500 years old painting understands a lot

ਬਹੁਤ ਕੁਝ ਸਮਝਾਉਂਦੀ ਹੈ 500 ਸਾਲ ਪੁਰਾਣੀ ਪਂੇਟਿੰਗ

ਪ੍ਰਸਿੱਧ ਵਾਤਾਵਰਨ ਜੀਵ ਵਿਗਿਆਨੀ ਪ੍ਰੋਫੈਸਰ ਰਾਮ ਸਿੰਘ (ਸਾਬਕਾ ਡਾਇਰੈਕਟਰ, ਐੱਚਆਰਐੱਮ ਅਤੇ ਵਿਭਾਗ ਪ੍ਰਧਾਨ, ਕੀਟ ਵਿਗਿਆਨ ਵਿਭਾਗ ਅਤੇ ਪ੍ਰਾਣੀ ਵਿਗਿਆਨ ਵਿਭਾਗ, ਸੀਸੀਐੱਸ ਹਰਿਆਣਾ ਖੇਤੀ ਵਿਸ਼ਵ ਯੂਨੀਵਰਸਿਟੀ, ਹਿਸਾਰ) ਨੇ ਇਸ ਕਿਲੇ੍ਹ ਦਾ ਦੌਰਾ ਕੀਤਾ ਉਨ੍ਹਾਂ ਨੇ ਇਹ ਜਟਿਲ ਖਾਧ ਲੜੀ ਨੂੰ ਪੇਂਟ ਕੀਤੇ ਹੋਏ ਕਿਲ੍ਹੇ ਦੀ ਇੱਕ ਦੀਵਾਰ ’ਤੇ ਇਹ ਪੇਂਟਿੰਗ ਦੇਖੀ, ਜਿਸ ’ਚ ਵੱਖ-ਵੱਖ ਤਰ੍ਹਾਂ ਦੇ ਜੀਵ ਸ਼ਾਮਲ ਹਨ

ਕਹਿੰਦੇ ਹਨ ਕਲਾ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਪਰ ਆਪਣੀ ਕਲਾਤਮਕਤਾ ਨਾਲ ਉਹ ਬਹੁਤ ਸਾਰੇ ਸੰਦੇਸ਼ ਦਿੰਦੀ ਹੈ ਰੰਗਾਂ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ ਦੇ ਰੰਗ ਅਕਸਰ ਸਮੇਂ ਦੇ ਨਾਲ ਫਿੱਕੇ ਪੈਂਦੇ ਜਾਂਦੇ ਹਨ, ਪਰ ਇੱਥੇ ਜਿਸ ਕਲਾ (ਚਿੱਤਰਕਾਰੀ) ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਪਿਛਲੇ 500 ਸਾਲਾਂ ਤੋਂ ਬਿਨ੍ਹਾਂ ਬੋਲੇ ਹੀ ਬਹੁਤ ਕੁਝ ਸਮਝਾ ਰਹੀ ਹੈ ਇਸ ’ਚ ਜੈਵਿਕ ਪ੍ਰਣਾਲੀ ਦੀ ਝਲਕ ਹੈ ਕਈ ਵਿਸ਼ਿਆਂ ਨੂੰ ਇਹ ਆਪਣੇ ’ਚ ਸਮਾਏ ਹੋਏ ਹੈ 500 ਸਾਲ ਪਹਿਲਾਂ ਵੀ ਇੱਕ ਕਲਾਕਾਰ (ਚਿੱਤਰਕਾਰ) ਨੇ ਅਜਿਹਾ ਸੋਚਿਆ, ਇਹ ਵੀ ਅਨੁਕਰਨੀ ਹੈ ਇਹ ਕਲਾਤਮਕਤਾ ਸਾਨੂੰ ਸੱਚੀ ਸਿੱਖਿਆ ਦਿੰਦੀ ਹੈ, ਜਿਸ ਨੂੰ ਹਰ ਕਿਸੇ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ

