T20 World Champion

T20 World Champion: ਭਾਰਤ ਤੀਜੀ ਵਾਰ ਟੀ-20 ਵਰਲਡ ਚੈਂਪੀਅਨ

ਟੀਮ ਇੰਡੀਆ ਨੇ ਟੀ20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਰਲਡ ਕੱਪ ਜਿੱਤ ਕੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਭਾਰਤ ਨੇ ਅੱਠ ਮਾਰਚ ਨੂੰ ਅਹਿਮਦਾਬਾਦ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ’ਤੇ 255 ਦੌੜਾਂ ਬਣਾਈਆਂ, ਜਵਾਬ ’ਚ ਨਿਊਜ਼ੀਲੈਂਡ ਦੀ ਟੀਮ 159 ਦੌੜਾਂ ’ਤੇ ਆਲਆਊਟ ਹੋ ਗਈ ਭਾਰਤ ਦੀ ਜਿੱਤ ਨਾਲ ਤਿੰਨ ਵੱਡੇ ਰਿਕਾਰਡ ਬਣੇ ਹਨ ਇਹ ਪਹਿਲਾ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਟੀ20 ਵਰਲਡ ਕੱਪ ਜਿੱਤਿਆ ਹੈ ਇਹ ਵੀ ਪਹਿਲੀ ਵਾਰ ਹੈ

ਕਿ ਕਿਸੇ ਟੀਮ ਨੇ ਖਿਤਾਬ ਬਚਾਇਆ ਹੈ ਇਹ ਭਾਰਤ ਦਾ ਤੀਜਾ ਟੀ20 ਖਿਤਾਬ (2007, 2024, 2026) ਵੀ ਹੈ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਫਾਈਨਲ ’ਚ ਹਾਈਐਸਟ ਸਕੋਰ ਦਾ ਰਿਕਾਰਡ ਬਣਾਇਆ ਇਸ ਤੋਂ ਬਾਅਦ ਟੀ20 ਵਰਲਡ ਕੱਪ ਫਾਈਨਲ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਮੁੰਬਈ ਦੇ ਚੈਂਬੂਰ ’ਚ ਰਹਿਣ ਵਾਲੇ ਸੂਰਿਆ ਕੁਮਾਰ ਨੇ ਆਪਣਾ ਨਾਂਅ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਟੀ20 ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨਾਂ ’ਚ ਸ਼ਾਮਲ ਕਰ ਲਿਆ

ਦੂਜੇ ਪਾਸੇ ਲਗਾਤਾਰ ਦੋ ਟੀ20 ਵਿਸ਼ਵ ਕੱਪ ਜਿਤਾਉਣ ਵਾਲੇ ਕੋਚ ਗੌਤਮ ਗੰਭੀਰ ਦੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਬੁਮਰਾਹ ਨੇ ਇੱਕ ਵਾਰ ਫਿਰ ਚਾਰ ਓਵਰਾਂ ’ਚ 15 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕਰਦੇ ਹੋਏ ਸਾਬਤ ਕਰ ਦਿੱਤਾ ਕਿ ਉਹ ਦੁਨੀਆਂ ਦੇ ਨੰਬਰ ਇੱਕ ਤੇਜ਼ ਗੇਂਦਬਾਜ਼ ਕਿਉਂ ਹਨ ਉਨ੍ਹਾਂ ਦਾ ਟੀ20 ਵਿਸ਼ਵ ਕੱਪ 2026 ’ਚ ਪ੍ਰਦਰਸ਼ਨ ਕ੍ਰਿਕਟ ਦੀਆਂ ਦੰਦਕਥਾਵਾਂ ’ਚ ਸ਼ੁਮਾਰ ਰਹੇਗਾ ਬੁਮਰਾਹ ਦੇ ਯਾਰਕਰ, ਅਕਸ਼ਰ ਪਟੇਲ ਦੇ ਮੁਸ਼ਕਲ ਕੈਚ ਅਤੇ ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੀ ਚਰਚਾ ਵਰਿ੍ਹਆਂ ਤੱਕ ਹੋਵੇਗੀ

