dera-sacha-sauda-saami-anami-dham-ghukanwali

ਸਾਈਂ ਮਸਤਾਨਾ ਜੀ ਨੇ ਇੱਥੇ ਜ਼ਾਹਿਰ ਕੀਤਾ ਸੀ ਜਿੰਦਾਰਾਮ ਦਾ ਲੀਡਰ ਡੇਰਾ ਸੱਚਾ ਸੌਦਾ ਅਨਾਮੀ ਧਾਮ ਘੂਕਿਆਂਵਾਲੀ

ਬੇਸ਼ੱਕ ਸਮੇਂ ਦਾ ਪਹੀਆ ਆਪਣੀ ਰਫ਼ਤਾਰ ਨਾਲ ਘੁੰਮਦਾ ਰਹਿੰਦਾ ਹੈ, ਪਰ ਸਮਾਜ ‘ਚ ਆਏ ਵੱਡੇ ਬਦਲਾਵਾਂ ‘ਚ ਵੀ ਇਹ ਸ੍ਰਿਸ਼ਟੀ ਕਦੇ ਪ੍ਰਭੂ ਕ੍ਰਿਪਾ ਤੋਂ ਸੱਖਣੀ ਨਹੀਂ ਹੋਈ ਭਾਵ ਰੂਹਾਨੀ ਇਤਿਹਾਸ ਅਨੁਸਾਰ, ਧਰਤੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਹੋਈ ਹਰ ਯੁੱਗ ਤੇ ਹਰ ਸਮੇਂ-ਕਾਲ ‘ਚ ਸੰਤ ਸ੍ਰਿਸ਼ਟੀ ‘ਤੇ ਮੌਜ਼ੂਦ ਰਹੇ ਹਨ ‘ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ’ ਅਜਿਹਾ ਹੀ ਇੱਕ ਸਮਾਂ 20ਵੀਂ ਸਦੀ ‘ਚ ਦੇਖਣ ਨੂੰ ਮਿਲਿਆ, ਜਦੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਰੂਹਾਨੀਅਤ ਦਾ ਭੇਦ ਖੋਲ੍ਹ ਕੇ ਦੱਸਿਆ ਖੁਦ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ‘ਚ ਸਭ ਦੇ ਸਾਹਮਣੇ ਜ਼ਾਹਿਰ ਕੀਤਾ, ਪਰ ਸ਼ਬਦਾਂ ਦੀ ਸੁੰਦਰ ਜਾਦੂਗਰੀ ਤੋਂ ਸਭ ਨੂੰ ਭਰਮਾ ਵੀ ਦਿੱਤਾ ਇਹ ਸੁਨਹਿਰੀ ਘਟਨਾਕ੍ਰਮ 14 ਮਾਰਚ 1954 ਨੂੰ ਘੂਕਿਆਂਵਾਲੀ (ਜ਼ਿਲ੍ਹਾ ਸਰਸਾ) ਦਰਬਾਰ ‘ਚ ਸੈਂਕੜੇ ਖੁੱਲ੍ਹੀਆਂ ਅੱਖਾਂ ਦੇ ਸਾਹਮਣੇ ਹੋਇਆ, ਜਦੋਂ ਪੂਜਨੀਕ ਸਾਈਂ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਪੁੱਤਰ ਸਰਦਾਰ ਹਰਬੰਸ ਸਿੰਘ ਜੀ ਨੂੰ ਸੰਗਤ ਨਾਲ ਭਰੇ ਪੰਡਾਲ ‘ਚ ਆਵਾਜ਼ ਦੇ ਕੇ ਆਪਣੇ ਮੂਢੇ (ਕੁਰਸੀ) ਕੋਲ ਬਿਠਾ ਕੇ ਗੁਰੂਮੰਤਰ ਦਿੱਤਾ

ਅਤੇ ਬਚਨ ਫਰਮਾਇਆ ਕਿ ‘ਆਪ ਸੇ ਕੋਈ ਕਾਮ ਲੇਨਾ ਹੈ, ਆਪਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ’ ਇਸ ਦਿਲਚਸਪ ਰੂਹਾਨੀ ਨਜ਼ਾਰੇ ਦੇ ਸਾਕਸ਼ੀ ਰਹੇ 88 ਸਾਲ ਦੇ ਕ੍ਰਿਪਾਲ ਸਿੰਘ ਦੱਸਦੇ ਹਨ ਕਿ ਉਸ ਦਿਨ ਸਾਈਂ ਮਸਤਾਨਾ ਜੀ ਮਹਾਰਾਜ ਨੇ ਘੂਕਿਆਂਵਾਲੀ ਦਰਬਾਰ ‘ਚ ਸਤਿਸੰਗ ਲਾਇਆ ਉਸ ਦੌਰ ਦੇ ਹਿਸਾਬ ਨਾਲ ਕਾਫ਼ੀ ਗਿਣਤੀ ‘ਚ ਸੰਗਤ ਦਰਬਾਰ ‘ਚ ਪਹੁੰਚੀ ਹੋਈ ਸੀ ਦਰਬਾਰ ‘ਚ ਇੱਕ ਵੱਡਾ ਜਿਹਾ ਥੜ੍ਹਾ (ਚਬੂਤਰਾ) ਸੀ ਜਿਸ ‘ਤੇ ਬੈਠ ਕੇ ਸਾਈਂ ਜੀ ਸਤਿਸੰਗਾਂ ਲਾਉਂਦੇ ਸਨ ਉਸ ਦਿਨ ਵੀ ਸਾਈਂ ਜੀ ਨੂਹੀਆਂਵਾਲੀ ਤੋਂ ਬਾਅਦ ਇੱਥੇ ਪਧਾਰੇ ਸਾਈਂ ਜੀ ਨੇ ਸਤਿਸੰਗ ਦੌਰਾਨ ਹੀ ਆਵਾਜ਼ ਲਗਾਈ ਕਿ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਦਾ ਕਾਕਾ ਕਿੱਥੇ ਹੈ, ਉਨ੍ਹਾਂ ਨੂੰ ਕਹੋ ਕਿ ਚੱਲ ਕੇ ਅੰਦਰ ਬੈਠਣ, ਅੱਜ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਉਨ੍ਹਾਂ ਨੂੰ ਨਾਮ ਦੇਵਾਂਗੇ ਕ੍ਰਿਪਾਲ ਸਿੰਘ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਉਸ ਤੋਂ ਪਹਿਲਾਂ ਕਈ ਵਾਰ ਘੂਕਿਆਂਵਾਲੀ ‘ਚ ਸਾਈਂ ਜੀ ਦਾ ਸਤਿਸੰਗ ਸੁਣਨ ਆਇਆ ਕਰਦੇ ਸਨ

ਉਸ ਦਿਨ ਸਾਈਂ ਜੀ ਨੇ ਸਪੈਸ਼ਲ ਨਾਂਅ ਲੈ ਕੇ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ) ਨੂੰ ਆਪਣੇ ਮੂਢੇ ਕੋਲ ਬੈਠਣ ਦਾ ਹੁਕਮ ਫਰਮਾਇਆ ਪੂਰਬ ਵੱਲ ਵਾਲੇ ਤੇਰਾਵਾਸ ਦੇ ਕੋਲ ਹੀ ਇੱਕ ਵੱਡਾ ਜਿਹਾ ਹਾਲ ਬਣਿਆ ਹੋਇਆ ਹੈ, ਜਿਸ ‘ਚ ਸੰਗਤ ਨੂੰ ਨਾਮ-ਦਾਨ ਲਈ ਬੈਠਾਇਆ ਗਿਆ ਸੀ ਜਦੋਂ ਪੂਜਨੀਕ ਪਰਮ ਪਿਤਾ ਜੀ ਅੰਦਰ ਆਏ ਤਾਂ ਉੱਥੇ ਸੰਗਤ ਜ਼ਿਆਦਾ ਹੋਣ ਕਰਕੇ ਅੱਗੇ ਜਗ੍ਹਾ ਖਾਲੀ ਨਹੀਂ ਸੀ ਇਸ ਲਈ ਪਰਮ ਪਿਤਾ ਜੀ ਪਿੱਛੇ ਹੀ ਗੇਟ ਦੇ ਕੋਲ ਬੈਠ ਗਏ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਈਂ ਜੀ ਜਦੋਂ ਨਾਮ-ਦਾਨ ਦੇਣ ਲਈ ਪਧਾਰੇ ਤਾਂ ਇੱਧਰ-ਉੱਧਰ ਨਜ਼ਰ ਦੌੜਾਈ ਥੋੜ੍ਹੀ ਦੇਰ ਬਾਅਦ ਪੂਜਨੀਕ ਪਰਮ ਪਿਤਾ ਜੀ ਵੱਲ ਪਾਵਨ ਦ੍ਰਿਸ਼ਟੀ ਘੁਮਾਉਂਦੇ ਹੋਏ ਫਰਮਾਇਆ- ‘ਵਰੀ! ਆਪਕੋ ਮੂਢੇ ਕੇ ਪਾਸ ਬੈਠਨੇ ਕਾ ਬੋਲਾ ਥਾ, ਆਪ ਪੀਛੇ ਕਿਉਂ ਬੈਠ ਗਏ! ਈਧਰ ਆਓ, ਹਮਾਰੇ ਮੂਢੇ ਕੇ ਪਾਸ ਆਕਰ ਬੈਠੋ’ ਸ਼ਾਹੀ ਹੁਕਮ ਦੀ ਪਾਲਣਾ ਲਈ ਸੇਵਾਦਾਰਾਂ ਨੇ ਸੰਗਤ ਨੂੰ ਆਪਣੀ ਜਗ੍ਹਾ ਤੋਂ ਥੋੜ੍ਹਾ-ਥੋੜ੍ਹਾ ਹਿਲਾਉਂਦੇ ਹੋਏ ਇੱਕ ਛੋਟਾ ਜਿਹਾ ਰਸਤਾ ਬਣਾਇਆ, ਜਿਸ ਤੋਂ ਹੁੰਦੇ ਹੋਏ

