Importance of diwali festival in punjabi

ਇਨ੍ਹਾਂ ਦੀ ਵੀ ਦੀਵਾਲੀ ਕਰੋ ਰੌਸ਼ਨ

ਸਾਡੇ ਸਮਾਜ ’ਚ ਅਜਿਹੇ ਬਹੁਤ ਸਾਰੇ ਕਮੀ-ਗ੍ਰਸਤ ਲੋਕ ਹਨ, ਜਿਨ੍ਹਾਂ ਲਈ ਇਹ ਰੌਸ਼ਨੀ ਸ਼ਾਇਦ ਕੋਈ ਮਾਇਨੇ ਨਹੀਂ ਰਖਦੀ ਅਜਿਹੇ ਲੋਕਾਂ ਦੀ ਜ਼ਿੰਦਗੀ ’ਚ ਉੱਜਾਲਾ ਭਰਨ ਦੀ ਇੱਕ ਕੋਸ਼ਿਸ਼ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਦੀਵਾਲੀ ਦੀਆਂ ਖੁਸ਼ੀਆਂ ਤੁਸੀਂ ਜਿਵੇਂ ਮਨਾਉਂਦੇ ਹੋ, ਮਨਾਓ! ਪਰ ਇਸ ਤਿਉਹਾਰ ਦੀਆਂ ਖੁਸ਼ੀਆਂ ਦੂਸਰਿਆਂ ’ਚ ਵੀ ਜ਼ਰੂਰ ਵੰਡੋ

ਚਿਰਾਗ ਅਗਰ ਪੜੋਸੀ ਕੇ ਘਰ ਮੇਂ ਜਲਤਾ ਹੈ, ਅੰਧੇਰਾ ਕੁਛ ਤੋ ਮੇਰੇ ਘਰ ਸੇ ਭੀ ਨਿਕਲਤਾ ਹੈ

ਕਿਸੇ ਸ਼ਾਇਰ ਦੀਆਂ ਲਾਈਨਾਂ ਆਪਣੇ ਆਪ ’ਚ ਗਹਿਰਾ ਅਰਥ ਸਮੇਟੇ ਹੋਏ ਹਨ ਜੇਕਰ ਇਨ੍ਹਾਂ ਸ਼ਬਦਾਂ ਨੂੰ ਦੀਵਾਲੀ ਦੇ ਸਬੰਧ ’ਚ ਜੋੜ ਕੇ ਦੇਖਿਆ ਜਾਵੇ ਤਾਂ ਇਸ ਤਿਉਹਾਰ ਦਾ ਅਸਲ ਮਤਲਬ ਅਤੇ ਮਕਸਦ ਸਮਝ ਆਉਂਦਾ ਹੈ ਅੱਜ ਹਰ ਘਰ ’ਚ ਬਿਜਲੀ ਹੈ, ਚਮਚਮਾਉਂਦੀਆਂ ਲੜੀਆਂ, ਵੱਡੇ-ਵੱਡੇ ਝੂਮਰ ਅਤੇ ਬੱਲਬਾਂ ਦੀ ਰੌਸ਼ਨੀ ’ਚ ਕੁਝ ਦੀਵੇ ਜਾਂ ਮੋਮਬੱਤੀਆਂ ਜਲਾ ਕੇ ਆਪਣੇ ਕਰਤੱਵ ਨੂੰ ਖ਼ਤਮ ਕਰ ਲੈਣਾ ਬੇਮਾਨੀ ਹੈ ਸਾਡੇ ਸਮਾਜ ’ਚ ਅਜਿਹੇ ਬਹੁਤ ਸਾਰੇ ਕਮੀ ਗ੍ਰਸਤ ਲੋਕ ਹਨ, ਜਿਨ੍ਹਾਂ ਲਈ ਇਹ ਰੌਸ਼ਨੀ ਸ਼ਾਇਦ ਕੋਈ ਮਾਇਨੇ ਨਹੀਂ ਰੱਖਦੀ ਅਜਿਹੇ ਲੋਕਾਂ ਦੀ ਜਿੰੰਦਗੀ ’ਚ ਉੱਜਾਲਾ ਭਰਨ ਦੀ ਇੱਕ ਕੋਸ਼ਿਸ਼ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਦੀਵਾਲੀਆਂ ਦੀ ਖੁਸ਼ੀਆਂ ਦੂਸਰਿਆਂ ’ਚ ਵੀ ਜ਼ਰੂਰ ਵੰਡੋ ਆਪਣੇ ਦਿਲ ’ਚ ਮਨੁੱਖੀ-ਸੇਵਾ ਦਾ ਭਾਵ ਰੱਖਣਾ ਹੀ ਇਸ ਤਿਉਹਾਰ ਦੀ ਅਸਲੀ ਸਾਰਥਿਕਤਾ ਹੈ

