Technology

Technology: ਟੈਕਨਾੱਲਜੀ ਨਾਲ ਜੁੜ ਕੇ ਚੱਲਣ ਬਜ਼ੁਰਗ

ਇੱਕੀਵੀਂ ਸਦੀ ਦਾ ਇਹ ਯੁੱਗ ਟੈਕਨਾੱਲਜੀ ਦਾ ਹੈ ਬੱਚੇ ਅਤੇ ਨੌਜਵਾਨ ਇਸ ਤਕਨੀਕ ਦੀ ਸਫਲਤਾਪੂਰਵਕ ਭਰਪੂਰ ਵਰਤੋਂ ਕਰਦੇ ਹੋਏ ਦਿਖਾਈ ਦਿੰਦੇ ਹਨ ਛੋਟੇ-ਛੋਟੇ ਬੱਚੇ ਵੀ ਅੱਜ ਕੰਪਿਊਟਰ, ਮੋਬਾਇਲ ਫੋਨ ਅਤੇ ਆਈਪੇਡ ਦੀ ਵਰਤੋਂ ਸੁਵਿਧਾ ਨਾਲ ਕਰਦੇ ਹਨ ਬੱਚਿਆਂ ਨੂੰ ਇਨ੍ਹਾਂ ਉਪਕਰਨਾਂ ’ਤੇ ਸਹਿਜਤਾ ਨਾਲ ਕੰਮ ਕਰਦੇ ਹੋਏ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ

ਅਕਸਰ ਵਡੇਰੀ ਉਮਰ ਦੇ ਲੋਕਾਂ ਨਾਲ ਵੀ ਮਿਲਣਾ ਹੁੰਦਾ ਰਹਿੰਦਾ ਹੈ ਉਹ ਖੁਦ ਨੂੰ ਜਦੋਂ ਇਸ ਤਕਨੀਕ ਦੀ ਵਰਤੋਂ ਲਈ ਮਿਸਫਿੱਟ ਸਮਝ ਲੈਂਦੇ ਹਨ ਤਾਂ ਮਨ ਨੂੰ ਤਕਲੀਫ਼ ਹੁੰਦੀ ਹੈ ਸਾਰੀ ਉਮਰ ਨਿੱਤ ਨਵੇਂ ਪ੍ਰਯੋਗ ਕਰਨ ਵਾਲਿਆਂ ਤੋਂ ਅਜਿਹੀ ਸੋਚ ਦੀ ਉਮੀਦ ਅਸਲ ’ਚ ਬਹੁਤ ਨਿਰਾਸ਼ ਕਰਨ ਵਾਲੀ ਹੁੰਦੀ ਹੈ

ਮੋਬਾਇਲ ਫੋਨ ਆਪਣੀ ਜੇਬ੍ਹ ’ਚ ਰੱਖ ਕੇ ਜਦੋਂ ਲੋਕ ਕਹਿੰਦੇ ਹਨ ਕਿ ਸਾਨੂੰ ਤਾਂ ਬੱਸ ਫੋਨ ਮਿਲਾਉਣਾ ਅਤੇ ਕਿਸੇ ਨਾਲ ਗੱਲ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ ਤਾਂ ਝਟਕਾ ਜਿਹਾ ਲੱਗਦਾ ਹੈ ਨਾ ਉਹ ਫੋਨ ’ਚ ਕੋਈ ਨੰਬਰ ਫੀਡ ਕਰ ਸਕਦੇ ਹਨ ਅਤੇ ਨਾ ਹੀ ਮੈਸੇਜ਼ ਤੱਕ ਕਰ ਸਕਦੇ ਹਨ ਫੇਸਬੁੱਕ ਅਤੇ ਵਟਸਅੱਪ ਜਾਂ ਹੋਰ ਐਪਲੀਕੇਸ਼ਨਾਂ ਦੀ ਜਾਣਕਾਰੀ ਹੋਣਾ ਉਨ੍ਹਾਂ ਲਈ ਮੰਨੋ ਬਹੁਤ ਦੂਰ ਦੀ ਕੌਡੀ ਹੁੰਦੀ ਹੈ ਜਦੋਂਕਿ ਇਹ ਸਥਿਤੀ ਚੰਗੀ ਨਹੀਂ ਕਹੀ ਜਾ ਸਕਦੀ ਘਰ ’ਚ ਰਹਿਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਦਾ ਇਹ ਫਰਜ਼ ਬਣਦਾ ਹੈAI

