ਖਾਣ-ਪੀਣ ਨਾਲ ਜੁੜੇ 7ਮਿਥਕ ਅਤੇ ਸੱਚਾਈ
95 ਫੀਸਦੀ ਤੋਂ ਜ਼ਿਆਦਾ ਬਿਮਾਰੀਆਂ ਪੋਸ਼ਕ ਤੱਤਾਂ ਦੀ ਕਮੀ ਅਤੇ ਸਰੀਰਕ ਮਿਹਨਤ ’ਚ ਕਮੀ ਹੋਣ ਦੇ ਚੱਲਦਿਆਂ ਹੁੰਦੀਆਂ ਹਨ ਗਲਤ ਖਾਣ-ਪੀਣ ਹੀ ਸਾਡੇ ਸਰੀਰ ’ਚ ਬਿਮਾਰੀਆਂ ਨੂੰ ਜਨਮ ਦਿੰਦਾ ਹੈ
ਅੱਜ-ਕੱਲ੍ਹ ਦੇ ਸਮੇਂ ’ਚ ਫਾਸਟਫੂਡ ਦਾ ਚਲਣ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਨੌਜਵਾਨਾਂ ’ਚ ਫਾਸਟਫੂਡ ਦੇ ਜ਼ਿਆਦਾ ਖਾਣ ਨਾਲ ਉਨ੍ਹਾਂ ’ਚ ਜ਼ਰੂਰੀ ਤੱਤਾਂ ਦੀ ਕਮੀ ਹੁੰਦੀ ਜਾ ਰਹੀ ਹੈ, ਦੂਜੇ ਪਾਸੇ ਦੇਖੋ ਤਾਂ ਕੁਝ ਅਜਿਹੇ ਵੀ ਮਿਥਕ ਹਨ ਜਿਨ੍ਹਾਂ ਬਾਰੇ ਅਸੀਂ ਜਾਣਦੇ ਤੱਕ ਨਹੀਂ
Also Read :-
ਆਓ, ਭੋਜਨ ਨਾਲ ਜੁੜੇ ਕੁਝ ਮਿਥਕਾਂ ਦੀ ਅਸਲੀਅਤ ਬਾਰੇ ਜਾਣਦੇ ਹਾਂ
ਮਿਥਕ: ਖੰਡ ਦੀ ਜਗ੍ਹਾ ਸ਼ਹਿਦ ਨਾਲ ਆਪਣੇ ਖਾਣੇ ਨੂੰ ਮਨਚਾਹੇ ਤਰੀਕੇ ਨਾਲ ਮਿੱਠਾ ਕਰ ਸਕਦੇ ਹੋ
ਸੱਚਾਈ: ਰਸਾਇਣਕ ਲਿਹਾਜ਼ ਨਾਲ ਸ਼ਹਿਦ ਅਤੇ ਖੰਡ ਦੇ ਇਸਤੇਮਾਲ ਦੇ ਮੁਕਾਬਲੇ ਸ਼ਹਿਦ ’ਚ ਜ਼ਿਆਦਾ ਕੈਲੋਰੀ ਹੋ ਸਕਦੀ ਹੈ ਇਸ ਲਈ ਬਿਲਕੁਲ ਖੰਡ ਵਾਂਗ ਹੀ ਸ਼ਹਿਦ ਦੀ ਵੀ ਘੱਟ ਮਾਤਰਾ ’ਚ ਹੀ ਵਰਤੋਂ ਕਰੋ
ਮਿਥਕ: ਕਿਸੇ ਵਕਤ ਦਾ ਭੋਜਨ ਨਾ ਕਰਨ ’ਤੇ ਅੱਗੇ ਆਉਣ ਵਾਲੇ ਪਹਿਰ ਦਾ ਭੋਜਨ ਖਾਣ ਨਾਲ ਉਸ ਦੀ ਕਮੀ ਪੂਰੀ ਹੋ ਜਾਂਦੀ ਹੈ
ਸੱਚਾਈ: ਕਿਸੇ ਵੀ ਸਮੇਂ ਦਾ ਭੋਜਨ ਮਿਸ ਕਰਨਾ ਠੀਕ ਨਹੀਂ ਮੰਨਿਆ ਜਾਂਦਾ ਹੈ ਅਤੇ ਇਸ ਦੀ ਕਮੀ ਅਗਲੇ ਵਕਤ ਦਾ ਭੋਜਨ ਕਰਨ ਨਾਲ ਪੂਰੀ ਨਹੀਂ ਹੁੰਦੀ ਇੱਕ ਦਿਨ ’ਚ ਤਿੰਨ ਵਾਰ ਸੰਤੁਲਿਤ ਭੋਜਨ ਲੈਣਾ ਜ਼ਰੂਰੀ ਹੁੰਦਾ ਹੈ
ਮਿਥਕ: ਜੇਕਰ ਖਾਣੇ ਦੇ ਪੈਕਟ ’ਤੇ ‘ਸਭ ਕੁਦਰਤੀ’ ਲਿਖਿਆ ਹੋਵੇ ਤਾਂ ਉਹ ਖਾਣੇ ’ਚ ਸਿਹਤਮੰਦ ਹੁੰਦਾ ਹੈ
