ਔਰਤਾਂ ਆਪਣੀ ਖੂਬਸੂਰਤੀ ਬਰਕਰਾਰ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕਰਦੀਆਂ ਹਨ ਬਾਜ਼ਾਰ ’ਚ ਉਪਲੱਬਧ ਕਾਸਮੈਟਿਕਸ ਆਈਟਮਾਂ ਦੇ ਨਾਲ-ਨਾਲ ਘਰੇਲੂ ਉਪਯੋਗਾਂ ਰਾਹੀਂ ਖੂਬਸੂਰਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਹਰ ਮੌਸਮ ’ਚ ਔਰਤਾਂ ਨੂੰ ਮੌਸਮ ਦੇ ਅਨੁਸਾਰ ਹੀ ਮੇਕਅੱਪ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਇਹ ਜ਼ਰੂਰੀ ਵੀ ਹੈ ਮੀਂਹ ਦੇ ਮੌਸਮ ’ਚ ਵੀ ਚਿਹਰਾ ਅਤੇ ਚਮੜੀ ਦਾ ਖਾਸ ਖਿਆਲ ਰੱਖਣਾ ਹੁੰਦਾ ਹੈ, ਤਾਂ ਕਿ ਹਰ ਮੌਸਮ ’ਚ ਚਿਹਰੇ ਦੀ ਗੁਲਾਬੀ ਰੰਗਤ ਘੱਟ ਨਾ ਹੋਵੇ ਅਜਿਹੇ ਮੌਸਮ ’ਚ ਹਲਕਾ ਮੇਕਅੱਪ ਕਰਨਾ ਚਾਹੀਦਾ ਹੈ
Table of Contents
ਇਸ ਤੋਂ ਇਲਾਵਾ ਆਓ! ਜਾਣਦੇ ਹਾਂ ਕੁਝ ਟਿਪਸ ਜਿਨ੍ਹਾਂ ਦੀ ਮੱਦਦ ਨਾਲ ਮੀਂਹ ਦੇ ਮੌਸਮ ’ਚ ਵੀ ਖਿੜੀ-ਖਿੜੀ ਰੰਗਤ ਤੁਸੀਂ ਪਾ ਸਕਦੇ ਹੋ।
ਦੂਰ ਕਰੋ ਦਾਗ-ਧੱਬੇ
ਇਸ ਮੌਸਮ ’ਚ ਅਸੀਂ ਚਿਹਰੇ ਦੀ ਸਹੀ ਕੇਅਰ ਨਹੀਂ ਕਰ ਪਾਉਂਦੇ, ਇਸ ਨਾਲ ਚਿਹਰੇ ’ਤੇ ਡਾਰਕਨੈੱਸ ਹੋਣ ਲੱਗਦਾ ਹੈ, ਤਾਂ ਅਜਿਹੇ ’ਚ ਚਿਹਰੇ ’ਤੇ ਸੇਬ ਅਤੇ ਪਪੀਤੇ ਦਾ ਗੁੱਦਾ ਲਾਓ ਇਸ ਨਾਲ ਚਿਹਰੇ ’ਤੇ ਮੌਜ਼ੂਦ ਦਾਗ-ਧੱਬੇ ਤਾਂ ਦੂਰ ਹੋਣਗੇ ਹੀ, ਨਾਲ ਹੀ ਚਮਕ ਵੀ ਆਵੇਗੀ।
ਖਿੜ ਉੱਠੇਗਾ ਇਸ ਨਾਲ ਚਿਹਰਾ
ਜੇਕਰ ਤੁਸੀਂ ਕਿਸੇ ਨੂੰ ਮਿਲਣ ਜਾ ਰਹੇ ਹੋ ਅਤੇ ਟਾਈਮ ਘੱਟ ਹੈ, ਤਾਂ ਹਲਦੀ, ਵੇਸਣ ਅਤੇ ਨਿੰਬੂ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਾਓ ਕੁਝ ਦੇਰ ਬਾਅਦ ਹਲਕੇ ਹੱਥਾਂ ਨਾਲ ਸਾਫ ਕਰੋ, ਇਸ ਨਾਲ ਚਿਹਰੇ ’ਤੇ ਇੱਕਦਮ ਅਲੱਗ ਨਿਖਾਰ ਆਵੇਗਾ।
