where is your matter safe gold silver or bank

ਤੁਹਾਡੀ ਬੱਚਤ ਕਿੱਥੇ ਹੈ ਸੁਰੱਖਿਅਤ ਸੋਨਾ, ਚਾਂਦੀ ਜਾਂ ਬੈਂਕ!

ਡਾਵਾਂਡੋਲ ਭਰੇ ਇਸ ਦੌਰ ’ਚ ਜਦੋਂ ਕੋਰੋਨਾ ਸੰਕਰਮਣ ਦੇ ਚੱਲਦਿਆਂ ਪਲ-ਪਲ ਵਿਸ਼ਵ ਦੇ ਹਾਲਾਤ ਬਦਲ ਰਹੇ ਹਨ, ਆਮ ਵਿਅਕਤੀ ਦੇ ਸਾਹਮਣੇ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਉਹ ਆਪਣਾ ਪੈਸਾ ਕਿੱਥੇ ਇਨਵੈਸਟ ਕਰੇ ਸਾਡੇ ’ਚੋਂ ਜ਼ਿਆਦਾਤਰ ਲੋਕ ਆਰਥਿਕ ਪੜਚੋਲ ਕਰਨ ਵਾਲੇ ਨਹੀਂ ਹੁੰਦੇ ਨਾ ਹੀ ਬਾਜ਼ਾਰ ਦੀ ਜਿਆਦਾ ਸਮਝ ਹੁੰਦੀ ਹੈ, ਅਜਿਹੇ ’ਚ ਇਹ ਜਾਣਨਾ ਕਿ ਪੈਸਾ ਕਿਵੇਂ ਬਚਾਈਏ ਕਿ ਸਾਡਾ ਭਵਿੱਖ ਸੁਰੱਖਿਅਤ ਹੋ ਸਕੇ, ਇਹ ਇੱਕ ਅਹਿਮ ਅਤੇ ਵੱਡਾ ਸਵਾਲ ਹੈ

ਆਓ ਜਾਣਦੇ ਹਾਂ ਕੁਝ ਆਰਥਿਕ ਵਿਸ਼ਲੇਸ਼ਕਾਂ ਤੋਂ ਕਿ ਪੈਸਾ ਜ਼ਿਆਦਾ ਸੁਰੱਖਿਅਤ ਕਿੱਥੇ ਰਹੇਗਾ?

ਸੋਨਾ:

ਉੱਚ ਤਰਲਤਾ ਅਤੇ ਮਹਿੰਗਾਈ ਸਮਰੱਥਾ ਵਰਗੇ ਕੁਝ ਪ੍ਰਭਾਵਸ਼ਾਲੀ ਕਾਰਕਾਂ ਕਾਰਨ, ਸੋਨਾ ਭਾਰਤ ’ਚ ਸਭ ਤੋਂ ਪਸੰਦੀਦਾ ਨਿਵੇਸ਼ਾਂ ’ਚੋਂ ਇੱਕ ਹੈ ਪਰੰਪਰਿਕ ਰੂਪਾਂ ’ਚ, ਤੁਸੀਂ ਗਹਿਣੇ, ਸਿੱਕੇ ਜਾਂ ਕਲਾਕ੍ਰਿਤੀਆਂ ਦੇ ਰੂਪ ’ਚ ਸੋਨਾ ਖਰੀਦਦੇ ਸੀ ਅੱਜ-ਕੱਲ੍ਹ ਨਜ਼ਰੀਆ ਬਦਲ ਗਿਆ ਹੈ ਤੁਸੀਂ ਗੋਲਡ ਈਟੀਐੱਫ, ਗੋਲਡ ਫੰਡ, ਸੋਵਰਨ ਗੋਲਡ ਬਰਾਂਡ ਖਰੀਦ ਸਕਦੇ ਹੋ

ਗੋਲਡ ਈਟੀਐੱਫ:

ਗੋਲਡ ਐਕਸਚੇਂਜ ਟਰੇਡਿਡ ਫੰਡ (ਈਟੀਐੱਫ) ਜ਼ਰੀਏ ਵੀ ਸੋਨੇ ’ਚ ਨਿਵੇਸ਼ ਕੀਤਾ ਜਾ ਸਕਦਾ ਹੈ ਗੋਲਡ ਈਟੀਐੱਫ ਦੀਆਂ ਯੂਨਿਟਾਂ ਸਟਾੱਕ ਐਕਸਚੇਂਜ ’ਤੇ ਲਿਸਟ ਹੁੰਦੀ ਹੈ ਤੁਸੀਂ ਉੱਥੋਂ ਇਨ੍ਹਾਂ ਯੂਨਿਟਾਂ ਨੂੰ ਖਰੀਦ ਸਕਦੇ ਹੋ ਇਨ੍ਹਾਂ ਦਾ ਮੁੱਲ ਸੋਨੇ ਦੀਆਂ ਕੀਮਤਾਂ ਦੀ ਤਰਜ਼ ’ਤੇ ਹੁੰਦਾ ਹੈ ਗੋਲਡ ਈਟੀਐੱਫ ’ਚ ਨਿਵੇਸ਼ ਲਈ ਤੁਹਾਡੇ ਕੋਲ ਡੀਮੈਟ ਅਤੇ ਟੇ੍ਰਡਿੰਗ ਅਕਾਊਂਟ ਹੋਣਾ ਚਾਹੀਦਾ ਹੈ

