dera-sacha-sauda-bagad-kikrali-nohar-district-hanumangarh-raj

ਯੇ ਸੱਚਾ ਸੌਦਾ ਆਦਮੀਓਂ ਕੇ ਆਸਰੇ ਨਹੀਂ ਹੈ!
ਡੇਰਾ ਸੱਚਾ ਸੌਦਾ ਬਾਗੜ ਕਿਕਰਾਲੀ (ਕਿਕਰਾਂਵਾਲੀ), ਨੋਹਰ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜ.) MSG Dera Sacha Sauda

‘ਪੁੱਟਰ! ਤੂੰ ਫਿਕਰ ਨਾ ਕਰ ਸਤਿਸੰਗ ਜ਼ਰੂਰ ਹੋਗਾ ਔਰ ਜ਼ਿੰਦਾਰਾਮ ਕੀ ਖੂਬ ਰੜ ਮਚੇਗੀ ਸਭ ਕੁਛ ਸਤਿਗੁਰੂ ਪਰ ਛੱਡ ਦੇ ਸਤਿਗੁਰੂ ਅੰਦਰ ਸੇ ਉਨਕੋ ਘੁਟੇਗਾ ਯੇ ਸੱਚਾ ਸੌਦਾ ਆਦਮੀਓਂ ਕੇ ਆਸਰੇ ਨਹੀਂ ਹੈ ਤੂੰ ਚੱਲ ਕਰ ਗਾਂਵ ਵਾਲੋਂ ਕੋ ਬੋਲ ਦੇ ਕਿ ‘ਮਸਤਾਨਾ ਜੀ’ ਆ ਰਹੇ ਹੈਂ!’ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਆਪਣੇ ਸਖ਼ਤ ਅਲਫਾਜ਼ਾਂ ਤੋਂ ਕਾਲ ਨੂੰ ਚੁਣੌਤੀ ਦਿੰਦੇ ਹੋਏ ਪਿੰਡ ਕਿੱਕਰਾਂਵਾਲੀ (ਕਿੱਕਰਾਲੀ) ’ਚ ਜ਼ਬਰਦਸਤ ਸਤਿਸੰਗ ਫਰਮਾਇਆ ਅਤੇ ਗੁਰੂਮੰਤਰ ਦੀ ਦਾਤ ਵੀ ਖੁੱਲ੍ਹਕੇ ਵੰਡੀ ਵੈਸੇ ਇਸ ਪਿੰਡ ’ਚ ਕਾਲ ਅਤੇ ਦਿਆਲ ਦੇ ਵਿੱਚ ਕਸ਼ਮਕਸ਼ ਦਾ ਬੜਾ ਦੌਰ ਚੱਲਿਆ ਪਰ ਰੂਹਾਨੀ ਤਾਕਤ ਦੇ ਸਾਹਮਣੇ ਕਾਲ ਗੋਡੇ ਟੇਕਣ ਨੂੰ ਮਜ਼ਬੂਰ ਹੋ ਗਿਆ ਪਿੰਡ ਵਾਲੇ ਅੱਜ ਵੀ ਸਤਿਗੁਰੂ ਦੀਆਂ ਰਹਿਮਤਾਂ ਦਾ ਬਖਾਨ ਕਰਦੇ ਨਹੀਂ ਥੱਕਦੇ ਇਨ੍ਹਾਂ ਖੱਟੇ-ਮਿੱਠੇ ਅਨੁਭਵਾਂ ਦੇ ਨਾਲ ਇਸ ਵਾਰ ਤੁਹਾਨੂੰ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਬਾਗੜ ਦੇ ਨਾਂਅ ਨਾਲ ਮਸ਼ਹੂਰ ਡੇਰਾ ਸੱਚਾ ਸੌਦਾ ਬਾਗੜ ਕਿੱਕਰਾਂਵਾਲੀ ਨਾਲ ਰੂਬਰੂ ਕਰਵਾ ਰਹੇ ਹਾਂ

ਸੰਨ 1955-56 ਦੀ ਗੱਲ ਹੈ ਉਸ ਦਿਨ ਦੁਪਿਹਰ ਬਾਅਦ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਬੈਲਗੱਡੀ ਦੀ ਸ਼ਾਹੀ ਸਵਾਰੀ ਰਾਹੀਂ ਲਾਲਪੁਰਾ ਪਿੰਡ ਤੋਂ ਕਿੱਕਰਾਂਵਾਲੀ ਵੱਲ ਰਵਾਨਾ ਹੋਏ ਨਾਲ ਹੀ ਵੱਡੀ ਗਿਣਤੀ ’ਚ ਸਾਧ-ਸੰਗਤ ਸੀ, ਜਿਸ ’ਚ ਜਬਰਦਸਤ ਉਤਸ਼ਾਹ ਦਿੱਖ ਰਿਹਾ ਸੀ ਪੂਜਨੀਕ ਸਾਈਂ ਜੀ ਅੱਗੇ-ਅੱਗੇ ਤਾਂ ਸੰਗਤ ਪਿੱਛੇ-ਪਿੱਛੇ ਖੁਸ਼ੀ-ਖੁਸ਼ੀ ਦੌੜਦੀ ਜਾ ਰਹੀ ਸੀ ਕਈ ਸਤਿਸੰਗੀ ਇਸ ਦਰਮਿਆਨ ਖੇਤਾਂ ’ਚੋਂ ਮਤੀਰੇ, ਖੱਕੜੀਆਂ, ਕਾਚਰ ਆਦਿ ਤੋੜਕੇ ਖਾਂਦੇ ਅਤੇ ਫਿਰ ਤੋਂ ਦੌੜਕੇ ਸੰਗਤ ਦੇ ਕੋਲ ਪਹੁੰਚ ਜਾਂਦੇ ਜਦੋਂ ਉਨ੍ਹਾਂ ਲੋਕਾਂ ਦੀ ਇਸ ਹਰਕਤ ’ਤੇ ਪੂਜਨੀਕ ਸਾਈਂ ਜੀ ਦੀ ਦ੍ਰਿਸ਼ਟੀ ਗਈ ਤਾਂ ਕੜਕ ਆਵਾਜ਼ ’ਚ ਹੁਕਮ ਫਰਮਾਇਆ- ‘ਖਬਰਦਾਰ! ਕਿਸੀ ਨੇ ਭੀ ਖੇਤ ਕੇ ਏਕ ਤਿਨਕੇ ਕੋ ਭੀ ਨੁਕਸਾਨ ਨਹੀਂ ਪਹੁੰਚਾਨਾ ਹੈ ਵਰਨਾ ਗਾਂਵ ਵਾਲੇ ਯੇ ਬੋਲੇਂਗੇ ਕਿ ਮਸਤਾਨਾ ਜੀ ਨੇ ਹਮਾਰੀ ਫਸਲ ਬਰਬਾਦ ਕਰਵਾ ਦੀ’ 82 ਸਾਲ ਦੇ ਗਣਪਤ ਰਾਮ ਦੱਸਦੇ ਹਨ

ਕਿ ਜਦੋਂ ਪੂਜਨੀਕ ਸਾਈਂ ਜੀ ਨੇ ਹੁਕਮ ਫਰਮਾਇਆ ਤਾਂ ਸਾਧ-ਸੰਗਤ ਨੇ ਉਸਨੂੰ ਸਤਿਬਚਨ ਕਹਿਕੇ ਮੰਨਿਆ ਵੀ ਸ਼ਾਹੀ ਹੁਕਮ ਦੇ ਬਾਅਦ ਸਾਰੀ ਸੰਗਤ ਇੱਕ ਪਗਡੰਡੀ ਯਾਨੀ ਇੱਕ ਲਾਈਨ ’ਚ ਚੱਲਦੇ ਹੋਏ ਪਿੰਡ ’ਚ ਪਹੁੰਚੀ ਇੱਧਰ ਕਿੱਕਰਾਂਵਾਲੀ ਪਿੰਡ ’ਚ ਵੀ ਉਤਸਵ ਜਿਹਾ ਮਾਹੌਲ ਸੀ, ਕਿਉਂਕਿ ਪ੍ਰੇਮੀ ਸਹੀ ਰਾਮ ਖਾਤੀ ਅਤੇ ਲਾਲ ਚੰਦ ਗੋਦਾਰਾ ਨੇ ਪਹਿਲਾਂ ਹੀ ਪਿੰਡ ’ਚ ਪੂਜਨੀਕ ਸਾਈਂ ਦੇ ਸ਼ੁੱਭ ਆਗਮਣ ਦੇ ਬਾਰੇ ’ਚ ਦੱਸ ਦਿੱਤਾ ਸੀ ਉੱਧਰ ਸਤਿਸੰਗ ਦੀ ਖਬਰ ਆਸਪਾਸ ਦੇ ਪਿੰਡਾਂ ’ਚ ਵੀ ਹੋ ਗਈ ਸੀ ਉਸ ਦਿਨ ਪ੍ਰੇਮੀ ਧੰਨਾ ਰਾਮ ਲਾਲਪੁਰਾ, ਖਿਆਲੀ ਰਾਮ, ਪੱਤਰਾਮ, ਮੁੱਖਰਾਮ, ਦਾਦੂ ਬਾਗੜੀ ਰਾਮਪੁਰੀਆ, ਖੇਤਾ ਰਾਮ, ਆਦਰਾਮ ਮੇਘਵਾਲ, ਸੂਰਜਾਰਾਮ, ਲਾਲਚੰਦ ਅਤੇ ਨਨਾਊ ਪਿੰਡ ਦੇ ਪ੍ਰੇਮੀ ਰਾਵਤ ਰਾਮ ਅਤੇ ਗੁਰਮੁੱਖ ਵੀ ਸ਼ਾਹੀ ਕਾਰਵਾਂ ਦੇ ਨਾਲ ਆਏ ਸਨ ਸੂਰਜ ਦੀ ਢੱਲਦੀ ਲਾਲਿਮਾ ਦੇ ਵਿੱਚ ਪੂਜਨੀਕ ਸਾਈਂ ਜੀ ਨੇ ਪਿੰਡ ’ਚ ਪਧਾਰਕੇ ਪਿੰਡ ਵਾਲਿਆਂ ਦੇ ਬੁੱਝੇ ਚਿਹਰਿਆਂ ਨੂੰ ਰੂਹਾਨੀ ਨੂਰ ਨਾਲ ਚਮਕਾ ਦਿੱਤਾ ਸੀ ਉੱਧਰ ਰਾਤ ਦੇ ਸਤਿਸੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੱਸਦੇ ਹਨ

ਕਿ ਮੇਘਾ ਰਾਮ ਗੋਦਾਰਾ ਦੇ ਚਬੂਤਰੇ ’ਤੇ ਸਟੇਜ਼ ਲਗਾ ਦਿੱਤੀ ਗਈ ਜਦਕਿ ਸੰਗਤ ਪਹਿਲਾਂ ਤੋਂ ਸਤਿਸੰਗ ਪੰਡਾਲ ’ਚ ਜਾ ਕੇ ਬੈਠ ਗਈ ਸੀ, ਜੋ ਪ੍ਰੇਮੀ ਸਹੀ ਰਾਮ ਖਾਤੀ ਦੇ ਘਰ ਲੱਗਾ ਹੋਇਆ ਸੀ ਜਦੋਂ ਪੂਜਨੀਕ ਸਾਈਂ ਜੀ ਸਤਿਸੰਗ ਕਰਨ ਦੇ ਲਈ ਸਟੇਜ਼ ਵੱਲ ਆ ਰਹੇ ਸਨ ਤਾਂ ਸੇਠ ਦੁਲੀ ਚੰਦ ਨੇ ਖੜ੍ਹੇ ਹੋ ਕੇ ਜ਼ੋਰ-ਜ਼ੋਰ ਨਾਲ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਬੁਲਾਏ ਪੂਜਨੀਕ ਸਾਈਂ ਜੀ ਆਪਣੇ ਪਿਆਰ ਦੀ ਅਲੌਕਿਕ ਮਸਤੀ ਬਿਖੇਰਦੇ ਹੋਏ ਹੌਲੀ-ਹੌਲੀ ਮਦਮਸਤ ਚਾਲ ਨਾਲ ਸਟੇਜ਼ ਵੱਲ ਵਧ ਰਹੇ ਸਨ ਚਾਰੋਂ ਪਾਸੇ ਆਪਣੀ ਪਾਵਨ ਦ੍ਰਿਸ਼ਟੀ ਪਾਉਂਦੇ ਹੋਏ ਮਸਤੀ ਭਰੇ ਅੰਦਾਜ਼ ’ਚ ਬਚਨ ਫਰਮਾਇਆ, ‘ਵਾਹ ਬਈ, ਵਾਹ! ਹਰ ਤਰਫ ਸੇ ਹੀ ਬੜੇ ਪ੍ਰੇਮ ਕੀ ਆਵਾਜਾਂ ਗੂੰਜ ਰਹੀਆਂ ਹਨ ਬੱਲੇ! ਵਰੀ! ਇਸ ਨਗਰ ਮੇਂ ਤੋ ਬਹੁਤ ਪ੍ਰੇਮ ਹੈ ਕੌਣ ਕਹਿਤਾ ਹੈ ਯਹਾਂ ਪਰ ਪ੍ਰੇਮ ਨਹੀਂ ਹੈ!’

