Blackheads: ਬਲੈਕ ਹੈੱਡਸ ਨੂੰ ਕਰੋ ਬਾਏ
ਚਿਹਰੇ ’ਤੇ ਬਲੈਕ ਹੈੱਡਸ ਦੀ ਸਮੱਸਿਆ ਆਮ ਹੈ ਪਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵਧ ਕੇ ਤੁਹਾਡੇ ਚਿਹਰੇ ਦੀ ਸੁੰਦਰਤਾ ਖਰਾਬ ਕਰ ਸਕਦੇ ਹਨ ਇਹ ਵਧਣ, ਇਸ ਤੋਂ ਪਹਿਲਾਂ ਹੀ ਤੁਹਾਨੂੰ ਚਮੜੀ ਦੀ ਦੇਖ-ਰੇਖ ਸ਼ੁਰੂ ਕਰ ਦੇਣੀ ਚਾਹੀਦੀ ਹੈ ਬਲੈਕ ਹੈੱਡਸ ਨਿੱਕਲਣ ਦਾ ਮੁੱਖ ਕਾਰਨ ਨੈਚੁਰਲ ਆਇਲ ਸੀਬਮ ਦਾ ਖੁੱਲ੍ਹੇ ਰੋਮਾਂ ’ਚ ਜਮ੍ਹਾ ਹੋ ਕੇ ਸਖ਼ਤ ਹੋ ਜਾਣਾ ਹੈ
ਬਲੈਕ ਹੈੱਡਸ ਅਕਸਰ ਤੇਲੀ ਚਮੜੀ ’ਤੇ ਹੁੰਦੇ ਹਨ ਜ਼ਿਆਦਾਤਰ ਇਹ ਨੱਕ, ਛਾਤੀ, ਪਿੱਠ, ਮੱਥੇ ਅਤੇ ਧੌਣ ’ਤੇ ਹੁੰਦੇ ਹਨ ਇਹ ਚਮੜੀ ’ਤੇ ਸਫੈਦ ਅਤੇ ਕਾਲੇ ਡੌਟਸ ਦੇ ਰੂਪ ’ਚ ਦਿਖਾਈ ਦਿੰਦੇ ਹਨ ਜਿਨ੍ਹਾਂ ਖੁੱਲ੍ਹੇ ਰੋਮਾਂ ’ਚ ਤੇਲ ਜਮ੍ਹਾ ਹੋ ਜਾਂਦਾ ਹੈ, ਬਾਹਰੀ ਹਵਾ ਦੇ ਸੰਪਰਕ ’ਚ ਆਉਣ ਨਾਲ ਉਹ ਬਲੈਕ ਹੈੱਡਸ ਦਾ ਰੂਪ ਲੈ ਲੈਂਦੇ ਹਨ ਇੱਕ ਵਜ੍ਹਾ ਤਾਂ ਤੇਲੀ ਚਮੜੀ ਹੈ ਦੂਜੀ ਵਜ੍ਹਾ ਢੰਗ ਨਾਲ ਚਮੜੀ ਦੀ ਸਫਾਈ ਨਾ ਕਰਨਾ ਵੀ ਹੈ ਜੇਕਰ ਤੁਸੀਂ ਨਿਯਮਤ ਕਿਸੇ ਮਾਈਲਡ ਫੇਸਵਾਸ਼ ਨਾਲ ਚਿਹਰਾ ਸਾਫ ਕਰਦੇ ਹੋ, ਤਾਂ ਵੀ ਤੁਸੀਂ ਇਸ ਦਿੱਕਤ ਤੋਂ ਬਚ ਸਕਦੇ ਹੋ
Table of Contents
ਇਨ੍ਹਾਂ ਤੋਂ ਇਲਾਵਾ ਹੋਰ ਕਾਰਨ ਵੀ ਹਨ ਬਲੈਕ ਹੈੱਡਸ ਦੇ
- ਹਾਰਮੋਨਲ ਡਿਸਆਰਡਰ ਵੀ ਬਲੈਕ ਹੈੱਡਸ ਨਿੱਕਲਣ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ ਹਾਰਮੋਨਸ ਦਾ ਬੈਲੈਂਸ ਵਿਗੜਨ ਨਾਲ ਗ੍ਰੰਥੀਆਂ ਆਇਲ ਜ਼ਿਆਦਾ ਰਿਲੀਜ਼ ਕਰਨ ਲੱਗਦੀਆਂ ਹਨ ਇਸ ਨਾਲ ਰੋਮ ਖੁੱਲ੍ਹ ਜਾਂਦੇ ਹਨ ਅਤੇ ਬਾਹਰੀ ਹਵਾ ਦੇ ਸੰਪਰਕ ਨਾਲ ਉਹ ਸਖ਼ਤ ਹੋ ਜਾਂਦੇ ਹਨ
- ਜੋ ਲੋਕ ਮੇਕਅੱਪ ਦੀ ਵਰਤੋਂ ਜ਼ਿਆਦਾ ਕਰਦੇ ਹਨ ਅਤੇ ਉਸ ਦੀ ਸਫਾਈ ਸਹੀ ਢੰਗ ਨਾਲ ਨਹੀਂ ਕਰਦੇ, ਉਨ੍ਹਾਂ ਨੂੰ ਵੀ ਬਲੈਕ ਹੈੱਡਸ ਦੀ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਮੇਕਅੱਪ ਚਮੜੀ ’ਚ ਸਮਾ ਜਾਂਦਾ ਹੈ ਅਤੇ ਖੁੱਲ੍ਹੇ ਰੋਮ ਬੰਦ ਹੋ ਜਾਂਦੇ ਹਨ ਇਸ ਲਈ ਉਹ ਸਿਰਫ ਆਇਲ ਫਰੀ ਬਿਊਟੀ ਪ੍ਰੋਡਕਟਸ ਵਰਤਣ ਤਾਂ ਕਿ ਚਮੜੀ ਦੇ ਸੁਰਾਖ਼ ਬੰਦ ਨਾ ਹੋ ਸਕਣ