ਕੁਝ ਅਜਿਹੇ ਹੀ ਮਨੁੱਖੀ ਮੁੱਲਾਂ ਦਾ ਸੰਚਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸ਼ਰਧਾਲੂਆਂ ’ਚ ਕੀਤਾ ਹੈ ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਤਿਉਹਾਰ ਨੂੰ ਮਾਨਵਤਾ ਦੀ ਸੇਵਾ ’ਚ ਸਮਰਪਿਤ ਹੋ ਕੇ ਮਨਾਉਂਦੇ ਹਨ ਗਰੀਬ ਬੱਚਿਆਂ ਦੀ ਪੜ੍ਹਾਈ ਕਰਵਾਉਣਾ, ਬੇਸਹਾਰਾ ਮਰੀਜ਼ਾਂ ਦਾ ਇਲਾਜ ਕਰਵਾਉਣਾ, ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਵਾ ਦੇਣਾ, ਅਸਹਾਇ ਅਤੇ ਬੇਸਹਾਰਾ ਲੋਕਾਂ ਲਈ ਮਕਾਨ ਬਣਵਾ ਕੇ ਦੇਣਾ, ਕਮੀ ਗ੍ਰਸਤ ਲੋਕਾਂ ਲਈ ਫੂਡ-ਬੈਂਕ ਅਤੇ ਕਲਾੱਥ ਬੈਂਕ ਦਾ ਪ੍ਰਬੰਧ ਕਰਨਾ ਆਦਿ ਇਸ ਤਰ੍ਹਾਂ ਦੇ 135 ਮਾਨਵਤਾ ਭਲਾਈ ਦੇ ਕੰਮ ਹਨ, ਜੋ ਪੂਜਨੀਕ ਗੁਰੂ ਜੀ ਦੀ ਦੇਖ-ਰੇਖ ’ਚ ਕੀਤੇ ਜਾ ਰਹੇ ਹਨ ਅਜਿਹੇ ਸ਼ਰਧਾਲੂਆਂ ਲਈ ਤਾਂ ਸਾਲ ਦਾ ਹਰ ਦਿਨ ਦੀਵਾਲੀ ਹੈ, ਕਿਉਂਕਿ ਕਿਸੇ ਬੇਸਹਾਰਾ ਦੀ ਮੱਦਦ ਕਰ ਦੇਣ ’ਚ ਆਤਮਿਕ ਸਕੂਨ ਜੋ ਮਹਿਸੂਸ ਹੁੰਦਾ ਹੈ, ਉਹ ਅਤੁੱਲਯੋਗ ਹੈ