Table of Contents

‘ਯੇ ਡੇਰਾ ਇਸਰਾਰ ਨੇ ਮਨਜ਼ੂਰ ਕੀਆ ਹੈ…’

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਉਨ੍ਹਾਂ ਦਿਨਾਂ ’ਚ ਰਾਜਸਥਾਨ ਦੇ ਜੀਵਾਂ ਦੇ ਉੱਧਾਰ ਦੇ ਦੌਰਾਨ ਦੋ ਵਾਰ ਕਿੱਕਰਾਂਵਾਲੀ ਪਿੰਡ ’ਚ ਸਤਿਸੰਗ ਕੀਤਾ ਅਜਿਹੀ ਰੂਹਾਨੀ ਰਹਿਮਤ ਬਰਸੀ ਕਿ ਪਿੰਡ ਦੇ ਜ਼ਿਆਦਾਤਰ ਲੋਕ ਨਾਮਲੇਵਾ ਜੀਵ ਬਣ ਚੁੱਕੇ ਸਨ ਇੱਕ ਵਾਰ ਪਿੰਡ ਵਾਲਿਆਂ ਨੇ ਮਿਲਕੇ ਸਹਿਮਤੀ ਬਣਾਈ ਕਿ ਆਪਣੇ ਪਿੰਡ ’ਚ ਵੀ ਡੇਰਾ ਬਣਾਇਆ ਜਾਵੇ ਇਸਦੇ ਲਈ ਬਕਾਇਦਾ ਸਰਵਸੰਮਤੀ ਤੋਂ ਪਿੰਡ ਦੀ ਪੂਰਬ ਦਿਸ਼ਾ ’ਚ ਖਾਲੀ ਪਈ ਜ਼ਮੀਨ ਦੀ ਚੋਣ ਕੀਤੀ ਗਈ ਉਸ ਸਮੇਂ ਉੱਥੇ ਝਾੜ-ਬੀਆਬਾਨ ਹੁੰਦਾ ਸੀ 71 ਸਾਲ ਦੇ ਵਿਜੇ ਗੋਦਾਰਾ ਦੱਸਦੇ ਹਨ ਕਿ ਉਸ ਤੋਂ ਬਾਅਦ ਪ੍ਰੇਮੀ ਖੇਮਾ ਪੂਨੀਆ, ਹਰਜੀ ਮੇਘਵਾਲ, ਸਹੀ ਰਾਮ, ਲਾਲਚੰਦ, ਨੰਦ ਰਾਮ, ਲਾਧੂ ਰਾਮ, ਕ੍ਰਿਸ਼ਨ ਰਾਮ ਅਤੇ ਛੋਟਾ ਲਾਲ ਚੰਦ ਆਦਿ ਕਈ ਸਤਿਸੰਗੀ ਦਰਬਾਰ ਪਹੁੰਚੇ ਅਤੇ ਪੂਜਨੀਕ ਸਾਈਂ ਜੀ ਦੇ ਚਰਨ ਕਮਲਾਂ ’ਚ ਆਪਣੇ ਪਿੰਡ ’ਚ ਡੇਰਾ ਬਣਵਾਉਣ ਦੇ ਲਈ ਅਰਦਾਸ ਕੀਤੀ ਪ੍ਰੇਮੀ ਭਾਈ ਉਸ ਦੌਰਾਨ ਡੇਰੇ ਦੇ ਲਈ ਜ਼ਮੀਨ ਦਾ ਨਕਸ਼ਾ ਵੀ ਬਣਾਕੇ ਲੈ ਗਏ ਜੋ ਸ਼ਹਿਨਸ਼ਾਹੀ ਹਜ਼ੂਰੀ ’ਚ ਪੇਸ਼ ਕਰ ਦਿੱਤਾ ਗਿਆ ਪਿੰਡ ਵਾਲਿਆਂ ਦੀ ਤੜਪ ਨੂੰ ਦੇਖਕੇ ਸ਼ਹਿਨਸ਼ਾਹ ਜੀ ਨੇ ਪਿੰਡ ’ਚ ਡੇਰਾ ਬਣਾਉਣ ਦੀ ਮਨਜ਼ੂਰੀ ਦਿੱਤੀ

ਪੂਜਨੀਕ ਸਾਈਂ ਜੀ ਨੇ ਗੁਰਮੁੱਖ ਅਤੇ ਪ੍ਰੇਮੀ ਸਹੀ ਰਾਮ ਨੂੰ ਹੁਕਮ ਫਰਮਾਇਆ, ‘ਭਾਈ! ਡੇਰੇ ਕੀ ਜ਼ਮੀਨ ਪਰ ਵਹਾਂ ਪਹਿਲੇ ਏਕ ਛੱਪਰੀ ਬਣਾਓ’ ਉਸ ਦੌਰਾਨ ਇੱਕ ਦਿਲਚਸਪ ਵਾਕਿਆ ਸਾਹਮਣੇ ਆਇਆ ਸ਼ਾਹੀ ਹੁਕਮ ਦੇ ਅਨੁਸਾਰ ਸੇਵਾਦਾਰਾਂ ਨੇ ਪਹਿਲੇ ਦਿਨ ਇੱਕ ਛੱਪਰੀ ਬਣਾਈ ਤਾਂ ਨਜ਼ਦੀਕੀ ਏਰੀਏ ’ਚ ਵਸੇ ਇੱਕ ਘਰ ਤੋਂ ਮੱਝ ਨੇ ਰਾਤ ਦੇ ਸਮੇਂ ਉੱਥੇ ਆ ਕੇ ਆਪਣੇ ਸਿੰਗਾਂ ’ਚ ਫਸਾਕੇ ਉਸ ਛੱਪਰੀ ਨੂੰ ਗਿਰਾ ਦਿੱਤਾ ਦੂਸਰੇ ਦਿਨ ਫਿਰ ਤੋਂ ਛੱਪਰੀ ਖੜ੍ਹੀ ਕੀਤੀ ਗਈ, ਪਰ ਫਿਰ ਤੋਂ ਮੱਝ ਨੇ ਅਗਲੀ ਰਾਤ ਨੂੰ ਉਸਨੂੰ ਵੀ ਗਿਰਾ ਦਿੱਤਾ ਤੀਸਰੀ ਵਾਰ ਫਿਰ ਤੋਂ ਛੱਪਰੀ ਬਣਾਈ ਗਈ, ਪਰ ਉਸ ਤੋਂ ਬਾਅਦ ਵੈਸਾ ਘਟਨਾਕ੍ਰਮ ਨਹੀਂ ਹੋਇਆ ਛੱਪਰੀ ਤਿਆਰ ਹੋ ਜਾਣ ’ਤੇ ਪੂਜਨੀਕ ਸਾਈਂ ਜੀ ਦਾ ਹੁਕਮ ਆਇਆ ਕਿ ਉਸ ਛੱਪਰੀ ਨੂੰ ਅੱਗ ਲਗਾ ਦਿਓ ਅਤੇ ਉੱਚੀ ਆਵਾਜ਼ ’ਚ ਇਹ ਨਾਅਰੇ ਲਗਾਉਂਦੇ ਹੋਏ ਵਾਪਿਸ ਆ ਜਾਣਾ- ‘ਕਾਲ ਹਾਰਾ, ਦਿਆਲ ਜੀਤਾ ਕਾਲ ਹਾਰਾ, ਦਿਆਲ ਜੀਤਾ’

ਪਿੰਡ ਵਾਲੇ ਦੱਸਦੇ ਹਨ ਕਿ ਕਿੱਕਰਾਂਵਾਲੀ (ਬਾਗੜ) ’ਚ ਡੇਰੇ ਦੀ ਮਨਜ਼ੂਰੀ ਤਾਂ ਮਿਲ ਗਈ ਸੀ, ਪਰ ਡੇਰੇ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਨੂੰ ਲੈ ਕੇ ਹਾਲੇ ਕੋਈ ਸ਼ਾਹੀ ਹੁਕਮ ਨਹੀਂ ਆਇਆ ਸੀ ਇੱਕ ਦਿਨ ਪੂਜਨੀਕ ਸਾਈਂ ਜੀ ਲਾਲਪੁਰਾ ਦਰਬਾਰ ’ਚ ਪਧਾਰੇ ਹੋਏ ਸਨ, ਜਦੋਂ ਉੱਥੇ ਕਿੱਕਰਾਂਵਾਲੀ ਡੇਰਾ ਬਣਾਉਣ ਦੀ ਗੱਲ ਚੱਲੀ ਤਾਂ ਲਾਲਪੁਰਾ ਦੀ ਸਾਧ-ਸੰਗਤ ਨੇ ਡੇਰਾ ਨਾ ਬਣਾਉਣ ਦੀ ਗੱਲ ਕਹਿੰਦੇ ਹੋਏ ਦੱਸਿਆ ਕਿ ਸਾਈਂ ਜੀ! ਉੱਥੇ ਹੁਣ ਕਾਲ ਦਾ ਜ਼ੋਰ ਵਧ ਗਿਆ ਹੈ ਇਸ ਲਈ ਉੱਥੇ ਡੇਰਾ ਨਾ ਬਣਾਓ ਅਗਲੀ ਸਵੇਰ ਹੀ ਪੂਜਨੀਕ ਸਾਈਂ ਜੀ ਸੈਰ ਕਰਨ ਤੇ ਘੁੰਮਣ ਦੇ ਬਹਾਨੇ ਇੱਕ ਸੇਵਾਦਾਰ ਨੂੰ ਨਾਲ ਲੈ ਕੇ ਪੈਦਲ ਹੀ ਕਿੱਕਰਾਂਵਾਲੀ ਪਿੰਡ ’ਚ ਪਹੁੰਚ ਗਏ ਪੂਜਨੀਕ ਸਾਈਂ ਜੀ ਨੂੰ ਅਚਾਨਕ ਪਿੰਡ ’ਚ ਪਾ ਕੇ ਸਤਿਸੰਗੀ ਬੜੇ ਖੁਸ਼ ਹੋਏ ਪੂਜਨੀਕ ਸਾਈਂ ਜੀ ਨੇ ਦਰਬਾਰ ਬਣਾਉਣ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਅਗਲੇ ਦਿਨ ਹੀ ਡੇਰੇ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਅਤੇ ਹੁਕਮ ਫਰਮਾਇਆ, ‘ਭਾਈ! ਯੇ ਡੇਰਾ ਇਸਰਾਰ ਨੇ ਮਨਜ਼ੂਰ ਕੀਆ ਹੈ

ਔਰ ਉਸੀ ਕੇ ਹੁਕਮ ਸੇ ਬਨ ਰਹਾ ਹੈ ਕੋਈ ਭੀ ਆਦਮੀ ਇਸੇ ਰੋਕ ਨਹੀਂ ਸਕਤਾ’ ਦਿਨ-ਰਾਤ ਸੇਵਾ ਸ਼ੁਰੂ ਹੋ ਗਈ ਸ਼ੁਰੂ-ਸ਼ੁਰੂ ’ਚ ਉੱਥੇ ਜ਼ਮੀਨ ’ਚ ਖ਼ੁਦਾਈ ਕਰਕੇ ਇੱਕ ਗੁਫ਼ਾ, ਇੱਕ ਕੱਚੀ ਕੋਠੜੀ, ਇੱਕ ਕੱਚਾ ਕਮਰਾ ਬਣਾਇਆ ਗਿਆ ਨਾਲ ਹੀ ਇੱਕ ਪੌੜੀ ਵੀ ਚੜ੍ਹਾ ਦਿੱਤੀ ਗਈ ਉਸ ਤੋਂ ਬਾਅਦ 44 ਫੁੱਟ ਵਿਆਸ ਦਾ ਇੱਕ ਗੋਲ ਉੱਚਾ ਚਬੂਤਰਾ ਬਣਾਇਆ ਵਿਜੇ ਸਿੰਘ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਹੁਕਮ ਫਰਮਾਉਣ ਦੀ ਦੇਰ ਸੀ, ਜਿਵੇਂ ਪੂਰਾ ਪਿੰਡ ਹੀ ਡੇਰਾ ਬਣਾਉਣ ਦੀ ਸੇਵਾ ’ਚ ਜੁੱਟ ਗਿਆ ਸੀ ਉਨ੍ਹਾਂ ਦਿਨਾਂ ’ਚ ਪਿੰਡ ’ਚ ਊਠਾਂ ਦੀ ਬੜੀ ਭਰਮਾਰ ਸੀ, ਲੋਕ ਪਿੰਡ ਦੀ ਦੂਸਰੀ ਸਾਈਡ ਤੋਂ ਝਾੜ-ਬੋਝੇ ਕੱਟਕੇ ਆਪਣੇ ਊਠਾਂ ਨਾਲ ਖਿੱਚਕੇ ਲਿਆਉਣ ਲੱਗੇ ਡੇਰੇ ਦੀ ਬਾਹਰੀ ਦਿਸ਼ਾ ’ਚ ਕੰਡਿਆਲੀਆਂ ਝਾੜੀਆਂ ਨਾਲ ਵਾੜਨੁਮਾ ਦੀਵਾਰ ਬਣਾ ਦਿੱਤੀ ਗਈ ਦੂਜੇ ਪਾਸੇ ਦਰਬਾਰ ’ਚ ਦੱਖਣ ਦਿਸ਼ਾ ’ਚ ਨਿਰਮਾਣ ਕਾਰਜ ਕਰਵਾਇਆ ਗਿਆ, ਜਿੱਧਰ ਅੱਜ ਮੁੱਖ ਦੁਵਾਰ ਬਣਿਆ ਹੋਇਆ ਹੈ ਪੂਜਨੀਕ ਸਾਈਂ ਜੀ ਉੱਥੇ ਬਣੇ ਛੱਪਰੇ ’ਚ ਬਿਰਾਜ਼ਮਾਨ ਰਹਿੰਦੇ ਅਤੇ ਸੰਗਤ ਸੇਵਾ ’ਚ ਲੱਗੀ ਰਹਿੰਦੀ ਉਸ ਸਮੇਂ ਪੂਜਨੀਕ ਸਾਈਂ ਜੀ ਦੋ ਮਹੀਨੇ ਦੇ ਕਰੀਬ ਕਿੱਕਰਾਂਵਾਲੀ ਦਰਬਾਰ ’ਚ ਰਹੇ ਦਿਨ ’ਚ ਖੂਬ ਸੇਵਾ ਚੱਲਦੀ ਅਤੇ ਰਾਤ ਨੂੰ ਰੋਜ਼ ਰੂਹਾਨੀ ਮਜਲਿਸ ਹੁੰਦੀ ਪਿੰਡ ਦੇ ਲੋਕ ਮਜਲ਼ਿਸ ’ਚ ਵੀ ਖੂਬ ਆਉਂਦੇ ਅਤੇ ਰੂਹਾਨੀ ਨਜ਼ਾਰੇ ਲੁੱਟਦੇ

‘ਵਰੀ! ਯਹ ਸੰਗਤ ਕੇ ਪ੍ਰੇਮ ਕੀ ਨਿਸ਼ਾਨੀ ਹੈ’