ਫਿਜ਼ੀਕਲ ਗੋਲਡ:

ਜਵੈਲਰੀ, ਬੈਂਕ, ਆੱਨ-ਲਾਇਨ ਸਟੋਰ, ਐੱਨਬੀਐੱਫਸੀ ਆਦਿ ਤੋਂ ਸੋਨੇ ਦੇ ਸਿੱਕੇ ਜਾਂ ਬਿਸਕੁਟ ਖਰੀਦ ਕੇ ਤੁਸੀਂ ਫਿਜ਼ੀਕਲ ਗੋਲਡ ’ਚ ਨਿਵੇਸ਼ ਕਰ ਸਕਦੇ ਹੋ ਸੋਨੇ ਦੇ ਸਿੱਕੇ ਆਮ ਤੌਰ ’ਤੇ ਪੰਜ ਅਤੇ ਦਸ ਗ੍ਰਾਮ ਵਰਗੇ ਸਟੈਂਡਰਡ ਡੀ-ਨਾਮੀਨੇਸ਼ਨ ਦੇ ਹੁੰਦੇ ਹਨ ਜਦਕਿ ਬਿਸਕੁਟ (ਬਾਰ) 20 ਗ੍ਰਾਮ ਦੇ ਹੁੰਦੇ ਹਨ ਇਨ੍ਹਾਂ ’ਚ 24 ਕੈਰਟ ਸ਼ੁੱਧਤਾ ਹੁੰਦੀ ਹੈ ਬੀਆਈਐੱਸ ਸਟੈਂਡਰਡ ਅਨੁਸਾਰ ਹਾੱਲਮਾਰਕ ਨਾਲ ਆਉਂਦੇ ਹਨ ਇਹ ਸੋਨੇ ’ਚ ਨਿਵੇਸ਼ ਕਰਨ ਦਾ ਪਰੰਪਰਿਕ ਤਰੀਕਾ ਹੈ ਨਿਵੇਸ਼ਕ ਆਮ ਤੌਰ ’ਤੇ ਸਾਲ ਦੇ ਸ਼ੁੱਭ ਦਿਨਾਂ ’ਚ ਸੋਨਾ ਖਰੀਦਦੇ ਹਨ

ਡਿਜ਼ੀਟਲ ਗੋਲਡ:

ਅੱਜ-ਕੱਲ੍ਹ ਇੰਟਰਨੈੱਟ ਦੀ ਉਪਲੱਬਧਤਾ ਬਹੁਤ ਆਸਾਨ ਹੋ ਗਈ ਹੈ ਅਜਿਹੇ ’ਚ ਨਿਵੇਸ਼ਕ ਆਸਾਨੀ ਨਾਲ ਡਿਜ਼ੀਟਲ ਗੋਲਡ ਰੀਅਲ-ਟਾਈਮ ਮਾਰਕਿਟ ਰੇਟਾਂ ’ਤੇ ਖਰੀਦ ਸਕਦੇ ਹਨ ਮਾਰਕਿਟ ’ਚ ਗੋਲਡ ਦੇ ਭਾਅ ’ਚ ਉਤਰਾਅ-ਚੜ੍ਹਾਅ ਦਾ ਡਿਜ਼ੀਟਲ ਗੋਲਡ ਦੇ ਭਾਅ ’ਤੇ ਤੁਰੰਤ ਪ੍ਰਭਾਵ ਦਿਸਦਾ ਹੈ ਬਿਹਤਰ ਇੰਟਰਨੈੱਟ ਐਕਸੈੱਸ ਤੋਂ ਨਿਵੇਸ਼ਕ ਸਹੀ ਫੈਸਲਾ ਲੈ ਸਕਦੇ ਹੋ ਡਿਜ਼ੀਟਲ ਗੋਲਡ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ’ਚ ਨਿਵੇਸ਼ਕਾਂ ਨੂੰ ਮੇਕਿੰਗ ਚਾਰਜਿਜ਼ ਨਹੀਂ ਦੇਣੇ ਹੁੰਦੇ ਹਨ

