ਰੂਹਾਨੀ ਸਤਿਸੰਗ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਲੇਤੇ ਹੀ ਜਨਮ ਭੂਲ ਗਿਆ ਜੋ ਵਾਅਦਾ ਕੀਆ ਹੈ |ਬਚਪਨ ਮੇਂ ਖੇਲ੍ਹਾ ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ
ਮਾਲਕ ਦੀ ਸਾਜ਼ੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ ਬਹੁਤ ਹੀ ਪ੍ਰੇਮ-ਪਿਆਰ ਨਾਲ ਆਪ ਲੋਕ ਸਜੇ ਹੋ, ਆਸ-ਪਾਸ ਤੋਂ, ਦੂਰ-ਦਰਾਜ਼ ਤੋਂ ਸਤਿਗੁਰੂ ਦੀ ਰੰਗ-ਬਿਰੰਗੀ ਫੁਲਵਾੜੀ ਆਸ਼ਰਮ ’ਚ, ਸਤਿਸੰਗ ’ਚ ਇੱਥੇ ਪਧਾਰੇ ਹੋ, ਸਜੇ ਹੋਏ ਹੋ, ਆਪ ਸਭ ਦਾ ਸਤਿਸੰਗ ’ਚ ਪਧਾਰਨ ਦਾ ਤਹਿ ਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ
ਅੱਜ ਜੋ ਤੁਹਾਡੀ ਸੇਵਾ ’ਚ ਸਤਿਸੰਗ ਹੋਵੇਗਾ ਅਤੇ ਜਿਸ ਭਜਨ, ਸ਼ਬਦ ’ਤੇ ਸਤਿਸੰਗ ਹੋਵੇਗਾ ਉਹ ਭਜਨ ਹੈ:-

‘ਲੇਤੇ ਹੀ ਜਨਮ ਭੂਲ ਗਿਆ ਜੋ ਵਾਅਦਾ ਕੀਆ ਹੈ
ਬਚਪਨ ਮੇਂ ਖੇਲ੍ਹਾ ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ’

ਜਨਮ ਲੈਂਦੇ ਹੀ ਜੀਵ-ਆਤਮਾ ਉਸ ਮਾਲਕ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਤੋਂ ਨਾਤਾ ਤੋੜ ਬੈਠੀ ਅਤੇ ਮਨ-ਮਾਇਆ ’ਚ ਅਜਿਹੀ ਫਸ ਗਈ ਕਿ ਆਪਣੇ ਘਰ ਦੀ, ਮਾਲਕ ਦੀ, ਪ੍ਰਭੂ-ਪਰਮਾਤਮਾ ਦੀ ਕੋਈ ਸੋਝੀ, ਕੋਈ ਸਮਝ ਨਹੀਂ ਰਹੀ ਖਿਆਲ ਰਿਹਾ ਖੇਡ-ਖਿਡੌਣਿਆਂ ਦਾ ਖਿਆਲ ਰਿਹਾ ਕਾਲ ਦੇ ਮਨ-ਮਾਇਆ ਰੂਪੀ ਹਵਾ ਦਾ ਤੇ ਮਾਲਕ ਤੋਂ ਵਿਚਾਰ, ਖਿਆਲ ਟੁੱਟ ਗਿਆ ਮਾਤਾ ਦੇ ਗਰਭ ’ਚ ਆਤਮਾ, ਪਰਮਾਤਮਾ ਨਾਲ ਜੁੜੀ ਹੋਈ ਸੀ ਇਹ ਗੱਲ ਕੁਝ ਹੱਦ ਤੱਕ ਹੁਣ ਵਿਗਿਆਨਕ ਲੋਕ ਵੀ ਮੰਨਣ ਲੱਗੇ ਹਨ ਕਿ ਆਤਮਾ ਜਾਂ ਇੰਜ ਕਹੋ ਬੱਚਾ ਜਦੋਂ ਮਾਤਾ ਦੇ ਗਰਭ ’ਚ ਹੁੰਦਾ ਹੈ, ਆਸ-ਪਾਸ ਦਾ ਜਿਹੋ-ਜਿਹਾ ਵਾਤਾਵਰਨ ਹੈ ਉਸ ਦਾ ਅਸਰ ਗਰਭ ’ਚ ਹੀ ਬੱਚੇ ’ਤੇ ਜ਼ਰੂਰ ਪੈਂਦਾ ਹੈ ਇਹ ਨਹੀਂ ਮੰਨੋ ਕਿ ਆਤਮਾ ਦੀ ਲਿਵ ਮਾਲਕ ਨਾਲ ਜੁੜੀ ਹੋਈ ਹੈ ਸੰਤ, ਪੀਰ-ਫਕੀਰਾਂ ਨੇ ਤਾਂ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਲਿਖੀ ਹੋਈ ਹੈ ਮਹਾਂਭਾਰਤ ’ਚ ਆਉਂਦਾ ਹੈ ਕਿ ਅਭਿਮੰਨਿਊ ਨੇ ਮਾਤਾ ਦੇ ਗਰਭ ’ਚ ਚੱਕਰਵਿਊ ’ਚ ਜਾਣ ਦਾ ਤਰੀਕਾ ਸਿੱਖ ਲਿਆ ਜਦਕਿ ਪਹਿਲਾਂ ਇਸ ਨੂੰ ਕੋਈ ਨਹੀਂ ਮੰਨਦਾ ਸੀ ਪਰ ਜਦੋਂ ਵਿਗਿਆਨਕ ਇਹ ਕਹਿਣ ਲੱਗੇ ਹਨ ਕਿ ਬੱਚੇ ’ਤੇ ਅਸਰ ਹੁੰਦਾ ਹੈ

ਤਾਂ ਇਹ ਗੱਲ ਸੱਚ ਮੰਨਣ ਲੱਗੇ ਹਨ ਤਾਂ ਇਸ ਤਰ੍ਹਾਂ ਨਾਲ ਇਹ ਗੱਲ ਵੀ ਸੌ ਪ੍ਰਤੀਸ਼ਤ ਸੱਚ ਹੈ ਕਿ ਆਤਮਾ ਸ਼ੁਰੂਆਤ ’ਚ ਜਦੋਂ ਮਾਤਾ ਦੇ ਗਰਭ ’ਚ ਆਉਂਦੀ ਹੈ ਤਾਂ ਜਠਰ ਅਗਨੀ, ਗੰਦਾ ਖੂਨ ਉਸ ਦਾ ਇੱਕ ਤਰ੍ਹਾਂ ਨਾਲ ਬਿਛੌਣਾ ਹੁੰਦਾ ਹੈ, ਬਹੁਤ ਹੀ ਤੰਗ ਜਗ੍ਹਾ ਹੁੰਦੀ ਹੈ ਤਾਂ ਆਤਮਾ, ਜੀਵ-ਆਤਮਾ ਉੱਥੇ ਤੜਫਦੀ ਹੈ ਕਿ ਇਹ ਮੈਂ ਕੁੰਭੀ ਨਰਕ (ਮਟਕੇ ਵਰਗੇ) ’ਚ ਕਿੱਥੇ ਫਸ ਗਈ, ਕਿਵੇਂ ਉਲਝ ਗਈ, ਹੁਣ ਮੇਰਾ ਕੀ ਹੋਵੇਗਾ? ਵਿਆਕੁਲ ਹੋਈ, ਤੜਫਣ ਲੱਗੀ ਤਾਂ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕੀਤਾ ਹੇ ਮਾਲਕ, ਹੇ ਦਇਆ-ਮਿਹਰ, ਰਹਿਮਤ ਦੇ ਦਾਤਾ! ਹੁਣ ਤੂੰ ਰੱਖਿਆ ਕਰੇਂ ਤਾਂ ਕਰੇਂ, ਵਰਨਾ ਘੋਰ ਅੰਧਕਾਰ ਹੈ, ਕੁਝ ਨਜ਼ਰ ਨਹੀਂ ਆਉਂਦਾ ਤਾਂ ਆਤਮਾ ਤੜਫਦੀ ਹੈ, ਮਾਲਕ ਨੂੰ ਯਾਦ ਕਰਦੀ ਹੈ ਤਾਂ ਉਸ ਦੀ ਲਿਵ, ਉਸ ਦੇ ਵਿਚਾਰਾਤ, ਉਸ ਦੇ ਖਿਆਲਾਤ ਮਾਲਕ ਨਾਲ ਜੁੜ ਜਾਂਦੇ ਹਨ, ਸਰੀਰ ਦੀ ਰਚਨਾ ਹੁੰਦੀ ਹੈ, ਆਤਮਾ ਨੂੰ ਕਸ਼ਟ ਆਉਂਦਾ ਹੈ ਪਰ ਮਾਲਕ ਨਾਲ ਲਿਵ ਜੁੜੀ ਹੋਣ ਦੀ ਵਜ੍ਹਾ ਨਾਲ ਉਸ ਦੀ ਪ੍ਰਵਾਹ ਆਤਮਾ ਨਹੀਂ ਕਰਦੀ ਅਤੇ ਜਿਵੇਂ ਹੀ ਸਰੀਰ ਧਾਰਨ ਕਰਕੇ ਇਹ ਆਤਮਾ ਮ੍ਰਿਤ-ਲੋਕ ’ਚ ਪ੍ਰਵੇਸ਼ ਕਰਦੀ ਹੈ

ਤਾਂ ਮਾਲਕ ਨਾਲ ਜੁੜੀ ਹੋਈ ਲਿਵ, ਮਾਲਕ ਨਾਲ ਜੁੜਿਆ ਹੋਇਆ ਧਿਆਨ ਪਲ ’ਚ ਟੁੱਟ ਜਾਂਦਾ ਹੈ ਆਤਮਾ ਮਨ-ਮਾਇਆ, ਕਾਲ ਦੁਆਰਾ ਰਚੇ ਹੋਏ ਖੇਡ-ਖਿਡੌਣਿਆਂ ’ਚ ਉਲਝ ਜਾਂਦੀ ਹੈ ਅਤੇ ਆਤਮਾ ਨੇ ਮਾਤ ਗਰਭ ’ਚ ਜੋ ਵਾਅਦਾ ਕੀਤਾ ਸੀ ਕਿ ਹੇ ਪ੍ਰਭੂ, ਹੇ ਅੱਲ੍ਹਾ, ਹੇ ਰਾਮ! ਇੱਕ ਵਾਰ ਇਸ ਘੋਰ ਨਰਕ ਤੋਂ ਬਾਹਰ ਕੱਢ ਦੇ, ਹਮੇਸ਼ਾ ਤੇਰਾ ਨਾਮ ਜਪੂੰਗਾ, ਤੇਰਾ ਸਿਮਰਨ ਕਰੂੰਗਾ ਉਹ ਵਾਅਦਾ ਜਨਮ ਲੈਂਦੇ ਹੀ ਭੁਲਾ ਦਿੱਤਾ ਕਈ ਇਹ ਵੀ ਕਹਿੰਦੇ ਹਨ ਕਿ ਸਾਨੂੰ ਉਸ ਸਮੇਂ ਦਾ ਪਤਾ ਨਹੀਂ ਕਿ ਅਸੀਂ ਵਾਅਦਾ ਕੀਤਾ ਸੀ, ਸਾਨੂੰ ਯਾਦ ਨਹੀਂ ਕਿ ਸ਼ਾਇਦ ਹੀ ਅਜਿਹਾ ਹੋਇਆ ਹੋਵੇ ਤੁਹਾਨੂੰ ਯਾਦ ਨਹੀਂ ਹੈ ਪਰ ਆਮ ਲੋਕਾਂ ’ਚ ਇਹ ਦੇਖਿਆ ਹੈ, ਉਦਾਹਰਨ ਦੇ ਤੌਰ ’ਤੇ, ਜਦੋਂ ਕੋਈ ਕਸ਼ਟ ਆਉਂਦਾ ਹੈ, ਪ੍ਰੇਸ਼ਾਨੀ ਆਉਂਦੀ ਹੈ, ਮੁਸ਼ਕਲ ਆਉਂਦੀ ਹੈ ਤਾਂ ਅਨਾਯਸ (ਆਪਣੇ-ਆਪ) ਹੀ ਮੁੱਖ ਤੋਂ (ਆਪਣੇ-ਆਪਣੇ ਧਰਮ ਅਨੁਸਾਰ ਆਪਣੇ ਇਸ਼ਟਦੇਵ) ਅੱਲ੍ਹਾ, ਰਾਮ, ਵਾਹਿਗੁਰੂ ਦਾ ਨਾਮ ਨਿਕਲਦਾ ਹੈ ਅਗਰ ਤੁਹਾਡੀ ਆਤਮਾ ਉਸ ਨੂੰ ਨਹੀਂ ਜਾਣਦੀ ਤਾਂ ਫਿਰ ਉਸ ਨੂੰ ਇਹ ਕਿਵੇਂ ਪਤਾ ਹੈ ਕਿ ਜਦੋਂ ਭਿਆਨਕ ਤਕਲੀਫ ਆਵੇ ਤਾਂ ਸਭ ਤੋਂ ਵੱਡਾ ਮੱਦਦਗਾਰ ਪ੍ਰਭੂ ਹੈ,

ਪਰਮਾਤਮਾ ਹੈ ਇਹ ਤਾਂ ਅਚਾਨਕ ਸ਼ਬਦ ਨਿਕਲ ਜਾਂਦੇ ਹਨ ਕਿ ਹੇ ਰਾਮ, ਬਚਾ! ਹੇ ਮਾਲਕ, ਬਚਾ! ਤਾਂ ਇਸ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਮਨ-ਮਾਇਆ ਦੀ ਪੱਟੀ ਅੱਖਾਂ ’ਤੇ ਚੜ੍ਹ ਗਈ ਜਾਂ ਸੋਚ ’ਚ ਪੈ ਗਈ, ਇਸ ਲਈ ਉਹ ਗੱਲ ਯਾਦ ਨਹੀਂ ਰਹੀ, ਵਰਨਾ ਮਾਲਕ ਨਾਲ ਤਾਂ ਵਾਅਦਾ ਕੀਤਾ ਹੈ ਅਤੇ ਉਸ ਵਾਅਦੇ ਨੂੰ ਤੋੜ ਕੇ ਆਤਮਾ ਸਰੀਰ ਦੇ ਨਾਲ-ਨਾਲ ਮਨ ਦੇ ਹੱਥੋਂ ਨੱਚਦੀ ਰਹੀ ਬਚਪਨ ’ਚ ਖੇਡਣਾ-ਕੁੱਦਣਾ ਚੰਗਾ ਲੱਗਦਾ ਹੈ, ਉਸ ਸਮੇਂ ਹੋਰ ਕੁਝ ਨਹੀਂ ਭਾਉਂਦਾ ਖੇਡ-ਖਿਡੌਣੇ ਬੱਚੇ ਨੂੰ ਚੰਗੇ ਲੱਗਦੇ ਹਨ ਅਤੇ ਉਨ੍ਹਾਂ ਨੂੰ ਪਾਉਣ ਦੀ ਚਾਹ ਹਮੇਸ਼ਾ ਲੱਗੀ ਰਹਿੰਦੀ ਹੈ ਥੋੜ੍ਹਾ ਵੱਡਾ ਹੁੰਦਾ ਹੈ ਖੇਡ ਵੀ ਵੱਡੇ ਹੁੰਦੇ ਹਨ ਜਵਾਨੀ ਆਉਂਦੀ ਹੈ, ਵਿਸ਼ੇ-ਵਿਕਾਰਾਂ, ਬੁਰੇ ਵਿਚਾਰਾਂ ’ਚ ਪੈ ਜਾਂਦਾ ਹੈ ਅਤੇ ਉਦੋਂ ਅੱਲ੍ਹਾ, ਰਾਮ, ਮਾਲਕ ਦੀ ਗੱਲ ਨਹੀਂ ਭਾਉਂਦੀ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਇਸ ਬਾਰੇ ’ਚ ਫਰਮਾਇਆ ਵੀ ਹੈ, ‘ਮਨ ਹੈ ਬਨਾ ਡਰਾਈਵਰ ਹਰ ਏਕ ਪ੍ਰਾਣੀ ਕਾ, ਗਧਾ ਪੱਚੀਸੀ ਉਮਰਾਂ ਜੋਰ ਜਵਾਨੀ ਕਾ’ ਜਦੋਂ 25 ਸਾਲ ਤੋਂ ਘੱਟ ਉਮਰ ਹੁੰਦੀ ਹੈ, ਅੱਲ੍ਹਾ-ਰਾਮ ਦੀ ਗੱਲ ਕਰੋ ਤਾਂ ਦੁਲੱਤੀ ਝਾੜ ਦਿੰਦਾ ਹੈ ਕਹਿੰਦਾ ਹੈ, ਇਹ ਵੀ ਕੋਈ ਸਮਾਂ ਹੈ

ਅੱਲ੍ਹਾ, ਰਾਮ ਦੇ ਨਾਮ ਦਾ? ਹੁਣ ਤਾਂ ਖਾਣ-ਪੀਣ, ਐਸ਼ ਉਡਾਉਣ ਦਾ ਸਮਾਂ ਹੈ ਜਦੋਂ ਸਮਾਂ ਆਏਗਾ ਤਾਂ ਮਾਲਕ ਨੂੰ ਯਾਦ ਕਰ ਲਵਾਂਗਾ ਕਈ ਸੱਜਣਾਂ ਨੇ ਬਜ਼ੁਰਗਾਂ ਤੋਂ ਪੁੱਛਿਆ- ਸ਼ਮਸ਼ਾਨਾਂ ’ਚ ਤੁਹਾਡੀਆਂ ਟੰਗਾਂ ਹਨ, ਪਤਾ ਨਹੀਂ ਕਦੋਂ ਚਲੇ ਜਾਓ, ਕਿਉਂ ਨਹੀਂ ਅੱਲ੍ਹਾ, ਰਾਮ ਦਾ ਨਾਮ ਲੈਂਦੇ? ਕਹਿਣ ਲੱਗੇ, ਅਜ਼ੀ! ਵੈਸੇ ਸਾਰੀ ਉਮਰ-ਬਾਲ ਬੱਚਿਆਂ ’ਚ ਲਾ ਦਿੱਤੀ ਹੁਣ ਜਾਂਦੇ-ਜਾਂਦੇ ਇਹ ਕਲੰਕ ਦਾ ਟਿੱਕਾ ਕਿਉਂ ਲਾਈਏ! ਰਾਮ-ਨਾਮ ਨੂੰ ਕਲੰਕ ਦਾ ਟਿੱਕਾ ਹੀ ਦੱਸਦੇ ਹਨ ਕਹਿੰਦੇ ਹਨ ਕਿ ਅਸੀਂ ਤਾਂ ਰਾਮ-ਨਾਮ ਵਾਲਿਆਂ ਤੋਂ ਵਧੀਆ ਹਾਂ ਨਾ ਕੁਝ ਖਾਂਦੇ ਹਾਂ, ਨਾ ਕੁਝ ਪੀਂਦੇ ਹਾਂ ਅਤੇ ਨਾ ਹੀ ਕੋਈ ਬੁਰਾ ਕਰਮ ਕਰਦੇ ਹਾਂ ਇਹ ਤੁਹਾਨੂੰ ਲੱਗਦਾ ਹੋਵੇਗਾ ਕਿ ਤੁਸੀਂ ਵਧੀਆ ਹੋ