ਮੁਲਤਾਨੀ ਮਿੱਟੀ ਦਾ ਕਮਾਲ
ਖੂਬਸੂਰਤੀ ਵਧਾਉਣ ’ਚ ਮੁਲਤਾਨੀ ਮਿੱਟੀ ਹਮੇਸ਼ਾ ਤੋਂ ਹੀ ਮੱਦਦਗਾਰ ਰਹੀ ਹੈ ਖਾਸ ਕਰਕੇ ਆਇਲੀ ਸਕਿੱਨ ਲਈ ਇਸ ਨਾਲ ਨਿਖਾਰ ਲਿਆਉਣ ਲਈ ਮੁਲਤਾਨੀ ਮਿੱਟੀ ’ਚ ਗੁਲਾਬ ਜਲ ਮਿਲਾ ਕੇ ਲਾਉਣ ਨਾਲ ਵੀ ਚਿਹਰੇ ’ਤੇ ਗੁਲਾਬੀ ਚਮਕ ਆਉਂਦੀ ਹੈ।
ਪਾਣੀ ਨਾਲ ਚਮਕੇਗਾ ਚਿਹਰਾ
ਕਹਿੰਦੇ ਹਨ ਕਿ ਪਾਣੀ ਪੀਣ ਨਾਲ ਚਿਹਰੇ ’ਤੇ ਚਮਕ ਆਉਂਦੀ ਹੈ ਕਿਉਂਕਿ ਪਾਣੀ ਬਾਡੀ ’ਚ ਮੌਜ਼ੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਇਸ ਲਈ ਜਿੰਨਾ ਜ਼ਿਆਦਾ ਹੋ ਸਕੇ ਪਾਣੀ ਪੀਓ।
ਆਲੂ ਖੂਬਸੂਰਤੀ ਵਧਾਉਣ ’ਚ ਸਹਾਇਕ
ਆਲੂ ਚਿਹਰੇ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਇਸ ’ਚ ਵਿਟਾਮਿਨ ਬੀ-ਕੰਪਲੈਕਸ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਫਾਸਫੋਰਸ ਹੁੰਦਾ ਹੈ ਜੋ ਸਕਿੱਨ ਦੇ ਕਲਰ ਨੂੰ ਹਲਕਾ ਕਰਨ ’ਚ ਮੱਦਦ ਕਰਦਾ ਹੈ ਨਿਆਸਿਨਾਮਾਈਡ ਨਾਮਕ ਵਿਟਾਮਿਨ ਬੀ-ਕੰਪਲੈਕਸ ਹੁੰਦਾ ਹੈ ਜੋ ਸਕਿੱਨ ’ਚ ਨਵੀਂ ਤਰ੍ਹਾਂ ਦੀ ਤਾਜ਼ਗੀ ਲਿਆਉਣ ’ਚ ਮੱਦਦ ਕਰਦਾ ਹੈ ਆਲੂ ਨੂੰ ਸਲਾਈਸ ਕਰ ਲਓ ਅਤੇ ਉਨ੍ਹਾਂ ਨਾਲ ਹੌਲੀ-ਹੌਲੀ 10 ਮਿੰਟਾਂ ਤੱਕ ਫੇਸ ਨੂੰ ਸਰਕੂਲਰ ਮੋਸ਼ਨ ’ਚ ਰਬ ਕਰੋ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਸਲਾਈਸ ਸੁੱਕ ਗਿਆ ਹੈ ਤਾਂ ਦੂਜਾ ਸਲਾਈਸ ਲੈ ਲਓ।
ਨਿੰਬੂ ਨਾਲ ਗੋਰਾਪਣ ਪਾਓ
