the reason for every disease is poor digestive system

ਹਰ ਬਿਮਾਰੀ ਦਾ ਕਾਰਨ ਹੈ ਖਰਾਬ ਪਾਚਣ-ਤੰਤਰ

ਸਿਹਤਮੰਦ ਸਰੀਰ ਲਈ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਜ਼ਰੂਰੀ ਹੁੰਦਾ ਹੈ ਪਰ ਜਦੋਂ ਤੁਸੀਂ ਭੋਜਨ ਕਰਦੇ ਹੋ ਅਤੇ ਉਸ ਤੋਂ ਬਾਅਦ ਸਰੀਰ ’ਚ ਇਹ ਭੋਜਨ ਠੀਕ ਤਰ੍ਹਾਂ ਨਾ ਪਚੇ ਤਾਂ ਨਾ ਸਿਰਫ਼ ਸਰੀਰ ’ਚ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ ਸਗੋਂ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਸਰੀਰ ’ਚ ਪਾਚਨ ਤੰਤਰ ਦਾ ਕੰਮ ਸਹੀ ਢੰਗ ਨਾਲ ਭੋਜਨ ਨੂੰ ਪਚਾਉਣਾ ਹੁੰਦਾ ਹੈ

ਪਾਚਨ ਕਿਰਿਆ ’ਚ ਗੜਬੜੀ ਆਉਣ ’ਤੇ ਤੁਹਾਡੇ ਸਰੀਰ ’ਚ ਨਾ ਸਿਰਫ਼ ਸਹੀ ਢੰਗ ਨਾਲ ਖਾਣਾ ਨਹੀਂ ਪਚ ਪਾਉਂਦਾ ਸਗੋਂ ਇਸ ਦੀ ਵਜ੍ਹਾ ਨਾਲ ਤੁਹਾਨੂੰ ਭੁੱਖ ਨਾ ਲੱਗਣਾ, ਸਰੀਰ ’ਚ ਥਕਾਣ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪੇਟ ’ਚ ਭਾਰੀਪਣ ਜਾਂ ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ, ਦਰਅਸਲ ਇਹ ਸਮੱਸਿਆ ਖਰਾਬ ਪਾਚਣ ਦੀ ਵਜ੍ਹਾ ਨਾਲ ਹੁੰਦੀ ਹੈ ਇਸ ਸਥਿਤੀ ਨੂੰ ਅਣ-ਪਚਿਆ ਕਿਹਾ ਜਾਂਦਾ ਹੈ ਅਣ-ਪਚੇ ਭੋਜਣ ਦੀ ਸਮੱਸਿਆ ਕਈ ਕਾਰਨਾ ਨਾਲ ਹੋ ਸਕਦੀ ਹੈ

ਜਿਸ ’ਚ ਸਹੀ ਢੰਗ ਨਾਲ ਭੋਜਨ ਨਾ ਕਰਨਾ, ਜ਼ਿਆਦਾ ਤੇਲ, ਮਸਾਲੇ ਵਾਲੇ ਭੋਜਨ ਦਾ ਸੇਵਨ ਆਦਿ ਸ਼ਾਮਲ ਹਨ ਸਾਡੇ ਸਰੀਰ ’ਚ ਜਦੋਂ ਖਾਣਾ ਸਹੀ ਢੰਗ ਨਾਲ ਨਹੀਂ ਪਚਦਾ ਹੈ ਤਾਂ ਕੁਝ ਲੱਛਣ ਦਿਖਾਈ ਦਿੰਦੇ ਹਨ ਇਨ੍ਹਾਂ ਲੱਛਣਾਂ ਨੂੰ ਪਛਾਣ ਕੇ ਤੁਸੀਂ ਆਪਣੇ ਪਾਚਣ-ਤੰਤਰ ਨੂੰ ਠੀਕ ਕਰਨ ਲਈ ਕਦਮ ਉਠਾ ਸਕਦੇ ਹੋ ਆਓ ਜਾਣਦੇ ਹਾਂ ਇਨ੍ਹਾਂ ਬਾਰੇ

