Artwork: ਆਰਟ ਵਰਕ ਨਾਲ ਸਜਾਓ ਬੈੱਡਰੂਮ
ਘਰ ਨੂੰ ਨਵਾਂ ਲੁੱਕ ਦੇਣ ਦੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਘਰ ਨੂੰ ਇੱਕ ਨਵਾਂ, ਫਰੈੱਸ਼ ਅਤੇ ਆਕਰਸ਼ਕ ਰੂਪ ਦੇ ਸਕਦੇ ਹੋ ਇਨ੍ਹਾਂ ’ਚੋਂ ਕੁਝ ਤਰੀਕੇ ਬੇਹੱਦ ਸੌਖੇ ਹੁੰਦੇ ਹਨ ਅਤੇ ਬਿਨਾਂ ਜ਼ਿਆਦਾ ਖਰਚ ਕੀਤੇ ਤੁਹਾਡੇ ਘਰ ਦੀ ਸੁੰਦਰਤਾ ਨੂੰ ਵਧਾ ਸਕਦੇ ਹਨ
Table of Contents
ਆਓ! ਜਾਣਦੇ ਹਾਂ ਕੁਝ ਸੌਖੇ ਅਤੇ ਪ੍ਰਭਾਵਸ਼ਾਲੀ ਤਰੀਕੇ:-
ਕੰਧਾਂ ਦਾ ਰੰਗ ਬਦਲੋ:
ਕੰਧਾਂ ਦਾ ਰੰਗ ਘਰ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਫਿੱਕੇ ਅਤੇ ਚਮਕਦਾਰ ਰੰਗਾਂ ਦਾ ਇਸਤੇਮਾਲ ਕਰਨ ਨਾਲ ਘਰ ਵੱਡਾ ਅਤੇ ਹਵਾਦਾਰ ਲੱਗਦਾ ਹੈ, ਜਦੋਂਕਿ ਗੂੜ੍ਹੇ ਰੰਗਾਂ ਨਾਲ ਇੱਕ ਸ਼ਾਹੀ ਅਤੇ ਸੋਹਣਾ ਰੂਪ ਮਿਲਦਾ ਹੈ ਤੁਸੀਂ ਇੱਕ ਕੰਧ ’ਤੇ ਖਾਸ ਟੈਕਸਚਰ ਪੇਂਟ ਜਾਂ ਵਾਲਪੇਪਰ ਵੀ ਇਸਤੇਮਾਲ ਕਰ ਸਕਦੇ ਹੋ
ਫ਼ਰਨੀਚਰ ਦੀ ਨਵੀਂ ਵਿਵਸਥਾ:
ਫ਼ਰਨੀਚਰ ਨੂੰ ਨਵੇਂ ਤਰੀਕੇ ਨਾਲ ਸਜਾਉਣ ਨਾਲ ਵੀ ਘਰ ਦਾ ਲੁੱਕ ਪੂਰੀ ਤਰ੍ਹਾਂ ਬਦਲ ਸਕਦਾ ਹੈ ਪੁਰਾਣੇ ਫ਼ਰਨੀਚਰ ਨੂੰ ਨਵੀਨੀਕਰਨ ਜਾਂ ਨਵਾਂ ਕਵਰ ਦੇ ਕੇ ਤੁਸੀਂ ਉਸ ਨੂੰ ਨਵਾਂ ਰੂਪ ਦੇ ਸਕਦੇ ਹੋ ਕਮਰੇ ਦੀ ਖੁੱਲ੍ਹੀ ਜਗ੍ਹਾ ਨੂੰ ਧਿਆਨ ’ਚ ਰੱਖਦਿਆਂ ਫ਼ਰਨੀਚਰ ਨੂੰ ਸਹੀ ਰੱਖੋ ਤਾਂ ਕਿ ਘਰ ਹਵਾਦਾਰ ਅਤੇ ਵਿਸਤ੍ਰਿਤ ਦਿਸੇ
ਲਾਈਟਿੰਗ ’ਚ ਬਦਲਾਅ:
ਲਾਈਟਿੰਗ ਘਰ ਦੇ ਵਾਤਾਵਰਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਵੱਖ-ਵੱਖ ਤਰ੍ਹਾਂ ਦੀ ਲਾਈਟਿੰਗ ਦੀ ਵਰਤੋਂ ਕਰੋ, ਜਿਵੇਂ ਵਾੱਲ ਲੈਂਪ, ਸਟੈਂਡ ਲੈਂਪ ਜਾਂ ਫੇਅਰੀ ਲਾਈਟਸ ਡਿਮ ਲਾਈਟਿੰਗ ਜਾਂ ਵਾਰਮ ਲਾਈਟ ਦੀ ਵਰਤੋਂ ਘਰ ਨੂੰ ਆਰਾਮਦਾਇਕ ਅਤੇ ਨਿੱਘ ਨਾਲ ਭਰ ਸਕਦਾ ਹੈ