ਦਿੱਲੀਂ ਤੋਂ ਲਗਭਗ 100 ਕਿਮੀ ਦੂਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਨੀਮਰਾਣਾ ਕਿਲ੍ਹਾ ਹੈ ਇਸ ਕਿਲ੍ਹੇ ਦਾ ਨਿਰਮਾਣ ਕਾਰਜ ਸੰਨ 1464 ’ਚ ਚੌਹਾਨ ਵੰਸ਼ ਨੇ ਸ਼ੁਰੂ ਕਰਵਾਇਆ ਸੀ ਨੀਮਾਰਾਣਾ ਕਿਲ੍ਹੇ ’ਚ ਵੱਡੀ ਪੇਂਟਿੰਗ ਦੀਵਾਰ ’ਤੇ ਕੀਤੀ ਗਈ ਹੈ ਇੱਕ ਨਹੀਂ ਕਈ ਵਿਸ਼ੇ ਇਸ ਕਲਾ ’ਚ ਛੁਪੇ ਹਨ ਹਾਲ ਹੀ ’ਚ (ਅਗਸਤ 2021) ਪ੍ਰਸਿੱਧ ਵਾਤਾਵਰਨ ਜੀਵ ਵਿਗਿਆਨੀ ਪ੍ਰੋਫੈਸਰ ਰਾਮ ਸਿੰਘ (ਸਾਬਕਾ ਡਾਇਰੈਕਟਰ, ਐੱਚਆਰਐੱਮ ਅਤੇ ਵਿਭਾਗ ਪ੍ਰਧਾਨ, ਕੀਟ ਵਿਗਿਆਨ ਵਿਭਾਗ ਅਤੇ ਪ੍ਰਾਣੀ ਵਿਗਿਆਨ ਵਿਭਾਗ, ਸੀਸੀਐੱਸ ਹਰਿਆਣਾ ਖੇਤੀ ਵਿਸ਼ਵ ਯੂਨੀਵਰਸਿਟੀ, ਹਿਸਾਰ) ਨੇ ਇਸ ਕਿਲੇ੍ਹ ਦਾ ਦੌਰਾ ਕੀਤਾ ਉਨ੍ਹਾਂ ਨੇ ਇਹ ਜਟਿਲ ਖਾਧ ਲੜੀ ਨੂੰ ਪੇਂਟ ਕੀਤੇ ਹੋਏ

ਕਿਲ੍ਹੇ ਦੀ ਇੱਕ ਦੀਵਾਰ ’ਤੇ ਇਹ ਪੇਂਟਿੰਗ ਦੇਖੀ, ਜਿਸ ’ਚ ਵੱਖ-ਵੱਖ ਤਰ੍ਹਾਂ ਦੇ ਜੀਵ ਸ਼ਾਮਲ ਹਨ ਜੋ ਸੰਪੂਰਨ ਈਕੋ-ਸਿਸਟਮ ਦਾ ਇੱਕ ਖਾਧ ਜਾਲ ਬਣਾਉਂਦੇ ਹਨ ਵਾਤਾਵਰਨ ਜੈਵਿਕ ਈਕੋ-ਸਿਸਟਮ ਨੂੰ ਸੰਤੁਲਤ ਬਣਾਏ ਰੱਖਣ ਲਈ ਉਤਪਾਦਕਾਂ ਤੋਂ ਲੈ ਕੇ ਵਿਘਟਨ ਤੱਕ ਊਰਜਾ ਪ੍ਰਵਾਹ ਹੁੰਦੀ ਹੈ ਤੱਥਾਂ ਦੇ ਆਧਾਰ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਈਕੋ-ਸਿਸਟਮ ਅਤੇ ਖਾਧ ਲੜੀ ਬਾਰੇ ਚਿੱਤਰਕਾਰ ਦਾ ਇਹ ਅਦਭੁੱਤ ਗਿਆਨ 550 ਸਾਲ ਪੁਰਾਣੇ, ਇਸ ਕਿਲ੍ਹੇ ’ਚ ਪ੍ਰਦਰਸ਼ਿਤ ਹੁੰਦਾ ਹੈ