ਪਰ ਜਦੋਂ ਤੱਕ ਰਾਮ ਦਾ ਨਾਮ ਨਹੀਂ ਲੈਂਦੇ, ਉਦੋਂ ਤੱਕ ਨਾ ਤਾਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ ਦਰਸ਼-ਦੀਦਾਰ ਕਰ ਸਕਦੇ ਹੋ ਅਤੇ ਨਾ ਹੀ ਆਵਾਗਮਨ ਤੋਂ ਮੌਕਸ਼-ਮੁਕਤੀ ਮਿਲੇਗੀ ਚੰਗੀ ਗੱਲ ਹੈ ਕਿ ਤੁਸੀਂ ਬੁਰੇ ਕਰਮ ਨਹੀਂ ਕਰਦੇ ਨੇਕ ਪੁੰਨ ਕਰਮ ਕਰਦੇ ਹੋ, ਸਵਰਗ ਮਿਲ ਸਕਦਾ ਹੈ ਪਰ ਇਹ ਨਹੀਂ ਹੈ ਕਿ ਉੱਥੇ ਪੱਕਾ ਅੱਡਾ ਹੋਵੇਗਾ ਚੰਗੇ ਕਰਮਾਂ ਦੇ ਬਦਲੇ ਸਵਰਗ-ਜੰਨੰਤ ਅਤੇ ਬੁਰੇ ਕਰਮਾਂ ਦੇ ਬਦਲੇ ਨਰਕ, ਦੋਜ਼ਖ਼ ’ਚ ਜਾਣਾ ਹੋਵੇਗਾ ਅਤੇ ਜਿੰਨਾ ਸਮਾਂ ਤੁਹਾਡੇ ਕਰਮਾਂ ਦੀ ਮਿਆਦ ਹੋਵੇਗੀ ਓਨਾ ਸਮਾਂ ਉੱਥੇ ਰਹਿ ਕੇ ਫਿਰ ਤੋਂ ਜਨਮ-ਮਰਨ ’ਚ ਜਾਣਾ ਪਵੇਗਾ
‘‘ਲੇਤੇ ਹੀ ਜਨਮ ਭੂਲ ਗਿਆ ਜੋ ਵਾਅਦਾ ਕੀਆ ਹੈ,

ਬਚਪਨ ਮੇਂ ਖੇਲ੍ਹਾ-ਖਾਇਆ ਫਿਰ ਵਿਸ਼ਿਓਂ
ਮੇਂ ਫੰਸ ਗਿਆ ਹੈ’’
ਇਸ ਬਾਰੇ ’ਚ ਲਿਖਿਆ ਹੈ-
ਗਰਭ ਜੋਨਿ ਮਹਿ ਉਰਧ ਤਪੁ ਕਰਤਾ
ਤਉ ਜਠਰ ਅਗਨਿ ਮਹਿ ਰਹਤਾ
ਲਖ ਚਉਰਾਸੀਹ ਜੋਨਿ ਭ੍ਰਮਿ ਆਇਓ
ਅਬ ਕੇ ਛੁਟਕੇ ਠਉਰ ਨ ਠਾਇਓ
ਕਹੁ ਕਬੀਰ ਭਜੁ ਸਾਰਿਗਪਾਨੀ
ਆਵਤ ਦੀਸੈ ਜਾਤ ਨ ਜਾਨੀ
ਹਾਂ ਭਾਈ, ਚੱਲੋ ਜੀ-

ਟੇਕ:- ਲੇਤੇ ਹੀ ਜਨਮ ਭੂਲ ਗਿਆ ਜੋ ਵਾਅਦਾ ਕੀਆ ਹੈ-2
ਬਚਪਨ ਮੇਂ ਖੇਲ੍ਹਾ-ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ
1. ਜਬ ਆ ਗਿਆ ਬੁਢਾਪਾ ਤ੍ਰਿਸ਼ਨਾ ਨੇ ਘੇਰਾ,
ਕੁਛ ਭੀ ਨਾ ਜਾਏ ਸਾਥ, ਇਕੱਠਾ ਜੋ ਕੀਆ ਹੈ
ਬਚਪਨ ਮੇਂ ਖੇਲ੍ਹਾ-ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

2. ਕਾਲ ਬਨਾਇਆ ਜਾਲ ਮਾਇਆ ਕਾ ਪਿਆਰੇ,
ਛੂਟ ਸਕੇ ਨਾ ਜੀਵ ਯਤਨ ਕਿਤਨਾ ਕੀਆ ਹੈ
ਬਚਪਨ ਮੇਂ ਖੇਲ੍ਹਾ ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

3. ਫਿਰਤਾ ਹੈ ਮਾਇਆ ਪੀਛੇ ਮਾਰਾ ਹੈ ਮਾਰਾ,
ਮਾਇਆ ਕੋ ਤੂਨੇ ਧਰਮ-ਈਮਾਨ ਬਨਾ ਲੀਆ ਹੈ
ਬਚਪਨ ਮੇਂ ਖੇਲ੍ਹਾ ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

4. ਮੋਹ ਕਾ ਹੈ ਐਸਾ ਸੰਗਲ ਤੋੜੇ ਨਾ ਟੂਟੇ,
ਸੋਚਾ ਨਾ ਤੂਨੇ ਕੁਛ ਭੀ ਪਾਂਵ ਫੰਸਾ ਲੀਆ ਹੈ
ਬਚਪਨ ਮੇਂ ਖੇਲ੍ਹਾ ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

5. ਮਨ ਕੇ ਹੈ ਪੀਛੇ ਲਗਕਰ ਵਿਸ਼ਿਓਂ ਮੇਂ ਫੰਸ ਰਹਾ,
ਜਪਿਆ ਨਾ ਨਾਮ ਤੂਨੇ ਪ੍ਰੇਮ ਪ੍ਰਭੂ ਸੇ ਨਾ ਕੀਆ ਹੈ
ਬਚਪਨ ਮੇਂ ਖੇਲ੍ਹਾ ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

ਭਜਨ ਦੇ ਸ਼ੁਰੂ ’ਚ ਆਇਆ ਹੈ,

‘ਜਬ ਆ ਗਿਆ ਬੁਢਾਪਾ ਤ੍ਰਿਸ਼ਨਾ ਨੇ ਘੇਰਾ, ਕੁਛ ਭੀ ਨਾ ਜਾਏ ਸਾਥ ਇਕੱਠਾ ਜੋ ਕੀਆ ਹੈ’

ਬਜ਼ੁਰਗ ਅਵਸਥਾ ਜਦੋਂ ਆਉਂਦੀ ਹੈ ਤਾਂ ਇੱਛਾਵਾਂ ਹੋਰ ਵਧਣ ਲਗਦੀਆਂ ਹਨ ਅਸੀਂ ਕਹਿ-ਕਹਿ ਕੇ ਦੇਖਿਆ ਕਿ ਭਾਈ! ਹੁਣ ਆਪ ਸੇਵਾ ਕਰਿਆ ਕਰੋ, ਸੇਵਾ ਕਰਨ ਦਾ ਟਾਇਮ ਹੈ, ਅੱਲ੍ਹਾ, ਰਾਮ ਦਾ ਨਾਮ ਜਪਿਆ ਕਰੋ ਕਹਿੰਦੇ, ਜੀ ਬਿਲਕੁਲ ਠੀਕ ਹੈ ਅਸੀਂ ਕਿਹਾ ਫਿਰ ਮਾਲਕ ਦਾ ਨਾਮ ਲਿਆ ਕਰੋ, ਘਰ ’ਚ ਨਾ ਟੰੰਗ ਅੜਾਓ, ਕਹਿਣ ਲੱਗੇ, ਜੀ ਠੀਕ ਹੈ ਠੀਕ ਤਾਂ ਕਹਿ ਦਿੱਤਾ ਪਰ ਟੰਗ ਉੱਥੇ ਦੀ ਉੱਥੇ ਕਹਿਣਾ ਆਸਾਨ ਹੈ ਕਈ ਸੱਜਣ ਆਏ ਵੀ, ਸੇਵਾ ’ਚ ਲੱਗੇ ਵੀ, ਰਾਮ ਦਾ ਨਾਮ ਵੀ ਜਪਣ ਲੱਗੇ, ਪਰ ਮਨ ਪਤਾ ਹੈ ਕੀ ਕਹਿੰਦਾ ਹੈ ਕਿ ਹੁਣ ਤਾਂ ਸੇਵਾ ਕਰਵਾਉਣ ਦਾ ਟਾਇਮ ਸੀ ਪਰ ਹੁਣ ਸੇਵਾ ਕਰਨ ਲੱਗ ਗਏ ਇਹ ਕੋਈ ਚੰਗੀ ਗੱਲ ਹੈ? ਬਿਲਕੁਲ ਗਲਤ ਗੱਲ ਹੈ ਤਾਂ ਭਾਈ! ਅਜਿਹਾ ਮਨ ਅੰਦਰ ਤੋਂ ਭਰਮਾ ਦਿੰਦਾ ਹੈ ਜਿਉਂ ਜਿਉਂ ਬਜ਼ੁਰਗ ਹੁੰਦਾ ਹੈ ਅਤੇ ਸੋਚਦਾ ਹੈ

ਕਿ ਸ਼ਾਇਦ ਧਰਤੀ ’ਚੋਂ ਸੋਨਾ ਕੱਢ ਕੇ ਬੱਚਿਆਂ ਨੂੰ ਦੇ ਦੇਵਾਂ ਤਾਂ ਸ਼ਾਇਦ ਤਮਗਾ ਦੇ ਦੇਣ ਪਹਿਲਾਂ ਕਿਹੜਾ ਦੇ ਦਿੱਤਾ? ਸਾਰੀ ਉਮਰ ਕਮਾਇਆ ਦਿਨ-ਰਾਤ ਕੋਹਲੂ ਵਾਲੇ ਬੈਲ ਦੀ ਤਰ੍ਹਾਂ ਜੁਟੇ ਰਹੇ, ਅੱਲ੍ਹਾ, ਰਾਮ, ਮਾਲਕ ਦੇ ਜੋ ਬਚਨ ਸਨ ਉਨ੍ਹਾਂ ’ਤੇ ਅਮਲ ਨਹੀਂ ਕੀਤਾ, ਸਾਰੀ ਉਮਰ ਇੰਜ ਹੀ ਗਵਾ ਦਿੱਤੀ ਅਤੇ ਜਦੋਂ ਸਰੀਰ ਹਿੱਲਣ ਲੱਗਿਆ ਤਾਂ ਕਹਿੰਦਾ ਹੈ ਕਿ ਪੱਕਾ ਰਾਮ ਦਾ ਨਾਮ ਜਪੂੰਗਾ, ਹੁਣ ਤਾਂ ਬੈਠ ਕੇ ਸਿਰਫ਼ ਭਜਨ ਹੀ ਕਰੂੰਗਾ ਪਰ ਮਨ ਕਿੱਥੇ ਡਗਡਗ ਕਰਦਾ ਹੈ, ਉਹ ਤਾਂ ਪਹਿਲਾਂ ਵੀ ਜਵਾਨ ਸੀ ਅਤੇ ਹੁਣ ਵੀ ਜਵਾਨ ਹੈ ਕਹਿੰਦਾ ਹੈ ਕਿ ਨਹੀਂ, ਹੁਣ ਤਾਂ ਤੂੰ ਸਿੱਖਿਆ ਹੈ ਅਤੇ ਹੁਣ ਜੇਕਰ ਤੂੰ ਸਭ ਕੁਝ ਛੱਡ ਕੇ ਬੈਠ ਜਾਏਗਾ ਤਾਂ ਤੇਰੀ ਔਲਾਦ ਨੂੰ ਤਾਂ ਕੁਝ ਮਿਲੇਗਾ ਹੀ ਨਹੀਂ ਫਿਰ ਤੋਂ ਲੱਗ ਜਾਂਦਾ ਹੈ, ਫਿਰ ਤੋਂ ਖੋ ਜਾਂਦਾ ਹੈ ਉਨ੍ਹਾਂ ’ਚ ਤਾਂ ਇੱਕ ਅਵਸਥਾ ਹੁੰਦੀ ਹੈ

ਉੱਥੋਂ ਤੱਕ ਤੁਸੀਂ ਮਿਹਨਤ ਕਰੋ, ਕਮਾਓ, ਬੱਚਿਆਂ ਨੂੰ ਕਮਾ ਕੇ ਦਿਓ, ਬਾਅਦ ਦਾ ਜੋ ਸਮਾਂ ਹੈ ਅੱਲ੍ਹਾ, ਰਾਮ, ਮਾਲਕ ਦੀ ਯਾਦ ’ਚ ਲਾਓ ਤਾਂ ਇਹ ਤਾਂ ਸਰਕਾਰ ਨੇ ਵੀ ਤੈਅ ਕਰ ਰੱਖਿਆ ਹੈ ਕਿ ਇਸ ਟਾਇਮ ਤੋਂ ਬਾਅਦ ਰਿਟਾਇਰ ਪਰ ਰਿਟਾਇਰ ਹੋ ਕੇ ਵੀ ਇਹ ਸੋਚਦਾ ਹੈ ਕਿ ਹੁਣ ਮੈਂ ਚਾਰ ਗੁਣਾ ਕਮਾਊਂਗਾ ਯਾਨੀ ਚਾਹੇ ਉਹ ਨੌਕਰੀ ’ਚ ਹੈ, ਚਾਹੇ ਜ਼ਮੀਨ-ਜਾਇਦਾਦ ’ਚ ਉਸ ਦੇ ਬੱਚੇ ਕਮਾਉਣ ਲੱਗੇ ਫਿਰ ਉਨ੍ਹਾਂ ਨੂੰ ਜਾ ਕੇ ਦੱਸੇਗਾ ਕਿ ਇਹ ਬੀਜ ਨਹੀਂ, ਉਹ ਪਾਓ ਸਾਡੇ ਜ਼ਮਾਨੇ ਉਹ ਬੀਜ ਹੋਇਆ ਕਰਦਾ ਸੀ ਧੱਕੇ ਨਾਲ ਆਪਣਾ ਤਜ਼ੁਰਬਾ ਜੋ ਦੱਸਣਾ ਹੈ ਤਾਂ ਕਹਿਣ ਦਾ ਸਾਡਾ ਮਤਲਬ ਕਿ ਅੱਜ ਅਜਿਹਾ ਸਮਾਂ ਹੈ, ਅਜਿਹਾ ਦੌਰ ਹੈ ਕਿ ਬਜ਼ੁਰਗ ਅਵਸਥਾ ’ਚ ਕਿੱਥੇ ਤਾਂ ਅੱਲ੍ਹਾ, ਰਾਮ ਦੀ ਯਾਦ ’ਚ, ਤੜਫਨਾ ਚਾਹੀਦਾ ਹੈ ਅਤੇ ਕਿੱਥੇ ਇਨਸਾਨ ਧਨ-ਦੌਲਤ, ਜ਼ਮੀਨ-ਜਾਇਦਾਦ ਲਈ ਤੜਫਦੇ ਨਜ਼ਰ ਆਉਂਦੇ ਹਨ

ਭਾਈ! ਮਾਲਕ ਦਾ ਨਾਮ ਲਓ, ਸਿਮਰਨ ਕਰੋਂਗੇ ਤਾਂ ਇਹ ਵੀ ਤਾਂ ਤੁਹਾਡੀ ਔਲਾਦ ਲਈ ਚੰਗਾ ਹੈ ਸਿਮਰਨ ਕਰੋਂਗੇ, ਭਗਤੀ-ਇਬਾਦਤ ਕਰੋਂਗੇ ਤਾਂ ਕੁਝ ਨਾ ਕੁਝ ਫਲ ਤਾਂ ਉਨ੍ਹਾਂ ਨੂੰ ਵੀ ਜ਼ਰੂਰ ਮਿਲੇਗਾ, ਅਗਰ ਤੁਸੀਂ ਉਨ੍ਹਾਂ ਦਾ ਨਾਮ ਲੈ ਕੇ ਉਨ੍ਹਾਂ ਦੇ ਪਰਥਾਏ ਕਰਦੇ ਹੋ ਫਲ ਤਾਂ ਮਿਲਣਾ ਹੀ ਹੈ ਉਹ ਤੁਹਾਨੂੰ ਨਹੀਂ, ਉਨ੍ਹਾਂ ਨੂੰ ਕੁਝ ਮਿਲ ਜਾਏਗਾ ਪਰ ਇਸ ਤਰੀਕੇ ਨਾਲ ਨਹੀਂ ਦੂਜੇ ਤਰੀਕੇ ਨਾਲ ਲੋਕ ਦੌੜਦੇ ਰਹਿੰਦੇ ਹਨ ਤਾਂ ਭਾਈ! ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜੋ ਵੀ ਬਚਨ ਫਰਮਾਏ ਹਨ ਇੱਕ-ਇੱਕ ਅੱਖਰ ਸੱਚ ਹੈ

‘ਜਬ ਆ ਗਿਆ ਬੁਢਾਪਾ, ਤ੍ਰਿਸ਼ਨਾ ਨੇ ਘੇਰਾ’ ਇੱਛਾਵਾਂ ਜਾਗ ਉੱਠੀਆਂ, ਅੰਦਰ ਇੱਛਾਵਾਂ ਦਾ ਮੱਕੜ ਜਾਲ ਫੈਲ ਗਿਆ ‘ਕੁਛ ਭੀ ਨਾ ਜਾਏ ਸਾਥ ਇਕੱਠਾ ਜੋ ਕੀਆ ਹੈ’ ਕਿ ਸਾਥ ਕੁਝ ਨਹੀਂ ਜਾਏਗਾ ਜੋ ਕੁਛ ਬਣਾਇਆ ਹੈ, ਇੱਥੇ ਛੱਡਣਾ ਹੈ ਪਰ ਫਿਰ ਵੀ ਇੱਛਾਵਾਂ ਨਹੀਂ ਭਰਦੀਆਂ’

‘ਕਾਲ ਬਨਾਇਆ ਜਾਲ ਮਾਇਆ ਕਾ ਪਿਆਰੇ, ਛੂਟ ਨਾ ਸਕੇ ਜੀਵ ਯਤਨ ਕਿਤਨਾ ਕੀਆ ਹੈ’