ਆਰਟਵਰਕ ਅਤੇ ਸਜਾਵਟੀ ਚੀਜ਼ਾਂ:
ਕੰਧਾਂ ’ਤੇ ਆਰਟਵਰਕ ਲਾਉਣਾ ਘਰ ਨੂੰ ਇੱਕ ਆਕਰਸ਼ਕ ਅਤੇ ਕਲਾਤਮਕ ਰੂਪ ਦਿੰਦਾ ਹੈ ਤੁਸੀਂ ਪੇਂਟਿੰਗਸ, ਫੋਟੋਗ੍ਰਾਫਸ ਜਾਂ ਹੈਂਡਮੇਡ ਕਲਾਕ੍ਰਿਤੀਆਂ ਦਾ ਇਸਤੇਮਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਸਜਾਵਟੀ ਚੀਜ਼ਾਂ ਜਿਵੇਂ ਮੂਰਤੀਆਂ, ਬੂਟੇ, ਫਲਾਵਰ ਵਾਸ ਅਤੇ ਕੈਂਡਲਜ਼ ਵੀ ਘਰ ਦੇ ਲੁੱਕ ਨੂੰ ਨਿਖਾਰ ਸਕਦੀਆਂ ਹਨ
ਕੁਸ਼ਨਜ਼ ਅਤੇ ਰਗਸ ਦੀ ਵਰਤੋਂ:
ਸੋਫੇ ਜਾਂ ਬੈੱਡ ’ਤੇ ਰੰਗੀਨ ਅਤੇ ਡਿਜ਼ਾਇਨਰ ਕੁਸ਼ਨਜ਼ ਦਾ ਇਸਤੇਮਾਲ ਕਰੋ ਇਹ ਛੋਟੇ ਬਦਲਾਅ ਵੀ ਘਰ ਦੇ ਲੁੱਕ ਨੂੰ ਵੱਡਾ ਬਦਲਾਅ ਦੇਣ ’ਚ ਸਮਰੱਥ ਹੁੰਦੇ ਹਨ ਇਸ ਤੋਂ ਇਲਾਵਾ, ਫਰਸ਼ ’ਤੇ ਸਾਫਟ ਅਤੇ ਡਿਜ਼ਾਇਨਰ ਰਗਜ਼-ਪਾਯਦਾਨ ਦਾ ਇਸਤੇਮਾਲ ਘਰ ਨੂੰ ਨਵਾਂ ਲੁੱਕ ਦੇ ਸਕਦਾ ਹੈ
ਇੰਡੋਰ ਪਲਾਂਟਸ ਦਾ ਇਸਤੇਮਾਲ:
ਬੂਟਿਆਂ ਦਾ ਘਰ ’ਚ ਹੋਣਾ ਨਾ ਸਿਰਫ ਵਾਤਾਵਰਨ ਲਈ ਚੰਗਾ ਹੁੰਦਾ ਹੈ ਸਗੋਂ ਇਹ ਘਰ ਦੇ ਲੁੱਕ ਨੂੰ ਵੀ ਕੁਦਰਤੀ ਅਤੇ ਤਾਜ਼ਾ ਮਹਿਸੂਸ ਕਰਵਾਉਂਦਾ ਹੈ ਛੋਟੇ ਅਤੇ ਵੱਡੇ ਇੰਡੋਰ ਪਲਾਂਟਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਘਰ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹੋ
ਸ਼ੀਸ਼ੇ ਦੀ ਵਰਤੋਂ:
ਸ਼ੀਸ਼ੇ ਦੀ ਸਹੀ ਵਰਤੋੋਂ ਕਮਰੇ ਨੂੰ ਵੱਡਾ ਅਤੇ ਚਮਕਦਾਰ ਦਿਖਾ ਸਕਦੀ ਹੈ ਵੱਡੇ ਅਤੇ ਡਿਜ਼ਾਇਨਰ ਸ਼ੀਸ਼ੇ ਨਾ ਸਿਰਫ ਘਰ ਨੂੰ ਸੁੰਦਰ ਬਣਾਉਂਦੇ ਹਨ ਸਗੋਂ ਰੌਸ਼ਨੀ ਨੂੰ ਵੀ ਪ੍ਰਤੀਬਿੰਬਤ ਕਰਦੇ ਹਨ, ਜਿਸ ਨਾਲ ਘਰ ਹੋਰ ਖੁੱਲ੍ਹਾ ਅਤੇ ਆਕਰਸ਼ਕ ਲੱਗਦਾ ਹੈ
