Martyr Udham Singh

Martyr Udham Singh: ਦੇਸ਼ ’ਚ ਨਵੀਂ ਚੇਤਨਾ ਜਗਾਉਣ ਵਾਲਾ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਸ਼ਹੀਦੀ ਦਿਵਸ (31 ਜੁਲਾਈ)

ਪੰਜਾਬ ਦੀ ਧਰਤੀ ਨੇ ਕਈ ਅਜਿਹੇ ਵੀਰਾਂ-ਯੋਧਿਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਦੇਸ਼ ਦੇ ਕੋਨੇ-ਕੋਨੇ ’ਚ ਸੁਣਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਸਭ ’ਚ ਸ਼ਹੀਦ ਊਧਮ ਸਿੰਘ ਦਾ ਨਾਂਅ ਇੱਕ ਖਾਸ ਥਾਂ ਰੱਖਦਾ ਹੈ ਉਹ ਆਜ਼ਾਦੀ ਦੇ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ’ਚੋਂ ਸਨ, ਜਿਨ੍ਹਾਂ ਨੇ ਨਾ ਸਿਰਫ ਜ਼ੁਲਮਾਂ ਨੂੰ ਸਹਿਆ, ਸਗੋਂ ਉਨ੍ਹਾਂ ਖਿਲਾਫ ਨਿਆਂ ਲਈ ਸਾਲਾਂ ਤੱਕ ਸੰਕਲਪਬੱਧ ਰਹੇ ਅਤੇ ਅਖੀਰ ਆਪਣੇ ਪ੍ਰਣ ਨੂੰ ਪੂਰਾ ਕਰਕੇ ਇਤਿਹਾਸ ਰਚ ਦਿੱਤਾ

ਊਧਮ ਸਿੰਘ ਦਾ ਅਸਲੀ ਨਾਂਅ ਸ਼ੇਰ ਸਿੰਘ ਸੀ ਪਰ 1933 ’ਚ ਜਦੋਂ ਉਹ ਜਰਮਨੀ ਗਏ, ਤਾਂ ਬ੍ਰਿਟਿਸ਼ ਹਕੂਮਤ ਤੋਂ ਬਚਣ ਲਈ ਉਨ੍ਹਾਂ ਨੇ ਆਪਣਾ ਨਾਂਅ ਬਦਲ ਕੇ ‘ਊਧਮ ਸਿੰਘ’ ਰੱਖ ਲਿਆ ਅਤੇ ਇਸ ਨਾਂਅ ਨਾਲ ਪਾਸਪੋਰਟ ਬਣਵਾਇਆ ਇਸ ਤੋਂ ਬਾਅਦ ਉਹ ਯੂਰਪ ਦੇ ਕਈ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਇੱਕ ਖਾਸ ਮਿਸ਼ਨ ਦੇ ਨਾਲ ਇੰਗਲੈਂਡ ਪਹੁੰਚੇ

13 ਅਪਰੈਲ 1919 ਵਿਸਾਖੀ ਦੇ ਦਿਨ, ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ’ਚ ਅੰਗਰੇਜ਼ਾਂ ਵੱਲੋਂ ਕੀਤਾ ਗਿਆ ਕਤਲੇਆਮ ਭਾਰਤੀ ਆਜ਼ਾਦੀ ਸੰਗਰਾਮ ਦਾ ਉਹ ਕਾਲਾ ਅਧਿਆਏ ਹੈ, ਜਿਸ ਨੇ ਊਧਮ ਸਿੰਘ ਦੀ ਸੋਚ ਅਤੇ ਜੀਵਨ ਨੂੰ ਹਮੇਸ਼ਾ ਲਈ ਬਦਲ ਦਿੱਤਾ  ਉਸ ਦਿਨ ਰੋਲੈਟ ਐਕਟ ਦੇ ਵਿਰੋਧ ’ਚ ਹਜ਼ਾਰਾਂ ਲੋਕ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋਏ ਸਨ, ਪਰ ਬ੍ਰਿਟਿਸ਼ ਸਰਕਾਰ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਉਸ ਸਮੇਂ ਦੇ ਗਵਰਨਰ ਮਾਈਕਲ ਓਡਵਾਇਰ ਦੇ ਆਦੇਸ਼ ’ਤੇ ਜਨਰਲ ਡਾਇਰ ਨੇ ਬਾਗ ਨੂੰ ਚਾਰੇ ਪਾਸਿਓਂ ਘੇਰ ਕੇ ਨਿਹੱਥੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਵਾ ਦਿੱਤੀਆਂ ਕਰੀਬ ਇੱਕ ਹਜ਼ਾਰ ਲੋਕ ਇਸ ਕਰੂਰਤਾ ’ਚ ਸ਼ਹੀਦ ਹੋਏ ਉਸ ਦਿਨ ਨੌਜਵਾਨ ਊਧਮ ਸਿੰਘ ਵੀ ਉੱਥੇ ਮੌਜ਼ੂਦ ਸਨ ਉਨ੍ਹਾਂ ਨੇ ਜ਼ਖ਼ਮੀ ਲੋਕਾਂ ਦੀ ਮੱਦਦ ਕੀਤੀ ਅਤੇ ਉੱਥੇ ਸ਼ਹੀਦਾਂ ਦੀ ਖੂਨ ਨਾਲ ਭਰੀ ਮਿੱਟੀ ਨੂੰ ਚੁੱਕ ਕੇ ਸਹੁੰ ਖਾਧੀ ਕਿ ਮੈਂ ਇੱਕ ਦਿਨ ਇਸ ਕਤਲੇਆਮ ਦਾ ਬਦਲਾ ਜ਼ਰੂਰ ਲਵਾਂਗਾMartyr Udham Singh