ਡੇਰਾ ਬਣਾਉਣ ਦੇ ਸ਼ੁਰੂਆਤੀ ਦਿਨਾਂ ਦੇ ਕੁਝ ਸਮੇਂ ਬਾਅਦ ਹੀ ਪਿੰਡ ਦੀ ਸਾਧ-ਸੰਗਤ ਨੇ ਦਰਬਾਰ ’ਚ ਇੱਕ ਪੱਕਾ ਹਾਲ ਕਮਰਾ ਅਤੇ ਉੱਪਰ ਇੱਕ ਚੌਬਾਰਾ ਵੀ ਬਣਾ ਲਿਆ ਕਾਰਜ ਪੂਰਾ ਕਰਨ ਤੋਂ ਬਾਅਦ ਪ੍ਰੇਮੀ ਹਰਜੀ ਰਾਮ ਅਤੇ ਪ੍ਰੇਮੀ ਖਿਆਲੀ ਰਾਮ ਜੀ ਸਰਸਾ ਦਰਬਾਰ ’ਚ ਆਏ ਅਰਜ਼ ਕੀਤੀ ਕਿ ਸਾਈਂ ਜੀ, ਸਾਧ-ਸੰਗਤ ਆਪਜੀ ਦੇ ਦਰਸ਼ਨਾਂ ਦੀ ਬਹੁਤ ਪਿਆਸੀ ਹੈ ਦਰਸ਼ਨ ਦਿਓ ਜੀ ਅਤੇ ਚੌਬਾਰੇ ਨੂੰ ਵੀ ਆਪਣੇ ਪਵਿੱਤਰ ਚਰਨਾਂ ਦਾ ਸਪਰਸ਼ ਦੇ ਕੇ ਪਵਿੱਤਰ ਕਰੋ ਜੀ ਪਹਿਲਾਂ ਤਾਂ ਪੂਜਨੀਕ ਸਾਈਂ ਜੀ ਨੇ ਇਹ ਫਰਮਾਉਂਦੇੇ ਹੋਏ ਬਿਲਕੁੱਲ ਮਨ੍ਹਾ ਕਰ ਦਿੱਤਾ ਕਿ, ‘ਭਾਈ! ਹਮਾਰੇ ਪਾਸ ਸਮਾਂ ਨਹੀਂ ਹੈ ਹਮ ਨਹੀਂ ਆ ਸਕਤੇ’ ਪ੍ਰੰਤੂ ਥੋੜ੍ਹੀ ਦੇਰ ਤੋਂ ਬਾਅਦ ਫਿਰ ਤੋਂ ਬਚਨ ਫਰਮਾਇਆ, ‘ਅੱਛਾ ਬਈ! ਹਰਜੀ ਰਾਮ! ਅਵਸ਼ਯ ਆਏਂਗੇ’ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਕਿੱਕਰਾਂਵਾਲੀ ’ਚ ਡੇਰਾ ਬਣਵਾਉਣ ਤੋਂ ਬਾਅਦ ਸੰਨ 1957 ’ਚ ਇੱਕ ਵਾਰ ਫਿਰ ਪਧਾਰੇ ਪੂਜਨੀਕ ਬੇਪਰਵਾਹ ਜੀ ਨੇ ਪੱਕਾ ਹਾਲ ਕਮਰਾ ਦੇਖਿਆ ਅਤੇ ਚੌਬਾਰੇ ’ਚ ਆਪਣੇ ਮੁਬਾਰਿਕ ਚਰਨ ਟਿਕਾਕੇ ਉਸਨੂੰ ਪਵਿੱਤਰ ਕੀਤਾ ਪੂਜਨੀਕ ਬੇਪਰਵਾਹ ਜੀ ਬਹੁਤ ਖੁਸ਼ ਸਨ ‘ਭਈ! ਯਹ ਪ੍ਰੇਮ ਕੀ ਨਿਸ਼ਾਨੀ ਹੈ’ ਉਸ ਦਿਨ ਪੂਜਨੀਕ ਸਾਈਂ ਜੀ ਨੇ ਦਰਬਾਰ ਦਾ ਨਾਮਕਰਣ ਕਰਦੇ ਹੋਏ ‘ਡੇਰਾ ਸੱਚਾ ਸੌਦਾ, ਬਾਗੜ-ਕਿੱਕਰਾਂਵਾਲੀ (ਕਿੱਕਰਾਲੀ), ਰਾਜਸਥਾਨ’ ਲਿਖਵਾਇਆ ਅਤੇ ਰੂਹਾਨੀ ਮਜਲਿਸ ਲਗਾਕੇ ਸਾਧ-ਸੰਗਤ ’ਚ ਖੂਬ ਖੁਸ਼ੀਆਂ ਵੰਡੀਆਂ

ਆਪਣੀ ਭਵਯਤਾ ਨਾਲ ਪਿੰਡ ਦੀ ਸ਼ੋਭਾ ਵਧਾ ਰਹਾ ਦਰਬਾਰ

ਪੂਜਨੀਕ ਸਾਈਂ ਜੀ ਦੀ ਪਾਵਨ ਹਜ਼ੂਰੀ ’ਚ ਬਣੇ ਇਸ ਦਰਬਾਰ ਦਾ ਸਮੇਂ-ਸਮੇਂ ’ਤੇ ਵਿਸਥਾਰ ਹੁੰਦਾ ਰਿਹਾ ਹੈ ਪਿੰਡ ਵਾਲੇ ਦੱਸਦੇ ਹਨ ਕਿ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੁਰਗੱਦੀਨਸ਼ੀਨੀ ਤੋਂ ਪਹਿਲਾਂ ਇਸ ਦਰਬਾਰ ਦੇ ਨਿਰਮਾਣ ਕਾਰਜ ’ਚ ਬਹੁਤ ਸੇਵਾ ਕਰਦੇ ਰਹੇ, ਪਰ ਬਾਅਦ ’ਚ ਪਿੰਡ ਵਾਲਿਆਂ ਦੀ ਆਪਜੀ ਦੇ ਦਰਸ਼ਨਾਂ ਦੀ ਰੀਝ ਅਧੂਰੀ ਹੀ ਰਹੀ ਦੂਜੇ ਪਾਸੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੁਣ ਤੱਕ ਦੋ ਵਾਰ ਆਪਣੇ ਪਾਵਨ ਚਰਨਕਮਲ ਇੱਥੇ ਟਿਕਾ ਚੁੱਕੇ ਹਨ ਸੇਵਾਦਾਰ ਰੋਸ਼ਨ ਇੰਸਾਂ ਦੇ ਅਨੁਸਾਰ, ਪੂਜਨੀਕ ਹਜ਼ੂਰ ਪਿਤਾ ਜੀ 2009-10 ਦੇ ਕਰੀਬ ਇੱਥੇ ਦਰਬਾਰ ’ਚ ਪਧਾਰੇ ਅਤੇ ਸ਼ਾਮ ਦੀ ਰੂਹਾਨੀ ਮਜਲਿਸ ਲਗਾਈ ਸੀ ਉਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਗੋਲ ਚਬੂਤਰੇ ’ਤੇ ਬਿਰਾਜਮਾਨ ਹੋ ਕੇ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੂੰ ਭਰਪੂਰ ਖੁਸ਼ੀਆਂ ਨਾਲ ਨਵਾਜ਼ਿਆ ਸੀ

ਵਰਤਮਾਨ ਪਰਿਦ੍ਰਿਸ਼ ’ਚ ਇਸ ਦਰਬਾਰ ਦੀ ਭਵਯਤਾ ਪਿੰਡ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਪ੍ਰਤੀਤ ਹੁੰਦੀ ਹੈ ਸੇਵਾਦਾਰ ਉਮੇਦ ਇੰਸਾਂ ਦੱਸਦੇ ਹਨ ਕਿ 4 ਬੀਘਾ ਜ਼ਮੀਨ ’ਤੇ ਬਣੇ ਇਸ ਦਰਬਾਰ ਦੀ ਖਾਸ ਗੱਲ ਇਹ ਵੀ ਹੈ ਕਿ ਪੂਜਨੀਕ ਸਾਈਂ ਜੀ ਦੇ ਸਮੇਂ ’ਚ ਜਿਹੜੀਆਂ ਕੱਚੀਆਂ ਇੱਟਾਂ ਨਾਲ ਤੇਰਾਵਾਸ ਤੇ ਹੋਰ ਕਮਰੇ ਬਣਾਏ ਗਏ ਸਨ, ਉਹ ਅੱਜ ਵੀ ਜਿਉਂ ਦੇ ਤਿਉਂ ਬਰਕਰਾਰ ਹਨ ਇਨ੍ਹਾਂ ਦੀਵਾਰਾਂ ਦੇ ਦੋਨੋਂ ਪਾਸੇ ਪੱਕੀਆਂ ਇੱਟਾਂ ਦੀ ਪਰਤ ਚੜ੍ਹਾਕੇ ਉਸਨੂੰ ਹੋਰ ਮਜ਼ਬੂਤ ਬਣਾ ਦਿੱਤਾ ਗਿਆ ਹੈ ਇਨ੍ਹਾਂ ਦੀਵਾਰਾਂ ਦੀ ਮੋਟਾਈ ਇਸ ਕਦਰ ਹੈ ਕਿ ਆਦਮੀ ਆਰਾਮ ਨਾਲ ਇਸ ਦੀਵਾਰ ’ਤੇ ਲੇਟ ਸਕਦਾ ਹੈ ਗਲੇਫੀਨੁੰਮਾ ਇਹ ਦਰਬਾਰ ਵਾਤਾਨੁਕੂਲਿਤ ਵੀ ਹੈ, ਕਿਉਂਕਿ ਇਸਦੀਆਂ ਮੋਟੀਆਂ ਦੀਵਾਰਾਂ ਗਰਮੀ ਅਤੇ ਸਰਦੀ ਦੇ ਮੌਸਮ ’ਚ ਪੂਰਾ ਬਚਾਅ ਕਰਦੀਆਂ ਹਨ ਸਾਧ-ਸੰਗਤ ਦੀ ਸੁਵਿਧਾ ਦੇ ਲਈ ਇੱਥੇ ਲੰਗਰ ਘਰ ਬਣਾਇਆ ਗਿਆ ਹੈ, ਨਾਲ ਹੀ ਪੀਣ ਵਾਲੇ ਪਾਣੀ ਦੇ ਲਈ ਇੱਕ ਡਿੱਗੀ ਵੀ ਬਣੀ ਹੋਈ ਹੈ ਹਾਲਾਂਕਿ ਪਿੰਡ ਦੇ ਰਕਬੇ ’ਚ ਸਿੰਚਾਈ ਦਾ ਇੱਕਮਾਤਰ ਸਾਧਨ ਬਰਸਾਤ ਹੀ ਹੈ, ਇਸ ਲਈ ਦਰਬਾਰ ’ਚ ਬਰਾਨੀ ਫਸਲ ਉਗਾਈ ਜਾਂਦੀ ਹੈ ਦੂਜੇ ਪਾਸੇ ਸਬਜ਼ੀਆਂ ਦੇ ਨਾਲ-ਨਾਲ ਫਲਦਾਰ ਪੌਦੇ ਵੀ ਦਰਬਾਰ ’ਚ ਹਰਿਆਲੀ ਦਾ ਵਿਕਲਪ ਬਣੇ ਹੋਏ ਹਨ

ਰਹਿਮਤ: ਸਤਿਗੁਰ ਦੀ ਮਾਲਾ ਫੇਰਦੇ ਤਾਂ ਉਹ ਤੈਨੂੰ ਮਾਲਾਮਾਲ ਕਰ ਦਿੰਦੇ!

ਇੱਕ ਦਿਨ ਪੂਜਨੀਕ ਸਾਈਂ ਜੀ ਸਾਧ-ਸੰਗਤ ਨੂੰ ਕੋਲ ਬਿਠਾਕੇ ਬਚਨ-ਵਿਲਾਸ ਕਰ ਰਹੇ ਸਨ ਉਸ ਦੌਰਾਨ ਇੱਕ ਪੰਡਿਤ ਉੱਥੇ ਆਇਆ ਜਗਦੀਸ਼ ਗੋਦਾਰਾ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਦੇ ਕੋਲ ਬੈਠਕੇ ਉਹ ਆਪਣਾ ਦੁੱਖੜਾ ਸੁਣਾਉਣ ਲੱਗਾ ਬਾਬਾ ਜੀ! ਮੈਂ ਆਪਣੇ ਜੀਵਨ ’ਚ ਬਹੁਤਿਆਂ (ਕਈ ਪਾਖੰਡੀ ਲੋਕਾਂ ਦੇ ਨਾਂਅ ਦੱਸੇ) ਦੀ ਮਾਲਾ ਜਪੀ ਇਸ ਚੱਕਰ ’ਚ ਮੇਰੀ ਇੱਕ ਮੁਰੱਬਾ ਜ਼ਮੀਨ ਵੀ ਵਿਕ ਗਈ ਅਤੇ ਘਰ ’ਚ ਵੀ ਪੈਸਿਆਂ ਤੋਂ ਮੋਹਤਾਜ਼ ਹੋ ਗਿਆ

ਇਹ ਸੁਣਕੇ ਪੂਜਨੀਕ ਸਾਈਂ ਜੀ ਨੇ ਸੇਵਾਦਾਰ ਨੂੰ ਤੇਰਾਵਾਸ ਤੋਂ ਇੱਕ ਕੌਥਲੀ (ਛੋਟੀ ਜਿਹੀ ਥੈਲੀ) ਲੈ ਕੇ ਆਉਣ ਦਾ ਹੁਕਮ ਫਰਮਾਇਆ ਉਹ ਸੇਵਾਦਾਰ ਜਦੋਂ ਥੈਲੀ ਲੈਣ ਗਿਆ ਤਾਂ ਉਸਨੇ ਗੁਸਤਾਖੀ ਕਰਦੇ ਹੋਏ ਉਸ ਥੈਲੀ ਨੂੰ ਖੋਲ੍ਹਕੇ ਦੇਖਿਆ ਤਾਂ ਉਸ ’ਚ ਅੱਧ ਸੇਰ (500 ਗ੍ਰਾਮ) ਚੀਨੀ ਨਿਕਲੀ ਪੂਜਨੀਕ ਸਾਈਂ ਜੀ ਨੇ ਜਦੋਂ ਵੀ ਉਸ ਪੰਡਿਤ ਨੂੰ ਦੇਣ ਦੇ ਲਈ ਉਸ ਥੈਲੀ ’ਚ ਹੱਥ ਪਾਏ ਤਾਂ ਕਦੇ ਦੋ-ਦੋ ਦੇ ਨੋਟਾਂ ਦੀ ਗੁੱਟੀ ਨਿਕਲ ਆਵੇ, ਕਦੇ ਪੰਜ-ਪੰਜ ਤੇ ਦਸ-ਦਸ ਰੁਪਏ ਦੇ ਨੋਟਾਂ ਦੀਆਂ ਗੁੱਟੀਆਂ ਨਿਕਲਣ ਪੂਜਨੀਕ ਸਾਈਂ ਜੀ ਨੇ ਉਹ ਸਭ ਰੁਪਏ ਉਸ ਪੰਡਿਤ ਨੂੰ ਦੇ ਦਿੱਤੇ ਇਹ ਨਜ਼ਾਰਾ ਦੇਖਕੇ ਉੱਥੇ ਬੈਠੀ ਸੰਗਤ ਵੀ ਬਹੁਤ ਹੈਰਾਨ ਸੀ, ਖਾਸਕਰਕੇ ਉਹ ਸੇਵਾਦਾਰ ਜੋ ਥੈਲੀ ਨੂੰ ਲੈ ਕੇ ਆਇਆ ਸੀ ਪੂਜਨੀਕ ਸਾਈਂ ਜੀ ਨੇ ਫਰਮਾਇਆ- ਤੁਮਨੇ ਆਜ ਤਕ ਝੂਠੀ ਮਾਲਾ ਫੇਰੀ ਹੈ, ਅਗਰ ਤੁਮ ਸੱਚੇ ਸਤਿਗੁਰ ਕੀ ਮਾਲਾ ਫੇਰਤੇ ਤੋ ਤੁਝੇ ਸਤਿਗੁਰ ਇਸ ਤਰਹ ਸੇ ਨੋਟ (ਧਨ-ਦੌਲਤ) ਦੇਤੇ

ਪਰੋਉਪਕਾਰ:‘ਅੱਜ ਤੋਂ ਸੂਰਜਾ ਸਾਡਾ ਹੋ ਗਿਆ’