ਤਾਂ ਕਿਉਂ ਨਾਲ ਅਸੀਂ ਸਭ ਇਸ ਰੌਸ਼ਨੀ ਦੇ ਤਿਉਹਾਰ ’ਤੇ ਆਪਣੇ ਸਮਰੱਥ ਅਨੁਸਾਰ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮੱਦਦ ਕਰਕੇ ਮਨਾਈਏ ਪਤਾ ਨਹੀਂ ਕਿੰਨੇ ਹੀ ਲੋਕ ਦੀਵਾਲੀ ਦੇ ਦਿਨ ਵੀ ਹਨ੍ਹੇਰੇ ਦੀ ਜ਼ਿੰਦਗੀ ਬਸਰ ਕਰ ਰਹੇ ਹੋਣਗੇ, ਪਤਾ ਨਹੀਂ ਕਿੰਨੇ ਹੀ ਬੱਚੇ ਦੀਵਾਲੀ ਦੇ ਦਿਨ ਵੀ ਭੁੱਖ ਤੋਂ ਤੜਫਦੇ ਹੋਏ ਸੌਂ ਜਾਣਗੇ ਆਓ ਇਨ੍ਹਾਂ ਦੀ ਹਨ੍ਹੇਰੀ ਜ਼ਿੰਦਗੀ ’ਚ ਵੀ ਇੱਕ ਦੀਪ ਜਲਾਈਏ ਨਾਲ ਹੀ ਖੁਸ਼ੀਆਂ ਭਰਿਆ ਇਹ ਤਿਉਹਾਰ ਆਪਣੇ ਘਰ ਨੂੰ ਵੀ ਤਰੋਤਾਜ਼ਾ ਕਰਨ ਵਾਲਾ ਹੁੰਦਾ ਹੈ

Also read 

ਅਜਿਹੇ ’ਚ ਘਰ ਦੀ ਸਾਫ-ਸਫਾਈ, ਰੰਗੋਲੀ, ਨਵੀਆਂ-ਨਵੀਆਂ ਮਠਿਆਈਆਂ, ਨਵੇਂ ਕੱਪੜਿਆਂ ਆਦਿ ਨਾਲ ਸਾਲਭਰ ਦੀ ਮਾਨਸਿਕ ਥਕਾਣ ਨੂੰ ਖ਼ਤਮ ਕਰਨ ਦਾ ਕੰਮ ਵੀ ਕਰ ਸਕਦੇ ਹਾਂ

ਤਾਂ ਆਓ ਜਾਣਦੇ ਹਾਂ ਕਿ ਕਿਵੇਂ ਤੁਸੀਂ ਇਹ ਸਭ ਕਰ ਸਕਦੇ ਹੋ:-

ਸਫਾਈ ਕਰੋ ਅਤੇ ਹਿਸਾਬ ਕਰੋ:

ਦੀਵਾਲੀ ਦੇ ਪਹਿਲੇ ਦਿਨ ਭਾਵ ਧਨਤੇਰਸ ਦੇ ਦਿਨ ਬਰਤਨ ਅਤੇ ਸੋਨਾ ਖਰੀਦਣ ਦਾ ਰਿਵਾਜ਼ ਹੈ ਦੀਵਾਲੀ ਤੋਂ ਪਹਿਲਾਂ ਵਾਲੇ ਦਿਨ ਧਨਤੇਰਸ ਦੇ ਪਹਿਲਾਂ ਹੀ ਘਰ ਅਤੇ ਵਪਾਰਕ ਸਥਾਨ ਦੀ ਚੰਗੀ ਤਰ੍ਹਾਂ ਸਫਾਈ ਕਰੋ ਕੱਪੜੇ ਧੋਵੋ, ਸਾਰੇ ਕਮਰੇ ਸਾਫ਼ ਕਰੋ ਅਤੇ ਆਪਣੇ ਘਰ ਅਤੇ ਵਪਾਰਕ ਸਥਾਨ ਦੋਵੇਂ ਜਗ੍ਹਾ ਦੇ ਬਹੀ ਖਾਤੇ ਜਾਂ ਹਿਸਾਬ-ਕਿਤਾਬ ਪੂਰੇ ਕਰੋ ਇਹ ਬਰਸਾਤ ਕਾਰਨ ਹੋਣ ਵਾਲੀ ਗੰਦਗੀ ਦੀ ਸਫਾਈ ਕਰਨ ਦੇ ਸਮਾਨ ਹੈ, ਇਹ ‘ਸਫਾਈ ਵਾਲੀ’ ਰੀਤੀ ਨਾਲ ਤੁਸੀਂ ਖੁਦ ਨੂੰ ਵਾਤਾਵਰਨ ’ਚ ਹਾਜ਼ਰ ਕਿਸੇ ਵੀ ਤਰ੍ਹਾਂ ਦੇ ਅਣਲੋੜੀਂਦੇ ਤੱਤਾਂ ਤੋਂ ਮੁਕਤ ਕਰਦੇ ਹੋੋ

