ਅਚਾਨਕ ਕਿਉਂ ਟੁੱਟ ਰਹੇ ਹਨ ਗਲੇਸ਼ੀਅਰ
ਜਿਉਂ ਹੀ ਰਾਤ ਦਾ ਹਨੇ੍ਹਰਾ ਹਟਿਆ ਤਾਂ ਸੂਰਜ ਦੀਆਂ ਕਿਰਨਾਂ ਨਾਲ ਉਜਾਲਾ ਚਾਰੇ ਪਾਸੇ ਫੈਲਿਆ ਹੀ ਸੀ, ਕੁਦਰਤ ਦੀਆਂ ਕਲੋਲਾਂ ’ਚ ਇੱਕ ਅਜਿਹੀ ਹਲਚਲ ਸੁਣਾਈ ਦਿੱਤੀ ਜੋ ਭਿਆਨਕ ਮਹਿਸੂਸ ਹੋਈ ਸ਼ੁਰੂਆਤ ’ਚ ਐਨੀ ਤੇਜ਼ੀ ਨਾਲ ਕੰਬਾਹਟ ਹੋਈ ਕਿ ਮੰਨੋ ਕੋਈ ਭੂਚਾਲ ਆਇਆ ਹੋਵੇ ਥੋੜ੍ਹੀ ਦੇਰ ਬਾਅਦ ਇਹ ਕੰਬਾਹਟ ਸੱਚ ਸਾਬਿਤ ਹੋਇਆ ਹਿਮਾਲਿਆ ਦੇ ਇੱਕ ਵੱਡੇ ਗਲੇਸ਼ੀਅਰ ਅਤੇ ਚੱਟਾਨਾਂ ਦੇ ਟੁੱਟਣ ਦੀ ਖ਼ਬਰ ਆਈ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਲੈਂਗਟਾਂਗ ਖੇਤਰ ’ਚ ਜ਼ਿਆਦਾ ਉੱਚਾਈ ’ਤੇ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਘਾਟੀ ’ਚ ਜਾ ਡਿੱਗਾ
ਇਸ ਭਿਆਨਕ ਐਵਲਾਂਚ (ਬਰਫ ਖਿਸਕਣ) ਨਾਲ ਪਾਣੀ, ਬਰਫ, ਚੱਟਾਨ ਅਤੇ ਵੱਡੀ ਗਿਣਤੀ ’ਚ ਗਾਰ ਦਾ ਇੱਕ ਸੈਲਾਬ ਬਣ ਗਿਆ, ਜੋ ਸੁਨਾਮੀ ਵਾਂਗ ਭੋਟੇਕੋਸ਼ੀ, ਲੇਂਡੇ ਖੋਲਾ ਅਤੇ ਤਿਰਸ਼ੂਲੀ ਨਦੀਆਂ ’ਚ ਤੇਜ਼ੀ ਨਾਲ ਹੇਠਾਂ ਵੱਲ ਵਗ ਤੁਰਿਆ ਚੀਨ-ਨੇਪਾਲ ਹੱਦ ਦੇ ਨੇੜੇ ਉਪਕਰਨਾਂ ਦੀ ਹਲਚਲ ਅਤੇ ਭੂਚਾਲ ਵਰਗੀ ਰੀਡਿੰਗ ਮਿਲਣ ਤੋਂ ਬਾਅਦ, ਨੇਪਾਲ ਦੇ ਹੜ੍ਹ ਪ੍ਰਬੰਧਨ ਅਧਿਕਾਰੀਆਂ ਨੂੰ ਸਵੇਰੇ ਕਰੀਬ 9 ਵਜੇ ਇਸ ਸਥਿਤੀ ਦਾ ਪਤਾ ਲੱਗਾ ਅਧਿਕਾਰੀਆਂ ਨੇ ਜਦੋਂ ਤੱਕ ਐਮਰਜੈਂਸੀ ਐੱਸਐੱਮਐੱਸ ਅਲਰਟ ਭੇਜਿਆ, ਉਦੋਂ ਤੱਕ ਪਾਣੀ ਅਤੇ ਮਲਬੇ ਦਾ ਸੈਲਾਬ ਹੇਠਲੇ ਇਲਾਕਿਆਂ ’ਚ ਭਾਰੀ ਤਬਾਹੀ ਮਚਾ ਚੁੱਕਾ ਸੀ