ਪਿੰਡ ਵਾਸੀ ਬੀਰਬਲ ਰਾਮ ਦੱਸਦੇ ਹਨ ਕਿ ਪਿੰਡ ’ਚ ਇੱਕ ਚੌਧਰੀ ਖਾਨਦਾਨ ’ਚ ਡੁਮਾਸਰ ਪਿੰਡ ਦਾ ਸੂਰਜਾਰਾਮ ਨਾਂਅ ਦਾ ਵਿਅਕਤੀ ਸੀਰੀ (ਨੌਕਰ) ਦਾ ਕੰਮ ਕਰਿਆ ਕਰਦਾ ਸੀ ਪੂਜਨੀਕ ਸਾਈਂ ਜੀ ਦੀ ਪਹਿਲੀ ਸਤਿਸੰਗ ’ਚ ਸੂਰਜਾਰਾਮ ਨੇ ਗੁਰੂਮੰਤਰ ਲੈ ਲਿਆ ਅਤੇ ਵੱਡਾ ਮੁਰੀਦ ਬਣ ਗਿਆ ਜਦੋਂ ਸਾਈਂ ਜੀ ਤੀਸਰੀ ਵਾਰ ਪਿੰਡ ’ਚ ਪਧਾਰੇ ਤਾਂ ਸੂਰਜਾਰਾਮ ਨੂੰ ਦੇਖਕੇ ਫਰਮਾਉਣ ਲੱਗੇ- ਵਰੀ! ਤੂੰ ਆਜਕੱਲ ਸਤਿਸੰਗ ਮੇਂ ਕਹੀ ਨਹੀਂ ਦਿਖਤਾ ਇਸ ’ਤੇ ਉਹ ਦੱਸਣ ਲੱਗਾ ਕਿ ਬਾਬਾ ਜੀ, ਮੈਂ ਨੌਕਰ ਆਦਮੀ ਹਾਂ, ਜਿਸ ਘਰ ’ਚ ਕੰਮ ਕਰਦਾ ਹਾਂ, ਉੱਥੇ ਤਿੰਨ ਵੱਖ-ਵੱਖ ਪਰਿਵਾਰ ਹਨ,

ਮੇਰਾ ਸਾਰਾ ਦਿਨ ਹੀ ਕੰਮ ਤੋਂ ਪਿੱਛਾ ਨਹੀਂ ਛੁੱਟਦਾ ਮੈਂ ਕੀ ਕਰਾਂ ਜੀ ਇਹ ਸੁਣਕੇ ਪੂਜਨੀਕ ਸਾਈਂ ਜੀ ਨੇ ਸੂਰਜਾਰਾਮ ਦੇ ਚੌਧਰੀ ਜੋ ਸਤਿਸੰਗ ’ਚ ਆਏ ਹੋਏ ਸਨ, ਤੋਂ ਪੁੱਛਿਆ- ‘ਕਿਉਂ ਵਰੀ!’ ਕਿਆ ਐਸਾ ਹੀ ਹੈ’ ਜੀ ਹਾਂ, ਬਾਬਾ ਜੀ, ਅਸੀਂ ਇਸਨੂੰ ਪੈਸੇ ਦੇ ਰੱਖੇ ਹਨ ਫਿਰ ਪੁੱਛਿਆ- ਕਿੰਨੇ ਪੈਸੇ ਦੇ ਰੱਖੇ ਹਨ ਉਸਨੇ ਦੱਸਿਆ ਕਿ ਦੋ ਹਜ਼ਾਰ ਰੁਪਏ ਪੂਜਨੀਕ ਸਾਈਂ ਜੀ ਨੇ ਨਾਲ ਖੜ੍ਹੇ ਸੇਵਾਦਾਰ ਨੂੰ ਹੁਕਮ ਫਰਮਾਇਆ- ‘ਦਿਓ ਵਰੀ! ਇਨਕੋ ਦੋ ਹਜ਼ਾਰ ਰੁਪਏ ਔਰ ਸੂਰਜਾ ਅੱਜ ਤੋ ਸਾਡਾ ਹੋ ਗਿਆ ਇਸ ’ਤੇ ਪੂਜਨੀਕ ਸਾਈਂ ਜੀ ਨੇ ਸਾਹੂਕਾਰ ਪ੍ਰਥਾ ਦੇ ਹੇਠ ਦੱਬੇ ਇੱਕ ਦੀਨ-ਹੀਨ ਨੂੰ ਛੁਡਾਕੇ ਉਸਨੂੰ ਆਜ਼ਾਦ ਜ਼ਿੰਦਗੀ ਜਿਉਣ ਦਾ ਹੱਕ ਦੇ ਦਿੱਤਾ

ਜਦੋਂ ਬੌਖਲਾ ਉੱਠਿਆ ਕਾਲ, ਸ਼ਾਹੀ ਨਾਰਾ ਬਣਿਆ ਸੰਗਤ ਦੀ ਢਾਲ

ਜਦੋਂ ਸੰਤ-ਮਹਾਤਮਾ ਆਪਣੀਆਂ ਵਿੱਛੜੀਆਂ ਹੋਈਆਂ ਰੂਹਾਂ ਦੀ ਪੁਕਾਰ ਸੁਣਕੇ ਉਨ੍ਹਾਂ ਦਾ ਉੱਧਾਰ ਕਰਨ ਆਉਂਦੇ ਹਨ ਤਾਂ ਕਾਲ ਬੌਖਲਾ ਉੱਠਦਾ ਹੈ ਇਸਦਾ ਜਿਉਂਦਾ ਜਾਗਦਾ ਉਦਾਹਰਣ ਕਿੱਕਰਾਂਵਲੀ ’ਚ ਉਦੋਂ ਦੇਖਣ ਨੂੰ ਮਿਲਿਆ ਜਦੋਂ ਪੂਜਨੀਕ ਸਾਈਂ ਜੀ ਸੰਗਤ ਦੇ ਨਾਲ ਪਿੰਡ ’ਚ ਪਹਿਲੀ ਵਾਰ ਪਧਾਰੇ ਜਿਉਂ ਹੀ ਪੂਜਨੀਕ ਸਾਈਂ ਜੀ ਪਿੰਡ ਦੀ ਹੱਦ ’ਚ ਪਹੁੰਚੇ ਤਾਂ ਕੁਝ ਮਨਮਤੇ ਲੋਕਾਂ ਨੇ ਸਾਧ-ਸੰਗਤ ਨੂੰ ਉੱਥੇ ਰੋਕ ਲਿਆ ਕਹਿਣ ਲੱਗੇ ਕਿ ਤੁਸੀਂ ਸਭ ਨੂੰ ਪਿੰਡ ’ਚ ਦਾਖਲ ਨਹੀਂ ਹੋਣ ਦੇਵਾਂਗੇ ਇਹ ਦੇਖਕੇ ਪੂਜਨੀਕ ਸਾਈਂ ਜੀ ਨੇ ਸਾਧ-ਸੰਗਤ ਨੂੰ ਇਸ਼ਾਰਾ ਕਰਦੇ ਹੋਏ ਹੁਕਮ ਫਰਮਾਇਆ, ‘ਭਾਈ! ਸਭ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਬੋਲਦੇ ਹੋਏ ਪਿੱਛੇ-ਪਿੱਛੇ ਚਲੇ ਆਓ’ ਸੰਗਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਂਦੇ ਹੋਏ ਸਿੱਧੇ ਪ੍ਰੇਮੀ ਸਹੀਰਾਮ ਦੇ ਘਰ ਪਹੁੰਚ ਗਈ ਉਤਾਰੇ ਵਾਲੀ ਜਗ੍ਹਾ ’ਤੇ ਪਹੁੰਚਕੇ ਪੂਜਨੀਕ ਸਾਈਂ ਜੀ ਨੇ ਸਾਧ-ਸੰਗਤ ਨੂੰ ਸਿਮਰਨ ਕਰਨ ਦਾ ਹੁਕਮ ਫਰਮਾਇਆ ਸੰਗਤ ਉੱਥੇ ਭਜਨ ’ਤੇ ਬੈਠ ਗਈ ਦਰਅਸਲ ਇੱਕ ਦਿਨ ਪਹਿਲਾਂ ਜਦੋਂ ਪਿੰਡ ’ਚ ਸਤਿਸੰਗ ਹੋਣ ਦੀ ਚਰਚਾ ਹੋਈ ਸੀ ਤਾਂ ਬੇਸ਼ੱਕ ਪਿੰਡ ਵਾਲਿਆਂ ਨੂੰ ਚਾਅ ਚੜ੍ਹ ਗਿਆ, ਪਰ ਕੁਝ ਤਥਾਕਥਿੱਤ ਲੋਕਾਂ ਨੂੰ ਈਰਖਾ ਹੋ ਗਈ ਸ਼ਾਇਦ ਉਹ ਨਹੀਂ ਚਾਹੁੰਦੇ ਸਨ

ਕਿ ਪੂਜਨੀਕ ਸਾਈਂ ਜੀ ਇੱਥੇ ਪਿੰਡ ’ਚ ਆ ਕੇ ਸਤਿਸੰਗ ਫਰਮਾਉਣ ਉਨ੍ਹਾਂ ਨੇ ਕੁਝ ਲੋਕਾਂ ਨੂੰ ਬਹਿਕਾ ਦਿੱਤਾ ਕਿ ਸੱਚੇ ਸੌਦੇ ਵਾਲਾ ਬਾਬਾ ਜੀ ਦੇ ਨਾਲ ਜੋ ਭੇੜਕੁੱਟ, ਬੋਰੀਆ, ਸੈਂਸੀ ਅਤੇ ਸਿੱਖ ਲੋਕ ਆਉਂਦੇ ਹਨ, ਉਹ ਲੋਕਾਂ ਨੂੰ ਪਕੜਕੇ ਕੁੱਟਦੇ ਹਨ ਅਤੇ ਘਰਾਂ ’ਚ ਵੜਕੇ ਲੁੱਟਮਾਰ ਕਰਦੇ ਹਨ ਕੁਝ ਭੋਲੇ-ਭਾਲੇ ਲੋਕ ਉਨ੍ਹਾਂ ਦੀਆਂ ਗੱਲਾਂ ’ਚ ਆ ਗਏ ਅਤੇ ਕਹਿਣ ਲੱਗੇ ਕਿ ਬਾਬਾਜੀ ਨੂੰ ਪਿੰਡ ’ਚ ਸਤਿਸੰਗ ਨਹੀਂ ਲਗਾਉਣ ਦੇਵਾਂਗੇ ਜਦੋਂ ਇਸਦੀ ਖਬਰ ਪ੍ਰੇਮੀ ਸਹੀ ਰਾਮ ਨੂੰ ਮਿਲੀ ਤਾਂ ਉਹ ਦੌੜਦਾ ਹੋਇਆ ਲਾਲਪੁਰਾ ਪਿੰਡ ’ਚ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਗਿਆ ਅਤੇ ਸਾਰੀ ਗੱਲ ਕਹਿ ਸੁਣਾਈ ਉਸਨੇ ਅਰਜ਼ ਕੀਤੀ ਕਿ ਸਾਈਂ ਜੀ! ਆਪ ਕਿੱਕਰਾਂਵਾਲੀ ਦਾ ਸਤਿਸੰਗ ਕੈਂਸਿਲ ਕਰ ਦੇਵੇਂ, ਕਿਉਂਕਿ ਨਿੰਦਕ ਲੋਕ ਪੱਥਰ ਸੁੱਟਣ ਦੀ ਗੱਲ ਕਹਿ ਰਹੇ ਹਨ ਇਸ ’ਤੇ ਪੂਜਨੀਕ ਸਾਈਂ ਜੀ ਨੇ ਜੋਸ਼ ’ਚ ਆ ਕੇ ਬਚਨ ਫਰਮਾਇਆ ਕਿ, ‘ਪੁੱਟਰ! ਤੂ ਕੋਈ ਫਿਕਰ ਨ ਕਰ ਸਤਿਸੰਗ ਜ਼ਰੂਰ ਹੋਗਾ ਔਰ ਜ਼ਿੰਦਾਰਾਮ ਕੀ ਖੂਬ ਰੜ ਮੱਚੇਗੀ ਤੂ ਸਭ ਕੁਛ ਸਤਿਗੁਰੂ ਪਰ ਛੱਡ ਦੇ ਸਤਿਗੁਰੂ ਅੰਦਰ ਸੇ ਉਨਕੋ ਘੁਟੇਗਾ ਯੇ ਸੱਚਾ ਸੌਦਾ ਆਦਮੀਓਂ (ਦੁਨੀਆਂ) ਕੇ ਆਸਰੇ ਨਹੀਂ ਹੈ ਤੂੰ ਚੱਲ ਕਰ ਗਾਂਵ ਵਾਲੋਂ ਕੋ ਬੋਲ ਦੇ ਕਿ ਮਸਤਾਨਾ ਜੀ ਆ ਰਹੇ ਹੈਂ ਤੂੰ ਚੱਲ ਅਸੀਂ ਤੇਰੇ ਪੀਛੇ ਆਤੇ ਹੈਂ’

ਇੱਥੇ ਦਿੱਖਦਾ ਹੈ ਕਲਾਕ੍ਰਿਤੀਆਂ ਦਾ ਅਦਭੁੱਤ ਨਮੂਨਾ

ਦਰਬਾਰ ’ਚ ਕਲਾਕ੍ਰਿਤੀਆਂ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲਦੀ ਹੈ ਦੀਵਾਰ ’ਤੇ ਟੈਲੀਫੋਨ ਨੂੰ ਹੱਥਾਂ ’ਚ ਪਕੜੇ ਬਾਂਦਰ ਦੀ ਲੰਬੀ ਪੂਛ ਹਰ ਯਾਤਰੀ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਦੂਜੇ ਪਾਸੇ ਤੇਰਾਵਾਸ, ਚੌਬਾਰੇ ਤੇ ਹਾਲ ’ਤੇ ਉੱਪਰੀ ਦੀਵਾਰ ’ਤੇ ਬਣਾਈ ਗਈ ਘੜੀ, ਸ਼ੇਰ ਅਤੇ ਮੱਛਲੀ ਆਪਣੇ-ਆਪ ’ਚ ਬੇਮਿਸਾਲ ਪ੍ਰਤੀਤ ਹੁੰਦੀ ਹੈ

ਡੇਰਾ ਸੱਚਾ ਸੌਦਾ ਬਾਗੜ ਕਿਕਰਾਂਵਾਲੀ ‘ਚ ਪੌਦੇ ਲਾਉਂਦੀ ਹੋਈ ਸਾਧ-ਸੰਗਤ
ਡੇਰਾ ਸੱਚਾ ਸੌਦਾ ਬਾਗੜ ਕਿਕਰਾਂਵਾਲੀ ‘ਚ ਪੌਦੇ ਲਾਉਂਦੀ ਹੋਈ ਸਾਧ-ਸੰਗਤ