ਪੁਰਾਣੇ ਸਮਾਨ ਦੀ ਮੁੜ ਵਰਤੋਂ:
ਜੇਕਰ ਤੁਹਾਡੇ ਕੋਲ ਕੁਝ ਪੁਰਾਣੇ ਫ਼ਰਨੀਚਰ ਜਾਂ ਸਜਾਵਟੀ ਚੀਜ਼ਾਂ ਹਨ, ਤਾਂ ਉਨ੍ਹਾਂ ਨੂੰ ਨਵੇਂ ਤਰੀਕਿਆਂ ’ਚ ਪੇਂਟ ਕਰਕੇ ਜਾਂ ਸਜਾ ਕੇ ਫਿਰ ਵਰਤ ਸਕਦੇ ਹੋ ਇਸ ਨਾਲ ਤੁਸੀਂ ਆਪਣੇ ਬਜ਼ਟ ’ਚ ਰਹਿੰਦੇ ਹੋਏ ਘਰ ਨੂੰ ਨਵਾਂ ਰੂਪ ਦੇ ਸਕਦੇ ਹੋ
ਕਮਰਿਆਂ ’ਚ ਥੀਮ ਸੈੱਟ ਕਰੋ:
ਤੁਹਾਡੇ ਘਰ ਦੇ ਅਲੱਗ-ਅਲੱਗ ਕਮਰਿਆਂ ਨੂੰ ਇੱਕ ਖਾਸ ਥੀਮ ਦੇ ਆਧਾਰ ’ਤੇ ਸਜਾਉਣ ਨਾਲ ਵੀ ਘਰ ਦਾ ਲੁੱਕ ਬਦਲ ਸਕਦਾ ਹੈ ਜਿਵੇਂ ਲੀਵਿੰਗ ਰੂਮ ਨੂੰ ਮਾਡਰਨ ਥੀਮ ’ਚ ਸਜਾਓ, ਜਦੋਂਕਿ ਬੈੱਡਰੂਮ ’ਚ ਵਿੰਟੇਜ਼ ਜਾਂ ਕਲਾਸਿਕ ਥੀਮ ਦਾ ਇਸਤੇਮਾਲ ਕਰੋ
ਸਮਾਰਟ ਸਟੋਰੇਜ਼ ਦੀ ਵਰਤੋਂ:
ਅਕਸਰ ਖਿੱਲਰਿਆ ਹੋਇਆ ਸਾਮਾਨ ਘਰ ਨੂੰ ਗੰਦਾ ਅਤੇ ਬੇਤਰਤੀਬਾ ਦਿਖਾਉਂਦਾ ਹੈ ਸਮਾਰਟ ਸਟੋਰੇਜ਼ ਹਾਲ, ਜਿਵੇਂ ਮਲਟੀ-ਫੰਕਸ਼ਨਲ ਫ਼ਰਨੀਚਰ ਜਾਂ ਕੰਧਾਂ ’ਤੇ ਲਾਏ ਗਏ ਰੈਕ, ਨਾਲ ਤੁਸੀਂ ਸਾਮਾਨ ਨੂੰ ਸਹੀ ਢੰਗ ਨਾਲ ਸਹੀ ਰੱਖ ਸਕਦੇ ਹੋ ਅਤੇ ਘਰ ਨੂੰ ਸਲੀਕੇਦਾਰ ਅਤੇ ਸਾਫ ਦਿਖਾ ਸਕਦੇ ਹੋ
ਇਨ੍ਹਾਂ ਆਸਾਨ ਅਤੇ ਕ੍ਰਿਏਟਿਵ ਤਰੀਕਿਆਂ ਨਾਲ ਤੁਸੀਂ ਬਿਨਾਂ ਜ਼ਿਆਦਾ ਖਰਚ ਕੀਤੇ ਆਪਣੇ ਘਰ ਨੂੰ ਨਵਾਂ, ਆਧੁਨਿਕ ਅਤੇ ਆਕਰਸ਼ਕ ਰੂਪ ਦੇ ਸਕਦੇ ਹੋ ਧਿਆਨ ਰਹੇ ਕਿ ਛੋਟੇ ਬਦਲਾਅ ਵੀ ਵੱਡਾ ਅਸਰ ਪਾ ਸਕਦੇ ਹਨ, ਇਸ ਲਈ ਹਰ ਛੋਟੇ-ਛੋਟੇ ਬਦਲਾਅ ’ਤੇ ਧਿਆਨ ਦਿਓ -ਡੈਸਕ

































