ਇਸ ਬਾਰੇ ’ਚ ਲਿਖਿਆ-ਦੱਸਿਆ ਹੈ-

ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ

ਇਹ ਮਾਇਆ ਦਾ ਸੁਨਹਿਰੀ ਜਾਲ ਅੱਜ ਸੰਸਾਰ ’ਚ ਵਿਛਿਆ ਹੋਇਆ ਹੈ, ਚਾਰੇ ਪਾਸੇ ਲੋਕ ਇਸ ’ਚ ਫਸ ਰਹੇ ਹਨ ਅਤੇ ਫਸੇ ਹੋਏ ਇਹ ਲੋਕ ਵਿਆਕੁਲ ਹਨ, ਟੈਨਸ਼ਨ ’ਚ ਹਨ, ਪ੍ਰੇਸ਼ਾਨ ਹਨ ਅਤੇ ਮਾਇਆ ਦਾ ਦੂਸਰਾ ਰੂਪ ‘ਫਿਰਤਾ ਹੈ ਮਾਇਆ ਪੀਛੇ ਮਾਰਾ ਹੈ ਮਾਰਾ, ਮਾਇਆ ਕੋ ਤੂਨੇ ਧਰਮ ਈਮਾਨ ਬਨਾ ਲੀਆ ਹੈ ਜ਼ਮੀਨ ਜਾਇਦਾਦ, ਰੁਪਇਆ-ਪੈਸਾ ਇਹ ਮਾਇਆ ਦਾ ਦੂਜਾ ਰੂਪ ਹੈ ਇਹ ਤਾਂ ਤੁਸੀਂ ਪੜ੍ਹਦੇ ਹੀ ਰਹਿੰਦੇ ਹੋ ਕਿ ਥੋੜ੍ਹੀ ਜਿਹੀ ਜਗ੍ਹਾ ਲਈ ਕਿਸਾਨ ਭਾਈ ਨੇ ਦੂਜੇ ਨੂੰ ਖ਼ਤਮ ਕਰ ਦਿੱਤਾ, ਗੱਲ ਸਿਰਫ਼ ਦੋ ਚਾਰ ਫੁੱਟ ਦੀ ਸੀ ਇੱਕ ਦੁਕਾਨ ਦੀ ਦੀਵਾਰ ਲਈ ਆਪਸ ’ਚ ਝਗੜਾ ਹੋਇਆ ਅਤੇ ਆਦਮੀ ਮਰ ਗਏ ਮਕਾਨ ਲਈ ਕਿੰਨੇ ਆਦਮੀ ਖ਼ਤਮ ਹੋ ਗਏ ਇਹ ਤੁਸੀਂ ਜਾਣਦੇ ਹੋ ਕੋਈ ਵੀ ਮਕਾਨ ਕਿਹੋ-ਜਿਹਾ ਵੀ ਹੈ ਬਣਾਇਆ ਤਾਂ ਇਨਸਾਨ ਦਾ ਹੈ, ਬੁਰਾ ਨਾ ਮੰਨਣਾ, ਉਹ ਕੋਈ ਆਸਮਾਨ ਤੋਂ ਤਾਂ ਟਪਕਿਆ ਨਹੀਂ ਜਿਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ ਪਰ ਅੱਲ੍ਹਾ ਰਾਮ ਦਾ ਬਣਾਇਆ ਹੋਇਆ ਮਕਾਨ ਯਾਨੀ ਇਹ ਸਰੀਰ, ਇਸ ਨੂੰ ਅਗਰ ਖ਼ਤਮ ਤੁਸੀਂ ਕਰ ਦੇਵੋਗੇ ਤਾਂ ਕੀ ਇਸ ਨੂੰ ਤੁਸੀਂ ਦੁਬਾਰਾ ਜਿਉਂਦਾ ਕਰ ਸਕਦੇ ਹੋ?

ਫਿਰ ਕਿਉਂ ਉਨ੍ਹਾਂ ਲਈ ਝਗੜਦੇ ਹੋ, ਜਿਨ੍ਹਾਂ ਨੂੰ ਬਣਾਇਆ ਜਾ ਸਕਦਾ ਹੈ? ਕਿਉਂ ਉਨ੍ਹਾਂ ਲਈ ਉਨ੍ਹਾਂ ਨੂੰ ਖ਼ਤਮ ਕਰਦੇ ਹੋ ਜਿਨ੍ਹਾਂ ਨੂੰ ਸਿਰਫ਼ ਮਾਲਕ ਹੀ ਬਣਾ ਸਕਦਾ ਹੈ? ਕਿਉਂ ਇਹ ਸਮਝ ਨਹੀਂ ਆਉਂਦੀ? ਕਿਉਂ ਇਹ ਅਕਲ ਨਹੀਂ ਆਉਂਦੀ? ਆਏਗੀ ਕਿਵੇਂ! ਕੋਈ ਆਉਣ ਦਿੰਦਾ ਨਹੀਂ ਅੱਜ ਉਹ ਭੇਡ ਬਣ ਗਏ ਹਨ ਅਤੇ ਦੱਸਣ ਵਾਲੇ ਭੇਡ-ਚਾਲ ਸ਼ੁਰੂ ਕਰ ਦਿੰਦੇ ਹਨ ਤਾਂ ਲੋਕ ਵੈਸੇ ਹੀ ਸ਼ੁਰੂ ਹੋ ਜਾਂਦੇ ਹਨ, ਆਪਣੇ ਦਿਲੋ-ਦਿਮਾਗ ਤੋਂ, ਆਪਣੇ ਖਿਆਲਾਂ ਤੋਂ ਕੋਈ ਕੰਮ ਨਹੀਂ ਲੈਂਦੇ ਤਾਂ ਭਾਈ! ਜ਼ਰਾ ਸੋਚੋ, ਤਾਂ ਤੁਸੀਂ ਪਾਪ, ਜ਼ੁਲਮ, ਅੱਤਿਆਚਾਰ ਕਰਦੇ ਹੋ ਥੋੜ੍ਹੇ ਜਿਹੇ ਮਕਾਨ ਲਈ, ਛੋਟੇ-ਵੱਡੇ ਮਕਾਨ ਲਈ ਜਾਂ ਕਿਸੇ ਵੀ ਚੀਜ਼ ਲਈ ਇਹ ਸਭ ਇੱਥੇ ਧਰਾ-ਧਰਾਇਆ ਰਹਿ ਜਾਏਗਾ ਤਾਂ ਇਸ ਦੇ ਲਈ ਤੁਸੀਂ ਮਾਲਕ ਦੇ ਬਣਾਏ ਮੰਦਰ ਨੂੰ ਕਿਉਂ ਢਾਅ ਦਿੰਦੇ ਹੋ? ਮਾਲਕ ਦੇ ਬਣਾਏ ਉਸ ਗਿਰਜਾਘਰ, ਗੁਰਦੁਆਰੇ ਨੂੰ ਕਿਉਂ ਖ਼ਤਮ ਕਰ ਦਿੰਦੇ ਹੋ, ਜਿਸ ਨੂੰ ਮਾਲਕ ਨੇ ਖੁਦ ਬਣਾਇਆ ਹੈ? ਇਸ ਦਾ ਕਾਰਨ ਹੈ ਮਾਇਆ, ਲੋਭ-ਲਾਲਚ ਲੋਭ-ਲਾਲਚ ਲਈ ਇਨਸਾਨ ਬੜੀ ਤਿਕੜਮਬਾਜੀ ਲੜਾਉਂਦੇ ਹਨ ਬਹੁਤ ਕੁਝ ਕਰਦੇ ਹਨ, ਬੜੀਆਂ ਠੱਗੀਆਂ ਮਾਰਦੇ ਹਨ

ਕਈ ਗੁਣਾ ਪੈਸਾ ਕਮਾਉਂਦੇ ਹਨ ਸੋਚਦੇ ਹਨ ਕਿ ਕਿਵੇਂ ਪੈਸਾ ਦੁੱਗਣਾ ਹੋ ਜਾਵੇ, ਚਾਰ ਗੁਣਾ ਹੋ ਜਾਵੇ ਅਤੇ ਉਸ ਪੈਸੇ ਲਈ ਹਰ ਹੱਦ ਤੋਂ ਗੁਜ਼ਰ ਜਾਂਦੇ ਹਨ, ਹਰ ਹੱਦ ਤੋਂ ਗਿਰ ਜਾਂਦੇ ਹਨ ਅਤੇ ਭਾਈ! ਪੈਸਾ ਕਿਸੇ ਦੇ ਨਾਲ ਨਹੀਂ ਗਿਆ ਸਾਡੇ ਕਹਿਣ ਦਾ ਮਤਲਬ ਇਹ ਨਹੀਂ ਕਿ ਕਮਾਓ ਨਾ ਕਮਾਓ ਜ਼ਰੂਰ ਪਰ ਕਿਸੇ ਦੇ ਮੂੰਹ ਦਾ ਨਿਵਾਲਾ ਖੋਹ ਕੇ ਆਪਣਾ ਪੇਟ ਨਾ ਭਰੋ ਕਿਸੇ ਨੂੰ ਤੜਫਾ ਕੇ ਖਾਓਂਗੇ ਤਾਂ ਯਕੀਨ ਰੱਖੋ, ਤੁਸੀਂ ਵੀ ਤੜਫ ਜਾਓਂਗੇ ਅਜਿਹੇ-ਅਜਿਹੇ ਲੋਕ ਮਿਲੇ ਜੋ ਆਪਣੇ-ਆਪਣੇ ਦੇਸ਼ ’ਚ ਧਨਾਢਾਂ ’ਚ ਗਿਣੇ ਜਾਂਦੇ ਹਨ ਪਰ ਤੜਫਦੇ ਹੋਏ, ਬੇਚੈਨ ਕਿਉਂਕਿ ਕਿਸੇ ਨੂੰ ਤੜਫਾ ਕੇ ਕਮਾਇਆ ਹੈ ਤਾਂ ਚੈਨ ਕਿੱਥੋਂ ਆਏਗਾ ਦਿਸਣ ’ਚ ਤੁਹਾਨੂੰ ਲੱਗਦਾ ਹੈ

ਕਿ ਉਹ ਬਹੁਤ ਸੁਖੀ ਹੈ ਪਰ ਹਕੀਕਤ ਉਸ ਤੋਂ ਬਿਲਕੁਲ ਉਲਟ ਹੈ ਬੜੀ ਟੈਨਸ਼ਨ ਰਹਿੰਦੀ ਹੈ ਉਨ੍ਹਾਂ ਨੂੰ, ਬੜੀਆਂ ਪ੍ਰੇਸ਼ਾਨੀਆਂ ਰਹਿੰਦੀਆਂ ਹਨ ਸੁਖੀ ਉਹੀ ਹਨ ਜਿਸ ਦੇ ਅੰਦਰ ਆਤਮਿਕ ਸੰਤੋਸ਼ ਹੈ, ਆਤਮਿਕ ਸ਼ਾਂਤੀ ਹੈ, ਆਤਮਬਲ ਹੈ ਅਤੇ ਇਹ ਸਭ ਆਉਂਦਾ ਹੈ- ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਤੋਂ ਮੈਥਡ ਆਫ਼ ਮੈਡੀਟੇਸ਼ਨ, ਗੁਰੂਮੰਤਰ, ਸ਼ਬਦ ਕਲਮਾਂ ਦੇ ਅਭਿਆਸ ਨਾਲ, ਜਿਸ ਨਾਲ ਆਤਮਬਲ ਵਧਦਾ ਹੈ, ਆਤਮਿਕ ਸ਼ਕਤੀਆਂ ਜਾਗ੍ਰਤ ਹੁੰਦੀਆਂ ਹਨ ਅਤੇ ਸਾਇੰਸਦਾਨ ਮੰਨਦੇ ਹਨ ਕਿ ਆਤਮਬਲ ਸਫ਼ਲਤਾ ਦੀ ਕੁੰਜੀ ਹੈ ਤਾਂ ਭਾਈ! ਆਤਮਬਲ ਲਈ ਕੋਈ ਟਾੱਨਿਕ ਨਹੀਂ ਹੈ ਬਾਜ਼ਾਰ ’ਚ ਆਯੂਰਵੈਦਿਕ, ਹੋਮਿਓਪੈਥਿਕ, ਐਲੋਪੈਥਿਕ, ਕਿਸੇ ਦੇ ਕੋਲ ਇਹ ਦਵਾਈ ਨਹੀਂ, ਜਿਸ ਨੂੰ ਲੈਣ ਨਾਲ ਆਤਮਬਲ ਵਧ ਜਾਏਗਾ ਉਹ ਤਾਂ ਵਧਦਾ ਹੈ ਸਿਰਫ਼ ਆਤਮਿਕ ਚਿੰਤਨ ਨਾਲ ਅਤੇ ਆਤਮਿਕ ਚਿੰਤਨ ਅੱਲ੍ਹਾ, ਰਾਮ ਦੇ ਨਾਮ ਨਾਲ ਹੁੰਦਾ ਹੈ

‘ਮੋਹ ਕਾ ਹੈ ਐਸਾ ਸੰਗਲ ਤੋੜੇ ਸੇ ਨਾ ਟੂਟੇ ਯੇ,
ਸੋਚਾ ਨਾ ਤੂਨੇ ਕੁਛ ਭੀ ਪਾਂਵ ਫੰਸਾ ਲੀਆ ਹੈ’

ਮੋਹ ਦੇ ਬਾਰੇ ’ਚ ਦੱਸਿਆ ਹੈ-
‘ਬਾਲ-ਪਰਿਵਾਰ ਦਾ ਮਾਣ ਕਰਨ ਵਾਲੇ ਅੱਖਾਂ ਖੋਲ੍ਹ ਕੇ ਦੇਖੋ, ਬਾਲ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਮੋਹ ’ਚ ਫਸ ਜਾਣ ਅਤੇ ਉਨ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਅਤੇ ਕਲੋਲਾਂ ’ਚ ਮਸਤ ਹੋਣ ਦੀ ਕੀ ਕੀਮਤ ਹੈ, ਉਹ ਇੱਕ ਰਾਤ ਦੇ ਮਹਿਮਾਨ ਦੀ ਤਰ੍ਹਾਂ ਹੈ ਜਿਸ ਨੇ ਪ੍ਰਭਾਤ ਹੁੰਦੇ ਹੀ ਚਲੇ ਜਾਣਾ ਹੈ ਇੱਕ ਰਾਤ ਲਈ ਆ ਕੇ ਜੇਕਰ ਉਹ ਯੁਗਾਂ ਦੀ ਆਸ ਬੰਨ੍ਹ ਲਵੇ ਤਾਂ ਫਿਜ਼ੂਲ ਹੈ ਘਰ-ਮੰਦਰ ਅਤੇ ਸਭ ਸੰਪੱਤੀ ਰੁੱਖ ਦੀ ਛਾਂ ਦੀ ਤਰ੍ਹਾਂ ਬਦਲ ਜਾਂਦੀ ਹੈ’

ਮੋਹ ਦੀਆਂ ਅਜਿਹੀਆਂ ਬਾਰੀਕ ਜੰਜੀਰਾਂ ਹਨ ਜਿਸ ਨੇ ਕਿ ਹਰ ਕਿਸੇ ਨੂੰ ਜਕੜ ਰੱਖਿਆ ਹੈ ਪਰ ਇਹ ਨਜ਼ਰ ਨਹੀਂ ਆਉਂਦੀਆਂ ਅਤੇ ਇਹ ਜ਼ੰਜੀਰ ਪਹਿਨਾਓਗੇ ਤਾਂ ਸਾਫ਼ ਨਜ਼ਰ ਆਉਂਦਾ ਹੈ ਹੱਦ ਤੋਂ ਜ਼ਿਆਦਾ ਮੋਹ-ਮਮਤਾ ਯਾਨੀ ਆਪਣੇ ਬੱਚੇ, ਅਗਰ ਉਹ ਗਲਤੀ ਕਰਦਾ ਹੈ ਉਸ ਨੂੰ ਸਹੀ ਦੱਸਣਾ, ਉਨ੍ਹਾਂ ਲਈ ਤੜਫਣਾ, ਉਨ੍ਹਾਂ ਲਈ ਬੇਚੈਨ ਰਹਿਣਾ ਚਾਹੇ ਉਹ ਪੁੱਛੇ ਨਾ ਪੁੱਛੇ ਬਜ਼ੁਰਗ ਅਕਸਰ ਅਜਿਹਾ ਕਰਦੇ ਹਨ ਉਹ ਸੋਚਦੇ ਰਹਿੰਦੇ ਹਨ ਅਤੇ ਅੱਗੇ ਤੋਂ ਉਨ੍ਹਾਂ ਨੂੰ ਕੋਈ ਰਿਸਪਾਂਸ ਨਹੀਂ ਮਿਲਦਾ, ਕੋਈ ਉਨ੍ਹਾਂ ਦਾ ਸਾਥ ਨਹੀਂ ਦਿੰਦਾ ਫਿਰ ਵੀ ਉਹ ਤੜਫਦੇ ਹਨ ਆਪਣੇ ਬੱਚਿਆਂ ਨਾਲ ਪਿਆਰ ਕਰਨਾ, ਉਨ੍ਹਾਂ ਨੂੰ ਚੰਗਾ ਰਸਤਾ ਦਿਖਾਉਣਾ, ਚੰਗੇ ਸੰਸਕਾਰ ਦੇਣਾ ਇਹ ਮੋਹ ਨਹੀਂ ਹੈ, ਇਹ ਤਾਂ ਤੁਹਾਡਾ ਕਰਤੱਵ ਹੈ ਅਤੇ ਇਹ ਕਰਨਾ ਚਾਹੀਦਾ ਹੈ ਪਰ ਹੱਦ ਤੋਂ ਗੁਜ਼ਰ ਜਾਣਾ ਕਿ ਮੇਰਾ ਬੱਚਾ ਗਲਤੀ ਕਰ ਹੀ ਨਹੀਂ ਸਕਦਾ, ਉਹ ਅਜਿਹਾ ਹੋ ਹੀ ਨਹੀਂ ਸਕਦਾ ਇਹ ਭਰਮ ਪਾਲ ਲੈਣਾ ਇੱਕ ਤਰ੍ਹਾਂ ਨਾਲ ਬੱਚਿਆਂ ਲਈ ਨੁਕਸਾਨਦਾਇਕ ਹੈ