Also Read:  ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਜੋੜੋ ਫੰਡ

ਊਧਮ ਸਿੰਘ 1922 ਤੱਕ ਕੇਨੀਆ ਦੀ ਰਾਜਧਾਨੀ ਨੈਰੋਬੀ ’ਚ ਰਹੇ ਤੇ ਉੱਥੋਂ ਵਾਪਸ ਆਉਣ ਤੋਂ ਬਾਅਦ ਉਹ ਡਾ. ਸੈਫੂਦੀਨ ਕਿਚਲੂ ਅਤੇ ਮਾਸਟਰ ਮੋਤਾ ਸਿੰਘ ਵਰਗੇ ਕ੍ਰਾਂਤੀਕਾਰੀਆਂ ਦੇ ਸੰਪਰਕ ’ਚ ਆਏ 1924 ’ਚ ਉਹ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਗਦਰ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਲਾਲਾ ਹਰਦਿਆਲ ਦੀ ਅਗਵਾਈ ’ਚ ਆਜਾਦੀ ਸੰਗਰਾਮ ’ਚ ਸਰਗਰਮ ਯੋਗਦਾਨ ਦੇਣਾ ਸ਼ੁਰੂ ਕੀਤਾ ਅਮਰੀਕਾ ’ਚ ਉਨ੍ਹਾਂ ਨੇ ਦੇਸ਼ਭਗਤ ਸ੍ਰ. ਭਗਤ ਸਿੰਘ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਮੰਨਿਆ 1927 ’ਚ ਭਗਤ ਸਿੰਘ ਦੇ ਨਿਰਦੇਸ਼ ’ਤੇ ਊਧਮ ਸਿੰਘ ਭਾਰਤ ਵਾਪਸ ਆਏ ਅਤੇ ਕ੍ਰਾਂਤੀਕਾਰੀਆਂ ਲਈ ਹਥਿਆਰ ਲੈ ਕੇ ਆਏ ਪਰ ਹਵਾਈ ਅੱਡੇ ’ਤੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਦੇ ਸਮੇਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਇਹ ਹਥਿਆਰ ਅੰਗਰੇਜ਼ਾਂ ਨਾਲ ਲੜਨ ਲਈ ਹਨ ਤੇ ਉਨ੍ਹਾਂ ਦਾ ਉਦੇਸ਼ ਭਾਰਤ ਨੂੰ ਆਜ਼ਾਦ ਕਰਵਾਉਣਾ ਹੈ