ਡੇਰਾ ਸੱਚਾ ਸੌਦਾ ਅਨਾਮੀ ਧਾਮ ਘੂਕਿਆਂਵਾਲੀ ਦੇ ਮੁੱਖ ਆਂਗਣ ਦਾ ਮਨਮੋਹਕ ਦ੍ਰਿਸ਼

ਪੂਜਨੀਕ ਪਰਮ ਪਿਤਾ ਜੀ ਸਾਈਂ ਜੀ ਕੋਲ ਪਹੁੰਚ ਗਏ ਸਾਈਂ ਦਾਤਾਰ ਜੀ ਨੇ ਨਾਮ-ਦਾਨ ਦੇਣ ਤੋਂ ਪਹਿਲਾਂ ਸੰਗਤ ਦੀ ਮੌਜ਼ੂਦਗੀ ‘ਚ ਫਰਮਾਇਆ- ‘ਸਰਦਾਰ ਹਰਬੰਸ ਸਿੰਘ! ਆਜ ਆਪਕੋ ਸਪੈਸ਼ਲ ਨਾਮ ਦੇਂਗੇ ਆਜ ਦਾਤਾ ਸਾਵਣ ਸ਼ਾਹ ਕਾ ਹੁਕਮ ਹੂਆ ਹੈ ਆਪਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ, ਅਨਾਮੀ ਕਾ ਬਾਦਸ਼ਾਹ ਬਨਾਏਂਗੇ ਆਪਸੇ ਬਹੁਤ ਕਾਮ ਲੇਨਾ ਹੈ’ ਕ੍ਰਿਪਾਲ ਸਿੰਘ ਦੱਸਦੇ ਹਨ ਕਿ ਉਸ ਦਿਨ ਸਾਈਂ ਜੀ ਨੇ ਜੋ ਬਚਨ ਫਰਮਾਏ, ਉਹ ਸ਼ਾਇਦ ਹੀ ਕਿਸੇ ਦੀ ਸਮਝ ‘ਚ ਆਏ ਹੋਣ, ਕਿਉਂਕਿ ਸੰਤਾਂ ਦੀ ਗੱਲ ਸਮਝਣਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ ਜਦੋਂ ਪੂਜਨੀਕ ਪਰਮ ਪਿਤਾ ਜੀ ਡੇਰਾ ਸੱਚਾ ਸੌਦਾ ‘ਚ ਦੂਜੀ ਪਾਤਸ਼ਾਹੀ ਦੇ ਰੂਪ ‘ਚ ਬਿਰਾਜਮਾਨ ਹੋਏ ਤਾਂ ਸਮਝ ‘ਚ ਆਇਆ ਕਿ ਇਹਨਾਂ ਇਲਾਹੀ ਬਚਨਾਂ ਦਾ ਪੂਰਾ ਸਾਰ ਇਹ ਸੀ ਜੀਵਨ ਦੇ 88 ਬਸੰਤ ਦੇਖ ਚੁੱਕੇ ਸਰਦਾਰ ਕ੍ਰਿਪਾਲ ਸਿੰਘ ਅਤੀਤ ਦੀਆਂ ਸੁਨਹਿਰੀ ਯਾਦਾਂ ਦੇ ਝਰੋਖੇ ‘ਚੋਂ ਦੱਸਦੇ ਹਨ ਕਿ ਸਾਈਂ ਜੀ ਅਕਸਰ ਖੇਤਰ ਦੇ ਪਿੰਡਾਂ ‘ਚ ਸਤਿਸੰਗ ਕਰਨ ਆਉਂਦੇ ਤਾਂ ਜ਼ਿਆਦਾਤਰ ਸਮਾਂ ਇਸੇ ਦਰਬਾਰ ‘ਚ ਰਾਤ ਨੂੰ ਵਿਸ਼ਰਾਮ ਕਰਦੇ ਸਾਈਂ ਜੀ ਦਾ ਇਸ ਦਰਬਾਰ ਨਾਲ ਹਮੇਸ਼ਾ ਵਿਸ਼ੇਸ਼ ਲਗਾਅ ਰਿਹਾ ਹੈ

ਉਨ੍ਹਾਂ ਦਿਨਾਂ ‘ਚ ਸਾਈਂ ਜੀ ਬਲਦਗੱਡੀ ਅਤੇ ਕਦੇ ਊਠ ‘ਤੇ ਵੀ ਸਵਾਰੀ ਕਰਦੇ, ਜਿਸ ਨੂੰ ਦੇਖ ਕੇ ਦਿਲ ਬੜਾ ਖੁਸ਼ ਹੁੰਦਾ ਪੂਜਨੀਕ ਪਰਮ ਪਿਤਾ ਜੀ ਨੂੰ ਨਾਮ-ਦਾਨ ਦੇਣ ਤੋਂ ਬਾਅਦ ਹੀ ਸਾਈਂ ਜੀ ਨੇ ਇਸ ਦਰਬਾਰ ਦਾ ਨਾਂਅ ‘ਅਨਾਮੀ ਧਾਮ’ ਰੱਖਿਆ ਸੀ ਸਾਈਂ ਜੀ ਅਕਸਰ ਸੰਗਤ ਦੇ ਵਿੱਚ ਬੈਠ ਕੇ ਖੂਬ ਹੱਸਾਇਆ ਕਰਦੇ ਸੇਵਾ ਲਈ ਪ੍ਰੇਰਿਤ ਕਰਨ ਲਈ ਸਾਈਂ ਜੀ ਨੇ ਕਈ ਸੇਵਾਦਾਰਾਂ ਨੂੰ ਸਪੈਸ਼ਲ ਨਾਵਾਂ ਨਾਲ ਵੀ ਨਵਾਜ਼ਿਆ ਸੀ, ਉਨ੍ਹਾਂ ‘ਚ ਗੁਰਬਚਨ ਸਿੰਘ ਨੂੰ ਵਾਇਸਰਾਇ, ਜੰਗੀਰ ਸਿੰਘ ਨੂੰ ਥਾਣੇਦਾਰ, ਹਾਕਮ ਸਿੰਘ ਨੂੰ ਮੋਹਤਮ ਸਿੰਘ, ਕ੍ਰਿਪਾਲ ਸਿੰਘ ਮਾਨ ਨੂੰ ਮੋਟਾ, ਮੁਖਤਿਆਰ ਸਿੰਘ ਨੂੰ ਗੁਰਮੁੱਖ ਗੋਰਾ ਅਤੇ ਸਰਵਣ ਸਿੰਘ ਨੂੰ ਚੌਂਕੀਦਾਰ ਦੇ ਨਾਂਅ ਨਾਲ ਪੁਕਾਰਿਆ ਕਰਦੇ ਸਨ ਗੁਰਮੁੱਖ ਗੋਰਾ ਦੀ ਆਵਾਜ਼ ਬਹੁਤ ਹੀ ਪਿਆਰੀ ਸੀ, ਸਾਈਂ ਜੀ ਅਕਸਰ ਉਸ ਤੋਂ ਸ਼ਬਦ ਬੁਲਵਾਇਆ ਕਰਦੇ ਸਿੰਘ ਦੱਸਦੇ ਹਨ ਕਿ ਜਦੋਂ ਸਰਵਣ ਸਿੰਘ ਨੂੰ ਚੌਂਕੀਦਾਰ ਦਾ ਖ਼ਿਤਾਬ ਦਿੱਤਾ ਗਿਆ ਤਾਂ ਉਸ ਦਾ ਚਿਹਰਾ ਮੁਰਝਾ ਜਿਹਾ ਗਿਆ ਇਸ ‘ਤੇ ਨਾਲ ਖੜ੍ਹੇ ਸੇਵਾਦਾਰ ਕ੍ਰਿਪਾਲ ਸਿੰਘ ਮਾਨ ਨੇ ਸਾਈਂ ਜੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਸ਼ਹਿਨਸ਼ਾਹ ਜੀ ਫਰਮਾਉਣ ਲੱਗੇ- ‘ਭੋਲ਼ਿਆ! ਡੇਰਾ ਸੱਚਾ ਸੌਦਾ ਦੇ ਚੌਂਕੀਦਾਰ ਲਈ ਧੁਰਧਾਮ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ’

ਅਨਾਮੀ ਧਾਮ ‘ਚ ਬਣਿਆ ‘ਤੇਰਾਵਾਸ’ (ਗੋਲ ਗੁਫ਼ਾ) ਤੇ ਉਹ ਪਵਿੱਤਰ ਸਥਾਨ (ਬਰਾਮਦਾ) ਜਿੱਥੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਈਂ ਜੀ ਤੋਂ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਸੀ

ਦਰਬਾਰ ਦੇ ਰੂਪ ‘ਚ ਮਿਲੀ ‘ਅਨਾਮੀ’ ਸੌਗਾਤ

ਪਿੰਡ ਦੇ ਬਜ਼ੁਰਗ ਲੋਕ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਨੇ ਜਦੋਂ ਘੂਕਿਆਂਵਾਲੀ ‘ਚ ਸਤਿਸੰਗ ਲਾਇਆ ਤਾਂ ਪਿੰਡ ‘ਚ ਜਗਿਆਸਾ ਪੈਦਾ ਹੋਈ ਕਿ ਕਿਉਂ ਨਾ ਅਜਿਹੇ ਸੰਤਾਂ ਲਈ ਇੱਥੇ ਡੇਰਾ ਬਣਾਇਆ ਜਾਵੇ ਕ੍ਰਿਪਾਲ ਸਿੰਘ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਹਿੰਦੇ ਹਨ ਕਿ ਸਾਈਂ ਜੀ ਦੇ ਰੂਹਾਨੀ ਸਤਿਸੰਗ ਤੋਂ ਪਿੰਡ ਵਾਲੇ ਬਹੁਤ ਪ੍ਰਭਾਵਿਤ ਹੋਏ ਸਨ ਇਸ ਲਈ ਪਿੰਡ ਦੇ ਦੋ ਦਰਜ਼ਨ ਦੇ ਕਰੀਬ ਮੌਜਿਜ਼ ਵਿਅਕਤੀ ਜਿਨ੍ਹਾਂ ‘ਚ ਕ੍ਰਿਪਾਲ ਸਿੰਘ ਮਾਨ, ਰਾਮਚੰਦ, ਹੀਰਾ ਰਾਮ, ਜੱਸੂ ਗੱਢਵਾਲ, ਸਰਬਨ ਸਿੰਘ, ਗੁਰਬਚਨ ਸਿੰਘ, ਹਜ਼ਾਰਾ ਸਿੰਘ ਤੇ ਖੁਦ ਕ੍ਰਿਪਾਲ ਸਿੰਘ ਵੀ ਨਾਲ ਸਨ,

ਅਸੀਂ ਸਭ ਡੇਰਾ ਸੱਚਾ ਸੌਦਾ ਦਰਬਾਰ ‘ਚ ਸਾਈਂ ਜੀ ਦੇ ਪਵਿੱਤਰ ਚਰਨ-ਕਮਲਾਂ ‘ਚ ਅਰਜ਼ ਕਰਨ ਪਹੁੰਚੇ ਕਿ ਸਾਡੇ ਪਿੰਡ ‘ਚ ਦਰਬਾਰ ਬਣਾਇਆ ਜਾਵੇ ਸਾਈਂ ਜੀ ਨੇ ਸਾਡੀ ਪੁਕਾਰ ਸੁਣ ਕੇ ਫਰਮਾਇਆ-‘ਵਰੀ,! ਵਹੀ ਘੂਕਿਆਂਵਾਲੀ, ਜਿੱਥੇ ਅਸੀਂੇ ਸਤਿਸੰਗ ਕਰਕੇ ਆਏ ਹਾਂ? ਬੱਲੇ! ਉਸ ਪਿੰਡ ਦਾ ਬੜਾ ਪ੍ਰੇਮ ਹੈ’ ਸਾਈਂ ਜੀ ਨੇ ਉਸ ਦਿਨ ਬੜਾ ਉਪਕਾਰ ਕੀਤਾ ਜੋ ਪਿੰਡ ਨੂੰ ਇੱਕ ਹੋਰ ਸਤਿਸੰਗ ਦੀ ਦਾਤ ਬਖ਼ਸ਼ ਦਿੱਤੀ ਫਰਮਾਇਆ- ਪਹਿਲਾਂ ਸਤਿਸੰਗ ਕਰਾਂਗੇ, ਫਿਰ ਡੇਰਾ ਬਣਾਉਣ ਬਾਰੇ ਸੋਚਾਂਗੇ ਵੈਦ ਗੋਦਾਰਾ ਦੱਸਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਅਕਸਰ ਇਸ ਗੱਲ ਦਾ ਜ਼ਿਕਰ ਕਰਿਆ ਕਰਦੇ ਸਨ

