Children’s Story: ਬਾਲ ਕਹਾਣੀ: ਜੰਪੀ ਕੰਗਾਰੂ ਅਤੇ ਸੰਤੋਖੀ ਗਧਾ
ਇੱਕ ਸਮੇਂ ਦੀ ਗੱਲ ਹੈ ਇੱਕ ਹਰਿਆ-ਭਰਿਆ ਖੇਤ ਸੀ ਉੱਥੇ ਧੀਰੂ ਨਾਂਅ ਦਾ ਇੱਕ ਸੰਤੋਖੀ ਗਧਾ ਰਹਿੰਦਾ ਸੀ ਉਹ ਬਹੁਤ ਸ਼ਾਂਤ, ਆਪਣੇ ਕੰਮ ਦੇ ਪ੍ਰਤੀ ਭਾਵਨਾਸ਼ੀਲ ਅਤੇ ਹੌਲੀ ਰਫ਼ਤਾਰ ਨਾਲ ਤੁਰਨ ਵਾਲਾ ਸੀ ਉਹ ਕਦੇ ਭੱਜ-ਦੌੜ ਦੀ ਗੱਲ ਨਹੀਂ ਕਰਦਾ ਸੀ ਉਸ ਦਾ ਸਿਧਾਂਤ ਸੀ,
‘ਜਿੱਥੇ ਵੀ ਜਾਵਾਂਗੇ, ਪਹੁੰਚ ਹੀ ਜਾਵਾਂਗੇ ਹੌਲੀ ਚੱਲੋ, ਪਰ ਸਹੀ ਤਰੀਕੇ ਨਾਲ ਚੱਲੋ’ ਇੱਕ ਦਿਨ ਜੰਗਲ ’ਚ ਇੱਕ ਨਵਾਂ ਮਹਿਮਾਨ ਆਇਆ ਉਸ ਦਾ ਨਾਂਅ ਸੀ, ਜੰਪੀ ਕੰਗਾਰੂ ਉਸ ਨੂੰ ਕੁੱਦਣਾ ਬਹੁਤ ਪਸੰਦ ਸੀ ਉਹ ਉੱਚੀ-ਉੱਚੀ ਛਾਲਾਂ ਮਾਰਦਾ ਅਤੇ ਫੁੱਟਬਾਲ ਵਾਂਗ ਉੱਛਲ ਕੇ ਅਨੰਦ ਲੈਂਦਾ ਜੰਗਲ ਦੇ ਸਾਰੇ ਪਸ਼ੂ-ਪੰਛੀ ਇਸ ਨਵੇਂ ਮਹਿਮਾਨ ਨੂੰ ਦੇਖ ਕੇ ਹੈਰਾਨ ਹੋ ਗਏ
ਜੰਪੀ ਕੰਗਾਰੂ ਨੇ ਸੰਤੋਖੀ ਗਧੇ ਨੂੰ ਕਿਹਾ, ‘‘ਤੁਹਾਡੀ ਚਾਲ ਤਾਂ ਬੜੀ ਅਜੀਬ ਹੈ ਤੁਹਾਡੇ ਤੋਂ ਤਾਂ ਪੱਥਰ ਵੀ ਜ਼ਿਆਦਾ ਤੇਜ਼ ਅੱਗੇ ਵਧ ਸਕਦਾ ਹੈ’’ ਸੰਤੋਖੀ ਗਧੇ ਨੇ ਹੌਲੀ ਜਿਹੇ ਜਵਾਬ ਦਿੱਤਾ, ‘‘ਜਿਸ ਨੂੰ ਲੋੜ ਤੋਂ ਵੱਧ ਕਾਹਲਾ ਨਹੀਂ ਹੋਣਾ ਅਤੇ ਜ਼ਿਆਦਾ ਇੱਛਾਵਾਂ ਵਾਲਾ ਨਹੀਂ ਬਣਨਾ, ਉਸ ਨੂੰ ਮੇਰੇ ਵਰਗਾ, ਸੰਤੋਖੀ ਵਰਗਾ ਬਣਨਾ ਚਾਹੀਦਾ ਹੈ ਹੌਲੀ ਅਤੇ ਸਥਿਰ ਗਤੀ ਚੰਗੀ ਹੁੰਦੀ ਹੈ
