Experiences of Satsangis

ਬਹੁਤ ਦਵਾਈਆਂ ਲੈ ਲਈਆਂ, ਬਸ ਹੁਣ ਬੰਦ ਕਰ ਦਿਓ…-ਸਤਿਸੰਗੀਆਂ  ਦੇ ਅਨੁਭਵ

Experiences of Satsangis ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਬੰਤ ਸਿੰਘ ਇੰਸਾਂ ਪੁੱਤਰ ਸ੍ਰੀ ਰਾਮਚੰਦ ਸਿੰਘ ਨਿਵਾਸੀ ਜੁਝਾਰ ਨਗਰ ਬਠਿੰਡਾ ਸ਼ਹਿਰ ਤੋਂ ਪੂੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਪਰਿਵਾਰ ’ਤੇ ਹੋਈ ਰਹਿਮਤ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ:-

ਜੁਲਾਈ 1990 ਦੀ ਗੱਲ ਹੈ ਉਸ ਸਮੇਂ ਤੱਕ ਮੇਰੀ ਬੇਟੀ ਸੱਤ ਸਾਲ ਦੀ ਹੋ ਗਈ ਸੀ ਉਸਦੇ ਬਾਅਦ ਕੋਈ ਬੱਚਾ ਨਹੀਂ ਸੀ ਹੋਇਆ ਅਸੀਂ ਕਈ ਵੱਡੇ-ਵੱਡੇ ਡਾਕਟਰਾਂ ਤੋਂ ਦਵਾਈਆਂ ਆਦਿ ਲਈਆਂ, ਸਮੇਂ-ਸਮੇਂ ’ਤੇ ਚੈਕਅੱਪ ਵੀ ਕਰਵਾਉਂਦੇ ਰਹੇ, ਪਰੰਤੂ ਕਿਤੋਂ ਵੀ ਬੱਚੇ ਦੀ ਉਮੀਦਵਾਰੀ ਨਹੀਂ ਹੋਈ ਸੀ ਜਦੋਂ ਕਿਤੋਂ ਵੀ ਫਾਇਦਾ ਨਹੀਂ ਹੋਇਆ ਤਾਂ ਫਿਰ ਅਸੀਂ ਆਪਣੇ ਘਰ-ਪਰਿਵਾਰ ’ਚ ਬੈਠ ਕੇ ਵਿਚਾਰ ਕੀਤਾ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੇਵਲ ਸਾਡਾ ਸਤਿਗੁਰੂ ਹੀ ਕਰ ਸਕਦਾ ਹੈ, ਉਹ ਦੋਨਾਂ ਜਹਾਨਾਂ ਦਾ ਵਾਲੀ ਹੈ

ਅਸੀਂ ਇਸ ਸਬੰਧੀ ਆਪਣੇ ਪੂਜਨੀਕ ਸਤਿਗੁਰੂ ਦਾਤਾ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ  ਪਵਿੱਤਰ ਚਰਨਾਂ ’ਚ ਇਹ ਫਰਿਆਦ ਲੈ ਕੇ ਪਰਿਵਾਰ ਸਮੇਤ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਜੁਲਾਈ 1990 ’ਚ ਗਏ ਆਗਿਆ ਮਿਲਣ ’ਤੇ ਅਸੀਂ ਪਰਿਵਾਰ ਸਮੇਤ ਪੂਜਨੀਕ ਪਰਮ ਪਿਤਾ ਜੀ ਦੀ ਪਾਕ-ਪਵਿੱਤਰ ਹਜ਼ੂਰੀ ’ਚ ਆਪਣੀ ਇਸ ਮਜ਼ਬੂਰੀ ਲਈ ਬੇਨਤੀ ਕੀਤੀ ਕਿ ਪਿਤਾ ਜੀ, ਮੇਰੀ ਬੇਟੀ ਸੱਤ ਸਾਲ ਦੀ ਹੋ ਗਈ ਹੈ ਅਤੇ ਉਸਦੇ ਬਾਅਦ ਕੋਈ ਬੱਚਾ ਨਹੀਂ ਹੋਇਆ, ਆਪ ਜੀ ਹੀ ਕਿਰਪਾ ਕਰੋ ਜੀ ਦਵਾਈਆਂ ਖਾ-ਖਾ ਕੇ ਹੰਭ ਗਏ ਹਾਂ, ਪਰੰਤੂ ਕਿਤੋਂ ਵੀ ਕੋਈ ਫਾਇਦਾ ਨਹੀਂ ਹੋਇਆ