ਕਿ ਡੇਰਾ ਬਣਾਉਣ ਨੂੰ ਲੈ ਕੇ ਸਾਈਂ ਮਸਤਾਨਾ ਜੀ ਜਦੋਂ ਪਿੰਡ ‘ਚ ਪਧਾਰੇ ਤਾਂ ਉਨ੍ਹਾਂ ਨੇ ਖੁਦ ਆਪਣੇ ਹੱਥਾਂ ਨਾਲ ਏਰੀਏ ਦੀ ਚੋਣ ਕੀਤੀ ਸੀ ਪਿੰਡ ਦੇ ਚਾਰੇ ਪਾਸੇ ਚੱਕਰ ਲਾਉਣ ਤੋਂ ਬਾਅਦ ਪਿੰਡ ਦੇ ਪੱਛਮ ਸਾਈਡ ‘ਚ ਜਗ੍ਹਾ ਚੁਣੀ, ਜਿੱਥੇ ਡੇਰਾ ਬਣਾਉਣ ਦਾ ਹੁਕਮ ਫਰਮਾਇਆ ਇਸ ਦੌਰਾਨ ਸਾਈਂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਮੌਜ਼ੂਦਾ ਸਮੇਂ ‘ਚ ਸਥਾਪਿਤ ਦਰਬਾਰ ਦੀ ਜਗ੍ਹਾ ਨੂੰ ਆਪਣੀ ਡੰਗੋਰੀ ਨਾਲ ਨਿਸ਼ਾਨਦੇਹੀ ਦਿੱਤੀ ਸੀ 14 ਕਨਾਲ 15 ਮਰਲੇ ਰਕਬੇ ‘ਚ ਬਣੇ ਇਸ ਦਰਬਾਰ ਨੂੰ ਲੈ ਕੇ ਸਾਈਂ ਜੀ ਨੇ ਸੰਨ 1952 ‘ਚ ਹੀ ਮਨਜ਼ੂਰੀ ਦੇ ਦਿੱਤੀ ਸੀ, ਜੋ ਦੋ ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ 1954 ‘ਚ ਬਣ ਕੇ ਤਿਆਰ ਹੋਇਆ ਸਾਈਂ ਜੀ ਦੀ ਦਇਆ-ਦ੍ਰਿਸ਼ਟੀ ਨਾਲ ਜਦੋਂ ਦਰਬਾਰ ਬਣਾਉਣ ਦੀ ਸੇਵਾ ਸ਼ੁਰੂ ਹੋਈ ਤਾਂ ਪਿੰਡ ‘ਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ

ਕ੍ਰਿਪਾਲ ਸਿੰਘ ਦੱਸਦੇ ਹਨ ਕਿ ਸ਼ੁਰੂਆਤੀ ਦਿਨਾਂ ‘ਚ ਦਰਬਾਰ ‘ਚ ਊਠਾਂ ਦੀ ਮੱਦਦ ਨਾਲ ਕਾਠ, ਬੱਲੀ ਆਦਿ ਸਮਾਨ ਇਕੱਠਾ ਕੀਤਾ ਗਿਆ ਇਸ ਤੋਂ ਬਾਅਦ ਕੱਚੀਆਂ ਇੱਟਾਂ ਕੱਢਣ ਦਾ ਕੰਮ ਸ਼ੁਰੂ ਹੋਇਆ ਮੌਜ਼ੂਦਾ ਸਮੇਂ ‘ਚ ਬਣੇ ਸੰਪੂਰਨ ਸਿੰਘ ਦੇ ਘਰ ਦਾ ਆਸ-ਪਾਸ ਦਾ ਏਰੀਆ ਉਦੋਂ ਬਹੁਤ ਡੂੰਘਾ ਹੁੰਦਾ ਸੀ, ਜਿੱਥੇ ਇੱਟਾਂ ਕੱਢੀਆਂ ਗਈਆਂ ਸੇਵਾਦਾਰ ਦਿਨ ਨੂੰ ਗਰਮੀ ਜ਼ਿਆਦਾ ਹੋਣ ਕਾਰਨ ਰਾਤ ਨੂੰ ਇੱਟਾਂ ਕੱਢਦੇ ਅਤੇ ਰਾਤ ਨੂੰ ਹੀ ਉਨ੍ਹਾਂ ਇੱਟਾਂ ਨੂੰ ਊਠਗੱਡੀ ਰਾਹੀਂ ਦਰਬਾਰ ‘ਚ ਪਹੁੰਚਾਉਂਦੇ ਦਰਬਾਰ ‘ਚ ਕੱਚੀਆਂ ਇੱਟਾਂ ਨਾਲ ਹੀ ਗੋਲ ਗੁਫ਼ਾ (ਤੇਰਾਵਾਸ) ਦਾ ਨਿਰਮਾਣ ਕੀਤਾ ਗਿਆ, ਜੋ ਜ਼ਮੀਨ ਦੇ ਅੰਦਰ ਬਣੀ ਹੋਈ ਸੀ ਹਾਲਾਂਕਿ ਉਸ ਸਮੇਂ ਸੇਵਾਦਾਰ ਗਿਣੇ-ਚੁਣੇ ਹੀ ਹੁੰਦੇ ਸਨ, ਇਸ ਲਈ ਨਿਰਮਾਣ-ਕਾਰਜ ਕਈ ਦਿਨਾਂ ਤੱਕ ਚੱਲਿਆ ਸੇਵਾਦਾਰ ਕੁਝ ਦਿਨਾਂ ਤੱਕ ਇੱਟਾਂ ਕੱਢਦੇ ਅਤੇ ਫਿਰ ਉਨ੍ਹਾਂ ਨੂੰ ਲਿਆ ਕੇ ਦਰਬਾਰ ‘ਚ ਚਾਰਦੀਵਾਰੀ ਬਣਾ ਦਿੰਦੇ ਇਸ ਤਰ੍ਹਾਂ ਚਾਰਦੀਵਾਰੀ ਦਾ ਕੰਮ ਵੀ ਕਈ ਦਿਨਾਂ ਤੱਕ ਰੁਕ-ਰੁਕ ਕੇ ਚੱਲਦਾ ਰਿਹਾ

ਦਿਲਚਸਪ ਗੱਲ ਇਹ ਵੀ ਹੈ ਕਿ ਉਨ੍ਹਾਂ ਦਿਨਾਂ ‘ਚ ਪੂਜਨੀਕ ਪਰਮ ਪਿਤਾ ਜੀ ਆਪਣੇ ਨਾਲ ਕਈ ਸੇਵਾਦਾਰਾਂ ਨੂੰ ਲੈ ਕੇ ਆਉਂਦੇ, ਸੇਵਾ ਦੇ ਨਾਲ-ਨਾਲ ਭਜਨ ਬੰਦਗੀ ਕਰਿਆ ਕਰਦੇ ਪੂਜਨੀਕ ਪਰਮ ਪਿਤਾ ਜੀ ਆਪਣੇ ਨਾਲ ਪ੍ਰਸ਼ਾਦ ਵੀ ਲਿਆਉਂਦੇ ਅਤੇ ਇੱਟਾਂ ਦੀ ਸੇਵਾ ‘ਚ ਲੱਗੇ ਸੇਵਾਦਾਰਾਂ (ਸੰਗਤ) ‘ਚ ਵੰਡਦਿਆ ਕਰਦੇ ਉਦੋਂ ਪੂਜਨੀਕ ਪਰਮ ਪਿਤਾ ਜੀ ਨੇ ਗੁਰੂਮੰਤਰ ਨਹੀਂ ਲਿਆ ਹੋਇਆ ਸੀ ਜਦੋਂ ਦਰਬਾਰ ਦਾ ਗੇਟ ਬਣਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦਿਨਾਂ ‘ਚ ਸਾਈਂ ਮਸਤਾਨਾ ਜੀ ਇੱਥੇ ਪਧਾਰੇ ਕੱਚੀ ਗੁਫ਼ਾ ਦੀਆਂ ਕੱਚੀਆਂ ਪੌੜੀਆਂ ਤੋਂ ਉਤਰਦੇ ਹੋਏ ਸਾਈਂ ਜੀ ਨੇ ਸੇਵਾਦਾਰਾਂ ਨੂੰ ਫਰਮਾਇਆ ਕਿ ‘ਭਈ! ਗੇਟ ਨੂੰ ਜਲਦੀ ਪੂਰਾ ਕਰਵਾਓ’ ਬਚਨ ਸੁਣ ਕੇ ਸਾਰੇ ਸੇਵਾਦਾਰ ਮੌਨ ਹੋ ਗਏ ਸਭ ਦੀ ਗਰਦਨ ਹੇਠਾਂ ਨੂੰ ਝੁਕ ਗਈ ਕਿਉਂਕਿ ਡੇਰਾ ਬਣਾਉਣ ਦੀ ਸੇਵਾ ਚੱਲਦਿਆਂ ਕਾਫੀ ਸਮਾਂ ਹੋ ਚੁੱਕਿਆ ਸੀ

ਉਸ ਦੌਰਾਨ ਚੋਰਮਾਰ ਪਿੰਡ ਦੇ ਸੇਵਾਦਾਰ ਵੀ ਆਏ ਹੋਏ ਸਨ ਸ਼ਹਿਨਸ਼ਾਹ ਜੀ ਨੇ ਇੱਕ ਸੇਵਾਦਾਰ ਦਾ ਨਾਂਅ ਲੈਂਦੇ ਹੋਏ ਬਚਨ ਫਰਮਾਇਆ- ‘ਜਾਓ ਭਈ, ਚੋਰਮਾਰ ਡੇਰੇ ਕੇ ਦਰਵਾਜੇ ਕੇ ਸਾਹਮਣੇ ਜੋ ਮਕਾਨ ਹੈ ਉਸਕੋ ਢਹਾ ਕਰ ਸਾਰਾ ਸਾਮਾਨ ਯਹਾਂ ਲੇਕਰ ਆਓ ਅਭੀ ਜਾਓ, ਉਸਕਾ ਜੋ ਭੀ ਸਾਮਾਨ ਹੈ, ਯਹਾਂ ਲੈ ਆਓ’ ਫਿਰ ਉਸ ਸਮਾਨ ਦੀ ਮੱਦਦ ਨਾਲ ਇੱਥੇ ਆਸ਼ਰਮ ਦਾ ਗੇਟ ਤਿਆਰ ਹੋਇਆ ਉਸ ਦੌਰਾਨ ਨਿਰਮਾਣ-ਕਾਰਜ ਵੀ ਪੂਰਾ ਹੋ ਗਿਆ, ਜਿਸ ਤੋਂ ਬਾਅਦ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰੇ ਦਾ ਨਾਮਕਰਣ ਕਰਦੇ ਹੋਏ ‘ਡੇਰਾ ਸੱਚਾ ਸੌਦਾ ਅਨਾਮੀ ਧਾਮ ਘੂਕਿਆਂਵਾਲੀ’ ਦੀ ਸੌਗਾਤ ਬਖ਼ਸ਼ਿਸ਼ ਕੀਤੀ

ਇਲਾਹੀ ਬਚਨ: ‘ਵਰੀ! ਯੇਹ ਭੈਂਸ ਪਹਿਲਣ ਹੀ ਰਹੇਗੀ’