ਕਿ ਆਪਣੇ ਬਜ਼ੁਰਗਾਂ ਨੂੰ ਇਸ ਨਵੀਂ ਟੈਕਨਾੱਲਜੀ ਬਾਰੇ ਜਾਣਕਾਰੀ ਦੇਣ ਰਿਟਾਇਰ ਹੋਣ ਤੋਂ ਬਾਅਦ ਸਾਰੇ ਬਜ਼ੁਰਗਾਂ ਨੂੰ ਸਮਾਂ ਬਤੀਤ ਕਰਨ ਦੀ ਸਮੱਸਿਆ ਹੋਣ ਲੱਗਦੀ ਹੈ ਉਸ ਦਾ ਕਾਰਨ ਹੈ ਕਿ ਬਜ਼ੁਰਗ ਅਵਸਥਾ ਵੱਲ ਕਦਮ ਵਧਾਉਂਦੇ ਹੋਏ ਉਨ੍ਹਾਂ ਦਾ ਸਰੀਰ ਖ਼ਤਮ ਹੋਣ ਲੱਗਦਾ ਹੈ ਇਸ ਲਈ ਉਹ ਭੱਜ-ਦੌੜ ਕਰਨ ਵਾਲੇ ਕੰਮ ਨਹੀਂ ਕਰ ਸਕਦੇ ਸਾਰੇ ਲੋਕਾਂ ਕੋਲ ਕੁਝ ਕਰਨ ਲਈ ਕੰਮ ਨਹੀਂ ਹੁੰਦਾ ਫਿਰ ਹੀ ਉਹ ਖਾਲੀ ਬੈਠੇ ਰਹਿੰਦੇ ਹਨ ਬੱਚੇ ਆਪਣੇ ਕੰਮਾਂ ’ਚ ਬਿਜ਼ੀ ਰਹਿੰਦੇ ਹਨ, ਉਨ੍ਹਾਂ ਕੋਲ ਬਜ਼ੁਰਗਾਂ ਕੋਲ ਬੈਠਣ ਲਈ ਸੀਮਤ ਸਮਾਂ ਹੁੰਦਾ ਹੈ ਖੁਦ ਨੂੰ ਅਣਗੌਲਿਆ ਸਮਝਣ ਕਾਰਨ ਉਹ ਹਰ ਸਮੇਂ ਚਿੜਚਿੜੇ ਜਿਹੇ ਰਹਿਣ ਲੱਗਦੇ ਹਨ

Also Read:  journey: ਖੁਦ ਤੋਂ ਖੁਦ ਤੱਕ ਦਾ ਸਫ਼ਰ

ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਕਾਰਨ ਆਪਣੇ ਘਰ ਦੇ ਬਜ਼ੁਰਗਾਂ ਨੂੰ ਮੋਬਾਇਲ ਦਾ ਤੋਹਫਾ ਦੇ ਕੇ ਉਨ੍ਹਾਂ ਨੂੰ ਰੁੱਝੇ ਰਹਿਣ ਦਾ ਮੌਕਾ ਦਿਓ ਉਨ੍ਹਾਂ ਨੂੰ ਫੇਸਬੁੱਕ ਅਤੇ ਵਟਸਅੱਪ ਆਦਿ ਚਲਾਉਣਾ ਵੀ ਸਿਖਾਓ ਉਹ ਜਦੋਂ ਇਸ ਨਵੀਂ ਤਕਨੀਕ ਦੀ ਸਹੀ ਢੰਗ ਨਾਲ ਵਰਤੋਂ ਕਰਨਾ ਸਿੱਖ ਜਾਣਗੇ ਤਾਂ ਉਨ੍ਹਾਂ ਦਾ ਦਿਲ ਵੀ ਲੱਗਾ ਰਹੇਗਾ ਇਸ ਉਮਰ ’ਚ ਟੈਕਨਾੱਲਜੀ ਨੂੰ ਸਿੱਖਣਾ, ਉਸਦੇ ਨਾਲ ਚੱਲਣਾ ਇੱਕ ਵਧੀਆ ਕਦਮ ਹੈ ਇਹ ਅੱਜ ਦੀ ਜ਼ਰੂਰਤ ਵੀ ਹੈ, ਪਰ ਇਹ ਤੁਹਾਡੀ ਪਸੰਦ ’ਤੇ ਨਿਰਭਰ ਕਰਦਾ ਹੈ

ਤੁਹਾਨੂੰ ਇਸਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਤਾਂ ਕੋਈ ਗੱਲ ਨਹੀਂ ਇਸ ਤੋਂ ਬਿਨ੍ਹਾਂ ਵੀ ਤੁਹਾਡੇ ਕੋਲ ਕਰਨ ਲਈ ਬਹੁੁਤ ਕੁਝ ਹੈ ਸਾਡੇ ਧਰਮ ਸ਼ਾਸਤਰਾਂ ਦੇ ਅਨੁਸਾਰ ਬਜ਼ੁਰਗਾਂ ਲਈ ਸਭ ਤੋਂ ਵੱਡਾ ਕੰਮ ਹੈ ਧਾਰਮਿਕ ਗਤੀਵਿਧੀਆਂ ’ਚ ਹਿੱਸਾ ਲੈਣਾ ਸਮਾਜ ਸੇਵਾ ਦੇ ਨਾਲ ਜੁੜਨਾ ਅਜਿਹਾ ਕਰਨ ਨਾਲ ਇਕੱਲਾਪਣ ਜਾਂ ਖਾਲੀਪਣ ਵੀ ਨਹੀਂ ਸਤਾਉਂਦਾ ਅਤੇ ਜਿਵੇਂ ਕਿਹਾ ਜਾਂਦਾ ਹੈ ਕਿ ਪਰਮਾਰਥੀ ਕੰਮ ਕਰਨ ਨਾਲ ਪਰਲੋਕ ਵੀ ਸਿੱਧ ਹੋ ਜਾਂਦਾ ਹੈ ਸਾਡੇ ਧਰਮਾਂ ਨੇ ਵੀ ਇਹੋ ਸਿਖਾਇਆ ਹੈ