ਰੰਗ-ਬਿਰੰਗਾ ਬਣਾਓ ਅਤੇ ਸਜਾਓ:

ਆਪਣੇ ਘਰ ਜਾਂ ਵਪਾਰਕ ਸਥਾਨ ਦੇ ਮੁੱਖ ਦਵਾਰ ਨੂੰ ਪਰੰਪਰਿਕ ਬਨਾਵਟ ਦੀ ਰੰਗੋਲੀ ਦੇ ਡਿਜ਼ਾਇਨ ਨਾਲ ਤਿਆਰ ਕਰੋ ਇਸ ’ਚ ਸ਼ਾਮਲ ਹਨ-ਘੰਟੀਆਂ, ਫੁੱਲਾਂ ਦੀ ਮਾਲਾ, ਬੰਦਨਵਾਰ, ਸ਼ੀਸ਼ਾ, ਐੱਲਈਡੀ ਲਾਈਟਾਂ ਆਦਿ ਧਨ ਅਤੇ ਸੰਪੱਤੀ ਦੀ ਦੇਵੀ ਦੇ ਸਵਾਗਤ ਲਈ ਇਹ ਆਨੰਦਦਾਇਕ ਰਸਤਾ ਅਪਣਾਓ ਰੰਗੋਲੀ ਦਾ ਡਿਜ਼ਾਇਨ ਇੰਟਰਨੈੱਟ ’ਤੇ ਖੋਜਿਆ ਜਾ ਸਕਦਾ ਹੈ ਜਾਂ ਇੱਥੇ ਦਿੱਤੇ ਗਏ ਸੁਝਾਆਂ ਤੋਂ ਤੁਸੀਂ ਪ੍ਰੇਰਿਤ ਹੋ ਸਕਦੇ ਹੋ

ਰੰਗੋਲੀ ਬਣਾਉਣ ਦੀ ਕੋਸ਼ਿਸ਼ ਕਰੋ:

ਬਾਜ਼ਾਰ ’ਚ ਰੈਡੀਮੇਡ ਲੱਕੜੀ ਦੀ ਰੰੰਗੋਲੀ ਉਪਲੱਬਧ ਹੈ ਇਸ ਬਹੁਤ ਖੂਬਸੂਰਤੀ ਨਾਲ ਹੱਥਾਂ ਨਾਲ ਬਣਾਇਆ ਜਾਂਦਾ ਹੈ ਅਤੇ ਲੱਕੜੀ ਦੇ ਹਲਕੇ ਟੁਕੜਿਆਂ ’ਤੇ ਪੇਂਟ ਕੀਤਾ ਜਾਂਦਾ ਹੈ ਇਸ ਨੂੰ ਵਿਵਸਥਿਤ ਕਰਨ ਦੇ ਕਈ ਤਰੀਕੇ ਹੁੰਦੇ ਹਨ ਇਸ ਲਈ ਆਪਣੀ ਰਚਨਾਤਮਕਤਾ ਨੂੰ ਸਕਾਰ ਕਰੋ ਅਤੇ ਖੁਦ ਦਾ ਡਿਜ਼ਾਇਨ ਬਣਾਓ

ਤਿਉਹਾਰ ਸਮੇਂ ਹਰ ਰਾਤ ਦੀਵੇ ਜਲਾਓ:

ਸ਼ਾਮ ਦੇ ਸਮੇਂ, ਛੋਟੇ-ਛੋਟੇ ਤੇਲ ਦੇ ਦੀਵੇ (ਜਿਨ੍ਹਾਂ ਨੂੰ ‘ਦੀਪਕ’ ਕਹਿੰਦੇ ਹਨ) ਜਲਾਓ, ਅਤੇ ਇਨ੍ਹਾਂ ਨੂੰ ਤੁਸੀਂ ਘਰ ਦੇ ਚਾਰੇ ਪਾਸੇ ਰੱਖੋ ਸਾਰੀਆਂ ਲਾਈਟਾਂ ਜਲਾਓ ਅਤੇ ਕੁਝ ਮੋਮਬੱਤੀਆਂ ਜਲਾਓ ਦੀਵੇ ਗਿਆਨ ਜਾਂ ਪ੍ਰਕਾਸ਼ ਦਾ ਪ੍ਰਤੀਕ ਹੁੰਦੇ ਹਨ ਜੋ ਅੰਦਰੂਨੀ ਸ਼ਾਂਤੀ ਦਿੰਦੇ ਹਨ ਅਤੇ ਤੁਲਨਾ ਅਤੇ ਅੰਧਕਾਰ ਦੇ ਕਿਸੇ ਵੀ ਨਿਸ਼ਾਨ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ

ਕੁਝ ਪਟਾਖੇ ਅਤੇ ਫੁਲਝੜੀਆਂ ਜਲਾਓ:

ਇਹ ਦੀਵਾਲੀ ਦਾ ਆਮ ਹਿੱਸਾ ਹਨ, ਜੋ ਤੁਹਾਡੇ ਚਾਰੇ ਪਾਸੇ ਪਾਈ ਜਾਣ ਵਾਲੀ ਬੁਰਾਈ ਤੋਂ ਤੁਹਾਨੂੰ ਬਚਾਉਣ ਦੇ ਪ੍ਰਤੀਕ ਦੇ ਰੂਪ ’ਚ ਵਰਤੋਂ ਕੀਤੇ ਜਾਂਦੇ ਹਨ ਇਹ ਆਮ ਤੌਰ ’ਤੇ ਦੀਵਾਲੀ ਵਾਲੇ ਦਿਨ ਮਤਲਬ ਤੀਜੇ ਦਿਨ ਸਭ ਤੋਂ ਜਿਆਦਾ ਗਿਣਤੀ ’ਚ ਚਲਾਏ ਜਾਂਦੇ ਹਨ ਜੇਕਰ ਤੁਸੀਂ ਆਪਣੇ ਖੁਦ ਦੇ ਪਟਾਖੇ ਸੈੱਟ ਕਰ ਰਹੇ ਹੋ ਤਾਂ ਸਾਵਧਾਨ ਰਹੋ ਅਤੇ ਪਟਾਖਿਆਂ ਦੀ ਵਰਤੋਂ ਕਰਨ ਦੇ ਨਾਲ ਸਾਰੀਆਂ ਸੁਰੱਖਿਆ ਸਾਵਧਾਨੀਆਂ ਦਾ ਪਾਲਣ ਕਰੋ ਸ਼ੋਰ ਕਰਨ ਵਾਲੇ ਪਟਾਖਿਆਂ ਤੋਂ ਸਾਵਧਾਨ ਰਹ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ ਅਤੇ ਛੋਟੇ ਬੱਚਿਆਂ ਨੂੰ ਘਰ ਦੇ ਅੰਦਰ ਅਤੇ ਤੇਜ ਡਰਵਾਨੇ ਸ਼ੋਰ ਤੋਂ ਦੂਰ ਰੱਖੋ ਜਿਆਦਾ ਜਾਣਕਾਰੀ ਲਈ ‘ਪਟਾਖੇ ਚਲਾਉਂਦੇ ਸਮੇਂ ਫਾਲਤੂ ਜਾਨਵਰਾਂ ਦਾ ਧਿਆਨ ਰੱਖੋ’ ਲੇਖ ਦੇਖੋ