ਸਾਈਂ ਜੀ ਨੇ ਪਿੰਡ ਵਾਲਿਆਂ ਨੂੰ ਕਦਮ-ਕਦਮ ‘ਤੇ ਰਹਿਮਤਾਂ ਨਾਲ ਨਵਾਜ਼ਿਆ, ਇਸ ਗੱਲ ਦੀ ਗਵਾਹੀ ਅੱਜ ਵੀ ਪਿੰਡ ਦਾ ਬੱਚਾ-ਬੱਚਾ ਭਰਦਾ ਹੈ ਪਹਿਲਣ ਮੱਝ ਦੀ ਕਥਾ ਤਾਂ ਹਰ ਕੋਈ ਦੱਸਦਾ ਹੈ, ਨਾਲ ਹੀ ਡੇਰੇ ਦੀ ਡਿੱਗੀ ਪੂਰੇ ਪਿੰਡ ਦੀ ਪਿਆਸ ਬੁਝਾਉਂਦੀ ਰਹੀ ਹੈ, ਇਸ ਦੇ ਪ੍ਰਤੱਖ ਪ੍ਰਮਾਣ ਅੱਜ ਵੀ ਦੇਖਣ ਨੂੰ ਮਿਲਦੇ ਹਨ 60 ਸਾਲ ਦੇ ਓਮ ਪ੍ਰਕਾਸ਼ ਗੋਦਾਰਾ ਦੱਸਦੇ ਹਨ ਕਿ ਸਾਈਂ ਜੀ ਦੇ ਬਚਨ ਅੱਜ ਵੀ ਪਿੰਡ ਵਾਲਿਆਂ ਨੂੰ ਪੂਰੀ ਤਰ੍ਹਾਂ ਯਾਦ ਹਨ, ਜਦੋਂ ਨੂਹੀਆਂਵਾਲੀ ਦੇ ਸੇਵਾਦਾਰ ਰਾਮਚੰਦਰ ਆਪਣੇ ਘਰ ‘ਚ ਦੁੱਧ ਪੀਣ ਲਈ ਚੌਪਟਾ ਸਾਈਡ ਤੋਂ ਇੱਕ ਮੱਝ ਖਰੀਦ ਕੇ ਲਿਆਇਆ ਸੀ ਉਹ ਸ਼ਰਧਾ ਨਾਲ ਸਾਈਂ ਜੀ ਕੋਲ ਅਸ਼ਰੀਵਾਦ ਲੈਣ ਪਹੁੰਚਿਆ ਸਾਈਂ ਜੀ ਨੇ ਪੁੱਛਿਆ-

‘ਵਰੀ! ਯੇਹ ਭੈਂਸ ਕੈਸੀ ਹੈ? ਜੀ ਪਹਿਲਣ ਹੈ ‘ਕੌਨ ਸੀ ਭੈਂਸ ਅੱਛੀ ਹੋਤੀ ਹੈ?’ ਤਾਂ ਉਸ ਨੇ ਦੱਸਿਆ ਕਿ ਪਹਿਲਣ ਝੋਟੀ ਅੱਛੀ ਹੁੰਦੀ ਹੈ ਇਸ ‘ਤੇ ਸਾਈਂ ਜੀ ਨੇ ਫਿਰ ਬਚਨ ਫਰਮਾਇਆ- ‘ਵਰੀ! ਯੇਹ ਆਜੀਵਨ ਪਹਿਲਣ ਹੀ ਰਹੇਗੀ’ ਇਹ ਸੁਣ ਕੇ ਰਾਮਚੰਦਰ ਅਤੇ ਕੋਲ ਖੜ੍ਹੇ ਸੇਵਾਦਾਰ ਵੀ ਹੱਕੇ-ਬੱਕੇ ਰਹਿ ਗਏ ਬੇਪਰਵਾਹ ਜੀ ਨੇ ਬਚਨ ਫਰਮਾਇਆ- ‘ਜਬ ਤੱਕ ਜੀਵਿਤ ਰਹੇਗੀ, ਦੂਧ ਦੇਤੀ ਰਹੇਗੀ’ ਸੰਤਾਂ ਦੇ ਬਚਨ ਤਾਂ ਅਟੱਲ ਹੁੰਦੇ ਹਨ ਹੋਇਆ ਵੀ ਅਜਿਹਾ ਹੀ ਉਹ ਮੱਝ ਆਜੀਵਨ ਪਹਿਲਣ ਹੀ ਰਹੀ ਅਤੇ ਜਦੋਂ ਤੱਕ ਜਿਉਂਦੀ ਰਹੀ ਦੋਵੇਂ ਟਾਈਮ ਦੁੱਧ ਦਿੰਦੀ ਰਹੀ ਇਹ ਗੱਲ ਅੱਜ ਵੀ ਲੋਕਾਂ ਲਈ ਹੈਰਾਨੀ ਦਾ ਵਿਸ਼ਾ ਬਣੀ ਹੋਈ ਹੈ

ਜਦੋਂ ਤਲਾਬ ਦਾ ਪਾਣੀ ਹੋਇਆ ਖਰਾਬ ਤਾਂ ਡੇਰੇ ਦੀ ਡਿੱਗੀ ਬਣੀ ਪਿੰਡ ਦਾ ਸਹਾਰਾ

53 ਸਾਲ ਦੇ ਗੁਰਸੇਵਕ ਸਿੰਘ ਦੱਸਦੇ ਹਨ ਕਿ ਬਜ਼ੁਰਗ ਅਕਸਰ ਸੁਣਾਇਆ ਕਰਦੇ ਕਿ ਜਦੋਂ ਪਿੰਡ ‘ਚ ਡੇਰਾ ਬਣਾਉਣ ਦੀ ਸੇਵਾ ਚੱਲ ਰਹੀ ਸੀ ਤਾਂ ਕੁਝ ਕੁ ਲੋਕ ਸੇਵਾਦਾਰਾਂ ਵੱਲੋਂ ਪਿੰਡ ਦੇ ਤਲਾਬ ਤੋਂ ਪਾਣੀ ਲੈਣ ਨੂੰ ਲੈ ਕੇ ਨਰਾਜ਼ਗੀ ਜਤਾ ਰਹੇ ਸਨ ਪਿੰਡ ‘ਚ ਉਸ ਸਮੇਂ ਇਹ ਤਲਾਬ ਹੀ ਪਾਣੀ ਦਾ ਇੱਕੋ-ਇੱਕ ਸਾਧਨ ਸੀ, ਜਿਸ ‘ਚ ਬਾਰਿਸ਼ ਦਾ ਪਾਣੀ ਇਕੱਠਾ ਹੁੰਦਾ ਸੀ ਉਨ੍ਹਾਂ ਦਿਨਾਂ ‘ਚ ਸੇਵਾਦਾਰ ਸੰਪੂਰਨ ਸਿੰਘ ਸਰਸਾ ਦਰਬਾਰ ‘ਚ ਦਰਸ਼ਨਾਂ ਲਈ ਪਹੁੰਚਿਆ ਤਾਂ ਸਾਈਂ ਜੀ ਨੇ ਪੁੱਛਿਆ- ‘ਭਈ’! ਗਾਂਵ ਮੇਂ ਸਭ ਕੈਸੇ ਹੈ?’ ਪਰ ਸੇਵਾਦਾਰ ਚੁੱਪ ਰਿਹਾ ਸਾਈਂ ਜੀ ਨੇ ਇਹੀ ਗੱਲ ਲਗਾਤਾਰ ਤਿੰਨ ਵਾਰ ਪੁੱਛੀ ਤਾਂ ਸੰਪੂਰਨ ਸਿੰਘ ਨੇ ਦੱਸਿਆ ਕਿ ਸਾਈਂ ਜੀ, ਪਿੰਡ ਦੇ ਕੁਝ ਲੋਕ ਇੱਟਾਂ ਨਹੀਂ ਕੱਢਣ ਦੇ ਰਹੇ ਕਿ ਸਾਡਾ ਪਾਣੀ ਮੁੱਕ ਗਿਆ ਤਾਂ ਅਸੀਂ ਕੀ ਪੀਵਾਂਗੇ!

ਉਨ੍ਹਾਂ ਦਿਨਾਂ ‘ਚ ਇੱਟਾਂ ਕੱਢਣ ਦੀ ਸੇਵਾ ਚੱਲ ਰਹੀ ਸੀ ਸਾਈਂ ਜੀ ਨੇ ਪਿੰਡ ਵਾਲਿਆਂ ਨੂੰ ਸੁਨੇਹਾ ਵੀ ਭਿਜਵਾਇਆ ਕਿ ਭਈ, ਇਹ ਪਾਣੀ ਤੁਹਾਨੂੰ ਵੀ ਨਹੀਂ ਮੁੱਕੇਗਾ ਅਤੇ ਸਾਨੂੰ ਵੀ ਨਹੀਂ ਮੁੱਕੇਗਾ ਯਾਨੀ ਕਦੇ ਇਸ ਤਲਾਬ ਦਾ ਪਾਣੀ ਖ਼ਤਮ ਨਹੀਂ ਹੋਵੇਗਾ ਪਰ ਉਹ ਤਥਾਕਥਿਤ ਲੋਕ ਨਹੀਂ ਮੰਨੇ ਅਤੇ ਆਪਣੀ ਗੱਲ ‘ਤੇ ਅੜ੍ਹੇ ਰਹੇ ਇਸ ‘ਤੇ ਸਾਈਂ ਜੀ ਨੇ ਬਚਨ ਫਰਮਾਇਆ- ‘ਵਰੀ ਦੇਖਨਾ, ਇਸ ਪਾਨੀ ਮੇਂ ਸੂਅਰ ਲੇਟੇਂਗੇ ਇਸਕੋ ਇਨਸਾਨ ਤੋ ਕਿਆ, ਪਸ਼ੂ ਭੀ ਨਹੀਂ ਪੀਏਂਗੇ’ ਅਤੇ ਹੋਇਆ ਵੀ ਅਜਿਹਾ ਹੀ ਪੂਰਾ ਪਿੰਡ ਜਾਣਦਾ ਹੈ ਕਿ ਇਸ ਤਲਾਬ ਦਾ ਪਾਣੀ ਉਸ ਤੋਂ ਬਾਅਦ ਹੌਲੀ-ਹੌਲੀ ਖਰਾਬ ਹੁੰਦਾ ਚਲਿਆ ਗਿਆ ਅਤੇ ਏਨਾ ਬਦਬੂਦਾਰ ਹੋ ਗਿਆ ਕਿ ਮਵੇਸ਼ੀਆਂ ਨੇ ਵੀ ਤਲਾਬ ਦਾ ਪਾਣੀ ਪੀਣਾ ਛੱਡ ਦਿੱਤਾ ਅੱਜ ਵੀ ਪਿੰਡ ‘ਚ ਇਹ ਤਲਾਬ ਮੌਜ਼ੂਦ ਹੈ, ਪਰ ਪਾਣੀ ਦੀ ਬਦਬੂ ਉਸ ‘ਚੋਂ ਕਦੇ ਖ਼ਤਮ ਨਹੀਂ ਹੋਈ ਕਹਿੰਦੇ ਹਨ