Blackheads: ਇਨ੍ਹਾਂ ਤੋਂ ਛੁਟਕਾਰਾ ਪਾਓ:-
- ਜ਼ਿਆਦਾ ਕ੍ਰੀਮੀ ਬਿਊਟੀ ਪ੍ਰੋਡਕਟਾਂ ਦੀ ਵਰਤੋਂ ਕਰਨ ਤੋਂ ਬਚੋ
- ਚਿਹਰਾ ਧੋਣ ਲਈ ਸਾਬਣ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਰੋਮਾਂ ’ਚ ਜਮ੍ਹਾ ਹੋ ਕੇ ਉਨ੍ਹਾਂ ਨੂੰ ਬੰਦ ਕਰ ਦਿੰਦਾ ਹੈ ਹਲਕਾ ਫੇਸਵਾਸ਼ ਵਰਤੋ ਇਹ ਧਿਆਨ ਰੱਖੋ ਉਨ੍ਹਾਂ ’ਚ ਮਿੰਟ ਜਾਂ ਪਿਪਰਮਿੰਟ ਨਾ ਹੋਵੋ ਕਿਉਂਕਿ ਇਸ ਨਾਲ ਚਮੜੀ ’ਚ ਜਲਣ ਹੋ ਸਕਦੀ ਹੈ
- ਬਲੈਕ ਹੈੱਡਸ ਨੂੰ ਪਿੰਨ ਨਾਲ ਦਬਾ ਕੇ ਨਾ ਕੱਢੋ ਅਜਿਹਾ ਕਰਨ ਨਾਲ ਨਿਸ਼ਾਨ ਪੈ ਸਕਦੇ ਹਨ
- ਗ੍ਰੀਨ ਐਪਲ ਨੂੰ ਪੋਲੇ ਹੱਥਾਂ ਨਾਲ ਚਮੜੀ ’ਤੇ ਰਗੜੋ ਜਾਂ ਇਸ ਦਾ ਪੇਸਟ ਬਣਾ ਕੇ ਵੀ ਲਾ ਸਕਦੇ ਹੋ
- ਲੌਂਗ, ਹਲਦੀ, ਧਨੀਏ ਦੇ ਪੱਤੇ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਸ ਕੇ ਪੇਸਟ ਚਮੜੀ ’ਤੇ ਲਾਓ ਅਤੇ ਸੁੱਕਣ ’ਤੇ ਧੋ ਦਿਓ
- ਅੰਗੂਰਾਂ ਦਾ ਗੁੱਦਾ ਲਾਓ 15-20 ਮਿੰਟਾਂ ਤੱਕ ਲੱਗਾ ਰਹਿਣ ਦਿਓ, ਫਿਰ ਕੋਸੇ ਪਾਣੀ ਨਾਲ ਧੋ ਦਿਓ
- ਖੀਰੇ ਨੂੰ ਕੱਦੂਕਸ ਕਰਕੇ ਉਸ ਦਾ ਪੇਸਟ ਚਿਹਰੇ ’ਤੇ ਲਾਓ ਸੁੱਕਣ ਤੋਂ ਬਾਅਦ ਧੋ ਲਓ
- ਬਾਦਾਮ ਨੂੰ ਪੀਸ ਕੇ ਅਤੇ ਜੌਂ ਦੇ ਆਟੇ ਨੂੰ ਪਾਣੀ ’ਚ ਮਿਲਾ ਕੇ ਪੇਸਟ ਬਣਾਓ ਤੇ ਚਿਹਰੇ ’ਤੇ ਲਾਓ ਸੁੱਕਣ ’ਤੇ ਚਿਹਰਾ ਧੋ ਲਓ
- ਨਿੰਬੂ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ ਅਤੇ ਚਿਹਰੇ ’ਤੇ ਫੇਸ ਪੈਕ ਵਾਂਗ ਲਾਓ
- ਭਾਫ ਲਓ ਤਾਂ ਕਿ ਚਮੜੀ ਦੇ ਰੋਮ ਖੁੱਲ੍ਹ ਸਕਣ
- ਮੁਲਤਾਨੀ ਮਿੱਟੀ ਅਤੇ ਕਲੇ ਮਾਸਕ ਦੀ ਵਰਤੋਂ ਕਰੋ ਇਸ ਨਾਲ ਵੀ ਫਾਇਦਾ ਮਿਲਦਾ ਹੈ
- ਬੇਕਿੰਗ ਸੋਡਾ ਪਾਣੀ ’ਚ ਮਿਲਾ ਕੇ ਦੋ-ਤਿੰਨ ਮਿੰਟਾਂ ਲਈ ਰੱਖ ਲਓ ਫਿਰ ਕੋਸੇ ਪਾਣੀ ਨਾਲ ਚਿਹਰਾ ਧੋਵੋ
-ਸੁਨੀਤਾ ਗਾਬਾ

































