Table of Contents

ਇਸ ਵਰਲਡ ਕੱਪ ਦੇ ਯਾਦਗਾਰ ਰਿਕਾਰਡ

  • ਟੀ20 ਵਰਲਡ ਕੱਪ ’ਚ ਕੁੱਲ 780 ਛੱਕੇ ਲੱਗੇ ਇਸ ਤੋਂ ਪਹਿਲਾਂ 2014 ’ਚ ਸਭ ਤੋਂ ਵੱਧ 517 ਛੱਕੇ ਲੱਗੇ ਸਨ 1434 ਚੌਕੇ ਲੱਗੇ ਪਹਿਲੀ ਵਾਰ ਇੱਕ ਹਜ਼ਾਰ ਤੋਂ ਵੱਧ ਚੌਕੇ ਲੱਗੇ
  • ਇੰਗਲੈਂਡ ਦੇ ਹੈਰੀ ਬਰੂਕ ਵਿਸ਼ਵ ਕੱਪ ’ਚ ਸੈਂਕੜਾ ਲਾਉਣ ਵਾਲੇ ਪਹਿਲੇ ਕਪਤਾਨ ਬਣੇ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਸੁਪਰ-8 ’ਚ 51 ਗੇਂਦਾਂ ’ਚ 100 ਦੌੜਾਂ ਬਣਾਈਆਂ
  • ਯੁਵਰਾਜ ਸਾਮਰਾ ਸੈਂਕੜਾ ਲਾਉਣ ਵਾਲੇ ਸਭ ’ਚੋਂ ਪਹਿਲੇ ਨੌਜਵਾਨ ਖਿਡਾਰੀ ਬਣੇ ਕੈਨੇਡਾ ਦੇ ਸਾਮਰਾ ਨੇ ਨਿਊਜ਼ੀਲੈਂਡ ਖਿਲਾਫ ਗਰੁੱਪ ਸੈਸ਼ਨ ’ਚ 19 ਸਾਲ 141 ਦਿਨ ਦੀ ਉਮਰ ’ਚ ਇਹ ਉਪਲੱਬਧੀ ਹਾਸਲ ਕੀਤੀ
  • ਅਮਰੀਕਾ ਦੇ ਸ਼ੈਡਲੀ ਵੈਨ ਸ਼ਾਲਕਵਿਕ ਨੇ ਗਰੁੱਪ ਪੜਾਅ ਦੇ ਚਾਰ ਮੈਚਾਂ ’ਚ 6.80 ਇਕੋਨਮੀ ਨਾਲ 13 ਵਿਕਟਾਂ ਹਾਸਲ ਕੀਤੀਆਂ ਇਹ ਕਿਸੇ ਵੀ ਐਸੋਸੀਏਟ ਦੇਸ਼ ਦੇ ਗੇਂਦਬਾਜ਼ ਦਾ ਵਿਸ਼ਵ ਕੱਪ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ
  • ਸਕਾਟਲੈਂਡ ਵਿਸ਼ਵ ਕੱਪ ’ਚ 200 ਜਾਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਐਸੋਸੀਏਟ ਦੇਸ਼ ਬਣਿਆ ਉਸਨੇ ਇਟਲੀ ਖਿਲਾਫ ਚਾਰ ਵਿਕਟਾਂ ’ਤੇ 204 ਦੌੜਾਂ ਬਣਾ ਕੇ ਇਹ ਉਪਲੱਬਧੀ ਹਾਸਲ ਕੀਤੀ
  • ਪਾਕਿ ਦੇ ਓਪਨਰ ਸਾਹਿਬਜ਼ਾਦਾ ਫਰਹਾਨ ਇੱਕ ਵਿਸ਼ਵ ਕੱਪ ’ਚ ਦੋ ਸੈਂਕੜੇ ਲਾਉਣ ਵਾਲੇ ਪਹਿਲੇ ਖਿਡਾਰੀ ਬਣੇ ਉਨ੍ਹਾਂ ਨੇ ਨਾਮੀਬੀਆ ਅਤੇ ਸ੍ਰੀਲੰਕਾ ਖਿਲਾਫ ਸੈਂਕੜਾ ਪਾਰੀਆਂ ਖੇਡੀਆਂ ਫਰਹਾਨ 383 ਦੌੜਾਂ ਨਾਲ ਇੱਕ ਐਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਉਨ੍ਹਾਂ ਨੇ ਕੋਹਲੀ (319) ਦਾ 12 ਸਾਲ ਪੁਰਾਣਾ ਰਿਕਾਰਡ ਤੋੜਿਆ
  • ਅਫਗਾਨੀਸਤਾਨ ਤੇ ਦੱਖਣੀ ਅਫਰੀਕਾ ਵਿਚਕਾਰ ਗਰੁੱਪ ਗੇੜ ’ਚ ਜੇਤੂ ਦੇ ਫੈਸਲੇ ਲਈ ਦੋ ਵਾਰ ਸੁਪਰ ਓਵਰਾਂ ਦਾ ਸਹਾਰਾ ਲੈਣਾ ਪਿਆ ਇਸ ’ਚ ਦੱਖਣੀ ਅਫਰੀਕਾ ਨੇ ਬਾਜ਼ੀ ਮਾਰੀ
  • ਭਾਰਤ ਅਤੇ ਇੰਗਲੈਂਡ ਵਿਚਕਾਰ ਸੈਮੀਫਾਈਨਲ ’ਚ ਕੁੱਲ 499 ਦੌੜਾਂ ਬਣੀਆਂ ਜੋ ਵਿਸ਼ਵ ਕੱਪ ਦੇ ਇੱਕ ਮੁਕਾਬਲੇ ’ਚ ਸਭ ਤੋਂ ਵੱਧ ਦੌੜਾਂ ਰਹੀਆਂ
  • ਸੱਤ ਸੈਂਕੜੇ ਟੂਰਨਾਮੈਂਟ ’ਚ ਲੱਗੇ ਜੋ ਇੱਕ ਰਿਕਾਰਡ ਹੈ ਇਸ ਤੋਂ ਪਹਿਲਾਂ ਚਾਰ ਵਾਰ ਦੋ-ਦੋ ਸੈਂਕੜੇ ਲੱਗੇ ਸਨ
  • 14 ਵਾਰ ਟੂਰਨਾਮੈਂਟ ’ਚ 200 ਜਾਂ ਉਸ ਤੋਂ ਵੱਧ ਦਾ ਸਕੋਰ ਬਣਿਆ ਇਸ ਤੋਂ ਪਹਿਲਾਂ 2007 ’ਚ ਪੰਜ ਵਾਰ 200 ਦਾ ਸਕੋਰ ਬਣਿਆ ਸੀT20 World Champion
Also Read:  World No Tobacco Day: ਕੈਂਸਰ ਤੋਂ ਬਚਣਾ ਹੈ, ਤਾਂ ਸਿਗਰਟਨੋਸ਼ੀ ਛੱਡੋ