ਨਿੰਬੂ ’ਚ ਵਿਟਾਮਿਨ ਸੀ ਐਂਟੀ-ਆਕਸੀਡੈਂਟ ਹੁੰਦਾ ਹੈ ਜੋ ਸਕਿੱਨ ਦੇ ਮੇਲਾਨੀਨ ਨਾਮਕ ਤੱਤ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ ਨਾਲ ਹੀ ਇਸ ’ਚ ਜੋ ਸਾਈਟ੍ਰਿਕ ਐਸਿਡ ਹੁੰਦਾ ਹੈ ਜੋ ਸਕਿੱਨ ਨੂੰ ਐਕਸਫੋਲੀਏਟ ਕਰਕੇ, ਡੈੱਡ ਸਕਿੱਨ ਨੂੰ ਕੱਢ ਕੇ ਚਿਹਰੇ ’ਤੇ ਇੱਕ ਅਲੱਗ ਹੀ ਗਲੋਅ ਅਤੇ ਗੋਰਾਪਣ ਲਿਆਉਣ ’ਚ ਮੱਦਦ ਕਰਦਾ ਹੈ ਇੱਕ ਬਾਊਲ ’ਚ ਇੱਕ ਵੱਡਾ ਚਮਚ ਬਰਾਊਨ ਸ਼ੂਗਰ ਲਓ ਅਤੇ ਉਸ ’ਚ ਇੱਕ ਛੋਟਾ ਚਮਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਇਸਨੂੰ ਚਿਹਰੇ ’ਤੇ ਚੰਗੀ ਤਰ੍ਹਾਂ ਲਾ ਕੇ 10 ਮਿੰਟਾਂ ਤੱਕ ਉਂਗਲਾਂ ਦੇ ਪੋਟਿਆਂ ਨਾਲ ਪੋਲਾ-ਪੋਲਾ ਰਬ ਕਰੋ ਬਾਅਦ ’ਚ ਸਾਦੇ ਪਾਣੀ ਨਾਲ ਧੋ ਲਓ।
ਪਪੀਤਾ ਗਲੋਇੰਗ ’ਚ ਹੈਲਪਫੁੱਲ
ਪਪੀਤੇ ’ਚ ਪੈਪੇਨ ਨਾਂਅ ਦਾ ਐਂਜਾਈਮ ਹੁੰਦਾ ਹੈ ਜੋ ਐਕਸਫੋਲੀਏਟ ਏਜੰਟ ਹੁੰਦਾ ਹੈ ਉਸ ਦਾ ਇਹੀ ਗੁਣ ਸਕਿੱਨ ਸੈੱਲਸ ਨੂੰ ਰਿਜੈਨਰੇਟ ਕਰਨ ’ਚ ਮੱਦਦ ਕਰਦਾ ਹੈ ਪੱਕੇ ਹੋਏ ਪਪੀਤੇ ਦਾ ਰਸ ਕੱਢ ਕੇ ਚਿਹਰੇ ’ਤੇ ਜਿੱਥੇ ਪਿਗਮੈਂਟੇਸ਼ਨ ਹੋਇਆ ਹੈ, ਉੱਥੇ ਲਾਓ ਅਤੇ ਸੁੱਕ ਜਾਣ ਤੋਂ ਬਾਅਦ ਸਾਦੇ ਪਾਣੀ ਨਾਲ ਧੋ ਲਓ ਇੱਕ ਮਹੀਨੇ ਤੱਕ ਇਸਦਾ ਇਸਤੇਮਾਲ ਕਰਨ ’ਤੇ ਤੁਹਾਨੂੰ ਖੁਦ ਹੀ ਫਰਕ ਨਜ਼ਰ ਆਵੇਗਾ।
ਫਿਜੀ ਹੇਅਰ
ਮਾਨਸੂਨ ਦਾ ਵਾਲਾਂ ’ਤੇ ਥੋੜ੍ਹਾ ਮਾੜਾ ਅਸਰ ਪੈਂਦਾ ਹੈ ਇਸ ਲਈ ਬਹੁਤ ਜ਼ਿਆਦਾ ਹੈਵੀ ਪ੍ਰੋਡਕਟ ਯੂਜ਼ ਕਰਨ ਨਾਲ ਵਾਲਾਂ ਦਾ ਨੈਚੁਰਲ ਗਲੋਅ ਜਾ ਸਕਦਾ ਹੈ ਫਿਜੀ ਹੇਅਰ ਤੋਂ ਬਚਣ ਲਈ ਜਦੋਂ ਤੁਸੀਂ ਹੇਅਰਵਾਸ਼ ਕਰਨ ਜਾਓ, ਉਸ ਤੋਂ ਇੱਕ ਘੰਟਾ ਪਹਿਲਾਂ ਹਾਟ ਆਇਲ ਨਾਲ ਹੇਅਰ ਮਸਾਜ਼ ਕਰੋ ਮਾਨਸੂਨ ’ਚ ਵਾਲਾਂ ਨੂੰ ਚਮਕਦਾਰ ਬਣਾਈ ਰੱਖਣ ਲਈ ਇਹ ਪ੍ਰਕਿਰਿਆ ਹਰ ਹਫਤੇ ਕਰੋ।