ਕਿ ਕੁਝ ਸਮੇਂ ਬਾਅਦ ਜਦੋਂ ਪਿੰਡ ਦੇ ਕੋਲ ਨਵੀਂ ਨਹਿਰ ਬਣਾਈ ਗਈ ਤਾਂ ਇੱਕ ਪਟਵਾਰੀ ਨੇ ਖਾਲਾ ਤਿਆਰ ਕਰਵਾ ਕੇ ਤਲਾਬ ‘ਚ ਸਾਫ ਪੀਣ ਵਾਲਾ ਪਾਣੀ ਭਰਨ ਦਾ ਯਤਨ ਵੀ ਕੀਤਾ ਸੀ, ਪਰ ਉਸ ਨੂੰ ਵੀ ਪਾਣੀ ‘ਚੋਂ ਬਦਬੂ ਦੂਰ ਕਰਨ ‘ਚ ਕਾਮਯਾਬੀ ਨਹੀਂ ਮਿਲੀ ਉੱਧਰ ਸੇਵਾਦਾਰਾਂ ਨੇ ਜਿਵੇਂ-ਤਿਵੇਂ ਕਰਦੇ ਹੋਏ ਡੇਰਾ ਨਿਰਮਾਣ ਦੀ ਸੇਵਾ ਨੂੰ ਅੰਤਿਮ ਗੇੜ ‘ਚ ਪਹੁੰਚਾ ਦਿੱਤਾ ਉਨ੍ਹਾਂ ਦਿਨਾਂ ‘ਚ ਸਾਈਂ ਜੀ ਨੇ ਡੇਰੇ ‘ਚ ਡੂੰਘੀ ਡਿੱਗੀ ਬਣਾਉਣ ਦਾ ਬਚਨ ਫਰਮਾਇਆ ਸੇਵਾਦਾਰਾਂ ਨੇ ਦਿਨ-ਰਾਤ ਇੱਕ ਕਰਕੇ ਡਿੱਗੀ ਦਾ ਨਿਰਮਾਣ ਕਰ ਦਿੱਤਾ, ਸ਼ੁਰੂਆਤੀ ਸਮੇਂ ‘ਚ ਇਹ ਡਿੱਗੀ ਕੱਚੀ ਬਣਾਈ ਗਈ ਸੀ, ਜਿਸ ਨੂੰ ਬਾਅਦ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੱਕਾ ਕਰਵਾਇਆ ਜਦੋਂ ਸਾਈਂ ਜੀ ਨੇ ਡਿੱਗੀ ਤਿਆਰ ਕਰਵਾ ਦਿੱਤੀ ਤਾਂ ਉਸ ‘ਚ ਬਾਰਸ਼ ਦੇ ਪਾਣੀ ਦੇ ਨਾਲ-ਨਾਲ ਪਿੰਡ ਦੇ ਨਜ਼ਦੀਕ ਤੋਂ ਲੰਘਣ ਵਾਲੀ ਨਹਿਰ ਦਾ ਪਾਣੀ ਲਿਆਉਣ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਇਤਿਹਾਸ ਗਵਾਹ ਹੈ ਕਿ ਪੂਰਾ ਪਿੰਡ ਡੇਰਾ ਸੱਚਾ ਸੌਦਾ ਦੀ ਡਿੱਗੀ ਤੋਂ ਪਾਣੀ ਭਰ ਕੇ ਆਪਣੇ ਘਰ ਲੈ ਜਾਂਦਾ ਰਿਹਾ ਹੈ

ਸਾਈਂ ਜੀ ਨੇ ਭੂਸਰੇ ਝੋਟੇ ਤੋਂ ਬਚਾਈ ਜਾਨ

62 ਸਾਲ ਦੇ ਗੁਰਦਿਆਲ ਸਿੰਘ ਦੱਸਦੇ ਹਨ ਕਿ ਸਾਈਂ ਜੀ ਨੇ ਪੂਰੇ ਪਿੰਡ ‘ਤੇ ਏਨੀਆਂ ਰਹਿਮਤਾਂ ਵਰਸਾਈਆਂ ਹਨ ਕਿ ਉਨ੍ਹਾਂ ਨੂੰ ਅਸੀਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੇ ਆਪਣੇ ਪਿਤਾ ਪ੍ਰਤਾਪ ਸਿੰਘ ਨਾਲ ਜੁੜੇ ਇੱਕ ਵਰਤਾਂਤ ਦਾ ਜ਼ਿਕਰ ਕਰਦੇ ਹੋਏ ਉਹ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਨੇ ਜਦੋਂ ਸ਼ੁਰੂਆਤੀ ਦਿਨਾਂ ‘ਚ ਪਿੰਡ ‘ਚ ਦੋ-ਚਾਰ ਸਤਿਸੰਗਾਂ ਲਾਈਆਂ ਤਾਂ ਮੇਰੇ ਪਿਤਾ ਜੀ ਨੇ ਵੀ ਉਨ੍ਹਾਂ ਸਤਿਸੰਗਾਂ ਨੂੰ ਸੁਣਿਆ ਅਤੇ ਨਾਮ ਦੀ ਦਾਤ ਹਾਸਲ ਕੀਤੀ ਇੱਕ ਦਿਨ ਉਹ ਖੇਤ ਵੱਲ ਜਾ ਰਹੇ ਸਨ ਕਿ ਰਸਤੇ ‘ਚ ਉਨ੍ਹਾਂ ਨੂੰ ਇੱਕ ਝੋਟਾ (ਭੈਂਸਾ) ਆਉਂਦਾ ਹੋਇਆ ਦਿਖਾਈ ਦਿੱਤਾ ਉਹ ਝੋਟਾ ਏਨਾ ਭੂਸਰਿਆ ਨਜ਼ਰ ਆ ਰਿਹਾ ਸੀ ਕਿ ਆਪਣੇ ਸਾਹਮਣੇ ਆਉਣ ਵਾਲੇ ਹਰ ਵਿਅਕਤੀ ‘ਤੇ ਹਮਲਾ ਬੋਲ ਰਿਹਾ ਸੀ ਮੇਰੇ ਪਿਤਾ ਜੀ ਨੇ ਜਦੋਂ ਦੇਖਿਆ ਕਿ ਝੋਟਾ ਤਾਂ ਬਿਲਕੁਲ ਹੀ ਕੋਲ ਆ ਗਿਆ ਹੈ ਤਾਂ ਉਨ੍ਹਾਂ ਨੇ ਉੱਥੋਂ ਭੱਜਦੇ ਹੋਏ ਇੱਕ ਦਰੱਖਤ ਦੀ ਸ਼ਰਨ ਲਈ ਪਰ ਝੋਟਾ ਉਨ੍ਹਾਂ ਦੇ ਪਿੱਛੇ ਹੀ ਦੌੜਦਾ ਹੋਇਆ ਉੱਥੇ ਆ ਗਿਆ ਸੀ

ਡਰ ਦੇ ਮਾਰੇ ਉਹ ਦਰਖੱਤ ਦੇ ਉੱਪਰ ਚੜ੍ਹ ਗਏ ਕਾਫ਼ੀ ਦੇਰ ਦਰਖੱਤ ਦੇ ਹੇਠਾਂ ਰੁਕਣ ਤੋਂ ਬਾਅਦ ਝੋਟਾ ਚਲਿਆ ਗਿਆ ਅਤੇ ਇੱਕ ਖਾਲੇ ‘ਚ ਲੇਟ ਗਿਆ ਜਦੋਂ ਮੇਰੇ ਪਿਤਾ ਜੀ ਨੇ ਹੇਠਾਂ ਉਤਰ ਕੇ ਪਿੰਡ ਵੱਲ ਚੱਲਣ ਦਾ ਯਤਨ ਕੀਤਾ ਤਾਂ ਫਿਰ ਤੋਂ ਉਹ ਝੋਟਾ ਉਨ੍ਹਾਂ ਵੱਲ ਦੌੜਦਾ ਹੋਇਆ ਆਇਆ ਮੇਰੇ ਪਿਤਾ ਜੀ ਫਿਰ ਤੋਂ ਭੱਜਦੇ ਹੋਏ ਉਸ ਦਰਖੱਤ ‘ਤੇ ਚੜ੍ਹ ਗਏ ਮਨ ‘ਚ ਬੜਾ ਡਰ ਪੈਦਾ ਹੋ ਗਿਆ ਕਿ ਆਖਰ ਅੱਜ ਇਹ ਝੋਟਾ ਤਾਂ ਪਤਾ ਨਹੀਂ ਕੀ ਕਰਕੇ ਛੱਡੇਗਾ ਉਦੋਂ ਮਨ ‘ਚ ਖਿਆਲ ਆਇਆ ਕਿ ਸਾਈਂ ਮਸਤਾਨਾ ਜੀ ਮਹਾਰਾਜ, ਤੁਸੀਂ ਤਾਂ ਪਹੁੰਚੇ ਹੋਏ ਸੰਤ ਹੋ, ਤੁਸੀਂ ਕਹਿੰਦੇ ਹੋ ਕਿ ਹਰ ਜਗ੍ਹਾ ਅਸੀਂ ਸਤਿਸੰਗੀ ਦੇ ਨਾਲ ਰਹਿੰਦੇ ਹਾਂ, ਇਸ ਦਾ ਅੱਜ ਪਤਾ ਚੱਲ ਜਾਏਗਾ ਉਨ੍ਹਾਂ ਨੇ ਅਰਦਾਸ ਕੀਤੀ ਕਿ ਅੱਜ ਜੇਕਰ ਤੁਸੀਂ ਮੇਰਾ ਇਸ ਝੋਟੇ ਤੋਂ ਪਿੱਛਾ ਛੁੜਵਾ ਦਿਓ ਤਾਂ ਮੈਂ ਮੰਨ ਜਾਵਾਂਗਾ ਕਿ ਤੁਸੀਂ ਮਹਾਨ ਸੰਤ ਹੋ ਹਾਲੇ ਇਹ ਸੋਚ ਹੀ ਰਹੇ ਸੀ ਕਿ ਝੋਟਾ ਸ਼ਾਂਤ ਹੋ ਕੇ ਖੜ੍ਹਾ ਹੋ ਗਿਆ ਅਤੇ ਆਪਣੇ ਆਪ ਹੀ ਪਿੱਛੇ ਵੱਲ ਹਟਣ ਲੱਗਿਆ ਅਤੇ ਕੁਝ ਸਮੇਂ ਬਾਅਦ ਉਹ ਉੱਥੋਂ ਚਲਿਆ ਗਿਆ ਅਤੇ ਮੇਰੇ ਪਿਤਾ ਜੀ ਸਹੀ ਸਲਾਮਤ ਘਰ ਪਹੁੰਚ ਗਏ

ਸਾਈਂ ਮਸਤਾਨਾ ਜੀ ਮਹਾਰਾਜ ਦੇ ਖੇਡ ਬੜੇ ਨਿਰਾਲੇ

ਪਿੰਡ ਦੇ ਸਾਬਕਾ ਸਰਪੰਚ ਅਤੇ ਸਾਬਕਾ ਫੌਜੀ ਉੱਤਮ ਸਿੰਘ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਦੇ ਖੇਡ ਬੜੇ ਨਿਰਾਲੇ ਸਨ ਦੱਸਦੇ ਹਨ ਕਿ ਪਿੰਡ ‘ਚ ਸਾਈਂ ਜੀ ਜਦੋਂ ਸਤਿਸੰਗ ਕਰਨ ਪਧਾਰੇ, ਉਦੋਂ ਉੱਥੇ ਡੇਰੇ ਕੋਲ ਹੀ ਇੱਕ ਆਟਾ ਚੱਕੀ ਹੋਇਆ ਕਰਦੀ ਸੀ ਸਾਈਂ ਜੀ ਸਤਿਸੰਗ ਕਰ ਰਹੇ ਸਨ ਤਾਂ ਉਸ ਚੱਕੀ ਦੀ ਆਵਾਜ਼ ਬਹੁਤ ਆ ਰਹੀ ਸੀ, ਜਿਸ ਨਾਲ ਸੰਗਤ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਸਾਈਂ ਜੀ ਨੇ ਸੇਵਾਦਾਰ ਨੂੰ ਭੇਜ ਕੇ ਉਸ ਚੱਕੀ ਮਾਲਕ ਨੂੰ ਕਹਿਲਵਾਇਆ ਕਿ ਭਈ, ਜਦੋਂ ਤੱਕ ਸਤਿਸੰਗ ਚੱਲ ਰਿਹਾ ਹੈ,

