Experiences of Satsangis: ਅਭੀ ਨਹੀਂ ਲੇਣੀ, ਮੌਕੇ ਪਰ ਪੂਲੇ ਹੀ ਖਰੀਦਣੇ ਹੈਂ’-ਸਤਿਸੰਗੀਆਂ ਦੇ ਅਨੁਭਵ: ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਧੰਨਾ ਰਾਮ ਗੋਦਾਰਾ, ਪਿੰਡ ਲਾਲਪੁਰਾ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ)ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਦਇਆ-ਮਿਹਰ ਦਾ ਵਰਣਨ ਇਸ ਤਰ੍ਹਾ ਕਰਦੇ ਹਨ:-
ਸੰਨ 1951 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਡੇਰਾ ਸੱਚਾ ਸੌਦਾ ਸਰਸਾ ’ਚ ਆਇਆ ਤਾਂ ਉਸ ਸਮੇਂ ਸ਼ਹਿਨਸ਼ਾਹ ਜੀ ਨੇ ਰਹਿਮਤ ਕਰਕੇ ਮੈਨੂੰ ਸਦਾ ਲਈ ਆਪਣਾ ਹੀ ਬਣਾ ਲਿਆ ਮੈਂ ਡੇਰਾ ਸੱਚਾ ਸੌਦਾ ’ਚ ਸੇਵਾ ਕਰਨ ਲੱਗਿਆ ਮੈਨੂੰ ਹੱਥ-ਚੱਕੀ ’ਤੇ ਆਟਾ ਪੀਸਣ ਦੀ ਸੇਵਾ ਮਿਲ ਗਈ, ਕਿਉਂਕਿ ਉਨ੍ਹੀਂ ਦਿਨੀਂ ਚੱਕੀ ’ਤੇ ਤਾਜ਼ਾ ਆਟਾ ਪੀਸ ਕੇ ਹੀ ਲੰਗਰ ਬਣਾਇਆ ਜਾਂਦਾ ਸੀ
ਉਸ ਸਮੇਂ ਦੇ ਦੌਰਾਨ ਬਾਗੜ (ਰਾਜਸਥਾਨ) ’ਚ ਸੋਕਾ ਪੈਣ ਦੀ ਵਜ੍ਹਾ ਨਾਲ ਕਾਲ ਪਿਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਮੈਂ ਆਪਣੇ ਪਰਿਵਾਰ ਨੂੰ ਵੀ ਇੱਥੇ ਸਰਸਾ ਸ਼ਹਿਰ ’ਚ ਲੈ ਆਇਆ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਪਰਿਵਾਰ ਵਾਲਿਆਂ ਨੇ ਇੱਕ ਗਾਂ ਅਤੇ ਇੱਕ ਮੱਝ ਰੱਖੀ ਹੋਈ ਸੀ ਮੈਂ ਸਾਰਾ ਦਿਨ ਮਿਹਨਤ ਕਰਦਾ, ਰਾਤ ਨੂੰ ਡੇਰੇ ’ਚ ਚੱਕੀ ਨਾਲ ਆਟਾ ਪੀਸਦਾ ਅਤੇ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਇਹੀ ਮੇਰੀ ਰੋਜ਼ਾਨਾ ਦੀ ਦਿਨਚਰਿਆ ਸੀ ਰਾਤ ਮੈਂ ਡੇਰੇ ’ਚ ਹੀ ਸੌਂਦਾ ਸੀ, ਕਿਉਂਕਿ ਮੈਨੂੰ ਰਾਤ ਨੂੰ ਘਰ ਜਾਣ ਦਾ ਹੁਕਮ ਨਹੀਂ ਸੀ