ਜੀ ਪੂਜਨੀਕ ਦਿਆਲੂ ਪਰਮ ਪਿਤਾ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫਰਮਾਇਆ, ‘‘ਅੱਛਾ ਭਾਈ! ਬਹੁਤ ਦਵਾਈਆਂ ਲੈ ਲਈਆਂ ਅਤੇ ਫਰਮਾਇਆ ਕਿ ਬਸ ਭਾਈ ਹੁਣ ਬੰਦ ਕਰ ਦਿਓ’’ ਪੂਜਨੀਕ ਪਰਮ ਪਿਤਾ ਜੀ ਦੀ ਕ੍ਰਿਪਾ ਨਾਲ ਅਪਰੈਲ 1991 ’ਚ ਬੱਚੇ ਦੀ ਉਮੀਦਵਾਰੀ ਹੋਈ ਅਸੀਂ ਪਰਿਵਾਰ ਸਮੇਤ ਪੂਜਨੀਕ ਪਰਮ ਪਿਤਾ ਜੀ ਦੇ ਕੋਲ ਇਹ ਅਰਜ਼ ਕਰਨ ਦੇ ਲਈ ਪਹੁੰਚੇ ਕਿ ਪਿਤਾ ਜੀ, ਇੱਕ ਬੇਟੀ ਤਾਂ ਸਾਡੇ ਘਰ ਹੈ, ਬੇਟਾ ਹੋ ਜਾਵੇ ਤਾਂ ਉਸ ਸਮੇਂ ਸਤਿਗੁਰੂ ਦੀਆਂ ਦੋਵੇਂ ਨੂਰੀ ਬਾਡੀਆਂ ਤੇਰਵਾਸ ’ਚ ਹੀ ਮੌਜ਼ੂਦ ਸਨ

Also Read:  Gastric Problem: ਟੀਵੀ ਯੁੱਗ ਦੀ ਦੇਣ ਗੈਸਟ੍ਰਿਕ ਟ੍ਰਬਲ

ਪੂਜਨੀਕ ਪਰਮ ਪਿਤਾ ਜੀ ਪਲੰਗ ’ਤੇ ਅਤੇ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲ ਹੀ ਕੁਰਸੀ ’ਤੇ ਬਿਰਾਜ਼ਮਾਨ ਸਨ ਪਰਮਪਿਤਾ ਜੀ ਨੇ ਹਜ਼ੂਰ ਪਿਤਾ ਜੀ ਨਾਲ ਨਜ਼ਰਾਂ ਮਿਲਾ ਕੇ ਉਹਨਾਂ ਦੀ ਸਹਿਮਤੀ ਲੈਂਦੇ ਹੋਏ ਫਰਮਾਇਆ, ‘‘ਇੱਕ ਬੇਟੀ ਹੈ ਤੇ ਇੱਕ ਬੇਟਾ ਹੋ ਜਾਵੇ ਤਾਂ ਵਧੀਆ ਪਰਿਵਾਰ ਬਣ ਜਾਵੇਗਾ’’

 ਹਜ਼ੂਰ ਪਿਤਾ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀ ਹਾਂ ’ਚ ਹਾਂ ਮਿਲਾ ਦਿੱਤੀ ਇਸ ਤਰ੍ਹਾਂ ਪੂਜਨੀਕ ਪਰਮਪਿਤਾ ਜੀ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਵੀ ਮੋਹਰ ਲਗਵਾ ਦਿੱਤੀ ਸਮਾਂ ਬੀਤਿਆ ਅਤੇ ਮਿਤੀ 21 ਜਨਵਰੀ 1992 ਨੂੰ ਸੱਚੇ ਦਾਤਾ ਪੂਜਨੀਕ ਪਰਮ ਪਿਤਾ ਜੀ ਦੇ ਇਸ ਪਵਿੱਤਰ ਵਚਨ ਕਿ ਬੇਟੀ ਹੈ ਤੇ ਇੱਕ ਬੇਟਾ ਹੋ ਜਾਵੇ ਤਾਂ ਵਧੀਆ ਪਰਿਵਾਰ ਬਣ ਜਾਵੇਗਾ ਦੇ ਅਨੁਸਾਰ ਸਾਡੇ ਘਰ ਬੇਟੇ ਨੇ ਜਨਮ ਲਿਆ ਪੂਜਨੀਕ ਸਤਿਗੁਰੂ ਦਾਤਾ ਪਰਮ ਪਿਤਾ ਜੀ ਕਦਮ-ਕਦਮ ’ਤੇ ਸਾਡੀ ਮਦਦ ਕਰਦੇ ਹਨ ਜੋ ਪਰਉਪਕਾਰ ਸਤਿਗੁਰੂ ਨੇ ਸਾਡੇ ਪਰਿਵਾਰ ’ਤੇ ਕੀਤੇ, ਉਹਨਾਂ ਦਾ ਬਦਲਾ ਹੀ ਨਹੀਂ ਚੁਕਾਇਆ ਜਾ ਸਕਦਾ

ਅਸੀਂ ਹਮੇਸ਼ਾ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਾਂ ਪੂਜਨੀਕ ਸਤਿਗੁਰੂ ਜੀ ਦੇ ਪੂਜਨੀਕ ਮੌਜੂਦਾ ਸਰੂਪ ਸੈਂਟ ਡਾ. ਐੱਮਐੱਸਜੀ ਨੂੰ ਇਹੀ ਬੇਨਤੀ ਹੈ ਕਿ ਸਾਡਾ ਦ੍ਰਿੜ੍ਹ ਵਿਸ਼ਵਾਸ਼ ਆਪ ਜੀ ਦੇ ਪਵਿੱਤਰ ਚਰਨਾਂ ’ਚ ਹਮੇਸ਼ਾ ਇਸੇ ਤਰ੍ਹਾਂ ਹੀ ਬਣਿਆ ਰਹੇ ਜੀ ਅਤੇ ਸੇਵਾ ਤੇ ਸਿਮਰਨ ਵੀ ਵੱਧ-ਚੜ੍ਹ ਕਰਦੇ ਰਹੀਏ ਜੀ