ਆਪਣੀ ਚੱਕੀ ਨੂੰ ਬੰਦ ਕਰ ਲਵੇ ਇਸ ‘ਤੇ ਉਸ ਵਿਅਕਤੀ ਨੇ ਚੱਕੀ ਨੂੰ ਬੰਦ ਕਰਨ ਦੀ ਬਜਾਇ ਕਿਹਾ ਕਿ ਸਾਡੀ ਚੱਕੀ ਤਾਂ ਇੰਜ ਹੀ ਚੱਲਦੀ ਰਹੇਗੀ ਜਦੋਂ ਸੇਵਾਦਾਰ ਨੇ ਆ ਕੇ ਦੱਸਿਆ ਕਿ ਉਹ ਵਿਅਕਤੀ ਤਾਂ ਇਹ ਕਹਿ ਰਿਹਾ ਹੈ ਤਾਂ ਸਾਈਂ ਜੀ ਨੇ ਫਰਮਾਇਆ- ‘ਤੋ ਭਈ! ਆਜ ਕੇ ਬਾਦ ਯੇਹ ਚੱਕੀ ਨਹੀਂ ਚਲੇਗੀ’ ਕਹਿੰਦੇ ਹਨ ਕਿ ਉਸ ਤੋਂ ਬਾਅਦ ਉਹ ਆਟਾ-ਚੱਕੀ ਕਦੇ ਨਹੀਂ ਚੱਲੀ ਉਸ ਦੇ ਮਾਲਕ ਨੇ ਲੱਖ ਯਤਨ ਕਰ ਲਿਆ, ਪਰ ਚੱਕੀ ਅਜਿਹੀ ਬੰਦ ਹੋਈ ਕਿ ਉਸ ਨੂੰ ਉਹ ਕਾਰੋਬਾਰ ਹੀ ਛੱਡਣਾ ਪਿਆ ਕੁਝ ਅਜਿਹਾ ਹੀ ਇੱਕ ਹੋਰ ਦਿਲਚਸਪ ਵਾਕਿਆ ਸੁਣਾਉਂਦੇ ਹੋਏ ਉੱਤਮ ਸਿੰਘ ਦੱਸਦੇ ਹਨ ਕਿ ਇੱਕ ਵਾਰ ਸਾਈਂ ਜੀ ਨੇ ਵੱਡਾ ਸਤਿਸੰਗ ਲਾਇਆ ਤਾਂ ਉਸ ਦੌਰਾਨ ਸੰਗਤ ਦੇ ਲੰਗਰ ਦੀ ਸੇਵਾ ਇੱਕ ਨਾਮੀ ਸੇਠ ਨੇ ਲਈ ਪਰ ਉਹ ਸੇਠ ਕੰਜੂਸ ਪ੍ਰਵਿਰਤੀ ਦਾ ਇਨਸਾਨ ਸੀ ਹਾਲਾਂਕਿ ਉਸ ਨੇ ਸੰਗਤ ਲਈ ਬਕਾਇਦਾ ਮਠਿਆਈ ਬਣਾਈ ਹੋਈ ਸੀ,

ਪਰ ਸੰਗਤ ‘ਚ ਉਹ ਮਠਿਆਈ ਵੰਡਣ ਦੀ ਬਜਾਇ ਸਿਰਫ਼ ਲੰਗਰ ਹੀ ਖੁਆ ਰਿਹਾ ਸੀ ਇਸ ਦੌਰਾਨ ਸਾਈਂ ਜੀ ਨੇ ਉਸ ਕਮਰੇ ‘ਚ ਆ ਕੇ ਦੇਖਿਆ ਜਿਸ ‘ਚ ਮਠਿਆਈ ਰੱਖੀ ਹੋਈ ਸੀ ਅਤੇ ਫਰਮਾਇਆ- ‘ਵਰੀ! ਇਤਨਾ ਫਰਕ ਕਿਉਂ?’ ਯਾਨੀ ਮਠਿਆਈ ਦਾ ਕਮਰਾ ਭਰਿਆ ਹੋਇਆ ਹੈ ਅਤੇ ਸੰਗਤ ਨੂੰ ਸਿਰਫ਼ ਲੰਗਰ ਖੁਵਾਇਆ ਜਾ ਰਿਹਾ ਹੈ, ਇਸ ‘ਤੇ ਸੇਠ ਨੇ ਸਾਈਂ ਜੀ ਦੇ ਪਵਿੱਤਰ ਚਰਨਾਂ ‘ਚ ਡਿੱਗ ਕੇ ਮੁਆਫ਼ੀ ਮੰਗੀ ਦੱਸਦੇ ਹਨ ਕਿ ਇੱਕ ਵਾਰ ਸਾਈਂ ਜੀ ਉਸ ਸੇਠ ਦੇ ਘਰ ਪਧਾਰੇ ਹੋਏ ਸਨ ਸਾਈਂ ਜੀ ਨੇ ਇੱਕ ਕਮਰੇ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ‘ਭਈ! ਇਸਮੇਂ ਕਿਆ ਹੈ?’ ਉੱਤਰ ਦਿੰਦੇ ਹੋਏ ਸੇਠ ਨੇ ਕਿਹਾ ਕਿ ਇਹ ਤਾਂ ਅੰਦਰੋਂ ਖਾਲੀ ਹੈ ਜਦਕਿ ਉਹ ਕਮਰਾ ਛੋਲਿਆਂ ਨਾਲ ਭਰਿਆ ਹੋਇਆ ਸੀ ਸੇਠ ਜੀ ਨੂੰ ਡਰ ਹੋ ਗਿਆ ਕਿ ਕਿਤੇ ਸਾਈਂ ਜੀ ਇਹ ਨਾ ਕਹਿ ਦੇਣ ਕਿ ਇਹ ਛੋਲੇ ਸੰਗਤ ‘ਚ ਵੰਡ ਦੇ, ਇਸ ਲਈ ਉਸ ਨੇ ਖਾਲੀ ਹੋਣ ਦੀ ਗੱੱਲ ਕਹੀ ਸਾਈਂ ਜੀ ਨੇ ਫਰਮਾਇਆ- ‘ਭਈ! ਯੇਹ ਖਾਲੀ ਹੀ ਰਹੇਗਾ’ ਦੱਸਦੇ ਹਨ ਕਿ ਛੋਲਿਆਂ ਨਾਲ ਭਰਿਆ ਉਹ ਕਮਰਾ ਬਾਅਦ ‘ਚ ਆਪਣੇ ਆਪ ਹੀ ਖਾਲੀਹੋ ਗਿਆ

ਮੁਆਫ਼ੀ ਦੇ ਕੇ ਖੁਸ਼ੀ ਬਖ਼ਸ਼ੀ

ਵੈਦ ਗੋਦਾਰਾ ਨੇ ਇੱਕ ਦਿਲਚਸਪ ਵਾਕਿਆ ਸੁਣਾਉਂਦੇ ਹੋਏ ਦੱਸਿਆ ਕਿ ਇੱਕ ਵਾਰ ਸਾਈਂ ਮਸਤਾਨਾ ਜੀ ਮਹਾਰਾਜ ਪਿੰਡ ਦੇ ਦਰਬਾਰ ‘ਚ ਪਧਾਰੇ ਹੋਏ ਸਨ ਇੱਕ ਸੇਵਾਦਾਰ ਨੇ ਸਾਈਂ ਜੀ ਦੇ ਸਾਹਮਣੇ ਅਰਜ਼ ਕੀਤੀ ਕਿ ਦਾਤਾਰ ਜੀ, ਇੱਕ ਵਿਅਕਤੀ ਅਕਸਰ ਚੋਰੀ-ਛੁਪੇ ਦਰਬਾਰ ‘ਚ ਲੱਗੀਆਂ ਸਬਜ਼ੀਆਂ ਤੋੜ ਕੇ ਲੈ ਜਾਂਦਾ ਹੈ ਇਸ ‘ਤੇ ਸਾਈਂ ਜੀ ਨੇ ਹੁਕਮ ਫਰਮਾਇਆ: ‘ਵਰੀ! ਆਜ ਕੇ ਬਾਅਦ ਦਰਬਾਰ ਸੇ ਜਿਤਨੀ ਭੀ ਸਬਜ਼ੀ ਇਕੱਠੀ ਹੋ ਵੋਹ ਸਾਰੀ ਕੀ ਸਾਰੀ ਉਸ ਵਿਅਕਤੀ ਕੇ ਘਰ ਪਰ ਡਾਲ ਆਇਆ ਕਰੋ’ ਸੇਵਾਦਾਰਾਂ ਨੇ ਸ਼ਾਹੀ ਬਚਨਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਸੇਵਾਦਾਰ ਰੋਜ਼ ਦਰਬਾਰ ਤੋਂ ਸਬਜ਼ੀ ਤੋੜ ਕੇ ਥੈਲੇ ‘ਚ ਭਰ ਕੇ ਉਸ ਵਿਅਕਤੀ ਦੇ ਘਰ ‘ਚ ਰੱਖ ਆਉਂਦੇ ਰੋਜ਼-ਰੋਜ਼ ਏਨੀ ਮਾਤਰਾ ‘ਚ ਸਬਜ਼ੀ ਘਰ ਪਹੁੰਚਣ ਨਾਲ ਉਹ ਵਿਅਕਤੀ ਬੜਾ ਪ੍ਰੇਸ਼ਾਨ ਹੋ ਗਿਆ

ਬਾਅਦ ‘ਚ ਉਸ ਨੇ ਸੇਵਾਦਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਗੇਟ ਬੰਦ ਕਰਨਾ ਸ਼ੁਰੂ ਕਰ ਦਿੱਤਾ, ਪਰ ਸੇਵਾਦਾਰ ਉਸ ਦੇ ਘਰ ਦੀ ਦੀਵਾਰ ਤੋਂ ਸਬਜ਼ੀਆਂ ਦਾ ਥੈਲਾ ਅੰਦਰ ਸੁੱਟ ਦਿੰਦੇ, ਯਾਨੀ ਹਰ ਯਤਨ ਕਰਕੇ ਹਰ ਰੋਜ਼ ਉਸ ਦੇ ਘਰ ਦਰਬਾਰ ਦੀ ਸਬਜ਼ੀ ਭਿਜਵਾ ਦਿੰਦੇ ਆਖਰਕਾਰ ਉਹ ਵਿਅਕਤੀ ਇੱਕ ਦਿਨ ਸਾਈਂ ਜੀ ਦੇ ਸਾਹਮਣੇ ਆ ਕੇ ਪੇਸ਼ ਹੋ ਗਿਆ ਅਤੇ ਹੱਥ ਜੋੜਕੇ ਮੁਆਫ਼ੀ ਮੰਗਣ ਲੱਗਿਆ ਕਿ ਭਵਿੱਖ ‘ਚ ਕਦੇ ਡੇਰੇ ਦੀ ਸਬਜ਼ੀ ਤਾਂ ਕੀ ਕਿਸੇ ਵੀ ਤਰ੍ਹਾਂ ਦੀ ਚੋਰੀ ਨਹੀਂ ਕਰਾਂਗਾ ਦਿਆਲੂ ਦਾਤਾਰ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਜੀਵਨ ‘ਚ ਹਮੇਸ਼ਾ ਚੰਗੇ ਕੰਮ ਕਰਨ ਦਾ ਬਚਨ ਫਰਮਾਇਆ