ਪੇੜ-ਪੌਦਿਆਂ ਜ਼ਰੀਏ ਵੀ ਦਿੱਤਾ ਸੰਦੇਸ਼

ਪੇੜ-ਪੌਦੇ ਮਿੱਟੀ ਅਤੇ ਪਾਣੀ ਤੋਂ ਪੋਸ਼ਕ ਤੱਤਾਂ ਨੂੰ ਅਡੋਪਟ ਕਰਕੇ ਅਤੇ ਵਾਤਾਵਰਨ ਤੋਂ ਸੌਰ ਊਰਜਾ ਨੂੰ ਇਸ ’ਚ ਪੇਂਟ ਕੀਤਾ ਗਿਆ ਹੈ ਚਿੱਤਰਕਲਾ ਦੇ ਖੱਬੇ ਹੱਥ ਦੇ ਕੋਨੇ ’ਚ ਸੂਰਜ ਨੂੰ ਦੇਵਦੂਤ ਦੇ ਰੂਪ ’ਚ ਪੇਂਟ ਕੀਤਾ ਗਿਆ ਹੈ ਕਾਰਬਨ ਡਾਈਆਕਸਾਈਡ ਦੀ ਵਰਤੋਂ ਜ਼ਰੀਏ ਸ਼ਾਕਾਹਾਰੀਆਂ ਲਈ ਖਪਤ ਊਰਜਾ ਦੇ ਉਤਪਾਦਕ ਹਨ ਪੇਂਟਿੰਗ ’ਚ ਕੇਲੇ, ਅੰਬ, ਅੰਗੂਰ, ਲੀਚੀ, ਨਾਸ਼ਪਤੀ, ਗੁਲਾਬ, ਫਲ-ਪੌਦੇ, ਘਾਹ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ

ਪੇਂਟਿੰਗ ’ਚ ਮੁੱਢਲੇ ਉਪਭੋਤਾਵਾਂ ਦਾ ਸਭ ਤੋਂ ਵੱਡਾ ਸਮੂਹ

ਪੇਂਟਿੰਗ ’ਚ ਮੁੱਢਲੇ ਉਪਭੋਗਕਰਤਾ ਦਾ ਸਮੂਹ ਸਭ ਤੋਂ ਵੱਡਾ ਹੈ ਜਿਸ ’ਚ ਹਿਰਨ, ਬੱਕਰੀ, ਹਾਥੀ, ਘੋੜਾ, ਮੋਰ, ਗਿਲਹਿਰੀ, ਬਾਂਦਰ, ਗਧਾ, ਮੁਰਗੀ, ਤੋਤਾ, ਬੱਤਖ, ਮਧੂਮੱਖੀ, ਤਿੱਤਲੀ, ਬੁਲਬੁਲ, ਚੂਹੇ, ਆਦਮੀ, ਮਹਿਲਾ, ਮੱਝ, ਗਾਂ, ਸੂਰ, ਗੋਰਿੱਲਾ ਵਰਗੇ ਸ਼ਾਕਾਹਾਰੀ ਜਾਨਵਰ ਹਨ ਸ਼ਾਕਾਹਾਰੀ ਜਾਨਵਰ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ’ਚ ਸਿੱਧੇ ਭੋਜਨ ਕਰਦੇ ਹਨ ਇੱਥੋਂ ਤੱਕ ਕਿ ਮਨੁੱਖ ਵੀ ਇਸ ਸਮੂਹ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਸ਼ਾਕਾਹਾਰੀ ਉਪਭੋਗਕਰਤਾ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ ਮੁੱਢਲੇ ਉਪਭੋਗਕਰਤਾ ਧਰਤੀ ਅਤੇ ਊਰਜਾ ਖ਼ਪਤਕਾਰਾਂ ਦਾ ਸਭ ਤੋਂ ਵੱਡਾ ਸਮੂਹ ਹੈ

