ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਆਸਵੰਦ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਰਾਹੀਂ ਸਮੇਂ-ਸਮੇਂ ’ਤੇ ਖੇਤੀ ਮੇਲਿਆਂ ਦੇ ਨਾਲ-ਨਾਲ ਕਿਸਾਨਾਂ ਨੂੰ ਫਾਇਦੇਮੰਦ ਖੇਤੀ ਦੇ ਗੁਰ ਸਿਖਾਏ ਜਾਂਦੇ ਹਨ ਇਸੇ ਕੜੀ ’ਚ ਡੇਰਾ ਸੱਚਾ ਸੌਦਾ ਇਨ੍ਹੀਂ ਦਿਨੀਂ ਕਿਸਾਨਾਂ ਨੂੰ ਮੋਟੇ ਅਨਾਜ ਪ੍ਰਤੀ ਪ੍ਰੇਰਿਤ ਕਰ ਰਿਹਾ ਹੈ ਇਸ ਦੇ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਖੁਦ ਰਾਗੀ ਦੀ ਖੇਤੀ ਕੀਤੀ ਗਈ, ਜਿਸ ਵਿਚ ਪਹਿਲੇ ਯਤਨ ’ਚ ਇੱਕ ਏਕੜ ’ਚ ਬੀਜੀ ਗਈ ਇਸ ਫਸਲ ਦੀ 10 ਕੁਇੰਟਲ ਦੀ ਪੈਦਾਵਾਰ ਹੋਈ ਹੈ ਜ਼ਿਕਰਯੋਗ ਹੈ ਕਿ ਇਹ ਫਸਲ ਖੁਰਾਕ ’ਚ ਮੋਟੇ ਅਨਾਜ ਦੇ ਤੌਰ ’ਤੇ ਜਾਣੀ ਜਾਂਦੀ ਹੈ ਅਤੇ ਇਹ ਪੌਸ਼ਟਿਕਤਾ ਨਾਲ ਭਰਪੂਰ ਹੁੰਦੀ ਹੈ।
ਡੇਰਾ ਸੱਚਾ ਸੌਦਾ ’ਚ ਖੇਤੀ ਕਾਰਜਾਂ ਦੀ ਦੇਖ-ਰੇਖ ਦੀ ਜਿੰਮੇਵਾਰੀ ਸੰਭਾਲਣ ਵਾਲੇ ਜੀਐੱਸਐੱਮ ਸੇਵਾਦਾਰਾ ਚਰਨਜੀਤ ਇੰਸਾਂ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਦੇਸ਼ ’ਚ ਰਾਗੀ ਦੀ ਖੇਤੀ ਕੀਤੀ ਜਾ ਰਹੀ ਹੈ ਪਰ ਹੌਲੀ-ਹੌਲੀ ਕਿਸਾਨ ਇਸ ਤੋਂ ਦੂਰ ਹੋ ਗਏ ਕਿਸਾਨਾਂ ਨੂੰ ਫਿਰ ਤੋਂ ਰਾਗੀ ਦੀ ਖੇਤੀ ਵੱਲ ਮੋੜਨ ਲਈ ਪੂਜਨੀਕ ਗੁਰੂ ਜੀ ਦੇ ਆਹਵਾਨ ’ਤੇ ਡੇਰਾ ਸੱਚਾ ਸੌਦਾ ’ਚ ਰਾਗੀ ਦੀ ਖੇਤੀ ਕੀਤੀ ਗਈ ਹੈ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ, ਸਰਸਾ ਦੀ ਮੋਟਰ ਨੰਬਰ 8 ’ਤੇ ਕਰੀਬ ਇੱਕ ਏਕੜ ’ਚ ਰਾਗੀ ਦੀ ਫਸਲ ਬੀਜੀ ਗਈ ਹੈ ਹਾਲਾਂਕਿ ਅਗਸਤ 2023 ’ਚ ਰਾਗੀ ਦੀ ਫਸਲ ਬੀਜੀ ਗਈ ਸੀ ਪਰ ਮੀਂਹ ਕਾਰਨ ਇਹ ਖਰਾਬ ਹੋ ਗਈ ਸੀ ਬਾਅਦ ’ਚ ਸਤੰਬਰ ਮਹੀਨੇ ’ਚ ਇਸ ਨੂੰ ਦੁਬਾਰਾ ਬੀਜਿਆ ਗਿਆ ਜੋ ਹੁਣ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ ਚਰਨਜੀਤ ਇੰਸਾਂ ਨੇ ਦੱਸਿਆ ਕਿ ਇੱਥੇ ਪ੍ਰਤੀ ਏਕੜ 10 ਕੁਇੰਟਲ ਦੀ ਪੈਦਾਵਾਰ ਹੋਈ ਹੈ।