ਨਿਵੇਸ਼ਕ ਨੂੰ ਸਿਰਫ਼ ਖਰੀਦਦੇ ਸਮੇਂ ਗੋਲਡ ਦੀ ਕੀਮਤ ਚੁਕਾਉਣੀ ਹੁੰਦੀ ਹੈ ਹਾਲਾਂਕਿ ਨਿਵੇਸ਼ ਸਮਾਂ ਪੂਰਾ ਹੋਣ ’ਤੇ ਜਾਂ ਡਿਜ਼ੀਟਲ ਗੋਲਡ ਦੀ ਵਿਕਰੀ ਕਰਨ ’ਤੇ ਡਿਲੀਵਰੀ ਅਤੇ ਮੇਕਿੰਗ ਚਾਰਜ ਫਿਜ਼ੀਕਲ ਗੋਲਡ ਵਾਂਗ ਚੁਕਾਉਣਾ ਹੁੰਦਾ ਹੈ ਜਦੋਂ ਕੋਈ ਗਾਹਕ ਡਿਜ਼ੀਟਲ ਗੋਲਡ ਖਰੀਦਦਾ ਹੈ ਤਾਂ ਉਸ ’ਤੇ ਤਿੰਨ ਫੀਸਦੀ ਦੀ ਦਰ ਨਾਲ ਜੀਐੱਸਟੀ ਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਡਿਜ਼ੀਟਲ ਗੋਲਡ ’ਤੇ ਕੋਈ ਮੁਨਾਫ਼ਾ ਹੁੰਦਾ ਹੈ ਤਾਂ ਫਿਜ਼ੀਕਲ ਗੋਲਡ, ਗੋਲਡ ਮਿਊਚਲ ਫੰਡਸ ਜਾਂ ਗੋਲ ਈਟੀਐੱਫ ਵਾਂਗ ਇਸ ’ਤੇ ਟੈਕਸ ਦੇਣਾ ਹੁੰਦਾ ਹੈ

ਸਾੱਵਰੇਨ ਗੋਲਡ ਬਾਂਡਸ:

ਸਾੱਵਰੇਨ ਗੋਲਡ ਬਾਂਡ ਡਿਜ਼ੀਟਲ ਗੋਲਡ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ, ਕਿਉਂਕਿ ਉਹ ਭਾਰਤ ਸਰਕਾਰ ਵੱਲੋਂ ਹਰ ਸਾਲ 2.50 ਦੀ ਤੈਅ ਵਿਆਜ ਨਾਲ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਜਾਂਦੇ ਹਨ ਬਾਂਡਾਂ ਨੂੰ ਇੱਕ ਗ੍ਰਾਮ ਦੀ ਮੁੱਲ ਇਕਾਈ ਨਾਲ ਸੋਨੇ ਦੀਆਂ ਇਕਾਈਆਂ ਤੋਂ ਦਰਸਾਇਆ ਜਾਂਦਾ ਹੈ ਇੱਕ ਤੋਂ ਜਿਆਦਾ ਨਿਵੇਸ਼ ਚਾਰ ਕਿੱਲੋ ਦਾ ਹੋ ਸਕਦਾ ਹੈ ਇਨ੍ਹਾਂ ਬਾਂਡਾਂ ’ਚ ਅੱਠਵੇਂ ਸਾਲ ਦੇ ਬਾਹਰ ਨਿਕਲਣ ਦੇ ਬਦਲਾਂ ਨਾਲ ਅੱਠ ਸਾਲ ਦਾ ਸਮਾਂ ਹੁੰਦਾ ਹੈ

ਸੋਨੇ ਦੇ ਕੁਝ ਬਾਕੀ ਫੰਡ:

  • ਐਕਸਿਸ ਗੋਲਡ ਫੰਡ
  • ਆਦਿੱਤਿਆ ਬਿਡਲਾ ਸਨ ਲਾਈਫ ਗੋਲਡ ਫੰਡ
  • ਕੇਨਰਾ ਰੋਬੇਕੋ ਗੋਲਡ ਸੇਵਿੰਗ ਫੰਡ
  • ਐੱਚ.ਡੀ.ਐੱਫ.ਸੀ. ਗੋਲਡ ਫੰਡ
  • ਆਈ.ਸੀ.ਆਈ.ਸੀ.ਆਈ. ਪਰੂ ਰੈਗੂਲਰ ਗੋਲਡ ਸੇਵਿੰਗ ਫੰਡ

ਸੋਨੇ ’ਚ ਨਿਵੇਸ਼ ਕਿਉਂ ਕਰੀਏ:

ਇੱਕ ਪਰੰਪਰਿਕ ਨਿਵੇਸ਼ਕ ਲਈ, ਸਭ ਤੋਂ ਮਹੱਤਵਪੂਰਨ ਮਾਪਦੰਡ ਸੁਰੱਖਿਆ, ਤਰਲਤਾ ਅਤੇ ਲਾਭਦਾਇਕ ਰਿਟਰਨ ਹਨ ਤੁਸੀਂ ਸੋਨੇ ’ਚ ਨਿਵੇਸ਼ ਕਰਦੇ ਸਮੇਂ ਇਨ੍ਹਾਂ ਸਾਰੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਉਮੀਦ ਕਰ ਸਕਦੇ ਹੋ ਜੇਕਰ ਤੁਸੀਂ ਭੌਤਿਕ ਸੋਨੇ ਨੂੰ ਰੱਖਣ ਦੇ ਪੱਖ ’ਚ ਨਹੀਂ ਹੋ, ਤਾਂ ਤੁਸੀਂ ਹੋਰ ਬਦਲ ਚੁਣ ਸਕਦੇ ਹੋ

ਤੁਹਾਨੂੰ ਕੀ ਦਸਤਾਵੇਜ਼ ਚਾਹੀਦੇ:

ਦੋ ਲੱਖ ਤੋਂ ਜ਼ਿਆਦਾ ਸੋਨੇ ’ਚ ਨਿਵੇਸ਼ ਤੁਸੀਂ ਕਰਦੇ ਹੋ ਤਾਂ ਪੈਨ ਕਾਰਡ ਚਾਹੀਦਾ ਹੈ ਈਟੀਐੱਫ ’ਚ, ਤੁਹਾਨੂੰ ਉਸੇ ਫਰਮ ਨਾਲ ਡੀਮੈਟ ਖਾਤੇ ਤੋਂ ਬਾਅਦ ਬਰੋਕਰੇਜ਼ ਫਰਮ ਦੇ ਨਾਲ ਇੱਕ ਖਾਤਾ ਖੋਲ੍ਹਣਾ ਹੋਵੇਗਾ ਸਾੱਵਰੇਨ ਗੋਲਡ ਬਰਾਂਡ ’ਚ ਨਿਵੇਸ਼ ਲਈ, ਕੇਵਾਈਸੀ ਲਈ ਜ਼ਰੂਰੀ ਦਸਤਾਵੇਜ਼, ਫਿਜ਼ੀਕਲ ਗੋਲਡ (ਆਧਾਰ, ਪੈਨ, ਵੋਟਰ ਆਈਡੀ ਜਾਂ ਪਾਸਪੋਰਟ) ਖਰੀਦਣ ਲਈ ਜ਼ਰੂਰੀ ਹੈ

ਚਾਂਦੀ:

ਚਾਂਦੀ ਸਸਤੀ ਅਤੇ ਵਿਸ਼ਵਾਸਯੋਗ ਕੀਮਤੀ ਧਾਤੂ ਹੈ ਸ਼ੁੱਭ ਕੰਮਾਂ ਲਈ ਸੋਨੇ ਦੀ ਜਗ੍ਹਾ ਚਾਂਦੀ ਅਸੀਂ ਕਈ ਵਰਿ੍ਹਆਂ ਤੋਂ ਇਸਤੇਮਾਲ ਕਰਦੇ ਆ ਰਹੇ ਹਾਂ ਜੇਕਰ ਤੁਸੀਂ ਕੁਝ ਹਜ਼ਾਰ ਰੁਪਏ ਚਾਂਦੀ ’ਚ ਨਿਵੇਸ਼ ਕਰਨ ਦੀ ਯੋਜਨਾ ਕਰ ਰਹੇ ਹੋ, ਤਾਂ ਤੁਸੀਂ ਸਿੱਕੇ ਖਰੀਦਣ ’ਤੇ ਵਿਚਾਰ ਕਰ ਸਕਦੇ ਹੋ ਸਿੱਕਿਆਂ ’ਚ ਆਮ ਤੌਰ ’ਤੇ ਤਸਵੀਰ ਅਤੇ ਮਜ਼ਦੂਰੀ ਫੀਸ ਅਖੀਰਲੇ ਮੁੱਲ ’ਚ ਜੋੜਿਆ ਜਾਂਦਾ ਹੈ ਇਹ ਆਮਦਨ ਵਾਲੇ ਵਿਅਕਤੀਆਂ ਅਤੇ ਵਪਾਰਕ ਲੋਕਾਂ ਲਈ ਇੱਕ ਚੰਗਾ ਬਦਲ ਹੈ
ਤੁਸੀਂ ਆਪਣੀ ਸਮਰੱਥਾ ਅਨੁਸਾਰ ਹਰ ਮਹੀਨੇ ਕੁਝ ਸਿੱਕੇ ਜਮ੍ਹਾ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਆਪਣੇ ਨਿਵੇਸ਼ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਵੇਚਣਾ ਵੀ ਸੰਭਵ ਹੈ ਚਾਂਦੀ ਦੇ ਸਿੱਕੇ ਖਰੀਦਣ ਦਾ ਇੱਕ ਹੋਰ ਲਾਭ ਬੈਂਕਾਂ ’ਚ ਉਨ੍ਹਾਂ ਦੀ ਉਪਲੱਬਧਤਾ ਹੈ ਤੁਹਾਨੂੰ ਸ਼ੁੱਧਤਾ ਦਾ ਪ੍ਰਮਾਣ ਪੱਤਰ ਵੀ ਮਿਲਦਾ ਹੈ ਬੈਂਕ ਸਿਰਫ਼ ਚਾਂਦੀ ਦੇ ਸਿੱਕੇ ਵੇਚਣਗੇ ਅਤੇ ਬਾਅਦ ’ਚ ਉਨ੍ਹਾਂ ਨੂੰ ਵਾਪਸ ਨਹੀਂ ਖਰੀਦਣਗੇ ਭਵਿੱਖ ’ਚ ਜ਼ਰੂਰਤ ਪੈਣ ’ਤੇ ਤੁਹਾਨੂੰ ਆਪਣੇ ਚਾਂਦੀ ਦੇ ਸਿੱਕੇ ਵੇਚਣ ਲਈ ਜਵੈਲਰ ਨਾਲ ਸੰਪਰਕ ਕਰਨਾ ਪਵੇਗਾ