ਮਨੁੱਖ ਦੀ ਦਖ਼ਲਅੰਦਾਜ਼ੀ ਗੈਰ-ਵਾਜਬ

ਮੁੱਢਲੇ ਮਾਸਾਹਾਰੀ ਹੁੰਦੇ ਹਨ ਮੱਛਲੀ, ਕੀੜੇ, ਸੱਪ ਆਦਿ ਕਈ ਕੀਟ ਹੋਰ ਕੀੜਿਆਂ ਨੂੰ ਖਾਂਦੇ ਹਨ ਜਿਨ੍ਹਾਂ ਨੂੰ ਪਰਭਕਸ਼ੀ ਅਤੇ ਪਰਜੀਵੀ ਕਹਿੰਦੇ ਹਨ ਮਨੁੱਖ ਇੱਥੇ ਵੀ ਦਖਲਅੰਦਾਜ਼ੀ ਕਰ ਰਿਹਾ ਹੈ ਕਿਉਂਕਿ ਪੰਛੀਆਂ, ਮੱਛੀ, ਮਵੇਸੀ, ਸੂਰ, ਬੱਕਰੀ, ਮੱਝ ’ਤੇ ਮਾਸਾਹਾਰੀ ਭੋਜਨ ਕਰਦੇ ਹਨ ਇਸ ਪੋਸ਼ੀ ਪੱਧਰ ’ਤੇ ਮਨੁੱਖ ਦਾ ਦਖ਼ਲਅੰਦਾਜੀ ਜ਼ਿਆਦਾ ਹੀ ਗੈਰ-ਵਾਜਬ ਹੈ ਅਤੇ ਇਸ ਨਾਲ ਈਕੋ-ਸਿਸਟਮ ’ਚ ਭਾਰੀ ਅਸੰਤੁਲਨ ਪੈਦਾ ਹੋ ਗਿਆ ਹੈ

ਮਨੁੱਖ ਬਣ ਗਿਆ ਹੈ ਸਰਵਹਾਰੀ

ਉਹ ਜਾਨਵਰ ਹੈ ਜੋ ਦੋਵਾਂ ਸ਼ੇ੍ਰਣੀਆਂ ਵਾਲੇ ਨੂੰ ਖਾਂਦੇ ਹਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਖਾਧ ਲੜੀ ਦੇ ਉੱਚ ਪੱਧਰ ’ਤੇ ਹੈ ਇੱਕ ਤੀਜੇ ਦਰਜੇ ਦਾ ਖ਼ਪਤਕਾਰ ਕਦੇ-ਕਦੇ ਕੋਈ ਵੱਖ-ਵੱਖ ਜਾਨਵਰਾਂ ਨੂੰ ਵੀ ਖਾ ਸਕਦਾ ਹੈ ਇਸ ਦਾ ਮਤਲਬ ਹੈ ਕਿ ਉਹ ਅਸਲ ’ਚ ਮਾਸਾਹਾਰੀ ਹੈ ਤੀਜੇ ਦਰਜੇ ਦੇ ਖ਼ਪਤਕਾਰਾਂ ਦੇ ਕੁਝ ਉਦਾਹਰਨਾਂ ’ਚ ਚੀਤਾ, ਸੱਪ, ਕੱਛੂਕੁੰਮਾ, ਮਨੁੱਖ ਸ਼ਾਮਲ ਹਨ ਮਨੁੱਖ ਅਸਲ ’ਚ ਸਰਵਹਾਰੀ ਬਣ ਗਿਆ ਹੈ ਅਤੇ ਇਹ ਦਖਲਅੰਦਾਜੀ ਤਾਂ ਬਹੁਤ ਜ਼ਿਆਦਾ ਗੈਰ-ਵਾਜਬ ਹੈ