ਡੇਰਾ ਸੱਚਾ ਸੌਦਾ ਬਾਗੜ ਕਿਕਰਾਂਵਾਲੀ ‘ਚ ਪੌਦੇ ਲਾਉਂਦੀ ਹੋਈ ਸਾਧ-ਸੰਗਤ

ਸਾਈਂ ਜੀ ਦੇ ਮਿੱਠੇ ਸ਼ਬਦਾਂ ਦਾ ਮੁਰੀਦ ਬਣਿਆ ਪੂਰਾ ਪਿੰਡ

ਪੂਜਨੀਕ ਸਾਈਂ ਜੀ ਨੇ ਪਿੰਡ ’ਚ ਪਹਿਲੀ ਵਾਰ ਸਤਿਸੰਗ ਲਗਾਇਆ ਤਾਂ ਬੜੀਆਂ ਰਹਿਮਤਾਂ ਵਰਸਾਈਆਂ ਇਸ ਦੌਰਾਨ ਪੂਜਨੀਕ ਸਾਈਂ ਜੀ ਨੇ ਕਈ ਨਿਰਾਲੇ ਚੋਜ਼ ਦਿਖਾਏ ਕੁੱਤਿਆਂ ਦੇ ਗਲੇ ’ਚ ਨੋਟਾਂ ਦੀ ਮਾਲਾ ਪਾ ਕੇ ਉਸਨੂੰ ਭਜਾ ਦਿੰਦੇ, ਕੁਸ਼ਤੀ ਕਰਵਾਉਣਾ ਅਤੇ ਖੇਲ੍ਹ ’ਚ ਹਾਰਨ ਵਾਲੇ ਵਿਅਕਤੀ ਨੂੰ ਵੱੱਡਾ ਇਨਾਮ ਦੇਣ ਵਰਗੇ ਖੇਲ੍ਹ ਦੇਖਕੇ ਪਿੰਡ ਵਾਲੇ ਬੜੇ ਹੈਰਾਨ ਸੀ ਉਸ ਦਿਨ ਜਿਸ ਭਜਨ ’ਤੇ ਸਤਿਸੰਗ ਹੋਇਆ, ਉਹ ਸੀ:- ‘ਕਿਉਂ ਨਹੀਂ ਜਪਦਾ ਅੰਦਰ ਵਾਲਾ, ਰਾਮ ਤੇਰੇ ਕੰਮ ਆਵੇਗਾ ਤੇਰੀ ਡੁੱਬਦੀ ਬੇੜੀ ਬੰਦਿਆ, ਸਤਿਗੁਰੂ ਪਾਰ ਲੰਘਾਵੇਗਾ’ ਉਸ ਦਿਨ ਸਤਿਸੰਗ ’ਚ ਕਿੱਕਰਾਂਵਾਲੀ ਤੋਂ ਇਲਾਵਾ ਆਸਪਾਸ ਦੇ ਪਿੰਡਾਂ ਤੋਂ ਵੀ ਸੰਗਤ ਪਹੁੰਚੀ ਹੋਈ ਸੀ ਪੂਜਨੀਕ ਸਾਈਂ ਜੀ ਨੇ ਅਲੌਕਿਕ ਮਸਤੀ ’ਚ ਇਲਾਹੀ ਬਚਨ ਫਰਮਾਏ, ‘ਸੋਚੋ ਭਾਈ! ਤੁਮ ਕਹਾਂ ਸੇ ਆਏ ਹੋ! ਮਾਲਿਕ ਨੇ ਕੈਸੀ ਸੁੰਦਰ ਬਾੱਡੀ (ਯਹ ਸਰੀਰ) ਬਣਾਈ ਹੈ ਇਸਕੇ ਅੰਦਰ ਮਾਲਿਕ ਖੁਦ ਬੈਠਾ ਹੈ ਵੋ ਸਭ ਕਾਮ ਕਰਨੇ ਵਾਲਾ ਜ਼ਿੰਦਾਰਾਮ, ਮੌਤ ਸੇ ਛੁਡਾਨੇ ਵਾਲਾ ਸੱਚਾ ਗੁਰੂ ਤੁਮ੍ਹਾਰੇੇ ਸਭ ਕੇ ਅੰਦਰ ਹੈ’ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਨੇ ਮਿੱਠੇ ਪਿਆਰੇ ਬਚਨਾਂ ਦੇ ਤੀਰਾਂ ਨਾਲ ਲੋਕਾਂ ਦੇ ਦਿਲਾਂ ਨੂੰ ਬੀਂਧਕੇ ਰੱਖ ਦਿੱਤਾ ਸਤਿਸੰਗ ਦੌਰਾਨ ਸੇਵਾਦਾਰਾਂ ਨੂੰ ਸੋਨੇ ਚਾਂਦੀ ਦੇ ਬਰਤਨ ਦਿੱਤੇ ਅਤੇ ਨਵੇਂ-ਨਵੇਂ ਨੋਟਾਂ ਦੇ ਹਾਰ ਪਹਿਨਾਕੇ ਲੋਕਾਂ ਨੂੰ ਹੈਰਾਨੀ ’ਚ ਪਾ ਦਿੱਤਾ


ਪੂਜਨੀਕ ਬੇਪਰਵਾਹ ਜੀ ਨੇ ਨਾਮਦਾਨ ਦੀ ਬਖ਼ਸ਼ਿਸ਼ ਕੀਤੀ ਤਾਂ ਕੁਝ ਕੁ ਘਰਾਂ ਨੂੰ ਛੱਡਕੇ ਬਾਕੀ ਸਾਰੇ ਪਿੰਡ ਦੇ ਬੱਚੇ-ਬੱਚੇ ਨੇ ਨਾਮਦਾਨ ਪ੍ਰਾਪਤ ਕਰ ਲਿਆ ਦੱਸਦੇ ਹਨ ਕਿ ਉਸ ਦਿਨ ਉਨ੍ਹਾਂ ਨਾਮਵਾਲੇ ਜੀਵਾਂ ’ਚ ਇੱਕ ਬਜ਼ੁਰਗ ਮਾਤਾ ਮਾਨਾ ਵੀ ਸ਼ਾਮਿਲ ਸੀ, ਜੋ ਅੱਖਾਂ ਦੀ ਦ੍ਰਿਸ਼ਟੀ ਤੋਂ ਅਧੀਰ ਸੀ ਨਾਮ ਦੀ ਇਲਾਹੀ ਦਾਤ ਬਖਸ਼ਦੇ ਸਮੇਂ ਪੂਜਨੀਕ ਸਾਈਂ ਜੀ ਨੇ ਮਾਤਾ ਮਾਨਾ ਨੂੰ ਬਚਨ ਫਰਮਾਇਆ, ‘ਬੇਟਾ! ਚੋਲਾ ਛੋਡਤੇ ਸਮੇਂ ਤੇਰੇ ਕੋ ਮਸਤਾਨਾ (ਪੂਜਨੀਕ ਬੇਪਰਵਾਹ ਜੀ) ਕੀ ਆਵਾਜ਼ ਆਏਗੀ ਉਸ ਆਵਾਜ਼ ਕੋ ਪਹਿਚਾਨ ਕਰ ਉਸਕੇ ਪੀਛੇ-ਪੀਛੇ ਚਲੇ ਆਨਾ ਯਹ ਆਵਾਜ਼ ਤੇਰੇ ਕੋ ਧੁਰ ਸੱਚਖੰਡ ਅਨਾਮੀ ਮੇਂ ਲੈ ਜਾਏਗੀ’ ਇਸ ਤਰ੍ਹਾਂ ਪੂਜਨੀਕ ਸਾਈਂ ਜੀ ਨੇ ਪਿੰਡ ’ਤੇ ਆਪਣੀ ਅਪਾਰ ਰਹਿਮਤ ਵਰਸਾਈ

‘ਫਕੀਰਾਂ ਦਾ ਮੂੰਹ ਹੀ ਬੰਦੂਕ ਹੈ!’

ਸਰਦੀ ਦਾ ਮੌਸਮ ਸੀ, ਪੂਜਨੀਕ ਸਾਈਂ ਜੀ ਨੇ ਪਿੰਡ ’ਚ ਦੂਸਰੀ ਵਾਰ ਸਤਿਸੰਗ ਮਨਜ਼ੂਰ ਕਰ ਦਿੱਤਾ ਨਿਸ਼ਚਿਤ ਦਿਨ ਤੇ ਰੂਹਾਨੀ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋਇਆ ਪੂਜਨੀਕ ਸਾਈਂ ਜੀ ਸਟੇਜ਼ ’ਤੇ ਬਿਰਾਜਮਾਨ ਸਨ ਸਾਧ-ਸੰਗਤ ’ਚ ਗਰਮ ਜਰਸੀਆਂ, ਕੰਬਲ, ਟੋਪੀਆਂ , ਘੜੀਆਂ, ਸਵੈਟਰ, ਪਗੜੀਆਂ ਆਦਿ ਖੂਬ ਵੰਡੇ ਜਾ ਰਹੇ ਸਨ ਸੰਗਤ ਵੀ ਮਸਤੀ ਦਾ ਖੂਬ ਨਜ਼ਾਰਾ ਲੈ ਰਹੀ ਸੀ ਏਨੇ ’ਚ ਪਿੰਡ ਦਾ ਇੱਕ ਵਿਅਕਤੀ ਇਲਾਕੇ ਦਾ ਤਹਿਸੀਲਦਾਰ, ਇੱਕ ਸਰਕਾਰੀ ਵਕੀਲ ਅਤੇ ਆਸਪਾਸ ਦੇ ਕੁਝ ਚੌਧਰੀਆਂ ਨੂੰ ਜੀਪ ’ਚ ਭਰਕੇ ਲੈ ਆਇਆ ਕਈ ਪੁਲਿਸ ਕਰਮਚਾਰੀ ਵੀ ਉਸਦੇ ਨਾਲ ਸਨ ਪੂਜਨੀਕ ਸਾਈਂ ਜੀ ਆਪਣੇ ਅਖੁੱਟ ਖਜ਼ਾਨੇ ’ਚੋਂ ਇਲਾਹੀ ਦਾਤਾਂ ਸਤਿਸੰਗੀਆਂ ਨੂੰ ਲਗਾਤਾਰ ਵੰਡਦੇ ਰਹੇ ਅਤੇ ਉਹ ਸਭ ਲੋਕ ਸਟੇਜ਼ ਦੇ ਸਾਹਮਣੇ ਖੜ੍ਹੇ ਹੋ ਕੇ ਇਸ ਨਿਰਾਲੇ ਖੇਲ੍ਹ ਨੂੰ ਦੇਖਦੇ ਰਹੇ ਕੁਝ ਦੇਰ ਬਾਅਦ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਲੋਕਾਂ ਵੱਲ ਦੇਖਦੇ ਹੋਏ ਪੁੁੱਛਿਆ, ਭਾਈ! ਆਪ ਲੋਗ ਕੈਸੇ ਖੜੇ ਹੋ?’ ਪ੍ਰੰਤੂ ਉਹ ਬਿਨ੍ਹਾਂ ਕੁਝ ਬੋਲੇ ਜਿਉਂ ਦੇ ਤਿਉਂ ਆਪਣੇ ਹੰਕਾਰ ’ਚ ਹੀ ਖੜ੍ਹੇ ਰਹੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਤੁਮ ਲੋਗ ਤੋ ਬੰਦੂਕ ਕਾ ਨਿਸ਼ਾਨਾ ਬਾਂਧਨੇ ਔਰ ਇਸਕਾ ਘੋੜਾ ਦਬਾਨੇ ਮੇਂ ਦੇਰ ਲਗਾਓਗੇ, ਪ੍ਰੰਤੂ ਫਕੀਰੋਂ ਕਾ ਮੂੰਹ ਹੀ ਬੰਦੂਕ ਹੈ ਫਕੀਰ ਕੇ ਮੁੱਖ ਸੇ ਬਚਨ ਨਿਕਲਾ ਨਹੀਂ ਔਰ ਇੱਕਦਮ ਸਭ ਕੁਛ ਫਨਾ (ਖ਼ਤਮ) ਪ੍ਰੰਤੂ ਮਾਲਿਕ, ਪ੍ਰਭੂ ਕੇ ਸੱਚੇ ਸੰਤ-ਮਹਾਂਪੁਰਸ਼, ਰੂਹਾਨੀ ਫਕੀਰ ਅਪਨਾ ਹਰ ਬਚਨ ਸੋਚ-ਸਮਝ ਕਰ ਬੋਲਤੇ ਹੈਂ ਔਰ ਸਭੀ ਕੀ ਭਲਾਈ ਕੇ ਬਚਨ ਬੋਲਤੇ ਹੈਂ’ ਇਹ ਸੁਣਕੇ ਉਹ ਸਭ ਘਬਰਾ ਗਏ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਹੀ ਬੈਠ ਜਾਣ ਦਾ ਹੁਕਮ ਫਰਮਾਇਆ ‘ਭਾਈ! ਯਹਾਂ ਪਰ ਤੋ ਕੇਵਲ ਆਤਮਾ, ਪ੍ਰਮਾਤਮਾ ਔਰ ਅੰਦਰ ਵਾਲੇ ਸੱਚੇ ਰਾਮ-ਨਾਮ ਕੀ ਬਾਤ ਹੋਤੀ ਹੈ ਹਰ ਸ਼ਖ਼ਸ (ਆਦਮੀ) ਪੂਛਤਾ ਹੈ ਕਿ ਮਾਇਆ ਕਹਾਂ ਸੇ ਆਤੀ ਹੈ! ਇਸੀ ਬਾਤ ਨੇ ਹੀ ਸਭੀ ਕੋ ਚੱਕਰ ਮੇਂ ਡਾਲ ਰੱਖਾ ਹੈ

ਅਪਨੀ ਆਤਮਾ ਕੇ ਕਲਿਆਣ ਵਾਸਤੇ ਕੋਈ ਕੁਛ ਨਹੀਂ ਕਰਤਾ ਔਰ ਨ ਹੀ ਕਿਸੀ ਕੋ ਫਿਕਰ ਹੈ ਸਭ ਚੌਰਾਸੀ ਮੇਂ ਧੱਕੇ ਖਾ ਰਹੇ ਹੈਂ ਯੇ ਮਾਇਆ ਨਾਮ ਵਾਲੇ ਜੀਵ ਕੇ ਤੋ ਪੀਛੇ-ਪੀਛੇ ਧੱਕੇ ਖਾਤੀ ਫਿਰਤੀ ਹੈ ਯੇ ਸਤਿਗੁਰੂ ਕੇ ਨਾਮ ਪਰ ਹੀ ਆਤੀ ਹੈ ਔਰ ਸਤਿਗੁਰੂ ਕੇ ਨਾਮ ਪਰ ਹੀ ਲੁਟਾ ਦੀ ਜਾਤੀ ਹੈ’ ਸਤਿਸੰਗ ਦਾ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਸਭਨਾਂ ਨੂੰ ਆਪਣੇ ਕੋਲ ਬਿਠਾਕੇ ਚਾਹ ਪਿਆਈ ਅਤੇ ਬਰਫ਼ੀ ਦਾ ਖੂਬ ਰੱਜ ਕਰਾਇਆ ਦੱਸਦੇ ਹਨ ਕਿ ਬਰਫ਼ੀ ਦਾ ਉਹ ਇੱਕ ਛੋਟਾ ਜਿਹਾ ਡੱਬਾ ਸੀ ਏਨੇ ਲੋਕਾਂ ’ਚ ਵੰਡੀ ਵੀ ਗਈ ਪਰੰਤੂ ਉਹ ਡੱਬਾ ਜਿਉਂ ਦਾ ਤਿਉਂ ਭਰਿਆ ਹੀ ਰਿਹਾ ਇਸ ਅਦਭੁੱਤ ਖੇਡ ਨੂੰ ਦੇਖਕੇ ਉਹ ਲੋਕ ਵੀ ਹੈਰਾਨ ਸਨ ਪੂਜਨੀਕ ਸਾਈਂ ਜੀ ਨੇ ਪੁਲਿਸ ਦੇ ਜਵਾਨਾਂ ਨੂੰ ਨਵੇਂ-ਨਵੇਂ ਨੋਟਾਂ ਦੀ ਸੌ ਰੁਪਏ ਦੀ ਇੱਕ ਗੁੱਟੀ ਵੀ ਬਖ਼ਸ਼ਿਸ਼ ’ਚ ਦਿੱਤੀ ਕਿ ਇਸ ਨਾਲ ਮਿਠਾਈ ਖਰੀਦ ਲੈਣਾ, ਪ੍ਰੰਤੂ ਉਨ੍ਹਾਂ ਨੇ ਪਹਿਲਾਂ ਤਾਂ ਲੈਣ ਤੋਂ ਇਨਕਾਰ ਕੀਤਾ ਪ੍ਰੰਤੂ ਜਦੋਂ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਕਿਹਾ, ‘ਅਸੀਂ ਤੁਹਾਨੂੰ ਰਿਸ਼ਵਤ ਨਹੀਂ ਦਿੰਦੇ ਇਹ ਤਾਂ ਸਤਿਗੁਰੂ ਦੇ ਨਾਂਅ ’ਤੇ ਆਈ ਹੋਈ ਇਲਾਹੀ ਦਾਤ ਹੈ ਇਸ ਸ਼ੈਅ ਦੇ ਲਈ ਤਾਂ ਦੇਵੀ-ਦੇਵ ਵੀ ਤਰਸਦੇ ਹਨ’ ਬਾਅਦ ’ਚ ਉਨ੍ਹਾਂ ਨੇ ਪੂਜਨੀਕ ਬਾਬਾ ਜੀ ਦੀ ਇਸ ਇਲਾਹੀ ਦਾਤ ਨੂੰ ਅਤਿਅੰਤ ਸ਼ਰਧਾ ਨਾਲ ਪ੍ਰਾਪਤ ਕੀਤਾ ਅਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲਦੇ ਹੋਏ ਆਗਿਆ ਲੈ ਕੇ ਚਲੇ ਗਏ

ਰੂਹਾਨੀ ਰਹਿਬਰ ਨੇ ਰੂਹਾਨੀ ਬਾੱਡੀ ਦਾ ਕੀਤਾ ਸਤਿਕਾਰ

ਇਹ ਪਿੰਡ ਵਾਲਿਆਂ ਦੀ ਖੁਸ਼ਕਿਸਮਤੀ ਹੀ ਰਹੀ, ਕਿ ਇੱਥੇ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਪਾਤਸ਼ਾਹੀਆਂ ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਖੇਤਰ ’ਤੇ ਆਪਣੀ ਦਇਆ-ਦ੍ਰਿਸ਼ਟੀ ਦੀਆਂ ਰਹਿਮਤਾਂ ਵਰਸਾਈਆਂ ਹਨ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ, ਆਪਣੀ ਹਜ਼ੂਰੀ ’ਚ ਇੱਥੇ ਦਰਬਾਰ ਤਿਆਰ ਕਰਵਾ ਰਹੇ ਸਨ ਇਸ ਦੌਰਾਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਖੂਬ ਸੇਵਾ ਕੀਤੀ ਸੇਵਾਦਾਰ ਰੋਸ਼ਨ ਇੰਸਾਂ ਦੱਸਦੇ ਹਨ ਕਿ ਪਿੰਡਵਾਸੀ ਚੌ. ਪੱਤਰਾਮ, ਬੀਰਬਲ ਸਮੇਤ ਕਈ ਬਜ਼ੁਰਗ ਅਕਸਰ ਇਹ ਗੱਲਾਂ ਸੁਣਾਇਆ ਕਰਦੇ ਕਿ ਜਿਨ੍ਹਾਂ ਦਿਨਾਂ ’ਚ ਇੱਥੇ ਦਰਬਾਰ ਬਣਾਉਣ ਦੀ ਸੇਵਾ ਚੱਲ ਰਹੀ ਸੀ, ਉਨ੍ਹਾਂ ਦਿਨਾਂ ’ਚ ਸ਼੍ਰੀ ਜਲਾਲਆਣਾ ਸਾਹਿਬ ਦੇ ਸਰਦਾਰ ਹਰਬੰਸ ਸਿੰਘ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਵੀ ਇੱਥੇ ਸੇਵਾ ਕਰਨ ਆਏ ਸਨ ਪੂਰਾ ਦਿਨ ਸੇਵਾ ਚੱਲਦੀ, ਸੇਵਾ ਤੋਂ ਬਾਅਦ ਪੂਜਨੀਕ ਪਰਮਪਿਤਾ ਜੀ ਰਾਤ ਨੂੰ ਬਹਾਦੁਰ ਸਿੰਘ ਗੋਦਾਰਾ ਦੇ ਘਰ ਆਰਾਮ ਫਰਮਾਇਆ ਕਰਦੇ ਇਹ ਅਜਿਹਾ ਸੁਨਿਹਰੀ ਸਮਾਂ ਸੀ, ਜਦੋਂ ਪੂਜਨੀਕ ਸਾਈਂ ਜੀ ਅਤੇ ਪੂਜਨੀਕ ਪਰਮਪਿਤਾ ਜੀ ਕਾਫ਼ੀ ਸਮੇਂ ਤੱਕ ਇਕੱਠੇ ਰਹੇ ਪੂਜਨੀਕ ਸਾਈਂ ਜੀ ਨੇ ਇੱਕ ਵਾਰ ਸਤਿਸੰਗ ਦੌਰਾਨ ਸੇਵਾਦਾਰ ਮੱਖਣ ਸਿੰਘ ਨੂੰ ਕੋਲ ਬੁਲਾਕੇ ਪੁੱਛਿਆ, ‘ਭਾਈ! ਤੁਮ੍ਹਾਰੀ ਰੀਤ ਕੇ ਅਨੁਸਾਰ, ਜਬ ਕਿਸੀ ਕੋ ਅਪਨਾ ਲੀਡਰ ਬਨਾਤੇ ਹੈਂ ਤੋ ਉਸੇ ਕਿਆ ਨਿਸ਼ਾਨੀ ਭੇਂਟ ਕਰਤੇ ਹੈਂ?’ ਇਸ ’ਤੇ ਸੇਵਾਦਾਰ ਮੱਖਣ ਸਿੰਘ ਜੀ ਨੇ ਅਰਜ਼ ਕੀਤੀ ਕਿ ਸਾਈਂ ਜੀ! ਉਨ੍ਹਾਂ ਨੂੰ ਦਸਤਾਰ ਦਿੰਦੇ ਹਨ ਇਸ ’ਤੇ ਪੂਜਨੀਕ ਸਾਈਂ ਜੀ ਨੇ ਪੂਜਨੀਕ ਪਰਮਪਿਤਾ ਜੀ ਨੂੰ ਸਟੇਜ ’ਤੇ ਬੁਲਾਇਆ ਅਤੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਨਮਾਨਿਤ ਕੀਤਾ

ਜਦੋਂ ਅੱਧ-ਉੱਬਲੇ ਮੋਠ ਖਾ ਕੇ ਪੂਜਨੀਕ ਪਰਮਪਿਤਾ ਜੀ ਨੂੰ ਕੱਟਣੀ ਪਈ ਰਾਤ

ਵਾਕਿਆ ਬੜਾ ਦਿਲਚਸਪ ਹੈ, ਪਰ ਨਾਲ ਹੀ ਇਹ ਪ੍ਰੇਰਣਾ ਵੀ ਦਿੰਦਾ ਹੈ ਕਿ ਸੰਤ ਸਵਰੂਪ ’ਚ ਭਗਵਾਨ ਵੀ ਦੁਨੀਆਂਦਾਰੀ ਦੇ ਘਟਨਾਕ੍ਰਮਾਂ ਨੂੰ ਆਤਮਸਾਤ ਕਰਦੇ ਹਨ, ਆਪਣੇ ਹੌਂਸਲੇ ਅਤੇ ਸਹਿਨਸ਼ੀਲਤਾ ਦਾ ਅਨੋਖਾ ਪਾਠ ਲੋਕਾ ਨੂੰ ਪੜ੍ਹਾਉਂਦੇ ਹਨ ਦਰਅਸਲ ਪੂਜਨੀਕ ਸਾਈਂ ਜੀ ਜਦੋਂ ਕਿੱਕਰਾਲੀ ਪਿੰਡ ’ਚ ਸਤਿਸੰਗ ਕਰਨ ਪਧਾਰੇ ਤਾਂ ਇੱਥੋਂ ਦੇ ਕੁਝ ਸ਼ਰਾਰਤੀ ਕਿਸਮ ਦੇ ਲੋਕਾਂ ਨੇ ਪਿੰਡ ਵਾਲਿਆਂ ਦੇ ਮਨ ’ਚ ਇਹ ਡਰ ਬਿਠਾ ਦਿੱਤਾ ਕਿ ਜੋ ਲੋਕ ਬਾਬਾ ਜੀ ਦੇ ਨਾਲ ਆਏ ਹਨ ਉਨ੍ਹਾਂ ’ਚ ਸਰਦਾਰ ਲੋਕ ਤਾਂ ਪਿੰਡ ਵਾਲਿਆਂ ਨੂੰ ਪਕੜਕੇ ਕੁੱਟਦੇ-ਮਾਰਦੇ ਹਨ ਅਤੇ ਬਾਵਰੀਏ ਤੇ ਭੇੜਕੁੱਟ ਆਦਿ ਲੋਕ ਘਰਾਂ ’ਚ ਵੜਕੇ ਲੁੱਟਮਾਰ ਕਰਦੇ ਹਨ ਇਸੇ ਪਸ਼ੋਪੇਸ਼ ਦੇ ਚੱਲਦਿਆਂ ਪਿੰਡ ਵਾਲੇ ਸਾਧ-ਸੰਗਤ ਦੇ ਖਾਣ-ਪੀਣ ਅਤੇ ਆਰਾਮ ਕਰਨ ਦੇ ਲਈ ਕੋਈ ਖਾਸ ਪ੍ਰਬੰਧ ਨਹੀਂ ਕਰ ਪਾਏ ਸਨ, ਕਿਉਂਕਿ ਉਨ੍ਹਾਂ ਦੇ ਮਨ ’ਚ ਇੱਕ ਅਜੀਬ ਜਿਹੀ ਕਸ਼ਮਕਸ਼ ਚੱਲ ਰਹੀ ਸੀ

ਉੱਧਰ ਪੂਜਨੀਕ ਪਰਮਪਿਤਾ ਜੀ ਨੇ ਜਦੋਂ ਦੇਖਿਆ ਕਿ ਸ਼ਾਮ ਹੋਣ ਨੂੰ ਹੈ ਅਤੇ ਸੰਗਤ ਦੇ ਲਈ ਲੰਗਰ ਦੀ ਪੂਰੀ ਵਿਵਸਥਾ ਨਹੀਂ ਹੋ ਰਹੀ ਹੈ ਤਾਂ ਆਪਜੀ ਨੇ ਆਪਣੇ ਸਾਥੀ ਮੱਖਣ ਸਿੰਘ ਨੂੰ ਪੈਸੇ ਦੇ ਕੇ ਦੁਕਾਨ ਤੋਂ ਮੋਠ (ਦਾਲ) ਮੰਗਵਾ ਲਈ ਹੁਣ ਇੱਕ ਹੋਰ ਸਮੱਸਿਆ ਖੜ੍ਹੀ ਹੋ ਗਈ ਕਿ ਇਸ ਦਾਲ ਨੂੰ ਪਕਾਇਆ ਕਿਵੇਂ ਜਾਏ? ਮੱਖਣ ਸਿੰਘ ਨਜ਼ਦੀਕ ਦੇ ਕਿਸੇ ਵਾੜੇ ’ਚੋਂ ਇੱਕ-ਦੋ ਮੋਟੀਆਂ ਲੱਕੜੀਆਂ ਖਿੱਚ ਲਿਆਇਆ ਅਤੇ ਮੋਠ ਪੀਪੇ ’ਚ ਪਾ ਕੇ ਚੁੱਲ੍ਹੇ ’ਤੇ ਪੱਕਣ ਦੇ ਲਈ ਰੱਖ ਦਿੱਤੇ ਪਰ ਜਦੋਂ ਸੇਵਾਦਾਰ ਨੇ ਵਾੜੇ ’ਚੋਂ ਲੱਕੜੀ ਉਠਾਈ ਤਾਂ ਉੱਥੇ ਕਿਸੇ ਬੱਚੇ ਨੇ ਉਸਨੂੰ ਦੇਖ ਲਿਆ ਉਸਨੇ ਆਪਣੇ ਘਰ ’ਚ ਜਾ ਕੇ ਸ਼ੋਰ ਮਚਾ ਦਿੱਤਾ ਇਹ ਸੁਣਨ ਦੀ ਦੇਰ ਸੀ ਕਿ ਬੱਚੇ ਦੀ ਮਾਂ ਤਾਂ ਭੱਜਦੀ ਹੋਈ ਉੱਥੇ ਪਹੁੰਚੀ ਅਤੇ ਬਲਦੇ ਚੁੱਲ੍ਹੇ ’ਚੋਂ ਲੱਕੜੀ ਕੱਢਕੇ ਲੈ ਗਈ ਇਹ ਦ੍ਰਿਸ਼ ਦੇਖਕੇ ਪੂਜਨੀਕ ਪਰਮਪਿਤਾ ਜੀ ਨੂੰ ਬਹੁਤ ਅਫ਼ਸੋਸ ਹੋਇਆ ਅਤੇ ਮੱਖਣ ਸਿੰਘ ਜੀ ਨੂੰ ਸਮਝਾਇਆ ਕਿ ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਹੁਣ ਪੀਪੇ ’ਚ ਮੋਠ ਅੱਧ-ਉੱਬਲੇ ਹੀ ਰਹਿ ਗਏ ਜਿਸਨੂੰ ਖਾ ਕੇ ਪੂਜਨੀਕ ਪਰਮਪਿਤਾ ਜੀ ਨੇ ਰਾਤ ਕੱਟੀ ਦੱਸਦੇ ਹਨ