ਵੱਡੇ ਨਿਵੇਸ਼ ਲਈ ਸਿਲਵਰ ਬਾਰਸ ਚੁਣੋ:

ਤੁਸੀਂ ਇਸ ਤਰ੍ਹਾਂ ਦੀ ਚਾਂਦੀ ਦਾ ਬਾਰਸ ’ਤੇ ਥੋਕ ’ਚ ਨਿਵੇਸ਼ ਕਰ ਸਕਦੇ ਹੋ ਬਾਜ਼ਾਰ ’ਚ ਚਾਂਦੀ ਦੀਆਂ ਸਲਾਖਾਂ ਦੀ ਚੰਗ ਮੰਗ ਹੈ, ਜਦੋਂ ਤੁਸੀਂ ਉਨ੍ਹਾਂ ਨੂੰ ਬਾਅਦ ’ਚ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਤੈਅ ਕਰੋ ਕਿ ਤੁਹਾਡੇ ਕੋਲ ਜ਼ਰੂਰਤਾਂ ਲਈ ਲੋਂੜੀਦੀ ਰਕਮ ਹੈ ਚਾਂਦੀ ਦੇ ਸਿੱਕੇ ਅਤੇ ਬਾਰ ਹਮੇਸ਼ਾ ਵਿਸ਼ਵਾਸ ਯੋਗ ਸਰੋਤਾਂ ਤੋਂ ਖਰੀਦਣੇ ਚਾਹੀਦੇ ਹਨ ਬੈਂਕਾਂ ਤੋਂ ਪ੍ਰਮਾਣਿਤ ਸਿੱਕੇ ਖਰੀਦਣੇ ਚਾਹੀਦੇ ਹਨ ਭਾਵੇਂ ਉਹ ਕੁਝ ਵਾਧੂ ਪ੍ਰੀਮੀਅਮ ਲੈਣ ਚਾਂਦੀ ਦੇ ਬਾਰਸ ਦੀ ਗੱਲ ਕਰੀਏ ਤਾਂ ਤੁਹਾਨੂੰ ਸਥਾਨਕ ਜਵੈਲਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਚਾਂਦੀ ਨੂੰ ਸੁੁਰੱਖਿਅਤ ਰੱਖਣ ਲਈ ਹਮੇਸ਼ਾ ਬੈਂਕ ਲਾਕਰਸ ਦੀ ਚੋਣ ਕਰਨੀ ਚਾਹੀਦੀ ਹੈ ਚਾਂਦੀ ਦੀਆਂ ਦਰਾਂ ’ਚ ਰੋਜ਼ਾਨਾ ਦੇ ਆਧਾਰ ’ਤੇ ਉਤਰਾਅ-ਚੜ੍ਹਾਅ ਬਣਿਆ ਰਹਿੰਦਾ ਹੈ ਕਈ ਐਪ ਅਤੇ ਹੋਰ ਸਰੋਤ ਹਨ ਜੋ ਬਾਜ਼ਾਰ ’ਚ ਨਵੀਂ ਚਾਂਦੀ ਦੀ ਕੀਮਤ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨਗੇ ਅਤੇ ਤੁਸੀਂ ਸਟੀਕ ਬਿਓਰਾ ਪ੍ਰਾਪਤ ਕਰਨ ਲਈ ਆਪਣੇ ਮੋਬਾਇਲ ਫੋਨ ’ਤੇ ਉਨ੍ਹਾਂ ਦੀ ਵਰਤੋਂ ਕਰ ਸਕਦੇ ਹੋ