ਅਤੇ ਇਸ ਮੋਹ-ਜਾਲ ’ਚ ਏਨਾ ਫਸ ਜਾਣਾ ਕਿ ਅੱਲ੍ਹਾ, ਰਾਮ ਨੂੰ ਯਾਦ ਹੀ ਨਾ ਕਰੇ, ਇਸ ਨੂੰ ਸੰਤਾਂ ਨੇ ਮੋਹ-ਮਮਤਾ ਕਿਹਾ ਹੈ ਤਾਂ ਭਾਈ! ਇਸ ’ਚ ਵੀ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ ਮਾਲਕ ਨੂੰ ਛੱਡ ਸਕਦੇ ਹਨ ਪਰ ਮੋਹ-ਮਮਤਾ ’ਚ ਪਏ ਹੋਏ ਆਪਣੀ ਔਲਾਦ ਨੂੰ ਨਹੀਂ ਛੱਡ ਸਕਦੇ, ਇਹ ਵੀ ਅਸੀਂ ਅਜ਼ਮਾਇਆ ਹੈ, ਖੁਦ ਮਹਿਸੂਸ ਕੀਤਾ ਹੈ ਜਿਵੇਂ ਯੂਪੀ ’ਚ ਇੱਕ ਸੱਜਣ ਨੇ ਸਾਨੂੰ ਦੱਸਿਆ ਕਿ ਲੜਕਾ ਉਨ੍ਹਾਂ ਦਾ ਕਹਿੰਦਾ ਹੈ ਮੈਨੂੰ ਰੋਜ਼ਾਨਾ ਪਿਤਾ ਜੀ ਦੇ ਦਰਸ਼ਨ ਹੁੰਦੇ ਹਨ ਅਤੇ ਗੁਰੂ ਜੀ ਮੈਨੂੰ ਕਹਿੰਦੇ ਹਨ ਕਿ ਕਾਰ ਲੈ ਲੈ ਤਾਂ ਉਹ ਵਿਚਾਰੇ ਡਰਨ ਲੱਗੇ ਬੱਚੇ ਤੋਂ ਕਿ ਇਸ ’ਚ ਤਾਂ ਗੁਰੂ ਜੀ ਰੋਜ਼ ਆਉਂਦੇ ਹਨ

ਸ਼ੁਰੂ ਉਸ ਨੇ ਫਲੀਟ ਤੋਂ ਕੀਤਾ ਕਿ ਮੈਨੂੰ ਫਲੀਟ ਲਿਆ ਕੇ ਦਿਓ, ਗੁਰੂ ਜੀ ਮੈਨੂੰ ਦੱਸ ਗਏ ਹਨ ਉਨ੍ਹਾਂ ਨੇ ਫਲੀਟ ਲਿਆ ਕੇ ਦੇ ਦਿੱਤੇ ਸ਼ਾਇਦ ਥੋੜ੍ਹੀ ਜ਼ਮੀਨ ਵੀ ਗਿਰਵੀ ਰੱਖ ਦਿੱਤੀ ਜਦੋਂ ਕਾਰ ਦੀ ਗੱਲ ਆਈ ਤਾਂ ਉੱਧਰ ਅਚਾਨਕ ਉਹ ਸਤਿਸੰਗ ਸੁਣਨ ਆ ਗਏ ਅਤੇ ਅਸੀਂ ਉਸ ਦਿਨ ਇਹ ਹੀ ਕਿਹਾ ਕਿ ਪਾਖੰਡ ਬਹੁਤ ਕਰਦੇ ਹਨ ਲੋਕ ਅੱਲ੍ਹਾ, ਰਾਮ ਤਾਂ ਸਭ ਦੇ ਅੰਦਰ ਹੈ ਉਹ ਕਿਸੇ ਨੂੰ ਇਹ ਡਿਮਾਂਡ ਨਹੀਂ ਕਰਦਾ ਕਿ ਕਿਸੇ ਨੂੰ ਇਹ ਦਿਓ, ਕਿਸੇ ਨੂੰ ਉਹ ਦਿਓ ਉਨ੍ਹਾਂ ਨੇ ਵੀ ਸੁਣਿਆ ਅਤੇ ਉਹ ਸਾਡੇ ਕੋਲ ਆਏ ਅਤੇ ਕਹਿਣ ਲੱਗੇ ਕਿ ਗੁਰੂ ਜੀ, ਸਾਨੂੰ ਉਹ (ਸਾਡਾ ਲੜਕਾ) ਰੋਜ਼ਾਨਾ ਡਰਾਉਂਦਾ ਰਹਿੰਦਾ ਹੈ ਕਿ ਅਗਰ ਨਹੀਂ ਕਰੋਗੇ ਤਾਂ ਗੁਰੂ ਜੀ ਨੁਕਸਾਨ ਕਰ ਦੇਣਗੇ ਤਾਂ ਅਸੀਂ ਕਿਹਾ ਭਾਈ ਗੁਰੂ ਜੀ ਨੂੰ ਕੋਈ ਫਲੀਟ ਪਹਿਨ ਕੇ ਕੋਈ ਉਡਾਰੀ ਮਾਰਨੀ ਹੈ ਕੀ? ਇਹ ਤੁਹਾਡੇ ਬੱਚੇ ਦਾ ਹੀ ਕੀਤਾ-ਧਰਿਆ ਹੈ

ਸਭ ਕੁਝ ਜਦੋਂ ਉਸ ਨੂੰ ਸਾਹਮਣੇ ਬੁਲਾਇਆ ਗਿਆ ਤਾਂ ਉਹ ਕੰਬਣ ਲੱਗਿਆ ਕਿ ਗੁਰੂ ਜੀ ਮੈਨੂੰ ਮੁਆਫ਼ ਕਰ ਦਿਓ, ਮੈਂ ਤਾਂ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਉਣ ਲਈ ਕਹਿ ਦਿੰਦਾ ਸੀ, ਦਰਸ਼ਨ ਤਾਂ ਮੈਨੂੰ ਕਦੇ ਹੋਏ ਹੀ ਨਹੀਂ ਪਰ ਅੰਨ੍ਹੇ ਮਾਂ-ਬਾਪ ਉਸ ਦੀਆਂ ਗੱਲਾਂ ਸੁਣੀ ਜਾ ਰਹੇ ਹਨ ਤਾਂ ਅਜਿਹੇ ਅੰਨ੍ਹੇ ਮਾਂ-ਬਾਪ ਬਹੁਤ ਹਨ ਉਹ ਤਾਂ ਇੱਕ ਸਨ, ਜੋ ਆਪਣੀ ਔਲਾਦ ਦੀ ਸੁਣਦੇ ਹਨ ਅੱਲ੍ਹਾ, ਰਾਮ, ਗੁਰੂ-ਪਰਮਾਤਮਾ ਨੂੰ ਵੀ ਪਲ ’ਚ ਛੱਡ ਦਿੰਦੇ ਹਨ ਯਕੀਨ ਮੰਨੋ, ਇਹ ਬਿਲਕੁਲ ਸੱਚ ਹੈ ਇਸ ’ਚ ਕੋਈ ਝੂਠ ਨਹੀਂ ਹੈ ਹੋਣਾ ਤਾਂ ਇਹ ਚਾਹੀਦਾ ਹੈ ਕਿ ਮੋਹ-ਮਮਤਾ ਛੱਡੋ, ਅੱਲ੍ਹਾ, ਰਾਮ ਨਾਲ ਨਾਤਾ ਜੋੜੋ ਉਨ੍ਹਾਂ ਦੇ ਪ੍ਰਤੀ ਜੋ ਆਪਣਾ ਕਰਤੱਵ ਹੈ ਉਹ ਅਦਾ ਕਰੋ, ਉਨ੍ਹਾਂ ਨਾਲ ਪ੍ਰੇਮ ਕਰੋ ਪਰ ਉਨ੍ਹਾਂ ਦੇ ਪ੍ਰੇਮ ’ਚ ਅੰਨ੍ਹੇ ਹੋ ਕੇ ਮਾਲਕ ਤੋਂ ਮੂੰਹ ਫੇਰੋਂਗੇ ਤਾਂ ਉਨ੍ਹਾਂ ਦੇ ਲਈ ਅਤੇ ਤੁਹਾਡੇ ਲਈ ਦੁੱਖ-ਦਰਦ ਚਾਰੋਂ ਪਾਸਿਆਂ ਤੋਂ ਤੁਹਾਨੂੰ ਘੇਰ ਲੈਣਗੇ
ਭਜਨ ’ਚ ਅੱਗੇ ਆਇਆ

‘ਮਨ ਕੇ ਹੈ ਪੀਛੇ ਲਗਕਰ ਵਿਸ਼ਿਓਂ ਮੇਂ ਫੰਸ ਰਹਾ,
ਜਪਿਆ ਨਾ ਨਾਮ ਤੂਨੇ ਪ੍ਰੇਮ ਪ੍ਰਭੂ ਸੇ ਨਾ ਕੀਆ’

ਇਸ ਬਾਰੇ ’ਚ ਲਿਖਿਆ, ਦੱਸਿਆ ਹੈ-
ਵਿਸ਼ਿਓਂ ਕੀ ਪ੍ਰੀਤ ਮੇਂ ਜੋ, ਕਿ ਬਾਰੰਬਾਰ ਨਰਕ ਕੋ ਲੈ ਜਾਨੇ ਵਾਲੀ ਹੈ,
ਯੇ ਮਨ ਦੌੜਕਰ ਜਾਤਾ ਹੈ ਔਰ ਨਾਮ ਵ ਸਤਿਗੁਰੂ ਕੀ ਪ੍ਰੀਤ ਸੇ ਜੋ ਕਿ ਸਦਾ ਸੁੱਖ ਦੇਣੇ ਵਾਲੀ ਹੈ, ਯੇ ਮਨ ਭਾਗਤਾ ਹੈ
ਅਸੀਂ ਇਹ ਵੀ ਅਜਮਾਇਆ, ਇਹ ਦੇਖਿਆ ਕਿ ਜੋ ਲੋਕ ਗਲਤ ਕਰਮ ਕਰਦੇ ਹਨ, ਅੰਦਰ ਬੁਰੇ ਖਿਆਲ ਹਨ, ਉਨ੍ਹਾਂ ਨੂੰ ਆਗਾਹ ਕੀਤਾ ਕਿ ਤੁਸੀਂ ਉੱਥੇ ਜਾਣਾ ਹੀ ਨਹੀਂ ਉਹ ਜਗ੍ਹਾ ਬੁਰੀ ਹੈ, ਭਾਈ ਉੱਧਰ ਨਹੀਂ ਜਾਣਾ ਰਾਮ ਦਾ ਨਾਮ ਜਪੋ, ਅੱਲ੍ਹਾ, ਮਾਲਕ ਨੂੰ ਯਾਦ ਕਰੋ ਕਹਿੰਦੇ ਜੀ ਠੀਕ ਹੈ ਪਰ ਸੂਈ ਉੱਥੇ ਦੀ ਉੱਥੇ, ਰਹਿਣਾ ਉੱਥੇ ਦਾ ਉੱਥੇ ਅਤੇ ਫਿਰ ਜਦੋਂ ਦੁਨੀਆਂ ’ਚ ਖਿੱਲੀ ਉੱਡਣ ਲੱਗੀ ਤਾਂ ਫਿਰ ਪਛਤਾਉਂਦੇ ਹਨ ਕਿ ਅਸੀਂ ਬਚਨ ਮੰਨਿਆ ਕਿਉਂ ਨਹੀਂ ਅਮਲ ਕੀਤਾ ਕਿਉਂ ਨਹੀਂ ਤਾਂ ਅਜਿਹੇ ਵੀ ਜੀਵ ਸੰਸਾਰ ’ਚ ਪਾਏ ਜਾਂਦੇ ਹਨ ਜੋ ਅਮਲ ਕਰਦੇ ਹੀ ਨਹੀਂ, ਵਿਸ਼ੇ-ਵਿਕਾਰਾਂ ’ਚ ਅੰਨ੍ਹੇ ਹੋ ਜਾਂਦੇ ਹਨ ਅਤੇ ਵਿਸ਼ੇ-ਵਿਕਾਰ ’ਚ ਜੋ ਅੰਨ੍ਹਾ ਹੋ ਗਿਆ, ਭਾਈ-ਭੈਣ, ਮਾਤਾ, ਬਜ਼ੁਰਗ ਕੋਈ ਵੀ ਹੈ, ਉਮਰ ਦੀ ਕੋਈ ਸੀਮਾ ਨਹੀਂ ਹੁੰਦੀ, ਇਹ ਨਾ ਸੋਚੋ ਕਿ ਉਹ ਉਮਰ ਦੇ ਨਾਲ ਹਟ ਜਾਂਦੇ ਹਨ,

ਸਵਾਲ ਹੀ ਪੈਦਾ ਨਹੀਂ ਹੁੰਦਾ ਬਲਕਿ ਉਹ ਬੁਰੇ ਖਿਆਲਾਤ, ਬੁਰੇ ਵਿਚਾਰਾਤ ਹੋਰ ਵਧਦੇ ਹਨ, ਉਹ ਰੁਕਦੇ ਨਹੀਂ ਹਾਂ, ਉਦੋਂ ਰੁਕਦੇ ਹਨ ਜਦੋਂ ਆਪਣੇ ਪੈਰਾਂ ’ਤੇ ਆਪਣੇ ਹੱਥੋਂ ਕੁਹਾੜੀ ਲੱਗ ਜਾਂਦੀ ਹੈ ਤਾਂ ਭਾਈ! ਵਿਸ਼ੇ-ਵਿਕਾਰ ਇਨਸਾਨ ਨੂੰ ਬਰਬਾਦ ਕਰਦੇ ਹਨ ਮਾਲਕ ਦੀ ਰਹਿਮਤ ਹੋਵੇ, ਮਾਂ-ਬਾਪ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਦੇੇਣ ਅਤੇ ਬੁਰਾਈਆਂ ਤੋਂ ਪਰਹੇਜ਼ ਕਰਵਾਉਣ, ਚਾਹੇ ਬੱਚੇ ਉਨ੍ਹਾਂ ਨੂੰ ਰੂੜ੍ਹੀਵਾਦੀ ਵਿਚਾਰਾਂ ਵਾਲਾ ਦੱਸਣ, ਪਰ ਉਹ ਸਹੀ ਰਹਿਣਗੇ ਜੋ ਸਹੀ ਹੈ, ਜੋ ਗਲਤ ਗੱਲ ਤੋਂ ਆਪਣੀ ਔਲਾਦ ਨੂੰ ਰੋਕਦੇ ਹਨ, ਟੋਕਦੇ ਹਨ, ਉਨ੍ਹਾਂ ਦਾ ਖਿਆਲ ਰੱਖਦੇ ਹਨ ਅਤੇ ਜੋ ਖੁੱਲ੍ਹਾ ਛੱਡ ਦਿੰਦੇ ਹਨ ਤਾਂ ਸਭ ਕੁਝ ਖੁੱਲਮ-ਖੁੱਲ੍ਹਾ ਅਤੇ ਫਿਰ ਦੁੱਖ ਆਉਂਦਾ ਹੈ, ਪ੍ਰੇਸ਼ਾਨੀ ਆਉਂਦੀ ਹੈ ਤਕਲੀਫ ਆਉਂਦੀ ਹੈ ਫਿਰ ਰੋਂਦੇ ਹੋਏ ਸਾਡੇ ਕੋਲ ਆਉਂਦੇ ਹਨ, ਚਿੱਠੀਆਂ ਵੀ ਲਿਖਦੇ ਹਨ

ਕਿ ਮਹਾਰਾਜ ਜੀ ਕੀ ਕਰੀਏ? ਸਾਡੇ ਬੇਟੇ, ਬੇਟੀ ਨੇ ਅਜਿਹਾ ਕਦਮ ਉੱਠਾਇਆ ਕਿ ਅਸੀਂ ਕਿਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਤਾਂ ਕਿਉਂ ਨਹੀਂ ਪਹਿਲਾਂ ਅਮਲ ਕਰਦੇ? ਸਾਡੀ ਜੋ ਸੰਸਕ੍ਰਿਤੀ ਹੈ ਉਸ ਨੂੰ ਕਿਉਂ ਭੁੱਲਦੇ ਜਾ ਰਹੇ ਹੋ? ਸਾਡੇ ਜੋ ਬਜ਼ੁਰਗਾਂ ਦੇ ਸੰਸਕਾਰ ਹਨ, ਉਸ ਨੂੰ ਤੁਸੀਂ ਗੁਲਾਮੀ ਕਿਉਂ ਸਮਝਦੇ ਹੋ? ਬੱਚਿਆਂ ਨੂੰ ਗਲਤ ਕੰਮ ਤੋਂ ਰੋਕੋ ਤਾਂ ਉਹ ਸੋਚਦੇ ਹਨ ਕਿ ਸਾਨੂੰ ਗੁਲਾਮ ਬਣਾ ਲਿਆ ਹੈ, ਸਾਡੀ ਆਜ਼ਾਦੀ ਖੋਹ ਲਈ ਅਤੇ ਜਦੋਂ ਸਭ ਕੁਝ ਬਰਬਾਦ ਹੋ ਗਿਆ ਤਾਂ ਫਿਰ ਰੋਂਦੇ ਹਨ, ਤੜਫਦੇ ਹਨ ਕਿ ਅਜਿਹਾ ਕਿਉਂ ਹੋਇਆ? ਤਾਂ ਭਾਈ! ਇਹ ਬਹੁਤ ਜ਼ਰੂਰੀ ਹੈ, ਅੱਜ ਵਿਸ਼ੇ-ਵਿਕਾਰਾਂ ’ਚ ਲੋਕ ਅੰਨ੍ਹੇ ਹੋਏ ਬੈਠੇ ਹਨ ਅਤੇ ਉਨ੍ਹਾਂ ਦਾ ਕੋਈ ਦੀਨ-ਈਮਾਨ ਨਹੀਂ, ਕੋਈ ਰਿਸ਼ਤਾ ਨਹੀਂ ਹੈ ਬਸ, ਉਨ੍ਹਾਂ ਦੀਆਂ ਭੁੱਖੀਆਂ ਨਿਗਾਹਾਂ ਇਹ ਦੇਖਦੀਆਂ ਰਹਿੰਦੀਆਂ ਹਨ, ਇਹੀ ਸੋਚਦੇ ਰਹਿੰਦੇ ਹਨ ਕਿ ਇੰਜ ਭਗਤੀ ਕਿਵੇਂ ਬਣੇਗੀ, ਕਿਵੇਂ ਉਨ੍ਹਾਂ ’ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ? ਮਾਲਕ ਤਾਂ ਭੇਜਦਾ ਹੈ