1932 ’ਚ ਰਿਹਾਅ ਹੋਣ ਤੋਂ ਬਾਅਦ ਊਧਮ ਸਿੰਘ ਲੰਦਨ ਜਾਣ ਦੀ ਯੋਜਨਾ ਬਣਾਉਣ ਲੱਗੇ ਉਨ੍ਹਾਂ ਦਾ ਇੱਕ ਹੀ ਟੀਚਾ ਸੀ, ਜਲਿਆਂਵਾਲਾ ਬਾਗ ਕਤਲ ਕਾਂਡ ਦੇ ਦੋਸ਼ੀ ਮਾਈਕਲ ਓਡਵਾਇਰ ਤੋਂ ਬਦਲਾ ਲੈਣਾ 13 ਮਾਰਚ 1940 ਨੂੰ ਉਨ੍ਹਾਂ ਨੂੰ ਉਹ ਮੌਕਾ ਆਖਿਰਕਾਰ ਮਿਲ ਹੀ ਗਿਆ ਲੰਦਨ ਦੇ ਕੈਕਸਟਨ ਹਾਲ ’ਚ ਇੱਕ ਜਨਤਕ ਮੀਟਿੰਗ ਚੱਲ ਰਹੀ ਸੀ, ਜਿਸ ’ਚ ਓਡਵਾਇਰ ਅਤੇ ਲਾਰਡ ਜੈਟਕਿੰਸ ਦੋਵੇਂ ਮੌਜੂਦ ਸਨ ਮੀਟਿੰਗ ਖ਼ਤਮ ਹੁੰਦੇ ਹੀ ਊਧਮ ਸਿੰਘ ਨੇ ਆਪਣੀ ਪਿਸਤੌਲ ਕੱਢੀ ਅਤੇ ਓਡਵਾਇਰ ’ਤੇ ਗੋਲੀਆਂ ਚਲਾ ਦਿੱਤੀਆਂ ਓਡਵਾਇਰ ਮੌਕੇ ’ਤੇ ਹੀ ਮਾਰਿਆ ਗਿਆ, ਜਦਕਿ ਜੇਟਕਿੰਸ ਗੰਭੀਰ ਤੌਰ ’ਤੇ ਜ਼ਖਮੀ ਹੋਇਆ ਇਹ ਕੰਮ ਕਰਨ ਤੋਂ ਬਾਅਦ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਹਿੰਮਤ ਦੇ ਨਾਲ ਆਪਣੀ ਗ੍ਰਿਫਤਾਰੀ ਦਿੱਤੀ

ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ’ਤੇ ਮੁਕੱਦਮਾ ਚੱਲਿਆ, ਪਰ ਨਤੀਜਾ ਪਹਿਲਾਂ ਤੋਂ ਹੀ ਤੈਅ ਸੀ ਕੋਰਟ ’ਚ ਉਨ੍ਹਾਂ ਨੇ ਆਪਣਾ ਨਾਂਅ ‘ਰਾਮ ਮੁਹੰਮਦ ਸਿੰਘ ਅਜ਼ਾਦ’ ਦੱਸਿਆ ਜੋ ਭਾਰਤ ਦੀ ਧਾਰਮਿਕ ਏਕਤਾ ਅਤੇ ਆਜ਼ਾਦੀ ਦੇ ਪ੍ਰਤੀਕ ਦੇ ਰੂਪ ’ਚ ਗੂੰਜਿਆ ਉਨ੍ਹਾਂ ਨੇ ਨਿੱਡਰ ਹੋ ਕੇ ਕਿਹਾ, ਮੈਂ ਉਨ੍ਹਾਂ ਨੂੰ ਉਹੀ ਸਜ਼ਾ ਦਿੱਤੀ ਜਿਸ ਦੇ ਉਹ ਹੱਕਦਾਰ ਸਨ ਮੈਨੂੰ ਇਸ ਦਾ ਕੋਈ ਦੁੱਖ ਨਹੀਂ ਹੈ 31 ਜੁਲਾਈ 1940 ਨੂੰ ਪੈਨਟਨਵਿਲੇ ਜੇਲ੍ਹ ’ਚ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਉਨ੍ਹਾਂ ਨੂੰ ਉੱਥੇ ਦਫਨਾ ਵੀ ਦਿੱਤਾ ਗਿਆ ਇਹ ਖਬਰ ਜਦੋਂ ਭਾਰਤ ਪਹੁੰਚੀ ਤਾਂ ਹਰ ਦੇਸ਼ਵਾਸੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ

Also Read:  ਵਾਤਾਵਰਣ ਸ਼ੁੱਧ ਰੱਖਣ ਲਈ ਰੋਜ਼ ਜਗਾਓ ਇੱਕ ਦੀਵਾ -ਨਵੀਂ ਮੁਹਿੰਮ: 145 ਵਾਂ ਭਲਾਈ ਕਾਰਜ