26 ਅਗਸਤ 2026 ਨੂੰ ਤਿੱਬਤ ਸਰਹੱਦ ਦੇ ਨੇੜੇ ਆਏ ਭਿਆਨਕ ਸੈਲਾਬ ਦੇ ਚੱਲਦਿਆਂ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀ ’ਚ ਉੱਠੇ ਉਫਾਨ ’ਚ ਨੁਵਾਕੋਟ, ਰਸੁਵਾ ਅਤੇ ਚਿਤਵਨ ਵਰਗੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਕਈ ਪੁਲ ਅਤੇ ਰਸਤੇ ਰੁੜ੍ਹ ਜਾਣ ਕਾਰਨ ਲੋਕ ਆਪਣੇ ਘਰਾਂ ’ਚ ਕੈਦ ਹੋ ਗਏ ਅਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਇਹ ਤ੍ਰਾਸਦੀ ਸਿਰਫ ਇੱਕ ਘਟਨਾ ਨਹੀਂ ਹੈ, ਸਗੋਂ ਭਵਿੱਖ ਦੇ ਵੱਡੇ ਖ਼ਤਰੇ ਦਾ ਸੰਕੇਤ ਹੈ
ਕਰੀਬ 13 ਸਾਲ ਪਹਿਲਾਂ ਵੀ ਉੱਤਰਾਖੰਡ ਦੇ ਕੇਦਾਰਨਾਥ ’ਚ ਅਜਿਹੀ ਭਿਆਨਕ ਤਬਾਹੀ ਦੇਖਣ ਨੂੰ ਮਿਲੀ ਸੀ 16-17 ਜੂਨ 2013 ਦੀ ਰਾਤ ਨੂੰ ਭਾਰੀ ਮੀਂਹ ਅਤੇ ਬੱਦਲ ਪਾਟਣ ਨਾਲ ਜਲ ਪਰਲੋ ਆਈ ਸੀ ਜਿਸ ਨਾਲ ਚੋਰਾਬਾੜੀ ਝੀਲ ਦਾ ਕੰਢਾ ਟੁੱਟ ਗਿਆ ਝੀਲ ਦਾ ਪਾਣੀ ਆਪਣੇ ਨਾਲ ਵੱਡੀ ਗਿਣਤੀ ’ਚ ਮਲਬਾ, ਵੱਡੇ-ਵੱਡੇ ਪੱਥਰ ਅਤੇ ਚਿੱਕੜ ਲੈ ਕੇ ਸਿੱਧਾ ਕੇਦਾਰਨਾਥ ਪੁਰੀ ਅਤੇ ਮੰਦਾਕਿਨੀ ਨਦੀ ਘਾਟੀ ਵੱਲ ਵਗ ਤੁਰਿਆ ਸੀ ਇਸ ਆਫਤ ’ਚ ਰਾਮਬਾੜਾ ਵਰਗਾ ਪੂਰਾ ਬਜ਼ਾਰ ਅਤੇ ਕਈ ਪਿੰਡ ਰੁੜ੍ਹ ਗਏ ਸਨ ਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ
ਵਿਸ਼ਵ ਤਾਪਮਾਨ ਵਾਧੇ ਕਾਰਨ, ਦੁਨੀਆ ਦੇ ਗਲੇਸ਼ੀਅਰ ਪਿਛਲੇ ਦੋ ਦਹਾਕਿਆਂ ਦੀ ਤੁਲਨਾ ’ਚ ਦੁੱਗਣੀ ਰਫ਼ਤਾਰ ਨਾਲ ਪਿਘਲ ਰਹੇ ਹਨ 2000 ਤੋਂ 2019 ਦਰਮਿਆਨ, ਗਲੇਸ਼ੀਅਰਾਂ ਨੇ ਹਰ ਸਾਲ 267 ਗੀਗਾਟਨ ਬਰਫ ਗੁਆ ਦਿੱਤੀ, ਜੋ ਗੀਜ਼ਾ ਦੇ ਲਗਭਗ 46,500 ਮਹਾਨ ਪਿਰਾਮਿਡਾਂ ਦੇ ਦ੍ਰਵਮਾਨ ਦੇ ਬਰਾਬਰ ਹੈ ਵਧਦੇ ਵਿਸ਼ਵ ਤਾਪਮਾਨ ਵਾਧੇ ’ਚ, ਇਹ ਅਨੁਮਾਨ ਲਾਇਆ ਗਿਆ ਹੈ ਕਿ 2100 ਤੱਕ ਲਗਭਗ 50 ਪ੍ਰਤੀਸ਼ਤ ਗਲੇਸ਼ੀਅਰ (ਗ੍ਰੀਨਲੈਂਡ ਅਤੇ ਅੰਟਾਰਕਟਿਕਾ ਨੂੰ ਛੱਡ ਕੇ) ਗੁਆਚ ਜਾਣਗੇ, ਭਲੇ ਹੀ ਵਿਸ਼ਵ ਤਾਪਮਾਨ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਦਿੱਤਾ ਜਾਵੇ ਜਿਵੇਂ-ਜਿਵੇਂ ਗਲੇਸ਼ੀਅਰ ਪਿੱਛੇ ਹਟਣਾ ਸ਼ੁੁਰੂ ਕਰਦਾ ਹੈ, ਉਸ ਦੀ ਬਰਫ ਹੌਲੀ-ਹੌਲੀ ਪਿਘਲਦੀ ਹੈ ਅਤੇ ਨਦੀ ਬੇਸਿਨ ’ਚ ਵਗਣ ਵਾਲੇ ਪਾਣੀ ਦੀ ਮਾਤਰਾ ਵਧ ਜਾਂਦੀ ਹੈ ਪਿਘਲੇ ਹੋਏ ਪਾਣੀ ਦੀ ਮਾਤਰਾ ਵਧਣ ਨਾਲ ਹੇਠਲੇ ਇਲਾਕਿਆਂ ’ਚ ਹੜ੍ਹ ਦਾ ਖ਼ਤਰਾ ਵਧ ਜਾਂਦਾ ਹੈ
ਮੰਨਿਆ ਜਾਂਦਾ ਹੈ ਕਿ ਵਿਸ਼ਵ ਤਾਪਮਾਨ ’ਚ ਵਾਧੇ ਕਾਰਨ ਗਲੇਸ਼ੀਅਰ ਦੁੱਗਣੀ ਗਤੀ ਨਾਲ ਪਿਘਲ ਰਹੇ ਹਨ ਸਾਇੰਸ ਐਡਵਾਂਸੇਜ਼ 2019 ’ਚ ਛਪੀ ਇੱਕ ਸਟੱਡੀ ਮੁਤਾਬਿਕ, 2000 ਤੋਂ ਬਾਅਦ ਬਰਫ ਪਿਘਲਣ ਦੀ ਰਫਤਾਰ ਦੁੱਗਣੀ ਹੋਈ ਹੈ 175 ਸਾਲਾਂ ਦੇ ਰਿਕਾਰਡ ’ਚ ਸਾਲ 2024 ਸਭ ਤੋਂ ਗਰਮ ਸਾਲ ਸੀ, ਜਿਸ ਵਿੱਚ ਵਿਸ਼ਵ ਔਸਤ ਸਤਹੀ ਤਾਪਮਾਨ 1850-1900 ਦੇ ਔਸਤ ਨਾਲ 1.55 ਡਿਗਰੀ ਸੈਲਸੀਅਸ ਵੱਧ ਮਾਪਿਆ ਗਿਆ ਸੀ ਕੋਪਰਨਿਕਸ ਕਲਾਈਮੈਟ ਚੇਂਜ ਸਰਵਿਸ ਦੇ ਇੱਕ ਵਿਗਿਆਨਕ ਡੇਟਾਸੈੈੱਟ ਅਨੁਸਾਰ ਆਉਣ ਵਾਲੇ ਪੰਜ ਸਾਲਾਂ ’ਚ ਘੱਟੋ-ਘੱਟ ਇੱਕ ਸਾਲ ਲਈ ਸਾਲਾਨਾ ਔਸਤ ਵਿਸ਼ਵ ਤਾਪਮਾਨ ਦੇ ਪਹਿਲਾਂ ਦੇ ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਜਿਆਦਾ ਹੋਣ ਦੀ ਸੰਭਾਵਨਾ ਕਾਫੀ ਵਧ ਗਈ ਹੈ ਯੂਐੱਨਐੱਫਸੀਸੀਸੀਸੀ ਦਾ ਦਾਅਵਾ ਹੈ ਕਿ ਤਾਪਮਾਨ ’ਚ ਹਰ ਇੱਕ ਡਿਗਰੀ ਦਾ ਅੰਸ਼ ਵੀ ਮਾਇਨੇ ਰੱਖਦਾ ਹੈ
Table of Contents
ਰੈੱਡ ਜੋਨ ’ਚ ਦੇਸ਼ ਦੀਆਂ 189 ਗਲੇਸ਼ੀਅਰ ਝੀਲਾਂ
ਇਸਰੋ ਅਤੇ ਕੌਮੀ ਆਫਤ ਪ੍ਰਬੰਧਨ ਅਥਾਰਿਟੀ ਦੇ ਅੰਕੜੇ ਦੱਸਦੇ ਹਨ ਕਿ ਭਾਰਤੀ ਹਿਮਾਲਿਆ ਖੇਤਰ ’ਚ 7500 ਤੋਂ ਵੱਧ ਗਲੇਸ਼ੀਅਰ ਝੀਲਾਂ ਹਨ ਇਨ੍ਹਾਂ ’ਚੋਂ 189 ਰੈੱਡ ਜੋਨ ’ਚ ਹਨ ਅਤੇ ਕਿਸੇ ਵੀ ਸਮੇਂ ਟੁੱਟ ਕੇ ਤਬਾਹੀ ਲਿਆ ਸਕਦੀਆਂ ਹਨ ਅਧਿਐਨ ’ਚ ਪਤਾ ਲੱਗਾ ਕਿ ਸਿੰਧੂ, ਗੰਗਾ ਅਤੇ ਬ੍ਰਹਮਪੁੱਤਰ ਨਦੀ ਬੇਸਿਨ ਦੀਆਂ ਚੋਟੀਆਂ ’ਤੇ ਛੋਟੀਆਂ-ਵੱਡੀਆਂ ਹਜ਼ਾਰਾਂ ਝੀਲਾਂ ਹਨ ਲੱਦਾਖ ’ਚ ਹੀ 3219 ਝੀਲਾਂ ਦੀ ਪਹਿਚਾਣ ਕੀਤੀ ਗਈ ਹੈ 2431 ਗਲੇਸ਼ੀਅਰ ਝੀਲਾਂ ਅਜਿਹੀਆਂ ਹਨ, ਜੋ 10 ਹੈਕਟੇਅਰ ਤੋਂ ਵੱਡੀਆਂ ਹਨ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਉਹ 189 ਝੀਲਾਂ ਹਨ, ਜਿਨ੍ਹਾਂ ਨੂੰ ਐੱਨਡੀਐੱਮਏ ਨੇ ਜ਼ਿਆਦਾ ਜੋਖਿਮ ਭਰੀ ਸ਼੍ਰੇਣੀ ’ਚ ਰੱਖਿਆ ਹੈ
13 ਗਲੇਸ਼ੀਅਰ ਝੀਲਾਂ ਖ਼ਤਰਨਾਕ ਸਥਿਤੀ ’ਚ
ਉੱਤਰਾਖੰਡ ’ਚ 426 ਗਲੇਸ਼ੀਅਰ ਝੀਲਾਂ ਹਨ ਜਿਨ੍ਹਾਂ ’ਚੋਂ 13 ਬਹੁਤ ਸੰਵੇਦਨਸ਼ੀਲ ਹਨ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਉੱਤਰਾਖੰਡ ’ਚ ਨਿਸ਼ਾਨਦੇਹ 426 ਵੱਡੀਆਂ ਗਲੇਸ਼ੀਅਰ ਝੀਲਾਂ ’ਚੋਂ 25 ਗਲੇਸ਼ੀਅਰ ਝੀਲਾਂ ਸੰਵੇਦਨਸ਼ੀਲ ਅਤੇ ਇਨ੍ਹਾਂ ’ਚੋਂ 13 ਅਤਿਸੰਵੇਦਨਸ਼ੀਲ ਹਨ ਇਨ੍ਹਾਂ ’ਚ ਭਿਲੰਗਨਾ ਘਾਟੀ ’ਚ ਮੌਜੂਦ ਮਸਰ ਤਾਲ ਬੇਹੱਦ ਸੰਵੇਦਨਸ਼ੀਲ ਦੱਸੀ ਗਈ ਹੈ ਉੱਥੇ ਵਸੂਧਾਰਾ, ਮਾਬੋਂਗ, ਸਊਨਤੀਯਾਂਕਤੀ ਅਤੇ ਪਿਅੰਗਰੀ ਝੀਲਾਂ ਵੀ ਬਹੁਤ ਸੰਵੇਦਨਸ਼ੀਲ ਦੱਸੀਆਂ ਜਾ ਰਹੀਆਂ ਹਨ-ਡੈਸਕ
ਕੀ ਹੈ ਅਰਲੀ ਵਾਰਨਿੰਗ ਸਿਸਟਮ
ਗਲੇਸ਼ੀਅਰ ਝੀਲਾਂ ’ਤੇ ਲਾਇਆ ਜਾਣ ਵਾਲਾ ਅਰਲੀ ਵਾਰਨਿੰਗ ਸਿਸਟਮ ਝੀਲ ਪਾਟਣ ਨਾਲ ਆਉਣ ਵਾਲੇ ਹੜ੍ਹ ਦੇ ਖਤਰੇ ਦਾ ਅਲਰਟ ਦਿੰਦਾ ਹੈ ਇਸ ਲਈ ਝੀਲ ਦੇ ਆਸਪਾਸ ਪਾਣੀ ਦਾ ਪੱਧਰ ਮਾਪਣ ਵਾਲੇ ਸੈਂਸਰ, ਵੈਦਰ ਸਟੇਸ਼ਨ, ਕੈਮਰੇ ਅਤੇ ਹੋਰ ਉਪਕਰਨ ਲਾਏ ਜਾਂਦੇ ਹਨ ਇਹ ਪਾਣੀ ਦੇ ਪੱਧਰ ’ਚ ਬਦਲਾਅ, ਜ਼ਿਆਦਾ ਮੀਂਹ, ਜ਼ਮੀਨ ਖਿਸਕਣ ਅਤੇ ਦੂਜੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਨ ਇਸ ਤੋਂ ਮਿਲਣ ਵਾਲਾ ਡਾਟਾ ਵਾਇਰਲੈੱਸ ਜਾਂ ਸੈਟੇਲਾਈਟ ਸੰਚਾਰ ਦੇ ਜ਼ਰੀਏ ਕੰਟਰੋਲ ਸੈਂਟਰ ਤੱਕ ਪਹੁੰਚਦਾ ਹੈ ਖਤਰੇ ਦੇ ਸੰਕੇਤ ਮਿਲਦੇ ਹੀ ਸਿਸਟਮ ਸੰਬੰਧਿਤ ਏਜੰਸੀਆਂ ਨੂੰ ਅਲਰਟ ਭੇਜਦਾ ਹੈ ਇਸ ਤੋਂ ਬਾਅਦ ਸਾਇਰਨ, ਐੱਸਐੱਮਐੱਸ ਅਲਰਟ, ਵਾਇਰਲੈੱਸ ਅਤੇ ਪ੍ਰਸਾਸਨ ਦੇ ਜਰੀਏ ਲੋਕਾਂ ਤੱਕ ਚਿਤਾਵਨੀ ਪਹੁੰਚ ਜਾਂਦੀ ਹੈ, ਤਾਂ ਕਿ ਲੋਕਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਜਾ ਸਕੇ
































































