ਡੇਰਾ ਸੱਚਾ ਸੌਦਾ ਦੀ ਪਹਿਲ ਕੋਵਿਡ-19 ਤੋਂ ਬਚਾਅ ਦੇ ਲਈ ਹੈਲਪਲਾਇਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪੀਲ ’ਤੇ ਡੇਰਾ ਸੱਚਾ ਸੌਦਾ ਨੇ ਕੋਰੋਨਾ ਮਹਾਂਬਿਮਾਰੀ ਦੇ ਭਿਆਨਕ ਦੌਰ ਨਾਲ ਜੂਝ ਰਹੀ ਆਮ ਜਨਤਾ ਨੂੰ ਰਾਹਤ ਦਿਵਾਉਣ ਦੇ ਲਈ ਵੱਡੀ ਪਹਿਲੀ ਕੀਤੀ ਹੈ ਅਫ਼ਵਾਹਾਂ ਅਤੇ ਗਲਤ ਜਾਣਕਾਰੀ ਤੋਂ ਆਮ ਜਨਤਾ ਨੂੰ ਬਚਾਉਣ ਅਤੇ ਕੋਵਿਡ-19 ਸਬੰਧੀ ਸਟੀਕ ਸੂਚਨਾ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਸਲਾਹ ਦੇ ਲਈ ਬੀਤੀ 2 ਮਈ ਨੂੰ ਵੈਬਸਾਇਟ https://dsscovidhelp.com/ ਲਾਂਚ ਕੀਤੀ ਹੈ ਦੱਸ ਦਈਏ ਕਿ ਪੂਜਨੀਕ ਗੁਰੂ ਜੀ ਨੇ ਪੱਤਰ ਦੇ ਜ਼ਰੀਏ ਤੋਂ ਬਚਨ ਕੀਤੇ ਸਨ ਕਿ ਡੇਰੇ ਦੀ ਇੱਕ ‘ਸਾਇਟ’ ਬਣਾਓ, ਜਿਸ ’ਤੇ ਇੱਕ ਸਤਿਸੰਗੀ ਡਾਕਟਰ ਉਪਲਬੱਧ ਰਹੇ ਤਾਂ ਕਿ ਕੋਈ ਵੀ ਉਨ੍ਹਾਂ ਤੋਂ ‘ਕੋਰੋਨਾ’ ਦੇ ਬਾਰੇ ’ਚ ਆੱਨਲਾਇਨ ਜਾਣਕਾਰੀ ਲੈ ਸਕੇ
ਡੇਰਾ ਸੱਚਾ ਸੌਦਾ ਪ੍ਰਬੰਧਕੀ ਸੰਮਤੀ ਨੇ ਦੱਸਿਆ ਕਿ ਵੁੁਾੀਂ://ਮੀਂੀਂਭਲ਼ੁੜਮਵਯਫ਼ਾ.ਭਲ਼ਖ਼ ਵੈਬਸਾਇਟ ’ਤੇ ਕੋਵਿਡ-19 ਦੇ ਲੱਛਣ, ਬਚਾਅ ਦੇ ਤਰੀਕਿਆਂ ਸਮੇਤ ਵਿਸਤਾਰ ਨਾਲ ਸਟੀਕ ਜਾਣਕਾਰੀ ਉਪਲਬੱਧ ਕਰਵਾਈ ਗਈ ਹੈ ਦੂਜੇ ਪਾਸੇ ਕੋਰੋਨਾ ਮਰੀਜ਼ਾਂ ਨੂੰ ਜ਼ਰੂਰੀ ਸਲਾਹ ਦੇਣ ਦੇ
ਲਈ 24ੰ7 ਮਾਹਿਰ ਡਾਕਟਰ ਉਪਲਬੱਧ ਰਹੇਗਾ ਇਸ ਤੋਂ ਇਲਾਵਾ ਸੰਪਰਕ E-mail:dsscovidhelp@gmail.com ਜਾਰੀ ਕੀਤਾ ਗਿਆ ਹੈ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਕੋਵਿਡ ਕੰਨਸਲਟੈਂਟ ਡਾ. ਪੁਨੀਤ ਇੰਸਾਂ ਨੇ ਦੱਸਿਆ ਕਿ ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ’ਚ ਜਿੱਥੇ ਆਮ ਲੋਕ ਭਰਮ ਦੇ ਚੱਲਦਿਆਂ ਪ੍ਰੇਸ਼ਾਨੀ ’ਚ ਹਨ, ਉੱਥੇ ਡਾਕਟਰਾਂ ਦੇ ਕੋਲ ਵੀ ਸਮੇਂ ਦੀ ਬਹੁਤ ਜ਼ਿਆਦਾ ਕਮੀ ਹੈ ਇਸਦੇ ਮੱਦੇਨਜ਼ਰ ਆਮਜਨਤਾ ਨੂੰ ਆੱਨਲਾਇਨ ਜ਼ਰੀਏ ਰਾਹਤ ਪਹੁੰਚਾਉਣ ਦੇ ਲਈ ਵੈਬਸਾਇਟ ਦਾ ਨਿਰਮਾਣ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਵੈਬਸਾਇਟ ਦੇ ਜਰੀਏ ਲੋਕਾਂ ਨੂੰ ਕੋਰੋਨਾ ਦੇ ਮਾਹਿਰ ਡਾਕਟਰ ਜੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਬੇਹਤਰੀਨ ਇਲਾਜ ਕਰ ਰਹੇ ਹਨ, ਉਹ ਤਮਾਮ ਡਾਕਟਰ ਇਸ ਵੈਬਸਾਇਟ ਦੇ ਜਰੀਏ ਨਾਲ ਆਪਣੀਆਂ ਸੇਵਾਵਾਂ ਦੇਣਗੇ
Table of Contents
ਵੈਬਸਾਇਟ ’ਤੇ ਇੰਝ ਮਿਲੇਗੀ ਜਾਣਕਾਰੀ:
- ਵੈੱਬਸਾਇਟ ਖੋਲ੍ਹਦੇ ਹੀ ਹੇਠਾਂ ਸੱਜੇ ਪਾਸੇ ਹੀ ੂਯ ਫਯਿ ਵਯਯਿ ’ਤੇ ਕਲਿੱਕ ਕਰੋ
- ਇਸ ਤੋਂ ਬਾਅਦ ਨਾਂਅ, ਫੋਨ ਨੰਬਰ, ਭਾਸ਼ਾ ਚੋਣ ਅਤੇ ਈਮੇਲ ਭਰੋ
- ਇਸ ਤੋਂ ਬਾਅਦ ਮਾਹਿਰ ਡਾਕਟਰ ਤੁਹਾਨੂੰ ਸਟੀਕ ਸਲਾਹ ਦੇਣਗੇ
ਜ਼ਿਕਰਯੋਗ ਹੈ ਕਿ ਦੇਸ਼ ਅਤੇ ਦੁਨੀਆਂ ’ਚ ਜਦੋਂ ਤੋਂ ਕੋਰੋਨਾ ਦਾ ਪ੍ਰਸਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਚਿੱਠੀਆਂ ਦੇ ਜ਼ਰੀਏ ਸਾਧ-ਸੰਗਤ ਅਤੇ ਆਮ ਜਨਤਾ ਨੂੰ ਇਸ ਭਿਆਨਕ ਬਿਮਾਰੀ ਦੇ ਪ੍ਰਤੀ ਜਿੱਥੇ ਸੁਚੇਤ ਕਰਦੇ ਆ ਰਹੇ ਹਨ, ਦੂਸਰੇ ਪਾਸੇ ਇਸ ਤੋਂ ਬਚਾਅ ਦੇ ਲਈ ਵੀ ਕਾੜ੍ਹੇ ਸਮੇਤ ਕਈ ਅਮੁੱਲ ਸੁਝਾਅ ਦਿੱਤੇ ਹਨ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਅਪੀਲ ’ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਉਪਲਬੱਧ ਕਰਵਾਉਣਾ, ਸਰਕਾਰੀ ਇਮਾਰਤਾਂ ਅਤੇ ਕਾਲੋਨੀਆਂ ਨੂੰ ਸੈਨੇਟਾਇਜ਼ ਕਰਨਾ, ਕੋਵਿਡ ਰੋਕਥਾਮ ਕਿੱਟਾਂ ਵੰਡਣੀਆਂ ਅਤੇ ਕੋਰੋਨਾ ਯੋਧਾਵਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਉਤਸ਼ਾਹ ਵਰਧਨ ਸਮੇਤ ਕਈ ਮਨੁੱਖੀ ਕਾਰਜ ਕਰ ਰਹੀ ਹੈ