ ਜੋ ਭੈਂਸ ਹੈ ਉਹ ਤਾਂ ਤਿੰਨ ਡੰਗਾ ਦੁੱਧ ਦਿੰਦੀ ਹੈ ਭਾਵ ਡੇਢ ਦਿਨ ਤੋਂ ਬਾਅਦ ਇੱਕ ਵਾਰ ਦੁੱਧ ਦਿੰਦੀ ਹੈ ਸਾਈਂ ਜੀ ਨੇ ਫਿਰ ਕਿਹਾ- ‘ਜਾ, ਜਾਕਰ ਭੈਂਸ ਕੇ ਕਾਨ ਮੇਂ ਬੋਲ ਦੇ ਕੇ ਗਰੀਬ ਮਸਤਾਨਾ ਨੇ ਦੁੱਧ ਮੰਗਾਇਆ ਹੈ, ਸਾਧ-ਸੰਗਤ ਕੋ ਖੀਰ ਖਿਲਾਣੀ ਹੈ’ ਚਰਨ ਦਾਸ ਨੇ ਹੂ-ਬ-ਹੂ ਵੈਸਾ ਹੀ ਕੀਤਾ ਮੱਝ ਦੇ ਕੋਲ ਜਾ ਕੇ ਉਸ ਦੇ ਕੰਨ ’ਚ ਉਹੀ ਗੱਲ ਦੋਹਰਾ ਦਿੱਤੀ ਅਤੇ ਉਸ ਦੀ ਪਿੱਠ ’ਤੇ ਥਾਪੀ ਮਾਰ ਕੇ ਦੁੱਧ ਕੱਢਣ ਬੈਠ ਗਿਆ ਥੋੜ੍ਹੀ ਦੇਰ ਬਾਅਦ ਚਰਨ ਦਾਸ ਹੱਥ ’ਚ ਬਾਲਟੀ ਚੁੱਕ ਕੇ ਡੇਰੇ ’ਚ ਆ ਪਹੁੰਚਿਆ ਉਸ ਦੇ ਚਿਹਰੇ ’ਤੇ ਹਾਸਾ ਰੋਕੇ ਨਹੀਂ ਰੁਕ ਰਿਹਾ ਸੀ ‘ਕੈਸੇ ਚਰਨ ਦਾਸ!’ ਉਸ ਨੇ ਦੱਸਿਆ ਕਿ ਬਾਬਾ ਜੀ, ਮੱਝ ਨੇ ਤਾਂ ਦੁੱਧ ਨਾਲ ਬਾਲਟੀ ਠੋਕ ਕੇ ਭਰ ਦਿੱਤੀ ਹੈ ਜੀ ‘ਠੀਕ ਹੈ ਤੋ, ਸ਼ਾਮ ਕੋ ਸੰਗਤ ਕੋ ਖੀਰ ਬਨਾਕਰ ਖਿਲਾਏਂਗੇ’ ਇਹ ਦੇਖ ਕੇ ਸੰਗਤ ਵੀ ਬੜੀ ਖੁਸ਼ ਹੋਈ ਉਸ ਦਿਨ ਸ਼ਾਮ ਤੱਕ ਪਿੰਡ ’ਚੋਂ ਹੋਰ ਵੀ ਬਹੁਤ ਸਾਰਾ ਦੁੱਧ ਆ ਗਿਆ, ਫਿਰ ਉਸ ਨਾਲ ਖੀਰ ਬਣਾ ਕੇ ਸਾਰੀ ਸੰਗਤ ਨੂੰ ਖੁਵਾਈ ਗਈ

ਇੰਝ ਪਹੁੰਚੋ ਦਰਬਾਰ ਦਰਸ਼ਨਾਂ ਨੂੰ

ਡੇਰਾ ਸੱਚਾ ਸੌਦਾ ਸਤਿਨਾਮ ਪੁਰ ਧਾਮ ਗਦਰਾਣਾ, ਤਹਿਸੀਲ ਕਾਲਾਂਵਾਲੀ (ਸਰਸਾ) ਪਹੁੰਚਣ ਦੇ ਲਈ ਰੇਲ ਮਾਰਗ ਅਤਿ ਸੁਗਮ ਹੈ ਵੈਸੇ ਸੜਕ ਮਾਰਗ ਤੋਂ ਵੀ ਨੈਸ਼ਨਲ ਹਾਈਵੇ ਨੰ.9 ਤੋਂ ਹੁੰਦੇ ਹੋਏ ਆਸਾਨੀ ਨਾਲ ਪਹੁੰਚਿਆਂ ਜਾ ਸਕਦਾ ਹੈ

ਸੜਕ ਮਾਰਗ

ਸਰਸਾ ਅਤੇ ਡੱਬਵਾਲੀ ਤੋਂ ਦੂਰੀ 40 ਕਿੱਲੋਮੀਟਰ

ਰੇਲ ਮਾਰਗ

ਕਾਲਾਂਵਾਲੀ ਰੇਲਵੇ ਸਟੇਸ਼ਨ ਤੋਂ ਦੂਰੀ ਸਾਢੇ 4 ਕਿੱਲੋਮੀਟਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!