ਕਿ ਪੰਜਾਹ ਸਾਲਾਂ ਤੋਂ ਬਾਅਦ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਹਨ ਜੇਕਰ ਤੁਸੀਂ ਧਰਮ-ਕਰਮ ਦੇ ਕੰਮਾਂ ’ਚ ਲੱਗ ਜਾਂਦੇ ਹੋ ਤਾਂ ਇਸਦਾ ਅਸਰ ਤੁਹਾਡੇ ਬੱਚਿਆਂ ’ਤੇ ਵੀ ਪੈਂਦਾ ਹੈ ਉਨ੍ਹਾਂ ਨੂੰ ਵੀ ਧਰਮ-ਕਰਮ ਦੀ ਸਿੱਖਿਆ ਮਿਲਦੀ ਹੈ ਇਸਦੇ ਨਾਲ ਸਮਾਜ ਵਿੱਚ ਤੁਹਾਡਾ ਮਾਣ-ਸਨਮਾਨ ਹੋਰ ਵੀ ਵੱਧ ਜਾਂਦਾ ਹੈ ਇਸ ਕਰਕੇ ਰਿਟਾਇਰਮੈਂਟ ਹੋਣਾ ਕੋਈ ਬੋਝ ਨਹੀਂ, ਸਗੋਂ ਇੱਕ ਨਵਾ ਮੌਕਾ ਹੈ ਇਸ ਉਮਰ ’ਚ ਦੁਨੀਆਂਦਾਰੀ ਤੋਂ ਰਿਟਾਇਰ ਹੋਣਾ ਚੰਗਾ ਹੈ

ਇਸ ਕਰਕੇ ਆਪਣੇ ਮਨ ਨੂੰ ਭਜਨ-ਬੰਦਗੀ ’ਚ ਲਾਓ ਹਰ ਰੋਜ਼ ਵੱਧ ਤੋਂ ਵੱਧ ਧਿਆਨ ਵਿੱਚ ਬੈਠੋ ਦੁਨਿਆਵੀਂ ਕੰਮ ਧੰਦੇ ਹੁਣ ਤੱਕ ਬਹੁਤ ਕਰ ਲਏ ਇਹ ਸੋਚ ਕੇ ਹੁਣ ਜੋ ਸਮਾਂ ਹੈ ਇਸਨੂੰ ਲੋਕਾਂ ਦੀ ਭਲਾਈ ’ਚ ਅਤੇ ਮੈਡੀਟੇਸ਼ਨ ’ਚ ਲਾਓ ਇਹ ਸਭ ਪਰਿਵਾਰ ’ਚ ਰਹਿੰਦਿਆਂ ਵੀ ਹੋ ਸਕਦਾ ਹੈ ਸਗੋਂ ਆਪਣੇ ਘਰ-ਪਰਿਵਾਰ ਨੂੰ ਇਨ੍ਹਾਂ ਕੰਮਾਂ ਵੱਲ ਜੋੜ ਕੇ ਰੱਖੋ ਆਪਣੇ ਆਸਪਾਸ ਹੋਣ ਵਾਲੇ ਧਾਰਮਿਕ ਸਮਾਗਮਾਂ ਦਾ ਹਿੱਸਾ ਬਣੋ ਸ਼ਬਦ-ਕੀਰਤਨ ਸੁਣੋ ਲੋਕ ਭਲਾਈ ਦਾ ਕੋਈ ਕੰਮ ਹੋਵੇ ਉਹ ਵੱਧ-ਚੜ੍ਹ ਕੇ ਕਰੋ ਇਸਦੇ ਨਾਲ ਤੁਹਾਨੂੰ ਰਿਟਾਇਰਮੈਂਟ ਦਾ ਪੂਰਾ ਫਾਇਦਾ ਹੋਵੇਗਾ ਅਤੇ ਤੁਹਾਡਾ ਜੀਵਨ ਵੀ ਸਫ਼ਲ ਹੋ ਜਾਵੇਗਾ -ਸੱਤਿਆਨਾਰਾਇਣ ਸ਼੍ਰੀਵਾਸਤਵ

Also Read:  Success: ਸੋਚ ਦਾ ਵਿਸਥਾਰ ਤੈਅ ਕਰਦਾ ਹੈ ਸਫਲਤਾ ਦਾ ਰਾਹ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