ਖਾਣਾ ਠੀਕ ਤਰੀਕੇ ਨਾਲ ਨਾ ਪਚਣ ’ਤੇ ਸਰੀਰ ’ਚ ਦਿਖਾਈ ਦੇਣ ਵਾਲੇ ਲੱਛਣ:

ਤੁਹਾਡੇ ਸਰੀਰ ਨੂੰ ਭੋਜਨ ਜ਼ਰੀਏ ਕਿਹੜੇ ਪੌਸ਼ਕ ਤੱਤ ਮਿਲਣਗੇ, ਇਹ ਸਿਰਫ਼ ਪਾਚਣ-ਤੰਤਰ ’ਤੇ ਹੀ ਨਿਰਭਰ ਕਰਦਾ ਹੈ ਸਰੀਰ ’ਚ ਜਾਣ ਵਾਲੇ ਭੋਜਨ ਨੂੰ ਸਹੀ ਢੰਗ ਨਾਲ ਪਚਾ ਕੇ ਉਸ ਨੂੰ ਐਨਰਜੀ ਦੇ ਰੂਪ ’ਚ ਤਬਦੀਲ ਕਰਨਾ ਅਤੇ ਉਨ੍ਹਾਂ ਤੋਂ ਪੌਸ਼ਕ ਤੱਤਾਂ ਨੂੰ ਕੱਢਣ ਦਾ ਕੰਮ ਪਾਚਣ-ਤੰਤਰ ਦਾ ਹੀ ਹੁੰਦਾ ਹੈ ਪਾਚਣ-ਤੰਤਰ ਦੇ ਗੜਬੜ ਹੋਣ ਨਾਲ ਤੁਹਾਡੇ ਸਰੀਰ ’ਚ ਨਾ ਸਿਰਫ਼ ਜ਼ਹਿਰੀਲੇ ਪਦਾਰਥ ਵਧਣ ਲਗਦੇ ਹਨ ਸਗੋਂ ਤੁਹਾਨੂੰ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਖਰਾਬ ਪਾਚਣ ਕਾਰਨ ਪਾਚਣ-ਤੰਤਰ ਨਾਲ ਜੁੜੇ ਰੋਗਾਂ ਦਾ ਖ਼ਤਰਾ ਵੀ ਵਧ ਜਾਂਦਾ ਹੈ ਕਬਜ਼, ਗੈਸ ਅਤੇ ਬਲੋਟਿੰਗ ਆਦਿ ਦੀ ਸਮੱਸਿਆ ਵੀ ਖਰਾਬ ਪਾਚਣ ਕਾਰਨ ਹੁੰਦੀ ਹੈ ਸਰੀਰ ’ਚ ਜਦੋਂ ਖਾਣਾ ਸਹੀ ਢੰਗ ਨਾਲ ਨਹੀਂ ਪਚਦਾ ਹੈ ਤਾਂ ਇਹ ਪੰਜ ਪ੍ਰਮੁੱਖ ਲੱਛਣ ਦਿਖਾਈ ਦਿੰਦੇ ਹਨ

ਭੋਜਨ ਤੋਂ ਬਾਅਦ ਪੇਟ ’ਚ ਭਾਰੀਪਣ:

ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਭੋਜਨ ਕਰ ਰਹੇ ਹੁੰਦੇ ਹਾਂ ਅਤੇ ਪੇਟ ’ਚ ਭਾਰੀਪਣ ਮਹਿਸੂਸ ਹੋਣ ਲਗਦਾ ਹੈ ਜਾਂ ਫਿਰ ਭੋਜਨ ਤੋਂ ਬਾਅਦ ਕਾਫ਼ੀ ਦੇਰ ਤੱਕ ਤੁਹਾਨੂੰ ਭਾਰੀਪਣ ਮਹਿਸੂਸ ਹੁੰਦਾ ਹੈ ਦਰਅਸਲ ਇਹ ਸਰੀਰ ’ਚ ਖਰਾਬ ਪਾਚਣ ਦਾ ਸੰਕੇਤ ਹੈ ਭੋਜਨ ਤੋਂ ਪਹਿਲਾਂ ਹੀ ਜਾਂ ਅੱਧਾ ਭੋਜਨ ਕਰਦੇ ਹੀ ਪੇਟ ’ਚ ਭਾਰੀਪਣ ਮਹਿਸੂਸ ਹੋਣਾ, ਸਰੀਰ ’ਚ ਖਰਾਬ ਪਾਚਣ ਦਾ ਸੰਕੇਤ ਹੁੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿ ਪਹਿਲਾਂ ਤੋਂ ਤੁਸੀਂ ਜੋ ਭੋਜਨ ਲਿਆ ਹੈ ਉਹ ਸਹੀ ਢੰਗ ਨਾਲ ਪਚ ਨਹੀਂ ਪਾਇਆ ਹੈ ਜੇਕਰ ਤੁਹਾਨੂੰ ਵੀ ਲਗਾਤਾਰ ਇਹ ਸਮੱਸਿਆ ਹੋ ਰਹੀ ਹੈ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਸਰੀਰ ’ਚ ਖਾਣਾ ਸਹੀ ਢੰਗ ਨਾਲ ਨਹੀਂ ਪਚ ਰਿਹਾ ਹੈ

ਪੇਟ ਦੇ ਉੱਪਰੀ ਹਿੱਸੇ ’ਚ ਜਲਨ:

ਜਦੋਂ ਤੁਹਾਡਾ ਪਾਚਨ-ਤੰਤਰ ਕਮਜ਼ੋਰ ਹੁੰਦਾ ਹੈ ਤਾਂ ਸਹੀ ਢੰਗ ਨਾਲ ਖਾਣਾ ਨਹੀਂ ਪਚਦਾ ਹੈ ਤਾਂ ਤੁਹਾਨੂੰ ਪੇਟ ਦੇ ਉੱਪਰੀ ਹਿੱਸੇ ’ਚ ਜਲਨ ਦੀ ਸਮੱਸਿਆ ਜ਼ਰੂਰ ਹੋਵੇਗੀ ਤੁਹਾਡੀ ਛਾਤੀ ਅਤੇ ਨਾਭੀ ਦੇ ਵਿੱਚ ਦੇ ਹਿੱਸੇ ’ਚ ਜਲਨ ਅਤੇ ਬੇਚੈਨੀ ਵੀ ਸਰੀਰ ’ਚ ਖਰਾਬ ਪਾਚਣ ਦਾ ਸੰਕੇਤ ਹੁੰਦੀ ਹੈ ਪੇਟ ’ਚ ਜਲਨ ਦਾ ਸਭ ਤੋਂ ਮੁੱਖ ਕਾਰਨ ਐਸਿਡ ਦਾ ਨਿਰਮਾਣ ਅਤੇ ਭੋਜਨ ਨੂੰ ਪਚਾਉਣ ਵਾਲੇ ਐਨਜ਼ਾਈਮ ਦਾ ਸਹੀ ਢੰਗ ਨਾਲ ਨਾ ਬਣਨਾ ਹੁੰਦਾ ਹੈ ਜੇਕਰ ਤੁਹਾਨੂੰ ਵੀ ਲਗਾਤਾਰ ਇਹ ਸਮੱਸਿਆ ਹੋ ਰਹੀ ਹੈ ਤਾਂ ਸਮਝ ਜਾਣਾ ਚਾਹੀਦਾ ਕਿ ਤੁਹਾਡੇ ਪੇਟ ’ਚ ਖਾਣਾ ਸਹੀ ਢੰਗ ਨਾਲ ਪਚ ਨਹੀਂ ਪਾ ਰਿਹਾ ਹੈ

ਪੇਟ ’ਚ ਗੈਸ ਅਤੇ ਡਕਾਰ:

ਸਰੀਰ ਦੇ ਉੱਪਰੀ ਪਾਚਣ-ਤੰਤਰ ਤੋਂ ਇਲਾਵਾ ਹਵਾ ਨੂੰ ਕੱਢਣ ਦੇ ਤਰੀਕੇ ਨੂੰ ਡਕਾਰ ਜਾਂ ਬਰਪਿੰਗ ਕਹਿੰਦੇ ਹਨ ਬੇਲਿੰਚਗ ਜਾਂ ਪਾਸਿੰਗ ਗੈਸ (ਫਲੈਟਸ) ਕੁਦਰਤੀ ਅਤੇ ਆਮ ਮੰਨੀ ਜਾਂਦੀ ਹੈ ਪਰ ਜਦੋਂ ਇਹ ਵਾਰ-ਵਾਰ ਹੋਣ ਲੱਗੇ ਤਾਂ ਪਾਚਣ-ਤੰਤਰ ’ਚ ਖਰਾਬੀ ਦਾ ਸੰਕੇਤ ਵੀ ਹੋ ਸਕਦਾ ਹੈ ਪੇਟ ’ਚ ਜ਼ਿਆਦਾ ਗੈਸ ਬਣਨਾ ਅਤੇ ਵਾਰ-ਵਾਰ ਗੈਸ ਛੱਡਣਾ ਵੀ ਖਰਾਬ ਪਾਚਣ ਦਾ ਸੰਕੇਤ ਹੈ ਜਦੋਂ ਤੁਹਾਡੇ ਵੱਲੋਂ ਸੇਵਨ ਕੀਤਾ ਜਾਣ ਵਾਲਾ ਭੋਜਨ ਪੇਟ ’ਚ ਸਹੀ ਢੰਗ ਨਾਲ ਪਚ ਨਹੀਂ ਜਾਂਦਾ ਹੈ ਤਾਂ ਇਹ ਸਮੱਸਿਆਵਾਂ ਹੁੰਦੀਆਂ ਹਨ ਅਜਿਹੀ ਸਥਿਤੀ ’ਚ ਤੁਹਾਨੂੰ ਐਕਸਪਰਟ ਡਾਕਟਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ

ਉਲਟੀ ਅਤੇ ਜੀ-ਮਚਲਾਉਣਾ:

ਤੁਹਾਨੂੰ ਉਲਟੀ ਅਤੇ ਜੀ-ਮਚਲਾਉਣਾ ਦੀ ਸਮੱਸਿਆ ਕਈ ਕਾਰਨਾ ਤੋਂ ਹੋ ਸਕਦੀ ਹੈ ਪਰ ਜਦੋਂ ਵਾਰ-ਵਾਰ ਮਤਲੀ ਜਾਂ ਜੀ-ਮਚਲਾਉਣ ਦੀ ਸਮੱਸਿਆ ਹੋਵੇ ਜਾਂ ਉਲਟੀ ਆਵੇ ਤਾਂ ਇਹ ਵੀ ਸਰੀਰ ’ਚ ਖਰਾਬ ਪਾਚਣ ਦਾ ਸੰਕੇਤ ਹੋ ਸਕਦਾ ਹੈ ਜਦੋਂ ਤੁਹਾਡੇ ਵੱਲੋਂ ਖਾਧਾ ਜਾਣ ਵਾਲਾ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ ਹੈ ਤਾਂ ਤੁਹਾਨੂੰ ਉਲਟੀ ਜਾਂ ਮਤਲੀ ਦੀ ਸਮੱਸਿਆ ਹੋ ਸਕਦੀ ਹੈ ਬਦਹਜ਼ਮੀ ਜਾਂ ਅਪਚ ਦੀ ਵਜ੍ਹਾ ਨਾਲ ਤੁਹਾਨੂੰ ਲਗਾਤਾਰ ਇਹ ਸਮੱਸਿਆ ਹੋ ਸਕਦੀ ਹੈ ਅਜਿਹੇ ’ਚ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ

ਭੁੱਖ ਨਾ ਲੱਗਣਾ:

ਅਪਚ ਜਾਂ ਬਦਹਜ਼ਮੀ ਕਾਰਨ ਤੁਹਾਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ ਜਦੋਂ ਤੁਹਾਡੇ ਸਰੀਰ ’ਚ ਭੋਜਨ ਸਹੀ ਢੰਗ ਨਾਲ ਨਹੀਂ ਪਚ ਪਾਉਂਦਾ ਹੈ ਤਾਂ ਤੁਹਾਡੇ ਭੁੱਖ ਦੇ ਪੈਟਰਨ ’ਚ ਬਦਲਾਅ ਹੋ ਸਕਦਾ ਹੈ ਮੰਨ ਲਓ ਜੇਕਰ ਤੁਸੀਂ ਦਿਨ ’ਚ ਤਿੰਨ ਵਾਰ ਭੋਜਨ ਕਰਦੇ ਹੋ ਪਰ ਜਦੋਂ ਤੁਹਾਡੇ ਪੇਟ ’ਚ ਪਹਿਲੀ ਵਾਰ ਦਾ ਖਾਧਾ ਹੋਇਆ ਭੋਜਨ ਸਹੀ ਢੰਗ ਨਾਲ ਨਹੀਂ ਪਚੇਗਾ ਤਾਂ ਤੁਹਾਨੂੰ ਅਗਲੀ ਵਾਰ ਖਾਣੇ ਦੀ ਇੱਛਾ ਨਹੀਂ ਹੋਵੇਗੀ ਦਰਅਸਲ ਇਹ ਸਰੀਰ ’ਚ ਖ਼ਰਾਬ ਪਾਚਣ ਦਾ ਸੰਕੇਤ ਹੁੰਦਾ ਹੈ ਭੁੱਖ ਘੱਟ ਲੱਗਣਾ ਜਾਂ ਭੁੱਖ ਦੇ ਪੈਟਰਨ ’ਚ ਬਦਲਾਅ ਹੋਣ ਨਾਲ ਤੁਹਾਨੂੰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ

ਖਰਾਬ ਪਾਚਣ ਨੂੰ ਠੀਕ ਕਰਨ ਦੇ ਉਪਾਅ:

ਜੇਕਰ ਤੁਹਾਡੇ ਸਰੀਰ ’ਚ ਭੋਜਨ ਸਹੀ ਢੰਗ ਨਾਲ ਨਹੀਂ ਪਚ ਰਿਹਾ ਹੈ ਤਾਂ ਇਸ ਨੂੰ ਬਦਹਜ਼ਮੀ ਜਾਂ ਅਪਚ ਦੀ ਸਥਿਤੀ ਕਹਿੰਦੇ ਹਨ ਬਦਹਜ਼ਮੀ ਜਾਂ ਅਪਚ ਤੋਂ ਨਿਜ਼ਾਤ ਪਾਉਣ ਲਈ ਤੁਹਾਨੂੰ ਖਾਣ-ਪੀਣ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਕੁਝ ਆਦਤਾਂ ’ਚ ਬਦਲਾਅ ਕਰਨ ਨਾਲ ਫਾਇਦਾ ਮਿਲਦਾ ਹੈ ਪਾਚਣ-ਤੰਤਰ ਨੂੰ ਨੁਕਸਾਨ ਪਹੁੰਚਾਉਣ ਜਾਂ ਕਮਜ਼ੋਰ ਕਰਨ ਵਾਲੇ ਖਾਧ ਪਦਾਰਥਾਂ ਤੋਂ ਦੂਰੀ ਬਣਾਉਣ ਨਾਲ ਤੁਸੀਂ ਇਸ ਸਮੱਸਆ ਤੋਂ ਛੁਟਕਾਰਾ ਪਾ ਸਕਦੇ ਹੋ ਖਰਾਬ ਪਾਚਣ ਨੂੰ ਠੀਕ ਕਰਨ ਲਈ ਕਈ ਘਰੇਲੂ ਨੁਸਖੇ ਵੀ ਦੱਸੇ ਗਏ ਹਨ ਤੁਸੀਂ ਉਨ੍ਹਾਂ ਦਾ ਵੀ ਸਹਾਰਾ ਲੈ ਸਕਦੇ ਹੋ