ਨਾਕਆਊਟ ਦੇ ਤਿੰਨ ਸਭ ਤੋਂ ਤੇਜ਼ ਅਰਧ ਸੈਂਕੜੇ

ਗੇਂਦ ਖਿਡਾਰੀ ਟੀਮ ਬਨਾਮ ਸਾਲ
18 ਅਭਿਸ਼ੇਕ ਭਾਰਤ  ਨਿਊਜੀਲੈਂਡ 2026
19 ਫਿਨ ਐਲਨ ਨਿਊਜੀਲੈਂਡ ਦੱ.ਅਫਰੀਕਾ 2026
19 ਜੈਕਬ ਬੈਥੇਲ ਇੰਗਲੈਂਡ  ਭਾਰਤ 2026

ਇੱਕ ਅਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ

ਦੌੜਾਂ ਖਿਡਾਰੀ  ਟੀਮ ਸਾਲ
383  ਫਰਹਾਨ ਪਾਕਿ 2026
326 ਸਾਈਫਰਟ ਨਿਊਜ਼ੀਲੈਂਡ 2026
321 ਸੈਮਸਨ ਭਾਰਤ 2026
319 ਕੋਹਲੀ ਭਾਰਤ 2014
317 ਈਸ਼ਾਨ ਭਾਰਤ 2026
317 ਦਿਲਸ਼ਾਨ ਸ੍ਰੀਲੰਕਾ 2009
303 ਬਾਬਰ ਪਾਕਿ 2021
302 ਜੈਵਰਧਨੇ ਸ੍ਰੀਲੰਕਾ 2010