ਕਿ ਉਸੇ ਰਾਤ ਅਚਾਨਕ ਬਾਰਿਸ਼ ਵੀ ਸ਼ੁਰੂ ਹੋ ਗਈ ਅਤੇ ਤੇਜ਼ ਠੰਡੀ ਹਵਾ ਵੀ ਨਾਲ ਚੱਲਣ ਲੱਗੀ ਸਰਦੀ ਦਾ ਮੌਸਮ ਸੀ, ਅਜਿਹੇ ’ਚ ਠੰਡ ਵੀ ਆਪਣਾ ਜ਼ੌਹਰ ਦਿਖਾਉਣ ਲੱਗੀ ਉੱਧਰ ਪਿੰਡ ਵਾਲਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਕਿ ਇਹ ਬਾਹਰੀ ਲੋਕ ਘਰਾਂ ’ਚ ਨਾ ਵੜ ਆਉਣ ਅਜਿਹੇ ਹਾਲਾਤ ’ਚ ਰਾਤ ਕਿੱਥੇ ਗੁਜ਼ਾਰੀ ਜਾਵੇ, ਇਹ ਵੱਡਾ ਸਵਾਲ ਸੀ ਬਜ਼ੁਰਗਵਾਰ ਦੱਸਦੇ ਹਨ ਕਿ ਮੱਖਣ ਸਿੰਘ ਪੂਜਨੀਕ ਪਰਮਪਿਤਾ ਜੀ ਨੂੰ ਪਿੰਡ ਤੋਂ ਬਾਹਰ ਬਣੇ ਕਿਸੇ ਦੇ ਕੱਚੇ ਕੋਠੇ ’ਚ ਲੈ ਗਿਆ ਜਦੋਂ ਉਸਦਾ ਦਰਵਾਜ਼ਾ ਖੋਲ੍ਹਿਆ ਅਤੇ ਟਾਰਚ ਦੀ ਲਾਈਟ ’ਚ ਦੇਖਿਆ ਉਸ ’ਚ ਤੂੜੀ ਰੱਖੀ ਹੋਈ ਸੀ ਪੂਜਨੀਕ ਪਰਮਪਿਤਾ ਜੀ ਨੇ ਆਪਣੇ ਮੁਰਸ਼ਿਦ ਦੇ ਪਿਆਰ ’ਚ ਰਾਤ ਉਸੇ ਤੂੜੀ ਵਾਲੇ ਕੋਠੇ ’ਚ ਬਿਤਾਈ ਪੂਜਨੀਕ ਪਰਮਪਿਤਾ ਜੀ ਆਪਣੇ ਪਿਆਰੇ ਮੁਰਸ਼ਿਦ ਦੇ ਇਲਾਹੀ ਪੇ੍ਰਮ ’ਚ ਦੁੱਖ ਤਕਲੀਫ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ ਸਨ

ਸ਼ਾਹੀ ਚੋਜ਼: ਕਿਆ ਕੋਈ ਮਾਨੇਗਾ ਕਿ ਰੱਬ ਮਤੀਰਾ ਖਾ ਰਹਾ ਹੈ?’


ਗਣਪਤ ਰਾਮ ਦੱਸਦੇ ਹਨ ਕਿ ਮੇਰੀ ਉਮਰ ਉਸ ਦੌਰਾਨ 8-10 ਸਾਲ ਦੀ ਰਹੀ ਹੋਵੇਗੀ, ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਜੀ ਲਾਲਪੁਰਾ ’ਚ ਪਧਾਰੇ ਹੋਏ ਸਨ ਮੈਂ ਖੇਤਾਂ ’ਚੋਂ ਬਹੁਤ ਹੀ ਚੰਗਾ ਜਿਹਾ ਮਤੀਰਾ ਲੱਭਿਆ ਅਤੇ ਪੂਜਨੀਕ ਸਾਈਂ ਜੀ ਨੂੰ ਦੇਣ ਦੇ ਲਈ ਚਲਿਆ ਗਿਆ ਉੱਥੇ ਜਦੋਂ ਸੇਵਾਦਾਰਾਂ ਨੇ ਦੱਸਿਆ ਕਿ ਬਦਰੂਰਾਮ ਦਾ ਲੜਕਾ ਆਪਜੀ ਦੇ ਲਈ ਮਤੀਰਾ ਲੈ ਕੇ ਆਇਆ ਹੈ ਤਾਂ ਪੂਜਨੀਕ ਸਾਈਂ ਜੀ ਬਹੁਤ ਖੁਸ਼ ਹੋਏ ਉਸ ਸਮੇਂ ਪੂਜਨੀਕ ਸਾਈਂ ਜੀ ਖੁਦ ਵੀ ਮਤੀਰਾ ਹੀ ਖਾ ਰਹੇ ਸਨ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਇਆ ‘ਕਿਆ ਕੋਈ ਮਾਨੇਗਾ ਕਿ ਰੱਬ ਮਤੀਰਾ ਖਾ ਰਹਾ ਹੈ?’ ਅਗਲੇ ਹੀ ਪਲ ਇਹ ਵੀ ਫਰਮਾ ਦਿੱਤਾ ਕਿ ਜੋ ਗੱਲ ਅਸੀਂ ਕਹੀ ਹੈ

ਅਗਰ ਕਿਸੀ ਨੇ ਉਸਨੂੰ ਅੱਗੇ ਕਿਹਾ ਤਾਂ ਉਹ ਨਰਕਾਂ ’ਚ ਸੜੇਗਾ ਪੂਜਨੀਕ ਸਾਈਂ ਜੀ ਦੇ ਅਜਿਹੇ ਅਜਬ ਖੇਲ੍ਹ ਦੇਖਕੇ ਬਹੁਤ ਖੁਸ਼ੀ ਹੋਈ ਪੂਜਨੀਕ ਸਾਈਂ ਜੀ ਨੇ ਮੈਨੂੰ ਮਤੀਰਾ ਲਿਆਉਣ ਦੇ ਬਦਲੇ ’ਚ ਇੱਕ ਸੇਬ ਦਾਤ ’ਚ ਦੇ ਦਿੱਤਾ ਇਹ ਦੇਖਕੇ ਉੱਥੇ ਮੌਜੂਦ ਹੋਰ ਸੇਵਾਦਾਰਾਂ ਦੇ ਮਨ ’ਚ ਵੀ ਉਹ ਸੇਬ ਪਾਉਣ ਦੀ ਲਾਲਸਾ ਪੈਦਾ ਹੋ ਗਈ ਉਨ੍ਹਾਂ ਲੋਕਾਂ ਨੇ ਕਈ ਤਰ੍ਹਾਂ ਨਾਲ ਲਾਲਚ ਦੇਣ ਦੀ ਕੋਸ਼ਿਸ਼ ਵੀ ਕੀਤੀ ਕਿ ਤੈਨੂੰ ਸੇਬ ਦੇ ਬਦਲੇ ’ਚ ਪੈਸੇ ਦੇ ਦੇਵਾਂਗੇ, ਕੋਈ ਕੁਝ ਕਹੇ ਤਾਂ ਕੋਈ ਹੋਰ ਕੁਝ ਜਦੋਂ ਮੇਰੇ ਪਿਤਾ ਜੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸੇਬ ਨੂੰ ਜਲਦੀ ਨਾਲ ਪੂਰੇ ਦਾ ਪੂਰਾ ਖਾ ਲੈ ਮੈਂ ਝੱਟ ਨਾਲ ਉਹ ਸੇਬ ਖਾ ਲਿਆ ਅੱਜ ਮੇਰੀ ਉਮਰ 82 ਸਾਲ ਦੇ ਕਰੀਬ ਹੈ ਅਤੇ ਬਿਲਕੁੱਲ ਤੰਦਰੁਸਤ (ਰਿਸ਼ਟ-ਪੁਸ਼ਟ) ਹਾਂ ਇਹ ਸਭ ਪੂਜਨੀਕ ਸਾਈਂ ਜੀ ਦੀ ਰਹਿਮਤ ਦਾ ਹੀ ਕਮਾਲ ਹੈ

ਕ੍ਰਿਪਾ ਦ੍ਰਿਸ਼ਟੀ: ਜਦੋਂ ਲੱਤਾਂ ਤੋਂ ਅਧੀਰ ਵੱਛੜੀ ਲਗਾਉਣ ਲੱਗੀ ਛਲਾਗਾਂ

ਜਗਦੀਸ਼ ਗੋਦਾਰਾ ਨੇ ਦੱਸਿਆ ਕਿ ਨਨਾਊ ਪਿੰਡ ’ਚ ਮੇਰੇ ਨਾਨਾ ਮੋਟਾ ਰਾਮ ਬਿਜਾਰਨੀਆ ਉਰਫ਼ ਗੁਰਮੁੱਖ ਸਿੰਘ ਦੇ ਘਰ ਇੱਕ ਵਾਰ ਪੂਜਨੀਕ ਸਾਈਂ ਜੀ ਦਾ ਉਤਾਰਾ ਸੀ ਉਸ ਦਿਨ ਉਨ੍ਹਾਂ ਦੇ ਘਰ ਹੀ ਸਤਿਸੰਗ ਹੋਇਆ ਅਤੇ ਦੁਪਿਹਰ ਬਾਅਦ ਘੁੰਮਦੇ-ਘੁੰਮਦੇ ਪੂਜਨੀਕ ਸਾਈਂ ਜੀ ਉਨ੍ਹਾਂ ਦੇ ਪਸ਼ੂਆਂ ਵਾਲੀ ਸਾਈਡ ’ਚ ਆ ਗਏ ਉੱਥੇ ਇੱਕ ਛੋਟੀ ਜਿਹੀ ਵੱਛੜੀ ਨੂੰ ਚਾਰਪਾਈ ’ਚ ਰੱਸੀਆਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਸੀ

ਦਰਅਸਲ ਉਸ ਵੱਛੜੀ ਦੀਆਂ ਜਨਮ ਤੋਂ ਹੀ ਚਾਰੋਂ ਲੱਤਾਂ ਏਨੀਆਂ ਕਮਜ਼ੋਰ ਸਨ ਕਿ ਉਹ ਖੜ੍ਹੇ ਹੋ ਪਾਉਣ ਦੀ ਸਥਿਤੀ ’ਚ ਨਹੀਂ ਸੀ ਪੂਜਨੀਕ ਸਾਈਂ ਜੀ ਨੇ ਘਰ ਵਾਲਿਆਂ ਤੋਂ ਪੁੱਛਿਆ- ‘ਇਸਕੋ ਕਿਆ ਹੂਆ ਭਈ!’ ਉਨ੍ਹਾਂ ਨੇ ਸਾਰੀ ਕਥਾ ਸੁਣਾ ਦਿੱਤੀ ਇਸ ’ਤੇ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਗੁਰਮੁੱਖ, ਆਪਣੀ ਮਾਤਾ ਕੋ ਬੋਲਣਾ ਕਿ ਆਜ ਸਾਇਂ (ਸ਼ਾਮ ਕੋ) ਬਛੜੀ ਕੋ ਬਲੇਰਾ (ਕਾਫੀ ਮਾਤਰਾ ’ਚ) ਦੁੱਧ ਪਿਲਾਏ’ ਇਹ ਹੁਕਮ ਫਰਮਾਕੇ ਪੂਜਨੀਕ ਸਾਈਂ ਜੀ ਬਾਹਰ ਘੁੰਮਣ ਚਲੇ ਗਏ ਰਾਤ ਦੀ ਸਤਿਸੰਗ ਹੋਈ, ਜੰਮਕੇ ਰਾਮਨਾਮ ਦਾ ਡੰਕਾ ਵੱਜਿਆ ਅਗਲੀ ਸਵੇਰ ਘਰ ਵਾਲਿਆਂ ਨੇ ਦੇਖਿਆ ਤਾਂ ਉਹ ਵੱਛੜੀ ਛਲਾਗਾਂ ਲਗਾਉਂਦੀ ਹੋਈ ਇੱਧਰ-ਉੱਧਰ ਭੱਜ ਰਹੀ ਸੀ ਇਹ ਦੇਖਕੇ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਪੂਜਨੀਕ ਸਾਈਂ ਜੀ ਦੀ ਪ੍ਰਤੱਖ ਰਹਿਮਤ ਪਾ ਕੇ ਪਰਿਵਾਰ ਵਾਲੇ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੇ ਸਨ

‘ਯੇ ਕਿਆ ਵਰੀ! ਕਦੀ ਮਰ ਚਿੜੀਏ, ਕਦੀ ਜੀਅ ਚਿੜੀਏ!

ਕਰੀਬ 70 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਪਿੰਡ ਕਿੱਕਰਾਂਵਾਲੀ ਦੀ ਹਾਲਤ ਬੜੀ ਤਰਸਯੋਗ ਸੀ ਸੋਕੇ ਦੇ ਵਿੱਚ ਪਿੰਡ ਵਾਲਿਆਂ ਦੀਆਂ ਉਮੀਦਾਂ ਵੀ ਸੁੱਕ ਕੇ ਟੁੱਟਣ ਲੱਗੀਆਂ ਸਨ ਜਦੋਂ ਪੂਜਨੀਕ ਸਾਈਂ ਜੀ ਪਿੰਡ ’ਚ ਪਧਾਰੇ ਤਾਂ ਪਿੰਡ ਦੇ ਸਨਮਾਨਿਤ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਹੁਣ ਸਾਡੀ ਕਿਸਮਤ ਬਦਲਣ ਵਾਲੀ ਹੈ ਇੱਕ ਦਿਨ ਪੂਜਨੀਕ ਸਾਈਂ ਜੀ ਦਰਬਾਰ ’ਚ ਬਿਰਾਜਮਾਨ ਸਨ ਉਸ ਸਮੇਂ ਨਿਯਾਮਤ ਰਾਮ ਸੇਵਾਦਾਰ ਹੋਇਆ ਕਰਦੇ ਸਨ ਉਸ ਸ਼ਾਮ ਪਿੰਡ ਦੇ ਕਈ ਲੋਕ ਇਕੱਠੇ ਹੋ ਕੇ ਪੂਜਨੀਕ ਸਾਈਂ ਜੀ ਨੂੰ ਮਿਲਣ ਪਹੁੰਚੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਸੇਵਾਦਾਰ ਨਿਯਾਮਤ ਰਾਮ ਨੂੰ ਇਸ ਬਾਰੇ ’ਚ ਚਰਚਾ ਕੀਤੀ ਸੇਵਾਦਾਰ ਨੇ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਕੇ ਅਰਜ ਕੀਤੀ, ਸਾਈਂ ਜੀ! ਪਿੰਡ ਦੇ ਲੋਕ ਇੱਕ ਬੇਨਤੀ ਲੈ ਕੇ ਆਏ ਹਨ ਕਿ ਬਾਬਾ ਜੀ, ਬਾਰਿਸ਼ ਕਰਵਾ ਦੇਣ ਤਾਂ ਅਸੀਂ ਕਾਫ਼ੀ ਮਾਤਰਾ ’ਚ ਮੂੰਗ-ਮੋਠ ਤੇ ਬਾਜਰਾ ਆਦਿ ਅਨਾਜ ਸਰਸਾ ਦਰਬਾਰ ’ਚ ਪਹੁੰਚਾ ਦੇਵਾਂਗੇ ਇਹ ਸੁਣਕੇ ਪੂਜਨੀਕ ਸਾਈਂ ਜੀ ਮੁਸਕਰਾਏ ਅਤੇ ਫਰਮਾਇਆ- ‘ਅੱਛਾ ਬਾਰਿਸ਼ ਕੇ ਲੀਏ ਯੇ ਰਿਸ਼ਵਤ ਦੇ ਰਹੇ ਹੈਂ