ਉਸ ਸਮੇਂ ਮੇਰਾ ਲੜਕਾ ਹਰਚੰਦ (ਆਪਣੀ ਓੜ ਨਿਭਾ ਗਏ ਜੀ ਐੱਮਐੱਸ ਸੇਵਾਦਾਰ) ਚਾਰ-ਪੰਜ ਸਾਲ ਦਾ ਸੀ ਇੱਕ ਦਿਨ ਉਹ ਮੇਰੇ ਨਾਲ ਡੇਰੇ ’ਚ ਆ ਗਿਆ ਉਸ ਦਿਨ ਮੈਂ ਤੇਰਾਵਾਸ ’ਚ ਸੇਵਾ ਕਰ ਰਿਹਾ ਸੀ ਸਾਰਾ ਦਿਨ ਲੰਘਣ ’ਤੇ ਸ਼ਾਮ ਦੇ ਸਮੇਂ ਮੈਨੂੰ ਖਿਆਲ ਆਇਆ ਕਿ ਹਰਚੰਦ ਦਾ ਪਤਾ ਕਰਾਂ ਕਿ ਉਹ ਕਿੱਥੇ ਹੈ! ਮੈਂ ਉਸਨੂੰ ਡੇਰੇ ’ਚ ਇੱਧਰ-ਉੱਧਰ ਕਾਫ਼ੀ ਦੇਖਿਆ, ਮੈਨੂੰ ਉਹ ਕਿਤੇ ਵੀ ਦਿਖਾਈ ਨਹੀਂ ਦਿੱਤਾ ਮੈਂ ਆਪਣੇ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ ਕਿ ਬਾਬਾਜੀ! ਹਰਚੰਦ ਪਤਾ ਨਹੀਂ ਕਿੱਧਰ ਚਲਾ ਗਿਆ ਹੈ! ਤਾਂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘ਹਰਚੰਦ ਤੋ ਘਰ ਪਹੁੰਚ ਚੁੱਕਾ ਹੈ’
ਇਹ ਸੁਣ ਕੇ ਮੇਰਾ ਦਿਮਾਗ ਚਕਰਾ ਗਿਆ ਕਿ ਛੋਟਾ ਜਿਹਾ ਬੱਚਾ ਹੈ! ਟੇਢਾ-ਮੇਢਾ ਰਸਤਾ ਹੈ, ਉਹ ਐਨੀ ਦੂਰ ਕਿਵੇਂ ਪਹੁੰਚ ਗਿਆ! ਜਦੋਂ ਮੈਂ ਘਰ ਜਾ ਕੇ ਪਤਾ ਕੀਤਾ ਤਾਂ ਹਰਚੰਦ ਸੱਚਮੁੱਚ ਹੀ ਘਰ ਸੀ ਮੈਂ ਉਨ੍ਹੀਂ ਦਿਨੀਂ ਜਵਾਰ ਦੀ ਕੜਬੀ ਪਸ਼ੂਆਂ ਲਈ ਖਰੀਦਣੀ ਸੀ ਸੋਕਾ ਪੈਣ ਦੀ ਵਜ੍ਹਾ ਨਾਲ ਪਸ਼ੂਆਂ ਦਾ ਚਾਰਾ ਵੀ ਬਹੁਤ ਮਹਿੰਗਾ ਸੀ ਮੈਂ ਨੇਕੀ ਰਾਮ ਤੋਂ ਕੁਝ ਖੜ੍ਹੀ ਜਵਾਰ ਮੁੱਲ ਲੈ ਲਈ ਸੀ ਤਾਂ ਕਿ ਕੱਟ ਕੇ ਪੂਲੇ ਬਣਾ ਕੇ ਰੱਖ ਲਵਾਂਗਾ ਅਗਲੇ ਦਿਨ ਘਟ-ਘਟ ਦੀ ਜਾਣਨਹਾਰ ਸ਼ਹਿਨਸ਼ਾਹ ਜੀ ਨੇ ਮੇਰੇ ਤੋਂ ਪੁੱਛਿਆ, ‘ਅੜੇ, ਪਸ਼ੂਆਂ ਲਈ ਕਿਆ ਇੰਤਜਾਮ ਕੀਆ ਹੈ?’
‘ਬਾਬਾ ਜੀ! ਨੇਕੀਰਾਮ ਤੋਂ ਖੜ੍ਹੀ ਜਵਾਰ ਮੁੱਲ ਲਈ ਹੈ’
‘ਅੜੇ! ਹਮ ਸੇ ਨਾ ਪੁੱਛਿਆ! ਅਸੀਂ ਇਸਰਾਰ ਸੇ ਪੁੱਛ ਕੇ ਬਤਾਤੇੇ’
‘ਬਾਬਾ! ਕੜਬੀ ਤਾਂ ਹੋਰ ਵੀ ਲੈਣੀ ਹੈ, ਇਹ ਤਾਂ ਬਸ ਨਾਮ ਮਾਤਰ ਹੀ ਲਈ ਹੈ’
‘ਅੱਛਾ ਵਰੀ! ਕੱਲ੍ਹ ਇਸਰਾਰ ਸੇ ਪੂਛ ਕੇ ਬਤਾਏਂਗੇ’