ਪੂਜਨੀਕ ਹਜ਼ੂਰ ਪਿਤਾ ਨੇ ਰਾਤੋਂ-ਰਾਤ ਪੱਕਾ ਕਰਵਾਇਆ ਡੇਰਾ

ਸਾਈਂ ਮਸਤਾਨਾ ਜੀ ਮਹਾਰਾਜ ਵੱਲੋਂ ਲਾਈ ਗਈ ਇਹ ਡੇਰਾ ਰੂਪੀ ਫੁੱਲਵਾੜੀ ਉਸ ਸਮੇਂ ਹੋਰ ਮਹਿਕ ਉੱਠੀ ਜਦੋਂ ਪੂਜਨੀਕ ਹਜ਼ੂਰ ਪਿਤਾ ਸੰਤ
ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਦਾ ਨਵ-ਨਿਰਮਾਣ ਕਰਦੇ ਹੋਏ ਨਵਾਂ ਰੂਪ ਦਿੱਤਾ ਦਰਅਸਲ 17 ਜੁਲਾਈ 1995 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਪਵਿੱਤਰ ਜਨਮਸਥਲੀ ਸ੍ਰੀ ਗੁਰੂਸਰ ਮੋਡੀਆ ‘ਚ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਦਾ ਮਹੂਰਤ ਕਰਨ ਤੋਂ ਬਾਅਦ ਸ਼ਾਮ ਦੇ ਸਮੇਂ ਘੂਕਿਆਂਵਾਲੀ ਡੇਰਾ ‘ਚ ਪਧਾਰੇ ਉਸ ਦਿਨ ਇੱਥੇ ਵੱਡੀ ਗਿਣਤੀ ‘ਚ ਸੇਵਾਦਾਰ ਪਹੁੰਚੇ ਹੋਏ ਸਨ ਸ਼ਾਮ ਦਾ ਸਮਾਂ ਸੀ, ਇਸ ਲਈ ਪਿੰਡ ਵਾਲਿਆਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਪੂਜਨੀਕ ਹਜ਼ੂਰ ਪਿਤਾ ਜੀ ਨੇ ਬਚਨ ਫਰਮਾਇਆ ਕਿ ਭਈ, ਪੂਰਾ ਆਸ਼ਰਮ ਪੱਕੀਆਂ ਇੱਟਾਂ ਨਾਲ ਫਿਰ ਤੋਂ ਤਿਆਰ ਕਰਵਾਓ ਉਸੇ ਸਮੇਂ ਸੇਵਾਦਾਰ ਇਸ ਕੰਮ ‘ਚ ਜੁਟ ਗਏ ਪੂਜਨੀਕ ਹਜ਼ੂਰ ਪਿਤਾ ਜੀ ਨੇ ਪੂਰੀ ਰਾਤ ਸੇਵਾਦਾਰਾਂ ਦੇ ਕੋਲ ਰਹਿ ਕੇ ਦਰਬਾਰ ਦੇ ਤੇਰਾਵਾਸ, ਸੰਗਤ ਦੀ ਸੁਵਿਧਾ ਲਈ ਬਣੇ ਰਸੋਈਘਰ ਤੇ ਹੋਰ ਕਮਰਿਆਂ ਦੇ ਨਾਲ-ਨਾਲ ਪੂਰੇ ਡੇਰੇ ਦੀ ਚਾਰਦੀਵਾਰੀ ਤਿਆਰ ਕਰਵਾਈ ਉਸ ਰਾਤ ਸੇਵਾਦਾਰਾਂ ਦਾ ਹੌਂਸਲਾ ਤਾਂ ਦੇਖਦੇ ਹੀ ਬਣ ਰਿਹਾ ਸੀ

ਅਗਲੀ ਸਵੇਰ ਜਦੋਂ ਪਿੰਡ ਵਾਲਿਆਂ ਦੀ ਨੀਂਦ ਖੁੱਲ੍ਹੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇਹ ਡੇਰਾ ਤਾਂ ਕੱਲ੍ਹ ਸ਼ਾਮ ਤੱਕ ਕੱਚੀਆਂ ਇੱਟਾਂ ਦਾ ਸੀ, ਹੁਣ ਇਹ ਪੱਕਾ ਕਿਵੇਂ ਹੋ ਗਿਆ! ਇਸ ਸੇਵਾ ਦੇ ਕੰਮ ‘ਚ ਪਿੰਡ ਦੇ ਸਤਿਸੰਗੀ ਪਰਿਵਾਰਾਂ ਦਾ ਬਹੁਤ ਹੀ ਸ਼ਲਾਘਾਯੋਗ ਸਹਿਯੋਗ ਰਿਹਾ, ਜੋ ਹਮੇਸ਼ਾ ਡੇਰੇ ਦੀ ਆਣ-ਬਾਣ ਲਈ ਚੱਟਾਨ ਵਾਂਗ ਅੱਜ ਵੀ ਡਟੇ ਹੋਏੇ ਹਨ ਸਾਲ 2007 ਤੇ 2008 ਦੌਰਾਨ ਕਈ ਦੌਰ ਆਏ ਜਦੋਂ ਕੁਝ ਮਨਮਤੇ ਲੋਕਾਂ ਨੇ ਆਪਣੀ ਪੂਰੀ ਤਾਕਤ ਝੌਂਕ ਦਿੱਤੀ, ਪਰ ਇੱਥੋਂ ਦੇ ਸਤਿਸੰਗੀ ਪਰਿਵਾਰਾਂ ਨੇ ਸ਼ਰਧਾ ਤੇ ਵਿਸ਼ਵਾਸ ਦੀ ਦੀਵਾਰ ਨੂੰ ਕਦੇ ਡਿੱਗਣ ਨਹੀਂ ਦਿੱਤਾ, ਸਗੋਂ ਆਪਣੇ ਸਤਿਗੁਰ ਦੀ ਰਹਿਮਤ ਨੂੰ ਕਦਮ-ਦਰ-ਕਦਮ ਮਹਿਸੂਸ ਕੀਤਾ ਅਤੇ ਅੱਜ ਖੁਸ਼ਹਾਲ ਜੀਵਨ ਜਿਉਂ ਰਹੇ ਹਨ

‘ਸ਼ਾਹੀ ਕੁਰਸੀ’ ਨੂੰ ਅੱਜ ਵੀ ਸੰਭਾਲ ਰਿਹੈ ਗੋਦਾਰਾ ਪਰਿਵਾਰ

ਇੱਕ ਸਤਿਸੰਗੀ ਲਈ ਸਤਿਗੁਰ ਦੀ ਦਾਤ ਬਹੁਮੁੱਲਵਾਨ ਹੁੰਦੀ ਹੈ ਉਸ ਦਾਤ ਰਾਹੀਂ ਪੂਰਾ ਪਰਿਵਾਰ ਰਹਿਮਤਾਂ ਦਾ ਨਜ਼ਾਰਾ ਲੁੱਟਦਾ ਰਹਿੰਦਾ ਹੈ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਇਸ ਪਿੰਡ ‘ਚ, ਜਿੱਥੇ ਗੋਦਾਰਾ ਪਰਿਵਾਰ ਨੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੁਆਰਾ ਬਖ਼ਸ਼ਿਸ਼ ਕੀਤੀ ਹੋਈ ਸ਼ਾਹੀ ਕੁਰਸੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਸੰਭਾਲਿਆ ਹੋਇਆ ਹੈ ਵੈਦ ਗੋਦਾਰਾ ਤੇ ਸੁਖਜੀਤ ਨੰਬਰਦਾਰ ਦਾ ਕਹਿਣਾ ਹੈ ਕਿ ਇਸ ਦਾਤ ਨੂੰ ਲੈ ਜਾਣ ਲਈ ਕਈ ਵਾਰ ਵੱਡੇ-ਵੱਡੇ ਲੋਕ ਵੀ ਆਏ, ਪਰ ਪਰਿਵਾਰ ਨੇ ਇਹ ਸ਼ਾਹੀ ਕੁਰਸੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਉਹ ਦੱਸਦੇ ਹਨ ਕਿ ਜਦੋਂ ਸਾਈਂ ਮਸਤਾਨਾ ਜੀ ਮਹਾਰਾਜ ਪਿੰਡ ‘ਚ ਸਤਿਸੰਗ ਕਰਨ ਪਹੁੰਚੇ ਤਾਂ ਮੇਰੀ ਨਾਨੀ ਜੈਤਾ ਦੇਵੀ ਨੇ ਵੀ ਨਾਮ-ਦਾਨ ਲਿਆ ਸੀ ਉਸ ਤੋਂ ਬਾਅਦ ਨਾਨੀ ਜੀ ਨੂੰ ਡੇਰਾ ਸੱਚਾ ਸੌਦਾ ਦੀ ਸੇਵਾ ਪ੍ਰਤੀ ਏਨੀ ਲਗਨ ਲੱਗੀ

ਕਿ ਉਹ ਆਪਣਾ ਜ਼ਿਆਦਾਤਰ ਸਮਾਂ ਦਰਬਾਰ ਦੀ ਸੇਵਾ ਕਰਨ ‘ਚ ਹੀ ਬਤੀਤ ਕਰਨ ਲੱਗੀ ਪਰਿਵਾਰ ‘ਚ ਲੜਕਾ ਨਾ ਹੋਣ ਕਾਰਨ ਮੇਰੀ ਨਾਨੀ ਸਾਡੇ ਕੋਲ ਹੀ ਰਹਿੰਦੀ ਸੀ ਇੱਥੇ ਦਰਬਾਰ ‘ਚ ਸੇਵਾ ਕਰਦੀ ਸਾਈਂ ਜੀ ਉਨ੍ਹਾਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਅਤੇ ਆਪਣੀ ਸ਼ਾਹੀ ਕੁਰਸੀ ਦਾਤ ਰੂਪ ‘ਚ ਦੇ ਦਿੱਤੀ ਵੈਦ ਗੋਦਾਰਾ ਦਾ ਦਾਅਵਾ ਹੈ ਕਿ ਇਹ ਉਹੀ ਸ਼ਾਹੀ ਕੁਰਸੀ ਹੈ ਜਿਸ ‘ਤੇ ਬਿਰਾਜਮਾਨ ਹੋ ਕੇ ਸਾਈਂ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਨਾਮ-ਦਾਨ ਦੀ ਬਖ਼ਸ਼ਿਸ਼ ਕੀਤੀ ਸੀ ਉਨ੍ਹਾਂ ਨੇ ਦੱਸਿਆ ਕਿ ਨਾਨੀ ਜੈਤਾ ਦੇਵੀ ਅਕਸਰ ਦੱਸਦੀ ਹੈ ਕਿ ਪੂਜਨੀਕ ਪਰਮ ਪਿਤਾ ਜੀ ਦੇ ਆਦਰਯੋਗ ਮਾਤਾ ਆਸ ਕੌਰ ਜੀ ਕਈ ਵਾਰ ਇੱਥੇ ਦਰਬਾਰ ‘ਚ ਸਾਈਂ ਮਸਤਾਨਾ ਜੀ ਮਹਾਰਾਜ ਲਈ ਖੀਰ ਬਣਾ ਕੇ ਲਿਆਇਆ ਕਰਦੇ ਪੂਜਨੀਕ ਪਰਮ ਪਿਤਾ ਜੀ ਵੀ ਨਾਮ ਲੈਣ ਤੋਂ ਪਹਿਲਾਂ ਇੱਥੇ ਸੇਵਾ ਕਰਨ ਲਈ ਆਇਆ ਕਰਦੇ ਸਨ

ਫਲਦਾਰ ਪੌਦਿਆਂ ਨਾਲ ਮਹਿਕਦੀ ਹੈ ਫਿਜ਼ਾ


ਅਨਾਮੀ ਧਾਮ ਦੇ ਤੇਰਾਵਾਸ ਦਾ ਨਿਰਮਾਣ ਕੀਤਾ ਗਿਆ ਹੈ ਇਸ ਦੇ ਚਾਰੇ ਪਾਸੇ ਫਲਦਾਰ ਪੌਦੇ ਲਾਏ ਗਏ ਹਨ, ਜਿਸ ‘ਚ ਕਿੰਨੂ, ਆਂਵਲਾ, ਅਮਰੂਦ, ਮਿਰਚ, ਅੰਗੂਰ ਦੀ ਵੱਲ, ਕੇਲੇ ਦੇ ਨਾਲ-ਨਾਲ ਹੋਰ ਕਈ ਕਿਸਮਾਂ ਦੇ ਪੌਦੇ ਸ਼ਾਮਲ ਹਨ ਇਨ੍ਹਾਂ ਪੌਦਿਆਂ ‘ਤੇ ਲਟਕਦੇ ਫਲ ਦੇਖਣ ਵਾਲੇ ਨੂੰ ਖੁਦ ਹੀ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ ਇਨ੍ਹਾਂ ਫਲਾਂ ਨੂੰ ਤੋੜ ਕੇ ਦਰਬਾਰ ‘ਚ ਸੰਗਤ ਨੂੰ ਵੇਚ ਦਿੱਤਾ ਜਾਂਦਾ ਹੈ, ਜਿਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਆਸ਼ਰਮ ਦੇ ਰਖ-ਰਖਾਅ ‘ਤੇ ਖਰਚ ਕਰ ਦਿੱਤਾ ਜਾਂਦਾ ਹੈ