ਦਇਆ-ਮਿਹਰ, ਰਹਿਮਤ ਦੇ ਭੰਡਾਰ ਤੇ ਦਾਮਨ ਫਟਿਆ ਹੈ, ਜਿੰਨਾ ਆਇਆ ਹੈ ਅੰਦਰ ਤੋਂ ਨਿਕਲ ਕੇ ਵਾਪਸ ਚਲਿਆ ਜਾਂਦਾ ਹੈ ਨਹੀਂ ਤਾਂ ਮਾਲਾਮਾਲ ਅੰਦਰ-ਬਾਹਰ ਤੋਂ ਹੋ ਜਾਣ, ਕਿਸੇ ਚੀਜ਼ ਦੀ ਕਮੀ ਨਾ ਰਹੇ ਤਾਂ ਭਾਈ? ਅੱਜ ਦੇ ਯੁੱਗ ’ਚ ਇਹ ਸੋਚਣ ਵਾਲੀ ਗੱਲ ਹੈ, ਗੰਭੀਰਤਾ ਨਾਲ ਇਸ ’ਤੇ ਚਿੰਤਨ ਹੋਣਾ ਚਾਹੀਦਾ ਹੈ ਮਾਂ-ਬਾਪ ਬੱਚਿਆਂ ਨੂੰ ਆਜ਼ਾਦੀ ਤਾਂ ਦੇਣ ਪਰ ਹੱਦ ਤੋਂ ਜ਼ਿਆਦਾ ਨਹੀਂ ਇਹ ਕਲਿਯੁਗ ਹੈ, ਭਿਆਨਕ ਦੌਰ ਹੈ ਬਚਪਨ ਤੋਂ ਹੀ ਕੰਟਰੋਲ ਰੱਖੋ ਵੱਡੇ ਹੋ ਕੇ ਉਹ ਬੇ-ਲਗਾਮ-ਘੋੜੇ ਨੂੰ ਤੁਸੀਂ ਲਗਾਮ ਪਾ ਨਹੀਂ ਸਕਦੇ ਜਾਣਕਾਰ ਘੁੜਸਵਾਰ ਤਾਂ ਚਾਹੇ ਲਗਾਮ ਪਾ ਦੇਵੇ, ਹਰ ਕੋਈ ਨਹੀਂ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਤਾਂ ਰੋਕਿਆ-ਟੋਕਿਆ ਨਹੀਂ ਪਰ ਜਦੋਂ ਹੱਦ ਤੋਂ ਵਿਗੜ ਗਏ ਫਿਰ ਉਹ ਕਹਿਣਗੇ ਕਿ ਸਾਨੂੰ ਤਾਂ ਕਾਨੂੰਨ ਵੀ ਮੱਦਦ ਦਿੰਦਾ ਹੈ,

ਫਿਰ ਕੀ ਕਰ ਲਵੋਂਗੇ ਤਾਂ ਭਾਈ! ਸ਼ੁਰੂਆਤ ਤੋਂ ਹੀ, ਬਚਪਨ ਤੋਂ ਹੀ ਔਲਾਦ ਨੂੰ ਸਿਖਾਓ ਕਿ ਜੋ ਚੀਜ਼ ਗਲਤ ਹੈ, ਸ਼ਰੇਆਮ ਦੱਸੋ ਕਿ ਇਸ ਦਾ ਨਤੀਜਾ ਗਲਤ ਹੁੰਦਾ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਡੀ ਇੱਛਾ ਹੈ ਸਾਨੂੰ ਤਾਂ ਜੋ ਮਹਿਸੂਸ ਹੋ ਰਿਹਾ ਹੈ, ਅੱਜ ਦੇ ਯੁੱਗ ’ਚ ਚੱਲ ਰਿਹਾ ਹੈ ਉਸ ਦੇ ਅਨੁਸਾਰ ਤੁਹਾਨੂੰ ਦੱਸ ਰਹੇ ਹਾਂ ਤਾਂ ਭਾਈ! ਜੋ ਚਿੱਠੀਆਂ ਆਉਂਦੀਆਂ ਹਨ ਉਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਅੱਜ ਜ਼ਮਾਨੇ ’ਚ, ਸਮਾਜ ’ਚ ਕੀ ਹੋ ਰਿਹਾ ਹੈ ਤੁਸੀਂ ਪੜ੍ਹੇ-ਲਿਖੇ ਹੋ ਜਾਂ ਅਨਪੜ੍ਹ ਹੋ ਇਸ ਨਾਲ ਸਾਡਾ ਕੋਈ ਲੈਣ-ਦੇਣ ਨਹੀਂ ਅਸੀਂ ਤਾਂ ਤੁਹਾਨੂੰ ਰਿਸ਼ਤੇ-ਨਾਤਿਆਂ ਦੇ ਪ੍ਰਤੀ ਜਾਗਰੂਕ ਕਰ ਰਹੇ ਹਾਂ ਕਿ ਸਹੀ ਰਹੋ, ਸਹੀ ਭਾਵਨਾ ਭਰੋ, ਆਪਣੇ ਬੱਚਿਆਂ ’ਚ ਚੰਗੇ ਸੰਸਕਾਰ ਭਰੋ ਤਾਂ ਕਿ ਉਹ ਔਲਾਦ ਤੁਹਾਡਾ ਨਾਂਅ ਵੀ ਰੌਸ਼ਨ ਕਰੇ, ਅੱਲ੍ਹਾ, ਰਾਮ ਨਾਲ ਜੁੜ ਕੇ ਆਵਾਗਮਨ ਤੋਂ ਵੀ ਮੌਕਸ਼-ਮੁਕਤੀ ਹਾਸਲ ਕਰੇ ਇਸ ਬਾਰੇ ’ਚ ਲਿਖਿਆ, ਦੱਸਿਆ ਹੈ-

‘ਮਨ ਕੇ ਹੈ ਪੀਛੇ ਲਗਕਰ ਵਿਸ਼ਿਓਂ ਮੇਂ ਫੰਸ ਰਹਾ’

ਮਨ, ਨਫ਼ਜ਼, ਸ਼ੈਤਾਨ, ਬੁਰਾਈ ਦੀ ਜੜ੍ਹ ਹੈ ਇੱਕ ਬੁਰਾ ਖਿਆਲ ਦਿੰਦਾ ਹੈ ਉਹ ਚੰਗਾ ਨਹੀਂ ਲੱਗਿਆ ਤਾਂ ਦੂਜਾ ਤਿਆਰ ਰਹਿੰਦਾ ਹੈ ਉਹ ਚੰਗਾ ਨਹੀਂ ਲੱਗਿਆ ਤਾਂ ਉਸ ਤੋਂ ਅਗਲੇ ਵਾਲਾ ਤਿਆਰ ਹੈ ਤਾਂ ਇਸ ਤਰ੍ਹਾਂ ਮਨ ਜ਼ਾਲਮ ਇਨਸਾਨ ਨੂੰ ਭਰਮਾਉਂਦਾ ਰਹਿੰਦਾ ਹੈ ਅਤੇ ਉਸ ਨੂੰ ਪਛਤਾਵਾ ਵੀ ਨਹੀਂ ਕਰਨ ਦਿੰਦਾ ਸ਼ੇਰਆਮ ਪਤਾ ਹੈ ਕਿ ਬੁਰੇ ਤੋਂ ਬੁਰੇ ਕਰਮ ਹੋ ਰਹੇ ਹਨ ਕਿ ਮੈਂ ਛੱਡਣਾ ਚਾਹੁੰਦਾ ਹਾਂ ਫਿਰ ਵੀ ਮਨ ਕਹਿੰਦਾ ਹੈ ਕਿ ਅਰੇ ਛੱਡ, ਬਾਅਦ ’ਚ ਇਕੱਠੀ ਹੀ ਮੁਆਫੀ ਲੈ ਲਵਾਂਗੇ, ਹੁਣ ਲੱਗਿਆ ਰਹਿ, ਬੁਰੇ ਕਰਮਾਂ ’ਚ ਠੱਗੀ, ਬੇਈਮਾਨੀ, ਵਿਸ਼ੇ-ਵਿਕਾਰ ਬਾਅਦ ’ਚ ਸਮਾਂ ਮਿਲੇ ਨਾ ਮਿਲੇ ਅਤੇ ਭੋਗਣਾ ਤਾਂ ਪਵੇਗਾ ਹੀ ਜਿੰਨਾ ਸਮਾਂ ਤੁਸੀਂ ਲਾ ਰਹੇ ਹੋ ਉਹ ਤਾਂ ਭੋਗਣਾ ਹੀ ਪਵੇਗਾ ਅੱਲ੍ਹਾ, ਰਾਮ ਮੁਆਫ਼ ਵੀ ਕਰ ਦੇਣਗੇ ਪਰ ਲੈਣੇ ਦਾ ਦੇਣਾ ਪੈਂਦਾ ਹੈ ਇਨਸਾਨ ਆਪਣੇ ਬੁਰੇ ਕਰਮ ਦੀ ਤੁਰੰਤ ਮੁਆਫ਼ੀ ਲਵੇ ਅਤੇ ਅੱਲ੍ਹਾ, ਮਾਲਕ ਨੂੰ ਯਾਦ ਕਰੇ ਤਾਂ ਬੁਰੇ ਕਰਮ ਜਲ ਜਾਂਦੇ ਹਨ
ਅੱਗੇ ਭਜਨ ’ਚ ਆਇਆ-

6. ਮਾਨਸ ਜਨਮ ਕੋ ਪਾਕਰ ਫਾਇਦਾ ਨਾ ਉਠਾਇਆ,
ਕਾਲ ਵਗਾਰ ਹੈ ਢੋਏ ਕਾਮ ਅਪਨਾ ਨਾ ਕੀਆ ਹੈ,
ਬਚਪਨ ਮੇਂ ਖੇਲ੍ਹਾ-ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

7. ਕਰਨੇ ਕੋ ਸੱਚਾ ਸੌਦਾ ਪੂੰਜੀ ਮਿਲੀ ਤੁਝਕੋ,
ਸਵਾਸੋਂ ਕਾ ਧਨ ਸਭ ਹੀ ਜੂਏ ਮੇਂ ਹਾਰ ਦੀਆ ਹੈ
ਬਚਪਨ ਮੇਂ ਖੇਲਾ-ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ

8. ‘ਸ਼ਾਹ ਸਤਿਨਾਮ ਜੀ’ ਬਤਾਏਂ ਵਾਅਦਾ ਜੋ ਭੂਲਾ,
ਜਪਨਾ ਥਾ ਏਕ ਨਾਮ ਤੋ ਉਸਕੋ ਭੁਲਾ ਲੀਆ ਹੈ
ਬਚਪਨ ਮੇਂ ਖੇਲਾ-ਖਾਇਆ ਫਿਰ ਵਿਸ਼ਿਓਂ ਮੇਂ ਫੰਸ ਗਿਆ ਹੈ
ਲੇਤੇ ਹੀ ਜਨਮ ਭੂਲ ਗਿਆ ਜੋ ਵਾਇਦਾ ਕੀਆ ਹੈ…

ਭਜਨ ਦੇ ਆਖਰ ’ਚ ਆਇਆ-

ਮਾਨਸ ਜਨਮ ਕੋ ਪਾਕਰ ਫਾਇਦਾ ਨਾ ਉਠਾਇਆ, ਕਾਲ ਵਗਾਰ ਹੈ ਢੋਏ ਕਾਮ ਅਪਨਾ ਨਾ ਕੀਆ ਹੈ

ਇਨਸਾਨ ਜੋ ਧੰਦਾ ਕਰਦਾ ਹੈ ਇੱਕ ਤਰ੍ਹਾਂ ਨਾਲ ਵਗਾਰ ਢੋਣਾ ਹੈ ਜੇਕਰ ਤੁਹਾਨੂੰ ਕੋਈ ਆਦਮੀ ਕਹੇ ਕਿ ਸਾਰਾ ਦਿਨ ਮੇਰੇ ਖੇਤ ’ਚ, ਦੁਕਾਨ ’ਚ, ਦਫ਼ਤਰ ’ਚ ਕੰਮ ਕਰੋ ਮੈਂ ਤੁਹਾਨੂੰ ਕੁਝ ਨਹੀਂ ਦੇਵਾਂਗਾ ਤਾਂ ਹੋ ਹੀ ਨਹੀਂ ਸਕਦਾ ਹਾਂ, ਅਗਰ ਤੁਸੀਂ ਕਿਸੇ ਦੀ ਚਮਚਾਗਿਰੀ ਕਰ ਰਹੇ ਹੋ ਜਾਂ ਕਿਸੇ ਨੂੰ ਖੁਸ਼ ਕਰਨ ਲਈ, ਪਰ ਉਸ ਦੇ ਪਿੱਛੇ ਵੀ ਮਕਸਦ ਤਾਂ ਹੈ ਹੀ ਫਿਰ ਵੀ ਕੁਝ ਨਾ ਕੁਝ ਤਾਂ ਹੈ ਹੀ ਇਹ ਵਗਾਰ ਤਾਂ ਨਹੀਂ ਪਰ ਉਹ ਥੋੜ੍ਹੀ ਜਿਹੀ ਵਗਾਰ ਲੱਗਦੀ ਹੈ ਕਿ ਹਾਂ ਜੀ, ਫਲਾਂ ਆਦਮੀ ਅਜਿਹਾ ਕਰਨ ਨਾਲ ਖੁਸ਼ ਹੋ ਜਾਵੇਗਾ ਫਿਰ ਮੈਂ ਏਨਾ ਫਾਇਦਾ ਲੈ ਲਵਾਂਗਾ ਪਰ ਬਿਲਕੁਲ ਵੀ ਨਾ ਮਿਲੇ ਤਾਂ ਤੁਸੀਂ ਕਰੋਂਗੇ ਹੀ ਨਹੀਂ ਕਿ ਮੈਂ ਕਿਉਂ ਕਰਾਂ, ਜਦੋਂ ਕੁਝ ਮਿਲੇਗਾ ਹੀ ਨਹੀਂ ਪਰ ਹੈਰਾਨੀ ਦੀ ਗੱਲ ਹੈ

ਕਿ ਅਜਿਹਾ ਤੁਸੀਂ ਸਭ ਕਰ ਰਹੇ ਹੋ ਇਹ ਜੋ ਕਮਾਉਣਾ, ਠੱਗੀ ਮਾਰਨਾ, ਬੇਈਮਾਨੀ, ਰਿਸ਼ਤਵਖੋਰੀ, ਝੂਠ ਬੋਲ-ਬੋਲ ਕੇ ਇਕੱਠਾ ਕਰ ਰਹੇ ਹੋ ਇਹ ਵਗਾਰ ਨਹੀਂ ਤਾਂ ਕੀ ਹੈ, ਕੀ ਇਹ ਸਭ ਨਾਲ ਲੈ ਜਾ ਸਕੋਂਗੇ? ਕੀ ਤੁਹਾਡਾ ਆਪਣਾ ਹੈ? ਸਾਰਾ ਦਿਨ ਕਮਾਉਂਦੇ ਰਹਿਣਾ ਅਤੇ ਜਿਵੇਂ ਹੀ ਕਮਾ ਲਿਆ, ਬੇਟੇ ਪਤਾ ਨਹੀਂ ਕਦੋਂ ਖੋਹ ਲੈਣਗੇ? ਤੁਸੀਂ ਉਂਜ ਮੂਰਤੀ ਦੀ ਤਰ੍ਹਾਂ ਬੈਠੇ ਰਹੋਂਗੇ ਅਤੇ ਦਸਤਖ਼ਤ ਵੱਖ ਤੋਂ ਕਰਕੇ ਦੇਵੋਗੇ ਕਹਿੰਦੇ ਹਨ ਲੈ ਬੇਟਾ, ਤੂੰ ਲੈ ਲੈ ਆਪਣਾ ਵੱਡਪਣ ਦਿਖਾਉਣਗੇ ਕਿ ਮੈਂ ਖੁਦ ਵੰਡ ਕੇ ਦੇ ਰਿਹਾ ਹਾਂ, ਵਸੀਅਤ ਕਰ ਰਿਹਾ ਹਾਂ ਵਧੀਆ ਰਹੇਗਾ ਅਗਰ ਥੋੜ੍ਹਾ ਬਹੁਤ ਆਪਣੇ ਨਾਂਅ ਰੱਖ ਲਵੇਗਾ ਤਾਂ ਕਿਤੇ ਹਵਾ ’ਚ ਆ ਕੇ ਸਭ ਕੁਝ ਵੰਡ ਦਿੱਤਾ ਤਾਂ ਬਾਅਦ ’ਚ ਨਾ ਛੋਟਾ ਪੁੱਛੇਗਾ ਅਤੇ ਨਾ ਹੀ ਵੱਡਾ ਪੁੱਛੇਗਾ, ਵਿਚਕਾਰ ਹੀ ਦੁਕਾਨ ਪਾਉਣੀ ਪਵੇਗੀ ਅਤੇ ਸਰੀਰ ਕੁਝ ਕਰੇਗਾ ਨਹੀਂ ਫਿਰ ਇੱਧਰ-ਉੱਧਰ ਦੇਖੇਗਾ ਇਹ ਬਹੁਤ ਸਾਰੇ ਬਜ਼ੁਰਗਾਂ ਦੇ ਨਾਲ ਹੁੰਦਾ ਹੈ

ਸ਼ਾਇਦ ਉਨ੍ਹਾਂ ਨੇ ਵੀ ਅਜਿਹਾ ਹੀ ਕੀਤਾ ਹੋਵੇਗਾ ਬਜ਼ੁਰਗਾਂ ਨੇ ਤੁਹਾਨੂੰ ਬਣਾ ਦਿੱਤਾ, ਉਨ੍ਹਾਂ ਦੇ ਜਾਣ ਤੋਂ ਬਾਅਦ ਤੁਸੀਂ ਕਬਜ਼ਾ ਕਰ ਲਿਆ ਤਾਂ ਤੁਹਾਡਾ ਹੋ ਗਿਆ ਤੁਹਾਡੇ ਜਾਣ ਦੀ ਦੇਰ ਹੈ ਤੁਹਾਡੀ ਔਲਾਦ ਕਬਜ਼ਾ ਕਰਨ ਲਈ ਤਿਆਰ ਬੈਠੀ ਹੈ ਤਾਂ ਭਾਈ! ਇੱਥੇ ਹਮੇਸ਼ਾ ਲਈ ਜੋ ਕੁਝ ਤੁਸੀਂ ਬਣਾਉਂਦੇ ਹੋ ਉਹ ਸਭ ਤੁਹਾਡਾ ਨਹੀਂ ਹੋ ਸਕਦਾ ਇਹ ਵੰਗਾਰ ਢੋਣਾ ਹੈ ਤਾਂ ਅਜਿਹਾ ਖਿਆਲੀ ਪੁਲਾਵ ਬਣਾਉਂਦਾ ਹੈ ਕਈ ਸੱਜਣ ਤਾਂ ਖਿਆਲਾਂ ਤੋਂ ਹੀ ਬਣਾਉਂਦੇ ਹਨ, ਸੁਫ਼ਨੇ ’ਚ ਹੀ ਬਣਾਉਂਦੇ ਹਨ ਬਹੁਤ ਕੁਝ ਜਿਨ੍ਹਾਂ ਦੇ ਕੋਲ ਕਾਰ ਨਹੀਂ ਹੈ ਉਹ ਸੁਫਨੇ ’ਚ ਕਾਰ ’ਤੇ ਸਵਾਰ ਹਨ, ਜਿਨ੍ਹਾਂ ਨੂੰ ਹਵਾ ਦੀ ਉੱਡਾਰ ਦਾ ਸ਼ੌਂਕ ਹੈ ਉਨ੍ਹਾਂ ਦੇ ਆਪਣੇ ਜਹਾਜ਼ ਬਣ ਜਾਂਦੇ ਹਨ