ਸੱਚਾਈ: ਜੇਕਰ ਕਿਸੇ ਚੀਜ਼ ’ਤੇ ‘ਸਭ ਕੁਦਰਤੀ’ ਦਾ ਲੇਬਲ ਚਿਪਕਿਆ ਹੋਵੇ ਤਾਂ ਵੀ ਉਸ ’ਚ ਖੰਡ, ਅਸੀਮਤ ਚਰਬੀ ਜਾਂ ਫਿਰ ਦੂਜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਜੋ ਸਿਹਤ ਲਈ ਖ਼ਤਰਨਾਕ ਹੋ ਸਕਦੀਆਂ ਹਨ ‘ਸਭ ਕੁਦਰਤੀ’ ਲੇਬਲ ਵਾਲੇ ਕੁਝ ਸਨੈਕਸਾਂ ’ਚ ਓਨੀ ਹੀ ਚਰਬੀ ਸ਼ਾਮਲ ਹੁੰਦੀ ਹੈ ਜਿੰਨੀ ਕੈਂਡੀਬਾਰ ’ਚ ਪੈਕਟ ਦੇ ਪਿਛਲੇ ਹਿੱਸੇ ’ਚ ਲਿਖੀਆਂ ਹਦਾਇਤਾਂ ਨੂੰ ਪੜ੍ਹਨਾ ਜ਼ਰੂਰੀ ਹੁੰਦਾ ਹੈ ਜੋ ਆਪਣੇ ਆਪ ਸਭ ਕੁਝ ਬਿਆਨ ਕਰ ਦਿੰਦੀਆਂ ਹਨ
ਮਿਥਕ: ਜਦੋਂ ਤੱਕ ਅਸੀਂ ਰੋਜ਼ਾਨਾ ਵਿਟਾਮਿਨ ਦਾ ਸੇਵਨ ਕਰ ਰਹੇ ਹਾਂ, ਅਸੀਂ ਕੀ ਖਾ ਰਹੇ ਹਾਂ ਉਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ
ਸੱਚਾਈ: ਕੁਝ ਪੋਸ਼ਣ ਮਾਹਿਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਦੀਆਂ ਗੋਲੀਆਂ ਲੈਣਾ ਚੰੰਗੀ ਗੱਲ ਹੈ, ਪਰ ਇਹ ਗੋਲੀਆਂ ਹਰ ਉਸ ਚੀਜ਼ ਨੂੰ ਪੂਰਾ ਕਰ ਦੇਣਗੀਆਂ ਜਿਸ ਦੀ ਲੰਬੇ ਸਮੇਂ ਤੋਂ ਤੁਹਾਨੂੰ ਜ਼ਰੂਰਤ ਹੈ, ਜ਼ਰੂਰੀ ਨਹੀਂ ਸਿਹਤਮੰਦ ਖਾਣਾ ਤੁਹਾਨੂੰ ਰੇਸ਼ੇ, ਪ੍ਰੋਟੀਨ, ਊਰਜਾ ਅਤੇ ਬਹੁਤ ਸਾਰੀਆਂ ਅਜਿਹੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਂਦਾ ਹੈ ਜੋ ਵਿਟਾਮਿਨ ਦੀਆਂ ਗੋਲੀਆਂ ਨਹੀਂ ਕਰ ਸਕਦੀਆਂ ਇਸ ਲਈ ਵਿਟਾਮਿਨ ਅਤੇ ਚਿਪਸ ਦਾ ਇੱਕ ਬੈਗ ਹਾਲੇ ਵੀ ਇੱਕ ਖ਼ਤਰਨਾਕ ਲੰਚ ਹੈ ਇਸ ਦੇ ਬਜਾਇ ਤੁਹਾਨੂੰ ਸੰਤੁਲਿਤ ਅਤੇ ਪੋਸ਼ਕ ਤੱਤਾਂ ਵਾਲੇ ਭੋਜਨ ਦੀ ਜ਼ਰੂਰਤ ਹੈ
ਮਿਥਕ: ਜੇਕਰ ਵਜ਼ਨ ਜ਼ਰੂਰਤ ਤੋਂ ਜ਼ਿਆਦਾ ਨਹੀਂ ਹੈ ਤਾਂ ਆਪਣੇ ਖਾਣੇ ਬਾਰੇ ਪ੍ਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ
ਸੱਚਾਈ: ਜੇਕਰ ਤੁਹਾਨੂੰ ਆਪਣੇ ਵਜ਼ਨ ਤੋਂ ਸਮੱਸਿਆ ਨਹੀਂ ਹੈ ਤਾਂ ਵੀ ਹਰ ਦਿਨ ਸੰਤੁਲਿਤ ਭੋਜਨ ਦੀ ਚੋਣ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਆਪਣੇ ਸਰੀਰ ਨੂੰ ਇੱਕ ਮਸ਼ੀਨ ਵਾਂਗ ਦੇਖਦੇ ਹੋ ਤਾਂ ਇਹ ਵੀ ਜਾਣਦੇ ਹੋਵੋਂਗੇ ਕਿ ਮਸ਼ੀਨ ਨੂੰ ਪੂਰੀ ਮਜ਼ਬੂਤੀ ਨਾਲ ਚਲਾਉਣ ਲਈ ਚੰਗੇ ਈਂਧਣ ਦਾ ਇਸਤੇਮਾਲ ਕਰਨਾ ਹੁੰਦਾ ਹੈ ਜੰਕ ਫੂਡ ਤੋਂ ਦੂਰ ਰਹਿਣ ਦਾ ਵੀ ਇਹੀ ਉਦੇਸ਼ ਹੈ ਜੇਕਰ ਤੁਸੀਂ ਖਰਾਬ ਖਾਣੇ ਦੀਆਂ ਆਦਤਾਂ ਵਿਕਸਤ ਕਰ ਲਵੋਂਗੇ ਤਾਂ ਤੁਹਾਨੂੰ ਭਵਿੱਖ ’ਚ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਮਿਥਕ: ਵਿਟਾਮਿਨ ਅਤੇ ਖਣਿਜ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਿਹਾਜ਼ ਨਾਲ ਐਨਰਜ਼ੀ ਬਾਰ ਸਭ ਤੋਂ ਬਿਹਤਰ ਰਸਤਾ ਹੈ
ਸੱਚਾਈ: ਐਨਰਜ਼ੀ ਬਾਰ ਕਾਰਬੋਹਾਈਡੇ੍ਰਟ, ਪ੍ਰੋਟੀਨ ਅਤੇ ਚਰਬੀ ਦੇ ਬਿਹਤਰ ਸਰੋਤ ਹੋ ਸਕਦੇ ਹਨ ਪਰ ਦੂਜੇ ਖਾਣੇ ਵਾਂਗ ਉਨ੍ਹਾਂ ਦਾ ਲੋੜ ਤੋਂ ਵੱਧ ਇਸਤੇਮਾਲ ਹੋ ਸਕਦਾ ਹੈ ਉਨ੍ਹਾਂ ਨੂੰ ਜ਼ਿਆਦਾ ਖਾਣੇ ਦਾ ਮਤਲਬ ਹੈ ਤੁਸੀਂ ਆਪਣੇ ਸਰੀਰ ਨੂੰ ਓਨਾ ਹੀ ਨੁਕਸਾਨ ਪਹੁੰਚਾ ਰਹੇ ਹੋ ਜਿੰਨਾ ਕੈਂਡੀ ਅਤੇ ਕੇਕ ਦੇ ਖਾਣੇ ਨਾਲ ਹੁੰਦਾ ਹੈ
ਮਿਥਕ: ਖੰਡ ਤੁਹਾਨੂੰ ਊਰਜਾ ਦਿੰਦੀ ਹੈ ਜੇਕਰ ਤੁਹਾਨੂੰ ਦੁਪਹਿਰ ਜਾਂ ਫਿਰ ਖੇਡ ਖੇਡਣ ਤੋਂ ਪਹਿਲਾਂ ਊਰਜਾ ਵਧਾਉਣ ਦੀ ਜ਼ਰੂਰਤ ਹੈ ਤਾਂ ਇੱਕ ਕੈਂਡੀਬਾਰ ਖਾਓ
ਸੱਚਾਈ: ਚਾੱਕਲੇਟ, ਕੈਂਡੀ ਅਤੇ ਕੇਕ ਵਰਗੀ ਖਾਧ ਸਮੱਗਰੀ ’ਚ ਖੰਡ ਦੀ ਮਾਤਰਾ ਆਮ ਪਾਈ ਜਾਂਦੀ ਹੈ ਜੋ ਯਕੀਨਨ ਤੁਹਾਡੇ ਖੂਨ ’ਚ ਸ਼ਰਕਰਾ ਬਦਲਾਅ ਲਿਆ ਦੇਵੇਗੀ ਅਤੇ ਫਿਰ ਇਸ ਜ਼ਰੀਏ ਤੁਹਾਡੇ ਸਰੀਰ ਦੀ ਇਸ ਦੇ ਬਜਾਇ ਤੁਹਾਨੂੰ ਪ੍ਰਣਾਲੀ ’ਚ ਜਲਦ ਹੀ ਊਰਜਾ ਦੇ ਸੰਚਾਰ ਦਾ ਅਹਿਸਾਸ ਹੋਵੇਗਾ ਪਰ ਬਾਅਦ ’ਚ ਬਲੱਡ ਸ਼ੂਗਰ ’ਚ ਬਹੁਤ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ ਅਤੇ ਫਿਰ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਊਰਜਾ ਦੇ ਪੱਧਰ ’ਚ ਵੀ ਕਮੀ ਆ ਗਈ ਹੈ
ਡਾ. ਨੀਲਮ ਮੋਹਨ
ਪੀਡੀਐਟਰਿਕ ਗੈਸਟ੍ਰੋਐਂਟਰੋਲੋਜਿਸਟ ਅਤੇ ਦਿਲ ਟਰਾਂਸਪਲਾਂਟ ਮਾਹਿਰ, ਮੇਦਾਂਤਾ ਮੈਡੀਸਿਟੀ