ਟੀਮ ਇੰਡੀਆ ਦੇ ਰਿਕਾਰਡ

  • 24 ਛੱਕਿਆਂ ਨਾਲ ਸੰਜੂ ਇੱਕ ਅਡੀਸ਼ਨ ’ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਬੱਲੇਬਾਜ਼ ਬਣੇ ਅਤੇ ਨਿਊਜ਼ੀਲੈਂਡ ਦੇ ਫਿਨ ਐਲੇਨ ਨੇ ਵੀ ਇਸੇ ਅਡੀਸ਼ਨ ’ਚ 20 ਛੱਕੇ ਲਾਏ
  • 3 ਵਾਰ ਇੱਕ ਵਿਸ਼ਵ ਕੱਪ ’ਚ 250 ਪਲੱਸ ਦਾ ਸਕੋਰ ਕਰਨ ਵਾਲੀ ਪਹਿਲੀ ਟੀਮ
  • 40 ਕੁੱਲ ਵਿਕਟਾਂ ਨਾਲ ਬੁਮਰਾਹ ਵਿਸ਼ਵ ਕੱਪ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ
  • 3 ਵਾਰ ਟੀ20 ਵਿਸ਼ਵ ਕੱਪ ਟਰਾਫੀ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ ਭਾਰਤ

ਸਿੱਕੇ ਦਾ ਸਾਥ ਨਹੀਂ ਪਰ ਬਣੇ ਚੈਂਪੀਅਨ

ਸਿੱਕੇ ਨੇ ਭਲੇ ਹੀ ਸਾਥ ਨਹੀਂ ਦਿੱਤਾ ਫਿਰ ਵੀ ਭਾਰਤੀ ਟੀਮ ਨੇ ਹਰ ਬਾਜ਼ੀ ਜਿੱਤੀ ਟੀਮ ਨੇ 9 ਮੁਕਾਬਲਿਆਂ ’ਚ ਦੋ ਵਾਰ ਟਾਸ ਜਿੱਤੀ ਜਦਕਿ ਸੱਤ ਹਾਰੀ ਗਰੁੱਪ ਗੇੜ ’ਚ ਇੱਕ ਨੀਦਰਲੈਂਡ ਖਿਲਾਫ ਅਤੇ ਸੁਪਰ-8 ’ਚ ਵੈਸਟਇੰਡੀਜ਼ ਖਿਲਾਫ ਸਿੱਕੇ ਨੇ ਸੂਰਿਆ ਕੁਮਾਰ ਦਾ ਸਾਥ ਦਿੱਤਾ ਟੀਮ ਨੂੰ ਇੱਕੋ-ਇੱਕ ਹਾਰ ਦੱਖਣੀ ਅਫਰੀਕਾ ਤੋਂ ਮਿਲੀ

ਗੰਭੀਰ ਦਾ ਅਨੋਖਾ ਰਿਕਾਰਡ

ਗੌਤਮ ਗੰਭੀਰ ਖਿਡਾਰੀ ਅਤੇ ਕੋਚ ਦੇ ਰੂਪ ’ਚ ਵਿਸ਼ਵ ਕੱਪ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਉਹ 2007 ’ਚ ਟੀ20 ਅਤੇ 2011 ’ਚ ਇੱਕਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਅਹਿਮ ਹਿੱਸਾ ਸਨ ਦੋਵੇਂ ਫਾਈਨਲਾਂ ’ਚ ਉਨ੍ਹਾਂ ਨੇ ਅਰਧ ਸੈਂਕੜਾ ਪਾਰੀਆਂ ਖੇਡ ਕੇ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਉਨ੍ਹਾਂ ਨੇ 2007 ਦੇ ਫਾਈਨਲ ’ਚ 75 ਅਤੇ 2011 ਦੇ ਫਾਈਨਲ ’ਚ 97 ਦੌੜਾਂ ਦੀ ਪਾਰੀ ਖੇਡੀ ਸੀ