ਮਨ ਕਹਿੰਦਾ ਹੈ ਤੂੰ ਸੌਂ ਜਾ, ਮੈਂ ਕੋਈ ਸਮਾਂ ਨਹੀਂ ਲਗਾਊਂਗਾ, ਕਿਹੜਾ ਫੈਕਟਰੀ ’ਚ ਜਾਣਾ ਹੈ, ਮਨ ਨੇ ਆਪਣੇ ਕੋਲ ਤੋਂ ਹੀ ਬਣਾ ਦੇਣਾ ਹੈ ਤੁਹਾਨੂੰ ਜਹਾਜ਼ ’ਚ ਬਿਠਾ ਦਿੱਤਾ, ਤੁਸੀਂ ਉੱਡ ਰਹੇ ਹੋ, ਅੱਖ ਖੁੱਲ੍ਹਦੀ ਹੈ ਤਾਂ ਜਹਾਜ਼ ਤੋਂ ਚਾਰਪਾਈ ’ਤੇ ਦੇਖਦੇ ਹੋ ਜਹਾਜ਼ ਤੋਂ ਚਾਰਪਾਈ! ਇਹ ਕਿਵੇਂ ਹੋ ਗਿਆ? ਏਨੀ ਉੱਚਾਈ ਤੋਂ ਏਨਾ ਹੇਠਾਂ! ਫਿਰ ਅੱਖਾਂ ਬੰਦ ਕਰ ਲੈਂਦੇ ਹਨ ਕਿਉਂਕਿ ਜਹਾਜ਼ ਤੋਂ ਉਤਰਨ ਦਾ ਕਿਸ ਦਾ ਦਿਲ ਕਰਦਾ ਹੈ ਉਹ ਨਹੀਂ ਸੋਚਦੇ ਕਿ ਮਨ ਨੇ ਕਿੰਨਾ ਸਮਾਂ ਬਰਬਾਦ ਕਰ ਦਿੱਤਾ ਉਹ ਸੁਫਨੇ ’ਚ ਵੀ ਤਾਂ ਸਮਾਂ ਬਰਬਾਦ ਹੋ ਗਿਆ ਤਾਂ ਅਜਿਹੇ ਕਈ ਲੋਕ ਦਿਨ ’ਚ ਸੁਫਨੇ ਦੇਖਣ ਲੱਗਦੇ ਹਨ

ਇੱਕ ਸ਼ੇਖ-ਚਿੱਲੀ ਦਾ ਨਾਂਅ ਮਸ਼ਹੂਰ ਹੈ, ਵੈਸੇ ਅੱਜ ਵੀ ਬਹੁਤ ਸਾਰੇ ਸ਼ੇਖ-ਚਿੱਲੀ ਹਨ, ਬੈਠੇ-ਬੈਠੇ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੇ ਹਨ ਇਹ ਬਣਾਊਂਗਾ, ਫਿਰ ਉਹ ਬਣਾਊਂਗਾ, ਪਰ ਫਿਰ ਕੋਈ ਬੁਲਾ ਲੈਂਦਾ ਹੈ ਤਾਂ ਸੋਚਦਾ ਹੈ ਕਿ ਮੈਂ ਕਿੱਥੇ ਬੈਠਾ ਸੀ ਇੰਜ ਲੱਗਦਾ ਹੈ ਕਿਸੇ ਹੋਰ ਦੁਨੀਆਂ ਤੋਂ ਆਇਆ ਹੋਵੇ ਤਾਂ ਸ਼ੇਖ-ਚਿੱਲੀ ਦੀ ਚਰਚਾ ਆਈ ਤਾਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦਾ ਕੰਮ ਹੀ ਇਹ ਸੀ ਕਿ ਕਿਤੇ ਵੀ ਰੁਕ ਜਾਂਦੇ ਅਤੇ ਆਪਣੇ ਵਿਚਾਰਾਂ ਦੇ ਖਿਆਲੀ ਪੁਲਾਵ ਪਕਾਉਣਾ ਸ਼ੁਰੂ ਕਰ ਦਿੰਦੇ ਤਾਂ ਇੱਕ ਵਾਰ ਉਹ ਕਿਤੇ ਖੜ੍ਹੇ ਸਨ ਉੱਥੇ ਇੱਕ ਸ਼ਾਹੂਕਾਰ ਆਇਆ, ਉਸ ਨੇ ਬੁਲਾਇਆ ਤਾਂ ਉਹ ਖਿਆਲਾਂ ਤੋਂ ਬਾਹਰ ਆਏ ਉਹ ਕਹਿਣ ਲੱਗਿਆ ਕਿ ਭਾਈ! ਇਹ ਮਟਕਾ ਹੈ ਤੇਲ ਦਾ ਭਰਿਆ ਹੋਇਆ, ਇਸ ਨੂੰ ਉਠਾ ਕੇ ਮੇਰੇ ਘਰ ਤੱਕ ਲੈ ਜਾਓ, ਮੈਂ ਤੈਨੂੰ ਚਵੱਨੀ ਦੇਵਾਂਗਾ ਉਸ ਸਮੇਂ ਚੱਵਾਨੀ-ਅਠੱਨੀ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ ਸੀ

ਤਾਂ ਸ਼ੇਖ-ਚਿੱਲੀ ਨੇ ਕਿਹਾ ਇਹ ਤਾਂ ਵਧੀਆ ਹੈ ਹੱਟਾ-ਕੱਟਾ ਸੀ, ਕਹਿਣ ਲੱਗਿਆ ਕਿ ਆਪਾਂ ਨੂੰ ਕੀ ਪਤਾ ਚੱਲੇਗਾ ਸਿਰ ’ਤੇ ਰੱਖ ਲਿਆ ਅਤੇ ਫਿਰ ਹੋ ਗਿਆ ਸ਼ੁਰੂ ਖਿਆਲਾਂ ’ਚ ਇਸ ਚਵੱਨੀ ਨਾਲ ਕਹਿੰਦਾ ਅੰਡੇ ਲਿਆਵਾਂਗਾ ਬਹੁਤ ਸਾਰੇ ਮੁਰਗੇ-ਮੁਰਗੀਆਂ ਲਿਆਊਂਗਾ, ਫਿਰ ਮੇਰਾ ਧੰਦਾ ਸ਼ੁਰੂ ਹੋ ਜਾਏਗਾ ਹੋ ਗਿਆ ਸ਼ੁਰੂ, ਖਰੀਦਣੇ ਥੋੜ੍ਹਾ ਹੀ ਜਾਣਾ ਸੀ ਖਿਆਲਾਂ ’ਚ ਬਹੁਤ ਸਾਰੇ ਮੁਰਗੇ-ਮੁਰਗੀਆਂ ਹੋ ਗਈਆਂ, ਅੰਡੇ ਵਿਕਣੇ ਸ਼ੁਰੂ ਹੋ ਗਏ, ਮੁਰਗੇ-ਮੁਰਗੀਆਂ ਵਿਕਣੀਆਂ ਸ਼ੁਰੂ ਹੋ ਗਈਆਂ ਬੜਾ ਹੀ ਮਾਲਦਾਰ ਹੋ ਗਿਆ ਫਿਰ ਕਹਿਣ ਲੱਗਿਆ ਕਿ ਨਹੀਂ, ਇਹ ਬਿਜ਼ਨੈਸ ਛੋਟਾ ਹੈ, ਥੋੜ੍ਹਾ ਬਦਲਦੇ ਹਾਂ ਗਊ ਲੈ ਕੇ ਆਉਂਦੇ ਹਾਂ ਵੱਛੇ ਵੇਚਾਂਗੇ ਤਾਂ ਵੇਚ ਦਿੱਤਾ, ਕਿਹੜਾ ਸੌਦਾ ਹੋਣਾ ਸੀ ਮਨ ਨੇ ਹੀ ਵੇਚਣਾ ਸੀ ਮੁਰਗੇ-ਮੁਰਗੀਆਂ ਵੇਚ ਕੇ ਉਹ ਲਿਆ ਦਿੱਤਾ ਪਲ ’ਚ ਫਿਰ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਪੈਸਾ ਬਹੁਤ ਹੋ ਗਿਆ

ਕਹਿਣ ਲੱਗਿਆ ਕਿ ਸਭ ਕੁਝ ਤੇਰੇ ਕੋਲ ਹੈ ਪਰ ਤੇਰੀ ਸ਼ਾਦੀ ਨਹੀਂ ਹੋਈ ਹੁਣ ਅਗਰ ਸ਼ਾਦੀ ਹੋਵੇ ਤਾਂ ਗੱਲ ਬਣੇ ਕਿਹੜਾ ਲੜਕੀ ਲੱਭਣ ਜਾਣਾ ਸੀ ਮਨ ਜ਼ਾਲਮ ਨੇ ਸ਼ਾਦੀ ਵੀ ਕਰਵਾ ਦਿੱਤੀ ਜਿਵੇਂ ਸੋਚਿਆ ਸੀ ਵੈਸੀ ਹੀ ਔਰਤ ਆ ਗਈ ਪਰ ਥੋੜ੍ਹੀ ਗੜਬੜ ਹੋ ਗਈ ਕਿਉਂਕਿ ਖੁਦ ਦੇ ਵਿਚਾਰ ਭਟਕਦੇ ਰਹਿੰਦੇ ਤਾਂ ਔਰਤ ਵੀ ਗਾਲ੍ਹਾਂ ਦੇਣਾ ਸ਼ੁਰੂ ਕਰ ਦਿੰਦੀ ਬੱਚੇ ਵੀ ਹੋ ਗਏ ਜਾ ਰਿਹਾ ਹੈ ਰਸਤੇ ’ਚ, ਹੋਇਆ ਕੁਝ ਨਹੀਂ ਪਰ ਖਿਆਲਾਂ ’ਚ ਸਭ ਕੁਝ ਹੋ ਗਿਆ ਤਾਂ ਬੜਾ ਹੀ ਚੰਗਾ ਘਰ ਬਣਾ ਲਿਆ, ਮਹਿਲ ਬਣਾ ਲਿਆ, ਬਾਲ-ਬੱਚੇ ਹਨ, ਚੰਗਾ ਬਿਜ਼ਨੈੱਸ ਹੈ ਪਰ ਘਰਵਾਲੀ ਤੋਂ ਤੰਗ ਹੈ ਉਸ ਦੀ ਰੁੱਖੀ ਆਵਾਜ਼ ਤੋਂ ਉਹ ਬੱਚਿਆਂ ਨੂੰ ਕਹਿ ਰਹੀ ਹੈ ਕਿ ਲੇ ਬੇਟਾ- ਇਹ ਖਾਣਾ ਦੇ ਆ ਤੇਰੇ ਬਾਪ ਨੂੰ, ਕਹਿ ਦੇ ਕਿ ਗਲ ਲੈ, ਅਜਿਹਾ ਕੋਈ ਸ਼ਬਦ ਜੋ ਬੁਰਾ ਲੱਗੇ ਤਾਂ ਉਸ ਨੂੰ ਗੁੱਸਾ ਆ ਗਿਆ ਬਹੁਤ ਗੁੱਸਾ ਆਇਆ ਕਿ ਇਹ ਅਜਿਹਾ ਬੋਲਦੀ ਹੈ, ਕਹਿੰਦਾ ਹੈ ਕਿ ਆਉਣ ਦਿਓ ਉਸ ਨੂੰ, ਬੱਚਾ ਫਿਰ ਨਹੀਂ ਆਇਆ ਉਹ ਆ ਗਈ ਥਾਲੀ ਲੈ ਕੇ ਅਤੇ ਕਹਿਣ ਲੱਗੀ

ਕਿ ਲਓ ਜੀ ਖਾਣਾ ਖਾ ਲਓ ਤੁਸੀਂ, ਮੂੰਹ ’ਤੇ ਥੋੜ੍ਹਾ ਕਹਿਣਾ ਹੀ ਸੀ ਉਹ ਗੁੱਸੇ ਨਾਲ ਭਰਿਆ ਬੈਠਾ ਸੀ ਕਹਿਣ ਲੱਗਿਆ ਕਿ ਹੁਣੇ-ਹੁਣੇ ਤੂੰ ਕੀ ਬੋਲ ਰਹੀ ਸੀ? ਉਸ ਨੇ ਇੰਜ ਹੀ ਟੰਗ ਚਲਾਈ, ਗੁੱਸੇ ’ਚ ਆ ਗਿਆ ਕਿ ਲੈ ਜਾ ਆਪਣੀ ਥਾਲੀ, ਮੈਂ ਨਹੀਂ ਖਾਣਾ ਖਾਊਂਗਾ ਥਾਲੀ ਬਿੱਖਰ ਗਈ ਪਰ ਅਸਲ ’ਚ ਚੱਲਦੇ-ਚੱਲਦੇ ਵੀ ਟੰਗ ਚਲਾ ਦਿੱਤੀ ਅਤੇ ਜਿਵੇਂ ਹੀ ਟੰਗ ਚਲਾਈ ਸਿਰ ਦਾ ਮਟਕਾ ਪਲ ’ਚ ਹੇਠਾਂ ਡਿੱਗਿਆ ਅਤੇ ਟੁੱਟ ਗਿਆ ਸ਼ਾਹੂਕਾਰ ਨੂੰ ਗੁੱਸਾ ਆ ਗਿਆ ਕਹਿਣ ਲੱਗਿਆ ਕਿ ਓ ਸ਼ੇਖ-ਚਿੱਲੀ, ਇਹ ਕੀ ਕੀਤਾ ਹੈ? ਕਹਿਣ ਲੱਗਿਆ ਕਿ ਕੀ ਕੀਤਾ ਹੈ? ਸ਼ਾਹੂਕਾਰ ਕਹਿਣ ਲੱਗਿਆ ਕਿ ਮੇਰਾ ਮਟਕਾ ਫੋੜ ਦਿੱਤਾ ਸ਼ੇਖ-ਚਿੱਲੀ ਕਹਿਣ ਲੱਗਿਆ ਕਿ ਸੇਠ ਜੀ! ਰਹਿਣ ਦਿਓ, ਤੁਹਾਡਾ ਇਹ ਮਟਕਾ ਹੀ ਫੁੱਟਿਆ ਹੈ, ਅਰੇ! ਮੇਰਾ ਤਾਂ ਬਣਿਆ-ਬਣਾਇਆ ਘਰ-ਬਾਰ ਹੀ ਟੁੱਟ ਗਿਆ! ਹੁਣੇ-ਹੁਣੇ ਇੱਥੇ ਸੀ ਪਰ ਹੁਣ ਹੈ

ਹੀ ਨਹੀਂ ਜੋ ਮੇਰਾ ਨੁਕਸਾਨ ਹੋਇਆ ਉਸ ਦਾ ਕੀ ਹੋਵੇਗਾ? ਤਾਂ ਭਾਈ ਇਹ ਖਿਆਲੀ ਪੁਲਾਵ ਨਾ ਪਕਾਇਆ ਕਰੋ ਬੈਠੇ-ਬੈਠੇ ਪਕਾਉਣਾ ਸ਼ੁਰੂ ਕਰ ਦਿੰਦੇ ਹੋ, ਬਣ ਜਾਂਦੇ ਹੋ ਕੁਝ ਤੋਂ ਕੁਝ ਅਤੇ ਜਦੋਂ ਨਿਗਾਹ ਮਾਰਦੇ ਹੋ ਤਾਂ ਕੁਝ ਵੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਖਿਆਲ ਨਹੀਂ ਆਉਣੇ ਚਾਹੀਦੇ ਸੋਚ ਤਾਂ ਆਉਂਦੀ ਹੀ ਹੈ ਇਨਸਾਨ ਸੋਚ ਕੇ ਹੀ ਅੱਗੇ ਦੀ ਯੋਜਨਾ ਅਨੁਸਾਰ ਕੰਮ ਕਰਦਾ ਹੈ ਪਰ ਸਿਰਫ਼ ਸੋਚਣਾ ਹੀ ਕਾਫ਼ੀ ਨਹੀਂ ਹੈ ਚੰਗੀ ਸੋਚ ਰੱਖੋ, ਚੰਗੇ ਵਿਚਾਰ ਉੱਠਣ, ਪਰ ਕਰਮਯੋਗੀ ਬਣੋ ਕਰਮ ਵੀ ਕਰੋ ਤਦ ਨਤੀਜਾ ਸਕਾਰਾਤਮਕ ਆਏਗਾ ਸੋਚਣ ਨਾਲ ਹੀ ਸਿਰਫ਼ ਕੁਝ ਨਹੀਂ ਬਣਨ ਵਾਲਾ ਸਿਵਾਇ ਟੈਨਸ਼ਨ ਦੇ ਜ਼ਿਆਦਾ ਸੋਚਦੇ ਰਹਿਣਾ ਟੈਨਸ਼ਨ ਨੂੰ ਬੁਲਾਵਾ ਦੇਣਾ ਹੈ ਦਿਮਾਗ ’ਤੇ ਬੋਝ ਪੈਂਦਾ ਹੈ ਤਾਂ ਵੰਗਾਰ ਦਿਨ-ਰਾਤ ਇਨਸਾਨ ਢੋਅ ਰਿਹਾ ਹੈ ਇਸ ਤੋਂ ਉਦੋਂ ਬਚਾਅ ਹੈ ਅਗਰ ਸਿਮਰਨ ਕਰੋ ਅੱਗੇ ਭਜਨ ’ਚ ਆਇਆ- ‘ਕਰਨੇ ਕੋ ਸੱਚਾ ਸੌਦਾ ਪੂੰਜੀ ਮਿਲੀ ਹੈ ਤੁਝਕੋ, ਸਵਾਸੋਂ ਕਾ ਧਨ ਸਭੀ ਜੂਏ ਮੇਂ ਹਾਰ ਦੀਆ ਹੈ’

ਪੂੰਜੀ ਯਾਨੀ ਕੀਮਤੀ ਸੁਆਸ ਅੱਲ੍ਹਾ, ਰਾਮ ਨੇ ਦਿੱਤੇ ਹਨ ਤਾਂਕਿ ਤੂੰ ਰਾਮ-ਨਾਮ ਦਾ ਵਣਜ ਵਪਾਰ ਕਰੇਂ ਅਤੇ ਇੱਥੇ-ਉੱਥੇ ਦੋਵਾਂ ਜਹਾਨਾਂ ’ਚ ਸੱਚਾ ਸੁੱਖ ਹਾਸਲ ਕਰੇਂ ਇਸ ਬਾਰੇ ’ਚ ਲਿਖਿਆ, ਦੱਸਿਆ ਹੈ-
ਕੇਵਲ ਨਾਮ ਕਾ ਧਨ ਹੀ ਨਿਹਚਲ ਹੈ ਹੋਰ ਧਨ ਸਭ ਨਾਸ਼ਵਾਨ ਹਨ ਇਸ ਧੰਨ ਨੂੰ ਨਾ ਆਗ ਜਲਾ ਸਕਦੀ ਹੈ, ਨਾ ਪਾਣੀ ਬਹਾ ਸਕਦਾ ਹੈ ਅਤੇ ਨਾ ਹੀ ਚੋਰ ਉਚੱਕਾ ਚੁਰਾ ਸਕਦਾ ਹੈ

ਏਕੋ ਨਿਹਚਲ ਨਾਮ ਧਨੁ
ਹੋਰੁ ਧਨੁ ਆਵੈ ਜਾਇ
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ
ਨਾ ਓਚਕਾ ਲੈ ਜਾਇ

ਰਾਮ-ਨਾਮ ਦਾ ਧਨ ਹੀ ਸੱਚਾ ਹੈ, ਜਿਸ ਨੂੰ ਨਾ ਅੱਗ, ਇੱਥੋਂ ਤੱਕ ਚਿਤਾ ਦੀ ਅੱਗ ਵੀ ਨਹੀਂ ਜਲਾ ਸਕਦੀ ਧਰਤੀ ਗਲਾ-ਸੜਾ ਨਹੀਂ ਸਕਦੀ ਚੋਰ ਉਚੱਕਾ ਚੁਰਾ ਨਹੀਂ ਸਕਦਾ, ਪਾਣੀ ਬਹਾ ਨਹੀਂ ਸਕਦਾ ਅਤੇ ਹਵਾ ਉਡਾ ਨਹੀਂ ਸਕਦੀ ਬਲਕਿ ਰਾਮ-ਨਾਮ ਦਾ ਧਨ ਜਿੰਨਾ ਵਧਾਓਂਗੇ ਓਨਾ ਵਧਦਾ ਚਲਿਆ ਜਾਂਦਾ ਹੈ ਜਿੰਨਾ ਖਰਚੋਂਗੇ, ਓਨਾ ਹੀ ਫਾਇਦਾ ਹੋਵੇਗਾ ਪਰ ਇਨਸਾਨ ਮਾਲਕ ਦੇ ਨਾਮ ਦਾ ਧਧਨ ਨਹੀਂ ਕਮਾਉਂਦਾ, ਦੁਨਿਆਵੀ ਕੰਮ-ਧੰਦਿਆਂ ’ਚ ਲੱਗਿਆ ਹੋਇਆ ਹੈ ਦੁਨਿਆਵੀ ਵਿਸ਼ੇ-ਵਿਕਾਰਾਂ ’ਚ ਲੱਗਿਆ ਹੋਇਆ ਹੈ ਭਜਨ ’ਚ ਅੱਗੇ ਆਇਆ-

ਕਰਨੇ ਕੋ ਸੱਚਾ ਸੌਦਾ ਪੂੰਜੀ ਮਿਲੀ ਹੈ ਤੁਝਕੋ,
ਸਵਾਸੋਂ ਕਾ ਧਨ ਸਭੀ ਜੂਏ ਮੇਂ ਹਾਰ ਦੀਆ ਹੈ

ਕਿ ਸੱਚਾ ਸੌਦਾ, ਇਹ ਕਿਸੇ ਦੀਵਾਰਾਂ ਦਾ ਨਾਮ ਨਹੀਂ ਹੈ ਕਿਤੇ ਤੁਸੀਂ ਸੋਚਦੇ ਹੋ ਕਿ ਸੱਚਾ ਸੌਦਾ ’ਚ ਆਏ ਹੋ ਇਹ ਕੋਈ ਦੀਵਾਰਾਂ ਦਾ ਜਾਂ ਵੱਖ ਧਰਮ ਦਾ ਨਾਂਅ ਹੈ, ਨਹੀਂ ਬਲਕਿ ਸੱਚ ਹੈ ਅੱਲ੍ਹਾ, ਵਾਹਿਗੁਰੂ, ਰਾਮ ਸੱਚਾ ਹੈ ਉਸ ਦਾ ਨਾਮ ਅਤੇ ਸੌਦਾ ਹੈ ਕਿ ਆਪਣੀਆਂ ਬੁਰਾਈਆਂ ਦੇ ਜਾਓ, ਛੱਡ ਜਾਓ ਅਤੇ ਬਦਲੇ ’ਚ ਅੱਲ੍ਹਾ, ਵਾਹਿਗੁਰੂ ਦਾ ਨਾਮ ਲੈ ਜਾਓ ਇਹੀ ਸੌਦਾ ਇੱਥੇ ਹੁੰਦਾ ਹੈ ਅਤੇ ਇਹੀ ਸੱਚਾ ਸੌਦਾ ਹੈ ਕਿ ਅੱਲ੍ਹਾ, ਵਾਹਿਗੁਰੂ ਦਾ ਨਾਮ ਲਓ ਅਤੇ ਆਪਣੀਆਂ ਬੁਰਾਈਆਂ ਦੀ ਸੌਗੰਧ ਖਾ ਜਾਓ, ਬੁਰਾਈਆਂ ਇੱਥੇ ਹੀ ਛੱਡ ਜਾਓ ਕਿ ਮੈਂ ਇਹ ਬੁਰਾਈਆਂ ਨਹੀਂ ਕਰੂੰਗਾ ਤਾਂ ਅੱਲ੍ਹਾ, ਵਾਹਿਗੁਰੂ ਦਾ ਨਾਮ ਤੁਹਾਡੇ ’ਤੇ ਜ਼ਰੂਰ ਅਸਰ ਕਰੇਗਾ ਤਾਂ ਇਹ ਸੱਚਾ ਸੌਦਾ ਕਰਨ ਲਈ ਮਾਲਕ ਨੇ ਸੁਆਸ ਦਿੱਤੇ ਸਨ
ਕਰਨੇ ਕੋ ਸੱਚਾ ਸੌਦਾ ਪੂੰਜੀ ਮਿਲੀ ਹੈ ਤੁਝਕੋ, ਸਵਾਸੋਂ ਕਾ ਧਨ ਸਭੀ ਜੂਏ ਮੇਂ ਹਾਰ ਦੀਆ ਹੈ ਅਤੇ ਵਿਸ਼ੇ-ਵਿਕਾਰਾਂ ’ਚ ਲੱਗਿਆ ਰਿਹਾ, ਬੁਰੇ ਖਿਆਲਾਂ ’ਚ ਲੱਗਿਆ ਰਿਹਾ ਅਤੇ ਸਭ ਕੁਝ ਇੱਥੇ ਹੀ ਲੁਟਾ ਦਿੱਤਾ ਇਸ ਬਾਰੇ ’ਚ ਅੱਗੇ ਲਿਖਿਆ ਹੈ-

ਨਾਮ ਹੀ ਸਬ ਕੁਛ ਹੈ ਅਤੇ ਨਾਮ ਤੋਂ ਹੀ ਸਭ ਕੁਛ ਹੈ ਜਿਨ੍ਹਾਂ ਨੇ ਨਾਮ ਨੂੰ
ਨਹੀਂ ਜਾਣਿਆ ਜਾਂ ਉਸਦੀ ਪ੍ਰਾਪਤੀ ਨਹੀਂ ਕੀਤੀ ਉਨ੍ਹਾਂ ਨੇ ਕੁਛ ਨਹੀਂ ਜਾਣਿਆ ਉਹ
ਜੁਆਰੀਏ ਦੀ ਤਰ੍ਹਾ ਦੋਵੇਂ ਹਾਥ ਖਾਲੀ ਕਰਕੇ, ਪੱਲੇ ਝਾੜਕੇ ਚਲੇ ਗਏ,
ਯਾਨੀ ਦੁਨੀਆਂ ਵਿੱਚ ਆਪਣੀ ਸਵਾਸਾਂ ਰੂਪੀ ਪੂੰਜੀ ਬਰਬਾਦ ਕਰ ਗਏ

‘ਕਹਿ ਕਬੀਰ ਕਿਛੁ ਗੁਨੁ ਬੀਚਾਰਿ
ਚਲੇ ਜੁਆਰੀ ਦੁਇ ਹਥ ਝਾਰਿ’
ਭਜਨ ’ਚ ਅੱਗੇ ਆਇਆ-

‘ਸ਼ਾਹ ਸਤਿਨਾਮ ਜੀ ਬਤਾੲਂੇ, ਵਾਅਦਾ ਜੋ ਭੂਲਾ,
ਜਪਣਾ ਥਾ ਏਕ ਨਾਮ ਕੋ ਉਸਕੋ ਭੁਲਾ ਦੀਆ ਹੈ’

ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਭਜਨ ਦੇ ਆਖਰ ’ਚ ਆਪਣੇ ਪਾਕ-ਪਵਿੱਤਰ ਬਚਨਾਂ ’ਚ ਫਰਮਾਉਂਦੇ ਹਨ ਕਿ ਜੋ ਵਾਅਦਾ ਭੁੱਲ ਗਿਆ ਉਸ ਨੂੰ ਯਾਦ ਕਰ, ਈਸ਼ਵਰ ਦਾ ਨਾਮ ਜਪਣਾ ਸੀ ਅਰੇ! ਨਾਮ ਦਾ ਸਿਮਰਨ ਕਰ, ਫਲ ਜ਼ਰੂਰ ਮਿਲੇਗਾ ਇਹ ਨਹੀਂ ਕਿ ਇੱਕ ਦਿਨ ਸਿਮਰਨ ਕਰਨ ਨਾਲ ਫਲ ਮਿਲ ਜਾਏਗਾ ਕਈ ਬਹੁਤ ਜਲਦਬਾਜ਼ ਹੁੰਦੇ ਹਨ ਸਿਮਰਨ ਕੁਝ ਦਿਨ ਕਰਦੇ ਹਨ ਅਤੇ ਫਲ ਬਹੁਤ ਜ਼ਿਆਦਾ ਚਾਹੁੰਦੇ ਹਨ

‘ਆਸ਼ੀਆਨਾ’ ਮੁਹਿੰਮ ਦੇ ਤਹਿਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਬਣਾਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪਦੇ ਹੋਏ ਬਲਾਕ ਦੇ ਜਿੰਮੇਵਾਰ ਸੇਵਾਦਾਰ

ਇੱਕ ਜ਼ਿੰਮੀਦਾਰ ਭਾਈ ਸੀ ਉਸ ਨੂੰ ਕੋਈ ਫਕੀਰ ਮਿਲ ਗਿਆ ਉਸ ਜ਼ਿੰਮੀਦਾਰ ਨੇ ਫਕੀਰ ਦੀ ਸੇਵਾ ਕੀਤੀ, ਤਾਂ ਫਕੀਰ ਨੂੰ ਪਤਾ ਚੱਲਿਆ ਕਿ ਇਹ ਕੀ ਚਾਹੁੰਦਾ ਹੈ ਉਹ ਜ਼ਿੰਮੀਦਾਰ ਕਹਿਣ ਲੱਗਿਆ ਕਿ ਮੈਨੂੰ ਕੋਈ ਮੰਤਰ ਦਿਓ ਕਿ ਮੈਂ ਧਨਵਾਨ ਹੋ ਜਾਵਾਂ ਫਕੀਰ ਨੇ ਸੋਚਿਆ, ਹੈ ਤਾਂ ਇਹ ਇਸ ਦੇ ਲਈ ਗਲਤ, ਇਹ ਜਲਦਬਾਜ਼ ਹੈ ਅਤੇ ਮਾਲਕ ਦਾ ਵੀ ਭਗਤ ਹੈ ਤਾਂ ਇਸ ਨੂੰ ਕੀ ਦਿੱਤਾ ਜਾਵੇ ਮੰਤਰ ਦਿੱਤਾ ਅਤੇ ਇੱਕ ਲੋਹੇ ਦਾ ਟੁਕੜਾ ਦਿੱਤਾ ਅਤੇ ਕਿਹਾ ਕਿ ਇਹ ਲੋਹੇ ਦਾ ਟੁਕੜਾ ਹੈ ਤੇਰੇ ਕੋਲ ਮੰਤਰ ਦਾ ਜਾਪ ਕਰਕੇ ਇਹ ਕਹਿਣਾ ਕਿ ਬਣ ਜਾ ਸੋਨਾ ਉਹ ਜ਼ਿੰਮੀਦਾਰ ਕਹਿਣ ਲੱਗਿਆ ਕਿ ਠੀਕ ਹੈ ਤਾਂ ਉਹ ਸਿਮਰਨ ਕਰਦਾ ਰਿਹਾ ਕਿ ਬਣ ਜਾ ਸੋਨਾ, ਬਣ ਜਾ ਸੋਨਾ ਹੁਣ ਕੁਝ ਦੇਰ ਲੱਗਿਆ ਰਿਹਾ ਪਹਿਲਾਂ ਜ਼ਿੰਮੀਦਾਰ ਭਰਾਵਾਂ ਨੂੰ ਗੁੱਸੇ ਵਾਲਾ ਦੱਸਦੇ ਸਨ, ਕਿਉਂਕਿ ਸਾਰਾ ਦਿਨ ਪਸ਼ੂਆਂ ਦੇ ਨਾਲ ਕੰਮ ਕਰਨਾ, ਸਾਰਾ ਦਿਨ ਉਨ੍ਹਾਂ ’ਤੇ ਡੰਡਾ ਵਜਾਉਂਦੇ ਰਹਿਣਾ ਕੁਦਰਤੀ ਹੀ ਗੁੱਸਾ ਆ ਜਾਂਦਾ ਹੈ

ਕਿਉਂਕਿ ਦੁਪਹਿਰ ਨੂੰ ਵੀ ਜੁਟੇ ਰਹਿਣਾ, ਪਸ਼ੂਆਂ ਦੇ ਪਿੱਛੇ ਤਾਂ ਸੁਭਾਅ ਹੀ ਅਜਿਹਾ ਹੋ ਜਾਂਦਾ ਹੈ ਤਾਂ ਉਸ ਨੂੰ ਥੋੜ੍ਹੀ ਦੇਰ ਲਈ ਗੁੱਸਾ ਆ ਗਿਆ ਕਿ ਸੋਨਾ ਤਾਂ ਬਣ ਹੀ ਨਹੀਂ ਰਿਹਾ ਇਹ ਫਕੀਰ ਨੇ ਕੀ ਦਿੱਤਾ ਹੈ? ਫਿਰ ਵੀ ਗੁੱਸੇ ’ਚ ਕਹਿੰਦਾ ਰਿਹਾ ਕਿ ਬਣ ਜਾ ਸੋਨਾ, ਬਣ ਜਾ ਸੋਨਾ ਪਰ ਸੋਨਾ ਨਹੀਂ ਬਣਿਆ ਤਾਂ ਬਿਲਕੁਲ ਗੁੱਸੇ ਦੀ ਵੀ ਇੰਤਹਾ ਹੋ ਗਈ, ਕਹਿੰਦਾ ਅਰੇ, ਸੋਨਾ ਨਹੀਂ ਬਣਦਾ ਤਾਂ ਪਿੱਤਲ ਹੀ ਬਣ ਜਾ ਏਨੇ ’ਚ ਉਹ ਝੱਟ ਤੋਂ ਪਿੱਤਲ ਬਣ ਗਿਆ ਅਗਰ ਇੱਕ ਵਾਰ ਹੋਰ ਕਹਿ ਦਿੰਦਾ ਕਿ ਸੋਨਾ ਬਣ ਜਾ ਤਾਂ ਉਹ ਸੋਨਾ ਬਣ ਜਾਂਦਾ ਹੁਣ ਮਾਰੇ ਮੱਥੇ ’ਤੇ ਹੱਥ ਇਹ ਕੀ ਗੜਬੜ ਹੋ ਗਈ? ਫਕੀਰ ਕਹਿੰਦਾ ਕਿ ਬਸ ਇੱਕ ਵਾਰ ਦਾ ਕਹਿਣਾ ਹੀ ਰਹਿੰਦਾ ਸੀ ਅਗਰ ਤੂੰ ਇੱਕ ਵਾਰ ਹੋਰ ਬੋਲ ਦਿੰਦਾ ਕਿ ਬਣ ਜਾ ਸੋਨਾ ਤਾਂ ਇਹ ਸੋਨਾ ਬਣ ਜਾਂਦਾ ਹੁਣ ਤੂੰ ਪਿੱਤਲ ਕਹਿ ਦਿੱਤਾ ਤਾਂ ਇਹ ਪਿੱਤਲ ਬਣ ਗਿਆ

ਤਾਂ ਭਾਈ! ਸੰਤ, ਪੀਰ-ਫਕੀਰ ਬਹੁਤ ਸਮਝਾਉਂਦੇ ਹਨ ਕਿ ਰਾਮ ਦਾ ਨਾਮ ਜਪੋ, ਬੁਰਾਈਆਂ ਤੋਂ ਬਚ ਕੇ ਰਹੋ ਕੁਝ ਦੇਰ ਸਿਮਰਨ ਕਰਦਾ ਹੈ ਹਫ਼ਤਾ ਤਾਂ ਪੂਰਾ ਸਿਮਰਨ ਕਰਦਾ ਹੈ, ਫਿਰ ਥੋੜ੍ਹਾ ਘੱਟ ਕਹਿੰਦਾ ਹੈ ਕਿ ਜੋਰ ਤਾਂ ਲਾਇਆ, ਮਜ਼ਾ ਵੀ ਆਇਆ ਹੈ ਪਰ ਕੰਮ-ਧੰਦਾ ਏਨਾ ਹੈ ਮਨ ਅੰਦਰੋਂ ਬੜੀ ਚਾਪਲੂਸੀ ਕਰਦਾ ਹੈ ਬੜੇ ਕਾਇਦੇ ਨਾਲ ਹਟਾਉਂਦਾ ਹੈ ਨਾਮ ਤੋਂ ਕਹਿੰਦਾ ਕਿ ਬੜਾ ਕੰਮ ਹੈ, ਹੁਣ ਸਿਮਰਨ ਤਾਂ ਕੀਤਾ, ਸਤਿਗੁਰੂ ਵੀ ਪੂਰਨ ਹੈ, ਅਹਿਸਾਸ ਹੋ ਰਿਹਾ ਹੈ ਸਿਮਰਨ ਹੌਲੀ-ਹੌਲੀ ਕਰ ਲਵਾਂਗੇ, ਕੋਈ ਗੱਲ ਨਹੀਂ, ਫਿਰ ਸਹੀ ਬਸ, ਥੋੜ੍ਹਾ ਜਿਹਾ ਝਾਂਸਾ ਦਿੱਤਾ ਨਹੀਂ ਕਿ ਹੌਲੀ-ਹੌਲੀ ਉਹ ਵਾਲੀ ਗੱਲ ਫਿਰ ਬਣ ਨਹੀਂ ਪਾਉਂਦੀ ਰਾਤ ਨੂੰ ਕਹਿੰਦਾ ਕਿ ਰੋਟੀ ਘੱਟ ਖਾਊਂਗਾ ਪਰ ਜ਼ਿਆਦਾ ਖਿਲਾ ਦਿੰਦਾ ਹੈ ਸਵੇਰੇ ਕਹਿੰਦਾ ਹੈ ਕਿ ਚਾਰ ਵਜੇ ਉਠਾਂਗਾ ਪਰ 6 ਵਜੇ ਉੱਠਦਾ ਹੈ