ਕੈਕਸਟਨ ਹਾਲ ਦੀ ਇਹ ਘਟਨਾ ਸਿਰਫ ਇੱਕ ਬਦਲੇ ਦੀ ਕਾਰਵਾਈ ਨਹੀਂ ਸੀ, ਇਹ ਭਾਰਤ ਦੀ ਆਤਮਾ ਦੇ ਜ਼ਖਮ ’ਤੇ ਇੱਕ ਮੋਹ ਦੀ ਮੱਲ੍ਹਮ ਸੀ ਜਰਮਨ ਰੇਡੀਓ ਨੇ ਵੀ ਇਸਨੂੰ ਪੀੜਤਾਂ ਦੀ ਆਵਾਜ, ਜੋ ਬੰਦੂਕ ਦੀ ਨਾਲੀ ’ਚੋਂ ਨਿੱਕਲੀ ਕਹਿ ਕੇ ਪ੍ਰਸਾਰਤ ਕੀਤਾ ਇਸਨੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤਵਾਸੀ ਅਨਿਆਂ ਨੂੰ ਕਦੇ ਨਹੀਂ ਭੁੱਲਦੇ ਅਤੇ ਸਮਾਂ ਆਉਣ ’ਤੇ ਉਸ ਦਾ ਹਿਸਾਬ ਵੀ ਬਰਾਬਰ ਕਰਦੇ ਹਨ ਭਾਵੇਂ ਉਹ 21 ਸਾਲ ਬਾਅਦ ਹੀ ਕਿਉਂ ਨਾ ਹੋਵੇ ਊਧਮ ਸਿੰਘ ਦਾ ਇਹ ਬਲਿਦਾਨ ਬ੍ਰਿਟਿਸ਼ ਸਾਮਰਾਜ ਖਿਲਾਫ ਪ੍ਰਤੀਕਾਤਮਕ ਰੂਪ ਨਾਲ ਹੀ ਸਹੀ, ਇੱਕ ਵੱਡੀ ਜਿੱਤ ਸੀ ਉਨ੍ਹਾਂ ਦਾ ਇਹ ਕੰਮ ਆਜ਼ਾਦੀ ’ਚ ਅੱਗ ਦੀ ਇੱਕ ਚੰਗਿਆੜੀ ਬਣ ਗਿਆ, ਜਿਸ ਨੇ ਪੂਰੇ ਦੇਸ਼ ’ਚ ਨਵੀਂ ਚੇਤਨਾ ਅਤੇ ਸਵੈਮਾਣ ਦਾ ਸੰਚਾਰ ਕੀਤਾ ਇਸੇ ਅੱਗ ਨੇ 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਦਿਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ

ਊਧਮ ਸਿੰਘ ਵਰਗੇ ਯੋਧੇ ਇਤਿਹਾਸ ’ਚ ਸਿਰਫ ਨਾਂਅ ਨਹੀਂ ਹੁੰਦੇ, ਉਹ ਵਿਚਾਰ ਬਣ ਜਾਂਦੇ ਹਨ ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਬਲਿਦਾਨ ਅਤੇ ਉਨ੍ਹਾਂ ਦੀ ਹਿੰਮਤ ਹਰ ਭਾਰਤੀ ਨੌਜਵਾਨ ਲਈ ਇੱਕ ਦੀਵੇ ਵਾਂਗ ਹੈ, ਜੋ ਅਨਿਆਂ ਦੇ ਹਨੇ੍ਹਰੇ ’ਚ ਨਿਆਂ ਦੀ ਲੌਅ ਜਗਾਉਣ ਦੀ ਪ੍ਰੇਰਨਾ ਦਿੰਦਾ ਹੈ ਉਨ੍ਹਾਂ ਦੀ ਬਰਸੀ ’ਤੇ ਸਾਨੂੰ ਸਭ ਨੂੰ ਇਹ ਯਾਦ ਕਰਨਾ ਚਾਹੀਦਾ ਹੈ ਕਿ ਆਜ਼ਾਦੀ ਸਿਰਫ ਇੱਕ ਤੋਹਫਾ ਨਹੀਂ ਸੀ, ਉਹ ਅਜਿਹੇ ਹੀ ਮਹਾਨ ਬਲਿਦਾਨਾਂ ਦਾ ਨਤੀਜਾ ਸੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