ਈ-ਚਾਂਦੀ:

ਨੈਸ਼ਨਲ ਸਪਾੱਟ ਐਕਸਚੇਂਜ ਲਿਮਟਿਡ, ਜੋ ਕਿ ਇੱਕ ਮਲਟੀ ਕਮੋਡਿਟੀ ਐਕਸਚੇਂਜ ਹੈ ’ਚ ਡੀ-ਮੈਟ ਅਕਾਊਂਟ ਰਾਹੀਂ ਈ-ਚਾਂਦੀ ’ਚ ਨਿਵੇਸ਼ ਕਰ ਸਕਦੇ ਹੋ ਤੁਸੀਂ ਇਸ ਨੂੰ ਪ੍ਰਤੱਖ ਵੇਚਣਾ ਚਾਹੁੰਦੇ ਹੋ ਤਾਂ ਵੇਚ ਸਕਦੇ ਹੋ ਤੁਸੀਂ ਇਸ ਨੂੰ ਛੋਟੀਆਂ-ਛੋਟੀਆਂ ਮਾਤਰਾ ’ਚ ਵੇਚ ਸਕਦੇ ਹੋ ਜਿਵੇਂ ਕਿ ਇੱਕ ਯੂਨਿਟ ਜੋ ਕਿ 500 ਗ੍ਰਾਮ ਦੇ ਗੁਣਨ ’ਚ ਵੀ ਉਪਲੱਬਧ ਹਨ

ਸਿਲਵਰ ਫਿਊਚਰ:

ਸਿਲਵਰ ਫਿਊਚਰ ਖਰੀਦ ਕੇ ਡੇਰੀਵੇਟਿਵ ਮਾਰਕਿਟ ’ਚ ਵੀ ਨਿਵੇਸ਼ ਕੀਤਾ ਜਾ ਸਕਦਾ ਹੈ ਸਿਲਵਰ ਫਿਊਚਰ ਸਭ ਤੋਂ ਬਿਹਤਰ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਸਿਲਵਰ ਫਿਊਚਰ ਸਭ ਤੋਂ ਬਿਹਤਰ ਤਰੀਕਿਆਂ ’ਚੋਂ ਇੱਕ ਹੈ ਜਿੱਥੇ ਘੱਟ ਨੁਕਸਾਨ ਅਤੇ ਜ਼ਿਆਦਾ ਲਾਭ ਦੇ ਮੌਕੇ ਹੁੰਦੇ ਹਨ ਇਹ ਜ਼ਿਆਦਾ ਜ਼ੋਖਮ ਅਤੇ ਜ਼ਿਆਦਾ ਲਾਭ ਵਾਲਾ ਬਦਲ ਹੈ, ਇਸ ਲਈ ਤੁਹਾਨੂੰ ਇਸ ਨੂੰ ਬਿਹਤਰ ਢੰਗ ਨਾਲ ਸਮਝਣਾ ਜ਼ਿਆਦਾ ਜ਼ਰੂਰੀ ਹੈ ਅਤੇ ਤੁਹਾਡੇ ਕੋਲ ਮੰਗ ਅਤੇ ਪੂਰਤੀ ਦੀ ਸਥਿਤੀ ਨੂੰ ਸਮਝਣ ਦਾ ਲੋਂੜੀਦਾ ਸਮਾਂ ਹੋਣਾ ਚਾਹੀਦਾ ਹੈ ਸਿਲਵਰ ਫਿਊਚਰ ਦਾ ਵਪਾਰ ਆਮ ਤੌਰ ’ਤੇ ਇੱਕ ਦਿਨ ਦਾ ਹੁੰਦਾ ਹੈ ਅਤੇ ਜਿਸ ’ਚ ਜਲਦ ਹੀ ਬਦਲਾਅ ਹੁੰਦੇ ਰਹਿੰਦੇ ਹਨ ਅਜਿਹੇ ’ਚ ਜਲਦੀ ਨੁਕਸਾਨ ਹੋਣ ਦੇ ਇਸ ’ਚ ਜ਼ਿਆਦਾ ਮੌਕੇ ਹੁੰਦੇ ਹਨ ਅਤੇ ਕੁਝ ਹੀ ਸਮੇਂ ’ਚ ਅਚਾਨਕ ਮੁਸ਼ਕਲਾਂ ਵੀ ਆ ਸਕਦੀਆਂ ਹਨ