ਨਵੇਂ ਕੱਪੜੇ ਅਤੇ ਗਹਿਣੇ ਪਹਿਨੋ

ਜੇਕਰ ਤੁਸੀਂ ਇੱਕ ਮਹਿਲਾ ਹੋ ਤਾਂ ਸਾੜੀ ਪਹਿਨ ਸਕਦੇ ਹੋ, ਜੋ ਇੱਕ ਪਰੰਪਰਾਗਤ ਭਾਰਤੀ ਲਿਬਾਸ ਹੈ ਅਤੇ ਇਸ ਨੂੰ ਮਰਿਆਦਾਪੂਰਨ ਤਰੀਕੇ ਨਾਲ ਕਮਰ ’ਤੇ ਬੰਨ੍ਹ ਕੇ ਖੱਬੇ ਮੋਢੇ ’ਤੇ ਪਾਇਆ ਜਾਂਦਾ ਹੈ ਔਰਤਾਂ ਸਲਵਾਰ-ਕੁੜਤਾ ਵੀ ਪਹਿਨ ਸਕਦੀਆਂ ਹਨ ਜਿਸ ’ਚ ਢਿੱਲੇ-ਢਾਲੇ ਕੁੜਤੇ ਨੂੰ ਮੈਚਿੰਗ ਦੀਆਂ ਪੈਂਟਾਂ ਜਾਂ ਲੈਗਿਗਾਂ ਅਤੇ ਲੰਬੇ ਦੁਪੱਟੇ ਜਾਂ ਸ਼ਾਲ ਜਾਂ ਸਕਾਰਡ ਦੇ ਨਾਲ ਪਹਿਨਿਆ ਜਾਂਦਾ ਹੈ ਪੁਰਸ਼ ਆਮ ਕੁੜਤਾ ਪਹਿਨਦੇ ਹਨ ਜੋ ਭਾਰਤੀ ਪੁਰਸ਼ਾਂ ਲਈ ਰਾਸ਼ਟਰੀ ਲਿਬਾਸ ਹੈ ਇਹ ਗੋਡਿਆਂ ਤੱਕ ਲੰਬਾ (ਆਮ ਤੌਰ ’ਤੇ ਕਢਾਈ ਵਾਲਾ) ਰੇਸ਼ਮ ਜਾਂ ਕਾੱਟਨ ਦਾ ਹੁੰਦਾ ਹੈ ਜਿਸ ਨੂੰ ਮੈਚਿੰਗ ਪੈਂਟਾਂ ਨਾਲ ਪਹਿਨਿਆ ਜਾਂਦਾ ਹੈ

ਮਠਿਆਈਆਂ ਅਤੇ ਨਾਸ਼ਤੇ ਬਣਾਓ:

ਦੀਵਾਲੀ ਲਈ ਤੁਸੀਂ ਪਰੰਪਰਿਕ ਮਠਿਆਈਆਂ ਜ਼ਰੂਰ ਬਣਾਓ ਇਸ ’ਚ ਸ਼ਾਮਲ ਹਨ:- ਬਰਫੀ ਬਣਾਓ, ਕੁਲਫੀ ਬਣਾਓ, ਪੋਂਗਲ ਬਣਾਓ, ਰਸਗੁੱਲਾ ਬਣਾਓ, ਜਲੇਬੀ ਬਣਾਓ, ਗਾਜਰ ਦਾ ਹਲਵਾ ਬਣਾਓ

ਖੇਡ ਖੇਡੋ:

ਖੇਡ ਵੀ ਦੀਵਾਲੀ ਦੇ ਤਿਉਹਾਰ ਦਾ ਇੱਕ ਹਿੱਸਾ ਹੈ, ਜਿਸ ’ਚ ਸ਼ਾਮਲ ਹੈ: ਤਾਸ਼ ਖੇਡਣਾ, ਰਮੀ, ਪਾਰਸਲ ਪਾਸ ਕਰਨਾ, ਮਿਊਜ਼ਿਕ ਚੇਅਰ, ਛੁਪਣ-ਛਪਾਈ ਆਦਿ ਇਹ ਸਿਰਫ਼ ਬੱਚਿਆਂ ਲਈ ਹੈ ਨਹੀਂ ਸਗੋਂ ਹਰੇਕ ਵਿਅਕਤੀ ਲਈ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!