ਡੀ-ਕੰਪੋਜਰ ਕਰਦੇ ਹਨ ਸਫਾਈ ਦੀ ਸੇਵਾ

ਇੱਕ ਈਕੋ-ਸਿਸਟਮ ਜ਼ਰੀਏ ਊਰਜਾ ਦੇ ਪ੍ਰਵਾਹ ’ਚ ਡੀ-ਕੰਪੋਜਰ ਜੀਵ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਉਹ ਮ੍ਰਿਤ ਜੀਵਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ’ਚ ਤੋੜ ਦਿੰਦੇ ਹਨ, ਜਿਸ ਨਾਲ ਮੁੱਢਲੇ ਉਪਭੋਗਕਰਤਾ ਨੂੰ ਪੋਸ਼ਕ ਤੱਤ ਉਪਲੱਬਧ ਹੋ ਜਾਂਦੇ ਹਨ ਡੀ-ਕੰਪੋਜਰ ਜੀਵ ਮ੍ਰਿਤ ਚੀਜ਼ਾਂ ਤੋਂ ਭੋਜਨ ਕਰਦੇ ਹਨ ਮ੍ਰਿਤ ਪੌਦਿਆਂ ਦੀ ਸਮੱਗਰੀ ਜਿਵੇਂ ਪੱਤੇ ਕੂੜੇ ਅਤੇ ਲੱਕੜੀ, ਜਾਨਵਰਾਂ ਦੀਆਂ ਲਾਸ਼ਾਂ ਅਤੇ ਮਲ ਉਹ ਧਰਤੀ ਦੀ ਸਫਾਈ ਦਲ ਦੇ ਰੂਪ ’ਚ ਇੱਕ ਮੁੱਲਵਾਨ ਸੇਵਾ ਕਰਦੇ ਹਨ ਡੀ-ਕ ੰਪੋਜਰ ਦੇ ਬਿਨਾਂ, ਮ੍ਰਿਤ ਪੱਤੇ, ਮ੍ਰਿਤ ਕੀੜੇ ਅਤੇ ਮ੍ਰਿਤ ਜਾਨਵਰ ਹਰ ਜਗ੍ਹਾ ਢੇਰ ਹੋ ਜਾਂਦੇ ਡੀ-ਕੰਪੋਜਰ ਜੀਵਾਂ ਦੇ ਉਦਾਹਰਨਾਂ ’ਚ ਬੈਕਟੀਰੀਆ, ਕਵਕ ਅਤੇ ਕੁਝ ਕੀੜੇ ਆਉਂਦੇ ਹਨ ਬੈਕਟੀਰੀਆ ਅਤੇ ਕਈ ਕਵਕ ਸੂਖਮ ਹੁੰਦੇ ਹਨ ਖੁਦ ਵਾਤਾਵਰਨ ਜੀਵ-ਵਿਗਿਆਨੀ ਦੇ ਨਾਤੇ ਪ੍ਰੋ. ਰਾਮ ਸਿੰਘ ਦੀ ਰਾਇ ਹੈ ਕਿ ਚਿੱਤਰਕਾਰ ਨੂੰ ਇਨ੍ਹਾਂ ਡੀ-ਕੰਪੋਜਰ ਜੀਵਾਂ ਦਾ ਗਿਆਨ ਸੀ ਇਹ ਸਮਝਿਆ ਜਾ ਸਕਦਾ ਹੈ

ਮਨੁੱਖੀ ਜਾਤੀ ਲਈ ਸਿੱਖਿਆਦਾਇਕ ਹੈ ਇਹ ਪੇਂਟਿੰਗ

ਪੌਦਿਆਂ, ਜਾਨਵਰਾਂ ਅਤੇ ਹੋਰ ਜਿਉਂਦੇ ਪ੍ਰਾਣੀਆਂ ਤੋਂ ਇਲਾਵਾ ਚਿੱਤਰਕਾਰ ਨੇ ਪੇਗਾਸਸ-ਖੰਭ ਵਾਲੇ ਘੋੜੇ, ਪਾਣੀ ਦੇ ਆਦਮੀ, ਸਵਰਗਦੂਤਾਂ, ਦੇਵਤਾਵਾਂ ਅਤੇ ਦੇਵੀਆਂ ਦੀਆਂ ਤਸਵੀਰਾਂ ਵੀ ਬਣਾਈਆਂ ਹਨ ਜੋ ਕੁਦਰਤ ਦਾ ਸੰਤੁਲਨ ਬਣਾਏ ਰੱਖਣ ਲਈ ਕੁਦਰਤੀ ਸ਼ਕਤੀਆਂ ਦੀ ਤਾਕਤ ਦਾ ਸੰਕੇਤ ਦਿੰਦੇ ਹਨ ਕੁਦਰਤ ਮਾਂ ਨਾਲ ਕਿਸੇ ਵੀ ਟਕਰਾਅ ਤੋਂ ਬਿਨਾਂ ਕੁਦਰਤੀ ਸੰਤੁਲਨ ਬਣਾਏ ਰੱਖਣ ਲਈ ਪੇਂਟਿੰਗ ਮਨੁੱਖੀ ਜਾਤੀ ਲਈ ਬਹੁਤ ਜਿਆਦਾ ਸਿੱਖਿਆਦਾਇਕ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!