ਤਾਂ ਅਗਲੇ ਦਿਨ ਮੈਂ ਆਪਣੇ ਭੋਲੇ ਭਾਵ ਸੁਭਾਅ ਨਾਲ ਪੁੱਛਿਆ, ‘ਬਾਬਾ! ਵੋ ਕੜਬੀ ਆਲੋ ਇਸਰਾਰ ਸੂੰ ਪੂਛ ਲੀਓ ਕੈ?’ (ਉਹ ਕੜਬੀ ਬਾਰੇ ਇਸਰਾਰ ਤੋਂ ਪੁੱਛ ਲਿਆ ਸੀ ਕੀ?) ‘ਹਾਂ, ਪੂਛ ਲਿਆ ਇਸਰਾਰ ਨੇ ਬੋਲਾ ਅਭੀ ਨਹੀਂ ਲੇਣੀ, ਮੌਕੇ ਪਰ ਪੂਲੇ ਹੀ ਖਰੀਦਣੇ ਹੈਂ’
ਤਾਂ ਮੈਂ ਜਵਾਰ ਹੋਰ ਨਹੀਂ ਲਈ ਮੈਂ ਬੇਪਰਵਾਹੀ ਵਚਨਾਂ ’ਤੇ ਵਿਸ਼ਵਾਸ ਕੀਤਾ ਜਦੋਂ ਚਾਰ ਮਹੀਨੇ ਬਾਅਦ ਲੋੜ ਪਈ ਤਾਂ ਰੇਲਗੱਡੀ ਤੋਂ ਸ਼ਹਿਰ ’ਚ ਜਵਾਰ ਦੀ ਐਨੀ ਜ਼ਿਆਦਾ ਸੁੱਕੀ ਕੜਬੀ ਆਈ ਕਿ ਉਸਦੇ ਖਰੀਦਣ ਵਾਲੇ ਗਾਹਕ ਬਹੁਤ ਘੱਟ ਸਨ ਤਾਂ ਮੈਂ ਬਹੁਤ ਘੱਟ ਰੇਟ ’ਤੇ ਲੋੜ ਅਨੁਸਾਰ ਹੋਰ ਕੜਬੀ ਖਰੀਦ ਲਈ ਬੇਪਰਵਾਹ ਸ਼ਹਿਨਸ਼ਾਹ ਜੀ ਦੀ ਹਰ ਗੱਲ ਅਤੇ ਉਨ੍ਹਾਂ ਦਾ ਹਰ ਵਚਨ ਹੀ ਕਰਿਸ਼ਮਾ ਸੀ,
ਜਿਸਨੂੰ ਮੇਰੇ ਖਿਆਲ ਨਾਲ ਸ਼ਬਦਾਂ ’ਚ ਵਰਣਨ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਕਦੇ-ਕਦੇ ਉਹ ਬੀਤੇ ਦਿਨ ਸਤਿਗੁਰੂ ਪਿਆਰੇ ਦੇ ਖਿਆਲ ਫਿਲਮ ਦੀ ਤਰ੍ਹਾਂ ਮੇਰੇ ਅੰਦਰ ਚੱਲਦੇ ਰਹਿੰਦੇ ਅਤੇ ਕਈ ਵਾਰ ਇਕੱਲੇ ਨੂੰ ਜ਼ੋਰ ਦਾ ਹਾਸਾ ਵੀ ਆ ਜਾਂਦਾ ਤਾਂ ਪੋਤੇ-ਪੜਪੋਤੇ ਪੁੱਛਦੇ ਹਨ ਕਿ ਬਾਬਾ ਇਕੱਲੇ ਹੀ ਕਿਉਂ ਹੱਸ ਰਹੇ ਸੀ? ਤਾਂ ਮੈਂ ਜਵਾਬ ਦਿੰਦਾ ਕਿ ਕੁਝ ਨਹੀਂ, ਬੇਟਾ ਬਸ ਉਂਜ ਹੀ!
ਮੈਂ ਪਰਿਵਾਰ ਨੂੰ ਇਹੀ ਸਮਝਾਉਂਦਾ ਰਹਿੰਦਾ ਕਿ ਮੈਂ ਵੀ ਸਮੇਂ ਦਾ ਪੂਰਾ ਲਾਭ ਨਹੀਂ ਲੈ ਸਕਿਆ ਪਰ ਹੁਣ ਤੁਸੀਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਪ੍ਰੇਮ ਦਾ ਭਰਪੂਰ ਲਾਭ ਲਓ, ਪੂਜਨੀਕ ਮੌਜੂਦਾ ਗੁਰੂ ਜੀ ਸੇਂਟ ਡਾ. ਐੱਮਐੱਸਜੀ ਪੂਜਨੀਕ ਬੇਪਰਵਾਹ ਜੀ ਦੇ ਹੀ ਸਰੂਪ ’ਚ ਹਨ (ਪ੍ਰੇਮੀ ਧੰਨਾ ਰਾਮ ਜੀ ਸਤਿਗੁਰੂ ਜੀ ਦੇ ਚਰਨਾਂ ਓੜ ਨਿਭਾ ਚੁੱਕੇ ਹਨ)































