ਬੈਂਕ

ਜ਼ਿਆਦਾਤਰ ਨਿਵੇਸ਼ਕ ਇਸ ਤਰ੍ਹਾਂ ਨਿਵੇਸ਼ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮੂਲਧਨ ਖੋਹਣ ਦੇ ਜ਼ੋਖਮ ਬਿਨ੍ਹਾਂ ਜਿੰਨੀ ਜਲਦੀ ਹੋ ਸਕੇ, ਉੱਚ ਰਿਟਰਨ ਮਿਲੇ ਅਸਲ ’ਚ, ਜ਼ੋਖਿਮ ਅਤੇ ਰਿਟਰਨ ਸਿੱਧੇ ਸਬੰਧਿਤ ਹੁੰਦੇ ਹਨ ਰਿਟਰਨ ਜਿੰਨਾ ਜ਼ਿਆਦਾ ਹੁੰਦਾ ਹੈ, ਜ਼ੋਖਮ ਓਨਾ ਜ਼ਿਆਦਾ ਬੈਂਕਾਂ ’ਚ ਤੁਹਾਡਾ ਪੈਸਾ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ ਅਤੇ ਥੋੜ੍ਹੇ ਬਹੁਤ ਘਾਟੇ-ਵਾਧੇ ਨਾਲ ਵਿਆਜ ਮਿਲਦਾ ਹੈ

ਬੈਂਕ ਮਿਆਦ ਜਮ੍ਹਾ (ਐੱਫਡੀ):

ਬੈਂਕ ਫਿਕਸਡ ਡਿਪਾੱਜ਼ਿਟ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਇੱਕ ਬੈਂਕ ’ਚ ਹਰੇਕ ਜਮ੍ਹਾਕਰਤਾ ਨੂੰ ਮੂਲਧਨ ਅਤੇ ਵਿਆਜ ਰਕਮ ਦੋਵਾਂ ਲਈ ਚਾਰ ਫਰਵਰੀ, 2020 ਤੋਂ ਜਿਆਦਾ ਪੰਜ ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਂਦਾ ਹੈ ਜ਼ਰੂਰਤ ਅਨੁਸਾਰ, ਕੋਈ ਵੀ ਵਿਅਕਤੀ ਮਹੀਨਾ, ਤਿਮਾਹੀ, ਛਿਮਾਹੀ, ਸਾਲਾਨਾ ਜਾਂ ਸੰਚਿਤ ਵਿਆਜ ਬਦਲ ਚੁਣ ਸਕਦਾ ਹੈ ਬਣੇ ਵਿਆਜ ਦਰ ਨੂੰ ਆਮਦਨ ’ਚ ਜੋੜਿਆ ਜਾਂਦਾ ਹੈ ਅਤੇ ਆਮਦਨ ਸਲੈਬ ਅਨੁਸਾਰ ਟੈਕਸ ਲਾਇਆ ਜਾਂਦਾ ਹੈ

ਜਨਤਕ ਭਵਿੱਖ ਨਿਧੀ (ਪੀਪੀਐੱਫ):

15 ਸਾਲਾਂ ਤੱਕ ਲਈ ਕੋਈ ਵੀ ਭਾਰਤੀ ਨਾਗਰਿਕ ਜਨਤਕ ਭਵਿੱਖ ਨਿਧੀ ਬੈਂਕ ਜਾਂ ਪੋਸਟ ਆਫਿਸ ’ਚ ਖੁੱਲ੍ਹਵਾ ਸਕਦਾ ਹੈ ਇਸ ਦੀ ਵਿਆਜ ਇਨਕਮ ਟੈਕਸ ਤੋਂ ਟੈਕਸ ਮੁਕਤ ਹੈ ਅਤੇ ਕੰਪਾਊਂਡ ਦਰਾਂ ’ਤੇ ਦਿੱਤਾ ਜਾਂਦਾ ਹੈ ਘੱਟੋ-ਘੱਟ ਰਕਮ ਹਰ ਸਾਲ ਇੱਕ ਹਜ਼ਾਰ ਜਮ੍ਹਾ ਕਰਾਉਣੀ ਹੁੰਦੀ ਹੈ ਅਤੇ ਵਧ ਤੋਂ ਵੱਧ ਡੇਢ ਲੱਖ ਕਰਵਾਈ ਜਾ ਸਕਦੀ ਹੈ ਚਾਰ ਸਾਲ ਬਾਅਦ ਇਸ ’ਤੇ ਲੋਨ ਲਿਆ ਜਾ ਸਕਦਾ ਹੈ ਸਰਕਾਰ ਵੱਲੋਂ ਹਰ ਤਿਮਾਹੀ ’ਤੇ ਵਿਆਜ ਦਰ ਦੀ ਜਾਂਚ ਕੀਤੀ ਜਾਂਦੀ ਹੈ 15 ਸਾਲਾਂ ਬਾਅਦ 5-5 ਸਾਲ ਇਸ ਨੂੰ ਤੁਸੀਂ ਵਧਾ ਸਕਦੇ ਹੋ

ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ):

ਇਹ ਸਰਕਾਰ ਵੱਲੋਂ ਜਾਰੀ ਕੀਤੀ ਪੈਨਸ਼ਨ ਯੋਜਨਾ ਹੈ ਇਸ ਨੂੰ ਜਨਵਰੀ 2004 ’ਚ ਸਰਕਾਰੀ ਕਰਮਚਾਰੀਆਂ ਲਈ ਲਾਂਚ ਕੀਤਾ ਗਿਆ ਸੀ 2009 ’ਚ, ਇਸ ਨੂੰ ਸਾਰੇ ਵਰਗਾਂ ਲਈ ਖੋਲ੍ਹ ਦਿੱਤਾ ਸੀ ਯੋਜਨਾ ਕੰਮਕਾਜੀ ਜੀਵਨ ਦੌਰਾਨ ਪੈਨਸ਼ਨ ਖਾਤੇ ’ਚ ਰੈਗੂਲਰ ਤੌਰ ’ਤੇ ਯੋਗਦਾਨ ਕਰਨ ਦੀ ਇਜਾਜ਼ਤ ਦਿੰਦੀ ਹੈ
ਸੇਵਾ ਮੁਕਤੀ ਤੋਂ ਬਾਅਦ, ਤੁਸੀਂ ਧਨ ਦਾ ਇੱਕ ਹਿੱਸਾ ਕੱਢ ਸਕਦੇ ਹੋ, ਬਾਕੀ ਧਨ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਹਰ ਮਹੀਨੇ ਤੁਸੀਂ ਇੱਕ ਨਿਸ਼ਚਿਤ ਰਕਮ ਪਾ ਸਕੋ

ਸੀਨੀਅਰ ਨਾਗਰਿਕਾਂ ਦੀ ਬੱਚਤ ਯੋਜਨਾ:

ਇਸ ਯੋਜਨਾ ’ਚ ਸਿਰਫ਼ ਸੀਨੀਅਰ ਨਾਗਰਿਕ ਜਾਂ ਸ਼ੁਰੂ ਵਾਲੇ ਸੇਵਾ ਮੁਕਤ ਵਿਅਕਤੀ ਹੀ ਨਿਵੇਸ਼ ਕਰ ਸਕਦੇ ਹਨ ਐੱਸਸੀਐੱਸਐੱਸ ਦਾ ਲਾਭ 60 ਤੋਂ ਉੱਪਰ ਕਿਸੇ ਵੀ ਡਾਕਘਰ ਜਾਂ ਬੈਂਕ ਤੋਂ ਲਿਆ ਜਾ ਸਕਦਾ ਹੈ ਐੱਸਸੀਐੱਸਐੱਸ ਦਾ ਪੰਜ ਸਾਲ ਦਾ ਸਮਾਂ ਹੈ, ਜਿਸ ਨੂੰ ਯੋਜਨਾ ਦੇ ਪਰਿਪੱਕ ਹੋਣ ਤੋਂ ਬਾਅਦ ਤਿੰਨ ਸਾਲ ਹੋਰ ਵਧਾਇਆ ਜਾ ਸਕਦਾ ਹੈ ਉੱਪਰੀ ਨਿਵੇਸ਼ ਸੀਮਾ 15 ਲੱਖ ਰੁਪਏ ਹੈ ਅਤੇ ਇੱਕ ਤੋਂ ਜ਼ਿਆਦਾ ਖਾਤੇ ਖੁੱਲ੍ਹ ਸਕਦੇ ਹਨ ਐੱਸਸੀਐੱਸਐੱਸ ’ਤੇ ਵਿਆਜ ਦਰ ਤਿਮਾਹੀ ਦੇਅ ਹੈ ਅਤੇ ਪੂਰੀ ਤਰ੍ਹਾਂ ਟੈਕਸੇਬਲ ਹੈ ਯੋਜਨਾ ਦੀ ਵਿਆਜ ਦਰ ਹਰ ਤਿਮਾਹੀ ਦੀ ਸਮੀਖਿਆ ਅਤੇ ਸੋਧ ਦੇ ਅਧੀਨ ਹੈ ਇੱਕ ਵਾਰ ਜਦੋਂ ਯੋਜਨਾ ’ਚ ਨਿਵੇਸ਼ ਕੀਤਾ ਜਾਂਦਾ ਹੈ, ਤਾਂ ਯੋਜਨਾ ਦੀ ਪਰਿਪੱਕਤਾ ਤੱਕ ਵਿਆਜ ਦਰ ਸਮਾਨ ਰਹੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!