ਔਰ ਤੁਮ ਇਨਕੀ ਸਿਫਾਰਿਸ਼ ਕਰ ਰਹੇ ਹੋ?’ ਇਸ ’ਤੇ ਸਾਰੇ ਹੱਥ ਜੋੜਕੇ ਖੜ੍ਹੇ ਹੋ ਗਏ ਫਿਰ ਫਰਮਾਇਆ- ‘ਚਲੋ ਕੋਈ ਨਾ, ਬਾਰਿਸ਼ ਹੋ ਜਾਏਗੀ’ ਦੱਸਦੇ ਹਨ ਕਿ ਉਸ ਰਾਤ ਬੜੀ ਜ਼ੋਰਦਾਰ ਬਾਰਿਸ਼ ਹੋਈ, ਪੂਰੀ ਰਾਤ ਬਾਰਿਸ਼ ਹੁੰਦੀ ਰਹੀ ਅਗਲੀ ਸਵੇਰ ਹੀ ਉਹ ਲੋਕ ਫਿਰ ਤੋਂ ਸਾਈਂ ਜੀ ਦੀ ਹਜ਼ੂਰੀ ’ਚ ਪੇਸ਼ ਹੋ ਗਏ ਪੂਜਨੀਕ ਸਾਈਂ ਜੀ ਨੇ ਪੁੱਛਿਆ- ਹਾਂ ਵਰੀ! ਕਿਵੇਂ ਆਉਣਾ ਹੋਇਆ? ਕਹਿਣ ਲੱਗੇ ਕਿ ਬਾਬਾ ਜੀ, ਬਾਰਿਸ਼ ਬੰਦ ਕਰਵਾਓ ਜੀ, ਨਹੀਂ ਤਾਂ ਸਾਡੇ ਕੱਚੇ ਮਕਾਨ ਡਿੱਗ ਜਾਣਗੇ ਅਸੀਂ ਤਾਂ ਮਾਰੇ ਜਾਵਾਂਗੇ ਇਸ ’ਤੇ ਪੂਜਨੀਕ ਸਾਈਂ ਜੀ ਨੇ ਹੱਸਦੇ ਹੋਏ ਫਰਮਾਇਆ- ‘ਯੇ ਕਿਆ ਵਰੀ! ਕਦੀ ਮਰ ਚਿੜੀਏ, ਤੇ ਕਦੀ ਜੀਅ ਚਿੜੀਏ’ ਯਾਨੀ ਕਦੇ ਬਾਰਿਸ਼ ਚਾਹੀਦੀ ਹੈ ਤਾਂ ਕਦੇ ਬਾਰਿਸ਼ ਬੰਦ ਕਰਵਾਓ ਆਖਿਰਕਾਰ ਪੂਜਨੀਕ ਸਾਈਂ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਬਾਰਿਸ਼ ਬੰਦ ਹੋ ਗਈ

ਸ਼ਹਿਨਸ਼ਾਹੀ ਮੌਜ ਲਿਆਈ ਪਿੰਡ ’ਚ ਬਰਕਤਾਂ ਦੀ ਮੌਜ

82 ਸਾਲ ਦੇ ਬੀਰਬਲ ਰਾਮ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਸੰਵਤ 2013 (ਸੰਨ 1955-56) ਦੇ ਕਰੀਬ ਇੱਥੇ ਪਹਿਲੀ ਵਾਰ ਪਧਾਰੇ ਉਸ ਦੌਰਾਨ ਪਿੰਡ ’ਚ ਸੋਕੇ ਵਰਗੇ ਹਾਲਾਤ ਬਣੇ ਰਹਿੰਦੇ ਸਨ, ਕਿਉਂਕਿ ਫਸਲਾਂ ਬਰਸਾਤ ’ਤੇ ਹੀ ਨਿਰਭਰ ਸਨ ਇੱਕ ਦਿਨ ਪੂਜਨੀਕ ਸਾਈਂ ਜੀ ਆਪਣੀ ਮੌਜ ’ਚ ਸਨ, ਉਦੋਂ ਪਿੰਡ ਦੇ ਸਤਿਸੰਗੀ ਲਾਲਚੰਦ ਨੇ ਕੁਝ ਅਰਜ ਕਰਨੀ ਚਾਹੀ ਪੂਜਨੀਕ ਸਾਈਂ ਜੀ ਨੇ ਫਰਮਾਇਆ ਕਿ ‘ਬੋਲ ਲਾਲਚੰਦ, ਕਿਆ ਮਾਂਗਨਾ ਚਾਹਤੇ ਹੋ? ਕਹੋ ਤੋ ਆਜ ਸਵਰਗ ਉਤਾਰ ਦੇਂ’ ਲਾਲਚੰਦ ਨੇ ਅਰਜ਼ ਕੀਤੀ ਕਿ ਸਾਈਂ ਜੀ, ਪਿੰਡ ਵਾਲਿਆਂ ਦੇ ਕੋਲ ਨਹਿਰੀ ਪਾਣੀ ਦੀ ਵਿਵਸਥਾ ਨਹੀਂ ਹੈ, ਬਰਸਾਤ ਦੀ ਕਮੀਂ ਦੇ ਚੱਲਦਿਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਬਸ ਏਨਾ ਕਰ ਦਿਓ ਕਿ ਕਦੇ ਸੋਕਾ ਨਾ ਪਵੇ, ਬਰਸਾਤ ਸਮੇਂ ’ਤੇ ਹੁੰਦੀ ਰਹੇ ਸਾਈਂ ਜੀ ਮੁਸਕਰਾਏ ਅਤੇ ਫਰਮਾਇਆ ‘ਚਾਕੀ ਗਾਲੋ ਮਿਲਤੋ ਰਹਿਵੇ ਗੋ’ ਯਾਨੀ ਖਾਣੇ ਦੇ ਲਈ ਅਨਾਜ ਦੀ ਕਦੇ ਕਮੀ ਨਹੀਂ ਆਏਗੀ ਦੱਸਦੇ ਹਨ ਕਿ ਅੱਜ ਤੱਕ ਇੱਕ ਵਾਰ ਵੀ ਅਜਿਹਾ ਸਮਾਂ ਨਹੀਂ ਆਇਆ ਜਦੋਂ ਸਾਲਭਰ ’ਚ ਫਸਲ ਨਾ ਹੋਈ ਹੋਵੇ, ਅਮੂਮਨ ਤਾਂ ਹਾੜ੍ਹੀ-ਸਾਉਣੀ ਦੀਆਂ ਦੋਨੋਂ ਫਸਲਾਂ ਹੁੰਦੀਆਂ ਹਨ, ਨਹੀਂ ਤਾਂ ਇੱਕ ਫਸਲ ਤਾਂ ਪੱਕੀ ਹੀ ਹੈ ਪਿੰਡ ਦੀ ਜ਼ਮੀਨ ਕਦੇ ਖਾਲੀ ਨਹੀਂ ਰਹਿੰਦੀ ਪਿੰਡ ਵਾਲੇ ਇਸਨੂੰ ਪੂਜਨੀਕ ਸਾਈਂ ਜੀ ਦੀ ਕ੍ਰਿਪਾ ਮੰਨਦੇ ਹਨ

ਸਾਈਂ ਜੀ ਦੀ ਰਹਿਮਤ ਨਾਲ ਮਿੱਠਾ ਹੋਇਆ ਪਾਣੀ

ਇੱਕ ਦਿਨ ਪੂਜਨੀਕ ਸਾਈਂ ਜੀ ਨੇ ਪਿੰਡ ਦੀ ਸੰਗਤ ਨੂੰ ਪੁੱਛਿਆ, ‘ਭਾਈ! ਬੋਲੋ! ਤੁਮ੍ਹਾਰੇ ਯਹਾਂ ਪਾਨੀ ਮੀਠਾ ਹੈ ਜਾਂ ਖਾਰਾ?’ ਪ੍ਰੇਮੀਆਂ ਨੇ ਅਰਜ਼ ਕੀਤੀ, ਸਾਈਂ ਜੀ! ਸਾਡੇ ਤਾਂ ਪਾਣੀ ਖਾਰਾ ਹੈ ‘ਭਾਈ! ਤੁਮ ਤੋ ਜਿੰਦਾ ਰਾਮ ਕੋ ਜਪਤੇ ਹੋ ਪਿੰਡ ਦੇ ਸਾਰੇ ਪ੍ਰੇਮੀ ਸਿਰ ਝੁਕਾਏ ਚੁੱਪਚਾਪ ਬੈਠੇ ਰਹੇ ਕੋਈ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਦੇ ਕੋਲ ਸ਼ਹਿਨਸ਼ਾਹੀ ਪ੍ਰਸ਼ਨ ਦਾ ਜਵਾਬ ਸੀ ਵਿਜੇ ਸਿੰਘ ਦੱਸਦੇ ਹਨ ਕਿ ਉਸ ਸਮੇਂ ਪਿੰਡ ’ਚ ਇੱਕ ਖੂਹ ਹੋਇਆ ਕਰਦਾ ਸੀ, ਜਿਸਦਾ ਪਾਣੀ ਬਹੁਤ ਖਾਰਾ ਸੀ ਵਰਖਾ ਦੇ ਦਿਨਾਂ ’ਚ ਪਿੰਡ ’ਚ ਬਣੀ ਬਾਵੜੀ ਬਰਸਾਤੀ ਪਾਣੀ ਨਾਲ ਭਰ ਜਾਂਦੀ ਇਸ ਨਾਲ 15-20 ਦਿਨਾਂ ਤੱਕ ਲੋਕ ਉਸਦਾ ਪਾਣੀ ਪੀਣ ਦੇ ਲਈ ਵਰਤੋਂ ਕਰਦੇ, ਪ੍ਰੰਤੂ ਬਰਸਾਤੀ ਪਾਣੀ ਖ਼ਤਮ ਹੋਣ ’ਤੇ ਪਿੰਡ ਵਾਲੇ ਪਿੰਡ ਅਸਰਜਾਨ ਅਤੇ ਭਗਵਾਨ ਤੋਂ ਊਠਾਂ ’ਤੇ ਲੱਦ ਕੇ ਪੀਣ ਵਾਲਾ ਪਾਣੀ ਲਿਆਇਆ ਕਰਦੇ ਉਸ ਦਿਨ ਪੂਜਨੀਕ ਸਾਈਂ ਜੀ ਨੇ ਹੁਕਮ ਫਰਮਾਇਆ, ‘ਭਈ! ਤੁਮ ਐਸਾ ਕਰਨਾ, ਸੁਬਹ ਤੀਨ ਬਜੇ ਉਠਕਰ ਸਭ ਪ੍ਰੇਮੀ ਬੈਠਕਰ ਭਜਨ ਕਰਨਾ ਸਤਿਗੁਰੂ ਤੁਮ੍ਹਾਰਾ ਪਾਨੀ ਭੀ ਮੀਠਾ ਕਰ ਦੇਗਾ’ ਪੂਜਨੀਕ ਸਾਈਂ ਜੀ ਨੇ ਖੰਡ (ਚੀਨੀ) ਦੀਆਂ ਦੋ ਬੋਰੀਆਂ ਮੰਗਵਾਕੇ ਉਸ ਖੂਹ ਦੇ ਪਾਣੀ ’ਚ ਪਵਾ ਦਿੱਤੀਆਂ, ਉਸਦੇ ਅਗਲੇ ਦਿਨ ਹੀ ਪਾਣੀ ਮਿੱਠਾ ਹੋ ਗਿਆ

ਇਹ ਦੇਖਕੇ ਪਿੰਡ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਕਰਨ ਲੱਗੇ ਕਿ ਬਾਬਾ ਜੀ ਨੇ ਚੀਨੀ ਦੀ ਬੋਰੀ ਪਾ ਕੇ ਪਾਣੀ ਮਿੱਠਾ ਕਰ ਦਿੱਤਾ ਤਾਂ ਕੋਈ ਆਪਣੇ ਸਤਿਗੁਰੂ ਦੀ ਰਹਿਮਤ ਨੂੰ ਮਹਿਸੂਸ ਕਰ ਰਿਹਾ ਸੀ ਦੱਸਦੇ ਹਨ ਕਿ ਕਰੀਬ 3 ਮਹੀਨੇ ਤੱਕ ਪਿੰਡ ਵਾਲਿਆਂ ਨੇ ਉਸ ਮਿੱਠੇ ਪਾਣੀ ਦਾ ਲੁਤਫ ਉਠਾਇਆ ਇੱਕ ਦਿਨ ਦਰਬਾਰ ਤੋਂ ਇੱਕ ਸੇਵਾਦਾਰ ਉੱਥੇ ਪਾਣੀ ਲੈਣ ਗਿਆ ਤਾਂ ਕੁਝ ਤਥਾਕਥਿੱਤ ਲੋਕਾਂ ਨੇ ਉਸਨੂੰ ਪਾਣੀ ਭਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਵਾਪਿਸ ਭੇਜ ਦਿੱਤਾ ਇਹ ਵਾਕਿਆ ਜਦੋਂ ਪੂਜਨੀਕ ਸਾਈਂ ਜੀ ਦੀ ਹਜ਼ੂਰੀ ’ਚ ਰੱਖਿਆ ਗਿਆ ਤਾਂ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਜੋ ਅਫਸਰ ਮਿਸਲ ਕੋ ਮਨਜ਼ੂਰ ਕਰ ਸਕਤਾ ਹੈ ਉਸੇ ਖਾਰਿਜ ਕਰਨੇ ਕਾ ਅਧਿਕਾਰ ਭੀ ਉਸੇ ਪ੍ਰਾਪਤ ਹੈ, ਵਹ ਖਾਰਿਜ ਭੀ ਕਰ ਸਕਤਾ ਹੈ’ ਦੱਸਦੇ ਹਨ ਕਿ ਇਸਦੇ ਕੁਝ ਦਿਨ ਬਾਅਦ ਹੀ ਉਸ ਖੂਹ ਦਾ ਪਾਣੀ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਖਾਰਾ ਹੋ ਗਿਆ

ਇੰਝ ਪਹੁੰਚੋ ਦਰਬਾਰ ਸੜਕ ਮਾਰਗ:

  • ਨੌਹਰ (ਈਰੜਕੀ ਬੱਸ ਸਟੈਂਡ) ਤੋਂ ਬੱਸ ਸੇਵਾ (20 ਕਿੱਲੋਮੀਟਰ)
  • ਰਾਵਤਸਰ ਤੋਂ ਸਿੱਧੀ ਬੱਸ ਸਰਵਿਸ (35 ਕਿੱਲੋਮੀਟਰ)

ਇੰਝ ਪਹੁੰਚੋ ਦਰਬਾਰ ਰੇਲ ਮਾਰਗ:

  • ਨੌਹਰ ਰੇਲਵੇ ਸਟੇਸ਼ਨ ਤੋਂ ਟੈਕਸੀ ਅਤੇ ਬੱਸ ਸਰਵਿਸ ਉਪਲਬੱਧ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!