Also Read:  Masked Life: ਮੁਖੌਟਾਨੁਮਾ ਜ਼ਿੰਦਗੀ ਤੋਂ ਦੂਰ ਰਹੋ

ਇਨਾਮੀ ਰਕਮ ’ਚ ਵਾਧਾ

ਜੇਤੂ ਟੀਮ ਨੂੰ 27.5 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੀ ਜੋ ਟੂਰਨਾਮੈਂਟ ਦੇ ਇਤਿਹਾਸ ’ਚ ਸਭ ਤੋਂ ਵੱਧ ਹੈ ਉਪ ਜੇਤੂ ਨੂੰ 14.67 ਕਰੋੜ ਮਿਲੇ ਪਿਛਲੀ ਵਾਰ ਭਾਰਤੀ ਟੀਮ ਨੂੰ 20.36 ਕਰੋੜ ਮਿਲੇ ਸਨ ਵਿਸ਼ਵ ਕੱਪ ਦੀ ਸ਼ੁਰੂਆਤ 2007 ’ਚ ਹੋਈ ਸੀ ਉਦੋਂ ਜੇਤੂ ਧੋਨੀ ਦੀ ਟੀਮ ਨੂੰ 11 ਕਰੋੜ (1.2 ਮਿਲੀਅਨ) ਮਿਲੇ ਸਨ ਭਾਵ 2007 ਦੇ ਮੁਕਾਬਲੇ ਚੈਂਪੀਅਨ ਟੀਮ ਦੀ ਰਕਮ ’ਚ 150 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ

ਰੋਚਕ ਅੰਕੜੇ

  • ਟੀਮ ਇੰਡੀਆ ਵਿਸ਼ਵ ਕੱਪ ਦੇ ਇੱਕ ਅਡੀਸ਼ਨ ਇੱਕਰੋਜ਼ਾ ਅਤੇ ਟੀ-20 ’ਚ ਛੱਕਿਆਂ ਦਾ ਸੈਂਕੜਾ ਲਾਉਣ ਵਾਲੀ ਪਹਿਲੀ ਟੀਮ ਬਣੀ ਟੀਮ ਨੇ ਕੁੱਲ 106 ਛੱਕੇ ਲਾਏ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ 2023 ਇੱਕਰੋਜ਼ਾ ਵਿਸ਼ਵ ਕੱਪ ’ਚ 99 ਛੱਕੇ ਲਾਏ ਸਨ
  • ਦੋ ਮੈਚ ਸਿਰਫ ਭਾਰਤ ਨੇ 2023 ਤੋਂ ਆਈਸੀਸੀ ਦੇ ਸਫੈਦ ਗੇਂਦ ਦੇ ਟੂਰਨਾਮੈਂਟ ਦੌਰਾਨ ਹਾਰੇ ਉਸ ਨੇ 31 ਮੈਚ ਜਿੱਤੇ ਅਤੇ ਤਿੰਨ ਖਿਤਾਬ ਜਿੱਤੇ
  • ਬੁਮਰਾਹ ਟੀ-20 ਵਿਸ਼ਵ ਕੱਪ ਦੇ ਨਾਕਆਊਟ ’ਚ ਚਾਰ ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਜਦਕਿ ਕੁੱਲ ਤੀਜੇ ਗੇਂਦਬਾਜ਼ ਹਨ ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਅਜੰਤਾ ਮੈਂਡਿਸ ਨੇ ਕੋਲੰਬੋ ’ਚ 2012 ’ਚ ਵੈਸਟਇੰਡੀਜ਼ ਖਿਲਾਫ ਫਾਈਨਲ ’ਚ ਅਤੇ ਪਾਕਿਸਤਾਨ ਦੇ ਸ਼ਾਦਾਬ ਖਾਨ ਨੇ ਦੁਬਈ ’ਚ 2021 ’ਚ ਅਸਟਰੇਲੀਆ ਖਿਲਾਫ ਸੈਮੀਫਾਈਨਲ ’ਚ ਚਾਰ-ਚਾਰ ਵਿਕਟਾਂ ਹਾਸਲ ਕੀਤੀਆਂ ਸਨ
  • ਸੰਜੂ ਸੈਮਸਨ ਟੀ-20 ਵਿਸ਼ਵ ਕੱਪ ’ਚ ਪਲੇਅਰ ਆਫ ਦ ਟੂਰਨਾਮੈਂਟ ਬਣਨ ਵਾਲੇ ਤੀਜੇ ਭਾਰਤੀ ਹਨ ਇਸ ਤੋਂ ਪਹਿਲਾਂ ਵਿਰਾਟ ਕੋਹਲੀ (2014, 2016) ਦੋ ਵਾਰ ਲਗਾਤਾਰ ਅਤੇ ਬੁਮਰਾਹ (2024 ’ਚ) ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