ਕਰੀਬ 25 ਫੁੱਟ ਦੀ ਉੱਚਾਈ ਤੋਂ?ਕੈਮਰੇ ‘ਚ ਕੈਦ ਕੀਤਾ ਗਿਆ ਅਨਾਮੀ ਧਾਮ ਦਾ ਮਨਮੋਹਕ ਦ੍ਰਿਸ਼

ਪਰਮ ਪਿਤਾ ਜੀ ਨੇ ਕੱਢਿਆ ਭਰਮ ਪੂਜਨੀਕ ਹਜ਼ੂਰ ਪਿਤਾ ਜੀ ਬੋਲੇ- ‘ਬੈਂਸਰਾ ਤਾਂ ਸਾਡਾ ਬੇਲੀ ਹੈ’

ਸੰਤ-ਮਹਾਤਮਾ ਇਨਸਾਨ ਦੀ ਪਲ-ਪਲ ਦੀ ਖਬਰ ਰੱਖਦੇ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਘੂਕਿਆਂਵਾਲੀ ਦੇ ਇੱਕ ਅਣਥੱਕ ਸੇਵਾਦਾਰ ਦੇ ਮਨ ‘ਚ ਪੈਦਾ ਹੋਈ ਸ਼ੰਕਾ ਦਾ ਬਿਨਾਂ ਪੁੱਛੇ ਹੀ ਨਿਵਾਰਣ ਕਰ ਦਿੱਤਾ ਦੱਸਦੇ ਹਨ ਕਿ ਸਾਈਂ ਜੀ ਨੇ ਗੁਰਬਚਨ ਸਿੰਘ ਦਾ ਨਾਂਅ ਬੈਂਸਰਾ ਬਖ਼ਸ਼ਿਸ਼ ਕੀਤਾ ਸੀ ਬੈਂਸਰਾ ਸੇਵਾ ਪ੍ਰਤੀ ਹਮੇਸ਼ਾ ਤਿਆਰ ਰਹਿੰਦਾ ਸੀ ਪੂਜਨੀਕ ਪਰਮ ਪਿਤਾ ਜੀ ਜਦੋਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਦੇ ਰੂਪ ‘ਚ ਬਿਰਾਜ਼ਮਾਨ ਹੋਏ ਤਾਂ ਉਸ ਦੇ ਮਨ ‘ਚ ਇੱਕ ਅਜੀਬ ਜਿਹਾ ਖਿਆਲ ਘਰ ਕਰ ਗਿਆ ਕਿ ਪਰਮ ਪਿਤਾ ਜੀ ਨੇ ਵੀ ਸਾਈਂ ਮਸਤਾਨਾ ਜੀ ਮਹਾਰਾਜ ਤੋਂ ਨਾਮ-ਦਾਨ ਲਿਆ ਅਤੇ ਮੈਂ ਵੀ ਸਾਈਂ ਜੀ ਤੋਂ ਹੀ ਨਾਮ-ਦਾਤ ਹਾਸਲ ਕੀਤੀ ਹੈ ਫਿਰ ਇਨ੍ਹਾਂ ਦੀ ਡਿਊਟੀ ਏਨੀ ਵੱਡੀ ਕਿਵੇਂ ਲੱਗ ਸਕਦੀ ਹੈ?

ਸੇਵਾਦਾਰ ਬੈਂਸਰਾ ਇੱਕ ਵਾਰ ਸਰਸਾ ਦਰਬਾਰ ‘ਚ ਪਹੁੰਚਿਆ ਹੋਇਆ ਸੀ, ਉਦੋਂ ਪੂਜਨੀਕ ਪਰਮ ਪਿਤਾ ਜੀ ਗ੍ਰੰਥ ਪੜ੍ਹ ਰਹੇ ਸਨ ਉਸ ਦੌਰਾਨ ਵੀ ਬੈਂਸਰਾ ਦੇ ਦਿਲੋ-ਦਿਮਾਗ ‘ਚ ਉਹੀ ਵਿਚਾਰ ਚੱਲ ਰਿਹਾ ਸੀ ਉਦੋਂ ਪਰਮ ਪਿਤਾ ਜੀ ਨੇ ਫਰਮਾਇਆ- ‘ਬੈਂਸਰਾ, ਤੁਮ ਸੰਤੋਂ ਕੀ ਰਜ਼ਾ ਕੋ ਨਹੀਂ ਸਮਝ ਸਕਤੇ!’ ਇਹ ਸੁਣ ਕੇ ਬੈਂਸਰਾ ਹੈਰਾਨ ਰਹਿ ਗਿਆ ਕਿ ਇਹ ਗੱਲ ਤਾਂ ਮੈਂ ਹਾਲੇ ਪੁੱਛੀ ਹੀ ਨਹੀਂ ਅਤੇ ਪਰਮ ਪਿਤਾ ਜੀ ਨੇ ਤਾਂ ਉੱਤਰ ਵੀ ਦੇ ਦਿੱਤਾ ਹੈ ਬੈਂਸਰਾ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ- ‘ਬੈਂਸਰਾ ਤਾਂ ਸਾਡਾ ਪੁਰਾਣਾ ਬੇਲੀ ਹੈ’

ਸੇਵਾ: ਰੰਗ-ਰੋਗਣ ਨਾਲ ਚਮਕ ਉੱਠਿਆ ਦਰਬਾਰ, ਦਿਖਿਆ ਨਵਾਂ ਲੁਕ

ਜਦੋਂ ਸੱਚੀ ਸ਼ਿਕਸ਼ਾ ਦੀ ਟੀਮ ਘੂਕਿਆਂਵਾਲੀ ਦਰਬਾਰ ‘ਚ ਪਹੁੰਚੀ ਤਾਂ ਉੱਥੇ ਰੰਗ-ਰੋਗਣ ਦਾ ਕੰਮ ਆਪਣੇ ਅੰਤਿਮ ਚਰਨ ‘ਚ ਸੀ ਸੇਵਾਦਾਰ ਭੋਲਾ ਸਿੰਘ ਇੰਸਾਂ ਨੇ ਦੱਸਿਆ ਕਿ ਦਰਬਾਰ ‘ਚ ਰੰਗ-ਰੋਗਣ ਦੀ ਸੇਵਾ ਦਾ ਕੰਮ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਹੈ ਇਸ ਕੰਮ ‘ਚ ਪਿੰਡ ਦੇ ਸਤਿਸੰਗੀ ਭਾਈ ਤੇ ਭੈਣਾਂ ਸੇਵਾ ਕਰਦੇ ਰਹੇ ਹਨ ਦਰਬਾਰ ‘ਚ ਬਣੇ ਤੇਰਾਵਾਸ ਤੇ ਮੁੱਖ ਦਰਵਾਜੇ ਨੂੰ ਨਵਾਂ ਲੁਕ ਦਿੱਤਾ ਗਿਆ ਹੈ, ਨਾਲ ਹੀ ਚਾਰਦੀਵਾਰੀ ਦੇ ਨਾਲ-ਨਾਲ ਬਣੀ ਹਰ ਇਮਾਰਤ ਤੇ ਉਸ ‘ਚ ਲੱਗੇ ਲੋਹੇ ਦੇ ਗਾਡਰ, ਲੱਕੜੀ ਦੇ ਗੇਟ ਆਦਿ ਨੂੰ ਰੰਗਦਾਰ ਡਿਜ਼ਾਇਨ ‘ਚ ਪੇਂਟ ਕੀਤਾ ਗਿਆ ਹੈ

ਖਾਸ ਗੱਲ ਇਹ ਵੀ ਹੈ ਕਿ ਮਲਕਪੁਰਾ ਦੇ ਸੇਵਾਦਾਰ ਜਸਪਾਲ ਇੰਸਾਂ ਨੇ ਦਰਬਾਰ ‘ਚ ਬਣੀ ਕਲਾਕ੍ਰਿਤੀ ਨੂੰ ਰੰਗਾਂ ਦੇ ਮਿਸ਼ਰਣ ਨਾਲ ਨਵਾਂ ਰੂਪ ਦਿੱਤਾ ਹੈ ਦੱਸ ਦਈਏ ਕਿ ਜਸਪਾਲ ਇੰਸਾਂ ਇੱਕ ਹਾਦਸੇ ‘ਚ ਆਪਣੇ ਦੋਵੇਂ ਹੱਥ ਗਵਾ ਚੁੱਕਿਆ ਹੈ, ਪਰ ਉਸ ਨੇ ਜ਼ਿੰਦਗੀ ‘ਚ ਆਪਣੇ ਹੌਂਸਲੇ ਨੂੰ ਹੀ ਆਪਣੇ ਕਰਮ ਦਾ ਆਧਾਰ ਬਣਾਇਆ ਉਨ੍ਹਾਂ ਰਾਹੀਂ ਉਕੇਰੀਆਂ ਗਈਆਂ ਕਲਾਕ੍ਰਿਤੀਆਂ ਨੂੰ ਦੇਖ ਕੇ ਹਰ ਕੋਈ ਅਚੰਭਿਤ ਹੋਏ ਬਿਨਾਂ ਨਹੀਂ ਰਹਿ ਸਕਦਾ

ਇਹ ਤਾਂ ਸਾਡੀ ਖੁਸ਼ਕਿਸਮਤੀ ਹੈ: ਸਰਪੰਚ ਨਾਇਬ ਸਿੰਘ

ਕਰੀਬ 5 ਹਜ਼ਾਰ ਏਕੜ ਖੇਤਰਫਲ ਵਾਲਾ ਪਿੰਡ ਘੂਕਿਆਂਵਾਲੀ ਦੀ ਆਬਾਦੀ ਸਾਢੇ ਚਾਰ ਹਜ਼ਾਰ ਦੇ ਆਸ-ਪਾਸ ਹੈ ਪਿੰਡ ਦਾ ਵਿਕਾਸ ਆਪਣੀ ਰਫ਼ਤਾਰ ‘ਚ ਚੱਲ ਰਿਹਾ ਹੈ ਸਰਪੰਚ ਨਾਇਬ ਸਿੰਘ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਇੱਥੇ ਡੇਰਾ ਸੱਚਾ ਸੌਦਾ ਅਨਾਮੀ ਧਾਮ ਬਣਿਆ ਹੋਇਆ ਹੈ ਪਿੰਡ ‘ਚ ਹਮੇਸ਼ਾ ਭਾਈਚਾਰੇ ਦੀ ਸਾਂਝ ਜ਼ਿੰਦਾ ਰਹੀ ਹੈ, ਜਿਸ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਵੱਡਾ ਰੋਲ ਹੈ ਸਾਰੇ ਧਰਮਾਂ ਦੇ ਲੋਕ ਇੱਥੇ ਮਿਲ-ਜੁਲ ਕੇ ਰਹਿੰਦੇ ਹਨ

ਕਵਰ ਸਟੋਰੀ ਹਰਭਜਨ ਸਿੱਧੂ, ਮਨੋਜ ਕੁਮਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!