ਆਇਲੀ ਸਕਿੱਨ
ਔਰਤਾਂ ’ਚ ਇਹ ਸਮੱਸਿਆ ਕਾਫੀ ਆਮ ਹੈ ਹੁੰਮਸ ਕਾਰਨ ਜ਼ਿਆਦਾਤਰ ਔਰਤਾਂ ਦੀ ਸਕਿੱਨ ਕਾਫੀ ਆਇਲੀ ਹੋ ਜਾਂਦੀ ਹੈ ਆਇਲੀ ਸਕਿੱਨ ਤੋਂ ਛੁਟਕਾਰਾ ਪਾਉਣ ਲਈ ਜੈੱਲ ਬੇਸਡ ਫੇਸਵਾਸ਼ ਅਤੇ ਮੈਟ ਮਾਇਸ਼ਚਰਾਈਜਰ ਦੀ ਵਰਤੋਂ ਕਰੋ ਇਸ ਤੋਂ ਇਲਾਵਾ ਖੂਬ ਸਾਰਾ ਪਾਣੀ ਪੀ ਕੇ ਖੁਦ ਨੂੰ ਹਾਈਡ੍ਰੇਟ ਰੱਖੋ ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਣਗੇ ਅਤੇ ਸਕਿੱਨ ਵੀ ਠੀਕ ਰਹੇਗੀ।
ਰੁੱਖੀ ਅਤੇ ਬੇਜ਼ਾਨ ਚਮੜੀ
ਮੀਂਹ ਦੇ ਮੌਸਮ ’ਚ ਵੀ ਚਮੜੀ ਦੀ ਖਾਸ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ ਵੇਸਣ, ਸ਼ਹਿਦ ਅਤੇ ਦੁੱਧ ਨਾਲ ਬਣਿਆ ਹੋਮਮੇਡ ਪੈਕ ਲਾਓ ਇਸ ਦੌਰਾਨ ਦਿਨ ’ਚ ਲਈ ਗਈ ਇੱਕ ਕੱਪ ਗ੍ਰੀਨ ਟੀ ਵੀ ਤੁਹਾਡੀ ਸਕਿੱਨ ਲਈ ਕਾਫੀ ਫਾਇਦੇਮੰਦ ਹੈ।
ਪੈਰਾਂ ਦੀ ਦੇਖਭਾਲ
ਮਾਨਸੂਨ ਦੇ ਮੌਸਮ ’ਚ ਪੈਰ ਬੇਹੱਦ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ ਇਸ ਤੋਂ ਇਲਾਵਾ ਕੁਝ ਲੋਕਾਂ ਦੇ ਪੈਰਾਂ ’ਚੋਂ ਅਜੀਬ ਜਿਹੀ ਬਦਬੂ ਆਉਂਦੀ ਹੈ ਪੈਰਾਂ ਦੀ ਗੁਆਚੀ ਰੌਣਕ ਵਾਪਸ ਲਿਆਉਣ ਲਈ ਹਫਤੇ ’ਚ ਇੱਕ ਵਾਰ ਘਰ ’ਚ ਹੀ ਪੈਡੀਕਿਓਰ ਕਰੋ ਇਸਦੇ ਨਾਲ ਹੀ ਨਮਕ, ਕੌਰਨ ਮੀਲ ਅਤੇ ਕੌਫੀ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਇੱਕ ਸਕਰੱਬ ਬਣਾਓ, ਫਿਰ ਇਸ ’ਚ ਕੁਝ ਬੂੰਦਾਂ ਬਾਦਾਮ ਦਾ ਤੇਲ ਮਿਲਾ ਦਿਓ ਇਸ ਨਾਲ ਪੈਰਾਂ ’ਤੇ ਸਕਰੱਬ ਕਰੋ ਅਤੇ ਧੋ ਲਓ।