‘ਆਸ਼ੀਆਨਾ’ ਮੁਹਿੰਮ ਦੇ ਤਹਿਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਬਣਾਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪਦੇ ਹੋਏ ਬਲਾਕ ਦੇ ਜਿੰਮੇਵਾਰ ਸੇਵਾਦਾਰ

ਇਹ ਸਭ ਮਨ ਦੀ ਹੀ ਕਰਤੂਤ ਹੈ ਕਈ ਸੱਜਣ ਸੋਚ ਕੇ ਬੈਠਦੇ ਹਨ ਕਿ ਅੱਜ ਕੁਰਬਾਨੀ ਕਰ ਦੇਵਾਂਗਾ ਅੱਜ ਤਾਂ ਸਿਮਰਨ ਕਰਕੇ ਦਿਖਾਊਂਗਾ ਦਿਖਾਏਗਾ ਕਿਸ ਨੂੰ? ਫਲ ਤਾਂ ਤੈਨੂੰ ਮਿਲੇਗਾ ਫਿਰ ਬੈਠਦਾ ਹੈ, ਖਰਾਟੇ ਤਾਂ ਮਾਰਦਾ ਹੀ ਹੈ ਫਿਰ ਗਰਦਨ ਹੇਠਾਂ ਲੱਗ ਜਾਂਦੀ ਹੈ ਫਿਰ ਦੇਖਦਾ ਹੈ ਕਿ ਹੈਂ, ਮੈਂ ਤਾਂ ਸਿਮਰਨ ਕਰ ਰਿਹਾ ਸੀ! ਫਿਰ ਮਨ ਕਹਿੰਦਾ ਹੈ ਕਿ ਕੁਝ ਨਾ ਕੁਝ ਤਾਂ ਤੂੰ ਕੀਤਾ ਹੀ ਹੈ ਇੰਜ ਥੋੜ੍ਹੀ ਖਾਲੀ ਰਿਹਾ! ਕੀ ਹੋਇਆ ਅਗਰ ਨੀਂਦ ਆ ਗਈ, ਚਲੋ ਨੀਂਦ ਵੀ ਲੇਖੇ ’ਚ ਲੱਗੀ ਖੁਦ ਹੀ ਸਭ ਕੁਝ ਬਣ ਗਿਆ ਅੱਲ੍ਹਾ, ਰਾਮ ਵੀ ਖੁਦ ਹੀ ਬਣ ਗਿਆ, ਲੇਖੇ ’ਚ ਵੀ ਖੁਦ ਹੀ ਬਣਾ ਦਿੱਤਾ ਇਹ ਸਾਰੀ ਮਨ ਦੀ ਕਰਤੂਤ ਹੈ ਕਿਵੇਂ ਲੇਖੇ ’ਚ ਲੱਗ ਗਿਆ? ਖਰਾਟੇ ਤਾਂ ਖਰਾਟਿਆਂ ’ਚ ਹੀ ਗਿਣੇ ਜਾਣਗੇ, ਅੱਲ੍ਹਾ, ਰਾਮ ਦੇ ਨਾਮ ’ਚ ਨਹੀਂ ਜੋ ਟਾਇਮ ਉਸ ਦੀ ਯਾਦ ’ਚ ਲਾਇਆ ਉਹ ਜ਼ਰੂਰ ਉਸ ਦੀ ਯਾਦ ’ਚ ਲੱਗੇਗਾ ਤਾਂ ਭਾਈ! ਜਦੋਂ ਸਿਮਰਨ ਕਰਨ ਬੈਠਦੇ ਹੋ ਤਾਂ ਘੱਟ ਤੋਂ ਘੱਟ ਨੀਂਦ ਨਾ ਆਵੇ, ਇਹ ਖਿਆਲ ਰੱਖਿਆ ਕਰੋ

ਤਾਂ ਭਾਈ! ਇਹ ਜੋ ਪ੍ਰੈਕਟੀਕਲ ਪੀਰ-ਫਕੀਰ ਕਰਿਆ ਕਰਦੇ ਉਹ ਤੁਹਾਨੂੰ ਦੱਸਿਆ ਹੈ ਸ਼ਾਮ ਦੇ ਸਮੇਂ ਰੋਟੀ ਥੋੜ੍ਹੀ ਜਿਹੀ ਘੱਟ ਖਾਓ ਜਿੱਥੇ ਚਾਰ ਖਾਂਦੇ ਹੋ ਉੱਥੇ ਦੋ ਖਾਓ ਥੋੜ੍ਹਾ ਘੱਟ ਖਾਓਂਗੇ ਤਾਂ ਆਲਸ ਘੱਟ ਆਏਗਾ ਪਰ ਤੁਸੀਂ ਤਾਂ ਠੂਸ-ਠੂਸ ਕੇ ਭਰ ਲੈਂਦੇ ਹੋ ਤਾਂ ਅੱਲ੍ਹਾ, ਰਾਮ ਕਿੱਧਰ ਤੋਂ ਆਏਗਾ ਉੱਥੇ ਤਾਂ ਅੰਨ੍ਹ ਹੀ ਏਨਾ ਜ਼ਿਆਦਾ ਭਰ ਗਿਆ ਹੈ ਕਿ ਕੋਈ ਜਗ੍ਹਾ ਹੀ ਨਹੀਂ ਹੈ ਖਾਲੀ ਉਸ ਨਾਲ ਤਾਂ ਆਲਸ ਹੀ ਆਏਗਾ, ਖਰਾਟੇ ਹੀ ਆਉਣਗੇ ਇਹ ਤਾਂ ਚਾਹੇ ਡਾਕਟਰ ਤੋਂ ਵੀ ਪੁੱਛ ਲਓ ਇਹ ਸੌ ਪ੍ਰਤੀਸ਼ਤ ਸੱਚ ਹੈ ਅਸੀਂ ਝੂਠ ਨਹੀਂ ਕਹਿ ਰਹੇ ਅਗਰ ਇੱਕ ਦਿਨ ਵਰਤ ਰੱਖ ਲਓ ਕੋਈ ਢੌਂਗ, ਪਾਖੰਡ ਵਾਲਾ ਵਰਤ ਨਹੀਂ, ਕਿ ਅਸੀਂ ਥੋੜ੍ਹਾ ਖਾਣਾ ਘੱਟ ਤੋਂ ਘੱਟ ਲਵਾਂਗੇ, ਜਿੰਨਾ ਕਿ ਤੁਸੀਂ ਲੈ ਸਕੋ ਜਾਂ ਪਾਣੀ ’ਤੇ ਹੀ ਰਹੋਂਗੇ ਗਰਮ ’ਤੇ ਤਾਂ ਇਹ ਤੁਹਾਡਾ ਜੋ ਪਾਚਣ ਸਿਸਟਮ ਹੈ,

ਇਹ ਪੇਟ ਵੀ ਤੁਹਾਡੇ ਗੁਣ ਗਾਏਗਾ ਕਿ ਇੱਕ ਦਿਨ ਮੈਨੂੰ ਵੀ ਖਾਲੀ ਛੱਡਿਆ ਹੈ ਤੁਸੀਂ ਅੱਠੋਂ ਪਹਿਰ ਕੁਝ ਨਾ ਕੁਝ ਚੜ੍ਹਾਏ ਰੱਖਦੇ ਹੋ ਅਤੇ ਉਹ ਵਿਚਾਰਾ ਹਜ਼ਮ ਕਰਨ ’ਚ ਲੱਗਿਆ ਰਹਿੰਦਾ ਹੈ ਅਤੇ ਨਾਲ ਹੀ ਤੌਬਾ ਤੇ ਤੌਬਾ ਕਰਦਾ ਰਹਿੰਦਾ ਹੈ ਕਈ ਅਜਿਹੇ ਸੱਜਣ ਵੀ ਹਨ ਜੋ ਅੱਠ ਪਹਿਰ ਤੋਂ ਖਾਂਦੇ ਹਨ ਪਰ ਅੱਠੋਂ ਪਹਿਰ ਖਾਣ ਵਾਲੇ ਜ਼ਿਆਦਾ ਹਨ ਹੁਣ ਸਮੋਸਾ ਖਾਧਾ ਉੱਪਰੋਂ ਆਈਸਕ੍ਰੀਮ ਅਸੀਂ ਕਿਹਾ ਕਿ ਗਲਾ ਖਰਾਬ ਨਹੀਂ ਹੁੰਦਾ? ਤਾਂ ਕਹਿੰਦੇ ਕਿ ਨਹੀਂ ਜੀ, ਸਾਡੇ ਤਾਂ ਸਭ ਚਲਦਾ ਹੈ ਤਾਂ ਫਿਰ ਨਾਮ ਦਾ ਸਿਮਰਨ ਕਿੱਥੋਂ ਹੋਵੇਗਾ? ਸਾਨੂੰ ਕੋਈ ਤੁਹਾਡੇ ਖਾਣ ਤੋਂ ਐਲਰਜ਼ੀ ਨਹੀਂ ਹੈ ਤੁਸੀਂ ਜਿੰਨਾ ਮਰਜ਼ੀ ਖਾਓ ਪਰ ਅਗਰ ਰੂਹਾਨੀਅਤ ਦੀ ਗੱਲ ਲੈ ਕੇ ਚੱਲੋ, ਸੂਫੀਅਤ ਦੀ ਗੱਲ ਲੈ ਕੇ ਚੱਲੋ ਤਾਂ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਤੁਸੀਂ ਭੋਜਨ ’ਤੇ ਕੰਟਰੋਲ ਰੱਖੋ ਅਤੇ ਇੱਕ ਦਿਨ ਵਰਤ ਰੱਖੋ, ਬਹੁਤ ਘੱਟ ਖਾਓਂਗੇ ਤਾਂ ਯਕੀਨ ਮੰਨੋ ਸਿਮਰਨ ’ਚ ਧਿਆਨ ਲਾਉਣਾ ਚਾਹੋਗੇ ਤਾਂ ਧਿਆਨ ਜ਼ਿਆਦਾ ਜੰਮੇਗਾ ਅਤੇ ਇੱਕ ਲਗਨ, ਤੜਫ ਜਿਹੀ ਬਣ ਜਾਂਦੀ ਹੈ ਅਤੇ ਨਾਲ ਹੀ ਤੰਦਰੁਸਤੀ ਵੀ ਆਉਂਦੀ ਹੈ ਇਹ ਗੱਲ ਤੁਸੀਂ ਡਾਕਟਰਾਂ ਤੋਂ ਵੀ ਪੁੱਛ ਕੇ ਦੇਖ ਲਓ ਜੋ ਇਸਦੇ ਸਪੈਸ਼ਲਿਸਟ ਹਨ ਇਹ ਸਾਇੰਸ ਅਨੁਸਾਰ ਵੀ ਸਹੀ ਹੈ ਕਿ ਇੱਕ ਦਿਨ ਘੱਟ ਤੋਂ ਘੱਟ ਆਪਣੇ ਸਰੀਰ ਨੂੰ ਠੀਕ ਰੱਖਣ ਲਈ ਸਫਾਈ ਕਰਨ ਦਾ ਇੱਕ ਮੌਕਾ ਦਿੰਦੇ ਹਨ

ਤਾਂ ਭਾਈ! ਇਹ ਹੀ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੋ ਵਾਅਦਾ ਕੀਤਾ ਸੀ ਮਾਲਕ ਨਾਲ ਕਿ ਤੇਰਾ ਨਾਮ ਜਪੂੰਗਾ ਉਹ ਭੁੱਲ ਗਿਆ ਹੈ, ਖਾਣ-ਪੀਣ ’ਚ ਮਸਤ ਹੈ ਤਾਂ ਭਾਈ! ਖਾਣ-ਪੀਣ ’ਚ ਹੀ ਮਸਤ ਨਾ ਹੋ, ਸਿਮਰਨ ਕਰੋ, ‘ਖਾਓ-ਪੀਓ, ਪਰ ਜੋ ਜਾਇਜ਼ ਹੈ, ਜੋ ਸਹੀ ਹੈ ਯਾਨੀ ਸ਼ਰਾਬ, ਅੰਡਾ, ਮਾਸ ਨਾ ਖਾਓ, ਨਸ਼ੇ ਨਾ ਕਰੋ ਇਹ ਤੁਹਾਡੇ ਜੀਵਨ ਨੂੰ ਤਬਾਹ ਕਰ ਦਿੰਦੇ ਹਨ ਇਹ ਵਿਗਿਆਨਕ ਲੋਕ ਵੀ ਮੰਨਣ ਲੱਗੇ ਹਨ ਕਿ ਸਾਡਾ ਸਰੀਰ ਸ਼ਾਕਾਹਾਰੀ ਸਰੀਰਾਂ ’ਚ ਆਉਂਦਾ ਹੈ ਅਤੇ ਧਰਮਾਂ ’ਚ ਤਾਂ ਬਹੁਤ ਪਹਿਲਾਂ ਤੋਂ ਹੀ ਰੋਕਿਆ ਗਿਆ ਹੈ

‘ਮਾਸ ਮਛੁਰੀਆ ਖਾਤ ਹੈ, ਸੁਰਾ ਪਾਨ ਕੇ ਹੇਤ
ਤੇ ਨਰ ਜੜ੍ਹ ਸੇ ਜਾਏਂਗੇ, ਜਿਉਂ ਮੂਰੀ ਕਾ ਖੇਤ’
‘ਬੱਕਰੀ ਪਾਤੀ ਖਾਤ ਹੈ, ਤਾਕੀ ਕਾਢੀ ਖਾਲ
ਜੋ ਬੱਕਰੀ ਕੋ ਖਾਤ ਹੈ, ਤਾਕਾ ਕੌਨ ਹਵਾਲ’

ਕਬੀਰ ਜੀ ਕਹਿੰਦੇ ਹਨ ਕਿ ਬੱਕਰੀ ਘਾਹ-ਫੂਸ ਖਾਂਦੀ ਹੈ ਉਸ ਦੇ ਲਈ ਵੀ ਉਸ ਨੂੰ ਬਖ਼ਸ਼ਿਆ ਨਹੀਂ ਗਿਆ ਬਲਕਿ ਉਸ ਦੀ ਖੱਲ, ਉਸ ਦਾ ਚਮੜਾ ਉਲਟਾ ਕਰਕੇ ਉਤਾਰ ਲਿਆ ਕਹਿੰਦੇ ਹਨ ਕਿ ਜੋ ਬੱਕਰੀਆਂ ਨੂੰ ਖਾਣਗੇ ਉਨ੍ਹਾਂ ਦਾ ਹਾਲ ਕੀ ਹੋਵੇਗਾ ਇਹ ਅੱਲ੍ਹਾ, ਰਾਮ ਜਾਣੇ
ਤਾਂ ਭਾਈ! ਸੰਤ, ਪੀਰ-ਫਕੀਰਾਂ ਨੇ ਰੋਕਿਆ ਹੈ, ਵਿਗਿਆਨਕ ਵੀ ਦੱਸ ਰਹੇ ਹਨ ਤਾਂ ਬੁਰਾ ਖਾਣਾ ਨਹੀਂ ਖਾਓ, ਚੰਗਾ ਖਾਣਾ ਖਾਓ ਅਤੇ ਮਾਲਕ ਦਾ ਨਾਮ ਜਪ ਕੇ ਬਣਾਓ ਤਾਂ ਕਿ ਸਾਰੇ ਘਰ ’ਚ ਮਾਲਕ ਦੀ ਯਾਦ ਆਏ ਸਿਮਰਨ ਕਰੋ ਤਾਂ ਕਿ ਆਵਾਗਮਨ ਤੋਂ ਮੌਕਸ਼-ਮੁਕਤੀ ਮਿਲੇ, ਇੱਥੇ ਰਹਿੰਦੇ ਹੋਏ ਸਵਰਗ-ਜੰਨੰਤ ਤੋਂ ਵਧ ਕੇ ਨਜ਼ਾਰੇ ਲੈ ਸਕਂੋ, ਰੂਹਾਨੀ ਤੰਦਰੁਸਤੀ, ਤਾਜ਼ਗੀ ਮਿਲੇ, ਅੰਦਰ ਉਹ ਸਰੂਰ, ਉਹ ਨਸ਼ਾ, ਉਹ ਮਸਤੀ ਮਿਲੇ ਜੋ ਇੱਕ ਵਾਰ ਚੜ੍ਹ ਜਾਂਦੀ ਹੈ ਕਦੇ ਉੱਤਰਦੀ ਨਹੀਂ ਇਹ ਸਭ ਸੰਭਵ ਹੈ ਇਸ ਦੇ ਲਈ ਨਾ ਪਹਿਨਾਵਾ ਛੱਡੋ, ਨਾ ਬੋਲੀ ਬਦਲੋ, ਨਾ ਆਪਣਾ ਕੰਮ-ਧੰਦਾ ਛੱਡੋ ਬਸ ਬੁਰੇ ਕਰਮ ਛੱਡ ਕੇ ਚੰਗੇ ਕਰਮ ਕਰੋ ਅਤੇ ਰਾਮ ਦਾ ਨਾਮ ਜਪੋ, ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ’ਤੇ ਜ਼ਰੂਰ ਵਰਸੇਗੀ

‘ਆਸ਼ੀਆਨਾ’ ਮੁਹਿੰਮ ਦੇ ਤਹਿਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਬਣਾਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪਦੇ ਹੋਏ ਬਲਾਕ ਦੇ ਜਿੰਮੇਵਾਰ ਸੇਵਾਦਾਰ

28 ਮਾਰਚ 2021 (ਐਤਵਾਰ) ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਕਰਵਾਈ ਨਾਮਚਰਚਾ ਦੌਰਾਨ ਸਕਰੀਨ ਦੇ ਜ਼ਰੀਏ ਪੂਜਨੀਕ ਗੁਰੂ ਜੀ ਦੇ ਪਾਵਨ ਅਨਮੋਲ ਬਚਨਾਂ ਨੂੰ ਸਰਵਣ ਕਰਦੀ ਹੋਈ ਸਾਧ-ਸੰਗਤ ਫੋਟੋਆਂ: ਸੁਸ਼ੀਲ ਇੰਸਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!