ਇਸ ਭੱਜ-ਦੌੜ ਭਰੇ ਜੀਵਨ ਦਾ ਕੀ ਫਾਇਦਾ?’’ ਜੰਪੀ ਨੂੰ ਇਹ ਗੱਲ ਸਮਝ ਨਹੀਂ ਆਈ ਉਸ ਨੇ ਚੁਣੌਤੀ ਦਿੰਦਿਆਂ ਕਿਹਾ, ‘‘ਚੱਲੋ, ਮੁਕਾਬਲਾ ਕਰਦੇ ਹਾਂ ਮੇਰੇ ਨਾਲ ਪਹਾੜ ਦੀ ਚੋਟੀ ਤੱਕ ਚੱਲੋ, ਦੇਖਦੇ ਹਾਂ ਕੌਣ ਪਹਿਲਾਂ ਪਹੁੰਚਦਾ ਹੈ’’
ਸੰਤੋਖੀ ਕੁਝ ਦੇਰ ਚੁੱਪ ਰਿਹਾ ਅਤੇ ਫਿਰ ਮੰਨ ਗਿਆ ਜੰਪੀ ਫੁੱਟਬਾਲ ਵਾਂਗ ਉੱਛਲਦਾ ਹੋਇਆ ਅੱਗੇ ਵਧਣ ਲੱਗਾ ਉਹ ਵਾਰ-ਵਾਰ ਉੱਚੀ ਛਾਲ ਮਾਰਦਾ, ਵਿੱਚ-ਵਿੱਚ ਦੀ ਥੱਕ ਜਾਂਦਾ, ਕਦੇ ਉਸ ਦਾ ਪੈਰ ਤਿਲ੍ਹਕ ਜਾਂਦਾ, ਕਦੇ ਉਹ ਹੰਭਣ ਲੱਗਦਾ ਅਤੇ ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ ਦੂਜੇ ਪਾਸੇ ਸੰਤੋਖੀ ਗਧਾ ਹੌਲੀ-ਹੌਲੀ ਤੁਰਦਾ ਰਿਹਾ, ਇੱਕ-ਇੱਕ ਕਦਮ ਅੱਗੇ ਵਧਾਉਂਦਾ ਹੋਇਆ, ਪੂਰੀ ਇਕਾਗਰਤਾ ਨਾਲ ਪਹਾੜ ਦੇ ਪੱਥਰਾਂ ਵਿਚਕਾਰ ਵੀ ਉਸ ਦੀ ਸਹਿਣਸ਼ਕਤੀ ਦੇਖਣ ਲਾਇਕ ਸੀ
ਅੱਧੇ ਰਸਤੇ ’ਚ ਹੀ ਜੰਪੀ ਬਹੁਤ ਥੱਕ ਗਿਆ ਉਸ ਨੂੰ ਰਸਤੇ ’ਚ ਪਾਣੀ ਵੀ ਨਹੀਂ ਮਿਲਿਆ ਭੱਜਣ ਦੀ ਧੁਨ ’ਚ ਉਹ ਰਸਤਾ ਵੀ ਭੁੱਲ ਗਿਆ ਤੇ ਗਲਤ ਦਿਸ਼ਾ ’ਚ ਭਟਕ ਗਿਆ ਉਦੋਂ ਸੰਤੋਖੀ ਉੱਥੇ ਪਹੁੰਚ ਗਿਆ ਜੰਪੀ ਨੇ ਆਪਣੀ ਹਾਰ ਸਵੀਕਾਰ ਕਰ ਲਈ ਅਤੇ ਹੰਭਦੇ ਹੋਏ ਕਹਿੰਦਾ, ‘‘ਮੈਂ ਹਾਰ ਗਿਆ, ਪਰ ਤੁਸੀਂ ਕਿਵੇਂ ਜਿੱਤ ਗਏ?’’