Table of Contents
ਆਰਗੈਨਿਕ ਖੇਤੀ ਹੈ, ਸਿਹਤ ਲਈ ਵੀ ਗੁਣਕਾਰੀ:
ਚਰਨਜੀਤ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ’ਚ ਕੀਤੀ ਗਈ ਇਹ ਖੇਤੀ ਪੂਰੀ ਤਰ੍ਹਾਂ ਆਰਗੈਨਿਕ ਹੈ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰਸਾਇਣਕ ਖਾਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਕੀਟਨਾਸ਼ਕ ਸਪਰੇਅ ਦੀ ਵਰਤੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਰਾਗੀ ਦੀ ਖੇਤੀ ਸਾਲ ’ਚ ਦੋ ਵਾਰ ਕੀਤੀ ਜਾ ਸਕਦੀ ਹੈ ਇੰਸਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੀ ਮਿਲਟ ਭਾਵ ਮੋਟੇ ਅਨਾਜ ਦੀ ਖੇਤੀ ਨੂੰ ਹੱਲਾਸ਼ੇਰੀ ਦੇ ਰਹੀ ਹੈ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਿਵਾਇਤੀ ਖੇਤੀ ’ਚ ਬਦਲਾਅ ਕਰਦੇ ਹੋਏ ਰਾਗੀ ਵਰਗੀਆਂ ਫਸਲਾਂ ਵੀ ਬੀਜਣ ਇਸ ਨਾਲ ਜਿੱਥੇ ਆਮਦਨੀ ਵੀ ਵਧੇਗੀ, ਨਾਲ ਹੀ ਇਨਸਾਨ ਵੀ ਤੰਦਰੁਸਤ ਰਹੇਗਾ ਕਿਉਂਕਿ ਇਸ ਫਸਲ ਲਈ ਕਿਸੇ ਵੀ ਤਰ੍ਹਾਂ ਦੀ ਖਾਦ, ਸਪਰੇਅ ਦੀ ਜ਼ਰੂਰਤ ਨਹੀਂ ਹੈ ਰਾਗੀ ਅਨਾਜ ਦਾ ਸੇਵਨ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ।
ਘੱਟ ਪਾਣੀ ਨਾਲ ਤਿਆਰ ਹੁੰਦੀ ਹੈ ਫ਼ਸਲ:
ਰਾਗੀ ਦੀ ਫਸਲ ਬਹੁਤ ਹੀ ਘੱਟ ਪਾਣੀ ਨਾਲ ਤਿਆਰ ਹੋ ਜਾਂਦੀ ਹੈ ਝੋਨਾ, ਕਣਕ ਅਤੇ ਹੋਰ ਫਸਲਾਂ ’ਚ ਸਿੰਚਾਈ ਜ਼ਿਆਦਾ ਕਰਨੀ ਪੈਂਦੀ ਹੈ ਦੋ ਤੋਂ ਤਿੰਨ ਪਾਣੀਆਂ ਨਾਲ ਰਾਗੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਰਾਗੀ ਦੀ ਫਸਲ ਬੀਜਣ ਦਾ ਤਰੀਕਾ ਬਿਲਕੁਲ ਸੌਖਾ ਹੈ ਜਿਸ ਤਰ੍ਹਾਂ ਬਾਜਰਾ, ਜਵਾਰ ਦੀ ਖੇਤੀ ਹੁੰਦੀ ਹੈ, ਉਵੇਂ ਹੀ ਰਾਗੀ ਦੀ ਖੇਤੀ ਕੀਤੀ ਜਾਂਦੀ ਹੈ ਰਾਗੀ ਦੀ ਫਸਲ ਸੋਕਾ ਅਤੇ ਨਦੀਨਾਂ ਲਈ ਕਾਫੀ ਸਹਿਣਸ਼ੀਲ ਹੁੰਦੀ ਹੈ ਰਾਗੀ ’ਚ ਜ਼ਿਆਦਾ ਪਾਣੀ ਨੂੰ ਬਰਦਾਸ਼ਤ ਕਰਨ ਦੀ ਸਮੱਰਥਾ ਵੀ ਹੁੰਦੀ ਹੈ ਇਸ ਦਾ ਇਹ ਗੁਣ ਇਸ ਨੂੰ ਬਰਾਨੀ ਭਾਵ ਮੀਂਹ ’ਤੇ ਨਿਰਭਰ ਅਤੇ ਸੋਕਾ ਸੰਭਾਵਿਤ ਇਲਾਕਿਆਂ ਲਈ ਬਹੁਤ ਉਪਯੋਗੀ ਬਣਾ ਦਿੰਦਾ ਹੈ ਉਪਜਾਊ ਖੇਤਾਂ ’ਚ ਇਸ ਨੂੰ ਝੋਨੇ ਦੇ ਨਾਲ ਹੋਰ ਫਸਲ ਵਾਂਗ ਵੀ ਉਗਾ ਸਕਦੇ ਹਾਂ।
ਵਿਦੇਸ਼ਾਂ ’ਚ ਫਿੰਗਰ ਬਾਜਰਾ ਅਤੇ ਲਾਲ ਬਾਜਰਾ ਦੇ ਨਾਂਅ ਨਾਲ ਹੈ ਇਸ ਦੀ ਪਛਾਣ
ਇਸ ਅਨਾਜ ’ਚ ਪ੍ਰੋਟੀਨ ਅਤੇ ਹਾਈ ਪਾਵਰ ਕੈਲਸ਼ੀਅਮ ਭਰਪੂਰ ਮਾਤਰਾ ’ਚ ਹੁੰਦਾ ਹੈ ਰਾਗੀ ਮੁੱਖ ਤੌਰ ਤੋਂ ਅਫਰੀਕਾ ਅਤੇ ਏਸ਼ੀਆ ਮਹਾਂਦੀਪ ’ਚ ਉਗਾਈ ਜਾਂਦੀ ਹੈ, ਜਿਸ ਨੂੰ ਮੰਡੁਆ, ਅਫ਼ਰੀਕਨ ਰਾਗੀ, ਫਿੰਗਰ ਬਾਜਰਾ ਅਤੇ ਲਾਲ ਬਾਜਰਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ਦੇ ਪੌਦੇ ਪੂਰਾ ਸਾਲ ਪੈਦਾਵਾਰ ਦੇਣ ’ਚ ਸਮਰੱਥ ਹੁੰਦੇ ਹਨ ਇਸ ਦੇ ਪੌਦੇ ਆਮ ਤੌਰ ’ਤੇ ਇੱਕ ਤੋਂ ਡੇਢ ਮੀਟਰ ਤੱਕ ਦੀ ਉੱਚਾਈ ਦੇ ਪਾਏ ਜਾਂਦੇ ਹਨ ਇਸ ਦੇ ਦਾਣਿਆਂ ’ਚ ਖਣਿੱਜ ਪਦਾਰਥਾਂ ਦੀ ਮਾਤਰਾ ਬਾਕੀ ਅਨਾਜ ਫਸਲਾਂ ਤੋਂ ਜ਼ਿਆਦਾ ਪਾਈ ਜਾਂਦੀ ਹੈ ਇਸ ਦੇ ਦਾਣਿਆਂ ਦਾ ਇਸਤੇਮਾਲ ਖਾਣੇ ’ਚ ਕਈ ਤਰ੍ਹਾਂ ਕੀਤਾ ਜਾਂਦਾ ਹੈ ਇਸਦੇ ਦਾਣਿਆਂ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ ਹੈ, ਜਿਸ ਨਾਲ ਮੋਟੀ ਡਬਲ ਰੋਟੀ, ਆਮ ਰੋਟੀ ਅਤੇ ਡੋਸਾ ਬਣਾਇਆ ਜਾਂਦਾ ਹੈ ਇਸ ਦੇ ਦਾਣਿਆਂ ਨੂੰ ਉਬਾਲ ਕੇ ਵੀ ਖਾਧਾ ਜਾ ਸਕਦਾ ਹੈ।