ਇਸ ਤੋਂ ਇਲਾਵਾ ਤੁਸੀਂ ਪਾਚਣ-ਤੰਤਰ ਨੂੰ ਠੀਕ ਕਰਨ ਲਈ ਇਨ੍ਹਾਂ ਗੱਲਾਂ ਨੂੰ ਅਪਣਾ ਸਕਦੇ ਹੋ

  • ਇੱਕ ਵਾਰ ’ਚ ਇਕੱਠਾ ਭੋਜਨ ਨਾ ਕਰੋ, ਘੱਟ ਭੋਜਨ ਕਰੋ ਅਤੇ ਦਿਨ ’ਚ ਕਈ ਵਾਰ ਖਾਣਾ ਖਾਓ
  • ਪਾਚਣ-ਤੰਤਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਾਧ ਪਦਾਰਥਾਂ ਦੇ ਸੇਵਨ ਤੋਂ ਬਚੋ
  • ਭੋਜਨ ਕਰਨ ਦੇ ਤੁਰੰਤ ਬਾਅਦ ਬਿਸਤਰ ’ਤੇ ਨਾ ਪਓ
  • ਜ਼ਿਆਦਾ ਠੰਡੇ ਪਾਣੀ ਦੇ ਸੇਵਨ ਨਾਲ ਵੀ ਪਾਚਣ-ਤੰਤਰ ’ਤੇ ਅਸਰ ਪੈਂਦਾ ਹੈ, ਖਰਾਬ ਪਾਚਣ ਨੂੰ ਠੀਕ ਕਰਨ ਲਈ ਗੁਣਗੁਣਾ ਪਾਣੀ ਪੀਓ
  • ਖਾਣੇ ਨੂੰ ਜਲਦਬਾਜ਼ੀ ’ਚ ਖਾਣ ਦੀ ਬਜਾਇ ਉਸ ਨੂੰ ਠੀਕ ਤਰ੍ਹਾਂ ਚਬਾ ਕੇ ਖਾਓ
  • ਫਾਸਟ-ਫੂਡ ਅਤੇ ਪ੍ਰੋਸੈਸਡ-ਫੂਡ ਦੇ ਸੇਵਨ ਤੋਂ ਬਚੋ
  • ਜ਼ਿਆਦਾ ਤਲਿਆ ਹੋਇਆ ਜਾਂ ਮਸਾਲੇਦਾਰ ਭੋਜਨ ਨਾ ਖਾਓ
  • ਰੋਜ਼ਾਨਾ ਸਹੀ ਸਮੇਂ ’ਤੇ ਭੋਜਨ ਖਾਓ
  • ਰੈਗੂਲਰ ਤੌਰ ’ਤੇ ਸਰੀਰਕ ਗਤੀਵਿਧੀਆਂ ਜਾਂ ਐਕਸਰਸਾਇਜ਼ ਕਰੋ
  • ਸ਼ਰਾਬ ਅਤੇ ਸਮੋਕਿੰਗ ਨਾ ਕਰੋ
  • ਰਾਤ ਦੇ ਭੋਜਨ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਕਰੋ

ਘਰੇਲੂ ਨੁਸਖੇ:

  • ਤੁਸੀਂ ਭੋਜਨ ਨੂੰ ਹਮੇਸ਼ਾ ਚਬਾ-ਚਬਾ ਕੇ ਖਾਓ, ਜਿਸ ਨਾਲ ਭੋਜਨ ਚੰਗੀ ਤਰ੍ਹਾਂ ਪਚੇ
  • ਦਹੀ ਦਾ ਸੇਵਨ ਸਾਡੇ ਪਾਚਣ ਲਈ ਚੰਗਾ ਹੁੰਦਾ ਹੈ, ਖਾਣੇ ’ਚ ਦਹੀ ਸ਼ਾਮਲ ਕਰੋ
  • ਮਿੱਠੇ ਅਨਾਰ ਦਾ ਰਸ ਮੂੰਹ ’ਚ ਲੈਣ ਨਾਲ ਅੰਤੜੀਆਂ ਠੀਕ ਹੁੰਦੀਆਂ ਹਨ ਅਤੇ ਪਾਚਣ ਸ਼ਕਤੀ ਵਧਦੀ ਹੈ
  • ਅਜ਼ਵਾਇਨ ਨੂੰ ਪਾਣੀ ’ਚ ਉੱਬਾਲ ਕੇ ਪੀਣ ਨਾਲ ਵੀ ਪਾਚਣ-ਤੰਤਰ ਸਹੀ ਰਹਿੰਦਾ ਹੈ
  • ਰੋਜ਼ਾਨਾ 3 ਗ੍ਰਾਮ ਕਾਲੀ ਰਾਈ ਲੈਣ ਨਾਲ ਕਬਜ ਵਾਲੀ ਬਦਹਜ਼ਮੀ ਦੂਰ ਹੋ ਜਾਂਦੀ ਹੈ
  • ਅਨਾਨਾਸ ਦਾ ਰਸ ਸਾਡੇ ਪਾਚਣ ਲਈ ਲਾਭਦਾਇਕ ਹੁੰਦਾ ਹੈ
  • ਅਮਰੂਦ ਦੇ ਪੱਤਿਆਂ ’ਚ ਸ਼ੱਕਰ ਮਿਲਾ ਕੇ ਸੇਵਨ ਕਰਨ ਨਾਲ ਬਦਹਜ਼ਮੀ ਦੂਰ ਹੋ ਜਾਂਦੀ ਹੈ
  • ਹਰਡ ਦਾ ਮੁਰੱਬਾ ਵੀ ਸਾਡੇ ਪਾਚਣ ਲਈ ਚੰਗਾ ਹੁੰਦਾ ਹੈ
  • ਨਿੰਬੂ ’ਤੇ ਕਾਲਾ ਲੂਣ ਲਾ ਕੇ ਚੱਟਦੇ ਰਹੋ, ਇਸ ਨਾਲ ਬਦਹਜ਼ਮੀ ਦੂਰ ਹੋ ਜਾਏਗੀ
  • ਹਿੰਗ ਦੀ ਵਰਤੋਂ ਕਰੋ, ਇਸ ਦੀ ਵਰਤੋਂ ਬਦਹਜ਼ਮੀ ਅਤੇ ਗੈਸ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ

ਪਾਚਣ-ਤੰਤਰ ਨੂੰ ਬਿਹਤਰ ਬਣਾਉਣ ਵਾਲੇ ਯੋਗ ਆਸਨ:

ਜਿਸ ਤਰ੍ਹਾਂ ਯੋਗ ਅੱਜ ਕਈ ਲੋਕਾਂ ਦੀ ਜ਼ਿੰਦਗੀ ਚੋਂ ਰੋਗਾਂ ਨੂੰ ਦੂਰ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਯੋਗ ਸਾਡੇ ਪਾਚਣ-ਤੰਤਰ ਨੂੰ ਵੀ ਠੀਕ ਕਰ ਸਕਦਾ ਹੈ ਪਾਚਣ-ਤੰਤਰ ਨੂੰ ਮਜ਼ਬੂਤ ਕਰਨ ਲਈ ਤੁਸੀਂ ਇੱਥੇ ਦੱਸੇ ਗਏ ਯੋਗ ਆਸਨ ਨੂੰ ਵੀ ਅਜ਼ਮਾ ਸਕਦੇ ਹੋ ਇਸ ਨੂੰ ਰੋਜ਼ਾਨਾ ਕਰਨ ਨਾਲ ਪਾਚਣ-ਤੰਤਰ ’ਚ ਸੁਧਾਰ ਆਉਂਦਾ ਹੈ ਅਤੇ ਸਰੀਰ ਵੀ ਸਿਹਤਮੰਦ ਅਤੇ ਮਜ਼ਬੂਤ ਬਣਦਾ ਹੈ

ਨੌਕਾ ਆਸਨ:

ਨੌਕ ਆਸਣ ਲਈ ਪਹਿਲਾਂ ਪਿੱਠ ਸਹਾਰੇ ਹੇਠਾਂ ਲੇਟ ਜਾਓ ਫਿਰ ਆਪਣੇ ਪੈਰਾਂ ਨੂੰ, ਹੱਥਾਂ ਨੂੰ ਅਤੇ ਸਿਰ ਨੂੰ ਉੱਪਰ ਵੱਲ ਉਠਾਓ ਕੁਝ ਦੇਰ ਅਜਿਹਾ ਕਰਨ ’ਤੇ ਫਿਰ ਤੋਂ ਆਪਣੀ ਪੁਰਾਣੀ ਅਵਸਥਾ ’ਚ ਆ ਜਾਓ ਨੌਕਾ ਆਸਨ ਕਰਨ ਨਾਲ ਪਾਚਣ-ਤੰਤਰ ’ਚ ਸੁਧਾਰ ਹੁੰਦਾ ਹੈ

ਤ੍ਰਿਕੋਣ ਆਸਨ:

ਇਹ ਆਸਣ ਕਰਨ ਲਈ ਪਹਿਲਾਂ ਸਿੱਧੇ ਖੜ੍ਹੇ ਹੋ ਜਾਓ, ਆਪਣੇ ਦੋਵੇਂ ਪੈਰਾਂ ’ਚ ਕੁਝ ਦੂਰੀ ਰੱਖੋ ਹੌਲੀ-ਹੌਲੀ ਸਾਹ ਲਓ ਅਤੇ ਆਪਣੇ ਦੋਵੇਂ ਹੱਥਾਂ ਨੂੰ ਮੋਢੇ ਨਾਲ ਲਿਆਓ ਫਿਰ ਕਮਰ ਨੂੰ ਝੁਕਾ ਕੇ ਖੱਬੇ ਹੱਥ ਤੋਂ ਸੱਜੇ ਪੈਰ ਨੂੰ ਛੰਹੋ ਅਤੇ ਆਪਣੇ ਸੱਜੇ ਹੱਥ ਨੂੰ ਅਸਮਾਨ ਵੱਲ ਸਿੱਧਾ ਕਰੋ ਫਿਰ ਦੂਸਰੇ ਹੱਥ ਨਾਲ ਅਜਿਹਾ ਕਰੋ ਅਜਿਹਾ ਕਰਦੇ ਹੋਏ ਹੌਲੀ-ਹੌਲੀ ਇਹ ਪ੍ਰਕਿਰਿਆ ਅਪਣਾਓ

ਪੱਛਮੋਤਾ ਆਸਨ:

ਇਸ ਆਸਨ ਨੂੰ ਕਰਨ ਲਈ ਬੈਠ ਜਾਓ ਅਤੇ ਆਪਣੇ ਪੈਰਾਂ ਨੂੰ ਸਿੱਧੇ ਕਰ ਲਓ ਫਿਰ ਆਪਣੇ ਦੋਵੇਂ ਹੱਥਾਂ ਨੂੰ ਉੱਪਰ ਨੂੰ ਉਠਾਓ, ਫਿਰ ਦੋਵੇਂ ਹੱਥਾਂ ਨਾਲ ਝੁਕ ਕੇ ਆਪਣੇ ਪੈਰਾਂ ਦੇ ਅੰਗੂਠੇ ਫੜਨ ਦੀ ਕੋਸ਼ਿਸ਼ ਕਰੋ ਅਜਿਹਾ ਕੁਝ ਦੇਰ ਕਰਦੇ ਰਹਿਣ ਨਾਲ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ

ਪਲਾਵਿਨੀ ਯੋਗ:

ਪਲਾਵਿਨੀ ਪ੍ਰਾਣਾਯਾਮ ਨੂੰ ਕਰਨ ਲਈ ਪਹਿਲਾਂ ਆਪਣੇ ਪੇਟ ’ਚ ਸਾਹ ਭਰ ਲਓ ਫਿਰ ਆਪਣੇ ਕੰਠ ਨੂੰ ਸੀਨੇ ਨਾਲ ਲਾ ਕੇ ਬੰਦ ਕਰ ਦਿਓ ਅਤੇ ਕੁਝ ਦੇਰ ਤੱਕ ਇੰਜ ਹੀ ਰਹੋ ਇਸ ਤੋਂ ਬਾਅਦ ਹੌਲੀ-ਹੌਲੀ ਸਾਹ ਛੱਡਦੇ ਹੋਏ ਆਪਣੀ ਪੁਰਾਣੀ ਅਵਸਥਾ ’ਚ ਆ ਜਾਓ ਪਲਾਵਿਨੀ ਪ੍ਰਾਣਾਯਾਮ ਨਾਲ ਸਾਡੇ ਮਲ ਵਾਲਾ ਰਸਤਾ ਅਤੇ ਅੰਤੜੀਆਂ ਬਿਹਤਰ ਢੰਗ ਨਾਲ ਆਪਣਾ ਕੰਮ ਕਰਦੇ ਹਨ, ਜਿਸ ਨਾਲ ਸਾਡਾ ਪਾਚਣ-ਤੰਤਰ ਵੀ ਠੀਕ ਹੁੰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!