ਸੰਤੋਖੀ ਨੇ ਸ਼ਾਂਤ ਸੁਰ ’ਚ ਕਿਹਾ, ‘‘ਮੈਂ ਹਾਲੇ ਜਿੱਤਿਆ ਨਹੀਂ ਹਾਂ ਮੈਂ ਤਾਂ ਬੱਸ ਅੱਗੇ ਵਧ ਰਿਹਾ ਹਾਂ ਅਤੇ ਖੁਸ਼ੀ-ਖੁਸ਼ੀ ਇਹ ਗੀਤ ਗਾ ਰਿਹਾ ਹਾਂ ‘ਆਗੇ ਬੜ ਹੇ ਜਵਾਨ, ਪੀਛੇ ਨਾ ਰੁਕਨਾ ਕਭੀ’ ਮੈਨੂੰ ਪਤਾ ਹੈ ਕਿ ਮੇਰੀਆਂ ਹੱਦਾਂ ਕੀ ਹਨ ਅਤੇ ਮੇਰੀ ਦਿਸ਼ਾ ਸਹੀ ਹੈ ਜਾਂ ਨਹੀਂ’’ ਜੰਪੀ ਨੇ ਕਿਹਾ, ‘‘ਲੰਮੀ ਛਾਲ ਮਾਰਨਾ ਮੇਰੀ ਆਦਤ ਹੈ ਇਹ ਮੇਰੇ ਸੁਭਾਅ ’ਚ ਹੈ ਪਰ ਜ਼ਿਆਦਾ ਉਤਸ਼ਾਹ ਅਤੇ ਜ਼ਲਦਬਾਜ਼ੀ ’ਚ ਮੈਂ ਆਪਣੀ ਦਿਸ਼ਾ ਅਤੇ ਰਸਤਾ ਦੋਵੇਂ ਭੁੱਲ ਗਿਆ’’
ਕਮਜ਼ੋਰ ਮੰਨੇ ਜਾਣ ਵਾਲੀ ਜਾਤੀ ’ਚ ਜਨਮ ਲੈਣ ਦੇ ਬਾਵਜ਼ੂਦ ਸੰਤੋਖੀ ਨੇ ਹੌਂਸਲੇ, ਨਿਰੰਤਰ ਯਤਨ ਅਤੇ ਆਤਮ-ਸੰਜਮ ਦੇ ਦਮ ’ਤੇ ਆਪਣੀ ਯਾਤਰਾ ਜਾਰੀ ਰੱਖੀ ਅਤੇ ਆਪਣੇ ਟੀਚੇ ’ਤੇ ਧਿਆਨ ਟਿਕਾਈ ਰੱਖਿਆ ਉਹ ਸਥਿਰ ਮਨ ਅਤੇ ਈਸ਼ਵਰ ’ਤੇ ਵਿਸ਼ਵਾਸ ਨਾਲ ਅੱਗੇ ਵਧਦਾ ਗਿਆ
ਸਿੱਖਿਆ: ਸੰਤੋਖ ਅਤੇ ਸਥਿਰਤਾ ਸਫਲ ਜੀਵਨ ਦੇ ਸਰਵਉੱਤਮ ਗੁਣ ਹਨ ਜ਼ਲਦਬਾਜ਼ੀ ਕਰਨ ਵਾਲੇ ਮੂਰਖ ਹੁੰਦੇ ਹਨ, ਜਦਕਿ ਸਬਰ ਕਰਨ ਵਾਲੇ ਗੰਭੀਰ ਹੁੰਦੇ ਹਨ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ
-ਵੀਰੇਂਦਰ ਬਹਾਦਰ ਸਿੰਘ





























































